ਰਾੜਾ ਸਾਹਿਬ, 21 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਸੂਬੇ ਦੇ ਸਰਕਾਰੀ ਕਾਲਜਾਂ ਨੂੰ 18-20 ਸਾਲਾਂ ਤੋ ਚਲਾ ਰਹੀ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਰੋਜ਼ਗਾਰ ਨੂੰ ਖੋਹਣ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ¢ ਇੱਕ ਪਾਸੇ ਘਰ-ਘਰ ਰੁਜ਼ਗਾਰ ਦੇਣ ਦਾ ਨਾਅਰਾ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿਚ ਧੱਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਨੌਜਵਾਨ ਮੁਲਾਜ਼ਮ ਸਰਕਾਰੀ ਕਾਲਜਾਂ ਵਿਚ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਕੇ ਸਰਕਾਰੀ ਕਾਲਜਾਂ ਨੂੰ ਸਾਂਭੀ ਬੈਠੇ ਹਨ | ਉਨ੍ਹਾਂ ਨੂੰ ਵੀ ਰੋਜ਼ਗਾਰ ਤੋਂ ਵਾਂਝਾ ਕਰਨ ਲਈ ਸਰਕਾਰੀ ਕਾਲਜਾਂ ਵਿਚ ਨਵੀਆਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਦੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਕਾਲਜਾਂ ਦੇ ਸਾਰੇ ਕੰਮ ਕਾਰ ਠੱਪ ਕਰਕੇ ਤੇ ਮੁਕੰਮਲ ਹੜਤਾਲ ਕਰਕੇ ਕਾਲਜ ਦੇ ਗੇਟ ਦੇ ਅੱਗੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸਮੇਂ ਕੀਤਾ¢ਇਸ ਮੌਕੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਸੁਖਜੀਤ ਸਿੰਘ, ਅਵਤਾਰ ਸਿੰਘ, ਵਰਿੰਦਰ ਸਿੰਘ, ਪ੍ਰਦੀਪ ਸਿੰਘ, ਰਾਜਵਿੰਦਰ ਸਿੰਘ, ਪੂਨਮ, ਰੁਪਿੰਦਰ ਸਿੰਘ, ਮਨਿੰਦਰ ਸਿੰਘ, ਜੋਗਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿਚ 1873 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 962 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਹਨ, ਜਦ ਕਿ 400 ਦੇ ਕਰੀਬ ਮਨਜ਼ੂਰ ਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ ਅਤੇ ਨਵਾੇ ਖੋਲ੍ਹੇ ਸਰਕਾਰੀ ਕਾਲਜਾਂ ਵਿਚ ਵੀ 160 ਅਸਾਮੀਆਂ ਖਾਲੀ ਹਨ¢ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਸਲ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੀ ਹੈ¢ ਤਾਂ ਉਹ ਨਿਰੋਲ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ | ਜਿਨ੍ਹਾਂ 'ਤੇ ਕੋਈ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਨਹੀਂ ਕਰ ਰਿਹਾ ¢ ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋ ਸਰਕਾਰ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਤੋਂ ਪੀ. ਟੀ. ਏ. ਫ਼ੰਡ ਉਗਰਾਹ ਕੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖ਼ਾਹ ਦਿੱਤੀ ਹੈ¢ਜਿਸ ਨਾਲ ਬਹੁਤ ਸਾਰੇ ਗਰੀਬ ਵਿਦਿਆਰਥੀ ਪੀ. ਟੀ. ਏ. ਫ਼ੰਡਾਂ ਦਾ ਬੋਝ ਨਾ ਝੱਲਣ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ¢ ਇਨ੍ਹਾਂ ਨਵੀਆਂ ਅਸਾਮੀਆਂ ਦੇ ਖਿਲਾਫ ਸੂਬੇ ਭਰ ਵਿਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਚੁੱਲੇ੍ਹ ਠੰਡੇ ਕਰਕੇ ਉਨ੍ਹਾਂ ਨੂੰ ਦਿਵਾਲੀ ਦਾ ਤੋਹਫ਼ਾ ਦੇਣ ਜਾ ਰਹੀ ਹੈ, ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਭੁਗਤਣਾ ਪਵੇਗਾ ¢ ਇਸ ਸਮੇਂ ਕਾਲਜ ਵਿਦਿਆਰਥੀ ਵੀ ਸ਼ਾਮਿਲ ਸਨ |
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-59 ਸਾਲ ਪਹਿਲਾਂ ਲਦਾਖ਼ ਵਿਚ ਹਾਟ ਸਪਰਿੰਗ ਨਾਂ ਦੇ ਸਥਾਨ ਤੇ 21 ਅਕਤੂਬਰ 1959 ਨੂੰ ਦੇਸ਼ ਦੀ ਰਾਖੀ ਕਰਦੇ ਚੀਨੀ ਫ਼ੌਜ ਦੇ ਹਮਲੇ ਵਿਚ ਮਾਰੇ ਗਏ ਸੀ.ਆਰ.ਪੀ.ਐੱਫ. ਦੇ 10 ਜਵਾਨਾਂ ਦੀ ਯਾਦ ਵਿਚ ਐੱਸ.ਐੱਸ.ਪੀ. ਦਫ਼ਤਰ ਵਿਖੇ ਸ਼ਰਧਾਂਜਲੀ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਇਸਕਾਨ ਫ਼ੈਸਟੀਵਲ ਕਮੇਟੀ ਖੰਨਾ, ਕੱਤਕ ਮਹੀਨੇ ਦੇ ਪਹਿਲੇ ਦਿਨ, ਇਸਕਾਨ ਪ੍ਰਚਾਰ ਕੇਂਦਰ ਵਿਚ ਦੀਪ ਦਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਇਸਕਾਨ ਫੈਸਟੀਵਲ ਕਮੇਟੀ, ਸ਼ਹਿਰ ਤੋਂ ਪਹੁੰਚੇ ਵੱਖ-ਵੱਖ ਇਲਾਕਿਆਂ ਦੇ ਖੰਨਾ ਦੇ ...
ਰਾੜਾ ਸਾਹਿਬ, 21 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਵਾਲਮੀਕੀ ਨੌਜਵਾਨ ਸਭਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂਰਿਸ਼ੀ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸਭਾ ਦੇ ਸਮੂਹ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਹਾਂ ਰਿਸ਼ੀ ਭਗਵਾਨ ਵਾਲਮੀਕ ਦੇ ਜਨਮ ਦਿਵਸ ਦੇ ਮੌਕੇ ਤੇ ਸਥਾਨਕ ਗਊਸ਼ਾਲਾ ਰੋਡ ਤੇ ਵਾਲਮੀਕ ਨੌਜਵਾਨ ਸਭਾ ਵਲੋਂ ਇਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪੀ. ਏ. ਸੀ. ਦੇ ਮੈਂਬਰ ਇਕਬਾਲ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ /ਮਨਜੀਤ ਸਿੰਘ ਧੀਮਾਨ)-ਪੰਜਾਬ ਸਰਕਾਰ ਵਲੋਂ ਦੋ ਕਿੱਲੋਵਾਟ ਤੱਕ ਲੋਡ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲਾ ਬਕਾਇਆ ਮੁਆਫ਼ ਕਰਨ ਅਤੇ ਕੱਟੇ ਗਏ ਕੁਨੈਕਸ਼ਨ ਦੁਬਾਰਾ ਜੋੜਨ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ...
ਦੋਰਾਹਾ, 21 ਅਕਤੂਬਰ, (ਜਸਵੀਰ ਝੱਜ)-ਦੋਰਾਹਾ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ/ਟ੍ਰਾਂਸਕੋ ਡਵੀਜ਼ਨ ਦੋਰਾਹਾ ਕਮੇਟੀ ਦੀ ਹੰਗਾਮੀ ਮੀਟਿੰਗ ਸਰਬਜੀਤ ਸਿੰਘ ਘੁਡਾਣੀ ਦੀ ਪ੍ਰਧਾਨਗੀ ਹੇਠ ਦੋਰਾਹਾ ਵਿਖੇ ਹੋਈ | ਡਵੀਜ਼ਨ ਸਕੱਤਰ ਹਰਭੂਲ ਸਿੰਘ ਨੇ ਪੈੱ੍ਰਸ ਨੂੰ ਲਿਖਤੀ ...
ਖੰਨਾ, 21 ਅਕਤੂਬਰ (ਮਨਜੀਤ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 2 ਸਕੇ ਭਰਾਵਾਂ ਨੂੰ ਕਾਬੂ ਕੀਤਾ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ਹਰਪਾਲ ਸਿੰਘ ਪੁਲਿਸ ...
ਖੰਨਾ, 21 ਅਕਤੂਬਰ (ਮਨਜੀਤ ਧੀਮਾਨ)-ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਵਿਖੇ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਲਿਖਾਏ ਬਿਆਨਾਂ 'ਚ ...
ਖੰਨਾ, 21 ਅਕਤੂਬਰ (ਮਨਜੀਤ ਧੀਮਾਨ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਵਿਖੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਖੰਨਾ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਵਾਸੀ ਵਾਰਡ ...
ਗੁਰੂਸਰ ਸੁਧਾਰ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਟੂਸਾ ਦੀ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਗੁਰਦੁਆਰਾ ਕਮੇਟੀ ਤੇ ਪਿੰਡ ਦੇ ਵਿਦੇਸ਼ਾਂ 'ਚ ਵਸਦੇ ਪ੍ਰਵਾਸੀ ਸੱਜਣਾਂ ਦੇ ਸਹਿਯੋਗ ਸਦਕਾ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ 24 ਅਕਤੂਬਰ ਨੂੰ ...
ਖੰਨਾ, 21 ਅਕਤੂਬਰ (ਮਨਜੀਤ ਧੀਮਾਨ)-ਪੁਲਿਸ ਵਿਭਾਗ ਵਿਚ ਵਧੀਆ ਸੇਵਾਵਾਂ ਕਰਨ ਦੇ ਬਦਲੇ ਏ.ਐੱਸ.ਆਈ. ਜਗਜੀਵਨ ਰਾਮ ਨੂੰ ਪੁਲਿਸ ਹੈੱਡਕੁਆਟਰ ਵਲੋਂ ਤਰੱਕੀ ਦੇ ਕੇ ਸਬ-ਇੰਸਪੈਕਟਰ ਬਣਾਇਆ ਗਿਆ ਹੈ | ਐੱਸ.ਐੱਸ.ਪੀ. ਦਫ਼ਤਰ ਵਿਚ ਇਕ ਸਮਾਰੋਹ ਮੌਕੇ ਐੱਸ.ਐੱਸ.ਪੀ. ਗੁਰਸ਼ਰਨਦੀਪ ...
ਮਲੌਦ, 21 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨੇੜਲੇ ਪਿੰਡ ਉਕਸੀ-ਦੁਧਾਲ ਵਿਖੇ ਖੰਡ ਮਿੱਲ ਸਲਾਣਾ (ਅਮਲੋਹ) ਦੇ ਅਧਿਕਾਰੀਆਂ ਵਲੋਂ ਇਲਾਕੇ ਦੇ ਕਿਸਾਨ ਗੰਨਾ ਉਤਪਾਦਕਾਂ ਨਾਲ ਮੀਟਿੰਗ ਕੀਤੀ ਗਈ¢ ਜਿਸ ਵਿਚ ਸਿਹੌੜਾ ਸਰਕਲ ਦੇ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ¢ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦਹਿੜੂ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਥਾਣਾ ਸਿਟੀ 1 ਖੰਨਾ ਦੇ ਥਾਣੇਦਾਰ ਜਗਤਾਰ ਸਿੰਘ ਨਾਲ ਉਦੋਂ ਵੱਡਾ ਹਾਦਸਾ ਵਾਪਰਿਆ, ਜਦੋਂ ਉਹ ਲੁਧਿਆਣਾ ਤੋਂ ਖੰਨਾ ਵੱਲ ਨੂੰ ਆਪਣੀ ਸਵਿਫ਼ਟ ਕਾਰ ਵਿਚ ਆ ਰਹੇ ਸਨ, ਜਿਸ ਵਿਚ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਦਿਨ ਬੁੱਧਵਾਰ ਦੀ ਰਾਤ ਨੂੰ ਪਿੰਡ ਬੀਜਾ ਦੇ ਇਕ 21 ਸਾਲਾ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਪਹਿਚਾਣ ਦਵਿੰਦਰ ਕੁਮਾਰ (ਅਮਨ) ਪੁੱਤਰ ਤਜਿੰਦਰ ਕੁਮਾਰ ਵਾਸੀ ਪਿੰਡ ਬੀਜਾ ਵਜੋਂ ਹੋਈ ਹੈ¢ ਸੂਚਨਾ ਮਿਲਦਿਆਂ ...
ਦੋਰਾਹਾ, 21 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਹਲਕਾ ਪਾਇਲ ਦੇ ਵਿਧਾਨਕਾਰ ਲਖਵੀਰ ਸਿੰਘ ਲੱਖਾ ਨੇ ਅੱਜ ਦੋਰਾਹਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਚੇਅਰਮੈਨ ਅਜੀਤ ਸਿੰਘ ਰਾਮਪੁਰ ਦੀ ਹਾਜ਼ਰੀ ਵਿਚ ਆੜ੍ਹਤੀਆਂ ਨਾਲ ਮਿਲਣੀ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ...
ਮਲੌਦ, 21 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸੀਹਾਂ ਸਿੰਘ ਗਿੱਲ ਝੱਲੀ ਸਰਕਾਰੀ ਕਾਲਜ ਸਿੱਧਸਰ ਦੇ ਵੱਖ-ਵੱਖ ਕੰਮਾਂ ਦੀ ਰਿਪੇਅਰ ਵਾਸਤੇ ਪੰਜਾਬ ਸਰਕਾਰ ਦੀ ਤਰਫ਼ੋਂ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਯਤਨਾਂ ਸਦਕਾ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ...
ਦੋਰਾਹਾ, 21 ਅਕਤੂਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਾਰੇ ਵਰਗਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਅਤੇ ਖ਼ਾਸਕਰ ਪਿਛੜੇ ਵਰਗ ਦੇ ਲੋਕਾਂ ਨੂੰ ਰਾਜਨੀਤੀ ਵਿਚ ਅੱਗੇ ਲਿਆ ਕੇ ਦਲਿਤ ਪੱਖੀ ਹੋਣ ਦਾ ਸਬੂਤ ਦਿੱਤਾ ਹੈ | ...
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਸਰਸਵਤੀ ਸੰਸਕਿ੍ਤ ਕਾਲਜ, ਖੰਨਾ ਵਿਖੇ ਸ੍ਰੀ ਰਾਮ ਮੰਦਰ ਨਵੀਨੀਕਰਨ ਕਮੇਟੀ ਦੀ ਇੱਕ ਮੀਟਿੰਗ ਰਜਿੰਦਰ ਪੁਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚੇਅਰਮੈਨ ਹਰਬੰਸ ਲਾਲ ਗਰਗ, ਰਜਿੰਦਰ ਪੁਰੀ ਤੇ ਸੰਸਥਾ ਦੇ ਸਕੱਤਰ ...
ਕੁਹਾੜਾ, 21 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਕੁਹਾੜਾ ਵੱਲੋਂ ਪ੍ਰਧਾਨ ਜਗਜੀਤ ਸਿੰਘ ਭੂਖੜੀ ਦੀ ਪ੍ਰਧਾਨਗੀ ਹੇਠ ਕੁਹਾੜਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ...
ਮਾਛੀਵਾੜਾ ਸਾਹਿਬ, 21 ਅਕਤੂਬਰ (ਸੁਖਵੰਤ ਸਿੰਘ ਗਿੱਲ)-ਕਰੀਬ ਚਾਰ ਦਹਾਕੇ ਪਹਿਲਾਂ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਲੜਕੀਆਂ ਦੇ ਉੱਜਵਲ ਭਵਿੱਖ ਲਈ ਨੈਸ਼ਨਲ ਕਾਲਜ ਫ਼ਾਰ ਵਿਮੈਨ ਤੇ ਮਾਤਾ ਹਰਦੇਈ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਾਂਅ ਦੀਆਂ ਦੋ ਸੰਸਥਾਵਾਂ ...
ਮਾਛੀਵਾੜਾ ਸਾਹਿਬ, 21 ਅਕਤੂਬਰ (ਮਨੋਜ ਕੁਮਾਰ)-ਪੁਲਿਸ ਜ਼ਿਲ੍ਹਾ ਖੰਨਾ ਦੇ ਸਾਂਝ ਕੇਂਦਰ ਵਲੋਂ ਇਕ ਵਿਸ਼ੇਸ਼ ਪਬਲਿਕ ਸੈਮੀਨਾਰ ਨਜ਼ਦੀਕੀ ਪਿੰਡ ਤੱਖਰਾਂ ਵਿਚ ਲਗਾਇਆ ਗਿਆ ¢ ਜਿਸ ਵਿਚ ਸਾਂਝ ਕੇਂਦਰ ਦੇ ਕੰਮਾਂ ਬਾਰੇ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਇਕੱਤਰ ਲੋਕਾਂ ਨੂੰ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਲਲਹੇੜੀ ਰੋਡ ਲਾਈਨਾਂ ਪਾਰ ਇਲਾਕੇ ਵਿਚ ਨਵੀਂ ਬਣ ਰਹੀ ਸੜਕ ਤੇ ਘਟੀਆ ਮਟੀਰੀਅਲ ਲਗਾਉਣ ਦੇ ਦੋਸ਼ ਵਿਚ ਖੰਨਾ ਦੇ ਕਾਂਗਰਸੀ ਆਗੂ ਸਮਾਜ ਸੇਵੀ ਸ਼ਸ਼ੀ ਵਰਧਨ ਕੀਤੀ ਗਈ ਸ਼ਿਕਾਇਤ ਤੇ ਵਿਭਾਗ ਵਲੋਂ ਚੱਲ ਰਹੇ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਪੈਨਸ਼ਨਰ ਐਸੋਸੀਏਸ਼ਨ ਖੰਨਾ ਦੀ ਵਿਸ਼ੇਸ਼ ਮੀਟਿੰਗ ਬਲਬੀਰ ਚੰਦ ਦੀ ਪ੍ਰਧਾਨ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਕਰਮਚਾਰੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਿਲ ਹੋਏ | ਮੀਟਿੰਗ ਵਿਚ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਸੂਬੇ ਵਿਚ ਲੋਕ ਭਲਾਈ ਅਤੇ ਵਿਕਾਸ ਕੰਮਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ | ਇਹ ਗੱਲ ਅੱਜ ਵਾਰਡ 24, 27 ਅਤੇ 23 ਦੇ ਸਾਂਝੇ ਪ੍ਰੋਗਰਾਮ ਵਿਚ ਬੋਲਦੇ ਉਦਯੋਗ ਮੰਤਰੀ ...
ਜੌੜੇਪੁਲ ਜਰਗ, 21 ਅਕਤੂਬਰ (ਪਾਲਾ ਰਾਜੇਵਾਲੀਆ)-ਪੀ. ਕੇ. ਅਕੈਡਮੀ ਰੌਣੀ ਦੇ ਨਤੀਜੇ ਇਸ ਵਾਰ ਵੀ ਸ਼ਾਨਦਾਰ ਰਹੇ | ਅਕੈਡਮੀ ਮੁਖੀ ਪ੍ਰੀਤ ਕਮਲ ਬੈਨੀਪਾਲ, ਪਰਮਵੀਰ ਔਜਲਾ ਅਤੇ ਰਮਨ ਬੈਨੀਪਾਲ ਨੇ ਦੱਸਿਆ ਕਿ ਜਸ਼ਨਦੀਪ ਕੌਰ ਨੇ ਰਾਈਟਿੰਗ 'ਚੋਂ 9, ਓਵਰਆਲ 8 ਬੈਂਡ, ਕਮਲਜੀਤ ਕੌਰ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਹੋਈ ਓਪਨ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਸੂਲੜਾ ਦੇ ਦੋ ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ | ਤਨਵੀਰ ਸਿੰਘ ਅਤੇ ਯੁਵਰਾਜ ਨੇ ਆਲ ਇੰਡੀਆ ਓਪਨ ਬੈਂਚ ਪ੍ਰੈੱਸ ਤੇ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬੀਜਾ ਇਲਾਕੇ ਦੇ ਕਿਸਾਨਾਂ ਦਾ ਵੱਡਾ ਜਥਾ 23 ਅਕਤੂਬਰ ਨੂੰ ਰੇਲਵੇ ਸਟੇਸ਼ਨ ਖੰਨਾ ਤੋਂ 11 ਵਜੇ ਟਰੇਨ ਰਾਹੀਂ ਸਿੰਘੁ ਬਾਡਰ ਲਈ ਰਵਾਨਾ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਸੀਨੀਅਰ ...
ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੱਲ੍ਹ ਜਦੋਂ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਜੋਸ਼ੀ, ਸਾਬਕਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਨਿਲ ਦੱਤ ਫੱਲ੍ਹੀ ਦੇ ਘਰ ਫੱਲ੍ਹੀ ਨੂੰ ਮਿਲਣ ਪਹੁੰਚੇ ਤਾਂ ਉੱਥੇ ਫੱਲ੍ਹੀ ...
ਮਲੌਦ, 21 ਅਕਤੂਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਦੇ ਪਿ੍ੰ. ਅਸ਼ੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਲੁਧਿਆਣਾ ਦੇ ਬੈਨਰ ਹੇਠ 'ਸਭਨਾ ਲਈ ਇਨਸਾਫ਼' ਵਿਸ਼ੇ ...
ਸਮਰਾਲਾ, 21 ਅਕਤੂਬਰ (ਗੋਪਾਲ ਸੋਫਤ)-ਲੁਧਿਆਣਾ ਦੇ ਜ਼ਿਲ੍ਹਾ ਅਧਿਕਾਰੀ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿਖੇ ਨਵੇਂ ਵੋਟਰਾਂ ਅਤੇ ਭਵਿੱਖੀ ਵੋਟਰਾਂ ਵਿਚ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਵਿਦਿਆਰਥੀਆਂ ...
ਡੇਹਲੋਂ, 21 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਜੜਤੌਲੀ ਵਿਖੇ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਰੀਸਰਚ ਇੰਸਟੀਚਿਊਟ ਗੋਪਾਲਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਇਸ ਸਮੇਂ ਮਰੀਜ਼ਾਂ ਨੂੰ ਬੂਟੇ ਵੀ ਵੰਡੇ ਗਏ | ਕੈਂਪ ਦੌਰਾਨ ਕਾਲਜ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਲਾਇਨ ਕਲੱਬ ਖੰਨਾ ਗਰੇਟਰ ਖੰਨਾ ਦੇ ਸਾਰੇ ਮੈਂਬਰ ਅੱਜ ਖੰਨਾ ਦੀ ਗਊਸ਼ਾਲਾ ਪਹੁੰਚੇ ਤੇ ਉਨ੍ਹਾਂ ਨੇ ਗਊਸ਼ਾਲਾ ਦੀ ਸਫ਼ਾਈ ਕੀਤੀ | ਸਾਰੇ ਮੈਂਬਰਾਂ ਨੇ ਗਊ ਮਾਤਾ ਦੀ ਸੇਵਾ ਕੀਤੀ, ਗੁੜ ਖੁਵਾਇਆ ਤੇ ਆਸ਼ੀਰਵਾਦ ਲਿਆ | ਕਲੱਬ ਦੇ ...
ਡੇਹਲੋਂ, 21 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਵਲੋਂ ਹਰ ਮਹੀਨੇ ਦੀ ਤਰਾਂ ਕੱਤਕ ਮਹੀਨੇ ਦੀ ਸੰਗਰਾਂਦ ਸਮੇਂ ਲੋੜਵੰਦ ਪਰਿਵਾਰਾਂ ਨੂੰ ਗੁਰੂ ਨਾਨਕ ਗਰੁੱਪ ਆਫ ਕਾਲਜ਼ਿਜ ਦੇ ਚੇਅਰਮੈਨ ਡਾ: ਬਲਵਿੰਦਰ ਸਿੰਘ ...
ਸਮਰਾਲਾ, 21 ਅਕਤੂਬਰ (ਰਾਮ ਗੋਪਾਲ ਸੋਫਤ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ 37ਵੇਂ ਤਿੰਨ ਰੋਜ਼ਾ ਅਥਲੈਟਿਕ ਮੀਟ ਮੁਕਾਬਲੇ ਆਪਣੇ ਸਬ-ਜੂਨੀਅਰ ਗਰੁੱਪ ਦੇ ਮੁਕਾਬਲਿਆਂ ਨਾਲ ਅੱਜ ਸਮਾਪਤ ਹੋ ਗਏ ਹਨ | ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਪਿ੍ੰਸੀਪਲ ਰੇਵਾ ਟੰਡਨ ਨੇ ...
ਕੁਹਾੜਾ, 21 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਦੇ ਅਗਾਂਹਵਧੂ ਸੋਚ ਦੇ ਮਾਲਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਲੋਕਾਂ ਨੂੰ ਪੇਸ਼ ਆ ਰਹੀ ਵੱਡੀ ਮੁਸ਼ਕਿਲ ਦਾ ਹੱਲ ਕਰਦਿਆਂ 'ਮੇਰਾ ਘਰ ਮੇਰੇ ਨਾਮ' ਯੋਜਨਾ ਦੀ ਸ਼ੁਰੂਆਤ ਕਰ ਕੇ ਪੰਜਾਬ ਦੇ ਲੋਕਾਂ ...
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਕੁੱਝ ਦਿਨ ਪਹਿਲਾਂ ਮੈਰਿਜ ਪੈਲੇਸਾਂ ਵਿਚ ਅਸਲਾ ਤੇ ਹਥਿਆਰ ਲਿਜਾਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮੈਰਿਜ ਪੈਲੇਸਾਂ ਵਿਚ ਗੋਲੀ ਚਲਾਉਣ ਵਾਲੇ ਵਿਅਕਤੀਆਂ ਬਾਰੇ ...
ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ 2022 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਸਰਕਾਰ ਬਣਨ 'ਤੇ ਪੰਜਾਬ 'ਚ 3 ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ...
ਲੁਧਿਆਣਾ, 21 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰ ਸ਼ੇ੍ਰਸ਼ਠ ਨਰੇਸ਼ ਧੀਂਗਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਵਾਧਸ ਦੇ ਯੂਥ ਵਿੰਗ ਪੰਜਾਬ ਦੇ ਪ੍ਰ੍ਰਧਾਨ ਨੀਰਜ ਸੁਭਾਹੂ ਅਤੇ ਜ਼ਿਲ੍ਹਾ ਪ੍ਰਧਾਨ ...
ਫੁੱਲਾਂਵਾਲ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਪਿੰਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮਧਾਮ ਨਾਲ ਕੀਤਾ ਗਿਆ | ਫੁੱਲਾਂ ...
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਕੁੱਝ ਦਿਨ ਪਹਿਲਾਂ ਮੈਰਿਜ ਪੈਲੇਸਾਂ ਵਿਚ ਅਸਲਾ ਤੇ ਹਥਿਆਰ ਲਿਜਾਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮੈਰਿਜ ਪੈਲੇਸਾਂ ਵਿਚ ਗੋਲੀ ਚਲਾਉਣ ਵਾਲੇ ਵਿਅਕਤੀਆਂ ਬਾਰੇ ...
ਪਾਇਲ, 21 ਅਕਤੂਬਰ (ਰਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦਾ ਘੇਰਾ ਪੰਦਰਾਂ ਕਿੱਲੋਮੀਟਰ ਤੋਂ ਵਧਾ ਕੇ ਪੰਜਾਹ ਕਿੱਲੋਮੀਟਰ ਕਰ ਦਿੱਤਾ ਗਿਆ ਹੈ¢ ਇਸ ਨਾਲ ਤਿੰਨ ਰਾਜ ਪ੍ਰਭਾਵਿਤ ਹੋਣਗੇ¢ ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ...
ਪਾਇਲ, 21 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਲਖੀਮਪੁਰ ਵਿਚ ਸ਼ਹੀਦ ਕੀਤੇ ਗਏ ਕਿਸਾਨਾਂ ਦੀਆਂ ਅਸਥੀਆਂ ਨੂੰ ਦੇਸ਼ ਭਰ ਵਿਚ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅੱਜ 22 ਅਕਤੂਬਰ ਨੂੰ ਸ਼ਹੀਦਾਂ ਦੀਆਂ ਅਸਥੀਆਂ ਨੂੰ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਜ਼ਿਲ੍ਹਾ ਲੁਧਿਆਣਾ ਦੇ ੳੱੁਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਂ ਸਿ ) ਡਾ: ਚਰਨਜੀਤ ਸਿੰਘ ਜਲਾਜਣ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਸਰਾਲੀ, ਬਲਾਕ ਖੰਨਾ 1 ਦਾ ਅਚਨਚੇਤ ਨਿਰੀਖਣ ਕੀਤਾ ਗਿਆ¢ ਇਸ ਸਬੰਧੀ ਉਨ੍ਹਾਂ ਕਿਹਾ ਕਿ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਤੇ ਕਮਿਊਨਿਟੀ ਹੈਲਥ ਸੈਂਟਰ, ਮਾਨੂੰਪੁਰ ਦੇ ਐੱਸ.ਐੱਮ.ਓ ਡਾ. ਰਵੀ ਦੱਤ ਦੀ ਅਗਵਾਈ ਵਿਚ ਸੀ.ਐੱਚ.ਸੀ. ਮਾਨੂੰਪੁਰ ਵਿਖੇ ਵਿਸ਼ਵ ਆਇਓਡੀਨ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਸ ਸਮੇਂ ਡਾ. ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਦੇ ਪੋਸਟ ਗੈ੍ਰਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿੱਤ ਸਭਾ ਤੇ ਇੰਗਲਿਸ਼ ਲਿਟਰੇਰੀ ਸੁਸਾਇਟੀ ਵਲੋਂ ਪ੍ਰੋ. ਮੋਹਨ ਸਿੰਘ ਦੀ ਯਾਦ ਨੂੰ ਸਮਰਪਿਤ ਕਾਵਿ ਉਚਾਰਣ ਤੇ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ. ਕਾਲਜ ਫ਼ਾਰ ਵਿਮੈਨ ਦੇ ਨਾਨ ਟੀਚਿੰਗ ਵਿਭਾਗ ਵਲੋਂ ਡਿਪਾਰਟਮੈਂਟ ਐਕਟੀਵਿਟੀ ਵਜੋਂ ਸੀ.ਏ. ਪਾਰਸ ਅਰੋੜਾ ਵਲੋਂ ਇਨਕਮ ਟੈਕਸ 'ਤੇ ਲੈਕਚਰ ਕਰਵਾਇਆ ਗਿਆ | ਇਸ ਮੌਕੇ ਸੀ.ਏ .ਪਾਰਸ ਅਰੋੜਾ ਤੇ ਉਨ੍ਹਾਂ ਦੇ ਪਿਤਾ ਹਰੀਸ਼ ਅਰੋੜਾ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਕਾਂਗਰਸ ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਆਮ ਜਨਤਾ ਮਹਿੰਗਾਈ ਦੀ ਚੱਕੀ 'ਚ ਪਿਸ ਰਹੀ ਹੈ | ਪਰ ਇਨ੍ਹਾਂ ਸਰਕਾਰਾਂ ਨੂੰ ਆਮ ਜਨਤਾ ਦੀ ਸ਼ਾਇਦ ਕੋਈ ਪ੍ਰਵਾਹ ਨਹੀਂ¢ ਇਹ ਗੱਲ ਅੱਜ ...
ਕੁਹਾੜਾ, 21 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਟਾਣੀ ਕਲਾਂ ਵਿਖੇ ਪਿ੍ੰਸੀਪਲ ਸ਼ਾਲੂ ਚਾਨੇ ਦੀ ਸਰਪ੍ਰਸਤੀ ਹੇਠ ਲੀਗਲ ਲਿਟਰੇਸੀ ਕਲੱਬ ਵਲੋਂ ਸੈਮੀਨਾਰ ਕਰਵਾਇਆ ਗਿਆ¢ਜਿਸ ਵਿਚ ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX