ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਮਾੜੇ ਪ੍ਰਬੰਧਾਂ ਤੇ ਕੁਦਰਤੀ ਮਾਰ ਕਰਕੇ ਝੋਨੇ ਦੀ ਫ਼ਸਲ ਮੀਂਹ ਕਰਕੇ ਖ਼ਰਾਬ ਹੋ ਗਈ ਹੈ | ਜਿਸ ਕਰਕੇ ਮੰਡੀਆਂ ਵਿਚ ਬੈਠੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਆਪਣੀ ਗਿੱਲੀ ਪਈ ਫ਼ਸਲ ਨੂੰ ਦੇਖ-ਦੇਖ ਝੁਰ ਰਹੇ ਹਨ | 'ਅਜੀਤ' ਦੀ ਟੀਮ ਵਲੋਂ ਜਦੋਂ ਦਾਣਾ ਮੰਡੀ ਸਲੇਮਟਾਬਰੀ ਲੁਧਿਆਣਾ ਦਾ ਦੌਰਾ ਕੀਤਾ ਗਿਆ, ਤਾਂ ਮੀਂਹ ਕਰਕੇ ਮੰਡੀ ਨੂੰ ਜਾਣ ਵਾਲੀ ਮਾਰਕੀਟ ਕਮੇਟੀ ਦਫ਼ਤਰ ਦੇ ਸਾਹਮਣੇ ਵਾਲੀ ਸੜਕ 'ਤੇ ਪਾਣੀ ਖੜ੍ਹਾ ਸੀ, ਜਿਸਦੀ ਨਿਕਾਸੀ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਸੀ | ਮੰਡੀਆਂ ਵਿਚ ਫ਼ਸਲ ਦੀ ਖਰੀਦ ਦਾ ਕੰਮ ਸੁਚੱਜੇ ਤਰੀਕੇ ਨਾਲ ਚਲਾਉਣ ਵਾਲੇ ਮਾਰਕੀਟ ਕਮੇਟੀ ਦੇ ਆਪਣੇ ਦਫ਼ਤਰ ਦੇ ਬਾਹਰ ਤੇ ਮੁੱਖ ਗੇਟ ਤੱਕ ਮੀਂਹ ਦਾ ਪਾਣੀ ਭਰਿਆ ਹੋਇਆ ਸੀ | ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਦਿਖਿਆ | ਜਿਹੜੇ ਕਿਸਾਨਾਂ ਦੀ ਸ਼ੈੱਡਾਂ ਹੇਠਾਂ ਫ਼ਸਲ ਪਈ ਸੀ, ਉਸਦੀ ਵਿਕੀ ਤੇ ਅਣਵਿਕੀ ਫ਼ਸਲ ਖ਼ਰਾਬ ਹੋਣ ਤੋਂ ਬਚ ਗਈ ਹੈ | ਪਰ ਸ਼ੈੱਡਾਂ ਵਿਚਲੇ ਫੜ੍ਹਾਂ ਤੇ ਆੜ੍ਹੀਆਂ ਦੀਆਂ ਦੁਕਾਨਾਂ ਦੇ ਬਾਹਰ ਖੁੱਲ੍ਹੀ ਢੇਰੀਆਂ ਵਿਚ ਜਾਂ ਬੋਰੀਆਂ ਵਿਚ ਭਰੀ ਪਈ ਫ਼ਸਲ ਗਿੱਲੀ ਹੋ ਗਏ ਹਨ | ਮੰਡੀ ਦੇ ਸ਼ੈਡਾਂ ਦੇ ਨਾਲ ਤੇ ਮਾਰਕੀਟ ਕਮੇਟੀ ਦਫ਼ਤਰ ਦੇ ਸਾਹਮਣੇ ਆੜ੍ਹਤੀਆਂ ਦੀਆਂ ਦੁਕਾਨਾਂ ਦੇ ਬਾਹਰ ਵਾਲੀ ਥਾਂ ਵਿਚ ਮੀਂਹ ਪੈਣ ਕਰਕੇ ਪਾਣੀ ਏਨਾ ਜਿਆਦਾ ਖੜ੍ਹ ਗਿਆ, ਕਿ ਮੀਂਹ ਦੇ ਪਾਣੀ ਵਿਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀਆਂ ਢੇਰੀਆ ਡੁੱਬ ਗਈ ਅਤੇ ਕਈਆਂ ਦਾ ਵੱਡੀ ਮਾਤਰਾ ਵਿਚ ਝੋਨਾ ਪਾਣੀ ਵਿਚ ਰੁੜ ਗਿਆ | ਮੀਂਹ ਦੇ ਪਾਣੀ ਵਿਚ ਝੋਨੇ ਦੀਆਂ ਭਰੀਆਂ ਬੋਰੀਆਂ ਵਿਚ ਡੁੱਬ ਗਈਆਂ | ਢੇਰੀਆਂ ਵਿਚ ਪਏ ਝੋਨੇ ਤੇ ਬੋਰੀਆਂ ਵਿਚ ਭਰੇ ਪਏ ਝੋਨੇ ਦੇ ਗਿੱਲੇ ਹੋਣ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਗਿੱਲੇ ਹੋ ਚੁੱਕੇ ਝੋਨੇ ਨੂੰ ਸੁਕਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਵੇਗੀ ਅਤੇ ਗਿੱਲੇ ਝੋਨੇ ਵਿਚੋਂ ਨਮੀ ਦੀ ਮਾਤਰਾ 17 ਫੀਸਦੀ ਤੱਕ ਲੈ ਕੇ ਆਉਣ ਲਈ ਕਈ ਦਿਨ ਲੱਗਣਗੇ | ਮੰਡੀ ਵਿਚ ਝੋਨੇ ਦੀ ਫ਼ਸਲ ਲੈ ਕੇ ਆਏ ਕਿਸਾਨ ਭਿੰਦਰ ਸਿੰਘ, ਮੋਹਣੀ ਤੇ ਦੀਸ਼ਾ ਵਾਸੀ ਜਮਾਲਪੁਰ ਲੇਲੀ ਤੇ ਸਤਨਾਮ ਸਿੰਘ ਤੇ ਹਜ਼ਾਰਾ ਸਿੰਘ ਮਾਛੀਆਂ ਨੇ ਕਿਹਾ ਕਿ ਮੰਡੀ ਵਿਚ ਝੋਨਾ ਰੱਖਣ ਲਈ ਥਾਂ ਨਹੀਂ ਹੈ, ਜਿਸਦਾ ਮੁੱਖ ਕਾਰਣ ਝੋਨੇ ਦੀ ਢਿੱਲੀ ਲਿਫ਼ਟਿੰਗ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਮੀਂਹ ਵਿਚ ਏਨੀ ਜਿਆਦਾ ਗਿੱਲੀ ਹੋ ਗਈ ਹੈ, ਕਿ ਉਸ ਨੂੰ ਸੁਕਾ ਕੇ 17 ਫ਼ੀਸਦੀ ਨਮੀ ਲਿਆਉਣੀ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਉਨ੍ਹਾਂ ਦਾ ਵੱਡੀ ਗਿਣਤੀ ਵਿਚ ਝੋਨਾ ਪਾਣੀ ਵਿਚ ਰੁੜ ਗਿਆ ਹੈ | ਜਿਸ ਦਾ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ | ਮਾਰਕੀਟ ਕਮੇਟੀ ਲੁਧਿਆਣਾ ਅਧੀਨ ਪੈਂਦੀਆਂ 8 ਦਾਣਾ ਮੰਡੀਆਂ ਤੇ ਖਰੀਦ ਕੇਂਦਰਾਂ ਵਿਚ ਅੱਜ ਤੱਕ 28892 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ | ਜਿਸ ਵਿਚੋਂ 28493.80 ਮੀਟਿ੍ਕ ਟਨ ਝੋਨ ਦੀ ਖਰੀਦ ਹੋ ਚੁੱਕੀ ਹੈ | ਮੰਡੀਆਂ ਵਿਚ 398.20 ਮੀਟਿ੍ਕ ਟਨ ਝੋਨੇ ਦੀ ਖ੍ਰੀਦ ਬਾਕੀ ਹੈ | ਮੰਡੀਆਂ ਵਿਚੋਂ 18967.49 ਮੀਟਿ੍ਕ ਟਨ ਝੋਨੇ ਦੀ ਲਿਫਟਿੰਗ ਹੋ ਚੱੁਕੀ ਹੈ, ਜਦਕਿ 9526.31 ਮੀਟਿ੍ਕ ਟਨ ਝੋਨੇ ਦੀ ਲਿਫ਼ਟਿੰਗ ਬਾਕੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਸਲੇਮ ਟਾਬਰੀ 'ਚ 9800 ਮੀਟਿ੍ਕ ਟਨ, ਗਿੱਲ ਰੋਡ ਦਾਣਾ ਮੰਡੀ 'ਚ 2437.50 ਮੀਟਿ੍ਕ ਟਨ, ਬੱਗਾ ਖੁਰਦ ਦਾਣਾ ਮੰਡੀ 'ਚ 1690 ਮੀਟਿ੍ਕ ਟਨ, ਧਾਂਦਰਾ ਦਾਣਾ ਮੰਡੀ 'ਚ 1462 ਮੀਟਿ੍ਕ ਟਨ, ਇਯਾਲੀ ਦਾਣਾ ਮੰਡੀ 'ਚ 1785 ਮੀਟਿ੍ਕ ਟਨ, ਖਾਂਸੀ ਕਲਾਂ ਦਾਣਾ ਮੰਡੀ 'ਚ 7085 ਮੀਟਿ੍ਕ ਟਨ, ਲਲਤੋਂ ਕਲਾਂ ਦਾਣਾ ਮੰਡੀ 'ਚ 2535 ਮੀਟਿ੍ਕ ਟਨ, ਮੱਤੇਵਾਲਾਂ ਦਾਣਾ ਮੰਡੀ 'ਚ 2097.50 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ | ਦਾਣਾ ਮੰਡੀ ਸਲੇਮ ਟਾਬਰੀ 'ਚ 9724.74 ਮੀਟਿ੍ਕ ਟਨ, ਗਿੱਲ ਰੋਡ ਦਾਣਾ ਮੰਡੀ 'ਚ 2393.60 ਮੀਟਿ੍ਕ ਟਨ, ਬੱਗਾ ਖੁਰਦ ਦਾਣਾ ਮੰਡੀ 'ਚ 1625.55 ਮੀਟਿ੍ਕ ਟਨ, ਧਾਂਦਰਾ ਦਾਣਾ ਮੰਡੀ 'ਚ 1424.18 ਮੀਟਿ੍ਕ ਟਨ, ਇਯਾਲੀ ਦਾਣਾ ਮੰਡੀ 'ਚ 1730.75 ਮੀਟਿ੍ਕ ਟਨ, ਖਾਂਸੀ ਕਲਾਂ ਦਾਣਾ ਮੰਡੀ 'ਚ 7005.40 ਮੀਟਿ੍ਕ ਟਨ, ਲਲਤੋਂ ਕਲਾਂ ਦਾਣਾ ਮੰਡੀ 'ਚ 2521.14 ਮੀਟਿ੍ਕ ਟਨ, ਮੱਤੇਵਾੜਾ ਦਾਣਾ ਮੰਡੀ 'ਚ 2068.43 ਮੀਟਿ੍ਕ ਟਨ ਝੋਨੇ ਦੀ ਖ੍ਰੀਦ ਹੋਈ ਹੈ | ਜਦਕਿ ਦਾਣਾ ਮੰਡੀ ਸਲੇਮ ਟਾਬਰੀ 'ਚ 75.26 ਮੀਟਿ੍ਕ ਟਨ, ਗਿੱਲ ਰੋਡ ਦਾਣਾ ਮੰਡੀ 'ਚ 43.90 ਮੀਟਿ੍ਕ ਟਨ, ਬੱਗਾ ਖੁਰਦ ਦਾਣਾ ਮੰਡੀ 'ਚ 64.45 ਮੀਟਿ੍ਕ ਟਨ, ਧਾਂਦਰਾ ਦਾਣਾ ਮੰਡੀ 'ਚ 37.82 ਮੀਟਿ੍ਕ ਟਨ, ਇਯਾਲੀ ਦਾਣਾ ਮੰਡੀ 'ਚ 54.25 ਮੀਟਿ੍ਕ ਟਨ, ਖਾਂਸੀ ਕਲਾਂ ਦਾਣਾ ਮੰਡੀ 'ਚ 79.60 ਮੀਟਿ੍ਕ ਟਨ, ਲਲਤੋਂ ਕਲਾਂ ਦਾਣਾ ਮੰਡੀ 'ਚ 13.86 ਮੀਟਿ੍ਕ ਟਨ, ਮੱਤੇਵਾੜਾ ਦਾਣਾ ਮੰਡੀ 'ਚ 29.07 ਮੀਟਿ੍ਕ ਟਨ ਝੋਨੇ ਦੀ ਖ੍ਰੀਦ ਬਾਕੀ ਹੈ | ਦਾਣਾ ਮੰਡੀ ਸਲੇਮ ਟਾਬਰੀ 'ਚ 7136.10 ਮੀਟਿ੍ਕ ਟਨ, ਗਿੱਲ ਰੋਡ ਦਾਣਾ ਮੰਡੀ 'ਚ 1962.44 ਮੀਟਿ੍ਕ ਟਨ, ਬੱਗਾ ਖੁਰਦ ਦਾਣਾ ਮੰਡੀ 'ਚ 913.53 ਮੀਟਿ੍ਕ ਟਨ, ਧਾਂਦਰਾ ਦਾਣਾ ਮੰਡੀ 'ਚ 493.40 ਮੀਟਿ੍ਕ ਟਨ, ਇਯਾਲੀ ਦਾਣਾ ਮੰਡੀ 'ਚ 1067.73 ਮੀਟਿ੍ਕ ਟਨ, ਖਾਂਸੀ ਕਲਾਂ ਦਾਣਾ ਮੰਡੀ 'ਚ 4404.45 ਮੀਟਿ੍ਕ ਟਨ, ਲਲਤੋਂ ਕਲਾਂ ਦਾਣਾ ਮੰਡੀ 'ਚ 1574.90 ਮੀਟਿ੍ਕ ਟਨ, ਮੱਤੇਵਾੜਾ ਦਾਣਾ ਮੰਡੀ 'ਚ 1414.95 ਮੀਟਿ੍ਕ ਟਨ ਝੋਨੇ ਦੀ ਲਿਫ਼ਟਿੰਗ ਹੋਈ ਹੈ |
ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਗੱਲਬਾਤ ਕਰਨ 'ਤੇ ਕਿਹਾ ਕਿ ਬੇਮੌਸਮੀ ਮੀਂਹ ਨੇ ਹਰ ਪਾਸੇ ਕਾਫ਼ੀ ਤਬਾਹੀ ਮਚਾਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਗਿੱਲੀ ਹੋ ਗਈ ਹੈ, ਉਸ ਨੂੰ ਸੁਕਾ ਕੇ ਇਕ-ਇਕ ਦਾਣੇ ਦੀ ਖ੍ਰੀਦ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਵਲੋਂ ਸ਼ਹਿਰ ਦੇ 5 ਵੱਡੇ ਸਾਈਕਲ ਕਾਰੋਬਾਰੀਆਂ ਦੇ ਕਾਰਖ਼ਾਨਿਆਂ, ਘਰਾਂ ਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਸੀ, ਜੋ ਅੱਜ ਸ਼ਾਮ ਸਮਾਪਤ ਹੋ ਗਈ ਹੈ | ਸੂਤਰਾਂ ਅਨੁਸਾਰ 3 ਦਿਨਾਂ ਤੱਕ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਐਤਵਾਰ ਨੂੰ ਕਰਵਾ ਚੌਥ ਦਾ ਵਰਤ ਬੜੇ ਉਤਸ਼ਾਹ ਨਾਲ ਰੱਖਿਆ ਗਿਆ | ਲੱਖਾਂ ਔਰਤਾਂ, ਨਵ ਵਿਆਹੀਆਂ ਅਤੇ ਲੜਕੀਆਂ ਵਲੋਂ ਮਹਿੰਦੀ ਸਜਾ ਕੇ ਅਤੇ ਹਾਰ ਸ਼ਿੰਗਾਰ ਕਰਕੇ ਸਵੇਰੇ ਸਰਘੀ ਖਾਕੇ ...
ਲੁਧਿਆਣਾ, 24 ਅਕਤੂਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ...
ਲੁਧਿਆਣਾ, 24 ਅਕਤੂਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਦੀ ਸੂਬਾ ਪੱਧਰੀ ਜਥੇਬੰਦੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾਈ ਆਗੂ ਏ.ਪੀ. ਮੌਰੀਆ ਅਤੇ ਸੰਦੀਪ ਭੰਬਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਕਿਚਲੂ ਨਗਰ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਦੀਪਿੰਦਰ ਸਿੰਘ ਵਾਸੀ ਕਿਚਲੂ ਨਗਰ ਦੀ ...
ਭਾਮੀਆਂ ਕਲਾਂ, 24 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਵਜੋਂ ਜਾਣੇ ਜਾਂਦੇ ਹਰਦੀਪ ਸਿੰਘ ਮੁੰਡੀਆਂ ਜੋ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ | ਉਨ੍ਹਾਂ ਦੀ ਅਗਵਾਈ ਵਿਚ ਕਈ ਪਿੰਡਾਂ ਕਾਲੇਵਾਲ ਦੇ ਸਰਪੰਚ ਕੁਲਵੰਤ ...
ਲੁਧਿਆਣਾ, 24 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਇਮਾਰਤੀ ਸ਼ਾਖਾ 'ਚ ਤੈਨਾਤ ਹੈੱਡ ਡਰਾਫਟਮੈਨ (ਪਰਖਕਾਲ) ਮਦਨਜੀਤ ਸਿੰਘ ਬੇਦੀ, ਜਿਸਨੂੰ ਸਹਾਇਕ ਨਿਗਮ ਯੋਜਨਾਕਾਰ ਜੋਨ ਡੀ. ਦਾ ਵਾਧੂ ਚਾਰਜ ਦਿੱਤਾ ਹੋਇਆ ਹੈ, ਖ਼ਿਲਾਫ਼ ਵਿਜੀਲੈਟ ਸਿਟੀਜਨ ਫੋਰਮ ਦੇ ਆਗੂ ਕੁਲਦੀਪ ...
ਲੁਧਿਆਣਾ, 24 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਦੇ ਡੀ.ਐੱਫ.ਸੀ. ਪੱਛਮੀ ਲੁਧਿਆਣਾ ਸੁਰਿੰਦਰ ਬੇਰੀ ਨੇ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਦਫ਼ਤਰ ਵਿਚ ਕੰਮ ਕਾਜ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਮਨਪ੍ਰੀਤ ਸਿੰਘ ਬੰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣਾਏ ਜਾਣ 'ਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ...
ਲੁਧਿਆਣਾ, 24 ਅਕਤੂਬਰ (ਅਮਰੀਕ ਸਿੰਘ ਬੱਤਰਾ)-ਟਰਾਂਸਪੋਰਟ ਨਗਰ ਤੋਂ ਧਰਮਪੁਰਾ ਤੱਕ ਪਾਣੀ ਦੇ ਨਿਕਾਸ ਲਈ ਬਣਿਆ ਨਾਲਾ ਜਿਸਨੂੰ ਢੱਕਣ ਦੇ ਚੱਲ ਰਹੇ ਪ੍ਰਾਜੈਕਟ ਦੌਰਾਨ ਨਾਲੇ ਦੀ ਦੀਵਾਰ ਤੋੜ ਦਿੱਤੀ ਗਈ ਹੈ, ਪੰ੍ਰਤੂ ਸੁਰੱਖਿਆ ਲਈ ਬੈਰੀਕੇਟਸ ਨਾ ਲਗਾਏ ਜਾਣ ਕਾਰਨ ਨਿਤ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫ਼ਤਾਵਾਰੀ ਨਾਮ ...
ਲੁਧਿਆਣਾ, 24 ਅਕਤੂਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਨੇੜੇ ਜਾਂਦੇ ਪੁਲ 'ਤੇ ਬੀਤੀ ਅੱਧੀ ਰਾਤ ਹੋਏ ਇਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਨਰੇਸ਼ ਕੁਮਾਰ ਵਜੋਂ ਕੀਤੀ ਗਈ ਹੈ, ਉਹ ਮਨਜੀਤ ਨਗਰ ਦਾ ਰਹਿਣ ਵਾਲਾ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਹਲਕਾ ਦੱਖਣੀ ਅਧੀਨ ਪੈਂਦੇ ਪਿੰਡ ਲੁਹਾਰਾ ਦੇ ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 11.30 ਲੱਖ ਦੀ ਲਾਗਤ ਵਾਲਾ 25 ਹਾਊਸ ਪਾਵਰ ਦਾ ਨਵਾਂ ਟਿਊਬਵੈਲ ਕੌਂਸਲਰ ਸਤਪਾਲ ਲੁਹਾਰਾ ਦੀ ਮਿਹਨਤ ਸਦਕਾ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਵਲੋਂ ਭਾਰਤ ਤੇ ਪਾਕਿਸਤਾਨ ਦੇ ਅੱਜ ਹੋ ਰਹੇ ਟੀ-20 ਕਿ੍ਕਟ ਮੈਚ ਲਈ ਭਾਰਤੀ ਟੀਮ ਦੀ ਜਿੱਤ ਲਈ ਹਵਨ ਯੱਗ ਤੇ ਪ੍ਰਾਰਥਨਾ ਹੈਬੋਵਾਲ ਵਿਖੇ ਜੋਸ਼ੀ ਨਗਰ ਦੇ ਸ਼ਿਵ ਮੰਦਿਰ ਵਿਚ ਕੀਤੀ ਗਈ | ਜਿਸ ਵਿਚ ਪੰਜਾਬ ਭਾਜਪਾ ਦੀ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ 3 ਵਿਅਕਤੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਪੁਰਾਣੀ ਮਾਧੋਪੁਰੀ ਤੋਂ 37 ਸਾਲ ਦਾ ਸ਼ਿਵ ਕੁਮਾਰ ਦੇ ਸ਼ੱਕੀ ਹਾਲਾਤਾਂ ...
ਡੇਹਲੋਂ, 24 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਭਲਾਈਹਿੱਤ ਲਏ ਗਏ ਫੈਸਲੇ ਸ਼ਲਾਘਾਯੋਗ ਹਨ, ਜਦਕਿ ਇਨ੍ਹਾਂ ਫੈਸਲਿਆਂ ਨਾਲ ਰਾਜ ਅੰਦਰ ਸਮੂਹ ਵਰਗਾਂ ਦੇ ਲੋਕ ਖੁਸ਼ ਤੇ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੁੰਡੀਆਂ ਕਲਾਂ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਮੁੰਡੀਆਂ ਕਲਾਂ ਦਾ ਰਹਿਣ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਪਵਾ ਸਥਿਤ ਸਰਕਾਰੀ ਸਕੂਲ ਵਿਚ ਉਸਾਰੀ ਦੌਰਾਨ 200 ਕਾਰਤੂਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਚੱਕ ਸ਼ਿਵ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗ਼ਲਤ ਜਾਣਕਾਰੀ ਦੇ ਆਧਾਰ 'ਤੇ ਪਾਸਪੋਰਟ ਬਣਾਉਣ ਵਾਲੀ ਔਰਤ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਸਰੀਹ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਸ਼ਿਕਾਇਤ 'ਤੇ ...
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪਤਨੀ ਪਾਸੋਂ ਧੋਖੇ ਨਾਲ ਤਲਾਕ ਲੈਣ ਵਾਲੇ ਪਤੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੋਨੀਆ ਬਾਂਸਲ ਵਾਸੀ ਚੰਡੀਗੜ੍ਹ ਰੋਡ ਦੀ ...
ਭਾਮੀਆਂ ਕਲਾਂ, 24 ਅਕਤੂਬਰ (ਜਤਿੰਦਰ ਭੰਬੀ)-ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਸੇ ਤਰ੍ਹਾਂ ਰਵਾਇਤੀ ਪਾਰਟੀਆਂ ਨੂੰ ਛੱਡ ਲੋਕਾਂ ਨੇ ਆਪਣਾ ਰੁਝਾਨ ਆਮ ਆਦਮੀ ਪਾਰਟੀ ਵੱਲ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ | ਇਸਦੀ ਇਕ ਤਾਜ਼ਾ ਉਦਾਹਰਣ ਹਲਕਾ ...
ਲੁਧਿਆਣਾ, 24 ਅਕਤੂਬਰ (ਸਲੇਮਪੁਰੀ)-ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਲੁਧਿਆਣਾ ਵਿਚ ਸੰਸਾਰ ਐਕੂਪੰਕਚਰ ਦਿਵਸ ਮੌਕੇ ਐਕਿਉਪੰਕਚਰਰਿਸ਼ਟ ਦੇ ਖੇਤਰ ਵਿਚ ਪ੍ਰਸਿੱਧ ਸ਼ਖਸੀਅਤਾਂ ਵਿਚੋਂ ਇਕ ਡਾ: ਬੇਜੋਏ ਕੁਮਾਰ ਬਾਸੂ ਅਤੇ ਅੰਤਰਰਾਸ਼ਟਰੀ ਸੁਤੰਤਰਤਾ ...
ਲੁਧਿਆਣਾ, 24 ਅਕਤੂਬਰ (ਅਮਰੀਕ ਸਿੰਘ ਬੱਤਰਾ)-ਭਾਰਤ-ਪਾਕਿਸਤਾਨ ਦਰਮਿਆਨ ਐਤਵਾਰ ਸ਼ਾਮ 7.30 ਵਜੇ ਤੋਂ ਖੇਡੇ ਗਏ ਕ੍ਰਿਕਟ ਟੀ-20 ਮੈਚ ਦਾ ਪ੍ਰਸਾਰਨ ਸ਼ਹਿਰਵਾਸੀਆਂ ਨੂੰ ਦਿਖਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਰਾਭਾ ਨਗਰ ਮਾਰਕੀਟ ਵਿਖੇ ਸਮਾਰਟ ਸਿਟੀ ਯੋਜਨਾ ਤਹਿਤ ...
ਲਾਡੋਵਾਲ, 24 ਅਕਤੂਬਰ (ਬਲਬੀਰ ਸਿੰਘ ਰਾਣਾ)-ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਨੂੰ ਉਦੋਂ ਗਹਿਰਾ ਸਦਮਾ ਪੁਜਿਆ, ਜਦੋਂ ਉਨ੍ਹਾਂ ਦੇ ਪੁੱਤਰ ਜਸਵੀਰ ਸਿੰਘ ਗੋਗੀ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਲੁਧਿਆਣਾ ...
ਡਾਬਾ/ਲੁਹਾਰਾ, 24 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸਥਾਨਕ ਪਿੰਡ ਡਾਬਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਿਹਤ ਵਿਭਾਗ ਅਤੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਇਲਾਕੇ ਦੇ ਉੱਘੇ ਨਾਮੀ ਸਮਾਜ ਸੇਵੀ ਆਗੂ ਜਗਦੀਸ਼ ਸਿੰਘ ਜਗਦੇਵ ਡਾਬਾ ਦੀ ਅਗਵਾਈ ਹੇਠ ...
ਲੁਧਿਆਣਾ, 24 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਰਬਾਂ ਦੀ ਲਾਗਤ ਨਾਲ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਹੱਲ ਕਰਨ ਲਈ ਸ਼ੁਰੂ ਕਰਾਏ ਪ੍ਰਾਜੈਕਟਾਂ ਦੇ ਨਿਰਮਾਣ ਦੌਰਾਨ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਵਲੋਂ ਘਟੀਆ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਚਲਾਉਣ ਵਾਲੀ ਸਹਿਕਾਰੀ ਸੰਸਥਾ ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਡ ਲੁਧਿਆਣਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਲਈ 25 ਅਕਤੂਬਰ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਉਚੇਰੀ ਸਿੱਖਿਆ ਵਿਭਾਗ ਪੰਜਾਬ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜਾਂ ਲਈ ਕੱਢੀਆਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ 1158 ਅਤੇ ਲਾਇਬ੍ਰੇਰੀਅਨ ਦੀਆਂ 67 ...
ਲੁਧਿਆਣਾ, 24 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ...
ਸਾਹਨੇਵਾਲ, 24 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਵਿਖੇ ਜਿਫਕੋ ਰਿਸੋਰਟ 'ਚ ਹਜ਼ਾਰਾਂ ਨੌਜਵਾਨਾ ਦਾ ਠਾਠਾ ਮਾਰ ਦੇ ਇਕੱਠ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ 'ਚ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਹੋਏ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਸ਼ਰਧਾ ਭਾਵਨਾ ਨਾਲ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ...
ਭਾਮੀਆਂ ਕਲਾਂ, 24 ਅਕਤੂਬਰ (ਜਤਿੰਦਰ ਭੰਬੀ)-ਔਰਤ ਭਾਵੇਂ ਮਾਂ, ਭੈਣ ਜਾਂ ਕਿਸੇ ਵੀ ਰੂਪ 'ਚ ਹੋਵੇ ਉਸ ਦਾ ਹਰ ਇਕ ਨੂੰ ਮਾਣ ਸਤਿਕਾਰ ਕਰਨਾ ਬਣਦਾ ਹੈ, ਪਰ ਅਕਾਲੀ ਦਲ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੂੰ ਜਿਸ ਤਰ੍ਹਾਂ ਇਕ ਔਰਤ ਦਾ ਸਹਾਰਾ ਲੈ ਕੇ ...
ਲੁਧਿਆਣਾ, 24 ਅਕਤੂਬਰ (ਸਲੇਮਪੁਰੀ)-ਮੰਗਤਿਆਂ ਵਲੋਂ ਅਕਸਰ ਗਾਈਆਂ ਜਾਂਦੀਆਂ ਇਹ ਪੰਕਤੀਆਂ ਮੇਰਾ ਕੋਈ ਨਹੀਂ ਹੈ ਜੀ, ਮੇਰਾ ਸਤਿਗੁਰ ਪਿਆਰਾ ਜੀ ਜ਼ਿੰਦਗੀ ਦੀਆਂ ਆਖਰੀ ਕਸ਼ਟਦਾਇਕ ਘੜੀਆਂ ਗੁਜ਼ਾਰ ਰਹੇ ਇਹ ਪੰਕਤੀਆਂ ਬੇਘਰ-ਬੇਸਹਾਰਾ ਅਤੀ ਦੁਖੀ ਮਰੀਜ਼ ਹਰੀਕਿਸ਼ਨ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗਿੱਲ ਰੋਡ ਵਿਖੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਤਨੂੰ ਕਸ਼ਯਪ ਤੇ ਸੰਯੁਕਤ ਡਾਇਰੈਕਟਰ ਜਗਜੀਤ ਸਿੰਘ ਦਾ ਸੰਸਥਾ ਵਿਖੇ ਪਹੁੰਚਣ 'ਤੇ ਪਿ੍ੰਸੀਪਲ ਬਲਜਿੰਦਰ ...
ਲਾਡੋਵਾਲ, 24 ਅਕਤੂਬਰ (ਬਲਬੀਰ ਸਿੰਘ ਰਾਣਾ)-ਬੇਟ ਇਲਾਕੇ ਦੀ ਦਿੱਲ ਸਮਝੀ ਜਾਣ ਵਾਲੀ ਮਿੰਨੀ ਪੀ.ਐੱਚ.ਸੀ. ਲਾਡੋਵਾਲ ਜਿਥੇ ਰੋਜ਼ਾਨਾਂ 100-150 ਮਰੀਜ਼ ਮੈਡੀਕਲ ਚੈਕਅੱਪ ਕਰਵਾਉਣ ਤੇ ਦਵਾਈਆਂ ਲੈਣ ਵਾਸਤੇ ਆਉਂਦੇ ਹਨ | ਦੂਜੇ ਪਾਸੇ ਪੰਜਾਬ ਸਰਕਾਰ ਪਿੰਡਾਂ ਵਿਚ ਵਸਦੇ ਲੋਕਾਂ ...
ਲੁਧਿਆਣਾ, 24 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਵਰਨਕਾਰ ਸੰਘ ਲੁਧਿਆਣਾ ਦੇ ਪ੍ਰਧਾਨ ਪਿ੍ੰਸ ਬੱਬਰ ਨੇ ਕਿਹਾ ਕਿ ਚੋਗਿੰਰਦੇ ਨੂੰ ਹਰਾ-ਭਰਾ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਸ਼ਹਿਰ ਦੀ ਦਿਖ ਸੁੰਦਰ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ...
ਲੁਧਿਆਣਾ, 24 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਦੌਰਾਨ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ | ਇਸ ਦੌਰਾਨ ਜਥੇਦਾਰ ਹਰਭਜਨ ...
ਢੰਡਾਰੀ ਕਲਾਂ, 24 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਸੀ., ਜਸਪਾਲ ਬਾਂਗਰ, ਢੰਡਾਰੀ ਕਲਾਂ, ਜੁਗਿਆਣਾ ਅਤੇ ਕੰਗਣਵਾਲ ਦੇ ਇਲਾਕੇ ਅੱਜ ਕੱਲ੍ਹ ਚੋਰਾਂ ਦੇ ਅੱਡੇ ਬਣ ਚੁੱਕੇ ਹਨ | ਹਰ ਰੋਜ ਕਾਰਖਾਨਿਆਂ ਵਿਚ ਰਾਤ ਵੇਲੇ ਚੋਰੀਆਂ ਹੋ ਰਹੀਆਂ ਹਨ ਤੇ ਇਸ ਵਿਚ ...
ਲੁਧਿਆਣਾ, 24 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਵਿਰੋਧੀਆਂ ਦਾ ਕੰਮ ਉਨ੍ਹਾਂ ਦਾ ਤੇ ਉਨ੍ਹਾਂ ਦੀ ਪਾਰਟੀ ਦਾ ਭੰਡੀ ਪ੍ਰਚਾਰ ਕਰਨਾ ਹੈ | ਪਰ ਲੋਕ ਇਨਸਾਫ਼ ਪਾਰਟੀ ਤੇ ਉਨ੍ਹਾਂ ਦਾ ...
ਹੰਬੜਾਂ, 24 ਅਕਤੂਬਰ (ਮੇਜਰ ਹੰਬੜਾਂ)-ਜ਼ਿਲ੍ਹਾ ਪਲੈਨਿੰਗ ਬੋਰਡ ਲੁਧਿਆਣਾ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਸਪੁੱਤਰ ਜਸਵੀਰ ਸਿੰਘ ਗੋਗੀ (47) ਦੇ ਦਿਹਾਂਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਇਸ ਦੁੱਖ ਦੀ ਘੜੀ ਵਿਚ ਸ. ਦਾਖਾ ਨਾਲ ...
ਹੰਬੜਾਂ, 24 ਅਕਤੂਬਰ (ਮੇਜਰ ਹੰਬੜਾਂ)-ਮਲਕਪੁਰ ਬੇਟ ਲਾਡੋਵਾਲ ਬਾਈਪਾਸ ਨਾਲ ਜੋੜਦੀ ਸੜਕ ਦਾ ਕੱਚਾ ਟੋਟਾ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆਂ ਹੈ, ਪਰ ਪ੍ਰਸ਼ਾਸਨ ਬੇਖ਼ਬਰ ਦਿਖਾਈ ਦੇ ਰਿਹਾ ਹੈ | ਸਾਬਕਾ ਸਰਪੰਚ ਕਰਮਜੀਤ ਸਿੰਘ ਮਲਕਪੁਰ, ਪ੍ਰਧਾਨ ਦਰਸ਼ਨ ...
ਆਲਮਗੀਰ, 24 ਅਕਤੂਬਰ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਸੂਬਾ ਪੰਜਾਬ ਦੇ ਵਾਸੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਭਾਰੀ ਉਤਸ਼ਾਹ ਦਿਖਾ ਰਹੇ ਹਨ | ਇਸ ਸਬੰਧੀ ਆਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX