ਸਾਦਿਕ, 24 ਅਕਤੂਬਰ (ਆਰ.ਐਸ.ਧੁੰਨਾ)-ਬੀਤੀ ਰਾਤ ਹੋਈ ਦਰਮਿਆਨੀ ਬੇ ਮੌਸਮੀਂ ਬਾਰਿਸ਼ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਜਿਸ ਕਰਕੇ ਮੰਡੀ ਵਿਚ ਪਿਆ ਝੋਨਾ ਮੀਂਹ ਦੇ ਪਾਣੀ ਨਾਲ ਭਿੱਜ ਗਿਆ ਹੈ ਤੇ ਖੀਰਦ ਕੀਤੇ ਗਏ ਝੋਨੇ ਦੀਆਂ ਭਰੀਆਂ ਬੋਰੀਆਂ ਵੀ ਗਿੱਲੀਆਂ ਹੋ ਗਈਆਂ ਹਨ | ਦਾਣਾ ਮੰਡੀ ਸਾਦਿਕ ਵਿਖੇ ਮੰਡੀ ਦਾ ਫ਼ੜ੍ਹ ਭਾਵੇਂ ਸੜਕ ਤੋਂ ਉੱਚਾ ਬਣਿਆ ਹੋਇਆ ਹੈ ਪਰ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨ ਹੋਣ ਕਾਰਨ ਮੀਂਹ ਦਾ ਪਾਣੀ ਫ਼ੜ੍ਹ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਵਿਚ ਦੀ ਫਿਰ ਗਿਆ ਹੈ ਅਤੇ ਅਜੇ ਵੀ ਨੀਵੀਂਆਂ ਥਾਵਾਂ 'ਤੇ ਮੀਂਹ ਦਾ ਪਾਣੀ ਖੜ੍ਹਾ ਹੋਇਆ ਹੈ | ਜਿਸ ਕਰਕੇ ਕਿਸਾਨਾਂ ਦੇ ਚਿਹਰੇ ਉਤਰੇ ਹੋਏ ਹਨ | ਮੰਡੀ ਵਿਚ ਝੋਨੇ ਵੇਚਣ ਆਏ ਨਛੱਤਰ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਅਜੈਬ ਸਿੰਘ, ਪਰਸਾ ਸਿੰਘ ਅਤੇ ਦਿਲਬਾਗ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਮੰਡੀ ਦੇ ਫੜ ਵਿਚ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਆਪਣਾ ਝੋਨਾ ਫੜ ਦੇ ਨਾਲ ਲੱਗਦੀ ਸੜਕ 'ਤੇ ਲਾਹਿਆ ਸੀ ਅਤੇ ਰਾਤ ਸਮੇਂ ਮੀਂਹ ਪੈਣ ਕਾਰਨ ਮੰਡੀ ਦੇ ਫ਼ੜ ਵਿਚਲਾ ਪਾਣੀ ਸੜਕ ਤੇ ਆ ਗਿਆ ਤੇ ਨਿਕਾਸੀ ਨਾ ਹੋਣ ਕਾਰਨ ਢੇਰੀਆਂ 'ਚ ਵੜ੍ਹ ਗਿਆ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਝੋਨੇ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਬਹੁਤ ਯਤਨ ਕੀਤੇ ਪਰ ਪਾਣੀ ਨੇ ਉਨ੍ਹਾਂ ਦੀ ਪੇਸ਼ ਨਾ ਜਾਣ ਦਿੱਤੀ | ਕਿਸਾਨਾਂ ਨੇ ਕਿਹਾ ਕਿ ਮੀਂਹ ਪੈਣ ਕਾਰਨ ਜਿੱਥ ਮੰਡੀ ਵਿਚ ਝੋਨੇ ਦੇ ਖਰੀਦ ਕੰਮਾਂ ਵਿਚ ਸੁਸਤੀ ਆਵੇਗੀ ਉੱਥੇ ਖੇਤਾਂ ਵਿਚ 'ਚ ਖੜੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਦੀ ਕਟਾਈ ਵੀ ਪ੍ਰਭਾਵਿਤ ਹੋਵੇਗੀ ਕਿਉਂਕਿ ਫ਼ਸਲ ਗਿੱਲੀ ਹੋਣ ਕਾਰਨ ਕੰਬਾਇਨਾਂ ਚੱਲ ਨਹੀਂ ਸਕਣਗੀਆਂ | ਆੜਤੀਆਂ ਨੇ ਵੀ ਮਜ਼ਦੂਰਾਂ ਕੋਲੋ ਗਿੱਲੀਆਂ ਹੋਈਆਂ ਝੋਨੇ ਦੀਆਂ ਬੋਰੀਆਂ ਦੀ ਲੱਦ ਪਲੱਦ ਕਰਵਾਈ | ਕਿਸਾਨਾਂ ਨੇ ਮੰਡੀ ਬੋਰਡ ਤੋਂ ਮੰਗ ਕੀਤੀ ਕਿ ਮੰਡੀ 'ਚੋਂ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਮੀਂਹ ਪੈਣ ਸਮੇਂ ਪਾਣੀ ਇਕੱਠਾ ਹੋਣ ਦੀ ਮੁਸ਼ਕਿਲ ਤੋਂ ਕੁਝ ਬਚਾਅ ਹੋ ਸਕੇ |
ਕੋਟਕਪੂਰਾ, 24 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਕੇਂਦਰ ਸਰਕਾਰ ਦੁਆਰਾ ਪੰਜਾਬ, ਬੰਗਾਲ, ਆਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਵਧਾਏ ਜਾਣ ਖ਼ਿਲਾਫ਼ ਰੈਲੀ ...
ਜੈਤੋ, 24 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਜ਼ਿਲ੍ਹਾ ਫ਼ਰੀਦਕੋਟ ਕਾਂਗਰਸ ਐਸ.ਸੀ ਸੈਲ ਦੇ ਚੇਅਰਮੈਨ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਦੇ ਬਿੱਲ ਮਾਫ਼ ਕਰਕੇ ਇਤਿਹਾਸਕ ਫ਼ੈਸਲਾ ...
ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਫ਼ਰੀਦਕੋਟ ਫ਼ੇਰੀ ਦੌਰਾਨ ਬੀਤੀ ਸ਼ਾਮ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਐਸ.ਸੀ. ਅਤੇ ਜਨਰਲ ਕੈਟਾਗਰੀ ਦੀਆਂ ਮਹਿਲਾ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਆਪਣੇ ...
ਫ਼ਰੀਦਕੋਟ, 24 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਮਿਡਲ ਸਕੂਲ ਬੁਰਜ ਮਸਤਾ ਦੇ 25 ਸਾਲ ਪੂਰੇ ਹੋਣ 'ਤੇ ਸਕੂਲ ਅਧਿਆਪਕਾਂ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਬੁਰਜ ਮਸਤਾ ਨੇ ਸਕੂਲ ਦੀ 25ਵੀਂ ਵਰੇ੍ਹਗੰਢ ਮਨਾਈ ਗਈ | ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਸੁਧਾ ...
ਕੋਟਕਪੂਰਾ, 24 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਰੇਲਵੇ ਸਟੇਸ਼ਨ ਵਿਖੇ ਜੀ.ਆਰ.ਪੀ ਅਤੇ ਆਰ.ਪੀ.ਐਫ ਪੁਲਿਸ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮੁਸਾਫ਼ਿਰਾਂ ਦੇ ਸਮਾਨ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਸਬੰਧੀ ਐਸ.ਐਚ.ਓ ਸੁਖਦੇਵ ਸਿੰਘ ਲਾਡਾ, ...
ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਵਿਚ ਚੱਲ ਰਹੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵਲੋਂ ਆੜ੍ਹਤੀਆਂ, ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ...
ਪੰਜਗਰਾਈਾ ਕਲਾਂ, 24 ਅਕਤੂਬਰ (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੀ ਅਧਿਆਪਕਾ ਸ੍ਰੀਮਤੀ ਅਮਨਦੀਪ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ...
ਬਰਗਾੜੀ, 24 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮਾਰਕਫੈਡ ਪੰਜਾਬ ਦਾ ਚੇਅਰਮੈਨ ਬਣਾਏ ਜਾਣ 'ਤੇ ਪ੍ਰੀਤਪਾਲ ਸਿੰਘ ਬਰਾੜ ਸਰਪੰਚ ਬਰਗਾੜੀ, ਸੀਨੀਅਰ ਕਾਂਗਰਸੀ ਆਗੂ ਵਿੱਕੀ ਭਲੂਰੀਆ, ...
ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਬਿਜਲੀ ਬਿੱਲ ਮੁਆਫ਼ੀ ਤੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ, ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਵਿਖੇ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਦੇ ਪਵਿੱਤਰ ਦਿਹਾੜੇ 'ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ...
ਬਾਘਾ ਪੁਰਾਣਾ, 24 ਅਕਤੂਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੀ ਮੀਟਿੰਗ ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਬਬਲੂ ਰੋਡੇ ਦੀ ਪ੍ਰਧਾਨਗੀ ਹੇਠ ਬਾਘਾ ਪੁਰਾਣਾ ਵਿਖੇ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬਬਲੂ ਰੋਡੇ ਨੇ ਕਿਹਾ ਕਿ ਪੰਜਾਬ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰਪ੍ਰੀਤ ਸਿੰਘ ਧਾਲੀਵਾਲ ਵਿਦਿਆਰਥੀ ਐੱਮ.ਟੈੱਕ. ਭਾਗ-2 ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁੱਤਰ ਸ: ਜਗਰੂਪ ਸਿੰਘ ਧਾਲੀਵਾਲ ਵਾਸੀ ਪਿੰਡ ਹਰਾਜ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਅਚਾਨਕ ਸਦੀਵੀ ਵਿਛੋੜਾ ਦੇ ...
ਨਿਹਾਲ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਇੰਦਰਮੋਹਨ ਸਿੰਘ ਪੱਤੋ, ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਝੋਨੇ ਦੇ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗੇ ਜ਼ਿਲੇ੍ਹ ਦੇ ਪ੍ਰਸਿੱਧ ਗੀਤਕਾਰ ਅਤੇ ਕਵੀ ਦਰਸ਼ਨ ਦੋਸਾਂਝ ਦਾ ਪਹਿਲਾ ਕਾਵਿ ਸੰਗ੍ਰਹਿ 'ਮੈਨੂੰ ਤਲਾਸ਼ਾਂ ਤੇਰੀਆਂ' ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਕਰਵਾਏ ਭਰਵੇਂ ਸਮਾਗਮ ਵਿਚ ਕੌਮਾਂਤਰੀ ...
ਜੈਤੋ, 24 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪੁਰਾਤਨ ਪ੍ਰੰਪਰਾ ਦੇ ਅਨੁੁਸਾਰ ਪਤੀ ਦੀ ਲੰਮੀ ਉਮਰ ਲਈ ਸੁਹਾਗਣਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ | ਇਸ ਵਾਰ ਜੈਤੋ ਵਿਚ ਵੀ ਪਤਨੀਆਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ | ਇਸ ਦੌਰਾਨ ਦੁਪਹਿਰ ਤੋਂ ਬਾਅਦ ਤਿਆਰ ...
ਜੈਤੋ, 24 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋੜੀਕਪੂਰਾ ਦੇ ਸਮਾਜ ਸੇਵੀ ਆਗੂ ਮਨਿੰਦਰ ਅਰੋੜਾ ਅਤੇ ਪੰਜਾਬ ਸਪੇਸ ਚੈਨਲ ਦੀ ਪੂਰੀ ਟੀਮ ਵਲੋਂ ਕਰਨ ਗਿੱਲ, ਕਾਰਤਿਕ ਬਾਂਸਲ ਦਾ ਸ਼ੈਡੋ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਗੀਤ ਦੇ ਗੀਤਕਾਰ ਕਾਰਤਿਕ ਬਾਂਸਲ ਨੇ ...
ਕੋਟਕਪੂਰਾ, 24 ਅਕਤੂਬਰ (ਮੇਘਰਾਜ, ਮੋਹਰ ਸਿੰਘ ਗਿੱਲ)-ਯੂ.ਪੀ ਦੇ ਸ਼ਹਿਰ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਅੰਦੋਲਨ 'ਚ ਹਿੱਸਾ ਲੈਣ ਉਪਰੰਤ ਵਾਪਸ ਘਰਾਂ ਨੂੰ ਪਰਤ ਰਹੇ ਚਾਰ ਕਿਸਾਨਾਂ ਅਤੇ ਇਕ ਫ਼ੋਟੋ ਪੱਤਰਕਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ...
ਕੋਟਕਪੂਰਾ, 24 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਕਰੀਬੀ ਰਿਸ਼ਤੇਦਾਰ, ਪਿੰਡ ਔਲਖ ਦੇ ਸਾਬਕਾ ਸਰਪੰਚ ਜਸਵਿੰਦਰ ਕੌਰ ਦੇ ਪਤੀ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਔਲਖ ਦੇ ਵੱਡੇ ਭਰਾ ਜਗਦੀਸ਼ ਸਿੰਘ ਔਲਖ (66) ਪੁੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX