ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ 'ਚ 18 ਤੋਂ 19 ਸਾਲ ਉਮਰ ਵਰਗ ਦੇ 19 ਹਜ਼ਾਰ ਨੌਜਵਾਨ ਵੋਟ ਬਣਵਾਉਣ ਤੋਂ ਵਾਂਝੇ ਹਨ | ਇਸ ਲਈ ਇਨ੍ਹਾਂ ਨੌਜਵਾਨਾਂ ਦੀ ਵੋਟ ਹਰ ਹਾਲਤ ਵਿਚ ਬਣਾਈ ਜਾਵੇ | ਇਹ ਸ਼ਬਦ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦਿਆਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਮੁਹਿਮ ਨੂੰ ਤੇਜ਼ ਕੀਤਾ ਜਾਵੇ ਤੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਦੀ ਹੈਲਪਲਾਈਨ 1950 ਬਾਰੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਹੈਲਪਲਾਈਨ ਰਾਹੀਂ ਲੋਕ ਵੋਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸ਼ਿਕਾਇਤ ਦਰਜ ਕਰਵਾਉਣ, ਨਵੀਂ ਵੋਟ ਬਣਵਾਉਣ ਤੇ ਕਟਵਾਉਣ ਤੇ ਸੋਧ ਬਾਰੇ ਬਿਨੈ ਪੱਤਰ ਦੇ ਸਕਦੇ ਹਨ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵੋਟਰ ਜਾਗਰੂਕਤਾ ਮੁਹਿਮ ਦੌਰਾਨ ਵੋਟ ਬਣਵਾਉਣ ਤੋਂ ਵਾਂਝੇ ਰਹਿ ਗਏ ਨੌਜਵਾਨਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ | ਮੀਟਿੰਗ ਵਿਚ ਐੱਸ.ਐੱਸ.ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਪੋਿਲੰਗ ਬੂਥ ਦੀ ਤਸਦੀਕ, ਸੰਵੇਦਨਸ਼ੀਲ
ਤੇ ਅਤਿ ਸੰਵੇਦਨਸ਼ੀਲ ਦੀ ਪਹਿਚਾਣ, ਫੋਰਸਾਂ ਲਈ ਮੁਲਾਜ਼ਮਾਂ ਦੀ ਲੋੜ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਸਬ ਡਵੀਜ਼ਨਾਂ ਵਿਚ ਐੱਸ.ਡੀ.ਐਮ. ਤੇ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਸਾਂਝੀਆਂ ਕਮੇਟੀਆਂ ਬਣਾ ਕੇ ਆਪੋ ਆਪਣੇ ਹਲਕਿਆਂ ਵਿਚ ਪੈਂਦੇ ਪੋਿਲੰਗ ਕੇਂਦਰਾਂ ਦਾ ਜਾਇਜ਼ਾ ਲੈਣ | ਇਸ ਮੌਕੇ ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ, ਕੁਲਪ੍ਰੀਤ ਸਿੰਘ ਐਸ.ਡੀ.ਐਮ. ਫਗਵਾੜਾ, ਡਾ: ਜੈਇੰਦਰ ਸਿੰਘ ਐਸ.ਡੀ.ਐਮ. ਕਪੂਰਥਲਾ, ਰਣਜੀਤ ਸਿੰਘ ਭੁੱਲਰ ਐਸ.ਡੀ.ਐਮ. ਸੁਲਤਾਨਪੁਰ ਲੋਧੀ ਤੋਂ ਇਲਾਵਾ ਵੱਖ-ਵੱਖ ਤਹਿਸੀਲਾਂ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਚੋਣ ਅਮਲੇ ਨਾਲ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |
<br/>
ਕਪੂਰਥਲਾ, (ਅਮਰਜੀਤ ਕੋਮਲ)-ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਰਤੀਆਂ ਜਾਣ ਵਾਲੀਆਂ ਇਲੈਕਟੋ੍ਰਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਤੇ ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰਾਇਲ (ਵੀ.ਵੀ.ਪੈਟ) ਦਾ ਪਹਿਲੇ ਪੜਾਅ ਦਾ ਨਿਰੀਖਣ ਅੱਜ ਜ਼ਿਲ੍ਹਾ ...
ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ, ਥਿੰਦ)-ਬੀਤੀ 28 ਸਤੰਬਰ ਨੂੰ ਦਿਨ-ਦਿਹਾੜੇ ਸੁਲਤਾਨਪੁਰ ਲੋਧੀ ਦੇ ਇਕ ਫਾਈਨਾਂਸਰ ਜਸਵਿੰਦਰ ਸਿੰਘ ਪਿੰਡ ਅੱਲਾਦਾਦ ਚੱਕ ਨਾਲ ਕੁੱਟਮਾਰ ਤੇ ਲੁੱਟ ਖੋਹ ਦੀ ਵਾਰਦਾਤ ਦੀ ਸੁਲਤਾਨਪੁਰ ਲੋਧੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ ...
ਫਗਵਾੜਾ, 12 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਨੰਗਲ ਮੱਝਾਂ ਵਿਖੇ ਇੱਕ ਵਿਆਹੁਤਾ ਦੀ ਪਤੀ ਵਲੋਂ ਕੁੱਟਮਾਰ ਕਰਕੇ ਉਸ ਨੰੂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜ਼ਖਮੀ ਮਹਿਲਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 9 ਸਾਲ ...
ਪਾਂਸ਼ਟਾ, 12 ਅਕਤੂਬਰ (ਸਤਵੰਤ ਸਿੰਘ)-ਪਾਂਸ਼ਟਾ 'ਚ ਇਕ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜਸਵੀਰ ਕੁਮਾਰ (42) ਪੁੱਤਰ ਲਛਮਣ ਦਾਸ ਵਾਸੀ ਪਾਂਸ਼ਟਾ ਇਕ ਮਕਾਨ ਦੀ ਉਸਾਰੀ ਵਿਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ ਤੇ ਇਕ ਛੱਤ ਤੋਂ ਦੂਜੇ ...
ਕਪੂਰਥਲਾ, 12 ਅਕਤੂਬਰ (ਸਡਾਨਾ)-ਕਰਮਜੋਤ ਕੀਰਤਨ ਸਮਾਗਮ ਸੇਵਕ ਸਭਾ ਤੇ ਗੁਰਦੁਆਰਾ ਸਾਹਿਬ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਅਜੀਤ ਨਗਰ ਵਲੋਂ ਬਾਬਾ ਕਰਮ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਮੌਜੂਦਾ ਮੁਖੀ ਸੰਤ ਬਾਬਾ ਰੋਸ਼ਨ ਸਿੰਘ ਦੇ ਉਦਮ ...
ਫਗਵਾੜਾ, 12 ਅਕਤੂਬਰ (ਚਾਨਾ)-ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇੱਥੋਂ ਦੇ ਹਰਗੋਬਿੰਦ ਨਗਰ ਖੇਤਰ 'ਚ ਲੋਕਾਂ ਨੇ ਇਕੱਠੇ ਹੋ ਕੇ ਮੋਮਬੱਤੀਆਂ ਜਗ੍ਹਾ ਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ...
ਢਿਲਵਾਂ, 12 ਅਕਤੂਬਰ (ਪ੍ਰਵੀਨ ਕੁਮਾਰ)-ਪੰਜਾਬ ਸਟੇਟ ਪਾਵਰਕਾਮ ਉਪ ਮੰਡਲ ਦਫ਼ਤਰ ਢਿਲਵਾਂ ਵਿਖੇ ਕਰਨਜੀਤ ਸਿੰਘ ਨੇ ਬਤੌਰ ਉਪ ਮੰਡਲ ਅਫ਼ਸਰ ਢਿਲਵਾਂ ਦਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਦਫ਼ਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ...
ਫਗਵਾੜਾ, 12 ਅਕਤੂਬਰ (ਚਾਨਾ)-ਇੱਥੇ ਪਲਾਹੀ ਰੋਡ ਤੇ ਘਰ ਦੇ ਬਾਹਰ ਘੁੰਮ ਰਹੀ ਇੱਕ ਮਹਿਲਾ ਦੇ ਸਵਿਫ਼ਟ ਕਾਰ ਲੁਟੇਰੇ ਕੜੇ ਉਤਾਰ ਕੇ ਫ਼ਰਾਰ ਹੋ ਗਏ | ਪੀੜਤ ਮਹਿਲਾ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 7.15 ਵਜੇ ਆਪਣੇ ਘਰ ਦੇ ਬਾਹਰ ਘੁੰਮ ਰਹੀ ਸੀ ਤਾਂ ਇੱਕ ...
ਫਗਵਾੜਾ, 12 ਅਕਤੂਬਰ (ਪ. ਪ.)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਸਮਾਜ ਸੇਵਕ ਅਸ਼ਵਨੀ ਬਘਾਣੀਆ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਆਸ਼ਰਮ ਅੰਮਿ੍ਤਸਰ ਤੋਂ ਅਖੰਡ ਜੋਤ ਲਿਆਂਦੀ ਗਈ ਜਿਸ ਦਾ ਭਗਵਾਨ ਵਾਲਮੀਕਿ ਮੰਦਰ ਪਲਾਹੀ ਗੇਟ ਫਗਵਾੜਾ ਵਿਖੇ ਪੁੱਜਣ 'ਤੇ ਯੂਥ ...
ਭੁਲੱਥ, 12 ਅਕਤੂਬਰ (ਪ.ਪ.ਰਾਹੀਂ)-ਥਾਣਾ ਭੁਲੱਥ ਵਿਖੇ ਬਬਨਦੀਪ ਸਿੰਘ ਨੇ ਬਤੌਰ ਥਾਣਾ ਮੁਖੀ ਦਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਬਬਨਦੀਪ ਸਿੰਘ ਪਹਿਲਾਂ ਥਾਣਾ ਸਦਰ ਫਗਵਾੜਾ ਵਿਖੇ ਤਾਇਨਾਤ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਅਤੇ ਖਰੀਦਣ ...
ਕਪੂਰਥਲਾ, 12 ਅਕਤੂਬਰ (ਪ.ਪ.)-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਪੰਜ ਫੌਜੀ ਜਵਾਨਾਂ ਨੂੰ ਜਿੱਥੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਦੀ ਅਗਵਾਈ ਵਿਚ ਨੌਜਵਾਨਾਂ ਨੇ ਸ਼ਰਧਾਂਜਲੀ ਦਿੱਤੀ, ਉੱਥੇ ਨਾਲ ...
ਫੱਤੂਢੀਂਗਾ, 12 ਅਕਤੂਬਰ (ਪ. ਪ.)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਬੰਦੀ ਦੇ ਧਿਆਨ ਵਿਚ ਪਰਮਜੀਤਪੁਰ ਬਲਾਕ ਸੁਲਤਾਨਪੁਰ ਲੋਧੀ ਦੀ ਕੋਆਪ੍ਰੇਟਿਵ ਸੁਸਾਇਟੀ, ਜਿਸ ਵਿਚ ...
| ਕਪੂਰਥਲਾ, 12 ਅਕਤੂਬਰ (ਸਡਾਨਾ)-ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ਹੇਠ ਸਦਰ ਪੁਲਿਸ ਨੇ ਵਿਆਹੁਤਾ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਸਰਬਜੀਤ ਕੌਰ ਵਾਸੀ ਕੋਟ ਗੋਬਿੰਦਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2019 ਦੌਰਾਨ ਕਥਿਤ ਦੋਸ਼ੀ ...
ਫਗਵਾੜਾ, 12 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਪਲਾਹੀ ਨਜ਼ਦੀਕ ਇੱਕ ਕਾਰ ਦੇ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਹੋਈ ਮੌਤ ਦੇ ਸਬੰਧ 'ਚ ਸਦਰ ਪੁਲਿਸ ਨੇ ਥਾਣੇਦਾਰ ਖ਼ਿਲਾਫ਼ ਧਾਰਾ 279, 304-ਏ, 427 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐਚ.ਓ ਸਦਰ ਗਗਨਦੀਪ ਸਿੰਘ ...
ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਪੰਜਾਬ ਸਟੇਟ ਕੋਆਪ੍ਰੇਟਿਵ ਵਿਭਾਗ ਪੈਨਸ਼ਨਰਜ਼ ਐਸੋੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਮਠੌਣ ਸੇਵਾ ਮੁਕਤ ਏ.ਆਰ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਾਸ ਇਕ ਮਤੇ ਵਿਚ ਸਰਕਾਰ ਤੋਂ ਮੰਗ ਕੀਤੀ ...
ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਹਾਜ਼ਰ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਕਦੇ ਐਸੋਸੀਏਸ਼ਨ ਕਿਸੇ ਮੀਟਿੰਗ ਲਈ ...
ਫਗਵਾੜਾ, 12 ਅਕਤੂਬਰ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ)-ਫਗਵਾੜਾ ਹਲਕੇ ਦੇ ਪਿੰਡ ਰਾਣੀਪੁਰ ਰਾਜਪੂਤਾ ਦੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਕਾਰਗੁਜ਼ਾਰੀ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ...
ਕਪੂਰਥਲਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਆਗੂਆਂ ਵਲੋਂ ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਸਟੇਟ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ | ਇਸ ਮੌਕੇ ਇਕ ਸੰਖੇਪ ਸਮਾਗਮ ਨੂੰ ਸੰਬੋਧਨ ...
ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ, ਥਿੰਦ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਲੋੜਵੰਦ, ਬੇਘਰੇ, ਬੇਜ਼ਮੀਨੇ ਲੋਕਾਂ ਨੂੰ ਰਿਹਾਇਸ਼ੀ ਪਲਾਂਟ ਦੇਣ ਲਈ ਪੇਂਡੂ ਮਜ਼ਦੂਰਾਂ ਵਲੋਂ ਤਲਵੰਡੀ ਚੌਕ ਪੁਲ ਨੇੜੇ ਇਕੱਠੇ ਹੋ ਕੇ ਮਜ਼ਦੂਰ ਵਿਰੋਧੀ ਅਧਿਕਾਰੀਆਂ ...
ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਜ਼ਿਲ੍ਹੇ ਦੀਆਂ ਮੰਡੀਆਂ 'ਚ ਅੱਜ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 1 ਲੱਖ 39 ਹਜ਼ਾਰ 950 ਮੀਟਿ੍ਕ ਟਨ ਝੋਨੇ ਦੀ ਖਰੀਦ ਕੀਤੀ ਗਈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ 'ਚੋਂ ਖਰੀਦ ਏਜੰਸੀਆਂ ਵਲੋਂ ਖਰੀਦੇ ਗਏ ਝੋਨੇ ਦੀ ...
ਬੇਗੋਵਾਲ, 12 ਅਕਤੂਬਰ (ਸੁਖਜਿੰਦਰ ਸਿੰਘ)-ਬੇਗੋਵਾਲ ਪੁਲਿਸ ਨੇ ਸੈਰ ਕਰਨ ਜਾ ਰਹੇ ਇਕ ਵਿਅਕਤੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਪੀੜਤ ਬਲਵਿੰਦਰ ਸਿੰਘ ...
ਡਡਵਿੰਡੀ, 12 ਅਕਤੂਬਰ (ਦਿਲਬਾਗ ਸਿੰਘ ਝੰਡ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਰਾਮਪੁਰ ਜਗੀਰ ਦਾ ਨੌਜਵਾਨ ਸਰਨਦੀਪ ਸਿੰਘ ਰਾਮਪੁਰ ਜਗੀਰ ਅੱਡੇ 'ਤੇ ਬੈਟਰੀ ਵਾਲੇ ਸਾਈਕਲ ਤਿਆਰ ਕਰਨ ਲਈ 'ਥਿੰਦ ਇੰਜੀਨੀਅਰਿੰਗ' ਨਾਂਅ ਦੀ ਇੱਕ ਛੋਟੀ ਜਿਹੀ ਵਰਕਸ਼ਾਪ ...
ਕਪੂਰਥਲਾ, 12 ਅਕਤੂਬਰ (ਅਮਰਜੀਤ ਕੋਮਲ)-ਖਰੀਦ ਏਜੰਸੀਆਂ ਵਲੋਂ ਸਥਾਨਕ ਦਾਣਾ ਮੰਡੀ 'ਚੋਂ ਵੱਧ ਨਮੀ ਵਾਲੇ ਝੋਨੇ ਦੀ ਖ਼ਰੀਦ ਨਾ ਕੀਤੇ ਜਾਣ ਤੋਂ ਰੋਹ ਵਿਚ ਆਏ ਕਿਸਾਨਾਂ ਵਲੋਂ ਮੰਡੀ ਦੇ ਮੁੱਖ ਗੇਟ ਦੇ ਸਾਹਮਣੇ ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਸੜਕ 'ਤੇ ਦਿੱਤਾ ਗਿਆ ...
ਢਿਲਵਾਂ, 12 ਅਕਤੂਬਰ (ਗੋਬਿੰਦ ਸੁਖੀਜਾ)-ਆਮ ਆਦਮੀ ਪਾਰਟੀ ਵਲੋਂ ਹਲਕਾ ਭੁਲੱਥ ਦੇ ਇੰਚਾਰਜ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਲਖੀਮਪੁਰ ਖੀਰੀ (ਯੂ.ਪੀ.) ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ ਗਿਆ | ਇਹ ਮੋਮਬੱਤੀ ਮਾਰਚ ਕਸਬੇ ਦੇ ਵੱਖ-ਵੱਖ ...
ਢਿਲਵਾਂ, 12 ਅਕਤੂਬਰ (ਗੋਬਿੰਦ ਸੁਖੀਜਾ)-ਸੜਕ ਦੁਰਘਟਨਾ ਦੌਰਾਨ ਪਿੰਡ ਧਾਲੀਵਾਲ ਬੇਟ ਵਿਚ ਧਾਲੀਵਾਲ ਬੇਟ ਨਿਵਾਸੀ ਹਰਜੀਤ ਸਿੰਘ ਧਾਲੀਵਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ | ਹਰਜੀਤ ਸਿੰਘ ਧਾਲੀਵਾਲ ਪ੍ਰਧਾਨ ਗੁਰਦੁਆਰਾ ਕਮੇਟੀ ਦੀ ਆਤਮਿਕ ਸ਼ਾਂਤੀ ਲਈ ਨਮਿਤ ...
ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਸ਼ਹੀਦ ਭਗਤ ਸਿੰਘ ਐਵੀਨਿਊ ਕਮੇਟੀ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਲਖੀਮਪੁਰ ਖੀਰੀ ਵਿਚ ਭਾਜਪਾ ਨਾਲ ਸਬੰਧਿਤ ਇਕ ਕੇਂਦਰੀ ਮੰਤਰੀ ਦੇ ਪੁੱਤਰ ਵਲੋਂ ...
ਡਡਵਿੰਡੀ, 12 ਅਕਤੂਬਰ (ਦਿਲਬਾਗ ਸਿੰਘ ਝੰਡ)-ਸੰਯੁਕਤ ਕਿਸਾਨ ਮੋਰਚੇ ਵਲੋਂ ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਫ਼ੁਲ ਭੇਟ ਕਰਨ ਲਈ ਆਪਣੇ-ਆਪਣੇ ਪਿੰਡਾਂ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ, ਮੰਦਰ ਅਤੇ ਮਸਜਿਦਾਂ ਅੰਦਰ ਅਰਦਾਸ ਕਰਨ ਦੇ ...
ਫਗਵਾੜਾ, 12 ਅਕਤੂਬਰ (ਤਰਨਜੀਤ ਸਿੰਘ ਕਿੰਨੜਾ, ਹਰਜੋਤ ਸਿੰਘ ਚਾਨਾ)-ਬੀਤੇ ਦਿਨ ਆਦਮਪੁਰ ਵਿਚ ਹੋਏ ਅੰਤਰਰਾਜੀ ਕ੍ਰਿਕਟ ਟੂਰਨਾਮੈਂਟ ਵਿਚ ਫਗਵਾੜਾ ਦੇ ਸ਼ਾਮ ਨਗਰ ਦੇ ਕ੍ਰਿਕਟ ਖਿਡਾਰੀ ਬਲਵਿੰਦਰ ਕਾਕਾ ਵਲੋਂ ਮੈਨ ਆਫ਼ ਸੀਰੀਜ਼ ਬਣਨ 'ਤੇ ਉਨ੍ਹਾਂ ਨੂੰ ਇਲਾਕੇ ਦੇ ...
ਫਗਵਾੜਾ, 12 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਸ਼ਾਰਦੀਆ ਨਰਾਤਿਆਂ ਦੇ ਪਾਵਨ ਮੌਕੇ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਵਿਖੇ ਮਾਂ ਦੁਰਗਾ ਪੂਜਨ ਕਰਵਾਇਆ ਗਿਆ | ਕਾਲਜ ਦਾ ਪੂਰਾ ਕੈਂਪਸ ਹਵਨ ਮੰਤਰਾਂ ਤੇ ਸਲੋਕਾਂ ਨਾਲ ਗੂੰਜ ਉੱਠਿਆ | ਸਟਾਫ਼ ਮੈਂਬਰਾਂ ਅਤੇ ...
ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਦਾਣਾ ਮੰਡੀ ਮੂਹਰੇ ਦਿੱਤੇ ਗਏ ਧਰਨੇ 'ਚ ਬੈਠੇ ਕਿਸਾਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਵਲੋਂ ਕੀਤੀ ਗਈ | ਧਰਨੇ ਦੀ ਸਮਾਪਤੀ 'ਤੇ ਉਨ੍ਹਾਂ ...
ਖਲਵਾੜਾ, 12 ਅਕਤੂਬਰ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਵ ਨਿਯੁਕਤ ਕੌਮੀ ਸਕੱਤਰ ਭਾਈ ਗੁਰਦਿਆਲ ਸਿੰਘ ਲੱਖਪੁਰ ਤਾਜੇਵਾਲ (ਹੁਸ਼ਿਆਰਪੁਰ) ਵਿਖੇ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਸੰਤ ...
ਫਗਵਾੜਾ, 12 ਅਕਤੂਬਰ (ਹਰਜੋਤ ਸਿੰਘ ਚਾਨਾ)-ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈਂਦੇ ਹੋਏ ਬਿਜਲੀ ਸੰਕਟ ਨਾਲ ਜਿੱਥੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਿਸਾਨ ਵੀ ਹੁਣ ਕਾਫ਼ੀ ਪ੍ਰੇਸ਼ਾਨ ਨਜ਼ਰ ਆ ...
ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਾਲੀ ਵੇਈਾ ਦੀ ਦਿੱਖ ਸੰਵਾਰਨ ਲਈ ਇਸ ਦੇ ਪੱਕੇ ਰਸਤਿਆਂ ਨੂੰ ਸਮੇਂ ਅਨੁਸਾਰ ਇੰਟਰਲਾਕ ਲਗਾ ਕੇ ਸੁੰਦਰ ਬਣਾਉਣ, ਰਸਤਿਆਂ 'ਤੇ ਕਿਆਰੀਆਂ ਦੀ ...
ਨਡਾਲਾ, 12 ਅਕਤੂਬਰ (ਮਾਨ)-ਫੁਲਵਾੜੀ ਸੇਵਾਦਾਰਾਂ ਵਲੋਂ ਗੁਰਦੁਆਰਾ ਬਾਉਲੀ ਸਾਹਿਬ ਦੇ ਆਲੇ ਦੁਆਲੇ ਤੇ ਕਸਬੇ ਦੇ ਸੁੰਦਰੀਕਰਨ ਤੇ ਵਾਤਾਵਰਨ ਦੀ ਸੰਭਾਲ ਲਈ ਚਲਾਈ ਮੁਹਿੰਮ ਜ਼ੋਰਾਂ 'ਤੇ ਹੈ | ਇਸ ਸਬੰਧੀ ਅੱਜ ਫੁਲਵਾੜੀ ਵਾਤਾਵਰਨ ਸੇਵਾ ਸੁਸਾਇਟੀ ਦੀ ਟੀਮ ਸਰਕਾਰੀ ...
ਪਾਂਸ਼ਟਾ, 12 ਅਕਤੂਬਰ (ਸਤਵੰਤ ਸਿੰਘ)-ਜ਼ਿਲ੍ਹਾ ਕਾਂਗਰਸ ਦੀ ਸਾਬਕਾ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅੱਜ ਪਾਂਸ਼ਟਾ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਝੋਨੇ ਦੀ ਖਰੀਦ ਲਈ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ | ...
ਭੁਲੱਥ, 12 ਅਕਤੂਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਬੀਤੇ ਕੱਲ੍ਹ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX