ਮਾਨਸਾ, 14 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਨਿੱਤ ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡਾਂ, ਸ਼ਹਿਰਾਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਗਏ | ਮਾਨਸਾ ਵਿਖੇ ਰੋਸ ਧਰਨੇ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਪ੍ਰਧਾਨ ਕਾ. ਭਗਤ ਸਿੰਘ ਸਮਾਉਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਨਿੱਤ ਦਿਨ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ 'ਚ ਵਾਲੀਆਂ ਵਸਤਾਂ ਦੇ ਭਾਅ ਵਧਾਏ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ 'ਤੇ ਆਰਥਿਕ ਬੋਝ ਵਧ ਰਿਹਾ ਹੈ ਅਤੇ ਉਨ੍ਹਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ ਅਤੇ ਉਸ ਨੂੰ ਕੋਈ ਵੀ ਰੋਸ ਪ੍ਰਦਰਸ਼ਨ ਆਦਿ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਖ਼ਮਿਆਜ਼ਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ | ਉਨ੍ਹਾਂ ਮੰਗ ਕੀਤੀ ਕਿ ਛੜੱਪੇ ਮਾਰ ਕੇ ਵਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ, ਮਗਨਰੇਗਾ ਕਾਨੂੰਨ ਤਹਿਤ ਹਰ ਇਕ ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ, ਮਜ਼ਦੂਰਾਂ, ਔਰਤਾਂ ਸਿਰ ਚੜਿ੍ਹਆ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਆਦਿ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾ. ਨਿੱਕਾ ਸਿੰਘ ਬਹਾਦਰਪੁਰ, ਜ਼ਿਲ੍ਹਾ ਸਕੱਤਰ ਕਾ. ਵਿਜੈ ਭੀਖੀ, ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਨੰਦਗੜ੍ਹ, ਸੂਬਾ ਸੋਸ਼ਲ ਮੀਡੀਆ ਇੰਚਾਰਜ ਕਾ. ਪ੍ਰਦੀਪ ਗੁਰੂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਸੋਧੇ ਕਿਰਤ ਕਾਨੂੰਨ ਅਤੇ ਨਵੇਂ ਖੇਤੀ ਕਾਨੂੰਨਾਂ ਰਾਹੀ ਲੋਕਾਂ ਦੀ ਜ਼ਿੰਦਗੀ ਭੁੱਖ ਤੇ ਗੁਲਾਮੀ ਵਿਚ ਜਕੜੀ ਜਾਣੀ ਹੈ, ਇਸ ਲਈ ਦੇਸ਼ ਦੇ ਲੋਕ ਕਾਲੇ ਕਾਨੂੰਨਾਂ ਅਤੇ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਸੰਘਰਸ਼ ਦੇ ਮੈਦਾਨ 'ਚ ਨਿੱਤਰਨ | ਇਸ ਮੌਕੇ ਕਿ੍ਸ਼ਨਾ ਮਾਨਸਾ, ਜਰਨੈਲ ਸਿੰਘ ਮਾਨਸਾ, ਪਰਮਜੀਤ ਸਿੰਘ ਡਸਕਾ, ਸੁਖਵੀਰ ਸਿੰਘ ਖਾਰਾ, ਬਿੱਕਰ ਸਿੰਘ ਸਿਤਾਰਾ ਆਦਿ ਹਾਜ਼ਰ ਸਨ |
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ- ਸਥਾਨਕ ਕਸਬੇ ਵਿਖੇ ਮਹਿੰਗਾਈ ਰੋਕੋ ਰੋਜ਼ਗਾਰ ਦਿਓ, ਖੇਤੀ ਵਿਰੋਧੀ ਤਿੰਨੇ ਕਾਲੇ ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਰੱਦ ਕਰੋ ਦੇ ਸੱਦੇ ਤਹਿਤ ਮਜ਼ਦੂਰ ਮੁਕਤੀ ਮੋਰਚਾ ਵਲੋਂ ਭਾਂਡੇ ਖੜਕਾਏ ਗਏ ਅਤੇ ਖਾਲੀ ਸਿਲੰਡਰ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਮਨਜੀਤ ਕੌਰ ਜੋਗਾ, ਸਤਵਿੰਦਰ ਕੌਰ, ਜਸਪਾਲ ਕੌਰ, ਜਸਵੀਰ ਸਿੰਘ, ਜਗਸੀਰ ਸਿੰਘ, ਪਰਮਜੀਤ ਕੌਰ, ਕਾਲਾ ਸਿੰਘ, ਰਾਮ ਸਿੰਘ ਆਦਿ ਹਾਜ਼ਰ ਸਨ |
ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਪਿੰਡ ਬਹਾਦਰਪੁਰ ਅਤੇ ਦਿਆਲਪੁਰਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਹਿੰਗਾਈ ਖ਼ਿਲਾਫ਼ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਗਟ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਦੇਸ਼ ਦੇ ਵੱਡੇ ਪੂੰਜੀਪਤੀ ਅੰਬਾਨੀ, ਅੰਡਾਨੀ ਦੇ ਮੁਨਾਫ਼ੇ ਲਈ ਮੋਦੀ ਸਰਕਾਰ ਵਲੋਂ ਡੀਜ਼ਲ, ਪੈਟਰੋਲ, ਰਸੋਈ ਗੈਸ ਆਦਿ ਵਸਤਾਂ ਦੇ ਰੇਟਾਂ ਵਿਚ ਕੀਤੇ ਜਾ ਰਹੇ ਵਾਧੇ ਕਾਰਨ ਵਧ ਰਹੀ ਮਹਿੰਗਾਈ ਕਰ ਕੇ ਮਜ਼ਦੂਰ ਵਰਗ ਨੂੰ ਨਿਚੋੜ ਕੇ ਰੱਖ ਦਿੱਤਾ ਹੈ | ਅੱਜ ਦੇਸ਼ ਦੀ 85 ਪ੍ਰਤੀਸ਼ਤ ਜਨਤਾ ਦਿਨੋ ਦਿਨ ਗਰੀਬ ਹੋ ਰਹੀ ਹੈ ਜਦੋਂ ਕਿ ਪੂੰਜੀਪਤੀ ਅੰਬਾਨੀ, ਅੰਡਾਨੀ ਹਰ ਰੋਜ ਅਮੀਰ ਹੋ ਰਹੇ ਹਨ | ਇਸ ਮੌਕੇ ਆਗੂ ਪਾਲ ਸਿੰਘ, ਸਰਜਪਾਲ ਕੌਰ, ਗੁਰਤੇਜ ਸਿੰਘ ਬਰੇਟਾ, ਬੀਰਬਲ ਸਿੰਘ, ਲਛਮਣ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ |
ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ) - ਸਿਵਲ ਹਸਪਤਾਲ ਵਿਚ ਪਿਛਲੇ ਸਾਲ ਐਚ.ਆਈ.ਵੀ ਪਾੱਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ਵਿਚ ਪੀੜ੍ਹਤ ਪਰਿਵਾਰ ਵਲੋਂ ਹਾਈ ਕੋਰਟ ਵਿਚ ਵਕੀਲ ਐਚ.ਸੀ ਅਰੋੜਾ ਦੁਆਰਾ ਕੀਤੀ ਦਾਇਰ ਪਟੀਸ਼ਨ 'ਚ ਪੰਜਾਬ ਰਾਜ, ਐਸ.ਐਸ.ਪੀ ਬਠਿੰਡਾ ਅਤੇ ਐਸ.ਐਚ.ਓ ...
ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ) - ਅੱਜ ਬਿਜਲੀ ਦਫ਼ਤਰ ਭਾਈਰੂਪਾ ਵਿਖੇ ਸਾਂਝੇ ਫੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਪੱਧਰੀ ਧਰਨਾ ਸਬ ਡਵੀਜ਼ਨ ਅੰਦਰ ਲਗਾਇਆ ਗਿਆ ਜਿਸ 'ਚ ਸਮੂਹ ਮੁਲਾਜ਼ਮਾਂ ਨੇ ਭਾਗ ਲਿਆ, ਮੁਜ਼ਾਹਰਾਕਾਰੀਆਂ ਨੇ ...
ਬੁਢਲਾਡਾ, 14 ਅਕਤੂਬਰ (ਰਾਹੀ) - ਵਾਅਦੇ ਮੁਤਾਬਿਕ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਸਿੱਧੀ ਭਰਤੀ ਯੂਨੀਅਨ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਨਾ ਕਰਵਾਉਣ ਦੇ ਰੋਸ ਵਜੋਂ ਜਥੇਬੰਦੀ ਨੇ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ...
ਭੀਖੀ, 14 ਅਕਤੂਬਰ (ਬਲਦੇਵ ਸਿੰਘ ਸਿੱਧੂ) - ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਨਵੇਂ ਮਕਾਨ ਉਸਾਰਨ ਲਈ ਡੇਢ ਲੱਖ ਰੁਪਏ ਲਾਭਪਾਤਰੀਆਂ ਲਈ ਮਨਜ਼ੂਰ ਹੋਏ ਸਨ | ਇਸ ਰਾਸ਼ੀ ਨੂੰ ਵਰਤ ਕੇ ਲੋਕਾਂ ਨੇ ਆਪਣੇ ਮਕਾਨ ਉਸਾਰ ਲਏ ਹਨ ਪਰ ਹੁਣ ਈ.ਓ. ਭੀਖੀ ਵਲੋਂ ਲਾਭਪਾਤਰੀਆਂ ਨੂੰ ...
ਮਾਨਸਾ, 14 ਅਕਤੂਬਰ (ਰਾਵਿੰਦਰ ਸਿੰਘ ਰਵੀ) - ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀ ਵਿਦਿਆਰਥਣ ਗੁਰਸ਼ਰਨ ਕੌਰ ਦੀ ਪ੍ਰੀ ਆਰ.ਡੀ. ਕੈਂਪ ਲਈ ਚੋਣ ਹੋਈ ਹੈ | ਪਿੰਡ ਕਮਾਲੂ ਸਵੈਚ ਦੀ ਇਹ ਵਿਦਿਆਰਥਣ ਐਮ.ਏ. ਅੰਗਰੇਜ਼ੀ ਕਰ ਰਹੀ ਹੈ, ਜੋ 18 ਤੋਂ 27 ਅਕਤੂਬਰ ਨੂੰ ...
ਮਾਨਸਾ, 14 ਅਕਤੂਬਰ (ਰਵੀ) - ਸੁਨਾਮ ਵਿਖੇ ਹੋਈ ਪੰਜਾਬ ਸਟੇਟ ਵੂਸੋ ਚੈਂਪੀਅਨਸ਼ਿਪ 'ਚੋਂ ਮਾਨਸਾ ਦੇ 3 ਖਿਡਾਰੀਆਂ ਨੇ ਕਾਂਸੇ ਦੇ ਤਗਮੇ ਜਿੱਤੇ ਹਨ | ਖਿਡਾਰੀ ਹਰਦੀਪ ਸਿੰਘ ਨੇ ਭਾਰ 80 ਕਿੱਲੋ, ਜਸਪ੍ਰੀਤ ਕੌਰ ਔਲਖ 60 ਕਿੱਲੋ ਅਤੇ ਆਲਮਜੀਤ ਸਿੰਘ 90 ਕਿੱਲੋ ਭਾਰ ਵਰਗ 'ਚੋਂ ਇਹ ...
ਜੋਗਾ, 14 ਅਕਤੂਬਰ (ਹਰਜਿੰਦਰ ਸਿੰਘ ਚਹਿਲ) - ਮਾਈ ਭਾਗੋ ਇੰਸਟੀਚਿਊਟ ਰੱਲਾ ਦੇ ਵਿਦਿਆਰਥੀਆਂ ਨੇ ਕੋਰੋਨਾ ਕਾਲ ਦੀਆਂ ਲਈਆਂ ਫ਼ੀਸਾਂ ਦੇ ਰੋਸ ਵਜੋਂ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਕਾਲਜ ਗੇਟ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਵਿਦਿਆਰਥੀਆਂ ਨੇ ਕਿਹਾ ਕਿ ...
ਬੁਢਲਾਡਾ, 14 ਅਕਤੂਬਰ (ਸਵਰਨ ਸਿੰਘ ਰਾਹੀ) - ਪੱਕਾ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਕਾਮਿਆਂ ਵਲੋਂ ਸਿਵਲ ਹਸਪਤਾਲ ਬੁਢਲਾਡਾ ਵਿਖੇ ਵਿਖੇ ਰੋਸ ਧਰਨਾ ਲਗਾਇਆ ਗਿਆ | ਜ਼ਿਲ੍ਹਾ ਆਗੂ ਜਗਦੇਵ ਸਿੰਘ, ਅਵਿਨਾਸ਼ ਚੁੱਘ, ਗੁਰਸੇਵਕ ...
ਬੋਹਾ, 14 ਅਕਤੂਬਰ (ਰਮੇਸ਼ ਤਾਂਗੜੀ) - ਕਸਬਾ ਬੋਹਾ 'ਚ ਪਿਛਲੇ 5 ਸਾਲਾਂ ਤੋਂ ਪੈ ਰਿਹਾ ਸੀਵਰੇਜ ਹਾਲੇ ਮੁਕੰਮਲ ਨਹੀਂ ਹੋਇਆ | 34 ਕਰੋੜ ਰੁਪਏ ਦੀ ਗਰਾਂਟ ਨਾਲ ਸ਼ੁਰੂ ਹੋਏ ਇਸ ਕੰਮ 'ਚ ਜਿੱਥੇ ਕਸਬੇ ਦੀਆਂ ਗਲੀਆਂ, ਨਾਲੀਆਂ, ਬਾਜ਼ਾਰਾਂ 'ਚ ਜ਼ਮੀਨਦੋਜ਼ ਪਾਈਪਾਂ ਪਾ ਕੇ ...
ਮਾਨਸਾ, 14 ਅਕਤੂਬਰ (ਧਾਲੀਵਾਲ) - ਸਥਾਨਕ ਆਈਲੈਟਸ ਪੁਆਇੰਟ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਦਲੇਲ ਸਿੰਘ ਵਾਲਾ ਨੇ ਆਈਲੈਟਸ ਦੀ ਪ੍ਰੀਖਿਆ 'ਚੋਂ ਓਵਰਆਲ 6.5 ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ.ਡੀ. ...
ਬਠਿੰਡਾ,14 ਅਕਤੂਬਰ (ਅਵਤਾਰ ਸਿੰਘ) - ਬਠਿੰਡਾ ਬਾਜਾਖਾਨਾ ਰੋਡ 'ਤੇ ਇਕ ਮੋਟਰ ਸਾਈਕਲ ਅਤੇ ਕੈਂਟਰ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੀ ਉਸ ਦੀ ਪਤਨੀ ਵਾਲ-ਵਾਲ ਬਚ ਗਈ | ਸਹਾਰਾ ਜਨ ਸੇਵਾ ਦੀ ਲਾਈਫ਼ ...
ਰਾਮਾਂ ਮੰਡੀ, 14 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਮਲਕਾਣਾ ਦੇ ਖ੍ਰੀਦ ਕੇਂਦਰ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਸਰਪੰਚ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ | ਇਸ ਮੌਕੇ ਆੜ੍ਹਤੀਏ ਮੇਘ ਰਾਜ ...
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਚ ਕਾਲਜ ਦੀ ਪੰਜਾਬੀ ਸਾਹਿਤ ਸਭਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ | ਵਿਦਿਆਰਥਣਾਂ ਨੇ ਕਵਿਤਾਵਾਂ ਸੁਣਾ ਕੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ | ਰਮਨਦੀਪ ਸ਼ਰਮਾ ...
ਮਾਨਸਾ, 14 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਡਾ. ਹਰਚੰਦ ਸਿੰਘ ਦੀ ਅਗਵਾਈ ਹੇਠ ਵਿਸ਼ਵ ਦਿ੍ਸਟੀ ...
ਸਰਦੂਲਗੜ੍ਹ, 14 ਅਕਤੂਬਰ (ਜ਼ੈਲਦਾਰ)- ਰਾਸ਼ਟਰੀ ਸਿਹਤ ਮਿਸ਼ਨ ਤਹਿਤ ਭਰਤੀ ਠੇਕਾ ਆਧਾਰਤ ਮੁਲਾਜ਼ਮਾਂ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ | ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 12 ਸਾਲ ਤੋਂ ਸਿਹਤ ...
ਸਰਦੂਲਗੜ੍ਹ, 14 ਅਕਤੂਬਰ (ਪ. ਪ.)- ਸਥਾਨਕ ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਵਿਖੇ ਨੈਸ਼ਨਲ ਕੈਡਿਟ ਕੋਰ ਆਰਮੀ ਵਿੰਗ ਦੀ 20 ਪੰਜਾਬ ਬਟਾਲੀਅਨ ਬਠਿੰਡਾ ਦਾ ਕੈਂਪ ਲਗਾਇਆ ਗਿਆ | ਪ੍ਰੋ. ਸਤੀਸ਼ ਕੁਮਾਰ ਨੇ ਦੱਸਿਆ ਕਿ 7 ਦਿਨਾਂ ਕੈਂਪ ਦੌਰਾਨ ...
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਪੈਨ ਇੰਡੀਆ ਕਮਪੇਨ ਮੁਹਿੰਮ ਤਹਿਤ ਮੁਫਤ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸਾਈਕਲ ਰੈਲੀ ਕੱਢੀ ਗਈ | ਰੈਲੀ ਦੀ ਅਗਵਾਈ ਵਧੀਕ ਸੀ.ਜੇ.ਐਮ. ਸੁਮਿਤ ਭੱਲਾ ਨੇ ਏ. ਡੀ. ਆਰ ਸੈਂਟਰ ਮਾਨਸਾ ਤੋਂ ਕੀਤੀ | ਇਹ ਰੈਲੀ ਕਚਹਿਰੀ ...
ਬਰੇਟਾ, 14 ਅਕਤੂਬਰ (ਪ. ਪ.) - ਇੰਪਲਾਈਜ਼ ਫੈਡਰੇਸ਼ਨ ਜਥੇਬੰਦੀ ਸਬ ਡਵੀਜ਼ਨ ਬਰੇਟਾ ਦੀ 5 ਮੈਂਬਰੀ ਕਮੇਟੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਤਰਸੇਮ ਸਿੰਘ ਪ੍ਰਧਾਨ, ਹਰਜੀਤ ਸਿੰਘ ਮੀਤ ਪ੍ਰਧਾਨ, ਮੱਖਣ ਸਿੰਘ ਜਨਰਲ ਸਕੱਤਰ, ਜਗਸੀਰ ਸਿੰਘ ਸਹਾਇਕ ਸਕੱਤਰ ਅਤੇ ਸੰਦੀਪ ...
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਮਨੁੱਖੀ ਅਧਿਕਾਰਾਂ ਦੀ ਅਸਲੀ ਪੂਰਤੀ ਕਰਤੱਵਾਂ ਦੀ ਪਾਲਣਾ ਕਰ ਕੇ ਹੀ ਸੰਭਵ ਹੋ ਸਕਦੀ ਹੈ | ਨੌਜਵਾਨ ਪੀੜ੍ਹੀ ਜਾਗਰੂਕ ਹੋ ਕੇ ਕਰਤੱਵਾਂ ਨੂੰ ਸਮਝੇ ਤਾਂ ਹੀ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ | ਇਹ ...
ਮਾਨਸਾ, 14 ਅਕਤੂਬਰ (ਸਟਾਫ਼ ਰਿਪੋਰਟਰ) - ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਖ਼ਰੀਦ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਮੰਡੀਆਂ ਚ ਸਾਰੇ ਪੁਖ਼ਤਾ ਪ੍ਰਬੰਧ ਸਮਾਂ ਰਹਿੰਦੇ ਹ ੀ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ...
--ਹਰਜਿੰਦਰ ਸਿੰਘ ਚਹਿਲ-- ਜੋਗਾ, 14 ਅਕਤੂਬਰ - ਸਥਾਨਕ ਕਸਬੇ ਦੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੈ | ਭਾਵੇਂ ਪਿਛਲੀ ਨਗਰ ਪੰਚਾਇਤ ਨੇ ਹਰਸਿਮਰਤ ਕੌਰ ਬਾਦਲ ਵਲੋਂ ਭੇਜੀ ਗਰਾਂਟ 'ਚੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX