ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹੋਂਦ ਨੂੰ ਬਚਾਉਣ ਵਾਲੇ ਗੈੱਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਕਿਉਂਕਿ 18 ਤੋਂ 20 ਸਾਲ ਤੋਂ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸੋਸ਼ਣ ਹੋ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀ ਯੂਨੀਅਨ ਦੇ ਪ੍ਰਧਾਨ ਪ੍ਰੋ: ਸੁਖਜੀਤ ਸਿੰਘ ਨੇ ਦੋਹਾਂ ਕਾਲਜਾਂ ਦੀ ਸਾਂਝੀ ਮੀਟਿੰਗ ਦੌਰਾਨ ਬਿ੍ਜਿੰਦਰਾ ਕਾਲਜ ਵਿਖੇ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਗੈਸਟ ਫ਼ੈਕਲਟੀ ਦੇ ਸਹਾਇਕ ਪ੍ਰੋਫ਼ੈਸਰਾਂ ਦੀ ਯੂਨੀਅਨ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨਸਾ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਦੇ 48 ਕਾਲਜਾਂ 'ਚ 962 ਦੇ ਕਰੀਬ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਸਾਲ 2002 ਤੋਂ ਸਰਕਾਰੀ ਕਾਲਜਾਂ 'ਚ ਗੈਸਟ ਸਹਾਇਕ ਫ਼ੈਕਲਟੀ ਰੱਖਣ ਦੀ ਕਵਾਇਦ ਸ਼ੁਰੂ ਹੋਈ ਸੀ | ਉਨ੍ਹਾਂ ਕਿਹਾ ਕਿ ਅਸੀਂ ਨਾਂਅ ਤੋਂ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰ ਹਾਂ ਪਰ ਸਾਡੇ ਅਕਾਦਮਿਕ ਤੇ ਹੋਰ ਸਹਿ ਗਤੀਵਿਧੀਆਂ ਇੰਨੇ ਵੱਡੇ ਪੱਧਰ 'ਤੇ ਨਿਭਾਈਆਂ ਜਾ ਰਹੀਆਂ ਹਨ ਜੋ ਕਿਤੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਰੈਗੂਲਰ ਤੇ ਪਾਰਟ ਟਾਈਮ ਸਹਾਇਕ ਪ੍ਰੋਫ਼ੈਸਰਾਂ ਵਾਂਗ ਹੀ ਹਨ | ਉਨ੍ਹਾਂ ਦੱਸਿਆ ਕਿ ਸਾਲ 2005 ਤੱਕ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ 100 ਰੁਪਏ ਪ੍ਰਤੀ ਘੰਟੇ ਤੇ ਮਹੀਨੇ ਦਾ ਵੱਧ ਤੋਂ ਵੱਧ 5000 ਰੁਪਏ, ਉਪਰੰਤ 175 ਰੁਪਏ ਪ੍ਰਤੀ ਘੰਟਾ ਵੱਧ ਤੋਂ ਵੱਧ 7000 ਪ੍ਰਤੀ ਮਹੀਨਾ ਮਿਹਨਤਾਨਾ ਦੇ ਕੇ ਬੁੱਤਾ ਸਾਰਿਆ ਜਾਂਦਾ ਰਿਹਾ ਹੈ | ਸਾਲ 2011 ਤੋਂ ਉੱਕਾ-ਪੁੱਕਾ 10,000 ਪ੍ਰਤੀ ਮਹੀਨਾ ਤੇ ਹਰ ਸਾਲ 10 ਫ਼ੀਸਦੀ ਵਾਧੇ ਦਾ ਫ਼ੈਸਲਾ ਪੰਜਾਬ ਦੀ ਵਜ਼ਾਰਤ ਵਲੋਂ ਕੀਤਾ | ਸਾਲ 2016 ਤੋਂ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ 11600 ਰੁਪਏ ਪੀ.ਟੀ.ਏ.ਫ਼ੰਡ ਅਤੇ 10000 ਰੁਪਏ ਗ੍ਰਾਂਟ ਇੰਨ ਏਡ ਦੇ ਰੂਪ 'ਚ ਦਿੱਤੀ ਜਾ ਰਹੀ ਹੈ | ਸਰਕਾਰ ਵਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਗ੍ਰਾਂਟ ਇਨ ਏਡ ਰਾਸ਼ੀ 'ਚ 5 ਪ੍ਰਤੀਸ਼ਤ ਸਾਲਾਨਾ ਵਾਧਾ ਵੀ ਕੀਤਾ ਜਾਵੇਗਾ | ਇਸ ਹਿਸਾਬ ਨਾਲ ਹੁਣ ਗੈਸਟ ਫ਼ੈਕਲਟੀ ਪ੍ਰੋਫ਼ੈਸਰਾਂ ਨੂੰ 24000 ਦੇ ਕਰੀਬ ਪ੍ਰਤੀ ਮਹੀਨਾ ਦੇ ਉਨ੍ਹਾਂ ਨਾਲ ਆਰਥਿਕ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜਾਂ 'ਚ 250 ਪਾਰਟ ਟਾਈਮ ਸਹਾਇਕ ਪ੍ਰੋਫ਼ੈਸਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਬਿਨ੍ਹਾ ਕਿਸੇ ਸ਼ਰਤ ਦੇ ਸਰਕਾਰੀ ਖਜ਼ਾਨੇ 'ਚੋਂ 53568 ਰੁਪਏ ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾ ਰਹੀ ਹੈ | ਦੋਹਾਂ ਕਾਲਜਾਂ ਦੇ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪਾਰਟ ਟਾਈਮ ਸਹਾਇਕ ਪ੍ਰੋਫ਼ੈਸਰਾਂ ਦੀ ਤਰ੍ਹਾਂ ਨਿਯੁਕਤ ਹੋਏ ਅਤੇ ਇਕ ਜਿਹਾ ਕੰਮ ਕਰ ਰਹੇ ਹਨ | ਇਸ ਲਈ ਸਾਡੇ ਨਾਲ ਇਨਸਾਫ਼ ਕਰਦੇ ਹੋਏ ਸਾਨੂੰ ਪਾਰਟ ਟਾਈਮ ਸਹਾਇਕ ਪ੍ਰੋਫ਼ੈਸਰਾਂ ਦੇ ਬਰਾਬਰ ਦਰਜਾ ਦੇ ਕੇ ਉਨ੍ਹਾਂ ਵਾਂਗ 53568 ਤਨਖਾਹ ਸਰਕਾਰੀ ਖਜ਼ਾਨੇ 'ਚ ਦਿੱਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਪੀ.ਟੀ.ਏ.ਫ਼ੰਡ ਖਤਮ ਕੀਤਾ ਜਾਵੇ ਤਾਂ ਜੋ ਗਰੀਬ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ |
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਪੰਜਾਬ ਸਰਕਾਰ ਵਲੋਂ ਨਿਯੁਕਤ ਨੋਡਲ ਅਫ਼ਸਰ ਰਵਿੰਦਰ ਕੁਮਾਰ ਕੌਸ਼ਿਕ ਕਮਿਸ਼ਨਰ ਫ਼ਰੀਦਕੋਟ ਡਵੀਜ਼ਨ ਕਮ ਐਮ.ਡੀ. ਪਨਸਪ ਵਲੋਂ ਅੱਜ ਕੋਟਕਪੂਰਾ ਖ਼ਰੀਦ ਕੇਂਦਰ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ...
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ)- ਕੋਟਕਪੂਰਾ ਸਾਈਕਲ ਰਾਈਡਰਜ਼ ਦੀ ਟੀਮ ਵਲੋਂ ਪਹਿਲਾਂ ਕਈ ਵਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਜਾ ਚੁੱਕਾ ਹੈ ਪਰ ਇਸ ਵਾਰ ਟੀਮ ਦੇ ਗੁਰਦੀਪ ਸਿੰਘ ਕਲੇਰ ਨੇ ...
ਫ਼ਰੀਦਕੋਟ, 14 ਅਕਤੂਬਰ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਵਲੋਂ ਸਥਾਨਕ ਮਿੰਨੀ ਸਕੱਤਰੇਤ ਵਿਖੇ ਪ੍ਰੋ: ਪਾਲ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਲਖੀਮਪੁਰ ਖੀਰੀ ਦੀ ਘਟਨਾ ਦੇ ਸਬੰਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਣ ਕਰਕੇ ਇਸ ...
ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਸਾਂਝਾ ਫ਼ੋਰਮ ਪੰਜਾਬ ਦੇ ਸੱਦੇ 'ਤੇ ਅੱਜ ਪਾਵਰਕਾਮ ਮੁਲਾਜ਼ਮਾਂ ਵਲੋਂ ਆਪਣੀਆ ਹੱਕੀ ਤੇ ਜਾਇਜ਼ ਮੰਗਾਂ ਮੰਨਵਾਉਣ ਤੇ ਲਾਗੂ ਕਰਵਾਉਣ ਲਈ ਸਾਥੀ ਬਲਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਡਵੀਜ਼ਨ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ...
ਬਰਗਾੜੀ, 14 ਅਕਤੂਬਰ (ਲਖਵਿੰਦਰ ਸ਼ਰਮਾ)- ਸੰਨ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਧਰਨਾ ਦੇ ਰਹੀ ਸੰਗਤ 'ਤੇ ਹੋਏ ਪੁਲਿਸ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੰਘਾਂ ਕ੍ਰਿਸ਼ਨਭਗਵਾਨ ਸਿੰਘ ...
ਫ਼ਰੀਦਕੋਟ, 14 ਅਕਤੂਬਰ (ਸਤੀਸ਼ ਬਾਗ਼ੀ)- ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਕਾਰਜਸ਼ੀਲ ਸੰਚਾਲਿਤ ਨੈਚੁਰਲ ਕੇਅਰ ਚਾਈਲਡ ਲਾਈਨ ਦੀ ਸੈਂਟਰ ਕੋਆਰਡੀਨੇਟਰ ਸੋਨੀਆ ਰਾਣੀ ਨੇ ਦੱਸਿਆ ਕਿ ਲਾਵਾਰਸ ਹਾਲਤ ਵਿਚ ਮਿਲੇ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ...
ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਸਥਾਨਕ ਨਹਿਰੂ ਸਟੇਡੀਅਮ ਦੇ ਬਾਹਰ ਆਪਣਾ ਮੋਟਰਸਾਈਕਲ ਖੜ੍ਹਾ ਕੇ ਭਰਤੀ ਲਈ ਰਿਹਸਲ ਕਰਨ ਲਈ ਗਏ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ...
ਬਾਜਾਖਾਨਾ, 14 ਅਕਤੂਬਰ (ਜੀਵਨ ਗਰਗ)- ਬੀਤੀ ਰਾਤ ਚੋਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਬਾਜਾਖਾਨਾ ਨੂੰ ਚੋਰੀ ਦਾ ਨਿਸ਼ਾਨਾ ਬਣਾਉਂਦਿਆਂ ਇਸਦੀ ਪਿਛਲੀ ਕੰਧ 'ਤੇ ਲੱਗਿਆ ਹਵਾ ਬਾਹਰ ਕੱਢਣ ਵਾਲੇ ਪੱਖੇ ਨੂੰ ਉਤਾਰ ਕੇ ਇਸ ਰਾਹੀਂ ਬੈਂਕ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ...
ਮਲੋਟ, 14 ਅਕਤੂਬਰ (ਅਜਮੇਰ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਪ੍ਰਤੀ ਜਾਗਰੂਕ ਕਰਨ ਲਈ ਬਲਾਕ ਮਲੋਟ ਦੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੇ ਗੀਤ ਅਤੇ ...
ਮਲੋਟ, 14 ਅਕਤੂਬਰ (ਪਾਟਿਲ)-ਸਰਕਾਰੀ ਹਾਈ ਸਕੂਲ (ਲੜਕੇ) ਮੰਡੀ ਹਰਜੀ ਰਾਮ ਮਲੋਟ ਦੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਲੀਗਲ ਲਿਟਰੇਸੀ ਕਲੱਬ ਦੇ ਬੈਨਰ ਹੇਠ ਸਮਾਜਿਕ ਬੁਰਾਈਆਂ ਖ਼ਿਲਾਫ਼ ਰੈਲੀ ਕੱਢੀ ਗਈ | ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਗਲੀ-ਮੁਹੱਲੇ 'ਚ ਜਾ ਕੇ ...
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਭਾਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਜਲਦੀ ਕਰਵਾਏ ਜਾਣ ਦੀਆਂ ਕਿਆਸ ਅਰਾਈਆਂ ਜ਼ੋਰਾਂ 'ਤੇ ਹਨ ਪਰ ਖੇਤੀ ਕਾਨੂੰਨ ਰੱਦ ਕੀਤੇ ਬਿਨਾਂ ਪੰਜਾਬ ਅੰਦਰ ਮਾਹੌਲ ਸਾਜ਼ਗਾਰ ਨਹੀਂ ਹੋਵੇਗਾ | ਜਿਹੜੀਆਂ ਵੀ ਸਿਆਸੀ ...
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਸੰਗਰੂਰ ਵਿਖੇ ਹੋਏ ਦੂਜੀ ਸਬ-ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਜ਼ਿਲ੍ਹਾ ਐਮੇਚਿਉਰ ਬਾਕਸਿੰਗ ਐਸੋਸੀਏਸ਼ਨ ਡੇਰਾ ਭਾਈ ਮਸਤਾਨ ਸਿੰਘ ਸਕੂਲ ਸੈਂਟਰ ਦੇ ਤਿੰਨ ...
ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਮੁੱਢਲੀ ਪੜਤਾਲ ਤੋਂ ਬਾਅਦ ਸਥਾਨਕ ਕੋਟਕਪੂਰਾ ਰੋਡ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਤੇ ਉਸ ਦੀ ਪਤਨੀ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਇਕ ਵਿਅਕਤੀ ...
ਮੰਡੀ ਕਿੱਲਿਆਂਵਾਲੀ, 14 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਨੇ ਪੰਜਾਬ ਪੱਧਰ 'ਤੇ ਕਿੱਕ ਬਾਕਸਿੰਗ ਮੁਕਾਬਲਿਆਂ 'ਚ ਬਿਹਤਰੀਨ ਅਤੇ ਵਕਾਰੀ ਵਜੂਦ ਦਰਸਾਇਆ ਹੈ | ਸਕੂਲ ਦੀ ਟੀਮ ਨੇ 17ਵੀਂ ਪੰਜਾਬ ਸਟੇਟ ਕੈਡਿਟ ਕਿੱਕ ...
ਮੰਡੀ ਲੱਖੇਵਾਲੀ, 14 ਅਕਤੂਬਰ (ਮਿਲਖ ਰਾਜ)- ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਸਾਰੀਆਂ ਮੰਡੀਆਂ ਵਿਚ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਕਈ ਮੰਡੀਆਂ ਵਿਚ ਕਿਸਾਨ ਬੁਨਿਆਦੀ ਸਹੂਲਤਾਂ ਸਬੰਧੀ ਊਣੇ ...
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਇੱਥੋਂ ਦੇ ਬੱਤੀਆਂ ਵਾਲੇ ਚੌਕ 'ਚ ਅੱਜ 'ਦਰਬਾਰ-ਏ-ਖ਼ਾਲਸਾ' ਵਲੋਂ 14 ਅਕਤੂਬਰ 2015 ਦੇ ਤੱਤਕਾਲੀ ਹਕੂਮਤੀ ਕਹਿਰ ਦੀ ਯਾਦ 'ਚ 'ਲਾਹਣਤ ਦਿਹਾੜਾ' ਮਨਾਇਆ ਗਿਆ | ਇਸ ਮੌਕੇ ਹਾਜ਼ਰ ਸੰਗਤ ਵਲੋਂ ਅੰਮਿ੍ਤ ਵੇਲੇ ਨਿਤਨੇਮ ਕਰਨ ...
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)- ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ 15 ਅਕਤੂਬਰ 2021 ਨੂੰ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਸਾਰੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ | ਇਸੇ ਤਰ੍ਹਾਂ 5 ...
ਫ਼ਰੀਦਕੋਟ, 14 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)- ਗੁਰੂ ਆਸਰਾ ਕਲੱਬ ਕੈਨੇਡਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਲਈ ਇਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ ਵਿਖੇ ਕਰਵਾਇਆ ਗਿਆ | ਸੇਵ ਹਿਊਮੈਨਿਟੀ ਫ਼ਾਊਾਡੇਸ਼ਨ ਦੇ ...
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸ.ਸੀ. ਵਿੰਗ ਦੀਆਂ ਨੁਕੜ ਮੀਟਿੰਗਾਂ ਵਿਧਾਨ ਸਭਾ ਹਲਕੇ 'ਚ ਹੋ ਰਹੀਆਂ ਹਨ ਜਿਸ ਤਹਿਤ ਅੱਜ ਗੁਰਚਰਨ ਸਿੰਘ ਸਾਬਕਾ ਪ੍ਰਧਾਨ ਨਗਰ ...
ਸਾਦਿਕ, 14 ਅਕਤੂਬਰ (ਗੁਰਭੇਜ ਸਿੰਘ ਚੌਹਾਨ)- ਸ਼੍ਰੋਮਣੀ ਅਕਾਲੀ ਦੇ ਸੀਨੀਅਰ ਯੂਥ ਆਗੂ ਬਲਜਿੰਦਰ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ ਲਗਾਉਣ ਦਾ ਸਖ਼ਤ ਵਿਰੋਧ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਜਾਪਦੀ | ਇਸ ਤਰ੍ਹਾਂ ...
ਪੰਜਗਰਾੲੀਂ ਕਲਾਂ, 14 ਅਕਤੂਬਰ (ਸੁਖਮੰਦਰ ਸਿੰਘ ਬਰਾੜ)- ਸਰਕਾਰੀ ਸੀਨੀਅਰ ਸੈਕੰਡਰੀ ਕੋਟ ਸੁਖੀਆ ਵਿਖੇ ਸਮਾਰਟ ਸਕੀਮ ਤਹਿਤ ਬਣਨ ਵਾਲੇ ਦੋ (ਸਮਾਰਟ ਕਲਾਸ ਰੂਮਜ਼) ਨਵੇਂ ਕਮਰਿਆਂ ਦੀ ਨੀਂਹ ਰੱਖੀ ਗਈ | ਨੀਂਹ ਰੱਖਣ ਦੀ ਰਸਮੀ ਸ਼ੁਰੂਆਤ ਡੇਰਾ ਬਾਬਾ ਹਰਿਕਾ ਦਾਸ ਦੇ ਮੁਖੀ ...
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)-ਰਿਟਾਇਰਡ ਪਟਵਾਰੀ/ਕਾਨੂੰਗੋਜ਼ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਹੋਈ | ਮੀਟਿੰਗ ਵਿਚ ਹਾਜ਼ਰ ਪਟਵਾਰੀ ਤੇ ਕਾਨੂੰਗੋਜ਼ ਜ਼ਿਲ੍ਹਾ ਫ਼ਰੀਦਕੋਟ ਵਲੋਂ ਰਿਟਾਇਰਡ ਪਟਵਾਰੀ/ਕਾਨੂੰਗੋ ਐਸੋਸੀਏਸ਼ਨ ਤੇ ਵੈਲਫੇਅਰ ...
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)- ਅੱਜ ਸਿਹਤ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ 'ਵਿਸ਼ਵ ਦਿ੍ਸ਼ਟੀ ਦਿਵਸ' ਮਨਾਇਆ ਗਿਆ | ਜ਼ਿਲ੍ਹਾ ਨੋਡਲ ਅਫ਼ਸਰ ਡਾ: ਪਰਮਿੰਦਰ ਕੌਰ ਅਟਵਾਲ ਨੇ ਦੱਸਿਆ ਕਿ ਵਿਸ਼ਵ ਦਿ੍ਸ਼ਟੀ ਦਿਵਸ ਮਨਾਉਣ ਦਾ ਮੁੱਖ ...
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਆਪਣੀਆਂ ਲਿਖੀਆਂ ਪੁਸਤਕਾਂ '500 ਸਵਾਲ ਬਾਬੇ ਨਾਨਕ ਦੇ ਨਾਲ', '350 ਸਵਾਲ', '15 ਭਗਤ 500 ਸਵਾਲ', 'ਬਾਬਾ ਬੰਦਾ ਸਿੰਘ ਬਹਾਦਰ ਪ੍ਰਸ਼ਨੋਤਰੀ', 'ਮਾਂ, ...
ਸਾਦਿਕ, 14 ਅਕਤੂਬਰ (ਆਰ.ਐਸ.ਧੁੰਨਾ)- ਪੂਰੇ ਪੰਜਾਬ ਅੰਦਰ ਪਿਛਲੇ ਲੰਮੇ ਤੋਂ ਧਾਰਮਿਕ ਤੇ ਲੋਕ ਭਲਾਈ ਦੇ ਕੰਮਾਂ ਵਿਚ ਪਹਿਲ ਦੇ ਆਧਾਰ 'ਤੇ ਕੰਮ ਕਰ ਰਹੀ ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਆਪਣੇ ਜਥੇਬੰਧਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ ਯੂਥ ਵੈਲਫੇਅਰ ਸੁਸਾਇਟੀ ...
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)- ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਮਹਿਮੂਆਣਾ 'ਚ ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਸੁਖਬੀਰ ਕੌਰ, ਪ੍ਰੈਜ਼ੀਡੈਂਟ ਰਾਜਬੀਰ ਕੌਰ ਅਤੇ ਪਿ੍ੰਸੀਪਲ ਡਾ: ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਦੁਸਹਿਰੇ ਦਾ ...
ਬਾਜਾਖਾਨਾ, 14 ਅਕਤੂਬਰ (ਜੀਵਨ ਗਰਗ)- ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਨੇ ਦਾਣਾ ਮੰਡੀ ਬਾਜਾਖਾਨਾ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਦਰਸ਼ਨ ਕੁਮਾਰ, ਚਿਰਾਗ ਦਾਸ ਦੀ ਆੜ੍ਹਤ 'ਤੇ ਕਿਸਾਨ ਕੁਲਵੀਰ ਸਿੰਘ ਸਾਬਕਾ ਸਰਪੰਚ ਬਾਜਾਖਾਨਾ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX