ਤਾਜਾ ਖ਼ਬਰਾਂ


ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ
. . .  1 day ago
ਨਵੀਂ ਦਿੱਲੀ, 23 ਮਈ - ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਇਹ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਦੁਆਰਾ ਇਕ ਬਿਆਨ ਵਿਚ ਸੂਚਿਤ ਕੀਤਾ ਗਿਆ ਹੈ।
ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 10 ਸਥਾਈ ਜੱਜ
. . .  1 day ago
ਪ੍ਰਯਾਗਰਾਜ ,23 ਮਈ - ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏ.ਟੀ.ਐਮ. ਰੂਮ ਦੇ ਤਾਲੇ ਤੋੜਦਿਆਂ ਲੋਕਾਂ ਨੇ ਲੁਟੇਰਿਆਂ ਨੂੰ ਕੀਤਾ ਕਾਬੂ
. . .  1 day ago
ਅਟਾਰੀ, 23 ਮਈ( ਗੁਰਦੀਪ ਸਿੰਘ )- ਬੀਤੀ ਰਾਤ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਕਾਰਨ ਅਟਾਰੀ ਕਸਬੇ ਵਿਚੋਂ ਬਿਜਲੀ ਗੁੱਲ ਹੋ ਗਈ ਸੀ । ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਲੁਟੇਰੇ ਸਟੇਟ ਬੈਂਕ ਆਫ ਇੰਡੀਆ ਸਥਿੱਤ ਏ. ਟੀ. ਐੱਮ...
ਭੋਪਾਲ ਵਿਚ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭੋਪਾਲ, 23 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੇ ਗਣੇਸ਼ ਨਗਰ 'ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸਥਾਨਕ ਨੇ ਕਿਹਾ, ਪਾਣੀ ਦਾ ਟੈਂਕਰ ਰੋਜ਼ਾਨਾ ...
ਫ਼ਿਰੋਜ਼ਪੁਰ 'ਚ ਸ਼ਰੇਆਮ ਮਾਰੀਆਂ ਗੋਲੀਆਂ, ਇਕ ਗੰਭੀਰ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,23 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ 'ਤੇ ਦਸਮੇਸ਼ ਨਗਰ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰ ਇਕ ਵਿਅਕਤੀ ਦੇ ਸ਼ਰੇਆਮ ਗੋਲੀਆਂ ਮਾਰ ਕੇ ਫ਼ਰਾਰ ਹੋ ...
ਜਥੇਦਾਰ ਸਾਹਿਬ ਜੀ, ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 23 ਮਈ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੀ ਕੀਤੀ ਗਈ ਅਪੀਲ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ...
ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ 3 ਦਿਨ ਮੁਫ਼ਤ ਸਫ਼ਰ ਕਰ ਸਕਣਗੇ ਦਿੱਲੀ ਵਾਸੀ
. . .  1 day ago
ਨਵੀਂ ਦਿੱਲੀ, 23 ਮਈ - ਦਿੱਲੀ ਦੇ ਲੋਕ 3 ਦਿਨ ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੇ। ਇਨ੍ਹਾਂ ਬੱਸਾਂ ਨੂੰ ਕੱਲ੍ਹ ਯਾਣਿ ਕਿ 24 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...।
ਭਾਰਤ ਵੱਲੋਂ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਵਧਾਉਣ ਨੂੰ ਲੈ ਕੇ ਸਮਝੌਤੇ ਉੱਪਰ ਹਸਤਾਖ਼ਰ
. . .  1 day ago
ਨਵੀਂ ਦਿੱਲੀ, 23 ਮਈ - ਭਾਰਤ ਦੇ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਭਾਰਤ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ...
ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਭੇਜੀ ਕੋਵਿਡ ਵੈਕਸੀਨ - ਪ੍ਰਧਾਨ ਮੰਤਰੀ
. . .  1 day ago
ਟੋਕੀਓ, 23 ਮਈ - ਜਪਾਨ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਗੌਤਮ ਬੁੱਧ ਦਾ ਆਸ਼ੀਰਵਾਦ ਪ੍ਰਾਪਤ ਹੈ। ਭਾਰਤ...
ਸਰਕਾਰ ਵੱਲੋਂ ਸੈਸ਼ਨ ਬੁਲਾਉਣ ਦੀ ਗੱਲ ਕਹਿਣਾ ਹੀ ਕਿਸਾਨ ਮੋਰਚੇ ਦੀ ਵੱਡੀ ਪ੍ਰਾਪਤੀ ਹੈ - ਜਗਜੀਤ ਡੱਲੇਵਾਲ
. . .  1 day ago
ਚੰਡੀਗੜ੍ਹ, 23 ਮਈ (ਲਲਿਤਾ) - ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਕਾਰਵਾਈ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 23 ਮਈ (ਅਜੀਤ ਬਿਉਰੋ) - ਕਿਸਾਨਾਂ ਦੀ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ...
'ਆਪ' ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ 3 ਸਾਲ ਦੀ ਸਜ਼ਾ, ਮਿਲੀ ਜ਼ਮਾਨਤ
. . .  1 day ago
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ) - ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੂਪਨਗਰ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਤੇ 16 ਹਜ਼ਾਰ...
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 30 ਨੂੰ
. . .  1 day ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਸੂਬਾ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ...
ਅਮਰਨਾਥ ਯਾਤਰਾ : ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ
. . .  1 day ago
ਨਵੀਂ ਦਿੱਲੀ, 23 ਮਈ - ਅਮਰਨਾਥ ਯਾਤਰਾ ਦੌਰਾਨ ਆਨਲਾਈਨ ਹੈਲੀਕਾਪਟਰ ਬੁਕਿੰਗ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ...
ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ
. . .  1 day ago
ਧਰਮਸ਼ਾਲਾ, 23 ਮਈ - ਹਿਮਾਚਲ ਪ੍ਰਦੇਸ਼ ਦੇ ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ...
ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ
. . .  1 day ago
ਅਟਾਰੀ,23 ਮਈ (ਗੁਰਦੀਪ ਸਿੰਘ ਅਟਾਰੀ) ਭਾਰਤ ਸਰਕਾਰ ਨੇ 3 ਪਾਕਿਸਤਾਨੀ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਹੈ। ਮੁਹੰਮਦ ਸੈਫ ਅਲੀ ਪੁੱਤਰ ਇਲਾਹੀ ਬਖ਼ਸ਼ ਅਤੇ ਮੁਹੰਮਦ ਲਤੀਫ ਪੁੱਤਰ ਮਸ਼ੂਕ ਅਲੀ ਓਕਾਰਾ....
ਪੰਜਾਬ ਦੇ ਕੈਮਿਸਟਾਂ ਨੇ ਥਰਮਾਮੀਟਰ ਆਦਿ ਦੀ ਕੀਤੀ ਵਿਕਰੀ ਬੰਦ
. . .  1 day ago
ਸੰਗਰੂਰ, 23 ਮਈ (ਧੀਰਜ ਪਸ਼ੋਰੀਆ) - ਦਵਾਈਆਂ ਦੇ ਕਾਰੋਬਾਰ 'ਤੇ ਨਾਪ ਤੋਲ ਵਿਭਾਗ ਦੇ ਨਿਯਮ ਥੋਪੇ ਜਾਣ ਦੇ ਖ਼ਿਲਾਫ਼ ਪੰਜਾਬ ਦੇ...
ਜਾਪਾਨ ਪਹੁੰਚੇ ਹੋਏ ਹਨ ਪ੍ਰਧਾਨ ਮੰਤਰੀ ਮੋਦੀ,ਜਾਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਟੋਕੀਓ (ਜਾਪਾਨ),23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿਚ ਜਾਪਾਨੀ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ 30 ਤੋਂ ਵੱਧ ਜਾਪਾਨੀ ਕੰਪਨੀਆਂ ਦੇ ...
ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ ਰਹੇਗੀ - ਟਰਾਂਸਪੋਰਟ ਮੰਤਰੀ ਭੁੱਲਰ
. . .  1 day ago
ਹਰੀਕੇ ਪੱਤਣ, 23 ਮਈ( ਸੰਜੀਵ ਕੁੰਦਰਾ) - ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਰਕਾਰ ਵਲੋਂ ਬੰਦ ਨਹੀਂ ਕੀਤੀ ਜਾ ਰਹੀ ਅਤੇ ਪਹਿਲਾਂ ਦੀ ਤਰ੍ਹਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ....
ਮੁਹਾਲੀ ਤੋਂ ਕੈਨੇਡਾ-ਅਮਰੀਕਾ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
. . .  1 day ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖ਼ਾਸ ਕਰਕੇ ਕੈਨੇਡਾ, ਅਮਰੀਕਾ ਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ਼ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮੌਤ
. . .  1 day ago
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ....
ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 23 ਮਈ - ਉੱਚ ਅਧਿਕਾਰੀਆਂ ਦੇ ਹੋਏ ...
ਹੱਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
. . .  1 day ago
ਨਵੀਂ ਦਿੱਲੀ, 23 ਮਈ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਲ ਇਸਲਾਮ ਟੂਰ ਕਾਰਪੋਰੇਸ਼ਨ ਦੁਆਰਾ ਸਾਲ 2022 ਵਿਚ ਹੱਜ ਲਈ ਪ੍ਰਾਈਵੇਟ ਟੂਰ ਆਪਰੇਟਰਾਂ ਵਜੋਂ ਵਿਚਾਰ ਕਰਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਗੈਂਗਸਟਰ ਤੇ ਅੱਤਵਾਦੀ ਕੋਲੋਂ ਮਿਲੇ ਮੋਬਾਈਲ ਫੋਨ
. . .  1 day ago
ਫ਼ਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਚੱਕੀਆਂ 'ਚ ਬੰਦ ਅੱਤਵਾਦੀ ਤੇ ਗੈਂਗਸਟਰ ਕੋਲੋਂ ਦੋ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ...
ਮੰਤਰੀਆਂ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ, ਕੱਲ੍ਹ ਦੀ ਬੈਠਕ 'ਤੇ ਟਿੱਕੀਆਂ ਨਜ਼ਰਾਂ
. . .  1 day ago
ਚੰਡੀਗੜ੍ਹ, 23 ਮਈ - ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ ਹੋ ਗਈ ਹੈ | ਡੇਅਰੀ ਕਿਸਾਨਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553

ਅੰਮ੍ਰਿਤਸਰ / ਦਿਹਾਤੀ

ਤੰਗ-ਪ੍ਰੇਸ਼ਾਨ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਗੁਆਂਢੀ

ਗੱਗੋਮਾਹਲ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਨਜਦੀਕ ਪੈਂਦੇ ਪਿੰਡ ਸੁਲਤਾਨ ਮਾਹਲ ਦੀ ਨਿਵਾਸੀ ਵਿਧਵਾ ਸਵਿੰਦਰ ਕੌਰ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਸੁੱਚਾ ਸਿੰਘ ਦੀ ਸੇਵਾ ਮੁਕਤੀ ਉਪਰੰਤ ਮਿਲੇ ਪੈਸਿਆਂ ਨਾਲ ਕਸਬਾ ਗੱਗੋਮਾਹਲ ਦੀ ਚਾਰ ਕਨਾਲ ਜ਼ਮੀਨ ਖਰੀਦ ਕੀਤੀ ਸੀ, ਜਿਸ ਦੇ ਨਾਲ ਹੀ ਇਸੇ ਪਿੰਡ ਦੇ ਵਸਨੀਕ ਗੁਰਿੰਦਰਬੀਰ ਸਿੰਘ ਦੀ ਜ਼ਮੀਨ ਲੱਗਦੀ ਹੈ, ਇਸ ਵਿਅਕਤੀ ਨੇ ਆਪਣੀ ਪਹੁੰਚ ਸਦਕਾ ਸਾਡੀ ਜ਼ਮੀਨ ਹੜੱਪ ਕਰਨ ਦੀ ਨੀਅਤ ਨਾਲ 2002 'ਚ ਸਾਡੀ ਜ਼ਮੀਨ ਦੇ ਨਾਲ ਮੱਛੀ ਤਲਾਬ ਬਣਾ ਦਿੱਤਾ ਤੇ 2016 'ਚ ਤਲਾਬ ਨੂੰ ਬੰਦ ਕਰਕੇ ਇਸ 'ਚੋਂ ਰੇਤ ਦੀ ਪੁਟਾਈ ਕਰ 25-30 ਫੁੱਟ ਡੁੰਘੀ ਖੱਡ ਬਣਾ ਦਿੱਤੀ, ਇਸ ਕਾਰਨ ਸਾਡੀ ਜ਼ਮੀਨ ਖੋਰਾ ਲੱਗ ਕੇ ਬਰਬਾਦ ਹੋਣ ਲੱਗੀ, ਜਿਸ ਬਾਬਤ ਮੇਰੇ ਪਤੀ ਨੇ ਕਈ ਵਾਰ ਮੁਹਤਬਰਾਂ ਨਾਲ ਇਸ ਵਿਅਕਤੀ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਇਸ ਦੀਆਂ ਧਮਕੀਆਂ ਕਾਰਨ ਮੇਰੇ ਪਤੀ ਦੀ ਮੌਤ ਹੋ ਗਈ | ਮੇਰੇ ਪਤੀ ਦੀ ਮੌਤ ਪਿੱਛੋਂ ਵੀ ਇਹ ਵਿਅਕਤੀ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ, ਜਿਸ ਬਾਬਤ ਅਸੀਂ ਪੁਲਿਸ ਪ੍ਰਸ਼ਾਸਨ ਤੇ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਯਾਦ ਪੱਤਰ ਲਿਖੇ ਪਰ ਜਦੋਂ ਇਹ ਪੱਤਰ ਪੁਲਿਸ ਪ੍ਰਸ਼ਾਸਨ ਕੋਲ ਪਹੁੰਚੇ ਤਾਂ ਆਪਣੀ ਸਿਆਸੀ ਪਹੁੰਚ ਕਾਰਨ ਇਸ ਵਿਅਕਤੀ ਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ | ਵਿਧਵਾ ਔਰਤ ਨੇ ਦੋਸ਼ ਲਗਾਇਆ ਕਿ ਮੇਰੇ ਵੱਡੇ ਪੁੱਤਰ ਬਲਜੀਤ ਸਿੰਘ ਦੀ ਦਿਮਾਗੀ ਹਾਲਤ ਖਰਾਬ ਹੈ ਤੇ ਮੇਰਾ ਛੋਟਾ ਪੁੱਤਰ ਅਮਨਦੀਪ ਸਿੰਘ ਦੇ ਦੋ ਛੋਟੇ ਬੱਚੇ ਹਨ ਸਾਨੂੰ ਖਤਰਾ ਹੈ ਕਿ ਇਹ ਵਿਅਕਤੀ ਮੇਰੇ ਪਰਿਵਾਰ ਦਾ ਜਾਨੀ-ਮਾਲੀ ਨੁਕਸਾਨ ਨਾ ਕਰ ਦ
ੇਵੇ | ਵਿਧਵਾ ਸਵਿੰਦਰ ਕੌਰ ਨੇ ਕਿਹਾ ਕਿ ਜੇਕਰ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦਾ ਜਿੰਮੇਵਾਰ ਉਕਤ ਵਿਅਕਤੀ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ | ਦੂਜੇ ਧਿਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ 19 ਸਾਲ ਪਹਿਲਾਂ ਅਸੀਂ ਆਪਣੀ ਜ਼ਮੀਨ 'ਚ ਮੱਛੀ ਤਲਾਬ ਪੁੱਟਿਆ ਸੀ ਪਰ ਫਿਰ ਕਿਸੇ ਕਾਰਨ ਬੰਦ ਕਰਨਾ ਪਿਆ, ਉਸ ਦੁਆਲੇ ਅਸੀਂ ਵੱਡੀ ਵੱਟ ਬਣਾਈ ਹੋਈ ਹੈ, ਜ਼ਿਆਦਾ ਪਾਣੀ ਇਕੱਠਾ ਹੋਣ ਨਾਲ ਇਨ੍ਹਾਂ ਦੀ ਜ਼ਮੀਨ 'ਚੋਂ ਖੋਰਾ ਲੱਗ ਕੇ ਸਾਡੀ ਵੱਟ ਨੁਕਸਾਨੀ ਗਈ ਹੈ, ਅਸੀਂ ਇਸ ਪਰਿਵਾਰ ਨੂੰ ਕਦੀ ਵੀ ਕੋਈ ਧਮਕੀ ਨਹੀਂ ਦਿੱਤੀ, ਸਗੋਂ ਉਕਤ ਪਰਿਵਾਰ ਸਾਡੇ ਖ਼ਿਲਾਫ਼ ਦਰਖਾਸਤਾਂ ਦੇ ਰਿਹਾ ਹੈ |ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਦਾ ਝਗੜਾ ਹੈ ਤਾਂ ਇਹ ਕੰਮ ਮਾਲ ਵਿਭਾਗ ਦਾ ਹੈ | ਪੁਲਿਸ ਪ੍ਰਸ਼ਾਸਨ ਇਸ ਵਿਚ ਕੋਈ ਦਖਲ ਨਹੀਂ ਦੇ ਸਕਦਾ |

ਵਰਿੰਦਰ ਸੂਰੀ ਨੂੰ ਰਾਅ ਪਾਵਰ ਲਿਫਟਿੰਗ ਇੰਡੀਆ ਪੰਜਾਬ ਦਾ ਜਨਰਲ ਸਕੱਤਰ ਥਾਪਿਆ

ਛੇਹਰਟਾ, 19 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਰਾਅ ਪਾਵਰ ਲਿਫਟਿੰਗ ਇੰਡੀਆ ਦੀ ਸਰਪ੍ਰਸਤੀ ਹੇਠ ਛੇਹਰਟਾ ਰੋਡ ਵਿਖੇ ਡਾਇਮੰਡ ਜਿੰਮ ਅੰਮਿ੍ਤਸਰ ਵਲੋਂ ਸਟੇਟ ਰਾਅ ਪਾਵਰ ਲਿਫਟਿੰਗ ਪੰਜਾਬ ਪੱਧਰੀ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਮੁਕਾਬਲੇ ਕਰਵਾਏ ਗਏ, ਜਿਸ 'ਚ ਰਾਅ ਪਾਵਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 22 ਨੂੰ

ਜੇਠੂਵਾਲ, 19 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਸ਼ਹੀਦਾਂ ਜੇਠੂਵਾਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀਆ ਪਰਿਵਾਰ ਵਲੋਂ ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਸਮਾਗਮ 22 ਅਕਤੂਬਰ ਦਿਨ ਸ਼ੁੱਕਰਵਾਰ ਨੰੂ ਕਰਵਾਇਆ ...

ਪੂਰੀ ਖ਼ਬਰ »

ਅਫੀਮ ਸਮੇਤ 2 ਕਾਬੂ

ਜਗਦੇਵ ਕਲਾਂ, 19 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਥਾਣਾ ਝੰਡੇਰ ਦੀ ਪੁਲਿਸ ਪਾਰਟੀ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 200 ਗ੍ਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਝੰਡੇਰ ਦੇ ਮੁਖੀ ...

ਪੂਰੀ ਖ਼ਬਰ »

ਕੌਮਾਂਤਰੀ ਕ੍ਰਿਕਟ ਖਿਡਾਰੀ ਨੈਨ ਮੋਂਗੀਆ ਨੇ ਪਰਿਵਾਰਕ ਮੈਂਬਰਾਂ ਨਾਲ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ

ਅਟਾਰੀ, 19 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦਾ ਕੌਮਾਂਤਰੀ ਕਿ੍ਕਟ ਖਿਡਾਰੀ ਤੇ ਮਹਾਨ ਵਿਕਟਕੀਪਰ ਨੈਨ ਮੋਂਗੀਆ ਨੇ ਪਰਿਵਾਰਕ ...

ਪੂਰੀ ਖ਼ਬਰ »

ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ. ਐੱਡ ਪ੍ਰੀਖਿਆ 'ਚ ਮਾਰੀਆਂ ਮੱਲਾਂ

ਜੇਠੂਵਾਲ, 19 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਐਜ਼ੂਕੇਸ਼ਨ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐੱਡ ਸਮੈਸਟਰ ਚੌਥਾ ਦੇ ਐਲਾਨੇ ਨਤੀਜਿਆਂ 'ਚ ਸ਼ਾਨਦਾਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਅਟਾਰੀ-ਵਾਹਗਾ ਹਾਈਵੇ 'ਤੇ ਥਰਮੋ ਸੈਟਿੰਗ ਪਲਾਸਟਿਕ ਲਾਈਨਾਂ ਲਗਾਈਆਂ

ਅਟਾਰੀ, 19 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਹਾਈਵੇ ਰੋਡ 'ਤੇ ਥਰਮੋ ਸੈਟਿੰਗ ਪਲਾਸਟਿਕ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਮੰਗਲਵਾਰ ਨੂੰ ਅਟਾਰੀ ਸਰਹੱਦ 'ਤੇ ਰੀਟਰੀਟ ...

ਪੂਰੀ ਖ਼ਬਰ »

ਪ੍ਰਭ ਪਹਿਲਵਾਨ ਨੇ ਪੰਜਾਬ ਪੱਧਰੀ ਕੁਸ਼ਤੀ ਮੁਕਾਬਲੇ 'ਚੋਂ ਜਿੱਤਿਆ ਤੀਸਰਾ ਇਨਾਮ

ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਕੁਸ਼ਤੀ ਅਖਾੜਾ ਚਲਾ ਰਹੇ ਪਹਿਲਵਾਨ ਮਨਜੀਤ ਸਿੰਘ ਦੇ ਹੋਣਹਾਰ ਪੁੱਤਰ ਪ੍ਰਭ ਪਹਿਲਵਾਨ ਬਾਬਾ ਬਕਾਲਾ ਸਾਹਿਬ ਨੇ ਹਾਲ ਈ ਵਿਚ ਪਿੰਡ ਘੁੱਦਾ (ਬਠਿੰਡਾ) ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਵਲੋਂ ਦਾਣਾ ਮੰਡੀ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲ ਰਾਜ ਰਿਸ਼ੀ ਮਹਿਰਾ ਵਲੋਂ ਜ਼ਿਲ੍ਹੇ 'ਚ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਲਈ ਦਾਣਾ ਮੰਡੀ ਅਜਨਾਲਾ ਦਾ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਡਾ: ਮੰਗਲ ਸਿੰਘ ਕਿਸ਼ਨਪੁਰੀ ਦੀ ਕਿਤਾਬ 'ਸੋਚਾਂ ਦੀ ਉਡਾਣ' ਰਿਲੀਜ਼

ਜੰਡਿਆਲਾ ਗੁਰੂ, 19 ਅਕਤੂਬਰ (ਰਣਜੀਤ ਸਿੰਘ ਜੋਸਨ)-ਡਾ: ਮੰਗਲ ਸਿੰਘ ਕਿਸ਼ਨਪੁਰੀ ਦੁਆਰਾ ਲਿਖੀ ਪਹਿਲੀ ਕਿਤਾਬ 'ਸੋਚਾਂ ਦੀ ਉਡਾਣ' ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਰਿਟਾ: ਆਈ. ਜੀ. ਵਲੋਂ 'ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ' ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਤ ਮਹਿਲਾਂ ਵਰਕਰਾਂ ਵਲੋਂ ਬੀਬੀ ਗਿਆਨ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਨਾ ਮਿਲਣ ...

ਪੂਰੀ ਖ਼ਬਰ »

ਬਕਾਇਆ ਬਿੱਲ ਮੁਆਫ਼ ਕਰਨ ਸੰਬੰਧੀ ਫਾਰਮ ਪਾਵਰਕਾਮ ਵਲੋਂ ਭਰੇ ਜਾਣਗੇ- ਸੌਂਧੀ

ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਐਸ. ਪੀ. ਸੌਂਧੀ ਐਕਸੀਅਨ ਪਾਵਰਕਾਮ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਜੋ ਖਪਤਾਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਸਬੰਧੀ ਫਾਰਮ ਭਰੇ ...

ਪੂਰੀ ਖ਼ਬਰ »

ਮੁਲਾਜ਼ਮ ਫਰੰਟ ਪੰਜਾਬ ਦੀ ਮੀਟਿੰਗ ਅੱਜ-ਚਾਹਲ

ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮੁਲਾਜ਼ਮ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਮੁਲਾਜ਼ਮ ਫਰੰਟ ਦੀ ਪਲੇਠੀ ਮੀਟਿੰਗ ਫਰੰਟ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰੇਰੂ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਪੰਜਾਬੀਆਂ ਲਈ ਜਾਰੀ ਕੀਤੀਆਂ ਲੋਕ ਭਲਾਈ ਸਕੀਮਾਂ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀਆਂ- ਸਿੰਧੀ

ਗੱਗੋਮਾਹਲ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ਦਾ ਜੰਗੀ ਪੱਧਰ 'ਤੇ ਵਿਕਾਸ ਹੋਇਆ ਹੈ | ਉਕਤ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਦਾ ਮਜੀਠਾ ਪੁੱਜਣ 'ਤੇ ਸਵਾਗਤ

ਮਜੀਠਾ, 19 ਅਕਤੂਬਰ (ਮਨਿੰਦਰ ਸਿੰਘ ਸੋਖੀ)-ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਭਗਵਾਨ ਵਾਲਮੀਕਿ ਸੁਧਾਰ ਸਭਾ ਪੰਜਾਬ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਹੜੀ ਕਿ ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋ ਕੇ ਵਾਲਮੀਕਿ ਤੀਰਥ ਰਾਮ ਤੀਰਥ ...

ਪੂਰੀ ਖ਼ਬਰ »

ਦਸ਼ਮੇਸ਼ ਕਾਲਜ ਫਾਰ ਵੂਮੈਨ ਦਾ ਨਤੀਜਾ ਸ਼ਾਨਦਾਰ

ਚੌਕ ਮਹਿਤਾ, 19 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚੋਂ ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਦਸਮੇਸ਼ ਕਾਲਜ ਫਾਰ ਵਿਮੈਨ, ਮਹਿਤਾ ਚੌਂਕ ਦਾ ਨਤੀਜਾ ਸ਼ਾਨਦਾਰ ਰਿਹਾ | ਬੀ. ਐੱਸ. ਸੀ. ਇਕਨਾਮਿਕਸ ਵਿਚੋਂ ...

ਪੂਰੀ ਖ਼ਬਰ »

ਪੱਛਮੀ ਬੰਗਾਲ ਤੋਂ ਸਾਈਕਲ 'ਤੇ ਨਿਕਲਿਆ ਜੋਜੋ

ਜੰਡਿਆਲਾ ਗੁਰੂ, 19 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਦਰੱਖਤ ਲਗਾਉਣ ਤੇ ਖੂਨਦਾਨ ਕਰਨ ਦਾ ਪੱਛਮੀ ਬੰਗਾਲ ਤੋਂ ਸਾਈਕਲ 'ਤੇ ਪ੍ਰਚਾਰ ਕਰਦੇ ਆ ਰਹੇ ਨੌਜਵਾਨ ਪ੍ਰਸੰਨਜੀ ਦਾਸ ਉਰਫ ਜੋਜੋ ਦਾ ਟੋਲ ਪਲਾਜ਼ਾ ...

ਪੂਰੀ ਖ਼ਬਰ »

ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਵਲੋਂ ਮਹਿਤਾ ਚੌਕ ਦਾਣਾ ਮੰਡੀ ਦਾ ਦੌਰਾ

ਚੌਕ ਮਹਿਤਾ, 19 ਅਕਤੂਬਰ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭਮਰਾ)-ਅੱਜ ਸ਼ਾਮ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ ਨੇ ਆਪਣੀ ਟੀਮ ਨਾਲ ਦਾਣਾ ਮੰਡੀ ਮਹਿਤਾ ਚੌਕ ਦਾ ਅਚਨਚੇਤੀ ਦੌਰਾ ਕੀਤਾ ਤੇ ਝੋਨੇ ਦੀ ਖਰੀਦ, ਲਿਫ਼ਟਿੰੰਗ ਤੇ ਹੋਰ ਦਰਪੇਸ਼ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਮੀਟਿੰਗ

ਓਠੀਆਂ, 19 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ 'ਚ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ | ਪੰਜਾਬ 'ਚ ਤੀਜੀ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਆਮ ਆਦਮੀ ਪਾਰਟੀ ਵਲੋਂ ਪੰਜਾਬ ...

ਪੂਰੀ ਖ਼ਬਰ »

ਗਾਰਡੀਅਨ ਆਫ ਗਵਰਨੈਸ ਜੀ. ਓ. ਜੀ. ਟੀਮ ਵਲੋਂ ਜੰਡਿਆਲਾ ਗੁਰੂ ਦਾਣਾ ਮੰਡੀ ਦਾ ਦੌਰਾ

ਜੰਡਿਆਲਾ ਗੁਰੂ, 19 ਅਕਤੂਬਰ (ਰਣਜੀਤ ਸਿੰਘ ਜੋਸਨ)-ਗਾਰਡੀਅਨ ਆਫ ਗਵਰਨੈਸ ਜੀ. ਓ. ਜੀ. ਦੇ ਤਹਿਸੀਲ ਮੁਖੀ ਕਰਨਲ ਗੁਰਮੁੱਖ ਸਿੰਘ ਵਲੋਂ ਜੰਡਿਆਲਾ ਗੁਰੂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਮੰਡੀ 'ਚ ਆਪਣੀ ਝੋਨੇ ਦੀ ਫ਼ਸਲ ਲੈ ਕੇ ਆਏ ਕਿਸਾਨਾਂ ਨੇ ਸਰਕਾਰੀ ਖਰੀਦ ਨਾ ਹੋਣ, ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਅੱਜ

ਰਾਮ ਤੀਰਥ , 19 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 20 ਅਕਤੂਬਰ ਨੂੰ ਰਾਜ ਪੱਧਰੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸਮਾਗਮ 'ਚ ਮੁੱਖ ਮੰਤਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX