ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਖੰਨਾ, ਸਮਰਾਲਾ, ਮਾਛੀਵਾੜਾ, ਪਾਇਲ, ਜੌੜੇਪੁਲ, ਕੁਹਾੜਾ, ਡੇਹਲੋਂ ਬੀਜਾ ਤੋਂ ਇਲਾਵਾ ਅਹਿਮਦਗੜ੍ਹ ਵਿਚ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਬਹੁਤ ਸਾਰੀਆਂ ਥਾਵਾਂ ਤੇ ਕੋਰੋਨਾ ਤੋਂ ਬਚਾਅ ਦੇ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਸ਼ਰਧਾਲੂਆਂ ਨੂੰ ਘੱਟ ਗਿਣਤੀ ਵਿਚ ਵਾਰੀ ਵਾਰੀ ਸਮਾਰੋਹ ਸਥਾਨ ਤੇ ਜਾਣ ਦਿੱਤਾ ਗਿਆ¢ ਬਹੁਤੀਆਂ ਥਾਵਾਂ ਤੇ ਇਹ ਤਿਉਹਾਰ ਇਕ ਸਾਂਝੇ ਤਿਉਹਾਰ ਵਜੋਂ ਮਨਾਇਆ ਗਿਆ¢ ਇਸ ਮੌਕੇ ਕਈ ਮੰਤਰੀ, ਵਿਧਾਇਕ, ਕੌਂਸਲਰ, ਪੁਲਿਸ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਤੇ ਵੱਖ ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ, ਵਿੱਦਿਅਕ ਅਤੇ ਵਪਾਰਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ, ਜਦੋਂ ਕਿ ਪਾਇਲ ਵਿਚ ਪੁਰਾਤਨ ਰਸਮ ਅਨੁਸਾਰ ਆਮ ਦੇ ਉਲਟ ਰਾਵਣ ਦੇ ਬੁੱਤ ਦੀ ਪੂਜਾ ਵੀ ਕੀਤੀ ਗਈ¢ ਪਰ ਇਸ ਵਾਰ ਵੀ ਕੋਰੋਨਾ ਕਾਰਨ ਦਸਹਿਰਾ ਦੇਖਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਆਮ ਨਾਲੋਂ ਕਾਫੀ ਘਟ ਸੀ, ਪਰ ਪਿਛਲੇ ਸਾਲ ਨਾਲੋਂ ਜ਼ਿਆਦਾ ਸੀ¢ ਇਸ ਵਾਰ ਵੀ ਬਾਜ਼ਾਰਾਂ ਵਿਚ ਗਾਹਕਾਂ ਦੀ ਰੌਣਕ ਨਜ਼ਰ ਨਹੀਂ ਆਈ¢ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਅੱਧੇ ਤੋਂ ਵਧੇਰੇ ਦੁਕਾਨਾਂ ਦੁਪਹਿਰ ਬਾਅਦ ਬੰਦ ਹੋ ਗਈਆਂ |
ਅਕਾਲੀ ਆਗੂ ਯਾਦੂ ਸਾਥੀਆਂ ਸਮੇਤ ਪੁੱਜੇ ਦੁਸਹਿਰੇ ਵਿਚ
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਖੇ ਦਸਹਿਰੇ ਦੇ ਸਮਾਗਮ 'ਚ ਯਾਦਵਿੰਦਰ ਸਿੰਘ ਯਾਦੂ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ | ਯਾਦੂ ਵਲੋਂ ਰਾਵਣ, ਕੁੰਭਕਰਨ, ਤੇ ਮੇਘਨਾਥ ਦੇ ਪੁਤਲਿਆਂ ਨੂੰ ਮਥਾ ਟੇਕਿਆ ਗਿਆ | ਉਨ੍ਹਾਂ ਵਲੋਂ ਸਰਬੱਤ ਦੇ ਭਲੇ ਤੇ ਇਲਾਕੇ 'ਚ ਸ਼ਾਂਤੀ ਦੀ ਕਾਮਨਾ ਕੀਤੀ | ਇਸ ਮੌਕੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਹਿਰੀ ਪ੍ਰਧਾਨ ਹਰਦੀਪ ਸਿੰਘ ਹਨੀ ਰੋਸ਼ਾ, ਹਰਜੀਤ ਸਿੰਘ ਭਾਟੀਆ, ਬਾਬਾ ਬਹਾਦਰ ਸਿੰਘ ਛੋਟਾ ਖੰਨਾ, ਸੁਰਿੰਦਰ ਤਿਵਾੜੀ, ਮਨੂੰ ਗੋਇਲ, ਕਮਲ ਮੋਦਗਿੱਲ, ਬਲਵੰਤ ਸਿੰਘ ਲੋਹਟ, ਰਮਨ ਸ਼ਰਮਾ, ਤੇਜਿੰਦਰ ਸਿੰਘ ਇਕੋਲਾਹਾ, ਜਗਦੀਪ ਸਿੰਘ ਸੇਖੋਂ ਕੋਟਾਂ, ਵਿਹਾਨ ਕਨਵਲ, ਗੁਰਿੰਦਰ ਸਿੰਘ ਔਜਲਾ, ਤਲਵਿੰਦਰ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਸਨ ਸਿਟੀ ਵਿਚ ਦਸਹਿਰਾ ਮੌਕੇ ਵਿਮੈਨ ਫਰੈਂਡਜ਼ ਕਲੱਬ ਨੇ ਮੇਲਾ ਕਰਵਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਦਸਹਿਰੇ ਦੇ ਤਿਉਹਾਰ ਮੌਕੇ ਥਾਨਕ ਅਮਲੋਹ ਰੋਡ 'ਤੇ ਸਥਿਤ ਸਨ ਸਿਟੀ ਕਾਲੋਨੀ ਵਿੱਚ ਔਰਤਾਂ ਦੇ ਫਰੈਂਡਜ਼ ਕਲੱਬ ਵੱਲੋਂ ਦਸਹਿਰਾ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲੋਨੀ ਵਾਸੀਆਂ ਨੇ ਭਾਗ ਲਿਆ¢ ਲਗਾਤਾਰ ਛੇਵੇਂ ਸਾਲ ਇਸ ਮੇਲੇ ਦਾ ਆਯੋਜਨ ਕਰਨ ਵਾਲੀ ਕਾਲੋਨੀ ਦੀ ਮਹਿਲਾ ਟੀਮ ਬਾਰੇ ਜਾਣਕਾਰੀ ਦਿੰਦਿਆਂ ਜਸਲੀਨ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ, ਰਿੰਪਲ ਮੁੰਡੇ, ਕਵਿਤਾ ਗੁਪਤਾ, ਸੋਨਿਕਾ ਗੁਪਤਾ, ਸੋਨੀਆ ਕਾਂਸਲ, ਕਿ੍ਤੀ ਅਗਰਵਾਲ, ਨੀਰੂ ਅਤੇ ਰਿਸ਼ਾ ਨੇ ਦੱਸਿਆ ਕਿ ਇਹ ਤਿਉਹਾਰ ਕਾਲੋਨੀ ਦੇ ਵਸਨੀਕਾਂ ਦੁਆਰਾ ਪਰਿਵਾਰਕ ਮਾਹੌਲ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਕਾਲੋਨੀ ਵਿੱਚ ਰਹਿਣ ਵਾਲੇ ਸਾਰੇ ਪਰਿਵਾਰ ਜਿਨ੍ਹਾਂ ਵਿੱਚ ਸਾਰੇ ਵਰਗਾਂ ਦੇ ਬੱਚੇ, ਬਜ਼ੁਰਗ ਅਤੇ ਔਰਤਾਂ ਹਿੱਸਾ ਲੈਂਦੀਆਂ ਹਨ | ਇਸ ਮੌਕੇ ਕਲੱਬ ਨੇ ਬੱਚਿਆਂ ਲਈ ਗੋਲਫ, ਬਲਾਇੰਡ ਗੇਮ, ਸਪਿਨਿੰਗ ਵੀਲ, ਡਾਰਟ ਗੇਮ, ਤੰਬੋਲਾ, ਪਲੇ ਵਿਦ ਸਮਾਈਲ, ਰਿੰਗ ਗੇਮ, ਗਲਾਸ ਬ੍ਰੇਕ, ਜੀ.ਕੇ. ਕੁਇਜ਼ ਆਦਿ ਦਾ ਆਯੋਜਨ ਕੀਤਾ ਗਿਆ ¢ ਇਸ ਮੌਕੇ ਸਨ ਸਿਟੀ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਨੀਲ ਗਰੋਵਰ, ਗੁਰਵਿੰਦਰ ਸਿੰਘ, ਸੁਬੋਧ ਸਿੰਗਲਾ, ਧਰਮਿੰਦਰ ਸਿੰਘ, ਸੁਸ਼ੀਲ ਹੈਪੀ, ਹਰੀਸ਼ ਗੁਪਤਾ, ਰਾਕੇਸ਼ ਗੋਇਲ, ਸੁਭਾਸ਼ ਅਗਰਵਾਲ, ਰਾਜੇਸ਼ ਗੁਪਤਾ, ਪ੍ਰਬੋਧ ਸੂਦ, ਪਰਮੀਸ਼ ਸੂਦ, ਗਗਨ ਗੁਪਤਾ, ਪਰਮਜੀਤ ਸਿੰਘ ਖਟੜਾ, ਦੀਪਤੀ ਗੁਪਤਾ, ਸੰਤੋਸ਼ ਸ਼ਰਮਾ ਮਨੂ, ਰੀਨਾ ਗਰਗ, ਸ਼ਿਵਾਨੀ ਸਿੰਗਲਾ, ਵਾਸੂ ਸਿੰਗਲਾ, ਸ਼ਿਫਾਲੀ ਜਿੰਦਲ, ਸ਼ਿਖਾ ਜਿੰਦਲ, ਰੁਚਿਕਾ ਗੁਪਤਾ, ਜੋਤੀ ਗੁਪਤਾ, ਜਾਹਨਵੀ ਗੁਪਤਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਲੋਨੀ ਦੇ ਵਸਨੀਕ ਮੌਜੂਦ ਸਨ¢
ਖੰਨਾ ਦੇ ਵਾਰਡ ਨੰਬਰ 1 ਰਹੌਣ ਦੇ ਬੱਚਿਆਂ ਨੇ ਦਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਵਾਰਡ ਨੰਬਰ 1, ਰਹੌਣ ਦੇ ਬੱਚਿਆਂ ਨੇ ਦਸਹਿਰਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ¢ ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਪੁਤਲਿਆਂ ਨੂੰ ਬਣਾ ਕੇ ਸੁੰਦਰ ਰੰਗ ਭਰ ਕੇ ਤਿਆਰ ਕੀਤੇ¢ ਇਸ ਮੌਕੇ ਅਸ਼ੀਤਾ ਭੱਟੀ, ਸਮਦੀਸ਼ ਭੱਟੀ, ਰਣਜੀਤ ਸਿੰਘ, ਬਬਨਜੋਤ ਸਿੰਘ, ਨਵਰੂਪ ਭੱਟੀ, ਅਸ਼ੀਸ਼ ਭੱਟੀ, ਗੁਰਤੇਜ ਸਿੰਘ, ਅਵਰੀਤ ਕੌਰ, ਨਿਹਾਲ ਸਿੰਘ, ਬਿਕਰਮਜੀਤ ਸਿੰਘ, ਏਕਮ, ਅਰਮਾਨ, ਨਿਹਾਲ ਸਿੰਘ, ਏਕਵੀਰ ਸਿੰਘ, ਫਤਿਹ ਸਿੰਘ, ਗੁਰਮੰਨਤ ਕੌਰ, ਗੁਰਨੂਰ, ਸਿਦਕ, ਨਵਰਾਜ ਕੌਰ, ਜਸਮੀਤ ਕੌਰ, ਕਿਰਤ ਸਿੰਘ ਅਤੇ ਹੋਰ ਬੱਚੇ ਵੀ ਹਾਜ਼ਰ ਸਨ |
ਦੁਸਹਿਰੇ ਦੇ ਤਿਉਹਾਰ 'ਤੇ ਸ਼੍ਰੀ ਰਾਮ ਲੀਲ੍ਹਾ ਕਮੇਟੀਆਂ ਵਲੋਂ ਰਾਵਣ ਦੇ ਪੁਤਲੇ ਅਗਨ ਭੇਟ
•ਰਾਮ ਲੀਲਾ ਦੁਸਹਿਰਾ ਕਮੇਟੀ ਗੜ੍ਹੀ ਵਾਲਾ ਮੰਦਰ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼
ਸਮਰਾਲਾ, (ਕੁਲਵਿੰਦਰ ਸਿੰਘ):- ਪਿਛਲੇ ਲੰਬੇ ਸਮੇਂ ਤੋਂ ਦਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਸਮਾਜ ਵਿੱਚ ਚੱਲੀ ਆ ਰਹੀ ਹੈ¢ ਇਸੇ ਪਰੰਪਰਾ ਦੇ ਚੱਲਦਿਆਂ ਦਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਰਾਮ ਲੀਲਾ ਦਸਹਿਰਾ ਕਮੇਟੀ ਬਾਬਾ ਗੜ੍ਹੀ ਵਾਲਾ ਮੰਦਰ ਸਮਰਾਲਾ ਅਤੇ ਸ੍ਰੀ ਰਾਮ ਲੀਲਾ ਕਲਾ ਮੰਚ ਦੁਰਗਾ ਮੰਦਰ ਵਿਖੇ ਦਸਹਿਰਾ ਗਰਾੳਾੂਡਾਂ ਵਿੱਚ ਸ੍ਰੀ ਰਾਮ ਲੀਲਾ ਕਮੇਟੀਆਂ ਦੇ ਮੈਂਬਰਾਂ ਅਤੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਵਣ ਦੇ ਪੁਤਲੇ ਅਗਨ ਭੇਟ ਕੀਤੇ ਗਏ | ਇਸ ਮੌਕੇ ਸ਼੍ਰੀ ਰਾਮ-ਲੀਲ੍ਹਾ ਕਮੇਟੀ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਇਲਾਕਾ ਵਾਸੀਆਂ ਦਾ ਮਨੋਰੰਜਨ ਵੀ ਕੀਤਾ ਗਿਆ¢ ਸ੍ਰੀ ਰਾਮ-ਲੀਲ੍ਹਾ ਦਸਹਿਰਾ ਕਮੇਟੀ ਬਾਬਾ ਗੜ੍ਹੀ ਵਾਲਾ ਮੰਦਰ ਦੇ ਸਰਪ੍ਰਸਤ ਰਾਜਿੰਦਰ ਸਿੰਘ ਢਿੱਲੋਂ ਸ਼੍ਰੋ. ਅ. ਦਲ ਦੇ ਹਲਕਾ ਇੰਚਾਰਜ ਤੇ ਰਾਮ ਲੀਲਾ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਕਮੇਟੀ, ਪ੍ਰਧਾਨ ਰਵੀ ਥਾਪਰ, ਰਜਿੰਦਰ ਸਿੰਘ ਢਿਲੋਂ, ਭੁਪਿੰਦਰ ਸਿੰਘ ਢਿੱਲੋਂ ਤੇ ਰਾਮ ਲੀਲਾ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਰਾਵਣ ਦੇ ਪੁਤਲੇ ਨੂੰ ਦਸਹਿਰਾ ਗਰਾਊਾਡ 'ਚ ਅਗਨ ਭੇਟ ਕੀਤਾ ਗਿਆ¢ ਇਸ ਮੌਕੇ ਸਟੇਟ ਡੈਲੀਗੇਟ ਆਲਮਦੀਪ ਸਿੰਘ ਮੱਲਮਾਜਰਾ, ਸੀਨੀਅਰ ਆਗੂ ਹਰਜਤਿੰਦਰ ਸਿੰਘ ਬਾਜਵਾ, ਦਰਸ਼ਨ ਸਿੰਘ ਬੋਦਲੀ, ਡਾ. ਪਰਵਿੰਦਰ ਸਿੰਘ ਬੱਲੀ, ਯੂਥ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰੋ, ਦਲਵੀਰ ਸਿੰਘ ਕੰਗ, ਮਿੱਤਰਪਾਲ ਸਿੰਘ ਲਵਲੀ, ਬਿੱਟੂ ਬੇਦੀ, ਰਾਮ ਖੁੱਲਰ, ਮਨਦੀਪ ਚੋਪੜਾ, ਕੌਂਸਲਰ ਅਵਤਾਰ ਸਿੰਘ ਆਦਿ ਤੋਂ ਇਲਾਵਾ ਰਾਮ ਲੀਲਾ ਕਮੇਟੀ ਮੈਂਬਰ ਤੇ ਇਲਾਕਾ ਵਾਸੀ ਹਾਜ਼ਰ ਸਨ |
ਪਾਇਲ 'ਚ ਦੁਸਹਿਰੇ 'ਤੇ ਹੋਈ ਰਾਵਣ ਦੀ ਪੂਜਾ
•ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਕਾਰਨ ਨਹੀ ਖੇਡੀ ਗਈ ਰਾਮ ਲੀਲ੍ਹਾ
ਪਾਇਲ, (ਰਜਿੰਦਰ ਸਿੰਘ/ਨਿਜ਼ਾਮਪੁਰ)-ਸਥਾਨਕ ਸ਼ਹਿਰ ਸ੍ਰੀ ਰਾਮ ਮੰਦਿਰ ਕਮੇਟੀ ਵਲੋਂ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਕਾਰਨ ਦਸਹਿਰੇ ਦੀ ਸਟੇਜ ਨਹੀ ਲਗਾਈ ਗਈ | ਸਥਾਨਕ ਸ਼ਹਿਰ ਤੇ ਇਲਾਕੇ ਦੇ ਲੋਕਾਂ ਵਲੋਂ ਸ੍ਰੀ ਮੰਦਿਰ ਦੀ ਪ੍ਰਬੰਧਕ ਕਮੇਟੀ ਤੇ ਦੂਬੇ ਪਰਿਵਾਰ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਤੇ 25 ਫੁੱਟ ਉੱਚੇ ਪੱਕੇ ਰਾਵਣ ਦੇ ਬਣੇ ਬੁੱਤ ਦੀ ਵਿਧੀ ਅਨੁਸਾਰ ਪੂਜਾ ਕੀਤੀ ਗਈ | ਜ਼ਿਕਰਯੋਗ ਹੈ ਕਿ ਦੂਬੇ ਪਰਿਵਾਰ ਦੀ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਰੀਤ ਹੁਣ ਤੱਕ ਜਾਰੀ ਹੈ | ਰੀਤ ਤਹਿਤ ਪਹਿਲਾਂ ਦਸਹਿਰੇ ਵਾਲੇ ਦਿਨ ਰਾਵਣ ਦੇ ਬੁੱਤ ਨੂੰ ਬੱਕਰੇ ਦੀ ਬਲੀ ਦਿੱਤੀ ਜਾਂਦੀ ਸੀ | ਹੁਣ ਸਿਰਫ਼ ਸ਼ਾਮ ਵੇਲੇ ਬੱਕਰੇ ਦੇ ਕੰਨ ਕੱਟ ਕੇ ਖੂਨ ਲਗਾਇਆ ਜਾਂਦਾ ਹੈ ਅਤੇ ਬੁੱਤ ਤੇ ਸ਼ਰਾਬ ਦਾ ਛਿੜਕਾਅ ਕਰ ਕੇ ਉੱਪਰ ਦੇ ਹਿੱਸੇ ਤੇ ਪਟਾਕੇ ਆਦਿ ਰੱਖ ਕੇ ਅੱਗ ਲਗਾ ਦਿੱਤੀ ਜਾਦੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਭੋਲਾ ਮੰਦਿਰ ਕਮੇਟੀ ਵਲੋਂ ਮਾਲਵਾ ਡਰਾਮਟਿ੍ਕ ਕਲੱਬ ਵਲ਼ੋਂ ਪਿਛਲੇ 56 ਸਾਲਾਂ ਤੋਂ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਦੀ ਅਗਵਾਈ 'ਚ ਇਸ ਸਾਲ ਵੀ ਰਾਮ ਲੀਲਾ ਖੇਡੀ ਗਈ ਹੈ | ਇਸ ਮੌਕੇ ਡੀ. ਐੱਸ. ਪੀ. ਦਵਿੰਦਰ ਕੁਮਾਰ ਅੱਤਰੀ, ਡੀ.ਐੱਸ.ਪੀ ਸਰਬਜੀਤ ਕੌਰ ਬਾਜਵਾ, ਐੱਸ. ਐੱਚ. ਓ. ਕਰਨੈਲ ਸਿੰਘ, ਸਬ. ਇੰਸ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਸਮੇਂ ਵਿਧਾਇਕ ਲਖਵੀਰ ਸਿੰਘ ਲੱਖਾ, ਯਾਦਵਿੰਦਰ ਸਿੰਘ ਜੰਡਾਲੀ, ਮਾਲਵਾ ਡਰਾਮਟਿ੍ਕ ਕਲੱਬ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ, ਪ੍ਰਧਾਨ ਸ਼ਿਵ ਕੁਮਾਰ ਸੋਨੀ, ਅਖਿਲ ਪ੍ਰਕਾਸ਼ ਦੂਬੇ, ਸੰਜੇ ਦੂਬੇ, ਕਰਨ ਸ਼ਰਮਾ, ਭਾਰਤ ਦੂਬੇ, ਅਨੁਰਾਗ ਦੂਬੇ, ਗੁਰਪ੍ਰੀਤ ਸੈਣੀ, ਸੰਜੇ ਜੋਸ਼ੀ, ਕਰਨ ਸ਼ਰਮਾ, ਰਾਜ ਕੁਮਾਰ, ਦਲਬਾਰਾ ਸਿੰਘ ਗੁੱਡੂ, ਵਿਜੇ ਕੁਮਾਰ ਨੇਤਾ ਤੇ ਵੱਡੀ ਗਿਣਤੀ 'ਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਗਰੀਨ ਦੁਸਹਿਰਾ ਮਨਾਇਆ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਅਧਿਆਪਕ ਨਰਿੰਦਰ ਸਿੰਘ ਦੀ ਅਗਵਾਈ ਹੇਠ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਦੁਸਹਿਰੇ ਮੇਲੇ ਵਿੱਚ ਵੀਨਸ ਟੂਲਜ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੁਮਾਰ ਗੁਪਤਾ ਅਤੇ ਸਰਪੰਚ ਊਦੈਰਾਜ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਮਲੀਲਾ ਦੇ ਵੱਖ-ਵੱਖ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ ਗਿਆ ਅਤੇ ਬੱਚਿਆਂ ਨੂੰ ਦੁਸਹਿਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ¢ ਸਕੂਲ ਵੱਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ ਕਿਸੇ ਵੀ ਕਿਸਮ ਦੇ ਕਿਸੇ ਪਟਾਕੇ ਵੀ ਵਰਤੋਂ ਨਹੀਂ ਕੀਤੀ ਗਈ ਅਤੇ ਮੁੱਖ ਮਹਿਮਾਨ ਵੱਲੋਂ ਇਸ ਪਵਿੱਤਰ ਤਿਉਹਾਰ ਦੇ ਸ਼ੁਭ ਮੌਕੇ ਤੇ ਸਕੂਲ ਸਟਾਫ ਨਾਲ ਸਕੂਲ ਦੇ ਵਿਹੜੇ ਵਿੱਚ ਬੂਟਾ ਲਾਇਆ ਗਿਆ |
ਅਸ਼ੋਕ ਕੁਮਾਰ ਗੁਪਤਾ ਨੇ ਸਕੂਲ ਸਟਾਫ ਦੀ ਇਸ
ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਗਰੀਨ ਦੁਸਹਿਰਾ ਮਨਾਉਣ ਲਈ ਪ੍ਰੇਰਿਤ ਕੀਤਾ ¢ ਇਸ ਦੁਸਹਿਰੇ ਮੇਲੇ ਨੂੰ ਸਫਲ ਬਣਾਉਣ ਲਈ ਨਰਿੰਦਰ ਕੌਰ, ਅਨਿਲ ਕੁਮਾਰ ਅਤੇ ਬਮਨਦੀਪ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ¢ ਇਸ ਮੌਕੇ ਭਗਵੰਤ ਸਿੰਘ ਪੰਚ, ਸੁਪਿੰਦਰ ਸਿੰਘ ਗਿੱਲ, ਸਿਮਰਨ ਸਿੰਘ ਸਿੰਮੀ, ਸੁਖਜਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ¢
ਮਲੌਦ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦੁਸਹਿਰੇ ਦਾ ਤਿਉਹਾਰ ਮਲੌਦ ਵਿਖੇ ਦੁਸਹਿਰਾ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ ¢ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸ਼ਹਿਰ ਵਿੱਚ ਖੇਡ ਸਟੇਡੀਅਮ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਲਈ ਕਿਹਾ¢ ਉਨ੍ਹਾਂ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅੰਦਰ ਦੇ ਰਾਵਣ ਨੂੰ ਖ਼ਤਮ ਕਰਨ ਤਾਂ ਹੀ ਇਸ ਤਿਉਹਾਰ ਨੂੰ ਸਹੀ ਅਰਥਾਂ 'ਚ ਮਨਾਇਆ ਜਾ ਸਕਦਾ ਹੈ¢ ਇਸ ਸਮੇਂ ਵੱਖ-ਵੱਖ ਸਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਸੰਜੀਵ ਪੁਰੀ ਮਲੌਦ, ਸਾਬਕਾ ਪ੍ਰਧਾਨ ਅਮਰਦੀਪ ਮੜਕਣ, ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆਂ, ਡੀ. ਐਸ. ਪੀ. ਦਵਿੰਦਰ ਅੱਤਰੀ, ਪ੍ਰੋ: ਗੁਰਮੁੱਖ ਸਿੰਘ ਗੋਮੀ ਸਿਆੜ, ਗੁਰਪ੍ਰੀਤ ਸਿੰਘ ਗੋਪੀ ਖੇੜੀ, ਅਵਤਾਰ ਸਿੰਘ ਭੋਲਾ, ਵਿਪਨ ਕੁਮਾਰ, ਟੈਰੀ ਪੁਰੀ, ਗੁਰਜੰਟ ਸਿੰਘ ਬਿੱਲੂ, ਗੁਰਦੀਪ ਸਿੰਘ ਕਾਲਾ, ਰਛਪਾਲ ਸਿੰਘ ਪਾਲਾ (ਸਾਰੇ ਕੌਂਸਲਰ), ਮਾ: ਜਗਦੀਸ਼ ਸਿੰਘ, ਗੁਰਜੀਤ ਸਿੰਘ ਰੋੜੀਆਂ, ਰਾਕੇਸ਼ ਕੁਮਾਰ, ਸਤਪਿੰਦਰ ਸਿੰਘ ਸੱਤੂ, ਚਮਕੌਰ ਸਿੰਘ ਰੋੜੀਆਂ, ਨਿਰਮਲ ਸਿੰਘ ਨਿੰਮਾ ਖੇੜੀ, ਥਾਣਾ ਮੁਖੀ ਵਿਜੇ ਕੁਮਾਰ ਆਦਿ ਹਾਜਰ ਸਨ ¢
ਦੁਸਹਿਰਾ ਧੂਮ ਧਾਮ ਨਾਲ ਮਨਾਇਆ
ਅਹਿਮਦਗੜ੍ਹ, (ਪੁਰੀ/ਮਹੋਲੀ)-ਤ੍ਰੀਮੂਰਤੀ ਕਲਾਂ ਮੰਚ ਅਤੇ ਦਾਣਾ ਮੰਡੀ ਰਾਮ ਲੀਲਾ ਕਮੇਟੀ ਵਲੋਂ ਅਲੱਗ ਅਲੱਗ ਥਾਵਾਂ ਤੇ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਗਾਂਧੀ ਸਕੂਲ ਵਿਖੇ ਤ੍ਰੀਮੂਰਤੀ ਕਲਾਂ ਮੰਚ ਵਲੋਂ ਆਯੋਜਿਤ ਸਮਾਰੋਹ 'ਚ ਧਾਰਮਿਕ ਅਤੇ ਸੱਭਿਆਚਾਰਕ ਕਲਾਕਾਰਾਂ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਸ਼ਾਲ ਇਕੱਠ 'ਚ ਰਾਵਣ ਦਾ ਪੁਤਲਾ ਫੂਕਿਆ ਗਿਆ | ਜਿਸਨੂੰ ਅਗਨੀ ਭੇਂਟ ਕਰਨ ਦੀ ਰਸਮ ਡਾ. ਸੁਨੀਤ ਹਿੰਦ ਨੇ ਪ੍ਰਬੰਧਕਾਂ ਨਾਲ ਅਦਾ ਕੀਤੀ ਅਤੇ ਦਾਣਾ ਮੰਡੀ ਵਿਖੇ ਰਾਵਣ ਨੂੰ ਅਗਨੀ ਸੰਜੀਵ ਗਰਗ ਰਾਜਾ ਇੰਟਰਪ੍ਰਾਇਜ ਨੇ ਲਗਾਈ | ਦੋਵੇਂ ਥਾਵਾਂ ਤੇ ਵਿਸ਼ਾਲ ਇਕੱਠ ਦੇਰ ਰਾਤ ਤੱਕ ਕਲਾਕਾਰਾਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ | ਤ੍ਰੀਮੂਰਤੀ ਕਲਾਂ ਮੰਚ ਦੇ ਮੁੱਖ ਪ੍ਰਬੰਧਕ ਦੀਪਕ ਸ਼ਰਮਾ, ਅਰੁਣ ਸ਼ੈਲ, ਇੰਦਰਪਾਲ ਸਿੰਘ ਵਾਲੀਆਂ ਅਤੇ ਦਾਣਾ ਮੰਡੀ ਵਿਖੇ ਦੀਪਕ ਨੋਨੀ, ਰਿਸ਼ੀ ਜੋਸ਼ੀ, ਰਾਜਨ ਘਈ ਦੀ ਅਗਵਾਈ ਹੇਠ ਸਮਾਰੋਹ ਆਯੋਜਤ ਕੀਤੇ ਗਏ | ਦੋਨਾਂ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ, ਐੱਸ. ਪੀ. ਹਰਨੀਤ ਸਿੰਘ ਹੁੰਦਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਹੈਪੀ ਬਾਬਾ ਛਪਾਰ, ਡਾ. ਦਿਪੇਸ਼ ਬੱਤਰਾ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਪਿ੍ੰਤਪਾਲ ਕੌਰ ਬਡਲਾ, ਭਾਈ ਨੱਰਪਤ ਸਿਘ ਬਾਗੜੀਆ, ਪ੍ਰਧਾਨ ਵਿੱਕੀ ਟੰਡਨ, ਆਨੰਦ ਮਿੱਤਲ, ਰਾਕੇਸ ਗਰਗ, ਤਰਸੇਮ ਗਰਗ, ਚੇਅਰਮੈਨ ਬਲਜਿੰਦਰ ਬੌੜਹਾਈ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਜਗਵੰਤ ਸਿੰਘ ਜੱਗੀ, ਮਹੇਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਕੁਰੜ, ਦਲਜੀਤ ਗਲੋਬਲ, ਡਾ. ਪੁਨੀਤ ਹਿੰਦ, ਅਵਤਾਰ ਸਿੰਘ ਜੱਸਲ, ਪ੍ਰਧਾਨ ਕੁਲਵਿੰਦਰ ਸਿੰਘ ਆਦਿ ਸਨ |
ਡੇਹਲੋਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਿਹਰੇ ਦਾ ਤਿਉਹਾਰ ਕਸਬਾ ਡੇਹਲੋਂ 'ਚ ਬਾਬਾ ਗਲਿਆਣੀ ਕਮੇਟੀ ਵਲੋਂ ਦੁਸਿਹਰਾ ਗਰਾਊਾਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ¢ਆਸ ਪਾਸ ਦੇ ਪਿੰਡਾ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਦੁਸਿਹਰੇ ਦਾ ਆਨੰਦ ਮਾਣਿਆ | ਇਸ ਵਾਰ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਵਲੋਂ ਸਖਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਸਨ ¢ਸਿਵ ਮੰਦਿਰ ਡੇਹਲੋਂ ਤੋਂ ਆ ਰਹੀਆ ਦੁਸਿਹਰੇ ਨੂੰ ਦਰਸਾਉਦੀਆਂ ਮਨਮੋਹਕ ਝਾਕੀਆ ਖਿੱਚ ਦਾ ਕੇਂਦਰ ਬਣੀਆ¢ਇਸ ਸਮੇਂ ਦੁਸਹਿਰਾ ਕਮੇਟੀ ਵਲੋਂ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਸਲਾਘਾਯੋਗ ਪ੍ਰਬੰਧ ਕੀਤੇ ਗਏ ਸਨ¢ਇਸ ਸਮੇਂ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਦੁਸਿਹਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਓਮ ਪ੍ਰਕਾਸ਼ ਕੌਸ਼ਲ, ਵਿਜੇ ਕੁਮਾਰ ਸ਼ਾਹੀ, ਕੁਲਦੀਪ ਸ਼ਰਮਾ ਡੇਹਲੋਂ, ਹਰਚੰਦ ਸਿੰਘ, ਅਜਮੇਰ ਸਿੰਘ ਦਹਰੇਲੇ, ਮੋਹਨ ਸਿੰਘ ਗਿੱਲ, ਸੰਤੋਖ ਸਿੰਘ ਗਿੱਲ, ਨੰਬਰਦਾਰ ਅਮਰੀਕ ਸਿੰਘ, ਪਰਮਦੀਪ ਸਿੰਘ ਦੀਪਾ ਡੇਹਲੋਂ, ਸੰਦੀਪ ਕੁਮਾਰ ਸ਼ਾਹੀ, ਬਲਜਿੰਦਰ ਸਿੰਘ ਫਰਵਾਹਾ, ਡਾ. ਸੁਰਿੰਦਰ ਸਿੰਘ ਰੰਗੀ, ਸੰਜੀਵ ਕੁਮਾਰ, ਸਾਬਕਾ ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਤਰਸੇਮ ਲਾਲ, ਧਰਮਪਾਲ, ਦੀਪਕ ਕੁਮਾਰ, ਡਾ. ਵਰਿੰਦਰ ਸਿੰਘ, ਡਾ. ਗਗਨਦੀਪ ਸ਼ਰਮਾ, ਜਸਵਿੰਦਰ ਸਿੰਘ ਕਾਕਾ, ਭਜਨ ਸਿੰਘ ਚੰਡੀਗੜ, ਗੁਰਪ੍ਰੀਤ ਸਿੰਘ ਮਟਰੀ ਸਮੇਤ ਹਾਜ਼ਰ ਸਨ¢ ਸ਼ਾਮ ਕਰੀਬ 6 ਵਜੇ ਜੋਗਿੰਦਰ ਸਿੰਘ ਇੰਗਲੈਂਡ ਨਿਵਾਸੀ ਨੇ ਰਾਵਣ ਦੇ ਪੁਤਲੇ ਨੂੰ ਅੱਗ ਦਿਖਾਈ | ਇਸ ਸਮੇਂ ਦੁਸਿਹਰਾ ਕਮੇਟੀ ਤੋਂ ਇਲਾਵਾ ਪੰਚ ਵਿਪਨ ਸੂਦ, ਪ੍ਰੋਫੈਸ਼ਰ ਨਵਜੋਤ ਸਿੰਘ ਜੋਤੀ ਕੰਗਣਵਾਲ, ਪੰਚ ਰਮਨਜੋਤ ਸਿੰਘ, ਪੰਚ ਆਕੁੰਸ ਗੋਇਲ, ਹੈਰੀ ਕਾਂਗੜ, ਪੰਚ ਜਗਦੀਪ ਸਿੰਘ, ਸਰਬਪ੍ਰੀਤ ਸਿੰਘ ਪ੍ਰੀਤ, ਜਗਰੂਪ ਸਿੰਘ, ਨਰਿੰਦਰ ਸ਼ਰਮਾਂ ਸਮੇਤ ਹਾਜ਼ਰ ਸਨ | ਅੰਤ ਵਿੱਚ ਦੁਸਿਹਰਾ ਕਮੇਟੀ ਅਹੁਦੇਦਾਰਾ ਨੇ ਇਲਾਕੇ 'ਚੋਂ ਵੱਡੀ ਗਿਣਤੀ ਵਿੱਚ ਪੁੱਜੀਆ ਸੰਗਤਾਂ ਦਾ ਧੰਨਵਾਦ ਕੀਤਾ |
ਰੋਹਣੋਂ ਕਲਾਂ ਤੇ ਜਰਗ 'ਚ ਦੁਸਹਿਰਾ ਧੂਮ ਧਾਮ ਨਾਲ ਮਨਾਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਅੱਜ ਪਿੰਡ ਜਰਗ ਅਤੇ ਰੋਹਣੋਂ ਕਲਾਂ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ | ਦੋਵੇਂ ਪਿੰਡਾਂ ਵਿਚ ਲੋਕਾਂ ਦੇ ਮਨਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ | ਪਿੰਡ ਰੋਹਣੋਂ ਕਲਾਂ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ ਵੱਖ ਝਾਕੀਆਂ ਕੱਢੀਆਂ ਗਈਆਂ | ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤ੍ਰੀ 'ਚ ਦਸਹਿਰਾ ਦੇ ਮੇਲੇ 'ਚ ਸ਼ਿਰਕਤ ਕੀਤੀ | ਖਾਸ ਤੌਰ ਔਰਤਾਂ ਅਤੇ ਬੱਚਿਆਂ ਵਲੋਂ ਦੁਕਾਲਾਂ ਤੇ ਖਰੀਦੋ ਫ਼ਰੋਖਤ ਕੀਤੀ ਗਈ | ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਸਮੇਂ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਕਲਾਂ, ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਪ੍ਰਗਟ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਜਸਵੀਰ ਸਿੰਘ, ਹਾਕਮ ਸਿੰਘ, ਪ੍ਰਗਟ ਸਿੰਘ, ਅਸ਼ਵਨੀ ਕੁਮਾਰ, ਡਾ. ਸੁਰਜੀਤ ਸਿੰਘ ਗਿੱਲ, ਨਰੇਸ ਕੁਮਾਰ ਏ. ਐਸ. ਆਈ. ਸਮੇਤ ਹੋਰ ਹਾਜਰ ਸਨ | ਜਰਗ ਵਿਖੇ ਵੀ ਰਾਵਣ ਦਾ ਪੁਤਲਾ ਅਗਟ ਭੇਟ ਕੀਤਾ ਗਿਆ |
ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕ ਕੇ ਮਨਾਇਆ ਦੁਸਹਿਰੇ ਦਾ ਤਿਉਹਾਰ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ) - ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵਲੋਂ ਦੁਸਹਿਰਾ ਮੈਦਾਨ ਵਿਚ ਲਗਾਤਾਰ 12 ਦਿਨ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ 'ਤੇ ਅਧਾਰਿਤ ਕੀਤੀ ਗਈ ਰਾਮਲੀਲਾ ਉਪਰੰਤ ਦੁਸਹਿਰਾ ਮੇਲੇ ਦਾ ਆਯੋਜਨ ਕੀਤਾ ਜਿਸ ਵਿਚ ਵੱਡੀ ਗਿਣਤੀ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਮੇਲੇ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ, ਚੇਅਰਮੈਨ ਸ਼ਕਤੀ ਆਨੰਦ, ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਹਰਜਿੰਦਰ ਸਿੰਘ ਖੇੜਾ, ਕਸਤੂਰੀ ਲਾਲ ਮਿੰਟੂ ਨੇ ਸ਼ਮੂਲੀਅਤ ਕੀਤੀ | ਦੁਸਹਿਰਾ ਮੈਦਾਨ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ ਜਿਨ੍ਹਾਂ ਨੂੰ ਅਗਨੀ ਦੇਣ ਤੋਂ ਪਹਿਲਾਂ ਰਾਮ ਭਗਤ ਸ਼ਰਧਾਲੂਆਂ ਵੱਲੋਂ ਖੂਬ ਆਤਿਸ਼ਬਾਜੀ ਕਰ ਭੰਗੜੇ ਪਾਏ ਗਏ | ਸ਼ਾਮ ਸੂਰਜ ਛਿਪਦਿਆਂ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਜਰੰਗ ਬਲੀ ਹਨੂੰਮਾਨ ਵਲੋਂ ਅਗਨੀ ਦਿਖਾਈ ਅਤੇ ਦੇਖਦੇ ਹੀ ਦੇਖਦੇ ਇਹ ਸਾਰੇ ਪੁਤਲੇ ਧੂ ਧੂ ਕਰਕੇ ਜਲ ਉਠੇ ਅਤੇ ਬਦੀ ਇਸ ਅੱਗ ਵਿੱਚ ਜਲ ਕੇ ਰਾਖ ਹੋ ਗਈ | ਇਨ੍ਹਾਂ ਰਾਕਸ਼ਸ਼ਾਂ ਦੇ ਨਾਸ਼ ਤੋਂ ਬਾਅਦ ਲੋਕਾਂ ਨੂੰ ਸੱਚਾਈ ਅਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੋਇਆ ਇਹ ਦੁਸ਼ਹਿਰਾ ਮੇਲਾ ਸਮਾਪਤ ਹੋ ਗਿਆ | ਇਸ ਮੌਕੇ ਦਲਜੀਤ ਸਿੰਘ ਗਿੱਲ, ਕਿ੍ਸ਼ਨ ਕਪੂਰ, ਸੁਰਿੰਦਰ ਬਾਂਸਲ, ਰਘਵੀਰ ਸੂਦ, (ਸਾਰੇ ਸਰਪ੍ਰਸਤ), ਪ੍ਰਧਾਨ ਦਵਿੰਦਰ ਸਿੰਘ ਬਵੇਜਾ, ਚੇਅਰਮੈਨ ਮੋਹਿਤ ਕੁੰਦਰਾ, ਸੰਜੀਵ ਮਹਿੰਦਰੂ, ਸੰਜੀਵ ਲੀਹਲ, ਭੁਪਿੰਦਰ ਸਿੰਘ ਕਾਹਲੋਂ, ਪਿ੍ੰਸ ਮਿੱਠੇਵਾਲ, ਸੁਸ਼ੀਲ ਸ਼ਰਮਾ, ਸੁਭਾਸ਼ ਨਾਗਪਾਲ, ਸੁਰਿੰਦਰ ਜੁਨੇਜਾ ਤੇ ਰਾਜ ਕਿਸ਼ੋਰ, ਨਰੇਸ਼ ਖੇੜਾ, ਸੰਜੀਵ ਪਾਂਧੀ, ਮਹੇਸ਼ ਨਾਗਪਾਲ, ਜਗਦੀਸ਼ ਰਾਏ ਭੂਗੜਾ, ਦੀਪੂ ਮੱਕੜ, ਪਵਨ ਮੱਕੜ, ਦੀਪਕ ਚੰਦੇਲ, ਨਰੇਸ਼ ਖੇੜਾ ਭੋਲੂ, ਖੁਸ਼ਕਰਨ ਕੌਸ਼ਲ, ਨਵੀਨ ਖੇੜਾ, ਭਵਨੇਸ਼ ਖੇੜਾ, ਨਿਤਿਸ਼ ਕੁੰਦਰਾ, ਅਮਨ ਬਵੇਜਾ ਵੀ ਮੌਜੂਦ ਸਨ |
<br/>
•ਸਵਾਮੀ ਸਚਿਦਾਨੰਦ ਮਹਾਰਾਜ, ਸ਼੍ਰੀ ਦਰਸ਼ਨ ਪੁਰੀ ਬਾਈ ਅਤੇ ਸ਼੍ਰੀ ਦੀਕਸ਼ਾ ਪੁਰੀ ਬਾਈ ਦੀ ਅਗਵਾਈ 'ਚ ਮਨਾਇਆ ਦਸਹਿਰਾ ਖੰਨਾ, (ਹਰਜਿੰਦਰ ਸਿੰਘ ਲਾਲ)-ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਖੰਨਾ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਦਸਹਿਰਾ ...
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਈ.ਟੀ.ਯੂ ਦੇ ਆਗੂ ਜਗਰੂਪ ਸਿੰਘ ਢਿੱਲੋਂ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਕੀਤੀ ਗਈ¢ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ...
ਖੰਨਾ, 15 ਅਕਤੂਬਰ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ...
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੋਵਿਡ-19 ਟੀਕਾਕਰਨ ਮੁਹਿੰਮ ਭਾਰਤ ਵਿਚ 100 ਕਰੋੜ ਖ਼ੁਰਾਕਾਂ ਦੇ ਮਾਪਦੰਡ ਨੂੰ ਛੂਹ ਰਹੀ ਹੈ, ਇਸ ਪ੍ਰਾਪਤੀ ਦਾ ਸਮਾਰੋਹ ਮਨਾਉਣ ਲਈ ਅੱਜ ਸਿਵਲ ਹਸਪਤਾਲ, ਖੰਨਾ ਵਿਖੇ ਗਤੀਵਿਧੀਆਂ ਕਰਵਾਈਆਂ ਗਈਆਂ | ਐੱਸ.ਐਮ.ਓ ਡਾ.ਸਤਪਾਲ ਵਲੋਂ ...
ਜਗਰਾਉਂ, 15 ਅਕਤੂਬਰ (ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਖ਼ਾਲਸਾ)-ਸ਼ੋ੍ਰਮਣੀ ਕਮੇਟੀ ਕਿਸਾਨ ਸੰਘਰਸ਼ 'ਚ ਲੰਗਰ, ਦਵਾਈਆਂ, ਰੈਣ ਬਸੇਰੇ ਅਤੇ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਾਇਕ ਮਦਦ ਦੇ ਰਹੀ ਹੈ | ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਕਰੀਬ ਢਾਈ ਕਰੋੜ ...
ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਪਿੰਡ ਸਦਰਪੁਰਾ ਵਿਖੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਸਾਨ ਸੰਘਰਸ਼ ਦੀ ਮੌਜੂਦਾ ਸਥਿੱਤੀ ਬਤਰੇ ਮਾ. ਸੁਰਜੀਤ ਸਿੰਘ ਦੌਧਰ ਨੇ ...
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਦੇ ਪਾਵਨ ਮੌਕੇ 'ਤੇ ਅੱਜ ਖੰਨਾ ਵੈੱਲਫੇਅਰ ਮਹਿਲਾ ਕਲੱਬ ਦੇ ਅਹੁਦੇਦਾਰਾਂ ਦੇ ਨਾਲ ਨਾਲ ਮੈਂਬਰਾਂ ਨੇ ਡਾਂਡੀਆ ਕਰਵਾਇਆ ¢ ਧਾਰਮਿਕ ਧੁਨਾਂ ਉੱਤੇ ਮਧੂ ਸ਼ਰਮਾ, ਰੀਮਾ ...
ਡੇਹਲੋਂ, 15 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਭੁੱਟਾ ਵਿਖੇ ਮਹੇ ਗੋਤ ਦੇ ਵਡੇਰਿਆਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸ ਸਮੇਂ ਭਾਈ ਮਨਜੀਤ ਸਿੰਘ ਬੁਟਾਹਰੀ ਦੇ ਕਵੀਸ਼ਰੀ ...
ਰਾੜਾ ਸਾਹਿਬ, 15 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਸ਼ਡਿਊਲਡ ਮੁਤਾਬਿਕ ਬੀਤੇ ਦਿਨੀਂ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਦੇ ਵਿੱਦਿਅਕ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ¢ ਇਹਨਾਂ ਮੁਕਾਬਲਿਆਂ ਵਿਚ ...
ਬੀਜਾ, 15 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ, ਜਗਜੀਵਨ ਸਿੰਘ ਮਿੰਟਾ ਸਰਪੰਚ ਕਿਸ਼ਨਗੜ੍ਹ, ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ, ਰਾਜਿੰਦਰ ...
ਖੰਨਾ, 15 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੋਲੈਰੋ ਜੀਪ, ਮੋਟਰਸਾਈਕਲ ਦੀ ਹੋਈ ਆਹਮੋ ਸਾਹਮਣੇ ਟੱਕਰ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਹਰਜਿੰਦਰ ਸਿੰਘ ਵਾਸੀ ਪਿੰਡ ਚੱਕ ਮਾਫ਼ੀ ਵਜੋਂ ਹੋਈ ਹੈ | ਮਾਮਲੇ ਸੰਬੰਧੀ ਜਾਣਕਾਰੀ ...
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲ਼ੋਂ ਤਿੰਨ ਖੇਤੀ ਕਾਨੂੰਨ, ਬਿਜਲੀ ਬਿੱਲ 2020, ਚਾਰ ਲੇਬਰ ਕੋਡ ਬਿੱਲ ਵਾਪਸ ਕਰਵਾਉਣ ਲਈ ਖੰਨਾ ਲਲਹੇੜੀ ਚੌਕ ਪੁਲ ਥੱਲੇ ਲਗਾਇਆ 'ਪੱਕਾ ਮੋਰਚਾ' ਸੂਬਾ ਪ੍ਰਧਾਨ ਜਥੇਦਾਰ ਹਰਚੰਦ ਸਿੰਘ ਰਤਨਹੇੜੀ ...
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਦਸਹਿਰੇ ਦੇ ਪਾਵਨ ਮੌਕੇ ਤੇ ਪਿਛਲੇ ਕਈ ਸਾਲਾਂ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ਨਜ਼ਦੀਕ ਰਾਣੀ ਵਾਲਾ ਤਾਲਾਬ ਵਿਚ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਬਿੱਟੂ (ਇੰਗਲੈਂਡ ...
ਮਲੌਦ, 15 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਸਹਿਰੇ ਦੇ ਸ਼ੁੱਭ ਅਵਸਰ 'ਤੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਨਿਜ਼ਾਮਪੁਰ ਵਿਖੇ ਸੰਤ ਬਾਬਾ ਧਰਮਪਾਲ ਸਿੰਘ ਦੀ ਦੇਖ-ਰੇਖ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX