ਮਜੀਠਾ, 24 ਅਕਤੂਬਰ (ਮਨਿੰਦਰ ਸਿੰਘ ਸੋਖੀ)-ਬੇਮੌਸਮੀ ਬਰਸਾਤ ਤੇ ਗੜਿ੍ਹਆਂ ਨਾਲ ਜਿਥੇ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ ਹੈ, ਉਥੇ ਹੀ ਕਿਸਾਨਾ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ | ਬੀਤੇ ਦਿਨ ਪਈ ਬੇਮੌਸਮੀ ਬਰਸਾਤ ਤੇ ਭਾਰੀ ਗੜਿਆਂ ਨਾਲ ਕਿਸਾਨਾਂ ਦੀ ਬਾਸਮਤੀ 1121 ਦੀ ਪੱਕੀ ਤੇ ਖੜੀ ਫ਼ਸਲ ਤਬਾਹ ਹੋ ਗਈ ਹੈ | ਮਜੀਠਾ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਗਾਲੋਵਾਲੀ, ਭੰਗਵਾਂ, ਕੋਟਲਾ ਗੁੱਜਰਾਂ, ਵੀਰਮ ਵਡਾਲਾ, ਭੋਮਾ, ਆਦਿ 'ਚ ਕਿਸਾਨਾਂ ਦੀ ਪੱਕੀ ਤੇ ਖੜੀ ਬਾਸਮਤੀ 1121 ਦੀ ਫ਼ਸਲ ਤੇ ਗੜਿ੍ਹਆਂ ਦੀ ਮਾਰ ਨਾਲ ਫ਼ਸਲ ਦੀਆਂ ਮੁੰਜਰਾਂ ਬਿਲਕੁਲ ਝੜ੍ਹ ਗਈ ਹਨ | ਪਿੰਡ ਭੰਗਵਾਂ ਦੇ ਕਿਸਾਨ ਰਣਜੀਤ ਸਿੰਘ ਨੇ ਆਪਣੀ ਦੁੱਖਭਰੀ ਵਾਰਤਾ ਸੁਣਾਉਂਦੇ | ਹੋਏ ਕਿਹਾ ਕਿ ਉਸ ਨੇ ਜ਼ਮੀਨ ਠੇਕੇ 'ਤੇ ਲੈਕੇ ਉਸ ਵਿਚ 5 ਏਕੜ੍ਹ ਜ਼ਮੀਨ ਵਿਚ ਬਾਸਮਤੀ 1121 ਦੀ ਫ਼ਸਲ ਬੀਜੀ ਸੀ ਜਿਹੜੀ ਕਿ ਇਸ ਵਕਤ ਬਿਲਕੁਲ ਪੱਕ ਕੇ ਤਿਆਰ ਸੀ ਤੇ ਅੱਜ ਇਸ ਨੂੰ ਵੱਢਣ ਦੀ ਤਿਆਰੀ ਸੀ ਪਰ ਬੀਤੀ ਰਾਤ ਹੀ ਪਈ ਭਾਰੀ ਬਰਸਾਤ ਅਤੇ ਭਾਰੀ ਗੜਿਆਂ ਨਾਲ ਉਸ ਦੀ ਸਾਰੀ ਫਸਲ ਤਬਾਹ ਹੋ ਗਈ ਹੈ | ਸਾਰੀਆਂ ਮੁੰਜਰਾਂ ਝੜ ਗਈਆਂ ਹਨ ਤੇ ਉਸ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੇ | ਇਸੇ ਤਰ੍ਹਾਂ ਮਟਰਾਂ ਦੀ ਫ਼ਸਲ ਬੀਜਣ ਵਾਲੇ ਕਿਸਾਨਾਂ ਨੇ ਵੀ ਦੱਸਿਆ ਕਿ ਮਟਰ ਅਜੇ ਉਗ ਹੀ ਰਹੇ ਸਨ ਕਿ ਉਪਰੋਂ ਗੜ੍ਹੇ ਪੈ ਗਏ, ਜਿਸ ਨਾਲ ਉਗਦੀ ਫ਼ਸਲ ਹੀ ਨਸ਼ਟ ਹੋ ਗਈ ਹੈ |
ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਝੋਨਾ ਕੋਈ ਨਾਂ ਕੋਈ ਬਹਾਨਾ ਬਣਾ ਕੇ ਖਰੀਦਣ ਤੋਂ ਇਨਕਾਰ ਕਰ ਰਹੀ ਹੈ | ਕਿਸਾਨ ਮੰਡੀਆਂ ਵਿਚ ਝੋਨਾ ਲਿਜਾ ਕੇ ਖੱਜਲ ਖੁਆਰ ਹੋ ਰਿਹਾ ਹੈ ਕਿਉਂਕਿ ਮੌਸਮ ਵਿਚ ਨਮੀ ਹੋਣ ਕਰਕੇ ਝੋਨੇ ਵਿਚ ਨਮੀ ਆਉਣੀ ਸੁਭਾਵਕ ਹੈ | ਉਨ੍ਹਾਂ ਕਿਹਾ ਕਿ ਭਾਰੀ ਗੜੇਮਾਰੀ ਹੋਣ ਕਰਕੇ ਝੋਨੇ ਦੀ ਫ਼ਸਲ ਨਸ਼ਟ ਹੋ ਗਈ ਹੈ ਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਸਰਕਾਰ ਪਾਸੋਂ ਝੋਨੇ ਦੀ ਖਰੀਦ ਵਾਸਤੇ ਨਮੀ ਦੀਆਂ ਸ਼ਰਤਾਂ ਨਰਮ ਕਰਨ ਤੇ ਝੋਨੇ ਦੀ ਬਰਬਾਦ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ | ਦੂਸਰੇ ਪਾਸੇ ਦਾਣਾ ਮੰਡੀ ਮਜੀਠਾ 'ਚ ਸਰਕਾਰੀ ਖਰੀਦ ਕੀਤਾ ਝੋਨਾ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ |
ਬਾਬਾ ਬਕਾਲਾ ਸਾਹਿਬ, 24 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਤ ਨਾਮਦੇਵ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਧਰਮਸ਼ਾਲਾ ਬਾਬਾ ਨਾਮਦੇਵ ਜੀ ਵਿਖੇ ਸਾਧ ਸੰਗਤ ...
ਅਟਾਰੀ, 24 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੰਜਾਬ ਸਰਕਾਰ ਵਲੋਂ ਦੋ ਕਿੱਲੋਵਾਟ ਤੱਕ ਲੋਡ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲਾ ਬਕਾਇਆ ਮੁਆਫ਼ ਕਰਨ ਤੇ ਕੱਟੇ ਕੁਨੈਕਸ਼ਨ ਦੁਬਾਰਾ ਜੋੜਨ ਦੇ ਕੀਤੇ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਲਈ ...
ਗੱਗੋਮਾਹਲ, 24 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੇਵਕ ਜਥਾ ਇਸ਼ਨਾਨ ਰਮਦਾਸ ਤੇ ਸਵਿੰਦਰ ਸਿੰਘ ਦੁਬਈ ਵਾਲਿਆ ਵਲੋਂ ਸ਼੍ਰੋਮਣੀ ਕਮੇਟੀ, ਧਾਰਮਿਕ ਜਥੇਬੰਦੀਆਂ ਤੇ ਸਮੂਹ ਇਲਾਕੇ ਦੇ ਸਹਿਯੋਗ ਨਾਲ ਮਹਾਨ ...
ਅਟਾਰੀ, 24 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਲੰਗਰੁ ਚਲੈ ਗੁਰ ਸ਼ਬਦਿ ਸੰਸਥਾ ਚੀਚਾ ਵਲੋਂ ਇਤਿਹਾਸਕ ਗੁਰਦੁਆਰਾ ਬਾਬਾ ਨੌਧ ਸਿੰਘ ਚੀਚਾ ਵਿਖੇ ਬਾਬਾ ਨੌਨਿਹਾਲ ਸਿੰਘ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਨਿਵੇਕਲੇ ਢੰਗ ਨਾਲ ਮਨਾਇਆ ...
ਤਰਸਿੱਕਾ, 24 ਅਕਤੂਬਰ (ਅਤਰ ਸਿੰਘ ਤਰਸਿੱਕਾ)-ਡੀਪੂ ਹੋਲਡਰ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸਰਿੰਦਰ ਸਿੰਘ ਸ਼ਿੰਦਾ ਪ੍ਰਧਾਨ ਡੀਪੂ ਹੋਲਡਰ ਯੂਨੀਅਨ ਪੰਜਾਬ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਜਿਨ੍ਹਾਂ 'ਚ ਬਲਜਿੰਦਰ ...
ਚਵਿੰਡਾ ਦੇਵੀ, 24 ਅਕਤੂਬਰ (ਸਤਪਾਲ ਸਿੰਘ ਢੱਡੇ)-ਪੁਲਿਸ ਥਾਣਾ ਕੱਥੂਨੰਗਲ ਅਧੀਨ ਆਉਂਦੀ ਪੁਲਿਸ ਚੌਕੀ ਚਵਿੰਡਾ ਦੇਵੀ 'ਚ ਤਾਇਨਾਤ ਪੁਲਿਸ ਕਰਮਚਾਰੀ ਏ. ਐੱਸ. ਆਈ. ਅਮਰੀਕ ਸਿੰਘ ਤੇ ਹੋਰ ਪੁਲਿਸ ਕਰਮਚਾਰੀਆਂ ਵਲੋਂ ਸ਼ਾਮ ਦੇ ਸਮੇਂ ਕਿਸੇ ਵਿਅਕਤੀ ਵਲੋਂ ਮਦਦ ਲਈ ਫਰਿਆਦ ...
ਸਠਿਆਲਾ, 24 ਅਕਤੂਬਰ (ਸਫਰੀ)-ਬੇਮੌਸਮੀ ਬਰਸਾਤ ਤੇ ਤੇਜ਼ ਹਵਾ ਵੱਗਣ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਜਿਥੇ ਖੇਤਾਂ 'ਚ ਵਿਛ ਗਈ ਹੈ, ਉੱਥੇ ਦਾਣਾ ਮੰਡੀ ਸਠਿਆਲਾ 'ਚ ਸਾੈਕੜੇ ਟਨ ਝੋਨਾ ਭਿੱਜ ਗਿਆ ਹੈ | ਇਸ ਬਾਰੇ ਕਿਸਾਨ ਬੂਟਾ ਸਿੰਘ ਸਠਿਆਲਾ ਨੇ ਦੱਸਿਆ ਕਿ ਜਦ ਬੇਮੌਸਮੀ ...
ਮੱਤੇਵਾਲ, 24 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪਿੰਡ ਕਲੇਰ ਬਾਲਾਪਾਈ ਦੇ ਇਕ ਅਖੌਤੀ ਬਾਬੇ ਵਲੋਂ ਬਣਾਈਆਂ ਗਈਆਂ ਦੋ ਅਸ਼ਲੀਲ ਵੀਡੀਓ 'ਤੇ ਇਤਰਾਜਯੋਗ ਹਾਲਤ ਵਿਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਪਿਛੋਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਇਸ ...
ਜਗਦੇਵ ਕਲਾਂ, 24 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਅਜਨਾਲਾ ਤੋਂ ਐਲਾਨੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਉਮੀਦਵਾਰੀ ਨੂੰ ਲੈ ਕੇ ਵਿਰੋਧੀ ਸਰਗਰਮੀਆਂ ਚਲਾ ਰਹੇ ਅਕਾਲੀ ਦਲ ਨਾਲ ਸਬੰਧਤ ਸਿਰਕੱਢ ਆਗੂਆਂ ਵਲੋਂ ਸਾ: ...
ਬਾਬਾ ਬਕਾਲਾ ਸਾਹਿਬ, 24 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਨਿਸ਼ਕਾਮ ਸੇਵਾ ਸੁਸਾਇਟੀ ਦੀ ਅਹਿਮ ਇਕੱਤਰਤਾ (ਗੁੜ ਦੀ ਚਾਹ ਵਾਲੇ ਲੰਗਰ ਅਸਥਾਨ) 'ਤੇ ਸ: ਦਲਬੀਰ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਇਤਿਹਾਸਕ ਨਗਰ ਵਿਖੇ ...
ਬਾਬਾ ਬਕਾਲਾ ਸਾਹਿਬ, 24 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿੰਡ ਟਪਿਆਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ, ਟਪਿਆਲਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਾਧ ਸੰਗਤ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ...
ਜੰਡਿਆਲਾ ਗੁਰੂ, 24 ਅਕਤੂਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ 26 ਅਕਤੂਬਰ ਨੂੰ ਦਿੱਲੀ ਮੋਰਚੇ ਨੂੰ 11 ਮਹੀਨੇ ਪੂਰੇ ਹੋ ਰਹੇ ਹਨ ਤੇ ...
ਅਟਾਰੀ, 24 ਅਕਤੂਬਰ (ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦਾ ਕਲਕੱਤਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਵਿਸ਼ਾਲ ...
ਜਗਦੇਵ ਕਲਾਂ, 24 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕਾ ਬਾਗ਼ ਵਿਖੇ ਪਿ੍ੰਸੀਪਲ ਬੀਬੀ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ...
ਬਾਬਾ ਬਕਾਲਾ ਸਾਹਿਬ, 24 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ 'ਚ ਕਾਂਗਰਸ ਪਾਰਟੀ ਪੂੂਰੀ ਤਰ੍ਹਾਂ ਮਜ਼ਬੂਤ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਬਾਬਾ ਬਕਾਲਾ ਦੀ ਸੀਟ ਵੱਡੇ ...
ਚੋਗਾਵਾਂ, 23 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਜਿਥੇ ਦਲਿਤ ਸਮਾਜ ਨੂੰ ਰਿਆਇਤਾਂ ਦਿੱਤੀਆਂ, ਉਥੇ ਹੋਰਨਾਂ ਭਾਈਚਾਰੇ ਦੇ ਲੋਕਾਂ ਨੂੰ ਸਹੂਲਤਾਂ ਨਾਲ ਨਿਵਾਜਣ ਦੇ ...
ਅਟਾਰੀ, 24 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਕਾਰ ਸੇਵਾ ਗੁੁੁਰੂ ਕਾ ਬਾਗ ਸੰੰਪਰਦਾ ਦੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਤੇ ਜਥੇਦਾਰ ਬਾਬਾ ਕਿਰਪਾਲ ਸਿੰਘ ਦੀ ਅਗਵਾਈ 'ਚ ਪਿੰਡ ਕੋਹਾਲੀ ਦੇ ਸੇਵਾਦਾਰ ਨਿਸ਼ਾਨ ਸਿੰਘ (22), ਜੋ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨ ...
ਸਠਿਆਲਾ, 24 ਅਕਤੂਬਰ (ਸਫਰੀ)-ਭਾਰਤ ਦੇ ਚੋਣ ਕਮਿਸ਼ਨ ਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਬਣੇ ਪੋਲਿੰਗ ਬੂਥਾਂ 'ਤੇ ਨਵੀਆਂ ਵੋਟਾਂ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ | ...
ਅਟਾਰੀ, 24 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕਾਉਂਕੇ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਭਿੱਟਾ ਦੇ ਗ੍ਰਹਿ ਵਿਖੇ ਕਾਲੇ ਕਾਨੂੰਨ ਰੱਦ ਕਰਵਾਉਣ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਹੱਕ 'ਚ ਮੀਟਿੰਗ ਹੋਈ | ਮੀਟਿੰਗ 'ਚ ਕਿਸਾਨ ਆਗੂਆਂ ਨੇ ...
ਅਟਾਰੀ, 24 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐਤਵਾਰ ਨੂੰ ਸਵੇਰ ਤੋਂ ਹੋ ਪੈ ਰਹੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰ ਦਿੱਤਾ ਹੈ | ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੇ ...
ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)-ਭਾਰੀ ਬਾਰਸ਼, ਤੇਜ ਹਵਾਵਾਂ ਤੇ ਗੜੇਮਾਰੀ ਨਾਲ ਮਜੀਠਾ ਦੇ ਨਾਲ ਪਿੰਡ ਭੋਮਾ, ਵਡਾਲਾ, ਵੀਰਮ, ਗੋਸਲ, ਹਰੀਆਂ, ਡੱਡੀਆਂ, ਨਾਗ ਕਲਾਂ, ਨਾਗ ਖੁਰਦ, ਨਾਗ ਨਵੇ, ਦਾਦੁਪੁਰਾ, ਜੇਠੂਨੰਗਲ ਸਮੇਤ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਫ਼ਸਲ 1121, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX