ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਖੰਨਾ / ਸਮਰਾਲਾ

ਖੰਨਾ ਤੇ ਆਸ-ਪਾਸ ਦੀਆਂ ਅਨਾਜ ਮੰਡੀਆਂ ਵਿਚ ਖ਼ਰੀਦੇ ਝੋਨੇ ਲਈ ਚੁਕਾਈ ਦਾ ਕੰਮ ਤੇਜ਼

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਵਿਚ ਪੈਂਦੀਆਂ ਅਨਾਜ ਮੰਡੀਆਂ ਵਿਚੋਂ ਜ਼ਿਆਦਾਤਰ ਵਿਚ ਝੋਨੇ ਦੀ ਖ਼ਰੀਦ ਤੇ ਚੁਕਾਈ (ਲਿਫ਼ਟਿੰਗ) ਦਾ ਕੰਮ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਕਾਫੀ ਠੀਕ ਹੈ | ਖੰਨਾ, ਕੁਹਾੜਾ, ਈਸੜੂ, ਮਲੌਦ, ਸਮਰਾਲਾ, ਰੌਣੀ, ਰਾਏਪੁਰ, ਦਹਿੜੂ, ਰਾੜਾ ਸਾਹਿਬ ਤੇ ਹੋਰ ਮੰਡੀਆਂ ਵਿਚੋਂ ਮਿਲੀਆਂ ਖ਼ਬਰਾਂ ਅਨੁਸਾਰ ਬਹੁਤੀਆਂ ਥਾਵਾਂ ਤੇ ਝੋਨੇ ਦੀ ਚੁਕਾਈ 40 ਤੋਂ 93 ਫ਼ੀਸਦੀ ਤੱਕ ਹੋ ਚੁੱਕੀ ਹੈ | ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਹੁਣ ਤੱਕ ਝੋਨੇ ਦੀ ਕੁੱਲ 6 ਲੱਖ 6 ਹਜਾਰ 350 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ | ਜਦੋਂਕਿ ਅਣ ਵਿਕਿਆ ਝੋਨਾ ਸਿਰਫ਼ 850 ਕੁਇੰਟਲ ਹੀ ਹੈ | ਇਸ ਵਿਚੋਂ 5 ਲੱਖ 26 ਹਜਾਰ 64 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਤੇ 80 ਹਜਾਰ 266 ਕੁਇੰਟਲ ਝੋਨੇ ਚੁੱਕਣਾ ਹੀ ਬਾਕੀ ਹੈ | ਇਸ ਤਰ੍ਹਾਂ ਹੁਣ ਤੱਕ ਝੋਨੇ ਦੀ ਕੁੱਲ ਚੁਕਾਈ 87 ਫੀਸਦੀ ਹੋ ਚੁੱਕੀ ਹੈ | ਖੰਨਾ ਦੀ ਸਬ ਮੰਡੀ ਰੌਣੀ ਵਿਚੋਂ 71 ਫੀਸਦੀ, ਈਸੜੂ ਵਿਚੋਂ 69 ਫੀਸਦੀ, ਰਾਏਪੁਰ ਵਿਚੋਂ 90 ਫੀਸਦੀ, ਦਹਿੜੂ ਵਿਚੋਂ ਪਨਗਰੇਨ ਨੇ 93 ਫੀਸਦੀ ਤੇ ਪਨਸਪ ਨੇ 87 ਫੀਸਦੀ ਖ਼ਰੀਦੇ ਝੋਨੇ ਦੀ ਚੁਕਾਈ ਕਰ ਲਈ ਹੈ |
ਕੂੰਮਕਲਾਂ, ਧਨਾਨਸੂ ਕਟਾਣੀ ਖ਼ੁਰਦ, ਜੰਡਿਆਲੀ ਤੇ ਲੱਖੋਵਾਲ ਦਾਣਾ ਮੰਡੀ 'ਚ ਅੱਧ ਤੋਂ ਜ਼ਿਆਦਾ ਝੋਨੇ ਦੀ ਲਿਫ਼ਟਿੰਗ ਮੁਕੰਮਲ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਹਲਕਾ ਸਾਹਨੇਵਾਲ ਅਧੀਨ ਆਉਂਦੀਆਂ ਦਾਣਾ ਮੰਡੀ ਕੂੰੰਮਕਲਾਂ 'ਚ 18408 ਕੁਇੰਟਲ ਹੋਈ ਕੁੱਲ ਖ਼ਰੀਦ ਵਿਚੋਂ 12401 ਕੁਇੰਟਲ ਦੀ ਲਿਫ਼ਟਿੰਗ ਤੇ 6366 ਕੁਇੰਟਲ ਝੋਨਾ ਅਣਲਿਫਟਿੰਗ ਹੈ, ਦਾਣਾ ਮੰਡੀ ਜੰਡਿਆਲੀ 'ਚ 3155 ਕੁਇੰਟਲ ਝੋਨੇ ਦੀ ਹੋਈ ਕੁੱਲ ਖ਼ਰੀਦ ਵਿਚੋਂ 2100 ਕੁਇੰਟਲ ਲਿਫ਼ਟਿੰਗ ਅਤੇ 1056 ਕੁਇੰਟਲ ਅਣਲਿਫਟਿੰਗ ਹੈ | ਦਾਣਾ ਮੰਡੀ ਧਨਾਨਸੂ 'ਚ 6880 ਕੁਇੰਟਲ ਹੋਈ ਕੁੱਲ ਖ਼ਰੀਦ ਵਿਚੋਂ 4200 ਕੁਇੰਟਲ ਦੀ ਲਿਫ਼ਟਿੰਗ ਹੋਈ ਤੇ 2680 ਕੁਇੰਟਲ ਅਣਲਿਫਟਿੰਗ, ਮੰਡੀ ਲੱਖੋਵਾਲ 'ਚ 5401 ਕੁਇੰਟਲ ਕੁੱਲ ਖ਼ਰੀਦ 'ਚੋਂ 2600 ਕੁਇੰਟਲ ਲਿਫ਼ਟਿੰਗ ਅਤੇ 2801 ਕੁਇੰਟਲ ਅਣਲਿਫਟਿੰਗ ਹੈ | ਇਸੇ ਤਰ੍ਹਾਂ ਦਾਣਾ ਮੰਡੀ ਕਟਾਣੀ ਖ਼ੁਰਦ ਵਿਖੇ 2276 ਕੁਇੰਟਲ ਕੁੱਲ ਦੀ ਖ਼ਰੀਦ ਹੋਈ, ਜਿਸ 'ਚੋਂ 1384 ਕੁਇੰਟਲ ਲਿਫ਼ਟਿੰਗ ਤੇ 892 ਕੁਇੰਟਲ ਝੋਨਾ ਅਣਲਿਫਟਿੰਗ ਪਿਆ ਹੈ | ਇਨ੍ਹਾਂ ਪੰਜ ਦਾਣਾ ਮੰਡੀਆਂ ਵਿਚ ਹੁਣ ਤੱਕ ਦੀ ਕੁੱਲ ਖ਼ਰੀਦ 36120 ਕੁਇੰਟਲ ਵਿਚੋਂ 22325 ਕੁਇੰਟਲ ਦੀ ਲਿਫ਼ਟਿੰਗ ਮੁਕੰਮਲ ਹੋ ਚੁੱਕੀ ਹੈ ਤੇ 13795 ਕੁਇੰਟਲ ਝੋਨਾ ਲਿਫ਼ਟਿੰਗ ਹੋਣ ਤੋਂ ਪਿਆ ਹੈ | ਮੰਡੀ ਸੁਪਰਵਾਈਜ਼ਰ ਸੁਖਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਪੰਜ ਮੰਡੀਆਂ ਵਿਚ ਅੱਧ ਤੋਂ ਵੱਧ ਝੋਨੇ ਦੀ ਲਿਫ਼ਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ ਝੋਨੇ ਦੀ ਲਿਫ਼ਟਿੰਗ ਵੀ ਬਹੁਤ ਛੇਤੀ ਕਰ ਦਿੱਤੀ ਜਾਵੇਗੀ |
ਮਲੌਦ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸੁਸਤ, ਖ਼ਰੀਦ 98 ਫ਼ੀਸਦੀ
ਮਲੌਦ, (ਦਿਲਬਾਗ ਸਿੰਘ ਚਾਪੜਾ)- ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ ਅੱਜ ਸ਼ਾਮ ਤੱਕ ਝੋਨੇ ਦੀ ਆਮਦ ਦੀ ਰਫ਼ਤਾਰ ਸੁਸਤ ਹੀ ਦੇਖਣ ਨੂੰ ਮਿਲੀ, ਕਿਉਂਕਿ ਅਜੇ ਤੱਕ ਪਿਛਲੇ ਦੀ ਕੁੱਲ ਆਮਦ ਮੁਕਾਬਲੇ ਕੇਵਲ 5 ਫ਼ੀਸਦੀ ਝੋਨੇ ਦੀ ਹੀ ਆਮਦ ਹੋਈ ਹੈ | ਦਾਣਾ ਮੰਡੀ ਮਲੌਦ ਵਿਚ 19000 ਕੁਇੰਟਲ, ਸਿਆੜ੍ਹ ਮੰਡੀ ਵਿਚ 2290 ਕੁਇੰਟਲ, ਸਿਹੌੜਾ ਮੰਡੀ ਵਿਚ 5000 ਕੁਇੰਟਲ, ਰਾਮਗੜ੍ਹ ਸਰਦਾਰਾਂ ਮੰਡੀ ਵਿਚ 530 ਕੁਇੰਟਲ ਅਤੇ ਸ਼ੀਹਾਂ ਦੌਦ ਮੰਡੀ ਵਿਚ 970 ਕੁਇੰਟਲ ਸਮੇਤ ਕੁੱਲ 40691 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ ਵੱਖ ਏਜੰਸੀਆਂ ਵੱਲੋਂ 40000 ਕੁਇੰਟਲ (98.3 ਫੀਸਦੀ) ਝੋਨੇ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ | ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ ਅਤੇ ਵਾਇਸ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਨੇ ਦੱਸਿਆ ਕਿ ਸਾਰੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਨਿਰਵਿਘਨ ਖ਼ਰੀਦ ਦੇ ਨਾਲ ਨਾਲ ਲਿਫ਼ਟਿੰਗ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਲਗਪਗ 21478 ਕੁਵਿੰਟਲ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਤੇ ਬਾਕੀ ਦੀ ਲਿਫ਼ਟਿੰਗ ਜਾਰੀ ਹੈ ਤਾਂ ਜੋ ਸਮੇਂ ਸਿਰ ਫੜ੍ਹਾ ਨੂੰ ਖਾਲੀ ਕਰਵਾ ਕੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ | ਫਿਲਹਾਲ ਖ਼ਰੀਦ ਪ੍ਰਬੰਧ ਭਾਵੇਂ ਸੁਚਾਰੂ ਹਨ, ਪਰ ਆਮਦ ਵੀ ਕਾਫ਼ੀ ਸੁਸਤ ਹੈ, ਕਿਉਂਕਿ ਬਿਜਲੀ ਸਪਲਾਈ ਦੀ ਘਾਟ ਕਾਰਣ ਅਤੇ ਤੇਲੇ ਦੇ ਹਮਲੇ ਕਾਰਣ ਕਿਸਾਨਾਂ ਨੂੰ ਫ਼ਸਲ ਵਿਚ ਕਲੋਰੋ ਤੇ ਹੋਰ ਦਵਾਈਆਂ ਪਾਉਣੀਆਂ ਪਈਆਂ ਤੇ ਪਾਣੀ ਲਗਾਉਣਾ ਪਿਆ, ਜਿਸ ਕਾਰਣ ਫ਼ਸਲ ਲੇਟ ਹੋ ਗਈ | ਹੁਣ ਮੌਸਮ ਵਿਭਾਗ ਅਨੁਸਾਰ 2 ਦਿਨ ਮੀਂਹ ਪੈਣ ਦੇ ਆਸਾਰ ਹਨ, ਜਿਸ ਨਾਲ ਫ਼ਸਲ ਦੀ ਕਟਾਈ ਹੋਰ ਲੇਟ ਹੋ ਜਾਵੇਗੀ | ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਡਿੱਗਣ ਕਾਰਣ ਨਮੀ ਵਧਣ ਅਤੇ ਝਾੜ ਘਟਣ ਦਾ ਖ਼ਤਰਾ ਵੀ ਕਿਸਾਨਾਂ ਤੇ ਮੰਡਰਾ ਰਿਹਾ ਹੈ |
ਈਸੜੂ ਮੰਡੀ 'ਚ ਝੋਨੇ ਦੀ ਖ਼ਰੀਦ ਤਸੱਲੀਬਖ਼ਸ਼
ਈਸੜੂ, (ਬਲਵਿੰਦਰ ਸਿੰਘ)-ਦਾਣਾ ਮੰਡੀ ਈਸੜੂ ਵਿਖੇ ਝੋਨੇ ਦੀ ਖ਼ਰੀਦ ਤਸੱਲੀਬਖ਼ਸ਼ ਚੱਲ ਰਹੀ ਹੈ¢ ਕਿਸਾਨ ਤਜਿੰਦਰ ਸਿੰਘ ਖ਼ੁਰਦ ਨੇ ਦੱਸਿਆ ਕਿ ਮੰਡੀ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆ ਰਹੀ | ਅੱਜ ਤੱਕ ਮੰਡੀ ਵਿਚ 4800 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਤੇ 3300 ਕੁਇੰਟਲ ਝੋਨੇ ਦੀ ਚੁਕਾਈ ਹੋਈ ਹੈ |
ਘਲੋਟੀ ਤੇ ਬਿਲਾਸਪੁਰ ਦਾਣਾ ਮੰਡੀ 'ਚ ਝੋਨੇ ਦੀ ਹੁਣ ਤੱਕ 53 ਹਜ਼ਾਰ ਕੁਵਿੰਟਲ ਖ਼ਰੀਦ ਹੋਈ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਝੋਨੇ ਦੀ ਫ਼ਸਲ ਦੀ ਚੱਲ ਰਹੀ ਖ਼ਰੀਦ ਤਹਿਤ ਮਾਰਕੀਟ ਕਮੇਟੀ ਦੋਰਾਹਾ ਦੇ ਅਧੀਨ ਤੇ ਇੱਥੋਂ ਨੇੜੇ ਪੈਂਦੇ ਘਲੋਟੀ ਫੋਕਲ ਪੁਆਇੰਟ ਦਾਣਾ ਮੰਡੀ 'ਚ ਦੋ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਜਾ ਰਹੀ ਹੈ | ਕਮੇਟੀ ਦੇ ਮੰਡੀ ਇੰਚਾਰਜ ਰਾਜਵੀਰ ਸਿੰਘ ਨੇ ਦੱਸਿਆਂ ਕਿ 3 ਅਕਤੂਬਰ ਤੋਂ ਸ਼ੁਰੂ ਹੋਈ ਇਸ ਮੰਡੀ 'ਚ ਹੁਣ ਤੱਕ ਪਨਗਰੇਨ ਵਲੋਂ 36 ਹਜ਼ਾਰ ਕੁਵਿੰਟਲ ਤੇ ਵੇਅਰ ਹਾਊਸ ਵਲੋਂ 2 ਹਾਜ਼ਰ ਕੁਵਿੰਟਲ ਖ਼ਰੀਦ ਕੀਤੀ ਜਾ ਚੁੱਕੀ ਹੈ | ਜਿਨ੍ਹਾਂ ਵਿਚੋਂ 12,900 ਕੁਵਿੰਟਲ ਝੋਨੇ ਦੀ ਚੁਕਾਈ ਹੋ ਚੁੱਕੀ | ਇਸ ਤੋਂ ਇਲਾਵਾ ਬਿਲਾਸਪੁਰ ਦਾਣਾ ਮੰਡੀ 'ਚ ਮੰਡੀ ਇੰਚਾਰਜ ਜਗਦੇਵ ਸਿੰਘ ਨੇ ਦੱਸਿਆਂ ਕਿ ਇੱਥੇ ਪਨਗਰੇਨ ਏਜੰਸੀ ਵਲੋਂ ਹੁਣ ਤੱਕ 15 ਹਜ਼ਾਰ ਕੁਵਿੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਜਿਸ ਵਿਚੋਂ 7000 ਕੁਵਿੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ | ਮੰਡੀ ਵਿਚ ਕਿਸਾਨਾਂ ਵਲੋਂ ਬਹੁਤ ਹੀ ਧੀਮੀ ਗਤੀ ਨਾਲ ਆ ਰਹੀ ਫ਼ਸਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਤਾਂ ਇਸ ਬਾਰੇ ਸਰਕਾਰ ਵਲੋਂ 17 ਫੀਸਦੀ ਨਮੀ ਤੱਕ ਖ਼ਰੀਦ ਕਰਨ ਦੇ ਕਾਰਨ ਦੱਸੇ ਗਏ | ਮੌਸਮ ਦੀ ਖ਼ਰਾਬੀ ਕਾਰਨ ਬੱਦਲਵਾਈ ਹੋਣ ਕਰਕੇ ਦੋਵਾਂ ਮੰਡੀਆਂ 'ਚ ਖ਼ਰੀਦ ਕੀਤੇ ਤੇ ਵਿਕਣ ਲਈ ਹੋਰ ਆਏ ਝੋਨੇ ਦੇ ਢੇਰਾਂ ਨੂੰ ਤਰਪਾਲਾਂ ਨਾਲ ਢਕਿਆ ਗਿਆ |
ਸਮਰਾਲਾ ਦੀਆਂ ਦੋਵੇਂ ਮੰਡੀਆਂ 'ਚ ਝੋਨੇ ਦੀ ਲਿਫ਼ਟਿੰਗ ਦਾ ਕੰਮ ਤਸੱਲੀਬਖ਼ਸ਼
ਸਮਰਾਲਾ, (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਤੇ ਇਸ ਅਧੀਨ ਆਉਂਦੇ ਖ਼ਰੀਦ ਕੇਂਦਰ ਮਹਿਦੂਦਾਂ 'ਚ ਖ਼ਰੀਦੇ ਗਏ ਝੋਨੇ ਦੀ ਲਿਫ਼ਟਿੰਗ ਦਾ ਕੰਮ ਤਸੱਲੀਬਖ਼ਸ਼ ਹੈ | ਸਮਰਾਲਾ ਦੀ ਅਨਾਜ ਮੰਡੀ ਵਿਚ ਹੁਣ ਤੱਕ 224971 ਕੁਇੰਟਲ ਝੋਨਾ ਖ਼ਰੀਦ ਏਜੰਸੀ ਪਨਗਰੇਨ, ਮਾਰਕਫੈੱਡ ਪਨਸਪ ਅਤੇ ਵੇਅਰ ਹਾਊਸ ਵਲੋਂ ਖ਼ਰੀਦ ਕੀਤੀ ਗਈ ਹੈ | ਜਿਸ ਵਿਚੋਂ 166200 ਕੁਇੰਟਲ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਤੇ 58771 ਕੁਇੰਟਲ ਝੋਨੇ ਦੀ ਫ਼ਸਲ ਹਾਲੇ ਤੱਕ ਅਨਾਜ ਮੰਡੀ ਵਿਚ ਲਿਫ਼ਟਿੰਗ ਹੋਣ ਤੋਂ ਰਹਿੰਦੀ ਹੈ | ਇਸੇ ਤਰ੍ਹਾਂ ਖ਼ਰੀਦ ਕੇਂਦਰ ਫੋਕਲ ਪੁਆਇੰਟ ਮਹਿਦੂਦਾਂ ਮੰਡੀ ਵਿਚ ਹੁਣ ਤੱਕ 24798 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ 14099 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਚੁੱਕੀ ਹੈ, ਜਦਕਿ 10699 ਕੁਇੰਟਲ ਝੋਨਾ ਹਾਲੇ ਤੱਕ ਅਣ-ਚੁੱਕਿਆ ਮੰਡੀ ਵਿਚ ਹੀ ਪਿਆ ਹੈ ¢ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਅਨੁਸਾਰ ਸਮਰਾਲਾ ਅਨਾਜ ਮੰਡੀ ਅਤੇ ਖ਼ਰੀਦ ਕੇਂਦਰ ਫੋਕਲ ਪੁਆਇੰਟ ਮਹਿਦੂਦਾਂ ਦੀ ਮੰਡੀ ਵਿਚ ਹੁਣ ਤੱਕ ਕੁੱਲ 249769 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ ਕੁੱਲ 180299 ਕੁਇੰਟਲ ਝੋਨਾ ਲਿਫ਼ਟ ਹੋ ਚੁੱਕਿਆ ਹੈ ¢ ਉਨ੍ਹਾਂ ਅਨੁਸਾਰ 69470 ਕੁਇੰਟਲ ਝੋਨੇ ਦੀ ਲਿਫ਼ਟਿੰਗ ਬਾਕੀ ਰਹਿੰਦੀ ਹੈ ¢ ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਤੇਜਿੰਦਰ ਸਿੰਘ ਤੇਜ਼ੀ ਰਾਜੇਵਾਲ, ਪਰਮਿੰਦਰ ਸਿੰਘ ਪਾਲਮਾਜਰਾ ਅਤੇ ਰਿੰਕੂ ਥਾਪਰ ਨੇ ਦੱਸਿਆ ਕਿ ਅਜੇ ਤੱਕ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਕੰਮ ਸੁਚਾਰੂ ਰੂਪ ਵਿਚ ਚੱਲ ਰਿਹਾ ਹੈ ਤੇ ਤਸੱਲੀਬਖ਼ਸ਼ ਹੈ ¢ ਉਨ੍ਹਾਂ ਕਿਹਾ ਕਿ ਟਰੱਕਾਂ ਵਾਲਿਆਂ ਦੀ ਸਪੈਸ਼ਲ ਵਾਲੇ ਦਿਨਾਂ ਨੂੰ ਛੱਡ ਕੇ ਲਗਾਤਾਰ ਝੋਨੇ ਦੀ ਲਿਫ਼ਟਿੰਗ ਹੋ ਰਹੀ ਹੈ | ਹਾਲੇ ਤਾਂ ਜ਼ਿਆਦਾਤਰ ਉਨ੍ਹਾਂ ਕਿਸਾਨਾਂ ਦੀ ਝੋਨੇ 60 ਦਿਨਾਂ ਦੀ ਫ਼ਸਲ ਹੀ ਮੰਡੀਆਂ ਵਿਚ ਵਿਕਣ ਲਈ ਆ ਰਹੀ ਹੈ, ਜਿਨ੍ਹਾਂ ਨੇ ਆਲੂਆਂ ਲਈ ਖੇਤ ਵਿਹਲੇ ਕਰਕੇ ਜੀਰੀ ਦੀ ਬਿਜਾਈ ਕੀਤੀ ਹੁੰਦੀ ਹੈ ¢ ਭਲਕੇ ਤੋਂ ਝੋਨੇ ਦੀ ਫ਼ਸਲ ਦੀ ਮੰਡੀਆਂ ਵਿਚ ਆਮਦ ਵਧਣੀ ਸ਼ੁਰੂ ਹੋ ਜਾਵੇਗੀ, ਉਸ ਸਮੇਂ ਝੋਨੇ ਦੀ ਸੁਚਾਰੂ ਲਿਫ਼ਟਿੰਗ ਦੇ ਪ੍ਰਬੰਧ ਵੀ ਇਸ ਤਰਾਂ ਜਾਰੀ ਰੱਖਣ ਦੀ ਲੋੜ ਹੈ |

ਨਾਬਾਲਗ ਲੜਕੀ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ

ਮਾਛੀਵਾੜਾ ਸਾਹਿਬ, 17 ਅਕਤੂਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਦੇ ਨੇੜ੍ਹਲੇ ਪਿੰਡ ਦੀ ਇੱਕ ਨਾਬਾਲਗ ਲੜਕੀ ਸੀਮਾ ਰਾਣੀ (ਕਾਲਪਨਿਕ ਨਾਂਅ) ਨੇ ਜ਼ਹਿਰੀਲੀ ਪਦਾਰਥ ਨਿਗਲ ਲੈਣ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵਲੋਂ ਬੀਬੀ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨਾ ਪਾਰਟੀ ਲਈ ਸ਼ੁੱਭ ਸੰਕੇਤ

ਮਲੌਦ, 17 ਅਕਤੂਬਰ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਦਿਨ ਰਾਤ ਖ਼ੰਨਾ, ਪਾਇਲ ਤੇ ਲਾਗਲੇ ਹਲਕਿਆਂ ਵਿਚ ਝੰਡਾ ਬੁਲੰਦ ਕਰਨ ਵਾਲੇ ਨਿਧੜਕ ਆਗੂ ਚੇਅਰਮੈਨ ਸੁਖਵੰਤ ਸਿੰਘ ਟਿੱਲੂ ਦੀ ਸੁਪਤਨੀ ਇਸਤਰੀ ਵਿੰਗ ਦੇ ਸੂਬਾਈ ਆਗੂ ਬੀਬੀ ਇੰਦਰਜੀਤ ਕੌਰ ...

ਪੂਰੀ ਖ਼ਬਰ »

ਐੱਮ.ਸੀ.ਪੀ.ਆਈ. (ਯੂ) ਨੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਕੇਂਦਰ ਦੇ ਕਦਮ ਦਾ ਕੀਤਾ ਵਿਰੋਧ

ਦੋਰਾਹਾ, 17 ਅਕਤੂਬਰ (ਜਸਵੀਰ ਝੱਜ)-ਐੱਮ.ਸੀ.ਪੀ.ਆਈ. (ਯੂ) ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਅਧਿਕਾਰ ਖੇਤਰ ਨੂੰ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ | ਜੋਕਿ ਬਹੁਤ ...

ਪੂਰੀ ਖ਼ਬਰ »

21 ਅਕਤੂਬਰ ਨੂੰ ਪੈਨਸ਼ਨਰ ਐਸੋਸੀਏਸ਼ਨ ਦਾ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਿਸਚਿਤ-ਬਲਵੀਰ ਚੰਦ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਜੋ ਪ੍ਰਧਾਨ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ, ਵਿਚ ਵੱਖ ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀ ਸ਼ਾਮਿਲ ਹੋਏ | ਬਲਬੀਰ ਚੰਦ ਨੇ ਕਿਹਾ ਕਿ 21 ਅਕਤੂਬਰ ਨੂੰ ਪੈਨਸ਼ਨਰ ...

ਪੂਰੀ ਖ਼ਬਰ »

ਬੀ. ਕੇ. ਯੂ. ਸਿੱਧੂਪੁਰ ਨੇ ਮੋਦੀ, ਅਮਿਤ ਸ਼ਾਹ, ਗਰੇਵਾਲ ਅਤੇ ਭਾਜਪਾ ਸਰਕਾਰ ਦੇ ਪੁਤਲੇ ਫੂਕੇ

ਸਮਰਾਲਾ, 17 ਅਕਤੂਬਰ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਕਾਲ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕੁੱਬੇ ਟੋਲ ਪਲਾਜ਼ਾ ਵਿਖੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਹਰਜੀਤ ਗਰੇਵਾਲ ਦੇ ਪੁਤਲੇ ਫੂਕੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਐੱਨ.ਐੱਫ਼.ਐੱਲ. ਦੀ ਜਾਂਚ ਟੀਮ ਨੇ ਲਏ ਮਿੱਟੀ ਦੇ ਸੈਂਪਲ

ਦੋਰਾਹਾ, 17 ਅਕਤੂਬਰ (ਮਨਜੀਤ ਸਿੰਘ ਗਿੱਲ)-ਐੱਨ.ਐੱਫ਼.ਐੱਲ. ਦੇ ਜ਼ੋਨਲ ਮੈਨੇਜਰ ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਬਾਈਲ ਵੈਨ ਰਾਹੀ ਨੰਗਲ ਤੋਂ ਆਏ ਮਾਹਿਰਾਂ ਦੀ ਟੀਮ ਨੇ ਪਿੰਡ ਰਾਮਪੁਰ, ਮਲ੍ਹੀਪੁਰ, ਅੜੈਚਾ, ਗੁਰਦਿੱਤਪੁਰਾ, ਮਕਸੂਦੜਾ ਅਤੇ ਰਾਜਗੜ੍ਹ ...

ਪੂਰੀ ਖ਼ਬਰ »

ਨੀਤੀਆਂ ਤੋਂ ਖ਼ੁਸ਼ ਹੋ ਕੇ ਫੜਿਆ 'ਆਪ' ਦਾ ਪੱਲਾ- ਚੌਹਾਨ

ਕੁਹਾੜਾ, 17 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਚੌਹਾਨ ਆਪ ਪਾਰਟੀ 'ਚ ਸ਼ਾਮਲ ਹੋ ਗਏ | ਜਿਸ ਸਬੰਧੀ ਗੁਰਮੇਲ ਸਿੰਘ ਚੌਹਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਆਪ ...

ਪੂਰੀ ਖ਼ਬਰ »

ਜਗਤਾਰ ਕੈਲੇ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ-ਕੁਲਵੰਤ ਜੰਡ

ਮਲੌਦ, 17 ਅਕਤੂਬਰ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਤੇ ਸੀਨੀਅਰ ਆਗੂ ਜਗਤਾਰ ਸਿੰਘ ਕੈਲੇ ਨੂੰ ਕਿਸਾਨ ਯੂਥ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਕੇ. ਵਾਈ. ਓ. ਆਈ.) ਦਾ ਕੈਨੇਡਾ ਯੂਨਿਟ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਭਾਈ ਕੁਲਵੰਤ ਸਿੰਘ ਜੰਡ ਬ੍ਰਹਮਟਨ ਕੈਨੇਡਾ ਤੇ ਉੱਘੇ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ ਦੀ ਯਾਦ ਵਿਚ ਬਰਮਾਲੀਪੁਰ ਵਿਖੇ ਸਾਲਾਨਾ ਸਮਾਗਮ

ਪਾਇਲ, 17 ਅਕਤੂਬਰ (ਰਾਜਿੰਦਰ ਸਿੰਘ)-ਨੇੜਲੇ ਪਿੰਡ ਬਰਮਾਲੀਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦ ਰਾਮ ਸਿੰਘ ਦੇਹੜ ਦੀ ਯਾਦ ਵਿਚ ਸਾਲਾਨਾ ਸਮਾਗਮ ਮੁੱਖ ਸੇਵਾਦਾਰ ਰਣਧੀਰ ਸਿੰਘ ਬਿੱਟੂ ਦੀ ਦੇਖ ਰੇਖ ਕਰਵਾਇਆ ਗਿਆ¢ ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਦਹਿੜੂ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ

ਬੀਜਾ, 17 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦਹਿੜੂ ਦੇ ਕੁੱਝ ਨੌਜਵਾਨਾਂ ਕੁਲਦੀਪ ਸਿੰਘ ਦੀ ਅਗਵਾਈ ਹੇਠ ਧੰਨ ਧੰਨ ਬਾਬਾ ਮਸਤ ਰਾਮ ਜਟਾਣਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਭੰਡਾਰਾ ਕਰਵਾਇਆ ਗਿਆ¢ ਜਿਸ ਵਿਚ ਆਉਣ ਜਾਣ ਵਾਲੇ ਰਾਹਗੀਰਾਂ ਲਈ ਤੇ ਪਿੰਡ ਵਾਸੀਆਂ ਨੂੰ ...

ਪੂਰੀ ਖ਼ਬਰ »

ਪਾਇਲ ਵਿਖੇ ਅਕਾਲੀ ਬਸਪਾ ਦੀ ਵਿਸ਼ਾਲ ਮੀਟਿੰਗ

ਪਾਇਲ, 17 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਬਹੁਜਨ ਸਮਾਜ ਪਾਰਟੀ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਪੌਣੇ ਪੰਜ ਸਾਲਾਂ ਵਿਚ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ | ਜਿਸਦਾ ਜਵਾਬ ਪੰਜਾਬ ਦੇ ਲੋਕ ...

ਪੂਰੀ ਖ਼ਬਰ »

ਬੇਮੌਸਮੀ ਕਿਣ-ਮਿਣ ਨੇ ਕਿਸਾਨ ਤੇ ਆੜ੍ਹਤੀਆਂ ਦੇ ਸਾਹ ਸੂਤੇ

ਦੋਰਾਹਾ, 17 ਅਕਤੂਬਰ (ਜਸਵੀਰ ਝੱਜ)-ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣ-ਮਿਣ ਦਾ ਰੂਪ ਧਾਰ ਲਿਆ | ਖੇਤਾਂ ਵਿਚ ਜੀਰੀ ਦੀ ਫ਼ਸਲ ਪੱਕੀ ਖੜ੍ਹੀ ਹੈ | ਜੀਰੀ ਦੀ ਕਟਾਈ ਪੂਰੇ ਜੋਬਨ 'ਤੇ ਹੈ | ਮੰਡੀ ਵਿਚ ਜੀਰੀ ਦੀ ਢੇਰ ਲੱਗੇ ਹੋਏ ਹਨ | ਅਜਿਹੇ ਸਮੇਂ ਬਰਸਾਤ ...

ਪੂਰੀ ਖ਼ਬਰ »

ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਲੋਂ ਚਲਦੀ ਫਿਰਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਦੁਆਰਾ ਮਲੌਦ ਵਿਖੇ 144 ਸੈਂਪਲ ਲਏ

ਮਲੌਦ, 17 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅੱਜ ਮਲੌਦ ਇਲਾਕੇ ਵਿਚ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਲੋਂ ਹਰਦਿਆਲ ਸਿੰਘ ਟਰੇਡਰਜ਼ ਦੇ ਸਹਿਯੋਗ ਨਾਲ ਚੱਲਦੀ ਫਿਰਦੀ ਇੱਕ ਬੱਸ ਦੁਆਰਾ ਮਿੱਟੀ ਪਰਖ ਪ੍ਰਯੋਗਸ਼ਾਲਾ ਵਿਚ 144 ਕਿਸਾਨਾਂ ਤੋਂ ਮਿੱਟੀ ਵਿਚ ਵੱਡੇ ...

ਪੂਰੀ ਖ਼ਬਰ »

ਲੋਕ ਜਾਗਰੂਕਤਾ ਫਾਊਾਡੇਸ਼ਨ ਵਲੋਂ 'ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ' ਮੁਹਿੰਮ ਦੀ ਸ਼ੁਰੂਆਤ

ਅਹਿਮਦਗੜ੍ਹ, 17 ਅਕਤੂਬਰ (ਪੁਰੀ)-ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲੋਕ ਜਾਗਰੂਕਤਾ ਫਾੳਾੂਡੇਸ਼ਨ ਵਲੋਂ ਬੇਰੁਜ਼ਗਾਰ ਲੋਕਾਂ ਨੂੰ ਸਵੈ ਰੋਜ਼ਗਾਰ ਲਈ ਆਪਣੇ ਧੰਦੇ ਚਲਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਹਰਮਨ ਮਾਂਗਟ ਦਾ ਸਨਮਾਨ

ਦੋਰਾਹਾ, 17 ਅਕਤੂਬਰ (ਮਨਜੀਤ ਸਿੰਘ ਗਿੱਲ)-ਕਬੱਡੀ ਖਿਡਾਰੀ ਹਰਮਨ ਮਾਂਗਟ ਦਾ ਦਾਖਾ ਟੂਰਨਾਮੈਂਟ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਖਿਡਾਰੀ ਹਰਮਨ ਮਾਂਗਟ ਦੇ ਪਿਤਾ ਲਾਲੀ ਮਾਂਗਟ ਪਿੰਡ ਰਾਮਪੁਰ ਨੇ ਦੱਸਿਆ ਕਿ ਸੁੱਖਾ ਦਾਖਾ ਅਤੇ ਪੱਪੀ ਫ਼ੁੱਲਾਵਾਲ ਵਲੋਂ ਹਰਮਨ ਦਾ ...

ਪੂਰੀ ਖ਼ਬਰ »

ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਵਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ

ਅਹਿਮਦਗੜ੍ਹ, 17 ਅਕਤੂਬਰ (ਰਣਧੀਰ ਸਿੰਘ ਮਹੋਲੀ)-ਧਾਰਮਿਕ ਤੇ ਸਮਾਜਿਕ ਖੇਤਰ ਸਮੇਤ ਹੋਰ ਲੋਕ ਭਲਾਈ ਕਾਰਜਾਂ ਲਈ ਸੇਵਾ ਕਰਦੀ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ ...

ਪੂਰੀ ਖ਼ਬਰ »

ਬਸਪਾ ਇੰਚਾਰਜ ਵਿਪੁਲ ਕੁਮਾਰ ਨੇ ਡਾ. ਬੀਜਾ ਨੂੰ ਹਲਕਾ ਪਾਇਲ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨਿਆ

ਪਾਇਲ, 17 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਬਹੁਜਨ ਸਮਾਜ ਪਾਰਟੀ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ ਨੇ ਪਾਇਲ ਵਿਖੇ ਐਲਾਨ ਕੀਤਾ ਕਿ ਅਕਾਲੀ ਬਸਪਾ ਗੱਠਜੋੜ ਤਹਿਤ ਹਲਕਾ ਪਾਇਲ ਦੀ ਸੀਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ ਤੇ ਇੱਥੋਂ ਡਾ. ...

ਪੂਰੀ ਖ਼ਬਰ »

ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨਮਿਤ ਰਾੜਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ

ਰਾੜਾ ਸਾਹਿਬ, 17 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਕੱਤਕ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਉਪਰੰਤ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਬੱਚਿਆਂ ਨੂੰ ਵਿਦਾਇਗੀ ਸੰਬੰਧੀ ਸਮਾਗਮ

ਬੀਜਾ, 17 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੱਤ ਦਰਜੇ ਦੀ ਤਕਨੀਕ ਨਾਲ ਮੈਡੀਕਲ ਸਹੂਲਤਾਂ ਦੇਣ ਵਾਲੀ ਕੁਲਾਰ ਹਸਪਤਾਲ ਬੀਜਾ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਲੰਬੇ ਅਰਸੇ ਤੋਂ ਮੈਡੀਕਲ ਸਿੱਖਿਆ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ...

ਪੂਰੀ ਖ਼ਬਰ »

ਗੁ: ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮਨਾਈ

ਬੀਜਾ, 17 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸੰਗਰਾਂਦ ਦੇ ਦਿਹਾੜੇ 'ਤੇ ਗੁਰਮਤਿ ਸਮਾਗਮ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਬੋਨ ਡੈਨਸਿਟੀ, ਮੈਮੋਗ੍ਰਾਫੀ ਤੇ ਕੈਂਸਰ ਦੀ ਬਿਮਾਰੀ ਦੇ ਟੈਸਟ ਕੀਤੇ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਸਵਾਮੀ ਛਗਨ ਲਾਲ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਇਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮਹਿਲਾਵਾਂ ਲਈ ਬੋਨ ਡੈਨਸਿਟੀ, ਮੈਮੋਗ੍ਰਾਫੀ ਅਤੇ ਕੈਂਸਰ ਦੀ ਬਿਮਾਰੀ ਦੇ ਟੈੱਸਟ ਕੀਤੇ ਗਏ ਅਤੇ ...

ਪੂਰੀ ਖ਼ਬਰ »

ਮੱਖਣ ਸਿੰਘ ਰੌਸ਼ੀਆਣਾ ਨੂੰ ਸਦਮਾ, ਨੌਜਵਾਨ ਸਪੁੱਤਰ ਦਾ ਹੋਇਆ ਦਿਹਾਂਤ

ਮਲੌਦ, 17 ਅਕਤੂਬਰ (ਸਹਾਰਨ ਮਾਜਰਾ)-ਇਲਾਕੇ ਦੀ ਨਾਮੀ ਸ਼ਖ਼ਸੀਅਤ ਅਤੇ ਟਕਸਾਲੀ ਆਗੂ ਸਾਬਕਾ ਸਰਪੰਚ ਮੱਖਣ ਸਿੰਘ ਰੌਸ਼ੀਆਣਾ ਨੂੰ ਉਸ ਸਮੇਂ ਬੇਹੱਦ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨੌਜਵਾਨ ਸਪੁੱਤਰ ਅਤੇ ਸਾਬਕਾ ਮੈਨੇਜਰ ਐਫ. ਸੀ. ਆਈ. ਦਰਸ਼ਨ ਸਿੰਘ ਦੇ ਭਤੀਜੇ ...

ਪੂਰੀ ਖ਼ਬਰ »

ਕਾਂਗਰਸੀ ਆਗੂ ਕੁਲਤਾਜ ਸਿੰਘ ਬਾਵਾ ਬਗ਼ਲੀ ਦਾ ਦਿਹਾਂਤ

ਬੀਜਾ, 17 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸੀ ਆਗੂ ਤਰਲੋਕ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਕੁਲਤਾਜ ਸਿੰਘ ਬਗ਼ਲੀ ਨੰਬਰਦਾਰ ਦਾ ਦਿਹਾਂਤ ਹੋ ਗਿਆ¢ ਕੁਲਤਾਜ ਸਿੰਘ, ਸਵ. ਸਰੂਪ ...

ਪੂਰੀ ਖ਼ਬਰ »

ਜੈਵਿਕ ਖੇਤੀ ਮਿਸ਼ਨ ਵਲੋਂ ਲੇਖਕ ਹਰਪ੍ਰੀਤ ਸਿੰਘ ਸਿਹੌੜਾ ਦਾ ਸਨਮਾਨ

ਮਲੌਦ, 17 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜੈਵਿਕ ਖੇਤੀ ਮਿਸ਼ਨ ਵਲੋਂ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਘੁਲਾਲ ਦੀ ਅਗਵਾਈ ਵਿਚ ਲੇਖਕ ਤੇ ਪੱਤਰਕਾਰ ਹਰਪ੍ਰੀਤ ਸਿੰਘ ਸਿਹੌੜਾ ਦਾ ਸਨਮਾਨ ਕੀਤਾ ਗਿਆ | ਜਸਬੀਰ ਸਿੰਘ ਘੁਲਾਲ ਨੇ ਦੱਸਿਆ ਕਿ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਮਕਸੂਦੜਾ ਵਿਖੇ ਇੰਜ ਬੋਪਾਰਾਏ, ਗਿੱਲ ਦੋਰਾਹਾ, ਲਾਪਰਾਂ ਤੇ ਡਾ: ਬੀਜਾ ਦਾ ਅਕਾਲੀ ਬਸਪਾ ਵਰਕਰਾਂ ਵਲੋਂ ਸਨਮਾਨ

ਪਾਇਲ, 17 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਮਕਸੂਦੜਾ ਵਿਖੇ ਅਕਾਲੀ ਬਸਪਾ ਦੀ ਵਿਸ਼ਾਲ ਮੀਟਿੰਗ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੀ.ਏ.ਸੀ ਮੈਂਬਰ ਹਰਜੀਵਨਪਾਲ ਸਿੰਘ ਗਿੱਲ, ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਤੇ ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ 'ਚ ਇਕ ਖ਼ਿਲਾਫ਼ ਮਾਮਲਾ ਦਰਜ

ਖੰਨਾ, 17 ਅਕਤੂਬਰ (ਮਨਜੀਤ ਧੀਮਾਨ)-ਔਰਤ ਨਾਲ ਛੇੜਛਾੜ ਕਰਨ, ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ 'ਚ ਥਾਣਾ ਸਿਟੀ-2 ਖੰਨਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਚਰਨਜੀਤ ਸਿੰਘ ਨੇ ...

ਪੂਰੀ ਖ਼ਬਰ »

ਲਾਈਨ ਪਾਰ ਇਲਾਕੇ ਦੇ ਲੋਕਾਂ ਦੇ ਨਾਲ ਡਟ ਕੇ ਖੜ੍ਹਾਂ, ਕਿਸੇ ਵੀ ਕੁਰਬਾਨੀ ਤੋਂ ਨਹੀਂ ਘਬਰਾਉਂਦਾ-ਟਿੱਲੂ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕਾਂਗਰਸ ਪਾਰਟੀ ਵਲੋਂ ਖੰਨਾ ਸ਼ਹਿਰ ਤੇ ਇਲਾਕੇ 'ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾਣ ਦੇ ਦਾਅਵੇ ਤਾਂ ਸਮੇਂ ਸਮੇਂ 'ਤੇ ਕੀਤੇ ਜਾਂਦੇ ਹਨ | ਪਰ ਹੈਰਾਨੀ ਦੀ ਗੱਲ ਹੈ ਕਿ ਇਹ ਵਿਕਾਸ ਸਿਰਫ਼ ਕਾਂਗਰਸੀ ਆਗੂਆਂ ਨੂੰ ਹੀ ਕਿਉਂ ...

ਪੂਰੀ ਖ਼ਬਰ »

ਕੈਪਟਨ ਸੰਧੂ ਨੇ ਢੈਪਈ ਤੋਂ ਕਾਲਖ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ

ਜੋਧਾਂ, 17 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਪਿੰਡ ਢੈਪਈ ਤੋਂ ਪਿੰਡ ਕਾਲਖ ਨੂੰ ਜੋੜਦੀ ਲਿੰਕ ਸੜਕ ਜੋ ਪਿੰਡ ਚਮਿੰਡਾ, ਗੁੱਜਰਵਾਲ ਤੇ ਕੋਟ ਆਗਾਂ ਵਿਚੋਂ ਲੰਘਦੀ ਹੈ ਨੂੰ ਚੌੜਾ ਕਰਨ ਦੀ ਇਲਾਕੇ ਦੇ ਲੋਕਾਂ ਦੀ ਮੰਗ ਸੀ ਜੋ ...

ਪੂਰੀ ਖ਼ਬਰ »

ਸਨਮਤੀ ਵਿਮਲ ਜੈਨ ਸਕੂਲ ਵਿਖੇ 'ਕਹਾਣੀ ਉਚਾਰਨ' ਪ੍ਰਤੀਯੋਗਤਾ ਕਰਵਾਈ

ਜਗਰਾਉਂ, 17 ਅਕਤੂਬਰ (ਜੋਗਿੰਦਰ ਸਿੰਘ)-ਸਨਮਤੀ ਵਿਮਲ ਜੈਨ ਸੀਨੀ: ਸੈਕੰ: ਪਬਲਿਕ ਸਕੂਲ ਜਗਰਾਉਂ ਵਿਚ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪੜ੍ਹਾਈ ਦੇ ਨਾਲ-ਨਾਲ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਕਹਾਣੀ ਉਚਾਰਨ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ...

ਪੂਰੀ ਖ਼ਬਰ »

ਦੇਸ਼ ਨੂੰ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਹਵਾਲੇ ਲੁੱਟਣ ਲਈ ਛੱਡਿਆ

ਰਾਏਕੋਟ, 17 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਰਾਏਕੋਟ ਦੇ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਦੀ ਅਗਵਾਈ 'ਚ ਪਿੰਡ ਬੱਸੀਆਂ ਤੋਂ ਕਿਸਾਨਾਂ ਦਾ 60ਵਾਂ ਜੱਥਾ ਰਵਾਨਾ ਹੋਇਆ | ਇਸ ਮੌਕੇ ਰਣਧੀਰ ਸਿੰਘ ਬੱਸੀਆਂ ਨੇ ਆਖਿਆ ਕਿ ...

ਪੂਰੀ ਖ਼ਬਰ »

ਬੁਜਰਗ ਅਨਾਜ ਮੰਡੀ 'ਚ ਚੇਅਰਮੈਨ ਗਰੇਵਾਲ ਨੇ ਖ਼ਰੀਦ ਸ਼ੁਰੂ ਕਰਵਾਈ

ਜਗਰਾਉਂ, 17 ਅਕਤੂਬਰ (ਗੁਰਦੀਪ ਸਿੰਘ ਮਲਕ)-ਮਾਰਕੀਟ ਕਮੇਟੀ ਜਗਰਾਉਂ ਅਧੀਨ ਪੈਂਦੀ ਪੇਂਡੂ ਅਨਾਜ ਮੰਡੀ ਬੁਜਰਗ 'ਚ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ | ਇਹ ਖ਼ਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਸਰਕਾਰੀ ਬੋਲੀ ਲਗਵਾ ਕੇ ਸ਼ੁਰੂ ਕਰਵਾਈ ...

ਪੂਰੀ ਖ਼ਬਰ »

ਵਿਗਿਆਨਕ ਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਕੁੱਪ ਕਲਾਂ 'ਚ ਤੀਜਾ ਖ਼ੂਨਦਾਨ ਕੈਂਪ

ਮਲੌਦ, 17 ਅਕਤੂਬਰ (ਸਹਾਰਨ ਮਾਜਰਾ)-ਨਾਮਵਰ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਸਮਾਜ ਸੇਵੀ ਜੋੜੇ ਡਾ. ਕੁਲਵਿੰਦਰ ਗਿੱਲ ਅਤੇ ਗੁਰਸ਼ਰਨਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਦੀ ਖ਼ੁਸ਼ੀ ਵਿਚ ਗੁਰੂ ਹਰਿਰਾਏ ਦੰਦਾਂ ਦਾ ਹਸਪਤਾਲ ...

ਪੂਰੀ ਖ਼ਬਰ »

ਜੈ ਮਾਂ ਗ਼ੌਰੀ ਕਲੱਬ ਖੰਨਾ ਵਲੋਂ ਸ੍ਰੀ ਦੁਰਗਾ ਪੂਜਨ ਤੇ ਜਾਗਰਣ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਜੈ ਮਾਂ ਗੌਰੀ ਕਲੱਬ ਖੰਨਾ ਵਲੋਂ ਮਾਂ ਅੰਬਾ ਜਗਦੰਬਾ, 13ਵਾਂ ਵਿਸ਼ਾਲ ਸ਼੍ਰੀ ਦੁਰਗਾ ਪੂਜਨ ਅਤੇ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ¢ ਇਸ ਅਧੀਨ ਦਸ ਦਿਨਾਂ ਤੱਕ ਮਾਤਾ ਜੀ ਦੇ ਵੱਖ -ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ¢ ਇਸ ਮੌਕੇ ...

ਪੂਰੀ ਖ਼ਬਰ »

ਸਵ: ਪਰਗਟ ਸਿੰਘ ਰਾਏ ਮੰਜਾਲੀਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਮੈਡੀਕਲ ਤੇ ਵਿਸ਼ਾਲ ਖੂਨਦਾਨ ਕੈਂਪ

ਬੀਜਾ, 17 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਮੰਜਾਲੀਆਂ ਕਲਾਂ ਦੇ ਕਬੱਡੀ ਦੇ ਪ੍ਰਸਿੱਧ ਖਿਡਾਰੀ ਸਮਾਜ ਸੇਵੀ ਸਵਰਗਵਾਸੀ ਪਰਗਟ ਸਿੰਘ ਰਾਏ ਮੰਜਾਲੀਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਸਤਿਗੁਰ ...

ਪੂਰੀ ਖ਼ਬਰ »

ਦਹਿੜੂ ਦੇ ਮੇਨ ਚੌਕ ਵਿਚ ਸ਼ੀਸ਼ੇ ਦੀ ਮਾੜੇ ਅਨਸਰਾਂ ਵਲੋਂ ਭੰਨ-ਤੋੜ

ਬੀਜਾ, 17 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਨੈਸ਼ਨਲ ਹਾਈਵੇ 'ਤੇ ਬਣੇ ਪੁਲ ਦੇ ਸਾਹਮਣੇ ਰਾਹਗੀਰਾਂ ਦੀ ਟ੍ਰੈਫ਼ਿਕ ਸਹੂਲਤ ਲਈ ਲਗਾਏ ਗਏ ਸ਼ੀਸ਼ੇ ਦੀ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਭੰਨਤੋੜ ਕੀਤੀ ਗਈ¢ ਜਦੋਂ ਕਿ ਇਸ ਸਬੰਧੀ ਪਿੰਡ ਦਹਿੜੂ ਦੇ ਜਗਤਾਰ ਸਿੰਘ ਤੇ ਭਜਨ ...

ਪੂਰੀ ਖ਼ਬਰ »

ਨਾਮਦੇਵ ਭਵਨ ਖੰਨਾ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਨਾਮਦੇਵ ਭਵਨ ਖੰਨਾ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਸਵੇਰੇ ਸੰਗਤੀ ਰੂਪ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸ਼੍ਰੀ ਸਹਿਜ ਪਾਠ ਸਾਹਿਬ ਜੀ ...

ਪੂਰੀ ਖ਼ਬਰ »

ਕਿਸਾਨ ਸਭਾ ਦਾ ਮੋਰਚਾ 22ਵੇਂ ਦਿਨ ਵੀ ਜਾਰੀ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਖੰਨਾ ਲਲਹੇੜੀ ਚੌਕ ਪੁਲ ਥੱਲੇ ਜਥੇਦਾਰ ਹਰਚੰਦ ਸਿੰਘ ...

ਪੂਰੀ ਖ਼ਬਰ »

ਮਹਾਂਕਾਲ ਬਲੱਡ ਸੇਵਾ ਕਲੱਬ ਖੰਨਾ ਵਲੋਂ ਖ਼ੂਨਦਾਨ ਕਰਨ ਲਈ ਲੋਕਾਂ ਨੂੰ ਅਪੀਲ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਮਹਾਂਕਾਲ ਬਲੱਡ ਸੇਵਾ ਖੰਨਾ ਦੇ ਪ੍ਰਧਾਨ ਰਾਹੁਲ ਗਰਗ ਬਾਵਾ ਨੇ ਕਿਹਾ ਕਿ ਅੱਜ ਕੱਲ੍ਹ ਡੇਂਗੂ ਤੇ ਸੈੱਲ ਘਟਣ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਣ ਦੇ ਕਾਰਨ ਬਲੱਡ ਡੋਨਰਾਂ ਦੀ ਲੋੜ ਵੀ ਵੱਧ ਰਹੀ ਹੈ¢ ਮਹਾਂਕਾਲ ਬਲੱਡ ...

ਪੂਰੀ ਖ਼ਬਰ »

ਪਿੰਡ ਮਾਜਰੀ ਵਿਖੇ ਉਦਯੋਗ ਮੰਤਰੀ ਗੁਰਕੀਰਤ ਦਾ ਸਵਾਗਤ, 50 ਲੱਖ ਦੀ ਗਰਾਂਟ ਦਿੱਤੀ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਉਦਯੋਗ ਮੰਤਰੀ ਗੁਰਕੀਰਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪਿੰਡ ਮਾਜਰੀ ਵਿਖੇ ਪਹੁੰਚਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ¢ ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਖੰਨਾ ਸਤਨਾਮ ਸਿੰਘ ਸੋਨੀ, ਬਲਾਕ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ 'ਚ ਪੰਜਾਬੀ ਮਾਤ-ਭਾਸ਼ਾ ਦਿਵਸ ਮਨਾਇਆ

ਰਾੜਾ ਸਾਹਿਬ, 17 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਵਿਖੇ ਪਿ੍ੰਸੀਪਲ ਗੁਰਮੀਤ ਕੌਰ ਦੀ ਅਗਵਾਈ ਹੇਠ ਲੈਕ: ਕਮਲਪ੍ਰੀਤ ਕੌਰ ਪੰਜਾਬੀ, ਸੁਖਵਿੰਦਰ ਕੌਰ ਪੰਜਾਬੀ ਅਧਿਆਪਕਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX