ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਧਰਮ ਰਕਸ਼ਾ ਸਮਿਤੀ (ਪੰਜਾਬ) ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਵਿਕਾਸ ਹੰਸ ਦੀ ਅਗਵਾਈ 'ਚ ਸਜਾਈ ਗਈ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਸ਼ਾਮ ਨੂੰ ਸਮਾਪਤ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਵਿਧਾਇਕ ਪਵਨ ਕੁਮਾਰ ਆਦੀਆ, ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ, ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਜ਼ਿਲ੍ਹਾ ਪ੍ਰਧਾਨ ਕਾਂਗਰਸ ਡਾ: ਕੁਲਦੀਪ ਨੰਦਾ, ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਵਰਿੰਦਰ ਸਿੰਘ ਪਰਹਾਰ, ਗੁਰਿੰਦਰ ਸਿੰਘ ਗੋਲਡੀ, ਲਾਰੈਂਸ ਚੌਧਰੀ, ਕਮਲ ਚੌਧਰੀ, ਮੌਲਵੀ ਖਲੀਲ ਅਹਿਮਦ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਹੀਰਾ, ਵਿਸ਼ਾਲ ਆਦੀਆ, ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਜ, ਵਿਕਰਮ ਸਿੰਘ ਕਲਸੀ, ਵਿਸ਼ਾਲ ਗਿੱਲ, ਰਾਕੇਸ਼ ਸਿੱਧੂ, ਅਜੇ ਕੁਮਾਰ, ਮੁਕੇਸ਼ ਰੱਤੀ, ਤਜਿੰਦਰ ਸੋਨਾ, ਮਨੂੰ ਹੰਸ, ਸੌਰਵ ਭੱਲਾ, ਆਲਮ ਗਿੱਲ, ਅਰੁਣ ਖੋਸਲਾ, ਸੁਨੀਲ ਮੋਮਨ, ਧਿਆਨ ਚੰਦ, ਅਜੇ ਸੈਣੀ, ਕਿਸ਼ਨ ਲਾਲ ਨਾਹਰ, ਰਵੀ ਦਸੂਹਾ, ਸੋਨੂੰ ਸਿੰਗੜੀਵਾਲਾ, ਹਰਵਿੰਦਰ ਹੀਰਾ, ਬੱਬੂ ਅੱਜੋਵਾਲ, ਅਰੁਣ ਸਹੋਤਾ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਮਾਹਿਲਪੁਰ, (ਰਜਿੰਦਰ ਸਿੰਘ)-ਭਗਵਾਨ ਵਾਲਮੀਕਿ ਮੰਦਰ ਸਭਾ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ 'ਤੇ ਸ਼ੋਭਾ ਯਾਤਰਾ ਪ੍ਰਧਾਨ ਰਾਕੇਸ਼ ਕੁਮਾਰ ਮਰਵਾਹਾ ਦੀ ਅਗਵਾਈ 'ਚ ਸਜਾਈ ਗਈ, ਜਿਹੜੀ ਪੂਰੇ ਮਾਹਿਲਪੁਰ ਦੀ ਪ੍ਰਕਿਰਮਾ ਕਰਦੀ ਹੋਈ ਦੇਸ਼ ਸ਼ਾਮ ਮੰਦਿਰ ਵਿਖੇ ਸਮਾਪਤ ਹੋਈ | ਇਸ ਮੌਕੇ ਵਿਸ਼ੇਸ਼ ਤੌੌਰ 'ਤੇ ਕਾਂਗਰਸੀ ਬੁਲਾਰਾ ਨਿਮਿਸ਼ਾ ਮਹਿਤਾ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਝਾਕੀਆਂ ਨਾਲ ਸਜੀ ਇਸ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਗਾਇਕ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਦੀ ਮਹਿੰਮਾਂ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਅਮਨਦੀਪ ਸਿੰਘ ਬੈਂਸ ਕਾਂਗਰਸੀ ਆਗੂ, ਜਸਵੰਤ ਸਿੰਘ ਸੀਹਰਾ ਕੌਸਲਰ, ਸਬ ਇੰਸ: ਰਣਜੀਤ ਕੁਮਾਰ, ਰੀਟਾ ਰਾਣੀ ਕੌਸਲਰ, ਸੀਤਾ ਰਾਮ ਕੌਸਲਰ, ਜਤਿੰਦਰ ਕੁਮਾਰ ਕੌਸਲਰ, ਥਾਣਾ ਮੁੱਖੀ ਸਤਵਿੰਦਰ ਸਿੰਘ ਧਾਲੀਵਾਲ, ਚਮਨਾ ਰਾਮ ਮਰਵਾਹਾ, ਰਾਮ ਲੁਭਾਇਆ ਮਰਵਾਹਾ, ਹਰਿੰਦਰ ਕੁਮਾਰ, ਹਰਵਿੰਦਰ ਕੁਮਾਰ, ਹੈਪੀ ਮਰਵਾਹਾ, ਬਲਵਿੰਦਰ ਮਰਵਾਹਾ, ਰਾਕੇਸ਼ ਕੁਮਾਰ, ਧਰਮਪਾਲ ਮਰਵਾਹਾ, ਰਾਣਾ ਰਾਮ ਅਟਵਾਲ, ਅਸ਼ੋਕ ਕੁਮਾਰ, ਰਣਜੀਤ ਕੁਮਾਰ, ਸੁਰਿੰਦਰ ਚਾਵਲਾ, ਹਰਮੇਸ਼ ਲਾਲ, ਬਲਵੀਰ ਚੰਦ, ਰਣਜੀਤ ਮਾਹਿਲਪੁਰ, ਮੰਜੂ ਬਾੜੀਆ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28731 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 868 ਸੈਂਪਲਾਂ ਦੀ ਪ੍ਰਾਪਤ ...
ਮਾਹਿਲਪੁਰ, 19 ਅਕਤੂਬਰ (ਰਜਿੰਦਰ ਸਿੰਘ) ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਸੜਕ ਹਾਦਸੇ 'ਚ ਹੋਈ ਇਕ ਵਿਅਕਤੀ ਦੀ ਮੌਤ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰਨਾਮ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ: ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡੇਂਗੂ ਦੇ 170 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 74 ਨਵੇਂ ਕੇਸਾਂ ...
ਹੁਸ਼ਿਆਰਪੁਰ, 19 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਨਾਜ਼ੁਕ ਸਮੇਂ ਤੋਂ ਬਾਅਦ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਧਣ ਤੇ ਤਿਉਹਾਰਾਂ ਦਾ ਸੀਜਨ ਆਉਣ ਕਾਰਨ ਵੱਖ-ਵੱਖ ਸੈਕਟਰਾਂ ਵਿਚ ਰੋਜ਼ਗਾਰ ਦੀ ...
ਚੱਬੇਵਾਲ, 19 ਅਕਤੂਬਰ (ਥਿਆੜਾ)-ਕਸਬਾ ਚੱਬੇਵਾਲ ਵਿਖੇੇ ਟਰੱਕ ਵਲੋਂ ਇਕ ਦੋਪਹੀਆ ਵਾਹਨ ਨੂੰ ਮਾਰੀ ਟੱਕਰ ਵਿਚ ਇਕ ਔਰਤ ਤੇ ਉਸਦੀ ਨਣਾਨ ਦੀ ਮੌਤ ਹੋ ਗਈ ਜਦਕਿ ਔਰਤ ਦਾ ਦਿਓਰ ਗੰਭੀਰ ਜਖਮੀ ਹਾਲਤ 'ਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੇ ਇਲਾਜ਼ ਹੈ | ਥਾਣਾ ਚੱਬੇਵਾਲ ...
ਹਰਿਆਣਾ, 19 ਅਕਤੂਬਰ (ਹਰਮੇਲ ਸਿੰਘ ਖੱਖ)-ਸਬ-ਤਹਿਸੀਲ ਭੂੰਗਾ ਅਧੀਨ ਆਉਂਦੇ ਕੱੁਝ ਪਿੰਡਾਂ ਦੇ ਵਸਨੀਕਾਂ ਦੀਆਂ ਕਥਿਤ ਤੌਰ 'ਤੇ ਫ਼ਰਦਾਂ ਲੈ ਕੇ ਜਾਅਲੀ ਕਾਗ਼ਜ਼ਾਂ ਦੇ ਆਧਾਰ 'ਤੇ ਵੱਖ-ਵੱਖ ਮਾਮਲਿਆਂ 'ਚ ਜ਼ਮਾਨਤਾਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਐੱਸ. ਡੀ. ਐੱਮ. ਸ਼ਿਵ ਰਾਜ ਸਿੰਘ ਬੱਲ ਨੇ ਹੁਸ਼ਿਆਰਪੁਰ ਦੇ ਪਟਾਕਿਆਂ ਦੇ ਗੋਦਾਮਾਂ ਦਾ ਅਚਨਚੇਤ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਗੋਦਾਮ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਅਤੇ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਸਵੱਛਤਾ, ਬਾਇਓ ਮੈਡੀਕਲ ਵੇਸਟ, ਡਰੈੱਸ ਕੋਡ, ਸੁਰੱਖਿਆ, ਸਾਫ਼ ਪਾਣੀ, ਰਿਕਾਰਡ ਤੇ ਸਾਜੋ-ਸਮਾਨ ਦੀ ਸੰਭਾਲ ਸਮੇਤ ਸੱਤ ਮੁੱਖ ਬਿੰਦੂਆਂ 'ਤੇ ਕਾਇਆ-ਕਲਪ ਯੋਜਨਾ ਦੇ ਸਾਲ 2019-20 ਦੇ ਨਤੀਜਿਆਂ ਸਬੰਧੀ ਅੰਮਿ੍ਤਸਰ ਵਿਖੇ ਹੋਏ ...
ਨਸਰਾਲਾ, 19 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜਮਾਂ ਵਲੋਂ 2 ਵਿਆਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਏ. ਐੱਸ. ਆਈ. ਕੁਲਵੰਤ ਨੇ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਕਲਸਾਂ ਦਾ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਠਾਕੁਰ ਆਪਣੀ ਪ੍ਰਗਤੀਸ਼ੀਲ ਸੋਚ ਕਾਰਨ ਇਲਾਕੇ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕਾ ਹੈ | ਉਹ ਕਈ ਸਾਲਾਂ ਤੋਂ ਪਰਾਲੀ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ ਸਬੰਧੀ ਤਿਮਾਹੀ ਰਿਵਿਊ ਮੀਟਿੰਗ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਨਵੇਂ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਫ਼ੌਜਦਾਰੀ ਸੰਘਤਾ 1973 (1973 ਐਕਟ ਨੰਬਰ 2) ਦੀ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਹੱਤਿਆ ਦੀ ਨੀਅਤ ਨਾਲ ਹਮਲਾ ਕਰਨ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 6 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੋਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ...
ਟਾਂਡਾ ਉੜਮੁੜ, 19 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਜਲੰਧਰ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਖਰੜ ਵਿਖੇ ਕਰਵਾਈ ਗਈ ਸ਼ਹੀਦ ਭਗਤ ਸਿੰਘ ਓਪਨ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਸਰਕਾਰੀ ਕਾਲਜ ਟਾਂਡਾ ਉੜਮੁੜ ਦੀ ਬੀ. ਏ. ਸਮੈਸਟਰ ...
ਐਮਾਂ ਮਾਂਗਟ, 19 ਅਕਤੂਬਰ (ਗੁਰਾਇਆ)-ਚੌਧਰੀ ਬਲਵੀਰ ਸਿੰਘ ਮਿਆਣੀ ਦੀ ਪਾਰਟੀ ਵਿਚ ਫਿਰ ਤੋਂ ਵਾਪਸੀ ਨਾਲ ਜਿੱਥੇ ਪਾਰਟੀ ਹਾਈਕਮਾਂਡ ਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਵਲੋਂ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ...
ਗੜ੍ਹਦੀਵਾਲਾ, 19 ਅਕਤੂਬਰ (ਚੱਗਰ)-ਸ੍ਰੀ ਰਾਮ ਕਥਾ ਦੁਸਹਿਰਾ ਸਪੋਰਟਸ ਕਲੱਬ ਜੌਹਲ ਵਲੋਂ ਸਤਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੇ ਓਪਨ ਮੁਕਾਬਲੇ ਵਿਚ ਕੰਗ ਮਈ ਦੀ ਟੀਮ ਨੂੰ ਹਰਾ ਕੇ ਪਿੰਡ ਝਾਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ...
ਟਾਂਡਾ ਉੜਮੁੜ, 19 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਰਾਮਦਾਸੀਆ ਸਿੱਖ ਕੌਂਸਲ ਵਲੋਂ ਮਹਾਨ ਗੁਰਮਤਿ ਚੇਤਨਾ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਮੂਨਕ ਖੁਰਦ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ...
ਕੋਟਫ਼ਤੂਹੀ, 19 ਅਕਤੂਬਰ (ਅਟਵਾਲ)-ਪਿੰਡ ਬੱਡੋਂ ਦੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਦੇ ਅਸਥਾਨ 'ਤੇ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ 20 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ | ਇਸ ਮੌਕੇ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ)-ਚੱਬੇਵਾਲ-ਜਿਆਣ ਮੰਡੀ 'ਚ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਡਾ: ਰਾਜ ਕੁਮਾਰ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾ: ਰਾਜ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹੇ ਦੇ ਮੁੱਖ ਦਫ਼ਤਰਾਂ ਖ਼ਜ਼ਾਨਾ ਵਿਭਾਗ, ਲੋਕ ਨਿਰਮਾਣ ਵਿਭਾਗ, ਬਾਗ਼ਬਾਨੀ ਵਿਭਾਗ, ਸਿਵਲ ਸਰਜਨ ਦਫ਼ਤਰ, ਡੀ.ਸੀ. ਦਫ਼ਤਰ, ...
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਓ. ਬੀ. ਸੀ. ਵਾਈਸ ਚੇਅਰਮੈਨ ਪੰਜਾਬ ਗੁਰਿੰਦਰ ਪਾਲ ਸਿੰਘ ਬਿੱਲਾ ਨਾਲ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਤਰਸੇਮ ਮਿਨਹਾਸ, ਕਸ਼ਮੀਰ ਸਿੰਘ ਚੇਅਰਮੈਨ ਓ. ਬੀ. ਸੀ. ਬਲਾਕ ਮੁਕੇਰੀਆਂ ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਵਲੋਂ ...
ਭੰਗਾਲਾ, 19 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਧੰਨ-ਧੰਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪੁਰਾਣਾ ਭੰਗਾਲਾ ਵਲੋਂ ਪਹਿਲਾ ਵਾਲੀਬਾਲ ਟੂਰਨਾਮੈਂਟ 25 ਤੇ 26 ਅਕਤੂਬਰ ਨੂੰ ਪਿੰਡ ਪੁਰਾਣਾ ਭੰਗਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸੁਖਦੀਪ ਸਿੰਘ ਨੇ ...
ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਯੂਨੀਕ ਐਜ਼ੂਕੇਸ਼ਨ ਅਬਰੌਡ ਨੇੜੇ ਬੱਸ ਸਟੈਂਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਏ. ਕੇ. ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਸਤੰਬਰ ਇਨਟੇਕ ਦੇ ਬਿਨ੍ਹਾਂ ਇੰਟਰਵਿਊ ਤੇ ਬਿਨ੍ਹਾਂ ਆਈਲਟਸ ਤੋਂ ਯੂ. ਕੇ. ਦੇ 50 ਤੋਂ ਵਧੇਰੇ ...
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਸਿੱਧ ਯੋਗੀ ਆਸਰਾ ਵੈਲਫੇਅਰ ਸੁਸਾਇਟੀ ਕੋਕੋਵਾਲ-ਮਜਾਰੀ ਵਲੋਂ ਗਰਾਮ ਪੰਚਾਇਤ ਕੋਕੋਵਾਲ, ਗਰਾਮ ਪੰਚਾਇਤ ਮਜਾਰੀ ਤੇ ਦੋਵਾਂ ਪਿੰਡਾ ਦੇ ਲੋਕਾਂ ਦੇ ਸਹਿਯੋਗ ਨਾਲ ਬੀਤ ਇਲਾਕੇ 'ਚ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ...
ਦਸੂਹਾ, 19 ਅਕਤੂਬਰ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ. ਏ. ਸੀ. ਗੁਰਪ੍ਰੀਤ ਸਿੰਘ ਬਿੱਕਾ ਚੀਮਾ ਦੀ ਅਗਵਾਈ ਹੇਠ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨੂੰ ...
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਵਿਖੇ ਵਾਇਲਡ ਲਾਈਫ਼ ਵਿਚ ਖ਼ਜ਼ਾਨਾ ਹੈ, ਇਸ ਨੂੰ ਖ਼ੁਸ਼ੀ ਨਾਲ ਬਚਾਓ ਵਿਸ਼ੇ 'ਤੇ ਜੀਵ ਵਿਗਿਆਨ ਵਿਭਾਗ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਸ਼ੁਰੂਆਤ ਜੀਵ ...
ਭੰਗਾਲਾ, 19 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ 'ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਦੇ ਬਲਾਕ ਪ੍ਰਧਾਨ ਸਰਦਾਰ ਜਸਵੰਤ ਸਿੰਘ ਰੰਧਾਵਾ, ਸਕੱਤਰ ਜਨਰਲ ਇੰਦਰਜੀਤ ਸਿੰਘ ਖ਼ਾਲਸਾ, ਸਰਪੰਚ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਰਿੰਦਰ ਸਿੰਘ ਪਰਹਾਰ ਦੇ ਮੈਂਦਾਨ 'ਚ ਆਉਣ ਨਾਲ ਬਸਪਾ ਤੇ ਅਕਾਲੀ ਵਰਕਰਾਂ 'ਚ ਨਵਾਂ ਉਤਸ਼ਾਹ ਪਾਇਆ ਜਾ ਰਿਹਾ ...
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਦਸਹਿਰੇ ਦੇ ਤਿਉਹਾਰ ਦੇ ਬਾਅਦ ਹੁਣ ਵਰਤ ਦਾ ਤਿਉਹਾਰ ਆ ਰਿਹਾ ਹੈ ਅਤੇ ਕਰੀਬ 15 ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਪਰ ਮੋਟੇ ਮੁਨਾਫ਼ੇ ਦੇ ਚੱਕਰ ਵਿਚ ਅੱਜ ਕੱਲ੍ਹ ਮਠਿਆਈਆਂ ਬਣਾਉਣ ਵਾਲੀਆਂ ਛੋਟੀਆਂ ਮੋਟੀਆਂ ...
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ 'ਚੋਂ ਗੁਜ਼ਰਦੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪੈਂਦੇ ਮਾਤਾ ਰਾਣੀ ਚੌਂਕ, ਹਸਪਤਾਲ ਦਾ ਗੁਰਦਾਸਪੁਰ ਚੌਕ ਤੇ ਭੰਗਾਲਾ ਚੁੰਗੀ ਚੌਕਾਂ 'ਤੇ ਪਿਛਲੇ ਕਰੀਬ 6 ਮਹੀਨਿਆਂ ਤੋਂ ਟਰੈਫਿਕ ਲਾਈਟਾਂ ਲੱਗਣ ਕਾਰਨ ...
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੀ. ਜੇ. ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ...
ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਯੂਥ ਕਾਂਗਰਸ ਵਲੋਂ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਪ੍ਰਣਵ ਕ੍ਰਿਪਾਲ ਦੀ ਅਗਵਾਈ ਹੇਠ ਸ਼ਹਿਰ 'ਚ ਲਖੀਮਪੁਰ ਖੀਰੀ ਹਾਦਸੇ 'ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX