ਤਾਜਾ ਖ਼ਬਰਾਂ


ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਸੜਕ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰ ਰਹੇ ਮੁਲਾਜ਼ਮਾਂ ਦੀ ਕੀਤੀ ਘੇਰਾਬੰਦੀ
. . .  1 day ago
ਸ਼ਹਿਣਾ/ਬਰਨਾਲਾ, 23 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਪਿੰਡ ਲੀਲੋਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇਅ ਦੇ ਵਿਰੋਧ 'ਚ ਸੜਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰ ...
ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਹੋਇਆ ਧਮਾਕਾ, 174 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 23 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 174 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ..
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ
. . .  1 day ago
ਅਟਾਰੀ, 23 ਜਨਵਰੀ(ਗੁਰਦੀਪ ਸਿੰਘ ਅਟਾਰੀ) ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ....
ਕਾਂਗਰਸ ਦੀ ਫੁੱਟ: ਕਾਂਗਰਸ ਦੇ ਇਕ ਧੜੇ ਵਲੋਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਉਸ ਦੇ ਸਾਥੀ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ) - ਮਹਿਲਾ ਕਾਂਗਰਸ ਦੇ ਗਰੁੱਪ ਦੇ ਲੀਕ ਹੋਏ ਮੈਸੇਜ ਨੂੰ ਹੋਰ ਗਰੁੱਪਾਂ 'ਚ ਪਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਕਾਂਗਰਸ ਦੇ ਇਕ ਧੜੇ....
ਪੰਜਾਬ ਵਿਧਾਨ ਸਭਾ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਚੰਡੀਗੜ੍ਹ, 23 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਤੇ ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਫਗਵਾੜਾ: ਬੇਕਾਬੂ ਹੋਈ ਰਿਕਵਰੀ ਵੈੱਨ ਨਾਲ ਇਕ ਵਿਅਕਤੀ ਦੀ ਮੌਤ, ਦੋ ਕਾਰਾਂ ਨੁਕਸਾਨੀਆਂ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਬੇਕਾਬੂ ਹੋਈ ਰਿਕਵਰੀ ਵੈਨ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਕਾਰਾਂ ਨੁਕਸਾਨੀਆਂ ਗਈਆਂ। ਮ੍ਰਿਤਕ ਵਿਅਕਤੀ ਦੀ ਪਛਾਣ...
ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  1 day ago
ਲੁਧਿਆਣਾ 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਵਲੋਂ ਚੋਣ..
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖ਼ਿਲਾਫ਼ ਮਲੇਰਕੋਟਲਾ ’ਚ ਐੱਫ.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 23 ਜਨਵਰੀ- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ...
ਵਿਜੈਇੰਦਰ ਸਿੰਗਲਾ ਜਿੰਨਾ ਭ੍ਰਿਸ਼ਟਾਚਾਰ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ- ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਇਤਿਹਾਸ ਦੱਸਦਾ ਹੈ ਕਿ ਵੱਡੇ-ਵੱਡੇ ਜੇਤੂਆਂ ਨੂੰ ਵੀ ਜਿੱਤ ਤੋਂ ਪਹਿਲਾਂ ਹਤਾਸ਼ ਕਰ ਦੇਣ ਵਾਲੀਆਂ ਅੜਚਣਾਂ ਦਾ ਸਾਹਮਣਾ ਕਰਨਾ ਪਿਆ। -ਅਨਾਮ

ਹੁਸ਼ਿਆਰਪੁਰ / ਮੁਕੇਰੀਆਂ

ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਯਾਦਗਾਰੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਤੇ ਵਧੀਕ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਸਮੇਤ ਵੱਖ-ਵੱਖ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਜ਼ਿਲ੍ਹਾ ਪੁਲਿਸ ਵਲੋਂ ਅੱਜ ਦੇ ਸੋਗ ਦਿਵਸ ਮੌਕੇ ਅੱਤਵਾਦ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਸ਼ਹੀਦ ਹੋਏ 78 ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ | ਇਸ ਸੋਗ ਦਿਵਸ ਵਿਚ ਸੋਗ ਪਰੇਡ ਦੀ ਅਗਵਾਈ ਡੀ. ਐੱਸ. ਪੀ. ਮਨਜੋਤ ਕੌਰ ਵਲੋਂ ਕੀਤੀ ਗਈ ਅਤੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਵਲੋਂ ਸ਼ਹੀਦ ਕਰਮਚਾਰੀਆਂ ਦੇ ਨਾਂਅ ਪੜ੍ਹੇ ਗਏ | ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਿਹਾ ਕਿ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖ਼ਤਰਿਆਂ ਤੋਂ ਸੁਰੱਖਿਅਤ ਰੱਖਣ ਲਈ ਡਿਊਟੀ ਦੌਰਾਨ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦ ਸੈਨਿਕ ਅਤੇ ਪੁਲਿਸ ਕਰਮਚਾਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਪੇ੍ਰਰਨਾ ਸਰੋਤ ਹਨ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ ਲੈ ਰਹੇ ਹਾਂ ਤੇ ਇਨ੍ਹਾਂ ਸ਼ਹੀਦਾਂ ਨੂੰ ਸਾਰਿਆਂ ਦਾ ਹਮੇਸ਼ਾਂ ਸਿਜਦਾ ਰਹੇਗਾ | ਐੱਸ. ਐੱਸ. ਪੀ. ਕੁਲਵੰਤ ਸਿੰਘ ਹੀਰ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਹੈ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ | ਸੋਗ ਪਰੇਡ ਡੇਅ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਪੀ. (ਐੱਚ) ਰਮਿੰਦਰ ਸਿੰਘ, ਐੱਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐੱਸ. ਪੀ. (ਪੀ.ਬੀ.ਆਈ.) ਮਨਦੀਪ ਸਿੰਘ ਸਮੇਤ ਹੋਰਨਾਂ ਪੁਲਿਸ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਰਧਾਂਜ਼ਲੀ ਦਿੱਤੀ |
ਪੀ. ਆਰ. ਟੀ. ਸੀ. ਜਹਾਨਖੇਲਾਂ 'ਚ ਪੁਲਿਸ ਸ਼ਹੀਦੀ ਦਿਵਸ ਮੌਕੇ ਸਮਾਗਮ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਪੁਲਿਸ ਸ਼ਹੀਦੀ ਦਿਵਸ ਮੌਕੇ ਪੀ. ਆਰ. ਟੀ. ਸੀ. ਜਹਾਨਖੇਲਾਂ ਦੇ ਪੁਲਿਸ ਸ਼ਹੀਦੀ ਸਮਾਰਕ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਰਪ੍ਰੀਤ ਸਿੰਘ ਮੰਡੇਰ ਕਮਾਂਡੈਂਟ ਪੀ. ਆਰ. ਟੀ. ਸੀ. ਦੀ ਅਗਵਾਈ 'ਚ ਸਮੂਹ ਅਫ਼ਸਰਾਂ, ਸਟਾਫ਼ ਮੈਂਬਰਾਂ ਤੇ ਸਿੱਖਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ੋਕ ਸਲਾਮੀ ਦਿੱਤੀ ਗਈ | ਜ਼ਿਕਰਯੋਗ ਹੈ ਕਿ 1 ਸਤੰਬਰ 2020 ਤੋਂ 31 ਅਗਸਤ 2021 ਤੱਕ ਪੂਰੇ ਦੇਸ਼ 'ਚ ਵੱਖ-ਵੱਖ ਫੋਰਸਾਂ ਅਤੇ ਆਰਮਡ ਫੋਰਸਾਂ ਦੇ ਕੁੱਲ 377 ਸ਼ਹੀਦ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਂਅ ਪੜ੍ਹੇ ਗਏ ਅਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ ਸਮੇਤ ਗੁਰਜੀਤਪਾਲ ਸਿੰਘ ਡੀ. ਐੱਸ. ਪੀ., ਹਰਜੀਤ ਸਿੰਘ ਡੀ. ਐੱਸ. ਪੀ., ਮਲਕੀਅਤ ਸਿੰਘ ਡੀ. ਐੱਸ. ਪੀ., ਡਾ: ਸੌਰਭ ਮੈਡੀਕਲ ਅਫ਼ਸਰ, ਡਾ: ਸੁਮਿਤ ਜੌਲੀ ਮੈਡੀਕਲ ਅਫ਼ਸਰ, ਅਮਿਤ ਧਵਨ ਏ.ਡੀ.ਏ., ਡਾ: ਸਰਬਰਿੰਦਰਜੀਤ ਸਿੰਘ, ਏ.ਡੀ.ਏ., ਐਨ.ਜੀ.ਓਜ਼ ਅਤੇ ਸਿੱਖਿਆਰਥੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਮਾਂਡੈਂਟ ਮੰਡੇਰ ਨੇ ਦੱਸਿਆ ਕਿ 21 ਅਕਤੂਬਰ ਦਾ ਦਿਨ ਉਨ੍ਹਾਂ ਪੁਲਿਸ ਜਵਾਨਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੇਸ਼ ਦੀ ਸੁਰੱਖਿਆ, ਅਮਨ ਅਤੇ ਖ਼ੁਸ਼ਹਾਲੀ ਲਈ ਕੁਰਬਾਨੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ 'ਚ 'ਹੋਟ ਸਪਰਿੰਗਸ' ਦੀ 16 ਫੁੱਟ ਉਚੀ ਚੋਟੀ 'ਤੇ ਐੱਸ.ਆਈ. ਕਰਮ ਸਿੰਘ ਦੀ ਅਗਵਾਈ 'ਚ ਚੀਨ ਬਾਰਡਰ 'ਤੇ ਸੀ. ਆਰ. ਪੀ. ਅੱੈਫ. ਦੀ ਗਸ਼ਤ ਕਰ ਰਹੀ ਟੁਕੜੀ 'ਤੇ ਚੀਨੀ ਫ਼ੌਜ ਵਲੋਂ ਘਾਟ ਲਗਾ ਕੇ ਹਮਲਾ ਕੀਤਾ ਗਿਆ ਸੀ, ਜਿਸ ਦਾ ਸੀ.ਆਰ.ਪੀ.ਅੱੈਫ. ਦੀ ਟੁਕੜੀ ਨੇ ਬਹਾਦਰੀ ਨਾਲ ਟਾਕਰਾ ਕੀਤਾ ਤੇ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਇਸ ਲਈ ਉਨ੍ਹਾਂ ਸ਼ਹੀਦਾਂ ਅਤੇ ਹਰ ਸਾਲ ਵੱਖ-ਵੱਖ ਫੋਰਸਾਂ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਅਤੇ ਸ਼ਰਧਾਂਜਲੀ ਦੇਣ ਲਈ 21 ਅਕਤੂਬਰ 1960 ਤੋਂ ਇਹ ਦਿਨ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਿਹਤਰੀ, ਭਲਾਈ, ਸਨਮਾਨ ਵਾਸਤੇ ਅਸੀਂ ਹਰ ਸਮੇਂ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ ਤੇ ਉਨ੍ਹਾਂ ਦੀ ਹਰੇਕ ਮੁਸ਼ਕਿਲ ਨੂੰ ਹੱਲ ਕਰਨ ਲਈ ਵਚਨਬੱਧ ਹਾਂ।

100 ਕਰੋੜ ਲੋਕਾਂ ਦਾ ਟੀਕਾਕਰਨ ਮੋਦੀ ਸਰਕਾਰ ਦੀ ਵੱਡੀ ਉਪਲਬਧੀ- ਅਰੁਣੇਸ਼ ਸ਼ਾਕਰ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਭਾਰਤ ਦੇ 100 ਕਰੋੜ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਗਾਉਣਾ ਦਾ ਟੀਚਾ ਪੂਰਾ ਕਰਨ ਦੀ ਖੁਸ਼ੀ ਵਿਚ ਇੱਥੋਂ ਦੇ ਮਾਤਾ ਸ਼ੀਤਲਾ ਮੰਦਰ ਵਿਖੇ ਇਕ ਧੰਨਵਾਦੀ ਸਮਾਗਮ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਹੇਠ ਕਰਵਾ ਇਆ ਗਿਆ, ਜਿਸ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਡੇਂਗੂ ਦੇ 18 ਨਵੇਂ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ: ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡੇਂਗੂ ਦੇ 91 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 18 ਨਵੇਂ ਕੇਸਾਂ ...

ਪੂਰੀ ਖ਼ਬਰ »

ਐੱਸ. ਪੀ. ਐੱਨ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਘੋਸ਼ਿਤ ਨਤੀਜਿਆਂ ਵਿਚ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿੰ੍ਰਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਐਮ.ਏ. ਪੰਜਾਬੀ ਸਮੈਸਟਰ ...

ਪੂਰੀ ਖ਼ਬਰ »

ਸਮੂਹ ਸਹਾਇਕ ਪ੍ਰੋਫ਼ੈਸਰਾਂ ਵਲੋਂ ਕਾਲਜ ਸਾਹਮਣੇ ਸੂਬਾ ਸਰਕਾਰ ਖ਼ਿਲਾਫ਼ ਧਰਨਾ

ਟਾਂਡਾ ਉੜਮੁੜ, 21 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਸਮੂਹ ਸਹਾਇਕ (ਗੈੱਸਟ ਫੈਕਲਟੀ) ਪੰਜਾਬ ਦੇ ਸੱਦੇ 'ਤੇ ਸਰਕਾਰੀ ਕਾਲਜ ਟਾਂਡਾ ਦੇ ਪ੍ਰੋਫ਼ੈਸਰਾਂ ਨੇ ਆਪਣੀਆਂ ਮੰਗਾਂ ਲਈ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਜਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ 'ਗਲੋਬਲ ਆਇਉਡੀਨ ਡੈਫੀਸ਼ੈਨਸੀ ਪ੍ਰੀਵੈਂਸ਼ਨ ਡੇ' ਮਨਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਆਇਓਡੀਨ ਇਕ ਮਹੱਤਵਪੂਰਨ ਸੂਖਮ ਪੌਸ਼ਟਿਕ ਤੱਤ ਹੈ, ਇਸ ਦੀ ਜ਼ਰੂਰਤ ਆਮ ਮਨੁੱਖ ਦੇ ਸਰੀਰਕ ਵਾਧੇ ਤੇ ਵਿਕਾਸ ਲਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਹੈਲਥ ਅਫ਼ਸਰ ਡਾ: ਗੁਨਦੀਪ ਕੌਰ ਨੇ ਗਲੋਬਲ ਆਇਓਡੀਨ ...

ਪੂਰੀ ਖ਼ਬਰ »

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਕੀਰਤਨ ਦਰਬਾਰ ਕਰਵਾਇਆ

ਦਸੂਹਾ, 21 ਅਕਤੂਬਰ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਬੰਦੀ ਛੋੜ ਦਿਵਸ ਸ਼ਤਾਬਦੀ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਚੱਲ ...

ਪੂਰੀ ਖ਼ਬਰ »

ਕਲਰ ਡੈਮੇਜ ਦੀ ਸਮੱਸਿਆ ਨੇ ਵਧਾਈ ਕਿਸਾਨਾਂ ਦੀ ਪ੍ਰੇਸ਼ਾਨੀ

ਨੰਗਲ ਬਿਹਾਲਾਂ, 21 ਅਕਤੂਬਰ (ਵਿਨੋਦ ਮਹਾਜਨ)-ਨਜ਼ਦੀਕੀ ਦਾਣਾ ਮੰਡੀ ਫੋਕਲ ਪੁਆਇੰਟ ਪੰਜਢੇਰਾ ਕਲਾਂ ਵਿਖੇ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ, ਹਰਜੀਤ ਸਿੰਘ, ...

ਪੂਰੀ ਖ਼ਬਰ »

ਵਿਆਹ ਦੌਰਾਨ ਪੈਲੇਸ 'ਚੋਂ ਲੜਕੀ ਦੀ ਮਾਤਾ ਦਾ ਲੱਖਾਂ ਦੀ ਨਕਦੀ ਤੇ ਗਹਿਣਿਆਂ ਵਾਲਾ ਪਰਸ ਚੋਰੀ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)-ਇੱਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਪੈਲੇਸ 'ਚ ਵਿਆਹ ਦੌਰਾਨ ਲੜਕੀ ਦੇ ਮਾਪੇ ਵੱਡੀ ਲੁੱਟ ਦਾ ਸ਼ਿਕਾਰ ਹੋਏ ਹਨ | ਪੈਲੇਸ ਦੌਰਾਨ ਲੜਕੀ ਦੀ ਮਾਤਾ ਦਾ ਲੱਖਾਂ ਰੁਪਏ ਦੀ ਨਕਦੀ ਤੇ ਗਹਿਣਿਆਂ ਵਾਲਾ ਪਰਸ ਚੋਰੀ ਹੋ ਗਿਆ ਤੇ ਪਰਸ ਨੂੰ ...

ਪੂਰੀ ਖ਼ਬਰ »

ਰੰਧਾਵਾ ਲਗਾਤਾਰ ਚੌਥੀ ਵਾਰ ਸੈਨੇਟਰ ਚੁਣੇ

ਹਰਿਆਣਾ, 21 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸਿੰਡੀਕੇਟ ਤੇ ਸੈਨੇਟਰ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਦਿਆਲ ਪ੍ਰਤਾਪ ਸਿੰਘ ਰੰਧਾਵਾ ਪੰਜਾਬ ਯੁੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ...

ਪੂਰੀ ਖ਼ਬਰ »

ਹਾਕੀ ਟੂਰਨਾਮੈਂਟ ਤੇ ਖ਼ੂਨਦਾਨ ਕੈਂਪ 23-24 ਨੂੰ

ਬੁੱਲ੍ਹੋਵਾਲ, 21 ਅਕਤੂਬਰ (ਲੁਗਾਣਾ)-ਸੰਤ ਬਾਪੂ ਕਰਨੈਲ ਸਿੰਘ ਤੇ ਮਾਤਾ ਰਾਮਜੀ ਮਹਾਰਾਜ ਦੀ ਨਿੱਘੀ ਯਾਦ ਨੂੰ ਸਮਰਪਿਤ ਸੀਨੀਅਰ ਤੇ ਜੂਨੀਅਰ ਵਿੰਗ ਦਾ ਹਾਕੀ ਟੂਰਨਾਮੈਂਟ ਤੇ ਖ਼ੂਨਦਾਨ ਕੈਂਪ ਪਿੰਡ ਲਾਂਬੜਾ (ਨਜ਼ਦੀਕ ਬੁੱਲ੍ਹੋਵਾਲ) ਵਿਖੇ 23 ਤੇ 24 ਅਕਤੂਬਰ ਨੂੰ ਲਗਾਇਆ ...

ਪੂਰੀ ਖ਼ਬਰ »

ਮਨਜੀਤ ਦਸੂਹਾ ਵਲੋਂ ਲੋੜਵੰਦ ਨੌਜਵਾਨ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਟ

ਅੱਡਾ ਸਰਾਂ, 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਹਲਕਾ ਉੜਮੁੜ 'ਚ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵਲੋਂ ਚਲਾਈਆ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਝੱਜਾਂ ਦੇ ਲੋੜਵੰਦ ਨੌਜਵਾਨ ਗੁਰਨਾਮ ਸਿੰਘ ਦੇ ਇਲਾਜ ਲਈ 10 ਹਜ਼ਾਰ ਰੁਪਏ ...

ਪੂਰੀ ਖ਼ਬਰ »

ਸੈਣੀ ਯੂਥ ਫੈੱਡਰੇਸ਼ਨ ਦੀ ਮੀਟਿੰਗ ਹੋਈ

ਟਾਂਡਾ ਉੜਮੁੜ, 21 ਅਕਤੂਬਰ (ਭਗਵਾਨ ਸਿੰਘ ਸੈਣੀ)-ਪ੍ਰਭ ਕਰਮਨ ਐਜੂਕੇਸ਼ਨ ਸੈਂਟਰ ਦਾਰਪੁਰ ਟਾਂਡਾ ਵਿਖੇ ਸੈਣੀ ਯੂਥ ਫੈਡਰੇਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ 'ਚ ਹੋਈ | ਮੀਟਿੰਗ ਵਿਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਸੈਣੀ, ...

ਪੂਰੀ ਖ਼ਬਰ »

ਦਸੂਹਾ ਨੇ ਭਗਵਾਨ ਵਾਲਮੀਕਿ ਮੰਦਰ ਦੀ ਉਸਾਰੀ ਲਈ ਰੱਖਿਆ ਨੀਂਹ ਪੱਥਰ

ਟਾਂਡਾ ਉੜਮੁੜ, 21 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਪਿੰਡ ਮਾਨਪੁਰ ਵਿਖੇ ਪ੍ਰਬੰਧਕਾਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਨਵੇਂ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਝੰਡਾ ...

ਪੂਰੀ ਖ਼ਬਰ »

ਸ੍ਰੀ ਗਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਗੜ੍ਹਦੀਵਾਲਾ, 21 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਢਾਡੀ ਦਰਬਾਰ ਵਿਚ ਗਿਆਨੀ ਸੁਖਰਾਜ ਸਿੰਘ ਰਾਜਾ ਤੇ ਸਾਥੀਆਂ ਨੇ ਢਾਡੀ ਵਾਰਾਂ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਨੌਜਵਾਨ ਸਭਾ ਨੇ ਸ਼ੋਭਾ ਯਾਤਰਾ ਸਜਾਈ

ਚੌਲਾਂਗ, 21 ਅਕਤੂਬਰ (ਸੁਖਦੇਵ ਸਿੰਘ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਜੌੜਾ ਵਿਖੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਮਨਜੀਤ ਸਿੰਘ ਦਸੂਹਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਵੀ ...

ਪੂਰੀ ਖ਼ਬਰ »

ਆਇਓਡੀਨ ਸਬੰਧੀ ਵਿਸ਼ਵ-ਵਿਆਪੀ ਜਾਗਰੂਕਤਾ ਦਿਵਸ ਮਨਾਇਆ

ਹੁਸ਼ਿਆਰਪੁਰ 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਇਓਡੀਨ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਨੂੰ ਰੋਕਣ ਲਈ ਵਿਸ਼ਵ-ਵਿਆਪੀ ਜਾਗਰੂਕਤਾ ਦਿਵਸ ਡਾ. ਬਲਦੇਵ ਸਿੰਘ ਦੀ ਯੋਗ ਪ੍ਰਧਾਨਗੀ ਹੇਠ ਪੀ.ਐੱਚ.ਸੀ. ਚੱਕੋਵਾਲ ਵਿਖੇ ਮਨਾਇਆ ਗਿਆ | ਜਾਗਰੂਕਤਾ ਪ੍ਰੋਗਰਾਮ ...

ਪੂਰੀ ਖ਼ਬਰ »

ਕੇ. ਡੀ. ਖੋਸਲਾ ਵਲੋਂ ਸਕੂਲ ਨੂੰ 50 ਹਜ਼ਾਰ ਦੀ ਨਕਦੀ ਭੇਟ

ਘੋਗਰਾ, 21 ਅਕਤੂਬਰ (ਆਰ.ਐੱਸ. ਸਲਾਰੀਆ)-ਸਮਾਜ ਸੇਵੀ ਕਿ੍ਸ਼ਨ ਦੇਵ ਖੋਸਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਡਲਾ ਨੂੰ 50 ਹਜ਼ਾਰ ਰੁਪਏ ਦੀ ਨਕਦੀ ਰਾਸ਼ੀ ਪਿੰ੍ਰ. ਰਤਨ ਚੰਦ ਬੱਧਨ ਨੂੰ ਸਕੂਲ ਸਟਾਫ਼ ਦੀ ਹਾਜ਼ਰੀ ਵਿਚ ਦਿੱਤੇ | ਇਸ ਮੌਕੇ ਪਿੰ੍ਰ. ਰਤਨ ਚੰਦ ਬੱਧਣ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਬਜਵਾੜਾ (ਹੁਸ਼ਿਆਰਪੁਰ) ਵਿਖੇ ਸੈਂਟਰ ਦੇ ਇਲੈਕਟਰੋਲ ਲਿਟਰੇਸੀ ਕਲੱਬ ਵਲੋਂ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸਿਪੇਸ਼ਨ ...

ਪੂਰੀ ਖ਼ਬਰ »

ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ 25 ਤੋਂ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਨੌਜਵਾਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਇਕ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 25 ਅਕਤੂਬਰ 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਾਰੋਬਾਰ ਖੁੱਲ੍ਹਣ ਨਾਲ ਹੋਰਨਾਂ ਨੂੰ ਵੀ ਮਿਲਦਾ ਹੈ ਰੁਜ਼ਗਾਰ- ਪ੍ਰੋ. ਮੁਲਤਾਨੀ

ਹਾਜੀਪੁਰ, 21 ਅਕਤੂਬਰ (ਪੁਨੀਤ ਭਾਰਦਵਾਜ)-ਜੇ ਕੋਈ ਹਿੰਮਤੀ ਕਾਰੋਬਾਰੀ ਨਵਾਂ ਕਾਰੋਬਾਰ ਖੋਲ੍ਹਦਾ ਹੈ ਤਾਂ ਉਹ ਆਪਣੇ ਆਪ ਨੂੰ ਤਾਂ ਰੁਜ਼ਗਾਰ ਦਿੰਦਾ ਹੀ ਹੈ ਨਾਲ ਦੀ ਨਾਲ ਉਹ ਹੋਰਾਂ ਨੂੰ ਵੀ ਰੁਜ਼ਗਾਰ ਦਿੰਦਾ ਹੈ, ਜਿਸ ਨਾਲ ਇਕ ਬੰਦੇ ਦੇ ਇਕ ਕੰਮ ਖੁੱਲ੍ਹਣ ਨਾਲ ਕਈ ...

ਪੂਰੀ ਖ਼ਬਰ »

ਸੈਣੀ ਜਾਗਿ੍ਤੀ ਮੰਚ ਦੀ ਮੀਟਿੰਗ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਸੈਣੀ ਜਾਗਿ੍ਤੀ ਮੰਚ ਪੰਜਾਬ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਸੈਣੀ, ਸੰਸਥਾਪਕ ਸੰਦੀਪ ਸੈਣੀ ਵੀ ਹਾਜ਼ਰ ਸਨ | ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਕਿਹਾ ...

ਪੂਰੀ ਖ਼ਬਰ »

ਪੱਗੜੀ ਸੰਭਾਲ ਲਹਿਰ ਦੇ ਆਗੂਆਂ ਤੇ ਕਿਸਾਨਾਂ ਵਲੋਂ ਕੇਨ ਕਮਿਸ਼ਨ ਪੰਜਾਬ ਨਾਲ ਮੀਟਿੰਗ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਪਗੜੀ ਸੰਭਾਲ ਲਹਿਰ ਦੇ ਆਗੂਆਂ ਤੇ ਕਿਸਾਨਾਂ ਵਲੋਂ ਕੇਨ ਕਮਿਸ਼ਨ ਪੰਜਾਬ ਨਾਲ ਮੁਕੇਰੀਆਂ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਗੰਨਾ ਕਾਸ਼ਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿਚ ਕਲੰਡਰ ...

ਪੂਰੀ ਖ਼ਬਰ »

ਪਿੰਡ ਝੱਜਾਂ ਵਿਖੇ ਮਨਜੀਤ ਦਸੂਹਾ ਦੇ ਹੱਕ 'ਚ ਮੀਟਿੰਗ ਹੋਈ

ਅੱਡਾ ਸਰਾਂ, 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਝੱਜਾਂ ਵਿਖੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਭਰਵੀਂ ਮੀਟਿੰਗ ਹੋਈ | ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਅੱਜ ...

ਪੂਰੀ ਖ਼ਬਰ »

ਸੂਬਾ ਪ੍ਰਧਾਨ ਦੀ ਗੜ੍ਹਸ਼ੰਕਰ ਫੇਰੀ ਨੂੰ ਲੈ ਕੇ ਬਸਪਾ ਦੀ ਮੀਟਿੰਗ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਹਲਕਾ ਗੜ੍ਹਸ਼ੰਕਰ 'ਚ ਫੇਰੀ ਨੂੰ ਲੈ ਕੇ ਬਸਪਾ ਵਲੋਂ ਇਥੇ ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬੰਗਾ ਚੌਂਕ ...

ਪੂਰੀ ਖ਼ਬਰ »

ਗੰਨਾ ਮਿੱਲ ਪ੍ਰਬੰਧਕਾਂ ਵਲੋਂ ਗੰਨਾਂ ਬਾਊਾਡ ਨਾ ਕਰਨ 'ਤੇ ਕਿਸਾਨ ਚਿੰਤਤ

ਘੋਗਰਾ, 21 ਅਕਤੂਬਰ (ਆਰ.ਐਸ. ਸਲਾਰੀਆ)-ਗੰਨਾਂ ਮਿੱਲ ਪ੍ਰਬੰਧਕਾਂ ਵਲੋਂ ਕਿਸਾਨਾਂ ਦੁਆਰਾ ਬਿਜਾਈ ਕੀਤੀ ਗਈ ਗੰਨੇ ਦੀ ਫ਼ਸਲ ਨੂੰ ਬਾਊਾਡ ਨਾ ਕਰਨ ਕਰਕੇ ਕਿਸਾਨਾਂ ਵਿਚ ਭਾਰੀ ਚਿੰਤਾਂ ਪਾਈ ਜਾ ਰਹੀ ਹੈ | ਇਲਾਕੇ ਦੇ ਕਿਸਾਨ ਕੁਲਦੀਪ ਸਿੰਘ, ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ, ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਇਕ ਗੁਪਤ ਸੂਚਨਾ ਤੋਂ ਬਾਅਦ ਪਿੰਡ ਬਸੀ ਗ਼ੁਲਾਮ ਹੁਸੈਨ ਦੇ ਚੋਅ 'ਚ ਛਾਪੇਮਾਰੀ ਕਰਕੇ ਰੇਤਾ ਨਾਲ ਭਰੀਆਂ 2 ਟਰਾਲੀਆਂ ਨੂੰ ਕਬਜ਼ੇ 'ਚ ਲੈ ਲਿਆ | ਪੁਲਿਸ ਨੇ ਅਣਪਛਾਤੇ ਕਥਿਤ ਦੋਸ਼ੀ ਖ਼ਿਲਾਫ਼ ...

ਪੂਰੀ ਖ਼ਬਰ »

ਖਡਿਆਲਾ ਸੈਣੀਆਂ ਵਿਖੇ ਇੰਜ. ਸੰਧਰ ਦੇ ਹੱਕ 'ਚ ਇਕੱਠ

ਬੁੱਲ੍ਹੋਵਾਲ, 21 ਅਕਤੂਬਰ (ਲੁਗਾਣਾ)-ਹਲਕਾ ਸ਼ਾਮਚੁਰਾਸੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਇੰਜ. ਮਹਿੰਦਰ ਸਿੰਘ ਸੰਧਰ ਦੇ ਹੱਕ 'ਚ ਇਕ ਵਿਸ਼ਾਲ ਇਕੱਠ ਪਿੰਡ ਖਡਿਆਲਾ ਸੈਣੀਆਂ ਵਿਚ ਸਰਕਲ ਪ੍ਰਧਾਨ ਬੁੱਲ੍ਹੋਵਾਲ ਜਗਪਾਲ ਸਿੰਘ ਖੱਬਲਾ ਦੀ ਅਗਵਾਈ ਹੇਠ ਹੋਇਆ | ਇਸ ...

ਪੂਰੀ ਖ਼ਬਰ »

ਆਨੰਦ ਨਗਰ ਤੇ ਨਹਿਰ ਤੋਂ ਪਾਰ ਕਾਲੋਨੀ ਨਗਰ ਕੌਂਸਲ ਦੀ ਹਦੂਦ 'ਚ ਸ਼ਾਮਿਲ- ਗੋਲਡੀ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)-ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਚਲੇ ਆ ਰਹੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਆਨੰਦ ਨਗਰ ਤੇ ਬੰਗਾ ਰੋਡ ਨੇੜਲੇ ਨਹਿਰ ਤੋਂ ਪਾਰ ਕਲੋਨੀ ਨੂੰ ਨਗਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈਨ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸਮਾਗਮ

ਚੱਬੇਵਾਲ 21 ਅਕਤੂਬਰ (ਥਿਆੜਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵਿਮੈਨ ਚੱਬੇਵਾਲ ਵਿਖੇ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ, ਕਾਲਜ ਦੀ ਤਰੱਕੀ ਤੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਡਾ: ਰਾਜ ਵਲੋਂ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਡਾ: ਰਾਜ ਕੁਮਾਰ ਵਲੋਂ ਹਲਕਾ ਚੱਬੇਵਾਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਦੇ ਚੇਅਰਮੈਨ, ਪੰਚਾਂ-ਸਰਪੰਚਾਂ, ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂਕਿਹਾ ਕਿ ...

ਪੂਰੀ ਖ਼ਬਰ »

ਗੁਰਅਸੀਸ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ 'ਚ ਨਾਂਅ ਦਰਜ ਕਰਵਾਇਆ

ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)-ਮੁਕੇਰੀਆਂ ਦੇ ਪਿੰਡ ਦੇਵੀਦਾਸ ਦੀ ਗੁਰਅਸੀਸ ਕੌਰ ਨੇ 1 ਸਾਲ 9 ਮਹੀਨਿਆਂ ਦੀ ਉਮਰ ਵਿਚ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਜਿੱਥੇ ਮਾਤਾ-ਪਿਤਾ ਦਾਦਾ, ਦਾਦੀ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ, ਉੱਥੇ ਹੀ ਪੂਰੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਘੋਗਰਾ ਵਿਖੇ ਟੀਚਰ ਟਰੇਨਿੰਗ ਦੀ ਸ਼ੁਰੂਆਤ

ਘੋਗਰਾ, 21 ਅਕਤੂਬਰ (ਆਰ. ਐੱਸ. ਸਲਾਰੀਆ)-ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਨੈਸ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਟੀਚਰ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ | ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ. ਹੁਸ਼ਿਆਰਪੁਰ ਦੀ ...

ਪੂਰੀ ਖ਼ਬਰ »

ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ ਸੇਵਾ ਸੁਸਾਇਟੀ ਦੀ ਮੀਟਿੰਗ ਨਿਰਮਲ ਕੁਟੀਆ ਕਿਲ੍ਹਾ ਬਰੂਨ ਪਿੰਡ ਬਜਵਾੜਾ ਵਿਖੇ ਸੁਸਾਇਟੀ ਦੇ ਪ੍ਰਧਾਨ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਾ ਹੋਣ ਕਾਰਨ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਲੀ 28733 ਹੀ ਰਹੀ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 984 ਹੋ ਗਈ ਹੈ | ਇਸ ...

ਪੂਰੀ ਖ਼ਬਰ »

ਪਿੰਡ ਬੋਦਲ ਛਾਉਣੀ ਵਿਖੇ 'ਆਪ' ਦੀ ਮੀਟਿੰਗ

ਦਸੂਹਾ, 21 ਅਕਤੂਬਰ (ਭੁੱਲਰ)-ਪਿੰਡ ਬੋਦਲ ਛਾਉਣੀ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ 'ਬਾਬਾ ਸਾਹਿਬ ਤੁਹਾਡੇ ਸੁਪਨੇ ਅਧੂਰੇ ਕੇਜਰੀਵਾਲ ਸਰਕਾਰ ਕਰੂਗੀ ਪੂਰੇ' ...

ਪੂਰੀ ਖ਼ਬਰ »

ਚੜ੍ਹਦੀ ਕਲਾ ਸੇਵਕ ਜਥੇ ਵਲੋਂ ਕੀਰਤਨ ਦਰਬਾਰ ਕੱਲ੍ਹ

ਨਸਰਾਲਾ, 21 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਮਹਾਂ ਪੁਰਸ਼ਾਂ ਦੇ ਆਸ਼ੀਰਵਾਦ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਸੇਵਕ ਜਥੇ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਵਿਖੇ 'ਅੰਤਰ-ਰਾਸ਼ਟਰੀ ਗ਼ਰੀਬੀ ਹਟਾਊ ਦਿਵਸ' ਮਨਾਇਆ

ਦਸੂਹਾ, 21 ਅਕਤੂਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਇਕਨਾਮਿਕਸ ਵਿਭਾਗ ਤੇ ਦੀ 'ਇਕਨਾਮਿਕਸ ਸੁਸਾਇਟੀ' ਵਲੋਂ 'ਅੰਤਰਰਾਸ਼ਟਰੀ ਗ਼ਰੀਬੀ ਹਟਾਊ' ਦਿਵਸ ਮਨਾਇਆ ਗਿਆ | ਵਿਭਾਗ ਦੇ ਮੁਖੀ ਡਾ. ਅਨੂ ਬਜਾਜ ਨੇ ਮੁੱਖ ਮਹਿਮਾਨ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੂੰ 'ਜੀ ...

ਪੂਰੀ ਖ਼ਬਰ »

ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਮਾਹਿਰਾਂ ਦੇ ਸਹਿਯੋਗ ਨਾਲ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਤੇ ਬੱਡੀ ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੀ ਅਗਵਾਈ 'ਚ ...

ਪੂਰੀ ਖ਼ਬਰ »

ਦੋਆਬਾ ਕਿਸਾਨ ਕਮੇਟੀ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

ਦਸੂਹਾ, 21 ਅਕਤੂਬਰ (ਭੁੱਲਰ)-ਐੱਸ. ਡੀ. ਐੱਮ. ਦਸੂਹਾ ਰਣਦੀਪ ਸਿੰਘ ਹੀਰ ਪੀ. ਸੀ. ਐੱਸ. ਨੂੰ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਏ. ਬੀ. ਸ਼ੂਗਰ ਮਿੱਲ ਰੰਧਾਵਾ ...

ਪੂਰੀ ਖ਼ਬਰ »

ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ, 2 ਜ਼ਖਮੀ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਰਾਸਟਰੀ ਮਾਰਗ 'ਤੇ ਦਸਮੇਸ਼ ਕਾਲਜ ਦੇ ਸਾਹਮਣੇ ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ ਵਿਚ 1 ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ...

ਪੂਰੀ ਖ਼ਬਰ »

ਪਰਾਲੀ ਦੇ ਯੋਗ ਪ੍ਰਬੰਧ ਸੰਬੰਧੀ ਕੈਂਪ ਲਗਾਇਆ

ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)-ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕਸਬਾ ਐਮਾਂ ਮਾਂਗਟ ਵਿਖੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਦੀ ਅਗਵਾਈ ਵਿਚ ਪਰਾਲੀ ਦੇ ਯੋਗ ਪ੍ਰਬੰਧ, ਸਵੱਛਤਾ ਤੇ ਖੇਤੀਬਾੜੀ ਸਬੰਧੀ ਇਕ ਕਿਸਾਨ ਜਾਗਿ੍ਤੀ ਕੈਂਪ ਲਗਾਇਆ ਗਿਆ ...

ਪੂਰੀ ਖ਼ਬਰ »

ਵੁਡਬਰੀ ਸਕੂਲ ਦੇ ਵਿਦਿਆਰਥੀਆਂ ਨੇ 'ਸਾਇੰਸ ਮੁਕਾਬਲੇ' 'ਚ ਪਹਿਲਾ ਸਥਾਨ ਕੀਤਾ ਪ੍ਰਾਪਤ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਸਮੇਂ-ਸਮੇਂ 'ਤੇ ਵੁਡਬਰੀ ਵਰਲਡ ਸਕੂਲ ਦੇ ਤਜਰਬੇਕਾਰ ਵਿਦਿਆਰਥੀਆਂ ਨੇ ਹਰ ਜਗ੍ਹਾ ਆਪਣੇ ਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਅੱਜ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਧੀਰਿਆ ਜੈਨ, ਅਨਮੋਲ ਪ੍ਰੀਤ ਕੌਰ, 10ਵੀਂ ਦੇ ...

ਪੂਰੀ ਖ਼ਬਰ »

ਸੈਣੀ ਸੰਮੇਲਨ 'ਚ ਭਾਰੀ ਗਿਣਤੀ 'ਚ ਸ਼ਮੂਲੀਅਤ ਕਰਨਗੇ ਭਾਈਚਾਰੇ ਦੇ ਲੋਕ- ਬਿੱਟੂ

ਟਾਂਡਾ ਉੜਮੁੜ, 21 ਅਕਤੂਬਰ (ਭਗਵਾਨ ਸਿੰਘ ਸੈਣੀ)-ਉੱਘੇ ਸਮਾਜ ਸੇਵਕ ਤੇ ਸਿਲਵਰ ਓਕ ਸਕੂਲ ਸ਼ਾਹਬਾਜਪੁਰ ਟਾਂਡਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੂਹ ਸੈਣੀ ਸਮਾਜ, ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਵੱਖ-ਵੱਖ ਪਿੰਡਾਂ 'ਚ ਸੈਮੀਨਾਰ

ਦਸੂਹਾ, 21 ਅਕਤੂਬਰ (ਭੁੱਲਰ)-ਸੀ.ਜੇ.ਐੱਮ.ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਣਯੋਗ ਅਪਰਾਜਿਤਾ ਜੋਸ਼ੀ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ ਚੇਅਰਮੈਨ ਅਮਰਜੋਤ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੀਗਲ ਸਹਾਇਤਾ ਹਫ਼ਤਾ ਮਨਾਉਣ ਤਹਿਤ ਵੱਖ-ਵੱਖ ਪਿੰਡਾ ...

ਪੂਰੀ ਖ਼ਬਰ »

ਗੋਵਰਧਨ ਸਿੰਘ ਦੀ ਬਰਸੀ 'ਤੇ ਅਖੰਡ ਪਾਠਾਂ ਦੀ ਲੜੀ ਆਰੰਭ

ਐਮਾਂ ਮਾਂਗਟ, 21 ਅਕਤੂਬਰ (ਭੰਮਰਾ)-ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਵਿਖੇ ਬਾਬਾ ਗੋਵਰਧਨ ਸਿੰਘ ਜੀ ਦੇ ਤਪ-ਅਸਥਾਨ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਸਮੂਹ ਪ੍ਰਬੰਧਕ ਕਮੇਟੀ, ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਗੋਵਰਧਨ ਸਿੰਘ ਜੀ ਦੀ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ੀ ਸੰਬੰਧੀ ਖਪਤਕਾਰ ਉਪ ਮੰਡਲ ਨਾਲ ਰਾਬਤਾ ਕਾਇਮ ਕਰਨ- ਇੰਜ: ਸੁਖਜੀਤ ਸਿੰਘ

ਮਾਹਿਲਪੁਰ, 21 ਅਕਤੂਬਰ (ਰਜਿੰਦਰ ਸਿੰਘ)-ਇੰਜ. ਸੁਖਜੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਉਪ ਮੰਡਲ ਮਾਹਿਲਪੁਰ ਦੀ ਸੂਚਨਾ ਅਨੁਸਾਰ ਉਪ-ਮੰਡਲ ਮਾਹਿਲਪੁਰ ਅਧੀਨ ਪੈਂਦੇ ਘਰੇਲੂ ਖਪਤਕਾਰ ਜਿਨ੍ਹਾਂ ਦਾ ਮਨਜ਼ੂਰ ਲੋਡ 2.000 ਕਿੱਲੋਵਾਟ ਜਾਂ ਇਸ ਤੋਂ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਦੋ ਨਵੀਆਂ ਸੇਵਾਵਾਂ ਸ਼ਾਮਿਲ- ਡੀ. ਸੀ.

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ 'ਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਿਤ ਦੋ ਨਵੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਹੁਣ ਬਿਨੈਕਾਰ ਆਪਣੇ ਨੇੜੇ ...

ਪੂਰੀ ਖ਼ਬਰ »

ਕਿ੍ਸਚੀਅਨ ਨੈਸ਼ਨਲ ਫ਼ਰੰਟ ਵਲੋਂ ਮੀਟਿੰਗ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)-ਹਲਕਾ ਮੁਕੇਰੀਆਂ ਵਿਖੇ ਕਿ੍ਸਚੀਅਨ ਨੈਸ਼ਨਲ ਫ਼ਰੰਟ ਬਲਾਕ ਮੁਕੇਰੀਆਂ ਦੀ ਮੀਟਿੰਗ ਪੀ. ਡਬਲਿਊ. ਡੀ. ਰੈਸਟ ਹਾਊਸ ਮੁਕੇਰੀਆਂ ਵਿਖੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਆਰੰਭ ਪ੍ਰਾਰਥਨਾ ...

ਪੂਰੀ ਖ਼ਬਰ »

ਗੜ੍ਹਦੀਵਾਲਾ 'ਚ ਆਤਮ-ਰਸ ਕੀਰਤਨ ਦਰਬਾਰ ਕਰਵਾਇਆ

ਗੜ੍ਹਦੀਵਾਲਾ, 21 ਅਕਤੂਬਰ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ, ਇਲਾਕੇ ਦੀਆਂ ਸੰਗਤਾਂ ਤੇ ਪੰਥ ਦੇ ਨਾਮਵਰ ਕੀਰਤਨੀਏ ਬੀਬੀ ਬਲਜੀਤ ਕੌਰ ਤਲਵਾੜਾ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਬਾਬਾ ਹਰਨਾਮ ਸਿੰਘ ਗੁਰਦੁਆਰਾ ਰਾਮਪੁਰ ਖੇੜਾ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਬੁੱਲ੍ਹੋਵਾਲ 21 ਅਕਤੂਬਰ (ਲੁਗਾਣਾ)-ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਪਿੰਡ ਧਾਲੀਵਾਲ ਵਲੋ ਡੇਂਗੂ ਦੇ ਵੱਧ ਰਹੇ ਪ੍ਰਕੋਪ ਕਾਰਨ ਸਰੀਰ 'ਚੋਂ ਘਟ ਰਹੇ ਸੈੱਲਾਂ ਨੂੰ ਪੂਰਾ ਕਰਨ ਲਈ ਪਿੰਡ ਧਾਲੀਵਾਲ 'ਚ ਨੌਜਵਾਨਾਂ ਵਲਾੋ ਖ਼ੂਨਦਾਨ ਕੈਂਪ ਯੁਵਕ ਸੇਵਾਵਾਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਉਪਰਾਲਾ ਕੀਤਾ ਜਾਏਗਾ- ਧੁੱਗਾ

ਹਰਿਆਣਾ, 21 ਅਕਤੂਬਰ (ਹਰਮੇਲ ਸਿੰਘ ਖੱਖ)-ਨੌਜਵਾਨਾਂ ਤੇ ਖੇਡ ਕਲੱਬਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਐੱਸ. ਸੀ. ਵਿੰਗ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਖੇਡ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਲਜ ...

ਪੂਰੀ ਖ਼ਬਰ »

ਐਡ. ਜੋਸ਼ੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਕਾਸ 'ਚ ਕਿਸੇ ਵੀ ਤਰ੍ਹਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਪ੍ਰਸਾਸ਼ਨ ਨੂੰ ...

ਪੂਰੀ ਖ਼ਬਰ »

ਡਾ: ਰਾਜ ਕੁਮਾਰ ਵਲੋਂ 587 ਲਾਭਪਾਤਰੀਆਂ ਨੂੰ ਕਰਜ਼ਾ ਰਾਹਤ ਦੇ ਚੈੱਕ ਭੇਟ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਸ਼ੁਰੂ ਕੀਤੀ ਕਰਜਾ ਰਾਹਤ ਸਕੀਮ ਤਹਿਤ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ ਨੇ ਵੱਖ-ਵੱਖ ਪਿੰਡਾਂ ਵਿਚ ਜਾ ਕੇ 587 ਲਾਭਪਾਤਰੀਆਂ ਨੂੰ 2,28,56,192 ਰੁਪਏ ...

ਪੂਰੀ ਖ਼ਬਰ »

'ਵਿਸ਼ਵ ਭੋਜਨ ਦਿਵਸ' ਮਨਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ 'ਚ 'ਵਿਸ਼ਵ ਭੋਜਨ ਦਿਵਸ' ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਨੇੜੇ ਝੁੱਗੀ-ਝੌਂਪੜੀ 'ਚ ਰਹਿੰਦੇ ਲੋਕਾਂ ਨੂੰ ਫ਼ਲ ਤੇ ਹੋਰ ਖਾਣ ਯੋਗ ਚੀਜ਼ਾਂ ਵੰਡੀਆਂ ਤੇ ...

ਪੂਰੀ ਖ਼ਬਰ »

ਔਰਤ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਹਾਜੀਪੁਰ, 21 ਅਕਤੂਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਬੰਬੋਵਾਲ ਦੀ ਇਕ ਔਰਤ ਨੇ ਆਪਣੇ ਪਤੀ ਦੀ ਕੱੁਟਮਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਸਰਸਤੀ ...

ਪੂਰੀ ਖ਼ਬਰ »

ਟਾਇਰਾਂ ਦਾ ਲੱਦਿਆ ਟਰੱਕ ਲੈ ਕੇ ਆਏ ਚਾਲਕ ਦੀ ਭੇਦਭਰੀ ਹਾਲਤ 'ਚ ਮੌਤ

ਨਸਰਾਲਾ, 21 ਅਕਤੂਬਰ (ਸਤਵੰਤ ਸਿੰਘ ਥਿਆੜਾ)-ਅੱਡਾ ਮੰਡਿਆਲਾਂ, ਗੈਸ ਪਲਾਂਟ ਰਾਮਨਗਰ ਢੈਹਾ ਕੋਲ ਗੁਦਾਮ 'ਚ ਟਾਇਰਾਂ ਦੀ ਲੱਧੀ ਗੱਡੀ ਲੈ ਕੇ ਆਏ ਡਰਾਈਵਰ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਮਿ੍ਤਕ ਰਾਮ ਬਖਸ਼ ਪਾਲ ...

ਪੂਰੀ ਖ਼ਬਰ »

ਲੇਬਰ ਪਾਰਟੀ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਵਲੋਂ ਜਨੌੜੀ ਦੇ ਮੁਹੱਲਾ ਸ਼ਿਵ ਨਗਰ ਵਾਸੀਆਂ ਦੀਆਂ ਪੀਣ ਵਾਲੇ ਪਾਣੀ ਦੀਆਂ ਗੰਭੀਰ ਮੁਸ਼ਕਿਲਾਂ ਸਬੰਧੀ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਖਾਲੀ ਘੜੇ ਤੇ ਬਾਲਟੀਆਂ ਲੈ ਕੇ ਪ੍ਰਧਾਨ ਜੈ ਗੋਪਾਲ ...

ਪੂਰੀ ਖ਼ਬਰ »

ਪੀ. ਐੱਨ. ਬੀ. ਵਲੋਂ ਜ਼ਿਲ੍ਹੇ 'ਚ ਬਲਾਕ ਪੱਧਰੀ ਕੈਂਪ ਅੱਜ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਭਾਰਤ ਸਰਕਾਰ ਵਿੱਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ 'ਚ ਬਲਾਕ ਪੱਧਰ 'ਤੇ ਕਰਜ਼ਾ ਲੈਣ ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸ਼ੇਸ਼ ...

ਪੂਰੀ ਖ਼ਬਰ »

ਪਿੰਡਾਂ 'ਚ 40 ਮਰਲਿਆਂ ਤੋਂ ਘੱਟ ਜ਼ਮੀਨਾਂ ਦੀ ਰਜਿਸਟਰੀ 'ਤੇ ਲੱਗੀ ਰੋਕ ਪੰਜਾਬ ਸਰਕਾਰ ਰੱਦ ਕਰੇ- ਜਥੇ. ਗੇਰਾ

ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ 'ਚ 40 ਮਰਲੇ ਤੋਂ ਘੱਟ ਵਾਲੀਆਂ ਜ਼ਮੀਨਾਂ ਦੀ ਰਜਿਸਟਰੀਆਂ 'ਤੇ ਰੋਕ ਲਗਾਈ ਹੋਈ ਹੈ ਜੋ ਕਿ ਲੋਕਾਂ ਲਈ ਬਹੁਤ ਪ੍ਰੇਸ਼ਾਨੀ ਦਾ ਵਿਸ਼ਾ ਬਣ ਚੁੱਕੀ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਤੇਲ ਕੀਮਤਾਂ 'ਚ ਵਾਧਾ ਕਰਕੇ ਲੋਕਾਂ ਦਾ ਲੱਕ ਤੋੜਿਆ- ਤਰਸੇਮ ਮਿਨਹਾਸ

ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਕਾਰਨ ਲੋਕਾਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਹੈ | ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੇ ਉੱਪਰ ਐਕਸਾਈਜ਼ ਡਿਊਟੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਦੇ ਬਿਜਲੀ ਬਿੱਲ ਮਾਫ਼ ਕਰਨੇ ਸ਼ਲਾਘਾਯੋਗ ਕਦਮ- ਭੁੱਲਾ ਸਿੰਘ ਰਾਣਾ

ਦਸੂਹਾ, 21 ਅਕਤੂਬਰ (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਭੁੱਲਾ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਮੇਰਾ ਘਰ, ਮੇਰੇ ਨਾਮ' ਸਕੀਮ ਦਾ ਐਲਾਨ ਕਰਨਾ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਐਲਾਨ ਕਰਨ ਨਾਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX