ਮਨਜੀਤ ਸਿੰਘ
ਸ੍ਰੀਨਗਰ, 24 ਅਕਤੂਬਰ -ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਪਣੇ ਦੌਰੇ ਦੇ ਦੂਸਰੇ ਦਿਨ ਜੰਮੂ ਪਹੁੰਚੇ, ਜਿਥੇ ਉਨ੍ਹਾਂ ਨੇ ਨਗਰੌਟਾ ਸਥਿਤ ਆਈ.ਆਈ.ਟੀ. ਨਗਰੌਟਾ ਬਲਾਕ ਦਾ ਉਦਘਾਟਨ ਕੀਤਾ | ਸਥਾਨਕ ਭਗਵਤੀ ਨਗਰ ਪਹੁੰਚਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਪ-ਰਾਜਪਾਲ ਮਨੋਜ ਸਿਨਹਾ, ਡੀ.ਜੀ.ਪੀ. ਦਿਲਬਾਗ ਸਿੰਘ, ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਕਰਵਾਈ ਗਈ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ 'ਚ ਤਰੱਕੀ ਦਾ ਨਵਾਂ ਦੌਰਾ ਸ਼ੁਰੂ ਹੋਇਆ ਹੈ | ਹੁਣ ਜੰਮੂ ਅਤੇ ਕਸ਼ਮੀਰ ਦੋਵਾਂ ਪ੍ਰਦੇਸ਼ਾਂ ਦੀ ਨਾਲ-ਨਾਲ ਤਰੱਕੀ ਹੋਵੇਗੀ | ਮੈਂ ਜੰਮੂ ਦੇ ਲੋਕਾਂ ਨੂੰ ਦੱਸਣ ਆਇਆ ਹਾਂ ਕਿ ਹੁਣ ਜੰਮੂ ਨਾਲ ਬੇਇਨਸਾਫੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 5 ਅਗਸਤ 2019 ਨੂੰ ਇਤਿਹਾਸਕ ਫ਼ੈਸਲਾ ਲੈ ਕੇ ਧਾਰਾ 370 ਅਤੇ 35 ਏ ਹਟਾ ਦਿੱਤਾ, ਜਿਸ ਦਾ ਲੱਖਾਂ ਲੋਕਾਂ ਨੂੰ ਫ਼ਾਇਦਾ ਮਿਲਿਆ | ਭਾਰਤ ਦੇ ਸੰਵਿਧਾਨ ਤਹਿਤ ਸਾਰੇ ਅਧਿਕਾਰ ਇਥੋਂ ਦੇ ਲੋਕਾਂ ਨੂੰ ਮਿਲ ਰਹੇ ਹਨ | ਪਹਿਲਾਂ ਨੌਕਰੀਆਂ ਦੇਣ ਵੇਲੇ ਭੇਦਭਾਵ ਹੁੰਦਾ ਸੀ ਜਿਹੜਾ ਹੁਣ ਨਹੀਂ ਹੋ ਰਿਹਾ ਹੈ | ਜੰਮੂ ਕਸ਼ਮੀਰ 'ਚ ਪਹਿਲੇ 4 ਮੈਡੀਕਲ ਕਾਲਜ ਸਨ ਹੁਣ 7 ਨਵੇਂ ਕਾਲਜ ਬਣਾਏ ਗਏ ਹਨ, ਜਿਨ੍ਹਾਂ 'ਚੋਂ 5 ਤਿਆਰ ਹੋ ਚੁੱਕੇ ਹਨ | ਉਨ੍ਹਾਂ ਨੇ ਧਾਰਾ 370 ਹਟਾਉਣ ਤੋਂ ਬਾਅਦ ਕੀਤੇ ਤਰੱਕੀ ਦੇ ਕਾਰਜਾਂ ਦਾ ਵਰਨਣ ਕਰਦੇ ਕਿਹਾ ਕਿ ਆਈ.ਆਈ.ਟੀ. ਕੈਂਪਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਜਿਸ 'ਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਅਮਿਤ ਸ਼ਾਹ ਨੇ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਕੱਲ੍ਹ ਮੈਨੂੰ 3 ਪਰਿਵਾਰ ਪੁੱਛ ਰਹੇ ਸਨ ਕਿ ਤੁਸੀਂ ਕੀ ਦੇ ਕੇ ਜਾਵੋਗੇ, ਮੈਂ ਅੱਜ ਉਨ੍ਹਾਂ ਤੋਂ ਜਿਨ੍ਹਾਂ ਨੇ 70 ਸਾਲ ਇਥੇ ਰਾਜ ਕੀਤਾ ਹਿਸਾਬ ਲੈ ਕੇ ਜਾਵਾਂਗਾ | ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ 80 ਹਜ਼ਾਰ ਕਰੋੜ ਦਾ ਪੈਕੇਜ ਦਿੱਤਾ ਹੈ, ਜਿਸ 'ਚ 35 ਹਜ਼ਾਰ ਕਰੋੜ ਤਰੱਕੀ ਕਾਰਜਾਂ ਤੇ ਖ਼ਰਚ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਹੁਣ 3 ਪਰਿਵਾਰਾਂ ਦੀ ਦਾਦਾਗਿਰੀ ਨਹੀਂ ਚੱਲੇਗੀ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਮੰਦਰਾਂ ਦਾ ਸ਼ਹਿਰ ਹੈ ਅਤੇ ਇਹ ਮਾਂ ਵੈਸ਼ਨੋ ਦੀ ਧਰਤੀ ਹੈ | ਇਥੇ ਸ਼ਾਂਤੀ 'ਚ ਖ਼ਲਲ ਪਾਉਣ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ | ਅਮਿਤ ਸ਼ਾਹ ਨੇ ਜੰਮੂ ਵਿਖੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ |
ਡਿਗਿਆਣਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਜੰਮੂ ਦੌਰੇ ਦੌਰਾਨ ਡਿਗਿਆਣਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਨਾਲ ਉਪ-ਰਾਜਪਾਲ ਮਨੋਜ ਸਿਨਹਾ ਅਤੇ ਪੀ.ਐਮ.ਓ. 'ਚ ਰਾਜ ਮੰਤਰੀ ਜਤਿੰਦਰ ਸਿੰਘ ਵੀ ਨਾਲ ਸਨ | ਇਸ ਮੌਕੇ ਮਹੰਤ ਮਨਜੀਤ ਸਿੰਘ ਵੀ ਹਾਜ਼ਰ ਰਹੇ | ਜਿਨ੍ਹਾਂ ਨੇ ਗ੍ਰਹਿ ਮੰਤਰੀ ਤੇ ਉਨ੍ਹਾਂ ਦੇ ਨਾਲ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ |
• ਪੁਲਿਸ 'ਚ ਔਰਤਾਂ ਦੀ ਗਿਣਤੀ ਵਧਣ ਦੀ ਕੀਤੀ ਪ੍ਰਸੰਸਾ • 'ਮਨ ਕੀ ਬਾਤ' ਦੌਰਾਨ ਤਿਉਹਾਰਾਂ ਮੌਕੇ ਸਥਾਨਕ ਉਤਪਾਦ ਖ਼ਰੀਦਣ ਦੀ ਅਪੀਲ
ਨਵੀਂ ਦਿੱਲੀ, 24 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਕੋਵਿਡ ਟੀਕਾਕਰਨ ਮੁਹਿੰਮ ਦੇਸ਼ ਦੀ ਸਮਰੱਥਾ ਅਤੇ ਸਮੂਹਿਕ ਯਤਨਾਂ ਦੀ ਤਾਕਤ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ 100 ਕਰੋੜ ਵੈਕਸੀਨ ਖੁਰਾਕਾਂ ਲਗਾਉਣ ਦੇ ਮੀਲ ਪੱਥਰ ਨੂੰ ਪਾਰ ਕਰਨ ਤੋਂ ਬਾਅਦ ਦੇਸ਼ ਨਵੀਂ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ | ਇਸ ਮੌਕੇ ਮੋਦੀ ਨੇ ਉੱਤਰਾਖੰਡ ਦੇ ਬਾਗੇਸ਼ਵਰ ਦੀ ਇਕ ਸਿਹਤਕਰਮੀ ਪੂਨਮ ਨੌਟਿਆਲ ਨਾਲ ਗੱਲਬਾਤ ਵੀ ਕੀਤੀ ਅਤੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ 'ਚ ਉਸ ਨੂੰ ਆਈਆਂ ਪ੍ਰੇਸ਼ਾਨੀਆਂ ਬਾਰੇ ਜਾਣਿਆ |
ਮੋਦੀ ਨੇ 'ਮਨ ਕੀ ਬਾਤ' ਰੇਡੀਓ ਪ੍ਰਸਾਰਣ 'ਚ ਕਿਹਾ ਕਿ ਸੱਭਿਆਚਾਰ ਮੰਤਰਾਲਾ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ 'ਅੰਮਿ੍ਤ ਮਹਾਉਤਸਵ' ਦੇ ਮੌਕੇ ਦੇਸ਼ਭਗਤੀ ਦੇ ਗੀਤਾਂ ਦਾ ਮੁਕਾਬਲਾ ਕਰਵਾਉਣ ਲਈ ਤਿਆਰ ਹੈ | ਮੋਦੀ ਨੇ ਨੌਜਵਾਨਾਂ ਨੂੰ ਉਹ ਰਚਨਾਵਾਂ ਲਿਖਣ ਦੀ ਅਪੀਲ ਕੀਤੀ ਜੋ ਨਵੇਂ ਭਾਰਤ ਦੀ ਸੋਚ ਨੂੰ ਦਰਸਾਉਂਦੀਆਂ ਹੋਣ, ਦੇਸ਼ ਦੀ ਮੌਜੂਦਾ ਸਫ਼ਲਤਾ ਤੋਂ ਪ੍ਰੇਰਿਤ ਹੋਣ ਅਤੇ ਭਵਿੱਖ ਲਈ ਦੇਸ਼ ਦੇ ਸੰਕਲਪ ਨੂੰ ਬਲ ਦਿੰਦੀਆਂ ਹੋਣ | ਲੋਰੀਆਂ ਦੀ ਵੀ ਆਪਣੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਇਸ ਕਲਾ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮੰਤਰਾਲੇ ਨੇ ਸਰੋਤਿਆਂ ਤੋਂ ਸੁਝਾਅ ਪ੍ਰਾਪਤ ਕਰਨ ਤੋਂ ਬਾਅਦ ਇਸ ਨਾਲ ਸੰਬੰਧਿਤ ਇਕ ਮੁਕਾਬਲਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸੱਭਿਆਚਾਰ ਮੰਤਰਾਲਾ ਇਕ ਰੰਗੋਲੀ ਮੁਕਾਬਲਾ ਕਰਵਾਉਣ ਲਈ ਵੀ ਤਿਆਰ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਪੁਲਿਸ ਬਲ 'ਚ ਔਰਤਾਂ ਦੀ ਗਿਣਤੀ ਵਧਣ 'ਤੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਗਿਣਤੀ 2014 ਤੋਂ 2020 ਵਿਚਕਾਰ ਦੁੱਗਣੀ ਹੋ ਗਈ ਹੈ | 2014 'ਚ ਜਿਥੇ ਪੁਲਿਸ 'ਚ ਔਰਤਾਂ ਦੀ ਗਿਣਤੀ 1.05 ਲੱਖ ਸੀ ਉਥੇ 2020 'ਚ ਇਹ ਵੱਧ ਕੇ 2.15 ਲੱਖ ਹੋ ਗਈ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਔਰਤਾਂ ਭਵਿੱਖ 'ਚ ਨਵੇਂ ਯੁੱਗ ਦੀ ਪੁਲਿਸ ਦੀ ਅਗਵਾਈ ਕਰਨਗੀਆਂ | ਮੋਦੀ ਨੇ ਕਿਹਾ ਕਿ ਪਹਿਲਾਂ ਇਹ ਧਾਰਨਾ ਹੁੰਦੀ ਸੀ ਕਿ ਫ਼ੌਜ ਤੇ ਪੁਲਿਸ ਸੇਵਾਵਾਂ ਦਾ ਮਤਲਬ ਇਹ ਕੇਵਲ ਪੁਰਸ਼ਾਂ ਲਈ ਹੈ ਪਰ ਹੁਣ ਅਜਿਹਾ ਨਹੀਂ ਰਿਹਾ | ਮੋਦੀ ਨੇ ਸੰਯੁਕਤ ਰਾਸ਼ਟਰ ਦੀ ਤਾਕਤ ਤੇ ਪ੍ਰਭਾਵ ਨੂੰ ਵਧਾਉਣ 'ਚ ਭਾਰਤੀ ਔਰਤਾਂ ਦੀ ਵਿਲੱਖਣ ਭੂਮਿਕਾ ਨੂੰ ਵੀ ਉਜਾਗਰ ਕੀਤਾ | ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਕਰਨ ਖ਼ਿਲਾਫ਼ ਸੰਕਲਪ ਲੈਣ ਅਤੇ ਇਸ ਤਿਉਹਾਰੀ ਸੀਜ਼ਨ 'ਚ ਸਥ
ਾਨਕ ਕਲਾ ਤੇ ਦਸਤਕਾਰੀ ਉਤਪਾਦ ਖ਼ਰੀਦਣ |
ਝਾੜ ਅਤੇ ਮਿਆਰ 'ਤੇ ਪੈ ਸਕਦੈ ਅਸਰ-ਖ਼ਰੀਦ 'ਚ ਵੀ ਹੋਵੇਗੀ ਦੇਰੀ
ਜਸਪਾਲ ਸਿੰਘ
ਜਲੰਧਰ, 24 ਅਕਤੂਬਰ-ਕਿਸਾਨਾਂ ਵਲੋਂ ਸਖ਼ਤ ਮਿਹਨਤ ਨਾਲ ਪਾਲੀ ਝੋਨੇ ਦੀ ਫਸਲ 'ਤੇ ਕੁਦਰਤ ਦੀ ਮਾਰ ਪੈਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ | ਤੇਜ਼ ਹਵਾਵਾਂ ਤੋਂ ਬਾਅਦ ਬੀਤੀ ਰਾਤ ਪਏ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਮੀਂਹ ਅਤੇ ਗੜੇੇਮਾਰੀ ਨਾਲ ਕਿਸਾਨਾਂ ਵਲੋਂ ਮਿਹਨਤ ਨਾਲ ਪਾਲੀ ਝੋਨੇ ਦੀ ਫਸਲ ਖੇਤਾਂ 'ਚ ਵਿਛ ਗਈ ਤੇ ਮੁੰਜਰਾਂ ਥੱਲੇ ਜ਼ਮੀਨ 'ਤੇ ਕਿਰ ਗਈਆਂ | ਮੰਡੀਆਂ 'ਚ ਆਈ ਝੋਨੇ ਦੀ ਫਸਲ ਵੀ ਮੀਂਹ ਨਾਲ ਭਿੱਜ ਗਈ | ਡੇਰਾ ਬਾਬਾ ਨਾਨਕ, ਫਿਰੋਜ਼ਪੁਰ ਅਤੇ ਅੰਮਿ੍ਤਸਰ ਦੇ ਕਈ ਹਿੱਸਿਆਂ 'ਚ ਭਾਰੀ ਗੜੇਮਾਰੀ ਹੋਣ ਨਾਲ ਸਾਉਣੀ ਦੀ ਪੱਕੀ ਫਸਲ ਤੇ ਖਾਸ ਕਰ ਕੇ ਬਾਸਮਤੀ ਨੂੰ ਨੁਕਸਾਨ ਪੁੱਜਣ ਦੀ ਸੂਚਨਾ ਹੈ | ਗੜੇਮਾਰੀ ਅਤੇ ਖੇਤਾਂ 'ਚ ਪਾਣੀ ਭਰਨ ਕਾਰਨ ਝੋਨੇ ਦਾ ਝਾੜ ਘਟ ਸਕਦਾ ਹੈ ਤੇ ਇਸ ਦੇ ਮਿਆਰ 'ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ | ਮਾਹਿਰਾਂ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਜਿਥੇ ਨਮੀ ਦੀ ਮਾਤਰਾ ਵਧੇਗੀ, ਉੱਥੇ ਦਾਣਾ ਵੀ ਗਲ ਸਕਦਾ ਹੈ ਤੇ ਅਜਿਹੇ 'ਚ ਕਿਸਾਨਾਂ ਨੂੰ ਮੰਡੀਆਂ 'ਚ ਫਸਲ ਵੇਚਣ 'ਚ ਮੁਸ਼ਕਿਲ ਆ ਸਕਦੀ ਹੈ | ਸਰਕਾਰ ਵਲੋਂ ਝੋਨੇ ਦੀ ਨਮੀ ਦੀ ਮਾਤਰਾ 17 ਫ਼ੀਸਦੀ ਤੈਅ ਕੀਤੀ ਗਈ ਹੈ, ਜਦਕਿ ਹੁਣ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ | ਅੰਮਿ੍ਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਜਲੰਧਰ ਆਦਿ ਖੇਤਰਾਂ 'ਚ ਤੇਜ਼ ਹਵਾਵਾਂ ਤੋਂ ਬਾਅਦ ਹੋਈ ਭਾਰੀ ਬਾਰਿਸ਼ ਨਾਲ ਖੇਤਾਂ 'ਚ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਝੋਨੇ ਦੀ ਫਸਲ ਧਰਤੀ 'ਤੇ ਵਿਛ ਗਈ | ਡੇਰਾ ਬਾਬਾ ਨਾਨਕ ਅਤੇ ਨਾਲ ਲਗਦੇ ਖੇਤਰਾਂ 'ਚ ਹੋਈ ਗੜੇਮਾਰੀ ਨਾਲ ਇਕ ਤਰ੍ਹਾਂ ਨਾਲ ਖੇਤਾਂ 'ਚ ਚਿੱਟੀ ਚਾਦਰ ਹੀ ਵਿਛ ਗਈ ਸੀ | ਇਨ੍ਹਾਂ ਥਾਵਾਂ 'ਤੇ ਬਾਸਮਤੀ ਦੀ ਫਸਲ ਦਾ ਕਾਫੀ ਨੁਕਸਾਨ ਹੋਣ ਦੀ ਸੂਚਨਾ ਹੈ | ਇਸ ਦੌਰਾਨ ਗੁਰਦਾਸਪੁਰ ਤੇ ਪਠਾਨਕੋਟ 'ਚ 60 ਮਿਲੀਮੀਟਰ, ਅੰਮਿ੍ਤਸਰ 'ਚ 50 ਮਿਲੀ ਮੀਟਰ, ਹੁਸ਼ਿਆਰਪੁਰ 'ਚ 48 ਮਿਲੀ ਮੀਟਰ, ਤਰਨ ਤਾਰਨ ਤੇ ਕਪੂਰਥਲਾ 'ਚ 38 ਮਿਲੀ ਮੀਟਰ ਸ਼ਹੀਦ ਭਗਤ ਸਿੰਘ ਨਗਰ 'ਚ 35 ਮਿਲੀ ਮੀਟਰ, ਜਲੰਧਰ 'ਚ 30 ਮਿਲੀ ਮੀਟਰ, ਲੁਧਿਆਣਾ 'ਚ 25 ਮਿਲੀ ਮੀਟਰ, ਰੋਪੜ 'ਚ 27 ਮਿਲੀ ਮੀਟਰ, ਫਿਰੋਜ਼ਪੁਰ ਤੇ ਮੋਗਾ 'ਚ 22 ਮਿਲੀ ਮੀਟਰ ਬਾਰਿਸ਼ ਰਿਕਾਰਡ ਕੀਤੀ ਗਈ | ਮੀਂਹ ਨਾਲ ਜਿੱਥੇ ਝੋਨੇ ਦੀ ਖੜ੍ਹੀ ਫਸਲ ਨੂੰ ਨੁਕਸਾਨ ਪੁੱਜਾ ਹੈ, ਉੱਥੇ ਕਟਾਈ 'ਚ ਵੀ ਘੱਟੋ-ਘੱਟ ਇਕ ਹਫ਼ਤੇ ਦੀ ਦੇਰੀ ਹੋ ਸਕਦੀ ਹੈ | ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਕੰਬਾਈਨਾਂ ਦਾ ਚੱਲਣਾ ਮੁਸ਼ਕਿਲ ਹੋਵੇਗਾ | ਕਿਸਾਨਾਂ ਨੇ ਦੱਸਿਆ ਕਿ ਝੋਨਾ ਵਿਛ ਜਾਣ ਕਰ ਕੇ ਕੰਬਾਈਨ ਮਾਲਕਾਂ ਵਲੋਂ ਵੀ ਵਾਧੂ ਖ਼ਰਚਾ ਲਿਆ ਜਾਵੇਗਾ ਤੇ ਕਈ ਥਾਵਾਂ 'ਤੇ ਤਾਂ ਉਨ੍ਹਾਂ ਨੂੰ ਹੱਥ ਨਾਲ ਕਟਾਈ ਕਰਵਾਉਣੀ ਪਵੇਗੀ, ਜਿਸ ਨਾਲ ਕਿਸਾਨਾਂ ਦੀ ਲਾਗਤ 'ਚ ਵਾਧਾ ਹੋਵੇਗਾ, ਜਦਕਿ ਨੁਕਸਾਨੀ ਫਸਲ ਦਾ ਝਾੜ ਪਹਿਲਾਂ ਹੀ ਘੱਟ ਹੋਣ ਦੀ ਸੰਭਾਵਨਾ ਹੈ | ਇਸ ਦੌਰਾਨ ਮੀਂਹ ਨੇ ਮੰਡੀਆਂ 'ਚ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ | ਮੰਡੀਆਂ 'ਚ ਤਰਪਾਲਾਂ ਆਦਿ ਦੀ ਕਮੀ ਦੇ ਚੱਲਦਿਆਂ ਮੰਡੀਆਂ 'ਚ ਸਰਕਾਰ ਆਈ ਝੋਨੇ ਦੀ ਫਸਲ ਦੀਆਂ ਲੱਗੀਆਂ ਢੇਰੀਆਂ ਅਤੇ ਬੋਰੀਆਂ ਵੀ ਮੀਂਹ ਨਾਲ ਭਿੱਜ ਗਈਆਂ | ਮੰਡੀਆਂ 'ਚ ਤਰਪਾਲਾਂ ਆਦਿ ਦੇ ਪ੍ਰਬੰਧ ਠੀਕ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਆਪਣੀ ਫਸਲ ਸੰਭਾਲਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੱਕ ਮੰਡੀਆਂ 'ਚ ਪੁੱਜੇ 61 ਲੱਖ ਟਨ ਝੋਨੇ 'ਚੋਂ 59 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਸੀ, ਜਦਕਿ 190 ਲੱਖ ਟਨ ਝੋਨੇ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ | ਮਾਲਵਾ ਖੇਤਰ 'ਚ ਅਜੇ 25 ਤੋਂ 30 ਫ਼ੀਸਦੀ ਹੀ ਝੋਨੇ ਦੀ ਕਟਾਈ ਹੋ ਸਕੀ ਹੈ, ਜਦਕਿ ਮਾਝੇ 'ਚ 50 ਫ਼ੀਸਦੀ ਕੰਮ ਨਿੱਬੜ ਚੁੱਕਾ ਹੈ | ਇਸੇ ਤਰ੍ਹਾਂ ਦੁਆਬੇ 'ਚ ਵੀ ਕਿਸਾਨਾਂ ਨੇ ਆਲੂਆਂ ਦੀ ਬਿਜਾਈ ਲਈ ਝੋਨੇ ਦੀ ਕਟਾਈ ਕਾਫੀ ਹੱਦ ਤੱਕ ਨਬੇੜ ਲਈ ਹੈ | ਮੀਂਹ ਨਾਲ ਆਲੂਆਂ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਅਜੇ 50 ਫ਼ੀਸਦੀ ਦੇ ਕਰੀਬ ਹੀ ਆਲੂ ਲਗਾਇਆ ਗਿਆ ਹੈ, ਜਦਕਿ ਬਾਕੀ ਦੀ ਬਿਜਾਈ ਹੁਣ ਕੁੱਝ ਦਿਨ ਹੋਰ ਪੱਛੜ ਸਕਦੀ ਹੈ | ਸਰਦੀਆਂ ਦੀਆਂ ਸਬਜ਼ੀਆਂ ਲਈ ਵੀ ਇਹ ਮੀਂਹ ਕਾਫੀ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਗੱਲ ਕਰਦਿਆਂ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਮਾਝੇ ਤੇ ਦੁਆਬੇ ਦੇ ਕਈ ਥਾਵਾਂ 'ਤੇ ਗੜੇਮਾਰੀ ਅਤੇ ਮੀਂਹ ਨਾਲ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ ਜਦਕਿ ਬਠਿੰਡਾ, ਸੰਗਰੂਰ ਤੇ ਮਾਨਸਾ ਸਮੇਤ ਮਾਲਵਾ ਖੇਤਰ 'ਚ ਏਨਾ ਨੁਕਸਾਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਦੁਆਬੇ 'ਚ ਆਲੂਆਂ ਦੀ ਲਵਾਈ ਕਾਰਨ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਕਣਕ ਦੀ ਬਿਜਾਈ ਅਜੇ ਕੀਤੀ ਜਾਣੀ ਹੈ | ਇਸੇ ਤਰ੍ਹਾਂ ਆੜ੍ਹਤੀਏ ਸਰਜੀਵਨ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਝੋਨੇ 'ਚ ਨਮੀ ਦੀ ਮਾਤਰਾ ਕਾਫੀ ਵਧ ਜਾਵੇਗੀ ਤੇ ਅਜਿਹੇ 'ਚ ਸਰਕਾਰ ਨੂੰ ਨਮੀ ਸੰਬੰਧੀ ਸ਼ਰਤਾਂ 'ਚ ਢਿੱਲ ਦੇਣੀ ਚਾਹੀਦੀ ਹੈ | ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਨੁਕਸਾਨੀ ਫ਼ਸਲ ਲਈ ਸਰਕਾਰ ਕੋਲੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ |
ਸ੍ਰੀਨਗਰ 24 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਮੇਂਢਰ ਖੇਤਰ ਦੇ ਨਾਰ ਖਾਸ ਜੰਗਲੀ ਇਲਾਕੇ 'ਚ ਜਿਥੇ ਪਿਛਲੇ 2 ਹਫ਼ਤਿਆਂ ਤੋਂ ਅੱਤਵਾਦੀਆਂ ਵਿਰੁੱਧ ਜਾਰੀ ਤਲਾਸ਼ੀ ਮੁਹਿੰਮ ਅੱਜ ਆਖ਼ਰੀ ਪੜਾਅ 'ਚ ਪਹੁੰਚ ਗਈ ਹੈ | ਐਤਵਾਰ ਨੂੰ ਸੁਰੱਖਿਆ ਬਲਾਂ ਨੇ ਉਸ ਸਥਾਨ ਨੂੰ ਜਿਥੇ ਅੱਤਵਾਦੀ ਲੁਕੇ ਹੋਏ ਹਨ ਨੂੰ ਘੇਰ ਕੇ ਆਖ਼ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ ਬੀਤੇ ਦਿਨ ਸੁਰੱਖਿਆ ਬਲਾਂ ਨੇ ਪਿਛਲੇ 14 ਸਾਲ ਤੋਂ ਕੋਟ ਬਲਵਾਲ ਜੇਲ੍ਹ 'ਚ ਕੈਦ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਜ਼ੀਆ ਮੁਸਤਫ਼ਾ ਨੂੰ ਆਪਣੇ ਨਾਲ ਲੈ ਕੇ ਭਾਟਾ ਡੋਰੀਆ ਦੇ ਜੰਗਲ 'ਚ ਉਸ ਸਥਾਨ 'ਤੇ ਪਹੁੰਚੀ ਜਿਥੇ ਅੱਤਵਾਦੀ ਲੁਕੇ ਹੋਏ ਹਨ | ਪੁਲਿਸ ਮੁਤਾਬਿਕ ਮੁਸਤਫ਼ਾ ਲਗਾਤਾਰ ਅੱਤਵਾਦੀਆਂ ਦੇ ਸੰਪਰਕ 'ਚ ਹੋਣ ਅਤੇ ਅੱਤਵਾਦੀਆਂ ਦੀ ਪਨਾਹਗਾਹ ਬਾਰੇ ਉਸ ਨੂੰ ਪੂਰੀ ਜਾਣਕਾਰੀ ਸੀ | ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਵਧਦਾ ਦੇਖ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਕਾਰਨ ਫ਼ੌਜ ਦੇ ਜਵਾਨ ਸਮੇਤ 2 ਪੁਲਿਸ ਕਰਮੀ ਜ਼ਖ਼ਮੀ ਹੋ ਗਏ ਜਦਕਿ ਅੱਤਵਾਦੀ ਮੁਸਤਫ਼ਾ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਗਿਆ | ਪੁਲਿਸ ਮੁਤਾਬਿਕ ਮੁਸਤਫ਼ਾ ਜੋ ਕਿ ਰਾਵਲਾਕੋਟ ਮਕਬੂਜ਼ਾ ਕਸ਼ਮੀਰ ਦਾ ਵਾਸੀ ਸੀ ਅਤੇ ਪਿਛਲੇ 14 ਸਾਲ ਤੋਂ ਜੰਮੂ ਦੀ ਕੋਟਬਲਵਾਲ ਜੇਲ੍ਹ 'ਚ ਕੈਦ ਸੀ | ਉਸ ਦਾ ਭਾਟਾ ਡੋਰੀਆ ਦੇ ਜੰਗਲੀ ਇਲਾਕੇ 'ਚ ਲੁਕੇ ਅੱਤਵਾਦੀਆਂ ਨਾਲ ਸੰਪਰਕ ਅਤੇ ਅੱਤਵਾਦੀ ਟਿਕਾਣੇ ਦੀ ਜਾਣਕਾਰੀ ਹੋਣ 'ਤੇ ਉਸ ਨੂੰ ਕੁਝ ਦਿਨ ਪਹਿਲਾ ਜੇਲ੍ਹ 'ਚੋਂ ਰਿਮਾਂਡ 'ਤੇ ਲਿਆ ਕੇ ਮੇਢਰ ਥਾਣੇ 'ਚ ਰੱਖਿਆ ਗਿਆ ਸੀ | ਅੱਤਵਾਦੀ ਮੁਸਤਫ਼ਾ ਘੁਸਪੈਠ ਕਰਨ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਇਲਾਕੇ 'ਚ ਪਹੁੰਚਿਆ ਸੀ ਜਿਥੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਤੇ ਲਗਾਤਾਰ ਜੇਲ੍ਹ 'ਚ ਕੈਦ ਸੀ |
ਬੀਜਿੰਗ, 24 ਅਕਤੂਬਰ (ਏਜੰਸੀ)-ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ 'ਪਵਿੱਤਰ ਤੇ ਅਟੁੱਟ' ਦੱਸਦੇ ਹੋਏ ਚੀਨ ਨੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਤੇ ਉਪਯੋਗ ਸੰਬੰਧੀ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ, ਜਿਸ ਦਾ ਅਸਰ ਭਾਰਤ ਨਾਲ ਬੀਜਿੰਗ ਦੇ ਸਰਹੱਦੀ ਵਿਵਾਦ 'ਤੇ ਪੈ ਸਕਦਾ ਹੈ | ਸੂਤਰਾਂ ਅਨੁਸਾਰ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਸੰਸਦ ਦੀ ਸਮਾਪਤੀ ਮੀਟਿੰਗ ਦੌਰਾਨ ਇਸ ਕਾਨੂੰਨ ਨੂੰ ਮਨਜ਼ੂਰੀ ਦਿੱਤੀ | ਇਹ ਕਾਨੂੰਨ ਅਗਲੇ ਸਾਲ ਪਹਿਲੀ ਜਨਵਰੀ ਤੋਂ ਪ੍ਰਭਾਵ 'ਚ ਆਏਗਾ | ਇਸ ਦੇ ਮੁਤਾਬਿਕ 'ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਪਵਿੱਤਰ ਤੇ ਅਟੁੱਟ ਹੈ' | ਕਾਨੂੰਨ 'ਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ, ਆਰਥਿਕ ਤੇ ਸਮਾਜਿਕ ਵਿਕਾਸ 'ਚ ਮਦਦ ਦੇਣ, ਸਰਹੱਦੀ ਇਲਾਕਿਆਂ ਨੂੰ ਖੋਲ੍ਹਣ, ਅਜਿਹੇ ਖੇਤਰਾਂ 'ਚ ਲੋਕ ਸੇਵਾ ਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਉਸ ਨੂੰ ਉਤਸ਼ਾਹ ਦੇਣ ਅਤੇ ਉਥੋਂ ਦੇ ਲੋਕਾਂ ਦੇ ਜੀਵਨ ਤੇ ਕੰਮਾਂ 'ਚ ਮਦਦ ਦੇਣ ਲਈ ਦੇਸ਼ ਕਦਮ ਚੁੱਕ ਸਕਦਾ ਹੈ | ਉਹ ਸਰਹੱਦਾਂ 'ਤੇ ਰੱਖਿਆ, ਸਮਾਜਿਕ ਤੇ ਆਰਥਿਕ ਵਿਕਾਸ 'ਚ ਤਾਲਮੇਲ ਨੂੰ ਉਤਸ਼ਾਹ ਦੇਣ ਲਈ ਉਪਾਅ ਕਰ ਸਕਦਾ ਹੈ | ਦੇਸ਼ ਸਮਾਨਤਾ, ਆਪਸੀ ਵਿਸ਼ਵਾਸ, ਮਿੱਤਰਤਾਪੂਰਨ ਵਾਰਤਾਲਾਪ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਗੁਆਂਢੀ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਬੰਧੀ ਮੁੱਦਿਆਂ ਨਾਲ ਨਿਪਟੇਗਾ ਅਤੇ ਕਾਫੀ ਸਮੇਂ ਤੋਂ ਲੰਬਿਤ ਸਰਹੱਦ ਸਬੰਧੀ ਮੁੱਦਿਆਂ ਤੇ ਵਿਵਾਦਾਂ ਦੇ ਢੁੱਕਵੇਂ ਹੱਲ ਲਈ ਗੱਲਬਾਤ ਦਾ ਸਹਾਰਾ ਲਏਗਾ | ਬੀਜਿੰਗ ਨੇ ਆਪਣੇ 12 ਗੁਆਂਢੀਆਂ ਨਾਲ ਤਾਂ ਸਰਹੱਦੀ ਵਿਵਾਦ ਸੁਲਝਾ ਲਿਆ ਹੈ, ਪਰ ਭਾਰਤ ਤੇ ਭੂਟਾਨ ਨਾਲ ਉਸ ਨੇ ਅਜੇ ਤੱਕ ਸਰਹੱਦ ਸੰਬੰਧੀ ਸਮਝੌਤੇ ਨੂੰ ਆਖਰੀ ਰੂਪ ਨਹੀਂ ਦਿੱਤਾ | ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਅਸਲ ਕੰਟਰੋਲ ਰੇਖਾ 'ਤੇ 3488 ਕਿੱਲੋਮੀਟਰ ਦੇ ਖੇਤਰ 'ਚ ਹੈ, ਜਦੋਂ ਕਿ ਭੂਟਾਨ ਨਾਲ 400 ਕਿੱਲੋਮੀਟਰ ਦੀ ਸਰਹੱਦ 'ਤੇ ਹੈ |
ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਅਕਤੂਬਰ -ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਕੱਲ੍ਹ ਦੁਪਹਿਰ 12 ਵਜੇ ਬੀ.ਐਸ.ਐਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿੱਲੋਮੀਟਰ ਕੀਤੇ ਜਾਣ ਦੇ ਫ਼ੈਸਲੇ ਨੂੰ ਵਿਚਾਰਨ ਲਈ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ, ਜਿਸ ਦੌਰਾਨ ਰਾਜ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਮੁੱਦੇ 'ਤੇ ਇਕਜੁਟ ਹੋਣ ਦੀ ਅਪੀਲ ਵੀ ਕੀਤੀ ਜਾਵੇਗੀ | ਰਾਜ ਦੀਆਂ ਦੋ ਸਿਆਸੀ ਧਿਰਾਂ ਭਾਜਪਾ, ਜਿਸ ਦੀ ਕੇਂਦਰ ਵਿਚਲੀ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਰੀਆਂ ਸਿਆਸੀ ਧਿਰਾਂ ਕੇਂਦਰ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੀਆਂ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿਖੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਪਰਗਟ ਸਿੰਘ ਨਾਲ ਇਕ ਬੈਠਕ ਦੌਰਾਨ ਕੱਲ੍ਹ ਦੀ ਇਸ ਮੀਟਿੰਗ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਅੱਜ ਸ਼ਾਮ ਵੱਖਰੇ ਤੌਰ 'ਤੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੌਰਾਨ ਕੇਂਦਰ ਦੇ ਇਸ ਫ਼ੈਸਲੇ ਨਾਲ ਸੰਬੰਧਿਤ ਕਾਨੂੰਨੀ ਤੇ ਵਿਧਾਨਕ ਮੁੱਦਿਆਂ ਤੋਂ ਇਲਾਵਾ ਪ੍ਰਸ਼ਾਸਨਿਕ ਪੱਖ ਨੂੰ ਵੀ ਵਿਚਾਰਿਆ ਗਿਆ | ਰਾਜ ਸਰਕਾਰ, ਜਿਸ ਵਲੋਂ ਕੱਲ੍ਹ ਦੀ ਇਸ ਮੀਟਿੰਗ ਲਈ ਸਾਰੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਬੁਲਾਇਆ ਜਾ ਰਿਹਾ ਹੈ, ਵਲੋਂ ਸੂਚਨਾ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸੁਨੇਹਾ ਨਹੀਂ ਭੇਜਿਆ ਜਾ ਰਿਹਾ, ਕਿਉਂਕਿ ਉਨ੍ਹਾਂ ਦਾ ਅਜੇ ਤੱਕ ਨਵੀਂ ਪਾਰਟੀ ਬਣਾਉਣ ਸੰਬੰਧੀ ਐਲਾਨ ਹੀ ਹੈ, ਜਦੋਂਕਿ ਉਹ ਫ਼ਿਲਹਾਲ ਕਾਂਗਰਸ ਦੇ ਹੀ ਮੈਂਬਰ ਹਨ | ਕੱਲ੍ਹ ਦੀ ਸਰਬ ਪਾਰਟੀ ਮੀਟਿੰਗ ਦੌਰਾਨ ਹਾਲਾਂਕਿ ਸਰਕਾਰ ਨੂੰ ਸ਼ਾਮਿਲ ਹੋਣ ਵਾਲੀਆਂ ਪਾਰਟੀਆਂ ਸੰਬੰਧੀ ਸਥਿਤੀ ਸਪੱਸ਼ਟ ਨਹੀਂ ਹੋਈ ਪਰ ਸਰਕਾਰ ਇਸ ਮੀਟਿੰਗ ਦੌਰਾਨ ਕੇਂਦਰ ਨੂੰ ਸਖ਼ਤ ਸੁਨੇਹਾ ਦੇਣ ਲਈ ਇਕ ਮਤਾ ਪਾਸ ਕਰਨਾ ਚਾਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਕੋਲ ਸਰਬ ਪਾਰਟੀ ਵਫ਼ਦ ਭੇਜਣ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ | ਜਾਣਕਾਰੀ ਅਨੁਸਾਰ ਇਸ ਮੀਟਿੰਗ 'ਚ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਹੋਣਗੇ |
ਗ੍ਰੇਟਰ ਨੋਇਡਾ, 24 ਅਕਤੂਬਰ (ਏਜੰਸੀ)-ਮਈ-ਜੂਨ 2020 'ਚ ਪੂਰਬੀ ਲੱਦਾਖ਼ 'ਚ ਅਸਲ ਕੰਟਰੋਲ ਰੇਖਾ 'ਤੇ ਚੀਨ ਨਾਲ ਹੋਈ ਹਿੰਸਕ ਝੜਪ ਤੇ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਸੈਨਿਕ ਤਣਾਅ ਦੌਰਾਨ ਬੇਮਿਸਾਲ ਸਾਹਸ ਵਿਖਾਉਣ ਵਾਲੇ ਭਾਰਤੀ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਦੇ 20 ਜਵਾਨਾਂ ਨੂੰ ਪੁਲਿਸ ਵੀਰਤਾ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ | ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਆਈ.ਟੀ.ਬੀ.ਪੀ. ਦੇ 60ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਇਨ੍ਹਾਂ ਜਵਾਨਾਂ ਦੀ ਛਾਤੀ 'ਤੇ ਤਗਮੇ ਅਤੇ ਉਨ੍ਹਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਤਗਮਿਆਂ ਦਾ ਐਲਾਨ ਇਸ ਸਾਲ 14 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਮੌਕੇ ਕੀਤਾ ਗਿਆ ਸੀ | ਆਈ.ਟੀ.ਬੀ.ਪੀ. ਦੇ ਬੁਲਾਰੇ ਅਨੁਸਾਰ ਪੁਲਿਸ ਤਗਮਿਆਂ ਨਾਲ ਸਨਮਾਨਿਤ ਹੋਣ ਵਾਲੇ 20 'ਚੋਂ 8 ਜਵਾਨਾਂ ਨੂੰ ਪਿਛਲੇ ਸਾਲ 15 ਜੂਨ ਨੂੰ ਗਲਵਾਨ ਨਾਲੇ 'ਚ ਮਾਤਭੂਮੀ ਦੀ ਰੱਖਿਆ ਲਈ ਉਨ੍ਹਾਂ ਦੇ ਵੀਰਤਾ ਵਾਲੇ ਕੰਮ, ਸਾਵਧਾਨੀਪੂਰਵਕ ਯੋਜਨਾ, ਵਿਉਂਤਭਰੀ ਅੰਤਰਦਿ੍ਸ਼ਟੀ ਦਾ ਪ੍ਰਦਰਸ਼ਨ ਕਰਨ ਲਈ ਪੁਲਿਸ ਵੀਰਤਾ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਪੂਰਬੀ ਲੱਦਾਖ਼ ਦੇ ਫਿੰਗਰ 4 ਖੇਤਰ 'ਚ 18 ਮਈ 2020 ਨੂੰ ਚੀਨੀ ਸੈਨਿਕਾਂ ਨਾਲ ਹਿੰਸਕ ਝੱੜਪ ਦੌਰਾਨ ਬਹਾਦਰੀ ਵਾਲੀ ਕਾਰਵਾਈ ਲਈ 6 ਜਵਾਨਾਂ ਨੂੰ ਪੁਲਿਸ ਵੀਰਤਾ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਬਾਕੀ 6 ਜਵਾਨਾਂ ਨੂੰ ਉਸੇ ਦਿਨ ਲੱਦਾਖ਼ 'ਚ ਹਾਟ ਸਪਰਿੰਗ ਦੇ ਕੋਲ ਵਿਲੱਖਣ ਬਹਾਦਰੀ ਦਾ ਪ੍ਰਦਰਸ਼ਨ ਕਰਨ ਬਦਲੇ ਵੀਰਤਾ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ |
ਨਵੀਂ ਦਿੱਲੀ, 24 ਅਕਤੂਬਰ (ਏਜੰਸੀ)- ਕੇਂਦਰੀ ਕਾਨੂੰਨ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 10 ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਤਰੱਕੀ ਕਰ ਦਿੱਤੀ ਗਈ ਹੈ | ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਥਾਈ ...
ਲਖੀਮਪੁਰ ਖੀਰੀ, 24 ਅਕਤੂਬਰ (ਏਜੰਸੀ)-ਲਖੀਮਪੁਰ ਖੀਰੀ ਘਟਨਾ ਦੇ ਮਾਮਲੇ 'ਚ ਗਿ੍ਫ਼ਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਡੇਂਗੂ ਹੋ ਗਿਆ ਹੈ | ਮਿਸ਼ਰਾ ਨੂੰ ਡੇਂਗੂ ਦੇ ਲੱਛਣਾਂ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ...
ਆਰਥਿਕ ਸੰਕਟ 'ਚ ਫਸੇ ਪੈਟਰੋਲ ਪੰਪ ਮਾਲਕਾਂ ਨੇ ਲਿਆ ਫ਼ੈਸਲਾ
ਸ਼ਿਵ ਸ਼ਰਮਾ
ਜਲੰਧਰ, 24 ਅਕਤੂਬਰ-ਰਾਜ 'ਚ ਜ਼ਿਆਦਾ ਵੈਟ ਦਰਾਂ ਕਰਕੇ ਅਤੇ ਲੰਬੇ ਸਮੇਂ ਤੋਂ ਕਮਿਸ਼ਨ 'ਚ ਵਾਧਾ ਨਾ ਹੋਣ ਕਰਕੇ ਰਾਜ ਦੇ ਪੈਟਰੋਲ ਪੰਪ ਮਾਲਕ ਗੰਭੀਰ ਆਰਥਿਕ ਸੰਕਟ 'ਚ ਫਸ ਗਏ ਹਨ ਜਿਸ ਕਰਕੇ ਹੁਣ ...
ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਨਾਲ ਲਗਦੀ ਸਰਹੱਦ ਦੇ ਪਾਰ ਪਾਕਿਸਤਾਨ 'ਚ 3 ਦਰਜਨ ਤੋਂ ਵਧੇਰੇ ਤਸਕਰ ਸਰਗਰਮ ਹਨ ਅਤੇ ਸਰਹੱਦ ਦੇ ਦੋਵੇਂ ਪਾਸੇ ਬਹੁਤੇ ਤਸਕਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਰਡਾਰ 'ਤੇ ਹਨ | ਸੁਰੱਖਿਆ ਏਜੰਸੀਆਂ ਅਤੇ ਸੁਰੱਖਿਆ ਬਲਾਂ ...
ਕਾਨਪੁਰ (ਯੂ.ਪੀ.), 24 ਅਕਤੂਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਸਿਹਤ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਵਾਰੰਟ ਅਫ਼ਸਰ ਦੇ ਸਨਿਚਰਵਾਰ ਨੂੰ ਇਸ ਤੋਂ ਪੀੜਤ ਹੋਣ ਬਾਰੇ ਪਤਾ ਚੱਲਿਆ | ...
ਚੰਡੀਗੜ੍ਹ, 24 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਹਰੀਸ਼ ਚੌਧਰੀ ਵਲੋਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਹਰੀਸ਼ ਚੌਧਰੀ ਨੇ ਇਸ ਬਾਰੇ ਜਾਣਕਾਰੀ ...
ਦੇਹਰਾਦੂਨ, 24 ਅਕਤੂਬਰ (ਏਜੰਸੀ)- ਬਗੇਸ਼ਵਰ ਜ਼ਿਲ੍ਹੇ 'ਚ ਸੁੰਦਰਧੁਗਾ ਟਰੈਕ 'ਤੇ 6 ਟਰੈਕਰਾਂ 'ਚੋਂ 5 ਦੀਆਂ ਲਾਸ਼ਾਂ ਮਿਲਣ ਬਾਅਦ ਉੱਤਰਾਖੰਡ 'ਚ ਬਾਰਿਸ਼ ਨਾਲ ਸਬੰਧਿਤ ਘਟਨਾਵਾਂ 'ਚ ਮੌਤਾਂ ਦਾ ਅੰਕੜਾ 77 ਤੱਕ ਪਹੁੰਚ ਗਿਆ ਹੈ | ਐਸ.ਡੀ.ਆਰ.ਐਫ਼. ਦੇ ਸੂਤਰਾਂ ਨੇ ਦੱਸਿਆ ਕਿ ...
ਸ੍ਰੀਨਗਰ, 24 ਅਕਤੂਬਰ (ਪੀ.ਟੀ.ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਦੇ ਹਾਲਾਤ ਨਾਲ ਨਜਿੱਠਣ ਲਈ ਇਕੋ-ਇਕ ਤਰੀਕਾ ਆਉਂਦਾ ਹੈ, ਉਹ ਹੈ ਸਿਰਫ਼ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਅਤੇ ਉਨ੍ਹਾਂ ...
ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਜ਼ਿਆਦਾ ਮਸ਼ਹੂਰ ਹਨ | ਉਨ੍ਹਾਂ ਇਹ ਵੀ ਦਾਅਵਾ ...
ਭੁਪਾਲ, 24 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਜ਼ਿਆਦਾਤਾਰ ਕਿਸਾਨ ਅਤੇ ਇਨ੍ਹਾਂ ਦੀਆਂ ਜਥੇਬੰਦੀਆਂ ਕੇਂਦਰ ਵਲੋਂ ਲਿਆਂਦੇ ਤਿੰਨ ਖੇਤੀ-ਮਾਰਕੀਟਿੰਗ ਕਾਨੂੰਨਾਂ ਦਾ ਸਮਰਥਨ ਕਰਦੇ ਹਨ | ਭੁਪਾਲ 'ਚ ਪੱਤਰਕਾਰਾਂ ਨਾਲ ...
ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਤੇਲ ਕੀਮਤਾਂ 'ਚ ਵਾਧਾ ਅੱਜ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ | ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 35-35 ਪੈਸੇ ਪ੍ਰਤੀ ਲੀਟਰ ਹੋਰ ਵੱਧ ਗਈਆਂ | ਇਸ ਤਾਜ਼ਾ ਵਾਧੇ ਨਾਲ ਪੱਛਮੀ ਬੰਗਾਲ 'ਚ ਵੀ ਡੀਜ਼ਲ ਨੇ ਸੈਂਕੜਾ ਜੜ ਦਿੱਤਾ ਹੈ | ...
ਸ੍ਰੀਨਗਰ, (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਖੇ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇਕ ਆਮ ਨਾਗਰਿਕ ਮਾਰਿਆ ਗਿਆ | ਪੁਲਿਸ ਅਨੁਸਾਰ ਸ਼ੋਪੀਆਂ ਦੇ ਜੋਨਾਪੁਰਾ ਦੇ ਬਾਬਪੁਰਾ ਇਲਾਕੇ 'ਚ ਐਤਵਾਰ ਸਵੇਰੇ 10.30 ਵਜੇ ...
ਜੰਮੂ, 24 ਅਕਤੂਬਰ (ਯੂ.ਐਨ.ਆਈ.)-ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਡਾ: ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਭਾਰਤ-ਪਾਕਿ ਗੱਲਬਾਤ ਦੀ ਪਿੱਠ ਥਾਪੜਦਿਆਂ ਐਤਵਾਰ ਨੂੰ ਕਿਹਾ ਕਿ ਜਦੋਂ ਤੱਕ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਗੱਲਬਾਤ ਲਈ ਅਨੁਕੂਲ ਮਾਹੌਲ ਨਹੀਂ ਬਣ ਜਾਂਦਾ, ...
ਪਟਨਾ, 24 ਅਕਤੂਬਰ (ਏਜੰਸੀ)- ਬਿਹਾਰ ਦਾ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਕਰੀਬ 3 ਸਾਲ ਆਪਣੀ ਸਿਆਸੀ ਕਰਮ ਭੂਮੀ ਤੋਂ ਦੂਰ ਰਹਿਣ ਤੋਂ ਬਾਅਦ ਅੱਜ ਬਿਹਾਰ ਪਰਤ ਆਏ ਹਨ | ਉਨ੍ਹਾਂ ਨੂੰ ਚਾਰਾ ਘੁਟਾਲਾ ਮਾਮਲਿਆਂ 'ਚ ਕਈ ...
ਅੰਮਿ੍ਤਸਰ, (ਰੇਸ਼ਮ ਸਿੰਘ)-ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਕੱਲ੍ਹ ਤੇ ਅੱਜ ਪਏ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸੂਬਾ ਸਰਕਾਰ ਉਸਦਾ ਯੋਗ ਮੁਆਵਜ਼ਾ ਦੇਵੇਗੀ | ਉਨ੍ਹਾਂ ਕਿਹਾ ਕਿ ਮਾਝੇ ਵਿਚ ਝੋਨੇ ਦੇ ਨਾਲ-ਨਾਲ ਬਾਸਮਤੀ ਦੀ ਫ਼ਸਲ ਵੀ ਮੀਂਹ ...
ਚੰਡੀਗੜ੍ਹ, (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੀਂਹ ਤੇ ਗੜੇਮਾਰੀ ਕਾਰਨ ਹੋਏ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਰੀ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਸਮਾਂ ਹੱਦ ਨਿਸਚਿਤ ਕਰਨ ਦੀ ਮੰਗ ਕੀਤੀ ਹੈ | ਇਕ ਬਿਆਨ ਰਾਹੀ ਅਕਾਲੀ ਦਲ ...
ਲੁਧਿਆਣਾ, (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕਾਕਾ ਰਣਦੀਪ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮੀਂਹ ਕਰਕੇ ਕਿਸਾਨਾਂ ਦੀ ਖ਼ਰਾਬ ਜਾਂ ਤਬਾਹ ਹੋਈ ਝੋਨੇ ਦੀ ਫ਼ਸਲ ਦਾ ਮੁਆਵਜ਼ਾ ਦੇਣ ਲਈ ਸਰਕਾਰ ਵਲੋਂ ਸਾਰੇ ਹੀ ਡਿਪਟੀ ...
ਲੁਧਿਆਣਾ, (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੀਂਹ ਤੇ ਗੜੇ ਪੈਣ ਕਰਕੇ ਪੰਜਾਬ ਅੰਦਰ ਝੋਨੇ ਦੀ ਪੱਕੀ ਹੋਈ ਫ਼ਸਲ 100 ਫ਼ੀਸਦੀ ਬਰਬਾਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਖਰਾਬੇ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX