ਤਾਜਾ ਖ਼ਬਰਾਂ


ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  16 minutes ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  33 minutes ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  12 minutes ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  52 minutes ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 1 hour ago
2047 ਤੱਕ ਭਾਰਤ ਨੂੰ ਬਣਾਉਣਾ ਹੈ ਇਕ ਵਿਕਸਤ ਦੇਸ਼-ਹਰਦੀਪ ਪੁਰੀ
. . .  55 minutes ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟ ਪਾਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣਾ ਹੈ।ਹਾਲ ਹੀ ਵਿਚ ਇਕ ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ...
ਰਿਸ਼ਵ ਪੰਤ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ
. . .  about 2 hours ago
ਮੁੰਬਈ, 4 ਦਸੰਬਰ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਕੀਤੇ ਟਵੀਟ ਅਨੁਸਾਰ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨਾਲ ਸਲਾਹ ਕਰਕੇ ਰਿਸ਼ਵ ਪੰਤ ਨੂੰ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ ਕਰ ਦਿੱਤਾ ਗਿਆ...
ਅਸੀਂ ਅਗਲੇ 5 ਸਾਲਾਂ 'ਚ ਦਿੱਲੀ ਨੂੰ ਕਰਨਾ ਹੈ ਸਾਫ਼-ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਵੋਟ ਪਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਦਾ ਹਾਂ। ਅਸੀਂ ਦੇਖ ਸਕਦੇ ਹਾਂ ਕਿ ਹਰ ਪਾਸੇ ਕੂੜਾ ਪਿਆ ਹੈ। ਇਹ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  24 minutes ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਟਾਸ ਜਿੱਤ ਕੇ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ...
ਦਿੱਲੀ ਨਗਰ ਨਿਗਮ ਚੋਣਾਂ:ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ
. . .  about 2 hours ago
ਨਵੀਂ ਦਿੱਲੀ, 4 ਦਸੰਬਰ-ਰਾਜ ਚੋਣ ਕਮਿਸ਼ਨ ਅਨੁਸਾਰ ਦਿੱਲੀ ਨਗਰ ਨਿਗਮ ਚੋਣਾਂ ਵਿਚ ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ ਹੋਈ...
ਦਿੱਲੀ 'ਚ ਨਗਰ ਨਿਗਮ ਚੋਣਾਂ:ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ
. . .  about 2 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦੇ ਅਧਿਕਾਰ ਦੀ...
ਖੜਗੇ, ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ 'ਚ ਹੋਏ ਸ਼ਾਮਿਲ
. . .  about 2 hours ago
ਨਵੀਂ ਦਿੱਲੀ, 4 ਦਸੰਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ.ਸੀ. ਵੇਣੂਗੋਪਾਲ, ਪੀ ਚਿਦੰਬਰਮ ਅਤੇ ਪਾਰਟੀ ਦੇ ਹੋਰ ਆਗੂ ਅਖਿਲ ਭਾਰਤੀ ਕਾਂਗਰਸ...
ਹਵਾ ਦੀ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ 'ਚ ਵਿਗੜ ਰਹੀ ਹੈ ਹਵਾ ਦੀ ਗੁਣਵੱਤਾ-ਮੌਸਮ ਵਿਗਿਆਨੀ
. . .  51 minutes ago
ਨਵੀਂ ਦਿੱਲੀ, 4 ਦਸੰਬਰ-ਮੌਸਮ ਵਿਭਾਗ ਦੇ ਏਅਰ ਕੁਆਲਿਟੀ ਡਿਵੀਜ਼ਨ ਦੇ ਵਿਗਿਆਨੀ ਵਿਜੇ ਸੋਨੀ ਸੋਨੀ ਦਾ ਕਹਿਣਾ ਹੈ ਕਿ ਹਵਾ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਅੱਜ ਹਵਾ ਦੀ ਗੁਣਵੱਤਾ 400 ਦੇ ਆਸ-ਪਾਸ...
ਹਾਰਦਿਕ ਪਾਂਡਿਆ ਕੋਲ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਹੁਨਰ ਹੈ: ਰਾਸ਼ਿਦ ਖਾਨ
. . .  about 3 hours ago
ਅਬੂ ਧਾਬੀ, 4 ਦਸੰਬਰ -ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਹਾਰਦਿਕ ਪਾਂਡਿਆ ਦੀ ਅਗਵਾਈ ਦੇ ਗੁਣਾਂ ਲਈ ਪ੍ਰਸ਼ੰਸਾ ਕੀਤੀ ਅਤੇ ਸਾਂਝਾ ਕੀਤਾ ਕਿ ਇਸ ਆਲਰਾਊਂਡਰ ਕੋਲ ਮੌਕਾ ਮਿਲਣ 'ਤੇ ਭਾਰਤੀ ਟੀਮ ਦੀ ਅਗਵਾਈ ਕਰਨ ਦਾ...
ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਮਨਾਇਆ ਜਾ ਰਿਹਾ ਹੈ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ
. . .  about 3 hours ago
ਅੰਮ੍ਰਿਤਸਰ, 4 ਦਸੰਬਰ (ਰੇਸ਼ਮ ਸਿੰਘ)-ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਬੀ.ਐਸ.ਐਫ. ਵਲੋਂ ਪਹਿਲੀ ਵਾਰ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ...
ਦਿੱਲੀ ਨਗਰ ਨਿਗਮ ਚੋਣਾਂ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ
. . .  about 4 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ...
ਖੇਮਕਰਨ ਸੈਕਟਰ 'ਚ ਸਰਹੱਦ 'ਤੇ ਪਾਕਿਸਤਾਨ ਵਲੋਂ ਫਿਰ ਡਰੋਨ ਦੀ ਹਲਚਲ
. . .  about 4 hours ago
ਖੇਮਕਰਨ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਰਹੱਦ 'ਤੇ ਲਗਾਤਾਰ ਡਰੋਨ ਰਾਹੀਂ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਬੀਤੀ ਰਾਤ ਫਿਰ ਪਾਕਿਸਤਾਨ ਵਲੋਂ ਸਰਹੱਦ 'ਤੇ ਸੀਮਾ ਚੌਂਕੀ ਕੇ.ਕੇ. ਬੈਰੀਅਰ ਨਜ਼ਦੀਕ ਇਕ ਡਰੋਨ ਦੀ ਹਲਚਲ ਹੋਈ।ਬੀ.ਐਸ.ਐਫ. ਦੀ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ ਅੱਜ
. . .  about 5 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ ਸਵੇਰੇ 11.30 ਵਜੇ ਹੋਣ ਜਾ ਰਿਹਾ...
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕੁੱਲ 250 ਵਾਰਡਾਂ ਲਈ 1349 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲੇ ਦੀ ਰਿਪੋਰਟ; ਏਮਜ਼ ਦਾ ਸਰਵਰ 11ਵੇਂ ਦਿਨ ਵੀ ਡਾਊਨ
. . .  1 day ago
ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  1 day ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  1 day ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553

ਫਰੀਦਕੋਟ

ਪੀ.ਐਸ.ਐਮ.ਐਸ.ਯੂ ਨੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਸਾਹਮਣੇ ਕੀਤੀ ਰੋਸ ਰੈਲੀ

ਫ਼ਰੀਦਕੋਟ, 19 ਅਕਤੂਬਰ (ਸਰਬਜੀਤ ਸਿੰਘ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਅਮਰੀਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਮੁੱਖ ਜਥੇਬੰਦਕ ਸਕੱਤਰ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਖਜ਼ਾਨਾ ਦਫ਼ਤਰ ਫ਼ਰੀਦਕੋਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਬਲਬੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਦੇਸ ਰਾਜ ਗੁਰਜਰ ਜ਼ਿਲ੍ਹਾ ਵਿੱਤ ਸਕੱਤਰ ਨੇ ਦੱਸਿਆ ਕਿ ਸਰਕਾਰ ਸਰਕਾਰ ਵਲੋਂ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਨਾ ਮੰਨਣ ਕਰਕੇ 8 ਅਕਤੂਬਰ ਤੋਂ ਕਲਮਛੋੜ ਹੜਤਾਲ ਜਾਰੀ ਹੈ | ਇਸ ਦਰਮਿਆਨ ਸਰਕਾਰ ਨਾਲ ਜਥੇਬੰਦੀ ਦੀਆਂ ਦੋ ਮੀਟਿੰਗਾਂ ਹੋਈਆਂ | ਸਰਕਾਰ ਵਲੋਂ ਕੁਝ ਮੰਗਾਂ ਮੰਨਣ ਦੇ ਬਾਵਜੂਦ ਵੀ ਉਨ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾ ਰਹੇ ਹਨ | ਜਿਸ ਦੇ ਰੋਸ ਵਜੋਂ ਇਹ ਕਲਮਛੋੜ ਹੜਤਾਲ 24 ਅਕਤੂਬਰ ਤੱਕ ਜਾਰੀ ਰੱਖੀ ਜਾਵੇਗੀ ਅਤੇ 24 ਨੂੰ ਮੁਕੰਮਲ ਦਫਤਰੀ ਕੰਮ ਠੱਪ ਰੱਖਿਆ ਜਾਵੇਗਾ | ਜੇਕਰ ਸਰਕਾਰ ਤੇ ਫਿਰ ਵੀ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੂਬਾ ਪੱਧਰੀ ਮੀਟਿੰਗ ਕਰਕੇ ਵੱਡੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਸਤੀਸ਼ ਕੁਮਾਰ ਬਹਿਲ ਜ਼ਿਲ੍ਹਾ ਪ੍ਰਧਾਨ ਡੀ.ਸੀ ਦਫ਼ਤਰ, ਧਰਮਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ਼ ਯੂਨੀਅਨ, ਅਸ਼ੋਕ ਕੁਮਾਰ ਬੀ.ਐਂਡ.ਆਰ ਇਲੈਕਟ੍ਰੀਕਲ, ਕੁਲਵਿੰਦਰ ਸਿੰਘ ਪ੍ਰਧਾਨ, ਵੀਰਪਾਲ ਕੌਰ ਜ਼ਿਲ੍ਹਾ ਜਨਰਲ ਸਕੱਤਰ ਖਜ਼ਾਨਾ ਵਿਭਾਗ, ਇੰਦਰਪਾਲ ਕੌਰ ਸੁਪਰਡੈਂਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਪੰਨੂ ਪ੍ਰਧਾਨ, ਮਨਜੀਤ ਕੌਰ ਵਿੱਤ ਸਕੱਤਰ ਸਿੱਖਿਆ ਵਿਭਾਗ, ਸਰਬਜੀਤ ਸਿੰਘ ਪ੍ਰਧਾਨ, ਕਮਰਜੀਤ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ, ਬੀ.ਐਂਡ.ਆਰ ਆਦਿ ਵੀ ਹਾਜ਼ਰ ਸਨ |

ਸਾਰੇ ਵਰਗਾਂ ਦੇ ਦੋ ਕਿਲੋਵਾਟ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣਗੇ-ਕੁਸ਼ਲਦੀਪ ਸਿੰਘ ਢਿੱਲੋਂ

ਸਾਦਿਕ, 19 ਅਕਤੂਬਰ (ਆਰ.ਐਸ.ਧੁੰਨਾ)-ਪੰਜਾਬ ਸਰਕਾਰ ਸਾਰੇ ਵਰਗਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਪੰਜਾਬ ਦੀ ਚੰਨੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸਾਰੇ ਵਰਗਾਂ ਦੇ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਇਸ ਲਈ ਮੁਆਫ਼ੀ ਦੇ ...

ਪੂਰੀ ਖ਼ਬਰ »

ਬੇ-ਜ਼ਮੀਨੇ ਸੁਸਾਇਟੀ ਮੈਂਬਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਿਧਾਇਕ ਕਿੱਕੀ ਢਿੱਲੋਂ ਵਲੋਂ ਐਲਾਨ

ਸਾਦਿਕ, 19 ਅਕਤੂਬਰ (ਆਰ.ਐਸ.ਧੁੰਨਾ)-ਸਾਦਿਕ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਢਾਬ ਸ਼ੇਰ ਸਿੰਘ ਵਾਲਾ, ਸ਼ੇਰ ਸਿੰਘ ਵਾਲਾ ਅਤੇ ਮਹਿਮੂਆਣਾ ਆਦਿ ਪਿੰਡਾਂ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਐਕਸਟੈਂਡਡ ਵੀਜ਼ਨ ਵੀਵੀਟੀ ਲੈਂਜ਼ ਪਾਉਣ 'ਚ ਮਾਲਵੇ ਦਾ ਪਹਿਲਾ ਬਰਾੜ ਅੱਖ਼ਾਂ ਦਾ ਹਸਪਤਾਲ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਬਰਾੜ ਅੱਖ਼ਾਂ ਦਾ ਹਸਪਤਾਲ ਮਾਲਵੇ ਖੇਤਰ ਦਾ ਪਹਿਲਾ ਹਸਪਤਾਲ ਅਖਵਾਉਣ ਦਾ ਮਾਣ ਹਾਸਲ ਕਰ ਚੁੱਕਾ ਹੈ, ਜਿਸ ਨੇ ਅਤਿ ਆਧੁਨਿਕ ਤਕਨੀਕ ਵਾਲਾ ਨਵੀਂ ਜਨਰੇਸ਼ਨ ਦਾ ਐਲਕਨ ਕੰਪਨੀ ਵਲੋਂ ਤਿਆਰ ਕੀਤਾ ਵੀਵੀਟੀ ਲੈਂਜ਼ ਮਰੀਜ਼ਾਂ ...

ਪੂਰੀ ਖ਼ਬਰ »

'ਆਪ' ਵਫ਼ਦ ਨੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ

ਕੋਟਕਪੂਰਾ, 19 ਅਕਤੂਬਰ (ਮੇਘਰਾਜ)-ਅੱਜ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ ਪਾਰਟੀ ਵਿਧਾਇਕਾਂ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਇਕ ਮੰਗ ਪੱਤਰ ...

ਪੂਰੀ ਖ਼ਬਰ »

ਵਿਮੁਕਤ ਜਾਤੀਆਂ ਦੀਆਂ ਮੰਗਾਂ ਸੰਬੰਧੀ ਸੂਬਾ ਪੱਧਰੀ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ-ਮਹਾਂ ਸੰਘ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਵਿਮੁਕਤ ਕਬੀਲੇ ਬਾਵਰੀਆ ਮਹਾਂ ਸੰਘ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂਮਵਾਲੀ ਤੇ ਦੌਲਤ ਸਿੰਘ ਬੁੱਕਣ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਪ੍ਰੈਸ ਕਮੇਟੀ ਮੈਂਬਰ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸਹਾਇਤਾ, ਮੀਡੀਏਸ਼ਨ ਤੇ ਲੋਕ ਅਦਾਲਤਾਂ ਬਾਰੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-'ਪੈਨ ਇੰਡੀਆ ਜਾਗਰੂਕਤਾ ਮੁਹਿੰਮ' ਅਧੀਨ ਸੁਮੀਤ ਮਲਹੋਤਰਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਅਮਨ ਸ਼ਰਮਾ ਚੀਫ਼ ਜੁਡੀਸ਼ੀਅਲ ...

ਪੂਰੀ ਖ਼ਬਰ »

ਰੁੱਖਾਂ ਦੀ ਕਟਾਈ 'ਤੇ ਰੋਕ ਲਾਉਣ ਸੰਬੰਧੀ ਸੁਸਾਇਟੀ ਆਗੂਆਂ ਵਲੋਂ ਸਰਕਾਰ ਦਾ ਧੰਨਵਾਦ

ਐਡਵੋਕੇਟ ਅਰੋੜਾ ਦੇ ਉਪਰਾਲਿਆਂ ਦੀ ਸ਼ਲਾਘਾ ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ, ਕਾਰਜਕਾਰੀ ਪ੍ਰਧਾਨ ਮੱਘਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਭੁੱਖ ਹੜਤਾਲ 23 ਨੂੰ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ...

ਪੂਰੀ ਖ਼ਬਰ »

-ਮਾਮਲਾ ਵਿਦੇਸ਼ਾਂ 'ਚ ਪੜ੍ਹਾਈ, ਰੁਜ਼ਗਾਰ ਤੇ ਹੋਰ ਯਾਤਰਾ ਸੰਬੰਧੀ ਹੋਈ ਧੋਖਾਧੜੀ ਦਾ-

ਹੁਣ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕੀਤੀ ਜਾ ਸਕੇਗੀ ਸ਼ਿਕਾਇਤ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਵਿਦੇਸ਼ਾਂ ਵਿਚ ਪੜ੍ਹਾਈ, ਰੁਜ਼ਗਾਰ ਅਤੇ ਯਾਤਰਾ ਕਰਨ ਵਾਲੇ ਪ੍ਰਾਰਥੀਆਂ ਨਾਲ ਹੋ ਰਹੀ ਧੋਖਾਧੜੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਐਕਟ-2012, ਪੰਜਾਬ ...

ਪੂਰੀ ਖ਼ਬਰ »

ਸ਼ਹੀਦ ਲੈਫ਼: ਕਰਨਲ ਅਬਜੀਤ ਸਿੰਘ ਸੇਖੋਂ ਚੌਂਕ 'ਚ ਮਾਸਟ ਲਾਈਟ ਲਗਾਉਣ ਦੀ ਮੰਗ

ਫ਼ਰੀਦਕੋਟ, 19 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਸ਼ਹਿਰ ਦੇ ਤਕਰੀਬਨ ਵਿਚਕਾਰ ਬਣਿਆ ਹੋਇਆ ਸ਼ਹੀਦ ਲੈਫ: ਕਰਨਲ ਅਬਜੀਤ ਸਿੰਘ ਸੇਖੋਂ ਚੌਂਕ ਜੋ ਕਿ ਜੁੁਬਲੀ ਸਿਨੇਮਾ ਚੌਂਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇੱਥੇ ਕੋਈ ਵੱਡੀ ਲਾਈਟ ਨਾ ਲੱਗੀ ਹੋਣ ਕਰਕੇ ਇਸ ...

ਪੂਰੀ ਖ਼ਬਰ »

ਰਿਕਾਰਡ ਗੁੰਮ ਕਰਨ ਦੇ ਦੋਸ਼ 'ਚ ਨਗਰ ਕੌਂਸਲ ਜੈਤੋ ਦੇ 4 ਕਲਰਕਾਂ 'ਤੇ ਮਾਮਲਾ ਦਰਜ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਫ਼ਰੀਦਕੋਟ ਰਾਜ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਜੈਤੋ ਦੇ 4 ਅਧਿਕਾਰੀਆਂ/ਕਰਮਚਾਰੀਆਂ ਵਲੋਂ ਰਿਕਾਰਡ ਗੁੰਮ ਕਰਨ ਦੀ ਸ਼ਿਕਾਇਤ 'ਤੇ ਵਿਜੀਲੈਂਸ ਵਲੋਂ ਜਾਂਚ ਕਰਨ ਉਪਰੰਤ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਪੁਲਿਸ ਅਧਿਕਾਰੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ, ਮਾਮਲਾ ਦਰਜ

ਫ਼ਰੀਦਕੋਟ, 19 ਅਕਤੂਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਇਕ ਪੁਲਿਸ ਅਧਿਕਾਰੀ ਪਾਸੋਂ ਕਥਿਤ ਤੌਰ 'ਤੇ 11 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਦੀ ਸੂਚਨਾ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਵਿਰੁੱਧ ...

ਪੂਰੀ ਖ਼ਬਰ »

ਗਰੁੱਪ ਡੀ ਦੀਆਂ ਅਸਾਮੀਆਂ 'ਤੇ ਰੈਗੂਲਰ ਭਰਤੀ ਸ਼ੁਰੂ ਕਰਨਾ ਪੰਜਾਬ ਮੰਤਰੀ ਮੰਡਲ ਦਾ ਚੰਗਾ ਫ਼ੈਸਲਾ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਵਲੋਂ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਗਰੁੱਪ ਡੀ ਦੀਆਂ ਆਸਾਮੀਆਂ 'ਤੇ ਰੈਗੂਲਰ ਭਰਤੀ ਸ਼ੁਰੂ ਕਰਨ ਦੇ ਕੀਤੇ ਗਏ ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਵੇ ਸਰਕਾਰ-ਕਿਸਾਨ ਆਗੂ

ਮੰਡੀ ਬਰਵਾਲਾ, 19 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਹਰੀਕੇ ਕਲਾਂ, ਮੁਖਤਿਆਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਪੈੱ੍ਰਸ ਸਕੱਤਰ, ਮਨਜੀਤ ਰਾਮ, ਗੁਰਦੇਵ ਸਿੰਘ ਵੱਟੂ ਮੀਤ ਪ੍ਰਧਾਨ ਆਦਿ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਗਿੱਦੜਬਾਹਾ, 19 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਅੱਜ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਪਿ੍ਤਪਾਲ ਸ਼ਰਮਾ ਹਰੀਕੇਕਲਾਂ ਵਲੋਂ ਗਿੱਦੜਬਾਹਾ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ...

ਪੂਰੀ ਖ਼ਬਰ »

ਸਿੰਮੀ ਥਾਪਰ ਦੀ ਯਾਦ 'ਚ ਖ਼ੂਨਦਾਨ ਕੈਂਪ ਲਾਉਣ ਦਾ ਫ਼ੈਸਲਾ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਇਲਾਕੇ ਦੀ ਮੰਨੀ-ਪ੍ਰਮੰਨੀ ਵਿੱਦਿਆ ਦੇ ਖੇਤਰ ਨੂੰ ਸਮਰਪਿਤ ਸ਼ਖ਼ਸੀਅਤ ਸਵਰਗੀ ਪਿ੍ੰਸੀਪਲ ਸਵਰਨਜੀਤ ਕੌਰ 'ਸਿੰਮੀ' ਥਾਪਰ ਦੀ ਨਿੱਘੀ ਯਾਦ ਵਿਚ ਇਕ ਵਿਸ਼ਾਲ ਖ਼ੂਨਦਾਨ ਕੈਂਪ ਮਿਤੀ 30 ਅਕਤੂਬਰ ਦਿਨ ਸ਼ਨੀਵਾਰ ਨੂੰ ਸੰਤ ...

ਪੂਰੀ ਖ਼ਬਰ »

ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਕੋਟਕਪੂਰਾ, 19 ਅਕਤੂਬਰ (ਮੇਘਰਾਜ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਲਜ ਦੇ ਮੈਦਾਨ 'ਚ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ | ਇਸ ਮੌਕੇ ਕਾਲਜ ਮੁਖੀ ਸੁਖਵਿੰਦਰ ਪ੍ਰਤਾਪ ਰਾਣਾ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਮਨਤਾਰ ਸਿੰਘ ਬਰਾੜ ਨੇ ਵਾਂਦਰ ਜਟਾਣਾ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਪਿੰਡ ਵਾਂਦਰ ਜਟਾਣਾ ਵਿਖੇ ਬਲਰਾਜ ਸਿੰਘ ਦੇ ਉੱਦਮ ਸਦਕਾ ਪਾਰਟੀ ਆਗੂ ਪਰਮਵੀਰ ਸਿੰਘ ਦੇ ...

ਪੂਰੀ ਖ਼ਬਰ »

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ 'ਚ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਾਇਰੈਕਟਰ (ਪੰਚਾਇਤ) ਰਮਿੰਦਰ ਕੌਰ ਬੁੱਟਰ, ਮੁਖੀ ਐਸ. ਆਈ. ਆਰ. ਡੀ, ਬੀ.ਡੀ.ਪੀ.ਓ ਸੁਖਮੀਤ ਸਿੰਘ ਸਰਾਂ ਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਇੰਟਰਨੈਸ਼ਨਲ ਅਤੇ ਕੋਟਕਪੂਰਾ ਵਲੋਂ ਸਾਂਝੇ ਤੌਰ 'ਤੇ ਵੱਖ ਵੱਖ ਵਿਸ਼ਿਆਂ 'ਤੇ ਸੈਮੀਨਾਰ

ਕੋਟਕਪੁੂਰਾ, 19 ਅਕਤੂਬਰ (ਮੇਘਰਾਜ, ਮੋਹਰ ਗਿੱਲ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਗਵਰਨਰ ਦੀਆਂ ਹਦਾਇਤਾਂ ਅਨੁਸਾਰ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਡਗਲਸ ਅਲੈਗਜੈਂਡਰ ਦੇ ਜਨਮ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਹਤ ਜਾਂਚ ਕੈਂਪ 'ਚ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਆਰੰਭ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂਥ ਅਕਾਲੀ ਦਲ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ ਵਿਖੇ ਲਗਾਏ ਗਏ ਵਿਸ਼ਾਲ ਮੈਡੀਕਲ ਜਾਂਚ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ...

ਪੂਰੀ ਖ਼ਬਰ »

ਮੰਦਰ ਦੇਵੀ ਦੁਆਰਾ ਵਿਖੇ ਤਿੰਨ ਰੋਜ਼ਾ ਸ੍ਰੀ ਹਰਿ ਕਥਾ ਆਰੰਭ

ਫ਼ਰੀਦਕੋਟ, 19 ਅਕਤੂਬਰ (ਸਤੀਸ਼ ਬਾਗ਼ੀ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਮੰਦਰ ਦੇਵੀ ਦੁਆਰਾ ਮੰਦਿਰ ਵਿਖੇ ਤਿੰਨ ਰੋਜ਼ਾ ਸ੍ਰੀ ਹਰਿ ਕਥਾ ਕਰਵਾਈ ਗਈ | ਜਿਸ ਦੌਰਾਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਰੀਤੂ ਭਾਰਤੀ ਨੇ ਕਥਾ ਪ੍ਰਸੰਗ ਅਤੇ ਮਨੋਹਰ ਭਜਨਾਂ ਦਾ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ 'ਚ ਮਨਾਈ ਗਈ ਮਹਾਂਰਿਸ਼ੀ ਵਾਲਮੀਕੀ ਜੈਅੰਤੀ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ 'ਚ ਮਹਾਂਰਿਸ਼ੀ ਵਾਲਮੀਕੀ ਜਯੰਤੀ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ | ਸਮਾਗਮ 'ਚ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਲਈ ਕਈ ਪ੍ਰਕਾਰ ਦੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪੇਂਡੂ ਖੇਤਰਾਂ 'ਚ ਵਧੀਆ ਸੜਕੀ ਨੈਟਵਰਕ ਦੇਣ ਲਈ ਵੱਚਨਬੱਧ: ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਰਾਜ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਨੂੰ ਵਧੀਆ ਸੜਕੀ ਨੈਟਵਰਕ ਦੇਣ ਲਈ ਵਚਨਬੱਧ ਹੈ | ਜਿੱਥੇ ਰਾਜ ਵਿਚ ਵੱਡੀ ਪੱਧਰ 'ਤੇ ਹਾਈਵੇਅ, ਨੈਸ਼ਨਲ ਹਾਈਵੇਅ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ | ਉੱਥੇ ਹੀ ਸਾਰੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX