ਤਾਜਾ ਖ਼ਬਰਾਂ


ਅਲਬਰਟਾ ਅੰਦਰ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ
. . .  1 minute ago
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਇਕ ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ ਸਿਹਤ ਵਿਭਾਗ ਦੀ ਮੁੱਖੀ ਡਾਕਟਰ ਡੀਨਾ ਹਿੰਸਾ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅਲਬਰਟਾ ਅੰਦਰ ਦਾਖ਼ਲ ਹੋਇਆ ਯਾਤਰੀ...
ਅਲਬਰਟਾ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ਬਿੱਲ ਪੇਸ਼
. . .  6 minutes ago
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸਰਕਾਰ ਵਲੋਂ ਸਵਰਗਵਾਸੀ ਪੂਰਨ ਗੁਰਸਿੱਖ ਦਸਤਾਰਧਾਰੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ...
⭐ਮਾਣਕ - ਮੋਤੀ⭐
. . .  16 minutes ago
⭐ਮਾਣਕ - ਮੋਤੀ⭐
ਭਿਆਨਕ ਸੜਕ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਕਈ ਗੰਭੀਰ ਜ਼ਖ਼ਮੀ
. . .  1 day ago
ਕਰਤਾਰਪੁਰ , 30 ਨਵੰਬਰ ( ਭਜਨ ਸਿੰਘ )- ਰਾਸ਼ਟਰੀ ਰਾਜ ਮਾਰਗ ਕਰਤਾਰਪੁਰ ਜਲੰਧਰ ਹਾਈਵੇਅ ਉੱਪਰ ਜੰਗ -ਏ - ਆਜ਼ਾਦੀ ਯਾਦਗਾਰ ਦੇ ਸਾਹਮਣੇ ਬੱਸ ਤੇ ਗਲਤ ਸਾਈਡ ਆ ਰਹੇ ਟਰੱਕ ਦੀ ਭਿਆਨਕ ਟੱਕਰ ਵਿਚ ਬੱਸ...
ਸਰਕਾਰ ਨੇ ਅਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ- ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 30 ਨਵੰਬਰ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਸਰਕਾਰ 4 ਦਸੰਬਰ ਨੂੰ ਸਾਡੀ ਮੀਟਿੰਗ ਤੋਂ ਪਹਿਲਾਂ ਗਾਰੰਟੀਸ਼ੁਦਾ ਐਮ. ਐੱਸ. ਪੀ. ਅਤੇ ਮਰਨ ਵਾਲੇ ਕਿਸਾਨਾਂ ਦੇ ਬਾਰੇ ਸਾਡੇ ਨਾਲ ...
ਰਾਜਾਤਾਲ ਏਰੀਆ 'ਚ ਘੁੰਮਦੇ ਵਿਅਕਤੀ ਨੂੰ ਘਰਿੰਡਾ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ
. . .  1 day ago
ਅਟਾਰੀ, 30 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਨੇ ਰਾਜਾਤਾਲ ਅੱਡਾ ਬੀ.ਐੱਸ.ਐੱਫ. ਦੀ ਚੌਕੀ ਕੋਲ ਘੁੰਮਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਚੰਡੀਗੜ੍ਹ ਦੇ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ..
ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਲਿਖੇ ਪੱਤਰ 'ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ, 30 ਨਵੰਬਰ (ਸੁਰਿੰਦਰਪਾਲ)-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਲਿਖੇ ਪੱਤਰ 'ਤੇ ਤਿੱਖਾ ਹਮਲਾ ਕੀਤਾ ਹੈ...
ਥਾਣਾ ਕੁੱਲਗੜ੍ਹੀ ਦਾ ਮੁਲਾਜ਼ਮ ਨਸ਼ਿਆਂ ਸਮੇਤ ਮੋਗਾ ਪੁਲਿਸ ਵਲੋਂ ਕਾਬੂ
. . .  1 day ago
ਕੁੱਲਗੜ੍ਹੀ 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਮੋਗਾ ਦੇ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. ਇੰਚਾਰਜ ਤਰਲੋਚਨ ਸਿੰਘ ਭੁੱਲਰ ਨੇ ਨਾਕੇਬੰਦੀ ਦੌਰਾਨ ਡੱਕਰੂ ਫਾਟਕ ਕੋਲੋਂ ਇਕ ...
ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ
. . .  1 day ago
ਖਰੜ 30 ਨਵੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ ਕਰਨ ਤੋਂ ਬਾਅਦ ਖਰੜ ਸ਼ਹਿਰ ਦੀਆਂ ਸੜਕਾਂ ਜਾਮ ਹੋ ਗਈਆਂ। ਸ਼ਹਿਰ ਦੇ ...
ਅਟਾਰੀ ਵਾਹਗਾ ਸਰਹੱਦ ਰਸਤੇ 55 ਹਿੰਦੂ ਪਾਕਿਸਤਾਨ ਹੋਏ ਰਵਾਨਾ
. . .  1 day ago
ਅਟਾਰੀ, 30ਨਵੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ 55 ਹਿੰਦੂ ਸਿੰਧੀ ਯਾਤਰੀ ਵਤਨ ਰਵਾਨਾ ਹੋ ਗਏ। ਪਰਿਵਾਰਾਂ ਦੇ ਮੁਖੀ ਕਾਹਨ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਹਿਣ ਵਾਲੇ...
ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਦਿਹਾਂਤ
. . .  1 day ago
ਮਹਿਲ ਕਲਾਂ, 30 ਨਵੰਬਰ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਵੰਤ ਸਿੰਘ ਜੌਹਲ (62) ਸਰਪੰਚ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਹੋਣ ਕਾਰਨ ਦਇਆਨੰਦ...
ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਨਾ ਮਿਲਣ ਤੇ ਲਗਾਇਆ ਗਿਆ ਧਰਨਾ
. . .  1 day ago
ਫ਼ਿਰੋਜ਼ਸ਼ਾਹ,30ਨਵੰਬਰ (ਸਰਬਜੀਤ ਸਿੰਘ)-ਬੀਤੇ ਦਿਨ ਫਿਰੋਜ਼ਪੁਰ ਮੋਗਾ ਰੋਡ ਤੇ ਘੱਲ ਖ਼ੁਰਦ ਨਹਿਰਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨੋਵਾ ਗੱਡੀ ਦੇ ਚਾਲਕ ਵਿਰੁੱਧ ਮਾਮਲਾ...
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਜ਼ੀਰਾ, 30 ਨਵੰਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨਾਲ ਲੱਗਦੇ ਪਿੰਡ ਗਾਦੜੀਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦ ਰਿਸ਼ਤੇਦਾਰੀ ਵਿਚ ਰਹਿਣ ਆਏ ਇੱਕ ਨੌਜਵਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਦੇ ਸ਼ਮਸ਼ਾਨਘਾਟ ਵਿਚ...
78 ਸਾਲਾਂ ਸੇਵਾਮੁਕਤ ਅਧਿਆਪਕ ਨੇ ਕਾਂਸੀ ਦਾ ਜਿੱਤਿਆ ਮੈਡਲ, ਤਪਾ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  1 day ago
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)- 78 ਸਾਲਾਂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ ਪੁੱਤਰ ਮੋਤੀ ਰਾਮ ਵਾਸੀ ਤਪਾ ਜੋ ਪਹਿਲਾਂ ਵੀ ਅਨੇਕਾਂ ਹੀ ਦੌੜਾਂ 'ਚ ਕਾਫ਼ੀ ਮੈਡਲ ਜਿੱਤ ਚੁੱਕੇ ਹਨ ਨੇ ਵਾਰਾਨਸੀ (ਯੂ.ਪੀ) ਵਿਚ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ 10 ਕਿਲੋਮੀਟਰ...
ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਫੋਟੋਸ਼ੂਟ ਕਰਨ ਵਾਲੀ ਮਾਡਲ ਸੌਲੇਹਾ ਨੇ ਮੰਗੀ ਮੁਆਫ਼ੀ
. . .  1 day ago
ਅੰਮ੍ਰਿਤਸਰ, 30 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਦੇ ਮੰਨਤ ਕਲਾਥਿੰਗ ਬ੍ਰਾਂਡ ਦੇ ਕੱਪੜਿਆਂ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਾਉਣ ਵਾਲੀ ਮਹਿਲਾ ਮਾਡਲ ਸੌਲੇਹਾ ਨੇ ਵਿਵਾਦ ਉੱਠਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਬੰਧਿਤ...
ਲੁਧਿਆਣਾ ਪਹੁੰਚੇ ਨਵਜੋਤ ਸਿੰਘ ਵਲੋਂ ਕੌਂਸਲਰਾਂ ਨਾਲ ਕੀਤਾ ਗਿਆ ਸਲਾਹ-ਮਸ਼ਵਰਾ
. . .  1 day ago
ਲੁਧਿਆਣਾ, 30 ਨਵੰਬਰ-ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲੁਧਿਆਣਾ ਦੇ ਕੌਂਸਲਰਾਂ ਦੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸੰਜੀਵ ਤਲਵਾਰ ਨਾਲ ਅਤੇ...
ਮੁੜ 2 ਦਸੰਬਰ ਨੂੰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਮੁੜ ਪੰਜਾਬ ਦਾ ਆਉਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਪੰਜਾਬ ਦੌਰੇ 'ਤੇ ਆਏ ਸਨ ਅਤੇ ਅਧਿਆਪਕਾਂ ਦੇ ਧਰਨੇ 'ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੂੰ 8 ਗਰੰਟੀਆਂ...
ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ..
ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ..
ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ..
ਬਲਾਕ ਸੰਮਤੀ ਚੇਅਰਮੈਨ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਵਲੋਂ ਅਸਤੀਫ਼ਾ
. . .  1 day ago
ਚੋਗਾਵਾਂ, 30 ਨਵੰਬਰ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਬਲਾਕ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਨੇ ਅੱਜ ਆਪਣਾ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਭੇਜ ਦਿੱਤਾ। ਇਸ ਸਬੰਧੀ ਕਾਹਲੀ ਨਾਲ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਹਰਭੇਜ ਸਿੰਘ ...
ਓਮੀਕਰੋਨ ਨੂੰ ਲੈ ਕੇ ਕੇਜਰੀਵਾਲ ਦਾ ਬਿਆਨ,ਕੋਰੋਨਾ ਦੇ ਨਵੇਂ ਵੈਰੀਏਂਟ ਨੇ ਵਧਾਈ ਟੈਨਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਨਵੇਂ ਵੈਰੀਏਂਟ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਵਧਾਈ ਟੈਨਸ਼ਨ ਵਧਾ ਦਿੱਤੀ ਹੈ। ਇਸ ਵਾਇਰਸ 'ਤੇ ਉਨ੍ਹਾਂ ਨੇ ਕਿਹਾ ਕਿ....
ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਕਾਰਨ ਵਿਰੋਧੀ ਪਾਰਟੀਆਂ ਬੌਖਲਾਹਟ 'ਚ - ਸੁਰੇਸ਼ ਕੁਮਾਰ
. . .  1 day ago
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ) - ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਹੀ ਦਿਨਾਂ 'ਚ ਪੰਜਾਬੀਆਂ ਦੀਆਂ ਸਾਰੀਆਂ ਹੱਕੀ ਮੰਗਾਂ ਮੰਨ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਅਤੇ ਨਾਲ ਹੀ ਸਰਕਾਰ ਵਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਨੂੰ ਦੇਖਦਿਆਂ ਵਿਰੋਧੀ...
ਜੇਕਰ ਕੇਂਦਰ ਸਰਕਾਰ ਐੱਮ.ਐੱਸ.ਪੀ.ਦਿੰਦੀ ਹੈ ਤਾਂ ਪੰਜਾਬ ਸਰਕਾਰ 113 ਫ਼ਸਲਾਂ 'ਤੇ ਦੇਵੇਗੀ ਐੱਮ.ਐੱਸ.ਪੀ.
. . .  1 day ago
ਜਲੰਧਰ, 30ਨਵੰਬਰ (ਚਿਰਾਗ)-ਅੱਜ ਜਲੰਧਰ ਵਿਖੇ ਸਰਕਟ ਹਾਊਸ ਵਿਖੇ ਖ਼ੇਤੀਬਾੜੀ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਐੱਮ.ਐੱਸ.ਪੀ. ਦਿੰਦੀ ਹੈ ਤਾਂ ਪੰਜਾਬ ਸਰਕਾਰ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਜਲੰਧਰ

ਜੇ. ਈ. ਈ. ਐਡਵਾਂਸਡ 'ਚੋਂ ਜਲੰਧਰ ਦੇ ਵੈਭਵ ਬਜਾਜ ਨੇ ਹਾਸਲ ਕੀਤਾ ਦੇਸ਼ ਪੱਧਰ 'ਤੇ 180ਵਾਂ ਸਥਾਨ

ਜਲੰਧਰ, 15 ਅਕਤੂਬਰ (ਰਣਜੀਤ ਸਿੰਘ ਸੋਢੀ)- ਆਈ.ਆਈ.ਟੀ. ਖੜਗਪੁਰ ਵਲੋਂ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਨ ਲਈ ਜੇ. ਈ. ਈ. ਐਡਵਾਂਸਡ ਦੀ ਪ੍ਰੀਖਿਆ ਦੇਸ਼ ਭਰ 'ਚ ਲਈ ਗਈ | ਇਸ ਵਾਰ ਐਨ. ਟੀ. ਏ. ਨੇ ਵਿਦਿਆਰਥੀਆਂ ਨੂੰ ਜੇ.ਈ.ਈ. ਐਡਵਾਂਸਡ ਦੀ ਪ੍ਰੀਖਿਆ ਲਈ ਕੁਆਲੀਫਾਈ ਕਰਨ ਲਈ ਚਾਰ ਵਾਰ ਮੌਕਾ ਦਿੱਤਾ ਸੀ | ਆਈ. ਆਈ. ਟੀ ਖੜਗਪੁਰ ਵਲੋਂ ਲਈ ਗਈ ਜੇ. ਈ. ਈ. ਐਡਵਾਂਸਡ ਦੀ ਪ੍ਰੀਖਿਆ 'ਚੋਂ ਜਲੰਧਰ ਦੇ ਵੈਭਵ ਬਜਾਜ ਪੁੱਤਰ ਰਾਕੇਸ਼ ਬਜਾਜ ਤੇ ਸੋਨੀ ਬਾਲਾ ਨੇ ਆਲ ਇੰਡੀਆ 'ਚੋਂ 180ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵੈਭਵ ਐਮ. ਜੀ. ਐਨ. ਪਬਲਿਕ ਸਕੂਲ ਅਰਬਨ ਅਸਟੇਟ ਦਾ ਵਿਦਿਆਰਥੀ ਹੈ | ਵੈਭਵ ਦੀ ਸਫਲਤਾ 'ਤੇ ਉਸ ਦੇ ਦਾਦਾ ਸੀਤਾ ਰਾਮ ਬਜਾਜ, ਦਾਦੀ ਸ਼ਿਵਾ ਬਜਾਜ ਨੇ ਆਸ਼ੀਰਵਾਦ ਦਿੰਦਿਆਂ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ | ਵੈਭਵ ਦੀ ਇਕ ਛੋਟੀ ਭੈਣ ਨਵਿਆ ਬਜਾਜ ਹੈ ਜੋ ਚੌਥੀ ਜਮਾਤ 'ਚ ਸੇਂਟ ਜੋਸਫ ਸਕੂਲ 'ਚ ਪੜ੍ਹਦੀ ਹੈ | ਵੈਭਵ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਾਈ ਕਰਦਾ ਹੈ | ਵੈਭਵ ਦਾ ਮੰਨਣਾ ਹੈ ਕਿ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਸਿਰ ਤੋੜ ਮਿਹਨਤ ਦੀ ਜ਼ਰੂਰਤ ਹੈ | ਵੈਭਵ ਦੇ ਪਿਤਾ ਰਾਕੇਸ਼ ਬਜਾਜ ਪੰਜਾਬ ਨੈਸ਼ਨਲ ਬੈਂਕ 'ਚ ਸਟੇਟ-1 ਅਫ਼ਸਰ ਤੇ ਮਾਤਾ ਸੋਨੀ ਬਾਲਾ ਕੇਂਦਰੀ ਨਿਰਮਾਣ ਵਿਭਾਗ 'ਚ ਸੁਪਰਡੈਂਟ ਦੇ ਅਹੁਦੇ 'ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਵੈਭਵ ਦੀ ਤਮੰਨਾ ਹੈ ਕਿ ਆਈ. ਆਈ. ਟੀ. ਦਿੱਲੀ ਤੋਂ ਅਗਲੇਰੀ ਸਿੱਖਿਆ ਪ੍ਰਾਪਤ ਕਰੇ | ਓਮ ਗੁਪਤਾ ਪੁੱਤਰ ਰਾਕੇਸ਼ ਕੁਮਾਰ ਗੁਪਤਾ ਤੇ ਨੀਤੂ ਗੁਪਤਾ ਨੇ ਜੇ. ਈ. ਈ. ਐਡਵਾਂਸਡ 'ਚੋਂ ਆਲ ਇੰਡੀਆ 'ਚੋਂ 215ਵਾਂ ਸਥਾਨ ਪ੍ਰਾਪਤ ਕੀਤਾ | ਓਮ ਦੇ ਪਿਤਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਲੈਕਚਰਾਰ ਹਨ ਤੇ ਮਾਤਾ ਨੀਤੂ ਗੁਪਤਾ ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਕਾਮਰਸ ਵਿਸ਼ੇ ਦੇ ਲੈਕਚਰਾਰ ਹਨ | ਓਮ ਰੋਜ਼ਾਨਾ 5 ਤੋਂ 6 ਘੰਟੇ ਕਲਾਸ 'ਚ ਸਿੱਖਿਆ ਪ੍ਰਾਪਤ ਕਰਦਾ ਸੀ ਤੇ ਫਿਰ ਉਸ ਤੋਂ ਬਾਅਦ 6 ਘੰਟੇ ਹੋਰ ਪੜ੍ਹਾਈ ਕਰਦਾ ਸੀ | ਓਮ ਆਈ. ਆਈ. ਟੀ. ਦਿੱਲੀ ਤੋਂ ਅਗਲੇਰੀ ਸਿੱਖਿਆ ਕੰਪਿਊਟਰ ਵਿਸ਼ੇ ਨਾਲ ਕਰਨੀ ਚਾਹੰੁਦਾ ਹੈ | ਸੋਮਿਆ ਗੁਪਤਾ ਪੁੱਤਰ ਡਾ. ਸੂਰਜ ਗੁਪਤਾ ਤੇ ਅਭਿਲਾਸ਼ਾ ਗੁਪਤਾ ਵਿਦਿਆਰਥੀ ਦਿੱਲੀ ਪਬਲਿਕ ਸਕੂਲ ਨੇ ਜੇ. ਈ. ਈ. ਐਡਵਾਂਸਡ 'ਚੋਂ ਆਲ ਇੰਡੀਆ 'ਚੋਂ 1189ਵਾਂ ਸਥਾਨ ਪ੍ਰਾਪਤ ਕੀਤਾ | ਭਵ ਖੁਰਾਨਾ ਪੁੱਤਰ ਸਵਰਗੀ ਬਲਦੇਵ ਰਾਜ ਤੇ ਮਾਤਾ ਅੰਜੂ ਬਾਲਾ ਨੇ ਜੇ. ਈ. ਈ. ਈ. ਐਡਵਾਂਸਡ 'ਚੋਂ ਆਲ ਇੰਡੀਆ 'ਚੋਂ 1283ਵਾਂ ਸਥਾਨ ਪ੍ਰਾਪਤ ਕੀਤਾ | ਭਵ ਆਰਮੀ ਸਕੂਲ ਦਾ ਵਿਦਿਆਰਥੀ ਹੈ ਤੇ ਉਸ ਦੇ ਮਾਤਾ ਵੀ ਆਰਮੀ ਸਕੂਲ 'ਚ ਕਰਮਚਾਰੀ ਹਨ | ਆਸ਼ਰੇਅ ਗੁਪਤਾ ਪੁੱਤਰ ਡਾ. ਅਰਵਿੰਦ ਗੁਪਤਾ ਤੇ ਡਾ. ਸ਼ਵੇਤਾ ਗੁਪਤਾ ਨੇ ਜੇ. ਈ. ਈ. ਐਡਵਾਂਸਡ 'ਚੋਂ ਆਲ ਇੰਡੀਆ 'ਚੋਂ 3733ਵਾਂ ਸਥਾਨ ਪ੍ਰਾਪਤ ਕੀਤਾ ਹੈ |


ਬਰਲਟਨ ਪਾਰਕ 'ਚ ਤਿੰਨ ਦੁਕਾਨਦਾਰ ਨਹੀਂ ਲੈਣਗੇ ਬਣੀਆਂ ਦੁਕਾਨਾਂ

ਜਲੰਧਰ, 15 ਅਕਤੂਬਰ (ਸ਼ਿਵ)-ਇਸ ਵਾਰ ਪਟਾਕਿਆਂ ਦਾ ਕੰਮ ਕਾਫੀ ਮਹਿੰਗਾ ਹੋਣ ਅਤੇ ਬਰਲਟਨ ਪਾਰਕ ਵਿਚ ਨਿਗਮ ਵਲੋਂ ਬਣਾਈਆਂ ਜਾ ਰਹੀਆਂ ਪਟਾਕੇ ਦੀਆਂ ਦੁਕਾਨਾਂ ਦੀਆਂ ਕੀਮਤਾਂ ਜ਼ਿਆਦਾ ਹੋਣ ਕਰਕੇ ਤਿੰਨ ਦੁਕਾਨਦਾਰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਛੱਡ ਗਏ ਹਨ | ਬਰਲਟਨ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ 12 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ

ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ)— ਅਵਤਾਰ ਨਗਰ ਮੁਹੱਲੇ ਦੀ ਗਲੀ ਨੰਬਰ 13 'ਚ ਬੀਤੀ ਰਾਤ ਕਿਸੇ ਨੇ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਅੰਦਰੋਂ ਕਰੀਬ ਸਵਾ ਲੱਖ ਰੁਪਏ ਦੀ ਨਕਦੀ ਅਤੇ 10 ਲੱਖ ਦੀ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ | ਵਾਰਦਾਤ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦੇਣ ਸਿੱਖਿਆ ਮੰਤਰੀ-ਬਿਮਲਾ ਰਾਣੀ

ਮੱਲ੍ਹੀਆਂ ਕਲਾਂ, 15 ਅਕਤੂਬਰ (ਮਨਜੀਤ ਮਾਨ)-ਮਿਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ ਲਗਾਤਾਰ ਸੰਘਰਸ਼ ਦੀ ਬਦੌਲਤ ਤਤਕਾਲੀ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ 3 ਸਤੰਬਰ ਦੀ ਪੈਨਲ ਮੀਟਿੰਗ ਦਿੱਤੀ ਸੀ, ਜਿਸ ਨੂੰ ਇਕ ਦਿਨਾ ਵਿਧਾਨ ਸਭਾ ਅਜਲਾਸ ਦਾ ...

ਪੂਰੀ ਖ਼ਬਰ »

ਨਾਗੀ ਬਣੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ

ਜਲੰਧਰ, 15 ਅਕਤੂਬਰ (ਜਸਪਾਲ ਸਿੰਘ)- ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਯੂਥ ਅਕਾਲੀ ਦਲ ਦੀ ਨਵੀਂ ਜਾਰੀ ਕੀਤੀ ਸੂਚੀ 'ਚ ਗਗਨਦੀਪ ਸਿੰਘ ਨਾਗੀ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਗਗਨਦੀਪ ਸਿੰਘ ਨਾਗੀ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ...

ਪੂਰੀ ਖ਼ਬਰ »

ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਵਲੋਂ ਪਰਗਟ ਸਿੰਘ ਨਾਲ ਮੁਲਾਕਾਤ

ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਦੇ ਮੁਲਾਜ਼ਮਾਂ/ਪੈਨਸ਼ਨਰਜ਼ ਦੇ ਵਫ਼ਦ ਵਲੋਂ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਸੋਧਿਆ ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਹਿਤ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਵਲੋਂ ਤਾਨਾਸ਼ਾਹੀ ਨੋਟੀਫਿਕੇਸ਼ਨ ਖ਼ਿਲਾਫ਼ ਜਨਤਕ ਸੰਘਰਸ਼ ਦਾ ਸੱਦਾ

ਜਲੰਧਰ, 15 ਅਕਤੂਬਰ (ਸ਼ਿਵ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐਫ.) ਨੂੰ ਪੰਜਾਬ ਅੰਦਰ 50 ਕਿੱਲੋ ਮੀਟਰ ਤੱਕ ਮਨ ਮਰਜ਼ੀ ਨਾਲ ਦਾਖ਼ਲ ਹੋਣ ਦੇ ਅਧਿਕਾਰ ਦੇਣ ਦੇ ਮੋਦੀ ਸਰਕਾਰ ਦੇ ਇਕਤਰਫਾ ਤੇ ਧੱਕੜਸ਼ਾਹੀ ਫ਼ੈਸਲੇ ਦੀ ...

ਪੂਰੀ ਖ਼ਬਰ »

ਡਾ. ਰੋਹਨ ਬੌਰੀ ਨੇ ਵਿਸ਼ਵ ਦਿ੍ਸ਼ਟੀ ਦਿਵਸ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਜਲੰਧਰ, 15 ਅਕਤੂਬਰ (ਰਣਜੀਤ ਸਿੰਘ ਸੋਢੀ)—ਬੌਰੀ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਇਨੋਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ ਮੈਡੀਕਲ ਲੈਬ ਸਾਇੰਸ ਨੇ ਦਿਸ਼ਾ-ਇਕ ਅਭਿਆਨ ਦੇ ਅਧੀਨ ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ ਅਤੇ ਅੰਨੇ੍ਹਪਣ ਦੇ ਬਾਰੇ 'ਚ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਤਿਉਹਾਰੀ ਸੀਜ਼ਨ ਦੌਰਾਨ ਖੁੱਲ੍ਹ ਗਿਆ ਦਿੱਲੀ ਬਾਜ਼ਾਰ

ਜਲੰਧਰ, 15 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਤਿਉਹਾਰੀ ਸੀਜ਼ਨ ਦੌਰਾਨ ਲਾਇਮ ਲਾਈਟ ਈਵੈਂਟ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦਿੱਲੀ ਬਾਜ਼ਾਰ 14 ਤੋਂ 18 ਅਕਤੂਬਰ ਤੱਕ ਲਗਾਇਆ ਗਿਆ ਹੈ | ਜਿਸ ਨੂੰ ਸ਼ਹਿਰ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਲਾਇਮ ਲਾਈਟ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਜਲੰਧਰ, 15 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਦੁਸਹਿਰੇ ਦਾ ਤਿਉਹਾਰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਦੇਰ ਸ਼ਾਮ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਪੰਡਾਲ 'ਚ ਰਾਮ ਲੀਲ੍ਹਾ ਦੇ ਕਲਾਕਾਰਾਂ ਨੇ ਭਗਵਾਨ ਰਾਮ ਚੰਦਰ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਲੈ ਕੇ ਆਏ ਵਿਅਕਤੀਆਂ ਨੂੰ ਦਫ਼ਤਰ 'ਚ ਮਿਲ ਰਹੀਆਂ ਵਿਸ਼ੇਸ਼ ਸਹੂਲਤਾਂ

ਜਲੰਧਰ, 15 ਅਕਤੂਬਰ (ਐੱਮ.ਐੱਸ. ਲੋਹੀਆ)- ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਕੋਲ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਵਿਅਕਤੀਆਂ ਨੂੰ ਦਫ਼ਤਰ 'ਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਪੁਲਿਸ ਕਮਿਸ਼ਨਰ ਵਲੋਂ ਦਫ਼ਤਰ 'ਚ ਆਏ ਵਿਅਕਤੀਆਂ ਦੇ ਬੈਠਣ ਦਾ ਖਾਸ ...

ਪੂਰੀ ਖ਼ਬਰ »

75 ਗ੍ਰਾਮ ਹੈਰੋਇਨ ਅਤੇ 1 ਲੱਖ 10 ਹਜ਼ਾਰ ਦੀ ਨਕਦੀ ਸਮੇਤ ਔਰਤ ਅਤੇ ਉਸ ਦਾ ਸਾਥੀ ਗਿ੍ਫ਼ਤਾਰ

ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ)- ਇਕ ਔਰਤ ਅਤੇ ਉਸ ਦੇ ਸਾਥੀ ਕੋਲੋਂ 75 ਗ੍ਰਾਮ ਹੈਰੋਇਨ ਅਤੇ 1 ਲੱਖ 10 ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੀ ਔਰਤ ਦੀ ਪਛਾਣ ਨੀਰੂ (40) ...

ਪੂਰੀ ਖ਼ਬਰ »

17 ਹੋਰ ਮਿਲੇ ਡੇਂਗੂ ਪ੍ਰਭਾਵਿਤ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 122

ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ)- ਸੂਬੇ 'ਚ ਹੁਣ ਤੱਕ 7200 ਦੇ ਕਰੀਬ ਡੇਂਗੂ ਦੇ ਮਰੀਜ਼ ਹੋ ਗਏ ਹਨ, ਜੋ ਵੱਖ-ਵੱਖ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ | ਜਲੰਧਰ ਜ਼ਿਲ੍ਹੇ 'ਚ ਅੱਜ 17 ਡੇਂਗੂ ਪ੍ਰਭਾਵਿਤ ਹੋਰ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 122 ਹੋ ਗਈ ਹੈ | ...

ਪੂਰੀ ਖ਼ਬਰ »

ਮੋਬਾਈਲ ਅਸੈਸਰੀ ਦੀ ਦੁਕਾਨ 'ਤੋਂ ਡੇਢ ਲੱਖ ਦੀ ਨਕਦੀ ਅਤੇ ਲੱਖਾਂ ਦਾ ਸਾਮਾਨ ਚੋਰੀ

ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ)- ਸਥਾਨਕ ਪ੍ਰਤਾਪ ਬਾਗ ਦੇ ਨੇੜੇ ਚੱਲ ਰਹੀ ਰਾਜੂ ਮੋਬਾਈਲ ਅਸੈਸਰੀ ਦੁਕਾਨ 'ਚੋਂ ਕਿਸੇ ਨੇ ਡੇਢ ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਤੋਂ ਵੱਧ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ...

ਪੂਰੀ ਖ਼ਬਰ »

ਨਵੰਬਰ ਤੋਂ ਪਹਿਲਾਂ ਠੇਕੇਦਾਰਾਂ ਨੂੰ ਪੂਰਾ ਕਰਨਾ ਪਵੇਗਾ ਸੜਕਾਂ ਬਣਾਉਣ ਦਾ ਕੰਮ

ਸ਼ਿਵ ਸ਼ਰਮਾ ਜਲੰਧਰ, 15 ਅਕਤੂਬਰ-ਸ਼ਹਿਰ 'ਚ ਕਈ ਜਗਾ ਟੁੱਟੀਆਂ ਹੋਈਆਂ ਸੜਕਾਂ ਤੋਂ ਪੇ੍ਰਸ਼ਾਨ ਹੋ ਰਹੇ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਨਿਗਮ ਪ੍ਰਸ਼ਾਸਨ ਨੂੰ ਵੀ ਚਿੰਤਾ ਸਤਾਉਣ ਲੱਗ ਪਈ ਹੈ ਕਿਉਂਕਿ ਇਸ ਵੇਲੇ ਸ਼ਹਿਰ ਵਿਚ ਕਈ ਜਗਾ ਤਾਂ ਨਿਗਮ ਨੇ ਪ੍ਰਾਜੈਕਟਾਂ ...

ਪੂਰੀ ਖ਼ਬਰ »

ਅਧਿਆਪਕ ਬਦਲੀ ਨੀਤੀ ਨੂੰ ਰੱਦ ਕਰਨ ਦੀ ਬਜਾਏ ਇਸ ਵਿਚ ਹੋਰ ਪਾਰਦਰਸ਼ਤਾ ਲਿਆਂਦੀ ਜਾਵੇ-ਜੀ.ਟੀ. ਯੂ.

ਫਿਲੌਰ, 15 ਅਕਤੂਬਰ (ਸਤਿੰਦਰ ਸ਼ਰਮਾ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਧਿਆਪਕਾਂ ਦੇ ਤਬਾਦਲੇ ਉਹਨਾਂ ਦੇ ਘਰਾਂ ਨੇੜੇ ਕਰਨ ਦੇ ਬਿਆਨ ਅਤੇ ਆਨਲਾਈਨ ਬਦਲੀ ਨੀਤੀ ਨੂੰ ਖਤਮ ਕਰਨ ਦੀਆਂ ਚਰਚਾਵਾਂ 'ਤੇ ਆਪਣਾ ਪ੍ਰਤੀਕਰਮ ...

ਪੂਰੀ ਖ਼ਬਰ »

ਪੱਤੋਂ ਖੁਰਦ ਵਿਖੇ ਕਿਸਾਨ ਜਾਗਰੂਕ ਕੈਂਪ ਲਗਾਇਆ

ਸ਼ਾਹਕੋਟ, 15 ਅਕਤੂਬਰ (ਸੁਖਦੀਪ ਸਿੰਘ)- ਸਵਾਨਾ ਕੰਪਨੀ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਜਾਗਰੂਕ ਕਰਨ ਲਈ ਪਿੰਡ ਪੱਤੋਂ ਖੁਰਦ (ਸ਼ਾਹਕੋਟ) ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਕੰਪਨੀ ਦੇ ਸ਼ਾਹਕੋਟ ਪ੍ਰਬੰਧਕ ਵਰਿੰਦਰ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ

ਸ਼ਾਹਕੋਟ, 15 ਅਕਤੂਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹ•ਾ ਜਲੰਧਰ ਤੇ ਕਪੂਰਥਲਾ ਦਾ ਇਕ ਵੱਡਾ ਜਥਾ ਸਾਂਝੇ ਤੌਰ 'ਤੇ ਜ਼ਿਲ੍ਹ•ਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ ਦੇ ਪ੍ਰਧਾਨ ਨਿਰਮਲ ਸਿੰਘ ...

ਪੂਰੀ ਖ਼ਬਰ »

ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਦੀ ਵਿਸ਼ੇਸ਼ ਮੀਟਿੰਗ

ਕਰਤਾਰਪੁਰ, 15 ਅਕਤੂਬਰ (ਭਜਨ ਸਿੰਘ)-ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਦੀ ਵਿਸ਼ੇਸ਼ ਮੀਟਿੰਗ ਹਲਕਾ ਕਰਤਾਰਪੁਰ ਦੇ ਪਿੰਡ ਗਿੱਲਾਂ ਵਿਖੇ ਰਾਮ ਸਿੰਘ ਬੋਲੀਨਾ ਇੰਚਾਰਜ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਦੁਆਬਾ ਜ਼ੋਨ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ 'ਚ ਵੱਖ-ਵੱਖ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਮੰਡੀ 'ਚ ਸੱੁਕਾ ਝੋਨਾ ਲਿਆਉਣ ਦੀ ਅਪੀਲ

ਫਿਲੌਰ/ਲਸਾੜਾ, 15 ਅਕਤੂਬਰ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)- ਦਾਣਾ ਮੰਡੀ ਲਸਾੜਾ ਦੀ ਆੜ੍ਹਤੀ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਯੁਧਵੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਿਸਾਨਾਂ ਵਲੋਂ ਮੰਡੀ 'ਚ ਲਿਆਂਦੇ ਜਾ ਰਹੇ ਵੱਧ ਨਮੀ ਵਾਲੇ ਝੋਨੇ ਦੀ ...

ਪੂਰੀ ਖ਼ਬਰ »

ਸੀ.ਐਚ.ਸੀ. ਬੜਾ ਪਿੰਡ ਵਲੋਂ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ

ਗੁਰਾਇਆ, 15 ਅਕਤੂਬਰ (ਬਲਵਿੰਦਰ ਸਿੰਘ)-ਵਿਸ਼ਵ ਦਿ੍ਸ਼ਟੀ ਦਿਵਸ ਦੇ ਮੌਕੇ 'ਤੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਡਾ. ਜਤਿੰਦਰ ਸਿੰਘ ਨੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਨਿਹਾਲ ਦਾਸ ਕੋਟਲਾ ਸੂਰਜ ਮੱਲ ਵਿਖੇ ਸਾਲਾਨਾ ਧਾਰਮਿਕ ਮੇਲਾ

ਸ਼ਾਹਕੋਟ, 15 ਅਕਤੂਬਰ (ਸੁਖਦੀਪ ਸਿੰਘ)- ਗੁਰਦੁਆਰਾ ਬਾਬਾ ਨਿਹਾਲ ਦਾਸ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਦੁਸਹਿਰੇ ਮੌਕੇ ਸਾਲਾਨਾ ਧਾਰਮਿਕ ਮੇਲਾ ਕਰਵਾਇਆ ਗਿਆ | ਇਸ ਮੌਕੇ 2 ਲੜੀਆਂ 'ਚ 87 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਮੇਲੇ ਦੇ ਅੱਜ ਆਖ਼ਰੀ ਦਿਨ ...

ਪੂਰੀ ਖ਼ਬਰ »

25 ਹਜ਼ਾਰ ਰੁਪਏ ਨਕਦ, ਇਕ ਲੋਹੇ ਦੀ ਰਾਡ ਅਤੇ ਟੁੱਟੇ ਹੋਏ ਜਿੰਦਰੇ ਸਮੇਤ ਦੋ ਕਾਬੂ

ਫਿਲੌਰ/ਅੱਪਰਾ, 15 ਅਕਤੂਬਰ (ਸਤਿੰਦਰ ਸ਼ਰਮਾ, ਦਲਵਿੰਦਰ ਸਿੰਘ)- ਐਸ.ਐਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਐਸ.ਐਚ.ਓ. ਕਪੂਰ ਨੇ ਕਿਹਾ ਕਿ ਹਰੀ ਕਿ੍ਸ਼ਨ ਪੁੱਤਰ ...

ਪੂਰੀ ਖ਼ਬਰ »

ਸ਼ਾਹਕੋਟ 'ਚ ਬੈਂਕ ਦੇ ਬਾਹਰੋਂ ਐਕਟਿਵਾ ਚੋਰੀ

ਸ਼ਾਹਕੋਟ, 15 ਅਕਤੂਬਰ (ਸਚਦੇਵਾ)- ਸ਼ਾਹਕੋਟ ਦੀ ਕੈਪੀਟਲ ਬੈਂਕ ਦੇ ਬਾਹਰੋਂ ਚੋਰਾਂ ਵਲੋਂ ਦਿਨ-ਦਿਹਾੜੇ ਇਕ ਐਕਟਿਵਾ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਪੈਟੀ ਪੁੱਤਰ ਸਵ. ਹਰਦਿੱਤ ਸਿੰਘ ਵਾਸੀ ਭੀੜਾ ਬਾਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਨੂਰਮਹਿਲ ਦਾ ਤਬਾਦਲਾ

ਨੂਰਮਹਿਲ 15 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ 'ਚ ਬੀ.ਡੀ.ਪੀ.ਓ. ਦਫ਼ਤਰ ਵਿਚ ਤਾਇਨਾਤ ਬੀ.ਡੀ.ਪੀ.ਓ.ਪਵਨਜੀਤ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ | ਡੀ.ਡੀ.ਪੀ.ਓ. ਇਕਬਾਲਜੀਤ ਸਿੰਘ ਨੇ ਦੱਸਿਆ ਕਿ ਪਵਨਜੀਤ ਕੌਰ ਦੀ ਜਗ੍ਹਾ 'ਤੇ ਹਰਬਲਾਸ ਨੂੰ ਬੀ.ਡੀ.ਪੀ.ਓ. ਨੂਰਮਹਿਲ ...

ਪੂਰੀ ਖ਼ਬਰ »

ਮਹਿਤਪੁਰ ਦੇ ਨਿੱਜੀ ਹਸਪਤਾਲ ਦੀ ਅਣਗਹਿਲੀ ਕਾਰਨ ਹੋਈ ਮਰੀਜ਼ ਦੀ ਮੌਤ

ਮਹਿਤਪੁਰ, 15 ਅਕਤੂਬਰ (ਲਖਵਿੰਦਰ ਸਿੰਘ)- ਮਹਿਤਪੁਰ ਤੋਂ ਜਗਰਾਉਂ ਰੋਡ 'ਤੇ ਸਥਿਤ ਪ੍ਰਾਈਵੇਟ ਚੀਮਾ ਹਸਪਤਾਲ ਜਿਸ ਦੀ ਅਣਗਹਿਲੀ ਕਾਰਨ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ਦੀ ਜਾਣਕਾਰੀ ਦਿੰਦੇ ਮਿ੍ਤਕਾ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਦਿਲ ਦੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮਾਂ ਤੋਂ ਮਿਲਦੀ ਚੰਗੇ ਆਦਰਸ਼ਾਂ ਦੀ ਸਿੱਖਿਆ-ਰਾਣਾ ਗੁਰਜੀਤ ਸਿੰਘ

ਜਲੰਧਰ, 15 ਅਕਤੂਬਰ (ਸ਼ਿਵ)- ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲੋਕਾਂ ਨੂੰ ਦੁਸਹਿਰਾ ਸਮਾਗਮ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਲੋਕਾਂ ਨੂੰ ਚੰਗੇ ਆਦਰਸ਼ਾਂ ਦੀ ਸਿੱਖਿਆ ਦਿੰਦਾ ਹੈ ਕਿ ਸੱਚਾਈ ਦੇ ਰਸਤੇ 'ਤੇ ਚੱਲ ਕੇ ਹੀ ਜਿੱਤ ਪ੍ਰਾਪਤ ਕੀਤੀ ਜਾ ...

ਪੂਰੀ ਖ਼ਬਰ »

ਝੂਠ 'ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ-ਹੈਨਰੀ

ਜਲੰਧਰ, 15 ਅਕਤੂਬਰ (ਸ਼ਿਵ)- ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਇਕਹਿਰੀ ਪੁਲੀ ਵਲੋਂ ਕਰਵਾਈ ਗਈ ਰਾਮ-ਲੀਲ੍ਹਾ 'ਚ ਸ੍ਰੀ ਰਾਮ ਸੈਨਾ ਅਤੇ ਰਾਵਣ ਸੈਨਾ ਵਿਚਕਾਰ ਹੋਏ ਦਿ੍ਸ਼ ਦਰਸਾਏ ਗਏ | ਜੰਗ 'ਚ ਅਹੰਕਾਰੀ ਰਾਵਣ ਆਪਣੀ ਸੈਨਾ ਸਮੇਤ ਮਾਰਿਆ ਗਿਆ | ਇਸ ਮੌਕੇ ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਨੇ 36 ਜਗ੍ਹਾ 'ਤੇ ਹੋਣ ਵਾਲੇ ਦੁਸਹਿਰਾ ਸਮਾਗਮਾਂ ਦੀ ਕੀਤੀ ਨਿਗਰਾਨੀ

ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ) - ਸ਼ਹਿਰ 'ਚ ਅੱਜ 36 ਜਗ੍ਹਾ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਲੋਕਾਂ ਦੇ ਭਾਰੀ ਇਕੱਠ ਨੂੰ ਸੁਰੱਖਿਆ ਦੇਣ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਜਲੰਧਰ, 15 ਅਕਤੂਬਰ (ਸ਼ੈਲੀ)-ਦੁਸਹਿਰੇ ਦਾ ਤਿਉਹਾਰ ਜਲੰਧਰ 'ਚ ਧੂਮਧਾਮ ਨਾਲ ਮਨਾਇਆ ਗਿਆ | ਜਲੰਧਰ 'ਚ ਬਸਤੀ ਸ਼ੇਖ ਗਰਾਊਾਡ, ਆਦਰਸ਼ ਨਗਰ, ਪੁੱਡਾ ਗਰਾਊਾਡ, 120 ਫੁੱਟੀ ਰੋਡ, ਢੰਨ ਮੁਹੱਲਾ ਅਤੇ ਹੋਰਨਾਂ ਥਾਵਾਂ 'ਤੇ ਦੁਸਹਿਰਾ ਮਨਾਇਆ ਗਿਆ | ਇਸੇ ਦੌਰਾਨ ਦੁਸਹਿਰਾ ਕਲੱਬ ...

ਪੂਰੀ ਖ਼ਬਰ »

ਛਾਉਣੀ 'ਚ ਉਤਸ਼ਾਹ ਨਾਲ ਮਨਾਇਆ ਦੁਸਹਿਰਾ ਸਮਾਗਮ

ਜਲੰਧਰ ਛਾਉਣੀ, 15 ਅਕਤੂਬਰ (ਪਵਨ ਖਰਬੰਦਾ)- ਦੁਸਹਿਰਾ ਸਮਾਗਮ ਅੱਜ ਜਲੰਧਰ ਕੈਂਟ ਵਿਖੇ ਸਥਿਤ ਦੁਸਹਿਰਾ ਮੈਦਾਨ 'ਚ ਸ੍ਰੀ ਰਾਮ ਲੀਲਾ ਕਮੇਟੀ ਜਲੰਧਰ ਕੈਂਟ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX