ਦਿੜ੍ਹਬਾ ਮੰਡੀ, 14 ਅਕਤੂਬਰ (ਹਰਬੰਸ ਸਿੰਘ ਛਾਜਲੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ 'ਤੇ ਪਲਾਂਟਾਂ ਦੀ ਪ੍ਰਾਪਤੀ ਲਈ ਦਿੜ੍ਹਬਾ ਵਿਖੇ ਸੈਂਕੜੇ ਮਜ਼ਦੂਰ ਔਰਤਾਂ ਅਤੇ ਮਰਦਾਂ ਨੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ | ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਲਾਂਟਾਂ ਦੀ ਪ੍ਰਾਪਤੀ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਲਾਂਟ ਦੇਣ ਲਈ ਗ੍ਰਾਮ ਸਭਾ ਦੇ ਅਜਲਾਸ ਸੱਦ ਕੇ ਤੁਰੰਤ ਮਤੇ ਪਾਸ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ | ਲੋੜਵੰਦਾਂ ਨੂੰ ਮਤੇ ਵਿੱਚ ਲਿਆਂਦਾ ਜਾਵੇ ਅਤੇ ਹਰ ਵਿਅਕਤੀ ਦੀ ਗੱਲ ਸੁਣ ਕੇ ਨੋਟ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਘੜੰਮ ਚੌਧਰੀ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਤੋਂ ਆਨਾ-ਕਾਨੀ ਕਰ ਰਹੇ ਹਨ | ਗ੍ਰਾਮ ਸਭਾ ਦੇ ਅਜਲਾਸ ਦੇ ਨਾ ਤੇ ਖਾਨਾ-ਪੂਰਤੀ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਲਾਂਟਾਂ ਦੀ ਪ੍ਰਾਪਤੀ ਸਕੀਮ ਨੂੰ ਅਮਲੀ ਰੂਪ ਵਿੱਚ ਲਾਗੂ ਕਰੇ | ਇਸ ਮੌਕੇ ਜ਼ਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰ ਦੀਆਂ ਹੱਕੀ ਮੰਗਾਂ ਤੇ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਬੀ.ਡੀ.ਪੀ.ਓ. ਦਿੜ੍ਹਬਾ ਨੇ ਧਰਨਾਕਾਰੀਆਂ ਕੋਲ ਪੁੱਜ ਕੇ ਗੱਲਬਾਤ ਕੀਤੀ ਅਤੇ ਫਾਰਮ ਫੜੇ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ | ਇਸ ਮੌਕੇ ਅਮਰਜੀਤ ਸਿੰਘ ਮੁਨਸੀਵਾਲਾ, ਪਾਲੀ ਸਿੰਘ ਦਿਆਲਗੜ੍ਹ ਜੇਜੀਆ, ਮੇਜਰ ਸਿੰਘ, ਸਤੋਸ ਰਾਣੀ, ਬਿੱਟੂ ਸਿੰਘ ਖੋਖਰ, ਮਿੰਦਰ ਸਿੰਘ ਛਾਜਲੀ, ਦਰਸਨ ਸਿੰਘ, ਕਾਮਰੇਡ ਗੁਰਜੰਟ ਸਿੰਘ, ਬੁੱਧਜੀਤ ਸਿੰਘ ਆਦਿ ਮੌਜੂਦ ਸਨ |
ਸੰਗਰੂਰ, 14 ਅਕਤੂਬਰ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ ਨੂੰ ਪੰਜਾਬ, ਬੰਗਾਲ ਅਤੇ ਆਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿੱਲੋਮੀਟਰ ਅੰਦਰ ਤੱਕ ਛਾਪੇ ਮਾਰਨ, ਐਫਆਈਆਰ ਦਰਜ ਕਰਨ ਤੇ ਗਿ੍ਫ਼ਤਾਰੀ ਕਰਨ ਦੇ ਹੁਕਮਾਂ ਖ਼ਿਲਾਫ਼ ਪੀ.ਐਸ.ਯੂ. ਵਲੋਂ ...
ਲਹਿਰਾਗਾਗਾ, 14 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨਾਂ ਨੇ ਬਿਜਲੀ ਦੀ ਮੰਗ ਨੂੰ ਲੈ ਕੇ ਅੱਜ ਮੁੜ ਪਾਵਰਕਾਮ ਦੇ ...
ਸੰਗਰੂਰ, 14 ਅਕਤੂਬਰ (ਧੀਰਜ ਪਸ਼ੌਰੀਆ)-ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਾ ਹੋਇਆ 54 ਦਿਨਾਂ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ 'ਤੇ ਬੈਠਾ ਮੁਨੀਸ਼ ਜਲਦੀ ਭੁੱਖ ਹੜਤਾਲ ਸ਼ੁਰੂ ਕਰੇਗਾ | ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਸੂਬਾ ...
ਦਿੜ੍ਹਬਾ ਮੰਡੀ, 14 ਅਕਤੂਬਰ (ਹਰਬੰਸ ਸਿੰਘ ਛਾਜਲੀ)-ਸਾਹਿਤ ਅਤੇ ਸਭਿਆਚਾਰ ਮੰਚ ਦਿੜ੍ਹਬਾ ਵਲੋਂ ਸ਼ਹਿਰ ਵਾਸੀ ਤੇ ਸਾਬਕਾ ਫ਼ੌਜੀਆਂ ਦੇ ਸਹਿਯੋਗ ਨਾਲ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ...
ਸੰਗਰੂਰ, 14 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ 1 ਜਨਵਰੀ 2022 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 1 ਨਵੰਬਰ ਤੋਂ 30 ਨਵੰਬਰ ਤੱਕ ਕੀਤਾ ਜਾਣਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ...
ਸੰਗਰੂਰ, 14 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ 31 ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਧਰਨੇ ਦੀ ਅਗਵਾਈ ਮੱਘਰ ਸਿੰਘ ਉੱਭਾਵਾਲ ਨੇ ਕੀਤੀ | ਧਰਨੇ ਨੂੰ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਵਟੜਿਆਣਾ, ਰੋਹੀ ਸਿੰਘ ...
ਲਹਿਰਾਗਾਗਾ, 14 ਅਕਤੂਬਰ (ਅਸ਼ੋਕ ਗਰਗ)-ਪਿੰਡ ਨੰਗਲਾ ਵਿਖੇ ਇਕ ਵਿਅਕਤੀ ਵਲੋਂ ਆਪਣੇ ਹੀ ਚਾਚੇ ਦੀ 4 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਉੱਪਰ ਰਾਊਾਡ ਅੱਪ ਦਵਾਈ ਦਾ ਛਿੜਕਾਅ ਕਰਕੇ ਫ਼ਸਲ ਨੁਕਸਾਨੇ ਜਾਣ ਦੀ ਖ਼ਬਰ ਮਿਲੀ ਹੈ | ਥਾਣਾ ਮੁਖੀ ਲਹਿਰਾਗਾਗਾ ਵਿਜੈ ਕੁਮਾਰ ਨੇ ...
ਸੰਗਰੂਰ, 14 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਦੀ ਉੱਪਲੀ ਰੋਡ 'ਤੇ ਸਥਿਤ ਗੀਤਾ ਇੰਟਰਪ੍ਰਾਇਜ਼ਰ ਨਾਂਅ ਦੀ ਦੁਕਾਨ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੁਕਾਨ ਦੇ ਮਾਲਕ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਚੋਰ ...
ਸੰਗਰੂਰ, 14 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪਟਿਆਲਾ ਬਾਈਪਾਸ 'ਤੇ ਸਥਿਤ ਬਾਂਸਲ ਹਸਪਤਾਲ ਨਜ਼ਦੀਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ਦੇ ਐਸ.ਐਚ.ਓ. ਗੁਰਵੀਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵਾਸੀ ...
ਸੁਨਾਮ ਊਧਮ ਸੰਘ ਵਾਲਾ, 14 ਅਕਤੂਬਰ (ਭੁੱਲਰ, ਧਾਲੀਵਾਲ)-ਸੁਨਾਮ ਪੁਲਿਸ ਵਲੋਂ ਇਕ ਸਕੂਟਰੀ ਸਵਾਰ ਝੱਪਟਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਗੁਰਭਜਨ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਦੇ ਰਹਿਣ ਵਾਲੇ ...
ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਸਿਵਲ ਹਸਪਤਾਲ ਤਪਾ ਵਿਖੇ ਉਸ ਸਮੇਂ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਐਮਰਜੈਂਸੀ 'ਚ ਪੁੱਜੇ ਇਕ ਜ਼ਖ਼ਮੀ ਦਾ ਇਲਾਜ ਸਬੰਧਤ ਡਾਕਟਰਾਂ ਨੂੰ ਮੋਬਾਈਲਾਂ ਦੀ ਰੌਸ਼ਨੀ ਨਾਲ ਕਰਨਾ ਪਿਆ, ਜਦ ਕਿ ਸਿਵਲ ਹਸਪਤਾਲ ਤਪਾ ਦੀ ...
ਧੂਰੀ, 14 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਬੁਗਰਾ ਵਲੋਂ ਕਿਸਾਨਾਂ ਸਮੇਤ ਐਸ.ਡੀ.ਐਮ. ਧੂਰੀ ਮੈਡਮ ਇਸਮਤ ਵਿਜੈ ਸਿੰਘ ਅਤੇ ਡੀ.ਐਸ.ਪੀ. ਧੂਰੀ ਸ. ਪਰਮਿੰਦਰ ਸਿੰਘ ਨੂੰ ਧੂਰੀ ਗੰਨਾ ਮਿੱਲ ਵੱਲ ਬਕਾਇਆ ਅਤੇ ਸੰਘਰਸ਼ ਵਿੱਢਣ ...
ਸੁਨਾਮ ਊਧਮ ਸਿੰਘ ਵਾਲਾ, 14 ਅਕਤੂਬਰ (ਭੁੱਲਰ, ਧਾਲੀਵਾਲ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੀ.ਐਸ.ਐਫ. ਦੇ ਬਾਰਡਰ ਏਰੀਆ ਦੇ 15 ਤੋਂ 50 ਕਿੱਲੋਮੀਟਰ ਦੇ ਵਿਚ ਵਾਧਾ ਕਰਨ ਦੇ ਫ਼ੈਸਲੇ ਦਾ ਭਾਜਪਾ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਸਵਾਗਤ ਕਰਦਿਆਂ ਕਿਹਾ ...
ਅਹਿਮਦਗੜ੍ਹ, 14 ਅਕਤੂਬਰ (ਸੋਢੀ)-ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਅੱਠਵੇਂ ਦਿਨ ਦੀ ਸ਼ੁਰੂਆਤ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਰਿੱਕੀ ਸੂਦ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ...
ਲਹਿਰਾਗਾਗਾ, 14 ਅਕਤੂਬਰ (ਅਸ਼ੋਕ ਗਰਗ)-ਪਿੰਡ ਭੁਟਾਲ ਕਲਾਂ ਵਿਖੇ ਇਕ ਔਰਤ ਵਲੋਂ ਆਪਣੀ ਨਾਬਾਲਗ ਲੜਕੀ ਦਾ ਵਿਆਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਲੜਕੀ ਦੇ ਪਰਿਵਾਰਕ ਮੈਂਬਰ ਮਨੀਆ ਸਿੰਘ, ਗੁਰਚਰਨ ਸਿੰਘ, ਭਗਵਾਨ ਸਿੰਘ ਅਤੇ ਗੁਰਮੀਤ ਸਿੰਘ ਹੋਰਾਂ ਨੇ ਦਿੜ੍ਹਬਾ ਪੁਲਿਸ ...
ਦਿੜ੍ਹਬਾ ਮੰਡੀ, 14 ਅਕਤੂਬਰ (ਪਰਵਿੰਦਰ ਸੋਨੰੂ)-ਯੂ.ਪੀ. ਲਖੀਮਪੁਰ ਖੀਰੀ ਵਿਖੇ ਕਿਸਾਨਾਂ 'ਤੇ ਗੱਡੀ ਚਾੜ ਕੇ ਮਾਰੇ ਜਾਣ ਦੇ ਰੋਸ ਵਜੋਂ ਸਾਹਿਤ ਅਤੇ ਸਭਿਆਚਾਰ ਮੰਚ ਦਿੜ੍ਹਬਾ ਦੇ ਮੈਂਬਰਾਂ ਵਲੋਂ ਸ਼ਹਿਰ ਵਾਸੀ ਅਤੇ ਸਾਬਕਾ ਫ਼ੌਜੀਆਂ ਦੇ ਸਹਿਯੋਗ ਨਾਲ ਭਾਜਪਾ ਦੇ ...
ਧੂਰੀ, 14 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਦੀ ਸੰਗਰੂਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਦੇ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਮੈਂਬਰਾਂ ਦੀ ਚੋਣ 'ਚ ਜ਼ੋਨ ਨੰ: 8 ਭਲਵਾਨ ਤੋਂ ਡਾਇਰੈਕਟਰ ਬਣੇ ਬੀਬੀ ਬਲਜੀਤ ਕੌਰ ਸੋਹੀ ਭੋਜੋਵਾਲੀ ਪਤਨੀ ਅਮਰੀਕ ਸਿੰਘ ਸੋਹੀ ...
ਮਲੇਰਕੋਟਲਾ, 14 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)-ਡਾ. ਰਵਜੋਤ ਗਰੇਵਾਲ ਆਈ.ਪੀ.ਐਸ. ਨੇ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ | ਉਹ 2015 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ | ਡਾ. ਗਰੇਵਾਲ ਇਸ ਤੋਂ ਪਹਿਲਾਂ ਐਸ.ਏ.ਐਸ. ਨਗਰ ਮੋਹਾਲੀ ਦੇ ...
ਅਹਿਮਦਗੜ੍ਹ, 14 ਅਕਤੂਬਰ (ਰਣਧੀਰ ਸਿੰਘ ਮਹੋਲੀ) - ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵਲੋਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰਾਮ-ਲੀਲਾ ਵਿਚ ਸੱਤਵੇਂ ਦਿਨ ਦੀ ਸ਼ੁਰੂਆਤ ਕਰਨ ਲਈ ਮੁੱਖ ਮਹਿਮਾਨ ਦੇ ਤੌਰ 'ਤੇ ਅਰੁਣ ਵਰਮਾ ਸੀਨੀਅਰ ਅਹੁਦੇਦਾਰ ਮੁੰਡੇ ਅਹਿਮਦਗੜ੍ਹ ਦੇ ...
ਅਮਰਗੜ੍ਹ, 14 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਸਾਬਕਾ ਬਲਾਕ ਪ੍ਰਧਾਨ ਮਾਸਟਰ ਕੁਲਵੰਤ ਸਿੰਘ ਅਮਰਗੜ੍ਹ ਦੇ ਸਹਿਯੋਗ ਨਾਲ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਹਰਿੰਦਰ ਸਿੰਘ ਮਹਿਬੂਬ ਲਾਇਬਰੇਰੀ ਝੂੰਦਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਟੇਟ ...
ਕੁੱਪ ਕਲਾਂ, 14 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਹਰ ਵਰਗ ਦੇ ਲੋਕਾਂ ਨੂੰ ਚੰਗੀ ਅਤੇ ਧਾਰਮਿਕ ਮੁਹੱਈਆ ਕਰਵਾ ਕੇ ਆਪਣੇ ਮਿਸ਼ਨ ਦੀ ਪੂਰਤੀ ਤਹਿਤ ਅੱਗੇ ਵਧ ਕੇ ਵਿਦਿਆ ਦੇ ਖੇਤਰ ਵਿਚ ਦਿਨੋਂ-ਦਿਨ ਮੱਲ੍ਹਾਂ ਮਾਰ ਰਹੇ ਸੰਤ ਬਾਬਾ ਭਗਵਾਨ ...
ਭਵਾਨੀਗੜ੍ਹ, 14 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ. ਗੁਰਨੈਬ ਸਿੰਘ ਫੱਗੂਵਾਲਾ, ਜਿਨ੍ਹਾਂ ਦੀ ਪਤਨੀ ਰਾਜਿੰਦਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ 'ਚ ਦਲ ਦੇ ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ...
ਸੰਗਰੂਰ, 14 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇਰੰਗ-ਬਿਰੰਗੇ ਕੱਪੜੇ ਪਾ ਕੇ ਭਗਵਾਨ ਰਾਮ ਤੇ ਰਾਵਨ ਦਾ ਰੂਪ ਧਾਰਨ ਕਰ ਕੇ ...
ਸੰਗਰੂਰ, 14 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਜੇ ਸੱਚਮੁੱਚ ਗਰੀਬ ਮਜ਼ਦੂਰਾਂ, ਪਛੜੇ, ਗ਼ਰੀਬਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ ...
ਮੂਲੋਵਾਲ, 14 ਅਕਤੂਬਰ (ਰਤਨ ਸਿੰਘ ਭੰਡਾਰੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਆਪਸੀ ਸਹਿਯੋਗ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਚੱਜੇ ਪ੍ਰਬੰਧਨ ...
ਮੂਣਕ, 14 ਅਕਤੂਬਰ (ਕੇਵਲ ਸਿੰਗਲਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਦੇਣ ਲਈ ਜੋ ਪਾਲਿਸੀ ਜਾਰੀ ਕੀਤੀ ਗਈ ਹੈ ਉਸ ਅਨੁਸਾਰ ਕਿਸਾਨ ਸਬਸਿਡੀ ਵਾਲਾ ਬੀਜ ਲੈਣ ਲਈ ਆਨਲਾਈਨ ਪੋਰਟਲ 'ਤੇ ਆਈ.ਡੀ. ਬਣਾ ਕੇ ਕਣਕ ਦੇ ਬੀਜ ਦੀ ...
ਸੰਗਰੂਰ, 14 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਇਥੋਂ ਦੇ ਜੰਮਪਲ ਯੋਗਰਾਜ ਨੂੰ ਪੰਜਾਬ ਕਿ੍ਕਟ ਦੀ ਸੀਨੀਅਰ ਟੀਮ ਦਾ ਬਤੌਰ ਮੈਨੇਜਰ ਨਿਯੁਕਤ ਕੀਤਾ ਗਿਆ ਹੈ | ਇਹ ਫ਼ੈਸਲਾ ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ 'ਚ ਲਿਆ ਗਿਆ | ਇਸ ਤੋਂ ਪਹਿਲਾਂ ਯੋਗਰਾਜ ...
ਧੂਰੀ, 14 ਅਕਤੂਬਰ (ਦੀਪਕ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸਾਹਿਤ ਸਭਾ ਧੂਰੀ ਵਲੋਂ ਕੇਂਦਰੀ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਹੋਏ ਕਤਲੇਆਮ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX