ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਬੇਮੌਸਮੀ ਮੀਂਹ ਨੇ ਜਿੱਥੇ ਮੌਸਮ ਵਿਚ ਠੰਢ ਦਾ ਵਾਧਾ ਕੀਤਾ ਹੈ, ੳੱੁਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ | ਇਸ ਦੇ ਨਾਲ ਹੀ ਤੇਜ਼ ਮੀਂਹ ਨਾਲ ਜ਼ਿਆਦਾ ਤਰ ਇਲਾਕਿਆਂ ਵਿਚ ਵੀ ਬਿਜਲੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ ਰਹੀ | ਕਿਸਾਨ ਆਗੂ ਅਤੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਨੇ ਦੱਸਿਆ ਕਿ ਕਿਸਾਨ ਤਾਂ ਪਹਿਲਾ ਹੀ ਵੱਡੀ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਨੂੰ ਕੇਂਦਰ ਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਅਚਾਨਕ ਹੋਈ ਬੇਮੌਸਮੀ ਬਾਰਸ਼ ਨੇ ਉਨ੍ਹਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਖੇਤਾਂ ਵਿਚ ਮਟਰ ਤੇ ਆਲੂ ਬੀਜੇ ਹੋਏ ਸਨ, ਉਥੇ ਵੀ ਮੀਂਹ ਦੇ ਪਾਣੀ ਨੇ ਉਨ੍ਹਾਂ ਦਾ ਭਾਰੀ ਨੁਕਸਾਨ ਕੀਤਾ ਹੈ ਤੇ ਇਹ ਫ਼ਸਲਾਂ ਦੁਬਾਰਾ ਬੀਜਣੀਆਂ ਪੈਣਗੀਆਂ | ਸ:ਬਰਨਾਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਲੋਕਾਂ ਦਾ ਹਮਦਰਦੀ ਹੋਣ ਦਾ ਸਾਬਤ ਕਰ ਰਹੇ ਹਨ ਬਿਨਾ ਦੇਰੀ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਮੁਆਵਜ਼ਾ ਦੇਵੇ |
ਬੰਗਾ, (ਜਸਬੀਰ ਸਿੰਘ ਨੂਰਪੁਰ)-ਬੇਮੌਸਮੇ ਮੀਂਹ, ਹਨੇਰੀ ਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ | ਇਸ ਮੀਂਹ ਕਾਰਨ ਜਿੱਥੇ ਪਛੇਤੇ ਝੋਨੇ ਦੀ ਫ਼ਸਲ ਦੀ ਵਢਾਈ ਬੰਦ ਹੋ ਗਈ, ੳੱੁਥੇ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਵੱਖ-ਵੱਖ ਕਿਸਾਨਾਂ ਪਿ੍ਥੀਪਾਲ ਸਿੰਘ ਰਛਪਾਲ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਕ ਪਾਸੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਗਿਆ | ਉਨ੍ਹਾਂ ਆਖਿਆ ਕਿ ਇਸ ਮੀਂਹ ਨੇ ਜਿੱਥੇ ਝੋਨੇ ਦਾ ਝਾੜ ਘਟਾ ਦਿੱਤਾ ਹੈ, ਉੱਥੇ ਕਣਕ ਦੀ ਬਿਜਾਈ ਨੂੰ ਵੀ ਕਾਫ਼ੀ ਫਰਕ ਪਵੇਗਾ | ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ | ਕਿਸਾਨਾਂ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਏ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ |
ਬੰਗਾ, (ਕਰਮ ਲਧਾਣਾ)-ਬੀਤੀ ਰਾਤ ਪਏ ਭਾਰੀ ਮੀਂਹ ਤੇ ਚੱਲੀ ਤੇਜ ਹਨੇਰੀ ਨੇ ਜਿੱਥੇ ਕਿਸਾਨਾਂ ਦੀਆਂ ਪਿਛੇਤੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ, ਉੱਥੇ ਸਥਾਨਕ ਨਵਾਂਸ਼ਹਿਰ ਰੋਡ 'ਤੇ ਪੈਂਦੇ ਪਾਠਕ ਪੈਟਰੋਲੀਅਮ ਕੰਪਨੀ ਦਾ ਪੈਟਰੋਲ ਪੰਪ ਵੀ ਨੁਕਸਾਨਿਆ ਗਿਆ | ਪੰਪ ਮਾਲਕ ਹਿਤੇਸ਼ ਪਾਠਕ ਨੇ ਦੱਸਿਆ ਕਿ ਮੀਂਹ-ਹਨੇਰੀ ਕਾਰਨ ਪੈਟਰੋਲ- ਡੀਜਲ ਪਾਉਣ ਵਾਲੀਆਂ ਮਸ਼ੀਨਾਂ 'ਤੇ ਬਣੀ ਸ਼ੈੱਡ ਟੁੱਟ ਗਈ | ਉਨ੍ਹਾਂ ਦੱਸਿਆ ਇਸ ਨੁਕਸਾਨ ਤੋਂ ਇਲਾਵਾ ਕਿਸੇ ਮੁਲਾਜ਼ਮ ਦੇ ਸੱਟ ਲੱਗਣ ਤੋਂ ਬਚਾਅ ਹੋ ਗਿਆ |
ਬੰਗਾ, (ਕਰਮ ਲਧਾਣਾ)-ਬੀਤੀ ਰਾਤ ਤੋਂ ਅਰੰਭ ਹੋਏ ਕਰੁੱਤੇ ਮੀਂਹ ਨੇ ਕਿਸਾਨਾਂ ਵਲੋਂ ਪਛੇਤੀ ਬੀਜੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ | ਇਸੇ ਦੌਰਾਨ ਹਲਕੇ ਤੋਂ ਦਰਮਿਆਨੇ ਪਏ ਗੜਿ੍ਹਆਂ ਨੇ ਪੱਕੀ ਫ਼ਸਲ ਦਾ ਦਾਣਾ ਝਾੜ ਕੇ ਕਿਸਾਨਾਂ ਨੂੰ ਨਿਰਾਸ਼ ਕੀਤਾ | ਇਹ ਕੁਦਰਤ ਦਾ ਖੇਡ ਦੇਖ ਕੇ ਕਿਸਾਨਾਂ ਦੇ ਚੇਹਰਿਆਂ 'ਤੇ ਨਿਰਾਸ਼ਾ ਦੇ ਬੱਦਲ ਛਾਏ ਦੇਖੇ ਗਏ | ਵਿਸ਼ੇਸ਼ ਤੌਰ 'ਤੇ ਬਾਸਮਤੀ ਅਤੇ ਝੋਨੇ ਦੀ ਪਿਛੇਤੀ ਫ਼ਸਲ ਦੇ ਖੇਤ ਵਿਚ ਢਹਿ ਕੇ ਵਿਛ ਜਾਣ ਨਾਲ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਹਨੇਰੀ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਅੱਗੇ ਆਵੇ | ਇਲਾਕੇ ਦੇ ਵੱਖ- ਵੱਖ ਪਿੰਡਾਂ ਦੇ ਖੇਤਾਂ ਵਿਚ ਢਹਿ ਚੁੱਕੀਆਂ ਫਸਲਾਂ ਦੇ ਦਿ੍ਸ਼ ਕਿਸਾਨਾਂ ਦਾ ਮੂੰਹ ਚਿੜਾਉਂਦੇ ਜਾਪਦੇ ਹਨ | ਇਲਾਕੇ ਦੇ ਪਿੰਡ ਲਧਾਣਾ ਝਿੱਕਾ ਤੋਂ ਕਿਸਾਨ ਪਰਮਜੀਤ ਸਿੰਘ ਪੁੱਤਰ ਸਰਪੰਚ ਨਰਿੰਦਰ ਸਿੰਘ ਨਿੰਦੀ, ਜਸਪਾਲ ਸਿੰਘ, ਗੁਰਦੇਵ ਸਿੰਘ ਸਾਬਕਾ ਪੰਚ, ਲਖਵੀਰ ਸਿੰਘ ਝਿੱਕਾ, ਲਖਵੀਰ ਸਿੰਘ ਕਾਕਾ ਲਧਾਣਾ ਉੱਚਾ, ਨਵਜੀਵਨ ਸਿੰਘ ਜੀਵਨ, ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ ਪਠਲਾਵਾ, ਸੰਤੋਖ ਸਿੰਘ ਪੰਚ ਪਠਲਾਵਾ ਆਦਿ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ |
ਸੰਧਵਾਂ, (ਪ੍ਰੇਮੀ ਸੰਧਵਾਂ)-ਮੀਂਹ ਤੇ ਝੱਖੜ ਨੇ ਝੋਨੇ ਤੇ ਕਮਾਦ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਤੇ ਬੇਵਸ ਕਿਸਾਨ ਬਰਬਾਦ ਫ਼ਸਲਾਂ ਵੇਖ ਕੇ ਅੰਦਰੋਂ-ਅੰਦਰੀ ਝੂਰ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਮੀਂਹ ਦੇ ਪਾਣੀ ਨਾਲ ਬੀਜੀ ਕਣਕ ਦਾ ਦਾਣਾ ਵੀ ਧਰਤੀ ਵਿਚ ਦੱਬਿਆ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਸੱਟ ਵੱਜੀ ਹੈ | ਬਾਲੋਂ, ਬਲਾਕੀਪੁਰ, ਝੰਡੇਰਾਂ, ਅਨੋਖਰਵਾਲ, ਸੂੰਢ-ਮਕਸੂਦਪੁਰ, ਸੰਧਵਾਂ, ਫਰਾਲਾ ਆਦਿ ਪਿੰਡਾਂ ਦੇ ਪੀੜਤ ਕਿਸਾਨਾਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਨਾਲ ਉਨ੍ਹਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ | ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਦਲਜੀਤ ਸਿੰਘ ਘੁੰਮਣ, ਪਰਮਿੰਦਰ ਸਿੰਘ ਬੋਇਲ, ਗੁਰਮੀਤ ਸਿੰਘ ਬੈਂਸ, ਸੁਖਵਿੰਦਰ ਸਿੰਘ ਬਾਲੋਂ, ਜਸਵੀਰ ਸਿੰਘ ਬੀਰਾ ਅਟਵਾਲ, ਜਗਜੀਤ ਸਿੰਘ ਅਟਵਾਲ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਬਾਦ ਹੋਈਆਂ ਫ਼ਸਲਾਂ ਦਾ ਸਰਵੇ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਤ ਮਹਿਸੂਸ ਹੋ ਸਕੇ | ਦੂਜੇ ਪਾਸੇ ਮੀਂਹ ਨਾਲ ਮਕਸੂਦਪੁਰ-ਸੂੰਢ ਮੰਡੀ 'ਚ ਝੋਨੇ ਦੀਆਂ ਢੇਰੀਆਂ ਤੇ ਭਰੀਆਂ ਬੋਰੀਆਂ ਭਿੱਜ ਗਈਆਂ ਤੇ ਫੜ੍ਹਾਂ 'ਚ ਖੜ੍ਹਾ ਪਾਣੀ ਮਜ਼ਦੂਰ ਪੀਪਿਆਂ ਨਾਲ ਕੱਢ ਰਹੇ ਸਨ | ਮੰਡੀ ਦੇ ਪੱਲੇਦਾਰਾਂ ਨੇ ਕਿਹਾ ਕਿ ਮੀਂਹ ਨਾਲ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ, ਜਿਸ ਕਾਰਨ ਉਹ ਵਿਹਲੇ ਬਹਿਣ ਲਈ ਮਜ਼ਬੂਰ ਹੋ ਚੁੱਕੇ ਹਨ |
ਉੜਾਪੜ/ਲਸਾੜਾ, (ਲਖਵੀਰ ਸਿੰਘ ਖੁਰਦ)-ਬੇ-ਮੌਸਮੀ ਬਾਰਸ਼ ਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਰੜੀ ਮਿਹਨਤ ਨਾਲ ਪਾਲੀ ਝੋਨੇ ਦੀ ਫ਼ਸਲ ਬਿਲਕੁਲ ਬਰਬਾਦ ਹੋ ਗਈ ਹੈ | ਝੋਨੇ ਦਾ ਅੱਧੇ ਤੋਂ ਵੱਧ ਰਕਬਾ ਅਜੇ ਵੱਡਣ ਤੋਂ ਖੜਾ ਹੈ, ਪਰ ਭਾਰੀ ਮੀਂਹ ਪੈਣ ਕਾਰਨ ਜਿੱਥੇ ਝੋਨੇ ਦੇ ਖੇਤ ਪਾਣੀ ਨਾਲ ਭਰ ਗਏ ਹਨ ਉਥੇ ਹੀ ਤੇਜ਼ ਹਵਾਵਾਂ ਨੇ ਫ਼ਸਲਾਂ ਧਰਤੀ 'ਤੇ ਵਿਛਾ ਦਿੱਤੀਆਂ ਹਨ, ਜਿਸ ਤੋਂ ਕਿਸਾਨ ਡਾਢੇ ਫਿਕਰਾਂ ਵਿਚ ਹਨ | ਪਿੰਡ ਉੜਾਪੜ ਦੇ ਵੱਡੀ ਖੇਤੀ ਕਰਨ ਵਾਲੇ ਕਿਸਾਨਾਂ ਸਲਿੰਦਰ ਸਿੰਘ ਉੜਾਪੜ, ਨਰਿੰਦਰ ਸਿੰਘ, ਅਮਰਜੀਤ ਸਿੰਘ ਤੇ ਨਰਿੰਦਰ ਸਿੰਘ ਨਿੰਦੂ ਨੇ ਦੱਸਿਆ ਕਿ ਬੇਟ ਇਲਾਕੇ ਵਿਚ ਝੋਨੇ ਦੀ ਕਟਾਈ ਇਕ ਹਫ਼ਤੇ ਤੱਕ ਰੁੱਕ ਗਈ ਹੈ, ਕਿਉਂਕਿ ਖੇਤਾਂ ਵਿਚ ਪਾਣੀ ਖੜਣ ਕਾਰਨ ਕੰਬਾਈਨਾਂ ਦਾ ਚਲਣਾ ਮੁਸ਼ਕਲ ਲੱਗ ਰਿਹਾ ਹੈ ਤੇ ਡਿਗੇ ਹੋਏ ਝੋਨੇ ਦਾ ਦਾਣਾ ਵੀ ਦਾਗੀ ਹੋਣ ਦੀ ਸੰਭਾਵਨਾ ਬਣ ਗਈ ਹੈ | ਮੰਡੀ ਵਿਚ ਆਪਣੀ ਝੋਨਾ ਲੈ ਕੇ ਬੈਠੇ ਕਿਸਾਨਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨ ਨੂੰ ਕਣਕ ਦੀ ਬਿਜਾਈ ਦੇ ਪੱਛੜਣ ਦੀ ਵੀ ਚਿੰਤਾ ਹੈ | ਉਨ੍ਹਾਂ ਕਿਹਾ ਕਿਸਾਨਾਂ ਦੀ ਮਜ਼ਬੂਰੀ ਨੂੰ ਦੇਖਦਿਆਂ ਕਿ ਸਰਕਾਰ ਨੂੰ ਖ਼ਰੀਦ ਨਿਯਮਾਂ ਵਿਚ ਕੁੱਝ ਢਿੱਲ ਦੇਣੀ ਚਾਹੀਦੀ ਹੈ |
ਘੁੰਮਣਾਂ, (ਮਹਿੰਦਰਪਾਲ ਸਿੰਘ)-ਬੇਮੌਸਮੀ ਬਾਰਿਸ਼ ਤੇ ਤੇਜ਼ ਹਨੇਰੀ ਕਾਰਨ ਝੋਨੇ ਦੀ ਫ਼ਸਲ ਡਿੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਮਹਿੰਗੇ ਭਾਅ ਦੇ ਡੀਜਲ ਖਰਚ ਕਰਕੇ ਕਿਸਾਨਾਂ ਨੇ ਪਾਲੀ ਫ਼ਸਲ ਉਪਰੋਂ ਸਹੀ ਮੁੱਲ ਨਾ ਮਿਲਣ ਕਰਕੇ ਖੇਤੀ ਧੰਦਾ ਲਾਹੇਵੰਦ ਨਹੀਂ ਰਿਹਾ | ਸਰਕਾਰੀ ਮਾਪਦੰਡਾਂ ਕਰਕੇ ਝੋਨੇ ਦੀ ਕਟਾਈ ਦਾ ਕੰਮ ਸੁਸਤ ਰਹਿਣ ਕਰਕੇ ਖੇਤਾਂ ਵਿਚ ਕਾਫੀ ਝੋਨੇ ਦੀ ਫ਼ਸਲ ਖੜ੍ਹੀ ਹੈ | ਉਪਰੋਂ ਤੇਜ਼ ਹਨੇਰੀ ਤੇ ਬਾਰਿਸ਼ ਨੇ ਫ਼ਸਲਾਂ ਨੂੰ ਖੇਤਾਂ ਵਿਚ ਵਿਛਾ ਦਿੱਤਾ ਹੈ, ਜਿਸ ਨਾਲ ਕਿਸਾਨਾਂ 'ਚ ਨਿਰਾਸ਼ਾ ਛਾਈ ਹੋਈ ਹੈ |
ਜਾਡਲਾ, (ਬੱਲੀ)-ਇਲਾਕੇ ਵਿਚ ਵਰਖਾ ਕਾਰਨ ਜਾਡਲਾ ਮੰਡੀ 'ਚ ਖਰੀਦਿਆ ਝੋਨਾ ਭਿੱਜ ਜਾਣ ਕਾਰਨ ਜਿੱਥੇ ਨੁਕਸਾਨਿਆਂ ਗਿਆ, ਉੱਥੇ ਇਸ ਵਿਚ ਨਮੀ ਵੱਧ ਜਾਣ ਕਾਰਨ ਸਰਕਾਰ ਲਈ ਘਾਟੇ ਦਾ ਕਾਰਨ ਵੀ ਬਣਿਆ | ਸਰਕਾਰ ਨੂੰ ਮੰਡੀ ਆਈ ਜਿਣਸ ਦੀ ਪੂਰੀ ਸੰਭਾਲ ਲਈ ਹਰ ਤਰਾਂ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਯਤਨ ਕਰਨੇ ਚਾਹੀਦੇ ਹਨ | ਇਸ ਦੇ ਨਾਲ ਹੀ ਇਸ ਵਰਖਾ ਕਾਰਨ ਮਟਰ ਤੇ ਹੋਰ ਸਬਜ਼ੀ ਦੀਆਂ ਫ਼ਸਲਾਂ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ | ਬਹੁਤ ਨਾਜ਼ੁਕ ਸਮਝੀ ਜਾਂਦੀ ਸਬਜ਼ੀ ਦੀ ਫ਼ਸਲ ਪਾਣੀ ਅਤੇ ਮੌਸਮ ਦੀ ਮਾੜੀ ਮੋਟੀ ਵਾਧ ਘਾਟ ਨਹੀਂ ਸਹਾਰਦੀ, ਜਿਸ ਕਾਰਨ ਇਸ ਦੇ ਝਾੜ 'ਤੇ ਮਾੜਾ ਅਸਰ ਪੈਣ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ |
ਪੋਜੇਵਾਲ ਸਰਾਂ, (ਨਵਾਂਗਰਾਈਾ)-ਪਿਛਲੀ ਰਾਤ ਤੋਂ ਭਾਰੀ ਪੈ ਰਹੇ ਮੀਂਹ ਤੇ ਝੱਖੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਝੋਨੇ ਤੇ ਬਾਸਮਤੀ ਦੀ ਖੜੀ ਫ਼ਸਲ ਬੁਰੀ ਤਰਾਂ ਤਬਾਹ ਹੋ ਗਈ ਹੈ | ਇਸ ਭਾਰੀ ਮੀਂਹ ਤੇ ਝੱਖੜ ਕਾਰਨ ਝੋਨੇ ਤੇ ਬਾਸਮਤੀ ਦੀ ਫ਼ਸਲ ਬੁਰੀ ਤਰਾਂ ਤਬਾਹ ਹੋ ਗਈ ਹੈ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ | ਖੇਤਾਂ ਦੇ ਖੇਤ ਇਸ ਮੀਂਹ ਤੇ ਝੱਖੜ ਨਾਲ ਧਰਤੀ ਤੇ ਵਿਛ ਗਏ ਹਨ ਤੇ ਕਿਸਾਨਾਂ ਦੀ ਛੇ ਮਹੀਨੇ ਦੀ ਖ਼ੂਨ ਪਸੀਨੇ ਦੀ ਮਿਹਨਤ ਬਰਬਾਦ ਹੋ ਗਈ ਹੈ | ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਕਿਸਾਨਾਂ ਨੇ ਕਰਜ਼ੇ ਤੱਕ ਲੈ ਕੇ ਇਹ ਫ਼ਸਲ ਤਿਆਰ ਕੀਤੀ ਸੀ ਇਸ ਤਬਾਹੀ ਨਾਲ ਕਿਸਾਨਾਂ ਨੂੰ ਦੂਹਰੀ ਮਾਰ ਪਏਗੀ ਕਿਉਂਕਿ ਇੱਕ ਤਾਂ ਪਹਿਲਾਂ ਹੀ ਉਨ੍ਹਾਂ ਨੇ ਕਰਜ਼ੇ ਚੁੱਕ ਕੇ ਫ਼ਸਲ ਬੀਜੀ ਸੀ ਤੇ ਦੂਸਰਾ ਹੁਣ ਕੁਦਰਤ ਦੀ ਕਰੋਪੀ ਦੀ ਮਾਰ ਉਨ੍ਹਾਂ 'ਤੇ ਪੈ ਗਈ ਹੈ | ਕਿਸਾਨਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਹ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੋਣ |
ਸੜੋਆ, (ਨਾਨੋਵਾਲੀਆ)-ਤੇਜ਼ ਹਵਾਵਾਂ ਤੇ ਹੋਈ ਭਾਰੀ ਵਰਖਾ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਜਾਣਕਾਰੀ ਦਿੰਦਿਆਂ ਸੂਬੇਦਾਰ ਹਰਭਜਨ ਸਿੰਘ ਵਾਸੀ ਸਹੂੰਗੜ੍ਹਾ ਨੇ ਦੱਸਿਆ ਕਿ ਪੱਕੀ ਹੋਈ ਬਾਸਮਤੀ ਦੀ ਫ਼ਸਲ ਨੂੰ ਭਾਰੀ ਹਨੇਰੀ ਤੇ ਲਗਾਤਾਰ ਹੋਈ ਵਰਖਾ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਮੇਰੇ ਖੇਤਾਂ ਵਿਚ ਬਾਸਮਤੀ ਦੀ ਸਾਰੀ ਫ਼ਸਲ ਢਹਿ ਢੇਰੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਮੈਂ ਆਪਣੇ ਪਰਿਵਾਰ ਤੇ ਮਜ਼ਦੂਰਾਂ ਦੀ ਮਦਦ ਨਾਲ ਬਾਸਮਤੀ ਦੇ ਖੇਤਾਂ ਵਿਚ ਬੇਲੋੜੇ ਜਮਾਂ ਹੋਏ ਵਰਖਾ ਦੇ ਪਾਣੀ ਨੂੰ ਵੀ ਕੱਢ ਰਿਹਾ ਹੈ, ਤਾਂ ਜੋ ਪਿਛਲੇ ਕਈ ਮਹੀਨਿਆਂ ਤੋਂ ਕਾਲੀਆ ਰਾਤਾਂ ਵਿਚ ਪਾਲੀ ਬਾਸਮਤੀ ਦੀ ਫ਼ਸਲ ਦਾ ਹੋਰ ਨੁਕਸਾਨ ਨਾ ਹੋਵੇ | ਇਸ ਮੌਕੇ ਜਥੇ. ਸਤਨਾਮ ਸਿੰਘ ਸਹੂੰਗੜ੍ਹਾ, ਅਗਾਂਹਵਧੂ ਕਿਸਾਨ ਤਿਲਕ ਰਾਜ ਸੂਦ ਸਰਪੰਚ ਪਿੰਡ ਆਲੋਵਾਲ ਤੇ ਜਤਿੰਦਰ ਸਿੰਘ ਦਿਆਲ ਸਰਪੰਚ ਪਿੰਡ ਦਿਆਲ ਨੇ ਕਿਹਾ ਕਿ ਇਸ ਮੌਸਮ ਵਿਚ ਹੋਈ ਵਰਖਾ ਝੋਨੇ ਵਾਲੇ ਰੌਣੀ ਵਾਲੇ ਖੇਤਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਵਰਖਾ ਨਾਲ ਹੁਣ ਕਿਸਾਨਾਂ ਨੂੰ ਝੋਨੇ ਵਾਲੇ ਖੇਤਾਂ ਵਿਚ ਰੌਣੀ ਨਹੀਂ ਕਰਨੀ ਪਏਗੀ, ਜਿਸ ਨਾਲ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਦਿਖਾਈ ਦੇ ਰਹੀ ਹੈ |
ਉਸਮਾਨਪੁਰ, (ਸੰਦੀਪ ਮਝੂਰ)-ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕਰ ਦਿੱਤਾ ਹੈ | ਮੀਂਹ ਦੇ ਨਾਲ ਤੇਜ਼ ਹਨੇਰੀ ਤੇ ਹਲਕੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀ ਆਲੂ, ਮਟਰ, ਕਮਾਦ ਤੇ ਬਾਸਮਤੀ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਦਾਣਾ ਮੰਡੀ ਪਿੰਡ ਦੁਪਾਲਪੁਰ ਵਿਖੇ ਖੁੱਲ੍ਹੇ ਅਸਮਾਨ ਹੇਠ ਪਈ ਕਿਸਾਨਾਂ ਦੀ ਅਣ-ਵਿਕੀ ਝੋਨੇ ਦੀ ਫ਼ਸਲ ਨੂੰ ਸਾਂਭਣ ਲਈ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਪਈ ਝੋਨੇ ਦੀ ਫ਼ਸਲ ਤਿਰਪਾਲਾਂ ਨਾਲ ਢਕੀ ਗਈ ਹੈ | ਕਿਸਾਨਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ 'ਤੇ ਝੰਬਿਆ ਪਿਆ ਹੈ, ਉੱਤੋਂ ਕੁਦਰਤ ਦੀ ਪਈ ਇਸ ਮਾਰ ਕਰ ਕੇ ਉਹ ਹੋਰ ਵੀ ਚਿੰਤਤ ਹੈ | ਪੰਜਾਬ ਸਰਕਾਰ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੀਂਹ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ |
ਕਟਾਰੀਆਂ, (ਨਵਜੋਤ ਸਿੰਘ ਜੱਖੂ)-ਬੇਸ਼ੱਕ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਜਵਾਬਦੇਹ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ, ਪਰ ਕਟਾਰੀਆਂ ਅਨਾਜ ਮੰਡੀ ਵਿਖੇ ਮੀਂਹ ਵਿਚ ਭਿੱਜ ਰਹੀ ਝੋਨੇ ਦੀ ਫ਼ਸਲ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲ੍ਹ ਰਹੀ ਹੈ | ਅੱਜ ਝੋਨੇ ਦੀ ਫ਼ਸਲ ਦੇ ਚੱਲ ਰਹੇ ਸੀਜ਼ਨ ਦੌਰਾਨ ਹੋਈ ਬਰਸਾਤ ਸਮੇਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਦੇਖ ਕੇ ਹੈਰਾਨੀ ਹੋਈ ਕਿ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖਰੀਦ ਕੀਤਾ ਗਿਆ ਝੋਨਾ ਬੋਰੀਆਂ ਵਿਚ ਭਰੇ ਝੋਨੇ ਦੀਆਂ ਢੇਰੀਆਂ ਖੁੱਲ੍ਹੇ ਅਸਮਾਨ ਹੇਠ ਮੀਂਹ ਵਿਚ ਭਿੱਜ ਰਹੀਆਂ ਸਨ, ਜਿਸ ਨੂੰ ਸੰਭਾਲਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ ਜਦੋਂ ਕਿ ਝੋਨੇ ਦੀ ਖ਼ਰੀਦ ਕਰਨ ਸਮੇਂ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਝੋਨੇ ਦੀ ਨਮੀ ਚੈੱਕ ਕੀਤੀ ਜਾਂਦੀ ਹੈ ਤੇ ਨਮੀ ਦੇ ਨਾਂ 'ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਪਰ ਹੁਣ ਏਜੰਸੀਆਂ ਵਲੋਂ ਖਰੀਦੇ ਝੋਨੇ ਦਾ ਭਿੱਜਣਾ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ | ਜਦੋਂ ਮੌਕੇ 'ਤੇ ਦੇਖਿਆ ਗਿਆ ਕਿ ਬੋਰੀਆਂ ਵਿਚ ਭਰੇ ਝੋਨੇ ਨੂੰ ਕਿਸਾਨ ਆਪਣੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਨਾਲ ਆਪ ਢੱਕ ਰਹੇ ਸਨ | ਤੇਜ਼ ਪਈ ਭਾਰੀ ਬਾਰਿਸ਼ ਨੇ ਜਿੱਥੇ ਮੰਡੀਆਂ ਵਿਚ ਝੋਨੇ ਦਾ ਨੁਕਸਾਨ ਕੀਤਾ ਉਥੇ ਹੀ ਖੇਤਾਂ ਵਿਚ ਖੜ੍ਹੇ ਝੋਨੇ ਦਾ ਵੀ ਭਾਰੀ ਨੁਕਸਾਨ ਕੀਤਾ ਅਤੇ ਝੋਨਾ ਪੂਰੀ ਤਰ੍ਹਾਂ ਜ਼ਮੀਨ 'ਤੇ ਵਿਛ ਗਿਆ ਤੇ ਕਿਸਾਨਾਂ ਦੇ ਪੂਰੀ ਤਰ੍ਹਾਂ ਸਾਹ ਸੂਤੇ ਗਏ | ਇਸ ਮੌਕੇ ਰਣਜੀਤ ਸਿੰਘ, ਬਲਵੰਤ ਸਿੰਘ ਲਾਦੀਆਂ, ਬਲਵਿੰਦਰ ਪਾਲ, ਗੁਰਚਰਨ ਸਿੰਘ, ਗੁਰਸ਼ਰਨਜੀਤ ਸਿੰਘ, ਜੱਗਾ ਲਾਦੀਆਂ ਤੇ ਲਖਵੀਰ ਕੁਮਾਰ ਆਦਿ ਹਾਜ਼ਰ ਸਨ |
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਤੇਜ਼ ਬਾਰਸ਼ ਤੇ ਹਨ੍ਹੇਰੀ ਨਾਲ ਝੋਨੇ ਦੀ ਫ਼ਸਲ ਨੁਕਸਾਨੀ ਗਈ | ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਕਟਾਈ ਇਕ ਹਫ਼ਤਾ ਲੇਟ ਹੋਣ ਦਾ ਖਦਸ਼ਾ ਨਜ਼ਰ ਆ ਰਿਹਾ ਹੈ | ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਧਰਤੀ 'ਤੇ ਵਿਛੀ ਗਈ, ਜਿਸ ਨਾਲ ਝਾੜ ਵਿਚ ਨੁਕਸਾਨ ਹੋਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਾ | ਦੂਜੇ ਪਾਸੇ ਦਿਨ ਭਰ ਦਾ ਕੱਟਿਆ ਝੋਨਾ ਮੰਡੀਆਂ ਵਿਚ ਨਾ ਭਰੇ ਜਾਣ ਕਾਰਨ ਮੀਂਹ ਦੀ ਭੇਟ ਚੜ੍ਹ ਗਿਆ | ਬਹੁਤੇ ਥਾਈਾ ਆੜਤੀਆਂ ਵਲੋਂ ਤਰਪਾਲਾਂ ਨਾਲ ਝੋਨਾ ਢੱਕਣ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ | ਖਰੀਦੇ ਝੋਨੇ ਦੀਆਂ ਬੋਰੀਆਂ ਹੇਠੋਂ ਮੀਂਹ ਦਾ ਪਾਣੀ ਲੰਘਿਆ | ਬਹੁਤ ਸਾਰੀਆਂ ਢੇਰੀਆਂ ਭਰਨ ਤੋਂ ਰਹਿ ਜਾਣ ਕਰਕੇ ਕਿਸਾਨਾਂ ਨੂੰ ਕਈ ਦਿਨ ਮੰਡੀ ਵਿਚ ਬੈਠ ਕੇ ਇੰਤਜ਼ਾਰ ਕਰਨਾ ਪਵੇਗਾ, ਜਿਸ ਨਾਲ ਪਹਿਲਾਂ ਹੀ ਝੰਬੇ ਕਿਸਾਨ ਘੋਰ ਨਿਰਾਸ਼ਤਾ ਦੇ ਆਲਮ ਵਿਚ ਧੱਕੇ ਗਏ | ਦੂਜੇ ਪਾਸੇ ਆਲੂਆਂ ਦੀ ਕੀਤੀ ਬਿਜਾਈ ਵਾਲੇ ਖੇਤਾਂ ਵਿਚ ਮੀਂਹ ਦਾ ਪਾਣੀ ਉਪਰ ਤੱਕ ਭਰ ਜਾਣ ਕਰਕੇ ਫ਼ਸਲ ਦਾ ਊਾਗਰਨ ਤੋਂ ਪਹਿਲਾਂ ਹੀ ਨੁਕਸਾਨ ਹੋਣ ਦਾ ਅੰਦੇਸ਼ਾ ਵੀ ਬਣਿਆ | ਇਸ ਤੋਂ ਇਲਾਵਾ ਗੰਨੇ ਦੀ ਫ਼ਸਲ ਅਤੇ ਪਸ਼ੂਆਂ ਦੇ ਚਾਰੇ ਵੀ ਕਈ ਥਾਈਾ ਤੇਜ਼ ਹਨੇਰੀ ਕਾਰਨ ਧਰਤੀ 'ਤੇ ਲੰਮੇ ਪੈ ਗਏ | ਖੇਤਾਂ ਵਿਚ ਅਜੇ ਵੀ ਖੜ੍ਹੇ ਪਾਣੀ ਕਾਰਨ ਝੋਨੇ ਦੀ ਕਟਾਈ ਇਕ ਹਫ਼ਤਾ ਬਾਅਦ ਸ਼ੁਰੂ ਹੋਣ ਦੇ ਆਸਾਰ ਬਣੇ ਹੋਏ ਹਨ |
ਸਮੁੰਦੜਾ, (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਤੇ ਨਾਲ ਲੱਗਦੇ ਪਿੰਡਾਂ 'ਚ ਬੀਤੀ ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਬੇਮੌਸਮੇ ਪੈ ਰਹੇ ਭਾਰੀ ਮੀਂਹ ਨਾਲ ਝੋਨੇ ਤੇ ਬਾਸਮਤੀ ਸਮੇਤ ਵੱਖ-ਵੱਖ ਫ਼ਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਨਾਲ ਆਰਥਿਕ ਪੱਖੋਂ ਵੱਡਾ ਘਾਟਾ ਪੈਣ ਦੇ ਬਣੇ ਹਾਲਤਾਂ ਨੇ ਪਹਿਲਾਂ ਹੀ ਅਨੇਕਾਂ ਸਮੱਸਿਆਵਾਂ 'ਚ ਘਿਰੇ ਕਿਸਾਨਾਂ ਨੂੰ ਬੇਹੱਦ ਚਿੰਤਤ ਕਰ ਕੇ ਰੱਖ ਦਿੱਤਾ ਹੈ | ਇਲਾਕੇ ਦੇ ਕਈ ਪਿੰਡਾਂ 'ਚ ਬੀਤੀ ਰਾਤ 12 ਵਜੇ ਦੇ ਕਰੀਬ ਹੋਈ ਹਲਕੀ ਤੇ ਦਰਮਿਆਨੀ ਗੜੇਮਾਰੀ ਨਾਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੇ ਝੋਨੇ ਦੇ ਛਿੱਟੇ ਵੀ ਝੜ ਗਏ ਇਸ ਤੋਂ ਇਲਾਵਾ ਮੰਡੀਆਂ ਚ ਖੁੱਲ੍ਹੇ ਅਸਮਾਨ ਹੇਠ ਲੱਗੀਆਂ ਝੋਨੇ ਦੀਆਂ ਢੇਰੀਆਂ ਹੇਠਾਂ ਪਾਣੀ ਭਰ ਗਿਆ ਅਤੇ ਆੜਤੀਆਂ ਵੱਲੋਂ ਭਰੀਆਂ ਹੋਈਆਂ ਝੋਨੇ ਦੀਆਂ ਬੋਰੀਆਂ ਵੀ ਪਾਣੀ ਨਾਲ ਭਿੱਜ ਕੇ ਖ਼ਰਾਬ ਹੋ ਗਈਆਂ | ਭਾਰੀ ਮੀਂਹ ਨਾਲ ਝੋਨੇ ਦੇ ਨਾਲ-ਨਾਲ ਬਾਸਮਤੀ ਦੀ ਫ਼ਸਲ ਦਾ ਵੀ ਬੇਹੱਦ ਨੁਕਸਾਨ ਹੋਇਆ ਹੈ ਤੇ ਕਮਾਦ ਵੀ ਢਹਿ ਢੇਰੀ ਹੋ ਗਏ ਹਨ | ਮੀਂਹ ਕਾਰਨ ਝੋਨੇ ਦੀ ਖ਼ਰੀਦ ਅਤੇ ਕਟਾਈ ਦਾ ਕੰਮ ਵੀ ਕਈ ਦਿਨਾਂ ਲਈ ਰੁਕ ਗਿਆ ਹੈ | ਕਿਸਾਨਾਂ ਨੇ ਫ਼ਸਲ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਬੇਮੌਸਮੀ ਬਰਸਾਤ ਤੇ ਤੇਜ਼ ਝੱਖੜ ਨੇ ਮੰਡੀਆਂ ਵਿਚ ਝੋਨੇ ਦੀ ਫ਼ਸਲ ਲਈ ਸਰਕਾਰ ਤੇ ਪ੍ਰਸ਼ਾਸਨ ਦੁਆਰਾਂ ਕੀਤੇ ਪੁਖ਼ਤਾ ਪ੍ਰਬੰਧਕੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਦੇਰ ਰਾਤ ਤੋਂ ਬਲਾਚੌਰ ਹਲਕੇ ਅੰਦਰ ਹੋ ਰਹੀ ਭਾਰੀ ਬਰਸਾਤ ਨਾਲ ਫ਼ਸਲ ਮੀਂਹ ਦੇ ਪਾਣੀ ਵਿਚ ਜਿੱਥੇ ਰੁੜ੍ਹ ਗਈ, ਉਥੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਝੋਨੇ ਦੀ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਤੇ ਮੰਡੀ ਵਿਚ ਆਈ ਫ਼ਸਲ ਸੰਭਾਲਣ ਲਈ ਸ਼ੈੱਡ ਨਾ ਹੋਣ ਕਾਰਨ ਭਿੱਜਣ ਨਾਲ ਨੁਕਸਾਨੀ ਗਈ | ਬਲਾਚੌਰ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਦੇਖਿਆ ਤਾਂ ਪੈ ਰਹੀ ਬਰਸਾਤ ਦੌਰਾਨ ਮੰਡੀ ਵਿਚ ਆਈ ਫ਼ਸਲ ਸੰਭਾਲਣ ਲਈ ਕੋਈ ਪੁਖ਼ਤਾ ਪ੍ਰਬੰਧ ਦਿਖਾਈ ਨਾ ਦਿੱਤੇ, ਨਾ ਹੀ ਮੰਡੀ ਦੇ ਆਲ਼ੇ ਦੁਆਲੇ ਬਰਸਾਤੀ ਪਾਣੀ ਦੀ ਨਿਕਾਸੀ ਨਜ਼ਰ ਪਈ | ਬਲਾਚੌਰ ਮੰਡੀ 'ਚ ਝੋਨੇ ਦੀ ਫ਼ਸਲ ਵੇਚਣ ਆਏ ਕਿਸਾਨਾਂ ਨੇ ਦੁੱਖ ਜ਼ਾਹਿਰ ਕਰਦਿਆਂ ਆਖਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਾਰ ਆਮ ਹੀ ਝਲਦੇ ਸਨ, ਪਰ ਕੁਦਰਤ ਵੀ ਸਾਡੇ 'ਤੇ ਕਰੋਪ ਹੈ, ਫ਼ਸਲ ਵੇਚਣ ਮੌਕੇ ਹਮੇਸ਼ਾ ਇਸੇ ਤ੍ਰਾਸਦੀ ਵਿਚੋਂ ਲੰਘਣਾ ਪੈਂਦਾ ਹੈ |
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਬੀਤੀ ਰਾਤ ਤੋਂ ਪੈ ਰਹੇ ਮੀਂਹ, ਚਮਕ ਗਰਜ ਤੇ ਤੇਜ਼ ਹਵਾਵਾਂ ਕਾਰਨ ਜਿੱਥੇ ਮੌਸਮ ਨੇ ਭਾਰੀ ਕਰਵੱਟ ਲੈ ਲਈ, ਉੱਥੇ ਕਈ ਪਾਸਿਓ ਦਿੱਕਤਾਂ ਵਿਚ ਘਿਰੇ ਕਿਸਾਨ ਭਰਾਵਾਂ ਦੇ ਸਾਹ ਸੂਤੇ ਗਏ | ਭਾਵੇਂ ਬਲਾਚੌਰ ਹਲਕੇ ਵਿਚ ਝੋਨੇ ਦੀ ਕਟਾਈ ਦਾ ਕੰਮ ਕਾਫ਼ੀ ਪੱਧਰ 'ਤੇ ਹੋ ਚੁੱਕਾ ਹੈ, ਪਰ ਕਈ ਥਾਂਈਾ ਝੋਨੇ ਦੇ ਖੇਤਾਂ ਦੇ ਨਾਲ-ਨਾਲ ਬਾਸਮਤੀ ਵਿਛ ਗਈ | ਨੇੜਲੇ ਪਿੰਡ ਗਹੂੰਣ ਦੇ ਵਾਸੀ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਗਹੂੰਣ ਤੇ ਬਲਾਚੌਰ ਵਿਖੇ ਕੁੱਲ ਮਿਲਾ ਕੇ 7 ਏਕੜ ਵਿਚ 1121 ਬਾਸਮਤੀ ਲਈ ਸੀ, ਉਨ੍ਹਾਂ ਦੱਸਿਆ ਕਿ 20 ਦਿਨਾਂ ਦੀ ਕੱਟੀ ਫ਼ਸਲ ਹੈ ਅਤੇ ਕਾਰਨ 50 ਫ਼ੀਸਦੀ ਨੁਕਸਾਨ ਖੇਤਾਂ ਵਿਚ ਪਾਣੀ ਭਰਨ ਕਾਰਨ ਹੋਇਆ ਹੈ | ਉਨ੍ਹਾਂ ਕਿਹਾ ਕਿ ਝੋਨੇ ਤੋਂ ਬਾਅਦ ਬਾਸਮਤੀ 20 ਦਿਨ ਬਾਅਦ ਹੋਈ ਸੀ | ਪੀੜਤ ਕਿਸਾਨ ਇੰਦਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਉਪ ਪ੍ਰਧਾਨ ਹਰਵਿੰਦਰ ਸਿੰਘ ਚਾਹਲ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਰੱਕੜ ਦੀ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰ ਕੇ ਮੁਆਵਜ਼ੇ ਦੀ ਮੰਗ ਕੀਤੀ |
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਬੀਤੀ ਰਾਤ ਪਏ ਭਾਰੀ ਮੀਂਹ ਨਾਲ ਵੱਖ-ਵੱਖ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਜਾਣ ਦੀ ਖ਼ਬਰ ਹੈ | ਇਸ ਸਬੰਧੀ ਸਰਪੰਚ ਸੰਦੀਪ ਸਿੰਘ ਭੰਗਲ ਕਲਾਂ ਨੇ ਦੱਸਿਆ ਕਿ ਮਹਿੰਗੇ ਭਾਅ ਦੇ ਠੇਕੇ 'ਤੇ ਲਏ ਖੇਤਾਂ ਵਿਚ ਝੋਨਾ, ਗੰਨਾ ਤੇ ਆਲੂਆਂ ਆਦਿ ਦੀਆਂ ਬੀਜੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਪਿੰਡ ਭੰਗਲ ਕਲਾਂ ਦੇ ਅਮਰੀਕ ਸਿੰਘ, ਰਣਵੀਰ ਸਿੰਘ, ਹਰਨੇਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਕੇਸ਼ਰ ਸਿੰਘ, ਬਲਵੀਰ ਸਿੰਘ, ਪਿੰਡ ਘਟਾਰੋਂ ਤੋ ਬਲਿਹਾਰ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਕੁਲਬੀਰ ਸਿੰਘ, ਪਿੰਡ ਹੰਸਰੋਂ ਤੋ ਜਸਕਰਣ ਸਿੰਘ, ਕੁਲਬੀਰ ਸਿੰਘ, ਗੁਰਬਚਨ ਸਿ੍ਹੰਘ, ਪਿੰਡ ਅਮਰਗੜ੍ਹ ਤੋਂ ਸਰਤਾਜ ਸਿੰਘ, ਕੁਲਵੰਤ ਸਿੰਘ ਆਦਿ ਨੇ ਵੀ ਦੱਸਿਆ ਉਨ੍ਹਾਂ ਦੀਆਂ ਫ਼ਸਲਾਂ ਵੀ ਨੁਕਸਾਨੀ ਗਈਆਂ ਹਨ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿੰਗੇ ਭਾਅ ਠੇਕੇ ਤੇ ਡੀਜ਼ਲ ਨੇ ਪਹਿਲਾ ਹੀ ਕਿਸਾਨਾਂ ਦਾ ਲੱਕ ਤੋੜਿਆ ਹੈ ਉੱਤੋਂ ਇਸ ਪਈ ਕੁਦਰਤੀ ਮਾਰ ਵੇਲੇ ਸਰਕਾਰ ਢੁਕਵਾਂ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਬਾਂਹ ਫੜੇ |
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਏ. ਐੱਸ. ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਫੱਟੀ ਬਸਤਾ ...
ਮੁਕੰਦਪੁਰ, 24 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਭਾਰਤ ਦੁਆਰਾ ਪੰਜਾਬੀ ਸਮੇਤ ਹੋਰ ਸੂਬਾਈ ਭਾਸ਼ਾਵਾਂ ਨੂੰ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਬਾਹਰ ਰੱਖਣਾ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਦਰਕਿਨਾਰ ਕਰਨ ਦੀ ਕੋਝੀ ਚਾਲ ਤੇ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲੇ 31 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬਰਜਿੰਦਰ ...
ਬਲਾਚੌਰ, 24 ਅਕਤੂਬਰ (ਸ਼ਾਮ ਸੁੰਦਰ ਮੀਲੂ)-ਮੰਗੂਪੁਰ ਕਬੱਡੀ ਕੱਪ ਦੇ ਪ੍ਰਬੰਧਕਾਂ ਵਲੋਂ 3 ਅਕਤੂਬਰ ਨੂੰ ਕਰਵਾਏ ਕਬੱਡੀ ਕੱਪ ਦੇ ਫਾਈਨਲ ਮੈਚ 'ਚ ਕੁੱਝ ਖਿਡਾਰੀਆਂ ਦੇ ਨਾ ਖੇਡਣ, ਮੈਚ ਫਿਕਸਿੰਗ ਦੀ ਸ਼ੰਕਾ ਤੇ ਦਰਸ਼ਕਾਂ ਵਲੋਂ ਕੀਤੇ ਵਿਰੋਧ ਨੂੰ ਦੇਖਦਿਆਂ ਪ੍ਰਬੰਧਕਾਂ ...
ਭੱਦੀ, 24 ਅਕਤੂਬਰ (ਨਰੇਸ਼ ਧੌਲ)-ਕਾਂਗਰਸ ਹਾਈ ਕਮਾਂਡ ਵਲੋਂ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਜਿਹੀ ਸ਼ਖ਼ਸੀਅਤ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਣ ਦੇ ਸ਼ਲਾਘਾਯੋਗ ਫ਼ੈਸਲੇ ਨਾਲ ਜਿੱਥੇ ਸਮੁੱਚੀ ਪੰਜਾਬ ਕਾਂਗਰਸ ਨੂੰ ਵੱਡਾ ਹੁਲਾਰਾ ਮਿਲਿਆ ਹੈ, ਉੱਥੇ ...
ਮੇਹਲੀ, 24 ਅਕਤੂਬਰ (ਸੰਦੀਪ ਸਿੰਘ)-ਜ਼ਮੀਨਦੋਜ਼ ਪਾਣੀ ਨੂੰ ਸੰਭਾਲਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਇਸ ਲਈ ਉਨ੍ਹਾਂ ਆਮ ਲੋਕਾਂ, ਸਮਾਜ ਸੇਵੀ ਸੰਸਥਾਵਾਂ ਤੇ ਮੀਡੀਆ ਨੂੰ ਵੀ ਅੱਗੇ ਆਉਣ ਲਈ ਕਿਹਾ ਤਾਂ ਜੋ ਕੁਦਰਤ ਦੀ ਇਸ ਅਨਮੋਲ ਚੀਜ਼ (ਪਾਣੀ) ਨੂੰ ਬਚਾਇਆ ਜਾ ਸਕੇ | ...
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਨਵਜੋਤ ਸਾਹਿਤ ਸੰਸਥਾ (ਰਜਿ:) ਔੜ ਦੀ ਸਾਲਾਨਾ ਹੋਈ ਚੋਣ 'ਚ ਸਤਪਾਲ ਸਾਹਲੋਂ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਤੇ ਸੁਰਜੀਤ ਮਜਾਰੀ ਨੂੰ ਮੁੱਖ ਸਕੱਤਰ ਬਣਾਇਆ ਗਿਆ | ਇਵੇਂ ਸੰਸਥਾ ਦੇ ਸੰਸਥਾਪਕ ਗੁਰਦਿਆਲ ਰੌਸ਼ਨ ਨੂੰ ...
ਸੰਧਵਾਂ, 24 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੀ ਮੋਰ ਮਾਰਕੀਟ ਵਿਖੇ ਬਰਾਈਵ ਵੇਜ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕਿੱਤਾ ਮੁੱਖੀ ਕੋਰਸ ਸਬੰਧੀ ਕੈਂਪ ਲਗਾਇਆ ਗਿਆ, ਜਿਸ 'ਚ ਉੱਘੇ ਸਿੱਖਿਆ ਸ਼ਾਸ਼ਤਰੀ ਮਾਸਟਰ ਹੇਮ ਰਾਜ ਸੂੰਢ ਨੇ ਹਾਜਰੀਨਾਂ ਨੂੰ ਵੱਖ-ਵੱਖ ...
ਜਾਡਲਾ, 24 ਅਕਤੂਬਰ (ਬੱਲੀ)-ਲਾਗਲੇ ਪਿੰਡ ਭਾਨਮਜਾਰਾ ਵਿਖੇ ਦੋ ਧੜਿਆਂ ਦੀ ਆਪਸੀ ਰੰਜਸ਼ ਕਾਰਨ ਗੋਲੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ | ਪੁਲਿਸ ਨੇ ਘਟਨਾ ਸਬੰਧੀ ਭੁਪਿੰਦਰ ਸਿੰਘ ਜਾਡਲਾ ਦੇ ਬਿਆਨਾਂ ਤੇ ਐੱਫ. ਆਈ. ਆਰ. ਨੰਬਰ 101 ਦਰਜ ਕਰ ਕੇ ਇਕ ਨੌਜਵਾਨ ਪਲਵਿੰਦਰ ਸਿੰਘ ...
ਬੰਗਾ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਮਾਤਾ ਵਿਦਿਆਵਤੀ ਵੈਲਫੇਅਰ ਟਰੱਸਟ ਮੋਰਾਂਵਾਲੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਕੀਤੇ ਗਏ ਸਾਹਿਤਕ ਸਮਾਗਮ ਵਿਚ 23 ਮਾਰਚ ਦੇ ਸ਼ਹੀਦੀ ਦਿਹਾੜੇ ...
ਮੁਕੰਦਪੁਰ, 24 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਪਿੰਡ ਰਹਿਪਾ ਵਿਖੇ ਚੱਲ ਰਹੇ ਰਾਜਾ ਸਾਬ ਯਾਦਗਾਰੀ ਹਸਪਤਾਲ ਦੁਆਰਾ ਇਲਾਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤੇ ਡਾਕਟਰੀ ਇਲਾਜ ਵੱਡੇ ਹਸਪਤਾਲਾਂ ਨਾਲੋਂ ਵਾਜਬ ਕੀਮਤਾਂ 'ਤੇ ਮੁਹੱਈਆ ਕਰਵਾਉਣ ਤੋਂ ਪ੍ਰਭਾਵਿਤ ...
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬੀ. ਕੇ. ਐੱਮ. ਕਾਲਜ ਆਫ਼ ਐਜੂਕੇਸ਼ਨ ਬਲਾਚੌਰ ਦੀ ਜਮਾਤ ਬੀ. ਐੱਡ. ਸਮੈਸਟਰ ਪਹਿਲਾ 2021 ਦਾ ਨਤੀਜਾ ਸੌ. ਫ਼ੀਸਦੀ ਰਿਹਾ, ਜਿਸ ਵਿਚ ਲੜਕੀਆਂ ਦੀ ਝੰਡੀ ਰਹੀ ਪਿ੍ੰਸੀਪਲ ਡਾ: ਬੀ. ਐੱਸ. ਜਮਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...
ਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸਾਂਝ ਕੇਂਦਰ ਤੇ ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਇੰਟਰਨੈਸ਼ਨਲ ਕੋਸਮੈਟੋਲੋਜੀ ਸਕੂਲ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਇੰਚਾਰਜ ਟਰੈਫ਼ਿਕ ...
ਕਾਠਗੜ੍ਹ, 24 ਅਕਤੂਬਰ (ਪ. ਪ.)- ਅੱਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਣ, ਨੈਸ਼ਨਲ ਲੋਕ ਅਦਾਲਤ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ...
ਪੱਲੀ ਝਿੱਕੀ, 24 ਅਕਤੂਬਰ (ਪਾਬਲਾ) - ਸਮਾਜ ਸੇਵੀ ਅਤੇ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸ. ਕੁਲਵਿੰਦਰ ਸਿੰਘ ਭਾਰਟਾ ਜਨਰਲ ਮੈਨੇਜਰ ਸਪੋਰਟਸ ਕਿੰਗ ਕੰਪਨੀ ਅਤੇ ਵਾਈਸ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਗਾਇਕ ਸੋਨੀ ਸਰੋਆ ਦੇ ਗ੍ਰਹਿ ਪੱਲੀ ਉੱਚੀ ਵਿਖੇ ...
ਭੱਦੀ, 24 ਅਕਤੂਬਰ (ਨਰੇਸ਼ ਧੌਲ)-ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਹਲਕੇ 'ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਹੋਇਆਂ ਪਿੰਡ ਆਕਲਿਆਣਾ ਵਿਖੇ ਗੰਦੇ ਪਾਣੀ ਦੇ ਨਿਕਾਸ ਲਈ ਦੋ ਲੱਖ ਰੁਪਏ ਦਾ ਚੈੱਕ ਪਿੰਡ ਆਕਲਿਆਣਾ ਨੂੰ ...
ਪੋਜੇਵਾਲ ਸਰਾਂ, 24 ਅਕਤੂਬਰ (ਨਵਾਂਗਰਾਈਾ)-ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ ਤੇ ਇਸ ਮੌਕੇ ਅਖੰਡ ਪਾਠ ਦੇ ਭੋਗ | ਇਸ ਉਪਰੰਤ ਕੀਰਤਨ ਦਰਬਾਰ ਹੋਇਆ, ਜਿਸ ਵਿਚ ਭਾਈ ...
ਔੜ, 24 ਅਕਤੂਬਰ (ਜਰਨੈਲ ਸਿੰਘ ਖ਼ੁਰਦ)-ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਦੇ ਘਰੇਲੂ ਖਪਤਕਾਰਾਂ ਦੇ ਦੋ ਕਿਲੋਵਾਟ ਲੋਡ ਤੱਕ ਵਾਲੇ ਬਿਜਲੀ ਬਿੱਲ ਮੁਆਫ਼ ਕਰਨਾ ਪੰਜਾਬ ਸਰਕਾਰ ਨੇ ਇਤਿਹਾਸਿਕ ਫ਼ੈਸਲਾ ਕੀਤਾ ਹੈ, ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਤੇ ਗ਼ਰੀਬ ...
ਬੰਗਾ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ 35ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ-2021 ਦੇ ਹੋਏ ਬੇਹੱਦ ਰੋਮਾਂਚਕ ਮੈਚ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਨੇ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦਿਆਂ ਦਲਬੀਰ ...
ਭੱਦੀ, 24 ਅਕਤੂਬਰ (ਨਰੇਸ਼ ਧੌਲ)-ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਜਿਥੇ ਹਲਕੇ ਦੇ ਸਮੁੱਚੇ ਪਿੰਡਾਂ 'ਚ ਲੋੜ ਅਨੁਸਾਰ ਬਣਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਪਿੰਡ ਧੌਲ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਵੀ 2 ਲੱਖ ਰੁਪਏ ਦਾ ਚੈੱਕ ਸਰਪੰਚ ਮਲਕੀਤ ਸਿੰਘ ...
ਬਹਿਰਾਮ, 24 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਤੇ ਸਾਥੀਆਂ ਵਲੋਂ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿਖੇ ਕਿਸਾਨੀ ਹੱਕਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਾਹਨ ਨਾਲ ਕੁਚਲ ਦਿੱਤਾ ...
ਮਜਾਰੀ/ਸਾਹਿਬਾ 24 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਿੰਬਲ ਮਜਾਰਾ ਵਿਖੇ ਪੰਚਾਇਤ ਵਲੋਂ ਅਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਸਵ:ਕਾਬਲ ਸਿੰਘ ਅਤੇ ਸਵ: ਨੰਬਰਦਾਰ ਪ੍ਰਕਾਸ਼ ਸਿੰਘ ਦੀ ਯਾਦ ਨੂੰ ਸਮਰਪਿਤ ਪੰਚਾਇਤੀ ਫ਼ੰਡ 'ਚੋਂ 1 ਲੱਖ 80 ਹਜ਼ਾਰ ਰੁ: ਦੀ ਲਾਗਤ ਨਾਲ ...
ਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਯੂ. ਪੀ. ਦੇ ਲਖੀਮਪੁਰ ਖੀਰੀ 'ਚ ਗੱਡੀਆਂ ਹੇਠ ਦਰੜ ਕੇ ਮਾਰੇ ਗਏ ਕਿਸਾਨਾਂ ਦੀ ਕਲਸ਼ ਯਾਤਰਾ ਅੱਜ ਨਵਾਂਸ਼ਹਿਰ ਵਿਖੇ ਪੁੱਜਣ 'ਤੇ ਰਿਲਾਇੰਸ ਕੰਪਨੀ ਦੇ ਮੌਲ ਅੱਗੇ ਇਕੱਠੇ ਹੋਏ ਕਿਸਾਨਾਂ ਨੇ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਕਿਸਾਨੀ ਸੰਘਰਸ਼ ਦੀ ਲੜਾਈ ਲੜ ਰਹੇ ਕਿਸਾਨਾਂ ਦਾ ਧਿਆਨ ਖੇਤੀ ਕਾਨੂੰਨਾਂ ਤੋਂ ਹਟਾਉਣ ਲਈ ਸਰਕਾਰ ਖ਼ਤਰਨਾਕ ਚਾਲਾ ਚੱਲ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਾਂਸ਼ਹਿਰ ਵਿਖੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ...
ਬੰਗਾ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਬੰਗਾ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਗਿਆਨ ਚੰਦ ਹੱਪੋਵਾਲ ਤਹਿਸੀਲ ਸਕੱਤਰ ਮਹਾਂਚੰਦ ਹੀਉਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ...
ਬਲਾਚੌਰ, 24 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪਿੰਡ ਕੰਗਣਾ ਬੇਟ ਦੇ ਕਮਿਊਨਿਟੀ ਹਾਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੰਗਣਾ ਬੇਟ ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਇਕ ਸ਼ਾਨਦਾਰ ਨਾਟਕ 'ਆਜ਼ਾਦੀ ਅਜੇ ਬਾਕੀ' ਹੈ ...
ਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਦੇ 552 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸੰਧੂ ਆਈ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਉੱਘੇ ...
ਗੜ੍ਹਸ਼ੰਕਰ, 24 ਅਕਤੂਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਫਰਵਰੀ 2022 ਤੇ ਜੁਲਾਈ 2022 ਇਨਟੇਕ ਲਈ ਦਾਖ਼ਲੇ ...
ਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਲੀਡ ਬੈਂਕ ਪੀ.ਐਨ.ਬੀ. ਵਲੋਂ ਸਥਾਨਕ ਅੰਬੇਡਕਰ ਚੌਕ ਬਰਾਂਚ ਵਿਖੇ ਇੱਕ ਵਿਸ਼ੇਸ਼ ਕਰਜ਼ਾ ਕੈਂਪ ਲਗਾਇਆ ਗਿਆ ਜਿਸ ਦੌਰਾਨ 2.40 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ | ਪੀ.ਐਨ.ਬੀ. ਦੇ ਡਿਪਟੀ ਸਰਕਲ ਹੈੱਡ ਅਜੇ ...
ਬੰਗਾ, 24 ਅਕਤੂਬਰ (ਕਰਮ ਲਧਾਣਾ) - ਲਾਇਨ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਫੱਤੂਆਣਾ ਵਿਖੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਲਾਇਨ ਡਗਲਸ ਐਕਸ ਅਲੈਗਜੈਂਡਰ ਦੇ ਜਨਮ ਦਿਨ ਸਬੰਧੀ ਸਮਾਗਮ ...
ਸਾਹਲੋਂ, 24 ਅਕਤੂਬਰ (ਨਿੱਘ੍ਹਾ)- ਪਿੰਡ ਕਮਾਮ ਵਿਖੇ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਰਪੰਚ ਮਨੋਹਰ ਲਾਲ ਕਮਾਮ ਦੀ ਅਗਵਾਈ 'ਚ ਸ੍ਰੀ ਕਾਂਸ਼ੀ ਰਾਮ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ | ਜਿਸ ਵਿਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਹਲਕਾ ...
ਮੁਕੰਦਪੁਰ, 24 ਅਕਤੂਬਰ (ਬੰਗਾ, ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਐੱਮ. ਸੀ. ਏ. ਸਮੈਸਟਰ ਤੀਸਰਾ ਜਮਾਤ ਦੇ ਨਤੀਜਿਆਂ ਵਿਚ ਸਥਾਨਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦਾ ਨਤੀਜਾ ਯੂਨੀਵਰਸਿਟੀ ਪੱਧਰ ਉੱਤੇ ਸ਼ਾਨਦਾਰ ਰਿਹਾ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਪ੍ਰਵਾਸੀ ਮਜ਼ਦੂਰ ਯੂਨੀਅਨ ਨੇ ਕਸ਼ਮੀਰ ਵਿਚ ਪ੍ਰਵਾਸੀ ਮਜ਼ਦੂਰਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਅੱਜ ਇੱਥੇ ਪ੍ਰਵਾਸੀ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਹੁਣ 28 ਅਕਤੂਬਰ ਨੂੰ ਪੁਲਿਸ ਥਾਣਾ ਔੜ ਅੱਗੇ 11 ਵਜੇ ਧਰਨਾ ਲਾਵੇਗੀ | ਇਹ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਰਾਤਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਰਹਿਰਾਸ ਸਾਹਿਬ ਦੇ ...
ਨਵਾਂਸ਼ਹਿਰ, 24 ਅਕਤੂਬਰ (ਹਰਵਿੰਦਰ ਸਿੰਘ)-ਸੁਸਾਇਟੀ ਆਫ਼ ਬਲੱਡ ਟਰਾਂਸਫਿਊਜਨ ਐਂਡ ਇਮਯੂਨੋਹੈਮੇਟੋਲੋਜੀ (ਆਈ. ਐੱਸ. ਬੀ. ਟੀ. ਆਈ.) ਵਲੋਂ ਬੀ. ਡੀ. ਸੀ. ਮੈਨੇਜਮੈਂਟ ਦੀ ਦੇਖ-ਰੇਖ ਹੇਠ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ 26 ਅਕਤੂਬਰ ਨੂੰ ਸਵੇਰੇ 10:00 ਵਜੇ ...
ਪੱਲੀ ਝਿੱਕੀ, 24 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਦੇ ਸੈਣੀ ਪੈਟਰੋਲ ਪੰਪ ਵਿਖੇ ਮਾਲਕ ਰਾਜ ਕੁਮਾਰ, ਵਰਿੰਦਰ ਪ੍ਰਤਾਪ ਸਿੰਘ ਤੇ ਐਸਿਟੈਂਟ ਮੈਨੇਜਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਕਿਸਾਨ ਮੇਲਾ ਕਰਵਾਇਆ ਗਿਆ | ਇਸ ...
ਟੱਪਰੀਆਂ ਖ਼ੁਰਦ, 24 ਅਕਤੂਬਰ (ਸ਼ਾਮ ਸੁੰਦਰ ਮੀਲੂ)-ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗ਼ਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਦਾ ਬੀ. ਏ. ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਰਮੇਸ਼ ਕੁਮਾਰੀ ਨੇ ਦੱਸਿਆ ਕਿ ਆਂਚਲ ਦੇਵੀ ...
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਸਕੂਲੀ ਬੱਚਿਆਂ ਦੇ ਹੋਏ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਦੇ ਵਿਦਿਆਰਥੀ ਮਨਿੰਦਰ ਸਿੰਘ ਨੇ ਪਹਿਲਾ ਸਥਾਨ ...
ਮਜਾਰੀ/ਸਾਹਿਬਾ, 24 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢੀ ਜਾ ਰਹੀ ਕਲਸ਼ ਯਾਤਰਾ ਦੇ ਮਜਾਰੀ ਟੋਲ ਪਲਾਜ਼ਾ ਤੇ ਪਹੁੰਚਣ ਤੇ ਕਿਸਾਨਾਂ ਵਲੋਂ ਕਿਸਾਨਾਂ ਨੂੰ ...
ਮਜਾਰੀ/ਸਾਹਿਬਾ, 24 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮਨਜੀਤ ਸਿੰਘ ਨਾਗਰਾ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦਆਰਾ ਸਿੰਘ ਸਭਾ ਪਿੰਡ ਮਹਿੰਦਪੁਰ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਹਰਜਿੰਦਰ ਸਿੰਘ ਦੇ ਜਥੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX