ਤਾਜਾ ਖ਼ਬਰਾਂ


ਆਈ.ਸੀ.ਸੀ. ਨੇ ਆਰੋਨ ਫਿੰਚ ਨੂੰ ਬੇਮਿਸਾਲ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਲਈ ਦਿੱਤੀ ਵਧਾਈ
. . .  2 minutes ago
ਦੁਬਈ, 8 ਫਰਵਰੀ-ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਆਸਟ੍ਰੇਲੀਆ ਦੇ ਆਰੋਨ ਫਿੰਚ ਨੂੰ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਲਈ ਵਧਾਈ ਦਿੱਤੀ ਹੈ, ਜਿਸ ਨੇ ਉਸ ਦੀ ਟੀਮ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਵਿਚ ਜਿੱਤ ਦਿਵਾਉਣ ਲਈ ਅਗਵਾਈ...
ਅਸੀਂ ਚੀਨ ਨਾਲ ਮੁਕਾਬਲਾ ਚਾਹੁੰਦੇ ਹਾਂ, ਟਕਰਾਅ ਨਹੀਂ-ਬਾਈਡਨ
. . .  7 minutes ago
ਵਾਸ਼ਿੰਗਟਨ, 8 ਫਰਵਰੀ-ਸਟੇਟ ਆਫ਼ ਦ ਯੂਨੀਅਨ ਦੇ ਸੰਬੋਧਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡਨ ਨੇ ਕਿਹਾ ਕਿ ਮੇਰੇ ਦਫ਼ਤਰ ਆਉਣ ਤੋਂ ਪਹਿਲਾਂ ਕਹਾਣੀ ਇਹ ਸੀ ਕਿ ਕਿਵੇਂ ਚੀਨ ਆਪਣੀ ਤਾਕਤ ਵਧਾ ਰਿਹਾ ਹੈ ਅਤੇ ਅਮਰੀਕਾ ਦੁਨੀਆ ਵਿਚ ਡਿਗ ਰਿਹਾ ਹੈ। ਮੈਂ ਚੀਨੀ...
ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 8 ਫਰਵਰੀ-ਜਾਨ ਬਚਾਉਣ ਵਾਲੀਆਂ ਦਵਾਈਆਂ ਸਮੇਤ ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ ਹੋਇਆ...
ਤੁਰਕੀ ਅਤੇ ਸੀਰੀਆ 'ਚ ਭੁਚਾਲ ਕਾਰਨ ਹੁਣ ਤੱਕ 7700 ਮੌਤਾਂ
. . .  about 1 hour ago
ਅੰਕਾਰਾ/ਅਜ਼ਮਰੀਨ, 8 ਫਰਵਰੀ-ਐਸੋਸੀਏਟਡ ਪ੍ਰੈਸ ਦੇ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਸ਼ਕਤੀਸ਼ਾਲੀ ਭੁਚਾਲ ਕਾਰਨ ਹੁਣ ਤੱਕ 7,700 ਲੋਕ ਮਾਰੇ ਜਾ ਚੁੱਕੇ ਹਨ। ਵਿਆਪਕ ਤਬਾਹੀ ਦੇ ਵਿਚਕਾਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ
. . .  1 day ago
'ਬੇਬੁਨਿਆਦ' ਦੋਸ਼, ਕਾਂਗਰਸ 'ਸੌਦੇ ਅਤੇ ਕਮਿਸ਼ਨ' ਦੇ ਦੋਹਰੇ ਥੰਮ੍ਹਾਂ 'ਤੇ ਆਧਾਰਿਤ-ਰਵੀ ਸ਼ੰਕਰ ਪ੍ਰਸਾਦ
. . .  1 day ago
ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਦੇ ਮਾਮਲੇ ਵਿਚ ਕਾਂਗਰਸੀ ਆਗੂ ਸਮੇਤ 8 ਨਾਮਜ਼ਦ
. . .  1 day ago
ਲੁਧਿਆਣਾ , 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਦੇ ਬਾਹਰ ਦੋ ਧੜਿਆਂ ਵਿਚਕਾਰ ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ...
ਪ੍ਰਕਿਰਿਆ ਅਨੁਸਾਰ, ਤੁਰਕੀ, ਸੀਰੀਆ ਜਾ ਰਹੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਾਕਿਸਤਾਨ ਉੱਪਰ ਨਹੀਂ ਲੈ ਰਹੇ ਹਨ ਉਡਾਣ ਦਾ ਰਸਤਾ
. . .  1 day ago
ਤੁਰਕੀ ਭੁਚਾਲ: ਦਿੱਲੀ ਸਥਿਤ ਤੁਰਕੀ ਦੁਤਾਵਾਸ ਦਾ ਝੰਡਾ ਅੱਧਾ ਝੁਕਾਇਆ
. . .  1 day ago
ਨਵੀਂ ਦਿੱਲੀ, 7 ਫਰਵਰੀ- 6 ਫਰਵਰੀ ਨੂੰ ਦੇਸ਼ ਵਿਚ ਆਏ ਵਿਨਾਸ਼ਕਾਰੀ ਭੁਚਾਲ ਵਿਚ 5000 ਤੋਂ ਵੱਧ ਲੋਕਾਂ ਦੀ ਮੌਤ ਦੇ ਸੋਗ ਲਈ ਦਿੱਲੀ ਸਥਿਤ ਤੁਰਕੀ ਦੇ ਦੂਤਾਵਾਸ ਵਿਚ ਤੁਰਕੀ ਦਾ ਝੰਡਾ ਅੱਧਾ ਝੁਕਾ....
ਭੂਟਾਨ ਦੇ ਸੰਸਦੀ ਵਫ਼ਦ ਵਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 7 ਫਰਵਰੀ- ਭੂਟਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਵਾਂਗਚੁਕ ਨਾਮਗਾਇਲ ਦੀ ਅਗਵਾਈ ਵਿਚ ਭੂਟਾਨ ਦੇ ਇਕ ਸੰਸਦੀ ਵਫ਼ਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ....
ਤੁਰਕੀ ਭੁਚਾਲ: ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਘੋਸ਼ਿਤ
. . .  1 day ago
ਅੰਕਾਰਾ, 7 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਰਾਸ਼ਟਰਪਤੀ ਨੇ ਭੁਚਾਲ ਦੇ ਝਟਕਿਆਂ ਨਾਲ ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਦੀ ਘੋਸ਼ਣਾ....
ਬਿਹਾਰ: ਪਾਰਟੀ ਦੌਰਾਨ ਚੱਲੀ ਗੋਲੀ ਵਿਚ ਇਕ ਸਾਲਾ ਬੱਚੇ ਦੀ ਮੌਤ
. . .  1 day ago
ਪਟਨਾ, 7 ਫਰਵਰੀ- ਨਾਲੰਦਾ ਦੇ ਪਰਮਾਨੰਦ ਬੀਘਾ ਪਿੰਡ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਬੰਦਿਆਂ ਦੇ ਗੈਂਗ ਵਲੋਂ 10-15 ਰਾਊਂਡ ਗੋਲੀਆਂ ਚਲਾਉਣ ਨਾਲ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਸਦਰ ਦੇ ਡੀ. ਐਸ. ਪੀ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ.......
ਤੁਰਕੀ ਭੁਚਾਲ: ਭਾਰਤ ਸਰਕਾਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਤਾਇਨਾਤ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਸਰਕਾਰ ਨੇ ਤੁਰਕੀ ਦੇ ਪ੍ਰਭਾਵਿਤ ਖ਼ੇਤਰਾਂ ਵਿਚ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਗਾਜ਼ੀਆਬਾਦ ਅਤੇ ਕੋਲਕਾਤਾ ਬੇਸ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਦੇ 101 ਕਰਮਚਾਰੀਆਂ ਵਾਲੇ 2 ਸ਼ਹਿਰੀ ਖ਼ੋਜ ਅਤੇ ਬਚਾਅ ਟੀਮਾਂ ਨੂੰ ਤਾਇਨਾਤ......
ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ 25 ਸਾਲਾ ਵਿਅਕਤੀ ਗਿ੍ਫ਼ਤਾਰ
. . .  1 day ago
ਮਹਾਰਾਸ਼ਟਰ, 7 ਫਰਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ ਮੁੰਬਈ ਦੇ ਗੋਵੰਡੀ ਖ਼ੇਤਰ ਤੋਂ ਇਕ 25 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ....
ਤ੍ਰਿਪੁਰਾ ਵਿਚ ਪਹਿਲਾਂ ਨਾਲੋਂ ਕਾਫ਼ੀ ਚੰਗਾ ਬਦਲਾਅ ਹੋਇਆ ਹੈ- ਰਾਜਨਾਥ ਸਿੰਘ
. . .  1 day ago
ਅਗਰਤਲਾ, 7 ਫਰਵਰੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਤ੍ਰਿਪੁਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਗਰਤਲਾ ਵਿਚ ਗੰਦਗੀ ਸੀ, ਸੜਕਾਂ ਚੰਗੀਆਂ ਨਹੀਂ ਸਨ, ਮੈਂ ਕਈ ਇਲਾਕਿਆਂ ਵਿਚ ਗਿਆ ਸੀ, ਲੋਕ ਕਹਿੰਦੇ ਸਨ ਕਿ ਇੱਤੇ ਬਿਜਲੀ ਕਦੋਂ ਚਲੇਗੀ, ਇਹ ਕਿਹਾ ਨਹੀਂ ਜਾ ਸਕਦਾ। ਅਸੀਂ ਅੱਜ ਅਗਰਤਲਾ...
ਤੁਰਕੀ ਤੇ ਸੀਰੀਆ ਲਈ ਸ਼੍ਰੋਮਣੀ ਕਮੇਟੀ ਨੇ ਕੀਤੀ ਮਦਦ ਦੀ ਪੇਸ਼ਕਸ਼
. . .  1 day ago
ਅੰਮ੍ਰਿਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਭਾਰਤ....
ਮੋਦੀ ਤੇ ਅਡਾਨੀ ਮਿਲ ਕੇ ਕੰਮ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 7 ਫਰਵਰੀ- ਲੋਕ ਸਭਾ ਵਿਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਨੇ 20 ਸਾਲਾਂ ’ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਅਡਾਨੀ ਦੇ ਜਹਾਜ਼ ’ਚ ਜਾਂਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ ’ਚ ਜਾਂਦੇ ਹਨ। ਮੋਦੀ ਅਤੇ ਅਡਾਨੀ ਮਿਲ....
ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਪੁਲਿਸ ਨੂੰ ਮਿਲਿਆ ਸਾਧੂ ਸਿੰਘ ਧਰਮਸੋਤ ਦਾ ਤਿੰਨ ਦਿਨਾਂ ਰਿਮਾਂਡ
. . .  1 day ago
ਐਸ. ਏ .ਐਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਲਈ ਪੁਲਿਸ......
ਤੁਰਕੀ ਵਿਚ ਆਇਆ ਭੁਚਾਲ ਇਕ ਵੱਡੀ ਤਬਾਹੀ- ਭਾਰਤ ਵਿਚ ਤੁਰਕੀ ਅੰਬੈਸਡਰ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਵਿਚ ਤੁਰਕੀ ਦੇ ਅੰਬੈਸਡਰ ਨੇ ਦੱਸਿਆ ਕਿ ਤੁਰਕੀ ’ਚ 7.7 ਤੀਬਰਤਾ ਦਾ ਭੁਚਾਲ ਆਇਆ, ਦੋ ਘੰਟੇ ਬਾਅਦ ਹੀ 7.6 ਦੀ ਤੀਬਰਤਾ ਦਾ ਇਕ ਹੋਰ ਭੁਚਾਲ ਆਇਆ। ਇਸ ਨਾਲ ਦੱਖਣ-ਪੂਰਬੀ ਤੁਰਕੀ ਵਿਚ 14 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਤਬਾਹੀ ਹੈ, ਜਿਸ ਵਿ....
ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਦੀ ਜ਼ਮਾਨਤ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  1 day ago
ਅਜਨਾਲਾ, 7 ਫਰਵਰੀ (ਗੁਰਪ੍ਰੀਤ ਸਿੰਘ ਅਜਨਾਲਾ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਖ਼ੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅਚਾਨਕ ਅਜਨਾਲਾ ਸ਼ਹਿਰ ਦੇ ਵੈਟਨਰੀ ਹਸਪਤਾਲ, ਤਹਿਸੀਲ ਦਫ਼ਤਰ ਅਤੇ ਐਸ. ਡੀ. ਐਮ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰਖ਼ਾਨੇ...
ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਵਪਾਰਕ ਅਨੁਸੂਚਿਤ ਉਡਾਣਾਂ ਵਿਚ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਇਕ ਮੀਟਿੰਗ ਕੀਤੀ ਹੈ। ਇੰਡੀਗੋ ਨੇ ਇਸਤਾਂਬੁਲ ਲਈ ਬੋਇੰਗ 777 ਏਅਰਕ੍ਰਾਫ਼ਟ ਦੀ ਵਰਤੋਂ ਕਰਦੇ ਹੋਏ ਆਪਣੀਆਂ ਨਿਰਧਾਰਤ ਵਪਾਰਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਕੱਤਕ ਸੰਮਤ 553

ਲੁਧਿਆਣਾ

ਬੀਬੀਆਂ ਦੀ ਇਕ-ਇਕ ਵੋਟ ਬਣਾ ਸਕਦੀ ਹੈ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ-ਬੀਬੀ ਹਰਸਿਮਰਤ ਕੌਰ ਬਾਦਲ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਜੇਕਰ ਬੀਬੀਆਂ ਮਨ ਬਣਾ ਲੈਣ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ 2022 ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਨ ਨੂੰ ਕੋਈ ਰੋਕ ਸਕੇ | ਇਹ ਪ੍ਰਗਟਾਵਾ ਸ਼੍ਰੋਅਦ-ਬਸਪਾ ਦੇ ਹਲਕਾ ਦੱਖਣੀ ਤੋਂ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਸਬਕਾ ਕੈਬਨਿਟ ਮੰਤਰੀ ਪੰਜਾਬ ਦੀ ਦੇਖ-ਰੇਖ ਹੇਠ ਇਸਤਰੀ ਅਕਾਲੀ ਦਲ ਵਲੋਂ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਂਕ ਵਿਖੇ ਕਰਵਾਏ ਸਮਾਗਮ ਦੌਰਾਨ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ | ਭਰਵੇਂ ਇਕੱਠ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਲੋਕ ਵਿਰੋਧੀ ਝੂਠੀ ਅਤੇ ਨਿਕੰਮੀ ਕਾਂਗਰਸ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਬੀਬੀ ਬਾਦਲ ਨੇ ਬੀਬੀਆਂ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਬੀਬੀਆਂ ਦੀ ਵੋਟ ਮਰਦਾਂ ਨਾਲੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ 2022 ਵਿਚ ਆਪਾ ਅਕਾਲੀ-ਬਸਪਾ ਗੱਠਜੋੜ ਦੀ ਤੁਹਾਡੀ ਆਪਣੀ ਸਰਕਾਰ ਬਣਾ ਸਕੀਏ | ਇਸ ਮੌਕੇ ਜਿੱਥੇ ਜਥੇਦਾਰ ਹੀਰਾ ਸਿੰਘ ਗਾਬੜੀਆ, ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਉੱਥੇ ਗੁਰੂ ਸਾਹਿਬ ਦੀ ਬਖਸ਼ਿਸ ਸਿਰਪਾਉ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਵੀ ਕੀਤਾ | ਬੀਬੀ ਸਰਿੰਦਰ ਕੌਰ ਦਿਆਲ, ਬੀਬੀ ਨਰਿੰਦਰ ਕੌਰ ਲਾਂਬਾ, ਬੀਬੀ ਮਨਦੀਪ ਕੌਰ ਸੰਧੂ, ਪਰਮਜੀਤ ਕੌਰ ਦਾਨੀ, ਪਰਮਜੀਤ ਕੌਰ ਸ਼ਿਵਾਲਿਕ, ਸਰਬਜੀਤ ਕੌਰ ਦਾਨੀ, ਨਵਦਿਆਲ ਸਿੰਘ, ਅਵਨੀਤ ਕੌਰ ਖਾਲਸਾ, ਰਣਜੀਤ ਕੌਰ ਭੋਲੀ, ਵੀਨਾ ਜੈਰਥ, ਸੁਖਵਿੰਦਰ ਕੌਰ ਸੁੱਖੀ, ਜਤਿੰਦਰ ਕੌਰ ਮੱਕੜ, ਜਗਜੀਤ ਕੌਰ, ਸੁਮਨ ਰਾਣੀ, ਵਿਦਿਆ ਧਾਮੀ, ਨੀਨਾ ਵਰਮਾ, ਮਧੂ ਵਰਮਾ, ਗੁਰਜਿੰਦਰ ਕੌਰ ਗਰੇਵਾਲ, ਆਸਾ ਰਾਣੀ, ਸੁਨੈਨਾ ਦੇਵੀ, ਸਿਮਰਨ ਧਾਲੀਵਾਲ, ਕਿਟੀ ਸੀਬੀਆ, ਜਗਦੀਸ਼ ਕੌਰ, ਮਨਜੀਤ ਕੌਰ, ਬਲਜੀਤ ਕੌਰ ਮਾਲੜਾ, ਕੰਵਲਜੀਤ ਕੌਰ, ਪਰਮਜੀਤ ਕੌਰ ਬਾਜਵਾ, ਜਗੀਰ ਕੌਰ, ਮਧੂ ਵਿਜ, ਪਰਮਜੀਤ ਕੌਰ ਬਾਜਵਾ, ਬਲਜੀਤ ਕੌਰ, ਰਾਣੀ ਰੰਧਾਵਾ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ ਸੀਵੀਆ, ਅਮਰਪਾਲ ਕੌਰ, ਕਿਰਨ ਪੀਰ, ਜਤਿੰਦਰ ਕੌਰ ਮੱਕੜ, ਪਰਮਪਾਲ ਕੌਰ, ਸਵਰਨਜੀਤ ਕੌਰ, ਦਵਿੰਦਰ ਕੌਰ, ਲਲਿਤਾ, ਕਮਲਾ, ਮੀਨਾ ਸ਼ਰਮਾ, ਰਾਜ ਰਾਣੀ, ਸਿਮਰਨ ਕੌਰ ਧਾਲੀਵਾਲ, ਸਵਰਨ ਕੌਰ, ਜਸਪਾਲ ਕੌਰ, ਸੁਖਵਿੰਦਰ ਕੌਰ ਸੁੱਖੀ, ਪ੍ਰੇਮਪਾਲ ਕੌਰ, ਬਾਬਾ ਅਜੀਤ ਸਿੰਘ, ਸਤਪਾਲ ਸਿੰਘ ਪਾਲ, ਤੇਜਿੰਦਰ ਸਿੰਘ ਡੰਗ, ਜਸਪਾਲ ਸਿੰਘ ਗਿਆਸਪੁਰਾ, ਗੁਰਮੀਤ ਸਿੰਘ ਕੁਲਾਰ ਆਦਿ ਹਾਜ਼ਰ ਸਨ |
ਬੀਬੀ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾ ਪੰਜਾਬ ਅਤੇ ਮੁੱਦਿਆਂ ਦੀ ਲੜਾਈ ਲੜੀ ਹੈ-ਬੀਬੀ ਨਵਦਿਆਲ ਸਿੰਘ
ਸਮਾਗਮ ਨੂੰ ਸੰਬੋਧਨ ਕਰਦਿਆਂ ਇਸਤਰੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੀ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਬੀਬੀ ਨਵਦਿਆਲ ਸਿੰਘ ਨੇ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾਂ ਪੰਜਾਬ ਦੇ ਹੱਕਾਂ ਅਤੇ ਔਰਤਾਂ ਦੇ ਮੁੱਦਿਆਂ ਦੀ ਲੜਾਈ ਲੜੀ ਹੈ | ਉਨ੍ਹਾਂ ਕਿਹਾ ਕਿ 1984 'ਚ ਦੇਸ਼ ਭਰ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਪ੍ਰਭਾਵਿਤਾਂ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬੀਬੀ ਬਾਦਲ ਨੇ ਹਰ ਪੱਧਰ 'ਤੇ ਲੜਾਈ ਲਈ ਜਦ ਕਿਸਾਨਾਂ ਦੇ ਹੱਕਾਂ ਦੀ ਗੱਲ ਆਈ ਤਾਂ ਇਕ ਪਲ ਵਿਚ ਕੇਂਦਰੀ ਵਜਾਰਤ ਨੂੰ ਲੱਤ ਮਾਰ ਦਿੱਤੀ, ਜਦਕਿ ਪੰਜਾਬ ਵਿਚ ਕਾਂਗਰਸ ਦੀ ਸਿਰਫ 3 ਮਹੀਨਿਆਂ ਦੀ ਸੱਤਾ ਲਈ ਕਾਂਗਰਸ ਵਿਚ ਪਏ ਕਾਟੋ ਕਲੇਸ਼ ਨੂੰ ਸਭ ਲੋਕ ਅੱਖੀਂ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਪ੍ਰੋਗਰਾਮ ਵਿਚ ਵੀ ਔਰਤਾਂ ਨੂੰ ਅਹਿਮੀਅਤ ਦਿੱਤੀ ਗਈ ਹੈ |

ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਕਾਂਗਰਸੀ ਆਗੂ ਮੰਡ ਘੇਰਿਆ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਸਥਿਤੀ ਉਸ ਵਕਤ ਤਣਾਅਪੂਰਨ ਬਣ ਗਈ, ਜਦੋਂ ਸਿੱਖ ਜਥੇਬੰਦੀਆਂ ਦੇ ਆਗੂ ਵਲੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਘੇਰ ਲਿਆ, ਪਰ ਪੁਲਿਸ ਵਲੋਂ ਕੀਤੀ ਦਖਲ ਅੰਦਾਜ਼ੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਪੂਰਬੀ ਵਿਖੇ ਅਕਾਲੀ ਆਗੂ ਮਦਾਨ 'ਆਪ' ਵਿਚ ਸ਼ਾਮਿਲ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਪੂਰਬੀ ਤੋਂ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਵਿਚ ਵਾਰਡ ਨੰਬਰ 2 ਤੋਂ ਸੁਰਿੰਦਰ ਸਿੰਘ ਮਦਾਨ ਅਕਾਲੀ ਦਲ ਨੂੰ ਛੱਡ ਕੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ...

ਪੂਰੀ ਖ਼ਬਰ »

ਸਿੱਖ ਗੁਰੂਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਕੇਸ ਦਰਜ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਿੱਖ ਗੁਰੂਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਅੱਜ ਦੇਰ ਰਾਤ ਪੁਲਿਸ ਵਲੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਐੱਸ.ਐੱਚ.ਓ. ਮੈਡਮ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਏਕਤਾ ਮਿਸ਼ਨ ਵਲੋਂ ਕੁੰਦਨਪੁਰੀ ਵਿਖੇ ਕਰਵਾਇਆ ਸਤਿੰਸਗ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਨਰ)-ਭਗਵਾਨ ਵਾਲਮੀਕਿ ਏਕਤਾ ਮਿਸ਼ਨ ਵਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ 'ਚ ਸਥਾਨਕ ਕੁੰਦਨਪੁਰੀ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ ਗਿਆ | ਮਿਸ਼ਨ ਦੇ ਪ੍ਰਧਾਨ ਅਜੈ ਕਾਲੀ, ਰੋਸ਼ਨ ਪਾਲਾ, ਵਿਸ਼ਾਲ ਖੋਸਲਾ, ਜੌਨੀ ਗੋਇਲ, ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਚੌਥਾ ਦਰਜਾ ਮੁਲਾਜ਼ਮਾਂ ਨੂੰ 10,000 ਰੁਪਏ ਵਿਆਜ ਰਹਿਤ ਕਰਜ਼ਾ ਦੇਣ ਲਈ ਪੱਤਰ ਜਾਰੀ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਆਪਣੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਚੌਥਾ ਦਰਜਾ ਮੁਲਾਜ਼ਮਾਂ ਨੂੰ ਤਿਉਹਾਰ ਵਿਆਜ ਰਹਿਤ ਕਰਜ਼ਾ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਸੂਬੇ ਦੇ ਸਾਰੇ ਵਿਭਾਗਾਂ ਦੇ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 6 ਮਰੀਜ਼ ਹੋਰ ਆਏ ਸਾਹਮਣੇ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਲੁਧਿਆਣਾ ਨਿਵਾਸੀਆਂ ਨੂੰ ਖਬਰਦਾਰ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਫਿਰ ਵਧਣਾ ਸ਼ੁਰੂ ਹੋ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ ਜਦ ਕਿ ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ...

ਪੂਰੀ ਖ਼ਬਰ »

ਪੰਜਾਬ ਦੇ ਕਾਲਜਾਂ 'ਚ ਗੈਸਟ ਫੈਕਲਟੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਦਾ ਭਵਿੱਖ ਦਾਅ 'ਤੇ ਲੱਗਾ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਪੰਜਾਬ ਦੇ ਕਾਲਜਾਂ ਵਿਚ ਗੈਸਟ ਫੈਕਲਟੀ ਵਜੋਂ ਸੇਵਾਵਾਂ ਨਿਭਾਅ ਰਹੇ ਲੈਕਚਰਾਰਾਂ ਦੇ ਵਫ਼ਦ ਵਲੋਂ ਅੱਜ ਇੱਥੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੁਲਾਕਾਤ ਕੀਤੀ ਗਈ | ਵਫ਼ਦ ਨੇ ਮੰਤਰੀ ਨੂੰ 931 ਗੈਸਟ ...

ਪੂਰੀ ਖ਼ਬਰ »

ਲੁਧਿਆਣਾ ਵਿਚ ਡੇਂਗੂ ਬੁਖਾਰ ਦਾ ਕਹਿਰ ਜਾਰੀ- 53 ਮਰੀਜ਼ ਹੋਰ ਮਿਲੇ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੈਬ ਜਾਂਚ ਦੌਰਾਨ ...

ਪੂਰੀ ਖ਼ਬਰ »

ਖਪਤਕਾਰਾਂ ਨੂੰ ਹੁਣ ਮਿਲੇਗਾ 2 ਕਿਲੋ ਵਾਲਾ ਰਸੋਈ ਗੈਸ ਸਿਲੰਡਰ

ਲੁਧਿਆਣਾ, 21 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿ ਹੁਣ ਉਹਨਾਂ ਨੂੰ 2 ਕਿਲੋ ਵਾਲਾ ਛੋਟਾ ਰਸੋਈ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇਗਾ | ਵਿਸ਼ੇਸ ਤੌਰ ਤੇ ਛੋਟੇ ਪਰਿਵਾਰਾਂ ਅਤੇ ਪ੍ਰਵਾਸੀ ਲੋਕਾਂ ਵਾਸਤੇ ਤਾਂ ਇਹ ਹੋਰ ਵੀ ...

ਪੂਰੀ ਖ਼ਬਰ »

ਆਟਾ ਚੱਕੀਆਂ ਦੀ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਪੜਤਾਲ

ਲੁਧਿਆਣਾ, 21 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਨਿਯਮਾਂ ਦੀ ਉਲੰਘਣਾ ਰੋਕਣ ਲਈ ਕਾਫ਼ੀ ਸਖਤ ਮੂਡ ਵਿੱਚ ਨਜ਼ਰ ਆ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਰਾਸ਼ਨ ਡਿਪੂਆਂ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਕਾਰਵਾਈ ...

ਪੂਰੀ ਖ਼ਬਰ »

ਟੀਮ ਗਰਚਾ ਵਲੋਂ ਢੰਡਾਰੀ ਕਲਾਂ ਵਿਚ ਜਥੇਦਾਰ ਗਾਬੜੀਆ ਦਾ ਸਨਮਾਨ

ਢੰਡਾਰੀ ਕਲਾਂ, 21 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ 30 ਦੇ ਢੰਡਾਰੀ ਕਲਾਂ ਇਲਾਕੇ ਵਿਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਗਰਚਾ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਨੇ ਹਲਕਾ ਦੱਖਣੀ ਤੋਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮੁੜ ਤੋਂ ਸੱਤਾ ਪ੍ਰਾਪਤ ਕਰੇਗੀ- ਢਿੱਲੋਂ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮੁੜ ਤੋਂ ਸੱਤਾ ਪ੍ਰਾਪਤ ਕਰੇਗੀ | ਅੱਜ ਇੱਥੇ ਸਰਕਾਰੀ ਕਾਲਜ ਵਿਚ ਪੰਜਾਬ ਦਾ ਭਵਿੱਖ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਜਸਪਾਲ ਬਾਂਗਰ ਦਾ ਉਦਯੋਗਿਕ ਇਲਾਕਾ ਬਣਿਆ ਚੋਰਾਂ ਦਾ ਗੜ੍ਹ

ਢੰਡਾਰੀ ਕਲਾਂ, 21 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ ਦੇ ਉਦਯੋਗਿਕ ਇਲਾਕਾ ਸੀ. ਵਿਚ ਜਸਪਾਲ ਬਾਂਗਰ ਦਾ ਇਲਾਕਾ ਅੱਜ ਕੱਲ੍ਹ ਚੋਰਾਂ ਦਾ ਗੜ੍ਹ ਬਣ ਚੁੱਕਿਆ ਹੈ | ਲੁੱਟਾਂ ਖੋਹਾਂ ਦੀਆ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿੱਤਾ ਜਾ ਰਿਹਾ ਹੈ | ਹਰ ਸਟਾਰ ਬਾਈਕ ਦੇ ...

ਪੂਰੀ ਖ਼ਬਰ »

ਵਿਆਹ ਸਮਾਗਮਾਂ ਦੌਰਾਨ ਸ਼ਰ੍ਹੇਆਮ ਚਲਦੀਆਂ ਨੇ ਗੋਲੀਆਂ
ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਨੇ ਮੈਰਿਜ ਪੈਲੇਸਾਂ ਦੇ ਮਾਲਕ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਕੁੱਝ ਦਿਨ ਪਹਿਲਾਂ ਮੈਰਿਜ ਪੈਲੇਸਾਂ ਵਿਚ ਅਸਲਾ ਤੇ ਹਥਿਆਰ ਲਿਜਾਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮੈਰਿਜ ਪੈਲੇਸਾਂ ਵਿਚ ਗੋਲੀ ਚਲਾਉਣ ਵਾਲੇ ਵਿਅਕਤੀਆਂ ਬਾਰੇ ...

ਪੂਰੀ ਖ਼ਬਰ »

ਬਾਬਾ ਲਖਵਿੰਦਰ ਸਿੰਘ ਸ਼ਹੀਦ ਨੂੰ ਸੈਂਕੜੇ ਸੰਗਤਾਂ ਨੇ ਨਮ ਅੱਖਾਂ ਨਾਲ ਦਿੱਤੀ ਵਦਾਇਗੀ

ਲਾਡੋਵਾਲ, 21 ਅਕਤੂਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਗੁਰਦੁਆਰਾ ਲੰਗਰ ਸਾਹਿਬ ਦੇ ਮੁਖ ਸੇਵਾਦਾਰ, ਕਾਰ ਸੇਵਾ ਹਜ਼ੂਰ ਸਾਹਿਬ ਨੰਦੇੜ ਵਾਲੇ ਬਾਬਾ ਲਖਵਿੰਦਰ ਸਿੰਘ ਸ਼ਹੀਦ ਵਾਹਿਗੁਰੂ ਵਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਨੂੰ ਭੋਗ ਕੇ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਸਰਕਾਰ ਆਉਣ 'ਤੇ ਤਿੰਨ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ-ਬੀਬਾ ਹਰਸਿਮਰਤ ਕੌਰ ਬਾਦਲ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ 2022 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਸਰਕਾਰ ਬਣਨ 'ਤੇ ਪੰਜਾਬ 'ਚ 3 ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਮਹਾਂਰਾਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਲਈ ਕੀਤੀ-ਨੀਰਜ/ਪਿੰਕਾ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰ ਸ਼ੇ੍ਰਸ਼ਠ ਨਰੇਸ਼ ਧੀਂਗਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਵਾਧਸ ਦੇ ਯੂਥ ਵਿੰਗ ਪੰਜਾਬ ਦੇ ਪ੍ਰ੍ਰਧਾਨ ਨੀਰਜ ਸੁਭਾਹੂ ਅਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ

ਫੁੱਲਾਂਵਾਲ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਪਿੰਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮਧਾਮ ਨਾਲ ਕੀਤਾ ਗਿਆ | ਫੁੱਲਾਂ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਨੇ ਮੈਰਿਜ ਪੈਲੇਸਾਂ ਦੇ ਮਾਲਕ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਕੁੱਝ ਦਿਨ ਪਹਿਲਾਂ ਮੈਰਿਜ ਪੈਲੇਸਾਂ ਵਿਚ ਅਸਲਾ ਤੇ ਹਥਿਆਰ ਲਿਜਾਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮੈਰਿਜ ਪੈਲੇਸਾਂ ਵਿਚ ਗੋਲੀ ਚਲਾਉਣ ਵਾਲੇ ਵਿਅਕਤੀਆਂ ਬਾਰੇ ...

ਪੂਰੀ ਖ਼ਬਰ »

ਲੱਖਾਂ ਰੁਪਏ ਦੀ ਰਕਮ ਖੁਰਦ-ਬੁਰਦ ਕਰਨ ਵਾਲੇ ਕੰਪਨੀ ਮੁਲਾਜ਼ਮ ਖ਼ਿਲਾਫ਼ ਕੇਸ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਗਗੋਰ ਲੋਜੀਸਟਿਕ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਸੁਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਵਿਨੋਦ ਸਵਾਮੀ ਮੈਨੇਜਰ ਵਾਸੀ ਸਵਾਮੀ ਕਾਲੋਨੀ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਵਾਰਡ ਨੰਬਰ-35 'ਚ ਨੀਲੇ ਕਾਰਡਾਂ ਦੀ ਵੰਡ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 35 ਤੋਂ ਇੰਚਾਰਜ ਬੀਬੀ ਮਨਜੀਤ ਕੌਰ ਸਰੋਏ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਪੂਰਬੀ ਵਿਖੇ ਅਕਾਲੀ ਆਗੂ ਮਦਾਨ 'ਆਪ' ਵਿਚ ਸ਼ਾਮਿਲ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਪੂਰਬੀ ਤੋਂ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਵਿਚ ਵਾਰਡ ਨੰਬਰ 2 ਤੋਂ ਸੁਰਿੰਦਰ ਸਿੰਘ ਮਦਾਨ ਅਕਾਲੀ ਦਲ ਨੂੰ ਛੱਡ ਕੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ...

ਪੂਰੀ ਖ਼ਬਰ »

ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨੇ ਨਵੀਆਂ ਸਕੀਮਾਂ ਪ੍ਰਤੀ ਕੀਤਾ ਜਾਗਰੂਕ

ਲਾਡੋਵਾਲ, 21 ਅਕਤੂਬਰ (ਬਲਬੀਰ ਸਿੰਘ ਰਾਣਾ)-ਮੁੱਖ ਦਫ਼ਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਿੰਡ ਬਾੜੇਵਾਲ ਡੋਗਰਾਂ ਵਿਖੇ ਇਲਾਕੇ ਦੇ ਕਿਸਾਨਾਂ ਦਾ ਇਕੱਠ ਕੀਤਾ ਗਿਆ, ਜਿਸ ਵਿਚ ਕਿਸਾਨਾਂ ਨੂੰ ਵਿਭਾਗ ਦੀਆਂ ਨਵੀਂਆਂ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਚੀਮਾ ਤੇ ਕਾਕਾ ਨੇ ਕੀਤਾ ਗਲ਼ੀਆਂ ਬਣਾਉਣ ਦਾ ਉਦਘਾਟਨ

ਡਾਬਾ/ਲੁਹਾਰਾ, 21 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 31 ਦੇ ਮੁਹੱਲਾ ਗੁਰਮੇਲ ਨਗਰ ਲੁਹਾਰਾ ਮਾਹਰਾਨਾ ਪ੍ਰਤਾਪ ਸਕੂਲ ਵਾਲੀ ਦਾ ਕੰਮ ਸੀਨੀਅਰ ਕਾਂਗਰਸੀ ਆਗੂ ਇਸ਼ਵਰਜੋਤ ਸਿੰਘ ਚੀਮਾ ਅਤੇ ਸਮਾਜ ਸੇਵਕ ਟੀ.ਐਸ. ਕਾਕਾ ਨੇ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਚੀਮਾ ਨੇ ...

ਪੂਰੀ ਖ਼ਬਰ »

ਕੌਂਸਲਰ ਸੋਨੀਆ ਸ਼ਰਮਾ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ

ਡਾਬਾ/ਲੁਹਾਰਾ, 21 ਅਕਤੂਬਰ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਵਾਰਡ 31 ਦੇ ਇਲਾਕਾ ਗੁਰੂ ਨਾਨਕ ਨਗਰ 'ਚ ਇਲਾਕਾ ਕੌਂਸਲਰ ਸੋਨੀਆ ਸ਼ਰਮਾ ਵਲੋਂ ਲਗਵਾਏ ਟਿਊਬਵੈੱਲ ਤੇ ਬਿਜਲੀ ਦਾ ਕੁਨੈਕਸ਼ਨ ਕਰਵਾਕੇ 25 ਹਾਰਸ ਪਾਵਰ ਟਿਊਬਵੈੱਲ ਦਾ ਉਦਘਾਟਨ ਕੌਂਸਲਰ ਸੋਨੀਆ ਸ਼ਰਮਾ, ਸਾਬਕਾ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ ਨੂੰ ਲੋਕਾਂ ਦੀ ਸਹੂਲਤ ਲਈ ਲੋਕਪੱਖੀ ਯੋਜਨਾਵਾਂ ਦੇ ਵਿਸ਼ੇਸ਼ ਸੁਵਿਧਾ ਕੈਂਪ ਲਗਾਉਣ ਦਾ ਫ਼ੈਸਲਾ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਾਰੇ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਸੁਵਿਧਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲਾਭ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਲੋਂ ਹਰਸਿਮਰਤ ਦੇ ਸਮਾਗਮ ਦੇ ਬਾਹਰ ਸੁਖਬੀਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਆਗੂੁਆਂ ਵਲੋਂ ਝੂਠੇ ਪਰਚੇ ਦਰਜ ਕਰਵਾਉਣ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਤੇ ਪਾਰਟੀ ਨੂੰ ਬਦਨਾਮ ਕਰਨ ਦੇ ਰੌਸ ਵਜੋਂ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ...

ਪੂਰੀ ਖ਼ਬਰ »

ਨਾਮਵਰ ਗ਼ਜ਼ਲਕਾਰਾ ਡਾ. ਗੁਰਚਰਨ ਕੌਰ ਕੋਚਰ ਦਾ 5ਵਾਂ ਗ਼ਜ਼ਲ ਸੰਗ੍ਰਹਿ 'ਗ਼ਜ਼ਲ ਅਸ਼ਰਫੀਆਂ' ਲੋਕ ਅਰਪਣ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਯੁੱਗ ਕਵੀ ਪ੍ਰੋ. ਮੋਹਨ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਇਕ ਸ਼ਾਨਦਾਰ ਕਵੀ ...

ਪੂਰੀ ਖ਼ਬਰ »

ਦੇਸ਼ ਅੰਦਰ 100 ਕਰੋੜ ਕੋਰੋਨਾ ਟੀਕਾਕਰਨ ਪੂਰੇ ਹੋਣ 'ਤੇ ਭਾਜਪਾ ਆਗੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਸਿਹਤ ਕਰਮੀਆਂ ਦਾ ਸਨਮਾਨ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚੱਜੀ ਅਗਵਾਈ ਹੇਠ ਸਮੁੱਚੇ ਭਾਰਤ ਵਿਚ 100 ਕਰੋੜ ਨਾਗਰਿਕਾਂ ਨੂੰ ਕੋਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ | ਜਿਸਦੀ ਖੁਸ਼ੀ ਵਿਚ ਅੱਜ ਭਾਜਪਾ ਆਗੂਆਂ ਨੇ ਵੱਖ-ਵੱਖ ਥਾਵਾਂ 'ਤੇ ਸਿਹਤ ...

ਪੂਰੀ ਖ਼ਬਰ »

ਮਲਕਪੁਰ ਬੇਟ 'ਚ ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਨਾਨਕਸਰ ਵਾਲਿਆਂ ਦੀ ਪਹਿਲੀ ਬਰਸੀ ਮਨਾਈ

ਹੰਬੜਾਂ, 21 ਅਕਤੂਬਰ (ਮੇਜਰ ਹੰਬੜਾਂ)-ਧੰਨ ਧੰਨ ਬਾਬਾ ਜਗਰੂਪ ਸਿੰਘ ਬੇਗਮਪੁਰਾ ਨਾਨਕਸਰ ਭੋਰਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਗਾਮ ਗੁਰਦੁਆਰਾ ਬਾਲ ਗੋਬਿੰਦ ਸਾਹਿਬ ਮਲਕਪੁਰ ਬੇਟ ਵਿਖੇ ਯੂ.ਐੱਸ.ਏ ਵਾਲੇ ਜਸਵੰਤ ਸਿੰਘ 'ਤੇ ...

ਪੂਰੀ ਖ਼ਬਰ »

ਪਲਾਟ ਦੀ ਜਾਅਲੀ ਰਜਿਸਟਰੀ ਕਰਾਉਣ ਦਾ ਦੋਸ਼

ਲੁਧਿਆਣਾ, 21 ਅਕਤੂਬਰ (ਅਮਰੀਕ ਸਿੰਘ ਬੱਤਰਾ)-ਰਵਿੰਦਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਡਿਫੈਂਸ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਨੇ ਨਗਰ ਨਿਗਮ ਜੋਨ ਏ. ਦੇ ਜੋਨਲ ਕਮਿਸ਼ਨਰ ਨੂੰ ਸ਼ਿਕਾਹਿਤ ਭੇਜੀ ਹੈ ਜਿਸ ਵਿਚ ਮੰਗ ਕੀਤੀ ਹੈ ਕਿ ਬਲਾਕ 9-273 ਰਕਬਾ 40 ਵਰਗ ਗਜ ਜੋ ...

ਪੂਰੀ ਖ਼ਬਰ »

ਗਰੀਨ ਦਿਵਾਲੀ ਮਨਾਉਣ ਲਈ ਜਾਗ੍ਰਤੀ ਪੈਦਾ ਕੀਤੀ ਜਾਵੇ-ਬੌਬੀ

ਲੁਧਿਆਣਾ, 21 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਸਮਾਜ ਸੇਵਕ ਅਮਰੀਕ ਸਿੰਘ ਬੋਬੀ ਨੇ ਕਿਹਾ ਕਿ ਸਾਨੂੰ ਗਰੀਨ ਦਿਵਾਲੀ ਮਨਾਉਣ ਲਈ ਜਾਗ੍ਰਤੀ ਪੈਦਾ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਵਲੋਂ ਡੇਂਗੂ ਦੇ ਮਾਮਲੇ 'ਚ ਨਗਰ ਨਿਗਮ ਖਿਲਾਫ਼ ਪੀਪਣੀਆਂ ਵਜਾ ਕੇ ਰੋਸ ਪ੍ਰਦਰਸ਼ਨ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ 'ਚ ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਖਿਲਾਫ਼ ਅੱਜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੇ ਦਿਸ਼ਾ-ਨਿਰਦੇੇਸ਼ ਅਨੁਸਾਰ ਪ੍ਰਧਾਨ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਦੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਸਾਂਝੇ ਉਮੀਦਵਾਰ ਪਿ੍ਤਪਾਲ ਸਿੰਘ ਦੇ ਹੱਕ 'ਚ ਵਿਸ਼ਾਲ ਚੋਣ ਰੈਲੀ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਅਕਾਲੀ ਦਲ-ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਸਾਂਝੇ ਉਮੀਦਵਾਰ ਪਿ੍ਤਪਾਲ ਸਿੰਘ ਦੇ ਸਮਰਥਨ 'ਚ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਿਤ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ ਸੇਵਾ ਕੇਂਦਰਾਂ 'ਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ ਫਾਰਮ ਟੂਰਿਜ਼ਮ ਤੇ ਬੈਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮਾਂ ਸਮੂਹ ...

ਪੂਰੀ ਖ਼ਬਰ »

ਜੀਵਨ ਦੇ ਭਲੇ ਲਈ ਗੁਰਬਾਣੀ ਨਾਲ ਜੁੜਨਾ ਜ਼ਰੂਰੀ–ਸੰਤ ਅਮੀਰ ਸਿੰਘ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਗੁਰਮਤਿ ਸਿਧਾਂਤ ਅਤੇ ਗੁਰਮਤਿ ਸੰਗੀਤ ਪ੍ਰਚਾਰਕ ਸੰਸਥਾ ਜਵੱਦੀ ਟਕਸਾਲ ਦੀ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਦੀ ਇਕ ਵਾਰ ਸੰਥਿਆ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਸੰਪੂਰਨ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਪਾਲ ਗਰੇਵਾਲ ਨੇ ਕੀਤਾ 1 ਕਰੋੜ 40 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਭਾਮੀਆਂ ਕਲਾਂ, 21 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰ: 24 ਵਿਖੇ ਇਲਾਕਾ ਕੌਂਸਲਰ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਨੇ ਜਮਾਲਪੁਰ ਚੌਕ ਤੋਂ ਜੀਵਨ ਨਗਰ ਨੂੰ ਜਾਣ ਵਾਲੀ ਸੜਕ ਨਾਲ ਜੁੜਣ ਵਾਲੀ ਸੜਕ ਦੇ ...

ਪੂਰੀ ਖ਼ਬਰ »

ਲਖਨਊ ਜਾਂਦਾ ਪਿ੍ਯੰਕਾ ਗਾਂਧੀ ਦਾ ਕਾਫਲਾ ਰੋਕਣਾ ਜੋਗੀ ਦੇ ਡਰ ਦਾ ਹੈ ਕਾਰਨ-ਬਾਵਾ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਬਾਵਾ ਚੇਅਰਮੈਨ ਪੀ.ਐੱਸ.ਆਈ.ਡੀ.ਸੀ. ਨੇ ਕਿਹਾ ਕਿ ਪਿ੍ਯੰਕਾ ਗਾਂਧੀ ਦਾ ਯੂਪੀ ਸਰਕਾਰ ਵਲੋਂ ਲਖਨਊ ਜਾਂਦਾ ਕਾਫ਼ਲਾ ਰੋਕਣਾ ਜੋਗੀ ਅੰਦਰ ਪਿ੍ਯੰਕਾ ਦੇ ਪ੍ਰਤੀ ਡਰ ਨੂੰ ...

ਪੂਰੀ ਖ਼ਬਰ »

ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਲੜਨਾ ਚਾਹੀਦਾ- ਪੁਲਿਸ ਕਮਿਸ਼ਨਰ

ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਪੁਲਿਸ ਲਾਈਨ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਿਚ ਹੋਏ ਸ਼ਹੀਦਾਂ ਨੂੰ ਪੁਲਿਸ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸਤਿਸੰਗ ਸਮਾਗਮ

ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਵਾਲਮੀਕਿ ਸੇਵਕ ਸੰਘ ਵਲੋਂ ਸੰਗਠਨ ਦੇ ਸਰਪ੍ਰਸਤ ਬਬਲੂ ਅਨਾਰਿਆ ਦੀ ਪ੍ਰਧਾਨਗੀ ਹੇਠ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦਿਨ ਦੇ ਸਬੰਧ ਵਿਚ ਮਹੱਲਾ ਵਾਲਮੀਕਿ ਨਗਰ, ਇਸਲਾਮ ਗੰਜ ਨਜਦੀਕ ਸਿਵਲ ਹਸਪਤਾਲ ਰੋਡ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਦੀ 100 ਮੈਂਬਰੀ ਟੀਮ ਵਲੋਂ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਪੰਜਾਬ ਦੀ ਸਨਅਤੀ ਰਾਜਧਾਨੀ ਵਿਚ ਅੱਜ ਸਵੇਰ ਤੋਂ ਹੀ ਆਮਦਨ ਕਰ ਵਿਭਾਗ ਦੇ ਪੜਤਾਲੀਆਂ ਵਿੰਗ ਵਲੋਂ ਦਸਤਕ ਦੇਣ ਕਰਕੇ ਡਰ ਤੇ ਸਹਿਮ ਵਾਲਾ ਮਹੌਲ ਦੇਖਣ ਨੂੰ ਮਿਲਿਆ। ਵਿਭਾਗ ਦੀ 100 ਮੈਂਬਰੀ ਟੀਮ ਨੇ ਸ਼ਹਿਰ ਵਿਚ 30 ਤੋਂ ਵੱਧ ਥਾਵਾਂ 'ਤੇ ...

ਪੂਰੀ ਖ਼ਬਰ »

ਮੰਗਾਂ ਸਬੰਧੀ ਪੈਨਸ਼ਨਰਜ਼ ਵਲੋਂ ਮੀਟਿੰਗ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਅੱਜ ਪੈਨਸ਼ਨਰ ਭਵਨ ਲੁਧਿਆਣਾ ਵਿਚ ਪੈਨਸ਼ਨਰਜ ਕਮੇਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਸਰਕਾਰ ਦੀ ਮੁਲਾਜ਼ਮਾਂ/ਪੈਨਸ਼ਨਰਜ ਪ੍ਰਤੀ ਬੇਰੁੱਖੀ ਵਾਲੇ ਵਤੀਰੇ ਦੀ ਪੁਰਜ਼ੋਰ ...

ਪੂਰੀ ਖ਼ਬਰ »

ਪੰਜਾਬ ਐਂਡ ਸਿੰਧ ਬੈਂਕ ਲੀਡ ਬੈਂਕ ਨੇ ਆਰ. ਸੇਤੀ ਵਿਖੇ ਕਰਜ਼ਾ ਸਮਾਗਮ ਕਰਵਾਇਆ

ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਐਂਡ ਸਿੰਧ ਬੈਂਕ ਲੀਡ ਬੈਂਕ ਦੇ ਸਹਿਯੋਗ ਨਾਲ ਪੈਂਡੂੁ ਸਵੈ ਰੁਜ਼ਗਾਰ ਸਿਖ਼ਲਾਈ ਸੰਸਥਾ (ਆਰ. ਸੇਤੀ) ਹੰਬੜਾਂ ਰੋਡ ਵਿਖੇ ਕਰਜ਼ਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਦੇ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਦਾ ਫੂਕਿਆ ਪੁਤਲਾ

ਭਾਮੀਆਂ ਕਲਾਂ, 21 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟਾ ਰੋਡ ਵਿਖੇ ਇਲਾਕਾ ਨਿਵਾਸੀਆਂ ਨੇ ਇਕੱਤਰ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਦੇ ਖ਼ਿਲਾਫ਼ ਅੱਪਸ਼ਬਦ ਬੋਲਣ ਵਾਲੇ ਹਿੰਦੂ ਸੰਗਠਨ ਦੇ ਆਗੂ ਅਨਿਲ ਅਰੋੜਾ ਦਾ ...

ਪੂਰੀ ਖ਼ਬਰ »

ਦਫਤਰੀ ਕਾਮਿਆਂ ਵਲੋਂ ਜ਼ਿਲ੍ਹਾ ਖਜ਼ਾਨਾ ਦਫਤਰ ਅੱਗੇ ਕੀਤੀ ਗਈ ਰੋਸ ਭਰਪੂਰ ਗੇਟ ਰੈਲੀ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਅੱਜ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਅੱਗੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵੱਜੋਂ ਕਲਮਛੋੜ ਹੜਤਾਲ ਦੌਰਾਨ ਸੈਂਕੜੇ ਮੁਲਾਜ਼ਮਾਂ ਦੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਸੰਸਾਰ ਆਇਓਡੀਨ ਦਿਵਸ ਮਨਾਇਆ

ਲੁਧਿਆਣਾ, 21 ਅਕਤੂਬਰ (ਸਲੇਮਪੁਰੀ)-ਸਿਵਲ ਸਰਜਨ ਡਾ. ਐੱਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਭਰ ਵਿਚ ਸੰਸਾਰ ਆਇੳਡੀਨ ਦਿਵਸ ਮਨਾਇਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਲੁਧਿਆਣਾ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਐੱਸ.ਐੱਮ.ਓ. ਡਾ. ਅਮਰਜੀਤ ਕੌਰ ਨੇ ਆਏ ...

ਪੂਰੀ ਖ਼ਬਰ »

ਠੱਕਰਵਾਲ ਸਥਿਤ ਮੰਦਰ ਬਾਵਾ ਕਾਬਰ ਦਾਸ ਵਿਖੇ ਸਾਲਾਨਾ ਭੰਡਾਰੇ ਮੌਕੇ ਸ਼ਰਧਾਲੂ ਹੋਏ ਨਤਮਸਤਕ

ਫੁੱਲਾਂਵਾਲ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਮੰਦਰ ਬਾਵਾ ਕਾਬਰ ਦਾਸ ਵਿਖੇ ਮੁੱਖ ਸੇਵਾਦਾਰ ਰਾਮਦਾਸ ਠੱਕਰਵਾਲ ਦੀ ਰਹਿਨੁਮਾਈ ਹੇਠ ਸਾਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX