• ਸੁਖਬੀਰ, ਮਜੀਠੀਆ ਸਮੇਤ ਕਈ ਆਗੂ ਲਏ ਹਿਰਾਸਤ 'ਚ • ਭਾਜਪਾ ਤੇ ਕਾਂਗਰਸ ਨੇ ਸਾਜਿਸ਼ ਰਚ ਕੇ ਅੱਧਾ ਪੰਜਾਬ ਬੀ.ਐਸ.ਐਫ. ਹਵਾਲੇ ਕੀਤਾ-ਸੁਖਬੀਰ
ਚੰਡੀਗੜ੍ਹ, 14 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਪੰਜਾਬ ਰਾਜ ਭਵਨ ਨੇੜੇ ਅਚਾਨਕ ਧਰਨਾ ਦਿੱਤਾ ਗਿਆ | ਕੁਝ ਸੀਨੀਅਰ ਆਗੂਆਂ ਸਮੇਤ ਬਾਕੀ ਯੂਥ ਵਰਕਰਾਂ ਦੀ ਭਾਵੇਂ ਗਿਣਤੀ ਬਹੁਤੀ ਨਹੀਂ ਸੀ ਪਰ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਲੋਂ ਰਾਜ ਭਵਨ ਘੇਰਨ ਦੀ ਸੂਹ ਮਿਲਦਿਆਂ ਹੀ ਰਾਜ ਭਵਨ ਨੇੜੇ ਬੈਰੀਕੇਡ ਲਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ | ਰਾਜ ਭਵਨ ਘੇਰਨ ਪੁੱਜੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਐਨ.ਕੇ. ਸ਼ਰਮਾ ਅਤੇ ਹੋਰਨਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ | ਦੱਸਣਯੋਗ ਹੈ ਕਿ ਅਕਾਲੀ ਦਲ ਵਲੋਂ ਸਰਹੱਦੀ ਸੂਬਿਆਂ 'ਚ ਬੀ.ਐਸ.ਐਫ. ਦਾ ਘੇਰਾ ਵਧਾਉਣ ਦੇ ਵਿਰੋਧ 'ਚ ਰਾਜ ਭਵਨ ਘੇਰਨ ਦਾ ਗੁਪਤ ਪ੍ਰੋਗਰਾਮ ਉਲੀਕਿਆ ਗਿਆ ਸੀ | ਸੁਖਬੀਰ ਅਤੇ ਮਜੀਠੀਆ ਵਿਉਂਤਬੰਦੀ ਅਨੁਸਾਰ ਅਲੱਗ-ਅਲੱਗ ਰਸਤਿਆਂ ਤੋਂ ਰਾਜ ਭਵਨ ਨੇੜੇ ਪੁੱਜੇ, ਜਿੱਥੇ ਨੇੜੇ ਹੀ ਕੁਝ ਯੂਥ ਵਰਕਰ ਅਤੇ ਆਗੂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ | ਮਜੀਠੀਆ ਵਲੋਂ ਰਸਤੇ ਵਿਚ ਹੀ ਆਪਣੇ ਸਾਰੇ ਸੁਰੱਖਿਆ ਕਰਮੀ ਵਾਪਸ ਭੇਜ ਦਿੱਤੇ ਗਏ ਅਤੇ ਉਹ ਇਕ-ਦੋ ਪਾਰਟੀ ਆਗੂਆਂ ਨਾਲ ਇਕ ਗੱਡੀ 'ਚ ਸਵਾਰ ਹੋ ਕੇ ਅੰਦਰੂਨੀ ਰਸਤਿਆਂ ਤੋਂ ਹੁੰਦੇ ਹੋਏ ਰਾਜ ਭਵਨ ਨੇੜੇ ਪੁੱਜ ਗਏ ਅਤੇ ਅਚਾਨਕ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦੇ 10 ਮਿੰਟ ਬਾਅਦ ਹੀ ਸੁਖਬੀਰ ਸਿੰਘ ਬਾਦਲ ਉਥੇ ਪੁੱਜ ਗਏ ਅਤੇ ਰਾਜ ਭਵਨ ਨੇੜੇ ਪੁਲਿਸ ਵਲੋਂ ਲਾਏ ਬੈਰੀਕੇਡਾਂ ਅੱਗੇ ਬੈਠ ਕੇ ਧਰਨਾ ਦੇ ਦਿੱਤਾ | ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੇ ਸਾਜਿਸ਼ ਰਚ ਕੇ ਅੱਧਾ ਪੰਜਾਬ ਬੀ.ਐਸ.ਐਫ. ਹਵਾਲੇ ਕਰ ਦਿੱਤਾ ਹੈ, ਜੋ ਹਾਲਾਤ 1984 ਤੋਂ ਬਾਅਦ ਪੈਦਾ ਹੋਏ ਸਨ ਹੁਣ ਫਿਰ ਪੰਜਾਬ 'ਚ ਪੈਦਾ ਹੋ ਸਕਦੇ ਹਨ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਕੇਂਦਰ ਦੇ ਹੱਥਾਂ 'ਚ ਖੇਡ ਰਹੇ ਹਨ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮਿਲੀਭੁਗਤ ਕਰਕੇ ਕੇਂਦਰ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ, ਜਿਸ ਨਾਲ ਅੱਧੇ ਰਾਜ ਵਿਚ ਕਾਨੂੰਨ ਵਿਵਸਥਾ 'ਤੇ ਕੰਟਰੋਲ ਵਧਾਇਆ ਗਿਆ ਹੈ | ਇਹ ਦੂਜੀ ਵਾਰ ਹੈ ਜਦੋਂ ਕੇਂਦਰ ਨੇ ਪੰਜਾਬ ਦੇ ਅਧਿਕਾਰਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਹੈ | ਕੇਂਦਰ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਰਾਜ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ | ਹੁਣ ਇਹ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਅਧਿਕਾਰ ਖੇਤਰ ਨੂੰ ਵਧਾ ਕੇ ਰਾਜ ਦੇ ਅੱਧੇ ਤੋਂ ਵੱਧ ਹਿੱਸੇ ਵਿਚ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜੇ 50 ਕਿਲੋਮੀਟਰ ਦਾ ਇਲਾਕਾ ਅਧੀਨ ਕੀਤਾ ਗਿਆ ਹੈ ਅਤੇ ਹੌਲੀ-ਹੌਲੀ 100 ਕਿਲੋਮੀਟਰ ਅਤੇ ਫਿਰ ਪੂਰਾ ਪੰਜਾਬ ਹੀ ਕੇਂਦਰ ਦੇ ਅਧੀਨ ਕਰ ਲਿਆ ਜਾਵੇਗਾ | ਇਸ ਕਦਮ ਨੂੰ ਸੂਬੇ ਦੇ ਸੰਘੀ ਢਾਂਚੇ 'ਤੇ ਹਮਲਾ ਕਰਾਰ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਹੁਣ ਸਾਡੇ ਪਵਿੱਤਰ ਅਸਥਾਨ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵੀ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਆ ਜਾਣਗੇ | ਸ਼੍ਰੋਮਣੀ ਅਕਾਲੀ ਦਲ ਇਸ ਗ਼ਲਤ ਨੂੰ ਠੀਕ ਕਰਨ ਲਈ ਲੜਾਈ ਜਾਰੀ ਰੱਖੇਗਾ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੇਂ ਕੇਂਦਰੀ ਕਦਮ ਨੇ ਲੋਕਾਂ ਨੂੰ ਖਾੜਕੂਵਾਦ ਦੇ ਕਾਲੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ ਜਦੋਂ ਕਿ ਕੇਂਦਰੀ ਬਲਾਂ ਨੇ ਰਾਜ ਵਿਚ ਪੂਰੀ ਤਰ੍ਹਾਂ ਕਾਬੂ ਪਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਮੰਤਰੀ ਵਜੋਂ ਇਹ ਕਹਿ ਕੇ ਇਸ ਉਪਾਅ ਦਾ ਸਮਰਥਨ ਕੀਤਾ ਸੀ ਕਿ ਜੇਲ੍ਹਾਂ ਦਾ ਕੰਟਰੋਲ ਸੀ.ਆਰ.ਪੀ.ਐਫ ਨੂੰ ਦਿੱਤਾ ਜਾਣਾ ਚਾਹੀਦਾ ਹੈ | ਹੁਣ ਸਥਿਤੀ ਅਜਿਹੀ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਵੀ ਕੇਂਦਰੀ ਬਲਾਂ ਦੇ ਕੰਟਰੋਲ ਵਿਚ ਆ ਗਿਆ ਹੈ | ਇਸ ਦੌਰਾਨ ਧਰਨੇ ਵਾਲੀ ਥਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ, ਡਾ: ਦਲਜੀਤ ਸਿੰਘ ਚੀਮਾ, ਐਨ.ਕੇ. ਸ਼ਰਮਾ, ਸੁਰਜੀਤ ਸਿੰਘ ਰੱਖੜਾ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਕੁਝ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ ਅਤੇ ਬਿਕਰਮ ਸਿੰਘ ਮਜੀਠੀਆ ਬਾਕੀ ਸਾਥੀਆਂ ਨਾਲ ਉਥੇ ਹੀ ਧਰਨਾ ਦਿੰਦੇ ਰਹੇ | ਕੁਝ ਦੇਰ ਮਗਰੋਂ ਪੁਲਿਸ ਵਲੋਂ ਉਨ੍ਹਾਂ ਨੂੰ ਵੀ ਸਾਥੀਆਂ ਸਮੇਤ ਹਿਰਾਸਤ 'ਚ ਲੈ ਕੇ ਸੈਕਟਰ ਤਿੰਨ ਦੇ ਥਾਣੇ ਲਿਜਾਇਆ ਗਿਆ ਜਿੱਥੇ ਅਕਾਲੀ ਵਰਕਰਾਂ ਨੇ ਪੰਜਾਬ ਵਿਰੋਧੀ ਸਾਜਿਸ਼ ਰਚਣ ਲਈ ਕਾਂਗਰਸ ਪਾਰਟੀ ਅਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ |
ਚੰਡੀਗੜ੍ਹ, 14 ਅਕਤੂਬਰ (ਅ.ਬ.)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਹੈ, ਜੋ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ | ਸਰਕਾਰਾਂ ਅਤੇ ਸਿਆਸੀ ਆਗੂਆਂ ਵਲੋਂ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਉਨ੍ਹਾਂ ਦੀ ਵਰਤੋਂ ਕਰਨਾ ਬਹੁਤ ਖ਼ਤਰਨਾਕ ਹੈ | ਇਸ ਨਾਲ ਨਾ ਕੇਵਲ ਸਾਡੇ ਬਹਾਦਰ ਬਲਾਂ ਦਾ ਅਪਮਾਨ ਹੁੰਦਾ ਹੈ ਬਲਕਿ ਉਨ੍ਹਾਂ ਦੇ ਮਨੋਬਲ, ਅਨੁਸ਼ਾਸਨ ਅਤੇ ਤਿਆਰੀਆਂ 'ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ | ਸੁਰੱਖਿਆ ਬਲਾਂ ਨੂੰ ਸਿਆਸੀ ਹਥਿਆਰ ਦੇ ਰੂਪ 'ਚ ਵਰਤਣ ਤੋਂ ਬਚਣਾ ਚਾਹੀਦਾ ਹੈ |
ਸ੍ਰੀਨਗਰ, 14 ਅਕਤੂਬਰ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਭਿੰਬਰ ਗਲੀ ਇਲਾਕੇ 'ਚ ਵੀਰਵਾਰ ਦੁਪਹਿਰ ਬਾਅਦ ਸੁਰੱਖਿਆ ਬਲਾਂ ਦੀ ਤਲਾਸ਼ੀ ਕਾਰਵਾਈ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਅਤੇ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਪੁਣਛ ਦੇ ਮੇਂਢਰ ਸਬ ਡਿਵੀਜ਼ਨ ਦੇ ਭਿੰਬਰ ਗਲੀ ਇਲਾਕੇ ਦੇ ਭਟਾਡੋਰੀਆਂ ਇਲਾਕੇ 'ਚ 3-4 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਫ਼ੌਜ ਨੇ ਵੀਰਵਾਰ ਸਵੇਰ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਨੇੜੇ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਨੇ ਫ਼ੌਜੀ ਦਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਇਕ ਜੇ.ਸੀ.ਓ. ਤੇ ਇਕ ਜਵਾਨ ਗੰਭੀਰ ਜ਼ਖਮੀ ਹੋ ਗਏ | ਹਸਪਤਾਲ 'ਚ ਦੋਵਾਂ ਨੂੰ ਇਲਾਜ ਲਈ ਲਿਜਾਇਆ ਗਿਆ | ਦੱਸਣਯੋਗ ਹੈ ਕਿ ਸੋਮਵਾਰ ਨੂੰ ਸੂਰਨਕੋਟ ਇਲਾਕੇ 'ਚ ਹੋਏ ਅਜਿਹੇ ਹੀ ਮੁਕਾਬਲੇ 'ਚ ਇਕ ਸੂਬੇਦਾਰ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ |
ਢਾਕਾ, 14 ਅਕਤੂਬਰ (ਏਜੰਸੀ)-ਬੰਗਲਾਦੇਸ਼ 'ਚ ਅਣਪਛਾਤੇ ਮੁਸਲਿਮ ਕੱਟੜਪੰਥੀਆਂ ਵਲੋਂ ਦੁਰਗਾ ਪੂਜਾ ਦੇ ਸਮਾਗਮਾਂ ਦੌਰਾਨ ਕੁਝ ਹਿੰਦੂ ਮੰਦਰਾਂ 'ਚ ਭੰਨਤੋੜ ਕਰਨ ਦੀਆਂ ਖ਼ਬਰਾਂ ਹਨ | ਇਸ ਦੌਰਾਨ ਕੱਟੜਪੰਥੀਆਂ ਦੀਆਂ ਪੁਲਿਸ ਨਾਲ ਝੜਪਾਂ ਦੌਰਾਨ 4 ਲੋਕ ਮਾਰੇ ਗਏ, ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ, ਜਿਸ ਤੋਂ ਬਾਅਦ ਸਰਕਾਰ ਨੂੰ 22 ਜ਼ਿਲਿ੍ਹਆਂ 'ਚ ਅਰਧ ਸੈਨਿਕ ਬਲ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ | ਬੰਗਲਾਦੇਸ਼ ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਹਿੰਸਾ ਫੈਲਣ ਤੋਂ ਰੋਕਣ ਲਈ 22 ਜ਼ਿਲਿ੍ਹਆਂ 'ਚ ਬੰਗਲਾਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਨ ਵਾਲੀ ਬੀ.ਜੀ.ਬੀ. ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਅਪਰਾਧ-ਰੋਕੂ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ.) ਅਤੇ ਹਥਿਾਰਬੰਦ ਪੁਲਿਸ ਨੂੰ ਬੀ.ਜੀ.ਬੀ. ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਬੁੱਧਵਾਰ ਨੂੰ ਚਾਂਦਪੁਰ ਦੇ ਹਾਜੀਗੰਜ ਉਪ-ਜ਼ਿਲ੍ਹੇ 'ਚ ਪੁਲਿਸ ਤੇ ਕੱਟੜਪੰਥੀਆਂ ਵਿਚਾਲੇ ਹੋਈ ਝੜਪ 'ਚ 4 ਲੋਕ ਮਾਰੇ ਗਏ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਭੀੜ ਵਲੋਂ ਕੀਤੇ ਹਮਲੇ 'ਚ ਕਈ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ | ਕੱਟੜਪੰਥੀਆਂ ਵਲੋਂ ਹਾਜੀਗੰਜ ਤੋਂ ਇਲਾਵਾ ਕੁਲਿਆ, ਹਾਤੀਆ, ਬੰਸਕਾਲੀ ਸਮੇਤ ਕਈ ਥਾਂਵਾਂ 'ਤੇ ਦੁਰਗਾ ਪੂਜਾ ਦੇ ਸਮਾਗਮਾਂ 'ਚ ਭੰਨਤੋੜ ਕੀਤੀ ਗਈ ਹੈ |
• ਕਿਹਾ-ਹਾਈਕਮਾਨ ਦੇ ਆਦੇਸ਼ ਦਾ ਪਾਲਣ ਕਰਾਂਗਾ • ਹਾਈਕਮਾਨ ਵਲੋਂ ਕਾਂਗਰਸ ਵਰਕਿੰਗ ਕਮੇਟੀ ਦੀ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਏ ਜਾਣ ਦੀ ਸੰਭਾਵਨਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਅਕਤੂਬਰ -ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਵਲੋਂ ਦਿੱਲੀ ਗੱਲਬਾਤ ਲਈ ਸੱਦਿਆ ਗਿਆ ਸੀ, ਦੀ ਰਾਵਤ ਤੇ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਕੇ.ਸੀ. ਵੇਣੂਗੋਪਾਲ ਨਾਲ ਇਕ ਘੰਟੇ ਤੋਂ ਵੱਧ ਮੀਟਿੰਗ ਹੋਈ | ਸੂਚਨਾ ਅਨੁਸਾਰ ਇਸ ਮੀਟਿੰਗ 'ਚ ਨਵਜੋਤ ਸਿੰਘ ਸਿੱਧੂ ਵਲੋਂ ਰਾਜ ਦੇ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਸੰਬੰਧੀ ਆਪਣਾ ਪੱਖ ਦੱਸਣ ਤੋਂ ਇਲਾਵਾ ਪਾਰਟੀ ਲਈ ਸਮਝੇ ਜਾਂਦੇ ਕੁਝ ਅਹਿਮ ਮੁੱਦਿਆਂ 'ਤੇ ਕਾਰਵਾਈ ਢਿੱਲੀ ਹੋਣ ਸੰਬੰਧੀ ਵੀ ਆਪਣੇ ਵਿਚਾਰ ਰੱਖੇ | ਜਦੋਂ ਕਿ ਰਾਵਤ ਤੇ ਵੇਣੂਗੋਪਾਲ ਵਲੋਂ ਉਨ੍ਹਾਂ ਕੋਲੋਂ ਪ੍ਰਦੇਸ਼ ਕਾਂਗਰਸ ਦੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਹੁਣ ਤੱਕ ਕੀਤੇ ਗਏ ਕੰਮਾਂ ਦਾ ਬਿਓਰਾ ਵੀ ਮੰਗਿਆ ਗਿਆ | ਪਾਰਟੀ ਹਾਈਕਮਾਨ ਜੋ ਕਿ ਸਿੱਧੂ ਨੂੰ ਵਾਰ ਵਾਰ ਪ੍ਰਦੇਸ਼ ਕਾਂਗਰਸ ਦਾ ਜਥੇਬੰਦਕ ਢਾਂਚਾ ਬਣਾਉਣ ਤੇ ਖ਼ਾਸ ਕਰ ਜ਼ਿਲ੍ਹਾ ਪ੍ਰਧਾਨਾਂ ਤੇ ਜ਼ਿਲ੍ਹਾ ਕਮੇਟੀਆਂ ਦਾ ਕੰਮ ਪੂਰਾ ਕਰਨ ਲਈ ਕਹਿ ਰਹੀ ਹੈ, ਸੰਬੰਧੀ ਵੀ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ | ਸੂਤਰਾਂ ਅਨੁਸਾਰ ਮੀਟਿੰਗ 'ਚ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਅਹੁਦੇ ਲਈ ਆਪਣੇ ਵਿਚਾਰ ਜਾਂ ਏਜੰਡਾ ਬਦਲਣ ਲਈ ਤਿਆਰ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਅਹੁਦੇ ਨਾਲ ਪਕੜ ਹੈ | ਮੀਟਿੰਗ ਤੋਂ ਬਾਅਦ ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਤੇ ਪੰਜਾਬ ਕਾਂਗਰਸ ਪ੍ਰਤੀ ਮੇਰੀਆਂ ਜੋ ਵੀ ਚਿੰਤਾਵਾਂ ਤੇ ਵਿਚਾਰ ਸਨ ਉਹ ਮੈਂ ਪਾਰਟੀ ਹਾਈਕਮਾਨ ਨੂੰ ਦੱਸੇ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਤੇ ਸ੍ਰੀ ਪਿ੍ਅੰਕਾ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਉਹ ਪੰਜਾਬ ਦੇ ਹਿੱਤਾਂ 'ਚ ਹੋਵੇਗਾ ਅਤੇ ਮੈਂ ਉਨ੍ਹਾਂ ਦੇ ਆਦੇਸ਼ ਦਾ ਪਾਲਣ ਕਰਾਂਗਾ | ਹਰੀਸ਼ ਰਾਵਤ ਨੇ ਇਸ ਮੌਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਰ ਹੀ ਦਿੱਤਾ ਹੈ ਕਿ ਉਹ ਪਾਰਟੀ ਹਾਈਕਮਾਨ ਦੇ ਹਰ ਆਦੇਸ਼ ਦਾ ਪਾਲਣ ਕਰਨਗੇ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ 'ਚ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ | ਮੀਟਿੰਗ 'ਚ ਜਾਣ ਮੌਕੇ ਵੀ ਰਾਵਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵਜੋਤ ਦੇ ਅਸਤੀਫ਼ੇ ਨੂੰ ਲੈ ਕੇ ਕੋਈ ਰਸਤਾ ਨਿਕਲ ਆਵੇਗਾ ਅਤੇ ਕਈ ਚੀਜ਼ਾਂ ਨੂੰ ਹੱਲ ਕਰਨ 'ਚ ਸਮਾਂ ਲੱਗ ਜਾਂਦਾ ਹੈ | ਮੀਟਿੰਗ ਤੋਂ ਬਾਅਦ ਰਾਵਤ ਨੇ ਹਾਲਾਂਕਿ ਇਹ ਸੰਕੇਤ ਦਿੱਤਾ ਕਿ ਤੁਹਾਨੂੰ ਕੱਲ੍ਹ ਬਾਕਾਇਦਾ ਕੋਈ ਵੱਡੀ ਖ਼ਬਰ ਦਿੱਤੀ ਜਾ ਸਕਦੀ ਹੈ ਪਰ ਬਾਅਦ 'ਚ ਕਾਂਗਰਸ ਸੂਤਰਾਂ ਨੇ ਕਿਹਾ ਕਿ 16 ਅਕਤੂਬਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਹੋ ਰਹੀ ਬੈਠਕ ਕਾਰਨ ਸਮੁੱਚੀ ਲੀਡਰਸ਼ਿਪ ਕੰਮ 'ਚ ਰੁੱਝੀ ਹੋਈ ਹੈ, ਇਸ ਕਾਰਨ ਨਵਜੋਤ ਦਾ ਪੱਖ ਸੁਣਨ ਅਤੇ ਹਾਲਾਤ ਨੂੰ ਵਿਚਾਰਨ ਤੋਂ ਬਾਅਦ ਪਾਰਟੀ ਹਾਈਕਮਾਨ ਵਲੋਂ ਕੋਈ ਵੀ ਫ਼ੈਸਲਾ 16 ਅਕਤੂਬਰ ਤੋਂ ਬਾਅਦ ਹੀ ਲਿਆ ਜਾਵੇਗਾ | ਸੂਚਨਾ ਅਨੁਸਾਰ ਪਾਰਟੀ ਹਾਈਕਮਾਨ ਨਵਜੋਤ ਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਰਮਿਆਨ ਟਕਰਾਅ ਜਾਰੀ ਰਹਿਣ ਅਤੇ ਨਵਜੋਤ ਵਲੋਂ ਜਥੇਬੰਦਕ ਢਾਂਚੇ ਲਈ ਕੋਈ ਕੰਮ ਨਾ ਕੀਤੇ ਜਾਣ ਤੋਂ ਕਾਫੀ ਨਾਖ਼ੁਸ਼ ਹੈ | ਹਾਲਾਂਕਿ ਰਾਵਤ ਨੇ ਅੱਜ ਕਿਹਾ ਕਿ ਨਵਜੋਤ ਤੇ ਚੰਨੀ ਦਰਮਿਆਨ ਬੀਤੇ ਦਿਨੀਂ ਮੀਟਿੰਗ ਹੋਈ ਹੈ, ਜਿਸ 'ਚ ਉਨ੍ਹਾਂ ਇਕ-ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ |
ਕੋਲਕਾਤਾ, 14 ਅਕਤੂਬਰ (ਏਜੰਸੀ)- ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਫੈਸਲੇ 'ਤੇ ਕੇਂਦਰ ਦੀ ਆਲੋਚਨਾ ਕਰਦਿਆਂ ਤਿ੍ਣਮੂਲ ਕਾਂਗਰਸ ਨੇ ਕਿਹਾ ਕਿ ਇਹ ਰਾਜ ਦੇ ਅਧਿਕਾਰਾਂ 'ਤੇ ਡਾਕਾ ਅਤੇ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਹੈ | ਕੇਂਦਰ ਸਰਕਾਰ ਨੇ ਬੀ.ਐਸ.ਐਫ਼. ਐਕਟ 'ਚ ਸੋਧ ਕਰਕੇ ਇਸ ਨੂੰ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ 'ਚ ਅੰਤਰਰਾਸ਼ਟਰੀ ਸਰਹੱਦ ਦੇ ਮੌਜੂਦਾ 15 ਕਿੱਲੋਮੀਟਰ ਦੀ ਥਾਂ 50 ਕਿੱਲੋਮੀਟਰ ਦੇ ਵਿਸ਼ਾਲ ਖੇਤਰ 'ਚ ਤਲਾਸ਼ੀ ਲੈਣ, ਜ਼ਬਤ ਕਰਨ ਅਤੇ ਗਿ੍ਫ਼ਤਾਰ ਕਰਨ ਦੀ ਸ਼ਕਤੀ ਦਿੱਤੀ ਹੈ | ਤਿ੍ਣਮੂਲ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਕੇਂਦਰ ਨੇ ਰਾਜਾਂ ਨਾਲ ਗੱਲਬਾਤ ਕੀਤੇ ਬਗੈਰ ਇਹ ਫ਼ੈਸਲਾ ਕੀਤਾ ਹੈ ਤੇ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬੀ.ਐਸ.ਐਫ. ਨੇ ਕੋਈ ਤਲਾਸ਼ੀ ਕਰਨੀ ਹੈ ਤਾਂ ਉਹ ਹਮੇਸ਼ਾ ਸੂਬੇ ਦੀ ਪੁਲਿਸ ਨਾਲ ਮਿਲ ਕੇ ਅਜਿਹਾ ਕਰ ਸਕਦੀ ਹੈ ਤੇ ਇਹ ਸਾਲਾਂ ਤੋਂ ਚਲਿਆ ਆ ਰਿਹਾ ਹੈ |
ਚੰਡੀਗੜ੍ਹ, 14 ਅਕਤੂਬਰ (ਬਿ੍ਜੇਂਦਰ ਗੌੜ)-ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਸੰਵੇਦਨਸ਼ੀਲ ਘਟਨਾਵਾਂ ਦੇ ਵਧਣ ਅਤੇ ਪਾਕਿਸਤਾਨ ਨਾਲ ਸਰਹੱਦ ਲੱਗਣ ਸਮੇਤ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਨੂੰ 50 ਕਿਲੋਮੀਟਰ ਦਾ ਘੇਰਾ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਵਿਰੋਧੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਰਾਜਨੀਤੀ 'ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਖ਼ਤ ਵਿਰੋਧ ਕਰਦਿਆਂ ਇਨ੍ਹਾਂ ਵਲੋਂ ਘਟੀਆ ਰਾਜਨੀਤੀ ਕਰਨ 'ਤੇ ਫਟਕਾਰ ਲਾਈ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ, ਟਿਫ਼ਨ ਬੰਬ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ 'ਚ ਪਿਛਲੇ ਸਮੇਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਵਲੋਂ ਵਾਰ-ਵਾਰ ਨਿਸ਼ਾਨਾ ਬਣਾਉਣ ਬਾਰੇ ਚਿਤਾਵਨੀ ਦਿੱਤੀ ਸੀ | ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ ਹੈ | ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਖ਼ੁਦ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੂਬੇ ਵਿਚ ਸੁਰੱਖਿਆ ਦੀ ਗੰਭੀਰ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ | ਉਨ੍ਹਾਂ ਕਿਹਾ ਕਿ ਦੇਸ਼ ਦੀ ਹੋਂਦ ਲਈ ਰਾਸ਼ਟਰੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ |
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਕਾਂਗਰਸ ਨੇ ਪੰਜਾਬ, ਪੱਛਮੀ ਬੰਗਾਲ ਅਤੇ ਆਸਾਮ ਵਿਚ ਬੀ. ਐਸ. ਐਫ. ਦੇ ਅਧਿਕਾਰ ਖੇਤਰ 'ਚ ਕੀਤੇ ਵਾਧੇ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਚੁਣੀਆਂ ਹੋਈਆਂ ਸਰਕਾਰਾਂ ਦੇ ...
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਔਰਤਾਂ ਦੀ ਹਿੱਸੇਦਾਰੀ ਜ਼ਰੂਰੀ ਹੈ ਅਤੇ ਉਨ੍ਹਾਂ ਦੇ ਬਿਨਾਂ ਇਸ ਨੂੰ ਜਿੱਤਿਆ ਨਹੀਂ ਜਾ ਸਕਦਾ | ਪਾਕਿਸਤਾਨ ਅਤੇ ਚੀਨ ਦਾ ਨਾਂਅ ਲਏ ਬਗੈਰ ਉਨ੍ਹਾਂ ਕਿਹਾ ਕਿ ...
ਜੀ-20 ਵਿੱਤ ਮੰਤਰੀਆਂ ਦੀ ਮੀਟਿੰਗ 'ਚ ਜਲਵਾਯੂ ਤਬਦੀਲੀ, ਵਿਸ਼ਵ ਸਿਹਤ ਤੇ ਵਿੱਤੀ ਖੇਤਰ ਦੇ ਮੁੱਦੇ ਵਿਚਾਰੇ
ਵਾਸ਼ਿੰਗਟਨ, 14 ਅਕਤੂਬਰ (ਏਜੰਸੀ)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀ-20 ਦੇ ਆਪਣੇ ਹਮਰੁਤਬਿਆਂ ਨੂੰ ਕਿਹਾ ਕਿ ਵਿਸ਼ਵ ਵਿਆਪੀ ਆਰਥਿਕ ਸੁਧਾਰ ਲਈ ...
ਅਲੀਗੜ੍ਹ (ਯੂ.ਪੀ.), 14 ਅਕਤੂਬਰ (ਪੀ.ਟੀ.ਆਈ.)-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਘਟਨਾ ਮਾਮਲੇ 'ਚ ਜਾਰੀ ਜਾਂਚ 'ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਦੀ 'ਲਾਲ ...
ਲਖੀਮਪੁਰ ਖੀਰੀ, 14 ਅਕਤੂਬਰ (ਪੀ. ਟੀ. ਆਈ.)-ਲਖੀਮਪੁਰ ਖੀਰੀ ਘਟਨਾ ਦੀ ਜਾਂਚ ਕਰ ਰਹੀ ਐਸ. ਆਈ. ਟੀ. ਵੀਰਵਾਰ ਨੂੰ ਆਸ਼ੀਸ਼ ਮਿਸ਼ਰਾ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ 3 ਅਕਤੂਬਰ ਨੂੰ ਹੋਈਆਂ ਘਟਨਾਵਾਂ ਦਾ ਕ੍ਰਮ ਦੁਬਾਰਾ ਬਣਾਉਣ ਲਈ ਘਟਨਾ ਵਾਲੇ ਸਥਾਨ 'ਤੇ ਲੈ ਕੇ ਪੁੱਜੀ | ...
ਚੰਡੀਗੜ੍ਹ, 14 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਬੀ. ਐਸ. ਐਫ. ਦੇ ਅਧਿਕਾਰ ਖੇਤਰ 'ਚ ਵਾਧਾ ਕੀਤੇ ਜਾਣ ਸੰਬੰਧੀ ਕੈਬਨਿਟ ਮੰਤਰੀ ਪਰਗਟ ਸਿੰਘ ਵਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਇਕ ਬਿਆਨ 'ਤੇ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ...
ਪਣਜੀ, 14 ਅਕਤੂਬਰ (ਏਜੰਸੀ)-ਅੱਤਵਾਦ ਨੂੰ ਲੈ ਕੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਲੋਂ ਪੰਜ ਸਾਲ ਪਹਿਲਾਂ ਕੀਤੇ ਗਏ ਸਰਜੀਕਲ ਸਟ੍ਰਾਈਕ ਨੇ ਪੂਰੀ ਦੁਨੀਆ ਨੂੰ ਇਕ ਸਖ਼ਤ ਸੰਦੇਸ਼ ਦਿੱਤਾ ਹੈ ...
ਕੇਂਦਰ 'ਤੇ ਕੱਸਿਆ ਨਿਸ਼ਾਨਾ
ਨਵੀਂ ਦਿੱਲੀ, 14 ਅਕਤੂਬਰ (ਪੀ.ਟੀ.ਆਈ.)-ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਟਵਿੱਟਰ 'ਤੇ ਇਕ ਛੋਟੀ ਵੀਡੀਓ ਸਾਂਝੀ ਕੀਤੀ ਹੈ, ਜੋ ਸਾਲ 1980 ਦੀ ਹੈ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕਿਸਾਨਾਂ ਦੇ ਸਮਰਥਨ 'ਚ ਭਾਸ਼ਨ ...
ਨਵੀਂ ਦਿੱਲੀ, 14 ਅਕਤੂਬਰ (ਪੀ. ਟੀ. ਆਈ.)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਪਹਿਲੀ ਮਿਆਦ (ਫਸਟ ਟਰਮ) ਦੀਆਂ ਬੋਰਡ ਪ੍ਰੀਖਿਆਵਾਂ ਨਵੰਬਰ-ਦਸੰਬਰ 'ਚ ਆਫਲਾਈਨ ਕਰਵਾਈਆਂ ...
ਮਾਂਡਵੀਆ ਤੇ ਰਾਹੁਲ ਹਾਲ ਜਾਣਨ ਲਈ ਏਮਜ਼ ਪਹੁੰਚੇ
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੋ ਏਮਜ਼ ਵਿਖੇ ਦਾਖ਼ਲ ਹਨ, ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਬੁਖਾਰ ਦੌਰਾਨ ਕਮਜ਼ੋਰੀ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX