ਕੈਲਗਰੀ, 14 ਅਕਤੂਬਰ (ਜਸਜੀਤ ਸਿੰਘ ਧਾਮੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੈਨੇਡਾ 'ਚ ਪ੍ਰਸਤਾਵਿਤ ਛਪਾਈ ਕਰਨ ਸਬੰਧੀ ਕੈਨੇਡਾ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਵਾਸਤੇ ਚਾਰ ਮੈਂਬਰੀ ਵਫਦ ਕੈਨੇਡਾ ਪਹੰੁਚ ਚੁੱਕਾ ਹੈ | ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਭਾਈ ਅਮਨਪ੍ਰੀਤ ਸਿੰਘ ਗਿੱਲ ਪ੍ਰਧਾਨ ਹੁਰਾਂ ਦੀ ਅਗਵਾਈ 'ਚ ਸਮੂਹ ਕਮੇਟੀ ਮੈਂਬਰਾਂ ਨੇ ਸ਼ੋ੍ਰਮਣੀ ਕਮੇਟੀ ਦੇ ਵਫ਼ਦ ਜਿਨ੍ਹਾਂ 'ਚ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਵਿਰੋਧੀ ਧਿਰ ਨਾਲ ਸਬੰਧਿਤ ਅੰਤਿ੍ੰਮ ਕਮੇਟੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨਕੇ, ਮੈਂਬਰ ਰਾਮ ਸਿੰਘ ਅਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਵਿਚਾਰਾਂ ਕੀਤੀਆ | ਇਸ ਸਮੇਂ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆ ਨਾਲ ਜੋ ਵੀ ਵਿਚਾਰਾਂ ਹੋਣਗੀਆ | ਉਨਾਂ ਦੀ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਵੇਗੀ | ਇਸ ਸਮੇਂ ਬਲਹਾਰ ਸਿੰਘ ਢਿੱਲੋਂ, ਜਰਨੈਲ ਸਿੰਘ ਨਿੱਝਰ, ਲਛਮਣ ਸਿੰਘ ਚਾਹਲ, ਗੁਰਮੇਜ ਸਿੰਘ ਚੀਮਾ, ਹਰਜੀਤ ਸਿੰਘ ਸਰੋਆ, ਤਲਵਿੰਦਰ ਸਿੰਘ ਪ੍ਰਮਾਰ, ਮਨਦੀਪ ਨਾਗਰਾ, ਹਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ |
ਤਾਇਪੇ, 14 ਅਕਤੂਬਰ (ਏਜੰਸੀ)- ਦੱਖਣੀ ਤਾਇਵਾਨ 'ਚ 13 ਮੰਜ਼ਿਲਾ ਇਕ ਰਿਹਾਇਸ਼ੀ ਇਮਾਰਤ 'ਚ ਬੀਤੇ ਦਿਨ ਅੱਗ ਲੱਗ ਜਾਣ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 41 ਲੋਕ ਝੁਲਸ ਗਏ | ਕਾਉਸ਼ੁੰਗ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਅਧਿਕਾਰਆਂ ਨੇ ਇਕ ਬਿਆਨ 'ਚ ਕਿਹਾ ਕਿ ਅੱਗ ਤੜਕੇ ...
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ)- ਕੋਟਕਪੂਰਾ ਸਾਈਕਲ ਰਾਈਡਰਜ਼ ਦੀ ਟੀਮ ਵਲੋਂ ਪਹਿਲਾਂ ਕਈ ਵਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਜਾ ਚੁੱਕਾ ਹੈ ਪਰ ਇਸ ਵਾਰ ਟੀਮ ਦੇ ਗੁਰਦੀਪ ਸਿੰਘ ਕਲੇਰ ਨੇ ...
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)- ਤੁਰਕੀ ਦੀ ਰੂਮੇਸਾ ਗੇਲਗੀ ਨੇ ਦੁਨੀਆ ਦੀ ਸਭ ਤੋਂ ਲੰਬੀ ਔਰਤ ਹੋਣ ਦਾ ਰਿਕਾਰਡ ਦਰਜ ਕੀਤਾ ਹੈ | ਰੂਮੇਸਾ ਗੇਲਗੀ (24) ਦੀ ਲੰਬਾਈ 215.16 ਸੈਂਟੀਮੀਟਰ (7 ਫੁੱਟ 0.7 ਇੰਚ) ਹੈ | ਲੰਬਾਈ ਮਾਪਣ ਦੇ ਬਾਅਦ ਗਿੰਨੀਜ਼ ਵਰਲਡਜ਼ ਰਿਕਾਰਡਜ਼ ਨੇ ਰੂਮੇਸਾ ...
ਕੈਲਗਰੀ, 14 ਅਕਤੂਬਰ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਜ਼ੂਮ ਰਾਹੀਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ¢ ਇੱਕ ਮਿੰਟ ਦਾ ਮੌਨ ਧਾਰ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ¢ ਪਰੀਵਾਰਾਂ ਨਾਲ ...
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਨੇ ਇਕ ਵਾਰ ਫਿਰ ਦੇਸ਼ ਦੀ ਹਥਿਆਰਬੰਦ ਫੌਜਾਂ 'ਚ ਸਿੱਖ ਜਾਂ ਪੰਜਾਬੀ ਰੈਜ਼ੀਮੈਂਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ | ਬਿ੍ਟੇਨ ਦੀ ਸੰਸਦ ਮੈਂਬਰ ਲੀਜ਼ਾ ਕੈਮਰੂਨ ਨੂੰ ਹਾਲ ਹੀ 'ਚ ਭੇਜੇ ਇੱਕ ਪੱਤਰ 'ਚ ...
ਮੁੰਬਈ, 14 ਅਕਤੂਬਰ (ਏਜੰਸੀ)- ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਸੁਕੇਸ਼ ਚੰਦਰਸ਼ੇਖਰ ਨਾਮਕ ਵਿਅਕਤੀ ਖ਼ਿਲਾਫ਼ ਦਰਜ ਕਥਿਤ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਵੀਰਵਾਰ ਨੂੰ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਦਫ਼ਤਰ ਪੇਸ਼ ਹੋਈ | ...
ਮੁੰਬਈ, 14 ਅਕਤੂਬਰ (ਏਜੰਸੀ)- ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਹਾਲੇ ਘੱਟ ਤੋਂ ਘੱਟ ਇਕ ਹੋਰ ਹਫਤਾ ਜੇਲ੍ਹ 'ਚ ਰਹਿਣਾ ਪਵੇਗਾ | ਉਸ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫੈਸਲਾ 20 ਅਕਤੂਬਰ ਤੱਕ ਸੁਰੱਖਿਅਤ ਰੱਖ ਲਿਆ ਹੈ | ਅਰਬਾਜ਼ ...
ਨਵੀਂ ਦਿੱਲੀ, 14 ਅਕਤੂਬਰ (ਪੀ.ਟੀ.ਆਈ.)-30 ਤੋਂ ਵੱਧ ਦੇਸ਼ਾਂ ਨੇ ਭਾਰਤ ਨਾਲ ਕੋਵਿਡ ਵੈਕਸੀਨ ਦੇ ਸਰਟੀਫਿਕੇਟਾਂ ਦੀ ਆਪਸੀ ਮਾਨਤਾ 'ਤੇ ਸਹਿਮਤੀ ਜਤਾਈ ਹੈ | ਅਧਿਕਾਰਕ ਸੂਤਰਾਂ ਮੁਤਾਬਿਕ ਜਿਨ੍ਹਾਂ ਦੇਸ਼ਾਂ ਨੇ ਸਹਿਮਤੀ ਜਤਾਈ ਹੈ, ਉਨ੍ਹਾਂ 'ਚ ਯੂ.ਕੇ., ਫਰਾਂਸ, ਜਰਮਨੀ, ...
ਨਾਰਵੇ, 14 ਅਕਤੂਬਰ (ਏਜੰਸੀ)- ਨਾਰਵੇ ਦੀ ਇਕ ਅੰਤਰਿਕ ਸੁਰੱਖਿਆ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਤੀਰ ਕਮਾਨ ਨਾਲ ਹੋਇਆ ਹਮਲਾ ਅੱਤਵਾਦੀ ਕਾਰਵਾਈ ਵਰਗਾ ਲਗਦਾ ਹੈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਸੀ | ਪੀ.ਐਸ.ਟੀ. ਨਾਮ ਨਾਲ ਜਾਣੀ ਜਾਂਦੀ ਏਜੰਸੀ ਨੇ ਦੱਸਿਆ ਕਿ ਬੁੱਧਵਾਰ ...
ਲੰਡਨ, 14 ਅਕਤੂਬਰ (ਏਜੰਸੀ)- ਭਾਰਤ ਦੀ ਇਕ ਪ੍ਰਤਿਭਾਸ਼ਾਲੀ ਵਿਦਿਆਰਥਣ ਨੂੰ ਇਕ ਨਵੇਂ ਕੌਮਾਂਤਰੀ ਪੁਰਸਕਾਰ ਲਈ ਅੰਤਿਮ-10 ਪ੍ਰਤੀਯੋਗੀਆਂ 'ਚ ਸ਼ਾਮਿਲ ਕੀਤਾ ਗਿਆ ਹੈ | ਚੇਗ ਡਾਟ ਆਰਗ ਗਲੋਬਲ ਸਟੂਡੈਂਟ ਪ੍ਰਾਈਜ਼, 2021 ਦੇ ਤਹਿਤ ਕਿਸੇ ਅਜਿਹੇ ਅਸਧਾਰਣ ਪ੍ਰਤਿਭਾਸ਼ਾਲੀ ...
ਟੋਰਾਂਟੋ, 14 ਅਕਤੂਬਰ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਇਕ ਆਨਲਾਈਨ ਸਾਹਿਤਕ ਸਮਾਗਮ 17 ਅਕਤੂਬਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਦੁਪਹਿਰ 12 ...
ਮੁੰਬਈ, 14 ਅਕਤੂਬਰ (ਏਜੰਸੀ)- ਇਕ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਵੀਰਵਾਰ ਨੂੰ ਇਕ ਸੀਨੀਅਰ ਨਾਗਰਿਕ ਦੁਆਰਾ ਦਾਇਰ ਦਖਲਅੰਦਾਜ਼ੀ ਦੀ ਪਟੀਸ਼ਨ ਰੱਦ ਕਰ ਦਿੱਤੀ, ਜਿਸ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਅਰਜੀ 'ਤੇ ਬਹਿਸ ਕਰਨ ਲਈ ਇਸ਼ਤਗਾਸਾ ਪੱਖ ਦੀ ਸਹਾਇਤਾ ਲਈ ਅਦਾਲਤ ਤੋਂ ...
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)- ਭਾਰਤ 116 ਦੇਸ਼ਾਂ ਦੀ ਵਿਸ਼ਵ-ਪੱਧਰੀ ਭੁੱਖਮਰੀ ਸੂਚੀ 'ਗਲੋਬਲ ਹੰਗਰ ਇੰਡੈਕਸ' (ਜੀ.ਐਚ.ਆਈ.) 'ਚ ਖਿਸਕ ਕੇ 101ਵੇਂ ਸਥਾਨ 'ਤੇ ਪੁੱਜ ਗਿਆ ਹੈ ਅਤੇ ਭੁੱਖਮਰੀ ਦੇ ਮਾਮਲੇ 'ਚ ਉਹ ਆਪਣੇ ਗੁਆਂਢੀ ਪਾਕਿਸਤਾਨ, ਬੰਗਲਾਦੇਸ਼ ਤੇ ਨਿਪਾਲ ਤੋਂ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX