ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਮਹੰਤ ਰਮਿੰਦਰ ਦਾਸ ਦੇ ਸਹਿਯੋਗ ਤੇ ਪ੍ਰਧਾਨ ਸ਼ਿਵ ਸੂਦ ਦੀ ਅਗਵਾਈ 'ਚ ਸਥਾਨਕ ਰਾਮ ਲੀਲ੍ਹਾ ਗਰਾਊਾਡ 'ਚ ਮਨਾਏ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ | ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਲੋਕਾਂ ਨੇ ਸ੍ਰੀ ਰਾਮ ਚੰਦਰ ਦੀ ਅਲੌਕਿਕ ਲੀਲ੍ਹਾ ਦਾ ਭਰਪੂਰ ਆਨੰਦ ਮਾਣਿਆ | ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਸਾਬਕਾ ਕੇਂਦਰੀ ਰਾਜ ਮੰਤਰੀ ਤੇ ਐੱਸ. ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਵਿਧਾਇਕ ਪਵਨ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ, ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਡਾ: ਕੁਲਦੀਪ ਨੰਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਮਹੰਤ ਮੋਹਨ ਦਾਸ, 'ਆਪ' ਆਗੂ ਬ੍ਰਹਮ ਸ਼ੰਕਰ ਜਿੰਪਾ, ਸੰਦੀਪ ਸੈਣੀ, ਮੁਕੇਸ਼ ਡਾਵਰ, ਸਾਬਕਾ ਸਾਂਸਦ ਕਮਲ ਚੌਧਰੀ, ਮੁਨੀਸ਼ ਗੁਪਤਾ ਬਿੱਲਾ, ਪੰਡਿਤ ਉਂਕਾਰ ਨਾਥ ਸ਼ਰਮਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਾਂਝੇ ਤੌਰ 'ਤੇ ਬਟਨ ਦਬਾਅ ਕੇ ਪੁਤਲਿਆਂ ਨੂੰ ਅੱਗ ਲਗਾਈ | ਇਸ ਮੌਕੇ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਗੋਪੀ ਚੰਦ ਕਪੂਰ, ਆਰ. ਪੀ. ਧੀਰ, ਜਨਰਲ ਸਕੱਤਰ ਪ੍ਰਦੀਪ ਹਾਂਡਾ, ਡਾ: ਬਿੰਦੂਸਰ ਸ਼ੁਕਲਾ, ਕੈਸ਼ੀਅਰ ਸੰਜੀਵ ਏਰੀ, ਰਾਕੇਸ਼ ਸੂਰੀ, ਰਣਜੀਤ ਰਾਣਾ, ਮੀਡੀਆ ਇੰਚਾਰਜ ਕਮਲ ਵਰਮਾ, ਸਹਿ-ਮੀਡੀਆ ਇੰਚਾਰਜ ਰਾਜਿੰਦਰ ਮੋਦਗਿੱਲ, ਤਰਸੇਮ ਮੋਦਗਿੱਲ, ਅਸ਼ਵਨੀ ਗੈਂਦ, ਸ਼ੰਮੀ ਵਾਲੀਆ, ਸ਼ਿਵ ਜੈਨ, ਮਨਮੋਹਨ ਸਿੰਘ ਕਪੂਰ, ਹਰੀਸ਼ ਆਨੰਦ, ਕ੍ਰਿਸ਼ਨ ਗੋਪਾਲ ਆਨੰਦ, ਸੁਭਾਸ਼ ਗੁਪਤਾ, ਮਨੋਹਰ ਲਾਲ ਜੈਰਥ, ਅਰੁਣ ਗੁਪਤਾ, ਵਿਪਨ ਵਾਲੀਆ, ਪਵਨ ਸ਼ਰਮਾ, ਅਜੇ ਜੈਨ, ਨਿਰੋਤਮ ਸ਼ਰਮਾ, ਅਸ਼ੋਕ ਸੋਢੀ, ਕੁਨਾਲ, ਸ਼ੁਭਾਕਰ ਭਾਰਦਵਾਜ, ਸੁਨੀਲ ਪਡਿਆਲ, ਮਨੀ ਗੋਗੀਆ, ਰਾਕੇਸ਼ ਡੋਗਰਾ, ਦਵਿੰਦਰ ਨਾਥ ਬਿੰਦਾ, ਵਰੁਣ ਕੈਂਥ, ਦੀਪਕ ਸ਼ਾਰਦਾ, ਰਘੁਵੀਰ ਬੰਟੀ, ਕਪਿਲ ਹਾਂਡਾ, ਵਿਨੋਦ ਕਪੂਰ, ਮਾ: ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਮੋਦਗਿੱਲ, ਰਮਨ ਡੋਗਰਾ ਤੇ ਅਸ਼ਵਨੀ ਛੋਟਾ ਆਦਿ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |
ਗੜ੍ਹਸ਼ੰਕਰ, (ਧਾਲੀਵਾਲ)-ਪਿੰਡ ਬੋੜਾ ਵਿਖੇ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਦੁਸਹਿਰੇ ਦਾ ਤਿਓਹਾਰ ਮਨਾਇਆ ਗਿਆ, ਜਿਸਨੂੰ ਦੇਖਣ ਨੂੰ ਇਲਾਕੇ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ | ਦੁਸਹਿਰੇ ਮੌਕੇ ਵੱਡ ਆਕਾਰੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਇਸ ਤੋਂ ਪਹਿਲਾ ਸਟੇਜ ਤੋਂ ਕਲਾਕਾਰਾ ਨੇ ਪ੍ਰੋਗਰਾਮ ਪੇਸ਼ ਕੀਤਾ | ਦੁਸਹਿਰਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸ਼ਿਰਕਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਲੋਕਾਂ ਨੂੰ ਦੁਸਹਿਰਾ ਉਤਸਵ ਦੀ ਵਧਾਈ ਦਿੱਤੀ ਤੇ ਲੋਕਾਂ ਨੂੰ ਭਗਵਾਨ ਵਲੋਂ ਦਰਸਾਏ ਮਾਰਗ 'ਤੇ ਚੱਲਣ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੱਦਾ ਦਿੱਤਾ | ਇਸ ਮੌਕੇ ਨਿਮਿਸ਼ਾ ਮਹਿਤਾ ਨੇ ਦੁਸਹਿਰਾ ਕਮੇਟੀ ਨੂੰ ਇਕ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਸ਼ਰਮਾ ਤੇ ਕਮੇਟੀ ਦਾ ਗ੍ਰਾਂਟ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਐੱਸ. ਐੱਚ. ਓ. ਇਕਬਾਲ ਸਿੰਘ, ਐੱਸ. ਆਈ. ਰਾਕੇਸ਼ ਕੁਮਾਰ, ਏ. ਐੱਸ. ਆਈ. ਜਗਦੀਸ਼ ਰਾਮ ਤੇ ਦੁਸਹਿਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ |
ਕੋਟਫ਼ਤੂਹੀ, (ਅਵਤਾਰ ਸਿੰਘ ਅਟਵਾਲ)-ਦੁਸਹਿਰਾ ਦਾ ਤਿਉਹਾਰ ਸਥਾਨਕ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ | ਪਿਛਲੇ 9 ਦਿਨਾਂ ਤੋਂ ਰਾਮ ਲੀਲਾ ਦਾ ਮੰਚਨ ਕੀਤਾ ਗਿਆ ਸੀ, ਜਿਸ ਦਾ ਸਮਾਪਨ ਰਾਵਨ ਦੇ ਮੇਘਨਾਥ ਦੇ ਪੁਤਲਿਆ ਨੂੰ ਅਗਨੀ ਲਗਾ ਕੇ ਹੋਇਆ | ਇਸ ਮੌਕੇ ਸੱਭਿਆਚਾਰਕ, ਧਾਰਮਿਕ, ਦੇਸ਼ ਭਗਤੀ ਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਚਾਰ ਦਰਜਨ ਤੋਂ ਵੱਧ ਵੱਖ-ਵੱਖ ਝਾਕੀਆਂ ਵੀ ਸਜਾਈਆਂ ਗਈਆ | ਇਸ ਮੌਕੇ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਡਾ. ਜਤਿੰਦਰ ਸਿੰਘ, ਪ੍ਰਧਾਨ ਸੱਜਣ ਸਿੰਘ, ਪਰਮਜੀਤ ਸਿੰਘ ਰੱਕੜ, ਸਰਪੰਚ ਗੁਰਮੇਲ ਸਿੰਘ, ਗੁਰਜੀਤ ਸਿੰਘ ਢਿੱਲੋਂ ਪੰਚ, ਗੁਲਸ਼ਨ ਰਾਏ ਕੌਸ਼ਲ, ਗੁਰਮੇਲ ਸਿੰਘ ਅਟਵਾਲ, ਡਾ. ਬਲਜੀਤ ਸਿੰਘ ਠੁਆਣਾ, ਸੰਮੀ ਮਦਾਨ, ਲਖਵੀਰ ਸਿੰਘ ਢਿੱਲੋਂ, ਅਸ਼ੋਕ ਕੁਮਾਰ ਕੌਸ਼ਲ, ਮਾਸਟਰ ਰਾਮ ਪਿਆਰਾ, ਦਰਸ਼ਨ ਸਿੰਘ ਮਾਹੀ, ਮਾਸਟਰ ਜਗਤਾਰ ਸਿੰਘ, ਹਰਜਿੰਦਰ ਪਾਲ ਸਿੰਘ, ਘਨੱਈਆ ਲਾਲ, ਹਰਪ੍ਰੀਤ ਸਿੰਘ ਮਰਵਾਹਾ, ਹਰਨੇਕ ਸਿੰਘ, ਕਾਮਰੇਡ ਬਲਵੀਰ ਸਿੰਘ, ਨੰਬਰਦਾਰ ਰਾਮ ਸਰੂਪ, ਸਰਪੰਚ ਸੁਰਜੀਤ ਸਿੰਘ, ਵਿਜੈ ਬਾਬਾ, ਕੁਲਵਰਨ ਸਿੰਘ ਸਿੱਧੂ, ਗੁਰਨਾਮ ਸਿੰਘ, ਮੂਲ ਰਾਜ, ਕਿ੍ਸ਼ਨ ਸਿੰਘ, ਕੁਲਜੀਤ ਸਿੰਘ ਪੰਚ ਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ |
ਬੁੱਲ੍ਹੋਵਾਲ, (ਲੁਗਾਣਾ)-ਬੁੱਲ੍ਹੋਵਾਲ 'ਚ ਦੁਸਹਿਰੇ ਦਾ ਤਿਉਹਾਰ ਰਾਮ ਲੀਲਾ ਕਮੇਟੀ ਬੁੱਲ੍ਹੋਵਾਲ ਵਲੋ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਪ੍ਰਸਤ ਸੁਰਿੰਦਰ ਕੁਮਾਰ, ਪ੍ਰਧਾਨ ਨਿਰਮਲ ਕੁਮਾਰ ਬਿੱਗ, ਉਪ ਪ੍ਰਧਾਨ ਅਵਤਾਰ ਸਿੰਘ ਢੇਰੀ, ਡਾਇਰੈਕਟਰ ਸੋਹਲ ਲਾਲ ਸ਼ਾਰਧਾ ਦੀ ਅਗਵਾਈ ਹੇਠ ਮਨਾਇਆ ਗਿਆ¢ ਦਿਨ ਸਮੇਂ ਸ਼੍ਰੀ ਰਾਮ ਚੰਦਰ, ਸ਼੍ਰੀ ਲਸ਼ਮਣ, ਸੀਤਾ ਮਾਤਾ ਤੇ ਹਨੂੰਮਾਨ ਜੀ ਦੀਆਂ ਝਾਕੀਆ ਕੱਢੀਆਂ ਗਈਆਂ | ਸ਼ਾਮ 6 ਵਜੇ ਦੇ ਕਰੀਬ ਸੈਣੀਬਾਰ ਸਕੂਲ ਦੀ ਗਰਾਊਾਡ ਵਿਚ ਸ੍ਰੀ ਰਾਮ ਚੰਦਰ ਵਲੋ ਤੀਰ ਮਾਰ ਕੇ ਰਾਵਣ ਦਾ ਪੁਤਲੇ ਨੂੰ ਅਗਨ ਭੇਟ ਗਿਆ¢ ਇਲਾਕੇ ਦੇ ਲੋਕਾਂ ਵਲੋਂ ਦੁਸਹਿਰੇ ਦੇ ਤਿਉਹਾਰ 'ਚ ਭਰਮੀ ਸਮੂਲੀਅਤ ਕੀਤੀ¢ ਇਸ ਮÏਕੇ ਸਹਾਇਕ ਡਾਇਰੈਕਟਰ ਸੇਵਾ ਸਿੰਘ, ਹਰਬੰਸ ਲਾਲ, ਸਰਪੰਚ ਕੁਲਵੀਰ ਸਿੋਘ, ਨਰਿੰਦਰ ਕੁਮਾਰ ਗੋਰਾ ਸ਼ਾਹ, ਸ਼ਤੀਸ ਕੁਮਾਰ ਸ਼ਾਰਧਾ, ਰਮਨ ਕੁਮਾਰ ਬਿੱਟੂ, ਭੁਪਿੰਦਰ ਸਿੰਘ ਸੋਢੀ, ਅਮਨਦੀਪ ਜਾਮਾ, ਤਲਵਿੰਦਰ ਸਿੰਘ, ਗÏਰਵ ਸ਼ਾਰਧਾ, ਇਕਬਾਲ ਭੱਟੀ , ਕੁਲਵੰਤ ਸਿੰਘ, ਪ੍ਰਭੂ ਦੱਤ, ਮਨਿੰਦਰ ਸਿੰਘ ਕਾਕਾ, ਪਿ੍ਤਪਾਲ ਸਿੰਘ, ਇਕਬਾਲ ਭੱਟੀ, ਆਦਿ ਭਰਮੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਿਲ ਸਨ ¢
ਸ਼ਾਮਚੁਰਾਸੀ, (ਗੁਰਮੀਤ ਸਿੰਘ ਖ਼ਾਨਪੁਰੀ)-ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਕਸਬਾ ਸ਼ਾਮਚੁਰਾਸੀ ਵਿਖੇ ਦੁਸਹਿਰਾ ਧਾਰਮਿਕ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਸਬਾ ਸ਼ਾਮਚੁਰਾਸੀ ਦੀ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਸਬੰਧੀ ਵੱਖ-ਵੱਖ ਝਾਕੀਆ ਕੱਢੀਆਂ ਗਈਆਂ | ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਸਬਾ ਸ਼ਾਮਚੁਰਾਸੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਉਨ੍ਹਾਂ ਜਿੱਥੇ ਦੁਸਹਿਰੇ ਦੇ ਤਿਉਹਾਰ ਸਬੰਧੀ ਚਾਨਣਾ ਪਾਇਆ, ਉੱਥੇ ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਨੂੰ ਵਿਕਾਸ ਪੱਖੋ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਪੰਜਾਬ ਦੀ ਕਾਂਗਰਸ ਸਰਕਾਰ ਵਿਕਾਸ ਦੇ ਟੀਚੇ ਸਰਕ ਕਰਨ ਲਈ ਸਿਰਤੌੜ ਯਤਨ ਕਰ ਰਹੀ ਹੈ ਤੇ ਇਹ ਟੀਚੇ ਪਾਰ ਕਰਨ ਲਈ ਆਰਥਿਕ ਤੇ ਹੋਰ ਸਹਾਇਤਾ ਦੀ ਕੋਈ ਵੀ ਕਮੀ ਰਹਿਣ ਨਹੀ ਦਿੱਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਡਾ. ਨਿਰਮਲ ਕੁਮਾਰ, ਉੱਪ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਕੌਂਸਲਰ ਬਲਜਿੰਦਰ ਕੌਰ, ਦੀਪਕ ਕੁਮਾਰ ਗੁਪਤਾ, ਬਾਬਾ ਪਿ੍ਥੀ ਸਿੰਘ ਬਾਲੀ, ਦਲਜਿੰਦਰ ਸੋਹਲ ਡਿੰਪੀ, ਲਾਲ ਚੰਦ ਵਿਰਦੀ ਆਦਿ ਹਾਜ਼ਰ ਸਨ |
ਮਾਹਿਲਪੁਰ, (ਰਜਿੰਦਰ ਸਿੰਘ)-ਸ੍ਰੀ ਰਾਮ ਲੀਲਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰਾ ਕਮੇਟੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ 'ਚ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ 'ਚ ਵੱਖ-ਵੱਖ ਤਰ੍ਹਾਂ ਦੀਆਂ ਮਨੋਹਰ ਝਾਕੀਆਂ ਕੱਢੀਆਂ ਗਈਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਲਵ ਕੁਮਾਰ ਗੋਲਡੀ ਨੇ ਲੋਕਾਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆ | ਇਸ ਮੌਕੇ ਸੰਤ ਹਰੀ ਦਾਸ ਧੂਣੇ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਬਲਵੀਰ ਦਾਸ ਖੰਨੀ, ਡਾ. ਦਿਲਬਾਗ ਰਾਏ, ਬਲਵੀਰ ਠਾਕੂਰ, ਲੈਕ. ਸੰਭੂ ਦੱਤ, ਰਛਪਾਲ ਬੀਰ, ਗੁਰਚਰਨ ਦਾਸ, ਮਾ. ਅੱਛਰ ਕੁਮਾਰ, ਨਰਿੰਦਰ ਕੁਮਾਰ ਨਿੰਦੀ, ਸੁਰਿੰਦਰ ਸ਼ਰਮਾਂ, ਰਵੀ ਤਨੇਜਾ, ਕੌਸਲਰ ਪੂਨਮ ਤਨੇਜਾ, ਸੁਖਵਿੰਦਰ ਕੌਰ ਕਹਾਰਪੁਰ, ਕੇਵਲ ਅਰੋੜਾ, ਰਾਮ ਪਾਲ, ਕੀਮਤੀ ਲਾਲ, ਸਚਿਨ ਤਨੇਜਾ, ਅਨੁਰਾਗ ਹਾਡਾਂ, ਅਸ਼ੋਕ ਬਾਲੀ, ਮਦਨ ਲਾਲ ਬਾਲੀ, ਲਾਲਾ ਰਾਮ ਜੀ ਦਾਸ, ਪੰਡਿਤ ਰੰਗ ਲਾਲ, ਮੁਹੇਸ਼ ਕੁਮਾਰ, ਪੰਡਿਤ ਅਸ਼ੋਕ ਗੌੜ, ਪੰਡਿਤ ਲੇਖ ਰਾਜ, ਪੰਡਿਤ ਯਗਪਾਲ, ਗੋਪਾਲ ਬਾਲੀ, ਪੁਸ਼ਪਿੰਦਰ ਕੁਮਰ ਕੱੁਕੀ, ਜੁਗਿੰਦਰ ਪਾਲ ਪਿੰਕੀ ਤੇ ਕਮੇਟੀ ਮੈਂਬਰ ਹਾਜ਼ਰ ਸਨ |
ਗੜ੍ਹਸ਼ੰਕਰ, 15 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਤੇ ਪਿੰਡ ਡੁੱਗਰੀ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰਾਂ ਦੇ 2 ਲੜਕੇ ਸੋਮਵਾਰ ਤੋਂ ਲਾਪਤਾ ਹਨ, ਜਿਨ੍ਹਾਂ ਦਾ ਵੱਖ-ਵੱਖ ਥਾਈਾ ਭਾਲ ਕਰਨ 'ਤੇ ਵੀ ਕੋਈ ਥਹੁ ਪਤਾ ਨਹੀਂ ਲੱਗਾ | 8ਵੀਂ ਜਮਾਤ ਦਾ ਵਿਦਿਆਰਥੀ ਸ਼ਿਵਮ (11) ਪੁੱਤਰ ...
ਦਸੂਹਾ, 15 ਅਕਤੂਬਰ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ 18 ਤੋਂ 22 ਅਕਤੂਬਰ ਤੱਕ ਕਰਵਾਏ ਜਾ ਰਹੇ 5 ਰੋਜ਼ਾ ਕੀਰਤਨ ਦਰਬਾਰ ਸਮਾਗਮ ਦੀਆਂ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਯੂ. ਪੀ. ਦੇ ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਦੇ ਵਿਰੋਧ 'ਚ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਸਿੱਖ ਮੁਸਲਿਮ ਦਲਿਤ ਇਸਾਈ ਸਾਂਝਾ ਫ਼ਰੰਟ ਤੇ ਹੋਰਨਾਂ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਿੰਘ ਸਭਾ ਰੇਲਵੇ ...
ਗੜ੍ਹਦੀਵਾਲਾ, 15 ਅਕਤੂਬਰ (ਚੱਗਰ)-ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵਲੋਂ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਭਾਨਾ ਦੇ ਕਮਲੇਸ਼ ਕੌਰ ਪਤਨੀ ਸਤਨਾਮ ਸਿੰਘ ਦੇ ਇਲਾਜ ਲਈ ਤੇ ਅੰਮਿ੍ਤ ...
ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਮੀਟਿੰਗ ਸੀਤਲਾ ਮਾਤਾ ਮੰਦਰ ਮੁਕੇਰੀਆਂ 'ਚ ਯੂਥ ਆਗੂ ਸੋਨੂੰ ਠਾਕੁਰ ਤੇ ਸ਼ਹਿਰ ਦੇ ਮੁਖੀ ਮੁਕੇਰੀਆਂ ਸੌਰਵ ਦੀ ਦੇਖ-ਰੇਖ ਵਿਚ ਹੋਈ | ਇਸ ਮੌਕੇ ਸੰਗਠਨ ਮੰਤਰੀ ਪੰਜਾਬ ਰਾਜ ਰਾਮਪਾਲ ਸ਼ਰਮਾ, ...
ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਦੇ ਰੈੱਡ ਰਿਬਨ ਕਲੱਬ ਤੇ ਯੂਥ ਕਲੱਬ ਨੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ | ਇਸ ਮੌਕੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਇਸ ...
ਹਾਜੀਪੁਰ, 15 ਅਕਤੂਬਰ (ਜੋਗਿੰਦਰ ਸਿੰਘ)-ਬਲੱਡ ਮਸ਼ੀਨ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਤੇ ਯੂਥ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਹੰਦਵਾਲ ਦੇ ਸਹਿਯੋਗ ਨਾਲ 42ਵਾਂ ਖ਼ੂਨਦਾਨ ਕੈਂਪ ਬਲਾਕ ਹਾਜੀਪੁਰ ਦੇ ਪਿੰਡ ਹੰਦਵਾਲ ਦੇ ਜੰਝ ਘਰ ਵਿਖੇ ਲਗਾਇਆ ਗਿਆ | ਇਸ ਖ਼ੂਨਦਾਨ ...
ਤਲਵਾੜਾ, 15 ਅਕਤੂਬਰ (ਅ. ਪ.)-ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਦਾ ਕਮਲ ਜਵੈਲਰਜ਼ ਦਾਤਾਰਪੁਰ ਵਿਖੇ ਪਹੁੰਚਣ 'ਤੇ ਸਰਾਫ਼ਾ ਪ੍ਰਧਾਨ ਕਮਲ ਕਿਸ਼ੋਰ (ਕੰਮਾ) ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਨੇ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਬਿਹਤਰ ਪ੍ਰਦਰਸ਼ਨ ਲਈ ਅਗਾੳਾੂ ਯੋਜਨਾਬੰਦੀ ਵਜੋਂ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਵਿਭਾਗ ਦੀਆਂ ਗੁਣਾਤਮਿਕ ਸਿੱਖਿਆ ਨਾਲ ਸਬੰਧਿਤ ਟੀਮਾਂ ਤੇ ...
ਗੜ੍ਹਦੀਵਾਲਾ, 15 ਅਕਤੂਬਰ (ਚੱਗਰ)-ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਸਮਾਜ ਭਲਾਈ ਕੰਮਾਂ ਨੂੰ ਅੱਗੇ ਤੋਰਦੇ ਹੋਏ ਕੋਰੋਨਾ ਵੈਕਸੀਨ ਲਾਉਣ ਲਈ ਡਾ. ਗੁਰਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਦੇ ਸਟਾਫ ਨੂੰ 10 ਹਜ਼ਾਰ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਤੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ 'ਚੋਂ ਲਿਫ਼ਟਿੰਗ ਵਿਚ ਤੇਜ਼ੀ ...
ਦਸੂਹਾ, 15 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਐਜੂਕੇਸ਼ਨ ਟਰੱਸਟ ਦਸੂਹਾ ਦੇ ਕਮੇਟੀ ਮੈਂਬਰ ਸਾਹਿਬਾਨ ਤੇ ਸਕੂਲ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਮਿਊਜ਼ਿਕ ਵਿਭਾਗ ਦੇ ਲੈਕਚਰਾਰ ਸਤਨਿੰਦਰ ਸਿੰਘ ਬੋਦਲ ਦੁਆਰਾ ਪਲੇਅ ਬੈਕ ਗਾਇਣ ...
ਹੁਸ਼ਿਆਰਪੁਰ, 15 ਅਕਤੂਬਰ (ਹਰਪ੍ਰੀਤ ਕੌਰ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ਼) ਦੀ ਇਕ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾਈ ਆਗੂਆਂ ਨੇ ਭਾਗ ਲਿਆ | ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ...
ਟਾਂਡਾ ਉੜਮੁੜ, 15 ਅਕਤੂਬਰ (ਭਗਵਾਨ ਸਿੰਘ ਸੈਣੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐੱਫ. ਦੇ ਘੇਰੇ ਨੂੰ ਵਧਾ ਕੇ 50 ਕਿੱਲੋਮੀਟਰ ਕਰ ਦੇਣਾ ਅੱਧੇ ਪੰਜਾਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਵਿਰੋਧ ਕਰਦੀ ਹੈ | ਇਨ੍ਹਾਂ ਸ਼ਬਦਾਂ ਦਾ ...
ਦਸੂਹਾ, 15 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਐੱਨ.ਸੀ.ਸੀ. ਵਿੰਗ ਲਈ ਲੜਕੀਆਂ ਦੀ ਚੋਣ ਕੀਤੀ ਗਈ | ਕਾਲਜ ਦੇ ਪਿ੍ੰਸੀਪਲ ਨਰਿੰਦਰ ਕੌਰ ਦੇ ਸੱਦੇ 'ਤੇ ਕਮਾਂਡਿੰਗ ਅਫ਼ਸਰ ਕਰਨਲ ਨਰਿੰਦਰ ਤੂਰ ਵਿਸ਼ੇਸ਼ ਤੌਰ 'ਤੇ ਪਹੁੰਚੇ | ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ-4 ਵਿਚ ਇਕ ਪ੍ਰੋਗਰਾਮ ਦੌਰਾਨ ਇਕ ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੈਲਥ ਕਾਰਡ ਤੇ 300 ਦੇ ਕਰੀਬ ਲਾਭਪਾਤਰੀਆਂ ਨੂੰ ਸਮਾਰਟ ...
ਦਸੂਹਾ, 15 ਅਕਤੂਬਰ (ਕੌਸ਼ਲ)-ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਅੰਤਰਰਾਸ਼ਟਰੀ ਡਿਸਾਸਟਰ ਮੈਨੇਜਮੈਂਟ ਰਿਸਕ ਰਿਡਕਸ਼ਨ ਦਿਨ ਬਹੁਤ ਵਧੀਆ ਢੰਗ ਨਾਲ ਮਨਾਇਆ ਗਿਆ | ਐੱਚ. ਪੀ. ਗੈੱਸ ਏਜੰਸੀ ਦਸੂਹਾ ਤੋਂ ...
ਗੜ੍ਹਸ਼ੰਕਰ, 15 ਅਕਤੂਬਰ (ਧਾਲੀਵਾਲ)-ਸ਼ਹਿਰ 'ਚ ਬੰਗਾ ਚੌਂਕ ਨੇੜੇ ਤੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਬੰਗਾ ਚੌਂਕ ਨੇੜੇ ਹੁਸ਼ਿਆਰਪੁਰ ਰੋਡ 'ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਅਵਤਾਰ ਰਾਏ ਪੁੱਤਰ ਸ਼ਿਵ ਪੂਜਨ ਰਾਏ ਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਨੇ ਆਪਣਾ ...
ਦਸੂਹਾ, 15 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਫਿੱਟ ਇੰਡੀਆ ਫਰੀਡਮ ਰਨ ਮੁਹਿੰਮ 2.0 ਕਾਲਜ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ ਦੀ ਅਗਵਾਈ ਹੇਠ ਚਲਾਈ ਗਈ | ਇਸ ਮੁਹਿੰਮ ਦਾ ਥੀਮ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਸੀ | ਇਸ ਮੁਹਿੰਮ ...
ਮਾਹਿਲਪੁਰ, 15 ਅਕਤੂਬਰ (ਰਜਿੰਦਰ ਸਿੰਘ)-ਮਾਹਿਲਪੁਰ ਸਮੇਤ ਮਾਹਿਲਪੁਰ ਤੋਂ ਜੇਜੋਂ ਤੇ ਕੋਟ ਫਤੂਹੀ ਦੀਆਂ ਟੁੱਟੀਆਂ ਸੜਕਾਂ ਕਰਨ ਵਾਪਰ ਰਹੇ ਹਾਦਸੇ ਨੂੰ ਲੈ ਕੇ ਦੁਕਾਨਦਾਰਾਂ ਮਾਹਿਲਪੁਰ ਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਵਲੋਂ ਸ਼ਹੀਦਾਂ ਵਾਲੇ ਚੌਂਕ 'ਤੇ ਸਮਾਜ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਵਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ ਵਿਖੇ 30 ਅਕਤੂਬਰ ਨੂੰ ਨੂੰ ਸ਼ਾਮ 6 ...
ਗੜ੍ਹਸ਼ੰਕਰ, 15 ਅਕਤੂਬਰ (ਧਾਲੀਵਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਗੜ੍ਹਸ਼ੰਕਰ ਦੀ ਟੀਮ ਵਲੋਂ ਪਿੰਡ ਮੋਇਲਾ ਤੇ ਚੱਕ ਫੁੱਲੂ ਵਿਖੇ ਪਰਾਲੀ ਦੇ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ | ਕੈਂਪ ਦੌਰਾਨ ਸੰਬੋਧਨ ਕਰਦਿਆਂ ਡਾ. ਸੁਭਾਸ਼ ਚੰਦਰ ...
ਗੜ੍ਹਸ਼ੰਕਰ, 15 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਖੇਤਰ 'ਚ ਵਾਹਨਾਂ ਦੇ ਚੋਰੀ ਹੋਣ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਪੁਲਿਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ ਲਗਾਉਣ ਵਾਲੀਆਂ ਅਜਿਹੀਆਂ ਵਾਰਦਾਤਾਂ 'ਚ ਵਾਧਾ ਕਰਦੇ ਹੋਏ ਤਿੰਨ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਾ ਹੋਣ ਕਾਰਨ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਲੀ 28726 ਹੀ ਰਹੀ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 800 ਸੈਂਪਲਾਂ ...
ਗੜ੍ਹਦੀਵਾਲਾ, 15 ਅਕਤੂਬਰ (ਚੱਗਰ)-ਪੰਜਾਬ ਵਿਧਾਨ ਸਭਾ ਚੋਣਾ-2022 'ਆਓ ਲੋਕਤੰਤਰ ਦਾ ਜਸ਼ਨ ਮਨਾਈਏ' ਪ੍ਰੋਗਰਾਮ ਤਹਿਤ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪਿ੍ੰਸੀਪਲ ਡਾ. ਮਲਕੀਤ ਸਿੰਘ ਦੀ ਅਗਵਾਈ ਹੇਠ ਤੇ ਨੋਡਲ ਅਫ਼ਸਰ ਪ੍ਰੋ: ਦਵਿੰਦਰ ਕੁਮਾਰ ਦੇ ਯਤਨਾ ਸਦਕਾ ਮੋਨੋ ਐਕਟਿਗ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਮੇਲੇ 'ਚ ਹੜਕੰਪ ਮਚਾ ਕੇ ਭਗਵਾਨ ਦੇ ਸਵਰੂਪ ਦੀ ਬੇਅਦਬੀ ਕਰਨ ਦੇ ਕਥਿਤ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਇਕ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਲੀਲ੍ਹਾ ਕਲੱਬ ...
ਗੜ੍ਹਦੀਵਾਲਾ, 15 ਅਕਤੂਬਰ (ਚੱਗਰ)-ਨੰਬਰਦਾਰ ਯੂਨੀਅਨ ਗੜ੍ਹਦੀਵਾਲਾ ਦੀ ਮੀਟਿੰਗ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਲਾਕੇ ਦੇ ਨੰਬਰਦਾਰਾਂ ਨੇ ਲਖੀਮਪੁਰ ਕਤਲੇਆਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ...
ਗੜ੍ਹਦੀਵਾਲਾ, 15 ਅਕਤੂਬਰ (ਚੱਗਰ)-ਉੱਘੇ ਸਮਾਜ ਸੇਵਕ ਤੇ ਅਕਾਲੀ ਦਲ (ਸੰਯੁਕਤ) ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਵੱਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੀ ਸਹੂਲਤ ਵਾਸਤੇ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਮਸਤੀਵਾਲ ਦੇ ਬਲਵੀਰ ਸਿੰਘ ...
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਬ੍ਰਾਂਚ ਹੁਸ਼ਿਆਰਪੁਰ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਸੁਪਿੰਦਰ ਸਿੰਘ ਫੰਗੂੜਾ ਦੀ ਅਗਵਾਈ 'ਚ ਸਥਾਨਕ ਗੁਰੂ ਤੇਗ ਬਹਾਦਰ ਪਾਰਕ ਵਿਖੇ ਹੋਈ | ਇਸ ਮੌਕੇ ਬ੍ਰਾਂਚ ਦੇ ਜਨਰਲ ...
ਮਾਹਿਲਪੁਰ, 15 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਤੇ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਦੀ ਬਲਾਕ ਇਕਾਈ ਦੀ ਮੀਟਿੰਗ ਪੈਨਸ਼ਨਰ ਆਗੂ ਪਿਆਰਾ ਸਿੰਘ ਤੇ ਪ. ਸ. ਸ. ਫ. ਮਾਹਿਲਪੁਰ ਦੇ ਪ੍ਰਧਾਨ ਸੂਰਜ ਪ੍ਰਕਾਸ਼ ਸਿੰਘ ਦੀ ਪ੍ਰਧਾਨਗੀ 'ਚ ਕੀਤੀ ਗਈ¢ਇਸ ਮੀਟਿੰਗ 'ਚ ਹਾਜ਼ਰ ...
ਟਾਂਡਾ ਉੜਮੁੜ, 15 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਲੋਂ 20 ਅਕਤੂਬਰ ਨੂੰ ਮਨਾਏ ਜੇ ਮਨਾਏ ਜਾ ਰਹੇ ਭਗਵਾਨ ਵਾਲਮੀਕ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਸਭਾ ਮਿਆਣੀ ਨੂੰ 5100 ਭੇਟ ਕੀਤੇ | ਇਸ ...
ਚੱਬੇਵਾਲ, 15 ਅਕਤੂਬਰ (ਥਿਆੜਾ)-ਆਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ (ਚੱਬੇਵਾਲ) ਵਿਖੇ ਪਿ©ੰਸੀਪਲ ਡਾ. ਸੁਰੇਸ਼ ਸ਼ਰਮਾ ਦੀ ਅਗਵਾਈ ਵਿਚ 'ਗ©ੈਂਡ ਪੇਰੈਂਟਸ ਡੇਅ' ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ ਤੇ ਸਕੂਲ ਬੁਲਾਏ ਗਏ ਵਿਦਿਆਥੀਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੀ ...
ਹੁਸ਼ਿਆਰਪੁਰ, 15 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਪਿੰਡ ਭੁੰਗਰਨੀ 'ਚ ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਤੇ ਕੰਢੀ ਕਿਰਸਾਣ ਯੂਨੀਅਨ ਤੇ ਹੋਰ ਹਮਖਿਆਲੀ ਜਥੇਬੰਦੀਆਂ ਵਲੋਂ ਲਖੀਮਪੁਰ ਖੀਰੀ ਹਾਦਸੇ ...
ਟਾਂਡਾ ਉੜਮੁੜ, 15 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ-ਮਿਆਣੀ ਰੋਡ 'ਤੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ...
ਹੁਸ਼ਿਆਰਪੁਰ, 15 ਅਕਤੂਬਰ (ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ ਹੇਠ ਦੋ ਲੋਕਾਂ ਦੀ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਗਈ | ਅੱਜ ਓਪਰੇਸ਼ਨ ਉਪਰੰਤ ਉਨ੍ਹਾਂ ਦੀਆਂ ...
ਕੋਟਫ਼ਤੂਹੀ, 15 ਅਕਤੂਬਰ (ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਰੀਹਲਾ ਵਿਖੇ ਐੱਨ. ਆਰ. ਆਈ. ਰਣਵੀਰ ਸਿੰਘ ਤੇ ਸਰਬਜੀਤ ਸ਼ੀਪਾ ਦੇ ਸਹਿਯੋਗ ਨਾਲ ਸਰਪੰਚ ਸੁਖਵਿੰਦਰ ਸਿੰਘ ਸੰਘਾ ਤੇ ਨਿਰਮਲਜੀਤ ਕੌਰ ਦੀ ਸਰਪ੍ਰਸਤੀ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਸ਼ਾਰਦਾ ...
ਦਸੂਹਾ, 15 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਚਿੱਪੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਫੇਰੀ ਨਾਲ ਅਕਾਲੀ-ਬਸਪਾ ਵਰਕਰਾਂ ਵਿਚ ਨਵੀਂ ਰੂਹ ਫੂਕੀ ਗਈ ਹੈ ਤੇ ਆਉਣ ਵਾਲੀਆਂ ਚੋਣਾਂ ਦੌਰਾਨ ਗੱਠਜੋੜ ਪੂਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX