ਤਰਨ ਤਾਰਨ, 24 ਅਕਤੂੁਬਰ (ਵਿਕਾਸ ਮਰਵਾਹਾ)-ਬੇਮੌਸਮੀ ਬਾਰਿਸ਼ ਅਤੇ ਭਾਰੀ ਗੜੇਮਾਰੀ ਜੋ ਕਿ ਬੀਤੇ ਦਿਨ ਅਸਮਾਨ ਤੋਂ ਹੋਈ ਹੈ, ਜਿਸ ਦੇ ਨਾਲ ਖ਼ੇਤਾਂ 'ਚ ਖੜ੍ਹੀਆਂ ਫ਼ਸਲਾਂ ਦੀ ਭਾਰੀ ਤਬਾਹੀ ਹੋਈ ਹੈ | ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਫ਼ਸਲ ਪੱਕ ਕੇ ਮੰਡੀ ਵਿਚ ਜਾਣ ਤੋਂ ਐਨ ਪਹਿਲਾਂ ਖ਼ੇਤਾਂ 'ਚ ਗੜੇਮਾਰੀ ਨਾਲ ਢੇਰ ਲੱਗ ਗਏ ਹਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੁਤਾਲਾ ਵਿਖੇ ਖੜੀ ਝੋਨੇ ਅਤੇ 1121 ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਵੇਰੇ ਸਵੇਰ ਖ਼ੇਤੀਬਾੜੀ ਅਫ਼ਸਰ ਜਗਵਿੰਦਰ ਸਿੰਘ ਚੁਤਾਲਾ ਪਹੁੰਚੇ | ਕਿਸਾਨ ਪ੍ਰਗਟ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਰਛਪਾਲ ਸਿੰਘ, ਦਵਿੰਦਰ ਸਿੰਘ, ਸੁਖਚੈਨ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਸਮਸ਼ੇਰ ਸਿੰਘ ਆਦਿ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਖ਼ੇਤੀਬਾੜੀ ਅਫ਼ਸਰ ਨੇ ਮੁਆਇਨਾ ਕੀਤਾ | ਖ਼ੇਤੀਬਾੜੀ ਅਫ਼ਸਰ ਨੇ ਮੰਨਿਆ ਕਿ 1121 ਝੋਨੇ ਦੀ ਫ਼ਸਲ ਦਾ ਲਗਪਗ 80 ਫ਼ੀਸਦੀ ਨੁਕਸਾਨ ਹੈ | ਇਸ ਦੇ ਨਾਲ ਹਰਾ ਚਾਰਾ, ਸਬਜ਼ੀਆਂ, ਆਲੂ, ਮਟਰ ਅਤੇ ਤਾਜ਼ੀ ਬੀਜੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੈ | ਮੰਡੀਆਂ 'ਚ ਵੀ ਝੋਨਾ ਵੇਚਣ ਗਏ ਕਿਸਾਨਾਂ ਦੇ ਝੋਨੇ ਦੀਆਂ ਢੇਰੀਆਂ ਪਾਣੀ ਨਾਲ ਭਿੱਜ ਗਈਆਂ ਹਨ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੌਕੇ 'ਤੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ 50 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ | ਇਸ ਮੁੱਦੇ ਨੂੰ ਸਿਰੇ ਲਾਉਣ ਲਈ 26 ਅਕਤੂਬਰ ਨੂੰ ਡੀ.ਸੀ. ਦਫ਼ਤਰ ਅੱਗੇ ਧਰਨਾ ਵੀ ਦਿੱਤਾ ਜਾਵੇਗਾ | ਇਸ ਮੌਕੇ ਜਗੀਰ ਸਿੰਘ, ਸਕੱਤਰ ਸਿੰਘ, ਬਾਜ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਕਾਬਲ ਸਿੰਘ, ਹਰਭੇਜ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ, ਸੂਰਤਾ ਸਿੰਘ ਆਦਿ ਆਗੂ ਹਾਜ਼ਰ ਸਨ |
ਖੇਮਕਰਨ, (ਰਾਕੇਸ਼ ਬਿੱਲਾ)-ਇਸ ਸਰਹੱਦੀ ਇਲਾਕੇ 'ਚ ਬੀਤੀ ਰਾਤ ਹੋਈ ਭਾਰੀ ਬੇਮੌਸਮੀ ਬਾਰਿਸ਼ ਦੇ ਨਾਲ ਗੜੇ ਪੈਣ 'ਤੇ ਉੱਪਰੋਂ ਤੇਜ਼ ਹਵਾ ਨੇ ਜਿੱਥੇ ਮੰਡੀਆਂ 'ਚ ਵਿਕਣ ਵਾਸਤੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਕੀਤਾ ਹੈ, ਉੱਥੇ ਖੇਤਾਂ 'ਚ ਐਨ ਪੱਕਣ ਕਿਨਾਰੇ ਪੁੱਜੀ ਬਾਸਮਤੀ 1121 ਨੂੰ ਵੀ ਤਬਾਹ ਕਰ ਦਿੱਤਾ ਹੈ | ਇਲਾਕੇ ਦੀ ਪਿੰਡ ਭੂਰਾ ਕੋਹਨਾ ਵਿਚਲੀ ਮੰਡੀ ਵਿਚ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਬਹੁਤ ਨੁਕਸਾਨ ਪੁੱਜਾ ਹੈ ਅਤੇ ਮੰਡੀ ਬਰਸਾਤੀ ਪਾਣੀ ਨਾਲ ਭਰ ਗਈ ਹੈ | ਕਿਸਾਨਾਂ ਦੀਆਂ ਝੋਨੇ ਦੀ ਢੇਰੀਆਂ ਪਾਣੀ 'ਚ ਘਿਰੀਆਂ ਹਨ ਤੇ ਝੋਨਾ ਗਲ਼ ਰਿਹਾ ਹੈ | ਇਸ ਤੋਂ ਇਲਾਵਾ ਪਿੰਡ 'ਚ ਗੜੇ ਪੈਣ ਨਾਲ ਬਾਸਮਤੀ ਦਾ ਕਾਫ਼ੀ ਨੁਕਸਾਨ ਹੋਇਆ ਹੈ | ਇਲਾਕੇ ਦੇ ਸੀਨੀਅਰ ਅਕਾਲੀ ਆਗੂ ਡਾ. ਰਾਜ ਸਿੰਘ ਭੁੱਲਰ ਨੇ ਪਿੰਡ ਦੇ ਸਾਥੀ ਵਰਕਰਾਂ ਨਾਲ ਪਿੰਡ ਭੂਰਾ ਕੋਹਨਾਂ ਦੀ ਅਨਾਜ ਮੰਡੀ ਤੇ ਖੇਤਾਂ 'ਚ ਤਬਾਹ ਹੋਈ ਬਾਸਮਤੀ ਦਾ ਮੌਕੇ 'ਤੇ ਜਾ ਕੇ ਹਾਲਤ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਮੰਡੀ 'ਚ ਕੋਈ ਪ੍ਰਬੰਧ ਨਹੀਂ ਹੈ | ਸਰਕਾਰ ਵਲੋਂ ਸਮੇਂ ਸਿਰ ਬਾਰਦਾਨੇ ਤੇ ਹੋਰ ਲੋੜੀਂਦੇ ਪ੍ਰਬੰਧ ਨਾ ਕਰਨ ਕਾਰਨ ਕਿਸਾਨ ਪਿਛਲੇ 15 ਦਿਨਾਂ ਤੋਂ ਰੁਲ ਰਹੇ ਹਨ | ਸਰਕਾਰੀ ਦਾਅਵੇ ਖੋਖਲੇ ਸਾਬਿਤ ਹੋਏ ਹਨ | ਮੰਡੀ 'ਚ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਪਾਣੀ 'ਚ ਡੁੱਬੀਆਂ ਪਈਆਂ ਹਨ ਅਤੇ ਕਿਸਾਨ ਆਪ ਪਾਣੀ ਤੋਂ ਝੋਨੇ ਨੂੰ ਬਚਾਅ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੀ ਮੰਡੀ 'ਚ ਝੋਨੇ ਦੀਆਂ ਬੋਰੀਆਂ ਵੀ ਮੀਂਹ ਨਾਲ ਭਿੱਜ ਗਈਆਂ ਹਨ | ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਮੋਦਾ, ਗੁਰਸਾਬ ਸਿੰਘ, ਤਲਵਿੰਦਰ ਸਿੰਘ, ਸੁਖਵੰਤ ਸਿੰਘ, ਹਰਪਾਲ ਸਿੰਘ ਫੋਜੀ, ਗੁਰਸਾਹਿਬ ਸਿੰਘ, ਚਮਕੌਰ ਸਿੰਘ, ਅਮਿ੍ਤਬੀਰ ਸਿੰਘ, ਸਰਵਿੰਦਰ ਸਿੰਘ, ਸੁਖਰਾਜ ਸਿੰਘ, ਗੁਰਮੁਖਿ ਸਿੰਘ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਸਰਾਏ ਅਮਾਨਤ ਖਾਂ, (ਨਰਿੰਦਰ ਸਿੰਘ ਦੋਦੇ)¸ਬੀਤੀ ਰਾਤ ਸਰਹੱਦੀ ਇਲਾਕੇ 'ਚ ਹੋਈ ਭਾਰੀ ਗੜ੍ਹੇਮਾਰੀ ਤੇ ਤੇਜ਼ ਰਫ਼ਤਾਰ ਝੱਖੜ ਕਾਰਨ ਕਿਸਾਨਾਂ ਦੀਆਂ ਬਾਸਮਤੀ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ | ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਦਿਲਬਾਗ ਸਿੰਘ, ਗੁਰਮੁਖ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਬੀਤੀ ਰਾਤ ਸਰਹੱਦੀ ਇਲਾਕੇ ਦੇ ਪਿੰਡਾਂ 'ਚ ਗੜ੍ਹੇਮਾਰੀ ਤੇ ਤੇਜ਼ ਰਫ਼ਤਾਰ ਝੱਖੜ ਕਾਰਨ ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ | ਬਾਸਮਤੀ ਦੇ ਸਾਰੇ ਦਾਣੇ ਗੜਿ੍ਹਆਂ ਕਾਰਨ ਮੁੰਜਰਾ ਨਾਲੋਂ ਝੜ ਕੇ ਜ਼ਮੀਨ 'ਤੇ ਡਿੱਗ ਪਏ ਹਨ, ਜਿਸ ਕਾਰਨ ਬਾਸਮਤੀ ਦੀ ਫ਼ਸਲ ਦਾ ਕਾਫ਼ੀ ਝਾੜ ਘੱਟ ਨਿਕਲੇਗਾ | ਉਨ੍ਹਾਂ ਕਿ ਪਿਛਲੇ ਸਾਲ ਵੀ ਗੜ੍ਹੇਮਾਰੀ ਹੋਣ ਕਾਰਨ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਬਾਸਮਤੀ ਦੀਆਂ ਫ਼ਸਲਾਂ ਕਾਰਨ ਨੁਕਸਾਨ ਝੱਲਣਾ ਪਿਆ ਸੀ |
ਸਰਕਾਰ ਕੋਲੋਂ ਮੰਗ ਕੀਤੀ ਕਿ ਮਾਲ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਫ਼ਸਲਾਂ ਦੀ ਗਿਰਦੌਰੀ ਕਰਕੇ ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |
ਤਰਨ ਤਾਰਨ, 24 ਅਕਤੂੁਬਰ (ਵਿਕਾਸ ਮਰਵਾਹਾ)-ਜ਼ਿਲ੍ਹਾ ਤਰਨ ਤਾਰਨ 'ਚ ਸੁਹਾਗਣ ਔਰਤਾਂ ਵਲੋਂ ਜਿਥੇ ਆਪਣੀ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ, ਉੱਥੇ ਹੀ ਕੁਆਰੀਆਂ ਲੜਕੀਆਂ ਨੇ ਵੀ ਵਰਤ ਰੱਖਿਆ | ਸੁਹਾਗਣਾਂ ਨੇ 16 ਸ਼ਿੰਗਾਰ ਕਰਕੇ ਸ਼ਾਮ ਸਮੇਂ ਕਰਵਾ ਚੌਥ ਦੀ ...
ਭਿੱਖੀਵਿੰਡ, 24 ਅਕਤੂਬਰ (ਬੌਬੀ)¸ਕਿਸਾਨ ਸੰਯੁਕਤ ਮੋਰਚੇ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਹਿੰਦੁਸਤਾਨ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਦੀ ਹੁੰਦੀਆਂ ਹੋਈਆਂ ਅੱਜ ਭਿੱਖੀਵਿੰਡ ਵਿਖੇ ਪਹੁੰਚੀਆਂ, ਜਿਸ 'ਚ ਵੱਡੀ ਗਿਣਤੀ ਵਿਚ ...
ਤਰਨ ਤਾਰਨ, 24 ਅਕਤੂਬਰ (ਪਰਮਜੀਤ ਜੋਸ਼ੀ)¸ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ 'ਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਅੱਜ ਤੱਕ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ 'ਚ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਭਾਵੇਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਹੁਦਾ ਸੰਭਾਲਿਆਂ ਕੁਝ ਹੀ ਸਮਾਂ ਹੋਇਆ ਹੈ ਪਰ ਉਸ ਸਮੇਂ ਦੌਰਾਨ ਉਨ੍ਹਾਂ ਵਲੋਂ ਲਏ ਗਏ ਫ਼ੈਸਲਿਆਂ ਨਾਲ ਕਾਂਗਰਸੀ ਵਰਕਰਾਂ 'ਚ ਨਵੀਂ ਰੂਹ ਦਿਖਾਈ ਦੇ ਰਹੀ ਹੈ | ਲੋਕਾਂ ਲਈ ਜਾਰੀ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)¸ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,87,874 ਲਾਭਪਾਤਰੀਆਂ ਨੂੰ 7,61,521 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਤਰਨ ...
ਪੱਟੀ, 24 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਪੱਟੀ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ...
ਤਰਨ ਤਾਰਨ, 24 ਅਕਤੂੁਬਰ (ਹਰਿੰਦਰ ਸਿੰਘ)-ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਸਰਲੀ ਕਲਾਂ ਵਾਸੀ ਰਵੀਸ਼ੇਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਰਾਤ ਕਰੀਬ 8 ਵਜੇ ਉਸ ਦੇ ਘਰ ਕੋਲ ਕੋਈ ਔਰਤ ਖੜ੍ਹੀ ਸੀ | ਜਦ ਉਸ ਨੇ ਅੱਗੇ ਜਾ ਕੇ ...
ਤਰਨ ਤਾਰਨ, 24 ਅਕਤੂੁਬਰ (ਵਿਕਾਸ ਮਰਵਾਹਾ)-ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਦਰ ਪੱਟੀ ...
ਚੋਹਲਾ ਸਾਹਿਬ, 24 ਅਕਤੂਬਰ (ਬਲਵਿੰਦਰ ਸਿੰਘ)-ਪਿੰਡ ਚੋਹਲਾ ਖੁਰਦ ਵਿਖੇ ਲੰਘੀ ਰਾਤ ਤਕਰੀਬਨ 8 ਵਜੇ ਦੇ ਕਰੀਬ ਪਲਸਰ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਵਲੋਂ ਇੱਥੇ ਸਥਿਤ ਪਟਰੋਲ ਪੰਪ 'ਤੇ ਪੰਪ ਦੇ ਮਾਲਕ ਉੱਪਰ ਗੋਲੀਆਂ ਚਲਾਉਣ ਦੀ ਖ਼ਬਰ ਹੈ | ਪੁਲਿਸ ਥਾਣਾ ਚੋਹਲਾ ...
ਮੀਆਂਵਿੰਡ, 24 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੇ ਮੁਲਾਜਮਾਂ ਦੀਆਂ ਮੰਗਾਂ ਅਨੁਸਾਰ ਡੀ. ਏ. ਦੀਆਂ ਕਿਸ਼ਤਾਂ, ਪੇ-ਸਕੇਲ, ਪੇ-ਬੈਂਡ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਰੋਸ ਵਜੋਂ ...
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬੀ ਨੂੰ ਮੁੱਖ ਵਿੱਸ਼ਿਆਂ ਤੋਂ ਬਾਹਰ ਰੱਖਣ ਅਤੇ ਬੀ. ਐੱਸ. ਐੱਫ. ਦੇ ਵਧਾਏ ਅਧਿਕਾਰ ਖੇਤਰ ਵਾਲੇ ਤਾਨਾਸ਼ਾਹੀ ਫ਼ੈਸਲੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ...
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐੱਸ. ਐੱਮ. ਓ. ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜਿੱਥੇ ਫਤਿਆਬਾਦ ਦੇ ਪੀ. ਐੱਚ. ਸੀ. ਹਸਪਤਾਲ 'ਚ ਡਾ. ਨਵਜੀਤ ਮੱਲ੍ਹੀ ਦੀ ਅਗਵਾਈ ਹੇਠ ਵੱਖ-ਵੱਖ ਵਿਅਕਤੀਆਂ ਨੂੰ ਕੋਰੋਨਾ ...
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਦੀ ਚੰਨੀ ਸਰਕਾਰ ਵਲੋਂ 2 ਕਿੱਲੋਵਾਟ ਤੱਕ ਦੇ ਮੁਆਫ਼ ਕੀਤੇ ਬਿਜਲੀ ਬਿੱਲ ਬਕਾਏ ਦਾ ਲਾਭ ਲੋਕਾਂ ਤੱਕ ਪੁੱਜਦਾ ਕਰਨ ਲਈ ਸੁਖਜਿੰਦਰ ਸਿੰਘ ਨਿੱਕੂ ਸਫਰੀ ਸਰਪੰਚ ਹੋਠੀਆਂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕੈਂਪ ...
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀ ਸੰਦੀਪ ਕੁਮਾਰ ਬ੍ਰਾਂਚ ਪੋਸਟ ਮਾਸਟਰ ਨਾਗੋਕੇ ਨੂੰ ਪੰਜਾਬ ਸਰਕਲ ਵਿਚੋਂ ਡਾਕ ਅਵਾਰਡ 2021 ਮਿਲਣ ਦੀ ਖੁਸ਼ੀ ਵਿਚ ਅਤੇ ਹਰਪ੍ਰੀਤ ਕੌਰ ਸਬ ਪੋਸਟ ਮਾਸਟਰ ਖਡੂਰ ਸਾਹਿਬ ਨੂੰ ਐੱਸ. ਬੀ. ਮਹਾਂਲੋਗਨ ਟੀਚਾ ਪੂਰਾ ...
ਗੋਇੰਦਵਾਲ ਸਾਹਿਬ, 24 ਅਕਤੂਬਰ (ਸਕੱਤਰ ਸਿੰਘ ਅਟਵਾਲ)¸ਪਿਛਲੇ ਦਿਨੀਂ ਸ੍ਰੀ ਗੋਇੰਦਵਾਲ ਸਾਹਿਬ ਦੇ ਇਕ ਬਹੁਤ ਹੀ ਗ਼ਰੀਬ ਪਰਿਵਾਰ ਜਿਸ 'ਚ ਮਾਤਾ ਕੇਸਰ ਕੌਰ ਪਤਨੀ ਸਵਰਗੀ ਦਲੀਪ ਸਿੰਘ ਦਾ ਪੋਤਰਾ ਦੀਪਕ ਸਿੰਘ ਜੋ ਬਾਰਬੈਂਡਰ ਦਾ ਕੰਮ ਕਰਦਾ ਹੈ, ਉਸ ਦੇ ਕੰਮ ਦੌਰਾਨ ਸੱਟ ...
ਤਰਨ ਤਾਰਨ, 24 ਅਕਤੂੁਬਰ (ਵਿਕਾਸ ਮਰਵਾਹਾ)-2022 ਦੀਆਂ ਵਿਧਾਨ ਸਭਾ ਚੋਣਾਂ 'ਚ ਐੱਨ. ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਅਕਸ਼ੇ ਕੁਮਾਰ ਦੀ ਅਗਵਾਈ ਹੇਠ ਅਹਿਮ ਭੂਮਿਕਾ ਅਦਾ ਕਰੇਗੀ | ਇਹ ਪ੍ਰਗਟਾਵਾ ਐੱਨ. ਐੱਸ. ਯੂ. ਆਈ. ਦੇ ਸੂਬਾ ਸਕੱਤਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਇੰਚਾਰਜ ...
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬੀ ਨੂੰ ਮੁੱਖ ਵਿੱਸ਼ਿਆਂ ਤੋਂ ਬਾਹਰ ਰੱਖਣ ਅਤੇ ਬੀ. ਐੱਸ. ਐੱਫ. ਦੇ ਵਧਾਏ ਅਧਿਕਾਰ ਖੇਤਰ ਵਾਲੇ ਤਾਨਾਸ਼ਾਹੀ ਫ਼ੈਸਲੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ...
ਤਰਨ ਤਾਰਨ, 24 ਅਕਤੂੁਬਰ (ਹਰਿੰਦਰ ਸਿੰਘ)-ਹਰਭਜਨ ਸਿੰਘ ਸੀਨੀਅਰ ਆਗੂ ਲੋਕ ਪਿ੍ਆ ਸਮਾਜ ਪਾਰਟੀ ਦੇ ਗ੍ਰਹਿ ਵਿਖੇ ਮਾਝੇ ਅਤੇ ਦੁਆਬੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਬਰਾਹ ਕੌਮੀ ਜਨਰਲ ਸਕੱਤਰ ਲੋਕ ਪਿ੍ਆ ਸਮਾਜ ਪਾਰਟੀ ਨੇ ਕਿਹਾ ਕਿ ਸਾਬਕਾ ...
ਪੱਟੀ, 24 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ 'ਚ ਬੈਠਣ ਦਾ ਸਾਲਾਨਾ ਜੋੜ ਮੇਲਾ ਮਹਾਂਪੁਰਸ਼ ਸੰਤ ਬਾਬਾ ਸੋਹਣ ਸਿੰਘ, ਸੰਤ ਬਾਬਾ ਦਯਾ ਸਿੰਘ ਦੀਆਂ ਅਸੀਸਾਂ ਸਦਕਾ ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ...
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਬਿਜਲੀ ਬਿੱਲ ਦੇ ਬਕਾਏ ਦੀ ਮੁਆਫ਼ੀ ਮੁੰਹਿਮ ਤਹਿਤ ਕਸਬਾ ਫਤਿਆਬਾਦ ਵਿਖੇ ਗਰਾਮ ਪੰਚਾਇਤ ਫਤਿਆਬਾਦ ਦੇ ਸਰਪੰਚ ਦੀਪਕ ਕੁਮਾਰ ਚੋਪੜਾ ਦੀ ਅਗਵਾਈ ਹੇਠ ਮੈਂਬਰ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)¸'ਸ਼ਕਤੀ ਅਤੇ ਬੁੱਧੀ ਦਾ ਰੱਖਿਅਕ ਆਇਓਡੀਨ ਲੂਣ' ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠਾ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਮਨਾਇਆ ਗਿਆ | ਇਸ ...
ਤਰਨ ਤਾਰਨ, 24 ਅਕਤੂੁਬਰ (ਵਿਕਾਸ ਮਰਵਾਹਾ)-ਥਾਣਾ ਵਲਟੋਹਾ ਦੀ ਪੁਲਿਸ ਨੇ ਫੌਜ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਿਆਂ 1 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਹੇਠ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸ ਸੰਬੰਧੀ ਪਿੰਡ ਢੋਲਣ ਵਾਸੀ ਜੱਜਬੀਰ ਸਿੰਘ ਪੁੱਤਰ ਤਾਰਾ ...
ਅਮਰਕੋਟ, 24 ਅਕਤੂਬਰ (ਗੁਰਚਰਨ ਸਿੰਘ ਭੱਟੀ)-ਜ਼ਿਲ੍ਹਾ ਕਨੂੰਨੀ ਸੇਵਾਵਾਂ ਤਰਨ ਤਾਰਨ ਵਲੋਂ ਇਕ ਪੋਸਟਰ ਮੇਕਿੰਗ ਮੁਕਾਬਲਾ ਅਤੇ ਸਲੋਗਨ ਲੇਖਣ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਕੰ) ਵਿਖੇ ਵਾਤਾਵਰਨ ਬਚਾਓ, ਨਸ਼ਿਆਂ ਨੂੰ ਨਾਂਹ ਕਹੋ, ਭਰੂਣ ਹੱਤਿਆ ...
ਖਡੂਰ ਸਾਹਿਬ, 24 ਅਕਤੂੁਬਰ (ਰਸ਼ਪਾਲ ਸਿੰਘ ਕੁਲਾਰ)-ਪਿੰਡ ਨਾਗੋਕੇ ਵਿਖੇ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਖਡੂਰ ਸਾਹਿਬ ਵਲੋਂ ਆਤਮਾ ਸਕੀਮ ਅਧੀਨ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ | ਪਿੰਡ ਨਾਗੋਕੇ ਵਿਖੇ ਅਗਾਂਹਵਧੂ ਮਹਿਲਾ ਕਿਸਾਨ ਬਿੰਦਰ ਕੌਰ ਵਲੋਂ ...
ਤਰਨ ਤਾਰਨ, 24 ਅਕਤੂਬਰ (ਪਰਮਜੀਤ ਜੋਸ਼ੀ)-ਨੈਸ਼ਨਲ ਪਬਲਿਕ ਸਕੂਲ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ਨੂੰ ਸਮਰਪਿਤ ਕਰਦਿਆਂ ਹੋਇਆ ਸਾਖੀ, ਸ਼ਬਦ ਗਾਇਨ, ਸਿਮਰਨ, ਜਪੁਜੀ ਸਾਹਿਬ ਜੀ ਦਾ ...
ਝਬਾਲ, 24 ਅਕਤੂਬਰ (ਸੁਖਦੇਵ ਸਿੰਘ)-ਝਬਾਲ 'ਚ ਡੇਂਗੂ ਦੇ ਵਧ ਰਹੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਸੀਨੀਅਰ ਸੀਨੀਅਰ ਮੈਡੀਕਲ ਅਫਸਰ ਡਾ. ਅੰਮਿ੍ਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਮਿਊਨਿਟੀ ਹੈਲਥ ਸੈਂਟਰ ਝਬਾਲ ਦੇ ਸਿਹਤ ਅਧਿਕਾਰੀਆਂ ਨੇ ਝਬਾਲ ਵਿਖੇ ਸਥਿਤ ...
ਸ਼ਾਹਬਾਜ਼ਪੁਰ, 24 ਅਕਤੂਬਰ (ਪ੍ਰਦੀਪ ਬੇਗੇਪੁਰ)-ਭਗਵਾਨ ਵਾਲਮੀਕਿ ਏਕਤਾ ਸੰਗਠਨ ਦਲ ਦੀ ਮੀਟਿੰਗ ਹਰਚੰਦ ਸਿੰਘ ਬੈਂਕਾ ਚੇਅਰਮੈਨ ਯੂਥ ਵਿੰਗ ਪੰਜਾਬ ਦੀ ਅਗਵਾਈ ਹੇਠ ਪਿੰਡ ਗੋਪਾਲਾ ਵਿਖੇ ਹੋਈ | ਇਸ ਮੌਕੇ ਪਿੰਡ ਗੋਪਾਲਾ ਦੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲਾ, ਬਲਦੇਵ ਸਿੰਘ ਪੰਡੋਰੀ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਰਨ ਤਾਰਨ ਦੇ ਆਸ-ਪਾਸ ਪਿੰਡਾਂ ਪੰਡੋਰੀ ਗੋਲਾ, ਬਾਠ, ...
ਅਮਰਕੋਟ, 24 ਅਕਤੂਬਰ (ਗੁਰਚਰਨ ਸਿੰਘ ਭੱਟੀ)-ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਬੱਲਿਆਵਾਲਾਂ ਦਾ ਪੀਣ ਵਾਲਾ ਪਾਣੀ ਬਹੁਤ ਮਾੜਾ ਹੋਣ 'ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਵਾਟਰ ਸਪਲਾਈ ਮਹਿਕਮੇ ਨੂੰ ਤੁਰੰਤ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ...
ਗੋਇੰਦਵਾਲ ਸਾਹਿਬ, 24 ਅਕਤੂਬਰ (ਸਕੱਤਰ ਸਿੰਘ ਅਟਵਾਲ)¸ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿਖੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਲੈ ਕੇ ਅਸਥੀ ਕਲਸ਼ ਯਾਤਰਾ ਆਰੰਭ ਕੀਤੀ ਗਈ ਜੋ ਕਿ ਵੱਖ-ਵੱਖ ਨਗਰਾਂ ਤੋਂ ਹੁੰਦੇ ਹੋਏ ਅੱਜ ਕਸਬਾ ਗੋਇੰਦਵਾਲ ਸਾਹਿਬ ...
ਹਰੀਕੇ ਪੱਤਣ, 24 ਅਕਤੂਬਰ (ਸੰਜੀਵ ਕੁੰਦਰਾ)-ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ 2 ਕਿੱਲੋਵਾਟ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਬਿੱਲ ...
ਮੀਆਂਵਿੰਡ, 24 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਪਿੰਡ ਭੋਰਸ਼ੀ ਵਿਖੇ ਮੀਟਿੰਗ ਹੋਈ | ਇਸ ਮੌਕੇ ਮਨਜੀਤ ਸਿੰਘ ਮੀਆਂਵਿੰਡ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ...
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ 'ਚ 2009 ਤੋਂ ਲੈ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰ ਰਹੇ ਯੂਥ ਆਗੂ ਸਤਿੰਦਰਜੀਤ ਸਿੰਘ ਛੱਜਲਵੱਡੀ ਨੂੰ ਪਿੰਡ ਸਰਲੀ ਦੇ ਨੰਬਰਦਾਰ ਸੁਲੱਖਣ ਸਿੰਘ ਨੇ ਪੂਰਨ ਤੌਰ 'ਤੇ ਸਮਰਥਨ ਦਿੱਤਾ ਅਤੇ ...
ਤਰਨ ਤਾਰਨ, 24 ਅਕਤੂਬਰ (ਵਿਕਾਸ ਮਰਵਾਹਾ)-ਸ਼ਿਵ ਸੈਨਾ ਕੇਸਰੀ ਦੇ ਪੰਜਾਬ ਵਾਈਸ ਪ੍ਰਧਾਨ (ਯੂਥ ਵਿੰਗ) ਅਭਿਸ਼ੇਕ ਜੋਸ਼ੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਗਲਾਦੇਸ਼ 'ਚ ਰਹਿ ਰਹੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਬੰਗਲਾਦੇਸ਼ ...
ਅੰਮਿ੍ਤਸਰ, 24 ਅਕਤੂਬਰ (ਹਰਮਿੰਦਰ ਸਿੰਘ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਅੱਜ ਔਰਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਔਰਤਾਂ ਵਲੋਂ ਕਰਵਾ ਚੌਥ ਦਾ ਵਰਤ ਰੱਖ ਕੇ ਆਪਣੇ ਸੁਹਾਗ ਦੀ ਲੰਬੇਰੀ ਉਮਰ ਦੀ ਕਾਮਨਾ ਕੀਤੀ | ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਣ ...
ਚਵਿੰਡਾ ਦੇਵੀ, 24 ਅਕਤੂਬਰ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬਾ ਨਜ਼ਦੀਕੀ ਪੈਂਦੇ ਪਿੰਡ ਕੈਰੋਠੰਗਲ ਦੇ ਵਸਨੀਕ ਇਕ ਵਿਅਕਤੀ ਦੇ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨਬੀਰ ਸਿੰਘ ਪੁੱਤਰ ...
ਝਬਾਲ, 24 ਅਕਤੂਬਰ (ਸੁਖਦੇਵ ਸਿੰਘ)-ਕੇਂਦਰ ਸਰਕਾਰ ਤੇ ਏਜੰਸੀਆਂ ਵਲੋਂ ਸ਼ਾਂਤਮਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਕਿਸਾਨ ਆਗੂ ਦਲਜੀਤ ਸਿੰਘ ਐਮਾ ਨੇ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ 'ਤੇ ...
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਦੀ ਟੀਮ ਵਲੋਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਫਾਰਮ ਭਰਨ ਲਈ ਲਗਾਏ ਗਏ ਕੈਂਪਾਂ ਦੌਰਾਨ ...
ਫਤਿਆਬਾਦ, 24 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਜਥੇਬੰਦਕ ਸਕੱਤਰ ਜਥੇ ਦਲਬੀਰ ਸਿੰਘ ਜਹਾਂਗੀਰ ਅਤੇ ਪ੍ਰੈਸ ਸਕੱਤਰ ਜਥੇ ਮੇਘ ਸਿੰਘ ਨੇ ...
ਅਮਰਕੋਟ, 24 ਅਕਤੂਬਰ (ਗੁਰਚਰਨ ਸਿੰਘ ਭੱਟੀ)-ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਮਨੋਰਥ ਨਾਲ ਜੰਗੀ ਪਧਰ 'ਤੇ ਪਿੰਡਾਂ ਦਾ ਵਿਕਾਸ ਕੀਤਾ ਗਿਆ ਹੈ, ਪਿੰਡਾਂ ਅੰਦਰ ਖੇਡ ਪਾਰਕ ਤੇ ਬੱਚਿਆਂ ਲਈ ਖੇਡਣ ਲਈ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਂ ਰਹੀਆਂ ਤਾਂ ...
ਖਡੂਰ ਸਾਹਿਬ, 24 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟੇ ਯੂਥ ਆਗੂ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਹੱਕ ਵਿਚ ਡਟੇ ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਸ਼ਾਹ ਦੀ ਅਗਵਾਈ 'ਚ ਪਿੰਡ ਹੋਠੀਆਂ ਵਿਖੇ 2022 ...
ਗੋਇੰਦਵਾਲ ਸਾਹਿਬ, 24 ਅਕਤੂਬਰ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਐੱਸ.ਜੀ.ਪੀ.ਸੀ. ਦੇ ਸਮੂਹ ਸਟਾਫ਼ ਵਲੋਂ ਮੈਨੇਜਰ ਜਗਜੀਤ ਸਿੰਘ ਰੱਤੋਕੇ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਦੀ ਮੀਟਿੰਗ ਤਾਰਾ ਚੰਦ ਪੁੰਜ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਹੋਈ, ਜਿਸ ਵਿਚ ਸਭਾਵਾਂ 'ਚ ਖ਼ਾਦ ਡੀ.ਏ.ਪੀ. ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ, ਜਿਸ ਨਾਲ ...
ਸਰਾਏ ਅਮਾਨਤ ਖਾਂ, 24 ਅਕਤੂਬਰ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਪਿੰਡ ਚੀਮਾ ਕਲਾਂ ਦੇ ਵਸਨੀਕ ਤਿੰਨ ਧੀਆਂ ਦੇ ਪਿਓ ਇਕ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਹੱਥ ਅਤੇ ਪੈਰ ਕੱਟ ਕੇ ਹੱਤਿਆ ਕੀਤੇ ਜਾਣ ਦੇ ਸਬੰਧ ਵਿਚ ਪੀੜਤ ਪਰਿਵਾਰ ਨਾਲ ...
ਅਜਨਾਲਾ, 24 ਅਕਤੂਬਰ (ਐਸ. ਪ੍ਰਸ਼ੋਤਮ)-ਅਜਨਾਲਾ ਨੇੜਲੇ ਖੇਤਰ 'ਚ ਬੀਤੀ ਰਾਤ ਤੋਂ ਪੈ ਰਹੀ ਮੋਹੱਲੇਧਾਰ ਬਾਰਿਸ਼ ਤੇ ਤੇਜ਼ ਹਵਾ ਨੇ ਖੇਤਾਂ 'ਚ ਖੜੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਿਰਫ ...
ਮਜੀਠਾ, 24 ਅਕਤੂਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਮਜੀਠਾ ਤੋਂ ਇਕ ਕਿਲੋਮੀਟਰ ਦੂਰ ਮਜੀਠਾ ਸੋਹੀਆਂ ਕਲਾਂ ਸੜ੍ਹਕ 'ਤੇ ਸ਼ੈਲਰ ਦੇ ਸਾਹਮਣੇ ਮੋਟਰ ਸਾਈਕਲ ਤੇ ਐਕਟਿਵਾ ਦਰਮਿਆਨ ਆਹਮੋ ਸਾਹਮਣੇ ਟੱਕਰ 'ਚ ਦੋਵ੍ਹਾਂ ਚਾਲਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ | ...
ਸੁਲਤਾਨਵਿੰਡ, 24 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨਾਂ ਜਥੇਬੰਦੀਆਂ ਵਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਥਾਂ-ਥਾਂ 'ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਜਾ ...
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਕੀਤੇ ਜਾ ਰਹੇ ਰੁਜ਼ਗਾਰ ਦੇਣ ਸਬੰਧੀ ਉਪਰਾਲਿਆਂ ਦੇ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX