ਧਨÏਲਾ, 15 ਅਕਤੂਬਰ (ਜਤਿੰਦਰ ਸਿੰਘ ਧਨÏਲਾ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨÏਲਾ ਦੇ ਉੱਘੇ ਕਾਰੋਬਾਰੀ ਦਾਨਗੜ੍ਹੀਆ ਪਰਿਵਾਰ ਦੇ ਪ੍ਰਥਮ ਗਰਗ ਪੁੱਤਰ ਪ੍ਰਦੀਪ ਗਰਗ ਨੇ ਜੇ.ਈ.ਈ. ਐਡਵਾਂਸ 'ਚੋਂ ਪੰਜਾਬ ਭਰ 'ਚੋਂ ਪਹਿਲਾ ਜਦਕਿ ਦੇਸ਼ ਭਰ 'ਚੋਂ 20ਵਾਂ ਸਥਾਨ ਹਾਸਲ ਕੀਤਾ ਹੈ | ਇਸ ਸਬੰਧੀ ਪ੍ਰਥਮ ਗਰਗ ਨੇ ਦੱਸਿਆ ਕਿ ਉਸ ਦਾ ਟੀਚਾ ਆਈ.ਆਈ.ਟੀ. ਮੁੰਬਈ 'ਚ ਦਾਖ਼ਲਾ ਲੈ ਕੇ ਕੰਪਿਊਟਰ ਸਾਇੰਸ ਇੰਜੀਨੀਅਰ ਬਣਨ ਦਾ ਹੈ, ਜਿਹੜਾ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਬੂਰ ਪਾ ਕੇ ਪੂਰਾ ਕੀਤਾ ਹੈ¢ ਪ੍ਰਥਮ ਦੇ ਪਿਤਾ ਪ੍ਰਦੀਪ ਗਰਗ ਉੱਘੇ ਸ਼ੈਲਰ ਕਾਰੋਬਾਰੀ ਹਨ ਜਦਕਿ ਮਾਤਾ ਮੀਨਾਕਸ਼ੀ ਗਰਗ ਪੀ.ਐਨ.ਬੀ. 'ਚ ਬਤÏਰ ਮੈਨੇਜਰ ਸੇਵਾ ਨਿਭਾਅ ਰਹੇ ਹਨ ਤੇ ਭੈਣ ਯਾਸ਼ਿਕਾ ਗਰਗ ਜੋਧਪੁਰ ਵਿਖੇ ਐਮ.ਬੀ.ਬੀ.ਐਸ. ਕਰ ਰਹੇ ਹਨ¢ ਪ੍ਰਥਮ ਗਰਗ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਤਾ-ਪਿਤਾ ਤੇ ਭੈਣ ਵਲੋਂ ਦਿੱਤੇ ਗਏ ਪਿਆਰ ਤੇ ਹੱਲਾਸ਼ੇਰੀ ਤੇ ਅਧਿਆਪਕਾਂ ਵਲੋਂ ਕਰਵਾਈ ਸਖ਼ਤ ਮਿਹਨਤ ਸਿਰ ਬੰਨਿ੍ਹਆ ਹੈ | ਆਪਣੇ ਹਾਣ ਦੇ ਵਿਦਿਆਰਥੀਆਂ ਨੂੰ ਨਸੀਹਤ ਕਰਦਿਆਂ ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਖ਼ਤ ਮਿਹਨਤ ਕਰਨੀ ਤੇ ਦੇਸ਼ ਭਗਤੀ ਦਾ ਜਜ਼ਬਾ ਹਰ ਮਨੁੱਖ ਦੇ ਅੰਦਰ ਭਰਿਆ ਹੋਣਾ ਚਾਹੀਦਾ ਹੈ | ਦੂਸਰਾ ਮਨੁੱਖਤਾ ਦੀ ਸੇਵਾ ਲਈ ਹਰ ਪਲ ਸਮਰਪਿਤ ਰਹਿਣਾ ਚਾਹੀਦਾ ਹੈ¢
ਸਨੌਰ, 15 ਅਕਤੂਬਰ (ਸੁਖਵਿੰਦਰ ਸਿੰਘ ਸੋਖਲ)-ਪਿੰਡ ਸਨੌਰ ਨੇੜੇ ਪਟਿਆਲਾ ਪਿਹੋਵਾ ਰੋਡ 'ਤੇ ਪਿੰਡ ਜਗਤਪੁਰਾ ਵਿਖੇ ਸਵੇਰੇ ਟਰੈਕਟਰ ਟਰਾਲੀ ਅਤੇ ਸਕਾਰਪੀਓ ਗੱਡੀ ਵਿਚਕਾਰ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 6 ਵਿਅਕਤੀ ਗੰਭੀਰ ...
ਨੱਥੂਵਾਲਾ ਗਰਬੀ, 15 ਅਕਤੂਬਰ (ਸਾਧੂ ਰਾਮ ਲੰਗੇਆਣਾ)-ਪੁਲਿਸ ਥਾਣਾ ਬਾਘਾ ਪੁਰਾਣਾ ਅਧੀਨ ਪੁਲਿਸ ਚੌਕੀ ਨੱਥੂਵਾਲਾ ਗਰਬੀ ਦੇ ਪਿੰਡ ਨਾਥੇਵਾਲਾ ਦੇ ਖੇਤਾਂ 'ਚ ਬੀਤੀ ਰਾਤ ਦੋ ਵਿਅਕਤੀਆਂ ਦਾ ਭੇਦਭਰੀ ਹਾਲਤ 'ਚ ਪਿੰਡ ਨਾਥੇਵਾਲਾ ਤੋਂ ਪਿੰਡ ਹਰੀਏਵਾਲਾ ਨੂੰ ਜਾਂਦੇ ਲਿੰਕ ...
ਮੋਗਾ, 15 ਅਕਤੂਬਰ (ਗੁਰਤੇਜ ਸਿੰਘ/ ਸੁਰਿੰਦਰਪਾਲ ਸਿੰਘ)-ਅੱਜ ਸਵੇਰੇ 6 ਵਜੇ ਦੇ ਕਰੀਬ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਉਸ ਵਕਤ ਮਾਤਮ ਦਾ ਮਾਹੌਲ ਛਾ ਗਿਆ ਜਦੋਂ ਘਰ 'ਚ ਬਣੀ ਪਖਾਨੇ ਦੀ ਕੱਚੀ ਖੂਹੀ 'ਚ ਡਿੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ | ਜਾਣਕਾਰੀ ...
ਭੀਖੀ, 15 ਅਕਤੂਬਰ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਗੁਰਦੁਆਰਾ ਸਾਹਿਬ ਕੋਲ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਜਿੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 3 ਗੰਭੀਰ ਜ਼ਖਮੀ ਹੋ ਗਏ | ਮਿ੍ਤਕਾਂ 'ਚ 2 ਸਕੇ ਭਰਾਵਾਂ ਤੋਂ ਇਲਾਵਾ ਸੱਸ ਤੇ ਨੂੰਹ ...
ਚੰਡੀਗੜ 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਸੂਬੇ 'ਚ ਲਾਗੂ ਕੋਵਿਡ ਸਬੰਧੀ ਬੰਦਸ਼ਾਂ ਨੂੰ 31 ਅਕਤੂਬਰ ਤਕ ਵਧਾ ਦਿੱਤਾ ਹੈ | ਇਸ ਸਬੰਧ ਵਿਚ ਅੱਜ ਸੂਬੇ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਸਮਾਰੋਹ 'ਚ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਭੜਕ ਗਿਆ ਹੈ | ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਗ੍ਰਹਿ ਮੰਤਰੀ ਦਾ ਬਿਆਨ ...
ਅੰਮਿ੍ਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਵਲੋਂ ਕੁਝ ਦਿਨ ਪਹਿਲਾਂ ਤਖ਼ਤ ਸਾਹਿਬ ਵਿਖੇ ਸੇਵਾਵਾਂ ਨਿਭਾਅ ਰਹੇ ਸਬੰਧਿਤ ਸਟਾਫ ...
ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਬੀ ਐੱਡ ਅਧਿਆਪਕ ਫਰੰਟ ਵਲੋਂ ਸਰਕਾਰੀ ਸੇਵਾ 'ਚ ਆਉਣ ਦੇ 13 ਸਾਲ ਪੂਰੇ ਹੋਣ 'ਤੇ ਫਰੰਟ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਕਾਡਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ 20 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ...
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਅੱਜ ਦੂਜੀ ਵਾਰ ਰਾਜਧਾਨੀ ਕਾਬੁਲ ਦੇ ਕਰਤੇ ਪਰਵਾਨ ਆਬਾਦੀ ਸਥਿਤ ਗੁਰਦੁਆਰਾ ਦਸਮੇਸ਼ ਪਿਤਾ 'ਚ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੀ ਹਥਿਆਰਬੰਦ ਬਲ ਦੀ ਵਿਸ਼ੇਸ਼ ਇਕਾਈ ਦੇ ਮੈਂਬਰ ਜ਼ਬਰਦਸਤੀ ਦਾਖਲ ਹੋਏ | ਉਨ੍ਹਾਂ ...
ਅੰਮਿ੍ਤਸਰ 15 ਅਕਤੂਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੱਜ ਸਵੇਰੇ ਕੁਝ ਵਿਅਕਤੀਆਂ ਵੱਲੋਂ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨਾਲ ਧੱਕਾਮੁੱਕੀ ਕੀਤੇ ਜਾਣ ਦੀ ਸੂਚਨਾ ਹੈ | ਵੇਰਵਿਆਂ ...
ਚੰਡੀਗੜ੍ਹ 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ 8 ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਤੇ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਆਈ.ਏ.ਐਸ. ਪ੍ਰਦੀਪ ਕੁਮਾਰ ਅਗਰਵਾਲ ਨੂੰ ਡਾਇਰੈਕਟਰ ਜਨਰਲ ਸਕੂਲ ...
ਐੱਸ.ਏ.ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਜੇ.ਈ.ਈ. 2021 ਐਡਵਾਂਸਡ ਦੇ ਐਲਾਨੇ ਨਤੀਜੇ 'ਚੋਂ ਮੁਹਾਲੀ ਦੇ ਚੈਤੰਨਿਆ ਅਗਰਵਾਲ ਨੇ ਦੇਸ਼ ਭਰ 'ਚੋਂ 8ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ 'ਚੋਂ ਟਾਪ ਕੀਤਾ ਹੈ ਜਦਕਿ ਗੁਰਅੰਮਿ੍ਤ ਸਿੰਘ ਨੇ 26ਵਾਂ ਰੈਂਕ ਹਾਸਲ ਕਰਕੇ ...
ਬਠਿੰਡਾ, 15 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ 'ਚ ਟੀ.ਵੀ. ਟਾਵਰ ਨਜ਼ਦੀਕ ਕਾਲੀ ਮਾਤਾ ਦੇ ਮੰਦਰ ਕੋਲ 1 ਹਜ਼ਾਰ ਗਜ 'ਚ ਬਣਾਈ ਜਾ ਰਹੀ ਨਵੀਂ ...
ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਪਨ ਸੂਦ ਕਾਕਾ ਨੇ ਕਿਹਾ ਹੈ ਕਿ 16 ਅਕਤੂਬਰ ਸਨਿੱਚਰਵਾਰ ਨੂੰ ਸ਼ਹਿਰ ਦੇ ਸਨਅਤਕਾਰਾਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ...
ਚੰਡੀਗੜ੍ਹ, 15 ਅਕਤੂਬਰ (ਅਜੀਤ ਬਿਊਰੋ) -ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵਲੋਂ ਬੀ.ਐਸ.ਐਫ. ਦੇ ਹਵਾਲੇ ਨਾਲ ਪੰਜਾਬ ਨੂੰ ਕੇਂਦਰ ਸ਼ਾਸਤ ਪ੍ਰਦੇਸ਼ 'ਚ ...
ਐੱਸ.ਏ.ਐੱਸ. ਨਗਰ, 15 ਅਕਤੂਬਰ (ਕੇ.ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਸੁਖਦੇਵ ਸਿੰਘ ਚੱਕ ਨੂੰ ਲੁਧਿਆਣਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਤੋਂ ਇਲਾਵਾ ਸਮੁੱਚੇ ਸੂਬੇ 'ਚ 24 ਜ਼ਿਲ੍ਹਾ ਕੋਆਰਡੀਨੇਟਰ ਥਾਪੇ ਗਏ ਹਨ, ...
ਚੰਡੀਗੜ੍ਹ, 15 ਅਕਤੂਬਰ (ਅਜੀਤ ਬਿਊਰੋ)-ਸਰਕਾਰ ਵਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ 'ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਤੇ ਇਸ ਯੋਜਨਾ ਅਧੀਨ 15 ਲੱਖ ਹੋਰ ਪਰਿਵਾਰਾਂ ਨੂੰ ਕਵਰ ਕਰਨ ਲਈ ਇਸ ਦਾ ਦਾਇਰਾ ਵਧਾਇਆ ਜਾਵੇਗਾ | ਉੱਪ ਮੁੱਖ ਮੰਤਰੀ-ਕਮ-ਸਿਹਤ ਮੰਤਰੀ ਓ.ਪੀ. ...
ਮਾਨਸਾ, 15 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ 'ਚ ਪੁੱਤ ਵਲੋਂ ਪਿਓ ਦਾ ਕਤਲ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਵਾਰਡ ਨੰਬਰ 13 ਦੇ ਵਾਸੀ ਮਿਸਤਰੀ ਹਰਨੇਕ ਸਿੰਘ (85) ਮੋਹਰ ਸਿੰਘ ਵਾਲੇ, ਜੋ ਵੱਖਰੇ ਤੌਰ 'ਤੇ ਰਹਿੰਦਾ ਸੀ, ਨੂੰ ਉਸ ਦੇ ਪੁੱਤਰ ਅਮਰਜੀਤ ...
ਮਾਨਸਾ, 15 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਸਰਹੱਦ 'ਤੇ ਬੀ.ਐਸ.ਐਫ. ਦਾ ਘੇਰਾ 15 ਤੋਂ ਵਧਾ ਕੇ 50 ...
ਮਾਨਸਾ, 15 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. ਦੇ ਕੌਮੀ ਕੌਂਸਲਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕੇਂਦਰ ਸਰਕਾਰ ਵਲੋਂ ਸਰਹੱਦੀ ਰਾਜਾਂ 'ਚ ਸੀਮਾ ਸੁਰੱਖਿਆ ਬਲ ਦਾ ਘੇਰਾ ਵਧਾਉਣ ਦੇ ਫ਼ੈਸਲੇ ਨੂੰ ਸੰਵਿਧਾਨ ...
ਫ਼ਿਰੋਜ਼ਪੁਰ, 15 ਅਕਤੂਬਰ (ਕੁਲਬੀਰ ਸਿੰਘ ਸੋਢੀ)-ਗੁਰਮੀਤ ਸਿੰਘ ਚੀਮਾ ਕਪਤਾਨ ਪੁਲਿਸ (ਇੰਨ.) ਫ਼ਿਰੋਜ਼ਪੁਰ ਤੇ ਜਗਦੀਸ਼ ਕੁਮਾਰ ਉਪ-ਕਪਤਾਨ ਪੁਲਿਸ (ਡੀ) ਫ਼ਿਰੋਜ਼ਪੁਰ ਵਲੋਂ ਇੰਸਪੈਕਟਰ ਪਰਮਿੰਦਰ ਸਿੰਘ, ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੀ ਨਿਗਰਾਨੀ ...
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ. ਐੱਸ.ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੇਰ ਰਾਤ ਭਾਰਤ-ਪਾਕਿਸਤਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX