ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਵੈਬਕਾਸਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਚੋਣ ...
ਕੇਰਲ 'ਚ ਟਮਾਟਰ ਦੀ ਕੀਮਤ 150 ਰੁਪਏ ਤੋਂ ਉਪਰ
. . .  1 day ago
ਤਿਰੂਵਨੰਤਪੁਰਮ, 7 ਦਸੰਬਰ - ਟਮਾਟਰ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੇਰਲ 'ਚ ਟਮਾਟਰ 140 ਤੋਂ ...
ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  1 day ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  1 day ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  1 day ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  1 day ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  1 day ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  1 day ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  1 day ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  1 day ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  1 day ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਮੋਗਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਫੂਕੇ ਮੋਦੀ ਸਰਕਾਰ ਦੇ ਪੁਤਲੇ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਇੱਥੇ ਮੁੱਖ ਚੌਕ ਵਿਚ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ/ਮੋਦੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਤੋਤਾ ਸਿੰਘ ਬਹਿਰਾਮਕੇ ਨੇ ਕਿਹਾ ਕਿ ਭਾਜਪਾ ਸਰਕਾਰ ਕਾਰਪੋਰੇਟ ਘਰਾਨਿਆਂ ਦੀ ਦਲਾਲ ਬਣ ਕੇ, ਲੋਕ ਵਿਰੋਧੀ ਕਾਨੂੰਨ ਬਣਾ ਰਹੀ ਹੈ | ਖੇਤੀ ਵਿਰੋਧੀ ਕਾਨੂੰਨ, ਦੇਸ਼ ਵਿਰੋਧੀ ਕਾਨੂੰਨ ਹਨ | ਇਨ੍ਹਾਂ ਕਾਨੂੰਨਾਂ ਨਾਲ ਖੇਤੀ ਕਾਰਪੋਰੇਟ ਘਰਾਨਿਆਂ ਹੱਥ ਚਲੀ ਜਾਵੇਗੀ ਤੇ ਕਿਸਾਨੀ, ਬਾਜ਼ਾਰ, ਮਜ਼ਦੂਰ, ਖਪਤਕਾਰ ਸਭ ਲੁੱਟੇ ਜਾਣਗੇ | ਆਗੂਆਂ ਨੇ ਕਿਹਾ ਕਿ ਭਾਜਪਾ/ਮੋਦੀ ਦੇ ਪੁਤਲੇ ਸਾੜਨ ਦਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਵਿਚ ਖੇਤੀ ਮਾਰੂ ਕਾਨੂੰਨ ਲਿਆਉਣ ਵਾਲੇ, ਬੇਰੁਜ਼ਗਾਰੀ ਵਧਾਉਣ ਵਾਲੇ, ਕਾਰੋਬਾਰ ਠੱਪ ਕਰਨ ਵਾਲੇ, ਵਿੱਦਿਆ ਖੋਹਣ ਵਾਲੇ, ਨਫ਼ਰਤ ਫੈਲਾਉਣ ਵਾਲੇ ਹੁਕਮਰਾਨ ਪ੍ਰਵਾਨ ਨਹੀਂ | ਚੌਕ ਵਿਚ ਪੁਤਲਾ ਸਾੜਨ ਵੇਲੇ ਲੋਕਾਂ ਨੇ ਕਾਲੇ ਕਾਨੂੰਨਾਂ ਤੇ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ | ਲੋਕਾਂ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਭਾਜਪਾ/ਮੋਦੀ ਦਾ ਪੁਤਲਾ ਅਗਨ ਭੇਟ ਕੀਤਾ | ਕਿਸਾਨ ਆਗੂਆਂ ਨੇ 18 ਅਕਤੂਬਰ ਨੂੰ ਰੇਲ ਜਾਮ ਨੂੰ ਸਫਲ ਕਰਨ ਵਾਸਤੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠੀਕ ਦਸ ਵਜੇ ਰੇਲਵੇ ਸਟੇਸ਼ਨ ਮੋਗਾ ਦੀਆਂ ਰੇਲਵੇ ਲਾਈਨਾਂ 'ਤੇ ਪਹੁੰਚਣ | ਇਸ ਮੌਕੇ ਕੁਲਦੀਪ ਭੋਲਾ, ਜਗਜੀਤ ਸਿੰਘ ਧੂੜਕੋਟ, ਸੂਰਤ ਸਿੰਘ ਕਾਦਰ ਵਾਲਾ, ਜਗਰੂਪ ਸਿੰਘ ਰੰਡਿਆਲਾ, ਬੂਟਾ ਸਿੰਘ ਤਖਾਣਵੱਧ, ਕਰਮਵੀਰ ਬੱਧਨੀ, ਸੁਖਜਿੰਦਰ ਖੋਸਾ, ਜਗਵਿੰਦਰ ਕਾਕਾ, ਮਹਿੰਦਰ ਸਿੰਘ ਧੂੜਕੋਟ, ਗੁਰਦਿੱਤ ਦੀਨਾ, ਸੁੱਖਾ ਸਿੰਘ ਵਿਰਕ, ਮਲਕੀਤ ਸਿੰਘ ਦਾਤੇਵਾਲ, ਮੇਜਰ ਸਿੰਘ ਦੋਬੁਰਜੀ, ਤਰਲੋਕ ਸਿੰਘ, ਗੁਰਨੇਕ ਸਿੰਘ ਦੌਲਤਪੁਰਾ, ਜਸਪ੍ਰੀਤ ਕੌਰ ਬੱਧਨੀ, ਬਲਕਰਨ ਲੋਹਟ, ਗੁਰਸੇਵਕ ਸਿੰਘ ਫ਼ੌਜੀ, ਨਿਰਮਲਜੀਤ ਸਿੰਘ ਘਾਲੀ, ਕੁਲਵੰਤ ਜੋਗੇਵਾਲਾ, ਤੀਰਥ ਸਿੰਘ ਕਿਲੀ, ਕੁਲਵੰਤ ਸਿੰਘ ਸ਼ਾਹਵਾਲਾ ਅਤੇ ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ |
ਮੋਦੀ ਸਰਕਾਰ ਵਲੋਂ ਖੇਤੀ ਨਾਲ ਸਬੰਧਿਤ ਲਿਆਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੋਗਾ ਵਲੋਂ ਅਡਾਨੀ ਸਾਇਲੋ ਪਲਾਂਟ ਡਗਰੂ ਦੇ ਅੱਗੇ ਅੱਜ ਮੋਦੀ, ਅਮਿਤ ਸ਼ਾਹ ਤੇ ਕਾਰਪੋਰੇਟ ਘਰਾਨਿਆਂ ਦਾ ਪੁਤਲਾ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ਕਿਸਾਨ ਔਰਤਾਂ ਨੇ ਇਕੱਠੇ ਹੋ ਕੇ ਸਾੜਿਆ | ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ
ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਪਿਛਲੇ ਇਕ ਸਾਲ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਪਰ ਮੋਦੀ ਸਰਕਾਰ ਘੋਲ ਨੂੰ ਫ਼ੇਲ੍ਹ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਕੋਝੇ ਹੱਥਕੰਡੇ ਵਰਤ ਰਹੀ ਹੈ ਤੇ ਹੁਣ ਜੋ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ ਹੈ ਇਹ ਇਸ ਦੀ ਇਕ ਮਿਸਾਲ ਹੈ | ਕਿਸਾਨਾਂ ਦੀ ਸ਼ਹਾਦਤ ਅਜਾਈਾ ਨਹੀਂ ਜਾਣ ਦਿੱਤੀ ਜਾਵੇਗੀ | ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਖ਼ਿਲਾਫ਼ 18 ਅਕਤੂਬਰ ਨੂੰ ਸਵੇਰੇ 10 ਤੋਂ 4 ਵਜੇ ਤੱਕ ਅਜੀਤਵਾਲ ਵਿਖੇ ਜਥੇਬੰਦੀ ਵਲੋਂ ਰੇਲਾਂ ਰੋਕੀਆਂ ਜਾਣਗੀਆਂ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਲੌਰ ਸਿੰਘ ਘੱਲ ਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਭਿੰਦਰ ਸਿੰਘ ਕੋਕਰੀ, ਮਾਸਟਰ ਹਜ਼ੂਰਾ ਘੱਲ ਕਲਾਂ, ਮਹਿੰਦਰ ਕੌਰ, ਜਸਮੇਲ ਕੌਰ, ਇੰਦਰਜੀਤ ਸਿੰਘ, ਚਮਕੌਰ ਸਿੰਘ, ਜਗਦੀਪ ਸਿੰਘ, ਅਮਰਜੀਤ ਕੌਰ, ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ |
ਬਾਘਾ ਪੁਰਾਣਾ, (ਗੁਰਮੀਤ ਸਿੰਘ ਮਾਣੂੰਕੇ)- ਬਲਾਕ ਬਾਘਾ ਪੁਰਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਦਬਾਅ ਨਹੀਂ ਸਕਦੀ ਤੇ ਅਪਰਾਧੀ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਯੂਨੀਅਨ ਵਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਸਮੇਂ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਪ੍ਰਧਾਨ ਲਖਵੀਰ ਸਿੰਘ ਕੋਮਲ, ਮੇਜਰ ਸਿੰਘ ਘੋਲੀਆ, ਭੁਪਿੰਦਰ ਸਿੰਘ ਸਮਾਧ ਭਾਈ, ਪ੍ਰਧਾਨ ਜਗਜੀਤ ਸਿੰਘ ਸਮਾਧ ਭਾਈ, ਚਮਕੌਰ ਸਿੰਘ ਘੋਲੀਆ, ਕੁਲਵੰਤ ਸਿੰਘ ਮਾਣੂੰਕੇ, ਮੱਖਣ ਸਿੰਘ ਕਲੇਰ, ਭੁਪਿੰਦਰ ਸਿੰਘ ਮਾਣੂੰਕੇ, ਜੀਤ ਸਿੰਘ ਘੋਲੀਆ, ਜੱਸੀ ਭਲੂਰ, ਠਾਣਾ ਸਿੰਘ, ਗੁਰਿੰਦਰ ਸਿੰਘ, ਰੁਮਾਣਾ ਸਿੰਘ, ਬਲਵਿੰਦਰ ਸਿੰਘ ਫੂਲੇਵਾਲਾ, ਪਿ੍ਤਪਾਲ ਸਿੰਘ, ਗੁਰਮੀਤ ਸਿੰਘ ਫੂਲੇਵਾਲਾ, ਵੈਦ ਨਿਰਮਲ ਸਿੰਘ, ਮੁਖਤਿਆਰ ਸਿੰਘ ਘੋਲੀਆ, ਕਰਨੈਲ ਸਿੰਘ, ਹਾਕਮ ਸਿੰਘ, ਤੇਜ ਸਿੰਘ, ਜਸਪ੍ਰੀਤ ਸਿੰਘ, ਭਗਵੰਤ ਸਿੰਘ, ਜਸਵੀਰ ਸਿੰਘ ਜੱਸੀ, ਬੁੱਧ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਮਹਿੰਦਰ ਸਿੰਘ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |
ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਕਰੀਬ 1 ਸਾਲ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਜਥੇਬੰਦੀਆਂ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਜਾਰੀ ਹੈ ਉੱਥੇ ਹੀ ਵੱਖ ਵੱਖ ਥਾਵਾਂ 'ਤੇ ਲਗਾਤਾਰ ਹੁੰਦੇ ਮੁਜ਼ਾਹਰਿਆਂ ਤਹਿਤ ਮੇਨ ਚੌਕ ਕੋਟ ਈਸੇ ਖਾਂ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਰਮਨਦੀਪ ਰਿੰਪੀ ਖੋਸਾ, ਸੀਨੀਅਰ ਆਗੂ ਜਸਵੀਰ ਸਿੰਘ ਸੀਰਾ ਖੋਸਾ, ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਸਿੰਘ ਘਲੋਟੀ, ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮ ਕੇ, ਜਸਵੀਰ ਸਿੰਘ ਮੰਦਰ ਜ਼ਿਲ੍ਹਾ ਮੀਤ ਪ੍ਰਧਾਨ ਕਾਦੀਆਂ, ਬਲਦੇਵ ਸਿੰਘ ਕੈਨੇਡੀਅਨ ਖੋਸਾ ਆਦਿ ਨੇ ਕਿਹਾ ਕਿ ਕਿਸਾਨਾਂ ਸਮੇਤ ਹਰ ਵਰਗ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਦੀ ਬਜਾਏ ਪੂੰਜੀਪਤੀਆਂ ਦੀ ਕਠਪੁਤਲੀ ਬਣੀ ਮੋਦੀ ਸਰਕਾਰ ਆਪਣੇ ਫ਼ਰਜ਼ਾਂ ਦੇ ਉਲਟ ਕਿਸਾਨੀ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ ਪਰ ਅਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ | ਇਸ ਮੌਕੇ ਹਰਨੇਕ ਸਿੰਘ ਮਸੀਤਾਂ ਜਨਰਲ ਸਕੱਤਰ ਲੱਖੋਵਾਲ, ਪ੍ਰਮਾਤਮਾ ਸਿੰਘ ਖੋਸਾ, ਮਨਪ੍ਰੀਤ ਸਿੰਘ ਵਰ੍ਹੇ ਬਲਾਕ ਮੀਤ ਪ੍ਰਧਾਨ ਕਾਦੀਆਂ, ਕਰਨਪਾਲ ਸਿੰਘ ਘੋਨਾ, ਅਵਤਾਰ ਸਿੰਘ ਘਲੋਟੀ, ਸੂਬੇਦਾਰ ਰਾਜਵਿੰਦਰ ਸਿੰਘ ਬਹਿਰਾਮ ਕੇ, ਅੰਗਰੇਜ ਸਿੰਘ ਰੱਜੀ ਵਾਲਾ, ਗੁਰਪ੍ਰੀਤ ਸਿੰਘ ਹੇਰ ਘਲੋਟੀ, ਜਗਤਾਰ ਸਿੰਘ ਕੜਿਆਲ, ਗੁਰਮੇਲ ਸਿੰਘ ਬਲਾਕ ਮੀਤ ਪ੍ਰਧਾਨ, ਨੋਨੀ ਪ੍ਰਧਾਨ ਖੋਸਾ ਰਣਧੀਰ, ਮਾਨ ਸਿੰਘ, ਜਗੀਰ ਸਿੰਘ ,ਕਾਬਲ ਸਿੰਘ, ਬੂਟਾ ਸਿੰਘ, ਮਲੂਕ ਸਿੰਘ ਲੌਂਗੀਵਿੰਡ, ਜਗਤਾਰ ਸਿੰਘ, ਅੰਗਰੇਜ਼ ਸਿੰਘ ਰੱਜੀ ਵਾਲਾ, ਕਾਰਜ ਸਿੰਘ ਮਸੀਤਾਂ ਤੇ ਹੋਰ ਕਿਸਾਨ ਹਾਜ਼ਰ ਸਨ |
<br/>

ਕੌਂਸਲਰ ਪਰਮਜੀਤ ਸਿੰਘ ਕੈਂਥ ਨੇ ਆਪਣੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲਿਆ ਨਿਸ਼ਾਨੇ 'ਤੇ

ਬਾਘਾ ਪੁਰਾਣਾ, 16 ਅਕਤੂਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ-3 ਵਿਚਲੇ ਜੈਨ ਸਕੂਲ ਦੇ ਪਿਛਲੇ ਪਾਸੇ ਛੱਪੜ ਦੇ ਨਾਲ ਦੀ ਜਾਂਦਾ ਨਾਲਾ ਟੁੱਟਿਆ ਹੋਣ ਕਰਕੇ ਗੰਦਾ ਪਾਣੀ ਖੁੱਲ੍ਹੀ ਜਗ੍ਹਾ ਵਿਚ ਜਮ੍ਹਾ ਹੋ ਰਿਹਾ ਸੀ | ਇਸ ਸਬੰਧੀ ਲੋਕਾਂ ਨੂੰ ਪੇਸ਼ ਆ ਰਹੀਆਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨ ਡੀ.ਏ.ਪੀ. ਖਾਦ ਦੀ ਘਾਟ ਕਾਰਨ ਪ੍ਰੇਸ਼ਾਨ

ਅਜੀਤਵਾਲ, 16 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਦੇਸ਼ ਭਰ 'ਚ ਡੀ.ਏ.ਪੀ. ਖਾਦ ਦੀ ਸਪਲਾਈ ਦੇਰੀ ਨਾਲ ਹੋਣ ਕਾਰਨ ਕਿਸਾਨਾਂ ਵਿਚ ਖਾਦ ਦੀ ਘਾਟ ਨੂੰ ਲੈ ਕੇ ਤੌਖਲਾ ਬਣਿਆ ਹੋਇਆ ਹੈ ਤੇ ਕਿਸਾਨ ਇਹ ਮਹਿਸੂਸ ਕਰਦੇ ਹਨ ਕਿ ਕਿਸਾਨ ਸੰਘਰਸ਼ ਕਾਰਨ ਕੇਂਦਰ ਸਰਕਾਰ ਜਾਣ ਬੁੱਝ ਕੇ ...

ਪੂਰੀ ਖ਼ਬਰ »

ਸੇਖਾ ਕਲਾਂ 'ਚ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਸੜ ਕੇ ਸੁਆਹ

ਠੱਠੀ ਭਾਈ, 16 ਅਕਤੂਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਵਿਖੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਨਾਲ ਭਰੇ ਹੋਏ ਟਰਾਲੇ ਨੂੰ ਅੱਗ ਲੱਗ ਜਾਣ ਕਰ ਕੇ ਬੁਰੀ ਤਰ੍ਹਾਂ ਸੜ ਕੇ ਸਵਾਹ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਗੁਰਪਿਆਰ ...

ਪੂਰੀ ਖ਼ਬਰ »

ਹਰੇਕ ਵਿਧਾਨ ਸਭਾ ਹਲਕੇ 'ਚ 21 ਤੇ 28 ਅਕਤੂਬਰ ਨੂੰ ਲੱਗਣਗੇ ਵਿਸ਼ੇਸ਼ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਆਧਾਰ ਉੱਤੇ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਮਿਸ਼ਨ ਮੋਡ 'ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ | ਇਸੇ ਕਵਾਇਦ ਤਹਿਤ ਹੀ ਲੋਕਾਂ ਵਲੋਂ ਦਿੱਤੀਆਂ ...

ਪੂਰੀ ਖ਼ਬਰ »

31 ਤੱਕ ਪੈਨਸ਼ਨਾਂ ਸੋਧਣ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ 'ਤੇ ਪੱਕੇ ਮੋਰਚੇ ਲਾਉਣ ਦਾ ਅਲਟੀਮੇਟਮ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਅੱਜ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹਲਕਾ ਮੋਗਾ ਦੇ ਵਿਧਾਇਕ ਹਰਜੋਤ ਕਮਲ ਨੂੰ ਪੈਨਸ਼ਨਰਾਂ ਲਈ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦਾ ਸੋਧਿਆ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ

ਮੋਗਾ, 16 ਅਕਤੂਬਰ (ਗੁਰਤੇਜ ਸਿੰਘ)- ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ਵਿਚ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਮਜ਼ਦੂਰ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਾ ਹੈ | ਜਾਣਕਾਰੀ ਅਨੁਸਾਰ ਬਲਦੇਵ ਸਿੰਘ ਉਮਰ 28 ਸਾਲ ਪਿੰਡ ਚੂਹੜਚੱਕ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਦੇਣ ਲਈ ਪਾਲਿਸੀ ਜਾਰੀ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਦੇਣ ਲਈ ਇਕ ਪਾਲਿਸੀ ਜਾਰੀ ਕੀਤੀ ਹੈ | ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ...

ਪੂਰੀ ਖ਼ਬਰ »

ਕੋਵਿਡ-19 ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਲੈਣੀ ਵੀ ਓਨਾ ਹੀ ਜ਼ਰੂਰੀ, ਜਿੰਨੀ ਪਹਿਲੀ-ਡਾ: ਇੰਦਰਵੀਰ ਗਿੱਲ

ਮੋਗਾ, 16 ਅਕਤੂਬਰ (ਗੁਰਤੇਜ ਸਿੰਘ)- ਕੋਰੋਨਾ ਬਿਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਲੈਣ ਲਈ ਲੋਕਾਂ ਨੂੰ ਬਲਾਕ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਗਿੱਲ ਵਲੋਂ ਅਪੀਲ ਕੀਤੀ ...

ਪੂਰੀ ਖ਼ਬਰ »

ਆਇਲਟਸ ਪੈਸ਼ਨ ਸੰਸਥਾ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ 7 ਬੈਂਡ

ਬਾਘਾ ਪੁਰਾਣਾ, 16 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਸਥਿਤ ਨਾਮਵਰ ਆਇਲਟਸ ਪੈਸ਼ਨ ਸੰਸਥਾ ਤੋਂ ਹਰ ਹਫ਼ਤੇ ਅਨੇਕਾਂ ਵਿਦਿਆਰਥੀ ਵੱਖ-ਵੱਖ ਵਿਦੇਸ਼ਾਂ ਲਈ ਚੰਗੇ ਬੈਂਡ ਪ੍ਰਾਪਤ ਕਰਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ | ਸੰਸਥਾ ਦੇ ...

ਪੂਰੀ ਖ਼ਬਰ »

ਮਾਤਾ ਦਮੋਦਰੀ ਸਕੂਲ ਡਰੋਲੀ ਭਾਈ ਵਿਖੇ ਨੈਸਲੇ ਨੇ ਪਾਣੀ ਵਾਲੀ ਟੈਂਕੀ ਲਗਵਾਈ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)- ਮਾਤਾ ਦਮੋਦਰੀ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ (ਮੋਗਾ) ਵਿਖੇ ਨੈਸਲੇ ਇੰਡੀਆ ਲਿਮਟਿਡ ਮੋਗਾ ਵਲੋਂ ਲਗਾਏ ਵਾਟਰ ਟੈਂਕ ਦਾ ਉਦਘਾਟਨ ਨੈਸਲੇ ਕੰਪਨੀ ਦੇ ਸਟੈਨਲੇ ਅਤੇ ਪਿ੍ੰਸੀਪਲ ਡਾ.ਰਾਗਿਨੀ ਸ਼ਰਮਾ ਨੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਬੱਧਨੀ ਕਲਾਂ ਦਾਣਾ ਮੰਡੀ 'ਚ ਦੁਸਹਿਰਾ ਮਨਾਇਆ

ਬੱਧਨੀ ਕਲਾਂ, 16 ਅਕਤੂਬਰ (ਸੰਜੀਵ ਕੋਛੜ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਵਲੋਂ ਦੁਸਹਿਰੇ ਮੌਕੇ ਭਾਜਪਾ ਹਕੂਮਤ ਦੇ ਕੇਂਦਰੀ ਲੀਡਰਾਂ ਮੋਦੀ, ਅਮਿਤ ਸ਼ਾਹ, ਯੋਗੀ, ਆਸ਼ਿਸ਼ ਮਿਸ਼ਰਾ, ਅਜੇ ...

ਪੂਰੀ ਖ਼ਬਰ »

ਜਨਮ ਦਿਨ 'ਤੇ ਬੂਟੇ ਲਾਉਣ ਦੀ ਰੀਤ ਤੋਰਨ ਦੀ ਲੋੜ- ਢਿੱਲੋਂ

ਗਿੱਦੜਬਾਹਾ, 16 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਭੈ ਸਿੰਘ ਢਿੱਲੋਂ ਨੇ ਆਪਣਾ ਜਨਮ ਦਿਨ ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿਚ ਬੂਟੇ ਲਗਾ ਕੇ ਮਨਾਇਆ ਗਿਆ | ਇਸ ਦੌਰਾਨ ਹਲਕਾ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਵਿਖੇ ਪਹੁੰਚ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਵਿਖੇ ਸਾਇੰਸ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜੁਲਾਈ 2021 ਦੀਆਂ ਆਨਲਾਈਨ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬੀ.ਐੱਸ.ਸੀ. ਸਮੈਸਟਰ-4 ਨਾਨ ਮੈਡੀਕਲ ਤੇ ...

ਪੂਰੀ ਖ਼ਬਰ »

ਵਿਧਾਇਕ ਰੋਜ਼ੀ ਬਰਕੰਦੀ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਕਰੰਦੀ ਵਲੋਂ 18 ਅਕਤੂਬਰ ਦੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸ੍ਰੀ ਮੁਕਤਸਰ ਸਾਹਿਬ ਦੌਰੇ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ 'ਚ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ-ਭਾਈ ਫ਼ੌਜੀ/ਬੂਟਾ ਸਿੰਘ

ਕੋਟ ਈਸੇ ਖਾਂ, 16 ਅਕਤੂਬਰ (ਨਿਰਮਲ ਸਿੰਘ ਕਾਲੜਾ)- 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਭਾਈ ਅਵਤਾਰ ਸਿੰਘ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਯੂਨੀਅਨ ਦੇ ਮੈਂਬਰਾਂ ਵਲੋਂ ਮੋਰਿੰਡਾ ਰੈਲੀ ਸੰਬੰਧੀ ਮੀਟਿੰਗ

ਬਾਘਾ ਪੁਰਾਣਾ, 16 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਮੋਰਿੰਡਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਯੂਨੀਅਨ ਪ੍ਰਧਾਨ ਕੇਵਲ ਸਿੰਘ ਖੋਟੇ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਲੋਬਲ ਹੈਂਡ ਵਾਸ਼ਿੰਗ ਦਿਵਸ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਹੀ ਹੈ | ਅੱਜ ...

ਪੂਰੀ ਖ਼ਬਰ »

ਹੋਲੀ ਹਾਰਟ ਕਿੰਡਰਗਾਰਟਨ ਸਕੂਲ 'ਚ ਮਨਾਇਆ ਦੁਸਹਿਰਾ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)- ਮੋਗਾ ਜ਼ਿਲ੍ਹੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਵਿਚ ਬੱਚਿਆਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸ਼ਿਵਾਨੀ ਅਰੋੜਾ ਸ਼ਾਮਿਲ ਹੋਏ | ਬੱਚਿਆਂ ...

ਪੂਰੀ ਖ਼ਬਰ »

ਵਲੰਟੀਅਰਾਂ ਨੇ ਦਸਮੇਸ਼ ਸਕੂਲ 'ਚ ਮਨਾਇਆ ਦੁਸਹਿਰਾ

ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਦੁਸਹਿਰੇ ਸਬੰਧੀ ਸਮਾਗਮ ਕਰਵਾਇਆ | ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਗਾਜ਼ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਮੋਗਾ ਦੇ ਵਿਦਿਆਰਥੀ ਆਈਲਟਸ 'ਚ ਮਾਰ ਰਹੇ ਮੱਲਾਂ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)- ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਅਨੰਤਦੀਪ ਸਿੰਘ ਨੇ ਆਈਲਟਸ ਵਿਚ ਓਵਰਆਲ 7 ਬੈਂਡ ਤੇ ਲਿਸਨਿੰਗ ਵਿਚੋਂ 9 ਬੈਂਡ ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਐਮ.ਡੀ. ਸੁਭਾਸ਼ ਪਲਤਾ, ਡਾਇਰੈਕਟਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ 'ਚ ਭਾਸ਼ਾ ਦਿਵਸ ਮਨਾਇਆ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਸਵਰਨਜੀਤ ਸਿੰਘ ਦੀ ਅਗਵਾਈ ਵਿਚ ਨਿਸ਼ਕਾਮ ਸੇਵਾ ਸੁਸਾਇਟੀ ਸਕਾਲਰਸ਼ਿਪ ਵਿਭਾਗ ਦੇ ਮੁਖੀ ਪ੍ਰੋਫੈਸਰ ਬਾਲਾ ਖੰਨਾ ਅਤੇ ਪ੍ਰੋਫੈਸਰ ਵਿਕਾਸ ਮੌਂਗੀਆ ਵਲੋਂ ਪੰਜਾਬੀ ਵਿਭਾਗ ਗੁਰੂ ...

ਪੂਰੀ ਖ਼ਬਰ »

ਕਾਂਗਰਸ ਦੇ ਫ਼ੈਸਲਿਆਂ ਨੇ ਦਿੱਤਾ ਲੋਕ ਹਿਤੈਸ਼ੀ ਹੋਣ ਦਾ ਸਬੂਤ- ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ

ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਦੇ ਭਲੇ ਲਈ ਲਿਆ ਗਿਆ ਹਰ ਫ਼ੈਸਲਾ ਸ਼ਲਾਘਾਯੋਗ ਹੈ ਅਤੇ ਇਨ੍ਹਾਂ ਫ਼ੈਸਲਿਆਂ ਕਾਰਨ ਕਾਂਗਰਸ ਪਾਰਟੀ ਵਲੋਂ ਲੋਕ ਹਿਤੈਸ਼ੀ ...

ਪੂਰੀ ਖ਼ਬਰ »

ਨੈਸ ਦੀ ਪ੍ਰੀਖਿਆ ਤਿਆਰੀ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਕੂਲ ਮੁਖੀਆਂ ਨਾਲ ਮੀਟਿੰਗ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)- ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਮੋਗਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਨੈਸ ਪ੍ਰੀਖਿਆ ਲਈ ਪ੍ਰਾਈਵੇਟ, ਏਡਿਡ, ਅਨ ਏਡਿਡ ਸਕੂਲ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾ ਦੀ ਮੀਟਿੰਗ ...

ਪੂਰੀ ਖ਼ਬਰ »

16ਵੀਂ ਵਿਆਹ ਵਰ੍ਹੇਗੰਢ 'ਤੇ ਇਕ ਵਾਰ ਫਿਰ ਇਕੱਠਿਆਂ ਖ਼ੂਨਦਾਨ ਕਰ ਕੇ ਪੈਦਾ ਕੀਤੀ ਮਿਸਾਲ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਆਂ ਵਿਚ ਡੀ.ਪੀ. ਦੇ ਅਹੁਦੇ 'ਤੇ ਕੰਮ ਕਰ ਰਹੇ ਮਾਸਟਰ ਪਰਮਜੀਤ ਸਿੰਘ ਅਤੇ ਰੂਰਲ ਡਿਸਪੈਂਸਰੀ ਸਲੀਣਾ ਵਿਚ ਸੀ.ਐਚ.ਓ. ਦੇ ਅਹੁਦੇ 'ਤੇ ਕੰਮ ਕਰ ਰਹੀ ਸਟਾਫ਼ ਨਰਸ ਰਾਜਪਾਲ ਕੌਰ ...

ਪੂਰੀ ਖ਼ਬਰ »

ਚਾਰ ਰੋਜ਼ ਸਕਾਊਟ ਐਂਡ ਗਾਈਡ ਕੈਂਪ ਲਗਾਇਆ

ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)- ਸੰਤ ਬਾਬਾ ਭਜਨ ਸਿੰਘ ਪਟਿਆਲੇ ਵਾਲਿਆਂ ਵਲੋਂ ਚਲਾਈ ਜਾ ਰਹੀ ਸਿੱਖਿਆ ਸੰਸਥਾ ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿਖੇ ਚਾਰ ਰੋਜ਼ਾ ਸਕਾਊਟ ਐਂਡ ਗਾਈਡ ਕੈਂਪ ਲਗਾਇਆ ਗਿਆ | ਸਟੇਟ ਟਰੇਨਿੰਗ ਕਮਿਸ਼ਨਰ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਕੀਤਾ ਕਿਸਾਨ ਅੰਦੋਲਨ ਨੂੰ ਸਮਰਪਿਤ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿੱਥੇ ਸ਼੍ਰੋਮਣੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਉੱਥੇ ਕਿਸਾਨੀ ਦਾ ਮੁਕਤੀ ਦਾਤਾ ਵੀ ਕਿਹਾ ਜਾਂਦਾ ਹੈ | ਉਨ੍ਹਾਂ ਵਲੋਂ ਜ਼ਿਮੀਂਦਾਰੀ ਦੇ ਚੁੰਗਲ ਵਿਚੋਂ ਛਡਵਾਈ ਗਈ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਮੋਗਾ ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ

ਮੋਗਾ, 16 ਅਕਤੂਬਰ (ਅਸ਼ੋਕ ਬਾਂਸਲ)- ਆਮ ਆਦਮੀ ਪਾਰਟੀ ਹਲਕਾ ਮੋਗਾ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਤੇ ਮੁੱਖ ਬੁਲਾਰੇ ਨਵਦੀਪ ਸੰਘਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਸਬੰਧੀ ਦੱਸਿਆ ਕਿ ...

ਪੂਰੀ ਖ਼ਬਰ »

'ਆਪ' ਵਲੋਂ ਸ਼ਾਹ ਤੇ ਚੰਨੀ ਦੇ ਭਲਕੇ ਫੂਕੇ ਜਾਣਗੇ ਪੁਤਲੇ- ਵਿਧਾਇਕ ਬਿਲਾਸਪੁਰ

ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਦਿੱਤੇ ਗਏ ਵੱਧ ਅਧਿਕਾਰਾਂ ਦੇ ਵਿਰੋਧ ਵਜੋਂ ਆਮ ਆਦਮੀ ਪਾਰਟੀ ਨੇ 18 ਅਕਤੂਬਰ ਨੂੰ ਦੁਪਹਿਰ 12 ਵਜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਮੱਖਣ ਬਰਾੜ ਵਲੋਂ ਸ਼ਹਿਰ ਦੇ ਕੌਂਸਲਰਾਂ ਤੇ ਸੀਨੀਅਰ ਲੀਡਰਾਂ ਨਾਲ ਮੀਟਿੰਗ

ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਗ੍ਰਹਿ ਵਿਖੇ ਪਾਰਟੀ ਦੇ ਸੀਨੀਅਰ ਆਗੂ ਤੇ ਕੌਂਸਲਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਅਜੀਤਵਾਲ, 16 ਅਕਤੂਬਰ (ਹਰਦੇਵ ਸਿੰਘ ਮਾਨ)- ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸ਼ਰੀਆ ਪਲਤਾ, ਪਿ੍ੰਸੀਪਲ ਸਾਕਸ਼ੀ ਗੁਲੇਰੀਆ ਨੇ ਦੱਸਿਆ ...

ਪੂਰੀ ਖ਼ਬਰ »

ਸਪਰਿੰਗ ਡਿਊ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

ਅਜੀਤਵਾਲ, 16 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸ਼ਕਤੀ, ਭਗਤੀ ਤੇ ਮੁਕਤੀ ਦੇ ਦਾਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਪਿ੍ੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਮੂਹ ...

ਪੂਰੀ ਖ਼ਬਰ »

ਰਾਮ ਸਿੰਘ ਬਣੇ ਐੱਸ.ਆਈ.ਓ. ਹਲਕਾ ਮੋਗਾ ਦੇ ਇੰਚਾਰਜ

ਮੋਗਾ, 16 ਅਕਤੂਬਰ (ਗੁਰਤੇਜ ਸਿੰਘ)- ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਦੇ ਯਤਨਾਂ ਸਦਕਾ ਐੱਸ.ਓ.ਆਈ. ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਖੋਟੇ ਵਲੋਂ ਨੌਜਵਾਨ ਰਾਮ ਸਿੰਘ ਗਿੱਲ ਚੜਿੱਕ ਨੂੰ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰ ਮਾਣੂੰਕੇ ਵਲੋਂ ਅਜੀਤਵਾਲ ਸਰਕਲ ਦੇ ਪਿੰਡਾਂ ਦਾ ਦੌਰਾ

ਅਜੀਤਵਾਲ, 16 ਅਕਤੂਬਰ (ਹਰਦੇਵ ਸਿੰਘ ਮਾਨ)- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਅਜੀਤਵਾਲ ਸਰਕਲ ਦੇ ਪਿੰਡ ਮੱਦੋਕੇ, ਢੁੱਡੀਕੇ, ਚੂਹੜਚੱਕ ਨਵਾਂ, ਚੂਹੜਚੱਕ ਪੁਰਾਣਾਂ, ਅਜੀਤਵਾਲ ਦਾ ਦੌਰਾ ਕਰਕੇ ਅਕਾਲੀ ਆਗੂ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX