ਚੰਡੀਗੜ੍ਹ, 24 ਅਕਤੂਬਰ (ਅਜਾਇਬ ਸਿੰਘ ਔਜਲਾ)-ਕਰਵਾਚੌਥ ਦੇ ਤਿਉਹਾਰ ਮੌਕੇ ਅੱਜ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ 'ਚ ਰੁਕ-ਰੁਕ ਪੈਂਦੀ ਭਾਰੀ ਬਾਰਿਸ਼ ਦੇ ਬਾਵਜੂਦ ਸੁਹਾਗਣਾਂ ਔਰਤਾਂ 'ਚ ਇਸ ਤਿਉਹਾਰ ਨੂੰ ਮਨਾਉਣ 'ਚ ਉਤਸ਼ਾਹ ਬਰਾਬਰ ਰਿਹਾ | ਦੂਜੇ ਪਾਸੇ ਸਥਾਨਕ ਮੰਦਰਾਂ 'ਚ ਸ਼ਰਧਾ ਤੇ ਉਤਸ਼ਾਹ ਨਾਲ ਪੂਜਾ ਅਰਚਨਾ ਵੀ ਕੀਤੀ ਗਈ | ਇਸੇ ਦੌਰਾਨ ਔਰਤਾਂ ਵਲੋਂ ਭੁੱਖੇ-ਪਿਆਸੇ ਰਹਿ ਕੇ ਆਪਣੇ ਪਤੀ ਦੀ ਸਲਾਮਤੀ ਤੇ ਲੰਮੀ ਉਮਰ ਦੀਆ ਦੁਆਵਾਂ ਵੀ ਕੀਤੀਆਂ ਗਈਆਂ | ਔਰਤਾਂ ਦੇ ਨਾਲ-ਨਾਲ ਮੁਟਿਆਰਾਂ ਵਲੋਂ ਵੀ ਨਵੇਂ ਕੱਪੜੇ ਤੇ ਹਾਰ ਸ਼ਿੰਗਾਰ ਲਾ ਕੇ ਜਿਥੇ ਸ਼ਹਿਰ ਦੇ ਬਾਜ਼ਾਰਾਂ 'ਚ ਵਿਚਰੀਆਂ, ਉਥੇ ਕੋਰੋਨਾ ਮਹਾਂਮਾਰੀ ਤੋਂ ਲੰਬੇ ਸਮੇਂ ਤੋਂ ਬੰਦ ਪਏ ਤੇ ਪਿੱਛੇ ਜਿਹੇ ਹਦਾਇਤਾਂ ਮੁਤਾਬਕ ਖੁੱਲ੍ਹੇ ਸਿਨੇਮੇ ਘਰਾਂ ਆਪਣੇ ਦਿਨ ਦੇ ਸਮੇਂ ਨੂੰ ਚੰਗੇ ਤੇ ਖ਼ੁਸ਼ੀ ਭਰੇ ਲਹਿਜੇ 'ਚ ਮਨਾਉਣ ਲਈ ਵੱਡੀ ਗਿਣਤੀ ਪੁੱਜੀਆਂ | ਖ਼ਾਸ ਕਰਕੇ ਅੱਜ ਸਿਨੇਮਾ ਘਰਾਂ 'ਚ ਔਰਤਾਂ ਤੇ ਮੁਟਿਆਰਾਂ ਦੀ ਹਾਜ਼ਰੀ ਵਧੇਰੇ ਰਹੀ | ਚੰਡੀਗੜ੍ਹ ਸੈਕਟਰ 20 ਸਥਿਤ 100 ਤੋਂ ਵੱਧ ਔਰਤਾਂ ਨੇ ਇਕੱਠੇ ਬੈਠ ਕੇ ਧਾਰਮਿਕ ਰਸਮਾਂ ਅਦਾ ਕੀਤੀਆਂ | ਸੈਕਟਰ 22 ਦੇ ਸਨਾਤਨ ਧਰਮ ਮੰਦਰ 'ਚ ਔਰਤਾਂ ਵਲੋਂ ਕਹਾਣੀ ਸੁਣਨ ਦੇ ਨਾਲ-ਨਾਲ ਥਾਲੀ ਵਟਾਉਣ ਦੀਆਂ ਰਸਮਾਂ ਵੀ ਨਿਭਾਈਆਂ ਗਈਆਂ | ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਵੀ ਮੀਂਹ ਦੇ ਬਾਵਜੂਦ ਕਾਫ਼ੀ ਚਹਿਲ-ਪਹਿਲ ਰਹੀ | ਇਥੇ ਮੋਬਾਈਲ ਫ਼ੋਨਾਂ 'ਤੇ ਸੰਗੀਤਕ ਧੁੰਨ ਤੇ ਗੀਤਾਂ ਦੇ ਬੋਲ ਤੇ ਥਰਕਦੀਆਂ ਹੋਈਆਂ ਮੁਟਿਆਰਾਂ ਨੇ ਖ਼ੂਬ ਰੌਣਕਾਂ ਲਾਈਆਂ | ਦੂਜੇ ਪਾਸੇ ਸ਼ਹਿਰ ਦੇ ਦੁਕਾਨਦਾਰਾਂ 'ਚ ਮਾਯੂਸੀ ਦਾ ਆਲਮ ਸੀ | ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕੋਰੋਨਾ ਮਹਾਂਵਾਰੀ ਦੇ ਕਾਰਨ ਆਰਥਿਕ ਤੌਰ 'ਤੇ ਝੰਬੇ ਗਏ ਲੋਕਾਂ ਨੂੰ ਅਜੇ ਪਹਿਲਾਂ ਵਾਲੀ ਸਥਿਤੀ 'ਚ ਲੰਮਾ ਸਮਾਂ ਲੱਗੇਗਾ | ਉਨ੍ਹਾਂ ਕਿਹਾ ਕਿ ਕੁਝ ਦੇਰ ਮੀਂਹ ਦੇ ਰੁਕਣ ਤੇ ਬਜ਼ਾਰਾਂ 'ਚ ਰੌਣਕ ਪਰਤੀ ਪਰ ਖ਼ਰੀਦਦਾਰੀ ਬਹੁਤ ਘੱਟ ਰਹੀ | ਕੱਪੜਿਆਂ, ਬਿਊਟੀ ਪਾਰਲਰ ਤੇ ਸ਼ਰਾਫ਼ਾਂ ਦੀਆਂ ਦੁਕਾਨਾਂ ਵਾਲਿਆਂ ਦੇ ਚਿਹਰਿਆਂ 'ਤੇ ਜ਼ਰੂਰ ਖ਼ੁਸ਼ੀ ਦੀ ਝਲਕ ਪੈਂਦੀ ਸੀ |
ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਨੂੰ ਰੋਕਣ 'ਚ ਲੱਗੀਆਂ ਹੋਈਆਂ ਹਨ, ਪਰ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ | ਇਹ ਵਿਚਾਰ ...
ਚੰਡੀਗੜ੍ਹ, 24 ਅਕਤੂਬਰ (ਬਿ੍ਜੇਂਦਰ ਗੌੜ)-ਜ਼ਿਲ੍ਹਾ ਖਪਤਕਾਰ ਅਦਾਲਤ ਨੇ ਕਰੈਸਟ ਵਲੋਂ ਬਲੈਕਲਿਸਟ ਕੀਤੀ ਸੋਲਰ ਪਾਵਰ ਪਲਾਂਟ ਲਾਉਣ ਵਾਲੀ ਇਕ ਕੰਪਨੀ ਨੂੰ 7 ਹਜ਼ਾਰ ਰੁਪਏ ਹਰਜਾਨਾ ਭਰਨ ਦੇ ਆਦੇਸ਼ ਦਿੱਤੇ ਹਨ | ਸੈਕਟਰ 32 ਦੇ ਅਮਰੀਕ ਸਿੰਘ ਨੇ ਐਲ. ਬੀ. ਡਬਲਿਊ. ਐਸ. ...
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਿਖ਼ਰਕਾਰ ਕਾਂਗਰਸ ਪਾਰਟੀ ਨੇ ਇਹ ਮੰਨ ਲਿਆ ਹੈ ਕਿ ਉਹ ਹੀ ਉਨ੍ਹਾਂ ਵਿਵਾਦਗ੍ਰਸਤ ਤਿੰਨ ਖੇਤੀ ਕਾਨੂੰਨ ਤਿਆਰ ਕਰਨ ਪਿੱਛੇ ਮੁੱਖ ਧਿਰ ਸੀ ਜਿਸ ਦਾ ਵਿਰੋਧ ਪਿਛਲੇ ਇਕ ਸਾਲ ਤੋਂ ਦੇਸ਼ ਦੇ ...
ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਵਿਖੇ ਫਲੋਰੈਂਸ ਨਾਈਟਿੰਗੇਲ ਗਰਲਜ਼ ਹੋਸਟਲ ਨੰਬਰ 8 ਤੇ ਈਵਨਿੰਗ ਸਟੱਡੀਜ਼ ਵਿਭਾਗ ਵਲੋਂ ਸਾਈਬਰ ਅਪਰਾਧ ਦੇ ਖ਼ਤਰੇ ਕਮਜ਼ੋਰੀਆਂ ਤੇ ਸੁਰੱਖਿਆ ਬਾਰੇ ਇਕ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ...
ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ 'ਚ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਸੌ ਫੀਸਦੀ ਮੁਆਵਜ਼ਾ ਤੁਰੰਤ ਪੰਜਾਬ ਪੰਜਾਬ ਸਰਕਾਰ ਦੇਵੇ ਤੇ ਮੀਂਹ ਕਾਰਨ ਝੋਨੇ ਦੀ ਫ਼ਸਲ 'ਚ ਵਧੀ ਨਮੀ ਨੂੰ ਦੇਖਦਿਆਂ ਫ਼ਸਲ ਵਿਚਲੀ ਨਮੀ ਦੀ ...
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ)-ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮਜ਼ਬੂਤ ਵਾਤਾਵਰਨ ਪ੍ਰਣਾਲੀ, ਕਾਰੋਬਾਰ ਅਨੁਕੂਲ ਨੀਤੀਆਂ ਤੇ ਉਤਪਾਦਨ ਦੇ ਉੱਤਮ ਮਾਹੌਲ ਕਾਰਨ, ਪੰਜਾਬ ਪਿਛਲੇ ਕੁਝ ਸਾਲਾਂ 'ਚ ਵਿਸ਼ਵ ਪੱਧਰ ਦੀਆਂ ਕੰਪਨੀਆਂ ਲਈ ...
ਚੰਡੀਗੜ੍ਹ, 24 ਅਕਤੂਬਰ (ਔਜਲਾ)-ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੀ. ਬੀ. ਐਸ. ਸੀ. ਵਲੋਂ ਪੰਜਾਬੀ ਵਿਸ਼ੇ ਨੂੰ ਮਾਈਨਰ ਵਿਸ਼ੇ 'ਚ ਰੱਖਣ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਖੇਤਰੀ ...
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ)-ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਨੇ ਮੌਜੂਦਾ ਬਣੇੇ ਸਿਆਸੀ ਹਲਾਤਾਂ ਨੂੰ ਸੁਧਾਰਨ ਲਈ ਸਾਫ਼-ਸੁਥਰੇ ਅਕਸ਼ ਵਾਲੇ ਤੇ ਇਮਾਨਦਾਰ ਲੀਡਰਾਂ ਨੂੰ ਸੱਤਾ 'ਚ ਲਿਆਉਣ ਦੀ ਲੋੜ ਦੀ ਗੱਲ ਕੀਤੀ ਹੈ | ਸਾਬਕਾ ...
ਚੰਡੀਗੜ੍ਹ, 24 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਤੋਂ ਬਾਅਦ ਇਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਦੀ 28 ਹੋ ਗਈ ਹੈ | ਅੱਜ ਆਏ ਨਵੇਂ ...
ਚੰਡੀਗੜ੍ਹ, 24 ਅਕਤੂਬਰ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ ਗੈਸਟ੍ਰੋਐਂਟਰੋਲਾਜੀ ਵਿਭਾਗ ਵਿਚ ਐਡਵਾਂਸਡ ਐਂਡੋਸਕੋਪੀ ਸੈਂਟਰ ਦਾ ਉਦਘਾਟਨ ਪਦਮ ਭੂਸ਼ਣ ਡਾ. ਡੀ. ਐਨ. ਰੈਡੀ ਵਲੋਂ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਊਸ਼ਾ ਦੱਤਾ ਨੇ ਦੱਸਿਆ ਕਿ ਇਸ ਨਵੇਂ ...
ਚੰਡੀਗੜ੍ਹ, 24 ਅਕਤੂਬਰ (ਮਨਜੋਤ ਸਿੰਘ ਜੋਤ)-ਪਹਾੜਾਂ 'ਚ ਹੋਈ ਬਰਫਬਾਰੀ ਤੋਂ ਬਾਅਦ ਚੰਡੀਗੜ੍ਹ 'ਚ ਵੀ ਮੌਸਮ ਨੇ ਕਰਵਟ ਬਦਲ ਲਈ ਹੈ | ਮੌਸਮ ਵਿਭਾਗ ਅਨੁਸਾਰ ਪਿਛਲੇ 10 ਸਾਲਾਂ ਵਿਚ ਅਕਤੂਬਰ ਮਹੀਨੇ 'ਚ ਇਹ ਰਿਕਾਰਡ ਤੋੜ ਮੀਂਹ ਪਿਆ ਹੈ | ਸ਼ਹਿਰ 'ਚ ਕਰੀਬ 27.2 ਐਮ. ਐਮ. ਮੀਂਹ ਦਰਜ ...
ਮੁੱਲਾਂਪੁਰ ਗਰੀਬਦਾਸ, 24 ਅਕਤੂਬਰ (ਖੈਰਪੁਰ)-ਨੇੜਲੇ ਪਿੰਡ ਹੁਸ਼ਿਆਰਪੁਰ ਵਿਖੇ ਅੱਜ ਕਰਵਾਇਆ ਜਾਣ ਵਾਲਾ 8ਵਾਂ ਕਬੱਡੀ ਕੱਪ ਮੀਂਹ ਦੀ ਭੇਟ ਚੜ੍ਹ ਗਿਆ | ਦਸਮੇਸ਼ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਸਿੱਧੂ ਤੇ ਉੱਪ ਪ੍ਰਧਾਨ ਬਿੱਟੂ ਢਿੱਲੋਂ, ਰੱਬੀ ਸੋਹੀ ਨੇ ...
ਖਰੜ, 24 ਅਕਤੂਬਰ (ਜੰਡਪੁਰੀ)-ਆਮ ਆਦਮੀ ਪਾਰਟੀ (ਆਪ) ਪੰਜਾਬ ਯੂਥ ਵਿੰਗ ਦੀ ਸੂਬਾ ਪ੍ਰਧਾਨ ਤੇ ਹਲਕਾ ਖਰੜ ਤੋਂ ਇੰਚਾਰਜ ਅਨਮੋਲ ਗਗਨ ਮਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ | ਉਨ੍ਹਾਂ ਨੇ ਚੰਨੀ ਸਰਕਾਰ ਤੋਂ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਇਕ ਅਣਪਛਾਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਨਾਬਾਲਗ ਲੜਕੀ ਦੀ ਮਾਂ ਨੇ ਥਾਣਾ ਸੋਹਾਣਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ...
ਡੇਰਾਬੱਸੀ, 24 ਅਕਤੂਬਰ (ਗੁਰਮੀਤ ਸਿੰਘ)-ਕਰਵਾਚੌਥ ਵਾਲੇ ਦਿਨ ਡੇਰਾਬੱਸੀ ਵਿਖੇ ਦੋ ਸੁਹਾਗਣਾਂ ਦੇ ਸੁਹਾਗ ਉਜੜ ਗਏ | ਇਕ ਮੌਤ ਪਿੰਡ ਕਾਰਕੌਰ ਦੇ ਵਸਨੀਕ ਕਾਂਗਰਸ ਪਾਰਟੀ ਤੋਂ ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਕਾਰਕੌਰ ਤੇ ਦੂਜੀ ਮੌਤ ਗੁਲਾਬਗੜ੍ਹ ਦੀ ਪ੍ਰੀਤ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੇ ਪਿਛਲੇ 11 ਦਿਨਾਂ ਤੋਂ ਮੁਹਾਲੀ ਸੋਹਾਣਾ ਟੈਂਕੀ ਉੱਪਰ ਧਰਨਾ ਜਾਰੀ ਰਿਹਾ | ਇਸ ਦੌਰਾਨ ਸਿੱਪੀ ਸ਼ਰਮਾ ਮਾਨਸਾ ਜੋ ਕਿ ਮਰਨ ਵਰਤ 'ਤੇ ਬੈਠੀ ਨੇ ਟੈਂਕੀ 'ਤੇ ਹੀ ਆਪਣਾ ਕਰਵਾਚੌਥ ਦਾ ਵਰਤ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ, ਜਿਸ 'ਚ ਡਾ. ਬਿਮਲ ਸ਼ਰਮਾ ਜੁਆਇੰਟ ਡਾਇਰੈਕਟਰ, ਡਾ. ਨਿਤਿਨ ਕੁਮਾਰ ਡਿਪਟੀ ਡਾਇਰੈਕਟਰ (ਸੇਵਾ ਮੁਕਤ) ਡਾ. ਗੁਰਿੰਦਰ ਵਾਲੀਆ ਜੁਆਇੰਟ ਡਾਇਰੈਕਟਰ (ਸੇਵਾ ...
ਲਾਲੜੂ, 24 ਅਕਤੂਬਰ (ਰਾਜਬੀਰ ਸਿੰਘ)-ਰੁਕ-ਰੁਕ ਕੇ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਬਰਸਾਤ ਕਾਰਨ ਜਿਥੇ ਝੋਨੇ ਦੀ ਕਟਾਈ ਰੁਕ ਗਈ ਹੈ, ਉਥੇ ਹੀ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ 'ਚ ਖੁੱਲੇ੍ਹ ਆਸਮਾਨ ਥੱਲੇ ...
ਕੁਰਾਲੀ, 24 ਅਕਤੂਬਰ (ਬਿੱਲਾ ਅਕਾਲਗੜੀਆ)-ਸਥਾਨਕ ਸ਼ਹਿਰ ਤੇ ਇਲਾਕੇ 'ਚ ਅੱਜ ਤੜਕਸਾਰ ਤੋਂ ਹੋ ਰਹੀ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨਾਲ ਜਿਥੇ ਤਾਪਮਾਨ ਵਿਚ ਇਕਦਮ ਗਿਰਾਵਟ ਆਈ ਹੈ, ਉਥੇ ਹੀ ਇਸ ਬਾਰਸਾਤ ਨੇ ਅਨਾਜ ਮੰਡੀ 'ਚ ਝੋਨੇ ਦੀ ਫ਼ਸਲ ਸੁੱਟਣ ਆਏ ਕਿਸਾਨਾਂ ਦੇ ...
ਲਾਲੜੂ, 24 ਅਕਤੂਬਰ (ਰਾਜਬੀਰ ਸਿੰਘ)-ਪਿੰਡ ਹਮਾਂਯੂਪੁਰ ਤੇ ਤਸਿੰਬਲੀ ਵਿਖੇ ਡੇਂਗੂ ਬੁਖਾਰ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ, ਇਸ ਬਿਮਾਰੀ ਨਾਲ ਦੋ ਹਫਤਿਆਂ ਦੇ ਅੰਦਰ-ਅੰਦਰ 15 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਪਿੰਡ ਵਾਸੀ ਦਲਬੀਰ ਸਿੰਘ ...
ਮੁੱਲਾਂਪੁਰ ਗਰੀਬਦਾਸ, 24 ਅਕਤੂਬਰ (ਦਿਲਬਰ ਖੈਰਪੁਰ)-ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਪੱਕੀ ਪਕਾਈ ਜੀਰੀ ਦੀ ਫਸਲ ਦੇ ਭਾਰੀ ਮੀਂਹ 'ਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਨੇ ਅੰਨਦਾਤੇ ਨੂੰ ਇਹ ਰੱਬ ਨੂੰ ਉਲਾਂਭਾ ਦੇਣ ਲਈ ...
ਚੰਡੀਗੜ੍ਹ, 24 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਚੋਰੀ ਦੇ ਤਿੰਨ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ-36/ਬੀ ਦੇ ਰਹਿਣ ਵਾਲੇ ਸੁਰਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ 'ਚ ...
ਜ਼ੀਰਕਪੁਰ, 24 ਅਕਤੂਬਰ (ਹੈਪੀ ਪੰਡਵਾਲਾ)-ਨੇੜਲੇ ਪਿੰਡ ਭਬਾਤ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਭਾਈ ਸੁਖਵਿੰਦਰ ਸਿੰਘ ਹਜੂਰੀ ਰਾਗੀ ਪਿੰਡ ਭਬਾਤ ਅਤੇ ਭਾਈ ਮਨਿੰਦਰ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ 'ਤੇ ਡੀ. ਐਸ. ਪੀ. ਸਿਟੀ-2 ਤੇ ਥਾਣਾ ਫੇਜ਼-11 ਦੀ ਪੁਲਿਸ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਹੋ ਰਹੀ ਧੋਖਾਧੜੀ ਦੇ ਸੰਬੰਧ 'ਚ ਫੇਜ਼-11 ਵਿਖੇ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਬਠਲਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ...
ਮਾਜਰੀ, 24 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਕਿਸਾਨੀ ਅੰਦੋਲਨ ਨੂੰ 26 ਅਕਤੂਬਰ ਨੂੰ 11 ਮਹੀਨੇ ਪੂਰੇ ਹੋਣ 'ਤੇ ਬੜੌਦੀ ਟੋਲ ਪਲਾਜ਼ਾਂ 'ਤੇ ਲੋਕ ਹਿੱਤ ਮਿਸ਼ਨ ਦੇ ਮੈਂਬਰਾਂ ਵਲੋਂ ਰੋਸ ਦਿਵਸ ਵਜੋਂ ਮਨਾਉਣ ਦਾ ਮੀਟਿੰਗ ਕਰ ਕੇ ਫੈਸਲਾ ਕੀਤਾ ਗਿਆ ਹੈ | ਇਸ ਸੰਬੰਧੀ ਰਵਿੰਦਰ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪੰਜਾਬ 'ਚ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਗੜੇਮਾੜੀ ਕਾਰਨ ਖ਼ਰਾਬ ਹੋਈਆਂ ਫਸਲਾਂ ਦੀ ਸਪੈਸ਼ਲ ਗਿਰਦਵਾਰੀ ਕਰਵਾਈ ਤੇ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਹ ਮੰਗ ਭਾਜਪਾ ਦੇ ਸੀਨੀਅਰ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਸੈਕਟਰ 70 ਵਿਚ ਸਥਿਤ ਮੁੰਡੀ ਕੰਪਲੈਕਸ ਵਿਖੇ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਮੌਜੂਦਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਕਰਕੇ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ ਇਲਾਕੇ ਦੇ ਸਮਾਜ ਸੇਵੀ ਤੇ ਅੰਬਿਕਾ ਗਰੁੱਪ ਦੇ ਨਿਰਦੇਸ਼ਕ ਪ੍ਰਵੀਨ ਕੁਮਾਰ ਵਲੋਂ ਯੋਗ ਗੁਰੂ ਬਾਬਾ ਰਾਮ ਦੇਵ ਦੇ ਸੱਦੇ 'ਤੇ ਉਨ੍ਹਾਂ ਨਾਲ ਪਤੰਯਲੀ ਯੋਗਪੀਠ ਸ੍ਰੀ ਹਰਿਦੁਆਰ ਵਿਖੇ ਮੁਲਾਕਾਤ ਕੀਤੀ | ਬਾਬਾ ਰਾਮ ਦੇਵ ਵਲੋਂ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਪਲਾਟ ਦੀ ਖਰੀਦੋ ਫਰੋਖਤ ਨੂੰ ਲੈ ਕੇ 53 ਲੱਖ 87 ਹਜ਼ਾਰ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਦਲਜਿੰਦਰ ਸਿੰਘ ਵਾਸੀ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਕੇਂਦਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਨੂੰ ਅੱਜ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਨੂੰ ਹੁਣ ਡੀ. ਏ. ਪੀ. ਖਾਦ ਨਾ ਮਿਲਣ ਕਰ ਕੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਇਸ ਲਈ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਪੂੰਜੀ ਨਿਵੇਸ਼ ਲਈ 26-27 ਅਕਤੂਬਰ ਤੋਂ ਐਨ ...
ਲਾਲੜੂ, 24 ਅਕਤੂਬਰ (ਰਾਜਬੀਰ ਸਿੰਘ)-ਲਾਲੜੂ 'ਚ ਕਾਂਗਰਸ ਨੂੰ ਅੱਜ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਰਾਣਾ ਦੀ ਪ੍ਰੇਰਣਾ ਸਦਕਾ ਵਾਰਡ ਨੰ. 11 ਦੇ ਨੌਜਵਾਨ ਆਗੂ ਮਾਸਟਰ ਗੁਰਦੀਪ ਸਿੰਘ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ | ਮਾਸਟਰ ...
ਮਾਜਰੀ, 24 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਤੇ ਸਕੂਲਾਂ 'ਚ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਸਿੱਖਿਆ ਵਿਭਾਗ ਦੇ ਉੱਚ ...
ਕੁਰਾਲੀ, 24 ਅਕਤੂਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਸਿਸਵਾਂ ਮਾਰਗ 'ਤੇ ਪਿੰਡ ਦਸਾਰਨਾ ਨੇੜੇ ਸ਼ਹਿਰ ਦੀ ਹੱਦ 'ਚ ਸਥਾਨਕ ਨਗਰ ਕੌਂਸਲ ਵਲੋਂ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਮੀਜਨ ਫਾਊਾਡਰੀ ਦੇ ਸਹਿਯੋਗ ਨਾਲ ਨਵੇਂ ਲਗਾਏ ਸਵਾਗਤੀ ਬੋਰਡ ਨੂੰ ਸਾਬਕਾ ਮੰਤਰੀ ਜਗਮੋਹਨ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ 6000 ਰੁ. ਉੱਤੇ ਕੰਮ ਕਰ ਰਹੇ ਈ. ਜੀ. ਐਸ. ਅਧਿਆਪਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ 22 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਵਲੋਂ ਜੱਜ ਰਾਜਿੰਦਰ ਸਿੰਘ ਰਾਏ, ਕਾਨੂੰਨੀ ਸੇਵਾਵਾ ਅਥਾਰਟੀ ਦੇ ਮੈਂਬਰ ਗੁਪਤਾ ਤੇ ਸਕੱਤਰ ਬਲਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨ ਇੰਡੀਆ ...
ਚੰਡੀਗੜ੍ਹ, 24 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਦੱਖਣ ਹਰਿਆਣਾ ਬਿਜਲੀ ਵੰਡ ਨੇ ਬਿਜਲੀ ਚੋਰੀ ਕਰਨ ਵਾਲਿਆਂ ਦੇ ਵਿਰੁੱਧ ਚਲਾਏ ਗਈ ਮੁਹਿੰਮ ਦੇ ਤਹਿਤ ਪਿਛਲੇ ਮਹੀਨੇ ਸਤੰਬਰ ਦੌਰਾਨ ਬਿਜਲੀ ਚੋਰੀ ਦੇ 4558 ਮਾਮਲੇ ਫੜ ਕੇ ਦੋਸ਼ੀ ਖਪਤਕਾਰਾਂ ਤੇ 16.41 ਕਰੋੜ ਰੁਪਏ ਦਾ ਜੁਰਮਾਨਾ ...
ਚੰਡੀਗੜ੍ਹ, 24 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ | ਸ਼ਹਿਰ 'ਚ ਅੱਜ ਡੇਂਗੂ ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤ ਵਿਭਾਗ ਅਨੁਸਾਰ ਸੈਕਟਰ-40 'ਚ 1, ਸੈਕਟਰ-45 'ਚ 2, ਸੈਕਟਰ-46 'ਚ 6, ਸੈਕਟਰ-56 'ਚ 5, ਬਾਪੂਧਾਮ ...
ਚੰਡੀਗੜ੍ਹ, 24 ਅਕਤੂਬਰ (ਬਿ੍ਜੇਂਦਰ)-10 ਹਜ਼ਾਰ ਰੁਪਏ ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਵਲੋਂ ਫੜੀ ਗਈ ਚੰਡੀਗੜ੍ਹ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਸਰਬਜੀਤ ਕੌਰ ਦੀ ਜ਼ਮਾਨਤ ਅਰਜ਼ੀ ਨੂੰ ਸੁਣਵਾਈ ਦੌਰਾਨ ਸੀ. ਬੀ. ਆਈ. ਅਦਾਲਤ ਨੇ ਖ਼ਾਰਜ ਕਰ ਦਿੱਤਾ | ਬੀਤੇ 6 ਅਕਤੂਬਰ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦੀ ਰਿਟਾ. ਰੈਵੀਨਿਊ ਕਾਨੂਨੰਗੋ-ਪਟਵਾਰੀ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਸੇਵਾ-ਮੁਕਤ ਕਾਨੂੰਨਗੋ ਤੇ ਪਟਵਾਰੀ ਸ਼ਾਮਿਲ ਹੋਏ | ਮੀਟਿੰਗ 'ਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਸੰਨੀ ਇਨਕਲੇਵ ਖਰੜ ਵਿਖੇ ਆਈ. ਐਨ. ਏ. ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਨੇ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੀ ਵਰੇ੍ਹਗੰਢ 'ਚ ਭਾਗ ਲੈਂਦਿਆਂ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ | ਇਸ ...
ਚੰਡੀਗੜ੍ਹ, 24 ਅਕਤੂਬਰ (ਬਿ੍ਜੇਂਦਰ ਗੌੜ)-ਜ਼ਿਲ੍ਹਾ ਖਪਤਕਾਰ ਅਦਾਲਤ ਨੇ ਇਕ ਮਾਮਲੇ 'ਚ ਏਜਿਓ ਨਾਂਅ ਦੀ ਆਨਲਾਈਨ ਸ਼ਾਪਿੰਗ ਵੈੱਬਸਾਈਟ ਨੂੰ ਸ਼ਿਕਾਇਤਕਰਤਾ ਤੋਂ ਵਸੂਲੀ ਵਾਧੂ ਰਕਮ ਵਾਪਸ ਕਰਨ ਤੇ ਮੁਆਵਜ਼ਾ ਭਰਨ ਦੇ ਆਦੇਸ਼ ਦਿੱਤੇ ਹਨ | ਸੈਕਟਰ 33 ਦੀ ਸ਼ੋਭਿਤਾ ਸਿੰਘ ਨੇ ...
ਚੰਡੀਗੜ੍ਹ, 24 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹੇਂਦਰਗੜ੍ਹ ਜ਼ਿਲੇ੍ਹ ਦੇ ਇਤਿਹਾਸਿਕ ਸਥਾਨਾਂ ਨੂੰ ਸੈਰ-ਸਪਾਟਾ ਖੇਤਰ ਵਜੋ ਵਿਕਸਿਤ ਕੀਤਾ ਜਾਵੇਗਾ | ਰਾਜ ਸਰਕਾਰ ਇਸ ਦੇ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰ ...
ਐੱਸ. ਏ. ਐੱਸ. ਨਗਰ/ਖਰੜ, 24 ਅਕਤੂਬਰ (ਕੇ. ਐੱਸ. ਰਾਣਾ/ਤਰਸੇਮ ਸਿੰਘ ਜੰਡਪੁਰੀ)-ਪੇਂਡੂ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਖਰੜ ਬਲਾਕ ਦੇ 35 ਪਿੰਡਾਂ 'ਚ ਵਿਕਾਸ ਕਾਰਜਾਂ ਲਈ 68 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ | ...
ਚੰਡੀਗੜ੍ਹ, 24 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਢੋਸੀ ਪਹਾੜ ਨੂੰ ਤੀਰਥ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ | ਤੀਰਥ ਯਾਤਰੀ ਇਥੇ ਆਸਾਨੀ ਨਾਲ ਪਹੁੰਚ ਸਕਣ ਇਸ ਲਈ ਸੜਕ ਮਾਰਗ ਬਣਾਇਆ ਜਾਵੇਗਾ | ਸੜਕ ਬਣਨ ਦੇ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਸੂਬੇ ਦੇ ਅਸਲ ਮਸਲਿਆਂ ਤੋਂ ਭੱਜਣ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੁਹਾਲੀ ਦੇ ਪਿੰਡ ਬੜੀ ਵਿਖੇ 90 ਕਰੋੜ ਰੁਪਏ ਕੀਮਤ ਦੀ 7.5 ਏਕੜ ਬੇਸ਼ਕੀਮਤੀ ਜ਼ਮੀਨ ਧੱਕੇ ਨਾਲ ਹਥਿਆਕੇ ...
ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਟ੍ਰੈਫਿਕ ਪੁਲਿਸ ਖਰੜ ਵਲੋਂ ਸੜਕਾਂ 'ਤੇ ਖੜ੍ਹਦੀਆਂ ਨਾਜਾਇਜ਼ ਕਾਰਾਂ ਤੇ ਹੋਰ ਵਾਹਨਾਂ ਨੂੰ ਕਰੇਨ ਨਾਲ ਚੱੁਕਣਾ ਸ਼ੁਰੂ ਕਰ ਦਿੱਤਾ ਹੈ | ਤਿਉਹਾਰਾਂ ਕਾਰਨ ਭਾਵੇ ਖਰੜ ਸ਼ਹਿਰ 'ਚ ਖਰੀਦੋ ਫਰੋਖਤ ਲਈ ਭੀੜ ਜ਼ਿਆਦਾ ਹੋਣ ਲੱਗੀ ਹੈ ...
ਮਾਜਰੀ, 24 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਹੋਏ ਝਗੜੇ ਕਾਰਨ ਤੇਜਿੰਦਰ ਸਿੰਘ ਵਾਸੀ ਪਿੰਡ ਚੰਦੋ ਮਾਜਰਾ ਖ਼ਿਲਾਫ਼ ਪੁਲਿਸ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਨੀਰਜ ਪਤਨੀ ...
ਐੱਸ. ਏ. ਐੱਸ. ਨਗਰ, 24 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਐਨ. ਆਰ. ਆਈ. ਮੁਹਾਲੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਵਾਲੀ 'ਰਿਦਮ ਓਵਰਸੀਜ਼' ਨਾਂਅ ਦੀ ਕੰਪਨੀ ਦੇ 2 ਪ੍ਰਬੰਧਕਾਂ ਖ਼ਿਲਾਫ਼ ਧਾਰਾ-420, 406, ਦੇ ਤਹਿਤ 2 ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX