ਤਾਜਾ ਖ਼ਬਰਾਂ


ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਸੱਦੀ
. . .  5 minutes ago
ਨਵੀਂ ਦਿੱਲੀ, 28 ਨਵੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅੱਜ....
ਖੇਮਕਰਨ 'ਚ ਅਚਾਨਕ ਅੱਗ ਲੱਗਣ ਨਾਲ ਇਕ ਗਰੀਬ ਪਰਿਵਾਰ ਦਾ ਘਰ ਸੜ ਕੇ ਸੁਆਹ
. . .  25 minutes ago
ਖੇਮਕਰਨ,28 ਨਵੰਬਰ(ਰਾਕੇਸ਼ ਬਿੱਲਾ) ਪੰਜਾਬ ਪਾਵਰਕਾਮ ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦਾ ਬੜਾ ਵੱਡਾ ਖ਼ਮਿਆਜ਼ਾ ਖੇਮਕਰਨ ਦੇ ਗਰੀਬ ਪਰਿਵਾਰ ਨੂੰ ਭੁਗਤਣਾ ਪੈ .....
ਪ੍ਰਧਾਨ ਮੰਤਰੀ ਅੱਜ 'ਮਨ ਕੀ ਬਾਤ' ਦੇ 83ਵੇਂ ਐਪੀਸੋਡ 'ਚ ਰਾਸ਼ਟਰ ਨੂੰ ਕਰਨਗੇ ਸੰਬੋਧਨ
. . .  33 minutes ago
ਨਵੀਂ ਦਿੱਲੀ,28 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 83ਵੇਂ ਐਪੀਸੋਡ ਵਿਚ....
⭐ਮਾਣਕ - ਮੋਤੀ⭐
. . .  56 minutes ago
⭐ਮਾਣਕ - ਮੋਤੀ⭐
ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
. . .  1 day ago
ਸੁਲਤਾਨਪੁਰ ਲੋਧੀ ,27 ਨਵੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ...
ਦੱਖਣੀ ਅਫਰੀਕਾ ਦੇ 2 ਲੋਕ ਕੋਰੋਨਾ ਪਾਜ਼ੀਟਿਵ, ਨਵੇਂ ਵੇਰੀਐਂਟ ਨੇ ਵਧਾਇਆ ਖਤਰਾ, ਸਕ੍ਰੀਨਿੰਗ ਤੇਜ਼
. . .  1 day ago
ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਮਰਦੇ ਦਮ ਨਹੀਂ ਛੱਡਾਂਗਾ: ਸਿੱਧੂ
. . .  1 day ago
ਵੇਰਕਾ, 27 ਨਵੰਬਰ (ਪਰਮਜੀਤ ਸਿੰਘ ਬੱਗਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕਾ ਪੂਰਬੀ ਦੇ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ...
ਪਿੰਡ ਹੇਰ ਵਿਖੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ
. . .  1 day ago
ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਸੰਯੁਕਤ ਮੋਰਚਾ ਦੇ ਸੀਨੀਅਰ ਨੇਤਾ ਰਾਕੇਸ਼ ਟਿਕੈਤ ਦੀ ਅੰਮ੍ਰਿਤਸਰ ਫੇਰੀ ਦੌਰਾਨ ਪਿੰਡ ਹੇਰ ਵਿਖੇ ਸੁਖਦੇਵ ਸਿੰਘ ਹੇਰ ਦੇ ਗ੍ਰਹਿ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਢੋਲ- ਢਮੱਕੇ ਨਾਲ ਨਿੱਘਾ ਸਵਾਗਤ ...
ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋਣ ਲੱਗੀ
. . .  1 day ago
ਖੇਮਕਰਨ, 27 ਨਵੰਬਰ(ਰਾਕੇਸ਼ ਬਿੱਲਾ)- ਪੰਜਾਬ ਪਾਵਰਕਾਮ ਦੇ ਸਮੂਹ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਚੱਲ ਰਹੀ ਹੜਤਾਲ ਦਾ ਅਸਰ ਦਿੱਖਣ ਲੱਗ ਪਿਆ ਹੈ । ਅੱਜ ਸਰਹੱਦੀ ਖੇਤਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋਈ ਨੁਕਸ ਪੈਣ ਕਾਰਨ ਸਪਲਾਈ ਠੱਪ ਹੈ, ਪਰ ਮੁਰੰਮਤ ਕਰਨ ਲਈ ਮੁਲਾਜ਼ਮ ...
ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ, ਕਿਹਾ ਫਾਸਟ ਵੇ ਦੇ ਨਾਮ 'ਤੇ ਸਰਕਾਰ ਦਾ ਖਾਧਾ ਪੈਸਾ
. . .  1 day ago
ਚੰਡੀਗੜ੍ਹ, 27 ਨਵੰਬਰ-ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ..
ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਲੌਦ/ਲੁਧਿਆਣਾ, 27 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਘਰੇਲੂ..
ਆਮ ਆਦਮੀ ਪਾਰਟੀ ਨੇ ਅਟਾਰੀ ਵਿਖੇ ਕੀਤੀ ਰੈਲੀ
. . .  1 day ago
ਅਟਾਰੀ, 27 ਨਵੰਬਰ (ਗੁਰਦੀਪ ਸਿੰਘ ਅਟਾਰੀ )-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਇੰਚਾਰਜ ਜਸਵਿੰਦਰ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਬੱਸ ਸਟੈਂਡ ਅਟਾਰੀ ਨੇੜੇ ਰੈਲੀ ਕੀਤੀ ਗਈ, ਜਿਸ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਪ੍ਰਧਾਨ ਅਤੇ ਚੰਡੀਗੜ੍ਹ ਦੇ ਆਬਜ਼ਰਵਰ ਡਾ.ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ...
ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫ਼ਤਿਹਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿੱਲ)-ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀઠਬਨਵਾਰੀ ਲਾਲ ਪ੍ਰੋਹਿਤઠਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਰਬਾਰ ਸਾਹਿਬ...
ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਬੈਠਕ ਦੇ ਬਾਅਦ ਹੋਵੇਗੀ ਘੋਸ਼ਿਤ
. . .  1 day ago
ਅੰਮ੍ਰਿਤਸਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ...
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
. . .  1 day ago
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ: ਚੰਨੀ
. . .  1 day ago
ਤਪਾ ਮੰਡੀ,27 ਨਵੰਬਰ (ਪ੍ਰਵੀਨ ਗਰਗ)-ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ...
ਏਅਰਸੈੱਲ ਮੈਕਸਿਸ ਕੇਸ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਏਅਰਸੈੱਲ ਮੈਕਸਿਸ ਕੇਸ 'ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਅਤੇ ਹੋਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਮਾਮਲਿਆਂ ਵਿਚ ਸੰਮਨ ਜਾਰੀ..
ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਪੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2021 ਰੱਦ: ਆਈ.ਸੀ.ਸੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਕੁਆਲੀਫਾਇਰ 2021 ਨੂੰ ਰੱਦ ਕਰ ਦਿੱਤਾ ਗਿਆ ਹੈ...
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਵੀਂ ਦਿੱਲੀ, 27 ਨਵੰਬਰ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਮੁਤਾਬਿਕ, ਮਿਜ਼ੋਰਮ ਦੇ ਚੰਫਾਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।..
ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ-ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ...
ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ- ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ...
ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
. . .  1 day ago
ਮੁਹਾਲੀ,27 ਨਵੰਬਰ- ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ...
ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੇ ਚੀਨ ਦੇ ਸ਼ੇਨ ਸ਼ਿਵੇਈ ਨੇ ਦਿੱਤੀ ਪ੍ਰਤੀਕਿਰਿਆ
. . .  1 day ago
ਬੀਜਿੰਗ,27 ਨਵੰਬਰ- ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਦੇ ਨੇਤਾ ਭਾਰਤ 'ਚ ਟਰੋਲ ਹੋਏ, ਉੱਥੇ ਹੀ ਚੀਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਸੰਬੰਧੀ ਚੀਨ ਦੇ...
ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-ਚੰਨੀ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

ਕਪੂਰਥਲਾ / ਫਗਵਾੜਾ

ਪਾਵਰਕਾਮ ਨੇ 2 ਕਿੱਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਦੇ 24 ਲੱਖ ਦੇ ਬਿੱਲ ਮੁਆਫ਼ ਕੀਤੇ

ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਦੋ ਕਿੱਲੋਵਾਟ ਲੋਡ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਲਈ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਚ ਲਗਾਏ ਗਏ ਸੁਵਿਧਾ ਕੈਂਪਾਂ 'ਚ 24 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ | ਇਨ੍ਹਾਂ 'ਚੋਂ ਕਪੂਰਥਲਾ 'ਚੋਂ 220 ਲਾਭਪਾਤਰੀਆਂ ਨੂੰ 6 ਲੱਖ ਰੁਪਏ ਤੇ ਸੁਲਤਾਨਪੁਰ ਲੋਧੀ ਵਿਚ 478 ਲਾਭਪਾਤਰੀਆਂ ਨੂੰ 18 ਲੱਖ ਰੁਪਏ ਦੀ ਬਿਜਲੀ ਬਿੱਲਾਂ ਦੀ ਮੁਆਫ਼ੀ ਦਿੱਤੀ ਗਈ ਹੈ | ਪਾਵਰਕਾਮ ਵਲੋਂ ਸਥਾਨਕ ਝੰਡਾ ਮੱਲ ਸਕੂਲ 'ਚ ਇਸ ਸਬੰਧੀ ਸੁਵਿਧਾ ਕੈਂਪ ਲਗਾਇਆ ਗਿਆ | ਜਿਸ ਵਿਚ ਬਿਜਲੀ ਬਿੱਲਾਂ ਦੀ ਮੁਆਫ਼ੀ ਲਈ ਫਾਰਮ ਭਰਨ ਦੀ ਸ਼ੁਰੂਆਤ ਸਾਬਕਾ ਕਾਂਗਰਸੀ ਵਿਧਾਇਕਾ ਰਾਜਬੰਸ ਕੌਰ ਰਾਣਾ ਨੇ ਕਰਵਾਈ | ਉਨ੍ਹਾਂ ਪੰਜਾਬ ਸਰਕਾਰ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ ਤੇ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿਚ ਗ਼ਰੀਬ ਲੋਕਾਂ ਨੂੰ ਲਾਭ ਹੋਵੇਗਾ | ਸਾਬਕਾ ਵਿਧਾਇਕਾ ਨੇ ਕਿਹਾ ਕਿ ਦੋ ਕਿੱਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਸਾਰੇ ਖਪਤਕਾਰ, ਜਿਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟੇ ਹੋਏ ਹਨ, ਉਹ ਪਾਵਰਕਾਮ ਵਲੋਂ ਤੁਰੰਤ ਜੋੜ ਕੇ ਉਨ੍ਹਾਂ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ | ਇਸ ਮੌਕੇ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਇੰਦਰਪਾਲ ਸਿੰਘ ਤੇ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਮੰਡਲ ਦਰਸ਼ਨ ਸਿੰਘ ਨੇ ਦੱਸਿਆ ਕਿ ਜਿਹੜੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਮੁੜ ਚਾਲੂ ਕਰਨੇ ਸੰਭਵ ਨਹੀਂ ਹੋਣਗੇ, ਉਨ੍ਹਾਂ ਨੂੰ ਪਾਵਰਕਾਮ ਵਲੋਂ ਲੋੜੀਂਦੇ ਚਾਰਜ ਅਨੁਸਾਰ ਨਵਾਂ ਕੁਨੈਕਸ਼ਨ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਆਉਣ ਵਾਲਾ ਖ਼ਰਚਾ ਵੀ ਸਰਕਾਰ ਵਲੋਂ ਦਿੱਤਾ ਜਾਵੇਗਾ | ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 37 ਹਜ਼ਾਰ ਘਰੇਲੂ ਕੁਨੈਕਸ਼ਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾ ਰਹੇ ਹਨ ਤੇ ਸਰਕਾਰ ਦੀ ਇਸ ਸਕੀਮ ਦਾ ਹਰੇਕ ਯੋਗ ਖਪਤਕਾਰ ਨੂੰ ਲਾਭ ਪਹੁੰਚਾਉਣ ਲਈ ਪਾਵਰਕਾਮ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਯੋਗ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੀ ਮੁਆਫ਼ੀ ਸਬੰਧੀ ਫਾਰਮ ਭਰਵਾਏ ਜਾ ਰਹੇ ਹਨ | ਇਸ ਮੌਕੇ ਪਾਵਰਕਾਮ ਦੇ ਸ਼ਹਿਰੀ ਉਪ ਮੰਡਲ 1 ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ, ਨਗਰ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਜਗਤਾਰ ਸਿੰਘ ਝੀਤਾ, ਕੇਹਰ ਸਿੰਘ, ਦੇਸ਼ ਬੰਦੂ, ਕਰਨ ਮਹਾਜਨ (ਚਾਰੇ ਕੌਂਸਲਰ), ਨਰੈਣ ਵਸ਼ਿਸ਼ਟ ਤੋਂ ਇਲਾਵਾ ਪਾਵਰਕਾਮ ਦੇ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

'ਚਾਂਦ' ਲਈ ਅੱਜ ਹੋਣਗੇ ਸੋਲ੍ਹਾਂ ਸ਼ਿੰਗਾਰ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਭਾਰਤੀ ਸੰਸਕ੍ਰਿਤੀ 'ਚ ਔਰਤਾਂ ਦੇ ਸੋਲ੍ਹਾਂ ਸ਼ਿੰਗਾਰ ਕਰਨ ਦਾ ਬਹੁਤ ਮਹੱਤਵ ਹੈ | ਦੁਲਹਨ ਦਾ ਜਦੋਂ ਤੱਕ ਸੋਲ੍ਹਾਂ ਸ਼ਿੰਗਾਰ ਨਾ ਕੀਤਾ ਜਾਵੇ ਤਦ ਤੱਕ ਉਸ 'ਚ ਕੁੱਝ ਕਮੀ ਜਿਹੀ ਰਹਿੰਦੀ ਹੈ | ਕਰਵਾਚੌਥ ਦੇ ਵਰਤ ਨਾਲ ਜਿੱਥੇ ...

ਪੂਰੀ ਖ਼ਬਰ »

ਬਜ਼ੁਰਗ ਵਿਅਕਤੀ ਵਲੋਂ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ, ਹਰਪਾਲ ਸਿੰਘ)- ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਖੁਰਮਪੁਰ ਵਿਖੇ ਇੱਕ 67 ਸਾਲਾ ਵਿਅਕਤੀ ਨੇ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਸਰਵਣ ਸਿੰਘ ਪੁੱਤਰ ਰਤਨ ਸਿੰਘ ਵਜੋਂ ਹੋਈ ਹੈ | ਐੱਸ.ਐਚ.ਓ ਗਗਨਦੀਪ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਵਿਧਾਇਕ ਦੇ ਗ੍ਰਹਿ ਬਾਹਰ ਦਿੱਤਾ ਧਰਨਾ

ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ, ਥਿੰਦ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ਦੇ ਸੂਬੇ ਦੇ ਵਿਧਾਇਕਾਂ ਦੇ ਘਰਾਂ ਬਾਹਰ ਭੁੱਖ ਹੜਤਾਲਾਂ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਇੱਥੇ ਸੁਲਤਾਨਪੁਰ ਲੋਧੀ ਵਿਖੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਪਾਸੋਂ 9 ਮੋਬਾਈਲ ਫ਼ੋਨ ਤੇ 5 ਸਿੰਮ ਕਾਰਡ ਬਰਾਮਦ

ਕਪੂਰਥਲਾ, 23 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ | ਜਿਸ ਤਹਿਤ ਬੀਤੇ ਦਿਨ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚੋਂ 9 ਮੋਬਾਈਲ ਫ਼ੋਨ, ਪੰਜ ਸਿੰਮ ਕਾਰਡ, 7 ਬੈਟਰੀਆਂ, ਦੋ ਡਾਟਾ ਕੇਬਲ ਤੇ ਇਕ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਵਲੋਂ ਪ੍ਰਾਈਵੇਟ ਪਾਰਕਿੰਗ 'ਚ ਸੁੱਟਿਆ ਕੂੜਾ ਤੇ ਮਲਬਾ ਚੁਕਵਾਉਣ ਦੀ ਮੰਗ

ਫਗਵਾੜਾ, 23 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)-ਇਕ ਪਾਸੇ ਫਗਵਾੜਾ 'ਚ ਡਾਇਰਿਆ, ਡੇਂਗੂ ਮਲੇਰੀਆ ਵਰਗੀ ਮਹਾਂਮਾਰੀ ਕਾਰਨ ਸੈਂਕੜੇ ਲੋਕ ਬਿਮਾਰ ਪਏ ਹਨ ਤਾਂ ਦੂਸਰੇ ਪਾਸੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਬਿਮਾਰੀਆਂ ਦੇ ਬੇਕਾਬੂ ਹੋਣ ਦਾ ...

ਪੂਰੀ ਖ਼ਬਰ »

ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਸ਼ੈੱਡ ਢਾਹੁਣ ਦੇ ਮਾਮਲੇ ਸੰਬੰਧੀ 5 ਵਿਰੁੱਧ ਕੇਸ ਦਰਜ

ਕਪੂਰਥਲਾ, 23 ਅਕਤੂਬਰ (ਸਡਾਨਾ)-ਇਕ ਵਿਅਕਤੀ ਦੀ ਮਾਰਕੁੱਟ ਕਰਨ ਤੇ ਉਸ ਦੇ ਸਮਾਨ ਦੀ ਭੰਨ ਤੋੜ ਕਰਨ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਾਮ ਸਿੰਘ ਵਾਸੀ ਭੰਡਾਲ ਦੋਨਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਕਪੂਰਥਲਾ, 23 ਅਕਤੂਬਰ (ਸਡਾਨਾ)-ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਮਨ ਕੁਮਾਰ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਬਾਦਸ਼ਾਹਪੁਰ ਨੇੜੇ ਕਥਿਤ ਦੋਸ਼ੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਆਇਆ ਸਾਹਮਣੇ

ਕਪੂਰਥਲਾ, 23 ਅਕਤੂਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅੱਜ ਇਕ ਮਾਮਲਾ ਸਾਹਮਣੇ ਆਇਆ ਹੈ, ਜਦਕਿ 1130 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 17850 ਹੈ, ਜਿਨ੍ਹਾਂ ਵਿਚੋਂ 7 ਐਕਟਿਵ ਮਾਮਲੇ ਹਨ ਤੇ 17287 ਮਰੀਜ਼ ਸਿਹਤਯਾਬ ਹੋ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਸਿਧਵਾਂ ਦੋਨਾ ਦੀ ਮੀਟਿੰਗ

ਸਿਧਵਾਂ ਦੋਨਾ, 23 ਅਕਤੂਬਰ (ਅਵਿਨਾਸ਼ ਸ਼ਰਮਾ)-ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਸਿਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਕਮੇਟੀ ਪ੍ਰਧਾਨ ਅਜੀਤ ਸਿੰਘ ਮਠਾੜੂ ਦੀ ਅਗਵਾਈ ਹੇਠ ਬਾਬਾ ਵਿਸ਼ਵਕਰਮਾ ਮੰਦਰ ਸਿਧਵਾਂ ਦੋਨਾ ਵਿਖੇ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਨਾਂਦੇੜ ਮਹਾਰਾਸ਼ਟਰ ਤੋਂ ਭਗਤ ਨਾਮਦੇਵ ਯਾਤਰਾ 'ਚ ਆਈਆਂ ਸੰਗਤਾਂ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ

ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ, ਥਿੰਦ)-ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਤੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 751 ਜਨਮ ਦਿਹਾੜੇ 'ਤੇ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਲਈ ਆਈ ਭਗਤ ਨਾਮਦੇਵ ਯਾਤਰਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਫੇਸਬੁੱਕ 'ਤੇ ਮਹਿਲਾ ਦੀ ਫ਼ੋਟੋ 'ਤੇ ਗਾਲੀ-ਗਲੋਚ ਕਰਨ ਤੇ ਅਪਸ਼ਬਦ ਵਰਤਣ ਸੰਬੰਧੀ ਕੇਸ ਦਰਜ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਫੇਸਬੁੱਕ ਆਈ.ਡੀ. 'ਤੇ ਮਹਿਲਾ ਦੀ ਫ਼ੋਟੋ ਤੇ ਗਾਲੀ ਗਲੋਚ ਕਰਨ ਤੇ ਅਪਸ਼ਬਦ ਵਰਤਣ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਧਾਰਾ 354-ਡੀ (2), 509, 506 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨੇ ਪੁਲਿਸ ...

ਪੂਰੀ ਖ਼ਬਰ »

ਵਿਧਾਇਕ ਚੀਮਾ ਵਲੋਂ ਝੋਨੇ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਮੀਟਿੰਗ

ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਅੱਜ ਖ਼ੁਰਾਕ ਸਪਲਾਈ ਵਿਭਾਗ, ਮੰਡੀ ਬੋਰਡ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਸਾਂਝੀ ਮੀਟਿੰਗ ਕਰਕੇ ਝੋਨੇ ਦੀ ...

ਪੂਰੀ ਖ਼ਬਰ »

ਵਿਦਿਆਰਥੀ ਵੋਟ ਬਣਵਾ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ-ਪਰਮਜੀਤ ਸਿੰਘ, ਅਸ਼ਵਨੀ ਮੈਣੀ

ਕਪੂਰਥਲਾ, 23 ਅਕਤੂਬਰ (ਵਿ.ਪ੍ਰ.)-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ 'ਚ ਚੱਲ ਰਹੀਆਂ ਸਵੀਪ ਗਤੀਵਿਧੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ ਵਿਦਿਆਰਥੀਆਂ ਨੂੰ ਵੋਟ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ

ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਖੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਅਧਿਆਪਕਾ ਬਲਜੀਤ ਕੌਰ ਦੀ ਅਗਵਾਈ 'ਚ ਸਕੂਲ ਦੇ ...

ਪੂਰੀ ਖ਼ਬਰ »

ਭਾਰਤੀ ਕਮੋਡਿਟੀ ਮਾਰਕੀਟ, ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ 'ਤੇ ਵੈਬੀਨਾਰ

ਕਪੂਰਥਲਾ, 23 ਅਕਤੂਬਰ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਵਲੋਂ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵਲੋਂ ਭਾਰਤੀ ਕਮੋਡਿਟੀ ਮਾਰਕੀਟ ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਹੋਣ ਸੰਬੰਧੀ ਕੇਸ ਦਰਜ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਦੁਸਹਿਰਾ ਦੇਖਣ ਗਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 379 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਗੁਰਦੀਪ ਸਿੰਘ ਪੁੱਤਰ ਜੋਗਿੰਦਰ ...

ਪੂਰੀ ਖ਼ਬਰ »

ਹਾਈਕਮਾਨ ਨੇ ਸੁਲਤਾਨਪੁਰ ਹਲਕੇ ਨੂੰ ਸੀਟ ਜਿੱਤਣ ਵਾਲਾ ਉਮੀਦਵਾਰ ਦਿੱਤਾ-ਅਕਾਲੀ ਆਗੂ

ਤਲਵੰਡੀ ਚੌਧਰੀਆਂ, 23 ਅਕਤੂਬਰ (ਪਰਸਨ ਲਾਲ ਭੋਲਾ)-ਜਥੇਦਾਰ ਜਗੀਰ ਸਿੰਘ ਸਾਬਕਾ ਉਪ ਚੇਅਰਮੈਨ ਵੇਰਕਾ ਮਿਲਕ ਪਲਾਂਟ, ਜਥੇ: ਜਗਮੋਹਣ ਸਿੰਘ ਚਾਨਾ, ਯੂਥ ਆਗੂ ਕੀਰਤਨਪਾਲ ਸਿੰਘ ਸੰਧੂ, ਤੇ ਹਰਦਿਆਲ ਸਿੰਘ ਨਿਹਾਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਲਾਈਟ ਹਾਊਸ ਚਰਚ ਵਿਚ 'ਆਪ' ਦੇ ਆਗੂ ਗੁਰਸ਼ਰਨ ਸਿੰਘ ਕਪੂਰ, ਬਲਵਿੰਦਰ ਕੁਮਾਰ ਤੇ ਕਰਨੈਲ ਸਿੰਘ ਦਾ ਸਨਮਾਨ

ਕਪੂਰਥਲਾ, 23 ਅਕਤੂਬਰ (ਵਿ.ਪ੍ਰ.)-ਸਥਾਨਕ ਲਾਈਟ ਹਾਊਸ ਚਰਚ ਮੁਹੱਲਾ ਹਾਥੀਖ਼ਾਨਾ ਵਿਖੇ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਅਹੁਦੇਦਾਰਾਂ ਦੇ ਸਨਮਾਨ 'ਚ ਚਰਚ ਦੇ ਪਾਸਟਰ ਬਲਵਿੰਦਰ ਕੁਮਾਰ ਵਲੋਂ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ 'ਆਪ' ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ...

ਪੂਰੀ ਖ਼ਬਰ »

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ

ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ, ਥਿੰਦ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਦੀ ਇੱਕ ਮੀਟਿੰਗ ਗੁਰਦੁਆਰਾ ਹੱਟ ਸਾਹਿਬ ਨੇੜੇ, ਯੂਨੀਅਨ ਦੇ ਦਫ਼ਤਰ ਵਿਖੇ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਮੀਰੀ ਪੀਰੀ ਸੇਵਕ ਸਭਾ ਨਡਾਲਾ ਵਲੋਂ ਗੁਰਮਤਿ ਸਮਾਗਮ

ਨਡਾਲਾ, 23 ਅਕਤੂਬਰ (ਮਨਜਿੰਦਰ ਸਿੰਘ ਮਾਨ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਮੀਰੀ ਪੀਰੀ ਸੇਵਕ ਸਭਾ ਨਡਾਲਾ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ 4 ਖ਼ਿਲਾਫ਼ ਕੇਸ ਦਰਜ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਕ ਵਿਅਕਤੀ ਦੇ ਘਰ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਚਾਰ ਮੈਂਬਰਾਂ ਖ਼ਿਲਾਫ਼ ਧਾਰ 323, 452, 504, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐਚ.ਓ ਸਿਟੀ ਸ਼ੁਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ...

ਪੂਰੀ ਖ਼ਬਰ »

ਹਫ਼ਤੇ ਤੋਂ ਗੁੰਮ ਵਿਅਕਤੀ ਦੀ ਚਰੀ ਦੇ ਖੇਤ 'ਚੋਂ ਲਾਸ਼ ਮਿਲੀ

ਕਾਲਾ ਸੰਘਿਆਂ, 23 ਅਕਤੂਬਰ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਮਾਧੋਪੁਰ ਜੱਲੋਵਾਲ ਨਿਵਾਸੀ ਗੁਰਦੀਪ ਸਿੰਘ ਦੀ ਚਰੀ ਦੇ ਖੇਤਾਂ 'ਚੋਂ ਇਕ ਹਫ਼ਤੇ ਬਾਅਦ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਗੁਰਦੀਪ ਸਿੰਘ ਜੋ ਮਾਨਸਿਕ ਤੌਰ 'ਤੇ ਥੋੜ੍ਹਾ ...

ਪੂਰੀ ਖ਼ਬਰ »

ਰੇਤਾ ਦੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਕਾਬੂ

ਢਿਲਵਾਂ, 23 ਅਕਤੂਬਰ (ਸੁਖੀਜਾ, ਪ੍ਰਵੀਨ)-ਥਾਣਾ ਢਿਲਵਾਂ ਦੀ ਪੁਲਿਸ ਵਲੋਂ ਇਕ ਰੇਤਾ ਦੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸੁਖਵਿੰਦਰ ਸਿੰਘ ਦਿਓਲ, ਦਵਿੰਦਰ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ...

ਪੂਰੀ ਖ਼ਬਰ »

ਫੂਡ ਵਿੰਗ ਦੀ ਟੀਮ ਨੇ ਮਠਿਆਈ ਦੀਆਂ ਦੁਕਾਨਾਂ ਤੋਂ 4 ਤੋਂ ਵੱਧ ਸੈਂਪਲ ਭਰੇ

ਕਪੂਰਥਲਾ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਤਿਉਹਾਰਾਂ ਨੂੰ ਮੁੱਖ ਰੱਖਦਿਆਂ ਮਠਿਆਈ ਦੀਆਂ ਦੁਕਾਨਾਂ ਦੀ ਅੱਜ ਫੂਡ ਵਿੰਗ ਕਪੂਰਥਲਾ ਦੇ ਸਹਾਇਕ ਕਮਿਸ਼ਨਰ ਹਰਜੋਤਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਮੁਕੁਲ ਗਿੱਲ ਦੀ ਅਗਵਾਈ 'ਚ ਵਿਭਾਗ ਦੀ ਟੀਮ ਵਲੋਂ ਅਚਨਚੇਤ ...

ਪੂਰੀ ਖ਼ਬਰ »

ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਵਲੋਂ ਸੰਗਤ ਸਿੰਘ ਗਿਲਜੀਆਂ ਦਾ ਸਨਮਾਨ

ਬੇਗੋਵਾਲ, 23 ਅਕਤੂਬਰ (ਸੁਖਜਿੰਦਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਵਾਈਸ ਪ੍ਰਧਾਨ ਬਲਰਾਮ ਸਿੰਘ ਰੰਧਾਵਾ ਤੇ ਲੁਬਾਣਾ ਭਾਈਚਾਰਾ ਦੇ ਸੂਬਾ ਪ੍ਰਧਾਨ ਸ਼ਵਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪਿਛਲੇ ਦਿਨੀਂ ਕੈਬਨਿਟ ਮੰਤਰੀ ਬਣੇ ਸੰਗਤ ਸਿੰਘ ਗਿਲਜੀਆ ਦਾ ...

ਪੂਰੀ ਖ਼ਬਰ »

ਡਾ: ਬਲਵਿੰਦਰ ਸਿੰਘ ਐੱਸ.ਸੀ. ਵਿੰਗ ਸਰਕਲ ਫੱਤੂਢੀਂਗਾ ਦੇ ਪ੍ਰਧਾਨ ਨਿਯੁਕਤ

ਫੱਤੂਢੀਂਗਾ, 23 ਅਕਤੂਬਰ (ਬਲਜੀਤ ਸਿੰਘ)-ਪਿੰਡ ਅੰਮਿ੍ਤਪੁਰ, ਰਾਜੇਵਾਲ ਵਿਖੇ ਕਾਂਗਰਸ ਦੇ ਸਰਗਰਮ ਵਰਕਰਾਂ ਦਾ ਪ੍ਰਭਾਵਸ਼ਾਲੀ ਇਕੱਠ ਹੋਇਆ | ਜਿਸ ਦੌਰਾਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਐਨ.ਸੀ.ਸੀ. ਦਾ ਸਾਲਾਨਾ 10 ਦਿਨਾਂ ਸਿਖਲਾਈ ਕੈਂਪ ਜਾਰੀ

ਕਪੂਰਥਲਾ, 23 ਅਕਤੂਬਰ (ਸਡਾਨਾ)-ਕਮਾਂਡਿੰਗ ਅਫ਼ਸਰ ਵਿਸ਼ਾਲ ਉੱਪਲ ਦੇ ਨਿਰਦੇਸ਼ਾਂ ਤਹਿਤ 21 ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦਾ 10 ਦਿਨਾਂ ਸਾਲਾਨਾ ਸਿਖਲਾਈ ਕੈਂਪ 20 ਅਕਤੂਬਰ ਤੋਂ 29 ਅਕਤੂਬਰ ਤੱਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਚੱਲ ਰਿਹਾ ...

ਪੂਰੀ ਖ਼ਬਰ »

ਠੇਕੇਦਾਰ ਵਲੋਂ ਪੁਲ ਤੋੜਨ ਤੇ ਆਰਜ਼ੀ ਰਸਤਾ ਠੀਕ ਨਾ ਬਣਾਉਣ ਕਰਕੇ ਰਾਹਗੀਰ ਹੋ ਰਹੇ ਪ੍ਰੇਸ਼ਾਨ

ਫੱਤੂਢੀਂਗਾ, 23 ਅਕਤੂਬਰ (ਬਲਜੀਤ ਸਿੰਘ)-ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ 'ਤੇ ਪਿੰਡ ਸੂਜੋਕਾਲੀਆ ਤੇ ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਆਰ.ਸੀ.ਐਫ. ਨੂੰ ਜਾਣ ਵਾਲੀ ਮੁੱਖ ਸੜਕ 'ਤੇ ਪਿੰਡ ਠੱਟਾ ਪੁਰਾਣਾ ਦੇ ਨਜ਼ਦੀਕ ਬਰਸਾਤਾਂ ਦੇ ਪਾਣੀ ਦੇ ਨਿਕਾਸ ਲਈ ...

ਪੂਰੀ ਖ਼ਬਰ »

ਫਗਵਾੜਾ ਦੇ ਗੁਰਦੁਆਰਾ ਆਹਲੂਵਾਲੀਆ ਵਿਖੇ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ

ਫਗਵਾੜਾ, 23 ਅਕਤੂਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਗੁਰਦੁਆਰਾ ਸਾਧ ਸੰਗਤ ਮੁਹੱਲਾ ਆਹੂਲਵਾਲੀਆ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ ਉੱਲ ਕੌਮ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸ਼ਾਮ ਨਗਰ, ਪੀਪਾਰੰਗੀ ਤੇ ਸ਼ਿਵਪੁਰੀ ਦਾ ਦੌਰਾ

ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ, ਤਰਨਜੀਤ ਸਿੰਘ ਕਿੰਨੜਾ)- ਸਿਵਲ ਸਰਜਨ ਡਾ.ਗੁਰਿੰਦਰਬੀਰ ਕੌਰ ਵਲੋਂ ਅੱਜ ਫਗਵਾੜਾ ਦੇ ਮੁਹੱਲਾ ਸ਼ਾਮ ਨਗਰ, ਪੀਪਾਰੰਗੀ ਤੇ ਸ਼ਿਵਪੁਰੀ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਂਕਰਾਂ ਦਾ ਮੁਹੱਈਆ ਕਰਵਾਇਆ ਜਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX