ਤਾਜਾ ਖ਼ਬਰਾਂ


ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ
. . .  8 minutes ago
ਅੰਮ੍ਰਿਤਸਰ, 19 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੰਮ੍ਰਿਤਸਰ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ...
ਪੰਜਾਬ ਸਰਕਾਰ 'ਚ ਜੋ ਘਪਲੇ ਅਤੇ ਭ੍ਰਿਸ਼ਟਾਚਾਰ ਹੋਏ ਹਨ, ਉਸ ਦੀ ਡੂੰਘਾਈ ਨਾਲ ਜਾਂਚ ਹੋਣੀ ਜ਼ਰੂਰੀ ਹੈ: ਪਰਮਿੰਦਰ ਸਿੰਘ ਢੀਂਡਸਾ
. . .  30 minutes ago
ਮੂਨਕ, 19 ਜਨਵਰੀ- (ਰਾਜਪਾਲ ਸਿੰਗਲਾ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ...
ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ ਹੁਣ ਤੱਕ 10.7 ਕਰੋੜ ਰੁਪਏ ਬਰਾਮਦ
. . .  40 minutes ago
ਨਵੀਂ ਦਿੱਲੀ, 19 ਜਨਵਰੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ ...
ਮੁੰਬਈ ਧਮਾਕਿਆਂ 'ਚ ਸ਼ਾਮਿਲ ਅਪਰਾਧੀਆਂ ਨੂੰ ਦਿੱਤੀ ਗਈ ਸੀ ਸਰਕਾਰੀ ਸੁਰੱਖਿਆ : ਸੰਯੁਕਤ ਰਾਸ਼ਟਰ 'ਚ ਪਾਕਿਸਤਾਨ 'ਤੇ ਭਾਰਤ ਦਾ ਸ਼ਬਦੀ ਹਮਲਾ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਭਾਰਤ ਨੇ 'ਅੱਤਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸੰਮੇਲਨ 2022' 'ਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਚਾਲੇ ਸੰਬੰਧਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ...
ਕੋਰੋਨਾ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਨਾ ਦੇਣ ਦਾ ਮਾਮਲਾ, ਸੁਪਰੀਮ ਕੋਰਟ ਨੇ ਤਲਬ ਕੀਤੇ ਮੁੱਖ ਸਕੱਤਰ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਅਦਾਲਤ ਦੇ ਪਹਿਲੇ ਹੁਕਮਾਂ ਦੇ ਬਾਵਜੂਦ ਕੋਵਿਡ-19 ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਭੁਗਤਾਨ ਨਾ ਕਰਨ ਲਈ ਤਲਬ ਕੀਤਾ ਹੈ। ...
ਕੋਆਪ੍ਰੇਟਿਵ ਸੋਸਾਇਟੀ ਦਾ ਮੌਜੂਦਾ ਪ੍ਰਧਾਨ 15 ਸਾਥੀਆਂ ਨਾਲ ਅਕਾਲੀ ਦਲ 'ਚ ਸ਼ਾਮਿਲ
. . .  about 1 hour ago
ਗੁਰੂ ਹਰ ਸਹਾਏ, 19 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗ ਰਹੇ ਹਨ ਅਤੇ ਇਸ ਤਹਿਤ ਹੀ ਹਲਕੇ ਦੇ ਪਿੰਡ ਲੈਪੋ ਗਹਿਰੀ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਬੀਰ ਸਿੰਘ ਸ਼ਾਮਾਂ, ਸਾਥੀ ਮੈਂਬਰਾਂ ਤੇ ਸਮੂਹ ਭੋਲੋਵਾਲੀਆ...
ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਹੋਏ ਸ਼ਾਮਿਲ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੀ ਭਾਜਪਾ ਵਿਚ ...
ਨੇਵਲ ਡਾਕਯਾਰਡ ਮੁੰਬਈ ਵਿਖੇ ਵਾਪਰੀ ਮੰਦਭਾਗੀ ਘਟਨਾ, 3 ਜਲ ਸੈਨਾ ਦੇ ਜਵਾਨਾਂ ਦੀ ਮੌਤ
. . .  about 2 hours ago
ਮੁੰਬਈ, 19 ਜਨਵਰੀ - ਨੇਵਲ ਡਾਕਯਾਰਡ ਮੁੰਬਈ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਿਚ ਆਈ.ਐਨ.ਐਸ. ਰਣਵੀਰ ਦੇ ਇਕ ਅੰਦਰੂਨੀ ਡੱਬੇ ਵਿਚ ਧਮਾਕਾ ਹੋਇਆ | ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 3 ਜਲ ਸੈਨਾ ਦੇ...
ਅਲਬਰਟਾ ਸੂਬੇ ਅੰਦਰ ਕੋਵਿਡ-19 ਦੇ 3279 ਨਵੇਂ ਮਾਮਲੇ ਦਰਜ, 9 ਨਵੀਆਂ ਮੌਤਾਂ
. . .  about 2 hours ago
ਕੈਲਗਰੀ,19 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 8995 ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 3279 ਨਵੇ ਮਾਮਲੇ ਦਰਜ ਹੋਏ ਹਨ। ਸਿਹਤ ਵਿਭਾਗ ਦੀ ਮੁਖੀ...
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ
. . .  about 2 hours ago
ਮਹਿਲ ਕਲਾਂ, 19 ਜਨਵਰੀ (ਅਵਤਾਰ ਸਿੰਘ ਅਣਖੀ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ: ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਸਮਾਜ ਸੇਵੀ ਆਗੂ ਪੰਡੋਰੀ ਲੰਮਾ ਸਮਾਂ ...
24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ, ਵਧੀ ਚਿੰਤਾ
. . .  about 3 hours ago
ਨਵੀਂ ਦਿੱਲੀ, 19 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ (ਕੱਲ੍ਹ ਨਾਲੋਂ 44,889 ਵੱਧ) ਅਤੇ 441 ਮੌਤਾਂ ਦੀ ਰਿਪੋਰਟ ਦਰਜ ਕੀਤੀ ਹੈ ...
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ ਅਖਿਲੇਸ਼ ਯਾਦਵ - ਸੂਤਰ
. . .  about 3 hours ago
ਆਜ਼ਮਗੜ੍ਹ (ਯੂ.ਪੀ.), 19 ਜਨਵਰੀ - ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਆਜ਼ਮਗੜ੍ਹ (ਯੂ.ਪੀ.) ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ | ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ...
ਏਅਰ ਇੰਡੀਆ ਨੇ 5ਜੀ ਮੁੱਦੇ 'ਤੇ ਅਮਰੀਕਾ ਲਈ ਉਡਾਣਾਂ ਕੀਤੀਆਂ ਰੱਦ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਨਵੀਂ 5ਜੀ ਮੋਬਾਈਲ ਫੋਨ ਸੇਵਾ ਅਤੇ ਨਾਜ਼ੁਕ ਹਵਾਈ ਜਹਾਜ਼ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ 'ਤੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਰੱਦ ...
ਗਾਜ਼ੀਪੁਰ ਆਈ.ਈ.ਡੀ. ਮਾਮਲਾ : ਪੁਲਿਸ ਨੇ ਮੋਬਾਈਲ ਫ਼ੋਨਾਂ ਤੇ ਸਿਮ ਕਾਰਡਾਂ ਦਾ ਡਾਟਾ ਕੀਤਾ ਇਕੱਠਾ
. . .  about 4 hours ago
ਗਾਜ਼ੀਪੁਰ, 19 ਜਨਵਰੀ - ਗਾਜ਼ੀਪੁਰ ਆਈ.ਈ.ਡੀ. ਮਾਮਲੇ ਵਿਚ ਸ਼ੱਕੀਆਂ ਦੀ ਅਗਵਾਈ ਕਰਨ ਲਈ ਦਿੱਲੀ ਪੁਲਿਸ ਫੁੱਲ ਬਾਜ਼ਾਰ ਨੇੜੇ ਵੇਚੇ ਗਏ ਮੋਬਾਈਲ ਫ਼ੋਨਾਂ, ਸਿਮ ਕਾਰਡਾਂ ਦਾ ਡਾਟਾ ਇਕੱਠਾ...
ਮਹਾਰਾਸ਼ਟਰ : ਲਗਾਤਾਰ ਵਧ ਰਿਹਾ ਕੋਰੋਨਾ ਦਾ ਕਹਿਰ, ਫਿਰ ਆਏ ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ
. . .  about 4 hours ago
ਮੁੰਬਈ,19 ਜਨਵਰੀ - ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਸ ਦੇ 28 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਜ਼ਿਕਰਯੋਗ ਹੈ ਕਿ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 1,273 ਹੋ ਗਈ ਹੈ। ਉਥੇ ਹੀ ਕੱਲ੍ਹ ਪੁਣੇ...
ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ - ਚੋਣਾਂ ਵਿਚ ਨਹੀਂ ਕਰਨਗੇ ਕਿਸੇ ਦਾ ਵੀ ਸਮਰਥਨ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਸਿਆਸੀ ਪਾਰਟੀਆਂ ਹੁਣ ਉਨ੍ਹਾਂ ਬਾਰੇ ਸੋਚਣ ਲੱਗ ਗਈਆਂ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ...
2022 ਵਿਧਾਨ ਸਭਾ ਚੋਣਾਂ : ਪੰਜ ਰਾਜਾਂ ਵਿਚ ਭਾਜਪਾ ਕਰੇਗੀ ਹਾਈਬ੍ਰਿਡ ਮੋਡ 'ਚ ਰੈਲੀਆਂ
. . .  about 4 hours ago
ਨਵੀਂ ਦਿੱਲੀ, 19 ਜਨਵਰੀ - 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜ ਰਾਜਾਂ ਵਿਚ ਹਾਈਬ੍ਰਿਡ ਮੋਡ ਵਿਚ ਰੈਲੀਆਂ ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਪਟਿਆਲਾ

ਜ਼ਿਲ੍ਹੇ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ

ਪਟਿਆਲਾ, 15 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਪਟਿਆਲਵੀਆਂ ਵਲੋਂ ਵੀ ਉਤਸ਼ਾਹ ਨਾਲ ਮਨਾਇਆ ਗਿਆ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਵੀ ਕਈ ਥਾਈਾ ਸਾੜੇ ਗਏ | ਮੁੱਖ ਸਮਾਗਮ ਰਾਜਪੁਰਾ ਰੋਡ ਵੀਰ ਹਕੀਕਤਰਾਏ ਮੈਦਾਨ 'ਚ ਹੋਇਆ | ਇਸੇ ਤਰ੍ਹਾਂ ਜੋੜੀਆਂ ਭੱਠੀਆਂ ਵਿਚ ਵੀ ਪੁਤਲੇ ਸਾੜੇ ਗਏ | ਇੱਥੇ ਪਿਛਲੇ ਕਈ ਦਿਨਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਸੀ | ਪੁਤਲੇ ਸਾੜਨ ਤੋਂ ਪਹਿਲਾਂ ਫੇਰ ਰਾਮਾਇਣ ਅਨੁਸਾਰ ਲੰਕਾ ਨਾਲ ਹੋਏ ਯੁੱਧ ਦਾ ਨਾਟਕੀ ਰੁਪਾਂਤਰਣ ਪੇਸ਼ ਕੀਤਾ ਗਿਆ | ਉੱਚੀਆਂ ਲਪਟਾਂ ਤੇ ਪਟਾਕਿਆਂ ਨਾਲ ਭਰੇ ਪੁਤਲਿਆਂ ਦੇ ਸੜਨ ਦਾ ਆਕਰਸ਼ਨ ਸੜਦੇ ਪੁਤਲੇ ਦੇਖ ਬੱਚਿਆਂ ਤੇ ਹਰ ਉਮਰ ਦੇ ਲੋਕਾਂ ਦੇ ਚਿਹਰਿਆਂ ਨੂੰ ਦੇਖ ਲੱਗਦਾ ਸੀ | ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਸਮਾਗਮਾਂ 'ਚ ਸ਼ਿਰਕਤ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਮੁਸਤੈਦ ਰਿਹਾ | ਦੁਸ਼ਹਿਰਾ ਸਮਾਗਮਾ ਵਾਲੀਆਂ ਥਾਵਾਂ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ | ਵੀਰ ਹਕੀਕਤਰਾਏ ਮੈਦਾਨ 'ਚ ਹੋਏ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੀ ਸਾਂਸਦ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਤਿਉਹਾਰ ਜਿੱਥੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਉੱਥੇ ਹੀ ਹੰਕਾਰ ਨੂੰ ਹਮੇਸ਼ਾ ਸ਼ਿਕਸਤ ਦਾ ਪ੍ਰਤੀਕ ਕਹਿਣਾ ਵੀ ਗਲਤ ਨਹੀਂ ਹੋਵੇਗਾ | ਇਸੇ ਤਰ੍ਹਾਂ ਤਿ੍ਪੜੀ ਵਿਖੇ ਹੋਏ ਸਮਾਗਮ ਵਿਚ ਪਹੁੰਚੇ ਮੋਹਿਤ ਮਹਿੰਦਰਾ ਮੁਤਾਬਿਕ ਲੰਘੇ ਸਮੇਂ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਬਾਵਜੂਦ ਅੱਜ ਦੁਸ਼ਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਲਈ ਲੋਕ ਵਧਾਈ ਦੇ ਪਾਤਰ ਹਨ | ਵੀਰ ਹਕੀਕਤਰਾਏ ਵਾਲੇ ਸਮਾਗਮ ਵਿਚ ਪੁਤਲੇ ਦਹਿਨ ਵਿਚ ਹੋਈ ਦੇਰ ਨੇ ਲੋਕਾਂ ਨੂੰ ਕਾਫ਼ੀ ਨਾਮੋਸ਼ ਵੀ ਕੀਤਾ | ਕਿਉਂਕਿ ਕੀਤੇ ਨਾ ਕੀਤੇ ਬੱਚਿਆਂ ਨਾਲ ਆਏ ਲੋਕਾਂ ਨੂੰ ਕੋਵੀਡ ਦਾ ਡਰ ਵੀ ਤਾਉਂਦਾ ਰਿਹਾ | ਕਈ ਲੋਕਾਂ ਨੇ ਗੱਲ ਕਰਨ ਤੇ ਦੱਸਿਆ ਕਿ ਧਾਰਮਿਕ ਸਮਾਗਮਾਂ ਨੂੰ ਰਾਜਨੀਤਿਕ ਲੋਕਾਂ ਦੀ ਸਟੇਜ ਬਣਾਉਣਾ ਲੋਕਾਂ ਦਾ ਮੋਹ ਭੰਗ ਕਰਨ ਵਾਲੀ ਗੱਲ ਹੈ | ਵੱਖ-ਵੱਖ ਥਾਈਾ ਹੋਏ ਸਮਾਗਮਾਂ ਵਿਚ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ, ਬੀਬਾ ਜੈਇੰਦਰ ਕੌਰ, ਚੇਅਰਮੈਨ ਸੰਤ ਲਾਲ ਬਾਂਗਾ, ਚੇਅਰਮੈਨ ਕੇਕੇ ਸ਼ਰਮਾ, ਸਮਾਜ ਸੇਵਕ ਸੌਰਭ ਜੈਨ, ਭਗਵਾਨ ਦਾਸ ਜੁਨੇਜਾ, ਚੇਅਰਮੈਨ ਸੰਤੋਖ ਸਿੰਘ, ਕੇਕੇ ਮਲਹੌਤਰਾ ਆਦਿ ਹਾਜਰ ਸਨ |
ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ
ਸਮਾਣਾ, (ਹਰਵਿੰਦਰ ਸਿੰਘ ਟੋਨੀ) - ਸਮਾਣਾ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਦੁਸ਼ਹਿਰੇ ਦਾ ਤਿਉਹਾਰ ਦੁਰਗਾ ਰਾਮਾ ਡਰਾਮਾਟਿਕ ਕਲੱਬ ਵਲੋਂ ਦੁਸ਼ਹਿਰਾ ਗਰਾਉਂਡ ਵਿਖੇ ਆਚਾਰੀਆ ਰਾਮ ਤੀਰਥ ਦੀ ਸਰਪ੍ਰਸਤੀ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵੱਜੋਂ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਦਯੋਗਪਤੀ ਰਮੇਸ਼ ਗਰਗ, ਨਗਰ ਕੌਂਸਲ ਪ੍ਰਧਾਨ ਐਡਵੋਕੇਟ ਅਸ਼ਵਨੀ ਗੁਪਤਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਬੁਰਾਈ ਤੇ ਸਚਾਈ ਦੀ ਜਿੱਤ ਦੇ ਤੋਰ 'ਤੇ ਰੱਖੇ ਕੁੰਭਕਰਨ ਤੇ ਮੇਘਨਾਥ ਦੇ ਤਿਆਰ ਕੀਤੇ ਪੁਤਲਿਆਂ ਨੰੂ ਅਗਨੀ ਭੇਟ ਕੀਤਾ | ਵਿਧਾਇਕ ਰਾਜਿੰਦਰ ਸਿੰਘ ਨੇ ਲੋਕਾਂ ਨੰੂ ਭਗਵਾਨ ਸ੍ਰੀ ਰਾਮ ਦੇ ਆਦੇਸ਼ਾਂ ਨੰੂ ਅਪਣਾ ਕੇ ਉਨ੍ਹਾਂ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਭਾਈਚਾਰਾ ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ | ਇਸ ਮੌਕੇ ਉਨ੍ਹਾਂ ਸੰਸਥਾ ਨੰੂ ਇਕ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ | ਇਸ ਮੌਕੇ ਉਪ-ਕਪਤਾਨ ਪੁਲਿਸ ਜਸਵਿੰਦਰ ਸਿੰਘ ਚਹਿਲ, ਥਾਣਾ ਸ਼ਹਿਰੀ ਮੁਖੀ ਸੁਰਿੰਦਰ ਭੱਲਾ, ਥਾਣਾ ਸਦਰ ਮੁਖੀ ਅੰਕੁਰਦੀਪ ਸਿੰਘ, ਪ੍ਰਧਾਨ ਵਿਵੇਕ ਮਿੱਤਲ, ਸੰਸਥਾ ਸਰਪ੍ਰਸਤ ਸ਼ਿਵ ਕੁਮਾਰ ਮਿੱਤਲ, ਕੌਂਸਲ ਟਿੰਕਾ ਗਾਜੇਵਾਸ, ਅਜੀਤ ਰਾਹੀ, ਪਰਮਜੀਤ ਸਿੰਘ ਬੱਬੂ, ਹਰਪ੍ਰੀਤ ਕੁੱਕਾ, ਬਲਦੇਵ ਕ੍ਰਿਸ਼ਨ, ਚੇਅਰਮੈਨ ਨਗਰ ਸੁਧਾਰ ਟਰੱਸਟ ਸੰਕਰ ਜਿੰਦਲ, ਟਿੰਮਾ ਚੱਕੀਵਾਲਾ, ਮਨਜੀਤ ਸਿੰਘ ਮਨੀ, ਹੀਰਾ ਜੈਨ, ਸੁਨੀਲ ਬੱਬਰ, ਸੋਨੂੰ ਕਲਿਆਨ, ਨਰੇਸ਼ ਮਿੱਤਲ, ਪ੍ਰਮੋਦ ਠੇਕੇਦਾਰ, ਅਸ਼ੀਸ਼ ਬਾਂਸਲ, ਗਗਨ ਗਰਗ, ਜੌਲੀ ਜੈਨ, ਮੇਜਰ ਸਚਿਨ ਕੰਬੋਜ ਪੀਏ ਆਦਿ ਵੀ ਹਾਜ਼ਰ ਸਨ |
ਮੁੱਖ ਮਹਿਮਾਨ ਦੇ ਪਹੁੰਚਣ ਤੋਂ ਪਹਿਲਾ ਹੀ ਰਾਵਣ ਦਾ ਪੁਤਲਾ ਸੜ ਕੇ ਸਵਾਹ ਹੋਇਆ
ਬੀਤੇ ਕੁਝ ਸਾਲਾਂ ਤੋਂ ਆਪਸੀ ਧੜੇਬੰਦੀ ਕਾਰਨ ਸਮਾਣਾ 'ਚ ਇਕ ਤੋਂ ਦੋ ਤੇ ਫਿਰ ਇਸ ਸਾਲ ਦੋ ਤੋਂ ਤਿੰਨ ਥਾਵਾਂ ਤੇ ਦੁਸ਼ਹਿਰੇ ਦੇ ਪ੍ਰੋਗਰਾਮ ਉਲੀਕੇ ਗਏ ਸਨ ਪਰ ਇਨ੍ਹਾਂ ਸਮਾਗਮਾਂ 'ਚੋਂ ਦੋ ਥਾਵਾਂ ਤੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਨਗਰ ਕੌਂਸਲ ਦਫ਼ਤਰ ਨੇੜੇ ਆਪਣਾ ਰਾਵਨ ਦਹਿਨ ਕਰਨ ਦਾ ਪ੍ਰੋਗਰਾਮ ਸੀ | ਇਸ ਸਮਾਰੋਹ 'ਚ ਸਭ ਤੋਂ ਪਹਿਲਾਂ ਵਿਧਾਇਕ ਰਾਜਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਅਤੇ ਅਗਲੇ ਰਾਮਲੀਲਾ ਮੰਦਿਰ ਵਲੋਂ ਉਲੀਕੇ ਪ੍ਰੋਗਰਾਮ ਦੁਸ਼ਹਿਰਾ ਗਰਾਉਂਡ ਵੱਲ ਸ਼ਿਰਕਤ ਕਰਨ ਲਈ ਰਵਾਨਾ ਹੋਏ | ਇਸ ਦੌਰਾਨ ਦੁਸਹਿਰਾ ਗਰਾਉਂਡ ਦੇ ਪ੍ਰਬੰਧਕਾਂ ਵਲੋਂ ਲੰਮਾ ਸਮਾਂ ਉਡੀਕ ਕਰਨ ਤੇ ਅਚਾਨਕ ਹੀ ਚੱਲ ਰਹੀ ਆਤਿਸ਼ਬਾਜ਼ੀ ਦੌਰਾਨ ਰਾਵਨ ਦੇ ਪੁਤਲੇ ਨੂੰ ਅੱਗ ਲੱਗ ਗਈ ਜਿਸ ਤੇ ਫਾਇਰ ਬਿ੍ਗੇਡ ਦੀ ਗੱਡੀ ਵਲੋਂ ਅੱਗ ਤੇ ਕਾਬੂ ਪਾਉਂਦਿਆਂ ਪੁਤਲਾ ਸੜ ਕੇ ਸਵਾਹ ਹੋ ਗਿਆ | ਜਿਸ ਤੋਂ ਬਾਅਦ ਵਿਧਾਇਕ ਰਾਜਿੰਦਰ ਸਿੰਘ ਵਲੋਂ ਬਾਕੀ ਰਹਿੰਦੇ ਮੇਘਨਾਥ ਤੇ ਕੰੁਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਜ਼ਿਕਰਯੋਗ ਹੈ ਕਿ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਵਲੋਂ ਰਾਵਣ ਦੇ ਪੁਤਲੇ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਲਈ ਵਰਤੀ ਕਾਹਲੀ ਦੌਰਾਨ ਛੱਡੀਆਂ ਪਾਣੀਆਂ ਦੀ ਬੁਛਾਰਾਂ ਨਾਲ ਸਟੇਜ ਤੇ ਬੈਠੇ ਕਾਫੀ ਗਿਣਤੀ ਆਗੂ ਤੇ ਆਮ ਲੋਕ ਵੀ ਪਾਣੀ ਵਿਚ ਭਿੱਜ ਗਏ |
ਪਾਤੜਾਂ 'ਚ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ
ਪਾਤੜਾਂ, 15 ਅਕਤੂਬਰ (ਜਗਦੀਸ਼ ਸਿੰਘ ਕੰਬੋਜ) - ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਪਾਤੜਾਂ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੇ ਸਬੰਧ 'ਚ ਕਾਰ ਡੀਲਰ ਐਸੋਸੀਏਸ਼ਨ ਪਾਤੜਾਂ ਵਲੋਂ ਜਿੱਥੇ ਸਮਾਗਮ ਕਰਵਾਕੇ ਪੰਜਾਬੀ ਲੋਕ ਗਾਇਕ ਲਾਭ ਹੀਰੇ ਦਾ ਅਖਾੜਾ ਲਵਾਇਆ ਗਿਆ ਉੱਥੇ ਹੀ ਰਮੇਸ਼ ਕੁਮਾਰ ਕੁੱਕੂ ਦੀ ਅਗਵਾਈ 'ਚ ਦੁਸ਼ਹਿਰਾ ਉਤਸਵ ਕਮੇਟੀ ਵਲੋਂ ਵੀ ਵੱਡੇ ਅਕਾਰ ਦਾ ਪੁਤਲਾ ਫੂਕ ਕੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ | ਕਾਰ ਡੀਲਰ ਐਸੋਸੀਏਸ਼ਨ ਵਲੋਂ ਮਨਾਏ ਗਏ ਦੁਸ਼ਹਿਰਾ ਉਤਸਵ ਬਾਰੇ ਜਾਣਕਾਰੀ ਦਿੰਦਿਆਂ ਵਿਨੋਦ ਜਿੰਦਲ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਜਗਦੀਸ਼ ਰਾਏ ਪੱਪੂ ਨੇ ਦੱਸਿਆ ਕਿ ਦੁਸ਼ਹਿਰੇ ਦੇ ਸਬੰਧ 'ਚ ਕਰਵਾਏ ਗਏ ਸਮਾਗਮ 'ਚ ਪੰਜਾਬੀ ਲੋਕ ਗਾਇਕ ਲਾਭ ਹੀਰੇ ਦੇ ਲਵਾਏ ਗਏ ਅਖਾੜੇ 'ਚ ਭਾਰੀ ਗਿਣਤੀ ਪੁੱਜੇ ਲੋਕਾਂ ਨੇ ਗੀਤਾਂ ਦਾ ਆਨੰਦ ਮਾਣਿਆ ਅਤੇ ਮੰਨੋਰਨ ਅਤੇ ਤੱਥਾਂ ਦੇ ਆਧਾਰਤ ਗਾਇਕੀ ਦੀ ਪੇਸ਼ਕਾਰੀ ਕਰਕੇ ਲਾਭ ਹੀਰੇ ਨੇ ਲੋਕ ਝੂਮਣ ਲਾ ਦਿੱਤੇ | ਇਸ ਮੌਕੇ ਦੇਰ ਸ਼ਾਮ ਰਾਵਣ ਮੇਘ ਨਾਥ ਅਤੇ ਕੁੰਭ ਕਰਨ ਦੇ ਬਣਾਏ ਵੱਡੇ ਅਕਾਰ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਸਮਾਗਮ 'ਚ ਪੁੱਜੇ ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਕਮੇਟੀ ਨੂੰ 51 ਹਜ਼ਾਰ ਰੁਪਏ ਦਾਨ ਦਿੱਤਾ | ਇਸ ਮੌਕੇ ਪ੍ਰਸ਼ੋਤਮ ਸਿੰਗਲਾ, ਸਚਿਨ ਆਜ਼ਾਦ ਮੋਨੂੰ ਸਮੇਤ ਹੋਰ ਆਗੂਆਂ ਨੇ ਇਸ ਸਮਾਗਮ ਨੂੰ ਸਫਲ ਕਰਨ 'ਚ ਆਪਣਾ ਯੋਗਦਾਨ ਪਾਇਆ |
ਨਾਭਾ, (ਕਰਮਜੀਤ ਸਿੰਘ) - ਇਤਿਹਾਸਕ ਸ਼ਹਿਰ ਨਾਭਾ ਵਿਖੇ ਸਥਾਨਕ ਰੇਲਵੇ ਸਟੇਸ਼ਨ, ਮੈਹਸ ਗੇਟ, ਅਲੌਹਰਾਂ ਗੇਟ, ਪਟਿਆਲਾ ਗੇਟ ਬਠਿੰਡੀਆਂ ਮਹੱਲਾ ਤੇ ਪੁਰਾਣਾ ਹਾਈਕੋਰਟ ਵਿਖੇ ਇਲਾਕਾ ਨਿਵਾਸੀਆਂ ਵਲੋਂ ਦੁਸ਼ਹਿਰੇ ਦਾ ਤਿਉਹਾਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸਥਾਨਕ ਪੁਰਾਣਾ ਹਾਈਕੋਰਟ ਗਰਾਊਾਡ ਵਿਖੇ ਮਹਾਲਕਸ਼ਮੀ ਕਲੱਬ ਦੇ ਚੇਅਰਮੈਨ ਅਮਰਦੀਪ ਖੰਨਾ ਦੀ ਅਗਵਾਈ ਹੇਠ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਧੂਮਧਾਮ ਨਾਲ ਮਨਾਇਆ | ਇਸ ਮੌਕੇ ਰਾਵਣ, ਮੇਘਨਾਥ ਦੇ ਪੁਤਲੇ ਫੂਕੇ ਗਏ ਤੇ ਆਤਸ਼ਬਾਜ਼ੀ ਚਲਾਈ ਗਈ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਇਸ ਤਿਉਹਾਰ ਤੋਂ ਸੇਧ ਲੈਣੀ ਚਾਹੀਦੀ ਹੈ ਸਮਾਜ 'ਚੋਂ ਬੁਰਾਈਆਂ ਦਾ ਖ਼ਾਤਮਾ ਕਰਦਿਆਂ ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਨਾਲ ਪੀਏ ਚਰਨਜੀਤ ਬਤੀਸ਼, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਡੀ.ਐੱਸ.ਪੀ ਰਾਜੇਸ਼ ਛਿੱਬਰ, ਮੁਰਾਰੀ ਲਾਲ, ਕਸ਼ਮੀਰ ਸਿੰਘ ਲਾਲਕਾ, ਦੀਪਕ ਨਾਗਪਾਲ ਤੋਂ ਇਲਾਵਾ ਰਾਮਲੀਲਾ ਕਲੱਬ ਦੇ ਅਹੁਦੇਦਾਰ ਤੇ ਸ਼ਹਿਰ ਵਾਸੀ ਮੌਜੂਦ ਸਨ |
ਵਿਧਾਇਕ ਹਰਦਿਆਲ ਸਿੰਘ ਕੰਬੋਜ, ਜਗਦੀਸ਼ ਜੱਗਾ, ਚਰਨਜੀਤ ਬਰਾੜ ਵਲੋਂ ਰਾਵਣ, ਮੇਘਨਾਥ ਦੇ ਪੁਤਲੇ ਅਗਨੀ ਭੇਟ
ਰਾਜਪੁਰਾ, (ਜੀ.ਪੀ. ਸਿੰਘ)-ਦੁਸਹਿਰਾ ਰਾਜਪੁਰਾ ਸ਼ਹਿਰ 'ਚ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਆਪਣੇ ਨਾਲ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ, ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਅਮਨਦੀਪ ਸਿੰਘ ਨਾਗੀ ਸਮੇਤ ਆਪਣੀ ਟੀਮ ਦੇ ਨਾਲ ਰਾਜਪੁਰਾ-ਟਾਊਨ ਦੇ ਝੰਡਾ ਗਰਾਊਾਡ, ਪੁਰਾਣੀ ਮਿਰਚ ਮੰਡੀ ਅਤੇ ਪੁਰਾਣਾ ਰਾਜਪੁਰਾ ਵਿਖੇ 3 ਥਾਵਾਂ 'ਤੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੰੂ ਅਗਨੀ ਭੇਟ ਕੀਤਾ ਗਿਆ | ਉਨ੍ਹਾਂ ਆਪਣੇ ਸੰਬੋਧਨ ਵਿਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦੇ ਤਿਉਹਾਰ ਸਬੰਧੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਹਲਕੇ 'ਚ ਕਰਵਾਏ ਵਿਕਾਸ ਕਾਰਜਾਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤਰ੍ਹਾਂ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ ਜੱਗਾ ਵਲੋਂ ਆਪਣੀ ਟੀਮ ਗੁਰਦੀਪ ਸਿੰਘ ਧਮੋਲੀ, ਨੰਬਰਦਾਰ ਰਜਿੰਦਰ ਕੁਮਾਰ ਵਾਲੀਆ, ਕਾਲਾ ਨਨਹੇੜਾ, ਜਗਦੀਸ ਬੁੱਧੀਰਾਜ਼ਾ, ਹਰੀਸ਼ ਹੰਸ, ਪ੍ਰਵੀਨ ਸੂਰਿਆਵੰਸ਼ੀ ਦੇ ਨਾਲ ਸ੍ਰੀ ਸਰਸਵਤੀ ਰਾਮਲੀਲਾ ਕਲੱਬ ਬਨਵਾੜੀ ਦੁਆਰਾ ਐਨ.ਟੀ.ਸੀ ਸਕੂਲ ਨੰਬਰ 3 ਦੇ ਗਰਾਊਾਡ ਨੇੜੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਅਤੇ ਟਰੱਸਟ ਦੁਆਰਾ ਚਲਾਈਆਂ ਹੋਈਆਂ ਲੋਕ ਭਲਾਈ ਸਕੀਮਾਂ ਤੇ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ ਅਕਾਲੀ ਦਲ ਦੇ ਰਾਜਪੁਰਾ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ ਵਲੋਂ ਸਥਾਨਕ ਫੋਕਲ ਪੁਆਇੰਟ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ |
ਟੈਗੋਰ ਸਕੂਲ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਿਰਦੇਸ਼ਕ ਗੌਰਵ ਗੁਲਾਟੀ ਨੇ ਕਿਹਾ ਕਿ ਦੁਸ਼ਹਿਰਾ ਇਕ ਅਜਿਹਾ ਤਿਉਹਾਰ ਹੈ ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵੱਲ ਜਾਣ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਦੀ ਪੇ੍ਰਰਨਾ ਸਦਕਾ ਸਕੂਲ 'ਚ ਪ੍ਰੈਪ ਵਿੰਗ ਦੇ ਬੱਚਿਆ ਨੇ ਰਾਵਣ ਨੂੰ ਰਸਮੀ ਢੰਗ ਨਾਲ ਜਲਾ ਕੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ | ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਕਾਉਂਸਲਰ ਸ੍ਰੀਮਤੀ ਸਲੋਨੀ ਗੁਲਾਟੀ ਅਤੇ ਪਿ੍ੰਸੀਪਲ ਰੇਖਾ ਸ਼ਰਮਾ ਨੇ ਸਾਰੇ ਬੱਚਿਆ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਜਿਸ ਤਰ੍ਹਾਂ ਰਾਮ ਜੀ ਨੇ ਰਾਵਣ ਨੂੰ ਹਰਾ ਕੇ ਸੱਚ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ ਉਸੇ ਤਰ੍ਹਾਂ ਦੀ ਤਾਕਤ ਪ੍ਰਮਾਤਮਾ ਸਾਨੂੰ ਹਰੇਕ ਨੂੰ ਬਖ਼ਸ਼ੇ ਜਿਸ ਨਾਲ ਹਰ ਥਾਂ ਤੇ ਸੱਚ ਦਾ ਵਾਸ ਹੋਵੇ |
ਬਾਬਾ ਸ਼ੰਕਰਗਿਰ ਔਲੀਆ ਮੰਦਰ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਦੁਸਹਿਰੇ ਦਾ ਤਿਉਹਾਰ ਬਾਬਾ ਸ਼ੰਕਰਗਿਰ ਔਲੀਆ ਮੰਦਿਰ ਦੇਵੀਗੜ੍ਹ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੰਦਿਰ 'ਚ ਦੂਰ ਦੁਰਾਡੇ ਦੇ ਪਿੰਡਾਂ ਤੋਂ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਮੱਥਾ ਟੇਕਣ ਪਹੁੰਚੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੁਰਾਈ ਭਾਵੇਂ ਜਿੰਨੀ ਮਰਜ਼ੀ ਸ਼ਕਤੀਸ਼ਾਲੀ ਹੋਵੇ ਜਿਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ਅਸਥਾਨ ਤੇ ਲੋਕਾਂ ਦੀ ਆਸਥਾ ਜੁੜੀ ਹੋਣ ਕਰਕੇ ਲੋਕ ਵੱਡੀ ਗਿਣਤੀ 'ਚ ਇੱਥੇ ਮੱਥਾ ਟੇਕਣ ਆਉਂਦੇ ਹਨ | ਉਨ੍ਹਾਂ ਨੇ ਇਸ ਸਮੇਂ ਪੂਰੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਵੀ ਦਿੱਤੀ | ਇਸ ਮੌਕੇ ਜਗਜੀਤ ਸਿੰਘ ਕੋਹਲੀ, ਚੌਧਰੀ ਭੁਪਿੰਦਰ ਸਿੰਘ, ਬੀਬੀ ਗਰੜਦੱਤ, ਗੁਰਦੀਪ ਸਿੰਘ ਸਨੌਰ, ਨਰਿੰਦਰ ਸ਼ਰਮਾ, ਜਸਵੀਰ ਸਿੰਘ ਸਨੌਰ, ਮਨਵਿੰਦਰ ਸਿੰਘ ਪਟਿਆਲਾ, ਪੰਕਜ ਬਧਵਾਰ, ਰਾਮ ਸ਼ਰਨ, ਨਿੱਕਾ ਮਹਿਤਾ, ਸੁਰਜੀਤ ਕਾਲੜਾ ਡਾ ਅਜੈਬ ਸਿੰਘ ਪਟਵੀ, ਪੀਏ ਵਰਿੰਦਰ ਸਿੰਘ ਡਕਾਲਾ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ |
ਦੁਸਹਿਰੇ ਦੇ ਤਿਉਹਾਰ ਮੌਕੇ ਭਾਦਸੋਂ 'ਚ ਝਾਕੀਆਂ ਕੱਢੀਆਂ
ਭਾਦਸੋਂ, (ਪ੍ਰਦੀਪ ਦੰਦਰਾਲਾ) - ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਭਾਦਸੋਂ ਸ਼ਹਿਰ 'ਚ ਝਾਕੀਆਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਮਿੱਤ ਕੁਮਾਰ ਬੱਬੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਮੇਟੀ ਮੈਂਬਰਾਂ ਵਲੋਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਵੜੇ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਦੁਸਹਿਰੇ ਨਾਲ ਸਬੰਧਿਤ ਝਾਕੀਆਂ ਨੂੰ ਪੂਜਾ ਕਰਕੇ ਭਾਦਸੋਂ ਦੇ ਬਾਜ਼ਾਰ ਦੇ ਵੱਖ-ਵੱਖ ਹਿੱਸਿਆਂ 'ਚ ਘੁਮਾਇਆ ਜਾਂਦਾ ਹੈ | ਇਸ ਮੌਕੇ ਪੰਡਿਤ ਬੁੱਧ ਪ੍ਰਕਾਸ਼, ਓ.ਬੀ.ਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਭਗਵੰਤ ਸਿੰਘ ਮਣਕੂ, ਸਕਤੀ ਕੁਮਾਰ ਭਾਦਸੋਂ, ਅਗਰਵਾਲ ਸਭਾ ਦੇ ਪ੍ਰਧਾਨ ਰਾਜੀਵ ਕੁਮਾਰ ਗੁਪਤਾ, ਸੰਜੀਵ ਕੁਮਾਰ, ਪ੍ਰਧਾਨ ਅਜਮੀਲ ਖਾਨ, ਧੀਰੇਂਦਰ ਕੋਹਲੀ, ਦੀਪਕ ਸੂਦ, ਜਗਦੀਸ਼ ਸਿੰਘ ਕੋਰੀਓਗ੍ਰਾਫਰ, ਸ਼ਕਤੀ ਕੁਮਾਰ, ਸੁਦਰਸ਼ਨ ਗੁਪਤਾ, ਮਿੰਟੂ, ਗਿੰਨੀ, ਜਗਤਾਰ ਸਿੰਘ, ਹੇਮਰਾਜ ਕਾਲਾ, ਸੁਰਜੀਤ ਸੀਤ, ਕਰਮਜੀਤ, ਮੋਹਨ ਸਿੰਘ, ਦੀਪ ਬਾਵਾ, ਸੁਲੇਮਾਨ, ਸੋਨੂੰ, ਵਿਨੋਦ ਕੁਮਾਰ ਤੇ ਕਮੇਟੀ ਮੈਂਬਰ ਹਾਜ਼ਰ ਸਨ |
ਸ੍ਰੀ ਬਦਰੀ ਨਾਥ ਮੰਦਿਰ ਬਹਾਦਰਗੜ੍ਹ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ
ਬਹਾਦਰਗੜ੍ਹ, (ਕੁਲਵੀਰ ਸਿੰਘ ਧਾਲੀਵਾਲ) - ਪ੍ਰਾਚੀਨ ਸ੍ਰੀ ਬਦਰੀਨਾਥ ਰਾਮਲੀਲਾ ਕਲੱਬ ਬਹਾਦਰਗੜ੍ਹ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਰਤਿੰਦਰਪਾਲ ਸਿੰਘ ਰਿੱਕੀ ਮਾਨ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਦੇਰ ਸ਼ਾਮ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅੱਗ ਲਗਾਈ ਗਈ | ਇਸ ਮੌਕੇ ਪ੍ਰਾਚੀਨ ਸ੍ਰੀ ਬਦਰੀਨਾਥ ਰਾਮਲੀਲਾ ਕਲੱਬ ਵਲੋਂ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਅਸ਼ਵਨੀ ਗੱਗੀ ਸ਼ਰਮਾ, ਦਰਸ਼ਨ ਲਾਲ ਸ਼ਰਮਾ, ਸਤਨਾਮ ਸੱਤਾ, ਗੁਰਦੀਪ ਸਿੰਘ ਸੇਖੂਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਜਗਜੀਤ ਸਿੰਘ ਕੋਹਲੀ, ਬੱਬਲ ਧਰੇੜੀ, ਗੁਰਜੰਟ ਨੂਰਖੇੜੀਆਂ, ਬਲਕਾਰ ਸਿੰਘ ਮਹਿਮਦਪੁਰ, ਚੇਅਰਮੈਨ ਅਸ਼ਵਨੀ ਕੁਮਾਰ ਬੱਤਾ, ਜੋਗਿੰਦਰ ਸਿੰਘ ਕਾਕੜਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਦਵਿੰਦਰਪਾਲ ਸਿੰਘ ਸਰਪੰਚ, ਗੁਰਜੀਤ ਸਿੰਘ, ਪਵਨ ਸੰਧੂ, ਦੀਪਾਂਸ਼ੂ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਪੂਰਨ ਸਿੰਘ, ਨਿਰਮਲ ਸਿੰਘ, ਸੰਮੀ, ਸ਼ਿੰਦਾ ਤਾਜਲਪੁਰ, ਹਰਦੀਪ ਸਿੰਘ ਜੋਸਨ, ਪ੍ਰਭਜਿੰਦਰ ਸਿੰਘ ਬੱਚੀ, ਕੁਲਵਿੰਦਰ ਸਿੰਘ ਨੋਨੀ ਪੀਏ, ਜਸਬੀਰ ਸਿੰਘ ਮਿੱਠੂਮਾਜਰਾ, ਬੰਟੀ ਦੌਣ, ਸੁਨੀਲ, ਉਦੈ, ਜੱਗੀ ਬਦੇਸ਼ਾ ਆਦਿ ਮੌਜੂਦ ਸਨ |


ਟਰਾਂਸਪੋਰਟ ਮੰਤਰੀ ਨੇ ਕੀਤਾ ਪਟਿਆਲਾ ਬੱਸ ਅੱਡੇ 'ਤੇ ਪੀ.ਆਰ.ਟੀ.ਸੀ. ਵਰਕਸ਼ਾਪ ਦਾ ਅਚਨਚੇਤ ਦੌਰਾ

ਪਟਿਆਲਾ, 15 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਬੱਸ ਅੱਡੇ ਅਤੇ ਪੀ.ਆਰ.ਟੀ.ਸੀ. ਦੇ ਪਟਿਆਲਾ ਡਿਪੂ ਦਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅਚਨਚੇਤ ਦੌਰਾ ਕੀਤਾ | ਉਨ੍ਹਾਂ ਨੇ ਇੱਥੇ ਡਰਾਈਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ...

ਪੂਰੀ ਖ਼ਬਰ »

ਕਾਂਗਰਸ ਦੇ ਲੀਡਰ ਕੁਰਸੀ ਲਈ ਲੜ ਰਹੇ ਹਨ, ਪੰਜਾਬ ਦੇ ਲੋਕਾ ਦਾ ਇਨ੍ਹਾਂ ਨੂੰ ਕੋਈ ਫ਼ਿਕਰ ਨਹੀਂ-ਹਰਪਾਲ ਚੀਮਾ

ਨਾਭਾ, 15 ਅਕਤੂਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਵਿਰੋਧੀ ਧਿਰ ਲੀਡਰ ਹਰਪਾਲ ਚੀਮਾ ਅੱਜ ਪਿੰਡ ਚੌਧਰੀ ਮਾਜਰਾ ਨੇੜੇ ਨਾਭਾ ਸੰਯੋਗ ਪੈਲੇਸ ਵਿਖੇ ਵਿਸ਼ੇਸ਼ ਤੌਰ 'ਤੇ ਸੁਖਦਰਸ਼ਨ ਸਿੰਘ ਬੌੜਾਂ ਗੇਟ ਨਾਭਾ ਦੀ ਬੇਟੀ ਅਮਨਦੀਪ ਕੌਰ ਦੇ ਵਿਆਹ ਸਮਾਗਮਾਂ 'ਚ ਪਹੁੰਚੇ ਹੋਏ ਸਨ। ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਚੋਣ ਸੰਪੰਨ

 ਪਟਿਆਲਾ, 15 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਹੋਈਆਂ ਅਧਿਆਪਕ ਐਸੋਸੀਏਸ਼ਨ (ਪੂਟਾ) ਦੀਆਂ ਚੋਣਾਂ ਦੇ ਨਤੀਜੇ ਦੇਰ ਸ਼ਾਮ ਐਲਾਨੇ ਗਏ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫ਼ਸਰ ਅਤੇ ਰਜਿਸਟਰਾਰ ਪੰਜਾਬੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰ ਸਾਈਕਲ ਚੋਰੀ

ਪਟਿਆਲਾ, 15 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਅੱਜ ਪ੍ਰਮੁੱਖ ਥਾਵਾਂ ਤੋਂ ਤਿੰਨ ਮੋਟਰ ਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਜਿਸ ਵਿਚ ਥਾਣਾ ਲਾਹੌਰੀ ਗੇਟ ਵਿਖੇ ਸ਼ਿਕਾਇਤ ਦਰਜ ਕਰਵਾਉਂਦਿਆਂ ਜਸਪ੍ਰੀਤ ਸਿੰਘ ਵਾਸੀ ਲਹਿਲ ਕਲੋਨੀ ਨੇ ਦੱਸਿਆ ਕਿ ਉਸ ਨੇ ...

ਪੂਰੀ ਖ਼ਬਰ »

ਖਾਲੀ ਭਾਂਡੇ ਹੱਥ 'ਚ ਫੜ ਕੇ ਬੇਰੁਜ਼ਗਾਰ ਲਾਈਨਮੈਨਾਂ ਨੇ ਬਿਜਲੀ ਨਿਗਮ ਤੋਂ ਨੌਕਰੀ ਦੀ ਮੰਗੀ ਭੀਖ

ਪਟਿਆਲਾ, 15 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਦੁਸਹਿਰੇ ਮੌਕੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਮੇਨ ਗੇਟ ਸਾਹਮਣੇ ਬੇਰੁਜ਼ਗਾਰ ਲਾਈਨਮੈਨਾਂ ਨੇ ਖਾਲੀ ਭਾਂਡੇ ਹੱਥ 'ਚ ਫੜ ਕੇ ਬਿਜਲੀ ਨਿਗਮ ਤੋਂ ਨੌਕਰੀ ਦੀ ਭੀਖ ਮੰਗੀ | ਇਸ ਮੌਕੇ ਆਗੂਆਂ ਨੇ ਕਿਹਾ ਕੀ ਸਮੂਹ ...

ਪੂਰੀ ਖ਼ਬਰ »

ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਗੁਰਬਾਣੀ ਸੰਥਿਆ, ਪੰਜ ਰੋਜ਼ਾ ਕਾਰਜਸ਼ਾਲਾ ਸਮਾਪਤ

ਬਹਾਦਰਗੜ੍ਹ, 15 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ' ਬਹਾਦਰਗੜ੍ਹ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਬਨੂੜ ਸ਼ਹਿਰ ਦੇ ਵਾਰਡ ਨੰਬਰ 6 ਦੇ 13 ਸਾਲਾ ਦਿਲਪ੍ਰੀਤ ਸਿੰਘ ਅਸ਼ੀਸ਼ ਦੀ ਡੇਂਗੂ ਨਾਲ ਮੌਤ

ਬਨੂੜ, 15 ਅਕਤੂਬਰ (ਭੁਪਿੰਦਰ ਸਿੰਘ)-ਬੀਤੀ ਦੇਰ ਰਾਤ ਡੇਂਗੂ ਕਾਰਨ ਬਨੂੜ ਦੇ ਵਸਨੀਕ ਸੁਰਿੰਦਰਪਾਲ ਸਿੰਘ ਸੋਨੂੰ ਦੇ 13 ਸਾਲਾ ਦੇ ਪੁੱਤਰ ਦਿਲਪ੍ਰੀਤ ਸਿੰਘ ਅਸ਼ੀਸ਼ ਦੀ ਮÏਤ ਹੋ ਗਈ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿ੍ਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ

ਸਮਾਣਾ, 15 ਅਕਤੂਬਰ (ਹਰਵਿੰਦਰ ਸਿੰਘ ਟੋਨੀ) - ਸ਼ਹਿਰ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦਿਆਂ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਜਦੋਂ ਕਿ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਸ਼ਹਿ ਦੇ ਚਲਦਿਆਂ ...

ਪੂਰੀ ਖ਼ਬਰ »

ਹਰਿਆਣਾ 'ਚ ਪੰਜੀਕਰਨ ਕਰਵਾਉਣ ਵਾਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਖ਼ਰੀਦਿਆ ਜਾ ਰਿਹੈ ਝੋਨਾ

ਪਟਿਆਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਭਾਵੇਂ ਝੋਨੇ ਦੀ ਸਰਕਾਰੀ ਖ਼ਰੀਦ 3 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਪਰ ਹਰਿਆਣਾ ਵਲੋਂ ਅਜੇ ਤੱਕ ਪੰਜਾਬ ਦਾ ਆਨਲਾਈਨ ਪੋਰਟਲ ਨਾ ਖੋਲ੍ਹਣ ਕਰਕੇ ਪੰਜਾਬ ਸੀਮਾ ਵਾਲੇ ਪਿੰਡਾਂ ਦੇ ਕਿਸਾਨ ਖੱਜਲ-ਖੁਆਰ ਹੀ ਨਹੀਂ ਹੋ ਰਹੇ ...

ਪੂਰੀ ਖ਼ਬਰ »

ਕਿਸਾਨਾਂ ਦੀ ਹੜਤਾਲ 305ਵੇਂ ਦਿਨ ਵੀ ਰਹੀ ਜਾਰੀ

ਗੂਹਲਾ ਚੀਕਾ, 15 ਅਕਤੂਬਰ (ਓ. ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੜਤਾਲ ਅੱਜ 305ਵੇਂ ਦਿਨ 'ਚ ਦਾਖਲ ਹੋ ਗਈ ਹੈ | ਅੱਜ ਦੇ ਧਰਨੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਦਾ ਘੇਰਾ ਵਧਾਉਣਾ ਪੰਜਾਬ ਵਿਰੋਧੀ-ਡਾ. ਸੰਧੂ

ਸਮਾਣਾ, 15 ਅਕਤੂਬਰ (ਪ੍ਰੀਤਮ ਸਿੰਘ ਨਾਗੀ)-'ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਭਰੋਸੇ ਵਿਚ ਲਏ ਬਿਨਾਂ ਪੰਜਾਬ ਵਿਚ ਬੀ.ਐੱਸ.ਐੱਫ. ਦਾ ਘੇਰਾ ਵਧਾ ਕੇ ਲੋਕਤੰਤਰ ਪ੍ਰਕਿਰਿਆ ਨੂੰ ਕਮਜ਼ੋਰ ਕੀਤਾ ਹੈ | ਇਹ ਪੰਜਾਬ ਦੇ ਅਧਿਕਾਰਾਂ ਦੇ ਵਿਰੁੱਧ ਹੈ' ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਮਾਂ ਦੁਰਗਾ ਦੀ ਪੂਜਾ ਦੇ ਪੰਡਾਲਾਂ ਅਤੇ ਮੰਦਰਾਂ 'ਚ ਹੋਇਆ ਹਮਲਾ ਨਿੰਦਣਯੋਗ-ਪਵਨ ਗੁਪਤਾ

ਪਟਿਆਲਾ, 15 ਅਕਤੂਬਰ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਬੀਤੇ ਦਿਨੀਂ ਬੰਗਲਾਦੇਸ਼ 'ਚ ਮਾਂ ਦੁਰਗਾ ਦੀ ਪੂਜਾ ਦੇ ਪੰਡਾਲਾਂ ਅਤੇ ਮੰਦਿਰਾਂ 'ਚ ਕੱਟੜਪੰਥੀ ਮੁਸਲਮਾਨਾਂ ਵਲੋਂ ਕੀਤੇ ਹਮਲੇ ਅਤੇ ਤੋੜਭੰਨ ਦੀ ਕਰੜੇ ...

ਪੂਰੀ ਖ਼ਬਰ »

ਹਰਪਾਲ ਚੀਮਾ ਨੇ ਰਮੇਸ਼ ਸਿੰਗਲਾ ਦੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ

ਨਾਭਾ, 15 ਅਕਤੂਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਨਾਭਾ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਦੀ ਰਿਹਾਇਸ਼ ਤੇ ਉਨ੍ਹਾਂ ਦੇ ਪੁੱਤਰ ਮਿਅੰਕ ਸਿੰਗਲਾ ਦੀ ਬੇਵਕਤੀ ਹੋਈ ਮੌਤ 'ਤੇ ਪਰਿਵਾਰ ਨਾਲ ਦੁੱਖ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 4 ਵਿਅਕਤੀਆਂ ਨਾਲ 20 ਲੱਖ ਦੀ ਧੋਖਾਧੜੀ

ਰਾਜਪੁਰਾ, 15 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਤੇ 4 ਵਿਅਕਤੀਆਂ ਨਾਲ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਔਰਤ ਸਮੇਤ 2 ਜਣਿਆਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਕਿਸਾਨਾਂ ਦੀ ਹੜਤਾਲ 305ਵੇਂ ਦਿਨ ਵੀ ਰਹੀ ਜਾਰੀ

ਗੂਹਲਾ ਚੀਕਾ, 15 ਅਕਤੂਬਰ (ਓ. ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੜਤਾਲ ਅੱਜ 305ਵੇਂ ਦਿਨ 'ਚ ਦਾਖਲ ਹੋ ਗਈ ਹੈ | ਅੱਜ ਦੇ ਧਰਨੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ...

ਪੂਰੀ ਖ਼ਬਰ »

ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਗੁਣੀਕੇ ਵਿਖੇ ਕਰਵਾਇਆ ਸਾਲਾਨਾ ਗੁਰਮਤਿ ਸਮਾਗਮ

ਨਾਭਾ, 15 ਅਕਤੂਬਰ (ਕਰਮਜੀਤ ਸਿੰਘ)-ਸੰਤ ਬਾਬਾ ਪਾਲਾ ਸਿੰਘ ਦੀ 89ਵੀਂ, ਸੰਤ ਬਾਬਾ ਪਾਲਾ ਸਿੰਘ ਦੀ 15ਵੀਂ ਦੀ ਨਿੱਘੀ ਯਾਦ ਨੂੰ ਸਮਰਪਿਤ ਮਹਾਨ ਸਾਲਾਨਾ ਗੁਰਮਤਿ ਸਮਾਗਮ ਸਥਾਨ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਪਾਰਟੀ ਹੋਰ ਜ਼ਿਆਦਾ ਮਜ਼ਬੂਤ ਹੋਈ-ਰਣਦੀਪ ਸਿੰਘ

ਅਮਲੋਹ, 15 ਅਕਤੂਬਰ (ਕੇਵਲ ਸਿੰਘ)-ਕੈਬਨਿਟ ਮੰਤਰੀ ਰਣਦੀਪ ਸਿੰਘ ਵਲੋਂ ਅੱਜ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਖਨਿਆਣ ਵਿਖੇ ਬਣ ਰਹੇ ਸਹਿਕਾਰਤਾ ਭਵਨ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਗੱਲਬਾਤ ਕਰਦਿਆਂ ਰਣਦੀਪ ਸਿੰਘ ਨੇ ਕਿਹਾ ਕਿ ਸਹਿਕਾਰੀ ਖੇਤੀਬਾੜੀ ...

ਪੂਰੀ ਖ਼ਬਰ »

ਬੀ.ਐੱਸ.ਐੱਫ਼ ਦਾ ਘੇਰਾ ਵਧਿਆ ਤਾਂ ਲੋਕਾਂ ਨੂੰ ਕਰਨਾ ਪਵੇਗਾ ਐਮਰਜੈਂਸੀ ਹਾਲਾਤ ਦਾ ਸਾਹਮਣਾ-ਐਡ. ਟਿਵਾਣਾ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਬੀ. ਐਸ.ਐਫ਼ ਦੇ ਘੇਰੇ ਨੂੰ ਵਧਾਉਣਾ, ਸੂਬੇ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਆਪਣੇ ਹੱਥਾਂ 'ਚ ਲੈਣ ਦੇ ਬਰਾਬਰ ਹੈ, ਜਿਸ ਨਾਲ ਕਿ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਅਧਿਆਪਕ ਗੁਰੂ ਨੇ ਕੌਮੀ ਅਧਿਆਪਕ ਪੁਰਸਕਾਰ ਜੇਤੂ ਚੇਲੇ ਦਾ ਕੀਤਾ ਸਨਮਾਨ

ਖਮਾਣੋਂ, 15 ਅਕਤੂਬਰ (ਮਨਮੋਹਨ ਸਿੰਘ ਕਲੇਰ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ ਦੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਜਗਤਾਰ ਸਿੰਘ ਮਨੈਲਾ ਜੋ ਪਿ੍ੰਸੀਪਲ ਰਾਮ ਭੂਸ਼ਨ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੈਲੀ ਧਨੌਲਾ ਵਿਖੇ ਪੜ੍ਹੇ ਹੋਏ ਹਨ | ਉਨ੍ਹਾਂ ...

ਪੂਰੀ ਖ਼ਬਰ »

ਗੁਦਾਮਾਂ 'ਚੋਂ ਚੋਰੀ ਕੀਤੇ ਸਾਮਾਨ ਸਮੇਤ 3 ਵਿਅਕਤੀ ਗਿ੍ਫ਼ਤਾਰ

ਰਾਜਪੁਰਾ, 15 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਸ਼ੰਭੂ ਖੇਤਰ 'ਚ ਪੈਂਦੇ ਗੁਦਾਮਾਂ 'ਚੋਂ ਚੋਰੀ ਕੀਤੇ ਸਮਾਨ ਸਮੇਤ 3 ਕਾਰ ਸਵਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮਾਲਵਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਫਿਿਲੰਗ ਸਟੇਸ਼ਨ ਦਾ ਸ਼ਮਸ਼ੇਰ ਸਿੰਘ ਦੂਲੋ ਵਲੋਂ ਉਦਘਾਟਨ

ਅਮਲੋਹ, 15 ਅਕਤੂਬਰ (ਕੇਵਲ ਸਿੰਘ) - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵਲੋਂ ਪਿੰਡ ਭੱਦਲਥੂਹਾ ਵਿਖੇ ਸ੍ਰੀ ਗੁਰੂ ਰਾਮਦਾਸ ਫਿਿਲੰਗ ਸਟੇਸ਼ਨ ਦਾ ਉਦਘਾਟਨ ਮਸ਼ੀਨ ਦਾ ਬਟਨ ਦਬਾ ਕੇ ਕੀਤਾ ਗਿਆ | ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਡਾ. ਮਨੋਹਰ ਸਿੰਘ ਦਾ ਖਮਾਣੋਂ ਵਿਖੇ ਕੀਤਾ ਭਰਵਾਂ ਸਵਾਗਤ

ਖਮਾਣੋਂ, 15 ਅਕਤੂਬਰ (ਜੋਗਿੰਦਰ ਪਾਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਖੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਹਲਕਾ ਬਸੀ ਪਠਾਣਾਂ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ 'ਚ ਲੋਕਾਂ ...

ਪੂਰੀ ਖ਼ਬਰ »

ਐੱਸ.ਵੀ.ਐੱਮ. ਖਮਾਣੋਂ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ

ਖਮਾਣੋਂ, 15 ਅਕਤੂਬਰ (ਜੋਗਿੰਦਰ ਪਾਲ)-ਐਸ.ਵੀ.ਐਮ ਖਮਾਣੋਂ ਵਿਖੇ ਸਕੂਲ ਪਿ੍ੰ. ਗੁਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਜਿਸ 'ਚ ਵਿਭਾਗ ਪ੍ਰਮੁੱਖ ਮਹੇਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਕੂਲ ਪਿ੍ੰ: ਗੁਰਪ੍ਰੀਤ ਕੌਰ ਦੁਆਰਾ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਗਲੀ ਦੇ ਕਾਰਜਾਂ ਦੀ ਕਾਰਵਾਈ ਸ਼ੁਰੂਆਤ

ਅਮਲੋਹ, 15 ਅਕਤੂਬਰ (ਰਿਸ਼ੂ ਗੋਇਲ) - ਨਗਰ ਕੌਂਸਲ ਅਮਲੋਹ ਵਲੋਂ ਸ਼ਹਿਰ ਅਮਲੋਹ ਵਿਖੇ ਵੱਖ-ਵੱਖ ਵਾਰਡਾਂ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਚੱਲਦਿਆਂ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਹੈਪੀ ਸੇਢਾ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਡਾ. ਮਨੋਹਰ ਸਿੰਘ ਨੇ ਸੁਣੀਆਂ ਸਮੱਸਿਆਵਾਂ

ਨੰਦਪੁਰ ਕਲੌੜ, 15 ਅਕਤੂਬਰ (ਜਰਨੈਲ ਸਿੰਘ ਧੁੰਦਾ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਅਧੀਨ ਪਿੰਡ ਸ਼ੇਰਗੜ੍ਹ ਬਾੜਾ, ਲੁਹਾਰ ਮਾਜਰਾ ਤੇ ਖਮਾਣੋਂ ਦਾ ਦੌਰਾ ਕੀਤਾ | ਉਨ੍ਹਾਂ ਮੁਹਤਬਰ ਵਿਅਕਤੀਆਂ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ 'ਚ ਧੂਮ-ਧਾਮ ਨਾਲ ਮਨਾਇਆ ਦੁਸਹਿਰਾ

ਮੰਡੀ ਗੋਬਿੰਦਗੜ੍ਹ, 15 ਅਕਤੂਬਰ (ਮੁਕੇਸ਼ ਘਈ) - ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਪੁਰ ਮੰਡੀ ਗੋਬਿੰਦਗੜ੍ਹ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਆਗਾਜ਼ ਸਕੂਲ ਦੇ ...

ਪੂਰੀ ਖ਼ਬਰ »

ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ- ਬੀਬਾ ਬਹਿਸਤਾ ਸਿੰਘ

ਅਮਲੋਹ, 15 ਅਕਤੂਬਰ (ਕੇਵਲ ਸਿੰਘ) - ਕੈਬਨਿਟ ਮੰਤਰੀ ਰਣਦੀਪ ਸਿੰਘ ਦੀ ਧਰਮ ਪਤਨੀ ਬੀਬਾ ਬਹਿਸਤਾ ਸਿੰਘ ਵਲੋਂ ਸ਼ਹਿਰ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਜਿਸ ਦਾ ਉਨ੍ਹਾਂ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਬਸੀ ਪਠਾਣਾਂ 'ਚ ਡੇਂਗੂ ਦਾ ਪ੍ਰਕੋਪ ਜਾਰੀ, ਦੂਜੇ ਮਰੀਜ਼ ਦੀ ਹੋਈ ਪੁਸ਼ਟੀ

ਬਸੀ ਪਠਾਣਾਂ, 15 ਅਕਤੂਬਰ (ਰਵਿੰਦਰ ਮੌਦਗਿਲ, ਐਚ.ਐਸ ਗੌਤਮ)-ਬਸੀ ਪਠਾਣਾਂ 'ਚ ਡੇਂਗੂ ਦਾ ਪ੍ਰਕੋਪ ਜਾਰੀ ਹੈ, ਸਿਹਤ ਵਿਭਾਗ ਵਲੋਂ ਇਕ ਹੋਰ ਮਰੀਜ਼ 'ਚ ਲੱਛਣ ਮਿਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਸਰਕਾਰੀ ਆਂਕੜਿਆਂ ਮੁਤਾਬਿਕ ਸ਼ਹਿਰ 'ਚ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX