ਤਾਜਾ ਖ਼ਬਰਾਂ


ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  33 minutes ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  42 minutes ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  about 1 hour ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  58 minutes ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  about 1 hour ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  about 1 hour ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  about 2 hours ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  about 2 hours ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  about 2 hours ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  about 2 hours ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  about 3 hours ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  about 3 hours ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  about 3 hours ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  about 3 hours ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 3 hours ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  about 4 hours ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  about 4 hours ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  about 4 hours ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਮਾਮਲਾ ਮੋਰਬੀ ਪੁਲ ਢਹਿਣ ਦਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਮੁਲਜ਼ਮ ਨਾਮਜ਼ਦ
. . .  about 5 hours ago
ਸੂਰਤ, 27 ਜਨਵਰੀ- ਗੁਜਰਾਤ ਵਿਚ 2022 ਦੇ ਮੋਰਬੀ ਸਸਪੈਂਸ਼ਨ ਪੁਲ ਦੇ ਢਹਿ ਜਾਣ ਦੇ ਮਾਮਲੇ ਵਿਚ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਘਟਨਾ ਵਿਚ 134 ਲੋਕਾਂ ਦੀ ਜਾਨ ਚਲੀ ਗਈ ਸੀ। ਚਾਰਜਸ਼ੀਟ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੂੰ ਮੁਲਜ਼ਮ...
ਨਿਤੀਸ਼ ਕੁਮਾਰ ਪਤਾ ਕਰਨ ਕੌਣ ਉਨ੍ਹਾਂ ਦਾ ਆਪਣਾ ਅਤੇ ਕੌਣ ਨਹੀਂ - ਉਪੇਂਦਰ ਕੁਸ਼ਵਾਹਾ
. . .  about 5 hours ago
ਪਟਨਾ, 27 ਜਨਵਰੀ- ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਉਪੇਂਦਰ ਕੁਸ਼ਵਾਹਾ ’ਚ ਚੱਲ ਰਹੀ ਖਿੱਚੋਤਾਣ ਵਿਚਾਲੇ ਕੁਸ਼ਵਾਹਾ ਨੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੂੰ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕੌਣ ਉਨ੍ਹਾਂ ਦਾ ਆਪਣਾ ਹੈ ਅਤੇ ਕੌਣ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਮੇਰੇ ਬਾਰੇ ਕੁੱਝ ਗੱਲਾਂ ਕਹੀਆਂ...
ਇਸਰੋ ਜਾਸੂਸੀ ਕੇਸ: ਮੁਲਜ਼ਮ ਪੁੱਛਗਿੱਛ ਲਈ ਸੀ.ਬੀ.ਆਈ ਸਾਹਮਣੇ ਹੋਏ ਪੇਸ਼
. . .  about 5 hours ago
ਤਿਰੂਵੰਨਤਪੁਰਮ , 27 ਜਨਵਰੀ- ਇਸਰੋ ਜਾਸੂਸੀ ਕੇਸ ਵਿਚ ਨਾਮਜ਼ਦ ਮੁਲਜ਼ਮ ਸਾਬਕਾ ਡੀ.ਜੀ.ਪੀ. ਸਿਬੀ ਮੈਥਿਊਜ਼, ਗੁਜਰਾਤ ਦੇ ਸਾਬਕਾ ਡੀ.ਜੀ.ਪੀ. ਆਰਬੀ ਸ੍ਰੀਕੁਮਾਰ ਅਤੇ ਹੋਰ ਮੁਲਜ਼ਮ ਕੇਰਲ ਦੇ ਤਿਰੂਵੰਨਤਪੁਰਮ ਵਿਚ ਪੁੱਛਗਿੱਛ ਲਈ ਸੀ.ਬੀ.ਆਈ. ਸਾਹਮਣੇ...
ਕਦੇ ਦਬਾਅ ਵਿਚ ਨਾ ਰਹੋ- ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 27 ਜਨਵਰੀ- ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜਨੀਤੀ ਵਿਚ ਅਸੀਂ ਜਿੰਨੀਆਂ ਮਰਜ਼ੀ ਚੋਣਾਂ ਜਿੱਤ ਲਈਏ ਪਰ ਅਜਿਹਾ ਦਬਾਅ ਬਣਾਇਆ ਜਾਂਦਾ ਹੈ ਕਿ ਸਾਨੂੰ ਹਾਰਨਾ ਨਹੀਂ ਹੈ, ਹਰ ਪਾਸਿਓਂ ਹੀ ਅਜਿਹਾ ਦਬਾਅ ਬਣਾਇਆ ਜਾਂਦਾ ਹੈ। ਕੀ ਸਾਨੂੰ ਇਨ੍ਹਾਂ ਦਬਾਵਾਂ ਹੇਠ ਦੱਬ...
ਉਮਰ ਅਬਦੁੱਲਾ ਭਾਰਤ ਜੋੜੋ ਯਾਤਰਾ ਵਿਚ ਹੋਏ ਸ਼ਾਮਿਲ
. . .  about 6 hours ago
ਸ੍ਰੀਨਗਰ, 27 ਜਨਵਰੀ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਅੱਜ ਜੰਮੂ-ਕਸ਼ਮੀਰ ਦੇ ਬਨਿਹਾਲ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਸ਼ਾਮਿਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਅੱਸੂ ਸੰਮਤ 553

ਬਰਨਾਲਾ

ਮਿਹਨਤਕਸ਼ਾਂ ਦੇ ਹੱਕ ਬਹਾਲ ਕਰਨ ਲਈ 2024 ਦੀਆਂ ਚੋਣਾਂ 'ਚ ਸਾਫ਼ ਸੁਥਰੇ ਅਕਸ ਵਾਲੇ ਮਨੁੱਖ ਅੱਗੇ ਲਿਆਓ-ਚੜੂਨੀ

ਧਨੌਲਾ, 14 ਅਕਤੂਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਲਖਮੀਮਪੁਰ ਖੀਰੀ ਵਿਖੇ ਕਿਸਾਨੀ ਸੰਘਰਸ਼ ਦੀ ਭੇਟ ਚੜੇ੍ਹ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਅਤੇ ਪੱਤਰਕਾਰ ਰਮਨ ਕਸ਼ਯਪ ਨਮਿਤ ਗੁਰਦੁਆਰਾ ਬਾਬਾ ਜੱਸਾ ਸਿੰਘ ਧਨੌਲਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਮੰਡੀ ਧਨੌਲਾ ਦੀਆਂ ਸਮੁੱਚੀਆਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਸ: ਹਰਵਿੰਦਰ ਸਿੰਘ ਸਕੱਤਰ ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ, ਬਹਾਦਰ ਸਿੰਘ ਖ਼ਜ਼ਾਨਚੀ, ਰਣਧੀਰ ਸਿੰਘ, ਸਰਬਜੀਤ ਸਿੰਘ, ਮਹਿੰਦਰ ਸਿੰਘ ਅਗਵਾੜ ਭੈਣੀ ਸਾਹਿਬ, ਪਾਲਾ ਸਿੰਘ, ਕੁਲਵੰਤ ਸਿੰਘ, ਰੌਸ਼ਨ ਸਿੰਘ, ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਜੱਸਾ ਸਿੰਘ ਪ੍ਰਧਾਨ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਕਲੱਬ, ਜੱਗੀ ਚੀਮਾ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਮਨਜੀਤ ਸਿੰਘ, ਗੁਰਤੇਜ ਸਿੰਘ, ਡਾ: ਸੀਤਾ, ਸ਼ਮਿੰਦਰ ਸਿੰਘ, ਭੋਲਾ ਸਿੰਘ, ਇੰਦਰਜੀਤ ਸਿੰਘ ਬਰਾੜ ਦੇ ਭਰਵੇਂ ਸਹਿਯੋਗ ਸਦਕਾ ਕਰਵਾਏ ਗਏ | ਇਸ ਸ਼ੋਕ ਸਮਾਗਮ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਪਾਰਕ ਅਦਾਰਿਆਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਕਿਸਾਨ ਸੰਘਰਸ਼ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚੜੂਨੀ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕੇਂਦਰ ਸਰਕਾਰ ਦੇ ਨੀਤੀ ਘਾੜਿਆਂ ਦੀਆਂ ਨਿਕੰਮੀਆਂ ਨੀਤੀਆਂ ਕਾਰਨ ਦੇਸ਼ ਦੇ 20 ਕਰੋੜ ਲੋਕ ਭੁੱਖੇ ਸੌਂਦੇ ਹਨ, ਜਦਕਿ ਅੰਬਾਨੀ ਦੀ ਇਕ ਦਿਨ ਦੀ ਆਮਦਨ 2150 ਕਰੋੜ ਹੈ | ਸ: ਚੜੂਨੀ ਨੇ ਆਖਿਆ ਕਿ ਖੇਤੀ ਸੈਕਟਰ ਲਈ 18 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ, ਜਦਕਿ ਇੰਡਸਟਰੀ ਲਈ ਕੋਈ ਐਸੀ ਮਦ ਤੈਅ ਨਹੀਂ ਕੀਤੀ ਗਈ | ਉਨ੍ਹਾਂ ਆਖਿਆ ਕਿ ਕੇਂਦਰ ਦੇ ਨਿਕੰਮੇ ਨੀਤੀ ਘਾੜਿਆਂ ਦੀਆਂ ਗ਼ਲਤ ਨੀਤੀਆਂ ਕਾਰਨ 20 ਤੋਂ 50 ਹਜ਼ਾਰ ਕਰੋੜ ਤੱਕ ਦੇ ਭਾਰਤ 'ਚੋਂ ਘੁਟਾਲੇ ਕਰ ਕੇ ਭੱਜੇ ਲੋਕਾਂ ਨੂੰ ਕਾਨੂੰਨ ਨੇ ਕਦੇ ਢੁਕਵੀਂ ਸਜ਼ਾ ਨਹੀਂ ਦਿੱਤੀ | ਜਦਕਿ ਨੀਤੀਆਂ ਦੀ ਮਾਰ ਸਹਿ ਕੇ ਕਰਜ਼ਾਈ ਹੋ ਚੁੱਕੇ ਕਿਸਾਨ ਛੋਟੇ-ਛੋਟੇ ਕਰਜ਼ਿਆਂ ਬਦਲੇ ਨਿੱਤ ਦਿਹਾੜੇ ਖ਼ੁਦਕੁਸ਼ੀਆਂ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਅਜਿਹੇ ਢੰਗ ਅਖ਼ਤਿਆਰ ਕਰ ਕੇ ਪੂੰਜੀਪਤੀਆਂ ਨੇ ਦੇਸ਼ ਦਾ 15 ਲੱਖ ਕਰੋੜ ਰੁਪਏ ਹੜੱਪ ਕਰ ਲਿਆ | ਜਦਕਿ ਕਰਜ਼ੇ ਦੀ ਮਾਰ ਦੇ ਝੰਬੇ ਭਾਰਤ ਦੇ ਕਿਸਾਨ ਹਰ 32 ਮਿੰਟ ਬਾਅਦ ਇਕ ਕਿਸਾਨ ਔਸਤ ਖ਼ੁਦਕੁਸ਼ੀ ਕਰ ਰਿਹਾ ਹੈ | ਸ: ਚੜੂਨੀ ਨੇ ਆਖਿਆ ਕਿ ਰਾਜਨੀਤਕਾਂ ਨੇ ਸੌੜੀਆਂ ਸੋਚਾਂ ਦਾ ਸਹਾਰਾ ਲੈ ਕੇ ਕਦੇ ਹਿੰਦੂਆਂ ਨੂੰ ਸਿੱਖਾਂ ਨਾਲ ਕਦੇ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਵੱਖ-ਵੱਖ ਢੰਗ ਅਖ਼ਤਿਆਰ ਕਰ ਕੇ ਆਪਸ ਵਿਚ ਲੜਾਈ ਰੱਖਿਆ ਹੈ | ਜਦ ਕਿ ਅਸਲ ਲੜਾਈ ਕੇਂਦਰ ਦੇ ਧਨਾਢ ਪੂੰਜੀਪਤੀਆਂ ਅਤੇ ਮਿਹਨਤਕਸ਼ਾਂ ਦਰਮਿਆਨ ਹੈ | ਇਸੇ ਦੇ ਚਲਦਿਆਂ ਪੂੰਜੀਪਤੀ ਪੂੰਜੀ ਹਥਿਆ ਕੇ ਧਨਾਢ ਬਣ ਰਹੇ ਹਨ ਅਤੇ ਮਿਹਨਤਕਸ਼ ਲੋਕ ਕੰਗਾਲ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ | ਇਸ ਗੁੰਝਲਦਾਰ ਮਸਲੇ ਦੇ ਹੱਲ ਲਈ ਪੰਜਾਬੀ ਦੇ ਅਖਾਣ ਦੀ ਵਰਤੋਂ ਕਰਦਿਆਂ ਸ: ਚੜੂਨੀ ਨੇ ਆਖਿਆ ਕਿ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਕੀਤੀ ਜਾ ਸਕਦੀ ਹੈ | ਉਨ੍ਹਾਂ ਆਖਿਆ ਕਿ 2024 ਦੀਆਂ ਚੋਣਾਂ ਮੌਕੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ ਤਾਂ ਕਿ ਮਿਹਨਤਕਸ਼ਾਂ ਦੀ ਸਰਕਾਰ ਬਣਾਈ ਜਾ ਸਕੇ ਅਤੇ ਚੰਗੇ ਅਕਸ ਵਾਲੇ ਬੰਦੇ ਦੇਸ਼ ਦੀ ਵਾਗਡੋਰ ਸੰਭਾਲਣ ਦੇ ਸਮਰੱਥ ਹੋ ਸਕਣ | ਉਨ੍ਹਾਂ ਸਖ਼ਤ ਲਹਿਜ਼ੇ ਵਿਚ ਆਖਿਆ ਕਿ ਏਨੇ ਜ਼ੁਲਮ ਅਤੇ ਬੇਵੱਸੀਆਂ ਸਹਿਣ ਨਾਲੋਂ ਕੀ ਅਸੀਂ ਹਲਕਾ ਭਰ ਅੰਦਰ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਕੀ ਅਸੀਂ ਇਕ ਚੰਗੇ ਅਕਸ ਵਾਲਾ ਆਪਣਾ ਉਮੀਦਵਾਰ ਨਹੀਂ ਚੁਣ ਸਕਦੇ | ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰਾਂ ਦੇ ਜ਼ੁਲਮ ਨੂੰ ਰੋਕਣ ਲਈ ਸਾਨੂੰ ਜਥੇਬੰਦਕ ਤੌਰ 'ਤੇ ਸੰਘਰਸ਼ ਕਰਨਾ ਪੈਣੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ | ਅਖੀਰ 'ਚ ਉਨ੍ਹਾਂ ਆਖਿਆ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਅਸੀਂ ਸਾਡੇ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ | ਕੇਂਦਰ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਉਨ੍ਹਾਂ ਆਖਿਆ ਕਿ ਲਖਮੀਰਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਮੰਤਰੀ ਅਤੇ ਉਸ ਦੇ ਬੇਟੇ ਨੂੰ ਸਲਾਖ਼ਾਂ ਪਿੱਛੇ ਧੱਕਿਆ ਜਾਵੇ | ਸਮਾਗਮ ਦੌਰਾਨ ਭਾਕਿਊ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਸੂਬਾ ਕਮੇਟੀ ਮੈਂਬਰ ਮੇਘ ਰਾਜ ਨੇ ਵੀ ਸੰਬੋਧਨ ਕੀਤਾ | ਮਹਿੰਦਰਪਾਲ ਸਿੰਘ ਲਾਡੀ ਨੇ ਸਟੇਜ ਦੀ ਭੂਮਿਕਾ ਨਿਭਾਈ | ਇਸ ਮੌਕੇ ਜਥੇਦਾਰ ਜਗਤਾਰ ਸਿੰਘ ਦਾਨਗੜ੍ਹ, ਜਗਸੀਰ ਸਿੰਘ ਛੀਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |

ਪਿੰਡ ਗਹਿਲ ਵਿਖੇ ਭਗਤ ਰਵਿਦਾਸ ਲੋਕਲ ਗੁ. ਕਮੇਟੀ ਦੇ ਖ਼ਜ਼ਾਨਚੀ ਦਾ ਡੇਰਾ ਪ੍ਰੇਮੀ ਹੋਣ ਦਾ ਮਾਮਲਾ ਗਰਮਾਇਆ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਪਿੰਡ ਗਹਿਲ ਵਿਖੇ ਭਗਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ 9 ਮੈਂਬਰੀ ਕਮੇਟੀ ਵਿਚ ਇਕ ਅਹੁਦੇਦਾਰ ਦਾ ਡੇਰਾ ਪ੍ਰੇਮੀ ਹੋਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਅੱਜ ਉਕਤ ਮਾਮਲੇ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ...

ਪੂਰੀ ਖ਼ਬਰ »

ਮਨਿਸਟਰੀਅਲ ਕਾਮਿਆਂ ਨੇ ਡੀ.ਸੀ. ਪਠਾਨਕੋਟ ਦਾ ਫੂਕਿਆ ਪੁਤਲਾ

ਕਰਮਚਾਰੀਆਂ ਵਲੋਂ ਡੀ.ਸੀ. ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਵਿਰੁੱਧ ਵਿੱਢੇ ਗਏ ਸੰਘਰਸ਼ ਤਹਿਤ ਅੱਜ ਕਲਮਛੋੜ ...

ਪੂਰੀ ਖ਼ਬਰ »

ਬਰਨਾਲਾ ਦੇ ਰੇਲਵੇ ਸਟੇਸ਼ਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਧਰਨਾ ਜਾਰੀ

ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਇਆ ਧਰਨਾ 379ਵੇਂ ਦਿਨ ਵੀ ਜਾਰੀ ਰਿਹਾ | ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ. ਦੇ ਅਧਿਕਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਕਾਰ-ਮੋਟਰਸਾਇਕਲ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਜ਼ੇਰੇ ਇਲਾਜ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੰਚ (32) ਪੁੱਤਰ ਕਾਕਾ ਸਿੰਘ ਵਾਸੀ ਬੀਕਾ ਸੂਚ ਪੱਤੀ ਆਪਣੇ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਉੱਪਲੀ ਪਿੰਡ 'ਚੋਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਗਲੀ-ਸੜੀ ਲਾਸ਼ ਮਿਲੀ

ਧਨੌਲਾ, 14 ਅਕਤੂਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਪਿੰਡ ਉੱਪਲੀ ਦੇ ਵਸਨੀਕ ਗੁਰਮੁਖ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਧੰਨਾ ਸਿੰਘ ਦੀ ਮੋਟਰ ਵਾਲੀ ਕੋਠੀ ਵਿਚੋਂ ਇਕ ਪਿੰਡ ਦੇ ਹੀ ਰਮਦਾਸੀਆ ਪਰਿਵਾਰ ਵਿਚੋਂ ਗੁੱਗੂ (19) ਪੁੱਤਰ ਅਜੈਬ ਸਿੰਘ ਵੱਡਾ ਵਿਹੜਾ ਨਿਵਾਸੀ ...

ਪੂਰੀ ਖ਼ਬਰ »

ਐਨ.ਆਰ.ਆਈ. ਪਰਿਵਾਰ ਨੇ ਜੰਗੀਆਣਾ ਸਕੂਲ ਨੂੰ ਵਾਟਰ ਕੂਲਰ ਦਿੱਤਾ

ਭਦੌੜ, 14 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਰਕਾਰੀ ਹਾਈ ਸਕੂਲ ਜੰਗੀਆਣਾ 'ਚ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸੋਨੀ ਸਿੱਧੂ ਯੂ.ਐੱਸ.ਏ. ਤੇ ਜੱਗੀ ਸਿੱਧੂ ਯੂ.ਐੱਸ.ਏ. ਵਲੋਂ ਆਪਣੇ ਦਾਦਾ ਨਛੱਤਰ ਸਿੰਘ ਸਾਬਕਾ ਸਰਪੰਚ ਦੀ ਯਾਦ 'ਚ ਵਾਟਰ ...

ਪੂਰੀ ਖ਼ਬਰ »

ਪਿੰਡ ਚੂੰਘਾਂ ਵਿਖੇ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਪਿਛਲੇ ਇਕ ਸਾਲ ਤੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਚੱਲ ਰਹੇ ਸੰਘਰਸ਼ ਵਿਚ ਸ਼ਹੀਦੀ ਜਾਮ ਪੀ ਗਏ ਸਮੂਹ ਕਿਸਾਨਾਂ ਸਮੇਤ ਲਖੀਮਪੁਰ ਖੀਰੀ ਦੇ ਕਿਸਾਨਾਂ ਅਤੇ ਪੱਤਰਕਾਰ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਚੂੰਘਾ ਦੇ ...

ਪੂਰੀ ਖ਼ਬਰ »

ਪਿੰਡ ਚੂੰਘਾਂ ਵਿਖੇ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਪਿਛਲੇ ਇਕ ਸਾਲ ਤੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਚੱਲ ਰਹੇ ਸੰਘਰਸ਼ ਵਿਚ ਸ਼ਹੀਦੀ ਜਾਮ ਪੀ ਗਏ ਸਮੂਹ ਕਿਸਾਨਾਂ ਸਮੇਤ ਲਖੀਮਪੁਰ ਖੀਰੀ ਦੇ ਕਿਸਾਨਾਂ ਅਤੇ ਪੱਤਰਕਾਰ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਚੂੰਘਾ ਦੇ ...

ਪੂਰੀ ਖ਼ਬਰ »

ਇਫ਼ਕੋ ਦਫ਼ਤਰ 'ਚ ਡੀ.ਏ.ਪੀ. ਖ਼ਾਦ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-ਸਥਾਨਕ ਦਾਣਾ ਮੰਡੀ ਰੋਡ ਵਿਖੇ ਸਥਿਤ ਇਫ਼ਕੋ ਦਫ਼ਤਰ ਵਲੋਂ ਕਿਸਾਨਾਂ ਨੂੰ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਗੱਲਬਾਤ ਕਰਦਿਆਂ ਕਿਸਾਨ ਜਗਸੀਰ ਸਿੰਘ, ਬਿੰਦਰ ਸਿੰਘ, ...

ਪੂਰੀ ਖ਼ਬਰ »

ਮਾਸਟਰ ਸਕੂਲ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਦਾ ਆਈਲਟਸ 'ਚ ਸ਼ਾਨਦਾਰ ਪ੍ਰਦਰਸ਼ਨ

ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-16 ਏਕੜ ਬਰਨਾਲਾ ਵਿਚ ਸਥਿਤ ਮਾਸਟਰ ਸਕੂਲ ਇੰਸਟੀਚਿਊਟ ਦੀਆਂ ਦੋ ਵਿਦਿਆਰਥਣਾਂ ਨੇ ਆਈਲੈਟਸ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਸਕੂਲ ਇੰਸਟੀਚਿਊਟ ਦੇ ਐਮ.ਡੀ ਪ੍ਰੀਤਪਾਲ ਸਿੰਘ ਅਤੇ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਡੀ.ਏ.ਪੀ. ਖ਼ਾਦ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਥ ਵਲੋਂ ਸਹਿਕਾਰਤਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਡੀ.ਏ.ਪੀ. ਖਾਦ ਦੀ ਸਪਲਾਈ/ਪ੍ਰਬੰਧਾਂ ਬਾਰੇ ਅੱਜ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਮਾਰਕਫੈਡ ...

ਪੂਰੀ ਖ਼ਬਰ »

ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਮੰਡੀਆਂ 'ਚੋਂ ਬਿਨਾਂ ਦੇਰੀ ਚੁੱਕਿਆ ਜਾਵੇਗਾ-ਚੇਅਰਮੈਨ ਧਾਲੀਵਾਲ

ਤਪਾ ਮੰਡੀ, 14 ਅਕਤੂਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਤਪਾ ਦੇ ...

ਪੂਰੀ ਖ਼ਬਰ »

ਭੋਤਨਾ ਵਿਖੇ ਨਵੋਦਿਆ ਟੈਸਟ ਪਾਸ ਵਿਦਿਆਰਥੀ ਸਨਮਾਨਿਤ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਵਲੋਂ ਸਕੂਲ ਦੇ ਵਿਦਿਆਰਥੀ ਨਮਨ ਸੈਣੀ ਪੁੱਤਰ ਸੁਨੀਲ ਕੁਮਾਰ ਨੂੰ ਜਵਾਹਰ ਨਵੋਦਿਆ ਟੈਸਟ ਪਾਸ ਕਰਨ 'ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਬੁੱਧ ਸਿੰਘ ਤੇ ਹੈਡ ...

ਪੂਰੀ ਖ਼ਬਰ »

ਪਿੰਡ ਚੀਮਾ ਦੇ ਪੀਰਖਾਨਾ ਵਿਖੇ ਸਾਲਾਨਾ 12ਵਾਂ ਭੰਡਾਰਾ ਕਰਵਾਇਆ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪੀਰ ਸਖੀ ਸਰਵਰ ਬਾਬਾ ਲੱਖ ਦਾਤਾ ਜੀ ਦੇ ਅਸਥਾਨ ਪੀਰਖਾਨਾ ਵਿਖੇ ਗੱਦੀਨਸ਼ੀਨ ਮੁਹੰਮਦ ਯੂਸਫ਼ ਖ਼ਾਨ ਦੀ ਅਗਵਾਈ 'ਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 12ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਵੱਡੀ ...

ਪੂਰੀ ਖ਼ਬਰ »

ਜਦੋਂ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਮੋਬਾਈਲਾਂ ਦੀ ਰੌਸ਼ਨੀ ਨਾਲ ਕੀਤਾ ਜ਼ਖ਼ਮੀ ਦਾ ਇਲਾਜ

ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਸਿਵਲ ਹਸਪਤਾਲ ਤਪਾ ਵਿਖੇ ਉਸ ਸਮੇਂ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਐਮਰਜੈਂਸੀ 'ਚ ਪੁੱਜੇ ਇਕ ਜ਼ਖ਼ਮੀ ਦਾ ਇਲਾਜ ਸਬੰਧਤ ਡਾਕਟਰਾਂ ਨੂੰ ਮੋਬਾਈਲਾਂ ਦੀ ਰੌਸ਼ਨੀ ਨਾਲ ਕਰਨਾ ਪਿਆ, ਜਦ ਕਿ ਸਿਵਲ ਹਸਪਤਾਲ ਤਪਾ ਦੀ ...

ਪੂਰੀ ਖ਼ਬਰ »

ਸਰਪੰਚ ਸੁਖਵਿੰਦਰ ਕੌਰ ਬਣੀ ਇਸਤਰੀ ਵਿੰਗ ਸ਼ੋ੍ਰ.ਅ.ਦ. ਸਰਕਲ ਤਪਾ (ਦਿਹਾਤੀ) ਦੀ ਪ੍ਧਾਨ

ਤਪਾ ਮੰਡੀ, 14 ਅਕਤੂਬਰ (ਵਿਜੇ ਸ਼ਰਮਾ)-ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਇਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਚ ਸ਼੍ਰੋਮਣੀ ...

ਪੂਰੀ ਖ਼ਬਰ »

ਕੌ ਾਸਲ ਆਫ਼ ਜੂਨੀਅਰ ਇੰਜੀਨੀਅਰ ਮੰਡਲ ਕਮੇਟੀ ਦੀ ਹੋਈ ਚੋਣ

ਬਰਨਾਲਾ, 14 ਅਕਤੂਬਰ (ਰਾਜ ਪਨੇਸਰ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਮੰਡਲ ਕਮੇਟੀ ਬਰਨਾਲਾ ਸ਼ਹਿਰੀ/ਦਿਹਾਤੀ ਮੰਡਲ ਦੀ ਚੋਣ ਸਬੰਧੀ ਮੀਟਿੰਗ ਬਰਨਾਲਾ ਵਿਖੇ ਹੋਈ | ਜਿਸ ਵਿਚ ਅੰਤਪਾਲ ਸਿੰਘ ਨੂੰ ਪ੍ਰਧਾਨ, ਬਲਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ...

ਪੂਰੀ ਖ਼ਬਰ »

ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਸਿਟੀ ਇੰਚਾਰਜ ਤਪਾ ਵਜੋਂ ਸੰਭਾਲਿਆ ਅਹੁਦਾ

ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਕੋਰੋਨਾ ਕਾਲ ਦੌਰਾਨ ਤਪਾ ਸ਼ਹਿਰ ਦੀ ਬੰਦ ਪਈ ਪੁਲਿਸ ਚੌਕੀ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪ੍ਰੰਤੂ ਅੱਜ ਤਪਾ ਪੁਲਿਸ ਚੌਂਕੀ ਉਸ ਸਮੇਂ ਮੁੜ ਬਹਾਲ ਹੋਈ ਜਦੋਂ ਸੀਨੀਅਰ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 18 ਤੋਂ

ਟੱਲੇਵਾਲ, 14 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪ੍ਰਸਿੱਧ ਡੇਰਾ ਬਾਬਾ ਗੁਲਾਬ ਸਿੰਘ ਵਿਖੇ ਬਾਬਾ ਭੋਲਾ ਸਿੰਘ ਦੀ 79ਵੀਂ ਬਰਸੀ ਅਤੇ ਬਾਬਾ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ 79ਵਾਂ ਸਾਲਾਨਾ ਜੋੜ ਮੇਲਾ ਸਵ: ਡੇਰਾ ਮੁਖੀ ਬਾਬਾ ਮੱਖਣ ਸਿੰਘ ਦੀ ਧਰਮ ਪਤਨੀ ਮਾਤਾ ...

ਪੂਰੀ ਖ਼ਬਰ »

ਭਾਜਪਾ ਦੇਸ਼ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ-ਚੜੂਨੀ

ਤਪਾ ਮੰਡੀ, 14 ਅਕਤੂਬਰ (ਵਿਜੇ ਸ਼ਰਮਾ)-ਕੇਂਦਰ ਦੀ ਭਾਜਪਾ ਸਰਕਾਰ ਦਿੱਲੀ ਦੇ ਬਾਰਡਰਾਂ ਨੇੜੇ ਮੀਟਿੰਗਾਂ ਕਰ ਰਹੀ ਹੈ ਅਤੇ ਕਦੋਂ ਵੀ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਹਮਲਾ ਕਰਵਾ ਸਕਦੀ ਹੈ ਕਿਉਂਕਿ ਆਰ.ਐਸ.ਐਸ. ਵਾਲਿਆਂ ਦੀਆਂ ਕਈ ਮੀਟਿੰਗਾਂ ਇਸ ਤੋਂ ਪਹਿਲਾਂ ਹੋ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਕੂਲਾਂ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਠਪੁਤਲੀ ਸ਼ੋ ਵਿਚ ਨਰਸਰੀ, ਜੂਨੀਅਰ ਕੇ. ਜੀ , ਸੀਨੀਅਰ ਕੇ. ਜੀ ਦੇ ਬੱਚਿਆਂ ਨੇ ਹਿੱਸਾ ਲਿਆ | ਕੁਆਰਡੀਨੇਟਰ ਕੁਲਵਿੰਦਰ ਕੌਰ ਨੇ ...

ਪੂਰੀ ਖ਼ਬਰ »

ਹਰਪ੍ਰੀਤ ਕੌਰ ਸੰਧੂ ਦਿਹਾਤੀ ਸਰਕਲ ਪ੍ਰਧਾਨ ਤੇ ਕਰਮਜੀਤ ਕੌਰ ਸੀਨੀ: ਪ੍ਰਧਾਨ ਨਿਯੁਕਤ

ਭਦੌੜ, 14 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਹਰਪ੍ਰੀਤ ਕੌਰ ਸੰਧੂ ਨੂੰ ਦਿਹਾਤੀ ਸਰਕਲ ਪ੍ਰਧਾਨ ਅਤੇ ਬੀਬੀ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ 'ਚ ਅਧਿਆਪਕਾਂ ਦੀ ਕੌਂਸਲਿੰਗ ਕਰਵਾਈ

ਮਹਿਲ ਕਲਾਂ, 14 ਅਕਤੂਬਰ (ਤਰਸੇਮ ਸਿੰਘ ਗਹਿਲ)-ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸਕੂਲ ਪਿ੍ੰਸੀਪਲ ਡਾ: ਹਿਮਾਂਸ਼ੂ ਦੱਤ ਸ਼ਰਮਾ ਦੀ ਅਗਵਾਈ ਹੇਠ ਅਧਿਆਪਕਾਂ ਦੀ ਕੌਂਸਲਿੰਗ ਕਰਵਾਈ ਗਈ | ਇਸ ਸਮੇਂ ਵਿਸ਼ੇਸ਼ ਰੂਪ ਵਿਚ ਪਹੁੰਚੇ ...

ਪੂਰੀ ਖ਼ਬਰ »

ਵਾਈ.ਐਸ. ਸਕੂਲ 7ਵੀਂ ਵਾਰ ਮਹੀਨੇ ਦੇ ਏ.ਟੀ.ਐਲ. ਸਕੂਲ ਵਜੋਂ ਚੁਣਿਆ ਗਿਆ

ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਵਾਈ.ਐਸ. ਪਬਲਿਕ ਸਕੂਲ ਨੇ ਸਤੰਬਰ ਮਹੀਨੇ ਦਾ ਏ.ਟੀ.ਐਲ. ਸਕੂਲ ਦਾ ਅਵਾਰਡ ਜਿੱਤਿਆ ਹੈ ਅਤੇ ਸਕੂਲ ਨੂੰ ਪੰਜਾਬ ਰਾਜ ਦੇ ਚੋਟੀ ਦੇ 5 ਸਕੂਲਾਂ ਵਿਚ ਚੁਣਿਆ ਗਿਆ ਹੈ | ਸਾਲ-2021 ਵਿਚ 7ਵੀਂ ਵਾਰ ਹੈ ਜਦੋਂ ਵਾਈ.ਐਸ. ਸਕੂਲ ਨੇ ਇਹ ...

ਪੂਰੀ ਖ਼ਬਰ »

ਸਮਾਜ ਸੇਵੀ ਕੈਪਟਨ ਰਘੁਵੀਰ ਸਿੰਘ ਨੇ ਸਿਹਤ ਮੁਲਾਜ਼ਮਾਂ ਦਾ ਕੀਤਾ ਸਨਮਾਨ

ਸ਼ਹਿਣਾ, 14 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਦੇ ਸਮਾਜ ਸੇਵੀ ਕੈਪਟਨ ਰਘੁਵੀਰ ਸਿੰਘ ਨੇ ਸਿਹਤ ਮੁਲਾਜ਼ਮਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਾਬਕਾ ਚੇਅਰਮੈਨ ਡੋਗਰ ਸਿੰਘ ਉਗੋਕੇ ਨੇ ਦੱਸਿਆ ਕਿ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਦੇ ਦਿਸਾਂ ...

ਪੂਰੀ ਖ਼ਬਰ »

ਸੰਤ ਘੁੰਨਸ ਨੇ ਕੈਂਸਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਮਹਿਲ ਕਲਾਂ, 14 ਅਕਤੂਬਰ (ਤਰਸੇਮ ਸਿੰਘ ਗਹਿਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੈਂਸਰ ਪੀੜਤ ਪਰਿਵਾਰਾਂ ਨੰੂ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦੇ ਤਹਿਤ ਹਲਕਾ ਚੰਨਣਵਾਲ ਤੋਂ ਮੈਂਬਰ ਐਸ.ਜੀ.ਪੀ.ਸੀ. ਸੰਤ ਬਲਵੀਰ ਸਿੰਘ ਘੁੰਨਸ ...

ਪੂਰੀ ਖ਼ਬਰ »

ਪੱਖੋ ਕਲਾਂ ਵਿਖੇ ਵਿਅਕਤੀ ਕਿਸਾਨ ਯੂਨੀਅਨ ਕਾਦੀਆਂ 'ਚ ਸ਼ਾਮਿਲ

ਰੂੜੇਕੇ ਕਲਾਂ, 14 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪਿੰਡ ਪੱਖੋ ਕਲਾਂ ਵਿਖੇ ਕਿਸਾਨੀ ਸੰਘਰਸ਼ ਦੌਰਾਨ ਮਿ੍ਤਕ ਕਿਸਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਇਕਾਈ ...

ਪੂਰੀ ਖ਼ਬਰ »

ਕਲੱਬ ਦੇ ਨੌਜਵਾਨਾਂ ਨੇ ਬੂਟੇ ਲਾਏ

ਰੂੜੇਕੇ ਕਲਾਂ, 14 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼ਹੀਦ ਅਮਰਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਧੌਲਾ ਦੇ ਨੌਜਵਾਨਾਂ ਵਲੋਂ ਪ੍ਰਧਾਨ ਜਗਰਾਜ ਰਤਨ ਸਮਾਜ ਸੇਵੀ ਦੀ ਅਗਵਾਈ ਵਿਚ ਪਿੰਡ ਦੀਆਂ ਸਾਂਝੀਆਂ ਥਾਵਾ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਬੂਟੇ ਲਾਏ ਗਏ | ...

ਪੂਰੀ ਖ਼ਬਰ »

ਭਗਵਾਨ ਸ੍ਰੀ ਰਾਮ ਵਲੋਂ ਦੱਸੇ ਰਸਤੇ 'ਤੇ ਚੱਲ ਕੇ ਜੀਵਨ ਸਫਲ ਕਰਨਾ ਚਾਹੀਦਾ ਹੈ-ਐਡ. ਸਿੱਧੂ

ਤਪਾ ਮੰਡੀ, 14 ਅਕਤੂਬਰ (ਵਿਜੇ ਸ਼ਰਮਾ)-ਆਜ਼ਾਦ ਕਲਚਰਲ ਐਂਡ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ-ਲੀਲ੍ਹਾ ਦੀ ਨੌਵੀਂ ਨਾਈਟ ਦਾ ਉਦਘਾਟਨ ਨਗਰ ਕੌਂਸਲ ਦੇ ਕੌਂਸਲਰ ਅਮਨਦੀਪ ਕੌਰ ਸਿੱਧੂ ਦੇ ਪਤੀ ਐਡ. ਨਿਰਭੈ ਸਿੰਘ ਸਿੱਧੂ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸੇਵਾ-ਮੁਕਤ ਸੂਬੇਦਾਰ ਗੁਰਦੇਵ ਸਿੰਘ ਮਹਿਲ ਖ਼ੁਰਦ ਦਾ ਦਿਹਾਂਤ

ਮਹਿਲ ਕਲਾਂ, 14 ਅਕਤੂਬਰ (ਤਰਸੇਮ ਸਿੰਘ ਗਹਿਲ)-ਨੇੜਲੇ ਪਿੰਡ ਮਹਿਲ ਖ਼ੁਰਦ ਦੇ 94 ਸਾਲਾ ਸੇਵਾ ਮੁਕਤ ਸੂਬੇਦਾਰ ਗੁਰਦੇਵ ਸਿੰਘ ਦਾ ਬੀਤੀ ਰਾਤ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਮਹਿਲ ਖ਼ੁਰਦ ਵਿਖੇ ਕਰ ਦਿੱਤਾ ਗਿਆ ਤੇ ਚਿਖਾ ...

ਪੂਰੀ ਖ਼ਬਰ »

ਸ਼ਹਿਣਾ ਦਾ ਟੂਰਨਾਮੈਂਟ ਕੋਰੇਵਾਲਾ ਦੀ ਟੀਮ ਨੇ ਜਿੱਤਿਆ

ਸ਼ਹਿਣਾ, 14 ਅਕਤੂਬਰ (ਸੁਰੇਸ਼ ਗੋਗੀ)-ਬਾਬਾ ਫਲਗੂ ਦਾਸ ਸਪੋਰਟਸ ਕਲੱਬ ਸ਼ਹਿਣਾ ਵਲੋਂ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੁਖਵਿੰਦਰ ਸਿੰਘ ਕਲਕੱਤਾ ਤੇ ਸਮੁੱਚੀ ਗ੍ਰਾਮ ਪੰਚਾਇਤ ਸ਼ਹਿਣਾ ਨੇ ਕੀਤਾ | ਜਾਣਕਾਰੀ ਦਿੰਦਿਆਂ ਕਲੱਬ ...

ਪੂਰੀ ਖ਼ਬਰ »

ਚੁਹਾਣਕੇ ਕਲਾਂ 'ਚ ਖ਼ਾਲੀ ਭਾਂਡੇ ਖੜਕਾ ਕੇ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ

ਮਹਿਲ ਕਲਾਂ, 14 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਚੁਹਾਣਕੇ ਕਲਾਂ ਵਿਖੇ ਮਜ਼ਦੂਰ ਮੁਕਤੀ ਮੋਰਚਾ ਬਰਨਾਲਾ ਵਲੋਂ ਪ੍ਰੈਸ ਸਕੱਤਰ ਕਾਮਰੇਡ ਸ਼ਿੰਗਾਰਾ ਸਿੰਘ ਚੁਹਾਣਕੇ ਕਲਾਂ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਜ਼ਰੂਰੀ ਵਸਤਾਂ ਦੀਆਂ ...

ਪੂਰੀ ਖ਼ਬਰ »

ਉੱਘੀਆਂ ਸ਼ਖ਼ਸੀਅਤਾਂ ਵਲੋਂ 'ਰਾਜਾਸ਼ਾਹੀ ਲੋਕਸ਼ਾਹੀ ਭਦੌੜ ਦਾ ਇਤਿਹਾਸ' ਕਿਤਾਬ ਜਾਰੀ

ਭਦੌੜ, 14 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵਿਖੇ ਪੋਸਟ ਗ੍ਰੈਜੂਏਟ ਸਾਹਿਤ ਸਭਾ ਵਲੋਂ ਸ੍ਰੀ ਰਾਮ ਸਰੂਪ ਰਿਖੀ ਦੁਆਰਾ ਲਿਖੀ ਪੁਸਤਕ ਰਾਜਾਸ਼ਾਹੀ ਲੋਕਸ਼ਾਹੀ ਭਦੌੜ ਦਾ ਇਤਿਹਾਸ ਕਿਤਾਬ ਦਾ ਰਿਲੀਜ਼ ਸਮਾਰੋਹ ਕੀਤਾ ਗਿਆ | ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX