ਡੇਹਲੋਂ, 14 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਬੀਤੇ ਕੱਲ ਡੇਹਲੋਂ ਨੇੜੇ ਪਿੰਡ ਸ਼ੰਕਰ ਦੀ ਗਰਾਊਾਡ ਵਿਖੇ ਇਲਾਕੇ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਸ਼ੱਕ ਦੇ ਆਧਾਰ 'ਤੇ ਫੜੇ ਝੋਨੇ ਦੇ ਟਰੱਕਾਂ ਨੂੰ ਲੈ ਕੇ ਹੋਏ ਤਕਰਾਰ ਨਾਲ ਪਿੰਡਾਂ ਦੇ ਨੌਜਵਾਨ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਆਹਮੋ-ਸਾਹਮਣੇ ਖੜੇ ਹੋ ਗਏ ਹਨ ¢ ਦੋਵਾਂ ਧਿਰਾਂ ਵਲੋਂ ਅੱਜ ਵੱਖ-ਵੱਖ ਪੈੱ੍ਰਸ ਕਾਨਫ਼ਰੰਸਾਂ ਕਰਕੇ ਇਕ ਦੂਸਰੇ ਖਿਲਾਫ ਭੜਾਸ ਕੱਢੀ, ਜਦਕਿ ਦੋਵੇਂ ਧਿਰਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਚਿੰਤਤ ਨਜ਼ਰ ਆਈਆਂ |
ਨੌਜਵਾਨਾਂ ਵਲੋਂ ਯੂਨੀਅਨ ਆਗੂਆਂ ਖਿਲਾਫ ਵੀਡੀਓ ਵਾਇਰਲ ਕਰਨਾ ਮੰਦਭਾਗਾ-ਬਲਵੰਤ ਸਿੰਘ, ਸੁਦਾਗਰ ਸਿੰਘ ਘੁਡਾਣੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਲੁਧਿਆਣਾ ਵਲੋਂ ਅੱਜ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠ ਸਮੁੱਚੀ ਇਕਾਈ ਵਲੋਂ ਡੇਹਲੋਂ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਸਮੇਂ ਕਿਹਾ ਬੀਤੇ ਕੱਲ ਕੁੱਝ ਲੋਕਾਂ ਵਲੋਂ ਯੂਨੀਅਨ ਆਗੂਆਂ ਖਿਲਾਫ ਨਾਅਰੇਬਾਜ਼ੀ ਕਰਨਾ ਤੇ ਦੋਸ਼ ਲਗਾਉਣ ਦੀਆਂ ਵੀਡੀਓ ਵਾਇਰਲ ਕਰਨਾ ਅਤਿ ਨਿੰਦਣਯੋਗ ਹੈ, ਕਿਉਂਕਿ ਅਜਿਹਾ ਕਰਨ ਨਾਲ ਕਿਸਾਨੀ ਸੰਘਰਸ਼ ਨੂੰ ਸੱਟ ਲੱਗ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਸ਼ੰਕਰ ਦੇ ਯੂਨੀਅਨ ਨਾਲ ਹੀ ਸਬੰਧ ਰੱਖਣ ਵਾਲੇ ਲੋਕਾਂ ਵਲੋਂ ਸ਼ੱਕ ਦੇ ਆਧਾਰ 'ਤੇ ਝੋਨੇ ਦੇ ਟਰੱਕ ਫੜ ਲਏ ਗਏ ਸਨ, ਜਿਸ ਤੋਂ ਬਾਅਦ ਕਿਸਾਨਾਂ ਵਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ ¢ ਆਗੂਆਂ ਨੇ ਕਿਹਾ ਕਿ ਕੁੱਝ ਨੌਜਵਾਨ ਟਰੱਕਾਂ ਨੂੰ ਰੋਕ ਕੇ ਰੱਖਣ ਦੀ ਜ਼ਿੱਦ ਕਰਨ ਲੱਗੇ ਜੋ ਯੂਨੀਅਨ ਆਗੂਆਂ ਵਲੋਂ ਲੱਖ ਕੋਸ਼ਿਸ਼ਾਂ ਬਾਅਦ ਵੀ ਨਾ ਮੰਨੇ ਤੇ ਨੌਜਵਾਨਾਂ ਨੇ ਟਰੱਕਾਂ ਨੂੰ ਛੱਡਣ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਯੂਨੀਅਨ ਖਿਲਾਫ ਨਾਅਰੇਬਾਜ਼ੀ ਕੀਤੀ | ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ ਨੌਜਵਾਨਾਂ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ, ਜਿਸ ਨਾਲ ਯੂਨੀਅਨ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ¢ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਜਗਮੀਤ ਸਿੰਘ ਕੁਲਾਹੜ, ਬਲਦੇਵ ਸਿੰਘ ਜੀਰਖ, ਕੁਲਦੀਪ ਸਿੰਘ ਗੁੱਜਰਵਾਲ, ਹਾਕਮ ਸਿੰਘ ਜਰਗੜੀ, ਦਰਸ਼ਨ ਸਿੰਘ ਫੱਲੇਵਾਲ, ਮਾਸਟਰ ਰਾਜਿੰਦਰ ਸਿੰਘ ਸਿਆੜ, ਮਾਸਟਰ ਚਰਨਜੀਤ ਸਿੰਘ ਫੱਲੇਵਾਲ, ਦਲਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਪੰਮੀ, ਮਨੋਹਰ ਮੋਨੀ, ਮੇਜਰ ਸਿੰਘ, ਹਰਜੀਤ ਸਿੰਘ ਘਲੋਟੀ , ਕੁਲਦੀਪ ਸਿੰਘ, ਬਿੱਲੂ, ਜੱਗਾ ਸਮੇਤ ਕਿਸਾਨ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ¢
ਯੂਨੀਅਨ ਆਗੂਆਂ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਰਾਰਤੀ ਅਨਸਰ ਕਹਿਣਾ ਨਿੰਦਣਯੋਗ- ਗਰਚਾ, ਬਸ਼ਕਿੰਦਰ ਸਿੰਘ
ਦੂਸਰੇ ਪਾਸੇ ਪਿੰਡ ਸ਼ੰਕਰ, ਭੁੱਟਾ, ਗੁਰਮ, ਗੁੱਜਰਵਾਲ, ਕਟਾਹਰੀ, ਬੂਲ ਆਦਿ ਦੇ ਕਿਸਾਨ ਆਗੂਆਂ ਵਲੋਂ ਪੈੱ੍ਰਸ ਕਾਨਫਰੰਸ ਸਮੇਂ ਭਾਰਤੀ ਕਿਸਾਨ ਯੂਨੀਅਨ ਆਗੂਆਂ ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਗਾਏ ਤੇ ਵੱਖ-ਵੱਖ ਪਿੰਡਾਂ ਵਲੋਂ ਕਿਸਾਨੀ ਸੰਘਰਸ਼ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ¢ਇਸ ਸਮੇਂ ਸ਼ੰਕਰ ਇਕਾਈ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਬਸ਼ਕਿੰਦਰ ਸਿੰਘ ਸ਼ੰਕਰ ਤੇ ਜਤਿੰਦਰ ਸਿੰਘ ਗਰਚਾ ਨੇ ਕਿਹਾ ਕਿ ਬੀਤੇ ਕੱਲ ਝੋਨੇ ਦੇ ਭਰੇ ਟਰੱਕਾਂ ਵਿਚ ਯੂ. ਪੀ. ਬਾਰਦਾਨੇ ਸਬੰਧੀ ਸਮੂਹ ਕਿਸਾਨ ਭਰਾਵਾਂ ਨੂੰ ਕਿਸਾਨ ਆਗੂ ਬਲਵੰਤ ਸਿੰਘ ਤੇ ਸੁਦਾਗਰ ਸਿੰਘ ਸਮਝਾਉਣ ਤੋਂ ਅਸਮਰੱਥ ਰਹੇ ਹਨ, ਕਿਉਂਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮੂਹ ਲੋਕਾਂ ਤੋਂ ਪਿੱਛੇ ਹੋ ਕੇ ਗੱਲਾਂ ਕਰਦੇ ਰਹੇ, ਜਿਸ ਨਾਲ ਮਾਮਲਾ ਸ਼ੱਕੀ ਬਣਦਾ ਗਿਆ¢ ਉਨ੍ਹਾਂ ਕਿਹਾ ਕਿ ਸਾਨੂੰ ਸ਼ਰਾਰਤੀ ਅਨਸਰ ਕਹਿਣਾ ਉਕਤ ਕਿਸਾਨ ਯੂਨੀਅਨ ਆਗੂਆਂ ਦਾ ਬਿਆਨ ਅਤਿ ਨਿੰਦਣਯੋਗ ਹੈ ¢ ਉਨ੍ਹਾਂ ਮੰਗ ਕੀਤੀ ਕਿ ਉਕਤ ਝੋਨੇ ਸਬੰਧੀ ਬਰੀਕੀ ਨਾਲ ਜਾਂਚ ਹੋਣੀ ਬਣਦੀ ਹੈ, ਜਦਕਿ ਜੇ ਸਾਡੇ ਵਲੋਂ ਰੋਕੇ ਗਏ ਝੋਨੇ ਦੇ ਭਰੇ ਟਰੱਕਾਂ ਸਬੰਧੀ ਹੋਏ ਤਕਰਾਰ ਸਬੰਧੀ ਯੂਨੀਅਨ ਦੇ ਸੀਨੀਅਰ ਆਗੂਆਂ ਨੂੰ ਦਖਲ ਦੇ ਕੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਹੈ ¢ ਇਸ ਸਮੇਂ ਰੁਪਿੰਦਰਜੀਤ ਸਿੰਘ, ਸੁਖਰਾਜ ਸਿੰਘ, ਗੁਰਸਿਮਰਨ ਸਿੰਘ, ਮਨਦੀਪ ਸਿੰਘ, ਨਾਇਬ ਸਿੰਘ, ਹਰਮਨ ਸਿੰਘ, ਅਮਨ ਸਿੰਘ, ਸੁਖਬੀਰ ਸਿੰਘ, ਨਵਤੇਜ ਸਿੰਘ, ਹਰਵਿੰਦਰ ਸਿੰਘ ਭੁੱਟਾ ਸਮੇਤ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਆਗੂਆਂ ਸੁਦਾਗਰ ਸਿੰਘ ਘੁਡਾਣੀ ਤੇ ਬਲਵੰਤ ਸਿੰਘ ਘੁਡਾਣੀ ਵਲੋਂ ਨੌਜਵਾਨਾਂ ਪ੍ਰਤੀ ਦਿੱਤਾ ਬਿਆਨ ਘਟੀਆ ਤੇ ਨਿੰਦਣਯੋਗ ਹੈ ਕਿਉਂਕਿ ਸਾਡੇ ਪਿੰਡਾਂ ਦੇ ਨੌਜਵਾਨਾਂ ਦਾ ਕਿਸਾਨੀ ਸੰਘਰਸ਼ ਵਿਚ ਵੱਡਾ ਯੋਗਦਾਨ ਹੈ |
ਡੇਹਲੋਂ, 14 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਡੇਹਲੋਂ ਦੇ ਪਿੰਡ ਮੁਕੰਦਪੁਰ ਦੇ ਮੌਜੂਦਾ ਸਰਪੰਚ ਦਲਜੀਤ ਸਿੰਘ ਨੂੰ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ ਪੰਚਾਇਤੀ ਕੰਮਾਂ ਵਿਚ ਦੋ ਟੋਭਿਆਂ ਦੀ ਸਫ਼ਾਈ ਸਮੇਂ ਪੁੱਟੀ ਮਿੱਟੀ ਵਿਚ ਵੱਡੀ ਪੱਧਰ 'ਤੇ ਕੀਤੀਆਂ ...
ਕੁਹਾੜਾ, 14 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਮੋਦੀ ਸਰਕਾਰ ਵਲੋਂ ਪੰਜਾਬ ਪੁਲਿਸ ਦੀ ਤਾਕਤ ਨੂੰ ਘਟਾ ਕੇ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ 'ਚ 15 ਤੋਂ 50 ਕਿੱਲੋਮੀਟਰ ਤੱਕ ਵਾਧਾ ਕਰਨਾ ਨਿੰਦਣਯੋਗ ਫ਼ੈਸਲਾ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਹਲਕਾ ...
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲ਼ੋਂ ਤਿੰਨ ਖੇਤੀ ਕਾਨੂੰਨ, ਬਿਜਲੀ ਬਿੱਲ 2020, ਚਾਰ ਲੇਬਰ ਕੋਡ ਬਿੱਲ ਵਾਪਸ ਕਰਵਾਉਣ ਲਈ ਖੰਨਾ ਲਗਾਇਆ 'ਪੱਕਾ ਮੋਰਚਾ' 19ਵੇਂ ਦਿਨ ਵੀ ਜਾਰੀ ਰਿਹਾ¢ ਸੰਯੁਕਤ ਕਿਸਾਨ ਸਭਾ ਵਲੋਂ ਹੁਣ 15 ਦੀ ਬਜਾਏ 16 ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਕਮੇਟੀ ਖੰਨਾ ਦੇ ਸਕੱਤਰ ਜਗਦੇਵ ਸਿੰਘ ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਖੰਨਾ ਦੇ ਪ੍ਰਧਾਨ ਕਿ੍ਸ਼ਨ ਲਾਲ ਦੀ ਅਗਵਾਈ ਵਿਚ ਬਿਜਲੀ ਕਾਮਿਆਂ ਨੇ ਸਟੇਟ ਕਮੇਟੀਆਂ ਅਤੇ ਸਾਂਝੇ ...
ਮਾਛੀਵਾੜਾ ਸਾਹਿਬ, 14 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸਾਹਿਬ ਦੇ ਦਸਹਿਰਾ ਮੈਦਾਨ 'ਚ ਪਿਛਲੇ 9 ਦਿਨਾਂ ਤੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਚਲ ਰਹੀ ਰਾਮ-ਲੀਲ੍ਹਾ 'ਚ ਲੋਕਾਂ ਦੇ ਸੁਰੱਖਿਅਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ...
ਈਸੜੂ, 14 ਅਕਤੂਬਰ (ਬਲਵਿੰਦਰ ਸਿੰਘ)-ਨੇੜਲੇ ਪਿੰਡ ਦੀਵਾ ਖੋਸਾ ਵਿਖੇ ਹਾਲ ਹੀ 'ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਤੋਂ ਪਰਤੇ ਨੌਜਵਾਨ ਕਿਸਾਨ ਵਲੋਂ ਕਰਜ਼ੇ, ਘਰੇਲੂ ਮੌਤਾਂ-ਪ੍ਰੇਸ਼ਾਨੀਆਂ, ਕਾਲੇ ਕਾਨੂੰਨਾਂ ਅਤੇ ਯੂ. ਪੀ. ਦੇ ਲਖੀਮਪੁਰ 'ਚ ਵਾਪਰੀ ਘਟਨਾ ਤੋਂ ਦੁਖੀ ...
ਦੋਰਾਹਾ, 14 ਅਕਤੂਬਰ (ਜਸਵੀਰ ਝੱਜ)-ਮਾਰਕੀਟ ਕਮੇਟੀ ਦੋਰਾਹਾ ਦੀ ਦਾਣਾ ਮੰਡੀ ਵਿਚ ਜੀਰੀ ਦੀ ਫ਼ਸਲ ਦੀ ਆਮਦ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ | ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਵਿਚ 14 ਅਕਤੂਬਰ ਤੱਕ ਪੰਜ ਹਜ਼ਾਰ ਪੰਜ ਸੌ ਪੰਚੀ ਕੁਇੰਟਲ ਤੇ ...
ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਵਲੋਂ ਨਸ਼ਿਆਂ ਦੀ ਤਸਕਰੀ ਤੇ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ਾਂ ਹੇਠ ਨਾਰਕੋਟੈਕ ਸੈੱਲ ਦੀ ਪੁਲਿਸ ਵਲੋਂ ...
ਹੰਬੜਾਂ, 14 ਅਕਤੂਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਫੈਕਟਰੀ ਮਾਲਕਾਂ ਵਲੋਂ ਮਜ਼ਦੂਰਾਂ ਦੇ ਰਹਿਣ ਲਈ ਬਣਾਏ ਗਏ ਕਵਾਟਰਾਂ 'ਚ ਫੈਲੀ ਗੰਦਗੀ ਤੇ ਗੰਦੇ ਪਾਣੀ ਕਾਰਨ ਡੇਂਗੂ ਮੱਛਰ ਦੇ ਕੱਟਣ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ | ਜ਼ਿਆਦਾਤਰ ਮਜ਼ਦੂਰ ...
ਬੀਜਾ, 14 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ, ਕਿਸ਼ਨਗੜ੍ਹ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ¢ ਜਿਸ ਵਿਚ ਮੁੱਖ ਮਹਿਮਾਨ ਬੀ.ਪੀ.ਈ.ਓ. ਮੇਲਾ ਸਿੰਘ ਤੇ ਸਰਪੰਚ ਜਗਜੀਵਨਪਾਲ ਸਿੰਘ ਮਿੰਟਾ ਪਹੁੰਚੇ | ਅੱਜ ਇਸ ਸਮੇਂ ਸਕੂਲ ...
ਖੰਨਾ, 14 ਅਕਤੂਬਰ (ਮਨਜੀਤ ਸਿੰਘ ਧੀਮਾਨ)-ਅੱਜ ਬੀ.ਡੀ.ਪੀ.ਓ. ਦਫ਼ਤਰ ਖੰਨਾ ਵਿਖੇ ਗਰਾਮ ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਦਾ ਇਕ ਰੋਜ਼ਾ ਟਰੇਨਿੰਗ ਕੈਂਪ ਸ਼ੁਰੂ ਹੋਇਆ | ਇਸ ਲਗਾਏ ਗਏ ਕੈਂਪ ਰਾਹੀਂ ਸਰਪੰਚਾਂ, ਪੰਚਾਂ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਵੱਖ-ਵੱਖ ...
ਬੀਜਾ, 14 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਪਿੰਡ ਜਟਾਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਬੱਡੀ ਕਲੱਬ ਕੱਪ ਗੁਰਦੀਪ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਈਸੜੂ ਪਿੰਡ ਦੇ ਸਰਪੰਚ ਐਡਵੋਕੇਟ ਗੁਰਬਿੰਦਰ ਸਿੰਘ ਨੂੰ ਉਦਯੋਗ ਮੰਤਰੀ ਅਤੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਵਲੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੋ ਜ਼ੋਨ-09 ਖੰਨਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ | ਇਸ ...
ਰਾੜਾ ਸਾਹਿਬ, 14 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਜਾਗਰਣ ਸੇਵਾ ਦਲ ਵਲੋਂ ਮਾਤਾ ਰਾਣੀ ਮੰਦਿਰ 'ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਦੀ ਵਿਸ਼ਾਲ ਚੌਂਕੀ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਨੈਣਾਂ ਦੇਵੀ ਮੰਡਲੀ ਖੰਨਾ ...
ਮਾਛੀਵਾੜਾ ਸਾਹਿਬ, 14 ਅਕਤੂਬਰ (ਸੁਖਵੰਤ ਸਿੰਘ ਗਿੱਲ)-ਨਾਮਧਾਰੀ ਸੰਪਰਦਾ ਦੇ ਮੁੱਖ ਧਾਮ ਭੈਣੀ ਸਾਹਿਬ ਵਿਖੇ ਸਤਿਗੁਰੂ ਉਦੈ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ ਚੱਲ ਰਹੇ ਸਾਲਾਨਾ 'ਜਪ ਪ੍ਰਯੋਗ' ਸਮਾਗਮਾਂ ਦੀ ਅੱਜ ਸਮਾਪਤੀ ਹੋਣ ਤੋਂ ਬਾਅਦ ਅੱਸੂ ਮਹੀਨੇ ਦਾ ਮੇਲਾ ...
ਕੁਹਾੜਾ, 14 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਜੰਡਿਆਲੀ, ਸਮੂਹ ਨਗਰ ਨਿਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਪ੍ਰਾਚੀਨ ਕਾਲੀ ਮਾਤਾ ਮੰਦਰ ਜੰਡਿਆਲੀ ਵਿਖੇ ਅਸ਼ਟਮੀ ਦਾ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ | ਪਿੰਡ ਦੇ ਸਰਪੰਚ ...
ਬੀਜਾ, 14 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ, ਕਸ਼ਮੀਰਾ ਸਿੰਘ ਬਗਲੀ)-ਪਿੰਡ ਕੋਟ ਸੇਖੋਂ ਵਿਖੇ ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਮਹਾਂਮਾਈ ਦਾ ਤੀਸਰਾ ਸਾਲਾਨਾ ਵਿਸ਼ਾਲ ਜਗਰਾਤਾ ਕਰਵਾਇਆ¢ ਇਹ ਜਗਰਾਤਾ ਇਸ ਵਾਰ ਚੱਲ ਰਹੇ ...
ਗੁਰੂਸਰ ਸੁਧਾਰ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਪਿੰਡ ਘੁਮਾਣ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਨੂੰ ਪੰਚਾਇਤੀ ਰਕਬੇ ਵਿਚ ਲੱਗੇ ਦਰੱਖ਼ਤਾਂ ਸਮੇਤ ਮਨਰੇਗਾ ...
ਪਾਇਲ, 14 ਅਕਤੂਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਦੀ ਅਗਵਾਈ ਹੇਠ ਸੀ.ਐੱਚ.ਸੀ. ਪਾਇਲ ਵਿਖੇ ਪੋ੍ਰਗਰਾਮ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਸਿਹਤ ਬਲਾਕ ਪਾਇਲ ਹੁਣ ਤੱਕ 1 ਲੱਖ ਤੋਂ ਵੱਧ ਡੋਜ਼ਾਂ ਲਗਾ ਚੁੱਕਿਆਂ ਨੂੰ ਵਧਾਈ ਦਿੱਤੀ ¢ ਇਸ ਮੌਕੇ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਚ ਬੁਰਾਈ ਉੱਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਤੇ ਸਕੂਲ ਦੇ ...
ਕੁਹਾੜਾ, 14 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਕਰਾਉਣੀਆਂ ਅਜੋਕੇ ਸਮੇਂ ਦੀ ਮੁੱਖ ਲੋੜ ਹੈ | ਇਹ ਪ੍ਰਗਟਾਵਾ ਪਿੰਡ ਉੱਚੀ ਮੰਗਲੀ ਵਿਖੇ ਕਰਵਾਏ ਗਏ ਫੁੱਟਬਾਲ ਖੇਡ ਮੇਲੇ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਯੂਥ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਾਂ ਨੈਣਾਂ ਦੇਵੀ ਕਲੱਬ ਵਾਰਡ ਨੰਬਰ 8 ਖੰਨਾ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਲੋਂ ਯਾਦਵਿੰਦਰ ਸਿੰਘ ਯਾਦੂ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼ੋ੍ਰਮਣੀ ਅਕਾਲੀ ਦਲ ਸ਼ਾਮਲ ਹੋਏ | ਯਾਦੂ ...
ਸਮਰਾਲਾ, 14 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅੱਜ ਅਹਿਮ ਮੀਟਿੰਗ ਗੁਰਵਿੰਦਰ ਸਿੰਘ ਗੁਰੋਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਬੀ. ਕੇ. ਯੂ. ਖੋਸਾ ਪੰਜਾਬ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਭੰਗੂ ਤੇ ਜ਼ਿਲ੍ਹੇ ਦੇ ਸੀਨੀ. ਮੀਤ ਪ੍ਰਧਾਨ ਜਗਦੀਪ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਮਿਲਟਰੀ ਗਰਾਉਂਡ ਵਿਚ ਕੱਲ੍ਹ ਦੁਸਹਿਰੇ ਦੇ ਪਾਵਨ ਤਿਉਹਾਰ ਸਬੰਧੀ ਕੀਤੇ ਜਾਣ ਵਾਲੇ ਦੁਸਹਿਰਾ ਸਮਾਰੋਹ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਦਸਹਿਰਾ ਕਮੇਟੀ, ਖੰਨਾ ਵਲੋਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਉਦਯੋਗ ...
ਪਾਇਲ, 14 ਅਕਤੂਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਸਥਾਨਕ ਸ਼ਹਿਰ ਦੇ ਭੋਲਾ ਮੰਦਿਰ ਵਿਚ ਮਾਲਵਾ ਡਰਾਮਟਿ੍ਕ ਕਲੱਬ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ 56ਵੀ ਸਟੇਜ ਦੀ ਰਾਮ ਲੀਲਾ ਕਰਵਾਈ ਜਾ ਰਹੀ ਹੈ | ਰਾਮ ਲੀਲਾ ਦੀ ਅੱਠਵੇਂ ਦਿਨ ਦੀ ਸਟੇਜ ਤੇ ਸ਼ੋ੍ਰਮਣੀ ਅਕਾਲੀ ਦਲ ਦੇ ...
ਸਿੱਧਵਾਂ ਬੇਟ, 14 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਬੇਟ ਇਲਾਕੇ ਦੇ ਪਿੰਡ ਜੰਡੀ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਇਲਾਕੇ ਦੇ ਕਿਸਾਨਾਂ ਅਤੇ ਹੋਰ ਡੀਜ਼ਲ ਗਾਹਕਾਂ ਲਈ ਆਪਣੇ ...
ਜਗਰਾਉਂ, 14 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੀ ਕਾਰਵਾਈ ਕਰਕੇ ਸ਼ਹਿਰ ਦੇ ਬਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੂਹਰੇ ਨਾਜਾਇਜ਼ ਢੰਗ ਨਾਲ ਰੱਖੇ ਸਮਾਨ ਨੂੰ ਜ਼ਬਤ ਕੀਤਾ ਗਿਆ | ਟੈ੍ਰਫ਼ਿਕ ਇੰਚਰਾਜ ...
ਗੁਰੂਸਰ ਸੁਧਾਰ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਦੁਸਹਿਰਾ ਸਥਾਨਕ ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਤੇ ਉਨ੍ਹਾਂ ਇਸ ਮੌਕੇ ਰਾਵਣ ਦੇ ਚਿਹਰੇ ਨਾਲ ਸਬੰਧਿਤ ਮਾਸਕ, ਕਠਪੁਤਲੀਆਂ, ਦਰਵਾਜੇ ਦੇ ...
ਹੰਬੜਾਂ, 14 ਅਕਤੂਬਰ (ਮੇਜਰ ਹੰਬੜਾਂ)-ਭਾਰਤ ਦੀ ਆਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀ ਨਿਰੰਜਨ ਸਿੰਘ ਭੱਠਾਧੂਹਾ ਜੋ ਕਿ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗੁਰਦੁਆਰਾ ਸਾਹਿਬ ਭੱਠਾਧੂਹਾ ਵਿਖੇ ਸ਼ਰਧਾਂਜਲੀ ...
ਜੋਧਾਂ, 14 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪਿਛਲੇ ਦਿਨੀਂ ਪਿੰਡ ਤਲਵੰਡੀ ਕਲਾਂ ਸਹਿਕਾਰੀ ਖੇਤੀਬਾੜੀ ਸਭਾ ਦੇ ਮੁਨਾਫ਼ਾ ਵੰਡ ਸਮਾਰੋਹ ਦੌਰਾਨ ਕਿਸਾਨਾਂ ਨੇ ਕਾਂਗਰਸ ਵਲੋਂ ਸਭਾ ਦੀਆਂ ਚੋਣਾਂ ਦੌਰਾਨ ਕੀਤੀ ਧੱਕੇਸ਼ਾਹੀ ਦਾ ਜਵਾਬ ਕੈਪਟਨ ਸੰਦੀਪ ਸੰਧੂ ਤੋਂ ਮੰਗਿਆ ...
ਸਮਰਾਲਾ, 14 ਅਕਤੂਬਰ (ਗੋਪਾਲ ਸੋਫਤ)-ਸ੍ਰੀ ਰਾਮ ਲੀਲਾ ਕਲਾ ਮੰਚ ਦੁਰਗਾ ਮੰਦਰ ਸਮਰਾਲਾ ਵਲੋਂ ਸਥਾਨਕ ਦੁਰਗਾ ਮੰਦਿਰ ਵਿਚ ਅੱਠਵੇਂ ਦਿਨ ਹਨੂਮਾਨ ਵਲੋਂ ਅਸ਼ੋਕ ਵਾਟਿਕਾ ਉਜਾੜਨ ਦਾ ਮੰਚਨ ਵਿਖਾਇਆ ਗਿਆ | ਅੱਠਵੇਂ ਦਿਨ ਦੀ ਰਾਮ ਲੀਲਾ ਦਾ ਉਦਘਾਟਨ ਹਰਦੀਪ ਸਿੰਘ ਢਿੱਲੋਂ, ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਡੀ.ਏ.ਵੀ. ਪਬਲਿਕ ਸਕੂਲ ਖੰਨਾ ਵਿਚ ਦੁਸਹਿਰਾ ਮਨਾਇਆ ਗਿਆ | 8ਵੀਂ, 9ਵੀਂ ਅਤੇ 10ਵੀਂ ਜਮਾਤ ਦਾ ਰਮਾਇਣ ਵਿਸ਼ੇ 'ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਜੇਤੂ ਰਹੀ ਟੀਮ ਸੀ, ਵਿਚ ਪਿਊਸ਼ 8ਵੀਂ, ਪਿਊਸ਼ 9ਵੀਂ ਅਤੇ ...
ਰਾਏਕੋਟ, 14 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਵਿਖੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਕੂਲ ਵਿਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਪੇਂਟਿੰਗ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੌਰਾਨ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕਾਂਗਰਸ ਸੇਵਾ ਦਲ ਪੁਲਿਸ ਜ਼ਿਲ੍ਹਾ ਖੰਨਾ ਵਲੋਂ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਚਾਹਲ ਦੀ ਅਗਵਾਈ ਵਿਚ ਅਮਲੋਹ ਰੋਡ 'ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਚਾਹਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ...
ਬੀਜਾ, 14 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਧਾਰਮਿਕ ਸਮਾਗਮ ...
ਮਲੌਦ, 14 ਅਕਤੂਬਰ (ਸਹਾਰਨ ਮਾਜਰਾ)-ਕਿਸਾਨ ਯੂਥ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਕੇ. ਵਾਈ. ਓ. ਆਈ.) ਦੇ ਕੌਮੀ ਜਥੇਬੰਦਕ ਸਕੱਤਰ ਤੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਖੇਤਰਾਂ 'ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਕੈਨੇਡਾ ...
ਅਹਿਮਦਗੜ੍ਹ, 14 ਅਕਤੂਬਰ (ਪੁਰੀ)-ਕੈਪਟਨ ਸੰਦੀਪ ਸੰਧੂ ਦੇ ਯਤਨਾਂ ਸਦਕਾ ਹਲਕਾ ਦਾਖਾ ਦੇ ਹਰੇਕ ਪਿੰਡ ਵਿਚ ਵੱਡੇ ਪੱਧਰ 'ਤੇ ਵਿਕਾਸ ਕੰਮ ਚਲ ਰਹੇ ਹਨ | ਹਰੇਕ ਪਿੰਡ ਨੂੰ ਵਿਕਾਸ ਲਈ ਵੱਡੇ ਪੱਧਰ 'ਤੇ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ | ਇਸੇ ਤਹਿਤ ਕੈਪਟਨ ਸੰਦੀਪ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ, ਖੰਨਾ 'ਚ ਦਸਹਿਰਾ ਤਿਉਹਾਰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਬੁਰਾਈ ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਤਿਉਹਾਰ ਨੂੰ ਹਰ ਸਾਲ ਦੇਸ਼ ਭਰ ਵਿਚ ਵਿਜੇ ...
ਪਾਇਲ, 14 ਅਕਤੂਬਰ (ਰਾਜਿੰਦਰ ਸਿੰਘ)-ਯੂਥ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਪਾਇਲ ਵਿਖੇ ਕੌਮੀ ਪ੍ਰਧਾਨ ਬੂਟਾ ਸਿੰਘ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬੀ.ਕੇ.ਯੂ. ਕਾਦੀਆਂ ਸਮੇਤ ਸ਼ਹਿਰ ਪਾਇਲ ਦੇ ਕਿਸਾਨ ਤੇ ਆਗੂ ਸ਼ਾਮਲ ਹੋਏ¢ ਮੀਟਿੰਗ ਸਬੰਧੀ ਜਾਣਕਾਰੀ ...
ਰਾੜਾ ਸਾਹਿਬ, 14 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵਲੋਂ ਇਨ ਸੀਟੂ ਮੈਨੇਜਮੈਂਟ ਸਕੀਮ ਤਹਿਤ ਪਿੰਡ ਘਣਗਸ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ¢ ਇਸ ਕੈਂਪ ਨੂੰ ਸੰਬੋਧਨ ਕਰਦਿਆਂ ਏ. ਡੀ. ਓ. ਡਾ. ਨਿਰਮਲ ਸਿੰਘ ...
ਸਮਰਾਲਾ, 14 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਕਾਲ ਅਨੁਸਾਰ ਕੁੱਬੇ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬਤੀਆਂ ਜਗਾ ਕੇ ਨਿੱਘੀ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਵਾਨ ਵਾਲਮੀਕੀ ਮੰਦਿਰ/ਧਰਮਸ਼ਾਲਾ ਪ੍ਰਬੰਧਕ ਕਮੇਟੀ ਪ੍ਰਧਾਨ ਬਲਰਾਮ ਬਾਲੂ ਤੇ ਸਮੁੱਚੇ ਵਾਲਮੀਕੀ ਭਾਈਚਾਰੇ ਵਲੋਂ 20 ਅਕਤੂਬਰ ਦਿਨ ਬੁੱਧਵਾਰ ਨੰੂ ਖੰਨਾ ਵਿਖੇ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ | ...
ਕੁਹਾੜਾ, 14 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪ੍ਰਾਚੀਨ ਕਾਲੀ ਮਾਤਾ ਮੰਦਰ ਜੰਡਿਆਲੀ ਵਿਖੇ ਸਾਲਾਨਾ ਅਸ਼ਟਮੀ ਦੇ ਮੇਲੇ 'ਤੇ ਕੱਬ ਬੁਲਬੁਲ ਯੂਨਿਟ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਲੋਂ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਠੰਡੇ ਪਾਣੀ ਦੀ ਛਬੀਲ ਲਗਾਈ ਗਈ ਤੇ ...
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਸ਼੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਪਵਿੱਤਰ ਸ਼੍ਰੀ ਰਾਮ-ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ, ਰਾਮ ਲੀਲਾ ਦੇ ਮੰਚਨ ਦੌਰਾਨ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX