ਤਾਜਾ ਖ਼ਬਰਾਂ


ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  48 minutes ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  about 1 hour ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  about 2 hours ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  about 3 hours ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  about 3 hours ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  about 3 hours ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  about 3 hours ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  about 4 hours ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  about 4 hours ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  about 4 hours ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  about 4 hours ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  about 5 hours ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 5 hours ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  about 6 hours ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  about 6 hours ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  about 6 hours ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਮਾਮਲਾ ਮੋਰਬੀ ਪੁਲ ਢਹਿਣ ਦਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਮੁਲਜ਼ਮ ਨਾਮਜ਼ਦ
. . .  about 6 hours ago
ਸੂਰਤ, 27 ਜਨਵਰੀ- ਗੁਜਰਾਤ ਵਿਚ 2022 ਦੇ ਮੋਰਬੀ ਸਸਪੈਂਸ਼ਨ ਪੁਲ ਦੇ ਢਹਿ ਜਾਣ ਦੇ ਮਾਮਲੇ ਵਿਚ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਘਟਨਾ ਵਿਚ 134 ਲੋਕਾਂ ਦੀ ਜਾਨ ਚਲੀ ਗਈ ਸੀ। ਚਾਰਜਸ਼ੀਟ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੂੰ ਮੁਲਜ਼ਮ...
ਨਿਤੀਸ਼ ਕੁਮਾਰ ਪਤਾ ਕਰਨ ਕੌਣ ਉਨ੍ਹਾਂ ਦਾ ਆਪਣਾ ਅਤੇ ਕੌਣ ਨਹੀਂ - ਉਪੇਂਦਰ ਕੁਸ਼ਵਾਹਾ
. . .  about 6 hours ago
ਪਟਨਾ, 27 ਜਨਵਰੀ- ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਉਪੇਂਦਰ ਕੁਸ਼ਵਾਹਾ ’ਚ ਚੱਲ ਰਹੀ ਖਿੱਚੋਤਾਣ ਵਿਚਾਲੇ ਕੁਸ਼ਵਾਹਾ ਨੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੂੰ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕੌਣ ਉਨ੍ਹਾਂ ਦਾ ਆਪਣਾ ਹੈ ਅਤੇ ਕੌਣ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਮੇਰੇ ਬਾਰੇ ਕੁੱਝ ਗੱਲਾਂ ਕਹੀਆਂ...
ਇਸਰੋ ਜਾਸੂਸੀ ਕੇਸ: ਮੁਲਜ਼ਮ ਪੁੱਛਗਿੱਛ ਲਈ ਸੀ.ਬੀ.ਆਈ ਸਾਹਮਣੇ ਹੋਏ ਪੇਸ਼
. . .  about 7 hours ago
ਤਿਰੂਵੰਨਤਪੁਰਮ , 27 ਜਨਵਰੀ- ਇਸਰੋ ਜਾਸੂਸੀ ਕੇਸ ਵਿਚ ਨਾਮਜ਼ਦ ਮੁਲਜ਼ਮ ਸਾਬਕਾ ਡੀ.ਜੀ.ਪੀ. ਸਿਬੀ ਮੈਥਿਊਜ਼, ਗੁਜਰਾਤ ਦੇ ਸਾਬਕਾ ਡੀ.ਜੀ.ਪੀ. ਆਰਬੀ ਸ੍ਰੀਕੁਮਾਰ ਅਤੇ ਹੋਰ ਮੁਲਜ਼ਮ ਕੇਰਲ ਦੇ ਤਿਰੂਵੰਨਤਪੁਰਮ ਵਿਚ ਪੁੱਛਗਿੱਛ ਲਈ ਸੀ.ਬੀ.ਆਈ. ਸਾਹਮਣੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਅੱਸੂ ਸੰਮਤ 553

ਜਲੰਧਰ

ਪਾਣੀ ਤੇ ਸੀਵਰੇਜ ਕੁਨੈਕਸ਼ਨ ਰੈਗੂਲਰ ਕਰਨ ਦੀ ਯੋਜਨਾ ਨੂੰ ਨਹੀਂ ਮਿਲਿਆ ਹੁੰਗਾਰਾ

ਜਲੰਧਰ, 14 ਅਕਤੂਬਰ (ਸ਼ਿਵ ਸ਼ਰਮਾ) -ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਤੌਰ 'ਤੇ ਲੱਗੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਇਕ ਮਹੀਨਾ ਪਹਿਲਾਂ ਸਭ ਤੋਂ ਸਸਤੀ ਓ.ਟੀ.ਐਸ. ਸਕੀਮ ਤਾਂ ਕੱਢ ਦਿੱਤੀ ਹੈ, ਪਰ ਲੋਕਾਂ ਨੇ ਇਸ ਯੋਜਨਾ ਨੂੰ ਕੋਈ ਹੁੰਗਾਰਾ ਨਾ ਮਿਲਣ ਕਰਕੇ ਨਿਗਮ ਪ੍ਰਸ਼ਾਸਨ ਨੂੰ ਕਰਾਰਾ ਝਟਕਾ ਲੱਗਾ ਹੈ | 25 ਅਗਸਤ ਨੂੰ ਤਿੰਨ ਮਹੀਨੇ ਲਈ ਕੱਢੀ ਗਈ ਇਸ ਸਕੀਮ ਵਿਚ ਹੁਣ ਤੱਕ ਸਿਰਫ਼ 100 ਦੇ ਕਰੀਬ ਲੋਕਾਂ ਦੇ ਕੁਨੈਕਸ਼ਨ ਰੈਗੂਲਰ ਹੋਏ ਹਨ, ਜਦਕਿ 120 ਦੇ ਕਰੀਬ ਰੈਗੂਲਰ ਕਰਨ ਦੀ ਪ੍ਰਕਿਰਿਆ ਵਿਚ ਚੱਲ ਰਹੇ ਹਨ | ਨਿਗਮ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ 'ਤੇ ਲੱਗੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਕਈ ਵਾਰਡਾਂ ਵਿਚ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਕਈ ਲੋਕ ਜਦੋਂ ਕੁਨੈਕਸ਼ਨ ਰੈਗੂਲਰ ਕਰਨ ਲਈ ਮਾਲਕੀ ਸਿੱਧ ਕਰਨ ਲਈ ਆਧਾਰ ਕਾਰਡ, ਰਜਿਸਟਰੀ, ਬਿਜਲੀ ਦਾ ਬਿੱਲ ਦੇਣਾ ਪੈਂਦਾ ਹੈ, ਪਰ ਜਦੋਂ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਨਾਂਅ ਆਨਲਾਈਨ ਪਾ ਕੇ ਜਾਂਚ ਕੀਤੀ ਜਾਵੇਗੀ ਕਿ ਕੋਈ ਡਿਫਾਲਟਰ ਤਾਂ ਨਹੀਂ ਹੈ | ਜੇਕਰ ਗੈਰ ਕਾਨੂੰਨੀ ਕੁਨੈੱਕਸ਼ਨ ਲਗਾਉਣ ਵਾਲੇ ਲੋਕਾਂ ਵੱਲ ਕੋਈ ਡਿਫਾਲਟਰ ਹੋਏਗਾ ਤਾਂ ਉਸ ਦਾ ਕੁਨੈੱਕਸ਼ਨ ਰੈਗੂਲਰ ਨਹੀਂ ਹੋਏਗਾ, ਸਗੋਂ ਉਸ ਨੂੰ ਪਿਛਲੀ ਸਾਰੀ ਰਕਮ ਦੇਣੀ ਪਏਗੀ | ਇਹ ਸੁਣ ਕੇ ਰੈਗੂਲਰ ਕਰਵਾਉਣ ਆਉਂਦੇ ਲੋਕ ਚਲੇ ਜਾਂਦੇ ਹਨ | ਦੱਸਿਆ ਜਾਂਦਾ ਹੈ ਕਿ ਇਸ ਸਕੀਮ ਨੂੰ ਇਸ ਕਰਕੇ ਵੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਹੈ ਕਿਉਂਕਿ ਕਈ ਮੁਫ਼ਤ ਦਾ ਪਾਣੀ ਪੀਣ ਵਾਲੇ ਲੋਕ ਇਹ ਚਾਹੁੰਦੇ ਹਨ ਕਿ ਜੇਕਰ ਉਹ ਕੁਨੈੱਕਸ਼ਨ ਰੈਗੂਲਰ ਕਰਵਾ ਲੈਂਦੇ ਹਨ ਤਾਂ ਪਾਣੀ/ਸੀਵਰੇਜ ਦਾ ਬਿੱਲ ਆਉਣਾ ਸ਼ੁਰੂ ਹੋ ਜਾਵੇਗਾ | ਇਸ ਕਰਕੇ ਰੈਗੂਲਰ ਕਰਵਾਉਣ ਲਈ ਜ਼ਿਆਦਾ ਲੋਕ ਨਹੀਂ ਆ ਰਹੇ ਹਨ | ਕੁਨੈੱਕਸ਼ਨ ਰੈਗੂਲਰ ਕਰਵਾਉਣ ਲਈ ਸਰਕਾਰ ਨੇ ਇਸ ਤੋਂ ਪਹਿਲਾਂ ਕਦੇ ਵਧੀਆ ਸਕੀਮ ਨਹੀਂ ਕੱਢੀ ਕਿਉਂਕਿ ਕੁਨੈੱਕਸ਼ਨ ਰੈਗੂਲਰ ਕਰਨ ਨਾ-ਮਾਤਰ ਫ਼ੀਸ ਹੈ, ਜਦਕਿ ਪਹਿਲਾਂ ਕੁਨੈੱਕਸ਼ਨ ਰੈਗੂਲਰ ਕਰਨ ਲਈ ਹਜ਼ਾਰਾਂ ਰੁਪਏ ਦੀ ਫ਼ੀਸ ਲੱਗਦੀ ਰਹੀ ਹੈ | ਬਿੱਲ ਵਸੂਲੀ ਵਿਭਾਗ ਦੇ ਸੁਪਰਡੈਂਟ ਮੁਨੀਸ਼ ਦੁੱਗਲ ਦਾ ਕਹਿਣਾ ਸੀ ਕਿ ਓ.ਟੀ.ਐਸ. ਸਕੀਮ ਦੇ ਖ਼ਤਮ ਹੋਣ ਤੋਂ ਬਾਅਦ ਪਹਿਲਾਂ ਵਾਂਗ ਹੀ ਲੋਕਾਂ ਕੋਲੋਂ ਜੁਰਮਾਨੇ ਸਮੇਤ ਰਕਮਾਂ ਲਈਆਂ ਜਾਣਗੀਆਂ | ਉਂਝ ਸ਼ਹਿਰ 'ਚ ਇਸ ਵੇਲੇ 15 ਹਜ਼ਾਰ ਤੋਂ ਜ਼ਿਆਦਾ ਪਾਣੀ ਤੇ ਸੀਵਰੇਜ ਦੇ ਗੈਰ ਕਾਨੂੰਨੀ ਕੁਨੈਕਸ਼ਨ ਹੋਣ ਦੀ ਗੱਲ ਦੱਸੀ ਜਾ ਰਹੀ ਹੈ ਜਿਸ ਨਾਲ ਨਿਗਮ ਨੂੰ ਚੂਨਾ ਲੱਗ ਰਿਹਾ ਹੈ |

ਸਿਵਲ ਹਸਪਤਾਲ ਦੇ ਮੁਲਾਜ਼ਮ ਦਾ ਵਿਹਾਰ ਸਹੀ ਨਾ ਹੋਣ ਦੇ ਦੋਸ਼, ਲਗਾਇਆ ਧਰਨਾ

ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ) - ਸਿਵਲ ਹਸਪਤਾਲ 'ਚ ਆਈ ਔਰਤ ਨੇ ਆਯੂਸ਼ਮਾਨ ਕਾਰਡ ਬਣਾਉਣ ਵਾਲੇ ਮੁਲਾਜ਼ਮ ਦਾ ਵਿਹਾਰ ਸਹੀ ਨਾ ਹੋਣ ਦੇ ਦੋਸ਼ ਲਗਾ ਕੇ ਆਪਣੇ ਸਮਰਥੱਕਾਂ ਨੂੰ ਹਸਪਤਾਲ 'ਚ ਬੁਲਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਐਮਰਜੈਂਸੀ ਦੇ ਗੇਟ ਅੱਗੇ ਧਰਨਾ ...

ਪੂਰੀ ਖ਼ਬਰ »

ਕਾਜ਼ੀ ਮੰਡੀ ਕੋਲ ਹੋ ਰਹੀ ਉਸਾਰੀ ਨੂੰ ਲੈ ਕੇ ਲੋਕਾਂ 'ਚ ਰੋਸ

ਜਲੰਧਰ, 14 ਅਕਤੂਬਰ (ਸ਼ਿਵ)-ਕਾਜ਼ੀ ਮੰਡੀ ਲਾਗੇ ਨਵੀਂ ਨਿਕਲੀ ਸੜਕ ਦੇ ਨਾਲ ਹੋ ਰਹੀ ਉਸਾਰੀ ਨੂੰ ਲੈ ਕੇ ਕਈ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਕਈ ਲੋਕ ਹੁਣ ਇਸ ਉਸਾਰੀ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਨੂੰ ਸ਼ਿਕਾਇਤ ਵੀ ਕਰਨ ਦੀ ਤਿਆਰੀ ਕਰ ਰਹੇ ਹਨ | ਦੱਸਿਆ ...

ਪੂਰੀ ਖ਼ਬਰ »

ਪਟਾਕਿਆਂ ਦੇ 20 ਆਰਜ਼ੀ ਲਾਇਸੈਂਸਾਂ ਲਈ ਆਈਆਂ 94 ਅਰਜ਼ੀਆਂ

ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ)- ਤਿਉਹਾਰਾਂ ਦੇ ਦਿਨਾਂ 'ਚ ਕੋਈ ਹਾਦਸਾ ਨਾ ਵਾਪਰ ਜਾਏ ਇਸ ਲਈ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਦਿਨਾਂ 'ਚ ਬਰਲਟਨ ਪਾਰਕ ਵਿਖੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਬਣਾਈਆਂ ...

ਪੂਰੀ ਖ਼ਬਰ »

ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 105 ਹੋਈ

ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਬੀਤੇ ਦਿਨ ਲਗਾਏ ਗਏ ਸੈਂਪਲਾਂ 'ਚੋਂ 3 ਮਰੀਜ਼ਾਂ ਦੇ ਡੇਂਗੂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 105 ਹੋ ਗਈ ਹੈ ...

ਪੂਰੀ ਖ਼ਬਰ »

ਭੈਣ ਨੂੰ ਗੋਲੀ ਮਾਰਨ ਵਾਲੇ ਨੂੰ ਅਸਲ੍ਹਾ ਐਕਟ ਦੇ ਮਾਮਲੇ 'ਚ ਕੈਦ

ਜਲੰਧਰ, 14 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਨੇ ਭੈਣ ਪ੍ਰਦੀਪ ਕੌਰ ਨੂੰ ਗੋਲੀ ਮਾਰਨ ਵਾਲੇ ਰੇਸ਼ਮ ਲਾਲ ਪੁੱਤਰ ਗੁਰਪਾਲ ਸਿੰਘ ਵਾਸੀ ਪੱਤੀ ਰਾਵਲ ਕੀ, ਰੁੜਕਾਂ ਕਲਾਂ, ਗੁਰਾਇਆ ਨੂੰ ਅਸਲਾ ਐਕਟ ਦੇ ਮਾਮਲੇ 'ਚ ਦੋਸ਼ੀ ...

ਪੂਰੀ ਖ਼ਬਰ »

ਕੋਰੋਨਾ ਦੇ 4 ਮਰੀਜ਼ ਹੋਰ ਮਿਲੇ

ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਜ਼ਿਲ੍ਹੇ 'ਚ 12 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਕੀਤਾ ਗਿਆ | ਅਧਿਕਾਰੀਆਂ ਅਨੁਸਾਰ ਫ਼ਿਲਹਾਲ ਜ਼ਿਲ੍ਹਾ ਸਿਹਤ ਵਿਭਾਗ ਕੋਲ ਕੋਵੀਸ਼ੀਲਡ ਟੀਕਿਆਂ ਦਾ ਸਟਾਕ ਮੌਜੂਦ ਹੈ, ...

ਪੂਰੀ ਖ਼ਬਰ »

ਸ਼ਾਹਕੋਟ 'ਚ ਕਿਸਾਨਾਂ ਤੇ ਲੋਕਾਂ ਵਲੋਂ ਦੁਕਾਨ 'ਤੇ ਲੱਗ ਰਹੇ ਮੋਬਾਈਲ ਟਾਵਰ ਦਾ ਵਿਰੋਧ

ਸ਼ਾਹਕੋਟ, 14 ਅਕਤੂਬਰ (ਸਚਦੇਵਾ)- ਸ਼ਾਹਕੋਟ ਦੇ ਮਲਸੀਆਂ ਰੋਡ ਵਿਖੇ ਇਕ ਦੁਕਾਨ 'ਤੇ ਲੱਗ ਰਹੇ ਮੋਬਾਈਲ ਕੰਪਨੀ ਦੇ 5ਜੀ ਟਾਵਰ ਦਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਤੇ ਇਲਾਕੇ ਦੇ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਤੇ ਪ੍ਰਸ਼ਾਸਨ ਕੋਲੋਂ ਟਾਵਰ ਦੇ ਨਿਰਮਾਣ ਨੂੰ ਰੋਕਣ ਦੀ ...

ਪੂਰੀ ਖ਼ਬਰ »

ਸਾਬੂਵਾਲ ਰੋਡ ਲੋਹੀਆਂ 'ਚ ਅੱਜ ਲੱਗੇਗਾ ਇਕਲੌਤਾ ਦੁਸਹਿਰਾ

ਲੋਹੀਆਂ ਖਾਸ, 14 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿਛਲੇ ਲੰਬੇ ਸਮੇਂ ਤੋਂ ਲੋਹੀਆਂ 'ਚ ਦੋ ਦੁਸਹਿਰੇ ਲੱਗਦੇ ਸਨ, ਪਰ ਇਸ ਵਾਰ ਸ੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ ਲੋਹੀਆਂ ਖਾਸ ਵਲੋਂ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ ਦੀ ਅਗਵਾਈ ਹੇਠ ਸਾਬੂਵਾਲ ਰੋਡ ਲੋਹੀਆਂ ...

ਪੂਰੀ ਖ਼ਬਰ »

ਛੋਟੇ ਬੱਸ ਆਪ੍ਰੇਟਰਾਂ ਨੇ ਭਲਕੇ ਫਗਵਾੜਾ 'ਚ ਸੱਦੀ ਮੀਟਿੰਗ

ਜੰਡਿਆਲਾ ਮੰਜਕੀ, 14 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਦੇ ਸਮੂਹ ਛੋਟੇ ਬੱਸ ਆਪ੍ਰੇਟਰਾਂ ਦੀ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਮੌਜੂਦਾ ਕੋਰੋਨਾ ਕਾਲ ਦੇ ਦੌਰ 'ਚ ਦਰਪੇਸ਼ ਮੁਸ਼ਕਿਲਾਂ ਸਬੰਧੀ ਚਿੰਤਾ ਪ੍ਰਗਟ ਕੀਤੀ ਗਈ | ਛੋਟੇ ਬੱਸ ਆਪ੍ਰੇਟਰਾਂ ਸੰਦੀਪ ਸ਼ਰਮਾ, ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਫ਼ੈਸਲਾ ਸੂਬਿਆਂ ਦੇ ਅਧਿਕਾਰਾਂ 'ਤੇ ਹਮਲਾ-ਕਾ. ਅਜਮੇਰ ਸਿੰਘ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਫਾਸੀਵਾਦੀ ਆਰ. ਐੱਸ. ਐੱਸ. ਭਾਜਪਾ ਦੀ ਕੇਂਦਰੀ ਮੋਦੀ ਸਰਕਾਰ ਵਲੋਂ ਨੀਮ ਫੌਜੀ ਬਲਾਂ ਨੂੰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ...

ਪੂਰੀ ਖ਼ਬਰ »

ਗੁ: ਗੁਰੂ ਨਾਨਕ ਦਰਬਾਰ ਪਿੰਡ ਨੱਲ੍ਹ ਵਿਖੇ ਦਸਤਾਰ ਮੁਕਾਬਲੇ

ਲੋਹੀਆਂ ਖਾਸ, 14 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਨੱਲ੍ਹ ਵਿਖੇ ਐੱਨ.ਆਰ.ਆਈ. ਸੇਵਾ ਸੁਸਾਇਟੀ ਵਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਉਪਰੰਤ ਦਸਤਾਰ ਮੁਕਾਬਲੇ ਕਰਵਾਏ ਗਏ | ਐੱਨ.ਆਰ.ਆਈ. ਸੇਵਾ ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਡੱਲੀ ਵਿਖੇ ਕੀਰਤਨ ਦਰਬਾਰ ਭਲਕੇ

ਭੋਗਪੁਰ, 14 ਅਕਤੂਬਰ (ਕਮਲਜੀਤ ਸਿੰਘ ਡੱਲੀ)- ਪਿੰਡ ਡੱਲੀ ਵਿਖੇ ਬਾਬਾ ਬੱਦੋਆਣਾ ਸਾਹਿਬ ਨੌਜਵਾਨ ਸਭਾ ਤੇ ਸੰਗਤ ਪਿੰਡ ਡੱਲੀ ਵਲੋ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਕਿਸਾਨ ਸੰਘਰਸ਼ ਦੀ ਸਫਲਤਾ ਲਈ ਗੁਰਮਿਤ ਸਮਾਗਮ ਅਤੇ ਮਹਾਨ ਕੀਰਤਨ ਦਰਬਾਰ 16 ਅਕਤੂਬਰ ਨੂੰ ਸ਼ਾਮ 6 ਤੋਂ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਦਾ ਦਾਇਰਾ ਵਧਾਉਣ ਦੀ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਵਲੋਂ ਨਿਖੇਧੀ

ਮੱਲ੍ਹੀਆਂ ਕਲਾਂ, 14 ਅਕਤੂਬਰ (ਮਨਜੀਤ ਮਾਨ)- ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਦੇ ਹੋਰ ਅਧਿਕਾਰ ਦੇਣ ਦੀ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ...

ਪੂਰੀ ਖ਼ਬਰ »

ਨਕੋਦਰ ਰੋਡ 'ਤੇ ਸੜਕ 'ਚ ਧਸਿਆ ਖੰਡ ਨਾਲ ਭਰਿਆ ਟਰੱਕ

ਜਲੰਧਰ, 14 ਅਕਤੂਬਰ (ਸ਼ਿਵ)-ਜਲੰਧਰ ਵਿਚ ਆਏ ਦਿਨ ਲੰਘਦੀਆਂ ਗੱਡੀਆਂ ਸੜਕਾਂ ਵਿਚ ਇਸ ਕਰਕੇ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਿਉਂਕਿ ਘਟੀਆ ਤਰੀਕੇ ਨਾਲ ਬਣ ਰਹੀਆਂ ਹਨ ਤੇ ਇਹ ਮਾਮਲੇ ਲਗਾਤਾਰ ਵਧ ਰਹੇ ਹਨ | ਅੱਜ ਸ਼ਾਮ ਨਾਰੀ ਨਿਕੇਤਨ ਦੀ ਕੁਝ ਦੂਰੀ 'ਤੇ ਨਕੋਦਰ ਰੋਡ 'ਤੇ ...

ਪੂਰੀ ਖ਼ਬਰ »

ਮੰਨਣ ਦੀ ਅਗਵਾਈ ਹੇਠ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੀ ਭਰਵੀਂ ਮੀਟਿੰਗ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)- ਭਗਵਾਨ ਵਾਲਮੀਕਿ ਤੀਰਥ ਸਥਾਨ ਅੰਮਿ੍ਤਸਰ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ 17 ਅਕਤੂਬਰ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ...

ਪੂਰੀ ਖ਼ਬਰ »

ਭੋਡੇ ਸਪਰਾਏ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਵਾਉਣ ਦਾ ਕੰਮ ਸ਼ੁਰੂ

ਜਮਸ਼ੇਰ ਖ਼ਾਸ, 14 ਅਕਤੂਬਰ (ਅਵਤਾਰ ਤਾਰੀ)-ਪਿੰਡ ਭੋਡੇ ਸਪਰਾਏ ਦੀ ਕਾਲੋਨੀ ਜੋ ਕਿ ਪਿੰਡ ਚਿੱਤੇਆਣੀ ਰੋਡ 'ਤੇ ਬਣੀ ਹੋਈ ਹੈ, ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਾਲੋਨੀ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਅੱਜ ਗ੍ਰਾਮ ...

ਪੂਰੀ ਖ਼ਬਰ »

ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਐਸੋਸੀਏਸ਼ਨ ਦੇ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਕੇਂਦਰ ਦੀ ਭਾਜਪਾ ਸਰਕਾਰ ਨੇ ਬੀ.ਐੱਸ.ਐੱਫ਼. ਨੂੰ ਵਧੇਰੇ ਅਧਿਕਾਰ ਦੇ ਕੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਤਾਂ ਕੀਤਾ ਹੀ ਹੈ ਨਾਲ ਹੀ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵੀ ਵਧਾ ਦਿੱਤਾ ਹੈ | ਇਹ ਪ੍ਰਗਟਾਵਾ ਐਂਟੀ ...

ਪੂਰੀ ਖ਼ਬਰ »

ਡਾਕ ਵਿਭਾਗ ਵਲੋਂ ਗਾਹਕ ਮਿਲਣੀ ਸਮਾਗਮ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)- 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਮੌਕੇ ਰਾਸ਼ਟਰੀ ਡਾਕ ਹਫ਼ਤਾ ਮਨਾ ਰਹੇ ਡਾਕ ਵਿਭਾਗ ਜਲੰਧਰ ਵਲੋਂ ਗਾਹਕ ਮਿਲਣੀ ਸਮਾਗਮ ਸੀਨੀਅਰ ਸੁਪਰਡੈਂਟ ਜਲੰਧਰ ਡਵੀਜ਼ਨ ਦੇ ਦਫਤਰ ਵਿਖੇ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦੇ ...

ਪੂਰੀ ਖ਼ਬਰ »

ਡਾ: ਪੂਨਮ ਸੂਰੀ ਵਲੋਂ ਮੇਹਰ ਚੰਦ ਬਹੁਤਕਨੀਕੀ ਕਾਲਜ ਦਾ ਪ੍ਰਾਸਪੈਕਟਸ ਜਾਰੀ

ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)- ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਨਵੇਂ ਵਰੇ੍ਹ ਦਾ ਪ੍ਰਾਸਪੈਕਟਸ ਨਵੀਂ ਦਿੱਲੀ ਵਿਖੇ ਡੀ.ਏ.ਵੀ. ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਨੇ ਰਿਲੀਜ਼ ਕੀਤਾ | ਉਨ੍ਹਾਂ ਦੇ ਨਾਲ ਅਜੇ ਸੂਰੀ, ਜਨਰਲ ਸਕੱਤਰ ਡੀ ...

ਪੂਰੀ ਖ਼ਬਰ »

ਨਿਗਮ ਨੇ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ

ਜਲੰਧਰ, 14 ਅਕਤੂਬਰ (ਸ਼ਿਵ)-ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਦੀ ਹਦਾਇਤ 'ਤੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ, ਸੀ.ਐੱਫ. ਸੁਮਨ ਨੇ ਡੇਂਗੂ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਾਈ ਦਾਸ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌਂ ਅਤੇ ਅਤੇ ਆਰੀਆ ਗਰਲਜ਼ ਸੀਨੀਅਰ ...

ਪੂਰੀ ਖ਼ਬਰ »

ਵਿਸ਼ਵ ਦਿ੍ਸ਼ਟੀ ਦਿਵਸ ਮੌਕੇ ਅੱਖਾਂ ਦੀ ਸੰਭਾਲ ਬਾਰੇ ਕੀਤਾ ਜਾਗਰੂਕ

ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ)- ਵਿਸ਼ਵ ਦਿ੍ਸ਼ਟੀ ਦਿਵਸ ਮÏਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਕÏਰ ਵਲੋਂ ਆਈ ਮੋਬਾਈਲ ਯੂਨਿਟ ਸਿਵਲ ਹਸਪਤਾਲ ਜਲੰਧਰ ਵਿਖੇ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ¢ ਇਸ ਦÏਰਾਨ ਮਾਸ ਮੀਡੀਆ ਵਿੰਗ ਵਲੋਂ ਲੋਕਾਂ ...

ਪੂਰੀ ਖ਼ਬਰ »

ਪੰਜਾਬ 'ਚ ਬੀ.ਐਸ.ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੀ ਨਿੰਦਾ

ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਕੇਂਦਰ ਸਰਕਾਰ ਵਲੋਂ ਪੰਜਾਬ 'ਚ ਸੀਮਾ ਸੁਰੱਖਿਆ ਬਲ (ਬੀ.ਐਸ.ਐੱਫ.) ਦੇ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰਨ ਦੇ ਕੀਤੇ ਗਏ ਫ਼ੈਸਲੇ ਦੀ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਨਿੰਦਾ ਕੀਤੀ ਹੈ ਇਕ ...

ਪੂਰੀ ਖ਼ਬਰ »

ਬਜ਼ੁਰਗ ਦੀ ਸਹਾਇਤਾ ਲਈ ਏ.ਡੀ.ਸੀ. ਨੂੰ ਮੰਗ ਪੱਤਰ

ਜਲੰਧਰ, 14 ਅਕਤੂਬਰ (ਸ਼ਿਵ)- ਕੌਂਸਲ ਫ਼ਾਰ ਸੋਸ਼ਲ ਕਾਜ ਜਥੇਬੰਦੀ ਨੇ ਏ.ਡੀ.ਸੀ. ਨੂੰ ਇਕ ਮੰਗ ਪੱਤਰ ਦੇ ਕੇ ਬਜ਼ੁਰਗ ਗ਼ਰੀਬ ਵਿਅਕਤੀ ਨੂੰ ਬਣਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ | ਐਡਵੋਕੇਟ ਅਰਜਨ ਖੁਰਾਨਾ ਨੇ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਕਿ ਇਸ ਵਿਅਕਤੀ ਦੀ ...

ਪੂਰੀ ਖ਼ਬਰ »

ਛਾਉਣੀ ਦੇ ਦੁਸਹਿਰਾ ਮੈਦਾਨ 'ਚ 70 ਫੁੱਟ ਉੱਚਾ ਲੱਗਾ ਰਾਵਣ ਦਾ ਪੁਤਲਾ

ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)- ਸ੍ਰੀ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਛਾਉਣੀ 'ਚ ਸਥਿਤ ਦੁਸਹਿਰ ਮੈਦਾਨ 'ਚ ਇਸ ਵਾਰ 70 ਫੁੱਟ ਉੱਚਾ ਰਾਵਣ ਦਾ ਪੁਤਲਾ ਲਾਇਆ ਗਿਆ ਹੈ | ਨਾਲ ਹੀ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਵੀ ਲਾਏ ਗਏ ...

ਪੂਰੀ ਖ਼ਬਰ »

ਜਲੰਧਰ ਨੇ ਸੂਬੇ ਭਰ 'ਚ ਸਭ ਤੋਂ ਘੱਟ ਪੈਂਡੈਂਸੀ 'ਚ ਹਾਸਲ ਕੀਤਾ ਮੋਹਰੀ ਸਥਾਨ

ਜਲੰਧਰ, 14 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ ਨੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲਾਂ ਅਤੇ ਸਭ ਤੋਂ ਘੱਟ ਪੈਂਡੇਸੀ ਨੂੰ ਯਕੀਨੀ ਬਣਾ ਕੇ ਸੂਬੇ ਭਰ ਵਿਚ ਮੋਹਰੀ ਸਥਾਨ ਹਾਸਲ ਕੀਤਾ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ...

ਪੂਰੀ ਖ਼ਬਰ »

ਦਲਜੀਤ ਸਿੰਘ ਸਹੋਤਾ ਵਲੋਂ ਪਰਗਟ ਸਿੰਘ ਨਾਲ ਮੁਲਾਕਾਤ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)- ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਵਲੋਂ ਸਿੱਖਿਆ, ਖੇਡਾਂ ਅਤੇ ਐਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਪਰਗਟ ਸਿੰਘ ਨਾਲ ਐਨ. ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ ਮਹਿਤਪੁਰ ਵਿਖੇ ਸਿਖਲਾਈ ਪ੍ਰੋਗਰਾਮ ਸ਼ੁਰੂ

ਮਹਿਤਪੁਰ, 14 ਅਕਤੂਬਰ (ਲਖਵਿੰਦਰ ਸਿੰਘ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਦੇ ਨਿਰਦੇਸ਼ਾ ਤੇ ਰਾਮਿੰਦਰ ਕੌਰ ਬੁੱਟਰ, ਵਧੀਕ ਡਾਇਰੈਕਟਰ (ਪੰਚਾਇਤ) ਤੇ ਮੁਖੀ ਐਸ.ਆਈ.ਆਰ.ਡੀ. ਦੀ ਅਗਵਾਈ 'ਚ ਬੀ.ਡੀ.ਪੀ.ਓ. ਦਫ਼ਤਰ ਦੇ ਸਮੂਹ ਸਟਾਫ਼ ਦੇ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਕੀਤਾ ਜਾਗਰੂਕ

ਲਾਂਬੜਾ, 14 ਅਕਤੂਬਰ (ਪਰਮੀਤ ਗੁਪਤਾ)-ਸ.ਸੀ.ਸੈ. ਸਕੂਲ ਵਡਾਲਾ ਵਿਖੇ ਵਿਦਿਆਰਥੀਆਂ ਨੂੰ ਪਰਾਲੀ ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਪ੍ਰਤੀ ਜਾਗਰੂਕ ਕਰਦਿਆਂ ਲੈਕਚਰਾਰ ਯੂਨੀਅਨ ਦੇ ਸੂਬਾ ਸਕੱਤਰ ਬਹਾਦਰ ਸਿੰਘ ਸੰਧੂ ਨੇ ਪਰਾਲੀ ਨੂੰ ਵਰਤੋਂ 'ਚ ਲਿਆਉਣ ਦੀ ...

ਪੂਰੀ ਖ਼ਬਰ »

ਸ਼ਹਿਰ 'ਚ 28 ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ

ਜਲੰਧਰ 14 ਅਕਤੂਬਰ (ਸ਼ੈਲੀ)- ਇਸ ਵਾਰ ਜਲੰਧਰ ਸ਼ਹਿਰ 'ਚ 28 ਵੱਖ-ਵੱਖ ਥਾਵਾਂ 'ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸੁਰੱਖਿਆ ਪ੍ਰਬੰਧਾਂ ਤਹਿਤ ਇਕ ਹਜ਼ਾਰ ਦੇ ਕਰੀਬ ਪੁਲਿਸ ਅਧਿਕਾਰੀ ਤੇ ਕਤਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ | ਦੁਸਹਿਰੇ ਨੂੰ ਲੈ ਕੇ ਲੋਕਾਂ ...

ਪੂਰੀ ਖ਼ਬਰ »

ਬੀ.ਐਸ.ਐੱਫ. ਨੂੰ ਅਧਿਕਾਰਾਂ ਸੰਬੰਧੀ ਜਾਰੀ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ ਕੇਂਦਰ-ਪਾਸਲਾ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐੱਫ.) ਨੂੰ ਪੰਜਾਬ ਅੰਦਰ 50 ਕਿਲੋਮੀਟਰ ਤੱਕ ਮਨਮਰਜ਼ੀ ਨਾਲ ਦਾਖ਼ਲ ਹੋਣ ਦੇ ਅਧਿਕਾਰ ਦੇਣ ਦੇ ਮੋਦੀ ਸਰਕਾਰ ਦੇ ਇਕ ਤਰਫ਼ਾ 'ਤੇ ਧੱਕੜ ਫ਼ੈਸਲੇ ਦੀ ...

ਪੂਰੀ ਖ਼ਬਰ »

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦਾ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਫਿਜ਼ਿਕਸ ਦੀਆਂ ਵਿਦਿਆਰਥਣਾਂ ਨੇ ਆਪਣੇ ਇਨੋਵੇਟਿਵ ਪ੍ਰੋਜੈਕਟਾਂ ਦੇ ਨਾਲ ਇਨੋਵੈਸਟਾ 2021 ਮੁਕਾਬਲੇ ...

ਪੂਰੀ ਖ਼ਬਰ »

ਸਤਿਸੰਗ 'ਚ ਸਿੱਖੀਆਂ ਗੱਲਾਂ ਦਾ ਹੁੰਦੈ ਚੰਗਾ ਪ੍ਰਭਾਵ-ਹੈਨਰੀ

ਜਲੰਧਰ, 14 ਅਕਤੂਬਰ (ਸ਼ਿਵ)- ਮਾਤਾ ਸ਼ੀਤਲਾ ਸ਼ਿਵ ਮੰਦਿਰ ਅਮਨ ਨਗਰ ਵਿਚ 52 ਵੇਂ ਸਾਲਾਨਾ ਸਮਾਗਮ 'ਚ ਮੁੱਖ ਮਹਿਮਾਨ ਅਤੇ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਲੁਆਉਂਦੇ ਹੋਏ ਕਿਹਾ ਕਿ ਸਤਿਸੰਗ ਵਿਚ ਸਿੱਖੀਆਂ ਗੱਲਾਂ ਜ਼ਿੰਦਗੀ 'ਤੇ ਚੰਗਾ ਪ੍ਰਭਾਵ ਪਾਉਂਦੀਆਂ ਹਨ | ...

ਪੂਰੀ ਖ਼ਬਰ »

ਯੂਥ ਕਲੱਬ ਵਲੋਂ ਮੀਏਾਵਾਲ ਅਰਾਈਆਂ ਸਕੂਲ 'ਚ ਸਫ਼ਾਈ ਮੁਹਿੰਮ ਸ਼ੁਰੂ

ਸ਼ਾਹਕੋਟ, 14 ਅਕਤੂਬਰ (ਸਚਦੇਵਾ)- ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੂਥ ਅਧਿਕਾਰੀ ਨਿਤਿਆਨੰਦ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਸ਼ਾਹਕੋਟ ਦੇ ਪਿੰਡ ਮੀਏਾਵਾਲ ਅਰਾਈਆਂ ਵਿਖੇ ਵਲੰਟੀਅਰ ਜੋਗਾ ਵਲੋਂ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਸਮਾਜ ਸੇਵਕ ਸੁਖਦੇਵ ਧਵਨ ਨੂੰ ਸ਼ਰਧਾਂਜਲੀਆਂ ਭੇਟ

ਸ਼ਾਹਕੋਟ, 14 ਅਕਤੂਬਰ (ਸੁਖਦੀਪ ਸਿੰਘ, ਸਚਦੇਵਾ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇੇ ਪਿ੍ੰਸੀਪਲ ਵੰਦਨਾ ਧਵਨ ਦੇ ਪਤੀ ਸੁਖਦੇਵ ਧਵਨ (ਉੱਘੇ ਸਮਾਜ ਸੇਵਕ) ਦੀ ਆਤਮਿਕ ਸ਼ਾਂਤੀ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ ਸ੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ਵਿਖੇ ...

ਪੂਰੀ ਖ਼ਬਰ »

ਸ਼ਿਵਾ ਪਬਲਿਕ ਸਕੂਲ 'ਚ ਭਾਸ਼ਨ ਮੁਕਾਬਲੇ

ਨੂਰਮਹਿਲ, 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਸ਼ਿਵਾ ਪਬਲਿਕ ਸਕੂਲ ਨੂਰਮਹਿਲ ਵਿਚ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਵਿਦਿਆਰਥੀਆਂ ਨੇ ਅਜੋਕੇ ਸਮੇਂ ਦੀਆਂ ਮੱੁਖ ਸਮੱਸਿਆਵਾਂ ਦੇ ਮੁੱਦੇ 'ਤੇ ਭਾਸ਼ਨ ਦਿੱਤਾ | ਇਸ ਮੌਕੇ ਪਿੰ©ਸੀਪਲ ...

ਪੂਰੀ ਖ਼ਬਰ »

ਬੱਸ 'ਚ ਸੁੱਤੀ ਰਹਿ ਗਈ ਬੱਚੀ ਪੁਲਿਸ ਨੇ ਭਾਲ ਕੇ ਵਾਰਸਾਂ ਹਵਾਲੇ ਕੀਤੀ

ਫਿਲੌਰ, 14 ਅਕਤੂਬਰ (ਸਤਿੰਦਰ ਸ਼ਰਮਾ)- ਯੂ.ਪੀ. ਤੋਂ ਆ ਰਹੇ ਪ੍ਰਵਾਸੀ ਪਰਿਵਾਰ ਦੀ ਇਕ 7 ਸਾਲਾ ਬੱਚੀ ਬੱਸ 'ਚ ਹੀ ਸੁੱਤੀ ਰਹਿ ਗਈ, ਜਿਸ ਨੂੰ ਪੁਲਿਸ ਨੇ ਭਾਲ ਕੇ ਵਾਰਸਾਂ ਹਵਾਲੇ ਕੀਤਾ | ਐਸ.ਐੱਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਇਕ ਪ੍ਰਵਾਸੀ ਜਤਿੰਦਰ ...

ਪੂਰੀ ਖ਼ਬਰ »

¸ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ¸ ਧੜੱਲੇ ਨਾਲ ਚੱਲ ਰਿਹੈ ਰੇਤੇ ਦਾ ਕਾਰੋਬਾਰ

ਫਿਲੌਰ, 14 ਅਕਤੂਬਰ (ਵਿਪਨ ਗੈਰੀ)- ਮੁੱਖ ਮੰਤਰੀ ਦੇ ਆਦੇਸ਼ਾਂ ਦੀ ਉਲੰਘਣਾ ਤੇ ਪ੍ਰਸ਼ਾਸਨ ਦੀ ਨੱਕ ਹੇਠ ਲਗਾਤਾਰ ਚੱਲ ਰਹੇ ਰੇਤੇ ਦੇ ਕਾਰੋਬਾਰ ਖ਼ਿਲਾਫ਼ ਅੱਜ ਇਕ ਵਾਰ ਫਿਰ ਕਿਰਤੀ ਕਿਸਾਨ ਯੂਨੀਅਨ ਤੇ ਪੇਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਐੱਸ.ਡੀ.ਐਮ. ਫਿਲੌਰ ਨੂੰ ਮਿਲਿਆ | ...

ਪੂਰੀ ਖ਼ਬਰ »

ਨਿੱਜੀ ਕੰਪਨੀ ਦੇ ਏਜੰਟਾਂ 'ਤੇ ਠੱਗੀ ਮਾਰਨ ਦੇ ਦੋਸ਼

ਸ਼ਾਹਕੋਟ, 14 ਅਕਤੂਬਰ (ਸੁਖਦੀਪ ਸਿੰਘ)- ਇਕ ਨਿੱਜੀ ਕੰਪਨੀ ਦੇ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਔਰਤਾਂ ਨੇ ਪਿੰਡ ਬੁਲੰਦਾ 'ਚ ਫਾਇਨਾਂਸ ਕੰਪਨੀ ਦੇ ਏਜੰਟਾਂ ਵਲੋਂ ਪਿੰਡ ਦੀ ਹੀ ਇਕ ਔਰਤ ਨੂੰ ਮੂਹਰੇ ਲਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ, ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਪਿੰਡ ਬੁੱਢਣਵਾਲ ਵਿਖੇ ਇਕਾਈ ਦਾ ਗਠਨ

ਸ਼ਾਹਕੋਟ, 14 ਅਕਤੂਬਰ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਨਵੀਨਰ ਮੋਹਣ ਸਿੰਘ ਬੱਲ, ਹਰਨੇਕ ਸਿੰਘ ਮਾਲੜੀ, ਨਿਰਮਲ ਸਿੰਘ ਜਹਾਂਗੀਰ ਅਤੇ ਸੁੱਖਪਾਲ ਸਿੰਘ ਰਾਈਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 15 ...

ਪੂਰੀ ਖ਼ਬਰ »

ਐਲ.ਸੀ.ਡੀ. ਤੇ ਡੀ.ਵੀ.ਆਰ. ਸਮੇਤ 3 ਚੋਰ ਕਾਬੂ

ਮਹਿਤਪੁਰ, 14 ਅਕਤੂਬਰ (ਮਿਹਰ ਸਿੰਘ ਰੰਧਾਵਾ)- ਮਹਿਤਪੁਰ ਪੁਲਿਸ ਵਲੋਂ ਤਿੰਨ ਚੋਰਾਂ ਨੂੰ ਇਕ ਐੱਲ.ਸੀ.ਡੀ. ਤੇ ਇਕ ਕੈਮਰਿਆਂ ਦੇ ਡੀ.ਵੀ.ਆਰ. ਸਮੇਤ ਕਾਬੂ ਕੀਤਾ ਗਿਆ ਹੈ | ਇੰਸਪੈਕਟਰ ਲਖਵੀਰ ਸਿੰਘ ਐਸ.ਐੱਚ.ਓ. ਥਾਣਾ ਮਹਿਤਪੁਰ ਦੀ ਅਗਵਾਈ ਹੇਠ ਏ.ਐਸ.ਆਈ. ਸਰਵਣ ਸਿੰਘ ਤੇ ...

ਪੂਰੀ ਖ਼ਬਰ »

ਗੁਰਾਇਆ ਪਾਵਰਕਾਮ ਦਫ਼ਤਰ ਅੱਗੇ ਅਰਥੀ ਫੂਕ ਮੁਜ਼ਾਹਰਾ

ਗੁਰਾਇਆ, 14 ਅਕਤਬੂਰ (ਚਰਨਜੀਤ ਸਿੰਘ ਦੁਸਾਂਝ)- ਪੀ. ਐਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਮੰਡਲ ਦਫ਼ਤਰ ਗੁਰਾਇਆ ਦੇ ਮੁੱਖ ਗੇਟ 'ਤੇ ਪਾਵਰਕਾਮ ਦੀ ਮੈਨਜਮੈਂਟ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਡਿਪਟੀ ਪੈਨਸ਼ਨਰ ਸਕੱਤਰ ਸ਼ਿਵ ਕੁਮਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵੈਨ ਡਰਾਈਵਰ ਹਰਮਨਜੀਤ ਸਿੰਘ ਦੀ ਮੌਤ

ਫਿਲੌਰ, 14 ਅਕਤੂਬਰ (ਸਤਿੰਦਰ ਸ਼ਰਮਾ)- ਅੱਜ ਤੜਕੇ ਫਿਲੌਰ ਨੇੜੇ ਮੁੱਖ ਮਾਰਗ 'ਤੇ ਪਿੰਡ ਖਹਿਰਾ ਕੋਲ ਜਲੰਧਰ ਤੋਂ ਅਖ਼ਬਾਰਾਂ ਲੈ ਕੇ ਫਿਲੌਰ ਨੂੰ ਆ ਰਹੀ ਇਕ ਮਾਰੂਤੀ ਵੈਨ ਨੰਬਰ ਪੀ.ਬੀ. 08ਡੀ.ਸੀ. 0848 ਸੜਕ 'ਤੇ ਖੜ੍ਹੇ ਇਕ ਟਰੱਕ ਨੰਬਰ ਪੀ.ਬੀ. 10ਐੱਚ.ਜੀ. 4079 ਨਾਲ ਟਕਰਾ ਗਈ, ਜਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX