ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਅੰਮ੍ਰਿਤਸਰ

ਭਗਤਾਂਵਾਲਾ ਦਾਣਾ ਮੰਡੀ 'ਚ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ

ਅੰਮਿ੍ਤਸਰ, 17 ਅਕਤੂਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਜ਼ਿਲ੍ਹੇ ਦੀ ਪ੍ਰਮੁੱਖ ਭਗਤਾਂਵਾਲਾ ਮੰਡੀ 'ਚ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ ਪਿਆ ਹੈ ਅਤੇ ਅਦਾਇਗੀ ਵੀ ਨਾ-ਮਾਤਰ ਹੈ | ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ | ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਮੰਡੀ 'ਚ 1509 ਤਕਰੀਬਨ ਪੌਣੇ ਅੱਠ ਲੱਖ ਕੁਇੰਟਲ ਆ ਚੁੱਕੀ ਹੈ | ਪਰਮਲ ਦੀ ਸਰਕਾਰੀ ਖ਼ਰੀਦ 2 ਲੱਖ ਬੋਰੀਆਂ ਦੇ ਕਰੀਬ ਹੋਈ ਹੈ ਜਿਸ 'ਚੋਂ ਲਗਪਗ 25 ਹਜ਼ਾਰ ਬੋਰੀਆਂ ਦੀ ਚੁਕਾਈ ਹੋਈ ਹੈ | ਅਦਾਇਗੀ ਵੀ ਬਹੁਤ ਜ਼ਿਆਦਾ ਨਹੀਂ ਹੋਈ | ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਝੋਨਾ ਖਰੀਦਣ ਤੋਂ ਬਾਅਦ ਵੀ ਲਿਫਟਿੰਗ ਨਹੀਂ ਕਰਵਾਈ ਜਾ ਰਹੀ ਜਿਸ ਕਰਕੇ ਮੰਡੀ 'ਚ ਝੋਨੇ ਦੀ ਫ਼ਸਲ ਲਗਾਤਾਰ ਵਧਦੀ ਜਾ ਰਹੀ ਹੈ | ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਨਹੀਂ ਹੋਈ | ਉਨ੍ਹਾਂ ਨੇੇ ਮੰਗ ਕੀਤੀ ਕਿ ਝੋਨੇ ਦੀ ਚੁਕਾਈ 'ਚ ਤੇਜੀ ਲਿਆਂਦੀ ਜਾਵੇ ਅਤੇ ਅਦਾਇਗੀ ਤੈਅ ਸਮੇਂ 'ਚ ਕਰਨ ਨੂੰ ਯਕੀਨੀ ਬਣਾਇਆ ਜਾਵੇ | ਮੰਡੀ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ 1509 ਦਾ ਔਸਤਨ ਮੁੱਲ 2700 ਤੋਂ 3100 ਰੁਪਏ ਤੱਕ ਹੈ ਜਦ ਕਿ ਸਰਕਾਰੀ ਪਰਮਲ ਦਾ ਘੱਟੋ-ਘੱਟ ਮੁੱਲ 1960 ਰੁਪਏ ਹੈ ਅਤੇ ਇਸ ਵਿਚ 17 ਪ੍ਰਤੀਸ਼ਤ ਤੱਕ ਨਮੀ ਹੋ ਸਕਦੀ ਹੈ |

ਰਾਜਾ ਵੰੜਿਗ ਨੇ ਨਾਜਾਇਜ਼ ਚੱਲਦੀਆਂ 100 ਬੱਸਾਂ ਬਾਰੇ ਵੱਟੀ ਚੱੁਪ- ਸੁਰੇਸ਼ ਸ਼ਰਮਾ

ਅੰਮਿ੍ਤਸਰ, 17 ਅਕਤੂਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੰੜਿਗ ਨੇ ਅੰਮਿ੍ਤਸਰ ਫੇਰੀ ਦੌਰਾਨ ਸ਼ਹਿਰ 'ਚ ਚੱਲਦੀਆਂ 100 ਨਾਜਾਇਜ਼ ਬੱਸਾਂ ਬਾਰੇ ਚੱੁਪ ਵੱਟੀ ਰੱਖੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਆਰ. ...

ਪੂਰੀ ਖ਼ਬਰ »

ਰਾਜਾ ਵੜਿੰਗ ਦੀ ਫੇਰੀ ਦਾ ਟਰਾਂਸਪੋਰਟ ਅਧਿਕਾਰੀ 'ਤੇ ਪਿਆ ਪ੍ਰਭਾਵ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਜਿਥੇ ਅੱਜ ਸਵੇਰੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਥੇ ਕੇਂਦਰੀ ਬੱਸ ਅੱਡੇ ਦੀ ਚੈਕਿੰਗ ਕਰਕੇ ਨਿੱਜੀ ਬੱਸਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਇਥੇ 20 ਬੱਸਾਂ ਜਬਤ ਕੀਤੀਆਂ ਹਨ, ਉਥੇ ਇਸ ਵੱਡੀ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ 'ਚ ਕਾਂਗਰਸ ਤੇ 'ਆਪ' ਨੂੰ ਝਟਕਾ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ 'ਚ ਸ਼੍ਰੋਮਣੀ ਅਕਾਲੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਬਲਜੀਤ ਕੌਰ ਸਠਿਆਲਾ ਸਮੇਤ ਸਰਪੰਚ, ਸਾਬਕਾ ਸਰਪੰਚ, ਪੰਚ ...

ਪੂਰੀ ਖ਼ਬਰ »

ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਉਣ ਨਾਲ 'ਆਪ' ਦੀ ਸਥਿਤੀ ਹੋਰ ਮਜ਼ਬੂਤ ਹੋਈ- ਸਿਸੋਦੀਆ

ਅੰਮਿ੍ਤਸਰ, 17 ਅਕਤੂਬਰ (ਗਗਨਦੀਪ ਸ਼ਰਮਾ)-ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਤੇ ਦਿੱਲੀ ਦੇ ਉਪ-ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵਲੋਂ ਸਾਬਕਾ ਆਈ. ਜੀ. ਤੇ ਪਾਰਟੀ ਦੇ ਆਗੂ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਗ੍ਰਹਿ ਪੁੱਜ ਕੇ ਵਿਧਾਨ ਸਭਾ ਦੇ ਸਬੰਧ 'ਚ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਪੇਂਡੋਰਾ ਪੇਪਰ ਮਾਮਲੇ 'ਚ ਇਮਰਾਨ ਖ਼ਾਨ ਦੀ ਸਰਕਾਰ ਨੰਬਰ ਇਕ 'ਤੇ- ਮਰੀਅਮ ਨਵਾਜ਼

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਲ ਹੀ 'ਚ ...

ਪੂਰੀ ਖ਼ਬਰ »

-ਅੱਜ ਨਹੀਂ ਮਿਲਿਆ ਕੋਰੋਨਾ ਦਾ ਕੋਈ ਵੀ ਮਾਮਲਾ -

ਡੇਂਗੂ ਪੀੜਤਾਂ ਦੀ ਗਿਣਤੀ 1000 ਤੋਂ ਟੱਪੀ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੋਰੋਨਾ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ ਕਿ ਅੱਜ ਕੋਰੋਨਾ ਦਾ ਇਕ ਵੀ ਮਰੀਜ਼ ਨਹੀਂ ਮਿਲਿਆ ਹੈ ਪਰ ਬੁਰੀ ਖਬਰ ਹੈ ਕਿ ਡੇਂਗੂ ਪੀੜਤਾਂ ਦੀ ਗਿਣਤੀ 1000 ਤੋਂ ਟੱਪ ਗਈ ਹੈ ਅਤੇ ਸਰਕਾਰੀ ...

ਪੂਰੀ ਖ਼ਬਰ »

ਸਿੰਘੂ ਬਾਰਡਰ ਘਟਨਾ ਨੂੰ ਜਾਤੀਵਾਦ ਦੀ ਰੰਗਤ ਦੇਣਾ ਗ਼ਲਤ-ਦਲ ਖ਼ਾਲਸਾ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਤੋਂ ਬਾਅਦ ਬਣੇ ਸੰਵੇਦਣਸ਼ੀਲ ਹਾਲਾਤਾਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਇਹ ਇਕ ਨਿਰੋਲ ਬੇਅਦਬੀ ਦਾ ਮਾਮਲਾ ਹੈ ਤੇ ਇਸ ਨੂੰ ਜਾਤੀਵਾਦ ਦੀ ਰੰਗਤ ਦੇਣਾ ...

ਪੂਰੀ ਖ਼ਬਰ »

ਸਿੱਧੂ ਦੇ ਘਰ ਨੇੜੇ ਇਕ ਕੋਠੀ 'ਚ ਹੋਈ ਲੱਖਾਂ ਦੀ ਚੋਰੀ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਸੂਬਾ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਤੇ ਸ਼ਹਿਰ ਦੀ ਪਾਸ਼ ਕਾਲੋਨੀ ਹੋਲੀ ਸਿਟੀ ਦੀ ਇਕ ਕੋਠੀ 'ਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਦੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ ਜਦੋਂ ਕਿ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ 2 ਮੁਲਾਜ਼ਮਾਂ ਦੀ ਭੇਦਭਰੀ ਹਾਲਤ 'ਚ ਮੌਤ- ਡੇਂਗੂ ਹੋਣ ਦਾ ਖ਼ਦਸ਼ਾ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ 2 ਮੁਲਾਜ਼ਮਾਂ ਦੀ ਅੱਜ ਭੇਦਭਰੀ ਹਾਲਤ 'ਚ ਮੌਤ ਹੋਣ ਕਾਰਨ ਕਾਫੀ ਸੋਗਮਈ ਮਾਹੌਲ ਪੈਦਾ ਹੋ ਗਿਆ ਹੈ | ਦੋਵ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਫੌਰੀ ਤੌਰ 'ਤੇ ਪਤਾ ...

ਪੂਰੀ ਖ਼ਬਰ »

ਲੁਟੇਰਿਆਂ ਨੇ ਖੋਹਿਆ ਹਸਪਤਾਲ ਦੀ ਮੁਲਾਜ਼ਮ ਦਾ ਪਰਸ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ 'ਚ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਤਹਿਤ ਇਕ ਹੋਰ ਲੜਕੀ ਲੁੱਟ ਖੋਹ ਦਾ ਸ਼ਿਕਾਰ ਹੋਈ ਹੈ | ਹਸਪਤਾਲ ਦੀ ਸਿਹਤ ਮੁਲਾਜ਼ਮ ਇਸ ਲੜਕੀ ਪਾਸੋਂ ਲੁਟੇਰੇ ਉਸਦਾ ਪਰਸ ਖੋਹ ਕੇ ਲੈ ਗਏ ਜਿਸ 'ਚ ਨਕਦੀ ਤੇ ਹੋਰ ਕੀਮਤੀ ਸਾਮਾਨ ਵੀ ਸੀ ...

ਪੂਰੀ ਖ਼ਬਰ »

ਕੌਮੀ ਸਕੱਤਰ ਭਕਨਾ ਨੇ ਸੁਖਬੀਰ ਨਾਲ ਕੀਤੀ ਮੁਲਾਕਾਤ

ਛੇਹਰਟਾ, 17 ਅਕਤੂਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਦੇ ਸੀਨੀਅਰ ਆਗੂ ਤੇ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਅਰਵੀਨ ਕੁਮਾਰ ਭਕਨਾ ਨੇ ਹਲਕਾ ਪੱਛਮੀ ਦੇ ਵਿਕਾਸ ਕਾਰਜਾਂ ਤੇ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਅੰਮਿ੍ਤਸਰ ਹਾਰਟ ਇੰਸਟੀਚਿਊਟ ਵਲੋਂ ਕਰਵਾਈ ਮੈਰਾਥਾਨ ਨੂੰ ਔਜਲਾ, ਡਾ: ਕਲੇਰ ਤੇ ਮੰਨਨ ਨੇ ਦਿੱਤੀ ਹਰੀ ਝੰਡੀ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ, ਸਿਹਤ ਵੱਲ ਧਿਆਨ ਤੇ ਬਿਮਾਰੀਆਂ ਤੋਂ ਬਚਾਉਣ ਲਈ ਅੰਮਿ੍ਤਸਰ ਹਾਰਟ ਇੰਸਟੀਚਿਊਟ ਜਨਤਾ ਹਸਪਤਾਲ ਵਲੋਂ ਮੈਰਾਥਾਨ ਕਰਵਾਈ ਗਈ | ਜਿਸ 'ਚ ਯੂ. ਪੀ., ਰਾਜਸਥਾਨ, ਹਿਮਾਚਲ ਪ੍ਰਦੇਸ਼, ...

ਪੂਰੀ ਖ਼ਬਰ »

ਪਿੰਗਲਵਾੜਾ ਸੰਸਥਾ ਦੇ ਮਾਨਾਂਵਾਲਾ ਕੈਂਪਸ 'ਚ ਡਾ: ਗਰਗ ਦਾ ਰੂ-ਬਰੂ ਸਮਾਗਮ

ਮਾਨਾਂਵਾਲਾ, 17 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮਿ੍ਤਸਰ ਦੀ ਮਾਨਾਂਵਾਲਾ ਬ੍ਰਾਂਚ 'ਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ: ਪਿਆਰੇ ਲਾਲ ਗਰਗ ਉਚੇਚੇ ਤੌਰ 'ਤੇ ਪੁੱਜ ਕੇ ਪਿੰਗਲਵਾੜਾ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਸਾਹਿਬ ਵਿਖੇ ਪਾਰਕਿੰਗ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਇਆ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਗੁ: ਸ਼ਹੀਦ ਗੰਜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਬਣਾਈ ਜਾ ਰਹੀ ਪਾਰਕਿੰਗ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ ਜਿਸ ਦੀ ਆਰੰਭਤਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਅਵਤਾਰ ਸਿੰਘ, ਬਾਬਾ ਮੇਜਰ ਸਿੰਘ, ਬਾਵਾ ...

ਪੂਰੀ ਖ਼ਬਰ »

ਬੇਅਦਬੀ ਮਾਮਲਿਆਂ 'ਚ ਸਰਕਾਰਾਂ ਵਲੋਂ ਇਨਸਾਫ ਨਾ ਦੇਣ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਮਾਮੂਲੀ ਜੁਰਮ ਸਮਝ ਕੇ ਪ੍ਰਸ਼ਾਸਨ ਵਲੋਂ ਵਰਤੀ ਗਈ ਲਾਪਰਵਾਹੀ ਕਾਰਨ ਸਿੰਘੂ ਬਾਰਡਰ 'ਤੇ ਜਾਨਲੇਵਾ ਘਟਨਾ ਵਾਪਰੀ ਹੈ | ਇਹ ਪ੍ਰਗਟਾਵਾ ਜਥੇ: ਜਗਤਾਰ ...

ਪੂਰੀ ਖ਼ਬਰ »

ਸਰਦਾਰਨੀ ਵੀਰਪਾਲ ਕੌਰ ਗਿੱਲ ਸ਼ਹਾਬਪੁਰ ਨਮਿਤ ਸ਼ਰਧਾਂਜਲੀ ਸਮਾਗਮ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੀ ਨਾਮਵਰ ਸ਼ਖਸੀਅਤ ਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਰਹੇ ਟਕਸਾਲੀ ਕਾਂਗਰਸੀ ਪ੍ਰੀਤਮ ਸਿੰਘ ਗਿੱਲ ਸ਼ਹਾਬਪੁਰ ਦੀ ਨੂੰ ਹ ਤੇ ਸਵ. ਪਿ੍ਤਪਾਲ ਸਿੰਘ ਗਿੱਲ ਦੀ ਸਪੁਤਨੀ ਸਰਦਾਰਨੀ ਵੀਰਪਾਲ ...

ਪੂਰੀ ਖ਼ਬਰ »

ਵਾਲਮੀਕਿ ਤੀਰਥ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਰਾਮ ਤੀਰਥ, 17 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਸਥੱਲ ਰਾਮ ਤੀਰਥ ਵਿਖੇ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਵਲੋਂ ਸ਼ਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬ ਦੇ ਕੋਨੇ ਕੋਨੇ 'ਚੋਂ ...

ਪੂਰੀ ਖ਼ਬਰ »

ਟਰਾਂਸਪੋਰਟ ਮੰਤਰੀ ਨੂੰ ਮਿਲਿਆ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਦਾ ਵਫ਼ਦ

ਅੰਮਿ੍ਤਸਰ, 17 ਅਕਤੂਬਰ (ਗਗਨਦੀਪ ਸ਼ਰਮਾ)-ਮਿੰਨੀ ਬੱਸ ਆਪ੍ਰੇਟਰ ਯੂਨੀਅਨ ਦੇ ਵਫ਼ਦ ਵਲੋਂ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੰੜਿਗ ਦੇ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ | ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਮੰਗ ...

ਪੂਰੀ ਖ਼ਬਰ »

ਮਜੀਠੀਆ ਨਾਲ ਐਡਵੋਕੇਟ ਮੋਨੂੰ ਨੇ ਕੀਤੀ ਵਿਸ਼ੇਸ਼ ਮੀਟਿੰਗ

ਛੇਹਰਟਾ, 17 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਕੇਂਦਰ ਸਰਕਾਰ ਵਲੋਂ ਲਗਾਤਾਰ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ 'ਚ ਕੀਤੇ ਵਾਧੇ ਕਾਰਨ ਦੇਸ਼ ਭਰ 'ਚ ਹਾਹਾਕਾਰ ਮੱਚ ਰਹੀ ਹੈ, ਪਰ ਕੇਂਦਰ ਸਰਕਾਰ ਤੇ ਕਾਂਗਰਸ ਸੂਬੇ 'ਚ ਮਹਿੰਗਾਈ ਨੂੰ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਜਾਈ ਜਾਣ ਵਾਲੀ ਪ੍ਰਭਾਤ ਫੇਰੀ ਸਬੰਧੀ ਬੈਠਕ ਹੋਈ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿਚ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ 22 ਅਕਤੂਬਰ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਸਜਾਈ ਜਾਣ ਵਾਲੀ ਵਿਸ਼ਾਲ ਪ੍ਰਭਾਤ ਫੇਰੀ ਦੇ ਸਬੰਧ ਵਿਚ ...

ਪੂਰੀ ਖ਼ਬਰ »

ਕੇਂਦਰ ਸਰਕਾਰ ਬਦਲੇ ਦੀ ਨੀਤੀ 'ਤੇ ਚਲ ਰਹੀ ਹੈ-ਕਿਰਨਜੀਤ ਸਿੰਘ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਦੇਸ਼ ਦੇ ਕਿਸਾਨਾਂ ਖ਼ਿਲਾਫ਼ ਕਾਨੂੰਨ ਬਣਾ ਕੇ ਤੇ ਕੁੱਝ ਰਾਜਾਂ ਨੂੰ ਸੁਰੱਖਿਆ ਦੇ ਕਥਿਤ ਨਾਮ 'ਤੇ ਸੁਰੱਖਿਆ ਬਲਾਂ ਦੇ ਅਧੀਨ ਲਿਆ ਕੇ ਕੇਂਦਰੀ ਸਰਕਾਰ ਦਬਾਅ ਤੇ ਬਦਲੇ ਦੀ ਨੀਤੀ 'ਤੇ ਚੱਲ ਰਹੀ ਹੈ, ਜੋ ਅਤਿ ਨਿੰਦਣਯੋਗ ਹੈ | ਇਹ ...

ਪੂਰੀ ਖ਼ਬਰ »

ਡਾ: ਵੇਰਕਾ ਨੇ ਪੈਰਾਡਾਈਜ਼ ਇਨਕਲੇਵ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਛੇਹਰਟਾ, 17 ਅਕਤੂਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਪੈਰਾਡਾਈਜ਼ ਇਨਕਲੇਵ ਦੇ ਨਿਵਾਸੀਆਂ ਦਾ ਵਫ਼ਦ ਮੰਗਾਂ ਤੇ ਮੁਸ਼ਕਿਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਨ ...

ਪੂਰੀ ਖ਼ਬਰ »

ਬਸੰਤ ਐਵੀਨਿਊ ਵਿਖੇ ਸਜਾਇਆ ਗੁਰਮਤਿ ਸਮਾਗਮ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਚੌਥੀ ਪਾਤਸ਼ਾਹੀ ਸ੍ਰੀ ਗੁੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ੋ੍ਰਮਣੀ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ...

ਪੂਰੀ ਖ਼ਬਰ »

ਕੰਨਫੈਡਰੇਸ਼ਨ ਆਫ਼ ਯੂਨੈਸੋਕ ਕਲੱਬ ਵਲੋਂ 'ਪਾਣੀ ਬਚਾਓ ਜ਼ਿੰਦਗੀ ਬਚਾਓ' ਵਿਸ਼ੇ 'ਤੇ ਸੈਮੀਨਾਰ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਦੇਸ਼ ਦੇ 16 ਸੂਬਿਆਂ ਵਿਚੋਂ ਕੰਨਫੈਡਰੇਸ਼ਨ ਆਫ ਯੂਨੈਸੋਕ ਕਲੱਬ ਦੇ ਪ੍ਰਤੀਨਿੱਧਾਂ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਸਹਿਯੋਗ ਨਾਲ ­'ਪਾਣੀ ਬਚਾਓ ਜਿੰਦਗੀ ਬਚਾਓ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਦੇ ਉਦਘਾਟਨੀ ...

ਪੂਰੀ ਖ਼ਬਰ »

ਇਲਾਕੇ 'ਚ ਨਸ਼ਿਆਂ ਦਾ ਖ਼ਾਤਮਾ ਤੇ ਲੋਕਾਂ ਦੀ ਸੁਰੱਖਿਆ ਹੀ ਮੇਰਾ ਪਹਿਲਾ ਫ਼ਰਜ਼- ਥਾਣਾ ਮੁਖੀ ਨਿਸ਼ਾਨ ਸਿੰਘ

ਅੰਮਿ੍ਤਸਰ, 17 ਅਕਤੂਬਰ (ਰੇਸ਼ਮ ਸਿੰਘ)-ਥਾਣਾ ਕੋਟ ਖ਼ਾਲਸਾ ਦੇ ਨਵਨਿਯੁਕਤ ਮੁਖੀ ਸਬ ਇੰਸ: ਨਿਸ਼ਾਨ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ 'ਚ ਨਸ਼ਿਆਂ ਦਾ ਖਾਤਮਾ ਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਕੇ ਜੁਰਮਾਂ ਨੂੰ ਨੱਥ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪਿੰਡ ਕੰਬੋ ਦੇ ਨੌਜਵਾਨ ਨਮਿਤ ਅੰਤਿਮ ਅਰਦਾਸ

ਰਾਜਾਸਾਂਸੀ, 17 ਅਕਤੂਬਰ (ਹੇਰ/ਹਰਦੀਪ ਸਿੰਘ ਖੀਵਾ)-ਸਿੰਘੂ ਮੋਰਚੇ ਤੋਂ ਵਾਪਸ ਆਉਂਦੇ ਹੋਏ ਰਸਤੇ ਵਿਚ ਪਿੰਡ ਕੰਬੋ ਦੇ ਸ਼ਹੀਦ ਹੋਏ ਨਵਦੀਪ ਸਿੰਘ ਬਬਲੂ ਦੀ ਅੱਜ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੋਈ | ਇਸ ਸਮੇਂ ਰਾਗੀ ਭਾਈ ਹਰਦੀਪ ਸਿੰਘ ਅਣਖੀ ...

ਪੂਰੀ ਖ਼ਬਰ »

ਬਸੰਤ ਐਵੀਨਿਊ ਵਿਖੇ ਸਜਾਇਆ ਗੁਰਮਤਿ ਸਮਾਗਮ

ਅੰਮਿ੍ਤਸਰ, 17 ਅਕਤੂਬਰ (ਹਰਮਿੰਦਰ ਸਿੰਘ)-ਚੌਥੀ ਪਾਤਸ਼ਾਹੀ ਸ੍ਰੀ ਗੁੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ੋ੍ਰਮਣੀ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਮੋਦੀ ਖ਼ਿਲਾਫ਼ ਧਰਨਾ

ਓਠੀਆਂ, 17 ਅਕਤੂਬਰ (ਛੀਨਾ)-ਖੇਤੀ ਕਾਨੂੰਨਾ ਨੂੰ ਰੱਦ ਕਰਾਉਣ ਲਈ ਪਿੰਡ ਜੋਸ਼ ਵਿਚ ਪਿੰਡ ਪੱਧਰ ਤੇ ਆਜ਼ਾਦ ਹਿੰਦ ਕਿਸਾਨ ਸੰਘਰਸ਼ ਪ੍ਰਧਾਨ ਕਿਸਾਨ ਆਗੂ ਮੋਹਨ ਸਿੰਘ ਦੀ ਅਗਵਾਈ ਹੇਠ ਮੋਦੀ ਖਿਲਾਫ ਧਰਨ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕੇ ਖੇਤੀ ...

ਪੂਰੀ ਖ਼ਬਰ »

ਰੋਸ ਮੁਜ਼ਾਹਰਾ 20 ਨੂੰ ਸੜਕ ਦੇ ਮੱਠੀ ਰਫ਼ਤਾਰ 'ਚ ਚਲਦੇ ਨਿਰਮਾਣ ਕਾਰਜਾਂ ਕਾਰਨ ਲੋਕਾਂ ਵਿਚ ਰੋਸ

ਚੇਤਨਪੁਰਾ, 17 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਅੰਮਿ੍ਤਸਰ ਤੋਂ ਵਾਇਆ ਚੇਤਨਪੁਰਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਆਦਿ ਜਾਣ ਲਈ ਕਾਂ: ਸੋਹਨ ਸਿੰਘ ਜੋਸ਼ ਮਾਰਗ ਜਿਸ ਨੂੰ ਅਠਾਰਾਂ ਫੁੱਟ ਤੋਂ ਤੇਤੀ ਫੁੱਟ ਚੌੜਿਆਂ ਕਰਨ ਦਾ ਉਦਘਾਟਨ ਸ੍ਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਸੜਕ ਦੇ ਮੱਠੀ ਰਫ਼ਤਾਰ 'ਚ ਚਲਦੇ ਨਿਰਮਾਣ ਕਾਰਜਾਂ ਕਾਰਨ ਲੋਕਾਂ ਵਿਚ ਰੋਸ

ਚੇਤਨਪੁਰਾ, 17 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਅੰਮਿ੍ਤਸਰ ਤੋਂ ਵਾਇਆ ਚੇਤਨਪੁਰਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਆਦਿ ਜਾਣ ਲਈ ਕਾਂ: ਸੋਹਨ ਸਿੰਘ ਜੋਸ਼ ਮਾਰਗ ਜਿਸ ਨੂੰ ਅਠਾਰਾਂ ਫੁੱਟ ਤੋਂ ਤੇਤੀ ਫੁੱਟ ਚੌੜਿਆਂ ਕਰਨ ਦਾ ਉਦਘਾਟਨ ਸ੍ਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਅਰੋੜਾ ਦੀ ਪ੍ਰਧਾਨਗੀ 'ਚ ਸ਼ਹਿਰੀ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਵਾਰਡ ਨੰ:4 ਦੇ ਕਾਂਗਰਸ ਕੌਂਸਲਰ ਗੁਰਦੇਵ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਨਗਰ ਪੰਚਾਇਤ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕਸ ਵਾਲਿਆਂ ਦੀ ਪ੍ਰਧਾਨਗੀ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ ਦੌਰਾਨ ਹਲਕਾ ਵਿਧਾਇਕ ...

ਪੂਰੀ ਖ਼ਬਰ »

ਵਿਸ਼ਵ ਭੋਜਨ ਦਿਵਸ 'ਤੇ ਸਬਜ਼ੀਆਂ ਦੇ ਬੀਜ ਤੇ ਪਨੀਰੀ ਵੰਡੀ

ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਡਾਇਓਸਿਸ ਆਫ ਅੰਮਿ੍ਤਸਰ ਦੇ ਬਿਸ਼ਪ ਪ੍ਰਦੀਪ ਕੁਮਾਰ ਸਮੰਤਾ ਰਾਏ ਦੇ ਨਿਰਦੇਸ਼ਾਂ ਅਨੁਸਾਰ ਚਲ ਰਹੇ ਐਸ. ਈ. ਡੀ. ਪੀ. ਦੇ ਡਾਇਰੈਕਟਰ ਡੈਨੀਅਲ ਬੀ. ਦਾਸ ਨੇ ਵਿਸ਼ਵ ਭੋਜਨ ਦਿਵਸ 'ਤੇ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਬਗੀਚੀ ...

ਪੂਰੀ ਖ਼ਬਰ »

ਯੂਥ ਕਲੱਬ ਦਾ ਸਰਬਸੰਮਤੀ ਨਾਲ ਗਠਨ

ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਦੂਜੋਵਾਲ ਦੇ ਨੌਜਵਾਨਾਂ ਦੀ ਮੀਟਿੰਗ ਸਰਪੰਚ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਐਡਵੋਕੇਟ ਰਜੀਵ ਮਦਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪਿੰਡ ਪੁੱਜਣ 'ਤੇ ਨੌਜਵਾਨਾਂ ਵਲੋਂ ...

ਪੂਰੀ ਖ਼ਬਰ »

ਬਾਬਾ ਕਰਮ ਸਿੰਘ ਡੇਹਰੀਵਾਲਾ ਦੀ ਬਰਸੀ ਅੱਜ

ਤਰਸਿੱਕਾ, 17 ਅਕਤੂਬਰ (ਅਤਰ ਸਿੰਘ)-ਸਚਖੰਡ ਵਾਸੀ ਸੰਤ ਬਾਬਾ ਕਰਮ ਸਿੰਘ ਡੇਹਰੀਵਾਲਾ ਦੀ 8ਵੀਂ ਬਰਸੀ 18 ਅਕਤੂਬਰ ਨੂੰ ਗੁਰਦੁਆਰਾ ਨਿਹਚਲ ਸਾਹਿਬ ਪਿੰਡ ਡੇਹਰੀਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ...

ਪੂਰੀ ਖ਼ਬਰ »

ਰਾਜਾ ਭੈਣੀ ਸੈਂਕੜੇ ਸਾਥੀਆਂ ਸਮੇਤ ਬਸਪਾ 'ਚ ਸ਼ਾਮਿਲ

ਟਾਂਗਰਾ, 17 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਛੱਜਲਵੱਡੀ ਵਿਖੇ ਬਹੁਜਨ ਸਮਾਜ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ ਦੀ ਪ੍ਰੇਰਨਾ ਸਦਕਾ ਰਾਜਵਿੰਦਰ ਸਿੰਘ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਵਲੋਂ ਸੂਬਾਈ ਸੈਮੀਨਾਰ ਭਲਕੇ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਉੱਘੇ ਸਮਾਜਿਕ ਵਿਗਿਆਨੀ ਤੇ ਆਗੂ ਸਵ: ਬੀਬੀ ਤਿ੍ਪਤਾ ਦੇਵੀ ਗੌਤਮ ਦੇ ਜਨਮ ਦਿਨ ਨੂੰ ਸਮਰਪਿਤ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਫਿਰਕੂ ਫਾਸ਼ੀਵਾਦ ਦੇ ਦੌਰ 'ਚ ਇਸਤਰੀਆਂ ਦੀ ਦਸ਼ਾ ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੱਚੇ ਰਸਤਿਆਂ ਨੂੰ ਪੱਕੇ ਕਰਨ ਦਾ ਉਦਘਾਟਨ

ਓਠੀਆਂ, 17 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ 'ਚ ਕਾਂਗਰਸ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਹਰ ਹਲਕੇ ਵਿਚ ਗਰਾਂਟਾਂ ਦੇ ਖੁੱਲੇ੍ਹ ਗੱਫੇ ਦਿੱਤੇ ਹਾ ਰਹੇ ਹਨ | ਕੈਬਨਿਟ ਮੰਤਰੀ ਸੁੱਖਬਿੰਦਰ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਵਲੋਂ ਸੂਬਾਈ ਸੈਮੀਨਾਰ ਭਲਕੇ

ਅਜਨਾਲਾ, 17 ਅਕਤੂਬਰ (ਐਸ. ਪ੍ਰਸ਼ੋਤਮ)-ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਉੱਘੇ ਸਮਾਜਿਕ ਵਿਗਿਆਨੀ ਤੇ ਆਗੂ ਸਵ: ਬੀਬੀ ਤਿ੍ਪਤਾ ਦੇਵੀ ਗੌਤਮ ਦੇ ਜਨਮ ਦਿਨ ਨੂੰ ਸਮਰਪਿਤ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਫਿਰਕੂ ਫਾਸ਼ੀਵਾਦ ਦੇ ਦੌਰ 'ਚ ਇਸਤਰੀਆਂ ਦੀ ਦਸ਼ਾ ਤੇ ...

ਪੂਰੀ ਖ਼ਬਰ »

ਕਰਿਆਨਾ ਐਸੋਸੀਏਸ਼ਨ ਰਈਆ ਵਲੋਂ ਦੁਕਾਨਦਾਰਾਂ ਨੂੰ ਖੁਰਾਕ ਸੇਫਟੀ ਸਰਟੀਫਿਕੇਟ ਵੰਡੇ

ਰਈਆ, 17 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪੰਜਾਬ ਕਰਿਆਨਾ ਐਸੋਸੀਏਸ਼ਨ ਦੀ ਰਈਆ ਇਕਾਈ ਦੀ ਮੀਟਿੰਗ ਹੋਈ ਜਿਸ 'ਚ ਪਵਨ ਵਿੱਗ, ਰਜਿੰਦਰ ਕੁਮਾਰ, ਤਰਸੇਮ ਜੋਸ਼ੀ, ਰਾਕੇਸ਼ ਕਾਲੜਾ, ਨਾਨਕ ਚੰਦ, ਸਨੀਲ ਕਾਲੜਾ, ਕਪਿਲ ਅਰੋੜਾ, ਨਿਤਿਨ ਟਾਂਗਰੀ, ਜੰਡਿਆਲਾ ਕਰਿਆਨੇ ਵਾਲੇ, ਚਰਨਜੀਤ ...

ਪੂਰੀ ਖ਼ਬਰ »

ਕਸਬਾ ਬੁਤਾਲਾ ਵਿਖੇ ਸੈਮੀਨਾਰ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਬ-ਡਵੀਜ਼ਨ ਦੇ ਪਿੰਡ ਬੁਤਾਲਾ ਵਿਖੇ ਮਾਣਯੋਗ ਚੇਅਰਮੈਨ/ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਸੈਕਟਰੀ/ਸੀ.ਜੇ.ਐਮ. ਪੁਸ਼ਪਿੰਦਰ ਸਿੰਘ ਜੱਜ ਡੀ. ਐਲ. ਐਸ. ਏ. ਅੰਮਿ੍ਤਸਰ ਦੀਆਂ ਦਿਸ਼ਾ ...

ਪੂਰੀ ਖ਼ਬਰ »

ਪੰਜਾਬ ਦੇ ਹੱਕਾਂ 'ਤੇ ਡਾਕਾ ਕਾਂਗਰਸ ਸਰਕਾਰ ਦੇ ਨਿਕੰਮੇਪਣ ਦਾ ਸਬੂਤ- ਗਿੱਲ

ਜੈਂਤੀਪੁਰ, 17 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ. ਐਸ. ਐਫ. ਦਾ ਦਾਇਰਾ ਵਧਾਉਣਾ ਪੰਜਾਬ ਦੀ ਚੰਨੀ ਸਰਕਾਰ ਦੇ ਨਿਕੰਮੇਪਣ ਦਾ ਸਬੂਤ ਹੈ ਤੇ ਜੇਕਰ ਪੰਜਾਬ ਦੀ ਸੁਰੱਖਿਆ ਚੰਨੀ ਸਰਕਾਰ ਨਹੀਂ ਕਰ ਸਕਦੀ ਤਾਂ ਉਹ ਆਪਣੀ ਜਿੰਮੇਵਾਰ ਸਮਝਦੇ ਹੋਏ ...

ਪੂਰੀ ਖ਼ਬਰ »

ਰਈਆ ਵਿਖੇ ਬਣ ਰਹੇ ਪੁਲ ਸੰਬੰਧੀ ਦੁਕਾਨਦਾਰਾਂ ਦਾ ਵਫ਼ਦ ਵਿਧਾਇਕ ਭਲਾਈਪੁਰ ਨੂੰ ਮਿਲਿਆ

ਰਈਆ, 17 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਰਾਸ਼ਟਰੀ ਮਾਰਗ ਉੱਪਰ ਪਹਿਲਾਂ ਪੁਲ ਢਾਹ ਕੇ ਨਵੇਂ ਬਣ ਰਹੇ ਪੁਲ ਦੇ ਸਬੰਧ 'ਚ ਅੱਜ ਰਈਆ ਦੇ ਬਹੁਤ ਸਾਰੇ ਦੁਕਾਨਦਾਰਾਂ ਦਾ ਇਕ ਵਫ਼ਦ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਉਨ੍ਹਾਂ ਗ੍ਰਹਿ ਵਿਖੇ ਮਿਲਿਆ ਤੇ ਮੰਗ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ 'ਚ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰਾਂ 'ਚ ਵਾਹਨਾਂ ਦੇ ਕਾਰਨ ਲੰਬੇ-ਲੰਬੇ ਜਾਮ ਲੱਗਣ ਕਾਰਨ ਗੁਰੂ ਘਰ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਾਣ ਕਰਨਾ ਪੈ ਰਿਹਾ ...

ਪੂਰੀ ਖ਼ਬਰ »

ਡੈਨੀ ਬੰਡਾਲਾ ਦਾ ਬਲਾਕ ਤਰਸਿੱਕਾ ਦੇ ਪੰਚਾਂ-ਸਰਪੰਚਾਂ ਵਲੋਂ ਸਨਮਾਨ

ਤਰਸਿੱਕਾ, 17 ਅਕਤੂਬਰ (ਅਤਰ ਸਿੰਘ ਤਰਸਿੱਕਾ)-ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਤੇ ਕਾਰਜਕਾਰੀ ਪ੍ਰਧਾਨ ਪ੍ਰਦੇਸ਼ ਕਾਂਗਰਸ ਪੰਜਾਬ ਵਲੋਂ ਪਿੰਡਾਂ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਦਿੱਤੀਆਂ ਗ੍ਰਾਂਟਾਂ ਸਦਕਾ ਹਲਕੇ ਦੇ ਪਿੰਡਾਂ ਦੀ ...

ਪੂਰੀ ਖ਼ਬਰ »

ਸਰੀਰਕ ਸ਼ੋਸ਼ਣ ਕਰਨ 'ਤੇ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 17 ਅਕਤੂਬਰ (ਜੇ. ਐਸ. ਨਿੱਕੂਵਾਲ)-ਸਥਾਨਕ ਪੁਲਿਸ ਵਲੋਂ ਇਕ ਜਾਂਚ ਉਪਰੰਤ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਕ ਔਰਤ ਵਲੋਂ ਕੋਟਲਾ ਪਾਵਰ ਹਾਊਸ ਦੇ ਰਹਿਣ ...

ਪੂਰੀ ਖ਼ਬਰ »

ਵਿਧਾਇਕ ਸਿੱਧੂ ਨੇ ਸੋਹਾਣਾ ਵਿਖੇ ਲੋੜਵੰਦਾਂ ਨੂੰ ਵੰਡੇ ਸੂਟ

ਐੱਸ. ਏ. ਐੱਸ. ਨਗਰ, 17 ਅਕਤੂਬਰ (ਕੇ. ਐੱਸ. ਰਾਣਾ)-ਲੋੜਵੰਦਾਂ ਦੀ ਸਮੇਂ ਸਿਰ ਮਦਦ ਕਰਨਾ ਹੀ ਸਾਡੀ ਹਮੇਸ਼ਾ ਪ੍ਰਾਥਮਿਕਤਾ ਰਹੀ ਹੈ, ਫਿਰ ਭਾਵੇਂ ਉਹ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸੰਬੰਧਿਤ ਹੋਵੇ | ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ...

ਪੂਰੀ ਖ਼ਬਰ »

ਦੁਕਾਨਾਂ ਦੇ ਅੱਗੇ ਲੱਗੀਆਂ ਰੇਹੜੀਆਂ-ਫੜੀਆਂ ਤੋਂ ਹੋ ਰਹੀ ਹੈ ਆਵਾਜਾਈ ਪ੍ਰਭਾਵਿਤ, ਲੋਕ ਪ੍ਰੇਸ਼ਾਨ

ਮੋਰਿੰਡਾ, 17 ਅਕਤੂਬਰ (ਕੰਗ)-ਮੋਰਿੰਡਾ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਦੇ ਰੁਝਾਨ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ | ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਸ਼ੈੱਡ ਪਾ ਕੇ ਸਰਕਾਰੀ ਜਗ੍ਹਾ 'ਤੇ ਲਗਪਗ ਪੱਕੇ ਤੌਰ 'ਤੇ ਹੀ ਕਬਜ਼ਾ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤੇ

ਰੂਪਨਗਰ, 17 ਅਕਤੂਬਰ (ਸਤਨਾਮ ਸਿੰਘ ਸੱਤੀ)-ਮੌਸਮ ਦੀ ਖ਼ਰਾਬੀ ਨੇ ਇਕ ਵਾਰ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ | ਅੱਜ ਰੁਕ-ਰੁਕ ਕੇ ਕਿਣ-ਮਿਣ ਕਾਣੀ ਹੁੰਦੀ ਰਹੀ ਜਦ ਕਿ ਮੌਸਮ ਵਿਭਾਗ 18 ਅਕਤੂਬਰ ਨੂੰ ਵੀ ਬਾਰਿਸ਼ ਦੀ ਸੰਭਾਵਨਾ ਦੱਸ ਰਿਹਾ ਹੈ | ਇਨ੍ਹਾਂ ਦਿਨਾਂ 'ਚ ਝੋਨੇ 'ਚ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਮਕਾਨਾਂ ਤੇ ਦੁਕਾਨਾਂ ਦੀ ਕੌਂਸਲ ਫ਼ੀਸ ਘਟਾਉਣ ਦੀ ਕੀਤੀ ਮੰਗ

ਖਰੜ, 17 ਅਕਤੂਬਰ (ਜੰਡਪੁਰੀ)-ਖਰੜ ਸ਼ਹਿਰ ਦੇ ਪੁਰਾਣੇ ਟਕਸਾਲੀ ਕਾਂਗਰਸੀਆਂ ਮੁਹੰਮਦ ਇਕਬਾਲ ਖਾਨਪੁਰ ਤੇ ਸਾਬਕਾ ਕੌਂਸਲਰ ਰਾਮ ਰਤਨ ਸਿੰਘ ਮੁੰਡੀ ਖਰੜ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ | ਇਸ ਸੰਬੰਧੀ ਮੁਹੰਮਦ ਇਕਬਾਲ ਨੇ ...

ਪੂਰੀ ਖ਼ਬਰ »

ਅੰਗਹੀਣਾਂ ਦੀਆਂ ਸਮੱਸਿਆਵਾਂ ਸੰਬੰਧੀ ਹਲਕਾ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਸੌਂਪਿਆ ਮੰਗ-ਪੱਤਰ

ਐੱਸ. ਏ. ਐੱਸ. ਨਗਰ, 17 ਅਕਤੂਬਰ (ਜਸਬੀਰ ਸਿੰਘ ਜੱਸੀ)-ਫਿਜ਼ੀਕਲ ਹੈਾਡੀਕੈਪਿਡ ਐਸੋਸੀਏਸ਼ਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਮੁਹਾਲੀ ਧਰਮ ਸਿੰਘ ਮੁੰਡੀ ਤੇ ਹਰਮੇਸ਼ ਕੁਰੜੀ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਸਾਬਕਾ ਮੰਤਰੀ ਤੇ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ...

ਪੂਰੀ ਖ਼ਬਰ »

ਰਾਜ ਤਿਲਕ ਮੌਕੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਲੁਆਈ ਹਾਜ਼ਰੀ

ਡੇਰਾਬੱਸੀ, 17 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਦੇ ਰਾਜ ਤਿਲਕ ਸਮਾਗਮ ਦੌਰਾਨ ਯੂਥ ਅਕਾਲੀ ਆਗੂਆਂ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਯੂਥ ਅਕਾਲੀ ਆਗੂ ਤਰਬੀਰ ਸਿੰਘ ਪੂਨੀਆ, ਕਰਨਬੀਰ ਸਿੰਘ ਪੂਨੀਆ ਤੇ ਗਗਨ ਸੈਣੀ ਨੇ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਮੁਹਾਲੀ ਦੇ ਅਹੁਦੇਦਾਰਾਂ ਨੇ ਜਾਗਰਣ 'ਚ ਲੁਆਈ ਹਾਜ਼ਰੀ

ਐੱਸ. ਏ. ਐੱਸ. ਨਗਰ, 17 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਨੌਲੀ ਵਿਖੇ ਭਗਵਾਨ ਸ਼ਿਵ ਸ਼ੰਕਰ ਦੀ ਮਹਿਮਾ ਦੇ ਗੁਣਗਾਨ ਲਈ ਜਾਗਰਨ ਕਰਵਾਇਆ ਗਿਆ, ਜਿਸ 'ਚ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਅਹੁਦੇਦਾਰਾਂ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ...

ਪੂਰੀ ਖ਼ਬਰ »

ਜਲਦ ਹੋ ਸਕਦੈ ਹਲਕਾ ਐੱਸ. ਏ. ਐੱਸ. ਨਗਰ ਤੋਂ 'ਆਪ' ਦੇ ਉਮੀਦਵਾਰ ਦਾ ਐਲਾਨ

ਐੱਸ. ਏ. ਐੱਸ. ਨਗਰ, 17 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਵਲੋਂ ਤੇਜ਼ ਕੀਤੀਆਂ ਸਰਗਰਮੀਆਂ ਦੇ ਚਲਦਿਆਂ ਬੇਸ਼ੱਕ ਅਕਾਲੀ-ਬਸਪਾ ਗੱਠਜੋੜ ਉਮੀਦਵਾਰ ਐਲਾਨਣ 'ਚ ਮੋਹਰੀ ਹੋ ਗਿਆ ਹੈ ਜਿਨ੍ਹਾਂ ਗੁਰਮੀਤ ਸਿੰਘ ਬਾਕਰਪੁਰ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX