ਤਾਜਾ ਖ਼ਬਰਾਂ


ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 22 ਜਨਵਰੀ (ਤਰਨਜੀਤ ਸਿੰਘ ਕਿੰਨੜਾ) ਉੱਚ ਅਧਿਕਾਰੀਆਂ ਦੇ ਤਬਾਦਲੇ....
ਸੰਯੁਕਤ ਸਮਾਜ ਮੋਰਚੇ ਵਲੋਂ 35 ਉਮੀਦਵਾਰਾਂ ਦਾ ਐਲਾਨ, ਲੱਖਾ ਸਿਧਾਣਾ ਨੂੰ ਮੋੜ ਹਲਕੇ ਤੋਂ ਮਿਲੀ ਟਿਕਟ
. . .  1 day ago
ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸਮਾਜ ਮੋਰਚੇ ਵਲੋਂ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਦਸਤਖ਼ਤਾਂ ਹੇਠ 35 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮੋਰਚੇ ਨੇ ਲੱਖਾ ਸਿਧਾਣਾ ਨੇ ਮੌੜ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ...
ਲੁਧਿਆਣਾ 'ਚ ਕੋਰੋਨਾ ਦਾ ਵੱਡਾ ਧਮਾਕਾ, 10 ਮਰੀਜ਼ਾਂ ਦੀ ਮੌਤ ਸਣੇ 1032 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 22 ਜਨਵਰੀ (ਸਲੇਮਪੁਰੀ)- ਲੁਧਿਆਣਾ ਵਿਚ ਅੱਜ 13 ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਗਿਣਤੀ 'ਚ 10 ਮਰੀਜ਼ਾਂ ਦੀ ਜਾਨ ਚਲੀ ਗਈ ਹੈ ਜਦਕਿ ਨਵੇਂ ਪੀੜਤ ਮਰੀਜ਼ਾਂ ਦਾ ਆਉਣਾ ਵੀ ਲਗਾਤਾਰ...
ਬੱਲੂਆਣਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਨਵਾਂ ਉਮੀਦਵਾਰ, ਪ੍ਰਿਥੀ ਰਾਮ ਮੇਘਵਾਲ ਲੜਨਗੇ ਚੋਣ
. . .  1 day ago
ਚੰਡੀਗੜ੍ਹ, 22 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਰੇਲੂ ਹਾਲਾਤ ਕਾਰਨ ਬੱਲੂਆਣਾ ਤੋਂ ਆਪਣਾ ਉਮੀਦਵਾਰ ਹਰਦੇਵ ਸਿੰਘ ਮੇਘ ਦੀ ਬੇਨਤੀ 'ਤੇ ਵਾਪਸ ਲੈ ਲਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਪ੍ਰਿਥੀ ਰਾਮ ਮੇਘਵਾਲ...
ਮਹਿਲ ਕਲਾਂ ਦੇ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)- ਪਿੰਡ ਮਹਿਲ ਕਲਾਂ ਦੇ ਇਕ ਦਲਿਤ ਪਰਿਵਾਰ ਨਾਲ ਸੰਬੰਧਿਤ ਇਕ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਧੀ ਸਿੰਘ (37) ਪੁੱਤਰ ਬੁੱਗਰ ਸਿੰਘ ਵਾਸੀ ਮਹਿਲ ਕਲਾਂ ...
ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਰੈਲੀਆਂ ਅਤੇ ਰੋਡ ਸ਼ੋਅ ’ਤੇ 31 ਜਨਵਰੀ ਤੱਕ ਜਾਰੀ ਰਹੇਗੀ ਪਾਬੰਦੀ
. . .  1 day ago
ਨਵੀਂ ਦਿੱਲੀ, , 22 ਜਨਵਰੀ- ਦੇਸ਼ ਦੇ 5 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਰੈਲੀਆਂ, ਜੁਲੂਸਾਂ ’ਤੇ ਪਾਬੰਦੀ ਨਹੀਂ ਹਟਾਈ ਜਾਵੇਗੀ। ਰੈਲੀਆਂ ਰੋਡ ਅਤੇ ਬਾਈਕ ਸ਼ੋਅ ’ਤੇ ਪਾਬੰਦੀ ਜਾਰੀ..
ਹੋਰਡਿੰਗ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੀ ਕੁੱਟਮਾਰ
. . .  1 day ago
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਅਹੂਜਾ)-ਹਲਕਾ ਆਤਮ ਨਗਰ ਦੇ ਇਲਾਕੇ ਏ.ਟੀ.ਆਈ. ਰੋਡ 'ਤੇ ਹੋਰਡਿੰਗ ਲਗਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੀ ਕੁੱਟਮਾਰ...
ਮੁੱਖ ਮੰਤਰੀ ਚੰਨੀ ਮੇਰੇ ਖ਼ਿਲਾਫ਼ ਧੂਰੀ ਤੋਂ ਚੋਣ ਲੜਨ: ਭਗਵੰਤ ਮਾਨ
. . .  1 day ago
ਅੰਮ੍ਰਿਤਸਰ, 22 ਜਨਵਰੀ- ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਣ ਤੋਂ ਬਾਅਦ ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਰਾਮ ਤੀਰਥ ਮੰਦਰ ’ਚ ਵੀ ਮੱਥਾ ਟੇਕਿਆ...
ਮੇਰੇ ਹੱਥ 'ਚ ਪਾਰਟੀ ਨੇ ਕੈਂਪੇਨ ਦੀ ਅਗਵਾਈ ਕਰਨ ਦਾ ਕੰਮ ਸੌਂਪਿਆ ਹੈ: ਹਰੀਸ਼ ਰਾਵਤ
. . .  1 day ago
ਨਵੀਂ ਦਿੱਲੀ, 22 ਜਨਵਰੀ- ਉੱਤਰਾਖੰਡ 'ਚ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ 'ਤੇ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਨੇ ਪ੍ਰਚਾਰ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮੇਰੇ ਹੱਥਾਂ 'ਚ ਸੌਂਪੀ ਹੈ। ਮੇਰਾ ਕੰਮ ਬਹੁਮਤ ਹਾਸਲ ਕਰਨਾ ਹੈ। ਇਕ ਵਾਰ ਬਹੁਮਤ...
ਬੇਖ਼ੌਫ ਚੋਰਾਂ ਨੇ ਆਵਾਜਾਈ ਭਰਪੂਰ ਸੜਕ ਤੇ ਦੋ ਦੁਕਾਨਾਂ ਦੇ ਤੋੜੇ ਸ਼ਟਰ
. . .  1 day ago
ਜੰਡਿਆਲਾ ਮੰਜਕੀ, 22ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਚੋਣਾਂ ਦੇ ਮਾਹੌਲ ਵਿਚ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਕੀਤੇ ਜਾਂਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਅਤੇ 24 ਘੰਟੇ ਆਵਾਜਾਈ ਭਰਪੂਰ ...
'ਆਪ' ਕੋਆਰਡੀਨੇਟਰ ਕਸ਼ਮੀਰ ਕੌਰ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰਸਹਾਏ, 22 ਜਨਵਰੀ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਕਸ਼ਮੀਰ ਕੌਰ ਗੁਰੂ ਹਰਸਹਾਏ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ...
ਸੰਗਰੂਰ ਦੇ ਡਾ.ਦਵਿੰਦਰ ਵਰਮਾ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ
. . .  1 day ago
ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)-ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਅਖਾੜੇ ਵਿਚ ਅੱਜ ਸੰਗਰੂਰ ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ ਭਰਾਜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਸੰਗਰੂਰ ਸ਼ਹਿਰ ਦੇ ਡਾਕਟਰ ਦਵਿੰਦਰ ਵਰਮਾ ਨੇ ਸਾਥੀਆਂ
ਮੁਹੰਮਦ ਮੁਸਤਫ਼ਾ ਦੀ ਵਾਇਰਲ ਵੀਡੀਓ ਨੂੰ ਲੈ ਕੇ ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 22 ਜਨਵਰੀ (ਸੁਰਿੰਦਰਪਾਲ ਸਿੰਘ)- ਭਾਜਪਾ ਨੇਤਾ ਸ਼ਾਜ਼ੀਆ ਇਲਮੀ ਨੇ ਮੁਹੰਮਦ ਮੁਸਤਫ਼ਾ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਕਿਹਾ ਹੈ ਕਿ ਮਲੇਰਕੋਟਲਾ 'ਚ ਆਪਣੀ ਪਤਨੀ ਲਈ ਪ੍ਰਚਾਰ ਕਰਦਿਆਂ ਜਿਸ ਤਰ੍ਹਾਂ ਗੱਲ ਕਰ ਰਹੇ ਹਨ ਅਤੇ ਕੰਮ ਲਈ ਲੜਨ ਦੀ ਗੱਲ...
ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 206 ਨਵੇਂ ਆਏ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 22 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫ਼ਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 206 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 1 ਮਰੀਜ਼ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ...
ਪੰਜਾਬ 'ਚ ਸਿਰਫ਼ ਕੇਜਰੀਵਾਲ ਦੇ ਪੋਸਟਰ ਲੱਗੇ, ਭਗਵੰਤ ਮਾਨ ਸਿਰਫ਼ ਕਠਪੁਤਲੀ ਸੁਖਬੀਰ ਸਿੰਘ ਬਾਦਲ
. . .  1 day ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਜਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਆਪਣੇ ਚੋਣ ਹਲਕੇ 'ਚ ਪਹੁੰਚੇ। ਇਸ ਮੌਕੇ ...
ਪੱਛਮੀ ਬੰਗਾਲ: ਹਾਵੜਾ ਵਿਚ ਇਕ ਥਰਮੋਕੋਲ ਫੈਕਟਰੀ ਵਿਚ ਲੱਗ ਭਿਆਨਕ ਅੱਗ
. . .  1 day ago
ਹਾਵੜਾ, 22 ਜਨਵਰੀ-ਪੱਛਮੀ ਬੰਗਾਲ ਦੇ ਹਾਵੜਾ ਦੇ ਡੋਮਜੂਰ ਥਾਣਾ ਖੇਤਰ ਦੇ ਰਾਜਾਪੁਰ ਇਲਾਕੇ ਵਿਚ ਇੱਕ ਥਰਮੋਕੋਲ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ...
ਵੱਲਾ ਪੁਲਿਸ ਵਲੋਂ ਰਿਵਾਲਵਰ ਤੇ ਦੋ ਕਾਰਾਂ ਸਮੇਤ ਤਿੰਨ ਕਾਬੂ
. . .  1 day ago
ਵੇਰਕਾ, 22 ਜਨਵਰੀ (ਪਰਮਜੀਤ ਸਿੰਘ ਬੱਗਾ) - ਥਾਣਾ ਵੱਲਾ ਦੀ ਪੁਲਿਸ ਵਲੋਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਜਾਇਜ਼ 32 ਬੋਰ ਦਾ...
ਦੂਸਰੀਆਂ ਪਾਰਟੀਆਂ ਤੋਂ ਦੁਖੀਆਂ ਲਈ ਅਕਾਲੀ ਦਲ ਹੀ ਆਸ ਦੀ ਕਿਰਨ - ਸੁਖਬੀਰ ਸਿੰਘ ਬਾਦਲ
. . .  1 day ago
ਮੰਡੀ ਘੁਬਾਇਆ, 22 ਜਨਵਰੀ (ਅਮਨ ਬਵੇਜਾ) - ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਆਪਣੇ ਚੋਣ ਦੌਰੇ 'ਤੇ ਪੁੱਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਇਲਾਕੇ ਦੇ ਸੀਨੀਅਰ ...
ਡਾ. ਰਾਜ ਕੁਮਾਰ ਵੇਰਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਬਸਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਵਿਚ ਸ਼ਾਮਿਲ
. . .  1 day ago
ਛੇਹਰਟਾ, 22 ਜਨਵਰੀ (ਵਡਾਲੀ)- ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਬਸਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ.ਅਸ਼ਵਨੀ ਅਰੋੜਾ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿਚ ਕਾਂਗਰਸ ...
ਦਿੱਲੀ ਕਮੇਟੀ ਦੇ ਜਨਰਲ ਹਾਊਸ 'ਚ ਜ਼ੋਰਦਾਰ ਹੰਗਾਮਾ, ਰੁਕੀ ਵੋਟਿੰਗ
. . .  1 day ago
ਨਵੀਂ ਦਿੱਲੀ, 22 ਜਨਵਰੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ..
ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਤਾਰਦੇਓ ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ...
ਕੋਟਸ਼ਮੀਰ ਦੇ ਲੋਕਾਂ ਵਲੋਂ ਪੁਲਿਸ ਚੌਂਕੀ ਦੇ ਬਾਹਰ ਦਿੱਤਾ ਧਰਨਾ, ਚੌਂਕੀ ਇੰਚਾਰਜ ਮੇਜਰ ਸਿੰਘ ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼
. . .  1 day ago
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ) - ਕੋਟਸ਼ਮੀਰ ਵਿਚ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦੀ ਤਾਇਨਾਤੀ ਉਸ ਸਮੇਂ ਵਿਵਾਦਾਂ ਵਿਚ ਘਿਰਦੀ ਨਜ਼ਰ ਆਈ ਜਦ ਪਿੰਡ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨਿਰੰਜਣ ਸਿੰਘ ਨੇ ਮੇਜਰ ਸਿੰਘ 'ਤੇ ਉਸ ਤੋਂ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ....
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  1 day ago
ਭੀਖੀ, 22 ਜਨਵਰੀ (ਗੁਰਿੰਦਰ ਸਿੰਘ ਔਲਖ)- ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਅੱਜ ਸਵੇਰੇ ਕਰੀਬ ਨੌਂ ਵਜੇ ਆਈ ਟਵੰਟੀ ਕਾਰ ਤੇ ਗੈਸ ਵਾਲੇ ਟੈਂਕਰ 'ਚ ਹਾਦਸਾ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਪਤੀ ਪਤਨੀ ਤੇ ਉਨ੍ਹਾਂ ...
ਅਸੀਂ ਇਹ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ-ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 22 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ ਅਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੁੱਖ ਟੀਚਾ ਹੈ। ਨਵਜੋਤ ਸਿੰਘ ਸਿੱਧੂ ...
ਆਪਣੇ ਚੋਣ ਹਲਕੇ 'ਚ ਵੱਖ-ਵੱਖ ਵਰਗਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ
. . .  1 day ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਚੋਣ ਹਲਕੇ 'ਚ ਪਹੁੰਚੇ। ਇੱਥੇ ਸ. ਬਾਦਲ ਸਭ ਤੋ ਪਹਿਲਾਂ ਪ੍ਰੇਮ ਵਲੇਚਾ ਦੇ ਨਿਵਾਸ ਸਥਾਨ ਤੇ ਕੌਂਸਲਰਾਂ ਨਾਲ ਮੀਟਿੰਗ ਕਰਨਗੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਮਾਨਸਾ

ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਜਾਰੀ

ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਜਾਰੀ ਰਹੇ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਚੱਲ ਕੇ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਵਾਪਸ ਲੈਣ ਤੱਕ ਅੰਦੋਲਨ ਜਾਰੀ ਰਹੇਗਾ | ਉਨ੍ਹਾਂ ਮੰਗ ਕੀਤੀ ਕਿ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ | ਇਸ ਮੌਕੇ ਸੁਖਚਰਨ ਸਿੰਘ ਦਾਨੇਵਾਲੀਆ, ਗੁਰਦੀਪ ਸਿੰਘ ਜਟਾਣਾ, ਜਸਵੰਤ ਸਿੰਘ ਜਵਾਹਰਕੇ, ਤੇਜ ਸਿੰਘ ਚਕੇਰੀਆਂ, ਲਾਭ ਸਿੰਘ ਖਿਆਲਾ, ਰਤਨ ਭੋਲਾ, ਜਗਰੂਪ ਸਿੰਘ ਮਾਨਸਾ, ਜੁਗਰਾਜ ਸਿੰਘ, ਗੁਰਚਰਨ ਸਿੰਘ ਜਵਾਹਰਕੇ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਕੀਤਾ ਰੋਸ ਪ੍ਰਗਟ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਰਤੀ ਤੇ ਕਿਸਾਨ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਜਾਗਦੀਆਂ ਜਮੀਰਾਂ ਵਾਲੇ ਲੋਕ ਹੁਣ ਜਿਸ ਦੇ ਸਮਰਥਨ 'ਚ ਖੜ੍ਹਨ ਲੱਗੇ ਹਨ ਅਤੇ ਇਹ ਜਨ ਅੰਦੋਲਨ ਸੱਤਾ ਦੇ ਨਸ਼ੇ 'ਚ ਚੂਰ ਮੋਦੀ ਸਰਕਾਰ ਦਾ ਤਖ਼ਤਾ ਪਲਟ ਕੇ ਰੱਖ ਦੇਵੇਗਾ | ਇਸ ਮੌਕੇ ਸਵਰਨ ਸਿੰਘ ਬੋੜਾਵਾਲ, ਸਵਰਨਜੀਤ ਸਿੰਘ ਦਲਿਓ, ਗੁਰਦੇਵ ਦਾਸ ਬੋੜਾਵਾਲ, ਰੂਪ ਸਿੰਘ ਗੁਰਨੇ ਕਲਾਂ, ਚਾਨਣ ਸਿੰਘ ਔਲਖ, ਰੁਮਾਲਾ ਸਿੰਘ ਬੀਰੋਕੇ, ਬਿੱਟੂ ਸਿੰਘ ਗੁਰਨੇ ਕਲਾਂ, ਹਰਨੇਕ ਸਿੰਘ ਗੁਰਨੇ ਕਲਾਂ, ਮੱਲ ਸਿੰਘ ਬੋੜਾਵਾਲ, ਅਜਾਇਬ ਸਿੰਘ ਔਲਖ, ਦੇਵ ਸਿੰਘ ਗੁਰਨੇ, ਬਲਵੀਰ ਸਿੰਘ ਬੀਰਾ, ਤੇਜਾ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਔਲਖ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਕਾਲੇ ਕਾਨੂੰਨ ਪਾਸ ਕਰਨਾ ਵੀ ਕਾਰਪੋਰੇਟ ਘਰਾਣਿਆਂ ਦੇ ਮਨਸੂਬਿਆਂ 'ਤੇ ਮੋਹਰ ਲਗਾਉਂਦੀ ਹੈ, ਜਿਨ੍ਹਾਂ ਦਾ ਰੱਦ ਹੋਣ ਤੱਕ ਵਿਰੋਧ ਜਾਰੀ ਰਹੇਗਾ | ਇਸ ਮੌਕੇ ਮਨਪ੍ਰੀਤ ਸਿੰਘ ਕਾਹਨਗੜ੍ਹ, ਅਮਰੀਕ ਸਿੰਘ ਗੋਰਖਨਾਥ, ਕਰਨੈਲ ਸਿੰਘ ਧਰਮਪੁਰਾ, ਮੱਖਣ ਸਿੰਘ ਬਰੇਟਾ, ਗੁਰਜੰਟ ਸਿੰਘ ਖੁਡਾਲ, ਸੁਖਵੰਤ ਕੌਰ ਖੁਡਾਲ, ਜਲ ਕੌਰ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ |

ਸੇਵਾ ਕੇਂਦਰਾਂ ਵਿਚ ਸਪੈਸ਼ਲ ਕੈਂਪ 28 ਅਤੇ 29 ਨੂੰ

ਬਠਿੰਡਾ, 22 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਉਪਮੰਡਲ ਪੱਧਰ 'ਤੇ ਆਮ ਲੋਕਾਂ ਲਈ 28 ਅਤੇ 29 ਅਕਤੂਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ ਦੇ ਨਾਲ-ਨਾਲ ਜ਼ਿਲੇ੍ਹ ਦੇ ਸਮੂਹ ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ

ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਰੂਪੀ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸ਼ਬਦ ਚੌਕੀ ...

ਪੂਰੀ ਖ਼ਬਰ »

ਐੱਨ.ਡੀ.ਆਰ.ਐੱਫ. ਦੇਵੇਗੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਸਿਖਲਾਈ

ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀ-ਕੀ ਸਾਵਧਾਨੀਆਂ ਜਾਂ ਉਪਰਾਲੇ ਕਰਨੇ ਚਾਹੀਦੇ ਹਨ, ਉਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਐਨ.ਡੀ.ਆਰ.ਐਫ. ਵਲੋਂ ਆਈ ਟੀਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ | ...

ਪੂਰੀ ਖ਼ਬਰ »

ਮੁਸਲਿਮ ਫ਼ਰੰਟ ਵਲੋਂ ਸਿੱਦੀਕੀ ਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ 'ਚ ਡੱਕਣ ਦੇ ਵਿਰੋਧ 'ਚ ਰੋਸ ਮੁਜ਼ਾਹਰਾ

ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਮੁਸਲਿਮ ਫ਼ਰੰਟ ਪੰਜਾਬ ਵਲੋਂ ਉੱਤਰ ਪ੍ਰਦੇਸ਼ ਸਰਕਾਰ ਵਲੋਂ ਮੌਲਾਨਾ ਕਲੀਮ ਸਿੱਦੀਕੀ ਤੇ ਸਾਥੀਆਂ ਦੀ ਗਿ੍ਫ਼ਤਾਰੀ ਅਤੇ ਲਖੀਮਪੁਰ ਖੀਰੀ ਘਟਨਾ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰੀ ਪੁਲਿਸ ਬੁਢਲਾਡਾ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

ਬੁਢਲਾਡਾ, 22 ਅਕਤੂਬਰ (ਸੁਨੀਲ ਮਨਚੰਦਾ)-ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ 'ਚ ਪੁਲਿਸ ਨੇ ਪੁਰੀ ਤਰ੍ਹਾਂ ਚੌਕਸੀ ਵਧਾਈ ਹੋਈ ਹੈ | ਇਹ ਪ੍ਰਗਟਾਵਾ ਏ. ਐਸ. ਪੀ. ਮਨਿੰਦਰ ਸਿੰਘ ਨੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਰੇਲ ਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ

ਬਰੇਟਾ, 22 ਅਕਤੂਬਰ (ਜੀਵਨ ਸ਼ਰਮਾ)-ਸਥਾਨਕ ਰੇਲਵੇ ਟਰੈਕ 'ਤੇ ਇਕ ਵਿਅਕਤੀ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਰਾਮਦੇਵ (52) ਵਾਸੀ ਬਰੇਟਾ ਪਿੰਡ ਆਰਥਿਕ ਤੰਗੀ ਦੇ ਚੱਲਦਿਆਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ...

ਪੂਰੀ ਖ਼ਬਰ »

ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਸਿਵਲ ਸਰਜਨ ਵਲੋਂ ਮੀਟਿੰਗ

ਮਾਨਸਾ, 22 ਅਕਤੂਬਰ (ਸਟਾਫ਼ ਰਿਪੋਰਟਰ)-ਡੇਂਗੂ ਦੇ ਪ੍ਰਕੋਪ ਨੂੰ ਦੇਖਦੇ ਹੋਏ ਡਾ. ਹਿਤਿੰਦਰ ਕੌਰ ਕਲੇਰ ਸਿਵਲ ਸਰਜਨ ਮਾਨਸਾ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਾਨਸਾ 'ਚ 42 ਡੇਂਗੂ ਦੇ ਪਾਜ਼ੀਟਿਵ ਕੇਸ ...

ਪੂਰੀ ਖ਼ਬਰ »

ਐੱਸ.ਡੀ.ਐੱਮ.ਦਫ਼ਤਰ ਅੱਗੇ ਕਿਸਾਨ ਧਰਨਾ 17ਵੇਂ ਦਿਨ 'ਚ ਦਾਖ਼ਲ

ਬੁਢਲਾਡਾ, 22 ਅਕਤੂਬਰ (ਸਵਰਨ ਸਿੰਘ ਰਾਹੀ)-ਕੁਝ ਸਮਾਂ ਪਹਿਲਾਂ ਰੇਲ ਹਾਦਸੇ 'ਚ ਮਾਰੇ ਗਏ ਪਿੰਡ ਰਾਮਨਗਰ ਭੱਠਲਾਂ ਦੇ ਕਿਸਾਨ ਪਰਮਾ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿਵਾਉਣ ਲਈ ਸਥਾਨਕ ਐਸ.ਡੀ.ਐਮ.ਦਫ਼ਤਰ ਅੱਗੇ ਜਾਰੀ ਦਿਨ ...

ਪੂਰੀ ਖ਼ਬਰ »

ਮਜ਼ਦੂਰ ਵਰਗ ਦੀਆਂ ਮੰਗਾਂ ਸੰਬੰਧੀ ਧਰਨਾ, ਸ਼ਹਿਰ 'ਚ ਕੀਤਾ ਰੋਸ ਮਾਰਚ

ਬੁਢਲਾਡਾ, 22 ਅਕਤੂਬਰ (ਸਵਰਨ ਸਿੰਘ ਰਾਹੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਮਰਦ ਔਰਤਾਂ ਵਲੋਂ ਪੰਜ-ਪੰਜ ਮਰਲੇ ਪਲਾਟ ਵੰਡਣ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਰੋਸ, ਮਜ਼ਦੂਰਾਂ ਵਰਗ ਦੇ ਸਮੁੱਚੇ ਕਰਜ਼ੇ ਬਿਨਾਂ ਸ਼ਰਤ ਮੁਆਫ਼ ਕਰਨ ਅਤੇ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਦੇਵੇ ਫ਼ਸਲਾਂ ਦਾ ਮੁਆਵਜ਼ਾ-ਸੁਖਵੀਰ ਮਾਈਸਰਖਾਨਾ

ਮੌੜ ਮੰਡੀ, 22 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜ਼ਰੀਵਾਲ ਸਰਕਾਰ ਵਲੋਂ ਬੀਤੇ ਸਮੇਂ ਵਿਚ ਮੀਂਹ ਕਾਰਨ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਪੰਜਾਹ ਹਜ਼ਾਰ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ | ਦਿੱਲੀ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ...

ਪੂਰੀ ਖ਼ਬਰ »

ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ 'ਤੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ

ਰਾਮਾਂ ਮੰਡੀ, 22 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਆਲ ਇੰਡੀਆਂ ਕਾਂਗਰਸ ਕਮੇਟੀ ਵਲੋਂ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਨੇ ਹਲਕਾ ਤਲਵੰਡੀ ਸਾਬੋ ਕਾਂਗਰਸ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ...

ਪੂਰੀ ਖ਼ਬਰ »

ਉੱਭਾ ਵਿਖੇ ਤਲਵਾਰਬਾਜ਼ੀ ਚੈਂਪੀਅਨਸ਼ਿਪ ਅੱਜ ਤੋਂ

ਜੋਗਾ, 22 ਅਕਤੂਬਰ (ਪ. ਪ.)-ਜ਼ਿਲ੍ਹਾ ਮਾਨਸਾ ਤਲਵਾਰਬਾਜ਼ੀ ਐਸੋਸੀਏਸ਼ਨ ਵਲੋਂ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ 23 ਤੋਂ 24 ਅਕਤੂਬਰ ਤੱਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਡਰ-10, 12, 14 ਅਤੇ ਅੰਡਰ 20 ਜੂਨੀਅਰ ਅਤੇ ਸੀਨੀਅਰ ਦੀ ...

ਪੂਰੀ ਖ਼ਬਰ »

ਕੈਂਸਰ ਦੀ ਜਾਂਚ ਲਈ ਸਕਰੀਨਿੰਗ ਕੈਂਪ ਲਗਾਇਆ

ਸਰਦੂਲਗੜ੍ਹ, 22 ਅਕਤੂਬਰ (ਪ.ਪ.)-ਜ਼ਿਲ੍ਹਾ ਮਾਨਸਾ ਦੇ ਬਲਾਕ ਸਰਦੂਲਗੜ੍ਹ ਦੇ ਸਬਸਿਡਰੀ ਸਿਹਤ ਕੇਂਦਰ ਵਿਖੇ ਕੈਂਸਰ ਦੀ ਰੋਕਥਾਮ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਟੀਮ ਵਲੋਂ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ...

ਪੂਰੀ ਖ਼ਬਰ »

ਪਿੰਡਾਂ 'ਚ ਨਰਮਾ ਮੁਆਵਜ਼ੇ ਦੇ ਸੰਘਰਸ਼ ਲਈ ਲਾਮਬੰਦੀ ਮੀਟਿੰਗਾਂ

ਨਥਾਣਾ, 22 ਅਕਤੂਬਰ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਪਿੰਡਾਂ ਭੈਣੀ, ਗੰਗਾ ਅਤੇ ਗਿੱਦੜ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਲੈਣ ਸੰਬੰਧੀ ਚੱਲ ਰਹੇ ਸੰਘਰਸ਼ ਨੂੰ ਹੋਰ ...

ਪੂਰੀ ਖ਼ਬਰ »

7ਵੀਂ ਵਾਹਿਨੀ ਐੱਨ.ਡੀ.ਆਰ.ਐੱਫ਼. ਵਲੋਂ ਫੁੱਟਬਾਲ ਅਤੇ ਬਾਸਕਿਟਬਾਲ ਮੁਕਾਬਲੇ ਕਰਵਾਏ

ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ) - ਸੱਤਵੀਂ ਵਾਹਿਨੀ ਐੱਨ.ਡੀ.ਆਰ.ਐੱਫ਼ ਵਲੋਂ ਹਰ 4 ਰੋਜਾ ਫੁੱਟਬਾਲ ਅਤੇ ਬਾਸਕਿਟਬਾਲ ਖੇਡ ਮੁਕਾਬਲੇ ਕਰਵਾਏ ਗਏ | ਚਾਰ ਦਿਨਾਂ ਚੱਲੇ ਖੇਡ ਮੇਲੇ ਦੌਰਾਨ 13 ਵਾਹਿਨੀ ਨੇ ਫੁੱਟਬਾਲ ਅਤੇ ਬਾਸਕਿਟਬਾਲ ਖੇਡ ਮੁਕਾਬਲਿਆਂ ਵਿਚ ਪਹਿਲਾ ਸਥਾਨ ...

ਪੂਰੀ ਖ਼ਬਰ »

ਕੁਲਾਣਾ ਵਿਖੇ ਸਮਾਜਿਕ ਸੁਰੱਖਿਆ ਬੋਰਡ ਪੰਜਾਬ ਦੇ ਡਾਇਰੈਕਟਰ ਤੇ ਹੋਰ ਕਾਂਗਰਸੀ ਆਗੂਆਂ ਦਾ ਸਨਮਾਨ

ਬੁਢਲਾਡਾ, 22 ਅਕਤੂਬਰ (ਸਵਰਨ ਸਿੰਘ ਰਾਹੀ)-ਨੇੜਲੇ ਪਿੰਡ ਕੁਲਾਣਾ ਵਿਖੇ ਸਮਾਜਿਕ ਸੁਰੱਖਿਆ ਤੇ ਕਿਰਤ ਭਲਾਈ ਬੋਰਡ ਪੰਜਾਬ ਦੇ ਡਾਇਰੈਕਟਰ ਲਾਲ ਸਿੰਘ ਟੌਹੜਾ ਤੇ ਹੋਰਨਾਂ ਕਾਂਗਰਸੀ ਆਗੂਆਂ ਦਾ ਸਨਮਾਨ ਕੀਤਾ ਗਿਆ | ਬਲਰਾਜ ਸਿੰਘ ਭੋਲਾ ਕੁਲਾਣਾ ਜ਼ਿਲ੍ਹਾ ਚੇਅਰਮੈਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਵਿਖੇ ਇੰਟਰ ਸਕੂਲ ਧਾਰਮਿਕ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਉਪਰੋਕਤ ਸਕੂਲ ਤੋਂ ਇਲਾਵਾ ਜਵਾਹਰ ਨਵੋਦਿਆ, ...

ਪੂਰੀ ਖ਼ਬਰ »

ਲੋਕ ਅਦਾਲਤਾਂ ਸਬੰਧੀ ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ-ਜ਼ਿਲ੍ਹਾ ਤੇ ਸੈਸ਼ਨ ਜੱਜ

ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨਵਜੋਤ ਕੌਰ ਵਲੋਂ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਮਹੀਨਾਵਾਰ ਅਤੇ ਨੈਸ਼ਨਲ ਲੋਕ ਅਦਾਲਤ ਸਬੰਧੀ ਇਕੱਤਰਤਾ ਕੀਤੀ | ਮੀਟਿੰਗ 'ਚ ਜੱਜਾਂ ਤੋਂ ਇਲਾਵਾ ਬੈਂਕਾਂ ਦੇ ਅਧਿਕਾਰੀ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX