ਬਠਿੰਡਾ, 14 ਅਕਤੂਬਰ (ਸੱਤਪਾਲ ਸਿੰਘ ਸਿਵੀਆਂ) - ਬੇ-ਜ਼ਮੀਨੇ ਕਿਰਤੀ ਮਜ਼ਦੂਰ ਪਰਿਵਾਰਾਂ ਵਲੋਂ ਅੱਜ ਵੱਡੀ ਗਿਣਤੀ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠਾਂ ਇਕੱਤਰ ਹੋ ਕੇ ਇਥੋਂ ਦੇ ਡੀ.ਸੀ. ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੜ ਮੁਆਵਜ਼ੇ ਦੀ ਮੰਗ ਦੁਹਰਾਈ ਗਈ | ਮਜ਼ਦੂਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢਦੇ ਹੋਏ ਸਥਾਨਕ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ-ਪੱਤਰ ਭੇਜਿਆ | ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੱਖਣ ਸਿੰਘ ਤਲਵੰਡੀ ਸਾਬੋ, ਉਮਰਦੀਨ ਜੱਸੀ ਬਾਗ ਵਾਲੀ ਤੇ ਮੱਖਣ ਸਿੰਘ ਪੂਹਲੀ ਨੇ ਕਿਹਾ ਕਿ ਮਜ਼ਦੂਰ ਵਰਗ ਵਿਚ ਇਸ ਗੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨਰਮੇ-ਕਪਾਹ ਦੀ ਬਰਬਾਦ ਹੋਈ ਫ਼ਸਲ ਕਾਰਨ ਰੁਜ਼ਗਾਰ ਤੋਂ ਵਾਂਝੇ ਹੋਣ ਸਮੇਤ ਅਤਿ ਦੀਆਂ ਦੁਸ਼ਵਾਰੀਆਂ ਹੰਡਾਅ ਰਹੇ ਬੇਜਮੀਨੇ- ਗਰੀਬ ਕਿਰਤੀਆਂ ਨੂੰ 30 ਹਜਾਰ ਰੁਪਏ ਪ੍ਰਤੀ ਪਰਿਵਾਰ ਨਗਦ ਮੁਆਵਜ਼ਾ ਦੇਣ, ਬਾਰਸ਼ਾਂ ਕਾਰਨ ਡਿੱਗੇ ਘਰਾਂ ਦੀ ਮੁੜ ਉਸਾਰੀ ਲਈ ਢੁਕਵੀਂ ਗ੍ਰਾਂਟ ਦੇਣ ਅਤੇ ਮੀਹ-ਹਨੇਰੀ ਦੀ ਮਾਰ ਹੇਠ ਆਉਣ ਕਾਰਨ ਉਨ੍ਹਾਂ ਦੇ ਮਾਰੇ ਗਏ ਦੁਧਾਰੂ ਪਸ਼ੂਆਂ ਦਾ ਮੁਆਵਜ਼ਾ ਦੇਣ ਸਮੇਤ ਹੋਰਨਾਂ ਹੱਕੀ ਮੰਗਾਂ ਦਾ ਪੁਖ਼ਤਾ ਹੱਲ ਕਰਨ ਦੀ ਬਜਾਏ ਘੇਸਲ ਮਾਰੀ ਬੈਠੀ ਹੈ | ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਜ਼ਦੂਰ ਵਰਗ ਮੁਆਵਜ਼ੇ ਦੀ ਮੰਗ ਲਈ ਡੀ.ਸੀ. ਦਫ਼ਤਰ ਸਾਹਮਣੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਚੁੱਕਿਆ ਹੈ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਇਸ ਮੌਕੇ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਫੂਸ ਮੰਡੀ ਨੇ ਮਜ਼ਦੂਰ ਮੰਗਾਂ ਦਾ ਮੁਕੰਮਲ ਸਮਰਥਨ ਕਰਦਿਆਂ ਆਪਣੀ ਜਥੇਬੰਦੀ ਵਲੋਂ ਭਰਵਾਂ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਗਿਆ |
ਬਠਿੰਡਾ,14 ਅਕਤੂਬਰ (ਅਵਤਾਰ ਸਿੰਘ) - ਬਠਿੰਡਾ ਬਾਜਾਖਾਨਾ ਰੋਡ 'ਤੇ ਇਕ ਮੋਟਰ ਸਾਈਕਲ ਅਤੇ ਕੈਂਟਰ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੀ ਉਸ ਦੀ ਪਤਨੀ ਵਾਲ-ਵਾਲ ਬਚ ਗਈ | ਸਹਾਰਾ ਜਨ ਸੇਵਾ ਦੀ ਲਾਈਫ਼ ...
ਭੁੱਚੋ ਮੰਡੀ, 14 ਅਕਤੂਬਰ (ਬਿੱਕਰ ਸਿੰਘ ਸਿੱਧੂ) - ਅੱਜ ਸਵੇਰੇ ਸੱਤ ਵਜੇ ਦੇ ਕਰੀਬ ਮੋਟਰ ਸਾਈਕਲ 'ਤੇ ਆਏ ਦੋ ਅਣਪਛਾਤੇ ਵਿਅਕਤੀ ਇਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ | ਜਾਣਕਾਰੀ ਮੁਤਾਬਿਕ ਵਾਰਡ ਨੰਬਰ ਤਿੰਨ ਵਿਚ ਰਹਿੰਦੀ ਕਮਲੇਸ਼ ਗਰਗ ਸਵੇਰੇ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ)- ਸਥਾਨਕ ਬਠਿੰਡਾ ਮਾਨਸਾ ਰੋਡ 'ਤੇ ਅੰਡਰ ਗਰਾਂਉਂਡ ਪੁਲ ਦੇ ਹੇਠਾਂ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਦੋਵਾਂ ਮੋਟਰ ਸਾਈਕਲਾਂ 'ਤੇ ਸਵਾਰ 4 ਵਿਅਕਤੀ ਜ਼ਖ਼ਮੀ ਹੋ ਗਏ | ਜਿਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ...
ਭੁੱਚੋ ਮੰਡੀ, 14 ਅਕਤੂਬਰ (ਬਿੱਕਰ ਸਿੰਘ ਸਿੱਧੂ) - ਬਾਲਿਆਂ ਵਾਲੀ ਰੋਡ 'ਤੇ ਸਥਿਤ ਇਕ ਬਾਰਦਾਨੇ ਦੀ ਦੁੁਕਾਨ 'ਚ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਦੁੁਕਾਨ ਵਿਚ ਪਿਆ ਸਾਰਾ ਬਾਰਦਾਨਾ ਸੜ ਕੇ ਸੁੁਆਹ ਹੋ ਗਿਆ | ਆਸ-ਪਾਸ ਦੇ ਲੋਕਾਂ ਅਤੇ ਫ਼ਾਇਰ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ) - ਸਿਵਲ ਹਸਪਤਾਲ ਵਿਚ ਪਿਛਲੇ ਸਾਲ ਐਚ.ਆਈ.ਵੀ ਪਾੱਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ਵਿਚ ਪੀੜ੍ਹਤ ਪਰਿਵਾਰ ਵਲੋਂ ਹਾਈ ਕੋਰਟ ਵਿਚ ਵਕੀਲ ਐਚ.ਸੀ ਅਰੋੜਾ ਦੁਆਰਾ ਕੀਤੀ ਦਾਇਰ ਪਟੀਸ਼ਨ 'ਚ ਪੰਜਾਬ ਰਾਜ, ਐਸ.ਐਸ.ਪੀ ਬਠਿੰਡਾ ਅਤੇ ਐਸ.ਐਚ.ਓ ...
ਚਾਉਕੇ, 14 ਅਕਤੂਬਰ (ਮਨਜੀਤ ਸਿੰਘ ਘੜੈਲੀ) - ਪਿੰਡ ਘੜੈਲੀ ਵਿਖੇ ਇਕ ਖੇਤ ਮਜ਼ਦੂਰ ਨੇ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਤੰਗ ਆ ਕੇ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਘੜੈਲੀ ਦਾ ਖੇਤ ਮਜ਼ਦੂਰ ਸੁਖਵਿੰਦਰ ਸਿੰਘ ਪੁੱਤਰ ...
ਬਠਿੰਡਾ, 14 ਅਕਤੂਬਰ (ਵੀਰਪਾਲ ਸਿੰਘ) - ਆਖ਼ਰੀ ਪ੍ਰੀਖਿਆ ਨੇੜੇ ਆਉਣ ਤੇ ਸਰਕਾਰੀ ਰਜਿੰਦਰਾ ਕਾਲਜ ਦੇ ਪ੍ਰੋਫੈਸਰਾਂ ਦੀ ਬਦਲੀ ਕਰਕੇ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਵਲੋਂ ...
ਭਗਤਾ ਭਾਈਕਾ, 14 ਅਕਤੂਬਰ (ਸੁਖਪਾਲ ਸਿੰਘ ਸੋਨੀ) - ਸਿਹਤ ਬਲਾਕ ਭਗਤਾ ਭਾਈਕਾ ਅਧੀਨ ਆਉਂਦੀਆਂ ਵੱਖ-ਵੱਖ ਡਿਸਪੈਂਸਰੀਆਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ 'ਵਿਸ਼ਵ ਦਿ੍ਸਟੀ ਦਿਵਸ' ਮਨਾਇਆ ਗਿਆ | ਸਿਹਤ ਬਲਾਕ ਭਗਤਾ ਭਾਈ ਕਾ ਦੇ ਬਲਾਕ ...
ਭਗਤਾ ਭਾਈਕਾ, 14 ਅਕਤੂਬਰ (ਸੁਖਪਾਲ ਸਿੰਘ ਸੋਨੀ) - ਪ੍ਰਸ਼ਾਂਤ ਕਿਸ਼ੋਰ ਦੀ ਲਿਖੀ ਗਈ ਪਟਕਥਾ ਅਨੁਸਾਰ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਅਤੇ ਮੰਤਰੀ-ਮੰਡਲ ਵਿਚ ਕੀਤੀਆਂ ਗਈਆਂ ਤਬਦੀਲੀਆਂ ਰਾਹੀਂ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਨਸੂਬੇ ਕਦੇ ਵੀ ਸਫਲ ...
ਭੁੱਚੋ ਮੰਡੀ, 14 ਅਕਤੂਬਰ (ਬਿੱਕਰ ਸਿੰਘ ਸਿੱਧੂ) - ਪਿੰਡ ਸੇਮਾ ਵਿਖੇ ਮਜ਼ਦੂਰ ਮੁੁਕਤੀ ਮੋਰਚਾ ਪੰਜਾਬ ਵਲੋਂ ਮਹਿੰਗਾਈ ਰੋਕੋ, ਰੋਜ਼ਗਾਰ ਦਿਉ ਅਤੇ ਕਾਲੇ ਕਾਨੂੰਨ ਰੱਦ ਕਰੋ ਦੇ ਨਾਅਰੇ ਹੇਠ ਦਿੱਤੇ ਸੱਦੇ 'ਤੇ ਪਿੰਡ ਸੇਮਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਖਾਲੀ ...
ਰਾਮਾਂ ਮੰਡੀ, 14 ਅਕਤੂਬਰ (ਤਰਸੇਮ ਸਿੰਗਲਾ) - ਸਥਾਨਕ ਐਮ.ਐਸ.ਡੀ. ਸ.ਸ.ਸਕੂਲ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਸਹਿਰਾ ਪਿ੍ੰਸੀਪਲ ਮੈਡਮ ਹਰਕਿਰਨ ਕੌਰ ਅਤੇ ਉਪ ਪਿ੍ੰਸੀਪਲ ਪ੍ਰਾਚੀ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਵਿਚਕਾਰ ਕੁਇਜ਼ ਮੁਕਾਬਲੇ ਵੀ ...
ਨਥਾਣਾ, 14 ਅਕਤੂਬਰ (ਗੁਰਦਰਸ਼ਨ ਲੁੱਧੜ) - ਮਾਰਕੀਟ ਕਮੇਟੀ ਨਥਾਣਾ ਤਹਿਤ ਪੈਂਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ | ਦਾਣਾ ਮੰਡੀ ਮੁੱਖ ਯਾਰਡ ਨਥਾਣਾ ਵਿਖੇ ਵੇਅਰ ਹਾਊਸ ਵਲੋਂ 2197 ਗੱਟੇ, ਮਾਰਕਫੈੱਡ ਵਲੋਂ ਦਾਣਾ ਮੰਡੀ ...
ਭਗਤਾ ਭਾਈਕਾ, 14 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ ਅੱਜ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾ ਨਾਲ ਸੀ.ਐਚ.ਸੀ. ਭਗਤਾ ਵਿਖੇ ...
ਲਹਿਰਾ ਮੁਹੱਬਤ, 14 ਅਕਤੂਬਰ (ਸੁਖਪਾਲ ਸਿੰਘ ਸੁੱਖੀ) - ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ 'ਚ ਬੱਚਿਆਂ ਨੂੰ ਦੇਸ਼ ਦੀ ਸੱਭਿਅਤਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਨਾਲ ਸਬੰਧਿਤ ਇਕ ...
ਬਠਿੰਡਾ, 14 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਪਿੰਡਾਂ ਅੰਦਰ ਲਾਲ ਲਕੀਰੋ ਅੰਦਰ ਵੱਸਦੇ ਲੋਕਾਂ ਨੂੰ ਆਪਣੀਆਂ ਥਾਵਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਦੇਣ ਸਬੰਧੀ ਸ਼ੁਰੂ ਕੀਤੀ, 'ਸਾਡਾ ਘਰ ਸਾਡੇ ...
ਰਾਮਾਂ ਮੰਡੀ, 14 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਸਥਾਨਕ ਸ਼ਹਿਰ ਦੇ ਬੰਗੀ ਰੋਡ 'ਤੇ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਪਿ੍ੰਸੀਪਲ ਮੋਨਿਕਾ ਧੀਮਾਨ ਦੀ ਵਿਸ਼ੇਸ਼ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰਾਮ ...
ਨਥਾਣਾ, 14 ਅਕਤੂਬਰ (ਗੁਰਦਰਸ਼ਨ ਲੁੱਧੜ)- ਸ੍ਰੀ ਗੁਰੂ ਹਰਿਗੋਬਿੰਦ ਕਾਨਵੈਂਟ ਸਕੂਲ ਨਥਾਣਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਪਰੰਪਰਾ ਅਨੁਸਾਰ ਰਾਵਣ ਦਹਿਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਮੈਡਮ ਜੋਤੀ ਸ਼ਰਮਾ ਨੇ ਬੱਚਿਆਂ ਨੂੰ ਦੁਸਹਿਰਾ ...
ਭਾਗੀਵਾਂਦਰ, 14 ਅਕਤੂਬਰ (ਮਹਿੰਦਰ ਸਿੰਘ ਰੂਪ) - ਖ਼ਰੀਦ ਏਜੰਸੀ ਮਾਰਕਫੈੱਡ ਦੇ ਮੈਨੇਜਰ ਹਰਪ੍ਰੀਤ ਸਿੰਘ ਸਿੱਧੂ ਵਲੋਂ ਅਨਾਜ ਮੰਡੀ ਭਾਗੀਵਾਂਦਰ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਖ਼ਰੀਦ ਏਜੰਸੀ ਮਾਰਕਫੈੱਡ ਵਲੋਂ ...
ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ) - ਅੱਜ ਬਿਜਲੀ ਦਫ਼ਤਰ ਭਾਈਰੂਪਾ ਵਿਖੇ ਸਾਂਝੇ ਫੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਪੱਧਰੀ ਧਰਨਾ ਸਬ ਡਵੀਜ਼ਨ ਅੰਦਰ ਲਗਾਇਆ ਗਿਆ ਜਿਸ 'ਚ ਸਮੂਹ ਮੁਲਾਜ਼ਮਾਂ ਨੇ ਭਾਗ ਲਿਆ, ਮੁਜ਼ਾਹਰਾਕਾਰੀਆਂ ਨੇ ...
ਸੰਗਤ ਮੰਡੀ, 14 ਅਕਤੂਬਰ (ਅੰਮਿ੍ਤਪਾਲ ਸ਼ਰਮਾ) - ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਕਾਲਜ ਦੀ ਸੀ ਟੀਮ ਪਹਿਲੇ ਸਥਾਨ 'ਤੇ ਜੇਤੂ ਰਹੀ | ਕਾਲਜ ਦੇ ਪ੍ਰੋ. ਸੰਦੀਪ ਅਰੋੜਾ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ 'ਚ ਕਾਲਜ ਦੀਆਂ ...
ਬਠਿੰਡਾ, 14 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ: ਜਗਦੀਸ਼ ਸਿੰਘ ਦੀ ...
ਚਾਉਕੇ, 14 ਅਕਤੂਬਰ (ਮਨਜੀਤ ਸਿੰਘ ਘੜੈਲੀ) - ਭਾਕਿਯੂ ਏਕਤਾ ਡਕੌਂਦਾ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫ਼ੌਜੀ ਜੇਠੂਕੇ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਵਲੋਂ ਜੋ ਪੰਜਾਬ 'ਚ ਬੀ.ਐਸ.ਐਫ਼. ਨੂੰ ਬਾਰਡਰ ਏਰੀਏ 'ਚ ਛਾਪੇਮਾਰੀ ਦੀ ਇਜਾਜ਼ਤ ...
ਕੋਟਫੱਤਾ, 14 ਅਕਤੂਬਰ (ਰਣਜੀਤ ਸਿੰਘ ਬੁੱਟਰ) - ਬੀਤੇ ਦਿਨ ਦੁਪਹਿਰ12.30 ਵਜੇ ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਵਿਚ ਹਰ ਛਿਮਾਹੀ ਲੱਗਣ ਵਾਲੇ ਮੇਲੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫਕਰਸਰ ਥੇੜੀ ਤੋਂ ਮਿੱਟੀ ਕੱਢਣ ਲਈ ਆਏ ਅਰਸ਼ਦੀਪ ਸਿੰਘ ਦੀ ਪਤਨੀ ...
ਮਹਿਰਾਜ, 14 ਅਕਤੂਬਰ (ਸੁਖਪਾਲ ਮਹਿਰਾਜ) - ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖ਼ਲਾਈ ਕੇਂਦਰ ਮਹਿਰਾਜ ਦੇ ਡਾਇਰੈਕਟਰ ਹਰਨੇਕ ਸਿੰਘ ਦੀ ਅਗਵਾਈ ਹੇਠ ਇਕ ਰੋਜ਼ਾ ਮੱਖੀ ਪਾਲਣ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਕਿਸਾਨ ਭਰਾਵਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ...
ਤਲਵੰਡੀ ਸਾਬੋ, 14 ਅਕਤੂਬਰ (ਰਵਜੋਤ ਸਿੰਘ ਰਾਹੀ) - ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਡਾ: ਨੀਲਮ ਗਰੇਵਾਲ (ਉਪ ਕੁਲਪਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਵਰਿੰਦਰ ਸਿੰਘ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ)-ਅਗਰਵਾਲ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਇਸ ਵਾਰ ਇਹ ਸਮਾਗਮ ਭੁੱਚੋ ਮੰਡੀ ਵਿਖੇ 17 ਅਕਤੂਬਰ ਨੂੰ ਪੰਜਾਬ ਦੇ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ) - ਸਥਾਨਕ ਸ਼ਹਿਰ ਦੇ ਬੀਬੀਵਾਲਾ ਰੋਡ 'ਤੇ ਵਰਨਾ ਕਾਰ ਅਤੇ ਟਰੱਕ ਦੀ ਟੱਕਰ ਹੋਣ 'ਤੇ ਟਿੱਪਰ ਗੱਡੀ ਦੇ ਸਫ਼ਾਈ ਸੇਵਕ ਡਰਾਈਵਰ ਦੀ ਕੁੱਟਮਾਰ ਕਾਰਨ ਜ਼ਖ਼ਮੀ ਸਫ਼ਾਈ ਸੇਵਕ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਟਿੱਪਰ ਸਫ਼ਾਈ ...
ਬਠਿੰਡਾ, 14 ਅਕਤੂਬਰ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਇਕ ਅਦਾਲਤ ਵਲੋਂ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਦੇ ਚੱਲ ਰਹੇ ਅਦਾਲਤੀ ਮੁਕੱਦਮੇ 'ਚੋਂ ਬਾਇੱਜ਼ਤ ਬਰੀ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਾਲ 2013 'ਚ ਥਾਣਾ ਰਾਮਾਂ ਦੇ ਏ.ਐਸ.ਆਈ. ਦਰਸ਼ਨ ...
ਬਠਿੰਡਾ, 14 ਅਕਤੂਬਰ (ਅੰਮਿ੍ਤਪਾਲ ਸਿੰਘ ਵਲਾਣ)-ਕਿਸਾਨ ਤੇ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਦੇਸ਼-ਦੁਨੀਆਂ ਵਿਚ ਨਮੋਸ਼ੀ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਦੇਸ਼ ਦੇ ਲੋਕਾਂ ਵਿਚ ਧਰਮ ਦੇ ਨਾਂ 'ਤੇ ਵੰਡੀਆਂ ਪਾ ਕੇ ਸਿਆਸੀ ਲਾਹਾ ...
ਬੱਲੂਆਣਾ, 14 ਅਕਤੂਬਰ (ਗੁਰਨੈਬ ਸਾਜਨ) - ਇਕ ਪਾਸੇ ਪੰਜਾਬ ਸਰਕਾਰ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕਰ ਰਹੀ ਹੈ | ਦੂਜੇ ਪਾਸੇ ਪੇਂਡੂ ਖੇਤਰਾਂ ਵਿਚ ਚੱਲ ਰਹੇ ਮੁੱਢਲੇ ਸਿਹਤ ਕੇਂਦਰਾ ਦੀਆਂ ਇਮਾਰਤਾਂ ਆਪਣੀ ਉਮਰ ਵਿਹਾ ਕੇ ਡਿਗੂੰ ਡਿਗੂੰ ਕਰ ...
ਭੁੱਚੋ ਮੰਡੀ, 14 ਅਕਤੂਬਰ (ਪਰਵਿੰਦਰ ਸਿੰਘ ਜੌੜਾ) - ਆਦੇਸ਼ ਹਸਪਤਾਲ ਵਲੋਂ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਭੁੱਚੋ ਖ਼ੁਰਦ ਦੇ 10 ਵਾਰ ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ 10 ਵਿਅਕਤੀਆਂ ਨੂੰ ਵਿਸ਼ੇਸ਼ ਤੌਰ 'ਤੇ ਹਸਪਤਾਲ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ...
ਬਠਿੰਡਾ, 14 ਅਕਤੂਬਰ (ਪ.ਪ.) - ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਬਗਾਵਤ ਦੀ ਲੀਕ ਖਿੱਚਣ ਵਾਲੇ ਟਕਸਾਲੀ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੁੰਬਾ ਦੀ ਵਿੱਤ ਮੰਤਰੀ ਨਾਲ ਮੁੜ ਸਿਆਸੀ ਸੰਧੀ ਹੋ ਗਈ ਹੈ | ਇਸ ਸੰਧੀ ਦਾ ...
ਰਾਮਾਂ ਮੰਡੀ, 14 ਅਕਤੂਬਰ (ਤਰਸੇਮ ਸਿੰਗਲਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ 'ਚ ਵੱਡੇ-ਵੱਡੇ ਹੋਰਡਿੰਗ ਲਗਾ ਕੇ ਗ਼ਰੀਬ ਲੋਕਾਂ ਨੂੰ ਰਸੋਈ ਗੈਸ ਕੁਨਕੈਸ਼ਨ ਮੁਫ਼ਤ ਦੇਣ ਲਈ ਚਲਾਈ ਗਈ 'ਉਜਵਲਾ ਯੋਜਨਾ ਮਹਿਲਾਵਾ ਨੂੰ ਮਿਲਿਆ ਸਨਮਾਨ' ਅੱਜ ਉਸ ਸਮੇਂ ਵੱਡੀ ...
ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ) - ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਸਿਧਾਣਾ 'ਚ ਇਕ ਮੀਟਿੰਗ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਮਜ਼ਦੂਰ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ | ਮੀਟਿੰਗ ਸਬੰਧੀ ਜਾਣਕਾਰੀ ਪ੍ਰੈਸ ਦੇ ਨਾਮ ਜਾਰੀ ਕਰਦੇ ਹੋਏ ਜਥੇਬੰਦੀ ਦੇ ...
ਰਾਮਾਂ ਮੰਡੀ, 14 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਮਲਕਾਣਾ ਦੇ ਖ੍ਰੀਦ ਕੇਂਦਰ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਸਰਪੰਚ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ | ਇਸ ਮੌਕੇ ਆੜ੍ਹਤੀਏ ਮੇਘ ਰਾਜ ...
ਬੱਲੂਆਣਾ, 14 ਅਕਤੂਬਰ (ਗੁਰਨੈਬ ਸਾਜਨ) - ਬੀਤੇ ਦਿਨੀਂ ਝਾਰਖੰਡ ਰਾਜ ਦੇ ਟਾਟਾ ਨਗਰ ਸ਼ਹਿਰ ਵਿਖੇ ਸੀਨੀਅਰ ਤੀਰਅੰਦਾਜ਼ੀ ਖਿਡਾਰੀ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਪੰਜਾਬ ਟੀਮ ਵਲੋਂ ਕੰਪਾਊਾਡ ਕੁੜੀਆਂ ਵਰਗ 'ਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਗਿਆ ਜਿਸ ...
ਰਾਮਾਂ ਮੰਡੀ, 14 ਅਕਤੂਬਰ (ਤਰਸੇਮ ਸਿੰਗਲਾ) - ਰਾਮਾਂ ਥਾਣਾ ਮੱੁਖੀ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਪੇਂਡੂ ਗਸ਼ਤ ਕਰ ਰਹੀ ਹੌਲਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਕਣਕਵਾਲ ਦੀ ਹੱਦ ਵਿਚੋਂ ਇਕ ਸ਼ਰਾਬ ਤਸਕਰ ਪ੍ਰਗਟ ਸਿੰਘ ਪੁੱਤਰ ਦੇਸੂ ...
ਰਾਮਾਂ ਮੰਡੀ, 14 ਅਕਤੂਬਰ (ਤਰਸੇਮ ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਸਿੱਧੂ ਰਾਮਾਂ ਨੇ ਪੱਤਰਕਾਰਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ...
ਬਠਿੰਡਾ, 14 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੇਂਟ ਜੇਵੀਅਰ ਸਕੂਲ, ਬਠਿੰਡਾ ਵਿਖੇ ਚੱਲ ਰਿਹਾ ਦੋ ਰੋਜ਼ਾ ਅੰਤਰ ਸਕੂਲ ਬਾਸਕਿਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਟੂਰਨਾਮੈਂਟ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਮੁੰਡੇ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ) - ਪਾਵਰਕਾਮ ਦੇ ਜੁਆਇੰਟ ਫੋਰਮ ਦੇ ਸੱਦੇ ਅਨੁਸਾਰ ਪਾਵਰਕਾਮ ਵੰਡ ਮੰਡਲ ਥਰਮਲ ਕਾਲੋਨੀ ਬਠਿੰਡਾ ਦੇ ਗੇਟ ਅੱਗੇ ਸਮੂਹ ਪੀਐਸਪੀਸੀਐਲ ਕਰਮਚਾਰੀ ਯੂਨੀਅਨ ਦੇ ਮੁਲਾਜ਼ਮਾਂ ਵਲੋਂ ਮੰਡਲ ਪੱਧਰੀ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਦਿਆਂ ...
ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ) - ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ ਦੇ ਪਿਤਾ ਤੇ ਇਫ਼ਕੋ ਦੇ ਚੇਅਰਮੈਨ ਸਵ: ਬਲਵਿੰਦਰ ਸਿੰਘ ਨਕਈ ਦੇ ਦਿਹਾਂਤ ਤੇ ਇਸ ਖੇਤਰ ਦੇ ਅਕਾਲੀ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ਼੍ਰੋਮਣੀ ...
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ) - ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਵਲੋਂ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਸ਼ੇ ਅਤੇ ਵਿਸ਼ਾ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਦੀ ਅਗਵਾਈ ਅਤੇ ਗੁਰਵਿੰਦਰ ...
ਗੋਨਿਆਣਾ, 14 ਅਕਤੂਬਰ (ਲਛਮਣ ਦਾਸ ਗਰਗ) - ਐਸ.ਐਸ.ਡੀ. ਕਾਲਜ ਆਫ਼ ਪ੍ਰੋ: ਸਟੱਡੀਜ਼ ਭੋਖੜਾ (ਬਠਿੰਡਾ) ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ...
ਬਠਿੰਡਾ,14 ਅਕਤੂਬਰ (ਅਵਤਾਰ ਸਿੰਘ) - ਰਾਸ਼ਟਰੀ ਸਿਹਤ ਮਿਸ਼ਨ ਪੰਜਾਬ (ਐਨ.ਐਚ.ਐਮ.) ਦੇ ਠੇਕਾ ਆਧਾਰਿਤ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਹੜਤਾਲ ਵਿਚ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਿਹਤ ...
ਤਲਵੰਡੀ ਸਾਬੋ, 14 ਅਕਤੂਬਰ (ਰਵਜੋਤ ਸਿੰਘ ਰਾਹੀ) - ਸਥਾਨਕ ਮਾਤਾ ਸਾਹਿਬ ਕੌਰ ਕਾਲਜ ਵਲੋਂ ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਵਿਚ ਅਕਾਦਮਿਕ ਸੈਸ਼ਨ 2021-22 ਲਈ ਸਟੂਡੈਂਟ ਕੌਂਸਲ ਦੀ ਸਥਾਪਨਾ ਕੀਤੀ ਗਈ | ਸਟੂਡੈਂਟ ਕੌਂਸਲ ਦੀ ਚੋਣ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ...
ਬਠਿੰਡਾ, 14 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਵੀਰ ਸਿੰਘ ਨੇ ਦੁਸਹਿਰੇ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਵਲੋਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX