ਬਾਘਾ ਪੁਰਾਣਾ, 14 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਡਿਫੈਂਸ ਰੋਡ 'ਤੇ ਪਿੰਡ ਫੂਲੇਵਾਲਾ ਦੇ ਨਜ਼ਦੀਕ ਸੜਕ ਦੇ ਨਾਲ ਸਥਿਤ ਹੱਡਾਰੋੜੀ ਕਾਰਨ ਨੇੜੇ ਦੇ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਸਬੰਧੀ ਪਿੰਡ ਫੂਲੇਵਾਲਾ, ਘੋਲੀਆਂ ਕਲਾਂ ਤੇ ਪਿੰਡ ਮਾਣੂੰਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਹੱਡਾਰੋੜੀ ਦਾ ਕੋਈ ਠੇਕਾ ਨਾ ਹੋਣ ਕਾਰਨ ਮਰੇ ਪਸ਼ੂਆਂ ਨੂੰ ਹੱਡਾਰੋੜੀ 'ਚ ਸੁੱਟਣ ਲਈ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ | ਇਸ ਮੌਕੇ ਸਰਪੰਚ ਨਿਰਮਲ ਸਿੰਘ ਮਾਣੂੰਕੇ, ਮਨਦੀਪ ਸਿੰਘ ਗਰਾਮ ਪੰਚਾਇਤ ਮੈਂਬਰ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ, ਪ੍ਰਧਾਨ ਲਾਭ ਸਿੰਘ ਮਾਣੂੰਕੇ, ਮੁਕੰਦ ਸਿੰਘ ਬਾਘਾ ਪੁਰਾਣਾ, ਕੁਲਵੰਤ ਸਿੰਘ ਮਾਣੂੰਕੇ, ਪੱਪੂ ਘੋਲੀਆਂ, ਸੈਕਟਰੀ ਹਰਭਜਨ ਗਿਰ, ਰੂਪ ਸਿੰਘ, ਇਕਬਾਲ ਸਿੰਘ, ਕਿੰਦਰ ਸਿੰਘ ਫੂਲੇਵਾਲਾ, ਡਾਕਟਰ ਗੁਰਚਰਨ ਸਿੰਘ ਫੂਲੇਵਾਲਾ ਆਦਿ ਨੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਵੱਡੀ ਸਮੱਸਿਆ ਸਬੰਧੀ ਹਲਕਾ ਵਿਧਾਇਕ ਜਾਂ ਐੱਸ.ਡੀ.ਐਮ. ਬਾਘਾ ਪੁਰਾਣਾ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਇਸ ਹੱਡਾਰੋੜੀ 'ਚ ਪਿੰਡ ਘੋਲੀਆਂ ਕਲਾਂ, ਫੂਲੇਵਾਲਾ ਤੇ ਮਾਣੂੰਕੇ ਆਦਿ ਪਿੰਡਾਂ ਦੇ ਲੋਕ ਮਰੇ ਪਸ਼ੂ ਸੁੱਟ ਰਹੇ ਹਨ ਪਰ ਇਸ ਦੀ ਮਾੜੀ ਹਾਲਤ ਵਲੋਂ ਕੋਈ ਹਲਕਾ ਵਿਧਾਇਕ, ਸਰਪੰਚ ਜਾਂ ਸਮਾਜ ਸੇਵੀ ਕਲੱਬਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਹੱਡਾਰੋੜੀ ਦੀ ਹਾਲਤ ਇਹ ਹੈ ਕਿ ਇਸ ਦੀ ਚਾਰਦੀਵਾਰੀ ਕਈ ਸਾਲ ਪਹਿਲਾਂ ਢਹਿ ਢੇਰੀ ਹੋ ਚੁੱਕੀ ਹੈ ਤੇ ਇਸ ਹੱਡਾਰੋੜੀ ਦਾ ਕੋਈ ਠੇਕਾ ਨਾ ਹੋਣ ਕਾਰਨ ਲੋਕ ਆਪਣੀ ਜਾਨ ਜੋਖ਼ਮ 'ਚ ਪਾ ਕੇ ਮਰੇ ਪਸ਼ੂਆਂ ਨੂੰ ਹੱਡਾਰੋੜੀ 'ਚ ਸੁੱਟਣ ਲਈ ਮਜਬੂਰ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਵਿਅਕਤੀਆਂ ਕੋਲ ਪਹਿਲਾਂ ਠੇਕਾ ਹੁੰਦਾ ਸੀ ਉਹ ਮਰੇ ਪਸ਼ੂਆਂ ਦੀ ਖੱਲ ਲਾਹ ਕੇ ਤਾਂ ਵੇਚ ਜਾਂਦੇ ਹਨ ਪਰ ਮਰੇ ਪਸ਼ੂਆਂ ਦੇ ਹੱਡਾਂ ਨੂੰ ਨਹੀਂ ਚੁੱਕਦੇ ਜਿਸ ਕਰਨ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ | ਕਈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮਰੇ ਪਸ਼ੂਆਂ ਨੂੰ ਚੁੱਕਣ ਲਈ ਪਹਿਲਾਂ ਵਾਲੇ ਠੇਕੇਦਾਰ 500 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਮਰੇ ਪਸ਼ੂ ਚੁੱਕਣ ਦੇ ਪੈਸੇ ਮੰਗ ਰਹੇ ਹਨ | ਇਕੱਠੇ ਹੋਏ ਕਿਸਾਨਾਂ ਦੱਸਿਆ ਕਿ ਹੱਡਾਰੋੜੀ ਸੜਕ ਦੇ ਨਜ਼ਦੀਕ ਹੋਣ ਕਾਰਨ ਸੜਕ ਦੇ ਕਿਨਾਰਿਆਂ ਤੱਕ ਮਰੇ ਪਸ਼ੂਆਂ ਦੇ ਹੱਡ ਖ਼ੰੂਖ਼ਾਰ ਕੁੱਤੇ ਖਿੱਚ ਲੈ ਆਉਂਦੇ ਹਨ ਜਿਸ ਕਰਨ ਲੰਘਣ ਵਾਲੇ ਰਾਹਗੀਰਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਸਾਨਾਂ ਦੱਸਿਆ ਕਿ ਰਾਤ ਸਮੇਂ ਹੱਡਾਰੋੜੀ ਦੇ ਕੁੱਤੇ ਦੋ ਪਹੀਆ ਵਾਹਨ ਮਗਰ ਭੱਜਦੇ ਹਨ ਜੋ ਕਿ ਮਨੁੱਖੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ ਪਰ ਇਸ ਸਮੱਸਿਆ ਸਬੰਧੀ ਕਿਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਹਲਕਾ ਵਿਧਾਇਕ ਦਾ ਕੋਈ ਧਿਆਨ ਨਹੀਂ ਹੈ |
ਇਸ ਮੌਕੇ ਹੱਡਾਰੋੜੀ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਡੀ.ਸੀ. ਮੋਗਾ ਤੇ ਐੱਸ.ਡੀ.ਐਮ. ਬਾਘਾ ਪੁਰਾਣਾ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਜੇਕਰ ਇਸ ਸਮੱਸਿਆ ਸਬੰਧੀ ਕੋਈ ਜਲਦੀ ਹੱਲ ਨਾ ਕੱਢਿਆ ਤਾਂ ਸਮੱਸਿਆ ਨੂੰ ਝੱਲਦਿਆਂ ਕਿਸਾਨਾਂ ਵਲੋਂ ਮਜਬੂਰਨ ਮਰੇ ਪਸ਼ੂਆਂ ਨੂੰ ਸਰਕਾਰੀ ਦਫ਼ਤਰਾਂ ਅੱਗੇ ਸੁੱਟਿਆ ਜਾਵੇਗਾ |
ਅਜੀਤਵਾਲ, 14 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਅਜੀਤਵਾਲ ਪੁਲਿਸ ਨੇ ਖ਼ਾਸ ਸੂਹ 'ਤੇ ਇਕ ਵੱਡੇ ਪਿੰਡ ਵਿਚੋਂ ਸਸਤੀ ਅਣਵੰਡੀ ਕਣਕ ਦੀ ਵੰਡ ਦੇ ਘੁਟਾਲੇ ਸਬੰਧੀ ਦੋ ਵਿਅਕਤੀ ਕਾਬੂ ਕਰ ਲਏ ਹਨ | ਪੁਲਿਸ ਵਲੋਂ ਗਰੀਬ ਲੋਕਾਂ ਦੀ ਕਣਕ ਨਾਲ ਹੇਰ ਫੇਰ ਕਰਨ ਤੇ 4200 ਕੁਇੰਟਲ ਸਸਤੀ ...
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਦੇ ਵੱਖ-ਵੱਖ 25 ਪਿੰਡਾਂ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰਾਂ/ਕੈਂਪਾਂ ਲਗਾਏ ਜਾਣਗੇ | ਇਸ ਸਬੰਧੀ ਮੋਬਾਈਲ ਵੈਨ ਨੂੰ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ...
ਬਾਘਾ ਪੁਰਾਣਾ, 14 ਅਕਤੂਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਅੰਦਰ ਟਰੈਫ਼ਿਕ ਦੀ ਸਮੱਸਿਆ ਦੇ ਵਿਰਾਟ ਰੂਪ ਧਾਰਨ ਸਦਕਾ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਚੁੱਕਾ ਹੈ | ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚਲੀਆਂ ਸੜਕਾਂ ਉੱਪਰ ਖੜ੍ਹਦੇ ਵਾਧੂ ਵਾਹਨਾਂ ਨੇ ...
ਨਿਹਾਲ ਸਿੰਘ ਵਾਲਾ, 14 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਉਸਾਰੀ ਅਧੀਨ ਮੋਗਾ ਬਰਨਾਲਾ ਰਾਸ਼ਟਰੀ ਮਾਰਗ 'ਤੇ ਪਿੰਡ ਮਾਛੀਕੇ ਵਿਖੇ ਸੜਕ ਲਈ ਅਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਲੈਣ ਤੋਂ ਬਾਅਦ ਹੀ ਸੜਕ ਦਾ ਕੰਮ ਸ਼ੁਰੂ ਹੋਣ ਦਿੱਤਾ ਜਾਵੇਗਾ, ਇਹ ਐਲਾਨ ਕਰਦਿਆਂ ਅੱਜ ...
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ 15 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਆਮ ਵੇਖਣ ਵਿਚ ਆਉਂਦਾ ਹੈ ਕਿ ਦੁਕਾਨਦਾਰ/ਲੋਕਾਂ ਵਲੋਂ ...
ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਸਥਾਨਕ ਨਹਿਰੂ ਸਟੇਡੀਅਮ ਦੇ ਬਾਹਰ ਆਪਣਾ ਮੋਟਰਸਾਈਕਲ ਖੜ੍ਹਾ ਕੇ ਭਰਤੀ ਲਈ ਰਿਹਸਲ ਕਰਨ ਲਈ ਗਏ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ...
ਸਮਾਲਸਰ, 14 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)- ਪਿੰਡ ਲੰਡੇ ਵਿਖੇ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ, ਜਦ ਪਿੰਡ ਲੰਡੇ ਦੇ ਤਿੰਨ ਕਾਂਗਰਸੀ ਪੰਚਾਂ ਜਗਸੀਰ ਸਿੰਘ ਪੰਚ, ਨਸੀਬ ਕੌਰ ਪੰਚ ਤੇ ਕੈਪਟਨ ਜਗਸੀਰ ਸਿੰਘ ਪੰਚ ਸਮੇਤ 30 ਪਰਿਵਾਰਾਂ ਨੇ ...
ਬਾਘਾ ਪੁਰਾਣਾ, 14 ਅਕਤੂਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਚੰਨੂਵਾਲਾ ਬਾਈਪਾਸ ਰੋਡ ਉੱਪਰਲੇ ਮਹਿੰਦਰਾ ਪੈਲੇਸ ਦੇ ਨਾਲ ਵਾਲੀ ਗਲੀ ਵਿਚ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਖੇਤਰਪਾਲ ਦਾ ...
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀ ਉੱਘੀ ਤੇ ਨਾਮਵਰ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਮੋਗਾ ਵਿਖੇ ਡਾ: ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ ਦਿਨ ਵਿਦਿਆਰਥੀ ਦਿਵਸ ਵਜੋਂ ਮਨਾਇਆ ਗਿਆ | ਮੈਡਮ ਨਵਦੀਪ ਕੌਰ ਵਲੋਂ ਇਸ ਦਿਨ ਦੀ ਮਹੱਤਤਾ ਦੱਸਦੇ ...
ਕੋਟ ਈਸੇ ਖਾਂ, 14 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ, ਸਟਾਫ਼ ਵਲੋਂ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਦੀ ਅਗਵਾਈ ਹੇਠ ਦੁਸਹਿਰੇ ਦਾ ...
ਕਿਸ਼ਨਪੁਰਾ ਕਲਾਂ, 14 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਪ੍ਰਧਾਨ ...
ਕਿਸ਼ਨਪੁਰਾ ਕਲਾਂ, 14 ਅਕਤੂਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਪਿਛਲੇ ਲੰਮੇ ਸਮੇਂ ਤੋਂ ਪਿੰਡ ਭਿੰਡਰ ਖ਼ੁਰਦ ਦੀ ਗਰਾਮ ਪੰਚਾਇਤ ਦੀ ਆਪਸੀ ਖਿੱਚੋਤਾਣ ਕਾਰਨ ਪਿੰਡ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਨਾਲ ਠੱਪ ਸਨ ਪਰ ਮੌਜੂਦਾ ਸਰਪੰਚ ਵਲੋਂ ਆਪਣਾ ਕੋਰਮ ...
ਕੋਟ ਈਸੇ ਖਾਂ, 14 ਅਕਤੂਬਰ (ਨਿਰਮਲ ਸਿੰਘ ਕਾਲੜਾ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੇਂਦਰ ਸਰਕਾਰ ਦੇ ਉਸ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਫ਼ੈਸਲੇ ਮੁਤਾਬਿਕ ਅੱਧੇ ਤੋਂ ਵੱਧ ਪੰਜਾਬ ਨੂੰ ਕੇਂਦਰ ਦੀ ...
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐੱਸ. ਗਰੁੱਪ ਆਫ਼ ਸਕੂਲਜ਼ ਮੋਗਾ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ...
ਕੋਟ ਈਸੇ ਖਾਂ, 14 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਸਮਾਜ ਸੇਵੀ ਨੌਜਵਾਨ ਨਰੇਸ਼ ਕੁਮਾਰ ਵਿੱਕੀ ਸ਼ਰਮਾ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ...
ਫ਼ਤਿਹਗੜ੍ਹ ਪੰਜਤੂਰ, 14 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਰਹਿਨੁਮਾਈ ਹੇਠ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ...
ਸਮਾਲਸਰ, 14 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)- ਸ਼ਹੀਦ ਊਧਮ ਸਿੰਘ ਵੈੱਲਫੇਅਰ ਕਲੱਬ ਪਿੰਡ ਵਾਂਦਰ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਾਂਦਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਅੱਖਾਂ ਤੇ ਸਾਰੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ...
ਫ਼ਤਿਹਗੜ੍ਹ ਪੰਜਤੂਰ, 14 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)- ਸ਼੍ਰੋਮਣੀ ਅਕਾਲੀ ਦਲ ਦੇ ਮੂਹਰੀ ਕਤਾਰ ਵਾਲੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹਲਕਾ ਧਰਮਕੋਟ ਦੇ ਵਰਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ...
ਬੱਧਨੀ ਕਲਾਂ, 14 ਅਕਤੂਬਰ (ਸੰਜੀਵ ਕੋਛੜ)- ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਵਲੋਂ ਪਿੰਡ ਲੋਪੋ ਵਿਖੇ ਕਮੇਟੀ ਮੈਂਬਰਾਂ ਨੂੰ ਪਾਰਟੀ ਵਲੋਂ ਬਣਾਏ ਪਹਿਚਾਣ ਪੱਤਰ ਦਿੱਤੇ ਗਏ ਤੇ ਪਾਰਟੀ ਦੀਆਂ ਹੋਰ ਗਤੀਵਿਧੀਆਂ 'ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਯੂ.ਪੀ. ਅਤੇ ...
ਕੋਟ ਈਸੇ ਖਾਂ, 14 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)- ਖੇਤੀ ਕਾਨੂੰਨ, ਬਿਜਲੀ ਸੰਕਟ, ਤੇਲ ਦੀਆਂ ਵਧੀਆਂ ਕੀਮਤਾਂ ਤੇ ਕਿਸਾਨੀ ਸਬੰਧੀ ਮੌਜੂਦਾ ਮਾਹੌਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਰਮਨਦੀਪ ਸਿੰਘ ਰਿੰਪੀ ਖੋਸਾ ਦੇ ...
ਮੋਗਾ, 14 ਅਕਤੂਬਰ (ਅਸ਼ੋਕ ਬਾਂਸਲ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਸੁਸ਼ੀਲ ਨਾਥ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ ਦੀ ਅਗਵਾਈ ਵਿਚ ਨਵੰਬਰ ਮਹੀਨੇ ਤੋਂ ਕਰਵਾਈ ਜਾ ਰਹੀ ਨੇਸ ਦੀ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਬਲਾਕ ...
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)- ਗੋਲਡਨ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ਪਲਤਾ ਨੇ ਦੱਸਿਆ ਕਿ ਆਈਲਟਸ ਦੀ ਹੋਈ ਪ੍ਰੀਖਿਆ 'ਚ ਨਵਰਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਬੱਡੂਵਾਲ ...
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਪਿਛਲੇ 8 ਦਿਨਾਂ ਤੋਂ ਲਗਾਤਾਰ ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਧਰਮਕੋਟ ਦੇ ਕਲਾਕਾਰਾਂ ਵਲੋਂ ਸ੍ਰੀ ਰਾਮ-ਲੀਲ੍ਹਾ ਦਾ ਮੰਚਨ ਕੀਤਾ ਗਿਆ | ਇਹ ਰਾਮ-ਲੀਲ੍ਹਾ ਨੌਹਰੀਆ ਹਸਪਤਾਲ ਧਰਮਕੋਟ ਵਿਖੇ ਖੇਡੀ ਗਈ | ਇਸ ਰਾਮ-ਲੀਲ੍ਹਾ ਨੂੰ ਲੈ ਕੇ ...
ਅਜੀਤਵਾਲ, 14 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਅਣਵੰਡੀ ਕਣਕ ਦੇ ਮਾਮਲੇ ਵਿਚ ਪੁਲਿਸ ਵਲੋਂ ਕਾਬੂ ਕੀਤੇ ਗ਼ੌਰੀ ਸ਼ੰਕਰ ਦੇ ਹੱਕ ਵਿਚ ਦਰਜਨਾਂ ਲਾਭਪਾਤਰੀਆਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਪੁਲਿਸ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਲਾਭਪਾਤਰੀ ...
ਬੱਧਨੀ ਕਲਾਂ, 14 ਅਕਤੂਬਰ (ਸੰਜੀਵ ਕੋਛੜ)- ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਸਬ ਡਵੀਜ਼ਨ ਬੱਧਨੀ ਕਲਾਂ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਗੇਟ ਰੈਲੀ ਕੀਤੀ ਗਈ | ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਬਿਜਲੀ ਮੁਲਾਜ਼ਮਾਂ ਨੇ ਯੂ.ਪੀ. ਦੇ ਲਖੀਮਪੁਰ ਖੀਰੀ ਵਿਚ ਫ਼ੌਤ ਹੋਏ ...
ਕੋਟ ਈਸੇ ਖਾਂ, 14 ਅਕਤੂਬਰ (ਨਿਰਮਲ ਸਿੰਘ ਕਾਲੜਾ)- ਸ਼ੋ੍ਰਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਮਿੱਠੀ ਯਾਦ ਵਿਚ ਹਰ ਸਾਲ ਦੀ ਤਰਾਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਭਾਰੀ ...
ਨਿਹਾਲ ਸਿੰਘ ਵਾਲਾ, 14 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)- ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 43ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ ਇਲਾਕੇ ਅਤੇ ਦੇਸ਼-ਵਿਦੇਸ਼ ਦੀ ਸੰਗਤ ਵਲੋਂ ਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ | ਬਰਸੀ ...
ਅਜੀਤਵਾਲ, 14 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਕਾਲੇ ਕਾਨੰੂਨ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਬਾਰਡਰਾਂ 'ਤੇ ਇਕ ਸਾਲ ਤੋਂ ਬੈਠੇ ਹੋਏ ਹਨ ਤਾਂ ਕਿ ਇਨ੍ਹਾਂ ਨੂੰ ਰੱਦ ਕਰਵਾਏ ਜਾ ਸਕੇ | ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ...
ਨਿਹਾਲ ਸਿੰਘ ਵਾਲਾ, 14 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਤੋਂ ਰੋਜ਼ਾਨਾ ਅਜੀਤ ਅਖ਼ਬਾਰ ਦੇ ਪੱਤਰਕਾਰ ਸੁਖਦੇਵ ਸਿੰਘ ਖ਼ਾਲਸਾ ਦੇ ਪਿਤਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਮੁਖਤਿਆਰ ਸਿੰਘ ਦੀਨਾ ਤੇ ਜੁਗਿੰਦਰ ...
ਲੰਬੀ, 14 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਨੂੰ ਕਿਸਾਨਾਂ ਨੇ ਚੁਫੇਰਿਓਾ ਘੇਰ ਲਿਆ ਹੈ | ਕਿਸਾਨ ਜਥੇਬੰਦੀ ਵਲੋਂ ਨਰਮੇ ਦੀ ...
ਮੋਗਾ, 14 ਅਕਤੂਬਰ (ਜਸਪਾਲ ਸਿੰਘ ਬੱਬੀ)- ਗੁਰੂ ਨਾਨਕ ਕਾਲਜ ਮੋਗਾ ਵਿਖੇ ਕੰਪਿਊਟਰ ਵਿਭਾਗ ਵਲੋਂ ਪਿ੍ੰਸੀਪਲ ਸਵਰਨਜੀਤ ਸਿੰਘ ਤੇ ਡਾ: ਕਿਰਨਜੀਤ ਕੌਰ ਮੁਖੀ ਕੰਪਿਊਟਰ ਵਿਭਾਗ ਦੀ ਅਗਵਾਈ ਹੇਠ ਸਵੱਛਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬੀ.ਸੀ.ਏ. ਤੇ ਪੀ.ਜੀ.ਡੀ.ਸੀ.ਏ. ਦੇ ...
ਮੋਗਾ, 14 ਅਕਤੂਬਰ (ਅਸ਼ੋਕ ਬਾਂਸਲ)- ਵਾਰਡ ਨੰਬਰ 26 ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨਾਲ ਹੋਈ ਜਿਸ ਵਿਚ ਪਿ੍ੰਸਪਾਲ ਅਰੋੜਾ ਵਲੋਂ ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਨੂੰ ਜਾਣੰੂ ਕਰਵਾਇਆ | ਹਲਕਾ ...
ਬਾਘਾ ਪੁਰਾਣਾ, 14 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਦੇ ਮੁੱਖ ਬੱਸ ਸਟੈਂਡ 'ਚ ਸਥਿਤ ਨਾਮਵਰ ਸੰਸਥਾ ਵਿਜ਼ਨ ਐਜੂਕੇਸ਼ਨ ਬਾਘਾ ਪੁਰਾਣਾ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ | ਸੰਸਥਾ ਦੇ ਸੰਸਥਾਪਕ ...
ਕੋਟ ਈਸੇ ਖਾਂ, 14 ਅਕਤੂਬਰ (ਨਿਰਮਲ ਸਿੰਘ ਕਾਲੜਾ)- ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਖੇਤਰ ਵਿਚ ਆਉਂਦੀਆਂ ਸੜਕਾਂ ਮੰਡੀਆਂ 'ਚ ਕਰੀਬ 3.50 ਕਰੋੜ ਦੇ ਵਿਕਾਸ ਦੇ ਕੰਮ ਹੋਏ ਹਨ | ਉਕਤ ਜਾਣਕਾਰੀ ਮਾਰਕੀਟ ਕਮੇਟੀ ਕੋਟ ...
ਬਾਘਾ ਪੁਰਾਣਾ, 14 ਅਕਤੂਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਬਾਘਾ ਪੱਤੀ ਵਿਚ ਸਥਿਤ ਦਰਬਾਰ ਮਾਤਾ ਵੈਸ਼ਨੂੰ ਦੇਵੀ ਵਿਖੇ ਮੁੱਖ ਸੇਵਾਦਾਰ ਦੇਵਾ ਵੀਰਪਾਲ ਕੌਰ ਵਲੋਂ ਸੰਗਤ ਦੇ ਸਹਿਯੋਗ ਨਾਲ ਮਾਤਾ ਦਾ 15ਵਾਂ ਸਾਲਾਨਾ ਜਗਰਾਤਾ ਸ਼ਰਧਾ ਪੂਰਵਕ ਕਰਵਾਇਆ ਗਿਆ | ਸਭ ...
ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, 14 ਅਕਤੂਬਰ (ਟਿਵਾਣਾ, ਖ਼ਾਲਸਾ, ਮਾਣੂੰਕੇ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ 'ਚ ਜਿੱਥੇ ਕਿਸਾਨਾਂ ਨੇ ਆਪਣੇ-ਆਪ ਨੂੰ ਕਿਸਾਨੀ ਸੰਘਰਸ਼ ਲਈ ਸਮਰਪਿਤ ਕੀਤਾ ਹੋਇਆ ਹੈ ਉੱਥੇ ਇਸ ਕਿਸਾਨ ਅੰਦੋਲਨ 'ਚ ...
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵਿਧਾਇਕ ਡਾ. ਹਰਜੋਤ ਕਮਲ ਨੇ ਕਿਸਾਨੀ ਸੰਘਰਸ਼ ਦੌਰਾਨ ਹਲਕਾ ਮੋਗਾ ਦੇ ਪਿੰਡ ਮੱਲ੍ਹੀਆਂ ਦੇ ਫ਼ੌਤ ਹੋਏ ਕਿਸਾਨ ਬਲਬੀਰ ਸਿੰਘ ਦੇ ਸਪੁੱਤਰ ਹਰਪ੍ਰੀਤ ਸਿੰਘ ਨੂੰ ਸਿੱਖਿਆ ਵਿਭਾਗ ਵਿਚ ਨੌਕਰੀ ਲਈ ਨਿਯੁਕਤੀ ...
ਬੱਧਨੀ ਕਲਾਂ, 14 ਅਕਤੂਬਰ (ਸੰਜੀਵ ਕੋਛੜ)-ਪਿੰਡ ਬੁੱਟਰ ਕਲਾਂ ਵਿਖੇ ਰਵਿਦਾਸੀਆ ਸਿੱਖਾਂ ਦੀ ਨਵੀਂ ਬਣ ਰਹੀ ਧਰਮਸ਼ਾਲਾ ਦੀ ਨੀਂਹ ਰੱਖਦੇ ਹੋਏ ਹਲਕਾ ਨਿਹਾਲ ਸਿੰਘ ਵਾਲਾ ਤੋਂ ਨੌਜਵਾਨ ਆਗੂ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ ਅਤੇ ...
ਕੋਟ ਈਸੇ ਖਾਂ, 14 ਅਕਤੂਬਰ (ਨਿਰਮਲ ਸਿੰਘ ਕਾਲੜਾ)- ਪਿੰਡ ਗਲੋਟੀ ਖ਼ੁਰਦ ਵਿਖੇ ਬਣ ਰਹੀ ਗਲੀ ਨੰਬਰ 1 ਇਕ ਵਿਚ ਸਰਪੰਚ ਵਲੋਂ ਵਰਤਿਆ ਜਾ ਰਿਹਾ ਮੈਟੀਰੀਅਲ ਮੁਹੱਲਾ ਨਿਵਾਸੀਆਂ ਸਚਿਨ ਧੀਰ ਆਦਿ ਵਲੋਂ ਘਟੀਆ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਗਲੀ ...
ਅਜੀਤਵਾਲ, 14 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਪੰਜਾਬ ਸਰਕਾਰ ਨੇ ਬੇ-ਜ਼ਮੀਨੇ ਲੋਕਾਂ ਦੇ 31 ਮਾਰਚ, 2017 ਤੱਕ ਦੇ 5000 ਤੱਕ ਦੇ ਕਰਜ਼ੇ ਮੁਆਫ਼ੀ ਤਹਿਤ ਇਕ ਸਮਾਗਮ ਦਾ ਪ੍ਰਬੰਧ 11 ਸੁਸਾਇਟੀਆਂ ਵਲੋਂ ਅਜੀਤਵਾਲ ਵਿਖੇ ਕੀਤਾ ਗਿਆ | ਇਸ ਸਮੇਂ 11 ਸੁਸਾਇਟੀਆਂ 'ਚ ਦਰਜ 1800 ਮੈਂਬਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX