ਅਜਨਾਲਾ, 16 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੋਂ ਦੇ ਬਜ਼ਾਰਾਂ 'ਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁਲ ਹਿੰਦ ਪੰਜਾਬ ਸਭਾ ਦੇ ਸੂਬਾਈ ਜ਼ਿਲਾ੍ਹ ਤੇ ਤਹਿਸੀਲ ਪੱਧਰੀ ਆਗੂਆਂ ਸਮੇਤ ਕਿਸਾਨ-ਮਜ਼ਦੂਰਾਂ ਵਲੋਂ ਲਖੀਮਪੁਰ ਖੀਰੀ ਹਿੰਸਾ ਕਾਂਡ ਅਤੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ 'ਚ ਹੰਕਾਰੀ ਰਵੱਈਆ ਅਪਣਾਉਣ ਤੇ ਸਰਹੱਦੀ ਪੱਟੀ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕੀਤੇ ਜਾਣ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂ.ਪੀ. ਦੇ ਮੁੱਖ ਮੰਤਰੀ ਵਿਰੁਧ ਰੋਸ ਮਾਰਚ ਤੇ ਮੁਜਾਹਰਾ ਕਰਨ ਉਪਰੰਤ ਮੁੱਖ ਚੌਂਕ 'ਚ ਜਾਮ ਲਗਾ ਕੇ ਮੋਦੀ-ਸ਼ਾਹ ਜੋੜੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ | ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣ ਅਤੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ | ਇਸ ਮੌਕੇ 'ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸ਼ੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਘ ਭੂਰੇਗਿੱਲ, ਇੰਦਰਜੀਤ ਸਿੰਘ ਅਨੈਤਪੁਰਾ, ਇੰਦਰਜੀਤ ਸਿੰਘ ਅਨੈਤਪੁਰਾ, ਨਿਰਮਲ ਸਿੰਘ ਗੁਰਾਲਾ, ਮੁਖਤਾਰ ਸਿੰਘ ਡੱਲਾ, ਮਹਿੰਦਰ ਸਿੰਘ ਗੁਰਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਡੱਬਰ, ਵਿਜੇ ਸ਼ਾਹ ਧਾਰੀਵਾਲ ਕਲੇਰ, ਸਰਪੰਚ ਬਲਵਿੰਦਰ ਸਿੰਘ ਮੁਕਾਮ, ਸਰਪੰਚ ਦਵਿੰਦਰ ਸਿੰਘ ਮੁਕਾਮ, ਗੁਰਮੀਤ ਸਿੰਘ ਹਰੜ ਖੁਰਦ, ਡਾ: ਹਰਦਿਆਲ ਸਿੰਘ ਕੰਦੋਵਾਲੀ, ਸੁਰਜੀਤ ਸਿੰਘ ਲੋਧੀਨੰਗਲ, ਅੰਗਰੇਜ ਸਿੰਘ ਲੱਖੂਵਾਲ, ਲਖਬੀਰ ਸਿੰਘ ਸਾਰੰਗਦੇਵ, ਜੋਗਾ ਸਿੰਘ ਡਿਆਲ ਭੜੰਗ, ਕੁੱਲ਼ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲਾ੍ਹ ਆਗੂ ਨਰਿੰਦਰਪਾਲ ਚਮਿਆਰੀ, ਕਾਬਲ ਸਿੰਘ ਸ਼ਾਲੀਵਾਲ, ਨਗੀਨ ਸਿੰਘ ਸ਼ਾਲੀਵਾਲ, ਰਜਿੰਦਰ ਸਿੰਘ ਪੰਛੀ ਪੂੰਗਾ, ਗੁਰਨਾਮ ਸਿੰਘ ਲਾਲ ਵਾਲਾ, ਧਰਮਵੀਰ ਸਿੰਘ ਜਾਫਰਕੋਟ, ਕੁਲਦੀਪ ਸਿੰਘ ਗੁੱਲਗੜ, ਸੁਲ਼ੱਖਣ ਸਿੰਘ ਗੁਝਾਪੀਰ, ਸੁਖਬੀਰ ਸਿੰਘ ਅਜਨਾਲਾ, ਆਦਿ ਆਗੂ ਮੌਜੂਦ ਸਨ |
ਖਿਲਚੀਆਂ, (ਕਰਮਜੀਤ ਸਿੰਘ ਮੁੱਛਲ)-ਕਸਬਾ ਖਿਲਚੀਆਂ ਵਿਖੇ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਦਲਬੀਰ ਸਿੰਘ ਬੇਦਾਦਪੁਰ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਤੇ ਲਖੀਮਪੁਰ ਖੀਰੀ ਵਿਖੇ ਜਾਨ ਗੁਆਉਣ ਵਾਲੇ ਕਿਸਾਨਾਂ ਤੇ ਇਕ ਪੱਤਰਕਾਰ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਪੁਤਲਾ ਫੂਕਣ ਮਗਰੋਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ 'ਚ ਬੀ .ਐੱਸ. ਐੱਫ ਦਾ ਦਾਇਰਾ ਵਧਾਉਣ ਤੇ ਵਿਰੋਧ ਪ੍ਰਗਟਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੇ ਗਲੇ ਦੀ ਹੱਡੀ ਬਣੇ ਹਨ, ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੱਕ ਕਾਲੇ ਕਨੂੰਨ ਰੱਦ ਨਹੀਂ ਕਰ ਦਿੰਦੀ, ਅੰਦੋਲਨ ਜਾਰੀ ਰਹੇਗਾ | ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਦਿੱਲੀ ਪਹੁੰਚਣ ਦੀ ਵੀ ਅਪੀਲ ਕੀਤੀ | ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਮੀਤ ਸਿੰਘ ਦਾਊਦ, ਹਰਨੇਕ ਬੁਟਾਰੀ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਿਜੈਪਾਲ ਸਿੰਘ ਗੁਰਪਿੰਦਰ ਸਿੰਘ ਅਭਿਜੋਤ ਮਹਿਕਬੀਰ, ਦਿਲਸ਼ੇਰ, ਸਹਿਜਪਾਲ ਸਿੰਘ, ਰਸ਼ਪਾਲ ਸਿੰਘ ਬੁਟਾਰੀ, ਕਸ਼ਮੀਰ ਸਿੰਘ, ਅਮਰੀਕ ਸਿੰਘ ਫੌਜੀ, ਗੁਰਜੰਟ ਸਿੰਘ ਮੁੱਛਲ, ਗੁਰਮੇਜ ਸਿੰਘ ਟਾਂਗਰਾ, ਜਸਪ੍ਰੀਤ ਸਿੰਘ, ਬਲਬੀਰ ਸਿੰਘ, ਸੋਨੂੰ ਤਾਰਾਗੜ੍ਹ, ਸਰਬਜੀਤ ਭੋਰਸ਼ੀ, ਅੰਮਿ੍ਤਪਾਲ ਸਿੰਘ, ਬਿਕਰਮਜੀਤ ਸਿੰਘ, ਆਕਾਸ਼ਦੀਪ ਹਨੀ, ਡਾਕਟਰ ਰਣਜੀਤ ਸਿੰਘ ਖਿਲਚੀਆਂ, ਜੱਸਾ ਫਾਜਲਪੁਰ, ਰਵਿੰਦਰ ਸਿੰਘ ਬੁਟਾਰੀ, ਹਰਦੇਵ ਸਿੰਘ, ਕਸ਼ਮੀਰ ਸਿੰਘ ਭਿੰਡਰ ਮਲੂਕ ਸਿੰਘ ਬਾਣੀਆਂ, ਬਲਜੀਤ ਮੁੱਛਲ ਆਦਿ ਹਾਜ਼ਰ ਸਨ |
ਨਵਾਂ ਪਿੰਡ, (ਜਸਪਾਲ ਸਿੰਘ)-ਲਖੀਮਪੁਰ ਖੀਰੀ (ਯੂ.ਪੀ.) ਕਿਸਾਨ ਖੂਨੀ ਘਟਨਾ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੁੱਲ਼ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਵਲੋਂ ਫ਼ਤਿਹਪੁਰ ਰਾਜਪੂਤਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਰਾਜ ਮੰਤਰੀ ਅਮਿਤ ਮਿਸ਼ਰਾ ਟੈਨੀ, ਅਦਿੱਤਿਆ ਨਾਥ ਯੋਗੀ ਮੁੱਖ ਮੰਤਰੀ ਯੂ.ਪੀ., ਮਨਹੋਰ ਲਾਲ ਖੱਟੜ ਮੁੱਖ ਮੰਤਰੀ ਹਰਿਆਣਾ,ਹਰਜੀਤ ਸਿੰਘ ਗਰੇਵਾਲ ਅਤੇ ਪੂੰਜੀਪਤੀਆਂ ਅਡਾਨੀ ਤੇ ਅੰਬਾਨੀ ਦੇ ਪੁਤਲੇ ਫੂਕੇ ਗਏ | ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਆਗੂ ਲਖਬੀਰ ਸਿੰਘ ਨਿਜਾਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਉਪਰੋਕਤ ਘਟਨਾ ਦੇ ਮੁੱਖ ਦੋਸ਼ੀ ਟੈਨੀ ਮਿਸ਼ਰਾ ਨੂੰ ਕੇਂਦਰੀ ਵਿਜਾਰਤ 'ਚੋਂ ਬਰਖ਼ਾਸਤ ਕਰਕੇ ਉਸ ਦੀ ਗਿ੍ਫਤਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ 'ਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਮੋਰਚਾ ਵੱਡਾ ਪ੍ਰੋਗਰਾਮ ਕਰੇਗਾ ਜਿਸ ਦੀ ਸ਼ੁਰੂਆਤ 18 ਨੂੰ ਦੇਸ਼ ਵਿਆਪੀ ਰੇਲ ਰੋਕੂ ਅਤੇ 26 ਅਕਤੂਬਰ ਨੂੰ ਲਖਨਊ, ਯੂ.ਪੀ. ਵਿਖੇ ਮਹਾ ਕਿਸਾਨ ਪੰਚਾਇਤ ਕਰਕੇ ਕੀਤੀ ਜਾਵੇਗੀ | ਇਸ ਮੌਕੇ ਭੁਪਿੰਦਰ ਸਿੰਘ ਪ੍ਰਧਾਨ ਸਬਜ਼ੀ ਉਤਪਾਦਕ ਸੰਗਠਨ, ਇੰਜ. ਬਲਜੀਤ ਸਿੰਘ ਜੰਮੂ ਐਮ.ਬੀ. ਐੱਸ, ਰਿਜ਼ੋਰਟ, ਰਵੀ ਫ਼ਤਿਹਪੁਰ, ਤਰਸੇਮ ਸਿੰਘ ਨੰਗਲ, ਰਾਜਬੀਰ ਸਿੰਘ ਫ਼ਤਿਹਪੁਰ, ਮਹਿਲ ਸਿੰਘ ਛਾਪਾ, ਗੁਰਮੇਜ ਸਿੰਘ ਮੱਖਣਵਿੰਡੀ, ਸਰਪੰਚ ਤਰਸੇਮ ਸਿੰਘ, ਪ੍ਰਤਾਪ ਸਿੰਘ ਛੀਨਾ, ਹਰਜੀਤ ਸਿੰਘ ਨਿਜਾਮਪੁਰ, ਜਸਪਾਲ ਸਿੰਘ, ਜਸਵੰਤ ਸਿੰਘ ਜੱਸਾ ਤੇ ਸੁਖਵੰਤ ਸਿੰਘ ਨਬੀਪੁਰ, ਕਰਨੈਲ ਸਿੰਘ ਸੈਕਟਰੀ ਨਵਾਂ ਪਿੰਡ, ਭੁਪਿੰਦਰ ਸਿੰਘ ਵਡਾਲਾ, ਬਿਕਰਮਜੀਤ ਸਿੰਘ, ਸੁਲੱਖਣ ਸਿੰਘ, ਜਗਜੀਤ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
ਲੋਪੋਕੇ, (ਗੁਰਵਿੰਦਰ ਸਿੰਘ ਕਲਸੀ)-ਬੀਤੀ ਦਿਨੀਂ ਲਖੀਮਪੁਰ ਖੀਰੀ ਵਿਖੇ ਕਿਸਾਨਾ ਦੇ ਕੀਤੇ ਗਏ ਕਤਲੇਆਮ ਦੇ ਵਿਰੋਧ ਵਿੱਚ ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਸਭਾ ਵਲੋਂ ਜਸਪਾਲ ਸਿੰਘ ਤਹਿਸੀਲ ਪ੍ਰਧਾਨ, ਤਰਸੇਮ ਸਿੰਘ ਟਪਿਆਲਾ, ਦਰਬਾਰਾ ਸਿੰਘ ਲੋਪੋਕੇ, ਭੁੁਪਿੰਦਰਜੀਤ ਸਿੰਘ ਛੀਨਾ, ਸੁਖਦੇਵ ਸਿੰਘ ਮੁਜੱਫਰਪੁਰ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ | ਰੋਹ ਵਿਚ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ 10 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਨੇ ਹਿਟਲਰ ਵਾਲਾ ਵਤੀਰਾ ਅਪਣਾਇਆ ਹੋਇਆ ਹੈ ਤੇ ਬਾਰ ਬਾਰ ਕਿਸਾਨਾਂ ਨੂੰ ਤਾਰੋਪੀਡੋ ਕਰਨ ਵਾਸਤੇ ਕੋਝੀਆਂ ਚਾਲਾਂ ਚੱਲ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਬਰੀਕੀ ਚੋਗਾਵਾਂ, ਲਖਬੀਰ ਸਿੰਘ ਓਠੀਆਂ, ਕਸ਼ਮੀਰ ਸਿੰਘ ਮਾਨਾਂਵਾਲਾ, ਗੁਰਿੰਦਰ ਸਿੰਘ ਮਾਨਾਂਵਾਲਾ, ਹਰਬੰਸ ਸਿੰਘ ਡਗਤੂਤ, ਸੁਖਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ |
ਅਟਾਰੀ, (ਸੁਖਵਿੰਦਰਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਾਬਲ ਸਿੰਘ ਮੁਹਾਵਾ ਦੀ ਅਗਵਾਈ ਹੇਠ ਖਾਸਾ ਚੌਕ ਵਿਖੇ ਮੋਦੀ, ਅੰਮਿਤ ਸ਼ਾਹ, ਯੋਗੀ ਅਤੇ ਅਜੇ ਮਿਸ਼ਰਾ ਟੋਨੀ ਦੇ ਪੁਤਲੇ ਫੂਕੇ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਾਬਲ ਸਿੰਘ ਮੁਹਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਾਰਡਰ ਏਰੀਏ ਵਿਚ ਬੀ.ਐਸ.ਐਫ. ਨੂੰ 50 ਕਿਲੋਮੀਟਰ ਦਾ ਏਰੀਆ ਦੇਣ ਅਤੇ ਲਖੀਮਪੁਰ ਵਿਖੇ ਮਾਰੇ ਗਏ ਕਿਸਾਨਾਂ ਅਤੇ ਤਿੰਨ ਕਾਲੇ ਕਾਨੂੰਨਾਂ ਦਾ ਇਨਸਾਫ ਨਾ ਮਿਲਣ ਤੇ ਅੱਜ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ | ਇਸ ਮੌਕੇ ਦਿਲਬਾਗ ਸਿੰਘ ਛਿੱਡਣ, ਡਾ. ਗੁਰਭੇਜ ਸਿੰਘ, ਸੁਖਦੇਵ ਸਿੰਘ, ਗੁਰਇਕਬਾਲ ਸਿੰਘ ਬੋਪਾਰਾਏ ਖੁਰਦ, ਗੁਰਭੇਜ ਸਿੰਘ ਬੋਪਾਰਏ ਖੁਰਦ, ਗੁਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਬੀਬੀਆਂ ਦਾ ਜਥਾ ਹਾਜ਼ਰ ਸੀ |
ਚਮਿਆਰੀ, (ਜਗਪ੍ਰੀਤ ਸਿੰਘ)-ਲਖੀਮਪੁਰ ਖੀਰੀ ਹਿੰਸਕ ਘਟਨਾ ਦੇ ਵਿਰੋਧ ਵਿਚ ਅਤੇ ਮਿ੍ਤਕ ਕਿਸਾਨਾ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਡਿਆਲ ਭੜੰਗ ਵਿਖੇ ਰੋਸ ਮਾਰਚ ਕੱਢਿਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੂ ਪੀ ਅਦਿੱਤਿਆ ਨਾਥ ਯੋਗੀ ਅਤੇ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਰਿਆਣਾ ਦੇ ਪੁਤਲੇ ਫੂਕੇ ਗਏ | ਇਸ ਮੌਕੇ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ, ਪ੍ਰਧਾਨ ਸੁਖਵਿੰਦਰ ਸਿੰਘ ਡਿਆਲ ਭੜੰਗ, ਨਿਰਮਲ ਸਿੰਘ, ਹਰਜੀਤ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਸਰਪੰਚ ਬਲਦੇਵ ਸਿੰਘ, ਜਸਵੰਤ ਸਿੰਘ ਫੌਜੀ, ਸੁਖਦੇਵ ਸਿੰਘ, ਸਰਪੰਚ ਰਣਬੀਰ ਸਿੰਘ, ਬਿਕਰਮਜੀਤ ਸਿੰਘ, ਡਾ. ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਕੁਲਬੀਰ ਸਿੰਘ, ਜਤਨਪਾਲ ਸਿੰਘ, ਵਰਿੰਦਰਬੀਰ ਸਿੰਘ ਆਦਿ ਹਾਜਰ ਸਨ |
ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਤਹਿਸੀਲ ਅਜਨਾਲਾ ਦੇ ਪਿੰਡ ਓਠੀਆਂ ਵਿਖੇ ਕਿਸਾਨਾਂ ਵਲੋਂ ਕਿਸਾਨ ਆਗੂ ਕਾਮਰੇਡ ਸਤਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਸ਼ਹੂਰਾ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜੀ ਕੀਤੀ ਗਈ | ਉਹਨਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ 'ਤੇ ਲਗਾਏ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਨਾ ਚਿਰ ਸੰਘਰਸ਼ ਜਾਰੀ ਰਹੇਗਾ ਭਾਵੇਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਿਉਂ ਨਾ ਕਰਨੀਆਂ ਪੈਣ ਇਹ ਕਾਲੇ ਕਾਨੂੰਨ ਕਿਸੇ ਵੀ ਕੀਮਤ 'ਤੇੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ | ਇਸ ਮੌਕੇ 'ਤੇ ਬਲਦੇਵ ਸਿੰਘ, ਜਗਤਾਰ ਸਿੰਘ, ਅਜੈਬ ਸਿੰਘ, ਚਰਨ ਸਿੰਘ ਪ੍ਰਗਟ ਸਿੰਘ,ਗੁਰਨਾਮ ਸਿੰਘ, ਹੀਰਾ ਸਿੰਘ ਸ਼ਮਸ਼ੇਰ ਸਿੰਘ ਆਦਿ ਹਾਜਰ ਸਨ |
ਅਟਾਰੀ, (ਸੁਖਵਿੰਦਰਜੀਤ ਸਿੰਘ ਘਰਿੰਡਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਯੂਨੀਅਨ ਦੇ ਆਗੂ ਮੁਖਤਾਰ ਮੁਹਾਵਾ ਦੀ ਅਗਵਾਈ ਹੇਠ ਅਟਾਰੀ ਚੌਂਕ ਵਿਖੇ ਮੋਦੀ, ਅਮਿਤ ਸ਼ਾਹ, ਯੋਗੀ ਅਤੇ ਅਜੇ ਮਿਸ਼ਰਾ ਟੋਨੀ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਬਾਰਡਰ ਏਰੀਏ ਵਿਚ ਬੀ.ਐੱਸ.ਐੱਫ. ਨੂੰ ਦਿੱਤੇ ਵੱਧ ਅਧਿਕਾਰਾਂ ਅਤੇ ਲਖੀਮਪੁਰ ਵਿਖੇ ਮਾਰੇ ਗਏ ਕਿਸਾਨਾਂ ਅਤੇ ਤਿੰਨ ਕਾਲੇ ਕਾਨੂੰਨਾਂ 'ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਕਰਦੀ ਆਈ ਹੈ ਤੇ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਨਿਰਮਲ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਮਾਨ ਸਿੰਘ, ਗੁਰਨਾਮ ਸਿੰਘ ਦਾਉਕੇ, ਜਸਬੀਰ ਸਿੰਘ ਫੌਜੀ, ਜਸਵਿੰਦਰ ਸਿੰਘ ਅਟਾਰੀ, ਪ੍ਰੇਮ ਸਿੰਘ ਭਰੋਭਾਲ, ਬਲਦੇਵ ਸਿੰਘਧਾਰੀਵਾਲ, ਕੰਵਲਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਚੋਗਾਵਾਂ, (ਗੁਰਬਿੰਦਰ ਸਿੰਘ ਬਾਗੀ)-ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਸੀਨੀ: ਆਗੂ ਵਿਸਾਖਾ ਸਿੰਘ ਭੰਗਵਾਂ ਦੀ ਅਗਵਾਈ ਵਿਚ ਅੱਜ ਕਸਬਾ ਚੋਗਾਵਾਂ ਦੇ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕਰਕੇ ਪਿੱਟ-ਸਿਆਪਾ ਕੀਤਾ ਗਿਆ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਵਲੋਂ ਕਿਸਾਨਾਂ ਦੇ ਚੱਲ ਰਹੇ ਸ਼ਾਂਤਮਈ ਸੰਘਰਸ਼ ਵਿਚ ਖੱਲਲ ਪਾਉਣ ਲਈ ਨਵੀਆਂ-ਨਵੀਆਂ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਚਾਲਾਂ ਚੱਲੀਆਂਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾ ਚਿਰ ਤੱਕ ਦਿੱਲੀ ਅਤੇ ਹੋਰਨਾਂ ਥਾਵਾਂ ਉਪਰ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸੁਖਰਾਮ ਸਿੰਘ ਭੁੱਲਰ, ਬਲਬੀਰ ਸਿੰਘ ਕੱਕੜ, ਸਾਹਿਬ ਸਿੰਘ ਠੱਠੀ, ਬਲਦੇਵ ਸਿੰਘ ਚਵਿੰਡਾ, ਜਸਬੀਰ ਸਿੰਘ, ਕਸ਼ਮੀਰ ਸਿੰਘ ਬਲੱਗਣ, ਪ੍ਰਗਟ ਸਿੰਘ ਭੰਗਵਾ, ਲੱਖਾ ਸਿੰਘ, ਹੀਰਾ ਸਿੰਘ ਚੂਚਕਵਾਲ, ਭਗਤ ਸਿੰਘ ਭੱਗੂਪੁਰ ਬੇਟ, ਬੂਟਾ ਸਿੰਘ ਵੇਹਰਾ, ਜਨਾਂ ਮਸੀਹ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
ਚੱਬਾ, (ਜੱਸਾ ਅਨਜਾਣ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਇੱਥੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪਰਮਜੀਤ ਸਿੰਘ ਵਰਪਾਲ , ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਗਜੀਤ ਸਿੰਘ ਵਰਪਾਲ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਦੀ ਅਗਵਾਈ 'ਚ ਅੱਜ ਦੇ ਰਾਵਣ ਮੋਦੀ ਜੁੰਡਲੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਖੇਤੀ ਬਿੱਲ ਰੱਦ ਕਰਾਉਣ ਵਾਸਤੇ ਦਿੱਲੀ ਦੇ ਬਾਰਡਰਾਂ 'ਤੇੇ ਲਗਪਗ ਇੱਕ ਸਾਲ ਤੋਂ ਉੱਪਰ ਕਿਸਾਨ ਆਪਣਾ ਸ਼ਾਂਤਮਈ ਅੰਦੋਲਨ ਕਰ ਰਹੇ ਹਨ | ਮੋਦੀ ਸਰਕਾਰ ਅਤੇ ਉਸਦੇ ਗੁੰਡਿਆਂ ਦੀ ਟੋਲੀ ਕਿਸਾਨਾਂ ਦਾ ਦਰਦ ਸਮਝਣ ਦੀ ਬਜਾਏ ਲਖੀਮਪੁਰ ਖੀਰੀ ਵਰਗੇ ਹਾਲਾਤ ਪੈਦਾ ਕਰ ਰਹੇ ਹਨ ਪਰ ਲੋਕਤੰੰਤਰ ਦਾ ਢਿੰਡੋਰਾ ਪਿੱਟਣ ਵਾਲਾ ਮੋਦੀ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਰਿਹਾ ਹੈ ਜਿਨ੍ਹਾਂ ਨੇ ਪੰਜਾਬ ਦੀਆਂ ਜ਼ਮੀਨਾਂ ਅਤੇ ਭਾਰਤ ਦੀਆਂ ਜ਼ਮੀਨਾਂ 'ਤੇ ਅੱਖ ਰੱਖੀ ਹੋਈ ਹੈ | ਕਾਰਪੋਰੇਟ ਘਰਾਣੇ ਪਬਲਿਕ ਅਦਾਰਿਆਂ ਤੇ ਕੋਡੀਆਂ ਦੇ ਭਾਅ 'ਤੇ ਕਬਜ਼ੇ ਕਰਨ ਵਿਚ ਰੁੱਝੇ ਹੋਏ ਹਨ | ਕਿਸਾਨ ਆਪਣੀਆਂ ਜ਼ਮੀਨਾਂ, ਨਸਲਾਂ, ਫਸਲਾਂ ਨੂੰ ਬਣਾਉਣ ਵਾਸਤੇ ਲੱਕ ਬੰਨ੍ਹ ਕੇ ਸੰਘਰਸ਼ ਦੇ ਰਾਹ ਤੁਰ ਪਏ ਨੇ ਤੇ ਆਪਣੀਆਂ ਜ਼ਮੀਨਾਂ 'ਤੇ ਕਿਸੇ ਵੀ ਦੇਸੀ ਜਾਂ ਵਿਦੇਸ਼ੀ ਕੰਪਨੀ ਨੂੰ ਪੈਰ ਨਹੀਂ ਪਾਉਣ ਦੇਣਗੇ ਭਾਵੇਂ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਹਰਦੀਪ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਬਾਗਾ, ਗੁਰਪ੍ਰਲਾਦ ਸਿੰਘ, ਹਰਕਿਰਤ ਸਿੰਘ, ਡਾ. ਸਤਿੰਦਰ ਸਿੰਘ, ਗੁਰਜੀਤ ਸਿੰਘ, ਮੁਖਤਾਰ ਸਿੰਘ, ਮਨਦੀਪ ਸਿੰਘ, ਪ੍ਰਗਟ ਸਿੰਘ, ਅੰਗਰੇਜ਼ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਸਤਿੰਦਰ ਸਿੰਘ, ਗੁਰਸਾਹਿਬ ਸਿੰਘ, ਮਹਿੰਦਰ ਸਿੰਘ, ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸਮਸ਼ੇਰ ਸਿੰਘ, ਕੁਲਦੀਪ ਸਿੰਘ, ਕਾਰਜ ਸਿੰਘ, ਜੱਜ ਵਰਪਾਲ, ਗੁਰਸੇਵਕ ਸਿੰਘ, ਜਰਨੈਲ ਸਿੰਘ ਫੌਜੀ, ਦਲੇਰ ਸਿੰਘ, ਜਸਵੰਤ ਸਿੰਘ ਆਗੂ ਆਦਿ ਹਾਜ਼ਰ ਸਨ |
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੇ ਪਿੰਡ ਕਰਤਾਰਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜਮਾਲਪੁਰ ਦੇ ਪ੍ਰਧਾਨ ਸ: ਅਮਰੀਕ ਸਿੰਘ ਮੀਕੇ ਦੀ ਅਗਵਾਈ ਹੇਠ ਲਖੀਮਪੁਰ ਕਾਂਡ ਦੇ ਵਿਰੋਧ ਵਿਚ ਮੋਨ ਸਮਾਗਮ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪ੍ਰਧਾਨ ਸ: ਅਮਰੀਕ ਸਿੰਘ ਮੀਕੇ, ਬਲਾਕ ਪ੍ਰਧਾਨ ਸੁਖਦੇਵ ਸਿੰਘ ਅਤੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਹੁਣ ਤੱਕ ਦੀ ਸੱਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਅਤੇ ਜਿੰਨਾ ਚਿਰ ਕਿਸਾਨ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ | ਇਸ ਮੌਕੇ ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਲਾਲ ਸਿੰਘ, ਪੰਥਜੀਤ ਸਿੰਘ, ਕੁਲਦੀਪ ਸਿੰਘ, ਭੱਟੀ, ਗੁਰਲਾਲਪ੍ਰੀਤ ਸਿੰਘ, ਇਕਬਾਲ ਸਿੰਘ, ਰਾਜਨ, ਕਰਮ ਸਿੰਘ, ਅਜੀਤ ਸਿੰਘ, ਗੁਰਮੇਲ ਸਿੰਘ ਅਤੇ ਹੋਰ ਹਾਜ਼ਰ ਸਨ |
ਜੈਂਤੀਪੁਰ, (ਗਿੱਲ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਤਲਵੰਡੀ ਦੀ ਅਗਵਾਈ ਹੇਠ ਕਸਬੇ ਦੇ ਵੱਖ-ਵੱਖ ਪਿੰਡਾਂ ਵਿਚ ਮੋਦੀ ਦੇ ਪੁਤਲੇ ਫੂਕੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਗੁਰਨਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਨੂੰ ਖ਼ਤਮ ਕਰਨ ਲਈ ਲਿਆਂਦੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਹਨ | ਇਸ ਮੌਕੇ ਸਾਥੀ ਰਾਜ, ਕਾਮਰੇਡ ਦੇਸਾ ਸਿੰਘ ਮਰੜੀ, ਸੁੱਖਾ ਸਿੰਘ ਮਰੜੀ, ਕਰਨੈਲ ਸਿੰਘ, ਸਰੂਪ ਸਿੰਘ ਸਿਧਵਾਂ, ਕਾਬਲ ਸਿੰਘ ਸਿਧਵਾਂ, ਸਰਬਜੀਤ ਕੌਰ, ਪਲਵਿੰਦਰ ਕੌਰ ਬੱਠੂਚੱਕ ਆਦਿ ਹਾਜ਼ਰ ਸਨ |
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਤਿੰਨ ਖੇਤੀ ਕਾਨੂੰਨਾਂ ਅਤੇ ਲਖੀਮਪੁਰ ਖੀਰੀ ਦੀ ਘਟਨਾ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕਰਦੇ ਹੋਏ ਵੱਡੇ ਇਕੱਠ ਕਰਕੇ ਕਾਰਪੋਰੇਟ ਘਰਾਣਿਆਂ, ਨਰਿੰਦਰ ਮੋਦੀ, ...
ਵੇਰਕਾ, 16 ਅਕਤੂਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੇ ਇਤਿਹਾਸਕ ਨਗਰ ਵੇਰਕਾ ਵਿਖੇ ਫੈਲੀ ਡੇਂਗੂ ਦੀ ਬਿਮਾਰੀ ਦੀ ਲਪੇਟ ਵਿਚ ਆਉਣ ਨਾਲ ਅੱਜ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਹੋਣ ਨਾਲ ਪਿਛਲੇ ਇਕ ਹਫਤੇ 'ਚ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ...
ਅੰਮਿ੍ਤਸਰ, 16 ਅਕਤੂਬਰ (ਜੱਸ)¸ਖ਼ਾਲਸਾ ਕਾਲਜ ਅੰਗਰੇਜ਼ੀ ਸਾਹਿਤ ਸਭਾ ਵਲੋਂ ਪੇਪਰ ਰੀਡਿੰਗ ਅਤੇ ਪੱਛਮੀ ਸੰਗੀਤ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਪ੍ਰੋ: ਅਨੁਪਮ ਸੰਧੂ ਮੁੱਖੀ ...
ਛੇਹਰਟਾ, 16 ਅਕਤੂਬਰ (ਪੱਤਰ ਪ੍ਰੇਰਕ) ਵਿਧਾਨ ਸਭਾ ਹਲਕਾ ਅਟਾਰੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਕੈਬਨਿਟ ਵਜ਼ੀਰ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਬਾਸਰਕੇ ਵਿਖੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ...
ਅੰਮਿ੍ਤਸਰ, 16 ਅਕਤੂਬਰ (ਗਗਨਦੀਪ ਸ਼ਰਮਾ)-ਕੈਨੇਡਾ ਦੇ ਪੱਕੇ ਵਸਨੀਕ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ 3.45 ਲੱਖ ਰੁਪਏ ਕਢਵਾਉਣ ਦੇ ਦੋਸ਼ਾਂ ਹੇਠ ਦਰਜ ਕੀਤੇ ਮਾਮਲੇ 'ਚ ਨਿੱਜੀ ਬੈਂਕ ਕਰਮਚਾਰੀ ਨੂੰ ਕਾਬੂ ਕਰ ਲਿਆ ਗਿਆ ਹੈ | ਐਨ. ਆਰ. ਆਈ ਪੁਲਿਸ ਥਾਣੇ ਦੇ ਮੁਖੀ ਇੰਸ. ਜਗਜੀਤ ...
ਅੰਮਿ੍ਤਸਰ, 16 ਅਕਤੂਬਰ (ਸ਼ਰਮਾ)-ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਨੈਸ਼ਨਲ ਐਸੋਸੀਏਸ਼ਨ ਆਫ਼ ਪੈਲੀਏਟਿਵ ਕੇਅਰ ਫ਼ਾਰ ਆਇਊਸ਼ ਐਂਡ ਇੰਟੀਗ੍ਰੇਟਿਵ ਮੈਡੀਸਨ ...
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਦਫ਼ਤਰ ਜਲੰਧਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ 'ਚ ਬਸਪਾ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ...
ਅੰਮਿ੍ਤਸਰ, 17 ਅਕਤੂਬਰ (ਜੱਸ)-ਉੱਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ 17 ਅਕਤੂਬਰ ਨੂੰ ਕੀਰਤਨ ਸੇਵਾ ਸੁਸਾਇਟੀ ਵਲੋਂ ਬਸੰਤ ਐਵੀਨਿਉ ਮੇਨ ਮਾਰਕੀਟ ਵਿਖੇ ਕਰਵਾਏ ਜਾ ਰਹੇ ਆਤਮ ਰਸ ਕੀਰਤਨ ਦਰਬਾਰ ਮੌਕੇ ਰਾਤ 8 ਵਜੇ ਦੇ ਕਰੀਬ ਸੰਗਤਾਂ ਨੂੰ ਗੁਰਮਤਿ ਵਿਚਾਰਾਂ ...
ਅੰਮਿ੍ਤਸਰ, 16 ਅਕਤੂਬਰ (ਜੱਸ)-ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਸਾਈਬਰ ਸੁਰੱਖਿਆ ਦਿਵਸ ਨੂੰ ਸਮਰਪਿਤ ਇਨੋਵੇਸ਼ਨ ਸੈੱਲ ਦੇ ਸਹਿਯੋਗ ਨਾਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ 'ਚ ਮੌਜੂਦਾ ਸਮੇਂ ਉੱਭਰ ਰਹੀਆਂ ...
ਅੰਮਿ੍ਤਸਰ, 16 ਅਕਤੂਬਰ (ਜੱਸ)-ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਨਵਾਦ ਤੇ ਮਲ੍ਹਮ ਡੱਬੀ ਦਿਵਸ 17 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ...
ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਡੀ. ਏ. ਵੀ. ਕਾਲਜ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ | ਹਾਲ ਹੀ ਵਿਚ ਐਲਾਨੇ ਗਏ ਐੱਮ.ਐੱਸ.ਸੀ. ਕੈਮਿਸਟਰੀ ਦੇ ਦੂਜੇ ਸਮੈਸਟਰ ਵਿਚ 6 ਵਿਦਿਆਰਥੀਆਂ ਨੇ ਮੈਰਿਟ ਪੁਜੀਸ਼ਨਾਂ ...
ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਲਈ ਬੜੇ ਹੀ ਮਾਣ ਅਤੇ ਫ਼ਖ਼ਰ ਦੀ ਗੱਲ ਹੈ ਕਿ 2021 ਦੀ ਆਈ. ਆਈ. ਟੀ. ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ ਵਿਚ ਸੱਤ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ | ਚੇਤਨਿਆ ਗੁਪਤਾ ਨੇ ...
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀਬਾੜੀ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ...
ਖਿਲਚੀਆ, 16 ਅਕਤੂਬਰ (ਕਰਮਜੀਤ ਸਿੰਘ ਮੁੱਛਲ)-ਲੰਮੇ ਸਮੇਂ ਤੋਂ ਚੱਲੀ ਸਿੱਖ ਵਿਰੋਧੀ ਸਰਕਾਰੀ ਲਹਿਰ ਨੂੰ ਠੱਲ੍ਹ ਪਾਉਣ ਲਈ ਨਿਹੰਗ ਸਿੰਘਾਂ ਵਲੋਂ ਸਿੰਘੂ ਬਾਰਡਰ ਤੇ ਰੰਗੇ ਹੱਥੀਂ ਫੜੇ ਤਰਨਤਾਰਨ ਦੇ ਗੁਰਬਾਣੀ ਬੇਅਬਦੀ ਦੋਸ਼ੀ ਨੂੰ ਸਿੰਘਾਂ ਵਲੋਂ ਦਿੱਤੀ ਸਜ਼ਾ ਨੂੰ ...
ਅੰਮਿ੍ਤਸਰ, 16 ਅਕਤੂਬਰ (ਪ. ਪ.)-ਈ. ਐੱਸ. ਆਈ. ਹਸਪਤਾਲ, ਮਜੀਠਾ ਰੋਡ ਵਿਖੇ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਵਾਤਾਵਰਨ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ...
ਛੇਹਰਟਾ, 16 ਅਕਤੂਬਰ (ਪੱਤਰ ਪ੍ਰੇਰਕ)-ਭਗਵਾਨ ਵਾਲਮਿਕੀ ਦਾ ਪ੍ਰਗਟ ਦਿਵਸ ਮਨਾਓੁਣ ਸੰਬੰਧੀ ਇੱਕ ਮੀਟਿੰਗ ਦਾ ਆਯੋਜਨ ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਨੇ ਆਪਣੇ ਗ੍ਰਹਿ ਵਿਖੇ ਕੀਤਾ | ਡਾ: ...
ਅੰਮਿ੍ਤਸਰ, 16 ਅਕਤੂਬਰ (ਵਰਪਾਲ)-ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਅੰਜੂ ਨੇ ਕਿਹਾ ਕਿ ਦੁਸਹਿਰਾ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਇਸ ਦੌਰਾਨ ...
ਅੰਮਿ੍ਤਸਰ, 16 ਅਕਤੂਬਰ (ਸ਼ਰਮਾ)-ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 2 ਨਵੇਂ ਮਾਮਲੇ ਮਿਲੇ ਹਨ ਤੇ 2 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ | ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ ਕਿ ਲਗਾਤਾਰ ਇਕ ਹਫ਼ਤੇ 'ਤੋਂ ਕੋਰੋਨਾ ਨਾਲ ਕਿਸੇ ਮਰੀਜ਼ ਦੀ ਮੌਤ ...
ਮਾਨਾਂਵਾਲਾ, 16 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਨੈਸ਼ਨਲ ਹਾਈਵੇ 'ਤੇ ਮਾਨਾਂਵਾਲਾ ਵਿਖੇ ਚੰਡੀਗੜ੍ਹ ਤੋਂ ਅੰਮਿ੍ਤਸਰ ਆਏ ਜੋੜੇ ਤੋਂ ਲੁਟੇਰੇ ਹਥਿਆਰਾਂ ਦੀ ਨੌਕ 'ਤੇ ਇਕ ਕਾਰ ਸਮੇਤ ਗਹਿਣੇ, ਲੈਪਟਾਪ, ਮੋਬਾਇਲ ਤੇ ਕੱਪੜੇ ਆਦਿ ਖੋਹ ਕੇ ਫਰਾਰ ਹੋ ਗਏ | ...
ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰੰਘ ਹਿੱਤ ਨਾਲ ਤਖ਼ਤ ਸਾਹਿਬ ਦੇ ਅੰਦਰ ਬੀਤੇ ਦਿਨ ਕੁਝ ਵਿਅਕਤੀਆਂ ਵਲੋਂ ਧੱਕਾਮੁੱਕੀ ਕਰਦਿਆਂ ਬਦਸਲੂਕੀ ਕਰਨ ਦਾ ਮਾਮਲਾ, ਰਾਸ਼ਟਰਪਤੀ ਸ੍ਰੀ ...
ਅੰਮਿ੍ਤਸਰ, 16 ਅਕਤਬੂਰ (ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਬੜਾ ਹਨੂੰਮਾਨ ਮੰਦਰ ਵਿਖੇ ਲੰਗੂਰ ਮੇਲੇ ਦੇ ਅਖ਼ੀਰਲੇ ਦਿਨ ਅੱਜ ਭਾਰੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚੇ | 10 ਦਿਨ ਤੱਕ ਚੱਲੇ ਇਸ ਮੇਲੇ ਦੌਰਾਨ ਲੰਗੂਰ ਬਣੇ ਬੱਚਿਆਂ ਵਲੋਂ ਵਿਸ਼ੇਸ਼ ...
ਅੰਮਿ੍ਤਸਰ, 16 ਅਕਤੂਬਰ (ਜੱਸ)-ਸਥਾਨਕ ਠਾਕਰ ਸਿੰਘ ਆਰਟ ਗੈਲਰੀ ਵਿਖੇ ਆਰਟਿਸਟ ਸ਼ਵੇਤਾ ਕਪੂਰ ਵਲੋਂ 'ਚਮਤਕਾਰੀ ਰੰਗ' ਸਿਰਲੇਖ ਹੇਠ ਲਗਾਈ ਗਈ ਤਿੰਨ ਦਿਨਾ ਕਲਾ-ਪ੍ਰਦਰਸ਼ਨੀ ਦਾ ਉਦਘਾਟਨ ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ: ਬੀਬੀ ...
ਅੰਮਿ੍ਤਸਰ 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਪਰਿਵਾਰ ਲਈ ਇਹ ਬਹੁਤ ਮਾਣ ਦਾ ਪਲ ਸੀ ਜਦੋਂ ਸਕੂਲ ਬਿਜ਼ਨੈਸ ਸਟਾਰਟ ਅਪ ਟੀਮ ਜਿਸ 'ਚ ਬਾਰ੍ਹਵੀਂ ਜਮਾਤ ਦੀ ਜੰਨਤ ਅਤੇ 11ਵੀਂ ਜਮਾਤ ਦੇ ਸ਼ਬਤਾਬ ਸਿੰਘ ਖਹਿਰਾ ਸ਼ਾਮਲ ਸਨ, ਨੂੰ ''ਐਲ. ਪੀ. ਐਸ ਲੈਟਸ ਸਟਾਰਟ ...
ਛੇਹਰਟਾ, 16 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾ ਦੀ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ ਵਿਖੇ ਗੁਰਮਤਿ ਦੀਵਾਨ ਸਜਾਏ ਗਏ | ਇਸ ਦੇ ਨਾਲ ਹੀ ਗੁਰਦੁਆਰਾ ਕਮੇਟੀ ਅਤੇ ਆਸ-ਪਾਸ ਦੀਆਂ ...
ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਜੋ ਵਕੀਲ ਵੀ ਹਨ, ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਦੇ ਕੇਸ ਦੀ ਮੁਫ਼ਤ ਪੈਰਵਾਈ ਕਰਨ ਦਾ ਐਲਾਨ ਕੀਤਾ ਹੈ | ਅੱਜ ਇਥੇ ਗੱਲਬਾਤ ਕਰਦਿਆਂ ...
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ 'ਤੇ ਅੱਤਿਆਚਾਰ ਕਰਨ ਅਤੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਰੋਸ ਵਜੋਂ ਅੱਜ ਹੋਲੀ ਸਿਟੀ ਦੇ ਨਿਵਾਸੀਆਂ ਵਲੋਂ ਪਰਿਵਾਰਾਂ ਸਮੇਤ ਸੜਕਾਂ 'ਤੇ ਉਤਰ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX