ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾ 'ਚ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ 'ਤੇ ਦੋ ਸਾਲਾਂ ਦੇ ਅੰਦਰ-ਅੰਦਰ 25 ਹਜ਼ਾਰ ਕਰੋੜ ਦੀ ਲਾਗਤ ਨਾਲ 10 ਹਜ਼ਾਰ ਮੈਗਾਵਾਟ ਬਿਜਲੀ ਦੀ ਪੈਦਾਵਾਰ ਲਈ ਸੋਲਰ ਪਲਾਂਟ ਲਗਾਏ ਜਾਣਗੇ ਤਾਂ ਜੋ 12 ਹਜ਼ਾਰ ਕਰੋੜ ਦੀ ਸਬਸਿਡੀ ਮੁਫ਼ਤ ਬਿਜਲੀ ਬਦਲੇ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਸਨਅਤਕਾਰਾਂ ਨੂੰ ਆਪਣੇ ਪੱਧਰ 'ਤੇ ਸੋਲਰ ਪਲਾਂਟ ਲਗਾਉਣ ਦੀ ਨੀਤੀ ਵੀ ਤਿਆਰ ਕੀਤੀ ਜਾਵੇਗੀ | ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਪਿੰਡ ਲੁਹਾਰਾ ਵਿਖੇ ਹਲਕਾ ਦੱਖਣੀ ਤੋਂ ਪਾਰਟੀ ਉਮੀਦਵਾਰ ਜਥੇ: ਹੀਰਾ ਸਿੰਘ ਗਾਬੜੀਆ ਤੇ ਯੂਥ ਅਕਾਲੀ ਦਲ ਕੌਮੀ ਕੋਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਿੰਦਾ ਵਲੋਂ ਕਰਾਏ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਸਨਅਤਾਂ ਦੀ ਤਰੱਕੀ ਲਈ ਸਸਤੀ ਬਿਜਲੀ ਤੇ ਹੋਰ ਨੀਤੀਆਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿੱਖਿਆ ਦਾ ਪੱਧਰ ਉੱਚਾ ਚੱਕਣ ਲਈ ਬਲਾਕ ਪੱਧਰ 'ਤੇ ਆਧੁਨਿੱਕ ਸਕੂਲ ਬਣਾਏ ਜਾਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਦਲ ਵੇਲੇ ਸ਼ੁਰੂ ਕੀਤੀਆਂ ਸਹੂਲਤਾਂ ਨੂੰ ਕਾਂਗਰਸ ਸਰਕਾਰ ਆਪਣੀਆਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ 'ਤੇ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜੋ, ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾ ਕੇ ਪਿਛਲੇ 10 ਸਾਲਾਂ ਤੋਂ ਵਿਕਾਸ ਵਿਹੂਣੇ ਇਨ੍ਹਾਂ ਇਲਾਕਿਆਂ ਨੂੰ ਖੂਬਸੂਰਤ ਬਣਾਇਆ ਜਾਵੇਗਾ | ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸ. ਬਾਦਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵਲੋਂ ਅਕਾਲੀ ਵਰਕਰਾਂ ਦੇ ਵੱਡੀ ਗਿਣਤੀ ਵਿਚ ਨੀਲੇ ਕਾਰਡ ਕੱਟੇ ਗਏ ਹਨ, ਹਲਕੇ ਦੇ ਲੋਕ ਵਿਕਾਸ ਕਾਰਜਾਂ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸਬੰਧਤ ਕੰਮਾਂ ਲਈ ਅਕਾਲੀ ਦਲ ਆਗੂਆਂ ਤੱਕ ਪਹੁੰਚ ਕਰ ਰਹੇ ਹਨ | ਇਸ ਦੌਰਾਨ ਯੂਥ ਆਗੂ ਸਰਦੀਪ ਸਿੰਘ ਢਿਲੋਂ ਲੁਹਾਰਾ ਨੇ ਸ. ਬਾਦਲ ਅਤੇ ਆਈ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਪੱਛਮੀ ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਕਰੀਬ 5 ਸਾਲਾਂ ਦੌਰਾਨ ਸਨਅਤਕਾਰਾਂ ਅਤੇ ਵਪਾਰੀ ਵਰਗ ਵਿਚ ਅਸੁਰੱਖਿਆ ਦਾ ਮਾਹੌਲ ਰਿਹਾ ਹੈ | ਇਸ ਮੌਕੇ ਨਗਰ ਨਿਗਮ 'ਚ ਵਿਰੋਧੀ ਧਿਰ ਦੇ ਆਗੂ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਹਰਮਿੰਦਰ ਸਿੰਘ ਗਿਆਸਪੁਰਾ, ਸਾਬਕਾ ਕੌਂਸਲਰ ਸਵਰਨ ਸਿੰਘ ਮਹੌਲੀ, ਬਾਬਾ ਅਜੀਤ ਸਿੰਘ, ਸੈਕਟਰੀ ਚਰਨ ਸਿੰਘ ਲੁਹਾਰਾ, ਮਨਜੀਤ ਸਿੰਘ ਸ਼ਿਮਲਾਪੁਰੀ ਸਮੇਤ ਭਾਰੀ ਗਿਣਤੀ 'ਚ ਅਕਾਲੀ ਦਲ-ਬਸਪਾ ਆਗੂ/ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ |
ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਦੁੱਗਰੀ ਤੋਂ ਗਿੱਲ ਰੋਡ ਨੂੰ ਜੋੜਦੀ ਸੂਆ ਸੜਕ ਤੋਂ ਲੰਘਦੀ ਧੂਰੀ ਰੇਲਵੇ ਲਾਇਨ ਦੇ ਫਾਟਕਾਂ ਲਾਗੇ ਭਾਈ ਹਿੰਮਤ ਸਿੰਘ ਨਗਰ ਵਿਖੇ ਇਕ ਅਣਪਛਾਤੀ ਨੌਜਵਾਨ ਔਰਤ ਦੀ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ | ਮੌਕੇ 'ਤੇ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਸਥਾਨਕ ਸ਼ਾਖਾ ਵਲੋਂ ਅਸ਼ਵਨੀ ਸਹੋਤਾ ਰਾਸ਼ਟਰੀ ਸਰਵ-ਉੱਚ ਨਿਰਦੇਸ਼ਕ ਭਾਵਾਧਸ ਭਾਰਤ ਦੀ ਪ੍ਰਧਾਨਗੀ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦੇ ਸਬੰਧ ਵਿਚ ਸਜਾਈ ਜਾ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ਸਥਿਤ ਨਿਊ ਸਟਾਰ ਕਾਲੋਨੀ ਵਿਚ ਇਕ ਬਜ਼ੁਰਗ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਰਾਮ ਕੁਮਾਰ ਤਿਵਾਰੀ (65) ਵਜੋਂ ਕੀਤੀ ਗਈ ਹੈ | ਜਾਂਚ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸਥਾਨਕ ਬਾਬਾ ਦੀਪ ਸਿੰਘ ਨਗਰ, ਸ਼ੇਰਪੁਰ ਕਲਾਂ 'ਚ ਛਾਪੇਮਾਰੀ ਕਰਕੇ ਤਿੰਨ ਔਰਤਾਂ ਸਮੇਤ ਛੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਕਾਬੂ ਕਿਤੇ ਕਥਿਤ ਦੋਸ਼ੀਆਂ ਵਿਚ ਅੱਡਾ ਚਲਾ ਰਹੀ ਸੀਮਾ ...
ਮਹਾਂਨਗਰ ਲੁਧਿਆਣਾ ਦੇ ਵਿਚੋਂ ਵਿਚ ਲੰਘਦੀ ਸਿੱਧਵਾਂ ਨਹਿਰ ਦੇ ਕਿਨਾਰਿਆਂ 'ਤੇ ਲੱਗ ਰਹੇ ਗੰਦਗੀ ਦੇ ਵੱਡੇ-ਵੱਡੇ ਢੇਰ ਨਗਰ ਨਿਗਮ ਅਧਿਕਾਰੀਆਂ ਨੂੰ ਮੂੰਹ ਚਿੜ੍ਹਾਅ ਰਹੇ ਹਨ, ਜਿਸ ਨਾਲ ਇਲਾਕੇ ਵਿਚ ਗੰਦਗੀ ਤਾਂ ਫੈਲਦੀ ਹੀ ਹੈ, ਇਸ ਤੋਂ ਇਲਾਵਾ ਮੱਖੀ-ਮੱਛਰ ਤੇ ਹੋਰ ਕਈ ...
ਲੁਧਿਆਣਾ, 16 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਲਿਪ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਵਲੋਂ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਿਧਾਨ ਸਭਾ ਹਲਕਾ ਗਿੱਲ ਵਿਚ ...
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣਾ ਮੁਖੀ ਇੰਸਪੈਕਟਰ ਸਤਵੰਤ ਸਿੰਘ ਬੈਂਸ ਨੇ ਦਸਿਆ ਕਿ ਪਿੰਡ ਰੱਜੋਵਾਲ ...
ਡੇਹਲੋਂ, 16 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਅੱਜ ਬਲਾਕ ਡੇਹਲੋਂ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਸਮੇਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਵਲੋਂ ਪਿਛਲੇ ਸਮੇਂ ਦੀ ਅਕਾਲੀ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਨੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ ਸੀ. ਵਿਖੇ ਨਵੇਂ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਜਰਨੈਲ ਸਿੰਘ ...
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਬੇਹੱਦ ਕਰੀਬੀ ਸੁਖਦੇਵ ਸਿੰਘ ਚੱਕ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਦੇ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਦੀਵਾਲੀ ਮੌਕੇ ਪਟਾਕਿਆਂ ਦੀਆਂ ਸੈਂਤੀ ਦੁਕਾਨਾਂ ਅਲਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਜਿਨ੍ਹਾਂ ਥਾਂਵਾਂ 'ਤੇ ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕੀਤੀਆਂ ...
ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)- ਸਥਾਨਕ ਗਿੱਲ ਰੋਡ ਸਥਿਤ ਜੀ.ਐੱਨ.ਈ. ਕਾਲਜ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇਕ ਅਹਿਮ ਮੀਟਿੰਗ ਕਾਲਜ ਕੈਂਪਸ ਵਿਖੇ ਕੀਤੀ ਗਈ, ਜਿਸ ਵਿਚ ਡਿਗਰੀ ਅਤੇ ਡਿਪਲੋਮਾ ਦੇ 4 ਦਰਜਨ ਦੇ ਲਗਪਗ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਕੁਰਸੀ ਬਚਾ ਕੇ ਸੱਤਾ 'ਤੇ ਬਣੇ ਰਹਿਣ ਲਈ ਸੂਬੇ ਦੇ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਬੁਧਿਸਟ ਸੁਸਾਇਟੀ ਪੰਜਾਬ ਅਤੇ ਭਿਖਸ਼ੂ ਸੰਘ ਵਲੋਂ ਅਸ਼ੋਕਾ ਵਿਜੈ ਦਸ਼ਮੀ ਅਤੇ ਧੰਮ ਚੱਕਰ ਪਰਿਵਰਤਨ ਦਿਵਸ ਤਰਕਸ਼ੀਲ ਮਹਾ ਬੁੱਧ ਵਿਹਾਰ ਕਾਦੀਆਂ ਵਿਖੇ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸੁਸਾਇਟੀ ...
ਲੁਧਿਆਣਾ, 16 ਅਕਤੂਬਰ (ਸਲੇਮਪੁਰੀ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਅਕਾਊਾਟਸ ਸਰਵਿਸਿਜ਼ ਦੇ ਸੇਵਾ ਮੁਕਤ ਅਫ਼ਸਰਾਂ ਦੀ ਸਾਂਝੀ ਮੀਟਿੰਗ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਪ੍ਰਧਾਨ ਸਤੀਸ਼ ਸਚਦੇਵਾ ਤੇ ਚਰਨਜੀਵ ਪ੍ਰਕਾਸ਼ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ 19 ਅਕਤੂਬਰ ਮੰਗਲਵਾਰ ਨੂੰ ਕੱਢੀ ਜਾਵੇਗੀ, ਜੋ ਕਿ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜੋ ਕਿ ਕਪੂਰ ਮਾਰਕੀਟ, ...
23 ਨੂੰ ਸ਼੍ਰੀਰਾਮ ਭਾਰਤੀ ਕਲਾ ਕੇਂਦਰ ਦੇ 30 ਕਲਾਕਾਰ ਸ੍ਰੀ ਰਾਮ ਨਾਟਕ ਦੀ ਕਰਨਗੇ ਪੇਸ਼ਕਾਰੀ ਲੁਧਿਆਣਾ, 16 ਅਕਤੂਬਰ (ਪੁਨੀਤ ਬਾਵਾ)-ਲੁਧਿਆਣਾ ਸੰਸਕਿ੍ਤ ਸਮਾਗਮ ਦੀ ਇਕ ਅਹਿਮ ਮੀਟਿੰਗ ਜਨਰਲ ਸਕੱਤਰ ਤੇ ਹੀਰੋ ਸਾਈਕਲ ਦੇ ਮੀਤ ਪ੍ਰਧਾਨ ਐੱਸ.ਕੇ. ਰਾਏ ਦੀ ਅਗਵਾਈ ਵਿਚ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਨਵ-ਦੁਰਗਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਵਾਲੇ ਦਿਨ 25ਵਾਂ ਦੁਰਗਾ ਪੂਜਾ ਦਾ ਸਾਲਾਨਾ ਸਮਾਗਮ ਵੈਸਟ ਐਂਡ ਮਾਲ ਦੇ ਨਾਲ ਫਿਰੋਜ਼ਪੁਰ ਰੋਡ ਵਿਖੇ ਕਰਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਪੱਛਮੀ ਤੋਂ ...
ਲੁਧਿਆਣਾ, 16 ਅਕਤੂਬਰ (ਸਲੇਮਪੁਰੀ)-ਵੱਖ ਵੱਖ ਇਨਕਲਾਬੀ- ਜਮਹੂਰੀ ਜੱਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਭਾਜਪਾ ਦੀ ਫਿਰਕੂ ਸਰਕਾਰ ਦੇ ਮੋਦੀ, ਅਮਿੱਤ ਸ਼ਾਹ, ਅਦਿਤਿਆ ਨਾਥ ਯੋਗੀ ਸਮੇਤ ਸਹਿਯੋਗੀਆਂ ਦਾ ਸਥਾਨਕ ...
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਸਲੇਮ ਟਾਬਰੀ ਅਧੀਨ ਆਉਦੇ ਪਿੰਡ ਪੰਜ ਢੇਰਾ ਅਤੇ ਤਲਵੰਡੀ ਕਲਾਂ ਵਿਖੇ ਥਾਣੇਦਾਰ ਸਤਨਾਮ ਸਿੰਘ ਸਹੋਤਾ ਦੀ ਅਗਵਾਈ ਹੇਠ ਚਿੱਟੇ ਦੇ ਨਸ਼ੇ ਦਾ ਟੀਕਾ ਲਗਾਉਣ ਵਾਲੇ 3 ਵਿਅਕਤੀਆਂ ਨੂੰ ਫੜਿਆ ਗਿਆ | ਇਸ ਸਬੰਧੀ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰੀਤੂ ਵਰਮਾ ਵਾਸੀ ਸੰਤੋਖ ਨਗਰ ਦੀ ਸ਼ਿਕਾਇਤ 'ਤੇ ਅਮਲ ...
ਇਯਾਲੀ/ਥਰੀਕੇ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੀ ਅਗਵਾਈ 'ਚ ਚੱਲ ਰਹੀ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਵਲੋਂ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ | ਪਾਰਟੀ ਦੇ ਕੇਂਦਰੀ ਦਫ਼ਤਰ ...
ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੇ ਪਿੰਡ ਫੁੱਲਾਂਵਾਲ ਦੇ ਸਬਸਿਡਰੀ ਸਿਹਤ ਸੈਂਟਰ ਵਿਖੇ ਅੱਜ ਰੂਲਰ ਮੈਡੀਕਲ ਅਫ਼ਸਰ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਸੀ.ਐਚ.ਓ. ਤਹਿਬੀਨ, ਐਚ.ਐੱਮ.ਵੀ. ...
ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਨਹਿਰ ਪੁੱਲ ਟਿੱਬਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗਿੱਲ ਜਸਪਾਲ ਬਾਂਗਰ ਦੀ ਅਗਵਾਈ ਹੇਠ ਕਿਸਾਨ ਭਰਾਵਾਂ ਨੇ ਰਾਵਣ ਰੂਪੀ ਮੋਦੀ ਦਾ ...
ਕਿਹਾ, 2022 ਚੋਣਾਂ'ਚ ਯੂਥ ਵਿੰਗ ਦਾ ਅਹਿਮ ਰੋਲ ਰਹੇਗਾ ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ'ਚ ਯੂਥ ਵਿੰਗ ਦਾ ਅਹਿਮ ਰੋਲ ਰਹੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਵਿੰਗ ਦੇ ਸੀਨੀਅਰ ਆਗੂ ਮਨਸਿਮਰਨ ਸਿੰਘ ਦੇ ਘਰ ਵਿਸ਼ਵਕਰਮਾ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਲੁਧਿਆਣਾ ਦੀ ਪੁਲਿਸ ਨੇ 2 ਅਰਬ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਲੋੜੀਂਦੇ ਐਨਰਜੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਰੇਂਜ ਦੇ ...
ਲੁਧਿਆਣਾ, 16 ਅਕਤੂਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ...
ਲੁਧਿਆਣਾ, 16 ਅਕਤੂਬਰ(ਪੁਨੀਤ ਬਾਵਾ)-ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਕ ਵਿਚਾਰ-ਚਰਚਾ ਕਰਵਾਈ ਗਈ | ਇਸ ਉੱਚ ਪੱਧਰੀ ...
ਚੌਂਕੀਮਾਨ, 16 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਦਾ ਵਾਤਾਵਰਨ ਦਿਨੋਂ-ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਵਾਤਾਵਰਨ ਪ੍ਰੇਮੀ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX