ਤਾਜਾ ਖ਼ਬਰਾਂ


ਆਈ.ਆਈ.ਟੀ. ਗੁਹਾਟੀ ਦੇ ਵਿਗਿਆਨੀਆਂ ਨੇ ਡਾਰਕ ਮੈਟਰ ਦਾ ਰਹਸਿਆ ਖੋਲ੍ਹਿਆ
. . .  1 day ago
ਗੁਹਾਟੀ, 28 ਜਨਵਰੀ - ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਗੁਹਾਟੀ ਦੇ ਖੋਜਕਰਤਾਵਾਂ ਨੇ ਬ੍ਰਹਿਮੰਡ ਦੇ ਸਭ ਤੋਂ ਵੱਧ ਭਰਪੂਰ ਕਣਾਂ 'ਚੋਂ ਇਕ ਹਨੇਰੇ ਪਦਾਰਥ ਅਤੇ ਨਿਊਟ੍ਰੀਨੋ ਦੀ ਪ੍ਰਕਿਰਤੀ ਵਿਚਕਾਰ...
ਨਰਮੇ ਦਾ ਮੁਆਵਜ਼ਾ ਨਾ ਮਿਲਣ 'ਤੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੀਂਗੋ ਮੰਡੀ ,28 ਜਨਵਰੀ (ਲੱਕਵਿੰਦਰ ਸ਼ਰਮਾ) - ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ...
ਭਾਰਤ ਮਿਜ਼ਾਈਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਵੱਕਾਰੀ ਕਲੱਬ 'ਚ ਸ਼ਾਮਿਲ, ਬ੍ਰਹਮੋਸ ਦੀ ਸਪਲਾਈ 'ਤੇ ਹੋਏ ਸਮਝੌਤੇ 'ਤੇ ਦਸਤਖ਼ਤ
. . .  1 day ago
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਬਲਪ੍ਰੀਤ ਸਿੰਘ ਰੋਜ਼ਰ ਨੇ ਦਿੱਤਾ ਅਸਤੀਫਾ
. . .  1 day ago
ਟੀਮ ਇੰਡੀਆ 'ਤੇ ਫ਼ਿਰ ਕੋਰੋਨਾ ਦਾ ਅਟੈਕ, ਨਿਸ਼ਾਂਤ ਸਿੰਧੂ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 28 ਜਨਵਰੀ- ਵੈਸਟਇੰਡੀਜ਼ 'ਚ ਚੱਲ ਰਹੇ ਅੰਡਰ-19 ਵਿਸ਼ਵ ਕੱਪ (ICC U-19 World Cup 2022) 'ਚ ਭਾਰਤੀ ਟੀਮ ਸ਼ਨੀਵਾਰ 29 ਜਨਵਰੀ ਨੂੰ ਕੁਆਰਟਰ ਫਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗੀ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ...
ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਚੈਕਿੰਗ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਚੈਕਿੰਗ ਅਭਿਆਨ ਦੌਰਾਨ ਝੁੱਗੀਆਂ ਝੋਪੜੀਆਂ 'ਚ ਜਾ ਕੇ ਜਿੱਥੇ ਚੈਕਿੰਗ ਕੀਤੀ ਗਈ...
ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ: ਸੁਨੀਲ ਜਾਖੜ
. . .  1 day ago
ਚੰਡੀਗੜ੍ਹ, 28 ਜਨਵਰੀ- ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ...
ਡਾ. ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 28 ਜਨਵਰੀ-ਕੇਂਦਰੀ ਵਿੱਤ ਮੰਤਰਾਲੇ ਵਲੋਂ ਡਾਕਟਰ ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਨਾਗੇਸਵਰਨ, ਜੋ ਪਹਿਲਾਂ ਲੇਖਕ, ਅਧਿਆਪਕ ਅਤੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ, ਨੇ ਅੱਜ 28 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 13 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਵੱਖ-ਵੱਖ ਪਾਰਟੀਆਂ ਦੇ 13 ਉਮੀਦਵਾਰਾਂ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ...
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਹਲਕਾ ਅਮਲੋਹ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰ ਜੀਵਨਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ...
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਤੂਫ਼ਾਨ ਦੇ ਰੂਪ ਵਿਚ ਤਬਦੀਲ ਹੋ ਰਹੀ ਹੈ- ਹਰਪਾਲ ਚੀਮਾ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)- ਹਲਕਾ ਅਮਲੋਹ ਤੋਂ ਅੱਜ ਟਕਸਾਲੀ ਕਾਂਗਰਸੀ ਤਿੰਨ ਦਰਜਨ ਦੇ ਕਰੀਬ ਆਪਣੇ ਸਾਥੀਆਂ ਸਮੇਤ ਸ਼ਿੰਗਾਰਾ ਸਿੰਘ ਸਲਾਣਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ...
ਬਿਹਾਰ: ਹਵਾਈ ਫ਼ੌਜ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ
. . .  1 day ago
ਪਟਨਾ, 28 ਜਨਵਰੀ- ਭਾਰਤੀ ਹਵਾਈ ਫ਼ੌਜ ਦੇ ਇੱਕ ਹਲਕੇ ਜਹਾਜ਼ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਬੋਧ ਗਯਾ ਵਿਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਇਕ ਸਿਖਿਆਰਥੀ ਸਮੇਤ ਦੋ ਪਾਇਲਟ ਸੁਰੱਖਿਅਤ ਹਨ....
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ 9 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ...
ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਲੜਨਗੇ ਆਜ਼ਾਦ ਚੋਣ
. . .  1 day ago
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਦੇ ਪ੍ਰਬਲ ਦਾਅਵੇਦਾਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਆਖਿਰ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲੈ ਲਿਆ ...
ਜਗਮੋਹਨ ਸਿੰਘ ਕੰਗ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ
. . .  1 day ago
ਮੁੱਲਾਂਪੁਰ ਗਰੀਬਦਾਸ/ਮੋਹਾਲੀ, 28 ਜਨਵਰੀ (ਦਿਲਬਰ ਸਿੰਘ ਖੈਰਪੁਰ)- ਪਿੰਡ ਮਾਜਰੀ ਵਿਖੇ ਆਪਣੇ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਆਜ਼ਾਦ ਚੋਣ ਲੜਨ ਦਾ ਐਲਾਨ...
ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ: ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 28 ਜਨਵਰੀ-ਸੁਖਪਾਲ ਖਹਿਰਾ ਨੇ ਜੇਲ੍ਹ 'ਚੋਂ ਰਿਹਾ ਹੋ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕੇ ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ। ਜਦੋਂ ਮੇਰੇ 'ਤੇ ਈ.ਡੀ. ਦੀ ਰੇਡ ਹੋਈ ਮੈਂ ਮੀਡੀਆ ਨਾਲ...
ਆਮ ਆਦਮੀ ਪਾਰਟੀ ਦੇ ਫ਼ਾਜ਼ਿਲਕਾ ਹਲਕਾ ਇੰਚਾਰਜ ਨੇ ਸਾਥੀਆਂ ਸਣੇ ਦਿੱਤੇ ਅਸਤੀਫ਼ੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਣੇ ਅਸਤੀਫ਼ਾ...
ਖਡੂਰ ਸਾਹਿਬ ਹਲਕੇ ਤੋਂ ਰਵਿੰਦਰ ਬ੍ਰਹਮਪੁਰਾ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ
. . .  1 day ago
ਖਡੂਰ ਸਾਹਿਬ, 28 ਜਨਵਰੀ ( ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਫਰਜੰਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ...
ਬੱਸੀ ਪਠਾਣਾਂ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਭਰਾ ਡਾ. ਮਨੋਹਰ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ
. . .  1 day ago
ਬੱਸੀ ਪਠਾਣਾਂ, 28 ਜਨਵਰੀ (ਰਵਿੰਦਰ ਮੌਦਗਿਲ)-ਬੱਸੀ ਪਠਾਣਾਂ ਤੋਂ ਮੁੱਖ ਮੰਤਰੀ ਚੰਨੀ ਦੇ ਭਰਾ ਡਾ.ਮਨੋਹਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਵਲੋਂ ਅੱਜ ਚੋਣ ਅਫ਼ਸਰ ਕਮ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਅੱਗੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਗਏ...
ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ 'ਤੇ ਨਵਾਂਸ਼ਹਿਰ 'ਚ ਕਰਨਗੇ ਵੱਡੀ ਚੋਣ ਰੈਲੀ
. . .  1 day ago
ਚੰਡੀਗੜ੍ਹ, 28 ਜਨਵਰੀ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਵਰਕਰਾਂ 'ਚ ਜੋਸ਼ ਭਰਨ ਲਈ ਭੈਣ ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 8 ਫਰਵਰੀ...
ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਖਪਾਲ ਸਿੰਘ ਖਹਿਰਾ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫਤਹਿਗੜ੍ਹ ਸਾਹਿਬ, 28 ਜਨਵਰੀ-ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਖਪਾਲ ਸਿੰਘ ਖਹਿਰਾ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ...
ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸੰਗਰੂਰ, 28 ਜਨਵਰੀ (ਧੀਰਜ ਪਸ਼ੋਰੀਆ)- ਸੰਗਰੂਰ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨਰਿੰਦਰ ਕੌਰ ਭਰਾਜ ਨੇ ਅੱਜ ਐੱਸ ਡੀ.ਐੱਮ ਕਮ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਹਨ। ਉਨ੍ਹਾਂ ਦੇ ਮਾਤਾ ਚਰਨਜੀਤ ਕੌਰ...
ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਤਪਾ ਮੰਡੀ, 28 ਜਨਵਰੀ (ਪ੍ਰਵੀਨ ਗਰਗ ) - ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਭਦੌੜ ਹਲਕੇ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੌਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ...
ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕਈ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਅੰਮ੍ਰਿਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਮਜੀਠਾ ਅਤੇ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਬਿਕਰਮ ਸਿੰਘ ਮਜੀਠੀਆ ਵਲੋਂ ਚੇਅਰਮੈਨ ਉਪਕਾਰ ਸਿੰਘ ਸੰਧੂ, ਕੌਂਸਲਰ ਲਾਡੋ ਪਹਿਲਵਾਨ...
ਆਪਣੀ ਭੈਣ ਤੋਂ ਜਨਤਕ ਮੁਆਫ਼ੀ ਮੰਗੇ ਸਿੱਧੂ: ਬਿਕਰਮ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 28 ਜਨਵਰੀ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਭੈਣ ਤੋਂ ਜਨਤਕ ਮੁਆਫ਼ੀ ਮੰਗੇ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਸਿਆਸੀ ਅਮਲ ਵਿਚ ਤੱਥਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। -ਹੈਨਰੀ ਐਡਮਜ਼

ਜਗਰਾਓਂ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਉਂ 'ਚ ਰੇਲਾਂ ਰੋਕ ਕੇ ਕੀਤਾ ਵਿਸ਼ਾਲ ਪ੍ਰਦਰਸ਼ਨ

ਜਗਰਾਉਂ, 18 ਅਕਤੂਬਰ (ਜੋਗਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਉਂ ਰੇਲਵੇ ਸਟੇਸ਼ਨ 'ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਕੇਂਦਰ ਸਰਕਾਰ ਵਲੋਂ ਅੱਧੇ ਪੰਜਾਬ ਨੂੰ ਬੀ.ਐੱਸ.ਐੱਫ਼. ਦੇ ਹਵਾਲੇ ਕਰਕੇ ਕੇਂਦਰ ਸਾਸ਼ਿਤ ਪ੍ਰਦੇਸ਼ 'ਚ ਬਦਲਣ ਵਿਰੱੁਧ ਕਿਸਾਨ ਜਥੇਬੰਦੀਆਂ ਵਲੋਂ ਰੇਲ ਦਾ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਵੱਡੀ ਗਿਣਤੀ 'ਚ ਹਾਜ਼ਰ ਕਿਸਾਨਾਂ, ਮਜ਼ਦੂਰਾਂ ਤੇ ਮਹਿਲਾਵਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ, ਰਾਮਸਰਨ ਸਿੰਘ ਰਸੂਲਪੁਰ, ਨਿਰਮਲ ਸਿੰਘ ਭੁਮਾਲ, ਸੁਖਵਿੰਦਰ ਸਿੰਘ ਬੁਰਜ ਨਕਲੀਆਂ, ਨਵਨੀਤ ਕੌਰ ਗਿੱਲ, ਅਮਨਦੀਪ ਕੌਰ ਕਲਸੀ, ਸੁਖਵਿੰਦਰ ਸਿੰਘ ਕੁਤਬਾ, ਬਲਰਾਜ ਸਿੰਘ ਕੋਟਉਮਰਾ, ਤਾਰਾ ਸਿੰਘ ਅਗਰਵਾਲ, ਤਰਸੇਮ ਸਿੰਘ ਬੱਸੂਵਾਲ, ਹਰਬੰਸ ਸਿੰਘ ਅਖਾੜਾ ਤੇ ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਅੱਜ ਦੇਸ਼ ਭਰ 'ਚ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਦਾ ਸੱਤ੍ਹਾ ਦਾ ਨਸ਼ਾ ਲਾਹੁਣ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ | ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਾਰੇ ਹੱਥਕੰਡੇ ਵਰਤ ਰਹੀ ਹੈ, ਪਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਸੰਜਮ, ਸਬਰ, ਸੰਤੋਖ ਅਤੇ ਨਿਰਮਾਣਤਾ ਦਿਖਾਈ ਹੈ, ਉਸਨੇ ਕਾਰਪੋਰੇਟਾਂ ਤੇ ਭਾਜਪਾ ਦੀ ਨੀਂਦ ਹਰਾਮ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ, ਲੱਕ ਤੋੜ ਮਹਿੰਗਾਈ ਰਾਹੀਂ ਲੋਕਾਂ ਦਾ ਕੰਚੂਮਰ ਕੱਢਣ ਕਾਰਨ ਗਰੀਬੀ 'ਚ ਸਾਡਾ ਦੇਸ਼ 116 ਦੇਸ਼ਾਂ 'ਚੋਂ 102ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਇਸ ਮੌਕੇ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸੰਸਾਰ ਭਰ 'ਚ ਕਿਰਤੀ ਲੋਕ ਸਾਮਰਾਜੀ ਲੁੱਟ ਖ਼ਿਲਾਫ਼ ਸੜਕਾਂ 'ਤੇ ਨਿਕਲੇ ਹੋਏ ਹਨ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਕੇਂਦਰ ਵਲੋਂ ਪੰਜਾਬ ਨੂੰ ਬੀ.ਐੱਸ.ਐੱਫ. ਦੇ ਹਵਾਲੇ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਵੇਗਾ | ਧਰਨੇ ਸਮੇਂ ਲਖਵੀਰ ਸਿੰਘ ਸਿੱਧੂ ਅਤੇ ਇਨਕਲਾਬੀ ਕਵੀਸ਼ਰੀ ਜਥੇ ਨੇ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ | ਇਸ ਮੌਕੇ ਰਣਧੀਰ ਸਿੰਘ ਬੱਸੀਆਂ, ਧਰਮ ਸਿੰਘ ਸੂਜਾਪੁਰ, ਦਵਿੰਦਰ ਸਿੰਘ ਕਾਉਂਕੇ, ਬਲੌਰ ਸਿੰਘ ਫੇਰੂਰਾਈਾ, ਅਜਾਇਬ ਸਿੰਘ ਰੂਪਾਪੱਤੀ, ਹਰਦੇਵ ਸਿੰਘ ਅਖਾੜਾ, ਟਹਿਲ ਸਿੰਘ ਅਖਾੜਾ, ਸਰਬਜੀਤ ਸਿੰਘ ਧੂੜਕੋਟ, ਬਲਬੀਰ ਸਿੰਘ ਅਗਵਾੜ ਲੋਪੋ, ਜਸਵਿੰਦਰ ਸਿੰਘ ਭੁਮਾਲ, ਮਨਜਿੰਦਰ ਸਿੰਘ ਜੱਟਪੁਰਾ ਆਦਿ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਵਲੋਂ ਵੀ ਰੇਲ ਰੋਕੋ ਧਰਨਾ
ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਸਟੇਸ਼ਨ 'ਤੇ ਰੇਲ ਰੋਕੋ ਧਰਨਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਗੁਰਚਰਨ ਸਿੰਘ ਅੱਚਰਵਾਲ, ਜਗਰੂਪ ਸਿੰਘ ਝੋਰੜਾਂ, ਮਨੋਹਰ ਸਿੰਘ ਝੋਰੜਾਂ, ਪੰਜਾਬ ਕਿਸਾਨ ਯੂਨੀਅਨ ਦੇ ਡਾ: ਗੁਰਚਰਨ ਸਿੰਘ ਬੜਿੰਗ, ਜਸਵਿੰਦਰ ਸਿੰਘ ਲਾਡੀ, ਅਜਮੇਰ ਸਿੰਘ ਬੜਿੰਗ, ਮਲਕੀਤ ਸਿੰਘ, ਬਲਵਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੇਲ ਸਿੰਘ ਕਾਲਸਾਂ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ ਤੇ ਸੁਖਜੀਤ ਸਿੰਘ ਝੋਰੜਾਂ ਨੇ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਨ, ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜਾ ਦੇਣ, ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਸੁਖਜੀਤ ਸਿੰਘ ਝੋਰੜਾਂ, ਬੀਬੀ ਚਰਨਜੀਤ ਕੌਰ, ਨਿਰਮਲ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਪਰਮਜੀਤ ਕੌਰ, ਰਾਜ ਕੌਰ, ਸੁਰਜੀਤ ਕੌਰ, ਗੁਰਦੀਪ ਕੌਰ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਸਮੇਤ ਵੱਡੀ ਗਿਣਤੀ 'ਚ ਔਰਤਾਂ ਹਾਜ਼ਰ ਸਨ |
ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਰੋਸ ਵਜੋਂ ਮਿਲੇ ਪ੍ਰੋਗਰਾਮ ਹੇਠ ਭਨੋਹੜ, ਬੱਦੋਵਾਲ ਸਟੇਸ਼ਨਾਂ 'ਤੇ ਧਰਨੇ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਦਿੱਲੀ (ਭਾਰਤ) ਦੀ ਅਗਵਾਈ ਹੇਠ ਦੇਸ਼ ਭਰ 'ਚ ਕਰੀਬ ਇਕ ਸਾਲ ਤੋਂ ਨਰਿੰਦਰ ਮੋਦੀ, ਭਾਜਪਾ ਵਿਰੁੱਧ ਧਰਨੇ ਮੁਜ਼ਾਹਰੇ ਜਾਰੀ ਹਨ | ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਕਿਸਾਨਾਂ ਦਾ ਰੇਤ ਰੋਕੋ ਪ੍ਰੋਗਰਾਮ ਰੇਲਵੇ ਸਟੇਸ਼ਨ ਰੇਲ ਪਟੜੀ ਮੁੱਲਾਂਪੁਰ 'ਤੇ ਪੂਰੀ ਤਰ੍ਹਾਂ ਸਫਲ ਰਿਹਾ | ਖੇਤੀ ਕਾਨੂੰਨਾਂ ਦੇ ਵਿਰੋਧ, ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਰੋਸ ਤੇ ਕੇਂਦਰ ਸਰਕਾਰ 'ਚ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤੀ ਨੂੰ ਲੈ ਕੇ ਰੇਲ ਰੋਕੋ ਪ੍ਰੋਗਰਾਮ ਸਫਲ ਬਣਾਉਣ ਲਈ ਮੁੱਲਾਂਪੁਰ ਰੇਲ ਪਟੜੀ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਸੰਯੁਕਤ ਕਿਸਾਨ ਮੋਰਚਾ (ਦਿੱਲੀ) ਸਟੇਜ ਦੇ ਬੁਲਾਰੇ ਸਤਨਾਮ ਬੜੈਚ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸੁਧਾਰ ਪ੍ਰਧਾਨ ਗੁਰਪ੍ਰੀਤ ਸਿੰਘ ਅੱਬੂਵਾਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਪ੍ਰਧਾਨ ਰਣਬੀਰ ਸਿੰਘ ਬੋਪਾਰਾਏ ਕਲਾਂ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਰੂਪ ਬਸੰਤ ਸਿੰਘ ਬੜੈਚ, ਬੀ.ਕੇ.ਯੂ. ਡਕੌਂਦਾ ਹੰਬੜਾਂ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਕਾਸ਼ ਸਿੰਘ ਹਿੱਸੋਵਾਲ, ਮਾ: ਗੁਰਚਰਨ ਸਿੰਘ ਰਕਬਾ, ਖੇਤ ਮਜ਼ਦੂਰ ਜੱਥੇਬੰਦੀ ਦੇ ਆਗੂ ਗੁਰਦੇਵ ਸਿੰਘ ਮੁੱਲਾਂਪੁਰ, ਜੱਥੇਦਾਰ ਗੁਰਦੇਵ ਸਿੰਘ ਭੱਟੀਆਂ, ਕੁਲਦੀਪ ਸਿੰਘ ਖ਼ਾਲਸਾ ਰੱਤੋਵਾਲ, ਹਰਮਿੰਦਰ ਸਿੰਘ ਰਕਬਾ, ਗੁਰਮੇਲ ਸਿੰਘ ਭਰੋਵਾਲ, ਐਡਵੋਕੇਟ ਦਲਬਾਰਾ ਸਿੰਘ ਲੀਹਾਂ, ਸੰਦੀਪ ਸਿੰਘ ਬੋਪਾਰਾਏ, ਇੰਦਰਜੀਤ ਸਿੰਘ ਗਿੱਲ ਸੁਧਾਰ, ਅਰਜਨ ਸਿੰਘ, ਮਾ: ਬਾਵਾ ਸਿੰਘ, ਜਗਸੀਰ ਸਿੰਘ ਭੱਟੀਆਂ, ਸੈਕੜੇ ਹੋਰਨਾਂ ਮੁੱਲਾਂਪੁਰ ਰੇਲ ਪਟੜੀ ਰੋਕ ਕੇ ਕਿਸਾਨਾਂ ਦਾ ਰੇਲ ਰੋਕੋ ਪ੍ਰੋਗਰਾਮ ਸਫ਼ਲ ਬਣਾਇਆ | ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨਾਂ ਨੂੰ 6 ਘੰਟੇ ਲਈ ਦਿੱਤਾ ਰਲ ਰੋਕੋ ਪ੍ਰੋਗਰਾਮ ਧਰਨਾਕਾਰੀਆਂ ਵਲੋਂ ਸਹਿਣਸ਼ੀਲਤਾ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸਫ਼ਲ ਬਣਾਇਆ |

ਸੀਟੂ ਨੇ ਤਲਵੰਡੀ ਗੇਟ ਸਾਹਮਣੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਫੂਕਿਆ ਪੁਤਲਾ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਥਾਨਕ ਤਲਵੰਡੀ ਗੇਟ ਸਾਹਮਣੇ ਸੀਟੂ ਦੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿਚ ਮੋਦੀ, ਅੰਬਾਨੀ, ਅੰਡਾਨੀ, ਯੋਗੀ, ਸ਼ਾਹ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਯਾਦਗਾਰੀ ਟੂਰਨਾਮੈਂਟ 'ਚ ਕਬੱਡੀ ਓਪਨ ਦੇ ਮੁਕਾਬਲੇ ਅੱਜ

ਜਗਰਾਉਂ, 18 ਅਕਤੂਬਰ (ਜੋਗਿੰਦਰ ਸਿੰਘ)-ਪਿੰਡ ਲੀਲ੍ਹਾਂ ਮੇਘ ਸਿੰਘ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਯਾਦ 'ਚ ਚੱਲ ਰਹੇ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 'ਚ ਮਿਤੀ 19 ਅਕਤੂਬਰ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਸਬੰਧੀ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਚੌਂਕੀਮਾਨ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ

ਚੌਂਕੀਮਾਨ, 18 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਰੇਲਵੇ ਸਟੇਸ਼ਨ ਚੌਂਕੀਮਾਨ ਵਿਖੇ ਦਸ਼ਮੇਸ਼ ਕਿਸਾਨ-ਮਜ਼ਦੂਰ ਯੁੂਨੀਅਨ ਟੋਲ ਪਲਾਜ਼ਾ ਚੌਂਕੀਮਾਨ ਦੇ ਅਹੁਦੇਦਾਰ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਆਗੂ ਜਸਦੇਵ ਸਿੰਘ ਲਲਤੋਂ, ...

ਪੂਰੀ ਖ਼ਬਰ »

ਪਾਵਰਕਾਮ ਅੱਡਾ ਦਾਖਾ ਵਲੋਂ ਬਿਜਲੀ ਪੰਚਾਇਤ ਕੱਲ੍ਹ ਅੰਬੇਡਕਰ ਭਵਨ 'ਚ

ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਾਵਰਕਾਮ ਮੰਡਲ ਦਾਖਾ ਵਿਖੇ ਪੀ.ਐੱਸ.ਪੀ.ਸੀ.ਐੱਲ. ਦੀਆਂ ਹਦਾਇਤਾਂ ਤਹਿਤ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ੋਨਲ ਪੱਧਰ ਦੀ ਬਿਜਲੀ ਪੰਚਾਇਤ ਕੱਲ੍ਹ ਬੁੱਧਵਾਰ 20 ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ੀ ਸੰਬੰਧੀ ਕੈਂਪ ਅੱਜ

ਰਾਏਕੋਟ, 18 ਅਕਤੂਬਰ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਬਿਜਲੀ ਦੇ 2 ਕਿੱਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਸਾਰੇ ਘਰੇਲੂ ਖਪਤਕਾਰਾਂ ਦੀ ਬਕਾਇਆ ਖੜ੍ਹੀ ਰਕਮ ਨੂੰ ਮੁਆਫ਼ ਕਰਨ ਦਾ ਫ਼ੈਸਲਾ ਕਰਕੇ ਲੋਕਾਂ ਨੂੰ ਬਿਜਲੀ ਬਿੱਲਾਂ ਵਿਚ ਰਾਹਤ ਦਿੱਤੀ ਗਈ ਹੈ, ਜਿਸ ...

ਪੂਰੀ ਖ਼ਬਰ »

ਹੰਬੜਾਂ 'ਚ ਡੇਂਗੂ ਦਾ ਕਹਿਰ ਜਾਰੀ! ਸਰਪੰਚ ਜੱਗਾ ਸਮੇਤ ਪਰਿਵਾਰ ਵੀ ਆਇਆ ਡੇਂਗੂ ਦੀ ਲਪੇਟ 'ਚ

ਹੰਬੜਾਂ, 18 ਅਕਤੂਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਡੇਂਗੂ ਦਾ ਕਹਿਰ ਜਾਰੀ ਹੈ ਤੇ ਹਰ ਰੋਜ਼ ਦਰਜਨਾਂ ਲੋਕ ਡੇਂਗੂ ਤੋਂ ਪੀੜ੍ਹਤ ਪਾਏ ਜਾ ਰਹੇ ਹਨ | ਹੰਬੜਾਂ ਹਸਪਤਾਲਾ ਅੰਦਰ ਸੈੱਲ ਘਟਣ ਨਾਲ ਅਤੇ ਡੇਂਗੂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ...

ਪੂਰੀ ਖ਼ਬਰ »

ਦਰਿਆ ਸਤਲੁਜ 'ਚੋਂ ਨਾਜਾਇਜ਼ ਕੱਕਾ ਰੇਤਾ ਭਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 18 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਐੱਸ.ਆਈ. ਹਰਦੀਪ ਸਿੰਘ ਨੇ ਕਿਸੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਦਰਿਆ ਸਤਲੁਜ ਵਿਚੋਂ ਗੈਰ-ਕਾਨੂੰਨੀ ਕੱਕਾ ਰੇਤਾ ਭਰਨ ਵਾਲੇ ਲੋਕਾਂ ਨੂੰ ...

ਪੂਰੀ ਖ਼ਬਰ »

ਪੀਰ ਮਾਣਕ ਸ਼ਾਹ ਦੀ ਦਰਗਾਹ 'ਤੇ ਗਿਆਰ੍ਹਵੀਂ ਦੇ ਦਿਹਾੜੇ 'ਤੇ ਸੂਫ਼ੀਆਨਾ ਕਲਾਮ ਦੀ ਛਹਿਬਰ

ਹਲਵਾਰਾ, 18 ਅਕਤੂਬਰ (ਭਗਵਾਨ ਢਿੱਲੋਂ)-ਹਲਕੇ ਅੰਦਰ ਰਹਿਮਤਾਂ ਦੀ ਖੈਰਾਤ ਦੇਣ ਵਾਲੇ ਪੀਰ ਮਾਣਕ ਸ਼ਾਹ ਦੀ ਦਰਗਾਹ 'ਤੇ ਮੁੱਖ ਖਾਦਿਮ ਬੂਟੇ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਗਿਆਰ੍ਹਵੀਂ ਦਾ ਸ਼ੁਭ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਦਰਗਾਹ ਨੂੰ ਸੁੰਦਰ ਤਰੀਕੇ ਨਾਲ ...

ਪੂਰੀ ਖ਼ਬਰ »

ਖੜ੍ਹੀ ਕੰਬਾਈਨ 'ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਗੁਰੂਸਰ ਸੁਧਾਰ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕਸਬੇ ਦੇ ਬਾਹਰਵਾਰ ਸਥਿਤ ਘੁਮਾਣ ਚੌਂਕ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿੰਡ ਘਵੱਦੀ ਦੇ 26 ਸਾਲਾ ਨੌਜਵਾਨ ਗੁਰਦੀਪ ਸਿੰਘ ਪੁੱਤਰ ਚਮਕੌਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ...

ਪੂਰੀ ਖ਼ਬਰ »

ਸ਼੍ਰੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ

ਜਗਰਾਉਂ, 18 ਅਕੂਤਬਰ (ਜੋਗਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਸੰਕਲਪ ਅਧੀਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਚਾਰਜ ਐੱਸ.ਆਰ. ਕਲੇਰ ਵੱਲੋਂ ਨੌਜਵਾਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਯੂਥ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਵਲੋਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦਾ ਸਨਮਾਨ

ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਯੋਗ ਅਗਵਾਈ ਹੇਠ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਦੀ ਪ੍ਰਾਪਤੀ ਅਤੇ ਮਸਲਿਆਂ ਦੇ ਨਿਪਟਾਰੇ ਬਾਅਦ ...

ਪੂਰੀ ਖ਼ਬਰ »

ਕਿੰਗਜ਼ਵਿਲਾ 'ਚ ਨਿਵੇਸ਼ਕਾਂ ਤੇ ਮੁੱਖ ਮੰਤਰੀ ਵਿਚਕਾਰ ਬੈਠਕ 27 ਨੂੰ

ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਨਿਵੇਸ਼ ਲਈ ਸਰਵੋਤਮ ਸੂਬੇ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਨਿਵੇਸ਼ ਲਈ ਦਾਖਾ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਕਿੰਗਜ਼ਵਿਲਾ ...

ਪੂਰੀ ਖ਼ਬਰ »

ਪਿੰਡ ਝੋਰੜਾਂ ਵਿਖੇ ਸਾਰਾਗੜ੍ਹੀ ਸ਼ਹੀਦ ਦੀ ਯਾਦ 'ਚ ਨਵਾਂ ਬਣਾਇਆ ਹਸਪਤਾਲ ਸਾਬਤ ਹੋਇਆ ਚਿੱਟਾ ਹਾਥੀ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਤੇ ਹਲਕਾ ਕਾਂਗਰਸੀ ਲੀਡਰਾਂ ਵਲੋਂ ਬੜੇ ਜ਼ੋਰਾਂ-ਸ਼ੋਰਾਂ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਨਵਾਂ ਤਿਆਰ ਕਰਵਾਇਆ ਸਾਰਾਗੜ੍ਹੀ ਦੇ ਸ਼ਹੀਦ ਹਵਾਲਦਾਰ ਈਸ਼ਰ ਸਿੰਘ ਯਾਦਗਾਰੀ ਸਰਕਾਰੀ ਹਸਪਤਾਲ 6 ਮਹੀਨਿਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਪੰਜਾਬ 'ਚ ਬੀ.ਐੱਸ.ਐੱਫ. ਦਾ ਘੇਰਾ ਵਧਾਉਣਾ ਗਲਤ ਮਨਸੂਬਿਆਂ ਦੀ ਨਿਸ਼ਾਨੀ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਪੰਜਾਬ ਵਿਚ 50 ਕਿਲੋਮੀਟਿਰ ਤੱਕ ਬੀ.ਐੱਸ.ਐੱਫ. ਦਾ ਘੇਰਾ ਵਧਾਉਣ ਦੇ ਫ਼ੈਸਲੇ ਦਾ ਸਖਤ ਵਿਰੋਧ ਕਰਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਆਖਿਆ ਕਿ ਮੁੱਖ ...

ਪੂਰੀ ਖ਼ਬਰ »

ਸਿਹਤ ਕਾਮਿਆਂ ਨੇ ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਕੰਮ ਕਰਨ ਤੋਂ ਕੀਤੀ ਨਾਂਹ

ਲੋਹਟਬੱਦੀ, 18 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਿਹਤ ਕੇਂਦਰਾਂ 'ਚ ਸੇਵਾਵਾਂ ਨਿਭਾ ਰਹੇ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਪਰਿਵਾਰਿਕ ...

ਪੂਰੀ ਖ਼ਬਰ »

ਸਰਕਾਰ ਜੀ! ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਦੀ ਜਲਦ ਮੁਰੰਮਤ ਕਰਵਾ ਦਿਓ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ 'ਚ ਕਾਂਗਰਸ ਸਰਕਾਰ ਵਲੋਂ ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਦੀ 4-5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੁਰੰਮਤ ਨਾ ਕਰਵਾਈ ਜਾਣ ਕਾਰਨ ਵਸਨੀਕਾਂ ਤੇ ਰਾਹਗੀਰਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਰਾਏਕੋਟ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਉਣ ਸੰਬੰਧੀ ਭਾਵਾਧਸ ਵਲੋਂ ਮੀਟਿੰਗ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਸਾਖਾ ਰਾਏਕੋਟ ਵਲੋਂ ਤਹਿਸੀਲ ਪ੍ਰਧਾਨ ਦਵਿੰਦਰ ਗਿੱਲ ਬੌਬੀ ਅਤੇ ਸ਼ਹਿਰੀ ਪ੍ਰਧਾਨ ਮਿੰਟੂ ਨਾਹਰ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਉਣ ...

ਪੂਰੀ ਖ਼ਬਰ »

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਾਖਾ 'ਚ ਦਸਤਾਰ ਮੁਕਾਬਲੇ

ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੇ ਭਤੀਜੇ ਜੈਬੀਰ ਸਿੰਘ, ਜੈਬੰਤ ਸਿੰਘ ਗਰੇਵਾਲ ਪਰਿਵਾਰ ਵਲੋਂ ਹਾਈਟੈਕ ਖੇਡ ...

ਪੂਰੀ ਖ਼ਬਰ »

ਬਾਬਾ ਬੁੱਢਾ ਸ਼੍ਰੋਮਣੀ ਗ੍ਰੰਥੀ ਸਭਾ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਭਾਈ ਸੁਰਿੰਦਰਪਾਲ ਸਿੰਘ ਦਾ ਸਨਮਾਨ

ਸਿੱਧਵਾਂ ਬੇਟ, 18 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਦੇ ਗ੍ਰਹਿ ਵਿਖੇ ਨਗਰ ਦੇ ਗੁਰਦੁਆਰਾ ਨਾਨਕ ਨਿਵਾਸ ਦੇ ਮੁੱਖ ਗ੍ਰੰੰਥੀ ਅਤੇ ਬਾਬਾ ਬੁੱਢਾ ਸ਼੍ਰੋਮਣੀ ਗ੍ਰੰਥੀ ਸਭਾ ਦੇ ਨਵੇਂ ਬਣੇ ਜ਼ਿਲ੍ਹਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX