ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਅਸ਼ੋਕ ਬਾਂਸਲ)-ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਕਈ ਵਾਰ ਕੁਦਰਤੀ ਆਫ਼ਤਾਂ ਦੀ ਭੇਟ ਚੜ੍ਹ ਜਾਂਦੀ ਹੈ ਤੇ ਕਈ ਵਾਰ ਬੇਮੌਸਮੀ ਬਾਰਸ਼ ਵੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਤੇ ਹੁਣ ਝੋਨੇ ਦੀ ਪੱਕੀ ਫ਼ਸਲ 'ਤੇ ਬੀਤੇ ਕੱਲ੍ਹ ਪੰਜਾਬ ਦੇ ਵੱਖ-ਵੱਖ ਖ਼ਿੱਤਿਆਂ 'ਚ ਬੇਮੌਸਮੀ ਬਾਰਸ਼ ਤੇ ਗੜੇਮਾਰੀ ਹੋਣ ਕਾਰਨ ਵੱਡੇ ਪੱਧਰ 'ਤੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ | ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹੇ ਅੰਦਰ ਵੱਡੀ ਮੰਡੀ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਕਸਬਿਆਂ ਵਿਚ 108 ਖ਼ਰੀਦ ਕੇਂਦਰ ਹੋਰ ਚੱਲ ਰਹੇ ਹਨ ਤੇ ਅੱਜ ਮੋਗਾ ਮੰਡੀ ਦਾ ਦੌਰਾ ਕਰਨ 'ਤੇ ਵੇਖਿਆ ਕਿ ਰਾਤ ਪਈ ਹਲਕੀ ਬਾਰਸ਼ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਪੁੱਜਾ ਤੇ ਕੰਮਕਾਜ ਆਮ ਵਾਂਗ ਹੀ ਮੰਡੀ ਵਿਚ ਚੱਲ ਰਿਹਾ ਸੀ | ਹਲਕੀ ਬਾਰਸ਼ ਆਉਂਦਿਆਂ ਹੀ ਮੰਡੀ ਵਿਚ ਕੰਮ ਕਰ ਰਹੇ ਮਜ਼ਦੂਰਾਂ ਵਲੋਂ ਫ਼ੌਰੀ ਹੀ ਝੋਨੇ ਦੀਆਂ ਢੇਰੀਆਂ ਢੱਕ ਦਿੱਤੀਆਂ ਗਈਆਂ ਜਿਸ ਨਾਲ ਨੁਕਸਾਨ ਹੋਣੋਂ ਪੂਰੀ ਤਰ੍ਹਾਂ ਬਚ ਗਿਆ | ਇਸ ਸਬੰਧੀ ਮੰਡੀ ਵਿਚ ਜਾ ਕੇ ਪਿੰਡ ਧੱਲੇਕੇ ਨਿਵਾਸੀ ਲਛਮਣ ਸਿੰਘ, ਦਲੀਪ ਸਿੰਘ ਤੇ ਜਗਸੀਰ ਸਿੰਘ ਖੋਸਾ ਕੋਟਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਲਕੀ ਬਾਰਸ਼ ਨਾਲ ਭਾਵੇਂ ਝੋਨੇ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਟਾਈ ਜ਼ਰੂਰ ਦੋ ਦਿਨ ਲੇਟ ਹੋ ਗਈ ਹੈ ਪਰ ਇਸ ਨਾਲ ਜ਼ਿਆਦਾ ਫ਼ਰਕ ਨਹੀਂ ਪਵੇਗਾ ਕਿਉਂਕਿ ਮੰਡੀਆਂ ਵਿਚ ਆਉਣ ਸਾਰ ਹੀ ਝੋਨੇ ਦੀ ਖ਼ਰੀਦ ਹੋ ਰਹੀ ਹੈ ਕਿਉਂਕਿ ਇਸ ਵਾਰ ਝੋਨੇ ਦੀ ਕੁਆਲਿਟੀ ਵੀ ਵਧੀਆ ਹੈ | ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 2 ਲੱਖ 421 ਮੀਟਰਿਕ ਟਨ ਆਮਦ ਹੋਈ ਹੈ ਤੇ 1 ਲੱਖ 80 ਹਜ਼ਾਰ 547 ਮੀਟਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ ਤੇ 1 ਲੱਖ 491 ਮੀਟਰਿਕ ਟਨ ਦੀ ਚੁਕਾਈ ਵੀ ਨਾਲੋਂ-ਨਾਲ ਕਰਵਾ ਦਿੱਤੀ ਹੈ ਤੇ 20 ਹਜ਼ਾਰ ਮੀਟਰਿਕ ਟਨ ਝੋਨਾ ਮੰਡੀ ਵਿਚ ਪਿਆ ਹੈ ਜਿਸ ਦਾ ਭਾਅ ਲਗਾਉਣਾ ਬਾਕੀ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ 90 ਫ਼ੀਸਦੀ ਝੋਨਾ ਸੁੱਕਾ ਹੀ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਨਮੀ ਯੰਤਰਾਂ ਨਾਲ ਨਮੀ ਚੈੱਕ ਕੀਤੀ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਸੁਕਾ ਕੇ ਹੀ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ 'ਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ | ਇਸ ਸਬੰਧੀ ਆੜ੍ਹਤੀਆ ਵਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਝੋਨਾ ਕੁਆਲਿਟੀ ਪੱਖੋਂ ਵੀ ਵਧੀਆ ਹੈ ਤੇ ਕਿਸਾਨਾਂ ਵਲੋਂ ਵੀ ਸੁੱਕਾ ਝੋਨਾ ਲਿਆਂਦਾ ਜਾ ਰਿਹਾ ਹੈ | ਭਾਵੇਂ ਕਿ ਪਿਛਲੇ ਸਾਲ ਹਾੜੀ ਦੀ ਫ਼ਸਲ ਵੇਲੇ ਬਾਰਦਾਨਾ ਘੱਟ ਹੋਣ ਕਰ ਕੇ ਕਈ ਮੁਸ਼ਕਲਾਂ ਆਈਆਂ ਸਨ ਪਰ ਇਸ ਵਾਰ ਬਾਰਦਾਨੇ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈ |
ਨਿਹਾਲ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਇੰਦਰਮੋਹਨ ਸਿੰਘ ਪੱਤੋ, ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਝੋਨੇ ਦੇ ...
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਵਲੋਂ ਖੱਤਰੀ ਭਵਨ ਮੋਗਾ ਵਿਖੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਅਗਵਾਈ ਹੇਠ ਦੀ ਲਰਨਿੰਗ ਫ਼ੀਲਡ ਗਲੋਬਲ ਸਕੂਲ ਮੋਗਾ ਦੇ ਵਿਦਿਆਰਥੀ ਤਣਵ ਢੰਡ ਨੂੰ ਤਾਈਕਵਾਡੋ ...
ਮੋਗਾ, 24 ਅਕਤੂਬਰ (ਅਸ਼ੋਕ ਬਾਂਸਲ)-ਬਾਹਰਲੇ ਸੂਬਿਆਂ ਤੋਂ ਖਰੀਦੀ ਬਾਸਮਤੀ ਨੂੰ ਪੰਜਾਬ ਵਿਚ ਦਾਖਲਾ ਨਾ ਦੇਣ ਤੇ ਬਾਸਮਤੀ ਮਿਲਰਜ਼ 'ਤੇ ਐਕਸਪੋਰਟਰਾਂ ਵਲੋਂ ਪੰਜਾਬ ਵਿਚ ਵੀ ਬਾਸਮਤੀ ਖ਼ਰੀਦ ਕਰਨ ਤੋਂ ਹੱਥ ਖਿੱਚ ਲਏ ਹਨ ਤੇ ਹੜਤਾਲ ਕਰ ਦਿੱਤੀ | ਇਸ ਸਬੰਧੀ ਜਾਣਕਾਰੀ ...
ਬਾਘਾ ਪੁਰਾਣਾ, 24 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਬਾਘਾ ਪੁਰਾਣਾ 'ਚ ਵਿਦਿਆਰਥੀਆਂ ਨੂੰ ਫਾਇਰਲੈਸ ਕੁਕਿੰਗ ਐਕਟੀਵਿਟੀ ਕਰਵਾਈ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਲਾਲ ਗਰਗ, ਮੈਨੇਜਰ ਮੈਡਮ ਜੀਨਮ ਗਰਗ, ਪਿ੍ੰਸੀਪਲ ...
ਬਾਘਾ ਪੁਰਾਣਾ, 24 ਅਕਤੂਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੀ ਮੀਟਿੰਗ ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਬਬਲੂ ਰੋਡੇ ਦੀ ਪ੍ਰਧਾਨਗੀ ਹੇਠ ਬਾਘਾ ਪੁਰਾਣਾ ਵਿਖੇ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬਬਲੂ ਰੋਡੇ ਨੇ ਕਿਹਾ ਕਿ ਪੰਜਾਬ ...
ਮੋਗਾ, 24 ਅਕਤੂਬਰ (ਗੁਰਤੇਜ ਸਿੰਘ)-ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡ ਇੰਦਰਗੜ੍ਹ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਕੰਨਾਂ 'ਚੋਂ ਵਾਲੀਆਂ ਅਤੇ ਬੈਗ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਪੁਲਿਸ ਵਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ...
ਨਿਹਾਲ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਬਾਰੇਵਾਲਾ ਵਿਖੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਲੋਂ 'ਮਸਜਿਦ -ਏ-ਗਫ਼ੂਰ ਬਾਕਾ' ਦਾ ਨਿਰਮਾਣ ਕਰਨ ਲਈ ਨੀਂਹ ਪੱਥਰ ਆਪਣੇ ...
ਸਮਾਧ ਭਾਈ, 24 ਅਕਤੂਬਰ (ਰਾਜਵਿੰਦਰ ਰੌਂਤਾ)-ਬਾਬਾ ਭਜਨ ਸਿੰਘ ਪਟਿਆਲਾ ਵਾਲਿਆਂ ਵਲੋਂ ਚਲਾਈ ਜਾ ਰਹੀ ਸਿੱਖਿਆ ਸੰਸਥਾ ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਲੋਂ ਸ਼ਿਮਲਾ ਵਿਖੇ ਸਕਾਊਟ ਗਾਈਡ ਦਾ ਹਾਇਕਿੰਗ ਐਂਡ ਟਰੈਕਿੰਗ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਨੌਵੀਂ ...
ਨਿਹਾਲ ਸਿੰਘ ਵਾਲਾ, 24 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਉਸਾਰੀ ਅਧੀਨ ਮੋਗਾ-ਬਰਨਾਲਾ ਰਾਸ਼ਟਰੀ ਮਾਰਗ ਲਈ ਜ਼ਮੀਨ ਅਕਵਾਇਰ ਦੇ ਮੁਆਵਜ਼ੇ ਦੇ ਚੈੱਕ ਲੈਣ ਲਈ ਪਿੰਡ ਮਾਛੀਕੇ ਵਿਖੇ ਪਿਛਲੇ ਪੰਦਰਾਂ ਦਿਨਾਂ ਤੋਂ ਲੱਗੇ ਹੋਏ ਦਿਨ ਰਾਤ ਦੇ ਪੱਕੇ ਧਰਨੇ ਨੂੰ ਰਾਤ ਸਮੇਂ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਈ ਅਧਿਕਾਰੀ ਇਤਿਹਾਸ ਦਾ ਅਹਿਮ ਪਾਤਰ ਬਣ ਜਾਂਦੇ ਹਨ, ਪਟਿਆਲਾ ਦੇ ਡੀ.ਸੀ. ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਵਿਚ ਅਜਿਹੀ ਮਿਸਾਲ ਕਾਇਮ ਕੀਤੀ ਹੈ | ਇੱਥੇ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਇੱਥੇ ਸਾਢੇ ਤਿੰਨ ...
ਮੋਗਾ, 24 ਅਕਤੂਬਰ (Ðਅਸ਼ੋਕ ਬਾਂਸਲ)- ਅੱਜ ਧਰਮ ਰਕਸ਼ਾ ਸੇਵਾ ਮੰਚ ਮੈਂਬਰਾਂ ਵਲੋਂ ਦੀਵਾਲੀ 'ਤੇ ਸੰਸਥਾ ਵਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਇਕ ਮੀਟਿੰਗ ਸਰਪ੍ਰਸਤ ਜਸਵੰਤ ਰਾਏ ਆਨੰਦ, ਚੇਅਰਮੈਨ ਸੁਰਿੰਦਰ ਗੁੱਲੂ, ਪ੍ਰਧਾਨ ਸੋਨੂੰ ਅਰੋੜਾ ਤੇ ਜਰਨਲ ਸਕੱਤਰ ਨਾਨਕ ...
ਫ਼ਤਿਹਗੜ੍ਹ ਪੰਜਤੂਰ, 24 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਹਰ ਵਰਗ ਦੀ ਭਲਾਈ ਲਈ ਸਰਗਰਮ ਹੈ ਜਿਸ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਇਕ ਮਹੀਨੇ ਦੇ ਕਾਰਜਕਾਲ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਪੰਜਾਬ ...
ਕੋਟ ਈਸੇ ਖਾਂ, 24 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ ਅਤੇ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਅਤੇ ਬਾਬਾ ਕੁੰਦਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਵਿਚ ਸੰਤ ਕਾਰਜ ...
ਮੋਗਾ, 24 ਅਕਤੂਬਰ (ਗੁਰਤੇਜ ਸਿੰਘ)-ਗੀਤਾ ਭਵਨ ਮੋਗਾ ਤੇ ਸ੍ਰੀ ਪਾਵਨ ਧਾਮ ਹਰਿਦੁਆਰ ਦੇ ਸੰਚਾਲਕ ਸਵਾਮੀ ਸਹਿਜ ਪ੍ਰਕਾਸ਼ ਦੇ ਬ੍ਰਹਮਲੀਨ ਹੁੰਦਿਆਂ ਹੀ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਵੀ ਵਿਵਾਦਾਂ ਦੇ ਘੇਰੇ ਵਿਚ ਉਸ ਸਮੇਂ ਆ ਗਈਆਂ ਸਨ ਜਦੋਂ ਅੰਤਿਮ ਸਮੇਂ ਸਵਾਮੀ ...
ਮੋਗਾ, 24 ਅਕਤੂਬਰ (ਗੁਰਤੇਜ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਸੁਖ ਗਿੱਲ ਸਿੰਘਾਂਵਾਲਾ ਤੇ ਗੋਪੀ ਚੜਿੱਕ ਵਲੋਂ ਆਪਣੇ ਦਰਜਨਾਂ ਸਾਥੀਆਂ ਨਾਲ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਚੱਲਣ ਦਾ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਦੇ ਵਾਰਡ ਨੰਬਰ 3 ਵਿਖੇ ਮਨਜੀਤ ਸਿੰਘ ਮਾਨ ਸੂਬਾ ਪੰਜਾਬ ਕਾਂਗਰਸ ਅਤੇ ਵਾਰਡ ਨੰਬਰ 3 ਦੇ ਕੌਂਸਲਰ ਬੀਬੀ ਅਮਨਪ੍ਰੀਤ ਕੌਰ ਮਾਨ ਨੇ ਗਲੀ ਨੰਬਰ 1 ਜੁਝਾਰ ਨਗਰ ਵਿਖੇ ਪ੍ਰੀਮੈਕਸ ਨਾਲ ਸੜਕ ਬਣਾਉਣ ਦਾ ਕੰਮ ...
ਫ਼ਤਿਹਗੜ੍ਹ ਪੰਜਤੂਰ, 24 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਰਾਊਵਾਲਾ ਮੇਲਕ ਕੰਗਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਵਿਖੇ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਦੇ ਪਵਿੱਤਰ ਦਿਹਾੜੇ 'ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ...
ਬਾਘਾ ਪੁਰਾਣਾ, 24 ਅਕਤੂਬਰ (ਕਿ੍ਸ਼ਨ ਸਿੰਗਲਾ)-ਸਰਕਾਰ ਵਲੋਂ ਸਾਉਣੀ ਰੁੱਤ ਦੀ ਮੁੱਖ ਫ਼ਸਲ ਝੋਨੇ ਦੀ ਖ਼ਰੀਦ ਤੋਂ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਜਲਜੋਧਨ ਸਿੰਘ ਜੋਧਾ ਬਰਾੜ ਨੇ ਅੱਜ ਮਾਰਕੀਟ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਸੰਸਕਿ੍ਤੀ ਦੇ ਚਾਵਾਂ ਅਤੇ ਮਲਾਰਾਂ ਵਾਲੇ ਤਿਉਹਾਰ ਕਰਵਾ ਚੌਥ ਦੇ ਪਵਿੱਤਰ ਦਿਹਾੜੇ 'ਤੇ ਸਮੂਹ ਅਕਾਲੀ ਕੌਂਸਲਰਾਂ ਨੇ ਵਿਸ਼ੇਸ਼ ਸਮਾਗਮ ਕਰਵਾਇਆ | ਡੇ ਟੂਡੇ ਸ਼ੋ ਰੂਮ 'ਤੇ ਕੌਂਸਲਰ ਗੌਰਵ ਗੁੱਡੂ ਗੁਪਤਾ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਹਲਕੇ ਦਾ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਹਲਕੇ ਵਿਚ ਆਪਣੇ ਵਰਕਰਾਂ ਤੇ ਆਗੂਆਂ ਕੋਈ ਮਜ਼ਬੂਤ ਪਕੜ ਨਹੀਂ ਬਣਾ ਸਕਿਆ ਤੇ ਉਹ ਆਪਣਾ ਆਧਾਰ ਵੀ ਪੂਰੀ ਤਰ੍ਹਾਂ ਗਵਾ ਚੁੱਕਾ ਹੈ ਜਿਸ ਕਾਰਨ ਵੱਡੇ-ਵੱਡੇ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗੇ ਜ਼ਿਲੇ੍ਹ ਦੇ ਪ੍ਰਸਿੱਧ ਗੀਤਕਾਰ ਅਤੇ ਕਵੀ ਦਰਸ਼ਨ ਦੋਸਾਂਝ ਦਾ ਪਹਿਲਾ ਕਾਵਿ ਸੰਗ੍ਰਹਿ 'ਮੈਨੂੰ ਤਲਾਸ਼ਾਂ ਤੇਰੀਆਂ' ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਕਰਵਾਏ ਭਰਵੇਂ ਸਮਾਗਮ ਵਿਚ ਕੌਮਾਂਤਰੀ ...
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਮੋਗਾ ਬਲਾਕ 2 ਪ੍ਰਧਾਨ ਸੁਖਪਾਲਜੀਤ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵਲੋਂ 31 ...
ਕੋਟ ਈਸੇ ਖਾਂ, 24 ਅਕਤੂਬਰ (ਨਿਰਮਲ ਸਿੰਘ ਕਾਲੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਨਿਹੰਗ ਸਿੰਘ ਵਿਖੇ ਜਗਜੀਤ ਸਿੰਘ ਖੋਸਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਸ਼ਾਹ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਗਿਆਰ੍ਹਵੀਂ ਜਮਾਤ ਦੇ 'ਬਿਊਟੀ ਐਂਡ ਵੈਲਨੈਸ' ਵਿਸ਼ਾ ਚੁਣਨ ਵਾਲੇ ਵਿਦਿਆਰਥੀਆਂ ਨੇ ਇਸ ਵਿਸ਼ੇ 'ਤੇ ਪ੍ਰੈਕਟੀਕਲ ਤਹਿਤ ਕਰਵਾ ਚੌਥ ਦੇ ਤਿਉਹਾਰ ਮੌਕੇ ਆਪਣੇ ਅਧਿਆਪਕਾਂ ਲਈ ਆਪਣੀਆਂ ...
ਨਿਹਾਲ ਸਿੰਘ ਵਾਲਾ, 24 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਮੰਤਵ ਨਾਲ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ¢ ਅਧਿਆਪਕਾਂ ਅਤੇ ...
ਕੋਟ ਈਸੇ ਖਾਂ, 24 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਹਿੰਦੂ ਧਰਮ ਅਨੁਸਾਰ ਸੁਹਾਗ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਤਿਉਹਾਰ ਕਰਵਾ ਚੌਥ ਅੱਜ ਮਹਿਲਾਵਾਂ ਵਲੋਂ ਧੀਰ ਫਾਰਮ ਮੋਗਾ ਰੋਡ ਕੋਟ ਈਸੇ ਖਾਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਡਾ. ...
ਮੋਗਾ, 24 ਅਕਤੂਬਰ (ਅਸ਼ੋਕ ਬਾਂਸਲ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਪਿ੍ੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਅਰੋੜਾ ਬਰਾਦਰੀ ਦੇ ਸਹਿਯੋਗ ਨਾਲ ...
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਭਵਨ ਮੋਗਾ ਵਿਖੇ ਬਣਨ ਵਾਲੇ ਮੇਨ ਹਾਲ ਦੀ ਨੀਂਹ ਅਰਦਾਸ ਕਰਨ ਉਪਰੰਤ ਡਾ. ਹਰਜੋਤ ਕਮਲ ਸਿੰਘ ਹਲਕਾ ਵਿਧਾਇਕ ਮੋਗਾ ਨੇ ਰੱਖੀ | ਇਸ ਮੌਕੇ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆ ਨੇ ...
ਮੋਗਾ, 24 ਅਕਤੂਬਰ (ਗੁਰਤੇਜ ਸਿੰਘ)-ਪਿੰਡ ਸਲੀਣਾ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ ਤੇ ਕ੍ਰਮਵਾਰ ਚੁਣੇ ਗਏ ਅਹੁਦੇਦਾਰਾਂ ਵਿਚ ਤਰਸੇਮ ਸਿੰਘ ਤੂਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ ਜਦ ਕਿ ਮੀਤ ਪ੍ਰਧਾਨ ਰਾਜਵਿੰਦਰ ਸਿੰਘ ...
ਨਿਹਾਲ ਸਿੰਘ ਵਾਲਾ, 24 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰ ਵਲੋਂ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ ਖਪਤਕਾਰਾਂ ਦੇ ਬਿਜਲੀ ਬਿੱਲ ਦੇ ਬਕਾਏ ਮੁਆਫ਼ ਕਰਨ ਦੇ ਬਾਵਜੂਦ 1 ਕਿੱਲੋਵਾਟ ਤੱਕ ਦੇ ਲੋਡ ਵਾਲੇ ਗ਼ਰੀਬ ਪਰਿਵਾਰਾਂ ਦੇ ਬਕਾਏ ਮੁਆਫ਼ ਕਰਨ ਦੀ ਬਜਾਏ ਵੱਡੀਆਂ ...
ਕੋਟ ਈਸੇ ਖਾਂ, 24 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਮਿਡ ਡੇ ਮੀਲ ਕੁੱਕ ਯੂਨੀਅਨ (ਇੰਟਕ) ਸਬੰਧਿਤ ਦੀ ਮਹੀਨੇਵਾਰ ਮੀਟਿੰਗ ਅਮਰਜੀਤ ਕੌਰ ਸੂਬਾ ਜ. ਸਕੱਤਰ ਦੀ ਅਗਵਾਈ ਹੇਠ ਸ. ਸੀਨੀ. ਸੈਕ. ਸਕੂਲ (ਕੰਨਿ੍ਹਆਂ) ਕੋਟ ਈਸੇ ਖਾਂ ਵਿਖੇ ਹੋਈ | ਇਸ ਸਮੇਂ ਸੂਬਾ ...
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਮੋਗਾ ਸ਼ਹਿਰ ਦੇ ਚੜਿੱਕ ਰੋਡ 'ਤੇ ਬਸਤੀ ਮੋਹਨ ਸਿੰਘ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 29, 30, 31 ਦੇ ਵਸਨੀਕਾਂ ਲਈ ਸੁਵਿਧਾ ਕੈਂਪ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਆਦੇਸ਼ਾਂ 'ਤੇ ...
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਿਖੇ ਸੁਹਾਗਣਾਂ ਦੇ ਤਿਉਹਾਰ ਕਰਵਾ-ਚੌਥ ਸਬੰਧੀ ਬੱਚਿਆਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸਕੂਲ ਦੇ ਲਾਲ, ਹਰਾ, ਪੀਲਾ ਤੇ ਨੀਲਾਂ ਹਾਊਸ ਦੀਆਂ ਲੜਕੀਆਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX