ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕਿਆਂ 'ਚ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ, ਉੱਥੇ ਇਹ ਪਿਆ ਭਾਰੀ ਮੀਂਹ ਆਲੂ-ਮਟਰਾਂ ਸਮੇਤ ਹੋਰ ਬੀਜੀਆਂ ਸਬਜ਼ੀ ਦੀਆਂ ਫ਼ਸਲਾਂ ਲਈ ਵੀ ਕੁੱਝ ਜਗ੍ਹਾ ਨੁਕਸਾਨਦੇਹ ਸਾਬਿਤ ਹੋਇਆ ਹੈ | ਜ਼ਿਲ੍ਹੇ 'ਚ ਕਰੀਬ 23.5 ਐੱਮ.ਐੱਮ. ਮੀਂਹ ਰਿਕਾਰਡ ਕੀਤਾ ਗਿਆ | ਜ਼ਿਲ੍ਹੇ ਦਾ ਕੰਢੀ ਤੇ ਨੀਮ ਕੰਢੀ ਖੇਤਰ ਸਬਜ਼ੀ ਦੀਆਂ ਫ਼ਸਲਾਂ ਲਗਾਉਣ ਲਈ ਮੰਨਿਆ ਜਾਂਦਾ ਹੈ | ਆਲੂ, ਮਟਰਾਂ ਤੇ ਗਾਜਰਾਂ ਦੀ ਅਗੇਤੀ ਕਾਸ਼ਤ ਸਤੰਬਰ ਮਹੀਨੇ ਦੇ ਅੱਧ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਇਸ ਮਹੀਨੇ ਪਏ ਭਾਰੀ ਮੀਂਹ ਕਾਰਨ ਇਨ੍ਹਾਂ ਫਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਸੀ ਤੇ ਹੁਣ ਦੁਬਾਰਾ ਲਗਾਤਾਰ ਪਏ ਮੀਂਹ ਨੇ ਨੀਵੇ ਖੇਤਾਂ 'ਚ ਬੀਜੀਆਂ ਫਸਲਾ ਦਾ ਨੁਕਸਾਨ ਕੀਤਾ ਹੈ | ਦੂਸਰੇ ਪਾਸੇ ਦੇਰ ਨਾਲ ਪੱਕਣ ਵਾਲੀ ਝੋਨੇ ਦੀ ਫ਼ਸਲ ਵੀ ਇਸ ਮੀਂਹ ਨਾਲ ਪ੍ਰਭਾਵਿਤ ਹੋਈ ਹੈ ਤੇ ਕਿਸਾਨਾਂ ਦਾ ਇਸ ਨਾਲ ਆਰਥਿਕ ਨੁਕਸਾਨ ਹੋਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਮੁੱਖ ਮੰਡੀ ਹੁਸ਼ਿਆਰਪੁਰ ਤੇ ਫੋਕਲ ਪੁਆਇੰਟਾਂ 'ਤੇ ਖ਼ਰੀਦੀ ਗਈ ਝੋਨੇ ਦੀ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਸਮੱਸਿਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਜਗ੍ਹਾਂ ਫਸਲ ਦਾ ਨੁਕਾਸਨ ਵੀ ਹੋਇਆ | ਇਸ ਸਬੰਧੀ ਜਦੋਂ ਇਲਾਕੇ ਦੇ ਕਿਸਾਨਾਂ ਸੁਰਜੀਤ ਸਿੰਘ ਮਸੂਤਾ, ਭੁਪਿੰਦਰ ਸਿੰਘ, ਰੇਸ਼ਮ ਸਿੰਘ ਬੱਡਲਾ, ਜਗਤਾਰ ਸਿੰਘ ਭਿੰਡਰ, ਗੁਰਮੀਤ ਸਿੰਘ ਬਾਗਪੁਰ, ਜਸਵੀਰ ਸਿੰਘ, ਜਸਪਾਲ ਸਿੰਘ ਹਾਰਟਾ ਤੇ ਲਖਵਿੰਦਰ ਸਿੰਘ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪਏ ਮੀਂਹ ਨਾਲ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪਹਿਲਾ ਹੀ ਸਤੰਬਰ ਮਹੀਨੇ 'ਚ ਪਏ ਮੀਂਹ ਦੇ ਚੱਲਦਿਆਂ ਦੁਬਾਰਾ ਸਬਜ਼ੀ ਦੀਆਂ ਫ਼ਸਲਾਂ ਦੀ ਬਿਜਾਈ ਕੀਤੀ ਗਈ ਸੀ, ਪਰ ਹੁਣ ਇਸ ਮੀਂਹ ਨਾਲ ਹੋਏ ਨੁਕਸਾਨ ਕਾਰਨ ਉਨ੍ਹਾਂ ਨੂੰ ਹੋਰ ਵੀ ਆਰਥਿਕ ਘਾਟਾ ਪਿਆ ਹੈ | ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲੇਟ ਫਸਲ ਨੂੰ ਵੀ ਇਸ ਮੀਂਹ ਨੇ ਪ੍ਰਭਾਵਿਤ ਕੀਤਾ ਹੈ, ਜਿਸ ਦੀ ਕਟਾਈ ਦਾ ਕੰਮ ਹੋਰ ਵੀ ਲੇਟ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਖਰਾਬ ਮੌਸਮ ਦੇ ਚੱਲਦਿਆਂ ਇਹ ਪ੍ਰਬੰਧ ਨਾਕਸ ਜਾਪ ਰਹੇ ਹਨ | ਕਿਸਾਨਾਂ ਕਿਹਾ ਕਿ ਇਹ ਮੀਂਹ ਕਮਾਦ, ਹਰਾ ਚਾਰਾ ਤੇ ਹੋਰਨਾਂ ਫਸਲਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰ ਲਾਹੇਵੰਦ ਸਿੱਧ ਹੋਵੇਗਾ | ਮੀਂਹ ਦੇ ਚੱਲਦਿਆਂ ਪਿੰਡਾਂ ਦੇ ਨਾਲ-ਨਾਲ ਕਸਬਿਆਂ ਤੇ ਸ਼ਹਿਰ 'ਚ ਵੀ ਜਨ ਜੀਵਨ ਪ੍ਰਭਾਵਿਤ ਰਿਹਾ ਤੇ ਰਾਹਗੀਰਾਂ ਨੂੰ ਆਪਣੀ ਮੰਜਲ 'ਤੇ ਪਹੁੰਚਣ ਲਈ ਭਾਰੀ ਮੁਸ਼ੱਕਤ ਕਰਨੀ ਪਈ |
ਮੀਂਹ-ਹਨੇਰੀ ਨਾਲ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ
ਭੰਗਾਲਾ, 24 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਭੰਗਾਲਾ ਦੇ ਅਧੀਨ ਪੈਂਦੇ ਪਿੰਡਾਂ ਅੰਦਰ ਬੀਤੇ ਰਾਤ ਪਏ ਮੀਂਹ ਤੇ ਹਨੇਰੀ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਇਲਾਕੇ ਦੇ ਕਿਸਾਨ ਬਹੁਤ ਚਿੰਤਾ ਦੇ ਆਲਮ ਵਿਚ ਹਨ | ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪਿੰਡ ਮਹਿਤਾਬਪੁਰ, ਲਾਡਪੁਰ, ਜਹਾਨਪੁਰ, ਕੋਲੀਆਂ, ਸੱਲੋਵਾਲ, ਭੰਗਾਲਾ, ਪਲਾਕੀ, ਚਨੌਰ, ਬੁੱਢਾਵੜ੍ਹ ਆਦਿ ਦੇ ਕਿਸਾਨ ਜਗਜੀਤ ਸਿੰਘ ਛੰਨੀ ਨੰਦ ਸਿੰਘ, ਸੁਦਾਗਰ ਸਿੰਘ ਚਨੋਰ, ਅਮਨਿੰਦਰ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਬਲਵੰਤ ਸਿੰਘ, ਲਛਕਰ ਸਿੰਘ, ਜਗਦੀਸ਼ ਸਿੰਘ, ਰਾਜਦੀਪ ਸਿੰਘ, ਬਚਿੱਤਰ ਸਿੰਘ, ਤਰਸੇਮ ਸਿੰਘ ਮਹਿਤਾਬਪੁਰ, ਥਮਨ ਸਿੰਘ, ਹਰਪ੍ਰੀਤ ਸਿੰਘ, ਜੁਗਿੰਦਰ ਸਿੰਘ, ਉਂਕਾਰ ਸਿੰਘ ਪੁਰਾਣਾ ਭੰਗਾਲਾ ਤੇ ਸੁਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਬੇਟ ਦੇ ਨੀਵੇਂ ਇਲਾਕੇ ਵਿਚ ਪਾਣੀ ਕਾਫ਼ੀ ਖੜ੍ਹਾ ਹੋ ਗਿਆ ਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ | ਝੋਨੇ ਦੀ ਫ਼ਸਲ ਵਿਛਣ ਨਾਲ ਝੋਨੇ ਦੇ ਦਾਣਿਆਂ ਦਾ ਰੰਗ ਕਾਲਾ ਹੋਣ ਦੀ ਸੰਭਾਵਨਾ ਹੈ ਤੇ ਖੇਤਾਂ ਵਿਚ ਪਾਣੀ ਖੜੇ ਹੋਣ ਕਾਰਨ ਕੰਬਾਈਨ ਵੀ ਨਹੀਂ ਚੱਲ ਸਕਦੀ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਹਰ ਪਾਸੇ ਚਿੰਤਾ ਵਧ ਰਹੀਆਂ ਹਨ | ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਸੰਬੰਧੀ ਵਿਭਾਗ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੀ ਝੋਨੇ ਦਾ ਨੁਕਸਾਨ ਹੋਇਆ ਹ,ੈ ਉਸ ਦਾ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |
ਗੜ੍ਹਸ਼ੰਕਰ, (ਧਾਲੀਵਾਲ)-ਝੋਨੇ ਦੀ ਫ਼ਸਲ ਸੰਭਾਲਣ 'ਚ ਜੁੱਟੇ ਕਿਸਾਨਾਂ ਦੀਆਂ ਆਸਾਂ 'ਤੇ ਤੇਜ਼ ਬਾਰਿਸ਼ ਨੇ ਪਾਣੀ ਫੇਰ ਦਿੱਤਾ | ਲੰਘੀ ਰਾਤ ਤੋਂ ਸ਼ੁਰੂ ਹੋਈ ਤੇਜ਼ ਤੇ ਹਲਕੀ ਦੇ ਦਰਮਿਆਨੀ ਬਾਰਿਸ਼ ਨੇ ਜਿੱਥੇ
ਖੇਤਾਂ ਵਿਚ ਕਟਾਈ ਤੋਂ ਰਹਿੰਦਾ ਝੋਨਾ ਪ੍ਰਭਾਵਿਤ ਕੀਤਾ, ਉਥੇ ਮੰਡੀਆਂ 'ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਵੀ ਪ੍ਰਭਾਵਿਤ ਕੀਤੇ। ਮੰਡੀਆਂ 'ਚ ਬਾਰਿਸ਼ ਤੋਂ ਝੋਨੇ ਦੇ ਬਚਾਓ ਨਾਲ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਦਾਣਾ ਮੰਡੀ ਗੜ੍ਹਸ਼ੰਕਰ ਤੇ ਹੋਰ ਕਈ ਮੰਡੀਆਂ 'ਚ ਬਾਰਿਸ਼ ਨਾਲ ਖ੍ਰੀਦੇ ਹੋਏ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ। ਬਾਰਿਸ਼ ਹੋਣ ਨਾਲ ਝੋਨੇ ਦੀ ਕਟਾਈ ਅਗਲੇ ਕੁਝ ਦਿਨਾਂ ਲਈ ਠੱਪ ਹੋਣ ਕਾਰਨ ਕਿਸਾਨਾਂ ਦੇ ਖੇਤੀ ਰੁਝੇਵੇਂ ਵੀ ਪ੍ਰਭਾਵਿਤ ਹੋਏ ਹਨ। ਬਾਰਿਸ਼ ਨੇ ਸਬਜ਼ੀਆਂ ਦੇ ਕਾਰਜ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਿਸਾਨਾਂ ਵਲੋਂ ਕਣਕ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਵੀ ਬ੍ਰੇਕ ਲੱਗ ਗਈ ਹੈ। ਬਾਰਿਸ਼ ਕਾਰਨ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਲਾਕੇ ਵਿਚ ਪਹਿਲਾ ਤੋਂ ਹੀ ਨੁਕਸਾਨੀਆਂ ਸੜਕਾਂ ਦੇ ਜਖ਼ਮਾਂ 'ਤੇ ਬਾਰਿਸ਼ ਨੇ ਨਮਕ ਪਾਉਣ ਦਾ ਕੰਮ ਕਰ ਦਿੱਤਾ ਹੈ। ਬਾਰਿਸ਼ ਹੋਣ ਨਾਲ ਤਾਪਮਾਨ ਵਿਚ ਵੀ ਵੱਡੀ ਗਿਰਾਵਟ ਆਈ ਹੈ।
ਹਾਜੀਪੁਰ, (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੇ ਇਸ ਦੇ ਆਸ ਪਾਸ ਦੇ ਇਲਾਕੇ ਵਿਚ ਬੀਤੀ ਰਾਤ ਹੋਈ ਤੇਜ਼ ਬਾਰਸ਼ ਕਾਰਨ ਜਿੱਥੇ ਝੋਨੇ ਦੀ ਫ਼ਸਲ ਦੀ ਕਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉੱਥੇ ਕਿਸਾਨਾਂ ਵਲੋਂ ਮੰਡੀਆਂ 'ਚ ਵੇਚਣ ਲਈ ਲਿਆਂਦੀ ਗਈ ਫ਼ਸਲ ਵੀ ਭਿੱਜ ਗਈ। ਗੱਲਬਾਤ ਕਰਦਿਆਂ ਕਿਸਾਨ ਜਗਬੀਰ ਸਿੰਘ ਗੁਰਦੀਪ ਸਿੰਘ, ਅਜਮੇਰ ਸਿੰਘ, ਕਰਨੈਲ ਸਿੰਘ, ਹਰਦੀਪ ਸਿੰਘ, ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਬਾਸਮਤੀ ਦੀ ਫ਼ਸਲ ਪੱਕ ਕੇ ਬਿਲਕੁਲ ਤਿਆਰ ਸੀ, ਪਰ ਬੀਤੀ ਰਾਤ ਪਏ ਤੇਜ਼ ਮੀਂਹ ਤੇ ਹਨੇਰੀ ਕਾਰਨ ਉਹ ਕਾਫ਼ੀ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਫ਼ਸਲ ਉਹ ਮੰਡੀ ਵੇਚਣ ਵਾਸਤੇ ਲੈ ਕੇ ਆਏ ਸਨ ਉਹ ਵੀ ਮੀਂਹ ਨਾਲ ਭਿੱਜ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦਾਣਾ ਮੰਡੀ ਹਾਜੀਪੁਰ 'ਚ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਤਰਪਾਲਾਂ ਮੰਗਵਾ ਕੇ ਕਿਸਾਨਾਂ ਦੀਆਂ ਢੇਰੀਆਂ ਢਕੀਆਂ ਹਨ ਪਰ ਲਿਫ਼ਟਿੰਗ ਢਿੱਲੀ ਹੋਣ ਕਰਕੇ ਭਰੀਆਂ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਮੰਡੀ ਵਿਚ ਬੋਰੀਆਂ ਦੀਆਂ ਧਾਕਾਂ ਲਗਵਾਉਣ ਵਾਸਤੇ ਸ਼ੈੱਡ ਬਣਾਈ ਜਾਵੇ।
ਇਸ ਸਬੰਧੀ ਜਦੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਜਗ੍ਹਾਂ ਤੇ ਇਸ ਮੀਂਹ ਨਾਲ ਸਬਜ਼ੀ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਪਰ ਇਹ ਮੀਂਹ ਫਸਲਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਲਾਹੇਵੰਦ ...
ਫਾਟਕ ਤੇ ਇਕ ਨੌਜਵਾਨ ਖ਼ਿਲਾਫ਼ 110 ਨਸ਼ੀਲੇ ਕੈਪਸੂਲ ਮਿਲਣ ਤੇ ਪਰਚਾ ਦਰਜ ਕਰਨ ਦਾ ਸਮਾਚਾਰ ਮਿਲਿਆ | ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਮੋਨੇ ਨੌਜਵਾਨ ਨੂੰ ਖੱਖਾਂ ਫਾਟਕ ਤੇ ਸ਼ੱਕ ਪੈਣ ਤੇ ਰੋਕਿਆ ਤਲਾਸ਼ੀ ਲੈਣ ਤੇ 110 ਚੈਰੀ ਕੈਪਸੂਲ ਬਰਾਮਦ ਹੋਏ, ...
ਘੋਗਰਾ, 24 ਅਕਤੂਬਰ (ਆਰ.ਐੱਸ.ਸਲਾਰੀਆ)-ਬੀਤੀ ਰਾਤ ਦਸੂਹਾ-ਹਾਜੀਪੁਰ ਸੜਕ 'ਤੇ ਪੈਂਦੇ ਪਿੰਡ ਸੱਗਰਾਂ ਦੇ ਨਜ਼ਦੀਕ ਖੜ੍ਹੇ ਟਰੱਕ ਦੇ ਪਿੱਛੇ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...
ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)-ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਤੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਪ੍ਰੀਤਮ ਸਿੰਘ ਗਿਲਜੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ ਦਾ ਪ੍ਰਧਾਨ ਤੇ ਰਘਵੀਰ ਸਿੰਘ ...
ਐਮਾਂ ਮਾਂਗਟ, 24 ਅਕਤੂਬਰ (ਗੁਰਾਇਆ)-ਪੰਜਾਬ ਦੀ ਪ੍ਰਮੁੱਖ ਫ਼ਸਲ ਗੰਨਾ ਇਸ ਵੇਲੇ ਪਿੜਾਈ ਵਾਸਤੇ ਬਿਲਕੁਲ ਤਿਆਰ ਹੈ, ਪਰ ਇਸ ਦੇ ਉਲਟ ਨਿੱਜੀ ਖੰਡ ਮਿੱਲਾਂ ਇਸ ਵਾਰ ਦੇ ਪਿੜਾਈ ਸੀਜ਼ਨ ਨੂੰ ਜਾਣ ਬੁਝ ਕੇ ਲੇਟ ਚਲਾਉਣ ਦੇ ਰਾਹ ਪਈਆਂ ਹੋਈਆਂ ਹਨ | ਇਨ੍ਹਾਂ ਵਿਚਾਰਾਂ ਦਾ ...
ਗੜ੍ਹਸ਼ੰਕਰ, 24 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਦੋਸ਼ ਹੇਠ ਕਾਬੂ ਕੀਤਾ ਹੈ | ਐੱਸ.ਆਈ. ਪਰਮਿੰਦਰ ਕੌਰ ਵਲੋਂ ਸਮੇਤ ਪੁਲਿਸ ਪਾਰਟੀ ਪਿੰਡ ਅਚਲਪੁਰ ਤੋਂ ਭੱਠਾ ਮੋੜ ਬੀਣੇਵਾਲ ਡਿਊਟੀ ਦੌਰਾਨ 2 ਮੋਨੇ ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਪ੍ਰਵਾਸੀ ਮਜਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ...
ਦਸੂਹਾ, 24 ਅਕਤੂਬਰ (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਕੁਮਾਰ ਬਿੱਟੂ ਦੇ ਪਿਤਾ ਡਾ. ਸੁਰਿੰਦਰ ਕੁਮਾਰ ਜਿਨ੍ਹਾਂ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਪਾਂਡਵ ਸਰੋਵਰ ਤਲਾਬ ਨੇੜੇ ਪੈਂਦੇ ...
ਮਿਆਣੀ, 24 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਜਲਾਲਪੁਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਨ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਰਵਾਸੀ ਭਾਰਤੀ ਤਰਸੇਮ ਸਿੰਘ ਪੱਪੂ ਦੀ ਅਗਵਾਈ 'ਚ ਸ਼ਰਧਾ ਨਾਲ ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2 ਕਿਲਵਾਟ ਤੋਂ ਘੱਟ ਲੋਡ ਵਾਲੇ ਬਕਾਇਆ ਬਿੱਲ ਮੁਆਫ਼ ਕਰਕੇ ਸੂਬੇ ਦੇ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਦਾ ਸੂਬੇ ਦੇ ਲੱਖਾਂ ਉਪਯੋਗਤਾਵਾਂ ...
ਗੜ੍ਹਸ਼ੰਕਰ, 24 ਅਕਤੂਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਫਰਵਰੀ 2022 ਤੇ ਜੁਲਾਈ 2022 ਇਨਟੇਕ ਲਈ ਦਾਖ਼ਲੇ ...
ਟਾਂਡਾ ਉੜਮੁੜ, 24 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਅਕਾਲੀ ਦਲ ਬਾਦਲ ਇੱਕੋ ਹੀ ਥੈਲੀ ਦੇ ਚੱਟੇ ਵਟੇ ਹਨ, ਜਿਸ ਨੂੰ ਸੂਬੇ ਦੇ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ...
ਟਾਂਡਾ ਉੜਮੁੜ, 24 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 110 ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਗਸ਼ਤ ...
ਸ਼ਾਮਚੁਰਾਸੀ, 24 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਚੱਕੋਵਾਲ ਦੇ ਪਿਤਾ ਗੁਰਦੇਵ ਸਿੰਘ ਚੱਕੋਵਾਲ ਨੂੰ ਸਮਾਜ ਦੇ ਵੱਖ-ਵੱਖ ਵਰਗ ਦੇ ਵਿਅਕਤੀਆਂ ਨੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹੋਏ ...
ਭੰਗਾਲਾ, 24 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ) ਧੰਨ-ਧੰਨ ਬਾਬਾ ਮੰਝ ਜੀ, ਧੰਨ-ਧੰਨ ਬਾਬਾ ਤਾਰਾ ਸਿੰਘ ਜੀ (ਸ਼ਹੀਦ) ਦੀ ਪਵਿੱਤਰ ਯਾਦ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ 9ਵਾਂ ਵਿਸ਼ਾਲ ਕਬੱਡੀ ਕੱਪ 30 ਅਕਤੂਬਰ ਨੂੰ ਪਿੰਡ ਮੰਝਪੁਰ ਵਿਖੇ ਐੱਨ.ਆਰ.ਆਈ ਵੀਰਾਂ, ...
ਦਸੂਹਾ, 24 ਅਕਤੂਬਰ (ਭੁੱਲਰ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ | ਸ਼ਾਮ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚਲੇ ਇਸ ਸਮਾਗਮ ਦੌਰਾਨ ਰਾਗੀ ਬਲਦੇਵ ਸਿੰਘ, ਬਿਕਰਮਜੀਤ ...
ਟਾਂਡਾ ਉੜਮੁੜ, 24 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)- ਪਿੰਡ ਮੂਨਕ ਖ਼ੁਰਦ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹਲਕਾ ...
ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੀ ਨਿਸ਼ਾਨੇਬਾਜ਼ ਟੀਮ ਨੇ ਸਫ਼ਲਤਾ ਦੇ ਇਤਿਹਾਸ ਵਿਚ ਸੁਨਹਿਰੀ ਪੰਨਾ ਦਰਜ ਕਰਦੇ ਹੋਏ ਨੈਸ਼ਨਲ ਮੁਕਾਬਲਿਆਂ ਦੇ ਵਿਚ ਕੁਆਲੀਫਾਈ ਕਰਕੇ ਆਪਣੇ ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 30 ਅਕਤੂਬਰ ਦਿਨ ਸ਼ਨੀਵਾਰ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ ਵਿਖੇ ਕਰਵਾਇਆ ਜਾ ਰਿਹਾ ...
ਨਸਰਾਲਾ, 24 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਵੀਂ ਆਬਾਦੀ ਪੰਡੋਰੀ ਰੁਕਮਾਣ, ਨਸਰਾਲਾ ਸਟੇਸ਼ਨ ਵਿਖੇ ਭਾਈ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ...
ਘੋਗਰਾ, 24 ਅਕਤੂਬਰ (ਆਰ. ਐੱਸ. ਸਲਾਰੀਆ)- ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਅਹੁਦੇਦਾਰਾਂ ਦੀ ਮੀਟਿੰਗ ਇੱਥੇ ਸੁੱਚਾ ਸਿੰਘ ਦੀ ਅਗਵਾਈ ਹੇਠ ਹੋਈ | ਜੁਆਇੰਟ ਫੋਰਮ ਦੇ ਮੈਂਬਰ ਵਿਜੇ ਕੁਮਾਰ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ...
ਮਾਹਿਲਪੁਰ, 24 ਅਕਤੂਬਰ (ਰਜਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਨਰਾਜ਼ ਆਗੂਆਂ ਤੇ ਵਰਕਰਾਂ ਵਲੋਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਮਾਹਿਲਪੁਰ ਵਿਖੇ ਪਹੁੰਚਣ 'ਤੇ ਉਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਨਾਅਰੇਬਾਜ਼ੀ ਕਰਦੇ ਹੋਏ ...
ਅੱਡਾ ਸਰਾਂ, 24 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਰਾਮਦਾਸੀਆ ਸਿੱਖ ਵੈੱਲਫੇਅਰ ਕੌਂਸਲ ਵਲੋਂ ਪਿੰਡ ਬੂਰੇ ਜੱਟਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਕਮੇਟੀ ਤੇ ਸਮੂਹ ਨਗਰ ਦੀਆਂ ...
ਗੜ੍ਹਦੀਵਾਲਾ, 24 ਅਕਤੂਬਰ (ਚੱਗਰ)-ਪਿੰਡ ਫਤਿਹਪੁਰ ਵਿਖੇ ਬਾਬਾ ਲੱਖ ਦਾਤਾ ਦੇ ਦਰਬਾਰ 'ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ | ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਠਾਕੁਰ ਰਕਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਛਿੰਝ ਮੇਲਾ ਪਿਛਲੇ 40 ਸਾਲ ਤੋਂ ਕਰਵਾਇਆ ਜਾ ਰਿਹਾ ਹੈ, ਪਰ ਇਸ ਸਾਲ ...
ਕੋਟਫ਼ਤੂਹੀ, 24 ਅਕਤੂਬਰ (ਅਟਵਾਲ)-ਪਿੰਡ ਮੰਨਣਹਾਨਾ 'ਚ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਮਾਂ ਚਿੰਤਪੁਰਨੀ ਜਾਗਰਣ ਪ੍ਰਧਾਨ ਸਰਪੰਚ ਰਛਪਾਲ ਕਲੇਰ ਦੀ ...
ਬੁੱਲ੍ਹੋਵਾਲ 24 ਅਕਤੂਬਰ (ਲੁਗਾਣਾ) ਚੀਫ ਖਾਲਸਾ ਦੀਵਾਨ ਸ੍ਰ੍ਰੀ ਅੰਮਿ੍ਤਸਰ ਸਾਹਿਬ ਅਧੀਨ ਚਲ ਰਹੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚÏਰ ਵਿਖੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਿੰ੍ਰਸੀ. ਹਰਕੀਰਤ ਕੌਰ ਦੀ ਅਗਵਾਈ ਹੇਠ ਬੜੀ ...
ਨਸਰਾਲਾ, 24 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਤੇ ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀਆਂ ਸ਼ੁਭ ਅਸੀਸਾਂ ਸਦਕਾ ਜਥੇਦਾਰ ਬਾਬਾ ਜੋਗਾ ਸਿੰਘ ਰਾਮੂ ਥਿਆੜੇ ਵਾਲਿਆਂ ਦੇ ਯਤਨਾਂ ਨਾਲ ਸ਼ਬਦ ਗੁਰੂ ਪ੍ਰਚਾਰਕ ਜਥੇ ...
ਦਸੂਹਾ, 24 ਅਕਤੂਬਰ (ਕੌਸ਼ਲ)-ਸਵੱਛ ਭਾਰਤ ਅਭਿਆਨ ਤਹਿਤ ਦਸੂਹਾ ਦੇ ਵੱਖ-ਵੱਖ ਅਦਾਰਿਆਂ ਵਿਚ ਨਗਰ ਕੌਂਸਲ ਦਸੂਹਾ ਤੋਂ ਸੀ. ਐੱਫ. ਸੰਤੋਸ਼ ਕੁਮਾਰੀ ਅਤੇ ਉਸ ਦੀ ਟੀਮ ਵਲੋਂ ਦੌਰੇ ਕੀਤੇ ਜਾਂਦੇ ਹਨ, ਜਿਸ ਲੜੀ ਤਹਿਤ ਉਹ ਚੋਪੜਾ ਹਸਪਤਾਲ ਦਸੂਹਾ ਵਿਖੇ ਵੀ ਵਿਸ਼ੇਸ਼ ਤੌਰ 'ਤੇ ...
ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ-ਬਸਪਾ ਗਠਜੋੜ ਭਾਰੀ ਗਿਣਤੀ ਵਿਚ ਸੀਟਾਂ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਏਗਾ | ਇਹ ਸ਼ਬਦ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬੀਤ ਇਲਾਕੇ ਦੇ ਪਿੰਡ ਅਚਲਪੁਰ ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਦੇ 100 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਲਗਾ ਕੇ ਭਾਰਤ ਨੇ ਵਿਸ਼ਵ ਭਰ 'ਚ ਵਿਸ਼ੇਸ਼ ਸਥਾਨ ਬਣਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਹਿਮਾਚਲ ਪ੍ਰਦੇਸ਼ ...
ਦਸੂਹਾ 24 ਅਕਤੂਬਰ (ਕੌਸ਼ਲ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਰਵਿੰਦਰ ਕੌਰ ਤੇ ਜ਼ਿਲ੍ਹਾ ਐਪਿਡੈਮੋਲੋਜਿਸਟ ਡਾ. ਸੈਲੇਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਦਵਿੰਦਰ ਕੁਮਾਰ ਪੁਰੀ ਸਰਕਾਰੀ ਹਸਪਤਾਲ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਦਸੂਹਾ ...
ਭੰਗਾਲਾ, 24 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਸ. ਚਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਵਿਖੇ ਪਿ੍ੰਸੀਪਲ ਗੁਰਾਦਾਸ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸਰਬੱਤ ਦੇ ਭਲੇ ਤੇ ਸਕੂਲ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ...
ਟਾਂਡਾ ਉੜਮੁੜ, 24 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਵਿਸ਼ਵ ਰਾਮਦਾਸੀਆ ਸਿੱਖ ਵੈੱਲਫੇਅਰ ਕੌਂਸਲ ਟਾਂਡਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਚੇਤਨਾ ਸਮਾਗਮ ਪਿੰਡ ਮੂਨਕ ਖ਼ੁਰਦ ਵਿਖੇ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ...
ਘੋਗਰਾ, 24 ਅਕਤੂਬਰ (ਆਰ. ਐੱਸ. ਸਲਾਰੀਆ)-ਹਲਕਾ ਵਿਧਾਇਕ ਮਿੱਕੀ ਡੋਗਰਾ ਵਲੋਂ ਘੋਗਰਾ, ਹਲੇੜ, ਜਲਾਲਚੱਕ, ਤੋਏ , ਮਾਖੋਵਾਲ, ਢੱਡਰ, ਸੈਹਰਕ, ਬਿੱਸੋਚੱਕ, ਹਰਦੋ ਨੇਕਨਾਮਾਂ, ਸੈਸੋਨੇਕ ਨੇਕਮਾਨਾ, ਗੱਗਜੱਲੋ, ਸੁੰਢੀਆਂ ਆਦਿ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਸਪੋਰਟਸ ...
ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)- ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਦੇਹਰੀਵਾਲ ਦੇ ਸਰਪੰਚ ਹਰਦਿਆਲ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਅਕਾਲੀ -ਬਸਪਾ ਗੱਠਜੋੜ ਦੇ ਉਮੀਦਵਾਰ ਸ. ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵਲੋਂ ਕਾਵਿ ਸਮਾਗਮ ਪ੍ਰਧਾਨ ਮਦਨ ਵੀਰਾ ਤੇ ਪ੍ਰਕਾਸ਼ਕ ਰਜਿੰਦਰ ਵਿਮਲ ਦੀ ਅਗਵਾਈ 'ਚ ਕਰਵਾਇਆ ਗਿਆ | ਸ਼ੁਰੂਆਤ ਸਮੇਂ ਸਭਾ ਦੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਦੋ ਮਤੇ ਡਾ. ...
ਤਲਵਾੜਾ, 24 ਅਕਤੂਬਰ (ਅਜੀਤ ਪ੍ਰਤੀਨਿਧੀ)-ਹਲਕਾ ਦਸੂਹਾ ਤੋਂ ਅਕਾਲੀ- ਬਸਪਾ ਦੇ ਸਾਂਝੇ ਉਮੀਦਵਾਰ ਠੇਕੇਦਾਰ ਸੁਸ਼ੀਲ ਪਿੰਕੀ ਨੇ ਬਲਾਕ ਤਲਵਾੜਾ ਦੇ ਪਿੰਡ ਨਗਰ ਦਾ ਦੌਰਾ ਕੀਤਾ ਤੇ ਉੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ...
ਹੁਸ਼ਿਆਰਪੁਰ, 24 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਰਾਜੀਵ ਸੈਣੀ ਤੇ ਵਰਿੰਦਰ ਕੁਮਾਰ ਨੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਦਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਵਲੋਂ ...
ਦਸੂਹਾ, 24 ਅਕਤੂਬਰ (ਭੁੱਲਰ)- ਪਿੰਡ ਜਾਂਗਲਾ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਲੰਬੜਦਾਰ ਹਰਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ | ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਘੁੰਮਣ ...
ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)- ਸਥਾਨਕ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਮੌਕੇ 'ਤੇ ਦਸਮੇਸ਼ ਗਰਲਜ਼ ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਵਿਚ ਸਕੂਲ ਦੇ ...
ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ ਨੇ ਹੱਬ ਆਫ ਲਰਿਨੰਗ ਅਧੀਨ ਹੋਏ ਸਾਇੰਸ ਕੁਇਜ਼ ਮੁਕਾਬਲੇ ਦੀ ਮੇਜ਼ਬਾਨੀ ਕੀਤੀ | ਮੁਕਾਬਲੇ ਦੌਰਾਨ ਵੁਡਵਰੀ ਵਰਲਡ ਸਕੂਲ, ...
ਸ਼ਾਮਚੁਰਾਸੀ, 24 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਲਾਪਰਵਾਹੀ ਕਾਰਨ ਅੱਖਾਂ ਦੀ ਰੌਸ਼ਨੀ 'ਤੇ ਅਸਰ ਪੈਣਾ ਅਤੇ ਆਮ ਲੋਕਾਂ ਦੇ ਇਸ ਦਾ ਇਲਾਜ ਦੀ ਅਸਮਰੱਥਾ ਨੂੰ ਮੁੱਖ ਰੱਖਦੇ ਹੋਏ ਬੀਬੀ ਜੀਤ ਕੌਰ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਹਲਕਾ ਸ਼ਾਮਚੁਰਾਸੀ ...
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਸਥਾਨਕ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਸ਼ਰਤ ਕੁਮਾਰ ਸਿੰਘ, ਪ੍ਰਸ਼ਾਸਕੀ ਅਧਿਕਾਰੀ ਅਜੇ ਕੁਮਾਰ ਤੇ ਸਕੂਲ ਮੈਡੀਕਲ ਵਿਭਾਗ ਟਰਾਂਸਪੋਰਟ ਸਟਾਫ ਲਈ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ | ਜਿਸ 'ਚ ...
ਦਸੂਹਾ, 24 ਅਕਤੂਬਰ (ਭੁੱਲਰ)- ਦੰਦਾਂ ਦੀ ਸਾਂਭ-ਸੰਭਾਲ ਲਈ ਹਰ ਛੇ ਮਹੀਨੇ ਬਾਅਦ ਦੰਦਾਂ ਦਾ ਚੈੱਕਅਪ ਕਰਵਾਉਣਾ ਅਤਿ ਜ਼ਰੂਰੀ ਹੈ | ਇਸ ਸਬੰਧੀ ਸਾਬਕਾ ਡਿਪਟੀ ਡਾਇਰੈਕਟਰ ਡੈਂਟਲ ਡਾ. ਗੁਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੰਦਾਂ ਨੂੰ ਸਵੇਰੇ ਤੇ ਸ਼ਾਮ ਦੋ ...
ਬੁੱਲ੍ਹੋਵਾਲ, 24 ਅਕਤੂਬਰ (ਲੁਗਾਣਾ)-ਕੇਂਦਰ ਸਰਕਾਰ ਕੋਈ ਵੀ ਹੱਥਕੰਡੇ ਅਪਣਾਏ ਜਿਨੇ ਮਰਜੀ ਤਸ਼ੱਦਦ ਢਾਹੇ ਕਿਸਾਨ ਜਥੇਬੰਦੀਆਂ ਦੇ ਸਾਰੇ ਹੀ ਕਿਸਾਨ ਤਿੰਨੋ ਕਾਲੇ ਕਨੂੰਨ ਰੱਦ ਕਰਾਏ ਤੋਂ ਬਿਨਾਂ ਵਾਪਸ ਨਹੀ ਮੁੜਨਗੇ ਤੇ ਆਪਣਾ ਹੱਕ ਲਏ ਬਗੈਰ ਕਦੇ ਵਾਪਸ ਨਹੀ ਲਾਉਣਗੇ ...
ਦਸੂਹਾ, 24 ਅਕਤੂਬਰ (ਭੁੱਲਰ)- ਸਿੱਖੀ ਵਿਰਸਾ ਬਚਾਓ ਸੇਵਾ ਸੁਸਾਇਟੀ ਵਲੋਂ ਸੰਗਤਾਂ ਨੂੰ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ | ਯਾਤਰਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕੇ ਅੱਧੀ ਦਰਜਨ ਤੋਂ ਵੱਧ ਵੱਖ-ਵੱਖ ...
ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਕਰਵਾ ਚੌਥ ਦੇ ਮੌਕੇ 'ਤੇ ਮਹਿੰਦੀ ਅਤੇ 'ਕੂਲ ਕੁਕਿੰਗ ਮੁਕਾਬਲਾ' ਕਰਵਾਇਆ ਗਿਆ | ਮਹਿੰਦੀ ਮੁਕਾਬਲੇ ਵਿਚ ਚੌਥੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX