ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਦੇਰ ਰਾਤ ਤੋਂ ਸੰਗਰੂਰ 'ਚ ਹੋ ਰਹੀ ਤੇਜ਼ ਬਰਸਾਤ ਦਾ ਜਿੱਥੇ ਝੋਨੇ ਦੀ ਵਾਢੀ ਉੱਤੇ ਵੱਡਾ ਅਸਰ ਦੇਖਣ ਨੂੰ ਮਿਲਿਆ ਉੱਥੇ ਫਸਲ ਦੇ ਖਰੀਦ ਪ੍ਰਬੰਧ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ। ਸਥਾਨਕ ਅਨਾਜ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੋਮਨਾਥ ਸੋਮਾ ਨੇ ਦੱਸਿਆ ਕਿ ਰਾਤ ਤੋਂ ਹੋ ਰਹੀ ਬਰਸਾਤ ਨੇ ਅੱਜ ਖਰੀਦ ਪ੍ਰਬੰਧ ਤਕਰੀਬਨ ਠੱਪ ਕਰ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਵਲੋਂ ਤਰਪਾਲਾਂ ਆਦਿ ਦਾ ਪਹਿਲਾਂ ਹੀ ਅਗਾਊ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਆੜ੍ਹਤੀਆ ਨੇ ਵੀ ਨਿੱਜੀ ਫੜਾ ਉੱਤੇ ਬਰਸਾਤ ਤੋਂ ਬਚਾਓ ਲਈ ਵੱਖਰੇ ਪ੍ਰਬੰਧ ਕੀਤੇ ਹੋਏ ਸਨ। ਸੋਮਾ ਨੇ ਪ੍ਰਸ਼ਾਸ਼ਨ ਤੋਂ ਇਹ ਵੀ ਮੰਗ ਕੀਤੀ ਕਿ ਬਰਸਾਤਾਂ ਕਾਰਨ ਝੋਨੇ ਦੀ ਖਰੀਦ ਵਿਚ ਮਾਊਸਚਰ ਤੋਂ ਛੋਟ ਦਿੱਤੀ ਜਾਵੇ।
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਖੇਤਾਂ 'ਚ ਹੋ ਰਹੀ ਝੋਨੇ ਦੀ ਕਟਾਈ ਅਤੇ ਮੰਡੀਆਂ 'ਚ ਖ਼ਰੀਦ ਦਾ ਕੰਮ ਇਕ ਵਾਰ ਤਾਂ ਠੱਪ ਹੋ ਗਿਆ ਹੈ। ਸਥਾਨਕ ਅਨਾਜ ਮੰਡੀ 'ਚ ਭਾਵੇਂ ਪੰਜਾਬ ਮੰਡੀ ਬੋਰਡ ਅਤੇ ਮਾਰਕਿਟ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਮੰਡੀ ਵਿਚ ਵਿਕਣ ਆਏ ਕਿਸਾਨਾਂ ਦੇ ਝੋਨੇ ਦੀਆਂ ਢੇਰੀਆਂ 'ਤੇ ਆੜ੍ਹਤੀਆਂ ਵਲੋਂ ਤਰਪਾਲਾਂ ਪਾਈਆਂ ਹੋਈਆਂ ਸਨ ਪਰ ਲਗਾਤਾਰ ਜ਼ਿਆਦਾ ਬਾਰਸ਼ ਹੋਣ ਕਾਰਨ ਅਤੇ ਪਾਣੀ ਦੀ ਸਮੇਂ ਸਿਰ ਨਿਕਾਸੀ ਨਾਂ ਹੋਣ ਕਾਰਨ ਮੰਡੀ ਦੀਆਂ ਸੜਕਾਂ 'ਤੇ ਕਾਫੀ ਪਾਣੀ ਖੜ੍ਹ ਗਿਆ, ਜਿਸ ਕਾਰਨ ਮੰਡੀ 'ਚ ਫੜ ਤੋਂ ਹੇਠ ਅਤੇ ਸੜਕਾਂ ਕਿਨਾਰੇ ਪਈਆਂ ਝੋਨੇ ਦੀਆਂ ਢੇਰੀਆਂ ਪਾਣੀ 'ਚ ਡੁੱਬ ਗਈਆਂ। ਆਪਣੀਆਂ ਝੋਨੇ ਦੀਆਂ ਢੇਰੀਆਂ 'ਚੋਂ ਮੀਂਹ ਦਾ ਪਾਣੀ ਕੱਢ ਰਹੇ ਕਿਸਾਨ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਸਨ ਉੱਥੇ ਹੀ ਉਨ੍ਹਾਂ ਦੇ ਚਿਹਰੇ 'ਤੇ ਚਿੰਤਾ ਸਪਸ਼ਟ ਨਜ਼ਰ ਆ ਰਹੀ ਸੀ। ਖ਼ਾਸ ਗੱਲ ਜੋ ਵੇਖਣ ਨੂੰ ਮਿਲੀ ਉਹ ਇਹ ਕਿ ਸਥਾਨਕ ਮੰਡੀ ਵਿਚੋਂ ਵੱਖ-ਵੱਖ ਏਜੰਸੀਆਂ ਵਲੋਂ ਖ਼ਰੀਦ ਕੀਤੇ ਗਏ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਵਰ੍ਹਦੇ ਮੀਂਹ ਵਿਚ ਹੀ ਭਿੱਜਦੀਆਂ ਰਹੀਆਂ। ਜਿਨ੍ਹਾਂ ਦੀ ਨਾਂ ਹੀ ਕਿਸੇ ਆੜ੍ਹਤੀਏ ਅਤੇ ਨਾ ਹੀ ਕਿਸੇ ਖ਼ਰੀਦ ਏਜੰਸੀ ਦੇ ਅਧਿਕਾਰੀ ਨੇ ਗ਼ੌਰ ਕੀਤੀ। ਉਧਰ ਜਿੱਥੇ ਅੱਜ ਦੇ ਪਏ ਭਾਰੀ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜਨ ਨਾਲ ਪੱਕ ਚੁੱਕੀ ਝੋਨੇ ਦੀ ਫ਼ਸਲ ਦੀ ਕਟਾਈ ਕਈ ਦਿਨ ਪਛੜ ਗਈ ਉੱਥੇ ਹੀ ਕਣਕ ਦੀ ਬਿਜਾਈ ਵੀ ਲੇਟ ਹੋ ਗਈ ਹੈ। ਜਿਸ ਕਾਰਨ ਝੋਨੇ ਦੀ ਕਟਾਈ ਅਤੇ ਖ਼ਰੀਦ ਦਾ ਇਕ ਦਮ ਜੋਰ ਪੈਣ ਕਰ ਕੇ ਕੰਬਾਈਨਾਂ ਅਤੇ ਮਜ਼ਦੂਰਾਂ ਦੀ ਘਾਟ ਪੈ ਜਾਵੇਗੀ ਉੱਥੇ ਹੀ ਮੰਡੀਆਂ ਵਿਚ ਵੀ ਭੀੜ ਇਕੱਠੀ ਹੋ ਜਾਵੇਗੀ।
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ)-ਕੇਂਦਰੀ ਹਕੂਮਤ ਦੇ ਨਾਲ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਮੱਥਾ ਲਾਈ ਬੈਠੇ ਪੰਜਾਬ ਦੇ ਸੰਘਰਸ਼ੀ ਅਤੇ ਸਿਰੜੀ ਕਿਸਾਨ ਨੂੰ ਨਾਲ ਹੀ ਕੁਦਰਤ ਦੀ ਕਰੋਪੀ ਦਾ ਵੀ ਬੇਹੱਦ ਸਾਹਮਣਾ ਕਰਨਾ ਪੈ ਰਿਹਾ ਹੈ । ਬੀਤੀ ਅੱਧੀ ਰਾਤ ਤੋਂ ਬਾਅਦ ਹੋਈ ਮੋਹਲੇਧਾਰ ਬਾਰਸ਼ ਅਤੇ ਤੇਜ਼ ਹਨ੍ਹੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਨੂੰ ਬੁਰੀ ਤਰ੍ਹਾਂ 'ਮਧੋਲਣ' ਤੋਂ ਬਾਅਦ ਕਿਸਾਨਾਂ ਦੇ ਆਪਣੇ ਪਰਿਵਾਰਾਂ ਨੂੰ ਪਾਲਨ ਦੇ ਲਈ ਸੰਜੋਏ 'ਸੁਨਹਿਰੀ ਸੁਪਨਿਆਂ' ਤੇ ਪਾਣੀ ਫੇਰ ਦਿੱਤਾ। ਲਗਪਗ 2 ਘੰਟੇ ਹੋਈ ਜ਼ਬਰਦਸਤ ਬਾਰਸ਼ ਨੇ ਜਿੱਥੇ ਬਾਸਪਤੀ ਝੋਨੇ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਜ਼ਮੀਨ ਤੇ ਵਿਛਾ ਦਿੱਤਾ ਉੱਥੇ ਹੀ ਪੂਸਾ 44 ਸਮੇਤ ਹੋਰਨਾਂ ਝੋਨੇ ਦੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ। ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਫੱਲੇਵਾਲ ਰਟੋਲ, ਨਰਿੰਦਰ ਸਿੰਘ, ਗੁਰਜੰਟ ਸਿੰਘ, ਪਰਗਟ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਕਈ ਪਿੰਡਾਂ ਅੰਦਰ ਭਾਰੀ ਮੀਂਹ ਅਤੇ ਤੇਜ਼ ਝੱਖੜ ਦੇ ਨਾਲ ਹਲਕੀ ਗੜੇਮਾਰੀ ਕਾਰਨ ਝੋਨੇ ਦੇ ਛਿੱਟਿਆਂ ਵਿਚਲੇ ਦਾਣੇ ਵੱਡੀ ਮਾਤਰਾ ਵਿਚ ਧਰਤੀ ਤੇ ਡਿਗ ਪਏ। ਪਿਛਲੇ 2 ਕੁ ਦਿਨਾਂ ਤੋਂ ਪੰਜਾਬ ਅੰਦਰ ਝੋਨੇ ਦੀ ਅਗੇਤੀ ਫ਼ਸਲ ਦੀ ਵਢਾਈ ਵੱਡੀ ਮਾਤਰਾ ਵਿਚ ਹੋਣ ਲੱਗੀ ਸੀ ਜਿਸ ਕਾਰਨ ਮੀਂਹ ਦੇ ਚੱਲਦਿਆਂ ਹੁਣ ਵਢਾਈ ਵੀ ਰੁਕ ਜਾਵੇਗੀ। ਝੋਨੇ ਦੀ ਫ਼ਸਲ ਤੋਂ ਇਲਾਵਾ ਕਿਸਾਨਾਂ ਵਲੋਂ ਪਸ਼ੂਆਂ ਲਈ ਤਾਜ਼ੇ ਬੀਜੇ ਬਰਸੀਮ ਨੂੰ ਵੀ ਭਾਰੀ ਮੀਂਹ ਦੀ ਜ਼ਬਰਦਸਤ ਮਾਰ ਪਈ। ਉੱਧਰ ਜਿਹੜੇ ਕਿਸਾਨਾਂ ਵਲੋਂ ਆਪਣੇ ਝੋਨੇ ਨੂੰ ਵੱਢ ਕੇ ਮੰਡੀਆਂ ਵਿਚ ਢੇਰੀ ਕੀਤਾ ਗਿਆ ਸੀ ਉਹ ਵੀ ਮੀਂਹ ਦੀ ਲਪੇਟ ਤੋਂ ਬਚ ਨਾ ਸਕੇ ਤੇ ਰੱਜ ਕੇ ਖੁਆਰ ਹੋਏ। ਭਾਰੀ ਮੀਂਹ ਦੌਰਾਨ ਇਲਾਕੇ ਦੀਆਂ ਖ਼ਾਨਪੁਰ, ਮੰਨਵੀ, ਬੇਗੋਵਾਲ, ਕੁੱਪ ਕਲਾਂ, ਸਰੌਦ, ਫਲੌਡ ਸਮੇਤ ਬਹੁਤ ਸਾਰੀਆਂ ਮੰਡੀਆਂ (ਬਾਕੀ ਸਫ਼ਾ 7 'ਤੇ)
ਸਫ਼ਾ 6 ਦੀ ਬਾਕੀ
ਅੰਦਰ ਜਿੱਥੇ ਝੋਨੇ ਦੀਆਂ ਢੇਰੀਆਂ ਭਿੱਜਦੀਆਂ ਰਹੀਆਂ ਉੱਥੇ ਹੀ ਸਰਕਾਰ ਦੀ ਖ਼ਰੀਦ ਕੀਤੀ ਫ਼ਸਲ ਵੀ ਬੁਰੀ ਤਰ੍ਹਾਂ ਸਲ੍ਹਾਬੀ ਗਈ। ਹੈਰਾਨੀ ਇਸ ਗੱਲ ਦੀ ਹੈ ਕਿ ਹਰ ਵਰ੍ਹੇ ਸਰਕਾਰ ਵਲੋਂ ਖ਼ਰੀਦ ਕੇਂਦਰਾਂ ਅੰਦਰ ਵੱਡੀ ਪੱਧਰ 'ਤੇ ਪ੍ਰਬੰਧਾਂ ਦੀਆਂ ਟਾਹਰਾਂ ਮਾਰੀਆਂ ਜਾਂਦੀਆਂ ਹਨ ਪਰ ਅੱਜ ਜੋ ਮੰਡੀਆਂ ਦੇ ਹਾਲਾਤ ਬਣ ਚੁੱਕੇ ਹਨ ਉਸ ਨੂੰ ਵੇਖ ਕੇ ਇੰਞ ਪ੍ਰਤੀਤ ਹੁੰਦਾ ਹੈ ਜਿਵੇਂ ਇੱਥੇ ਕੋਈ ਰਾਜਾ-ਬਾਬੂ ਨਾ ਹੋਵੇ। ਸੋਚਣਯੋਗ ਤੱਥ ਇਹ ਹੈ ਕਿ ਤਰਪਾਲਾਂ ਦੀ ਘਾਟ ਕਾਰਨ ਜਿੱਥੇ ਕਿਸਾਨਾਂ ਦੀਆਂ ਢੇਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ ਉੱਥੇ ਹੀ ਸਰਕਾਰ ਵਲੋਂ ਖਰੀਦੀ ਝੋਨੇ ਦੀ ਫ਼ਸਲ ਦਾ ਵੱਡਾ ਹਿੱਸਾ ਵੀ ਅਜੇ ਮੰਡੀਆਂ ਵਿਚ ਪਿਆ ਹੈ ਜਿਸ ਦਾ ਕੋਈ ਬਾਲੀਵਾਰਸ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਰਟੋਲ ਨੇ ਆਖਿਆ ਕਿ ਉਹ ਜਲਦੀ ਹੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਾਉਣਗੇ।
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਬੇ-ਮੌਸ਼ਮੇ ਮੀਂਹ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਮੀਂਹ ਕਾਰਨ ਖੇਤਾ ਵਿੱਚ ਖੜੀ ਝੋਨੇ ਦੀ ਫਸਲ ਦਾ ਝਾੜ ਘੱਟ ਸਕਦਾ ਹੈ। ਮੰਡੀਆ ਵਿੱਚ ਆਏ ਝੋਨੇ ਦੀ ਸੰਭਾਲ ਨੂੰ ਲੈੇ ਕੇ ਵੀ ਕਿਸਾਨ ਅਤੇ ਆੜਤੀਏ ਪ੍ਰੇਸ਼ਾਨ ਹਨ। ਦਿੜ੍ਹਬਾ ਮੰਡੀ ਵਿਚ ਕੁਝ ਕਿਸਾਨਾਂ ਦੇ ਝੋਨੇ 'ਤੇ ਮੀਂਹ ਪੈਂਦਾ ਰਿਹਾ। ਜਿਸ ਕਾਰਨ ਕਿਸਾਨ ਪ੍ਰੇਸ਼ਾਨ ਨਜਰ ਆਏ। ਖਰੀਦ ਕੀਤੇ ਝੋਨੇ ਦੀਆ ਭਰੀਆ ਬੋਰੀਆ ਵੀ ਮੀਂਹ ਵਿਚ ਪਈਆ ਰਹੀਆ। ਜਿੰਨਾਂ ਨੂੰ ਢੱਕਣ ਲਈ ਕੋਈ ਪ੍ਰਬੰਧ ਨਹੀਂ ਸੀ। ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਰਕਾਰ ਦੇ ਪ੍ਰਬੰਧਾਂ ਦੀ ਮੀਂਹ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ। ਮੰਡੀਆ ਵਿਚ ਕਿਸਾਨਾਂ ਦੀ ਜਿਣਸ ਨੂੰ ਮੀਂਹ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਪੂਰੇ ਨਹੀਂ ਹਨ। ਜਦ ਇਸ ਸਬੰਧੀ ਸਕੱਤਰ ਮਾਰਕਿਟ ਕਮੇਟੀ ਦਿੜ੍ਹਬਾ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) - ਬੀਤੀ ਰਾਤ ਪਏ ਜ਼ਬਰਦਸਤ ਮੀਂਹ ਅਤੇ ਹਨ੍ਹੇਰੀ ਦੇ ਨਾਲ ਜਿੱਥੇ ਖੇਤਾਂ ਅੰਦਰ ਪੱਕ ਚੁੱਕੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਉੱਥੇ ਹੀ ਆਪਣੇ ਖੇਤਾਂ ਵਿਚੋਂ ਅਗੇਤੇ ਝੋਨੇ ਦੀ ਫ਼ਸਲ ਨੂੰ ਵੱਢ ਕੇ ਕੀਤੀ ਕਣਕ ਦੀ ਬਿਜਾਈ ਅਤੇ ਤਾਜ਼ੀ ਲਾਈ ਸਬਜ਼ੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਿਹੜੇ ਕਿਸਾਨਾਂ ਵਲੋਂ ਪੂਸਾ 44 ਝੋਨਾ ਜਾਂ ਹੋਰ ਛੇਤੀ ਪੱਕਣ ਵਾਲੀਆਂ ਕਿਸਮਾਂ ਨੂੰ ਵੱਢਣ ਤੋਂ ਬਾਅਦ ਕਣਕ ਦੇ ਪੀ.ਡਬਲਯੂ 2967 ਜਾਂ ਉੱਨਤ 43 ਵਰਗੇ ਬੀਜਾਂ ਦੀ ਬਿਜਾਈ ਕੀਤੀ ਗਈ ਸੀ ਉਨ੍ਹਾਂ ਖੇਤਾਂ ਨੂੰ ਦਬੜਸੱਟ ਪਏ ਮੀਂਹ ਨੇ ਇੱਕ ਵਾਰ ਤਾਂ ਜਾਮ ਕਰ ਕੇ ਕਰੰਡ ਕਰ ਦਿੱਤਾ ਹੈ। ਕਿਸਾਨਾਂ ਅਨੁਸਾਰ ਜੇਕਰ ਮੀਂਹ ਘੱਟ ਹੁੰਦਾ ਤਾਂ ਖੇਤਾਂ ਅੰਦਰ ਹੋਈ ਕਰੰਡ ਨੂੰ ਤੋੜਿਆ ਜਾ ਸਕਦਾ ਸੀ ਪਰ ਹੁਣ ਜ਼ਿਆਦਾ ਮੀਂਹ ਪੈਣ ਕਾਰਨ ਕਣਕ ਦੇ ਬੀਜ ਦੇ ਗਲਣ ਦਾ ਖ਼ਤਰਾ ਵੀ ਵਧ ਗਿਆ ਹੈ ਜਿਸ ਨੂੰ ਲੈ ਕੇ ਕਿਸਾਨ ਵਰਗ ਭਾਰੀ ਚਿੰਤਾ ਵਿਚ ਡੁੱਬਿਆ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਸਬਜ਼ੀ ਦੀ ਬਿਜਾਈ ਕੀਤੀ ਗਈ ਸੀ ਉਨ੍ਹਾਂ ਦੀ ਪਨੀਰੀ ਦਾ ਵੀ ਮੀਂਹ ਨੇ ਸੱਤਿਆਨਾਸ ਕਰ ਦਿੱਤਾ ਹੈ। ਕਈ ਪਿੰਡਾਂ ਅੰਦਰ ਕੁੱਝ ਅਗਾਂਹਵਧੂ ਕਿਸਾਨਾਂ ਵਲੋਂ ਆਲੂ, ਸਬਜ਼ੀ ਦੇ ਨਾਲ-ਨਾਲ ਆਪਣੀ ਕਣਕ ਦੀ ਅਗੇਤੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਉਂਝ ਭਾਵੇਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਕਿਸਾਨਾਂ ਵਲੋਂ ਸੁਪਰ ਸੀਡਰ ਜਾਂ ਰੋਟਾਵੇਟਰ ਦੇ ਨਾਲ ਆਪਣੇ ਖੇਤਾਂ ਅੰਦਰ ਕਣਕ ਦੀ ਬਿਜਾਈ ਕੀਤੀ ਗਈ ਹੈ ਉੱਥੇ ਕਰੰਡ ਦਾ ਅਸਰ ਘੱਟ ਹੋਵੇਗਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸਾਨਾਂ ਵਲੋਂ ਕੀਤੀ ਹੱਡ-ਤੋੜਵੀਂ ਮਿਹਨਤ ਤੇ ਕੁਦਰਤ ਦਾ ਕਹਿਰ ਕੀ ਰੰਗ ਲਿਆਉਂਦਾ ਹੈ। ਫਿਲਹਾਲ ਇੱਕ ਵਾਰ ਤਾਂ ਬੇਮੌਸਮੇ ਮੀਂਹ ਨੇ ਕਰਜ਼ੇ ਦੀ ਦਲਦਲ ਵਿਚ ਧਸੀ 'ਕਿਸਾਨੀ ਦੇ ਪੁੰਗਰਦੇ ਅਰਮਾਨਾਂ' ਨੂੰ ਕਰੰਡ ਕਰ ਦਿੱਤਾ ਹੈ।
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) - ਦੇਰ ਰਾਤ ਸ਼ੁਰੂ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਿੱਥੇ ਖ਼ਰੀਦ ਕੇਂਦਰਾਂ ਵਿਚ ਬੇਤਹਾਸ਼ਾ ਪਾਣੀ ਭਰਨ ਕਾਰਨ ਸਖ਼ਤ ਮਿਹਨਤ ਕਰ ਕੇ ਪਾਲੀ ਝੋਨੇ ਦੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ, ਉੱਥੇ ਹੀ ਰਾਤ ਸਮੇਂ ਹੋਈ ਗੜੇਮਾਰੀ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਵੀ ਨੁਕਸਾਨੀ ਗਈ। ਇਲਾਕੇ ਦੀਆਂ ਹੋਰਨਾਂ ਮੰਡੀਆਂ ਵਿਚ ਜਿੱਥੇ ਝੋਨੇ ਦੀ ਫ਼ਸਲ ਬਰਸਾਤ ਵਿਚ ਭਿੱਜਦੀ ਰਹੀ ਉੱਥੇ ਹੀ ਅਮਰਗੜ੍ਹ ਖੰਨਾ ਸੜਕ ਉੱਪਰ ਸਥਿਤ ਖ਼ਰੀਦ ਕੇਂਦਰ ਚੌਂਦਾ ਵਿਚ ਬਰਸਾਤ ਦਾ ਬੇਤਹਾਸ਼ਾ ਪਾਣੀ ਭਰ ਜਾਣ ਕਾਰਨ ਝੋਨੇ ਦੀਆਂ ਢੇਰੀਆਂ ਪਾਣੀ ਵਿਚ ਰੁੜ੍ਹਦੀਆਂ ਰਹੀਆਂ, ਇਸ ਪਾਣੀ ਨੂੰ ਕੱਢਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਵਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਤਾਂ ਜੋ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਨੂੰ ਕੁਝ ਹੱਦ ਤਕ ਘਟਾਇਆ ਜਾ ਸਕੇ। ਮੰਡੀਆਂ ਵਿਚ ਹੋਈ ਝੋਨੇ ਦੀ ਬਰਬਾਦੀ ਤੋਂ ਇਲਾਵਾ ਗੜੇਮਾਰੀ ਨੇ ਝੋਨੇ ਦੀ ਖੜ੍ਹੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ, ਜਿਸ ਨਾਲ ਬਾਸਮਤੀ ਕਿਸਮਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਅਤੇ ਕਿਸਾਨ ਵਿੰਗ ਦੇ ਉਪ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਇਸ ਨੁਕਸਾਨ 'ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਬਿਨਾਂ ਦੇਰੀ ਗੜੇਮਾਰੀ ਦੇ ਹੋਏ ਨੁਕਸਾਨ ਦਾ ਉਚਿੱਤ ਮੁਆਵਜ਼ਾ ਦਿੱਤਾ ਜਾਵੇ।
ਅਮਰਗੜ੍ਹ, (ਜਤਿੰਦਰ ਮੰਨਵੀ)-ਕੁਦਰਤ ਦੇ ਕਹਿਰ ਦੇ ਰੂਪ 'ਚ ਵਰ੍ਹੇ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਬਾਰਿਸ਼ ਹੋਣ ਨਾਲ ਅਮਰਗੜ੍ਹ ਇਲਾਕੇ 'ਚ ਜ਼ੋਰਾਂ ਨਾਲ ਚੱਲ ਰਹੀ ਝੋਨੇ ਦੀ ਵਾਢੀ ਜਿੱਥੇ ਰੁਕ ਗਈ ਹੈ ਉੱਥੇ ਹੀ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਭਿੱਜਦੇ ਹਜ਼ਾਰਾਂ ਕੁਇੰਟਲ ਝੋਨੇ ਨੇ ਸੂਬਾ ਸਰਕਾਰ ਅਤੇ ਮਾਰਕੀਟ ਕਮੇਟੀ ਅਮਰਗੜ੍ਹ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਾਣਕਾਰੀ ਦਿੰਦਿਆਂ ਕਿਸਾਨ ਸਤਿੰਦਰਪਾਲ ਸਿੰਘ, ਮਲਕੀਤ ਸਿੰਘ, ਨਿਰਭੈ ਸਿੰਘ, ਹਰਬੰਸ ਸਿੰਘ, ਹਰਪਿੰਦਰ ਸਿੰਘ ਹੈਪੀ ਆਦਿ ਨੇ ਦੱਸਿਆ ਕਿ ਪਹਿਲਾਂ ਹੀ ਝੋਨੇ ਦੀ ਵੱਧ ਨਮੀ ਨੂੰ ਲੈ ਕੇ ਅਸੀਂ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਸੀ ਤੇ ਹੁਣ ਮੀਂਹ ਪੈਣ ਨਾਲ ਹਾਲਾਤ ਬਦ ਤੋਂ ਬਦਤਰ ਬਣ ਗਏ ਹਨ। ਮੰਡੀਆਂ ਵਿਚ ਤਰਪਾਲਾਂ ਦੀ ਘਾਟ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਅਤੇ ਬੋਰੀਆਂ ਪੂਰੀ ਤਰ੍ਹਾਂ ਭਿੱਜ ਚੁੱਕੀਆਂ ਹਨ ਅਤੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਵੀ ਮੀਂਹ ਨੇ ਬੁਰੀ ਤਰ੍ਹਾਂ ਝੰਭ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੀਵੇਂ ਖੇਤਾਂ ਵਿਚ ਝੋਨਾ ਪੂਰੀ ਤਰ੍ਹਾਂ ਵਿਛ ਚੁੱਕਿਆ ਹੈ ਜਿਸ ਨਾਲ ਫ਼ਸਲ ਦੀ ਪੈਦਾਵਾਰ ਤਾਂ ਘਟੇਗੀ ਹੀ ਸਗੋਂ ਗੁਣਵੱਤਾ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਨੀਵੇਂ ਖੇਤਾਂ ਵਿਚ ਫ਼ਸਲ ਵਿਛ ਜਾਣ ਨਾਲ ਜਿੱਥੇ ਦਾਣਿਆਂ ਦੀ ਸਿੱਲ੍ਹ ਵਿਚ ਵਾਧਾ ਹੋਵੇਗਾ ਉੱਥੇ ਹੀ ਦਾਣਿਆਂ ਦੇ ਰੰਗ ਅਤੇ ਆਕਾਰ ਉੱਤੇ ਵੀ ਅਸਰ ਪਵੇਗਾ। ਅਜੀਤ ਦੀ ਟੀਮ ਵਲੋਂ ਜਦੋਂ ਢਢੋਗਲ, ਭੱਟੀਆਂ, ਬਾਠਾਂ, ਚੌਂਦਾ, ਮੰਨਵੀ, ਬਨਭੌਰਾ, ਭੁਰਥਲਾ ਮੰਡੀ ਸਮੇਤ ਅਮਰਗੜ੍ਹ ਖ਼ਰੀਦ ਕੇਂਦਰ ਦਾ ਦੌਰਾ ਕੀਤਾ ਤਾਂ ਇੱਕਾ-ਦੁੱਕਾ ਢੇਰੀਆਂ ਨੂੰ ਛੱਡ ਕੇ ਵਰ੍ਹਦੇ ਮੀਂਹ ਵਿਚ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਖੁੱਲ੍ਹੇ ਅਸਮਾਨ ਥੱਲੇ ਭਿੱਜ ਰਹੀਆਂ ਸਨ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਦਾ ਕਹਿਣਾ ਹੈ ਕਿ ਮੈਂ ਮੀਂਹ ਪੈਂਦੇ ਵਿਚ ਅਮਰਗੜ੍ਹ ਅਤੇ ਤੋਲੇਵਾਲ ਮੰਡੀ ਦਾ ਦੌਰਾ ਕੀਤਾ ਹੈ ਅਤੇ ਕੁਤਾਹੀ ਕਰਨ ਵਾਲੇ ਦਰਜਨ ਦੇ ਕਰੀਬ ਆੜ੍ਹਤੀਆਂ ਨੂੰ ਨੋਟਿਸ ਕੱਢੇ ਜਾ ਰਹੇ ਹਨ। ਬਾਕੀ ਮੰਡੀਆਂ ਸਬੰਧੀ ਪੁੱਛੇ ਜਾਣ ਉੱਤੇ ਸਕੱਤਰ ਸਾਹਿਬ ਨੇ ਚੁੱਪੀ ਧਾਰ ਲਈ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਬੀਤੀ ਰਾਤ ਤੋਂ ਪੈ ਰਹੀ ਤੇਜ ਬਾਰਸ਼ ਕਾਰਨ ਪੁੱਤਾਂ ਵਾਂਗ ਪਾਲੀ ਕੱਟਣ ਲਈ ਤਿਆਰ ਝੋਨੇ ਦੀ ਫ਼ਸਲ ਦੇ ਡਿਗ ਜਾਣ ਕਾਰਨ ਅਤੇ ਮੰਡੀਆਂ ਵਿਚ ਵੇਚਣ ਲਈ ਆਈ ਫ਼ਸਲ ਮੀਂਹ ਦੇ ਪਾਣੀ ਵਿਚ ਵਹਿ ਜਾਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ। ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਲੰਘੀ ਰਾਤ ਤੋਂ ਪੈ ਰਹੇ ਮੀਂਹ ਅਤੇ ਤੇਜ ਹਵਾ ਚੱਲਣ ਕਾਰਨ ਖੇਤਾਂ ਵਿਚ ਕੱਟਣ ਲਈ ਤਿਆਰ ਝੋਨੇ ਦੀ ਫ਼ਸਲ ਡਿਗ ਕੇ ਖੇਤਾਂ ਵਿਚ ਵਿਛ ਗਈ, ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਿਹਾ ਹੈ, ਹੁਣ ਰੱਬ ਦੀ ਕਰੋਪੀ ਕਾਰਨ ਹੋਏ ਨੁਕਸਾਨ ਕਰ ਕੇ ਕਿਸਾਨ ਆਰਥਿਕ ਤੌਰ 'ਤੇ ਹੋਰ ਟੁੱਟ ਜਾਵੇਗਾ, ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਕੇਵਲ ਸਿੰਘ ਜਲਾਨ, ਆਪ ਆਗੂ ਦਿਨੇਸ਼ ਬਾਂਸਲ, ਤਾਰੀ ਘੁਮਾਣ ਨਾਗਰਾ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰ ਵੀ ਪਾਣੀ ਨਾਲ ਭਰ ਗਏ, ਜਿਸ ਕਾਰਨ ਦੁਕਾਨਦਾਰਾਂ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਪਾਣੀ ਵੜ ਗਿਆ, ਜਿਸ ਨਾਲ ਕਾਪੀ ਨੁਕਸਾਨ ਹੋ ਗਿਆ।
ਲਹਿਰਾਗਾਗਾ, (ਅਸ਼ੋਕ ਗਰਗ) - ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬ੍ਰੇਕਾਂ ਲੱਗ ਗਈਆਂ ਹਨ।ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ਅਣਵਿਕੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ ਪਰ ਮੌਸਮ ਵਿਚ ਇਕਦਮ ਆਈ ਖ਼ਰਾਬੀ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਚਿੰਤਾ ਖੜ੍ਹੀ ਹੋ ਗਈ ਹੈ। ਲਹਿਰਾਗਾਗਾ ਦੀ ਮੁੱਖ ਮੰਡੀ ਵਿਚ ਮਜ਼ਦੂਰਾਂ ਨੂੰ ਪਿੜ ਵਿਚੋਂ ਪਾਣੀ ਕੱਢਦੇ ਦੇਖਿਆ ਗਿਆ ਅਤੇ ਬਹੁਤੇ ਮਜ਼ਦੂਰ ਬੋਰੀਆਂ ਵਿਚ ਭਰੇ ਝੋਨੇ ਦੀਆਂ ਢਾਗਾਂ ਲਗਾਉਂਦੇ ਦੇਖੇ ਗਏ ਕਿਉਂਕਿ ਬਰਸਾਤ ਤੇਜ਼ ਹੋਣ ਕਾਰਨ ਬਰਸਾਤ ਦੇ ਪਾਣੀ ਨਾਲ ਬਾਰਦਾਣਾ ਜੂਟ ਦਾ ਹੋਣ ਕਰ ਕੇ ਭਿੱਜ ਗਿਆ ਹੈ। ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਆਉਂਦੀ ਮੁੱਖ ਮੰਡੀ ਸਮੇਤ 27 ਖ਼ਰੀਦ ਕੇਂਦਰਾਂ ਅੰਦਰ ਝੋਨਾ ਪਿਛਲੇ 2-3 ਦਿਨਾਂ ਤੋਂ ਲਗਾਤਾਰ ਤੇਜ਼ੀ ਨਾਲ ਆ ਰਿਹਾ ਸੀ ਪਰ ਹੁਣ ਬੇਮੌਸਮੀ ਬਰਸਾਤ ਕਾਰਨ 3-4 ਦਿਨ ਝੋਨੇ ਦੀ ਖ਼ਰੀਦ ਅਤੇ ਵਾਢੀ ਦਾ ਕੰਮ ਰੁਕ ਗਿਆ ਹੈ। ਮਾਰਕੀਟ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀਆਂ ਵਿਚ ਹੁਣ ਤਕ 17 ਹਜ਼ਾਰ ਮੀਟਰਿਕ ਟਨ ਝੋਨਾ ਆਇਆ ਹੈ ਜਿਸ ਵਿਚੋਂ 7500 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਅਤੇ 9500 ਮੀਟਰਿਕ ਟਨ ਝੋਨਾ ਅਜੇ ਮੰਡੀਆਂ ਵਿਚ ਅਣਵਿਕਿਆ ਪਿਆ ਹੈ। ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਬਰਸਾਤ ਅਤੇ ਹਵਾ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਵਧ ਗਈ ਹੈ ਜਿਸ ਨੂੰ ਸਹੀ ਮਾਤਰਾ ਵਿਚ ਆਉਣ ਉੱਪਰ ਅਜੇ 3-4 ਦਿਨ ਲੱਗ ਸਕਦੇ ਹਨ। ਉਹ ਵੀ ਤਾਂ ਜੇਕਰ ਮੌਸਮ ਠੀਕ ਰਹਿੰਦਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਲਹਿਰਾਗਾਗਾ ਡਾ. ਇੰਦਰਜੀਤ ਸਿੰਘ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਤਕ 25-30 ਫ਼ੀਸਦੀ ਝੋਨੇ ਦੀ ਵਾਢੀ ਹੋ ਚੁੱਕੀ ਹੈ ਜੋ ਬਰਸਾਤ ਹੋਈ ਹੈ ਇਸ ਨਾਲ ਅਜੇ ਕੋਈ ਨੁਕਸਾਨ ਨਹੀਂ ਹੈ, ਜੇਕਰ ਆਉਣ ਵਾਲੇ ਦਿਨਾਂ ਵਿਚ ਬਰਸਾਤ ਹੋਰ ਪੈਂਦੀ ਹੈ ਤਾਂ ਇਸ ਦਾ ਫ਼ਸਲ ਉੱਪਰ ਨੁਕਸਾਨ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਠੀਕ ਹੋਣ ਉੱਪਰ ਹੀ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਕਰਨ।
ਸੂਲਰ ਘਰਾਟ, (ਜਸਵੀਰ ਸਿੰਘ ਔਜਲਾ)-ਬੀਤੀ ਰਾਤ ਤੋਂ ਹੋ ਰਹੀ ਹਲਕੀ ਦਰਮਿਆਨੀ ਬਰਸਾਤ ਨੇ ਮਾਰਕੀਟ ਕਮੇਟੀ ਦੀ ਪੋਲ ਖੋਲ੍ਹ ਦਿੱਤੀ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਜਿਵੇਂ ਹੀ ਮੰਡੀ ਵਿਚ ਆਈ, ਉਸੇ ਸਮੇਂ ਬਰਸਾਤ ਹੋਣ ਕਾਰਨ ਕੁਦਰਤ ਦਾ ਕਹਿਰ ਕਿਸਾਨਾਂ ਤੇ ਡਿੱਗਾ। ਇਕ ਕੁਦਰਤੀ ਬਰਸਾਤ ਤੇ ਦੂਜੀ ਮਾਰਕੀਟ ਕਮੇਟੀ ਦੀ ਅਣਗਹਿਲੀ। ਵਿਧਾਨ ਹਲਕਾ ਦਿੜ੍ਹਬਾ ਦੀ ਮਾਰਕੀਟ ਕਮੇਟੀ ਸੂਲਰ ਅਧੀਨ ਪੈਂਦੀ ਅਨਾਜ ਮੰਡੀ ਛਾਹੜ ਵਿਚ ਜਦੋਂ ਪੱਤਰਕਾਰਾਂ ਦੀ ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਪੈਣ ਕਾਰਨ ਉਨ੍ਹਾਂ ਦੀ ਝੋਣੇ ਦੀ ਫ਼ਸਲ ਮੀਂਹ ਦੇ ਪਾਣੀ ਕਾਰਨ ਤੈਰ ਕੇ ਨਿਕਾਸੀ ਨਾਲੇ ਵਿਚ ਜਾ ਚੁੱਕੀ ਹੈ। ਕਿਸਾਨ ਪ੍ਰਗਟ ਸਿੰਘ ਨੇ ਕਿ ਉਨ੍ਹਾਂ ਦੀ ਫ਼ਸਲ ਢੇਰੀ ਪਾਣੀ ਦੇ ਵਹਿਣ ਕਾਰਣ ਖ਼ਰਾਬ ਹੋ ਗਈ। ਤੇ ਉਨ੍ਹਾਂ ਨੇ ਕਿਹਾ ਕਿ ਸਵੇਰ ਦਾ ਮੰਡੀ ਕੋਈ ਵੀ ਮਾਰਕੀਟ ਕਮੇਟੀ ਦਾ ਅਧਿਕਾਰੀ ਉਨ੍ਹਾਂ ਦਾ ਹਾਲ ਪੁੱਛਣ ਨਹੀਂ ਆਇਆ। ਵਰਨਣਯੋਗ ਗੱਲ ਹੈ ਕਿ ਲੱਖਾ ਰੁਪਏ ਦੀ ਆਮਦਨ ਹੋਣ ਤੋਂ ਬਾਅਦ ਵੀ ਮਾਰਕੀਟ ਕਮੇਟੀ ਸੂਲਰ ਘਰਾਟ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਨਹੀਂ ਕਰ ਸਕੀ। ਜਦੋਂ ਇਸ ਸਬੰਧੀ ਆੜ੍ਹਤੀਆਂ ਕਿਸੋਰੀ ਲਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਅਸੀ ਕਿਸਾਨਾਂ ਦੇ ਨਾਲ ਖੜੇ ਹਾਂ 'ਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਮਾਰਕੀਟ ਕਮੇਟੀ ਸੂਲਰ ਘਰਾਟ ਦਾ ਕੋਈ ਵੀ ਅਧਿਕਾਰੀ ਮੰਡੀ ਵਿਚ ਨਹੀਂ ਪਹੁੰਚਿਆ ਸੀ। ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਜੇ. ਸੀ. ਬੀ ਦਾ ਪ੍ਰਬੰਧ ਕਰ ਕੇ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਮੌਕੇ 'ਤੇ ਕਿਸਾਨ ਬੰਸਾ ਸਿੰਘ, ਝਰਮਲ ਸਿੰਘ, ਪਾਲ ਸਿੰਘ, ਕਾਲਾ ਸਿੰਘ, ਰੂਪਾ ਗਿਰ ਮਹੰਤ ਆਦਿ ਮੌਜੂਦ ਸਨ।
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਸਵੇਰ ਤੋਂ ਹੀ ਪੈ ਰਹੀ ਬੇ-ਮੌਸਮੀ ਬਾਰਸ ਦੇ ਕਾਰਣ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ ਅੱਜ ਸਵੇਰੇ ਤੋਂ ਹੀ ਪੈ ਰਹੀ ਬਾਰਸ਼ ਦੇ ਕਾਰਣ ਝੋਨੇ ਦੀ ਕਟਾਈ ਦਾ ਕੰਮ ਲਟਕ ਗਿਆ ਹੈ ਉਧਰ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਵੀ ਮੀਂਹ ਦੇ ਕਾਰਨ ਕਾਫੀ ਗਿੱਲੀ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਟਾਈ ਦੇ ਲਈ ਬਿਲਕੁਲ ਤਿਆਰ ਖੜੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ ਮੀਂਹ ਦੇ ਕਾਰਨ ਕਟਾਈ ਦਾ ਕੰਮ ਇਕ ਹਫ਼ਤਾ ਲੇਟ ਹੋਣ ਦਾ ਅਨੁਮਾਨ ਹੈ ਮੰਡੀਆਂ ਵਿਚ ਪਈਆਂ ਹਜ਼ਾਰਾਂ ਬੋਰੀਆਂ ਗਿੱਲੀਆਂ ਹੋ ਚੁੱਕੀਆਂ ਹਨ ਕਿਸਾਨ ਅੱਜ ਸਵੇਰ ਤੋਂ ਹੀ ਮੰਡੀਆਂ ਵਿਚੋਂ ਪਾਣੀ ਕੱਢਦੇ ਵਿਖਾਈ ਦਿੱਤੇ।
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਬੀਤੀ ਰਾਤ ਪਈ ਬੇਮੌਸਮੀ ਬਾਰਸ਼ ਨੇ ਕਿਸਾਨਾਂ ਵਿਚ ਨਿਰਾਸਾ ਪੈਦਾ ਕੀਤੀ ਹੈ, ਆਪਣੇ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਸਥਾਨਕ ਕਸਬੇ ਅਨਾਜ ਮੰਡੀ ਵਿਚ ਪੂਰੀ ਰਾਤ ਭਿੱਜੀ ਗਈ ਪਰ ਸ਼ੈੱਡ ਨਾ ਹੋਣ ਕਾਰਨ ਕਿਸਾਨਾਂ ਨੇ ਝੋਨੇ ਤੇ ਪਾਈਆਂ ਪੱਲੀਆਂ ਥੱਲੇ ਕੱਟ ਕੇ ਗੁਜਾਰੀ।ਅਨਾਜ ਮੰਡੀ ਵਿਚ ਬੈਠੇ ਕਿਸਾਨ ਬਲਦੇਵ ਸਿੰਘ ਚੀਮਾ ਸੁਖਦੇਵ ਸਿੰਘ ਬੀਰ ਕਲਾਂ, ਜਗੀਰ ਸਿੰਘ ਸ਼ਾਹਪੁਰ, ਗੁਰਬਖਸ ਸਿੰਘ ਸ਼ਾਹਪੁਰ, ਲੀਲਾ ਸਿੰਘ ਤੇ ਦਰਸਨ ਸਿੰਘ ਨੇ ਆਪਣਾ ਦੁਖੜਾ ਦੱਸਦਿਆਂ ਕਿਹਾ ਕਿ ਇਹ ਮੁੱਖ ਅਨਾਜ ਮੰਡੀ ਹੈ ਜਿਸ ਵਿਚ ਕਰੋੜਾਂ ਦੀ ਫ਼ੀਸ ਆਉਂਦੀ ਹੈ ਪਰ ਅਜੇ ਤੱਕ ਸਰਕਾਰ ਨੇ ਸ਼ੈੱਡ ਨਹੀਂ ਬਣਾਏ ਬੀਤੀ ਰਾਤ ਜਦੋਂ ਮੀਂਹ ਪਿਆ ਤੇ ਕਿਸਾਨਾਂ ਨੇ ਆਪਣੀਆਂ ਪੱਲੀਆਂ ਪਾਈਆਂ ਤੇ ਪੱਲੀਆਂ ਥੱਲੇ ਹੀ ਮੀਂਹ ਦੇ ਰੁਕਣ ਦਾ ਇੰਤਜ਼ਾਰ ਕੀਤਾ ਤੇ ਉਨ੍ਹਾਂ ਦੇ ਬਿਸਤਰੇ ਵੀ ਭਿੱਜ ਗਏ ਕੁਝ ਕੁ ਕਿਸਾਨ ਗੱਡੀਆਂ ਵਿਚ ਬੈਠੇ ਤੇ ਕੁਝ ਕੁ ਲੇਬਰ ਦੇ ਤੰਬੂਆਂ ਵਿਚ ਬੈਠੇ। ਉਕਤ ਕਿਸਾਨਾਂ ਨੇ ਇਹ ਵੀ ਦੱਸਿਆ ਕਿਸਾਨ ਇੱਥੇ ਮੀਂਹ ਅਤੇ ਧੁੱਪ ਸਮੇਂ ਖੁੱਲ੍ਹੇ ਅਸਮਾਨ ਥੱਲੇ ਹੀ ਆਪਣੀ ਫ਼ਸਲ ਵੇਚਦਾ ਹੈ ਉਨ੍ਹਾਂ ਦੱਸਿਆ ਕਿ ਇੱਥੇ ਪਖਾਨਿਆਂ ਅਤੇ ਬਾਥਰੂਮਾਂ ਵਿਚ ਵੀ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਲਾਈਟਾਂ ਵੀ ਨਹੀਂ ਚੱਲਦੀਆਂ।
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) - ਹਰ ਵਰ੍ਹੇ ਫ਼ਸਲ ਦੀ ਖ਼ਰੀਦ ਮੌਕੇ ਸਰਕਾਰਾਂ ਵਲੋਂ ਦਾਣਾ ਮੰਡੀਆਂ ਅੰਦਰ ਖ਼ਰੀਦ ਪ੍ਰਬੰਧਾਂ ਦੀਆਂ ਵੱਡੇ ਪੱਧਰ 'ਤੇ ਕੀਤੀਆਂ ਮੁਕੰਮਲ ਬੰਦੀ ਦੀਆਂ ਮਾਰੀਆਂ ਜਾ ਰਹੀਆਂ ਟਾਹਰਾਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਹੁਣ ਝੋਨੇ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਜਦੋਂ ਪੱਕ ਕੇ ਮੰਡੀਆਂ ਵਿਚ ਪਹੁੰਚੀ ਤਾਂ ਸਰਕਾਰ ਦੇ ਕੀਤੇ ਖ਼ਰੀਦ ਪ੍ਰਬੰਧ ਮੀਂਹ ਦੀ ਪਹਿਲੀ ਮਾਰ ਵੀ ਝੱਲ ਨਾ ਸਕੇ। ਪ੍ਰੋ. ਗੱਜਣਮਾਜਰਾ ਨੇ ਹਲਕੇ ਦੀਆਂ ਅੱਧੀ ਦਰਜਨ ਮੰਡੀਆਂ ਦਾ ਦੌਰਾ ਕਰਦਿਆਂ ਆਖਿਆ ਕਿ ਨਿਕੰਮੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਆਪਣੇ ਏ. ਸੀ. ਕਮਰਿਆਂ ਵਿਚੋਂ ਬਾਹਰ ਨਿਕਲ ਕੇ ਕਿਸਾਨਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਪ੍ਰਸ਼ਾਸਨ ਨੂੰ ਇਹ ਪਹਿਲਾਂ ਕਿਉਂ ਨਹੀਂ ਪਤਾ ਹੁੰਦਾ ਕਿ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਕਿਸਾਨਾਂ ਦੀਆਂ ਮੰਡੀ ਵਿਚ ਪਈਆਂ ਝੋਨੇ ਦੀਆਂ ਢੇਰੀਆਂ ਅਤੇ ਸਰਕਾਰ ਵੱਲੋਂ ਖ਼ਰੀਦ ਕੀਤੇ ਜਾ ਚੁੱਕੇ ਝੋਨੇ ਦਾ ਕੀ ਹੱਲ ਹੋਵੇਗਾ। ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਇਲਾਕੇ ਦੀਆਂ ਕਈ ਕੱਚੀਆਂ ਤੇ ਪੱਕੀਆਂ ਮੰਡੀਆਂ ਅੰਦਰ ਢੇਰੀਆਂ ਵਿਚ ਪਾਣੀ ਵੜਨ ਤੋਂ ਬਾਅਦ ਸਰਕਾਰ ਵਲੋਂ ਖ਼ਰੀਦ ਕੀਤਾ ਝੋਨਾ ਵੀ ਖ਼ਰਾਬ ਹੋ ਰਿਹਾ ਹੈ ਜਿਸ ਦਾ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਆਖਿਆ ਕਿ ਕਿੰਨੀ ਸਿਤਮ ਭਰੀ ਗੱਲ ਹੈ ਕਿ ਆਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਦੇਸ਼ ਦੇ ਅੰਨਦਾਤੇ ਨੂੰ ਆਪਣੀ ਫ਼ਸਲ ਨੂੰ ਸਾਂਭਣ ਲਈ ਕੋਈ ਯੋਗ ਪ੍ਰਬੰਧ ਨਾ ਹੋਣਾ ਸ਼ਰਮਸਾਰ ਕਰਦਾ ਹੈ ਜਦ ਕਿ ਹਰ ਵਰ੍ਹੇ ਇਹੀ ਕੁਝ ਆਮ-ਏ-ਹਾਲਾਤ ਹੁੰਦਾ ਆਇਆ ਹੈ ਪਰ ਸਰਕਾਰਾਂ ਵਲੋਂ ਕਿਸਾਨੀ ਦੇ ਲਈ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਜਾਂਦੇ। ਉਨ੍ਹਾਂ ਸਰਕਾਰ ਤੋਂ ਵਿਸ਼ੇਸ਼ ਪੈਕਜ ਦੀ ਮੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅਮਰ ਸਿੰਘ ਭੁਰਥਲਾ ਅਤੇ ਹਰਦੇਵ ਸਿੰਘ ਤੋਂ ਇਲਾਵਾ ਕਿਸਾਨ ਮੌਜੂਦ ਸਨ।
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਬੀਤੀ ਰਾਤ ਤੋਂ ਹੋ ਰੁਕ ਰੁੱਕਕੇ ਹੋ ਰਹੀ ਭਾਰੀ ਬਰਸਾਤ ਨੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਖੇਤਾਂ ਵਿਚ ਖੜੀਆਂ ਝੋਨੇ ਦੀਆਂ ਪੱਕੀਆਂ ਫ਼ਸਲਾਂ ਵਿਚ ਪਾਣੀ ਭਰ ਗਿਆ ਹੈ ਅਤੇ ਧਰਤੀ 'ਤੇ ਵਿਛ ਗਈਆਂ ਹਨ। ਪਿੰਡ ਕੌਹਰੀਆਂ, ਉਭਿਆ, ਰੋਗਲਾ, ਲਾਡਬੰਨਜਾਰਾ ਕਲਾਂ ਆਦਿ ਦੀਆਂ ਅਨਾਜ ਮੰਡੀਆਂ ਵਿਚ ਪਿਆ ਝੋਨਾ ਅਤੇ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਬਰਸਾਤ ਦੇ ਪਾਣੀ ਵਿਚ ਭਿੱਜ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀਆਂ ਪੱਕੀਆਂ ਫ਼ਸਲਾਂ ਵਿਚ ਪਾਣੀ ਭਰਨ ਨਾਲ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਅਨਾਜ ਮੰਡੀ ਮਲੇਰਕੋਟਲਾ ਵਿਖੇ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੇ ਝੋਨੇ ਦੀਆਂ ਬੋਰੀਆਂ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦੇਰ ਰਾਤ ਪਈ ਬੇਮੌਸਮੀ ਬਰਸਾਤ ਕਾਰਨ ਭਿੱਜੀਆਂ। ਕੁਝ ਲੋਕਾਂ ਨੇ ਦੱਸਿਆ ਕਿ ਮੰਡੀ ਵਿਚ ਖ਼ਰੀਦ ਕੀਤੀ ਗਈ ਫ਼ਸਲ ਦੀ ਲਿਫ਼ਟਿੰਗ ਸਮੇਂ ਸਿਰ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਥੱਲੇ ਪਈਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਜੋ ਅੱਜ ਬੇਮੌਸਮੀ ਪਈ ਬਰਸਾਤ ਕਾਰਨ ਭਿੱਜ ਗਈਆਂ। ਜਦੋਂ ਮਲੇਰਕੋਟਲਾ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਜੋ ਖ਼ਰੀਦ ਕੀਤੀ ਗਈ ਝੋਨੇ ਦੀ ਫ਼ਸਲ ਬੋਰੀਆਂ ਵਿਚ ਭਰ ਕੇ ਮੰਡੀ ਵਿਚ ਬਣੇ ਸ਼ੈੱਡ ਥੱਲੇ ਸੁਰੱਖਿਅਤ ਪਈ ਵੇਖੀ ਗਈ ਉੱਥੇ ਹੀ ਜੋ ਝੋਨੇ ਦੀ ਖ਼ਰੀਦ ਕੀਤੀ ਗਈ ਫ਼ਸਲ ਲਿਫ਼ਟਿੰਗ ਨਾਂ ਹੋਣ ਕਾਰਨ ਬਰਸਾਤ ਨਾਲ ਭਿੱਜ ਗਈ ਜਿਸ ਨੂੰ ਮਜ਼ਦੂਰ ਇਕ ਥਾਂ ਤੋਂ ਸੁੱਕੀ ਥਾਂ 'ਤੇ ਕਰਦੇ ਵਿਖਾਈ ਦਿੱਤੇ। ਇਸ ਸਬੰਧੀ ਜਦੋਂ ਮਾਰਕਿਟ ਕਮੇਟੀ ਮਲੇਰਕੋਟਲਾ ਦੇ ਸੈਕਟਰੀ ਸੁਰਿੰਦਰ ਸਿੰਘ ਬਖਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਤੀਂ ਹੋਈ ਬੇਮੌਸਮੀ ਬਰਸਾਤ ਜੋਕਿ ਕਿਸਾਨਾਂ ਵੀਰਾਂ ਲਈ ਵੀ ਮਾਰੂ ਹੈ ਉੱਥੇ ਹੀ ਆੜ੍ਹਤੀਆਂ 'ਤੇ ਹੋਰ ਵਰਗਾਂ ਲਈ ਵੀ ਨੁਕਸਾਨਦੇਹ ਹੈ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਵਲੋਂ ਆੜ੍ਹਤੀਆਂ ਨੂੰ ਸਪਸ਼ਟ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਆਪੋ-ਆਪਣੀਆਂ ਢੇਰੀਆਂ ਤੇ ਤਰਪਾਲਾਂ ਪਾਈਆਂ ਜਾਣ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਦੇ ਸੁਪਰਵਾਈਜ਼ਰ ਮੁਹੰਮਦ ਦਿਲਸ਼ਾਦ ਨੂੰ ਅਨਾਜ ਮੰਡੀ ਵਿਚ ਬਿਨਾਂ ਢਕੀਆਂ ਪਈਆਂ ਝੋਨੇ ਦੀਆਂ ਪਈਆਂ ਬੋਰੀਆਂ ਨੂੰ ਚੈੱਕ ਕਰਨ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਢੇਰੀ ਨੰਗੀ ਪਾਈ ਗਈ ਤਾਂ ਉਸ ਨੂੰ ਨੋਟਿਸ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਮਲੇਰਕੋਟਲਾ ਅਧੀਨ ਆਉਂਦੀਆਂ ਜ਼ਿਆਦਾਤਰ ਮੰਡੀਆਂ ਵਿਚ ਤਰਪਾਲਾਂ ਪਾਈਆਂ ਹੋਈਆਂ ਹਨ ਜੋ ਕਿ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਅਨਾਜ ਮੰਡੀ ਵਿਚ ਬਣੇ ਸ਼ੈੱਡ ਥੱਲੇ ਪਈ ਝੋਨੇ ਦੀ ਫ਼ਸਲ ਸੁਰੱਖਿਅਤ ਹੈ ਪਰ ਸ਼ੈੱਡ ਛੋਟਾ ਹੋਣ ਕਾਰਨ ਫਿਰ ਵੀ ਮਾਲ ਬਾਹਰ ਪਿਆ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਵਲੋਂ ਸ਼ੈੱਡ ਬਣਾਏ ਗਏ ਹਨ ਇਹ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਮੰਡੀ ਬੋਰਡ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਵੱਧ ਤੋਂ ਵੱਧ ਸ਼ੈੱਡ ਬਣਾਏ ਜਾਣ ਤਾਂ ਜੋ ਬੇਮੌਸਮੀ ਬਰਸਾਤ ਕਾਰਨ ਕਿਸਾਨ ਦੀ ਫ਼ਸਲ ਦਾ ਨੁਕਸਾਨ ਨਾਂ ਹੋਵੇ।
ਅਮਰਗੜ੍ਹ, 24 ਅਕਤੂਬਰ (ਜਤਿੰਦਰ ਮੰਨਵੀ)-ਸੀਵਰੇਜ ਬੋਰਡ ਵਲੋਂ ਅਮਰਗੜ੍ਹ 'ਚ ਅੱਧਵਾਟੇ ਛੱਡਿਆ ਸੀਵਰੇਜ ਦੇ ਬਹੁ-ਕਰੋੜੀ ਪ੍ਰੋਜੈਕਟ ਦਾ ਕੰਮ ਸ਼ਹਿਰ ਵਾਸੀਆਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ | ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਬਾਜ਼ਾਰ, ਗਲੀਆਂ-ਮੁਹੱਲੇ ਪੂਰੀ ...
ਸੁਨਾਮ ਊਧਮ ਸਿੰਘ ਵਾਲਾ, 24 ਅਕਤੂਬਰ (ਧਾਲੀਵਾਲ, ਭੁੱਲਰ)-ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਪ੍ਰਧਾਨ ਲਲਿਤਾ ਪਾਠਕ ਦੀ ਅਗਵਾਈ ਵਿਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸਾਬਕਾ ਨਗਰ ਕੌਂਸਲਰ ਅਤੇ ਉੱਘੀ ਸਮਾਜ ਸੇਵਕਾ ਮੈਡਮ ਕਾਂਤਾ ਪੱਪਾ ਮੁੱਖ ...
ਸੁਨਾਮ ਊਧਮ ਸਿੰਘ ਵਾਲਾ, 24 ਅਕਤੂਬਰ (ਭੁੱਲਰ, ਧਾਲੀਵਾਲ)-ਬੀਤੀ ਸ਼ਾਮ ਸੁਨਾਮ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ 600 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ਤਿ੍ਖਾ ਨੇ ...
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ)-ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬਿ੍ਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜਖਮੀ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ | ਮਿ੍ਤਕ ਦੀ ...
ਸ਼ੇਰਪੁਰ, 24 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਸਵਪਨ ਸ਼ਰਮਾ ਵਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਥਾਣਾ ਸ਼ੇਰਪੁਰ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਗੁਪਤ ਸੂਚਨਾ ਮਿਲਣ ਤੇ ਸ਼ਿੰਦਰ ਕੌਰ ਉਰਫ਼ ਗੋਲੋ ਪਤਨੀ ਸਵ. ਚਤਰ ...
ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਭਲਕੇ ਪੰਜਾਬ ਭਾਜਪਾ ਦੇ ਹੋਰ ਆਗੂ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਤੋਮਰ ਨੂੰ ਦਿੱਲੀ ਮਿਲਣਗੇ | ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਪੂਰੀ ਪੰਜਾਬ ਦੀ ਫਸਲ ਪ੍ਰਭਾਵਿਤ ...
ਸੰਗਰੂਰ, 24 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੇ ਐਤਵਾਰ ਨੂੰ ਪਏ ਬੇਮੌਸਮੇ ਭਾਰੀ ਮੀਂਹ 'ਤੇ ਭਾਰੀ ਗੜ੍ਹੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਣ ਦੀ ...
ਸੰਗਰੂਰ, 24 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਦਾ ਓ.ਐਸ.ਡੀ. ਬਣ ਕੇ ਸੰਗਰੂਰ ਪੁਲਿਸ ਦੇ ਅਸਲ੍ਹਾ ਕਲਰਕ ਨੂੰ ਧਮਕੀ ਦੇਣ ਵਾਲੇ ਵਿਅਕਤੀ ਸਣੇ ਪੁਲਿਸ ਵਲੋਂ 3 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ...
ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਦੇਰ ਰਾਤ ਤੋਂ ਸੰਗਰੂਰ 'ਚ ਹੋ ਰਹੀ ਤੇਜ਼ ਬਰਸਾਤ ਦਾ ਜਿੱਥੇ ਝੋਨੇ ਦੀ ਵਾਢੀ ਉੱਤੇ ਵੱਡਾ ਅਸਰ ਦੇਖਣ ਨੂੰ ਮਿਲਿਆ ਉੱਥੇ ਫਸਲ ਦੇ ਖਰੀਦ ਪ੍ਰਬੰਧ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ | ਸਥਾਨਕ ਅਨਾਜ ਮੰਡੀ ਦੇ ...
ਦਿੜ੍ਹਬਾ ਮੰਡੀ, 24 ਅਕਤੂਬਰ (ਹਰਬੰਸ ਸਿੰਘ ਛਾਜਲੀ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਜ਼ਿਲ੍ਹਾ ਸੰਗਰੂਰ ਵਿਚ ਵਿਧਾਨ ਸਭਾ ਹਲਕਿਆਂ ਵਿਚੋਂ ਉਮੀਦਵਾਰ ਨਹੀਂ ਮਿਲੇ | ਦਿੜ੍ਹਬਾ, ਸੁਨਾਮ, ਲਹਿਰਾ, ਮਹਿਲ ਕਲਾਂ, ਧੂਰੀ ਹਲਕੇ ਵਿਚੋਂ ਉਮੀਦਵਾਰ ਨਹੀਂ ...
ਮੂਣਕ, 24 ਅਕਤੂਬਰ (ਵਰਿੰਦਰ ਭਾਰਦਵਾਜ)-ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਜ਼ਖਮੀ ਅਤੇ ਘਰੇਲੂ ਸਮਾਨ ਮਾਲਵੇ ਥੱਲੇ ਦਬਿਆ ਜਾਨੀ ਨੁਕਸਾਨ ਦਾ ਬਚਾਅ | ਬੀਤੀ ਰਾਤ ਵਾਰਡ ਨੰਬਰ 6 ਦੇ ਵਸਨੀਕ ਭੂਰੀਆ ਸੈਣੀ ਪੁੱਤਰ ਦਾਤਾ ਰਾਮ ...
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ 'ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ | ਅੱਜ ਇੱਥੋਂ ਦੇ ਕਾਰੋਬਾਰੀ ਹੇਮ ਰਾਜ ਫੀਲਾ ਦੀ ...
ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਬਾਬਾ ਹਿੰਮਤ ਸਿੰਘ ਦੀ ਧਰਮਸ਼ਾਲਾ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ 514ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਲਾਸ ਨਾਲ ਮਨਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਬਚਿੱਤਰ ਸਿੰਘ ਸੇਖਾ ਦੇ ਰਾਗੀ ਜੱਥੇ ਨੇ ...
ਸੰਗਰੂਰ, 24 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਰੂਸਾ ਆਲਮ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਦੀ ...
ਮਸਤੂਆਣਾ ਸਾਹਿਬ, 24 ਅਕਤੂਬਰ (ਦਮਦਮੀ) - ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਵਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਦੋ ਰੋਜ਼ਾ ਸੂਬਾ ਪੱਧਰੀ 42ਵੀਂ ...
ਸੰਗਰੂਰ, 24 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੀ ਵਿਦਿਆਰਥਣ ਅਨੂਰੀਤ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਵਿਚ 3 ਸੋਨ ਤਗਮੇ ਜਿੱਤੇ ਹਨ | ਅਨੂਰੀਤ ਦੀ ਮਾਤਾ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਦਾ ਸ਼ਿਹਰਾ ਕੋਚ ਰਮੇਸ਼ ਕੁਮਾਰ ਨੂੰ ਜਾਂਦਾ ਹੈ ...
ਸੰਗਰੂਰ, 24 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਗੁਰਜੰਟ ਸਿੰਘ ਵਾਲੀਆ ਵੱਲੋਂ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਵੱਖ-ਵੱਖ ਬਲਾਕਾਂ ਦਾ ਪੁਨਰ ਗਠਨ ਕਰਨ ਲਈ ਆਰੰਭੇ ਪ੍ਰੋਗਰਾਮ ਤਹਿਤ ਬਲਾਕ ਧੂਰੀ ਦੀ ਚੋਣ ਜ਼ਿਲ੍ਹਾ ...
ਸੰਗਰੂਰ, 24 ਅਕਤੂਬਰ (ਧੀਰਜ ਪਸ਼ੌਰੀਆ)-ਭਾਜਪਾ ਸੂਬਾ ਕਾਰਜਕਾਰੀ ਮੈਂਬਰ ਲਲਿਤ ਗਰਗ ਐਡਵੋਕੇਟ ਅਤੇ ਸੁਨੀਲ ਗੋਇਲ ਡਿੰਪਲ ਨੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਪਟਾਕਿਆਂ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਹਿੰਦੂ ਦੇਵਤਿਆਂ ਦਾ ...
ਮਸਤੂਆਣਾ ਸਾਹਿਬ, 24 ਅਕਤੂਬਰ (ਦਮਦਮੀ)-ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੰਟਰ ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਕਾਲਜ ਪਿੰ੍ਰਸੀਪਲ ਡਾ. ਗੀਤਾ ਠਾਕਰ ਦੀ ਨਿਗਰਾਨੀ ਹੇਠ ਬੜੇ ਹੀ ਸ਼ਾਨੋ ਸ਼ੌਕਤ ...
ਅਹਿਮਦਗੜ੍ਹ, 24 ਅਕਤੂਬਰ (ਸੋਢੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬੀ.ਸੀ. ਵਿੰਗ ਵਲੋਂ ਜਾਰੀ ਕੀਤੀ ਅਹੁਦੇਦਾਰਾਂ ਦੀ ਸੂਚੀ ਵਿਚ ਅਹਿਮਦਗੜ੍ਹ ਤੋਂ ਬੀ.ਸੀ. ਵਿੰਗ ਸ਼ਹਿਰੀ ਵਜੋਂ ਸੇਵਾ ਚੁੱਕੇ ਮਾ. ਕੁਲਦੀਪ ਸਿੰਘ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ...
ਮਸਤੂਆਣਾ ਸਾਹਿਬ, 24 ਅਕਤੂਬਰ (ਦਮਦਮੀ) - ਪੰਜਾਬ ਹੈਂਡਬਾਲ ਐਸੋਸੀਏਸ਼ਨ ਵਲੋਂ ਤਿੰਨ ਰੋਜਾ 44ਵੀਂ ਪੰਜਾਬ ਸਟੇਟ ਹੈਂਡਬਾਲ ਚੈਂਪੀਅਨਸ਼ਿਪ (ਮਰਦ ਅਤੇ ਔਰਤਾਂ) 29 ਤੋਂ 31 ਅਕਤੂਬਰ 2021 ਨੂੰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਜਾ ਰਹੀ ਹੈ | ਐਸੋਸੀਏਸ਼ਨ ਦੇ ਜਨਰਲ ...
ਮਲੇਰਕੋਟਲਾ, 24 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਡਾਕਟਰ ਰਾਖੀ ਵਿਨਾਇਕ ਸਹਾਇਕ ਫੂਡ ਕਮਿਸ਼ਨਰ ਮਲੇਰਕੋਟਲਾ ਅਤੇ ਸੰਦੀਪ ਸੰਧੂ ਫੂਡ ਸੇਫ਼ਟੀ ਅਫ਼ਸਰ ਨੇ ਇਲਾਕਾ ...
ਸੁਨਾਮ ਊਧਮ ਸਿੰਘ ਵਾਲਾ, 24 ਅਕਤੂਬਰ (ਭੁੱਲਰ, ਧਾਲੀਵਾਲ) - ਜ਼ਿਲ੍ਹਾ ਰੋਟਰੀ ਗਵਰਨਰ ਘਣਸ਼ਿਆਮ ਕਾਂਸਲ ਨੇ ਵਰਲਡ ਪੋਲੀਓ ਡੇ 'ਤੇ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਨੇ 1985 ਵਿਚ ਸੰਸਾਰ ਪੱਧਰੀ ਪੋਲੀਓ ਦੇ ਖ਼ਾਤਮੇ ਦੀ ਮੁਹਿੰਮ ਸ਼ੁਰੂ ਕੀਤੀ ਸੀ | ...
ਛਾਜਲੀ, 24 ਅਕਤੂਬਰ (ਕੁਲਵਿੰਦਰ ਸਿੰਘ ਰਿੰਕਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਛਾਜਲੀ ਬੀ ਦੇ ਸਾਬਕਾ ਪ੍ਰਧਾਨ ਸਵ: ਬਾਵਾ ਸਿੰਘ ਨਰਾਣ ਦਾ ਬੀਮਾਰੀ ਕਰ ਕੇ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ | ਜਿਸ ਤੋਂ ਬਾਅਦ ਜਥੇਬੰਦੀ ਨੇ ਗੁਰਸੇਵਕ ਸਿੰਘ ਡਰੌਲੀ ਨੂੰ ...
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ)-ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਅਤੇ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਮਹਾਂਕਾਲੀ ਮੰਦਰ ਦੀ ਮੂਰਤੀ ਸਥਾਪਨਾ ਦੀ 17ਵੀਂ ਵਰ੍ਹੇਗੰਢ ਮੌਕੇ ਵਿਸ਼ਾਲ ਭਗਵਤੀ ਜਾਗਰਣ ਕਾਲੀ ਮਾਤਾ ਮੰਦਰ ਵਿਖੇ 28 ਅਕਤੂਬਰ ਨੂੰ ਕਰਵਾਇਆ ...
ਸੁਨਾਮ ਊਧਮ ਸਿੰਘ ਵਾਲਾ, 24 ਅਕਤੂਬਰ (ਭੁੱਲਰ, ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਮੀਟਿੰਗ ਜਥੇਬੰਦੀ ਦੇ ਜਨਰਲ ਸਕੱਤਰ ਰਾਮਸ਼ਰਨ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ...
ਕੌਹਰੀਆਂ, 24 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਜਾਗਦਾ ਪੰਜਾਬ ਜਥੇਬੰਦੀ ਵਲੋਂ ਪਿੰਡ ਕੌਹਰੀਆਂ ਵਿਚ ਲੋਕਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ 'ਚ ਉੱਘੇ ਗਾਇਕ ਤੇ ਫ਼ਿਲਮ ਅਦਾਕਾਰਾ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ ਸਕੱਤਰ ਜਨਰਲ ਜਾਗਦਾ ਪੰਜਾਬ ਨੇ ਕਿਸਾਨੀ ...
ਚੀਮਾ ਮੰਡੀ, 24 ਅਕਤੂਬਰ (ਦਲਜੀਤ ਸਿੰਘ ਮੱਕੜ)-ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ 'ਬੰਦੀ ਛੋੜ ਦਿਵਸ' ਨੂੰ ਸਮਰਪਿਤ ਇਲਾਕੇ ਦੀਆਂ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ...
ਲਹਿਰਾਗਾਗਾ, 24 ਅਕਤੂਬਰ (ਪ੍ਰਵੀਨ ਖੋਖਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਇੱਥੋਂ ਦੇ ਅਮਿਤ ਜਿੰਦਲ ਉਰਫ਼ ਆਸ਼ੂ ਜਿੰਦਲ ਨੂੰ ਪਾਰਟੀ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਟਰੇਡ ਐਂਡ ਵਪਾਰ ...
ਸੰਗਰੂਰ, 24 ਅਕਤੂਬਰ (ਧੀਰਜ ਪਸ਼ੌਰੀਆ)-ਸਮਾਜ ਸੇਵੀ ਅਤੇ ਲੇਖਿਕਾ ਪਰਮਜੀਤ ਗਾਗਾ ਦੀ 6ਵੀਂ ਬਰਸੀ ਮਾਨ ਹੋਮਿਓਪੈਥਿਕ ਸੈਂਟਰ ਵਿਖੇ ਮਨਾਈ ਗਈ | ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਅਤੇ ਸਕੱਤਰ ਅਮਰੀਕ ਸਿੰਘ ਗਾਗਾ ਨੇ ਇਸ ...
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਜ਼ਿਲ੍ਹਾ ਪੁਲਿਸ ਵਲੋਂ ਚਲਾਈ ਮੁਹਿੰਮ ਤਹਿਤ ਡੀ.ਐਸ.ਪੀ ਬਲਜਿੰਦਰ ਸਿੰਘ ਪੰਨੂ, ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ, ਸਿਟੀ ਇੰਚਾਰਜ ਬਿਕਰਮਜੀਤ ਸਿੰਘ ਅਤੇ ਚਾੌਕੀ ਚੋਟੀਆਂ ਦੇ ਇੰਚਾਰਜ ਗੁਲਜ਼ਾਰ ਸਿੰਘ ਦੀ ...
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ)-ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਲਹਿਲ ਖ਼ੁਰਦ ਵਿਖੇ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਮੈਨੇਜਮੈਂਟ ਮੈਂਬਰ ਮੋਨਿਕਾ ਗਰਗ ਦੀ ਅਗਵਾਈ ਵਿਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 50 ਵਿਦਿਆਰਥਣਾਂ ਨੇ ਭਾਗ ...
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਲੋਕ ਚੇਤਨਾ ਮੰਚ ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ 22ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਨੰੂ ਨਸੀਹਤ ਦਿੱਤੀ ਕਿ ਉਹ ਕਿਸਾਨ ਅੰਦੋਲਨ ਖ਼ਿਲਾਫ਼ ...
ਭਵਾਨੀਗੜ੍ਹ, 24 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਗੁਰੂ ਤੇਗ ਬਹਾਦਰ ਕਾਲਜ ਵਿਖੇ ਸੀਨੀਅਰ ਸਿਟੀਜ਼ਨ ਸਮਾਜ ਭਲਾਈ ਸੰਸਥਾ ਵਲੋਂ ਬਜ਼ੁਰਗਾਂ ਪ੍ਰਤੀ ਨੌਜਵਾਨ ਪੀੜ੍ਹੀ ਦੇ ਫ਼ਰਜ਼ ਤੇ ਸਮਾਜਿਕ ਕਦਰਾਂ ਕੀਮਤਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...
ਅਹਿਮਦਗੜ੍ਹ, 24 ਅਕਤੂਬਰ (ਸੋਢੀ)-ਪੰਜਾਬ ਵਿਚ ਕੇਵਲ ਸ਼ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਰ ਵਰਗ ਦੀ ਹਰਮਨ ਪਿਆਰੀ ਪਾਰਟੀ ਹੈ | ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਰ ਵਰਗ ਨੂੰ ਬਣਦੀਆਂ ਸਹੂਲਤ ਦੇ ਕਿ ਨਿਵਾਜਿਆਂ ਹੈ | ਇੰਨਾ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX