ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਲਈ ਆਪਣਾ ਸਰਵਉੱਚ ਬਲੀਦਾਨ ਦੇਣ ਵਾਲੀਆਂ ਮੁਲਕ ਦੀਆਂ ਸਾਰੀਆਂ ਸੁਰੱਖਿਆ ਫੋਰਸਾਂ, ਪੈਰਾਮਿਲਟਰੀ ਤੇ ਸਟੇਟ ਫੋਰਸਜ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਆਈ. ਜੀ. ਬਠਿੰਡਾ ਰੇਂਜ ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐੱਸ. ਐੱਸ. ਪੀ. ਅਜੈ ਮਲੂਜਾ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਵਲੋਂ ਪੁਲਿਸ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ | ਇਸ ਮੌਕੇ ਸ਼ਹੀਦ ਜਵਾਨਾਂ ਦੀ ਯਾਦ 'ਚ 2 ਮਿੰਟ ਦਾ ਮੌਨ ਵੀ ਧਾਰਿਆ ਗਿਆ | ਇਸ ਮੌਕੇ ਆਈ. ਜੀ. ਪੁਲਿਸ ਬਠਿੰਡਾ ਰੇਂਜ ਜਸਕਰਨ ਸਿੰਘ ਨੇ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ | ਉਨ੍ਹਾਂ ਇਸ ਦਿਨ ਦੀ ਮਹੱਤਤਾ ਤੋਂ ਜਾਣੰੂ ਕਰਵਾਉਂਦਿਆਂ ਕਿਹਾ ਕਿ ਇਸ ਦਿਨ ਨੂੰ ਸੈਂਟਰਲ ਰਿਜ਼ਰਵ ਫੋਰਸ ਦੇ ਉਨ੍ਹਾਂ ਸ਼ਹੀਦ ਜਵਾਨਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਭਾਰਤ-ਚੀਨ ਦੇ ਸਰਹੱਦੀ ਵਿਵਾਦ ਕਾਰਨ ਸ਼ਹੀਦੀ ਦਾ ਜਾਮ ਪੀਣਾ ਪਿਆ | ਚੀਨੀ ਦਸਤਿਆਂ ਨੇ ਇਸ ਦਿਨ 21 ਅਕਤੂਬਰ 1959 ਨੂੰ ਘਾਤ ਲਾ ਕੇ ਸੈਂਟਰਲ ਰਿਜ਼ਰਵ ਫੋਰਸ (ਸੀ.ਆਰ.ਪੀ.ਐੱਫ.) ਦੀ ਪੈਟਰੋਿਲੰਗ ਟੁਕੜੀ 'ਤੇ ਹਮਲਾ ਕਰਕੇ ਡੀ. ਐੱਸ. ਪੀ. ਸਮੇਤ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਹੋਰ ਕਈਆਂ ਨੂੰ ਬੰਦੀ ਬਣਾ ਲਿਆ ਸੀ | ਇਸ ਤੋਂ ਪਹਿਲਾਂ ਐੱਸ. ਪੀ. ਐੱਚ. ਸੁਰਿੰਦਰਪਾਲ ਸਿੰਘ ਵਲੋਂ ਬੀਤੇ ਵਰ੍ਹੇ ਦੌਰਾਨ ਦੇਸ਼ ਦੀਆਂ ਸਾਰੀਆਂ ਸੁਰੱਖਿਆ ਫੋਰਸਾਂ, ਪੈਰਾ ਮਿਲਟਰੀ ਤੇ ਸਟੇਟ ਫੋਰਸਜ ਦੇ ਸ਼ਹੀਦ ਹੋਏ 377 ਜਵਾਨਾਂ ਦੀ ਲਿਸਟ ਸਾਂਝੀ ਕੀਤੀ ਗਈ | ਸਮਾਗਮ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਕੇਸ਼ ਗੁਪਤਾ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ. ਕੇ. ਅਗਰਵਾਲ, ਮੇਅਰ ਨਗਰ ਨਿਗਮ ਰਮਨ ਗੋਇਲ, ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਕਾਂਗਰਸੀ ਆਗੂ ਪਵਨ ਮਾਨੀ ਤੋਂ ਇਲਾਵਾ ਹੋਰ ਉੱਚ ਅਧਿਕਾਰੀਆਂ ਤੇ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਸਮਾਗਮ ਦੇ ਅਖੀਰ 'ਚ ਆਈ. ਜੀ. ਅਤੇ ਐੱਸ. ਐੱਸ. ਪੀ. ਵਲੋਂ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਸਮੱਸਿਆਵਾਂ ਸੁਣ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ |
ਬਠਿੰਡਾ, 21 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਿਹਤ ਵਿਭਾਗ ਬਠਿੰਡਾ ਵਲ਼ੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਗਰਭਵਤੀ ਔਰਤਾਂ ਨੂੰ ਆਇਓਡੀਨ ਪ੍ਰੋਟੀਨ ਆਹਾਰ ਦੀ ਮਹੱਤਤਾ ਸਬੰਧੀ ਜਾਗਰੂਕਤਾ ਕਰਨ ...
ਮਹਿਮਾ ਸਰਜਾ, 21 ਅਕਤੂਬਰ (ਬਲਦੇਵ ਸੰਧੂ)- ਪਿੰਡ ਮਹਿਮਾ ਭਗਵਾਨਾ ਦੇ ਇਕ ਨੌਜਵਾਨ ਲੜਕੇ ਹਸਨਦੀਪ ਸਿੰਘ ਉਰਫ਼ ਹਸਨ ਬਰਾੜ ਪੁੱਤਰ ਜਸਕਰਨ ਸਿੰਘ (26) ਦਾ ਬਠਿੰਡਾ ਸ਼ਹਿਰ 'ਚ ਦਿਨ-ਦਿਹਾੜੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਦੀ ਸੂਚਨਾ ਮਿਲਦਿਆਂ ਹੀ ਮਿ੍ਤਕ ਦੇ ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਸਕੂਲੋਂ ਪਰਤ ਰਹੀ ਛੋਟੀ ਬੱਚੀ ਨੂੰ ਘੇਰ ਕੇ ਘਰ ਦੀ ਸਫ਼ਾਈ ਕਰਵਾਏ ਜਾਣ ਦਾ ਮਾਮਲਾ ਥਾਣਾ ਸੰਗਤ ਦੀ ਪੁਲਿਸ ਕੋਲ ਪਹੁੰਚ ਗਿਆ ਹੈ | ਲੜਕੀ ਦੇ ਪਿਤਾ ਨੇ ਦੱਸਿਆ ਕਿ ਸਿਪਾਹੀ ਜੈਲਾ ਸਿੰਘ ਸਰਕਾਰੀ ਸੀਨੀਅਰ ...
ਬਠਿੰਡਾ , 21 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਏਮਜ਼ ਹਸਪਤਾਲ ਬਠਿੰਡਾ ਦੀ ਟੀਮ ਵਲੋਂ ਪਿੰਡ ਜੋਧਪੁਰ ਰੋਮਾਣਾ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਡੇਂਗੂ ਤੋਂ ਬਚਾਅ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਏਮਜ਼ ਹਸਪਤਾਲ ਬਠਿੰਡਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ...
ਭਾਈਰੂਪਾ, 21 ਅਕਤੂਬਰ (ਵਰਿੰਦਰ ਲੱਕੀ)-ਬੀਤੇ ਦਿਨੀਂ ਦੇਸ਼ ਦੀ ਸਰਹੱਦ 'ਤੇ ਰਾਖੀ ਕਰਦੇ ਪੰਜ ਫੌਜੀ ਜਵਾਨ ਗੱਜਣ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਸਰਜ ਸਿੰਘ, ਵਿਸਾਖ ਸਿੰਘ ਦੀ ਸ਼ਹਾਦਤ 'ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਅਮਰਵੇਲ ਵਾਂਗ ਵੱਧ ਰਹੀ ਮਹਿੰਗਾਈ ਅੱਜ ਨਸ਼ਿਆਂ ਤੋਂ ਬਾਅਦ ਦੂਜੇ ਨੰਬਰ 'ਤੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸ ਦਾ ਅਸਰ ਬਾਜ਼ਾਰਾਂ 'ਚ ਵੱਡੇ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ | ਇਹ ਗੱਲ ਵਪਾਰ ਮੰਡਲ ...
ਬਠਿੰਡਾ, 21 ਅਕਤੂਬਰ (ਵੀਰਪਾਲ ਸਿੰਘ)- ਸੀਨੀਅਰ ਪੁਲਿਸ ਕਪਤਾਨ ਅਜੈ ਮਲੂਜਾ ਵਲੋਂ ਨਸ਼ੇ ਰੋਕਣ ਲਈ ਵਿੱਢੀ ਗਈ ਮੁਹਿੰਮ ਦੌਰਾਨ ਸਥਾਨਕ ਪੁਲਿਸ ਵਲੋਂ 14 ਕਿੱਲੋ ਚੂਰਾ ਪੋਸਤ (ਭੁੱਕੀ) ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ | ਪੁਲਿਸ ਕਪਤਾਨ (ਡੀ.-1) ...
ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਪਿੰਡ ਜੋਧਪੁਰ ਪਾਖਰ ਵਿਖੇ ਪਿੰਡ ਵਾਸੀਆਂ ਵਲੋਂ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੀ ਮਦਦ ਨਾਲ ਇੱਥੋਂ ਦੇ ਸ਼ੈਲਰ 'ਚ ਆ ਰਿਹਾ ਝੋਨੇ ਦਾ ਟਰੱਕ ਫੜਿਆ ਹੈ | ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ...
ਬਠਿੰਡਾ, 21 ਅਕਤੂਬਰ (ਵੀਰਪਾਲ ਸਿੰਘ)-ਸਥਾਨਕ ਬਠਿੰਡਾ-ਗੰਗਾਨਗਰ ਰੇਲਵੇ ਲਾਈਨ 'ਤੇ ਬੀਤੀ ਰਾਤ ਇਕ ਨੌਜਵਾਨ ਦੇ ਰੇਲ ਗੱਡੀ ਹੇਠ ਆ ਕੇ ਕੁਚਲੇ ਜਾਣ ਨਾਲ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਜਾਣਕਾਰੀ ਫ਼ੋਨ ਰਾਹੀਂ ਕਿਸੇ ਵਿਅਕਤੀ ਦੁਆਰਾ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਐਕਸਪਲੋਜਿਵ ਐਕਟ-2008 ਅਧੀਨ ਜਾਰੀ ਗਾਈਡ ਲਾਈਨਜ਼ ਅਨੁਸਾਰ ਦੀਵਾਲੀ, ਪ੍ਰਕਾਸ਼ ਪੁਰਬ, ਕਿ੍ਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਪਟਾਕੇ ਵੇਚਣ ਲਈ ਆਰਜ਼ੀ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੰਤਰਰਾਸ਼ਟਰੀ ਸ਼ੈੱਫ ਡੇਅ ਨੂੰ ਸਮਰਪਿਤ ਮਿੱਤਲ ਇੰਸਟੀਚਿਊਟ ਆਫ਼ ਹੌਸਪੀਟੈਲਿਟੀ ਮੈਨੇਜਮੈਂਟ ਵਲੋਂ ਖਾਣਾ ਪਕਾਉਣ ਦੇ ਕਰਵਾਏ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ, ਇੰਸਟੀਚਿਊਟਾਂ ਤੇ ਹੋਰ ਪਰਿਵਾਰਕ ਮੈਂਬਰਾਂ ...
ਮਹਿਮਾ ਸਰਜਾ, 21 ਅਕਤੂਬਰ (ਰਾਮਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਇਕ ਮੀਟਿੰਗ ਕਰਕੇ ਫ਼ੈਸਲਾ ਲਿਆ ਗਿਆ ਕਿ ਯੂਨੀਅਨ ਦੇ ਇਕ ਆਗੂ ਨੂੰ ਉਨ੍ਹਾਂ ਦੇ ਕੰਮਾਂ ਤੋਂ ਨਾ ਖੁਸ਼ ਹੋ ਕੇ ਯੂਨੀਅਨ ਨੇ ਉਕਤ ਆਗੂ ਨੂੰ ਉਸ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ | ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਖ਼ਰੀਦ ਕੇਂਦਰ ਜੈ ਸਿੰਘ ਵਾਲਾ ਵਿਖੇ ਝੋਨੇ ਦੀ ਖ਼ਰੀਦ ਨਾਂ ਕੀਤੇ ਜਾਣ ਤੋਂ ਦੁਖੀ ਕਿਸਾਨਾਂ ਵਲੋਂ ਖ਼ਰੀਦ ਇੰਸਪੈਕਟਰ ਨੂੰ ਘੇਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਭਾਰਤੀ ...
ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਚੂਰਾ ਪੋਸਤ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਨੈਸ਼ਨਲ ਹਾਈਵੇ 'ਤੇ ਪਿੰਡ ਗੋਨਿਆਣਾ ਖੁਰਦ ਨੇੜੇ ਇਕ ਸ਼ੱਕੀ ਨਸ਼ਾ ਤਸਕਰ ਕਿਸੇ ਤਾਕ ਵਿਚ ਹੈ | ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ)- ਬੀਤੇ ਦਿਨੀਂ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਨੇੜੇ 3 ਕਾਰ ਸਵਾਰ ਹਥਿਆਰਾਂ ਦੀ ਨੋਕ 'ਤੇ ਇਕ ਮੋਟਰਸਾਈਕਲ ਸਵਾਰ ਦੀ ਕੁੱਟਮਾਰ ਕਰਕੇ ਲੱਖਾਂ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ ਸਨ | ਥਾਣਾ ਸੰਗਤ ਦੀ ...
ਬਠਿੰਡਾ, 21 ਅਕਤੂਬਰ (ਵੀਰਪਾਲ ਸਿੰਘ)-ਦੀਪਕ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਬਸਤੀ ਨੰ: 4, ਬੀੜ ਤਲਾਬ ਵਲੋਂ ਆਈ. ਜੀ. ਬਠਿੰਡਾ ਨੂੰ ਦਿੱਤੀ ਗਈ ਦਰਖ਼ਾਸਤ ਦੀ ਜਾਣਕਾਰੀ ਪੈ੍ਰੱਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਥਾਨਕ ਸ਼ਹਿਰ ਦੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਇਕ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਰਾਮਾਂ ਮੰਡੀ ਤੋਂ ਆਸ-ਪਾਸ ਦੇ ਪਿੰਡਾ ਮਲਕਾਣਾ, ਗਾਟਵਾਲੀ, ਗਿਆਨਾ ਸਮੇਤ ਦਰਜਨਾਂ ਪਿੰਡਾ ਲਈ ਕੋਈ ਬੱਸ ਸਰਵਿਸ ਨਾ ਹੋਣ ਕਾਰਨ ਜਿੱਥੇ ਕਾਰੋਬਾਰ ਘੱਟ ਰਹੇ ਹਨ, ਉੱਥੇ ਵਪਾਰ ਪੱਖੋਂ ਦੁਕਾਨਦਾਰਾਂ ਦਾ ਪਿੰਡਾਂ ਨਾਲ ਸੰਪਰਕ ...
ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਦੀ ਬੇਹਤਰੀ ਲਈ ਇਸਤਰੀ ਵਿੰਗ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ ਅਤੇ ਦਲ ਵਲੋਂ ਵੀ ਇਸਤਰੀ ਵਰਗ ਨੂੰ ਹਮੇਸ਼ਾ ਵੱਧ ਤੋਂ ਵੱਧ ਸਤਿਕਾਰ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ...
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨਗਰ 'ਚ ਨਵੇਂ ਬਣੇ ਜੇ. ਡੀ. ਨਿਰਾਲੇ ਬਾਬਾ ਪਬਲਿਕ ਸਕੂਲ ਵਿਖੇ ਸਾਧਵੀ, ਜੈਨਾਚਾਰੀਆ, ਡਾ. ਗੁਰੂ ਸ੍ਰੀ ਦਿਵਯਾਨੰਦ ਸੂਰੀਸ਼ਵਰ ਮਹਾਰਾਜ (ਨਿਰਾਲੇ ਬਾਬਾ) ਦੇ ਆਦੇਸ਼ਾਂ ਅਤੇ ਪ੍ਰੇਰਨਾ ਨਾਲ ਸਕੂਲ 'ਚ ਚਤੁਰਮਾਸ ਲਈ ...
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ)- ਐੱਨ. ਜੀ. ਓ. ਰਾਹਤ-ਦਾ ਸੁਰੱਖਿਆ (ਸੇਫ਼) ਕਮਿਓਨਿਟੀ ਫਾੳਾੂਡੇਸ਼ਨ ਦੇ ਚੇਅਰਮੈਨ, ਗਲੋਬਲ ਸੁਸਾਇਟੀ ਆਫ਼ ਸੇਫ਼ਟੀ ਪ੍ਰੋਫ਼ੈਸ਼ਨਲਜ਼ ਦੇ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਦੀ ਅਧੀਨਗੀ ਵਾਲੀ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)- ਪੰਜਾਬ 'ਚੋਂ ਨਸ਼ੇ ਖ਼ਤਮ ਕਰਨ 'ਚ ਨਾਕਾਮ ਰਹੇ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਨੂੰ ਖ਼ਤਮ ਕਰਨ 'ਤੇ ਤੁਲੇ ਹਨ | ਇਹ ਪ੍ਰਗਟਾਵਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ ਨੇ ਪੱਤਰਕਾਰਾਂ ਨਾਲ ਗੱਲਬਾਤ ...
ਬੱਲੂਆਣਾ, 21 ਅਕਤੂਬਰ (ਗੁਰਨੈਬ ਸਾਜਨ)-ਬਾਬਾ ਸ੍ਰੀ ਚੰਦ ਸਰਕਾਰੀ ਕਾਲਜ ਸਰਦਾਰਗੜ੍ਹ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸੂਬੇ ਦੇ ਸਰਕਾਰੀ ਕਾਲਜਾਂ 'ਚ 18-20 ਸਾਲਾਂ ਤੋਂ ਨਿਗੂਣੀ ਜਿਹੀ ਤਨਖ਼ਾਹ 'ਤੇ ਸੇਵਾਵਾਂ ਦੇ ...
ਬਠਿੰਡਾ, 21 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਲੋਕ ਜਨਸ਼ਕਤੀ ਪਾਰਟੀ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ | ਕਿਰਨਜੀਤ ਸਿੰਘ ਗਹਿਰੀ ਨੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-115 ਸਾਲ ਪੁਰਾਣੀ ਗਊਸ਼ਾਲਾ ਬਠਿੰਡਾ ਦੀ ਕਾਰਜਕਾਰਨੀ ਦਾ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਮਾਨੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਕਾਰਜਕਾਰਨੀ ਕਮੇਟੀ ਤੇ ਸਬ ਕਮੇਟੀਆਂ ਬਣਾਉਣ ਦਾ ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਦਿਹਾਤੀ ਮਜ਼ਦੂਰ ਸਭਾ ਵਲੋਂ ਗੁਲਾਬੀ ਸੁੰਡੀ ਨਾਲ ਹੋਏ ਨਰਮਾ ਖ਼ਰਾਬੇ ਕਾਰਨ ਖੇਤ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫ਼ਤਰ ਮੂਹਰੇ ...
ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਸਾਬਕਾ ਫ਼ੌਜੀ ਤੇ ਸੇਵਾਦਾਰ ਜਰਨੈਲ ਸਿੰਘ ਦੇ ਉਪਰਾਲੇ ਸਦਕਾ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਿੰਡ ਮਹਿਰਾਜ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ...
ਲਹਿਰਾ ਮੁਹੱਬਤ, 21 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ 'ਚ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ | ਇਸ ਸਮਾਰੋਹ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਲੀਡਰਸ਼ਿਪ ਦੀ ਭਾਵਨਾ ਤੋਂ ਜਾਣੂੰ ਕਰਵਾਉਣਾ ਹੈ | ਬੱਚਿਆਂ ਨੂੰ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਲੋਕ ਅਧਿਕਾਰ ਲਹਿਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ 'ਚ ਲਗਾਤਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰ ਰਹੀ ਹੈ, ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ...
ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)- ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ 'ਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ ਅੱਜ ਸਿਹਤ ...
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)- ਮਿਸ਼ਨ 2022 ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਸਾਰੇ ਵਿੰਗਾਂ ਦੇ ਜਥੇਬੰਦਕ ਢਾਂਚੇ ਦੇ ਕੀਤੇ ਜਾ ਰਹੇ ਵਿਸਥਾਰ ਦੀ ਲੜੀ 'ਚ ਅੱਜ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐੱਸ. ਓ. ਆਈ. ਹਲਕਾ ਤਲਵੰਡੀ ਸਾਬੋ ਇਕਾਈ ...
ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)-ਭਾਰਤ ਅੰਦਰ ਕੋਰੋਨਾ ਵੈਕਸੀਨ ਲਗਾਉਣ ਦੀ ਗਿਣਤੀ 100 ਕਰੋੜ ਤੋਂ ਪਾਰ ਹੋਣ 'ਤੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਨਮਾਨ ਕਰਨ ਦੀ ਰਸਮ ਅਮਰਜੀਤ ਸ਼ਰਮਾ ...
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ)- ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਐਸੋਸੀਏਸ਼ਨ ਪੰਜਾਬ ਦੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਉਨ੍ਹਾਂ ਸਰਕਾਰ ਖ਼ਿਲਾਫ਼ ਰੋਸ ...
ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੌੜ ਤੋਂ ਉਮੀਦਵਾਰ ਜਗਮੀਤ ਸਿੰਘ ਬਰਾੜ ਵਲੋਂ ਆਪਣੀ ਚੋਣ ਮੁਹਿੰਮ ਨੂੰ ਪੂਰੀ ਸਰਗਰਮੀ ਨਾਲ ਚਲਾਇਆ ਹੋਇਆ ਹੈ | ਉਨ੍ਹਾਂ ਵਲੋਂ ਵਰਕਰਾਂ ਨਾਲ ਘਰ-ਘਰ ਜਾ ਕੇ ਰਾਬਤਾ ਕਾਇਮ ਕੀਤਾ ਜਾ ਰਿਹਾ ...
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਦੀ ਪਤਨੀ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਅਮਰਜੀਤ ਕੌਰ ਕੋਟਫੱਤਾ ਵਲੋਂ ਸ਼ੁਰੂ ਕੀਤੀ ਜਨ ਸੰਪਰਕ ...
ਬਠਿੰਡਾ, 21 ਅਕਤੂਬਰ (ਵੀਰਪਾਲ ਸਿੰਘ)-ਵੱਖ-ਵੱਖ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਥਾਨਕ ਘਨੱ੍ਹਈਆ ਚੌਕ ਨੇੜੇ ਇਕ ਮੋਟਰਸਾਈਕਲ ਸਵਾਰ ਅਣਪਛਾਤੇ ਵਾਹਨ ਨਾਲ ਟਕਰਾਉਣ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ...
ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੋਧਪੁਰ ਦੀ ਪ੍ਰਧਾਨ ਸਿਮਰਜੀਤ ਕੌਰ ਵਲੋਂ ਸਰਕਲ ਦੇ ਸਾਰੇ ਪਿੰਡਾਂ ਅੰਦਰ ਔਰਤਾਂ ਦੀਆਂ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕੀਤੀ ਗਿਆ ਹੈ | ਉਨ੍ਹਾਂ ਵਲੋਂ ਅੱਜ ਪਿੰਡ ਸੰਦੋਹਾ ਵਿਖੇ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਵੀਪ ਟੀਮ ਵਲੋਂ ਡਿਪਟੀ ਡੀ. ਈ. ਓ. ਮੈਡਮ ਭੁਪਿੰਦਰ ਕੌਰ ਦੀ ਅਗਵਾਈ 'ਚ ਆਗਾਮੀ ਵਿਧਾਨ ਚੋਣ ਸਭਾ ਚੋਣਾਂ 2022 ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਕਰਨ ਲਈ ਡਿਪਟੀ ...
ਲਹਿਰਾ ਮੁਹੱਬਤ, 21 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਸ਼ਹਿਰ 'ਚ ਪੰਜਾਬ ਅਰਬਨ ਇੰਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਸ-3 ਤਹਿਤ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਿਸਾਨੀ ਸੰਘਰਸ਼ ਨੂੰ ਸਮਰਪਿਤ ਪੰਜਾਬ ਕਬੱਡੀ ਸੀਜ਼ਨ ਦਾ ਵੱਡਾ ਖੇਡ ਮੇਲਾ ਖਹਿਰਾ ਭੱਟੀਆਂ 'ਚ 9 ਨਵੰਬਰ ਨੂੰ ਕਰਵਾਇਆ ਜਾਵੇਗਾ | ਕਬੱਡੀ ਕੱਪ ਦੇ ਲੱਖਾਂ ਰੁਪਏ ਦੇ ਨਕਦ ਇਨਾਮਾਂ ਤੇ ਮੋਟਰਸਾਈਕਲਾਂ ਦੇ ਫ਼ੈਸਲੇ 9 ...
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅਤੇ ਸ਼ਾਮ ਦੇ ਮਹਾਨ ਗੁਰਮਤਿ ਸਮਾਗਮ 6 ਵਜੇ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਪਿੰਡ ਰੁਘੂ ਬੰਗੀ ਉੱਪ ਖ਼ਰੀਦ ਕੇਂਦਰ 'ਤੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਏ ਦੋਵੇਂ ਪ੍ਰੇਸ਼ਾਨ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆੜ੍ਹਤੀ ਜਗਦੀਸ਼ ਰਾਏ ਮਿੱਤਲ ਨੇ ਕਿਹਾ ਕਿ ਖ਼ਰਾਬ ਮੌਸਮ ਦੇ ...
ਬੁਢਲਾਡਾ, 21 ਅਕਤੂਬਰ (ਸਵਰਨ ਸਿੰਘ ਰਾਹੀ)- ਪੰਜਾਬ ਰਾਜ ਅੰਦਰ ਨਦੀਨ ਨਾਸ਼ਕ ਗਲਾਈਸੋਫੇਟ 41 ਤਾਕਤ 'ਤੇ ਪੰਜਾਬ ਸਰਕਾਰ ਵਲੋਂ ਲਗਾਈ ਰੋਕ ਹਟਾਉਣ ਦੀ ਮੰਗ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾਈ ਆਗੂ ਕੁਲਦੀਪ ਸਿੰਘ ਚੱਕ ਭਾਈਕੇ, ਬਲਾਕ ਪ੍ਰਧਾਨ ਸ਼ਿੰਗਾਰਾ ...
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੁਟਾ (ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ) ਦੀਆਂ ਚੋਣਾਂ 2021-22 ਵਿਚ ਡਾ: ਅਮਨਦੀਪ ਸਿੰਘ, ਪ੍ਰੋਫੈਸਰ, ਡੀਪਾਰਟਮੈਂਟ ਆਫ਼ ਬਿਜ਼ਨਸ ਸਟੱਡੀਜ਼ ਤਲਵੰਡੀ ਸਾਬੋ ਨੇ ਜਿੱਤ ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ) - ਸੰਗਤ ਮੰਡੀ ਵਿਖੇ ਯੂਥ ਸਪੋਰਟਸ ਆਰਗੇਨਾਈਜ਼ੇਸ਼ਨ ਬਠਿੰਡਾ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ | ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਛਿੰਦਾ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਢੱਡੇ ਦੀ ਬੀ.ਏ. ਭਾਗ-ਤੀਜਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਪਿੰਡ ਕੋਟਲੀ ਕਲਾਂ ਦੀ ਚੋਣ ਕੌਮੀ ਪੱਧਰ 'ਤੇ ਲੱਗਣ ਵਾਲੇ ਪ੍ਰੀ ਆਰ. ਡੀ. ਪਰੇਡ ਕੈਂਪ ਲਈ ਹੋਈ ਹੈ, ਜੋ ਕਿ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ) - ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਲੋਂ ਸਰਕਾਰੀ ਹਾਈ ਸਕੂਲ ਤਰਖਾਣਵਾਲਾ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਇਸ ਸਮੇਂ ਸਕੂਲ ਦੇ ਹੈੱਡ ਮਾਸਟਰ ਜਗਦੀਸ਼ ਸਿੰਘ ਬਾਘਾ ਮੈਡਮ ਰਿੰਪੀ, ਮੈਡਮ ਸੋਨੀਆ ਅਤੇ ਮੈਡਮ ...
ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ) - ਅੱਜ ਹਲਕਾ ਰਾਮਪੁਰਾ ਫੂਲ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦਾ ਤੂਫ਼ਾਨੀ ਦੌਰੇ ਕਰਨ ਉਪਰੰਤ ਪਿੰਡ ਮਹਿਰਾਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਮਾਨ ਨੇ ...
ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ) - ਮੌੜ ਟਰੱਕ ਆਪਰੇਟਰ ਵੈੱਲਫੇਅਰ ਸੁਸਾਇਟੀ ਦੇ ਟਰੱਕ ਆਪੇ੍ਰਟਰਾਂ ਵਲੋਂ ਝੋਨੇ ਦੀ ਸਪੈਸ਼ਲ ਦੌਰਾਨ ਟਰੱਕ ਪੱਲੇਦਾਰਾਂ ਵਲੋਂ 20 ਰੁਪਏ ਪ੍ਰਤੀ ਟਨ ਡਾਲਾ ਮੰਗਣ ਦੇ ਰੋਸ ਵਜੋਂ ਢੋਆ ਢੁਆਈ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ...
ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਸਟਰੀਟ ਵੈਂਡਰ ਰੇਹੜੀ ਵਾਲਿਆਂ ਨੂੰ ਸਫ਼ਾਈ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਦੀ ਡੇ ਨੂਲਮ ਸਕੀਮ ਦੇ ਤਹਿਤ ਦਫ਼ਤਰ ਨਗਰ ਪੰਚਾਇਤ ਮਹਿਰਾਜ ਦੇ ਕਾਰਜ ਸਾਧਕ ਅਫ਼ਸਰ ਭਰਤਵੀਰ ਸਿੰਘ ਦੁੱਗਲ ...
ਲਹਿਰਾ ਮੁਹੱਬਤ, 21 ਅਕਤੂਬਰ (ਭੀਮ ਸੈਨ ਹਦਵਾਰੀਆ) - '23 ਅਕਤੂਬਰ (ਸਨਿਚਰਵਾਰ) ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਮੋਰਿੰਡਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ |' ਇਸ ਗੱਲ ਦਾ ...
ਸੀਂਗੋ ਮੰਡੀ, 21 ਅਕਤੂਬਰ (ਲੱਕਵਿੰਦਰ ਸ਼ਰਮਾ) - ਪਿੰਡ ਨਥੇਹਾ ਦੇ ਜੰਮਪਲ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੀ ਟੀਮ ਨੂੰ ਖੇਤਰ ਵਿਚ ਸਮਾਜ ਭਲਾਈ ਦੀ ਲੜੀ ਨੂੰ ਹੋਰ ਅੱਗੇ ਤੋਰ ਕੇ ਲੋਕਾਂ ਦਾ ਭਲਾ ਕਰਨ ਦੀ ਅਪੀਲ ਕੀਤੀ ਹੈ ...
ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਗੇਲ ਇੰਡੀਆ ਕੰਪਨੀ ਵਲੋਂ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਤੋਂ ਕਈ ਪਿੰਡਾਂ ਦੀਆਂ ਜ਼ਮੀਨਾਂ ਵਿਚੋਂ ਦੀ ਵਿਛਾਈ ਗਈ ਜ਼ਮੀਨ ਦੋਜ ਗੈਸ ਪਾਈਪ ਲਾਈਨ ਦਾ ਕਿਸਾਨਾਂ ਨੂੰ ਜ਼ਮੀਨ ਦਾ ਬਣਦਾ ਮੁਆਵਜ਼ਾ ਦੇਣ ਸਮੇਂ ਕੀਤੇ ਗਏ ...
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਤੋਂ ਇਲਾਵਾ ਕਲਿਆਣ ਸੁੱਖਾ, ਸੱਦਾ, ਕਲਿਆਣ ਮਲਕਾ, ਹਿੰਮਤਪੁਰਾ, ਬੁਰਜ ਡੱਲਾ, ਨਾਥਪੁਰਾ, ਗੰਗਾ ਅਤੇ ਅਤੇ ਗਿੱਦੜ ਆਦਿ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੰਚਾਈ ਮੰਤਰੀ ਨੂੰ ...
ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਜਾਗਿ੍ਤੀ ਸਪੀਚ ਅਤੇ ਹੀਅਰਿੰਗ ਬਠਿੰਡਾ ਵਲੋਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰ੍ਹਾ ਦੀ ਅਗਵਾਈ ਹੇਠ ਐਮ. ਸੀ. ਸਾਹਿਬਾਨਾਂ ਦੇ ਸਹਿਯੋਗ ਨਾਲ ਕੰਨਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਜਾਂਚ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡੀ.ਏ.ਵੀ. ਕਾਲਜ, ਬਠਿੰਡਾ ਦੀ ਕਿ੍ਕਟ ਟੀਮ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਜ਼ੋਨਲ ਕਿ੍ਕਟ ਟੂਰਨਾਮੈਂਟ ਵਿਚ ਜਿੱਤ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਕਾਲਜ ਟੀਮ ਨੇ ਆਪਣੀ ਜਿੱਤ ਦਾ ...
ਬਾਲਿਆਂਵਾਲੀ, 21 ਅਕਤੂਬਰ (ਕੁਲਦੀਪ ਮਤਵਾਲਾ)- ਜਿਉਂ-ਜਿਉਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਿਉਂ-ਤਿਉਂ ਸਿਆਸੀ ਘਮਾਸਾਨ ਵੀ ਵੱਧਦਾ ਨਜ਼ਰ ਆ ਰਿਹਾ ਹੈ | ਵਿਧਾਨ ਸਭਾ ਹਲਕਾ ਮੌੜ (ਪਹਿਲਾਂ ਜੋਗਾ) ਨੂੰ ਅਕਸਰ ਪੰਥਕ ਹਲਕਾ ਕਿਹਾ ਜਾਂਦਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX