ਤਾਜਾ ਖ਼ਬਰਾਂ


ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  17 minutes ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  about 1 hour ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  about 1 hour ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  about 2 hours ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  about 3 hours ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  about 3 hours ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  about 3 hours ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  about 4 hours ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  about 4 hours ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  about 5 hours ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  about 6 hours ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  about 6 hours ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  about 6 hours ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  about 7 hours ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  about 7 hours ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  about 7 hours ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  about 8 hours ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  about 7 hours ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  about 9 hours ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  about 9 hours ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 minute ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  about 10 hours ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਅਮਰਥਨਾਥ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਅਮਿਤ ਸ਼ਾਹ ਅੱਜ ਕਰ ਸਕਦੇ ਹਨ ਉੱਚ ਪੱਧਰੀ ਮੀਟਿੰਗ
. . .  about 10 hours ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 62 ਦਿਨਾਂ ਲੰਬੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ.....
ਅਸਾਮ ਦੇ ਤੇਜ਼ਪੁਰ 'ਚ ਆਇਆ ਭੂਚਾਲ
. . .  about 11 hours ago
ਤੇਜ਼ਪੁਰ, 9 ਜੂਨ-ਅਸਾਮ ਦੇ ਤੇਜ਼ਪੁਰ ਤੋਂ 39 ਕਿਲੋਮੀਟਰ ਪੱਛਮ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553

ਤਰਨਤਾਰਨ

ਕਿਸਾਨਾਂ, ਮਜ਼ਦੂਰਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਸੈਂਕੜੇ ਕਿਸਾਨ-ਮਜ਼ਦੂਰ ਬੀਬੀਆਂ ਵਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਵਿਰੋਧ ਵਿਚ ਮੋਦੀ, ਅਮਿਤ ਸ਼ਾਹ, ਅੰਬਾਨੀ, ਅੰਡਾਨੀ, ਖੱਟੜ ਤੇ ਜੋਗੀ ਤੇ ਹੋਰ ਦਲਾਲ ਹਾਕਮਾਂ ਦੇ ਪੁਤਲੇ ਫੂਕੇ ਗਏ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਤਹਿਤ ਕਿਸਾਨੀ ਦੀ ਮਾੜੀ ਹਾਲਤ ਕਰਨ ਦੀ ਨੀਅਤ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀ ਵਿਚ ਰੋਲਣ, ਪੰਜਾਬ ਵਿਚ ਕੋਲੇ ਦੀ ਕਮੀ ਕਰਕੇ ਬਿਜਲੀ ਦੇ ਪ੍ਰਬੰਧ ਨੂੰ ਅਸਥ-ਵਿਅਸਥ ਕਰਨ ਯੂ.ਪੀ. ਸਰਕਾਰ ਦੀ ਸ਼ਹਿ 'ਤੇ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਤੇ ਦੋਸ਼ੀਆਂ 'ਤੇ ਕਾਰਵਾਈ ਨਾ ਕਰਨ, ਦੇਸ਼ ਵਿਚ ਫਿਰਕੂ ਪੱਤਾ ਖੇਡ ਕੇ ਆਮ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਤੇ ਦਿੱਲੀ ਮੋਰਚੇ ਨੂੰ ਬਦਨਾਮ ਕਰਨ ਲਈ ਏਜੰਸੀਆਂ ਦੁਆਰਾ ਸਾਜਿਸ਼ਾਂ ਘੜਨ ਵਿਰੁੱਧ ਮੋਦੀ ਸਰਕਾਰ ਦੇ ਦਲਾਲ ਹਾਕਮਾਂ ਤੇ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਦਾ ਪੁਤਲਾ ਫੂਕਿਆ ਗਿਆ ਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸੀਨੀਅਰ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਦੀ ਆੜ ਵਿਚ ਦੇਸ਼ ਦੇ ਕਿਸਾਨਾਂ ਨੂੰ ਖੇਤੀ ਕਿੱਤੇ 'ਚੋਂ ਬਾਹਰ ਕਰਨ ਤੇ ਖੇਤੀ ਸੈਕਟਰ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਾਰਨ ਲਈ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ | ਨਵੇਂ-ਨਵੇਂ ਮਾਪਦੰਡ ਫ਼ਸਲ ਵੇਚਣ ਲਈ ਤੈਅ ਕੀਤੇ ਜਾ ਰਹੇ ਹਨ | ਪਿਛਲੇ ਦਿਨੀਂ ਯੂ.ਪੀ. ਦੇ ਲਖੀਮਪੁਰ ਖੀਰੀ ਦੀ ਘਟੀ ਘਟਨਾ ਤੋਂ ਕੇਂਦਰ ਤੇ ਯੋਗੀ ਸਰਕਾਰ ਦੀ ਕਿਸਾਨ ਤੇ ਕਿਸਾਨੀ ਨੂੰ ਜ਼ਾਲਮਾਨਾ ਤਰੀਕੇ ਨਾਲ ਕੁਚਲਣ ਦੀ ਨੀਤੀ ਤੋਂ ਸਾਫ਼ ਹੋ ਗਿਆ ਹੈ ਕਿ ਮੋਦੀ ਆਰ.ਐੱਸ.ਐੱਸ. ਤੇ ਕਾਰਪੋਰੇਟ ਘਰਾਣਿਆਂ ਵਲੋਂ ਨੰਗਾ ਚਿੱਟਾ ਰਾਜ ਚਲਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ | ਇਸ ਮੌਕੇ ਸਲਵਿੰਦਰ ਸਿੰਘ ਜੀਓਬਾਲਾ, ਇਕਬਾਲ ਸਿੰਘ ਵੜਿੰਗ, ਦਿਆਲ ਸਿੰਘ ਮੀਆਂਵਿੰਡ, ਗੁਰਭੇਜ ਸਿੰਘ ਧਾਲੀਵਾਲ, ਮੇਹਰ ਸਿੰਘ ਤਲਵੰਡੀ, ਜਰਨੈਲ ਸਿੰਘ ਨੂਰਦੀ, ਅਜੀਤ ਸਿੰਘ ਚੱਬਾ, ਦਿਲਬਾਗ ਸਿੰਘ ਪਹੂਵਿੰਡ, ਮੁਖਤਿਆਰ ਸਿੰਘ ਬਿਹਾਰੀਪੁਰ, ਬੀਬੀ ਰਣਜੀਤ ਕੌਰ ਕੱਲਾ, ਦਵਿੰਦਰ ਕੌਰ ਪਿੱਦੀ, ਸਤਵੰਤ ਕੌਰ ਪਿੱਦੀ, ਗੁਰਨਿੰਦਰ ਕੌਰ ਸਭਰਾ, ਰਣਜੀਤ ਕੌਰ ਚੰਬਾ, ਹਰਜਿੰਦਰ ਕੌਰ ਮੁੰਡਾਪਿੰਡ, ਸਤਨਾਮ ਸਿੰਘ, ਬਚਿੱਤਰ ਸਿੰਘ ਛਾਪੜੀ ਸਾਹਿਬ ਆਦਿ ਆਗੂ ਹਾਜ਼ਰ ਸਨ |
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਜਥੇਬੰਦੀਆਂ ਦੇ ਆਗੂਆਂ ਵਲੋਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖ਼ਾਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਤੁੜ ਅਤੇ ਅਮਰੀਕ ਸਿੰਘ ਰਾਜੂ ਭਰੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਦੇ ਆਗੂ ਗੁਰਦੀਪ ਸਿੰਘ ਫਤਿਆਬਾਦ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ | ਉਪਰੋਕਤ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਯੂ.ਪੀ. ਵਿਖੇ ਅਜੇ ਮਿਸ਼ਰਾ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਵਲੋਂ ਕਿਸਾਨਾਂ 'ਤੇ ਗੱਡੀਆਂ ਚਾੜ੍ਹ ਕੇ ਕਤਲੇਆਮ ਕੀਤਾ ਹੈ, ਜਿਸ ਵਿਚ ਚਾਰ ਕਿਸਾਨਾਂ ਤੋਂ ਇਲਾਵਾ ਇਕ ਪੱਤਰਕਾਰ ਦੀ ਮੌਤ ਹੋ ਗਈ, ਦੇ ਵਿਰੋਧ ਵਿਚ ਅਤੇ ਮਿਸਰੇ ਦੇ ਅਸਤੀਫ਼ੇ ਲਈ ਸੰਯੁਕਤ ਮੋਰਚਾ ਵਲੋਂ ਪੁਤਲੇ ਸਾੜੇ ਗਏ ਹਨ ਅਤੇ ਜਦੋਂ ਤੱਕ ਅਜੇ ਮਿਸ਼ਰਾ ਅਸਤੀਫ਼ਾ ਨਹੀਂ ਦਿੰਦਾ, ਉਦੋਂ ਤੱਕ ਅਜਿਹਾ ਹੁੰਦਾ ਰਹੇਗਾ | ਇਸ ਮੌਕੇ ਜੰਗ ਬਹਾਦਰ ਸਿੰਘ, ਧੀਰਾ ਸਿੰਘ ਤੁੜ, ਅਮਰੀਕ ਸਿੰਘ ਰਾਜੂ, ਮਾ. ਸਰਬਜੀਤ ਸਿੰਘ ਭਰੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਖਵੰਤ ਸਿੰਘ ਦੋਧੀ ਛਾਪੜੀ ਸਾਹਿਬ, ਸੋਨੂੰ ਫਤਿਆਬਾਦ, ਪਰਮਜੀਤ ਸਿੰਘ, ਮਨਜਿੰਦਰ ਸਿੰਘ ਟਾਂਡਾ, ਗੁਰਦੀਪ ਸਿੰਘ ਖ਼ਾਨ, ਡਾ. ਮਨਜੀਤ ਸਿੰਘ, ਤਰਸੇਮ ਸਿੰਘ ਖਾਲਸਾ ਆਦਿ ਆਗੂ ਹਾਜ਼ਰ ਸਨ |
ਮੋਦੀ ਅਤੇ ਅਜੈ ਮਿਸ਼ਰਾ ਦਾ ਪੁਤਲਾ ਫੂਕਿਆ
ਪੱਟੀ, (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਜਮਹੂਰੀ ਕਿਸਾਨ ਸਭਾ ਦੇ ਆਗੂ ਪਿਆਰਾ ਸਿੰਘ ਤੇ ਮੁਖਤਿਆਰ ਸਿੰਘ ਤਲਵੰਡੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਅਗਵਾਈ ਵਿਚ ਚੂਸਲੇਵੜ੍ਹ ਮੋੜ ਵਿਖੇ ਮੋਦੀ ਸਰਕਾਰ ਤੇ ਅਜੈ ਮਿਸ਼ਰਾ ਦੇ ਪੁਤਲੇ ਫੂਕੇ ਗਏ | ਇਸ ਮੌਕੇ ਹਰਭਜਨ ਸਿੰਘ ਚੂਸਲੇਵੜ ਤੇ ਗੁਰਦੇਵ ਸਿੰਘ ਤਲਵੰਡੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਦੇ ਦਰਿੰਦਿਆਂ ਵਲੋਂ ਹੱਕ ਮੰਗਦੇ ਕਿਸਾਨਾਂ ਨੂੰ ਗੱਡੀ ਚਾੜ੍ਹ ਕੇ ਲਖੀਮਪੁਰ ਖੀਰੀ ਯੂ.ਪੀ. ਵਿਚ ਸ਼ਹੀਦ ਕਰਨ ਨਾਲ ਦੁਨੀਆਂ ਦੇ ਕਿਰਤੀ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ | ਇਸ ਘਟਨਾ ਦੇ ਜਿੰਮੇਵਾਰ ਅਜੈ ਮਿਸ਼ਰਾ ਨੂੰ ਅਜੇ ਤੱਕ ਮੰਤਰੀ ਪਦ ਤੋਂ ਮੁਅੱਤਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਉਪਰ ਕੋਈ ਪਰਚਾ ਦਰਜ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੁਰਬਾਨੀਆਂ ਭਾਵੇਂ ਕਿਨੀਆਂ ਵੀ ਹੋ ਜਾਣ, ਕਿੰਨੇ ਵੀ ਤਿੱਖੇ ਸੰਘਰਸ਼ ਕਰਨੇ ਪੈਣ, ਕਿਸਾਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬੋਪਾਰਾਏ, ਦਲੀਪ ਸਿੰਘ ਘਰਿਆਲਾ, ਧਰਮ ਸਿੰਘ ਪੱਟੀ, ਨਿਰੰਜਣ ਸਿੰਘ ਚੂਸਲੇਵੜ, ਗੁਰਬਚਨ ਸਿੰਘ ਮਾਨ, ਕਰਨੈਲ ਸਿੰਘ ਜੰਡ, ਗੁਰਚਰਨ ਸਿੰਘ ਘਰਿਆਲਾ, ਲਾਲੀ ਠੱਕਰਪੁਰਾ, ਬਲਬੀਰ ਸਿੰਘ ਚੀਮਾ ਆਦਿ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਨੇ ਹਰੀਕੇ ਚੌਂਕ 'ਚ ਮੋਦੀ ਦਾ ਪੁਤਲਾ ਫੂਕਿਆ
ਹਰੀਕੇ ਪੱਤਣ, (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟਬੁੱਢਾ ਦੇ ਆਗੂ ਨਿਰਪਾਲ ਸਿੰਘ ਜੋਣੇਕੇ ਅਤੇ ਸੋਹਣ ਸਿੰਘ ਸਭਰਾ ਦੀ ਅਗਵਾਈ ਹੇਠ ਹਰੀਕੇ ਪੱਤਣ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ ਫੂਕਿਆ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਜੋ ਲਖੀਮਪੁਰ ਖੀਰੀ ਵਿਚ ਕਿਸਾਨ ਸਾਥੀਆਂ ਦਾ ਕਤਲ ਕਰਨ ਵਾਲਾ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੇ ਅਜੇ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਹਿਰਾਸਤ ਵਿਚ ਲਿਆ ਹੈ | ਮੋਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਮੰਤਰੀ ਕਾਤਲ ਤੇ ਭਿ੍ਸ਼ਟਾਚਾਰ ਗੱਦੀਆਂ 'ਤੇ ਬੈਠੇ ਹਨ | ਇਸ ਕਰਕੇ ਅੱਜ ਇਹ ਪੁਤਲਾ ਫੂਕ ਕੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ | ਅਸੀਂ ਆਪਣੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਸ਼ਹਾਦਤ ਜਾਇਆ ਨਹੀਂ ਜਾਣ ਦਿਆਂਗੇ | ਇਸ ਮੌਕੇ ਜਗਜੀਤ ਸਿੰਘ ਹਰੀਕੇ, ਅਮਰਜੀਤ ਸਿੰਘ ਹਰੀਕੇ, ਬਲਕਾਰ ਸਿੰਘ, ਬਲਵਿੰਦਰ ਸਿੰਘ ਇਕਬਾਲ ਸਿੰਘ ਗੰਡੀਵਿੰਡ, ਪੂਰਨ ਸਿੰਘ ਜੌਣੇਕੇ, ਕਾਰਜ ਸਿੰਘ, ਦਲਜੀਤ ਸਿੰਘ ਸਭਰਾ, ਨੰਬਰਦਾਰ ਨਿਸ਼ਾਨ ਸਿੰਘ, ਰਣਧੀਰ ਸਿੰਘ, ਨਛੱਤਰ ਸਿੰਘ, ਰਛਪਾਲ ਸਿੰਘ, ਮੰਗਲ ਸਿੰਘ ਕਿੜੀਆਂ, ਯੋਧਵੀਰ ਸਿੰਘ, ਸਰਵਣ ਸਿੰਘ ਖਾਰਾ, ਮੰਨਾ ਸਿੰਘ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਸਿਕੰਦਰ ਸਿੰਘ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਕੁੱਲ ਹਿੰਦ ਕਿਸਾਨ ਸਭਾ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ
ਹਰੀਕੇ ਪੱਤਣ, (ਸੰਜੀਵ ਕੁੰਦਰਾ)¸ਕੁੱਲ ਹਿੰਦ ਕਿਸਾਨ ਸਭਾ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੌਣੇਕੇ ਟੀ. ਪੁਆਇੰਟ 'ਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ | ਇਸ ਮੌਕੇ ਕਾਮਰੇਡ ਬਲਵੰਤ ਸਿੰਘ ਜੌਣੇਕੇ, ਆਤਮਾ ਸਿੰਘ ਗੰਡੀਵਿੰਡ, ਗੁਰਦੇਵ ਸਿੰਘ, ਸਰਵਣ ਸਿੰਘ, ਬਲਵਿੰਦਰ ਸਿੰਘ, ਗੁਰਬਚਨ ਸਿੰਘ, ਡਾ. ਇੰਦਰਜੀਤ ਸਿੰਘ, ਜਸਬੀਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਗੁਰਦੇਵ ਸਿੰਘ ਅਤੇ ਜਗਤਾਰ ਸਿੰਘ ਕਿੜੀਆਂ ਆਦਿ ਹਾਜ਼ਰ ਸਨ |
ਕਸਬਾ ਸਰਾਏ ਅਮਾਨਤ ਖਾਂ ਵਿਖੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ
ਸਰਾਏ ਅਮਾਨਤ ਖਾਂ, (ਨਰਿੰਦਰ ਸਿੰਘ ਦੋਦੇ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਕਸਬਾ ਸਰਾਏ ਅਮਾਨਤ ਖਾਂ ਦੇ ਮੁੱਖ ਚੌਕ ਵਿਚ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਅਵਤਾਰ ਸਿੰਘ ਚਾਹਲ ਤੇ ਬਲਾਕ ਪ੍ਰਧਾਨ ਨਰੰਜਣ ਸਿੰਘ ਚਾਹਲ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਤਕਰੀਬਨ 10 ਮਹੀਨੇ ਬੈਠਿਆਂ ਨੰੂ ਹੋ ਗਏ ਹਨ, ਪਰ ਕੇਂਦਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕੀ | ਇਸ ਸਮੇਂ ਅਵਤਾਰ ਸਿੰਘ ਚਾਹਲ, ਨਰਿੰਜਣ ਸਿੰਘ ਚਾਹਲ, ਹਰਪਾਲ ਸਿੰਘ ਨੌਸ਼ਹਿਰਾ, ਗੁਰਸੇਵਕ ਸਿੰਘ, ਗੁਰਪਾਲ ਸਿੰਘ, ਬਿੱਟੂ ਸਿੰਘ, ਮੋਹਣ ਸਿੰਘ ਢੰਡ, ਅਮਿ੍ੰਤਪਾਲ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਭਗਵੰਤ ਸਿੰਘ ਗੰਡੀਵਿੰਡ, ਕਾਰਜ ਸਿੰਘ ਸਰਾਂ, ਸੋਹਣ ਸਿੰਘ, ਗੁਰਮੁਖ ਸਿੰਘ, ਅਜੀਤ ਸਿੰਘ, ਪ੍ਰਗਟ ਸਿੰਘ, ਸਾਹਿਬ ਸਿੰਘ, ਅਜਮੇਰ ਸਿੰਘ, ਮਨਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਤਲਾ ਫੂਕਿਆ
ਭਿੱਖੀਵਿੰਡ, (ਬੌਬੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤਰਨ ਤਾਰਨ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਲਖੀਮਪੁਰ ਖੀਰੀ 'ਚ ਭਾਜਪਾ ਮੰਤਰੀ ਮਿਸ਼ਰਾ ਦੀ ਸਾਜਿਸ਼ ਤਹਿਤ ਕੀਤੇ ਗਏ ਕਿਸਾਨਾਂ ਦੇ ਵਹਿਸ਼ੀਆਨਾ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਪੂਰਾ ਇਨਸਾਫ਼ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਗਏ ਪ੍ਰੋਗਰਾਮਾਂ ਮੁਤਾਬਿਕ ਭਿੱਖੀਵਿੰਡ ਅੱਡਾ ਵਿਖੇ ਇਕੱਠ ਕਰਕੇ ਮੋਦੀ, ਅਮਿਤ ਸ਼ਾਹ ਤੇ ਸਾਮਰਾਜੀ ਕਾਰਪੋਰੇਟਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਹੁਣ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਖੇਤੀ ਸੈਕਟਰ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾ ਕੇ ਕਿਸਾਨਾਂ ਨੂੰ ਖੇਤੀ 'ਚੋਂ ਬਾਹਰ ਧੱਕਣ ਲਈ ਖੇਤੀ ਵਿਰੋਧੀ ਕਾਲੇ ਕਾਨੂੰਨ ਲੈ ਕੇ ਆਈ ਹੈ | ਕਾਰਪੋਰੇਟ ਘਰਾਣਿਆਂ ਨੂੰ ਭਾਰਤ 'ਚੋਂ ਬਾਹਰ ਕੱਢਣ ਦੀ ਲੋੜ ਹੈ | ਆਗੂਆਂ ਨੇ ਕਿਹਾ ਕਿ 18 ਅਕਤੂਬਰ ਨੂੰ 10 ਤੋਂ 4 ਵਜੇ ਤੱਕ ਛੇ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਪੂਰਾ ਤਾਣ ਲਾ ਕੇ ਕਾਮਯਾਬ ਕੀਤਾ ਜਾਵੇਗਾ | ਇਸ ਮੌਕੇ ਇੰਦਰਜੀਤ ਸਿੰਘ ਮਾੜੀਮੇਘਾ, ਰਵੀ ਕੁਹਾੜਕਾ, ਤਰਸੇਮ ਕੁਹਾੜਕਾ, ਗੁਰਮੇਜ ਸਿੰਘ ਧੁੰਨ, ਬਿੱਕਰ ਸਿੰਘ ਭਿੱਖੀਵਿੰਡ, ਕੁਲਦੀਪ ਸਿੰਘ ਸਮਰਾ, ਦਲੇਰ ਸਿੰਘ ਭਗਵਾਨਪੁਰਾ, ਹਰਜਿੰਦਰ ਸਿੰਘ ਮਾੜੀ ਗੌੜ ਸਿੰਘ, ਦਲਜੀਤ ਸਿੰਘ ਸ਼ਾਹਚੱਕ, ਜਸਵਿੰਦਰ ਸਿੰਘ ਨਾਰਲਾ, ਦਲਬੀਰ ਸਿੰਘ ਦਰਾਜਕਾ, ਪ੍ਰਤਾਪ ਸਿੰਘ ਮਾੜੀਮੇਘਾ, ਮਹਾਂਵੀਰ ਨਾਰਲੀ, ਬਲਵਿੰਦਰ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ |
ਅੱਡਾ ਝਬਾਲ ਵਿਖੇ ਬੀ.ਕੇ.ਯੂ. ਉਗਰਾਹਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਝਬਾਲ, (ਸਰਬਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਤਰਨ ਤਾਰਨ ਵਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ਤੇ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਰਤ ਦੇ ਕੋਨੇ-ਕੋਨੇ ਵਿਚ ਮੋਦੀ ਸਰਕਾਰ ਦੇ ਕਿਸਾਨਾਂ ਉੱਪਰ ਹੋ ਰਹੇ ਅੱਤਿਆਚਾਰ ਜਿਵੇਂ ਲਖੀਮਪੁਰ ਖੀਰੀ ਅੰਦਰ ਭਾਜਪਾ ਦੇ ਗੁੰਡਾ ਟੋਲੇ ਵਲੋਂ ਕਿਸਾਨਾ ਦੇ ਨਿਰਦਈ ਕਤਲੇਆਮ ਖਿਲਾਫ਼ ਮੁਲਕ ਵਿਆਪੀ ਰੋਹ ਦਾ ਮਾਹੌਲ ਬਣਿਆ ਹੋਇਆ ਹੈ | ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਘਟਨਾ ਨਾ ਸਿਰਫ ਨਿੰਦਣਯੋਗ ਹੈ, ਸਗੋਂ ਇਹ ਅਮਨਪੂਰਵਕ ਚੱਲ ਰਹੇ ਸੰਘਰਸ਼ ਨੂੰ ਗੰਭੀਰ ਮੁੱਦਾ ਬਣਾ ਰਹੀ ਹੈ | ਇਨ੍ਹਾਂ ਘਟਨਾਵਾਂ ਅਤੇ ਤਿੰਨ ਕਾਲੇ ਕਾਨੂੰਨ ਰੱਦ ਨਾ ਕਰਨ 'ਤੇ ਅੱਡਾ ਝਬਾਲ ਵਿਖੇ ਜਗਬੀਰ ਸਿੰਘ ਬੱਬੂ, ਸੁਖਬੀਰ ਸਿੰਘ ਗਗੋਬੂਹਾ, ਬਾਬਾ ਕਾਲਾ ਸਿੰਘ ਦੀ ਪ੍ਰਧਾਨਗੀ ਹੇਠ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਤੇ ਸੰਨੀ ਪੰਜਵੜ, ਬੱਲਾ ਭਲਵਾਨ ਭੋਜੜਾ, ਸੁਰਜੀਤ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਨੰਬਰਦਾਰ ਜਸਬੀਰ ਸਿੰਘ, ਗੁਰਜੀਤ ਸਿੰਘ ਬਾਰੀਆਂ, ਗੁਰਦੇਵ ਸਿੰਘ, ਅਮਰੀਕ ਸਿੰਘ ਬਘਿਆੜੀ, ਅਮਰੀਕ ਸਿੰਘ ਸੋਹਲ, ਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਇੰਦਰਪਾਲ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
ਖਡੂਰ ਸਾਹਿਬ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)-ਪੁਰਾਣਾ ਬੱਸ ਅੱਡਾ ਨੇੜ੍ਹੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਢੋਟਾ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਮੱਲਾ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੂੰਦਾ, ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਸੁਲੱਖਣ ਸਿੰਘ ਤੁੜ੍ਹ ਤੇ ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਪੁਰਅਮਨ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਗ੍ਰਹਿ ਰਾਜ ਮੰਤਰੀ ਦੇ ਬੇਟੇ ਵਲੋਂ ਗੱਡੀ ਚੜ੍ਹਾ ਕੇ 8 ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ, ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਦੇ ਰੋਸ ਵਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ | ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਜੋ ਮਰਜ਼ੀ ਕਰ ਲਵੇ ਕਿਸਾਨ ਸੰਘਰਸ਼ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਆਉਣਗੇ | ਇਸ ਮੌਕੇ ਸੁਖਵੰਤ ਸਿੰਘ ਦੋਧੀ ਛਾਪੜੀ ਸਾਹਿਬ, ਸੁਰਜੀਤ ਸਿੰਘ ਸਾਬਕਾ ਸਰਪੰਚ ਖਾਨ ਰਜਾਦਾ, ਚੈਂਚਲ ਸਿੰਘ ਜਹਾਂਗੀਰ, ਬਲਬੀਰ ਸਿੰਘ ਧੂੰਦਾ, ਕੁਲਵੰਤ ਸਿੰਘ ਖਡੂਰ ਸਾਹਿਬ, ਜਸਬੀਰ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ, ਬਲਜੀਤ ਸਿੰਘ ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਚੈਂਚਲ ਸਿੰਘ ਧੂੰਦਾ, ਵੀਰ ਸਿੰਘ ਖਡੂਰ ਸਾਹਿਬ, ਡਾ. ਧਨਵੰਤ ਸਿੰਘ ਕੀੜੀਸ਼ਾਹੀ ਆਦਿ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਨੇ ਝਬਾਲ ਚੌਕ 'ਚ ਮੋਦੀ ਦਾ ਪੁਤਲਾ ਫ਼ੂਕਿਆ
ਝਬਾਲ, (ਸੁਖਦੇਵ ਸਿੰਘ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਸਲਾਹਕਾਰ ਜਗਬੀਰ ਸਿੰਘ ਬੱਬੂ ਗੰਡੀਵਿੰਡ ਦੀ ਅਗਵਾਈ ਹੇਠ ਝਬਾਲ ਚੌਕ 'ਚ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜਗਬੀਰ ਸਿੰਘ ਬੱਬੂ ਅਤੇ ਸੁਖਬੀਰ ਸਿੰਘ ਗੱਗੋਬੂਹਾ ਨੇ ਕਿਹਾ ਕਿ ਸ਼ਾਂਤਮਈ ਚੱਲ ਰਹੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਹਰੇਕ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਹੋਣ ਤੱਕ ਕਿਸਾਨੀ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਕਿਸਾਨ ਆਗੂਆਂ ਨੇ ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਵੀ ਨਿਖੇਧੀ ਕੀਤੀ | ਇਸ ਮੌਕੇ ਬਲਜਿੰਦਰ ਸਿੰਘ ਬਾਬਾ ਕਾਲਾ, ਨੰਬਰਦਾਰ ਜਸਬੀਰ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਸਰਾਂ, ਗੁਰਦੇਵ ਸਿੰਘ, ਮਨਪ੍ਰੀਤ ਸਿੰਘ ਇੰਦਰਪਾਲ ਸਿੰਘ, ਦਵਿੰਦਰ ਸਿੰਘ, ਅਰਸ਼ਦੀਪ ਸਿੰਘ ਬੱਲਾਂ ਪਹਿਲਵਾਨ, ਮੇਜ਼ਰ ਸਿੰਘ ਆਦਿ ਹਾਜ਼ਰ ਸਨ |
ਨੌਸ਼ਹਿਰਾ ਪੰਨੂੰਆਂ ਵਿਖੇ ਮੋਦੀ ਸਰਕਾਰ ਦੇ ਪੁਤਲੇ ਫੂਕੇ
ਸਰਹਾਲੀ ਕਲਾਂ, (ਅਜੈ ਸਿੰਘ ਹੁੰਦਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਲਾਕ ਨੌਸ਼ਹਿਰਾ ਪੰਨੂੰਆਂ ਦੀਆਂ ਪੰਜ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਅੱਡਾ ਨੌਸ਼ਹਿਰਾ ਪੰਨੂੰਆਂ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਮੌਕੇ ਇਕ ਰੋਸ ਮਾਰਚ ਗੁਰਦੁਆਰਾ ਬਾਬਾ ਧੰਨਾ ਜੀ ਤੋਂ ਸ਼ੁਰੂ ਕਰਕੇ ਕੱਢਿਆ ਗਿਆ | ਵੱਖ ਵੱਖ ਬੁਲਾਰਿਆਂ ਨੇ ਮੋਦੀ, ਅਮਿਤ ਸ਼ਾਹ ਅਤੇ ਮੰਤਰੀ ਮਿਸ਼ਰਾ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪਲਵਿੰਦਰ ਸਿੰਘ ਕਿਸਾਨ ਸੰਘਰਸ਼ ਕਮੇਟੀ, ਬਲਵਿੰਦਰ ਸਿੰਘ ਜਮਹੂਰੀ ਕਿਸਾਨ ਸਭਾ, ਬਲਬੀਰ ਸਿੰਘ ਭੱਠਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਗਬੀਰ ਸਿੰਘ ਹੈਪੀ, ਕੰਵਲਜੀਤ ਕੌਰ, ਜਸਬੀਰ ਸਿੰਘ ਨੌਸ਼ਹਿਰਾ ਪੰਨੂੰਆਂ, ਮਨਜੀਤ ਸਿੰਘ ਪੰਨੂੰ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ |
ਸੰਯੁਕਤ ਮੋਰਚੇ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਤਰਨ ਤਾਰਨ, (ਵਿਕਾਸ ਮਰਵਾਹਾ)-ਯੂ.ਪੀ. ਵਿਚ ਗ੍ਰਹਿ ਰਾਜ ਮੰਤਰੀ ਦੇ ਲੜਕੇ ਵਲੋਂ ਕਿਸਾਨਾਂ ਦੇ ਕੀਤੇ ਕਤਲੇਆਮ ਦੇ ਵਿਰੋਧ ਵਿਚ ਅਤੇ ਮਿਸ਼ਰੇ ਦੇ ਅਸਤੀਫ਼ੇ ਲਈ ਸੰਯੁਕਤ ਮੋਰਚਾ ਤਰਨ ਤਾਰਨ ਵਲੋਂ ਤਰਨ ਤਾਰਨ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਤੋਂ ਤਿੰਨ ਕਾਲੇ ਕਾਨੂੰਨ ਰੱਦ ਕਰਨ ਅਤੇ 2020 ਬਿਜਲੀ ਸੋਧ ਬਿੱਲ ਨੂੰ ਖਾਰਜ ਕਰਨ ਲਈ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂਆਂ ਨੇ ਬੀ.ਐੱਸ.ਐੱਫ਼. ਦਾ 50 ਕਿਲੋਮੀਟਰ ਵਾਧਾ ਕਰਨ ਦਾ ਵੀ ਵਿਰੋਧ ਕੀਤਾ | ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਮਿਸ਼ਰਾ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਨਹੀਂ ਦਿੰਦਾ, ਓਨਾ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਅਜੈਬ ਸਿੰਘ ਦੀਨਪੁਰ, ਸੰਯੁਕਤ ਮੋਰਚਾ ਤਰਨ ਤਾਰਨ ਦੇ ਕੋ ਕਨਵੀਨਰ ਠੇਕੇਦਾਰ ਅੰਮਿ੍ਤਪਾਲ ਸਿੰਘ ਜੌੜਾ, ਸੈਕਟਰੀ ਚਰਨ ਸਿੰਘ, ਪਾਲ ਸਿੰਘ, ਪਹਿਲਵਾਨ ਜੈਮਲ ਸਿੰਘ ਪਿੱਦੀ, ਸਿਕੰਦਰ ਸਿੰਘ ਵਰਾਣਾ, ਵਰਾਣਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਫ਼ੌਜੀ, ਕੁਲਦੀਪ ਸਿੰਘ ਬਲਾਕ ਪ੍ਰਧਾਨ ਜਸਬੀਰ ਸਿੰਘ ਬਾਠ, ਜਮਹੂਰੀ ਕਿਸਾਨ ਸਭਾ ਦੇ ਬਲਦੇਵ ਸਿੰਘ ਪੰਡੋਰੀ, ਗੁਰਪ੍ਰਤਾਪ ਸਿੰਘ ਬਾਠ, ਕਰਮ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸੁਖਦੇਵ ਸਿੰਘ ਮਾਣੋਚਾਲ੍ਹ, ਕਿਸਾਨ ਮਜ਼ਦੂਰ ਨੌਜਵਾਨ ਸਭਾ ਗੁਰਪ੍ਰਤਾਪ ਸਿੰਘ ਬੁਰਜ ਦੇਵਾ ਸਿੰਘ, ਅਮਰਜੀਤ ਸਿੰਘ ਕੋਟਲੀ, ਸਤਨਾਮ ਸਿੰਘ ਦੇਊ ਆਦਿ ਹਾਜ਼ਰ ਸਨ |
ਖੇਮਕਰਨ ਦੇ ਚੌਕ 'ਚ ਮੋਦੀ ਦਾ ਪੁਤਲਾ ਫੂਕਿਆ
ਖੇਮਕਰਨ, (ਰਾਕੇਸ਼ ਬਿੱਲਾ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਹੁਣ ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਸਰਹੱਦੀ ਖੇਤਰ ਦਾ 50 ਕਿਲੋਮੀਟਰ ਘੇਰਾ ਬੀ.ਐੱਸ.ਐੱਫ. ਹਵਾਲੇ ਕਰਨ ਦੇ ਫ਼ੈਸਲੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਵਲਟੋਹਾ ਵਲੋਂ ਖੇਮਕਰਨ ਕਸਬੇ ਦੇ ਮੁੱਖ ਚੌਂਕ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਭੱਸੀ ਤੇ ਸੀਨੀਅਰ ਆਗੂ ਜਥੇਦਾਰ ਕਿੱਕਰ ਸਿੰਘ ਚੱਠੂ ਨੇ ਕਿਹਾ ਕਿ ਮੋਦੀ ਸਰਕਾਰ ਦਾ ਮਕਸਦ ਪੰਜਾਬ ਤੇ ਕਿਸਾਨਾਂ ਨੂੰ ਖਤਮ ਕਰਨਾ ਹੈ | ਇਸ ਮੌਕੇ ਹਰਜਿੰਦਰ ਸਿੰਘ ਬਿੱਟੂ, ਪਿਛੋਰਾ ਸਿੰਘ, ਗੁਲਾਬ ਸਿੰਘ ਸੇਖੋਂ, ਨੰਬਰਦਾਰ ਮੇਜਰ ਸਿੰਘ ਚੱਠੂ, ਰਣਜੀਤ ਸਿੰਘ ਢਾਡੀ, ਪ੍ਰਗਟ ਸਿੰਘ ਨੰਬਰਦਾਰ, ਗੁਰਦੇਵ ਸਿੰਘ ਕਲਸ, ਦਲਜੀਤ ਸਿੰਘ ਕਲਸ, ਬੋਹੜ ਸਿੰਘ, ਗੁਰਮੇਜ ਸਿੰਘ ਮਹਿੰਦੀਪੁਰ ਤੋਂ ਇਲਾਵਾ ਭਾਰੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਏ |
ਸੰਯੁਕਤ ਕਿਸਾਨ ਮੋਰਚੇ ਵਲੋਂ ਅਮਰਕੋਟ ਦੇ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਅਮਰਕੋਟ, (ਗੁਰਚਰਨ ਸਿੰਘ ਭੱਟੀ)-ਵੱਖ-ਵੱਖ ਜਥੇਬੰਦੀਆਂ ਵਲੋਂ ਅਮਰਕੋਟ ਚੌਕ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਕੇਂਦਰੀ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ | ਮੋਰਚੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਅਰਸਾਲ ਸਿੰਘ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਆਗੂ ਜਗਤਾਰ ਸਿੰਘ ਰਾਜੋਕੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਪ੍ਰਗਟ ਸਿੰਘ ਮਹਿੰਦੀਪੁਰ, ਡਾ. ਸੁਖਵੰਤ ਸਿੰਘ ਵਲਟੋਹਾ ਵਲੋਂ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਓਨਾ ਚਿਰ ਇਸੇ ਹੀ ਤਰ੍ਹਾਂ ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਵਿਚ ਹਰਨੰਦ ਸਿੰਘ, ਭਗਵਾਨ ਸਿੰਘ, ਸਤਨਾਮ ਸਿੰਘ ਬੱਲਿਆਂਵਾਲਾ, ਗੁਰਦੇਵ ਸਿੰਘ ਲਾਖਣਾ, ਪਰਮਜੀਤ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਅਤੇ ਮਿਲਖਾ ਸਿੰਘ ਮਹਿਮੂਦਪੁਰਾ, ਬਖਸ਼ੀਸ਼ ਸਿੰਘ, ਦੀਦਾਰ ਸਿੰਘ ਮਹਿਦੀਪੁਰ, ਬਲਦੇਵ ਸਿੰਘ, ਟਹਿਲ ਸਿੰਘ ਰਾਜੋਕੇ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਮਹਿਮੂਦਪੁਰਾ ਆਦਿ ਕਿਸਾਨ ਹਾਜ਼ਰ ਸਨ |
ਕਿਸਾਨਾਂ ਨੇ ਸਾੜਿਆ ਮੋਦੀ, ਯੋਗੀ, ਖੱਟਰ ਅਤੇ ਸ਼ਾਹ ਦਾ ਪੁਤਲਾ
ਚੋਹਲ ਸਾਹਿਬ, (ਬਲਵਿੰਦਰ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਗੁਰਨਾਮ ਸਿੰਘ ਚੰਬਾ, ਸੁਖਦੇਵ ਸਿੰਘ ਗੰਡੀਵਿੰਡ, ਸੁਖਬੀਰ ਸਿੰਘ ਨਦੋਹਰ ਅਤੇ ਸਹਿਬਾਜ ਸਿੰਘ ਪਿ੍ੰਗੜੀ ਆਗੂਆਂ ਦੀ ਅਗਵਾਈ ਹੇਠ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਅਤੇ ਖੱਟਰ ਦਾ ਪੁਤਲਾ ਚੋਹਲਾ ਸਾਹਿਬ ਵਿਖੇ ਫੂਕਿਆ ਗਿਆ | ਪੁਤਲਾ ਫੂਕਣ ਤੋਂ ਪਹਿਲਾਂ ਕਿਸਾਨਾਂ ਵਲੋਂ ਸਮੁੱਚੇ ਵਿਸ਼ਵ 'ਚ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ | ਕਿਸਾਨਾਂ ਦੇੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜ਼ੋਨ ਪ੍ਰਧਾਨ ਪ੍ਰਗਟ ਸਿੰਘ ਚੰਬਾ ਅਤੇ ਸੁਖਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ, ਯੋਗੀ, ਖੱਟਰ ਤੇ ਉਸ ਦੇ ਨਾਲ ਦੇ ਜੋਟੀਦਾਰ ਮੰਤਰੀ ਲੋਕ ਵਿਰੋਧੀ ਨੀਤੀਆਂ ਨੂੰ ਡੰਡੇ ਦੇ ਜ਼ੋਰ ਨਾਲ ਲਾਗੂ ਕਰ ਰਹੇ ਹਨ | ਇਸ ਸਮੇਂ ਜਗਤਾਰ ਸਿੰਘ ਫ਼ੌਜੀ, ਬਿੱਕਰ ਸਿੰਘ ਰੂੜੀਵਾਲਾ, ਲਖਵਿੰਦਰ ਸਿੰਘ ਲੱਖੀ, ਹਰਦੀਪ ਸਿੰਘ, ਪਰਮਜੀਤ ਸਿੰਘ ਬੱਠੇ ਭੈਣੀ, ਹਰਜੀਤ ਸਿੰਘ, ਰਣਜੀਤ ਸਿੰਘ, ਦਵਿੰਦਰ ਸਿੰਘ ਪਨਗੋਟਾ, ਸੁਖਪਾਲ ਸਿੰਘ, ਸਕੱਤਰ ਸਿੰਘ ਰਾਜਾ ਅਤੇ ਘੁੱਲਾ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

ਤਰਨ ਤਾਰਨ ਪੁਲਿਸ ਵਲੋਂ 18.5 ਕਰੋੜ ਦੀ ਹੈਰੋਇਨ ਸਮੇਤ ਇਕ ਸਮੱਗਲਰ ਕਾਬੂ

ਤਰਨ ਤਾਰਨ/ਖਾਲੜਾ, 16 ਅਕਤੂੁਬਰ (ਹਰਿੰਦਰ ਸਿੰਘ, ਜੱਜਪਾਲ ਸਿੰਘ)-ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਰਹੱਦੀ ਪਿੰਡ ਨਾਰਲੀ ਤੋਂ ਇਕ ਸਮੱਗਲਰ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਕਿੱਲੋ 693 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਦਕਿ ...

ਪੂਰੀ ਖ਼ਬਰ »

ਨੌਸ਼ਹਿਰਾ ਪੰਨੂੰਆਂ ਮੰਡੀ 'ਚ ਚੁਕਾਈ ਦੀ ਰਫ਼ਤਾਰ ਹੌਲੀ ਹੋਣ ਕਾਰਨ ਕਿਸਾਨ, ਆੜ੍ਹਤੀ ਪੇ੍ਰੇਸ਼ਾਨ

ਸਰਹਾਲੀ ਕਲਾਂ, 16 ਅਕਤੂੁਬਰ (ਅਜੈ ਸਿੰਘ ਹੁੰਦਲ)-ਅਨਾਜ ਮੰਡੀ ਨੌਸ਼ਹਿਰਾ ਪੰਨੂੰਆਂ ਵਿਖੇ 6 ਅਕਤੂਬਰ ਤੋਂ 14 ਅਕਤੂਬਰ ਤੱਕ ਸਰਕਾਰੀ ਖ਼ਰੀਦ 297035 ਬੋਰੀਆਂ ਦੀ ਹੋਈ, ਜਿਸ 'ਚੋਂ ਪਨਗ੍ਰੇਨ 115210, ਪਨਸਪ 77665 ਅਤੇ ਵੇਅਰ ਹਾਊਸ ਦੁਆਰਾ 104160 ਬੋਰੀਆਂ ਝੋਨੇ ਦੀਆਂ ਦੀਆਂ ਖ਼ਰੀਦੀਆਂ, ...

ਪੂਰੀ ਖ਼ਬਰ »

ਚਾਚੇ-ਭਤੀਜੇ ਦੇ ਕਤਲ ਕਾਂਡ 'ਚ ਨਾਮਜ਼ਦ 2 ਹੋਰ ਨੌਜਵਾਨ ਕਾਬੂ

ਖਡੂਰ ਸਾਹਿਬ, 16 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਥਾਣਾ ਵੈਰੋਵਾਲ ਦੀ ਪੁਲਿਸ ਪਾਰਟੀ ਨੇ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਕੀਤੀ ਜਦੋਂ ਕਤਲ ਕਾਂਡ 'ਚ ਨਾਮਜ਼ਦ 6 ਵਿਅਕਤੀਆਂ 'ਚੋਂ ਦੋ ਹੋਰ ਵਿਅਕਤੀਆਂ ਨੂੰ ਪੁਲਿਸ ਪਾਰਟੀ ਵਲੋਂ ਕਾਬੂ ਕਰਕੇ ਕਤਲ ਕਾਂਡ ਦੇ ਦੋਸ਼ੀਆਂ 'ਚੋਂ ...

ਪੂਰੀ ਖ਼ਬਰ »

ਵਾਹਿਗੁਰੂ ਇੰਟਰਪ੍ਰਾਈਜਿਜ਼ ਤੋਂ ਦੋ ਦਿਨਾਂ 'ਚ ਹਾਸਲ ਕੀਤਾ ਯੂ.ਕੇ. ਦਾ ਸਟੱਡੀ ਵੀਜ਼ਾ

ਗੋਇੰਦਵਾਲ ਸਾਹਿਬ, 16 ਅਕਤੂਬਰ (ਸਕੱਤਰ ਸਿੰਘ ਅਟਵਾਲ)-ਵਾਹਿਗੁਰੂ ਇੰਟਰਪ੍ਰਾਈਜਿਜ਼ ਸ੍ਰੀ ਗੋਇੰਦਵਾਲ ਸਾਹਿਬ ਜੋ ਕੇ ਇਲਾਕੇ ਅੰਦਰ ਵੀਜ਼ੇ ਲਗਵਾਉਣ 'ਚ ਮੋਹਰੀ ਸੰਸਥਾ ਬਣ ਕੇ ਉੱਭਰੀ ਹੈ ਅਤੇ ਵਧੀਆ ਕਾਰਗੁਜ਼ਾਰੀ ਪੇਸ਼ ਕਰਦਿਆਂ ਹੋਇਆਂ ਕਈਆਂ ਦੇ ਸੁਪਨਿਆਂ ਨੂੰ ...

ਪੂਰੀ ਖ਼ਬਰ »

ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀ ਪਾਸੋਂ ਚੋਰੀ ਕੀਤੇ ਗਏ 10 ਮੋਟਰਸਾਈਕਲ ਬਰਾਮਦ ਕਰਕੇ ਉਸ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਦਾਜ ਲਈ ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ 'ਤੇ ਪਤੀ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਖ਼ਿਲਾਫ਼ ਪਤਨੀ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਬਸਪਾ ਵਲੋਂ ਇੰਜੀ: ਸ਼ੇਰਗਿੱਲ ਜ਼ਿਲ੍ਹਾ ਅੰਮਿ੍ਤਸਰ, ਤਰਨਤਾਰਨ ਦਾ ਇੰਚਾਰਜ ਨਿਯੁਕਤ

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਦਫ਼ਤਰ ਜਲੰਧਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ 'ਚ ਬਸਪਾ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ...

ਪੂਰੀ ਖ਼ਬਰ »

ਗਿਆਨੀ ਪਿੰਦਰਪਾਲ ਸਿੰਘ ਅੱਜ ਬਸੰਤ ਐਵੀਨਿਊ 'ਚ

ਅੰਮਿ੍ਤਸਰ, 16 ਅਕਤੂਬਰ (ਜੱਸ)-ਉੱਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ 17 ਅਕਤੂਬਰ ਨੂੰ ਕੀਰਤਨ ਸੇਵਾ ਸੁਸਾਇਟੀ ਵਲੋਂ ਬਸੰਤ ਐਵੀਨਿਉ ਮੇਨ ਮਾਰਕੀਟ ਵਿਖੇ ਕਰਵਾਏ ਜਾ ਰਹੇ ਆਤਮ ਰਸ ਕੀਰਤਨ ਦਰਬਾਰ ਮੌਕੇ ਰਾਤ 8 ਵਜੇ ਦੇ ਕਰੀਬ ਸੰਗਤਾਂ ਨੂੰ ਗੁਰਮਤਿ ਵਿਚਾਰਾਂ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਸਕੂਲਾਂ ਦੇ ਮਿਡ-ਡੇ-ਮੀਲ ਖ਼ਾਤੇ ਕੇਨਰਾ ਬੈਂਕ 'ਚ ਤਬਦੀਲ ਕਰਨ ਦਾ ਤਿੱਖਾ ਵਿਰੋਧ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਦੇ ਜਨਰਲ ਮੈਨੇਜਰ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਕੀਤੇ ਹਨ ਕਿ ਮਿਡ-ਡੇ-ਮੀਲ ਸਬੰਧਿਤ ਖ਼ਾਤੇ ਕੇਨਰਾ ਬੈਂਕ 'ਚ ਤਬਦੀਲ ਕਰ ਲਏ ਜਾਣ | ਇਸ ਬੇਤੁਕੇ ਹੁਕਮ ਨਾਲ ...

ਪੂਰੀ ਖ਼ਬਰ »

ਕੰਬੋਅ 'ਚ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਵੰਡੀ

ਜੀਓਬਾਲਾ, 16 ਅਕਤੂਬਰ (ਰਜਿੰਦਰ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਪੈਂਦੇ ਪਿੰਡ ਕੰਬੋਅ ਵਿਖੇ ਸਰਪੰਚ ਦਲਜੀਤ ਕੌਰ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਵੰਡੀ ਗਈ | ਕਣਕ ਦੀ ਵੰਡ ਕਰਨ ਸਮੇਂ ਡੀਪੂ ਹੋਲਡਰ ਅਜਮੇਰ ਸਿੰਘ ਨੇ ਦੱਸਿਆ ਕਿ ਸਰਕਾਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਆਪਣੇ ਆਪ ਨੂੰ ਟਰੈਵਲ ਏਜੰਟ ਦੱਸ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5.64 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਔਰਤ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 5,74,862 ਲਾਭਪਾਤਰੀਆਂ ਨੂੰ ਲਗਾਈ ਗਈ 7,38,716 ਡੋਜ਼ ਵੈਕਸੀਨ-ਡੀ.ਸੀ.

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,74,862 ਲਾਭਪਾਤਰੀਆਂ ਨੂੰ 7,38,716 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਲਦੇ ਭੱਠ 'ਚ ਬੈਠਣ ਦਾ ਜੋੜ ਮੇਲਾ 22 ਤੋਂ-ਬਾਬਾ ਪ੍ਰੇਮ ਸਿੰਘ ਸੁਰਸਿੰਘ ਵਾਲੇ

ਪੱਟੀ, 16 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਲਦੇ ਭੱਠ 'ਚ ਬੈਠਣ ਦਾ ਜੋੜ ਮੇਲਾ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਸੰਪ੍ਰਦਾਇ ਦਲ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ...

ਪੂਰੀ ਖ਼ਬਰ »

ਘਰ ਆ ਕੇ ਸੱਟਾਂ ਮਾਰਨ ਦੇ ਲਾਏ ਦੋਸ਼, ਦੂਜੀ ਧਿਰ ਨੇ ਦੋਸ਼ ਨਕਾਰੇ

ਝਬਾਲ, 16 ਅਕਤੂਬਰ (ਸਰਬਜੀਤ ਸਿੰਘ)-ਥਾਣਾ ਝਬਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਹੀਰਾਪੁਰ ਵਾਸੀ ਮਾਸਟਰ ਮੇਜਰ ਸਿੰਘ ਪੁੱਤਰ ਲਾਭ ਸਿੰਘ ਨੇ ਪਿੰਡ ਦੇ ਸਰਪੰਚ ਡਾ. ਵਰਿੰਦਰ ਸਿੰਘ ਹੀਰਾਪੁਰ ਦੀ ਹਾਜ਼ਰੀ 'ਚ ਪਿੰਡ ਦੇ ਕੁਝ ਵਿਅਕਤੀਆਂ ਤੇ ਘਰ ਆ ਕੇ ਸੱਟਾਂ ਮਾਰਨ ਦੇ ਦੋਸ਼ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ ਪੱਟੀ 'ਚ ਯੋਗ ਕੈਂਪ ਲਗਾਇਆ

ਪੱਟੀ, 16 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ ਪੱਟੀ ਵਿਚ ਐੱਸ.ਬੀ.ਐੱਸ. ਐਜੂਕੇਸ਼ਨਲ ਗਰੁੱਪ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਡਾ. ਰਾਜੇਸ਼ ਭਾਰਦਵਾਜ ਅਤੇ ਡਾਇਰੈਕਟਰ ਸੱਤਿਅਮ ਭਾਰਦਵਾਜ ਦੀ ...

ਪੂਰੀ ਖ਼ਬਰ »

ਧੰਨਵਾਦ ਤੇ ਮੱਲ੍ਹਮ ਡੱਬੀ ਦਿਵਸ ਸਬੰਧੀ ਗੁਰਮਤਿ ਸਮਾਗਮ ਅੱਜ

ਅੰਮਿ੍ਤਸਰ, 16 ਅਕਤੂਬਰ (ਜੱਸ)-ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਨਵਾਦ ਤੇ ਮਲ੍ਹਮ ਡੱਬੀ ਦਿਵਸ 17 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ...

ਪੂਰੀ ਖ਼ਬਰ »

ਐਨ. ਆਰ. ਆਈ. ਦੇ ਖਾਤੇ 'ਚੋਂ 3.45 ਲੱਖ ਕਢਵਾਉਣ ਵਾਲਾ ਬੈਂਕ ਮੈਨੇਜਰ ਕਾਬੂ

ਅੰਮਿ੍ਤਸਰ, 16 ਅਕਤੂਬਰ (ਗਗਨਦੀਪ ਸ਼ਰਮਾ)-ਕੈਨੇਡਾ ਦੇ ਪੱਕੇ ਵਸਨੀਕ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ 3.45 ਲੱਖ ਰੁਪਏ ਕਢਵਾਉਣ ਦੇ ਦੋਸ਼ਾਂ ਹੇਠ ਦਰਜ ਕੀਤੇ ਮਾਮਲੇ 'ਚ ਨਿੱਜੀ ਬੈਂਕ ਕਰਮਚਾਰੀ ਨੂੰ ਕਾਬੂ ਕਰ ਲਿਆ ਗਿਆ ਹੈ | ਐਨ. ਆਰ. ਆਈ ਪੁਲਿਸ ਥਾਣੇ ਦੇ ਮੁਖੀ ਇੰਸ. ਜਗਜੀਤ ...

ਪੂਰੀ ਖ਼ਬਰ »

ਔਲਖ ਨੇ ਦਾਣਾ ਮੰਡੀ ਫਤਿਆਬਾਦ ਵਿਖੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਤੋਂ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਵਲੋਂ ਹਲਕੇ ਵਿਚ ਪੈਂਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਮੌਜੂਦਾ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਉਪਰ ਸਵਾਲ ...

ਪੂਰੀ ਖ਼ਬਰ »

2 ਕਿਲੋਵਾਟ ਵਾਲੇ ਬਿਜਲੀ ਖ਼ਪਤਕਾਰ ਫਾਰਮ ਭਰ ਕੇ ਜਲਦੀ ਜਮ੍ਹਾਂ ਕਰਵਾਉਣ- ਵਿਧਾਇਕ ਭਲਾਈਪੁਰ

ਮੀਆਂਵਿੰਡ, 16 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧ)-ਪੰਜਾਬ ਸਰਕਾਰ ਨੇ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੇ ਕੀਤੇ ਐਲਾਨ ਨੂੰ ਅਮਲੀਜਾਮਾ ਪਹਿਨਾਉਂਦਿਆਂ ਪੋ੍ਰਫਾਰਮਾ ਜਾਰੀ ਕਰਕੇ ਲੋਕਾਂ ਸਿਰੋਂ ਵੱਡਾ ਭਾਰ ਲਾਹੁਣ ਦਾ ਪ੍ਰਬੰਧ ...

ਪੂਰੀ ਖ਼ਬਰ »

313ਵੇਂ ਗੁਰਗੱਦੀ ਨੂੰ ਸਮਰਪਿਤ 32ਵਾਂ ਸਮਾਗਮ ਗੁਰਦੁਆਰਾ ਮੰਝ ਸਾਹਿਬ ਲੌਹਕਾ ਵਿਖੇ 24 ਨੂੰ

ਪੱਟੀ, 16 ਅਕਤੂਬਰ (ਕਾਲੇਕੇ, ਖਹਿਰਾ)- ਧੰਨ-ਧੰਨ ਭਾਈ ਮੰਝ ਸਾਹਿਬ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੌਹਕਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 313ਵੇਂ ਗੁਰਗੱਦੀ ਸਮਾਗਮ ਨੂੰ 32ਵਾਂ ਸਾਲਾਨਾ ਸਮਾਗਮ ਗੁਰਦਆਰਾ ਭਾਈ ਮੰਝ ਸਾਹਿਬ ਪਿੰਡ ਲੌਹਕਾ ਵਿਖੇ ਸਰਬਤ ...

ਪੂਰੀ ਖ਼ਬਰ »

ਠੇਕੇ 'ਤੇ ਲਈ ਪੰਚਾਇਤੀ ਜ਼ਮੀਨ 'ਚ ਬੀਜਿਆ ਝੋਨਾ ਵੱਢਣ 'ਤੇ 4 ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 16 ਅਕਤੂੁਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਚੌਕ ਚੂਸਲੇਵੜ੍ਹ ਵਿਖੇ ਠੇਕੇ 'ਤੇ ਲਈ ਜ਼ਮੀਨ ਵਿਚ ਬੀਜਿਆ ਝੋਨਾ ਚੋਰੀ ਵੱਢਣ 'ਤੇ ਚਾਰ ਵਿਅਕਤੀਆਂ ਤੋਂ ਇਲਾਵਾ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ...

ਪੂਰੀ ਖ਼ਬਰ »

ਅਧਿਆਪਕ ਗਠਜੋੜ ਤੇ ਨਰਸਿੰਗ ਸਟਾਫ਼ ਅੱਜ ਚਮਕੌਰ ਸਾਹਿਬ ਹਲਕੇ 'ਚ ਰੋਸ ਰੈਲੀ ਕਰਨ ਉਪਰੰਤ ਸ਼ਹਿਰ 'ਚ ਕਰਨਗੇ ਰੋਸ ਮਾਰਚ-ਪੰਨੂੰ, ਲਾਹੌਰੀਆ

ਖਡੂਰ ਸਾਹਿਬ, 16 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਅਧਿਆਪਕ ਗਠਜੋੜ ਪੰਜਾਬ ਨੇ 17 ਦੀ ਮਹਾਂ ਰੋਸ ਰੈਲੀ ਸਬੰਧੀ ...

ਪੂਰੀ ਖ਼ਬਰ »

ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਸਰਹਾਲੀ ਕਲਾਂ, 16 ਅਕਤੂੁਬਰ (ਅਜੈ ਸਿੰਘ ਹੁੰਦਲ)-ਥਾਣਾ ਸਰਹਾਲੀ ਦੀ ਪੁਲਿਸ ਨੇ ਪਿੰਡ ਤੱਖੂਚੱਕ ਵਿਖੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ...

ਪੂਰੀ ਖ਼ਬਰ »

ਸੜਕੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਕੰਨ-ਪਾੜਵੇਂ ਸੰਗੀਤ ਡੈੱਕ ਤੇ ਪ੍ਰੈਸ਼ਰ ਹਾਰਨ

ਸੁਰ ਸਿੰਘ, 16 ਅਕਤੂਬਰ (ਧਰਮਜੀਤ ਸਿੰਘ)-ਸੜਕੀ ਆਵਾਜਾਈ ਨੂੰ ਸੂਚਾਰੂ ਢੰਗ ਨਾਲ ਚਲਾਉਣ ਦੇ ਟ੍ਰੈਫ਼ਿਕ ਵਿਭਾਗ ਵਲੋਂ ਨਿੱਤ ਦਾਅਵੇ ਕੀਤੇ ਜਾਂਦੇ ਹਨ, ਪ੍ਰੰਤੂ ਟਰੈਕਟਰਾਂ ਅਤੇ ਹੋਰ ਵਾਹਨਾਂ 'ਤੇ ਲੱਗੇ ਕੰਨ-ਪਾੜਵੇਂ ਤੇ ਦਿਲ-ਕੰਬਾਊ ਸੰਗੀਤ ਡੈੱਕ ਅਤੇ ਵਾਹਨਾਂ ਦੇ ਉੱਚ ...

ਪੂਰੀ ਖ਼ਬਰ »

ਦਿੱਲੀ ਮੋਰਚਿਆਂ ਵੱਲ ਵਹੀਰਾਂ ਘੱਤਣ ਕਿਸਾਨ-ਪੰਨੂੰ

ਪੱਟੀ, 16 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਦਾ ਵਿਸ਼ਾਲ ਇਕੱਠ ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਪਿੰਡ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ | ਕਿਸਾਨਾਂ ਦੇ ...

ਪੂਰੀ ਖ਼ਬਰ »

ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਸਵੰਤ ਸਿੰਘ ਸੋਹਲ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਤਰਨ ਤਾਰਨ ਵਲੋਂ ਜਸਵੰਤ ਸਿੰਘ ਸੋਹਲ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ੍ਹ ਕੇ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਕਿਹਾ ਕਿ ਸਾਡੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦੀ ਰਾਸ਼ੀ ਅਤੇ ਰਾਸ਼ਨ ਨਾ ਹੋਣ ਕਰਕੇ ਸਰਕਾਰੀ ਸਕੂਲਾਂ 'ਚ ਮਿਡ-ਡੇ-ਮੀਲ ਸਕੀਮ ਮਜਬੂਰਨ ਕਰਨੀ ਪਵੇਗੀ ਬੰਦ-ਸਾਂਝਾ ਅਧਿਆਪਕ ਮੋਰਚਾ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਮਿਡ-ਡੇ-ਮੀਲ ਚਲਾਉਣ ਲਈ ਪਿਛਲੇ 2-3 ਮਹੀਨਿਆਂ ਤੋਂ ਕੋਈ ਵੀ ਰਕਮ ਨਾ ਭੇਜਣ ਕਾਰਨ ਸਕੂਲਾਂ ਵਿਚ ਮਿਡ-ਡੇ-ਮੀਲ ਸਕੀਮ ਤਹਿਤ ਬੱਚਿਆਂ ਨੂੰ ਮਿਲਦਾ ਖਾਣਾ ਬੰਦ ਹੋਣ ਦੇ ਹਾਲਾਤ ਬਣ ਗਏ ਹਨ | ਇਸ ...

ਪੂਰੀ ਖ਼ਬਰ »

ਕੇਂਦਰ ਨੂੰ ਟੇਡੇ ਢੰਗ ਨਾਲ ਪੰਜਾਬ ਦੀ ਇਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰਨ ਦੇਵਾਂਗੇ-ਚੁਤਾਲਾ

ਤਰਨ ਤਾਰਨ, 16 ਅਕਤੂੁਬਰ (ਹਰਿੰਦਰ ਸਿੰਘ)-ਜਿੰਨਾਂ ਪੰਜਾਬੀ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਪੰਜਾਬ ਅਤੇ ਹਿੰਦੋਸਤਾਨ ਦੀ ਸਰ ਜ਼ਮੀਨ ਨੂੰ ਮੁਹਾਲ ਕਰਵਾਇਆ ਅਤੇ ਅੰਗਰੇਜ਼ਾਂ ਦੇ ਚੁੰਗਲ ਤੋਂ ਬਚਾਇਆ, ਅੱਜ ਉਹੋ ਜਿਹੇ ਹਾਲਾਤ ਬੀ.ਜੇ.ਪੀ. ਸਰਕਾਰ ਪੰਜਾਬ 'ਚ ਕਰਨਾ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਰੰਧਾਵਾ ਵਲੋਂ ਸਰਹੱਦੀ ਖੇਤਰ 'ਚ ਨਾਕਿਆਂ ਦੀ ਅਚਨਚੇਤ ਜਾਂਚ

ਅਜਨਾਲਾ, 16 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ. ਐੱਸ.ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੇਰ ਰਾਤ ਭਾਰਤ-ਪਾਕਿਸਤਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX