ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ਼ ਡਾਇਰੈਕਟਰ ਦੀਆਂ ਹੋਈਆਂ ਚੋਣਾਂ 'ਚ ਅਕਾਲੀ-ਬਸਪਾ ਗਠਜੋੜ ਉਮੀਦਵਾਰ ਵੱਡੇ ਪੱਧਰ 'ਤੇ ਕਾਬਜ਼ ਹੋਣ 'ਚ ਕਾਮਯਾਬ ਹੋਏ ਹਨ | ਇਨ੍ਹਾਂ ਚੋਣਾਂ 'ਚ ਸਭ ਤੋਂ ਉੱਤਮ ਸਮਝੀ ਜਾਂਦੀ ਸੀਟ ਜ਼ੋਨ ਨੰਬਰ ਇਕ ਜਿਸ ਨੂੰ ਕਾਂਗਰਸ ਦੇ ਹਲਕੇ 'ਚ ਥੰਮ੍ਹ ਵਜੋਂ ਜਾਣੇ ਜਾਂਦੇ ਰਾਣਾ ਕੁਲਦੀਪ ਜਾਡਲਾ ਨੂੰ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਵਲੋਂ 8 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਗਿਆ | ਇਸ ਜ਼ੋਨ 'ਤੇ ਅਕਾਲੀ-ਬਸਪਾ ਗੱਠਜੋੜ ਤੇ ਕਾਂਗਰਸ ਵਿਚਕਾਰ ਇੱਜ਼ਤ ਦਾ ਸਵਾਲ ਬਣਿਆ ਹੋਇਆ ਸੀ | ਇਸ ਤੋਂ ਇਲਾਵਾ ਨਵਾਂਸ਼ਹਿਰ ਦੇ ਹੀ ਜ਼ੋਨ ਨੰ.-4 ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਮਹਿੰਦਰ ਸਿੰਘ ਰਾਏ ਵਲੋਂ ਕਾਂਗਰਸ ਦੇ ਉਮੀਦਵਾਰ ਗੋਪਾਲ ਸਿੰਘ ਨੂੰ 25 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦ ਕਿ ਰਾਹੋਂ ਤੋਂ ਵੀ ਅਕਾਲੀ-ਬਸਪਾ ਗੱਠਜੋੜ ਦੇ ਸੋਹਣ ਸਿੰਘ ਉੱਪਲ, ਜਾਡਲਾ ਜ਼ੋਨ ਤੋਂ ਕਾਂਗਰਸ ਉਮੀਦਵਾਰ, ਬਲਾਚੌਰ ਜ਼ੋਨ ਤੋਂ ਅਕਾਲੀ-ਬਸਪਾ ਗੱਠਜੋੜ ਤੇ ਔੜ ਜ਼ੋਨ ਤੋਂ ਦੋਨੋਂ ਕਾਂਗਰਸ ਦੇ ਉਮੀਦਵਾਰਾਂ 'ਚੋਂ ਬਰਾਬਰ ਦੀਆਂ ਵੋਟਾਂ ਹੋਣ ਕਰਕੇ ਟਾਸ 'ਤੇ ਇਕ ਉਮੀਦਵਾਰ ਜੇਤੂ ਰਿਹਾ | ਇਸ ਤੋਂ ਪਹਿਲਾ ਕਰਿਆਮ ਜ਼ੋਨ ਤੋਂ ਸਰਤਾਜ ਸਿੰਘ ਅਮਰਗੜ੍ਹ ਅਕਾਲੀ ਦਲ ਪਹਿਲੇ ਹੀ ਨਿਰਵਿਰੋਧ ਚੋਣ ਜਿੱਤ ਚੱੁਕੇ ਹਨ, ਜਦ ਕਿ 3 ਸੀਟਾਂ 'ਤੇ ਕਾਂਗਰਸ ਦੇ ਵੱਖ-ਵੱਖ ਧੜਿਆਂ ਨਾਲ ਸਬੰਧਤ ਉਮੀਦਵਾਰ ਨਿਰਵਿਰੋਧ ਚੋਣ ਜਿੱਤ ਚੱੁਕੇ ਹਨ | ਕੁਲ ਮਿਲਾ ਕੇ 5-5 ਸੀਟਾਂ 'ਤੇ ਅਕਾਲੀ-ਬਸਪਾ ਗੱਠਜੋੜ ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ | ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਚੇਅਰਮੈਨ ਕਿਹੜੀ ਪਾਰਟੀ ਦਾ ਚੁਣਿਆ ਜਾਂਦਾ ਹੈ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਜਰਨੈਲ ਸਿੰਘ ਵਾਹਦ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਕਾਂਗਰਸ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਅਕਾਲੀ-ਬਸਪਾ ਦੀ ਸਰਕਾਰ ਹੀ 2022 ਵਿਚ ਦੇਖਣਾ ਚਾਹੁੰਦੇ ਹਨ | ਕਿਸਾਨ ਆਗੂ ਹਰਪ੍ਰਭ ਮਹਿਲ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਦੀ ਜਿੱਤ ਆਮ ਕਿਸਾਨ ਦੀ ਜਿੱਤ ਹੈ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਆਪ ਸਮਝਦੇ ਹਨ ਤੇ ਕਿਸਾਨੀ ਲਈ ਸੇਵਾਵਾਂ ਵੀ ਦੇਣਗੇ | ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੰਕਰ ਦੁੱਗਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ, ਹਰਦੀਪ ਸਿੰਘ ਕੋਟ ਰਾਂਝਾ, ਪਰਮ ਸਿੰਘ ਖਾਲਸਾ ਕੌਂਸਲਰ, ਕੁਲਵਿੰਦਰਪਾਲ ਸਿੰਗਲਾ, ਰਛਪਾਲ ਮਹਾਲੋਂ, ਗੁਰਮੁਖ ਸਿੰਘ ਕੌਂਸਲਰ, ਸੋਨੂੰ ਲੱਧੜ, ਮੁਕੇਸ਼ ਬਾਲੀ, ਦਿਲਬਾਗ ਸਿੰਘ, ਪ੍ਰੇਮ ਰਤਨ, ਮਨਜਿੰਦਰ ਵਾਲੀਆ, ਹਰਨੇਕ ਸਿੰਘ ਬੜਵਾ, ਸੁਖਵਿੰਦਰ ਸਿੰਘ, ਮਲਵਿੰਦਰ ਸਿੰਘ ਮਹਾਲੋਂ, ਗੁਰਦੇਵ ਸਿੰਘ ਸਰਪੰਚ ਤੇ ਪ੍ਰਭਜੀਤ ਸਿੰਘ ਮਿੱਠਾ ਵੀ ਹਾਜ਼ਰ ਸਨ |
ਮੁਕੰਦਪੁਰ, 14 ਅਕਤੂਬਰ (ਦੇਸ ਰਾਜ ਬੰਗਾ)-ਕੋਰੋਨਾ ਮਹਾਂਮਾਰੀ ਤੋਂ ਮੁਕਤੀ ਪਾਉਣ ਵਾਸਤੇ ਸਿਹਤ ਵਿਭਾਗ ਦਾ ਸਮੁੱਚਾ ਅਮਲਾਂ ਹੁਣ ਤੱਕ ਨਿਰੰਤਰ ਯਤਨਸ਼ੀਲ ਹੈ | ਲੋਕਾਂ ਨੂੰ ਵੈਕਸੀਨ ਲਗਾਉਣ ਵਾਸਤੇ ਸਿਹਤ ਅਮਲੇ ਨੂੰ ਐਤਵਾਰ ਦੀ ਛੁੱਟੀ ਤੱਕ ਦਾ ਤਿਆਗ ਕੀਤਾ ਹੋਇਆ ਹੈ, ...
ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਬਲਾਕ ਨਵਾਂਸ਼ਹਿਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਹਿਲਾ ਸਮੂਹ ਪ੍ਰੈਕਟੀਸ਼ਰਨਰਜ ਵਲੋਂ ਲਖੀਮਪੁਰ ਖੀਰੀ ਵਿਖੇ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 18 ਸਾਲ ਤੋਂ ਵੱਧ ਉਮਰ ਦੀ ਕੁੱਲ 96.41 ਫ਼ੀਸਦੀ ਯੋਗ ਆਬਾਦੀ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਗਾ ਕੇ ਇਕ ਵੱਡੀ ਪੁਲਾਂਘ ਪੁੱਟ ਲਈ ਹੈ | ਇਸ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ...
ਮਜਾਰੀ/ਸਾਹਿਬਾ, 14 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਮਜਾਰੀ ਟੋਲ ਪਲਾਜ਼ਾ 'ਤੇ ਹੁਣ ਮੋਦੀ, ਅਮਿਤ ਸ਼ਾਹ ਤੇ ਆਸ਼ੀਸ਼ ਮਿਸਰਾ ਦੇ ਪੁਤਲੇ 16 ਅਕਤੂਬਰ ਨੂੰ ਫੂਕੇ ਜਾਣਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇ: ਮੋਹਣ ਸਿੰਘ ਟੱਪਰੀਆਂ ਨੇ ...
ਟੱਪਰੀਆਂ ਖੁਰਦ/ਬਲਾਚੌਰ, 14 ਅਕਤੂਬਰ (ਸ਼ਾਮ ਸੁੰਦਰ ਮੀਲੂ)-ਪੀ. ਜੀ. ਆਈ. ਚੰਡੀਗੜ੍ਹ ਵਿਖੇ ਬੰਦ ਓ.ਪੀ.ਡੀ. ਸੇਵਾਵਾਂ ਬਹਾਲ ਹੋਣ 'ਤੇ 29 ਜਨਵਰੀ 2018 ਤੋਂ ਪੀ.ਜੀ.ਆਈ. ਵਿਖੇ ਕੇਵਲ ਮਰੀਜ਼ਾਂ ਦੀ ਜਾਂਚ ਵਾਸਤੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਦੁਸਹਿਰੇ, ਦੀਵਾਲੀ, ਕਿ੍ਸਮਸ, ਨਵੇਂ ਸਾਲ ਦੀ ਪੂਰਵ ਸੰਧਿਆ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਮਾਨਦਾਰੀ ਦਾ ਥੰਮ੍ਹ ਸਮਝੇ ਜਾ ਰਹੇ ਕੰਵਰਦੀਪ ਕੌਰ (ਆਈ. ਪੀ. ਐੱਸ) ਵਲੋਂ ਜ਼ਿਲ੍ਹੇ ਦੇ 27ਵੇਂ ਐੱਸ.ਐੱਸ.ਪੀ. ਦਾ ਅਹੁਦਾ ਸੰਭਾਲ ਲਿਆ ਹੈ, ਜਿਨ੍ਹਾਂ ਨੂੰ ਨਵਾਂਸ਼ਹਿਰ ਪੁਲਿਸ ਵਲੋਂ ...
ਬਲਾਚੌਰ, 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ, ਨਵਾਂਸ਼ਹਿਰ ਦੇ ਬੋਰਡ ਆਫ਼ ਡਾਇਰੈਕਟਰਾਂ ਦੀ ਚੋਣ ਵਿਚ ਜ਼ੋਨ ਨੰਬਰ ਇਕ ਬਲਾਚੌਰ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰੀਪਾਲ ਸਿੰਘ ਜਾਡਲੀ ਨੇ 33 ਵੋਟਾਂ ਦੇ ਫ਼ਰਕ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸੂਬਾ ਕਮੇਟੀ ਪੀ.ਐੱਸ.ਐਮ.ਐੱਸ.ਯੂ. ਵਲੋਂ ਲਏ ਗਏ ਫ਼ੈਸਲੇ ਅਨੁਸਾਰ 17 ਅਕਤੂਬਰ ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨਲਾਈਨ ਕੰਮ ਬੰਦ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਅੱਜ ਹੜਤਾਲ ਜ਼ਿਲ੍ਹੇ ਵਿਚ ਸੱਤਵੇਂ ਦਿਨ ਵੀ ਜਾਰੀ ਰਹੀ | ...
ਜਾਡਲਾ, 14 ਅਕਤੂਬਰ (ਬੱਲੀ)-ਖੰਡ ਮਿੱਲ ਨਵਾਂਸ਼ਹਿਰ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿਚ ਜਾਡਲਾ ਜ਼ੋਨ-3 ਤੋਂ ਗੰਨਾਂ ਉਤਪਾਦਕਾਂ ਵਲੋਂ ਕਾਂਗਰਸ ਪਾਰਟੀ ਦੇ ਕਸ਼ਮੀਰ ਸਿੰਘ ਗੋਗਾ ਬੀਰੋਵਾਲ ਨੇ 280 ਵੋਟਾਂ ਹਾਸਲ ਕਰ ਕੇ ਅਕਾਲੀ-ਬਸਪਾ ਉਮੀਦਵਾਰ ਮਨਜੀਤ ਸਿੰਘ ਸ਼ਹਾਬਪੁਰ ...
ਬਲਾਚੌਰ, 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਸੂਬਾ ਕਮੇਟੀ ਦੇ ਸੱਦੇ ਤੇ ਮਨਿਸਟਰੀਅਲ ਸਟਾਫ ਵਲੋਂ ਹੱਕੀ ਮੰਗਾਂ ਨੂੰ ਲੈ ਅਰੰਭ ਕੀਤੀ ਕਲਮ ਛੋੜ ਹੜਤਾਲ ਤਹਿਤ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਐੱਸ.ਡੀ.ਐੱਮ. ਦਫ਼ਤਰ ਤੇ ਤਹਿਸੀਲ ਦਫ਼ਤਰ ਦੇ ਅਮਲੇ ਵਲੋਂ ਪੂਰਨ ਰੂਪ ...
ਮੁਕੰਦਪੁਰ, 14 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਇਲਾਕੇ ਦਾ ਪੁਰਾਤਨ ਤੇ ਮਸ਼ਹੂਰ ਦੁਸਹਿਰਾ ਮੇਲਾ ਤੇ ਕਬੱਡੀ ਟੂਰਨਾਮੈਂਟ ਵੇਖਣ ਲਈ, ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਤਿੰਨ ਦਿਨਾ ਕਬੱਡੀ ਟੂਰਨਾਮੈਂਟ ਦੇ ਦੂਸਰੇ ਦਿਨ 60 ਕਿੱਲੋ ਭਾਰ ਵਰਗ ਦੀਆਂ 18 ਟੀਮਾਂ ...
ਸਮੁੰਦੜਾ, 14 ਅਕਤੂਬਰ (ਤੀਰਥ ਸਿੰਘ ਰੱਕੜ)-ਮਾਰਕਫੈੱਡ ਪੰਜਾਬ ਦੇ ਡਾਇਰੈਕਟਰਾਂ ਦੀ ਹੋਈ ਚੋਣ 'ਚ ਹਰਿੰਦਰ ਸਿੰਘ ਰਾਣਾ (ਸੋਢੀ) ਨੂੰ ਨਿਰਵਿਰੋਧ ਡਾਇਰੈਕਟਰ ਚੁਣੇ ਜਾਣ 'ਤੇ ਸਮੁੰਦੜਾ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਰਾਜਪੂਤ ਸਮਾਜ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ...
ਮੁਕੰਦਪੁਰ, 14 ਅਕਤੂਬਰ (ਦੇਸ ਰਾਜ ਬੰਗਾ)-ਸਮਾਜ ਸੇਵੀ ਕੰਮਾਂ ਵਿਚ ਅਗਾਂਹ ਵਧੂ ਸੰਸਥਾ ਬਾਬਾ ਰਾਮ ਚੰਦ ਸਪੋਰਟਸ ਕਲੱਬ ਜਗਤਪੁਰ ਦੀ ਮੀਟਿੰਗ ਕਲੱਬ ਦੇ ਸਰਪ੍ਰਸਤ ਬਲਵੀਰ ਸਿੰਘ ਦਿਉਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਲੱਬ ਦੇ ਪ੍ਰਧਾਨ ਦੀ ਚੋਣ ਕੀਤੀ ਗਈ | ਸੰਤੋਖ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਅੱਖਾਂ ਦੀ ...
ਕਟਾਰੀਆਂ, 14 ਅਕਤੂਬਰ (ਨਵਜੋਤ ਸਿੰਘ ਜੱਖੂ)-ਪੰਜ ਦਰਿਆਵਾਂ ਤੇ ਗੁਰੂਆਂ ਪੀਰ ਪੈਗ਼ੰਬਰਾਂ ਦੀ ਕਹੀ ਜਾਣ ਵਾਲੀ ਵਾਲੀ ਧਰਤੀ ਪੰਜਾਬ 'ਚ ਵਪਾਰੀਕਰਨ ਭਾਵ ਪੈਸੇ ਇਕੱਠੇ ਕਰਨ ਦੀ ਲਾਲਸਾ ਨੇ ਸਾਡੇ ਸਮਾਜ ਦੀ ਐਸੀ ਤਾਣੀ ਉਲਝਾਈ ਹੈ ਕਿ ਇਹ ਮਨੁੱਖੀ ਜੀਵਨ ਲਈ ਖ਼ਤਰੇ ਦੀ ਘੰਟੀ ...
ਕਟਾਰੀਆਂ, 14 ਅਕਤੂਬਰ (ਨਵਜੋਤ ਸਿੰਘ ਜੱਖੂ)-ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਬੰਗਾ ਦੀਆਂ ਕਟਾਰੀਆਂ ਅਤੇ ਜੰਡਿਆਲਾ ...
ਰੈਲਮਾਜਰਾ, 14 ਅਕਤੂਬਰ (ਸੁਭਾਸ਼ ਟੌਂਸਾ)-ਹਲਕਾ ਬਲਾਚੌਰ ਦੇ ਕਬੱਡੀ ਖੇਡ ਪ੍ਰੇਮੀਆਂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉੱਘੇ ਕਬੱਡੀ ਖਿਡਾਰੀ ਤੇ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਮਾ: ਮਨੋਹਰ ਲਾਲ (74) ਟੌਂਸਾ ਅੱਜ ਅਚਾਨਕ ਸਦੀਵੀ ਵਿਛੋੜਾ ...
ਉੜਾਪੜ/ਲਸਾੜਾ, 14 ਅਕਤੂਬਰ (ਲਖਵੀਰ ਸਿੰਘ ਖੁਰਦ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉੜਾਪੜ ਵਿਖੇ ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸੰਯੁਕਤ ਮੋਰਚੇ ਦੇ ਸੱਦੇ 'ਤੇ ਸਮਾਗਮ ਕੀਤਾ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਬਾਣੀਆਂ ਦੇ ਭੋਗ ...
ਮਜਾਰੀ/ਸਾਹਿਬਾ, 14 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਟ੍ਰੈਫਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਵਲੋਂ ਚਣਕੋਆ ਅੱਡੇ 'ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਇੰਚਾਰਜ ਹੁਸਨ ਲਾਲ ਏ. ਐੱਸ. ਆਈ. ਵਲੋਂ ਇੱਥੇ ਇਕੱਠੇ ਹੋਏ ਲੋਕਾਂ ਨੂੰ ਨਸ਼ਿਆਂ, ...
ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਹਾੜੀ ਦੇ ਸੀਜ਼ਨ ਸਬੰਧੀ ਡਾ: ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ ਦੇ ਸਾਰੇ ਇਨਪੁੱਟਸ ਡੀਲਰਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ...
ਸੜੋਆ, 14 ਅਕਤੂਬਰ (ਨਾਨੋਵਾਲੀਆ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਕਾਈ ਸੜੋਆ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸੜੋਆ ਵਿਖੇ ਬਗੀਚਾ ਸਿੰਘ ਸਹੂੰਗੜ੍ਹਾ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ...
ਨਵਾਂਸ਼ਹਿਰ 14 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ 16 ਅਕਤੂਬਰ ਨੂੰ ਦੁਪਹਿਰ 12 ਵਜੇ ਕਿਰਤੀ ਕਿਸਾਨ ਯੂਨੀਅਨ ਵਲੋਂ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਰਿਲਾਇੰਸ ਦੇ ਸੁਪਰ ਸਟੋਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ...
ਰਾਹੋਂ, 14 ਅਕਤੂਬਰ (ਬਲਬੀਰ ਸਿੰਘ ਰੂਬੀ)-ਗੰਨਾਂ ਮਿੱਲ ਨਵਾਂਸ਼ਹਿਰ ਦੀਆਂ ਹੋਈਆਂ ਚੋਣਾਂ 'ਚ ਜ਼ੋਨ ਨੰਬਰ 8 ਤੋਂ ਅਕਾਲੀ ਦਲ ਦੇ ਸੋਹਣ ਸਿੰਘ ਉੱਪਲ ਨੇ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਬੁਰਜ ਨੂੰ ਹਰਾ ਕੇ ਜੇਤੂ ਰਹੇ | ਜ਼ੋਨ ਨੰਬਰ 8 ਦੀਆਂ ਵੋਟਾਂ ਕੋਆਪਰੇਟਿਵ ...
ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਦਾਣਾ ਮੰਡੀ ਬਹਿਰਾਮ 'ਚ 27634.50 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਦਲਵੀਰ ਸਿੰਘ ਨੇ ਦੱਸਿਆ ਕਿ ਉਕਤ ਮੰਡੀ ਵਿਚ ਤਿੰਨ ਖਰੀਦ ਏਜੰਸੀਆਂ ਪਨਗਰੇਨ ਤੋਂ ਇੰਸਪੈਕਟਰ ...
ਸੰਧਵਾਂ, 14 ਅਕਤੂਬਰ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਦੀ ਸੰਧਵਾਂ ਕੋਆਪਰੇਟਿਵ ਸੁਸਾਇਟੀ ਦੇ ਸੰਧਵਾਂ ਤੇ ਭਰੋਲੀ ਪਿੰਡ ਦੇ 351 ਕਰਜ਼ਾ ਧਾਰਕਾਂ ਨੂੰ 6179993 ਰੁਪਏ ਦੇ ਕਰਜ਼ਾ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਜਗਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਡੇਂਗੂ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ | ਇਸੇ ਕੜੀ ਤਹਿਤ ਸਿਵਲ ਸਰਜਨ ਦਫ਼ਤਰ ਦੀ ਟੀਮ ਵਲੋਂ ...
ਮੁਕੰਦਪੁਰ, 14 ਅਕਤੂਬਰ (ਦੇਸ ਰਾਜ ਬੰਗਾ)-ਦੁਸਹਿਰਾ ਮੈਦਾਨ ਮੁਕੰਦਪੁਰ ਵਿਖੇ ਚੱਲ ਰਹੇ ਦੁਸਹਿਰਾ ਕਬੱਡੀ ਟੂਰਨਾਮੈਂਟ ਦੇ 35 ਕਿੱਲੋ ਵਰਗ ਵਿਚ ਫਾਈਨਲ ਮੈਚ ਮੁਕੰਦਪੁਰ ਅਤੇ ਪਿੰਡ ਝਿੰਗੜਾਂ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਝਿੰਗੜਾਂ ਦੀ ਟੀਮ ਨੇ ਮੁਕੰਦਪੁਰ ਦੀ ...
ਬੰਗਾ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ ਦੇ ਸਿੱਧ ਮੁਹੱਲੇ 'ਚ ਬੇਗਮਪੁਰਾ ਏਡ ਇੰਟਰਨੈਸ਼ਨਲ ਵਲੋਂ ਵੀਲਚੇਅਰਾਂ, ਫੌੜੀਆਂ ਪੈਸ਼ਟੇਟ ਬੈੱਡ ਦੀ ਨਿਸ਼ਕਾਮ ਸੇਵਾ ਕੀਤੀ ਗਈ | ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਦੇ ਮੈਂਬਰ ਪ੍ਰਸਿੱਧ ਗੀਤਕਾਰ ਤੇ ਗਾਇਕ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਸਬੰਧੀ 'ਕਲੀਨ ਇੰਡੀਆ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤਹਿਤ ...
ਪੋਜੇਵਾਲ ਸਰਾਂ, 14 ਅਕਤੂਬਰ (ਰਮਨ ਭਾਟੀਆ)-ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਤੇ ਕਿਸਾਨਾਂ ਦੀਆ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ...
ਨਵਾਂਸ਼ਹਿਰ, 14 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ...
ਸੰਧਵਾਂ, 14 ਅਕਤੂਬਰ (ਪ੍ਰੇਮੀ ਸੰਧਵਾਂ)-ਖੇਤੀਬਾੜੀ ਜ਼ਿਲ੍ਹਾ ਅਫ਼ਸਰ ਡਾ: ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਬੰਗਾ ਵਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ...
ਨਵਾਂਸ਼ਹਿਰ 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਚਲਾਇਆ ਜਾਂਦਾ 'ਸ: ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ' ਹੁਣ ਇੱਥੋਂ ਦੇ ਇਕ ਦਾਨੀ ਸੱਜਣ, ਸਮਾਜ ਸੇਵਕ ਅਤੇ 'ਨਰੋਆ ਪੰਜਾਬ ...
ਭੱਦੀ, 14 ਅਕਤੂਬਰ (ਨਰੇਸ਼ ਧੌਲ)-ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਨੂੰ ਸਮਰਪਿਤ ਦੂਜਾ ਨਾਮਵਰ ਗੁੱਜਰ ਕਬੱਡੀ ਕੱਪ ਪਿੰਡ ਥੋਪੀਆ ਮੋੜ (ਬਲਾਚੌਰ) ਵਿਖੇ ਨੌਜਵਾਨ ਆਗੂ ਚੌਧਰੀ ਅਮਿਤ ਕੁਮਾਰ ਸੇਠੀ ਦੀ ਅਗਵਾਈ ਹੇਠ ਸਮੁੱਚੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵੱਡੇ ਉਤਸ਼ਾਹ ...
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਨੈਸ਼ਨਲ ਬੈਂਕ ਪੇਡੂ ਸਵੈ-ਰੋਜ਼ਗਾਰ ਸਿਖ਼ਲਾਈ ਸੰਸਥਾ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਹੁਸ਼ਿਆਰਪੁਰ ਵਿਖੇ ਚੱਲ ਰਹੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਰੈਫਰੀਜਰੇਸ਼ਨ ਤੇ ਏਅਰ ਕੰਡੀਸ਼ਨਿੰਗ ਕੋਰਸ ਦੇ ਖਤਮ ਹੋਣ ...
ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)-ਆਮ ਆਦਮੀ ਪਾਰਟੀ ਤੇ ਬਸਪਾ ਵਿਚ ਕੰਮ ਕਰ ਚੁੱਕੇ ਨੌਜਵਾਨ ਆਗੂ ਜਸਵੰਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਮੈਂ ਅਗਲੇ ਸਾਲ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਚੋਣ 'ਚ ਹਲਕਾ ਗੜ੍ਹਸ਼ੰਕਰ ਤੋਂ ਉਮੀਦਵਾਰ ਹੋਵਾਂਗਾ | ਉਨ੍ਹਾਂ ਕਿਹਾ ਕਿ ਜੇਕਰ ...
ਦਸੂਹਾ, 14 ਅਕਤੂਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਹੇਠ ਬੂਥ ਲੈਵਲ ਸਵੀਪ ਮੁਕਾਬਲਾ ਕਰਵਾਇਆ ਗਿਆ | ਸਵੀਪ ਇੰਚਾਰਜ ਲੈਕ: ਪੁਸ਼ਪਿੰਦਰ ਕੌਰ ਵਲੋਂ ...
ਮੁਕੇਰੀਆਂ, 14 ਅਕਤੂਬਰ (ਰਾਮਗੜ੍ਹੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਰੈਸਟ ਹਾਉਸ ਮੁਕੇਰੀਆਂ ਵਿਖੇ ਹੋਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਨਵੀਨਰ ਸੰਜੀਵ ਧੂਤ ਨੇ ਦੱਸਿਆ ਕਿ ਮੁਲਾਜ਼ਮ ਵਰਗ ਆਪਣੀਆਂ ਹੱਕੀ ਮੰਗਾਂ ...
ਦਸੂਹਾ, 14 ਅਕਤੂਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਵਿਚ ਤਹਿਸੀਲ ਪੱਧਰ 'ਤੇ ਸਵੀਪ ਪ੍ਰੋਗਰਾਮ ਤਹਿਤ ਕੁਇਜ਼, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ...
ਦਸੂਹਾ, 14 ਅਕਤੂਬਰ (ਭੁੱਲਰ)-ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀ ਦਸੂਹਾ ਰੇਂਜ ਵਲੋਂ ਡੀ. ਐੱਫ. ਓ. ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਇਆ ਗਿਆ | ਇਸ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ...
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)-ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਘਾਗੋਂ ਰੋੜਾਂਵਾਲੀ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਇਆ ਗਿਆ | ਕੈਂਪ ਦੌਰਾਨ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਨੇ ਸੰਬੋਧਨ ...
ਬੁੱਲ੍ਹੋਵਾਲ, 14 ਅਕਤੂਬਰ (ਲੁਗਾਣਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਰਕਲ ਅਹੁਦੇਦਾਰਾਂ ਦੀ ਮੀਟਿੰਗ ਬੁੱਲ੍ਹੋਵਾਲ ਵਿਚ ਹੋਈ | ਇਸ ਮੀਟਿੰਗ 'ਚ ਜਗਪਾਲ ਸਿੰਘ ਖੱਬਲਾਂ ਨੂੰ ਸਰਕਲ ਬੁੱਲ੍ਹੋਵਾਲ ਤੇ ਰਵਿੰਦਰ ਪਾਲ ਸਿੰਘ ਰਾਜੂ ਸੂਸ ਨੂੰ ਸਰਕਲ ਨੰਦਾਚੌਰ ਦੇ ਪ੍ਰਧਾਨ ...
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਗੁਰਿੰਦਰ ਸਿੰਘ ਗੋਲਡੀ ਦਾ ਪਿੰਡ ਭੁੱਲੇਵਾਲ ਰਾਂਠਾ ਵਿਖੇ ਦੂਜੀ ਵਾਰ ਪ੍ਰਧਾਨ ਬਣਨ 'ਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਂਠਾ ਜਿਲ੍ਹਾ ਪ੍ਰਧਾਨ ...
ਤਲਵਾੜਾ-ਸੀਨੀਅਰ ਕਾਂਗਰਸੀ ਆਗੂ ਅਰੁਣ ਕਸ਼ਯਪ (ਕਾਕਾ) ਦਾਤਾਰਪੁਰੀ ਤੇ ਐਡ. ਰਿਤੇਸ਼ ਕਸ਼ਯਪ ਦੇ ਸਹੁਰਾ ਪਿਤਾ ਰਾਮ ਪਾਲ ਸ਼ਰਮਾ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਪਿਛਲੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਦਾ ਜਨਮ ਮਿਤੀ 14 ਨਵੰਬਰ 1949 ਨੂੰ ਪਿੰਡ ਕਸਬਾ ਕੋਟਲਾ ...
ਸੰਧਵਾਂ, 14 ਅਕਤੂਬਰ (ਪ੍ਰੇਮੀ ਸੰਧਵਾਂ)-ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਐੱਸ. ਸੀ. ਸੈੱਲ ਦੇ ਸਕੱਤਰ ਕਮਲਜੀਤ ਬੰਗਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਲੋਕਾਂ ਪੱਖੀ ਲਏ ਜਾ ਰਹੇ ਇਕ-ਇਕ ਫ਼ੈਸਲੇ ਦੀ ਸ਼ਲਾਘਾ ...
ਬੰਗਾ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਬੁਰਾਈ ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ | ਸਕੂਲ ਵਿਚ ਕੋਵਿਡ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਦਸਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX