ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
. . .  1 day ago
ਸੁਲਤਾਨਪੁਰ ਲੋਧੀ ,27 ਨਵੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ...
ਦੱਖਣੀ ਅਫਰੀਕਾ ਦੇ 2 ਲੋਕ ਕੋਰੋਨਾ ਪਾਜ਼ੀਟਿਵ, ਨਵੇਂ ਵੇਰੀਐਂਟ ਨੇ ਵਧਾਇਆ ਖਤਰਾ, ਸਕ੍ਰੀਨਿੰਗ ਤੇਜ਼
. . .  1 day ago
ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਮਰਦੇ ਦਮ ਨਹੀਂ ਛੱਡਾਂਗਾ: ਸਿੱਧੂ
. . .  1 day ago
ਵੇਰਕਾ, 27 ਨਵੰਬਰ (ਪਰਮਜੀਤ ਸਿੰਘ ਬੱਗਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕਾ ਪੂਰਬੀ ਦੇ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ...
ਪਿੰਡ ਹੇਰ ਵਿਖੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ
. . .  1 day ago
ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਸੰਯੁਕਤ ਮੋਰਚਾ ਦੇ ਸੀਨੀਅਰ ਨੇਤਾ ਰਾਕੇਸ਼ ਟਿਕੈਤ ਦੀ ਅੰਮ੍ਰਿਤਸਰ ਫੇਰੀ ਦੌਰਾਨ ਪਿੰਡ ਹੇਰ ਵਿਖੇ ਸੁਖਦੇਵ ਸਿੰਘ ਹੇਰ ਦੇ ਗ੍ਰਹਿ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਢੋਲ- ਢਮੱਕੇ ਨਾਲ ਨਿੱਘਾ ਸਵਾਗਤ ...
ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋਣ ਲੱਗੀ
. . .  1 day ago
ਖੇਮਕਰਨ, 27 ਨਵੰਬਰ(ਰਾਕੇਸ਼ ਬਿੱਲਾ)- ਪੰਜਾਬ ਪਾਵਰਕਾਮ ਦੇ ਸਮੂਹ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਚੱਲ ਰਹੀ ਹੜਤਾਲ ਦਾ ਅਸਰ ਦਿੱਖਣ ਲੱਗ ਪਿਆ ਹੈ । ਅੱਜ ਸਰਹੱਦੀ ਖੇਤਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋਈ ਨੁਕਸ ਪੈਣ ਕਾਰਨ ਸਪਲਾਈ ਠੱਪ ਹੈ, ਪਰ ਮੁਰੰਮਤ ਕਰਨ ਲਈ ਮੁਲਾਜ਼ਮ ...
ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ, ਕਿਹਾ ਫਾਸਟ ਵੇ ਦੇ ਨਾਮ 'ਤੇ ਸਰਕਾਰ ਦਾ ਖਾਧਾ ਪੈਸਾ
. . .  1 day ago
ਚੰਡੀਗੜ੍ਹ, 27 ਨਵੰਬਰ-ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ..
ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਲੌਦ/ਲੁਧਿਆਣਾ, 27 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਘਰੇਲੂ..
ਆਮ ਆਦਮੀ ਪਾਰਟੀ ਨੇ ਅਟਾਰੀ ਵਿਖੇ ਕੀਤੀ ਰੈਲੀ
. . .  1 day ago
ਅਟਾਰੀ, 27 ਨਵੰਬਰ (ਗੁਰਦੀਪ ਸਿੰਘ ਅਟਾਰੀ )-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਇੰਚਾਰਜ ਜਸਵਿੰਦਰ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਬੱਸ ਸਟੈਂਡ ਅਟਾਰੀ ਨੇੜੇ ਰੈਲੀ ਕੀਤੀ ਗਈ, ਜਿਸ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਪ੍ਰਧਾਨ ਅਤੇ ਚੰਡੀਗੜ੍ਹ ਦੇ ਆਬਜ਼ਰਵਰ ਡਾ.ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ...
ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫ਼ਤਿਹਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿੱਲ)-ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀઠਬਨਵਾਰੀ ਲਾਲ ਪ੍ਰੋਹਿਤઠਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਰਬਾਰ ਸਾਹਿਬ...
ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਬੈਠਕ ਦੇ ਬਾਅਦ ਹੋਵੇਗੀ ਘੋਸ਼ਿਤ
. . .  1 day ago
ਅੰਮ੍ਰਿਤਸਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ...
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
. . .  1 day ago
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ: ਚੰਨੀ
. . .  1 day ago
ਤਪਾ ਮੰਡੀ,27 ਨਵੰਬਰ (ਪ੍ਰਵੀਨ ਗਰਗ)-ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ...
ਏਅਰਸੈੱਲ ਮੈਕਸਿਸ ਕੇਸ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਏਅਰਸੈੱਲ ਮੈਕਸਿਸ ਕੇਸ 'ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਅਤੇ ਹੋਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਮਾਮਲਿਆਂ ਵਿਚ ਸੰਮਨ ਜਾਰੀ..
ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਪੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2021 ਰੱਦ: ਆਈ.ਸੀ.ਸੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਕੁਆਲੀਫਾਇਰ 2021 ਨੂੰ ਰੱਦ ਕਰ ਦਿੱਤਾ ਗਿਆ ਹੈ...
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਵੀਂ ਦਿੱਲੀ, 27 ਨਵੰਬਰ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਮੁਤਾਬਿਕ, ਮਿਜ਼ੋਰਮ ਦੇ ਚੰਫਾਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।..
ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ-ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ...
ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ- ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ...
ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
. . .  1 day ago
ਮੁਹਾਲੀ,27 ਨਵੰਬਰ- ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ...
ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੇ ਚੀਨ ਦੇ ਸ਼ੇਨ ਸ਼ਿਵੇਈ ਨੇ ਦਿੱਤੀ ਪ੍ਰਤੀਕਿਰਿਆ
. . .  1 day ago
ਬੀਜਿੰਗ,27 ਨਵੰਬਰ- ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਦੇ ਨੇਤਾ ਭਾਰਤ 'ਚ ਟਰੋਲ ਹੋਏ, ਉੱਥੇ ਹੀ ਚੀਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਸੰਬੰਧੀ ਚੀਨ ਦੇ...
ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-ਚੰਨੀ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ...
ਭਗਵੰਤ ਮਾਨ ਸਮੇਤ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋਣ ਲਈ ਉਤਾਵਲੇ - ਬਲਬੀਰ ਸਿੰਘ ਸਿੱਧੂ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ) - ਬਰਨਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ.....
ਛੱਪੜ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  1 day ago
ਓਠੀਆਂ 27 ਨਵੰਬਰ/ਗੁਰਵਿੰਦਰ ਸਿੰਘ ਛੀਨਾ- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਾਨਾਂਵਾਲਾ ਦਾ ਨੌਜਵਾਨ ਬੂਟਾ ਪੁੱਤਰ ਸੈਦੂ ਉਮਰ 35 ਸਾਲ ਦੀ ਬੀਤੀ..
ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, 29 ਨਵੰਬਰ ਨੂੰ ਸੰਸਦ ’ਚ ਨਹੀਂ ਕੀਤਾ ਜਾਵੇਗਾ ਕੂਚ
. . .  1 day ago
ਸਿੰਘੂ ਬਾਰਡਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ’ਚ ਕੂਚ...
ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
. . .  1 day ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਿਕ ਮੁਕੇਸ਼ ਗੋਇਲ 5 ਵਾਰ ..
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਜਗਰਾਓਂ

ਭਾਰੀ ਬਾਰਿਸ਼ ਕਾਰਨ ਜਗਰਾਉਂ ਦੀਆਂ ਅਨਾਜ ਮੰਡੀਆਂ 'ਚ 5 ਲੱਖ ਤੋਂ ਵੱਧ ਝੋਨੇ ਦੀਆਂ ਬੋਰੀਆਂ ਦਾ ਨੁਕਸਾਨ

ਜਗਰਾਉਂ, 24 ਅਕਤੂਬਰ (ਗੁਰਦੀਪ ਸਿੰਘ ਮਲਕ)-ਬੀਤੀ ਰਾਤ ਤੋਂ ਅੱਜ ਸਵੇਰ ਤੱਕ ਲਗਾਤਾਰ ਹੋਈ ਭਾਰੀ ਬਾਰਿਸ਼ ਕਾਰਨ ਜਗਰਾਉਂ ਖੇਤਰ 'ਚ ਜਿੱਥੇ ਖੇਤਾਂ 'ਚ ਕਿਸਾਨਾਂ ਦੀ ਖੜ੍ਹੀ ਝੋਨੇ ਦੀ ਫ਼ਸਲ ਖ਼ਰਾਬ ਹੋਈ, ਉਥੇ ਅਨਾਜ ਮੰਡੀਆਂ 'ਚ ਖੁੱਲੇ੍ਹ ਆਸਮਾਨ ਹੇਠ ਪਈ 5 ਲੱਖ ਤੋਂ ਵੱਧ ਝੋਨੇ ਦੀਆਂ ਬੋਰੀਆਂ ਮੀਂਹ ਕਾਰਨ ਭਿੱਜ ਗਈਆਂ | ਜਿਸਦਾ ਸਭ ਤੋਂ ਵੱਧ ਨੁਕਸਾਨ ਆੜ੍ਹਤੀਆਂ, ਮੰਡੀ 'ਚ ਕੰਮ ਕਰਦੇ ਮਜ਼ਦੂਰਾਂ, ਮੰਡੀ 'ਚ ਅਣਵਿਕੇ ਝੋਨੇ ਦੇ ਮਾਲਕ ਕਿਸਾਨਾਂ ਤੋਂ ਇਲਾਵਾ ਸ਼ੈਲਰ ਮਾਲਕਾਂ ਨੂੰ ਝੱਲਣਾ ਪਵੇਗਾ | ਇਸ ਸਬੰਧੀ ਬੀਤੀ ਰਾਤ ਇਕ ਦਮ ਤੇਜ਼ ਬਾਰਿਸ਼ ਆਉਣ ਕਾਰਨ ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਅਤੇ 2 ਦਰਜਨ ਤੋਂ ਵੱਧ ਅਨਾਜ ਮੰਡੀਆਂ 'ਚ ਲੱਖਾਂ ਝੋਨੇ ਦੀ ਬੋਰੀਆਂ ਮੀਂਹ ਦੇ ਪਾਣੀ ਦੀ ਮਾਰ 'ਚ ਆ ਗਈਆਂ, ਬੇਸ਼ੱਕ ਆੜ੍ਹਤੀਆਂ ਵਲੋਂ ਤਰਪਾਲਾਂ ਆਦਿ ਦੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਜਗਰਾਉਂ ਦੀ ਮੁੱਖ ਅਨਾਜ ਮੰਡੀ ਦੇ ਅੰਦਰੂਨੀ ਹਾਲਾਤ ਦਾਅਵਿਆਂ ਦੇ ਉਲਟ ਨਜ਼ਰ ਆ ਰਹੇ ਹਨ | ਮੌਕੇ 'ਤੇ ਦੇਖਣ ਅਨੁਸਾਰ ਸਵੇਰ ਤੋਂ ਸ਼ਾਮ ਤੱਕ ਮਜ਼ਦੂਰ ਅਤੇ ਕਿਸਾਨ ਮੀਂਹ ਦੀ ਭੇਟ ਚੜ੍ਹੀਆਂ ਬੋਰੀਆਂ ਨੂੰ ਅਲਟੀ-ਪਲਟੀ ਕਰਦੇ ਨਜ਼ਰ ਆਏ | ਅਨਾਜ ਮੰਡੀ 'ਚ ਬੈਠੇ ਕਿਸਾਨ ਬਲਵਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ ਛੋਕਰ ਅਤੇ ਨਛੱਤਰ ਸਿੰਘ ਮਲਕ ਨੇ ਦੱਸਿਆ ਕਿ ਬਾਰਿਸ਼ ਬਹੁਤ ਤੇਜ਼ ਸੀ ਤੇ ਦੇਖਦੇ ਹੀ ਦੇਖਦੇ ਮੰਡੀ ਮੀਂਹ ਦੇ ਪਾਣੀ ਨਾਲ ਭਰ ਗਈ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਆੜ੍ਹਤੀਆਂ ਕੋਲ ਤਰਪਾਲਾਂ ਦੇ ਪੂਰੇ ਪ੍ਰਬੰਧ ਨਹੀਂ ਹਨ ਅਤੇ ਜ਼ਿਆਦਾਤਰ ਆੜ੍ਹਤੀਆਂ ਵਲੋਂ ਝੋਨਾਂ ਢੱਕਣ ਲਈ ਦਿੱਤੀਆਂ ਤਰਪਾਲਾਂ ਪਾਟੀਆਂ ਹੋਈਆਂ ਹਨ | ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਕਾਰੀ ਖ਼ਰੀਦ ਹੋਣ ਸਮੇਂ ਹਰੇਕ ਆੜ੍ਹਤੀਏ ਕੋਲ 30 ਤਰਪਾਲਾਂ ਤੇ 30 ਕਰੇਟ ਦਾ ਹੋਣਾ ਜ਼ਰੂਰੀ ਹੈ, ਪਰ ਮੰਡੀਆਂ 'ਚ ਕਰੇਟਾਂ ਦੀ ਥਾਂ ਫੜ੍ਹਾਂ 'ਤੇ ਹੀ ਝੋਨੇ ਦੀਆਂ ਬੋਰੀਆਂ ਦੇ ਚੱਕੇ ਲੱਗੇ ਨਜ਼ਰ ਆਉਂਦੇ ਹਨ | ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਘਨਾਈਆ ਲਾਲ ਬਾਂਕਾ ਅਤੇ ਦੂਜੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ, ਸੈਕਟਰੀ ਪ੍ਰਲਾਦ ਸਿੰਗਲਾ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਨਾਲ-ਨਾਲ ਤੇਜ਼ ਹਨੇਰੀ ਆਉਣ ਨਾਲ ਝੋਨੇ ਉੱਪਰ ਦਿੱਤੀਆਂ ਤਰਪਾਲਾਂ ਉੱਡ ਗਈਆਂ, ਜਿਸ ਨਾਲ ਲੱਖਾਂ ਝੋਨੇ ਦੀਆਂ ਬੋਰੀਆਂ ਮੀਂਹ ਦੀ ਲਪੇਟ 'ਚ ਆ ਗਈਆਂ | ਉਨ੍ਹਾਂ ਦੱਸਿਆਂ ਕਿ ਬਾਰਿਸ਼ ਤੋਂ ਬਚਾਉਣ ਲਈ ਹਰੇਕ ਆੜ੍ਹਤੀਏ ਕੋਲ ਲੋੜੀਦੀਆਂ ਤਰਪਾਲਾਂ ਮੌਜੂਦ ਹਨ, ਪਰ ਬਾਰਿਸ਼ ਤੇ ਹਨੇਰੀ ਹੀ ਇਕ ਦਮ ਆ ਗਈ, ਜਿਸ ਕਾਰਨ ਝੋਨੇ ਦੀਆਂ ਢੇਰੀਆਂ ਉੱਪਰ ਦਿੱਤੀਆਂ ਤਰਪਾਲਾਂ ਉੱਡ ਗਈ | ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਨੇ ਕਿਹਾ ਕਿ ਬਾਰਿਸ਼ ਨਾਲ ਝੋਨੇ 'ਚ ਨਮੀ ਦੀ ਮਾਤਰਾ ਜ਼ਿਆਦਾ ਵੱਧ ਜਾਵੇਗੀ ਤੇ ਮੌਸਮ 'ਚ ਵੀ ਵੱਡੀ ਤਬਦੀਲੀ ਆ ਜਾਵੇਗੀ, ਜਿਸ ਕਾਰਨ ਸਰਕਾਰ ਵਲੋਂ ਨਿਰਧਾਰਤ ਕੀਤੀ ਨਮੀ ਦੀ ਮਾਤਰਾ 'ਚ ਵੀ ਬਹੁਤ ਜ਼ਿਆਦਾ ਅੰਤਰ ਆ ਜਾਵੇਗਾ ਅਤੇ ਸ਼ੈਲਰ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਕਰੋਪੀ ਹੈ, ਜਿਸਦਾ ਜ਼ਿੰਮੇਵਾਰ ਨਾ ਤਾ ਕਿਸਾਨ ਹੈ ਨਾ ਹੀ ਆੜ੍ਹਤੀਆ ਵਰਗ | ਪਰ ਝੋਨੇ 'ਚ ਵਧਣ ਵਾਲੀ ਨਮੀਂ ਦੀ ਮਾਤਰਾ ਦਾ ਨੁਕਸਾਨ ਸਿੱਧਾ ਸ਼ੈਲਰਾਂ ਨੂੰ ਹੀ ਹੋਣਾ ਹੈ, ਜਿਸਨੂੰ ਦੇਖਦਿਆਂ ਨਮੀ ਦੀ ਮਾਤਰਾ 17 ਫ਼ੀਸਦੀ ਦੀ ਥਾਂ 18 ਫ਼ੀਸਦੀ ਦੀ ਢਿੱਲ ਦਿੱਤੀ ਜਾਵੇ ਤੇ ਸਰਕਾਰ ਵਲੋਂ ਸ਼ੈਲਰਾਂ 'ਚ ਲੱਗੀਆਂ ਝੋਨਾਂ ਸਕਾਉਣ ਵਾਲੀਆਂ ਮਸ਼ੀਨਾਂ ਚਲਾਉਣ ਦੀ ਆਗਿਆ ਦਿੱਤੀ ਜਾਵੇ | ਉੱਧਰ ਮੰਡੀਆਂ 'ਚ ਮਜ਼ਦੂਰੀ ਦਾ ਕੰਮ ਕਰਨ ਵਾਲੇ ਪੱਲੇਦਾਰਾਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਗਰੀਬ ਮਜ਼ਦੂਰਾਂ ਨੂੰ ਦੁੱਗਣੀ ਮਿਹਨਤ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਮੀਂਹ ਦੀ ਮਾਰ ਆਈਆਂ ਬੋਰੀਆਂ ਨੂੰ ਖਾਲੀ ਕਰਕੇ ਦੁਬਾਰਾ ਉਨ੍ਹਾਂ ਨੂੰ ਭਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਾਣੀ 'ਚ ਡੁੱਬੀਆਂ ਬੋਰੀਆਂ ਨੂੰ ਸਵੇਰ ਤੋਂ ਚੁੱਕ ਕੇ ਸੁਰੱਖਿਅਤ ਥਾਂ 'ਤੇ ਲਿਆ ਰਹੇ ਹਨ, ਜਿਸਦੀ ਮਜ਼ਦੂਰੀ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਣੀ | ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਅਤੇ ਸੈਕਟਰੀ ਕਮਲਜੀਤ ਸਿੰਘ ਕਲਸੀ ਨੇ ਕਿਹਾ ਕਿ ਜਗਰਾਉਂ ਮੰਡੀ 'ਚ ਮੀਂਹ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਜਿਆਦਾਤਰ ਝੋਨਾ ਸ਼ੈੱਡਾਂ ਹੇਠ ਪਿਆ ਹੈ |

ਬੱਦੋਵਾਲ 'ਚ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਿਲ

ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿੱਢੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਇਲਾਕੇ ਅੰਦਰ ਸਤਿਕਾਰੇ ਜਾਂਦੇ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਰਾਏਕੋਟ ਤੋਂ ਗੁਰਮਨਦੀਪ ਸਿੰਘ ਗਿੱਲ ਐੱਸ.ਓ.ਆਈ. ਦੇ ਪ੍ਰਧਾਨ ਨਿਯੁਕਤ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਰਾਏਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸ.ਓ.ਆਈ. ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਅਮਨਦੀਪ ਸਿੰਘ ਮਾਂਗਟ ਪ੍ਰਧਾਨ ਆਈ.ਟੀ ਵਿੰਗ ਵਿਧਾਨ ਸਭਾ ...

ਪੂਰੀ ਖ਼ਬਰ »

ਲੰਘੀ ਰਾਤ ਮੀਂਹ-ਹਨ੍ਹੇਰੀ ਦੇ ਨਾਲ ਹੋਈ ਹਲਕੀ ਗੜੇਮਾਰੀ ਨੇ ਕਿਰਸਾਨੀ ਨੂੰ ਬੁਰੀ ਤਰ੍ਹਾਂ ਝੰਬਿਆ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਖ਼ਰਾਬ ਮੌਸਮ ਦੇ ਚੱਲਦਿਆਂ ਲੰਘੀ ਰਾਤ ਪੂਰੇ ਬੇਟ ਇਲਾਕੇ ਵਿਚ ਤੇਜ਼ ਮੀਂਹ-ਹਨੇਰੀ ਦੇ ਨਾਲ ਹੋਈ ਹਲਕੀ ਗੜੇ੍ਹਮਾਰੀ ਨੇ ਸਿਰਫ਼ ਝੋਨੇ ਨੂੰ ਨਹੀਂ ਸਗੋਂ ਕਿਰਸਾਨੀ ਨੂੰ ਪੂਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ | ...

ਪੂਰੀ ਖ਼ਬਰ »

-ਮਾਮਲਾ 32 ਨੌਜਵਾਨਾਂ ਨੂੰ ਫੌਜ 'ਚ ਭਰਤੀ ਕਰਵਾਉਣ ਬਦਲੇ 23.70 ਲੱਖ ਰੁਪਏ ਦੀ ਠੱਗੀ ਦਾ-

ਬਹੁ-ਚਰਚਿਤ ਅਖੌਤੀ ਫੌਜੀ ਸਰਵਣ ਉਰਫ ਪੀਰੂ ਖ਼ਿਲਾਫ਼ ਦਰਜ ਹੋਇਆ ਧੋਖਾਧੜੀ ਦਾ ਮਾਮਲਾ

ਜੋਧਾਂ/ਲੋਹਟਬੱਦੀ, 24 ਅਕਤੂਬਰ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਸਾਲ 2020 'ਚ ਵੱਖ-ਵੱਖ ਜਿਲਿ੍ਹਆਂ ਨਾਲ ਸਬੰਧਿਤ 32 ਨੌਜਵਾਨਾਂ ਨੂੰ ਸਿੱਧਿਆਂ ਹੀ ਭਾਰਤੀ ਫੌਜ 'ਚ ਭਰਤੀ ਹੋਣ ਦਾ ਲਾਲਚ ਦੇ ਕੇ ਇੱਕ ਅਖੌਤੀ ਫੌਜੀ (ਕਰਨਲ) ਵਲੋਂ ਲੱਖਾਂ ਰੁਪਏ ਦੀ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ੀ ਸੰਬੰਧੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕੈਂਪ ਅੱਜ

ਰਾਏਕੋਟ, 24 ਅਕਤੂਬਰ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਬਿਜਲੀ ਦੇ 2 ਕਿੱਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਸਾਰੇ ਘਰੇਲੂ ਖਪਤਕਾਰਾਂ ਦੀ ਬਕਾਇਆ ਖੜ੍ਹੀ ਰਕਮ ਨੂੰ ਮੁਆਫ਼ ਕਰਨ ਸਬੰਧੀ ਪਾਵਰਕਾਮ ਵਲੋਂ 25 ਅਕਤੂਬਰ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਬਿਜਲੀ ...

ਪੂਰੀ ਖ਼ਬਰ »

ਦੜੇ ਸੱਟੇ ਦਾ ਗੋਰਖਧੰਦਾ ਕਰਨ ਵਾਲਿਆਂ ਖ਼ਿਲਾਫ਼ ਸੀ.ਆਈ.ਏ. ਸਟਾਫ਼ ਪੁਲਿਸ ਦੀ ਵੱਡੀ ਕਾਰਵਾਈ

ਜਗਰਾਉਂ, 24 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਤੇ ਆਸਪਾਸ ਦੇ ਖੇਤਰ 'ਚ ਵੱਡੇ ਪੱਧਰ 'ਤੇ ਚੱਲ ਰਹੇ ਦੜੇ ਸੱਟੇ ਦੇ ਕਾਲੇ ਧੰਦੇ ਖ਼ਿਲਾਫ਼ ਅੱਜ ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ, ਜਿਸਦੇ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ 'ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਿਚ ਸ਼ਾਮਿਲ ਐੱਸ.ਆਈ. ਸੁਖਜਿੰਦਰ ਸਿੰਘ ਅਤੇ ਏ.ਐੱਸ.ਆਈ. ...

ਪੂਰੀ ਖ਼ਬਰ »

ਝੋਨੇ ਦੀ ਕਟਾਈ ਅਤੇ ਖ਼ਰੀਦ ਦਾ ਕੰਮ ਕੁਝ ਦਿਨ ਹੋਵੇਗਾ ਬੰਦ

ਜਗਰਾਉਂ ਖੇਤਰ 'ਚ ਹੋਈ ਭਾਰੀ ਬਾਰਸ਼ ਕਾਰਨ ਪੂਸਾ ਕਿਸਮ ਦੀ ਝੋਨੇ ਦੀ ਫ਼ਸਲ ਦਾ ਜਿਆਦਾ ਨੁਕਸਾਨ ਹੋਇਆ ਹੈ | ਪੂਸਾ ਕਿਸਮ ਦੀ ਫ਼ਸਲ ਆਮ ਝੋਨੇ ਦੀ ਕਿਸਮ ਨਾਲੋਂ ਦੇਰ ਨਾਲ ਪੱਕਦੀ ਹੈ | ਭਾਰੀ ਬਾਰਸ਼ ਕਾਰਨ ਖੇਤਾਂ 'ਚ ਪਾਣੀ ਭਰ ਗਿਆ ਤੇ ਅੱਜ ਸਵੇਰੇ ਚੱਲੀਆਂ ਤੇਜ ਰਫ਼ਤਾਰ ...

ਪੂਰੀ ਖ਼ਬਰ »

30 ਬੋਤਲਾਂ ਘਰ ਦੀ ਕੱਢੀ ਸ਼ਰਾਬ ਸਮੇਤ ਮੋਟਰਸਾਈਕਲ 'ਤੇ ਦੋ ਸ਼ਰਾਬ ਤਸਕਰ ਕਾਬੂ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਭੂੰਦੜੀ ਵਿਖੇ ਤਾਇਨਾਤ ਏ.ਐਸ.ਆਈ. ਮੇਜਰ ਸਿੰਘ ਨੇ ਦਰਿਆ ਲਾਗਲੇ ਪਿੰਡ ਗੋਰਸੀਆਂ ਖਾਨ ਮਹੁੰਮਦ ਨਜ਼ਦੀਕ ਗਸ਼ਤ ਦੇ ਦੌਰਾਨ ਇਕ ਖਾਸ ਮੁਖਬਰ ਦੀ ਇਤਲਾਹ 'ਤੇ ਇਕ ਨੰਬਰੀ ...

ਪੂਰੀ ਖ਼ਬਰ »

ਕਾਂਗਰਸੀ ਮੰਤਰੀ ਲੋਕਾਂ ਦਾ ਚੰਨੀ ਸਰਕਾਰ ਤੋਂ ਧਿਆਨ ਪਾਸੇ ਕਰਨ ਲਈ ਹੀ ਅਰੂਸਾ ਮਾਮਲੇ ਨੂੰ ਅੱਗੇ ਲੈ ਕੇ ਆਏ-ਭੁਮਾਲ, ਸਲੇਮਪੁਰਾ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਵਾਈਸ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ (ਦਿਹਾਤੀ) ਅਤੇ ਲੈਂਡ ਮਾਰਕੈਟਜ਼ ਬੈਂਕ ਜਗਰਾਉਂ ਦੇ ਵਾਈਸ ...

ਪੂਰੀ ਖ਼ਬਰ »

ਲੋਹਟਬੱਦੀ 'ਚ ਸ੍ਰੀ ਗੁਰੂ ਰਾਮ ਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ ਸਮਾਪਤ

ਲੋਹਟਬੱਦੀ, 24 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਵਾਲੀ ਨਾਲ ਸਬੰਧਿਤ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਚੌਥੇ ਪਾਤਸ਼ਾਹ ਸ੍ਰੀ ...

ਪੂਰੀ ਖ਼ਬਰ »

ਔਰਤਾਂ ਦਾ ਸਹਾਰਾ ਲੈ ਕੇ ਗੰਦੀ ਰਾਜਨੀਤੀ ਕਰਨਾ ਸਿਆਸੀ ਲੋਕਾਂ ਦੀ ਘਟੀਆ ਰਾਜਨੀਤੀ ਦੀ ਨਿਸ਼ਾਨੀ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਔਰਤਾਂ ਦਾ ਸਹਾਰਾ ਲੈ ਕੇ ਗੰਦੀ ਰਾਜਨੀਤੀ ਕਰਨ ਵਾਲੇ ਅਕਾਲੀ ਦਲ ਨੂੰ ਜਿਨ੍ਹੀਆਂ ਲਾਹਨਤਾਂ ਪਾਈਆਂ ਜਾਣ ਓਨੀਆਂ ਹੀ ਘੱਟ ਹਨ | ਇਹ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਰਟੌਲ ਅਤੇ ...

ਪੂਰੀ ਖ਼ਬਰ »

ਪੰਜਾਬ 'ਚ ਬੀ.ਐੱਸ.ਐੱਫ. ਦਾ ਘੇਰਾ ਵਧਾਉਣਾ ਮੋਦੀ ਸਰਕਾਰ ਦੀ ਗਲਤ ਰਾਜਨੀਤੀ ਦੀ ਨਿਸ਼ਾਨੀ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਪੰਜਾਬ ਵਿਚ 50 ਕਿਲੋਮੀਟਰ ਤੱਕ ਬੀ.ਐਸ.ਐੱਫ ਦਾ ਘੇਰਾ ਵਧਾਉਣ ਦੇ ਫ਼ੈਸਲੇ ਦਾ ਕਰੜਾ ਵਿਰੋਧ ਕਰਦਿਆਂ ਜਥੇ. ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਮੁੱਖ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਸਪੁੱਤਰ ਗੋਗੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਦੇ ਹੋਣਹਾਰ ਸਪੁੱਤਰ ਜਸਵੀਰ ਸਿੰਘ ਗੋਗੀ (47) ਦੀ ਸੰਖੇਪ ਬਿਮਾਰੀ ਦੌਰਾਨ ਹੋਈ ਬੇਵਕਤੀ ਮੌਤ 'ਤੇ ਬੇਟ ਇਲਾਕੇ ਨਾਲ ਸਬੰਧਿਤ ...

ਪੂਰੀ ਖ਼ਬਰ »

ਸੀਵਰੇਜ ਪਾਉਣ ਦੀ ਮੱਠੀ ਰਫ਼ਤਾਰ ਨੇ ਲੋਕਾਂ ਦੀਆਂ ਮੁਸੀਬਤਾਂ ਵਧਾਈਆਂ

ਰਾਏਕੋਟ, 24 ਅਕਤੂਬਰ (ਸੁਸ਼ੀਲ)-ਰਾਏਕੋਟ ਸ਼ਹਿਰ ਵਿਚ ਸੀਵਰੇਜ ਬੋਰਡ ਵਲੋਂ ਵਿਛਾਈ ਜਾ ਰਹੀ ਸੀਵਰੇਜ ਲਾਈਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੀਵਰੇਜ ਪਾਉਣ ਦੀ ਮੱਠੀ ਰਫ਼ਤਾਰ ਤੇ ਹਰ ਪਾਸੇ ਫੈਲੇ ਮਿੱਟੀ ਗਰਦੇ ਕਾਰਨ ਇਲਾਕਾ ...

ਪੂਰੀ ਖ਼ਬਰ »

ਕੇਂਦਰੀ ਹਕੂਮਤ ਦੀ ਐੱਫ.ਸੀ.ਆਈ. ਦੇ ਫਲਾਇੰਗ ਸਕੁਐਡਾਂ ਵਲੋਂ ਕਰਵਾਏ ਜਾ ਰਹੇ ਧੋਖੇ ਤੇ ਧੱਕਿਆਂ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ-ਕਿਸਾਨ ਆਗੂ

ਚੌਂਕੀਮਾਨ, 24 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਸਾਡੀ ਭਾਜਪਾ, ਕਾਂਗਰਸ ਤੇ ਅਕਾਲੀ ਦਲ ਬਾਦਲ ਨਾਲ ਕੋਈ ਸੰਧੀ ਨਹੀਂ ਹੋਵੇਗੀ-ਜਥੇਦਾਰ ਚੱਕ

ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਪਾਰਟੀ ਦੀ ਮਜ਼ਬੂਤੀ ਲਈ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਇਮਾਨਦਾਰ ਲੋਕਾਂ ਦਾ ਇੱਕ ਸਮੂਹ ਬਣਾਉਣ, ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਜਗਰਾਉਂ, 24 ਅਕਤੂਬਰ (ਗੁਰਦੀਪ ਸਿੰਘ ਮਲਕ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਸਪੁੱਤਰ ਜਸਵੀਰ ਸਿੰਘ ਗੋਗੀ ਦੇ ਭਰ ਜਵਾਨੀ 'ਚ ਦਿਹਾਂਤ ਹੋ ਜਾਣ ਕਾਰਨ ਸਮੁੱਚੇ ਜ਼ਿਲ੍ਹਾ ਲੁਧਿਆਣਾ 'ਚ ਸੋਗ ਦੀ ਲਹਿਰ ਚੱਲ ਰਹੀ ਹੈ | ...

ਪੂਰੀ ਖ਼ਬਰ »

ਰੇਲ ਪਾਰਕ ਜਗਰਾਉਂ ਵਿਖੇ ਕਿਸਾਨ ਧਰਨਾ 389ਵੇਂ ਦਿਨ 'ਚ ਦਾਖ਼ਲ

ਜਗਰਾਉਂ, 24 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਰੇਲ ਪਾਰਕ ਵਿਖੇ ਚੱਲ ਰਹੇ ਕਿਸਾਨ ਧਰਨੇ ਦੇ 389ਵੇਂ ਦਿਨ ਸ਼ਹੀਦ ਭਗਤ ਸਿੰਘ ਦੇ ਸਾਥੀ ਜੈ ਦੇਵ ਕਪੂਰ ਦੇ ਜਨਮ ਦਿਨ 'ਤੇ ਧਰਨਕਾਰੀਆਂ ਨੇ ਉਨ੍ਹਾਂ ਨੂੰ ਨਮਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

-ਮਾਮਲਾ ਸੀਵਰੇਜ ਪਾਉਣ ਸਮੇਂ ਮਕਾਨ ਦੇ ਨੁਕਸਾਨ ਹੋਣ ਦਾ-

ਰਾਏਕੋਟ ਦੇ ਈਦਗਾਹ ਰੋਡ 'ਤੇ ਸੀਵਰੇਜ ਪਾਉਣਾ ਸੱਤਾਧਾਰੀ ਧਿਰ ਲਈ ਗਲੇ ਦੀ ਹੱਡੀ ਬਣਿਆ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਈਦਗਾਹ ਰੋਡ 'ਤੇ ਪਾਇਆ ਜਾ ਰਿਹਾ ਸੀਵਰੇਜ ਵਸਨੀਕਾਂ ਦੇ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ, ਸਗੋਂ ਸੀਵਰੇਜ਼ ਪਾਉਣ ਸਮੇਂ ਵਰਤੀ ਗਈ ਅਣ-ਗਹਿਲੀ ਕਾਰਨ ਇਕ ਵਿਅਕਤੀ ਦਾ ਮਕਾਨ ਨੁਕਸਾਨਿਆ ਗਿਆ, ਦਰਅਸਲ ਈਦਗਾਰ ...

ਪੂਰੀ ਖ਼ਬਰ »

ਅਕਾਲੀ-ਬਸਪਾ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆ ਦਿੱਤੀਆਂ ਜਾਣਗੀਆ-ਬਾਦਲ

ਡਾਬਾ/ਲੁਹਾਰਾ, 24 ਅਕਤੂਬਰ (ਜਰਨੈਲ ਸਿੰਘ ਪੱਟੀ)-ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਸਰਕਾਰ ਅੰਦਰ ਅਹਿਮ ਜ਼ਿੰਮੇਵਾਰੀਆ ਦਿੱਤੀਆਂ ਜਾਣਗੀਆ ਤਾਂ ਜੋ ਨੌਜਵਾਨ ਵਰਗ ਇਕ ਮੰਚ 'ਤੇ ਇਕੱਤਰ ਹੋ ਕੇ ਸੂਬੇ ...

ਪੂਰੀ ਖ਼ਬਰ »

ਖਹਿਰਾ ਬੇਟ ਵਿਖੇ ਪਰਾਲੀ ਸਾੜਣ ਦੇ ਹੋਣ ਵਾਲੇ ਨੁਕਸਾਨਾਂ ਤੇ ਕਣਕ ਬਿਜਾਈ ਬਾਰੇ ਕੀਤਾ ਜਗਰੂਕ

ਹੰਬੜਾਂ, 24 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਬੋਰਲੌਗ ਇੰਸਟੀਚਿਊਟ ਫਾਰ ਏਸ਼ੀਆ (ਬੀਸਾ) ਲਾਡੋਵਾਲ, ਲੁਧਿਆਣਾ ਵਲੋਂ ਡਾ. ਹਰਮਿੰਦਰ ਸਿੰਘ ਸਿੱਧੂ ਸੀਨੀਅਰ ਇੰਜੀਨੀਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰਿਤ ਪ੍ਰਾਜੈਕਟ ਅਤੇ ਖੇਤੀਬਾੜੀ ਵਿਭਾਗ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਹਠੂਰ ਇਲਾਕੇ ਦੇ ਆਗੂਆਂ ਨੇ ਚੇਅਰਮੈਨ ਦਾਖਾ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਹਠੂਰ, 24 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੇ ਸਪੁੱਤਰ ਜਸਵੀਰ ਸਿੰਘ ਗੋਗੀ ਦੀ ਹੋਈ ਬੇਵਕਤੀ ਮੌਤ 'ਤੇ ਹਠੂਰ ਇਲਾਕੇ ਦੇ ਸੀਨੀਅਰ ਆਗੂਆਂ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ...

ਪੂਰੀ ਖ਼ਬਰ »

ਪਿੰਡ ਸੂਜਾਪੁਰ ਵਿਖੇ ਕਬੱਡੀ ਲੀਗ ਦਾ ਉਦਘਾਟਨ ਐੱਨ.ਆਰ.ਆਈ. ਵੀਰਾਂ ਨੇ ਕੀਤਾ

ਚੌਂਕੀਮਾਨ, 24 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸੂਜਾਪੁਰ ਵਿਖੇ ਐੱਨ.ਆਰ.ਆਈ ਵੀਰ ਨੇ ਯੰਗ ਫਾਰਵਰਡ ਕਲੱਬ ਤੇ ਸਮੂਹ ਨਗਰ ਨਿਵਾਸੀ ਪਿੰਡ ਸੂਜਾਪੁਰ ਦੇ ਸਹਿਯੋਗ ਨਾਲ ਆਧੁਨਿਕ ਖੇਡ ਪਾਰਕ ਵਿਚ ਮਾਲਵਾ ਟੀਨੇਜ ਕਬੱਡੀ ਲੀਗ ਅੰਡਰ 14, 17 ਤੇ 19 ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਖਿਡਾਰੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਮੇਲੇ ਹੁੰਦੇ ਹਨ ਸਹਾਈ-ਬਿੱਟੂ ਮਲਕਪੁਰ

ਹੰਬੜਾਂ, 24 ਅਕੂਤਬਰ (ਹਰਵਿੰਦਰ ਸਿੰਘ ਮੱਕੜ)-ਇਥੋਂ ਪਿੰਡ ਮਲਕਪੁਰ ਬੇਟ ਵਿਖੇ ਇੰਡੀਅਨ ਕਿ੍ਕਟ ਕਲੱਬ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੰਡਰ-21 ਖਿਡਾਰੀਆਂ ਦਾ ਕਿ੍ਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ, ਜਿਸ ਵਿੱਚ ਸੂਬਾ ਪ੍ਰਧਾਨ ਨਾਜਰ ਸਿੰਘ, ਕਾਂਗਰਸੀ ਆਗੂ ...

ਪੂਰੀ ਖ਼ਬਰ »

ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਵਿਚ ਬੇ-ਮੌਸਮੀ ਬਰਸਾਤ ਨੇ ਕੀਤਾ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ

ਚੌਂਕੀਮਾਨ, 24 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਮਾਰਕਿਟ ਕਮੇਟੀ ਮੁੱਲਾਂਪੁਰ ਅਧੀਨ ਪੈਂਦੀ ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਵਿਚ ਕੀਤੇ ਮਾਰਕਿਟ ਕਮੇਟੀ ਮੁੱਲਾਂਪੁਰ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਉਸ ਸਮੇ ਪੋਲ ਖੁੱਲ ਗਈ ਜਦੋਂ ਬੀਤੀ ਰਾਤ ਹੋਈ ਬਰਸਾਤ ...

ਪੂਰੀ ਖ਼ਬਰ »

ਪੰਜ ਜਮਦੂਤਾਂ ਦਾ ਘੇਰਿਆ ਮਨ ਭਟਕੀ ਦੁਨੀਆ ਦਾ ਵਾਸੀ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ

ਜਗਰਾਉਂ, 24 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਮਨੁੱਖ ਦੇ ਮੰਨ ਅੰਦਰ ਧਰਮ ਕਿਸ ਕਦਰ ਗਹਿਰਾ ਹੈ ਨੂੰ , ਉਸ ਦੇ ਕਿਰਦਾਰ ਤੋਂ ਅਨੁਭਵ ਕੀਤਾ ਜਾ ਸਕਦਾ ਹੈ | ਸਰੀਰ 'ਤੇ ਬਾਣਾ ਅਤੇ ਬੋਲਾਂ ਵਿਚ ਧਰਮੀ ਸ਼ਬਦ ਹੋਣ ਪਰ ਮੰਨ ਅੰਦਰ ਪੰਜ ਜਮਦੂਤਾਂ ਦਾ ਪਹਿਰਾ ਹੋਵੇ ਤਾਂ ਉਸ ਨੂੰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਦਾ ਬੀ.ਐੱਡ. (ਸਮੈਸਟਰ ਪਹਿਲਾ) 'ਚ ਸ਼ਾਨਦਾਰ ਪ੍ਰਦਰਸ਼ਨ

ਗੁਰੂਸਰ ਸੁਧਾਰ, 24 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਏ ਗਏ ਬੀ.ਐੱਡ. (ਸਮੈਸਟਰ ਪਹਿਲਾ) ਦੇ ਇਮਤਿਹਾਨਾਂ ਅੰਦਰ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਚੰਨੀ ਸਰਕਾਰ ਵਲੋਂ ਮੁਆਫ਼ ਕੀਤੇ ਬਿਜਲੀ ਬਿੱਲਾਂ ਦੀ ਤਸਦੀਕ ਸਬੰਧੀ ਲਗਾਇਆ ਕੈਂਪ

ਹੰਬੜਾਂ, 24 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ 2 ਕਿਲੋਵਾਟ ਤੱਕ ਮਨਜ਼ੂਰਸ਼ੁਦਾ ਘਰੇਲੂ ਖਪਤਕਾਰਾਂ ਦੇ ਪਿਛਲੇ ਰਹਿੰਦੇ ਬਕਾਏ ਮਾਫ਼ ਕਰਨਾ ਸੂਬਾ ਸਰਕਾਰ ਦਾ ਸ਼ਲਾਘਯੋਗ ਕਦਮ ਹੈ, ਜਿਸ ਨਾਲ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੋਇਆ ...

ਪੂਰੀ ਖ਼ਬਰ »

ਸਰਕਾਰੀ ਸੀਨੀ: ਸੈਕੰ: ਸਕੂਲ ਮਾਣੂੰਕੇ ਵਿਖੇ ਸੈਮੀਨਾਰ ਕਰਵਾਇਆ

ਹਠੂਰ, 24 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ 'ਵਿਅਕਤੀਗਤ ਸ਼ਖ਼ਸੀਅਤ ਉਸਾਰੀ ਤੇ ਨੈਤਿਕ ਕਦਰਾਂ ਕੀਮਤਾਂ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਰਤਨ ਸਿੰਘ ...

ਪੂਰੀ ਖ਼ਬਰ »

ਬੇਮੌਸਮੀ ਬਰਸਾਤ ਤੇ ਤੇਜ਼ ਹਵਾ ਨੇ ਝੋਨੇ ਦੀ ਵੱਢਣ ਕਿਨਾਰੇ ਫ਼ਸਲ ਖੇਤਾਂ ਅੰਦਰ ਵਿਛਾਈ

ਗੁਰੂਸਰ ਸੁਧਾਰ, 24 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਇਲਾਕੇ ਅੰਦਰ ਬੀਤੀ ਰਾਤ ਅਤੇ ਅੱਜ ਸਵੇਰੇ ਪਏ ਬੇਮੌਸਮੀ ਮੀਂਹ ਦੇ ਨਾਲ ਚੱਲੀ ਤੇਜ਼ ਹਵਾ ਨੇ ਕਿਸਾਨਾਂ ਦੀ ਖੇਤਾਂ ਅੰਦਰ ਵੱਢਣ ਕਿਨਾਰੇ ਖੜ੍ਹੀ ਝੋਨੇ ਦੀ ਪੱਕੀ ਫ਼ਸਲ ਤੇ ਹਰੀ ਫ਼ਸਲ ਨੂੰ ਖੇਤਾਂ ਅੰਦਰ ਵਿਛਾ ...

ਪੂਰੀ ਖ਼ਬਰ »

ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਵਲੋਂ ਸੰਗੀਤਕ ਸੈਮੀਨਾਰ

ਸਮਰਾਲਾ, 24 ਅਕਤੂਬਰ (ਕੁਲਵਿੰਦਰ ਸਿੰਘ)-ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਵਲੋਂ ਸੇਂਟ ਪਾਲਜ਼ ਪਬਲਿਕ ਸਕੂਲ ਘੁਲਾਲ ਸਮਰਾਲਾ ਵਿਖੇ ਇੱਕ ਸੰਗੀਤਕ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਦੇ ਸਰਪ੍ਰਸਤ ਭਾਈ ਕੁਲਵੀਰ ਸਿੰਘ, ਐੱਸ. ਕੇ. ਸਕੂਲ ਆਫ਼ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਦੀ ਚੋਣ

ਅਹਿਮਦਗੜ੍ਹ, 24 ਅਕਤੂਬਰ (ਸੋਢੀ)-ਪਾਵਰ-ਕਾਮ ਨਾਲ ਸਬੰਧਿਤ ਪੈਨਸ਼ਨਰ ਐਸੋਸੀਏਸ਼ਨ ਦੇ ਸਥਾਨਕ ਮੰਡਲ ਦੀ ਜਥੇਬੰਦਕ ਚੋਣ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਜਗਜੀਵਨ ਸਿੰਘ ਸੋਢੀ ਤੇ ਜਰਨਲ ਸਕੱਤਰ ਮਦਨ ਸਿੰਘ ਦੀ ਅਗਵਾਈ ਹੇਠ ਹੋਈ¢ ਜਿਸ ਵਿਚ ਨਵੇ ਅਹੁਦੇਦਾਰਾਂ ਦੀ ਚੋਣ ...

ਪੂਰੀ ਖ਼ਬਰ »

ਸਰਕਾਰ ਡੀ.ਏ.ਪੀ. ਖਾਦ ਦੀ ਕਿੱਲਤ ਨੂੰ ਪੂਰਾ ਕਰਨ ਦੇ ਬੰਦੋਬਸਤ ਤੁਰੰਤ ਕਰਕੇ ਫ਼ਰਜ਼ ਨਿਭਾਵੇ-ਬਿਜਲੀਪੁਰ, ਮਿੰਟਾ, ਆਲਮ, ਬੀਜਾ, ਬਲਾਲਾ

ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖੱਜਲ ਖ਼ੁਆਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ¢ ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਬਿਜਲੀਪੁਰ, ਜਗਜੀਵਨ ਸਿੰਘ ਮਿੰਟਾ ਸਰਪੰਚ, ਆਲਮਦੀਪ ...

ਪੂਰੀ ਖ਼ਬਰ »

ਖਰੀਦ ਕੇਂਦਰਾਂ ਵਿਚ ਸ਼ੈਲਰਾਂ ਵਾਲਿਆਂ ਨੂੰ ਨਮੀ ਪਰਖਣ ਦੀ ਇਜਾਜ਼ਤ ਨਹੀਂ- ਚੇਅਰਮੈਨ ਮਾਂਗਟ

ਡੇਹਲੋਂ, 24 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਰਕੀਟ ਕਮੇਟੀ ਕਿਲਾ ਰਾਏਪੁਰ ਚੇਅਰਮੈਨ ਰਣਜੀਤ ਸਿੰਘ ਮਾਂਗਟ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ, ਤਾਂ ਕਿ ਝੋਨੇ ਦੀ ਖਰੀਦ ਸਮੇਂ ਸ਼ੈਲਰ ...

ਪੂਰੀ ਖ਼ਬਰ »

'ਪੱਕਾ ਕਿਸਾਨ ਮੋਰਚਾ' 29ਵੇਂ ਦਿਨ ਵੀ ਜਾਰੀ ਰਿਹਾ

ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੀਆਂ ਖੱਬੇ ਪੱਖੀ ਪਾਰਟੀਆਂ ਨੂੰ ਇੱਕ ਪਲੇਟਫ਼ਾਰਮ ਤੇ ਇੱਕਜੁੱਟ ਹੋਣ ਦੀ ਲੋੜ ਸੰਯੁਕਤ ਕਿਸਾਨ ਸਭਾ ਵਲ਼ੋਂ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਜਾਗਰੂਕਤਾ ਕੈਂਪ 'ਚ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ

ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਮਾਜਰਾ ਰਾਹੌਣ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਵਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਚੰਨੀ, ਸਿੱਧੂ ਤੇ ਚੌਧਰੀ ਦੀ ਤਿੱਕੜੀ ਪੰਜਾਬ ਨੂੰ 2022 ਵਿਚ ਤਰੱਕੀ ਦੀਆਂ ਬਰੂਹਾਂ 'ਤੇ ਲਿਜਾਏਗੀ-ਗੁਰਦੇਵ ਲਾਪਰਾਂ

ਮਲੌਦ, 24 ਅਕਤੂਬਰ (ਸਹਾਰਨ ਮਾਜਰਾ)-ਵੱਖ-ਵੱਖ ਸਿਆਸੀ ਮੁੱਦਿਆਂ ਬੇਬਾਕੀ ਨਾਲ ਆਵਾਜ਼ ਉਠਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਗੁਰਦੇਵ ਸਿੰਘ ਲਾਪਰਾਂ ਜਿਨ੍ਹਾਂ ਬਤੌਰ ...

ਪੂਰੀ ਖ਼ਬਰ »

2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾਉਣ ਲਈ ਲੋਕ ਪੱਬਾਂ ਭਾਰ-ਪੀ.ਏ.ਸੀ. ਮੈਂਬਰ ਗਿੱਲ

ਬੀਜਾ, 24 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਹੁਣ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਨ¢ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਖ਼ਤਮ ਕਰਨ ਲਈ ਲੋਕ ਪੱਬਾਂ ਭਾਰ ਹੋ ਚੁੱਕੇ ਹਨ ਅਤੇ ਪੰਜਾਬ ਵਿਚ ਆ ਰਹੀਆਂ ...

ਪੂਰੀ ਖ਼ਬਰ »

ਲੋਕ ਪੱਖੀ ਫ਼ੈਸਲਿਆਂ ਨੇ ਸੂਬੇ 'ਚ ਚੰਨੀ ਸਰਕਾਰ ਦੀ ਹਰਮਨ ਪਿਆਰਤਾ ਹੋਰ ਵਧਾਈ : ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ

ਕੁਹਾੜਾ/ਸਾਹਨੇਵਾਲ, 24 ਅਕਤੂਬਰ (ਸੰਦੀਪ ਸਿੰਘ ਕੁਹਾੜਾ, ਅਮਰਜੀਤ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਯੋਗ ਅਗਵਾਈ ਤੇ ਅਗਾਂਹ ਵਧੂ ਸੋਚ ਦੇ ਮਾਲਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਲੋਕਾਂ ਲਈ ਕੀਤੀ ਜਾ ਰਹੀ ਅਣਥੱਕ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਕਾਸ ਤੇ ਸਹੂਲਤਾਂ ਪੱਖੋਂ ਬਲਾਕ 'ਚੋਂ ਮੋਹਰੀ

ਬੀਜਾ, 24 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਕਾਸ ਤੇ ਸਹੂਲਤਾਂ ਪੱਖੋਂ ਬਲਾਕ ਖੰਨਾ ਦੇ ਮੋਹਰੀ ਸਕੂਲਾਂ ਵਿਚ ਅੱਗੇ ਵਧ ਰਿਹਾ ਹੈ ¢ ਇਸ ਦਾ ਸਿਹਰਾ ਪਿੰਡ ਦੇ ਐੱਨ. ਆਰ. ਆਈ. ਸੱਜਣਾਂ, ਲੋਕਲ ਦਾਨੀ ਸੱਜਣਾਂ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX