ਤਾਜਾ ਖ਼ਬਰਾਂ


ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  1 day ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  1 day ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 day ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  1 day ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553

ਫਿਰੋਜ਼ਪੁਰ

ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ਜ਼ਿਲ੍ਹੇ ਭਰ 'ਚ ਫ਼ਸਲਾਂ ਨੁਕਸਾਨੀਆਂ

ਫ਼ਿਰੋਜ਼ਪੁਰ, 24 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਬੀਤੀ ਦੇਰ ਸ਼ਾਮ ਵਾਪਰੇ ਕੁਦਰਤੀ ਕਹਿਰ ਦੌਰਾਨ ਪਏ ਭਾਰੀ ਮੀਂਹ, ਚੱਲੀ ਤੇਜ਼ ਹਨ੍ਹੇਰੀ ਤੇ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਨਹੀਂ ਫੇਰਿਆ, ਸਗੋਂ ਕਰਜ਼ੇ ਦੀਆਂ ਪੰਡਾਂ ਨੂੰ ਹੋਰ ਭਾਰੀ ਕਰ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ, ਜਿਸ ਨੂੰ ਲੈ ਕੇ ਕਿਸਾਨ ਵਰਗ ਆਪਣੀ ਕਿਸਮਤ 'ਤੇ ਝੂਰਦੇ ਹੋਏ ਸਰਕਾਰਾਂ ਅਤੇ ਰੱਬ ਨੂੰ ਵੱਡੇ ਉਲਾਮੇ੍ਹ ਦੇ ਰਹੇ ਹਨ | ਹੋਇ ਵੱਡੇ ਨੁਕਸਾਨ ਦਾ 'ਅਜੀਤ' ਦੀ ਟੀਮ ਵਲੋਂ ਕੀਤੇ ਗਏ ਦੌਰੇ ਦੌਰਾਨ ਦੇਖਿਆ ਕਿ ਹਜ਼ਾਰਾਂ ਇਕ ਏਕੜ ਰਕਬੇ 'ਚ ਅਜੇ ਝੋਨਾ ਅਤੇ ਬਾਸਮਤੀ ਦੀਆਂ ਫ਼ਸਲਾਂ ਵਰਤਣ ਖੁਣੋਂ ਖੜ੍ਹੀਆਂ ਸਨ ਜਿਨ੍ਹਾਂ ਉੱਤੇ ਪਏ ਭਾਰੀ ਮੀਂਹ ਨੇ ਜਿੱਥੇ ਉਨ੍ਹਾਂ ਨੂੰ ਧਰਤੀ 'ਤੇ ਵਿਛਾ ਦਿੱਤਾ, ਉੱਥੇ ਮੁੰਜਰਾਂ ਵਿਚੋਂ ਦਾਣੇ ਵੀ ਕੇਰ ਕੇ ਧਰਤੀ 'ਤੇ ਸੁੱਟ ਦਿੱਤੇ, ਜਿਸ ਦੀ ਭਰਪਾਈ ਕਦੇ ਵੀ ਕਿਸਾਨਾਂ ਨੂੰ ਹੁੰਦੀ ਨਜ਼ਰ ਨਹੀਂ ਆਈ | ਕੀਤੇ ਗਏ ਸਰਵੇ ਦੌਰਾਨ ਸਾਹਮਣੇ ਆਇਆ ਕਿ ਹਲਕੇ ਦੇ ਪਿੰਡਾਂ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਦੇ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ | ਪਿੰਡ ਝੋਕ ਹਰੀ ਹਰ ਤੋਂ ਇਲਾਵਾ ਝੋਕ ਮੋਹੜੇ, ਝੋਕ ਟਹਿਲ ਸਿੰਘ, ਪਿੰਡ ਤੂਤ, ਬਾਜੇਵਾਲਾ, ਨੂਰਪੁਰ ਸੇਠਾਂ, ਕਾਸੂ ਬੇਗੂ , ਵਜੀਦਪੁਰ, ਮੱਲਵਾਲ ਆਦਿ ਪਿੰਡਾਂ ਦੇ ਰਕਬੇ 'ਚ ਸੋਨੇ ਰੰਗੀ ਭਾਹ ਮਾਰਦੀਆਂ ਝੋਨੇ, ਬਾਸਮਤੀ ਦੀਆਂ ਫ਼ਸਲਾਂ ਜਿੱਥੇ ਧਰਤੀ 'ਤੇ ਵਿਛੀਆਂ ਪਈਆਂ ਸਨ, ਉੱਥੇ ਉਨ੍ਹਾਂ ੳੱੁਪਰ ਪਾਣੀ ਵੀ ਘੁੰਮਦਾ ਨਜ਼ਰ ਆਇਆ, ਜੋ ਫ਼ਸਲਾਂ ਹਵਾ ਦੀ ਮਾਰ 'ਚੋਂ ਬਚ ਗਈਆਂ | ਉਨ੍ਹਾਂ ਦੀਆਂ ਮੁੰਜਰਾਂ ਵਿਚ ਦਾਣੇ ਨਾ ਬਰਾਬਰ ਸਨ ਤੇ ਧਰਤੀ 'ਤੇ ਕਿਰੇ ਹੋਏ ਸਨ | ਪਿੰਡ ਵਜੀਦਪੁਰ ਦੇ ਨੌਜਵਾਨ ਕਿਸਾਨ ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਸ ਨੇ 6 ਏਕੜ ਬਾਸਮਤੀ ਲਾਈ ਸੀ ਮੀਂਹ ਅਤੇ ਗੜੇਮਾਰੀ ਨਾਲ ਉਸ ਦੇ ਪੱਲੇ ਕੁਝ ਨਹੀਂ ਬਾਸਮਤੀ ਡਿਗ ਗਈ ਤੇ ਸਭ ਦਾਣੇ ਕਿਰ ਗਏ ਹਨ, ਜਿਸ ਨਾਲ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਜਗਸੀਰ ਸਿੰਘ ਪੁੱਤਰ ਗੁਰਮੇਜ ਸਿੰਘ ਨੇ ਦੱਸਿਆ ਕਿ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਉਸ ਨੇ 50 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਬਾਸਮਤੀ ਦੀ ਖੇਤੀ ਕਰ ਰਿਹਾ ਸੀ ਕਿ ਵਿਗੜੇ ਮੌਸਮ ਨੇ ਉਸ ਦੀ ਫ਼ਸਲ ਤਬਾਹ ਕਰ ਦਿੱਤੀ ਹੈ | ਗੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੁਖੜਾ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ 'ਤੇ ਲੈ 20 ਕਿੱਲੇ ਝੋਨਾ ਅਤੇ 20 ਕਿੱਲੇ ਬਾਸਮਤੀ ਲਗਾਈ ਸੀ | ਫ਼ਸਲ ਪੱਕ ਕੇ ਵੱਡਣ ਕਿਨਾਰੇ ਸੀ ਕਿ ਅਚਾਨਕ ਵਿਗੜੇ ਮੌਸਮ ਦੌਰਾਨ ਹੋਈ ਗੜੇਮਾਰੀ ਦੀ ਭੇਟ ਚੜ੍ਹ ਗਈ ਹੈ | ਸਰਪੰਚ ਬਲਵਿੰਦਰ ਸ਼ਰਮਾ ਕੱਕਣ ਨੇ ਦੱਸਿਆ ਕਿ ਪਿੰਡ ਵਜੀਦਪੁਰ ਦਾ ਕਰੀਬ 700 ਏਕੜ ਰਕਬੇ 'ਚ ਖੜ੍ਹੀਆਂ ਫ਼ਸਲਾਂ ਦਾ ਖ਼ਰਾਬਾ 50 ਫ਼ੀਸਦੀ ਤੋਂ ਲੈ ਕੇ 90 ਫ਼ੀਸਦੀ ਤੱਕ ਹੋਇਆ ਹੈ | ਗੁਰਮੇਜ ਸਿੰਘ ਸਭਰਵਾਲ ਸਰਪੰਚ ਨੂਰਪੁਰ ਸੇਠਾ ਨੇ ਦੱਸਿਆ ਕਿ ਪਿੰਡ ਦਾ ਸੈਂਕੜੇ ਏਕੜ ਰਕਬਾ 'ਚ ਫ਼ਸਲ ਮਾਰ ਹੋ ਗਈ ਹੈ | ਮਲਕੀਤ ਸਿੰਘ ਸੰਧੂ ਸਰਪੰਚ ਝੋਕ ਹਰੀ ਹਰ ਨੇ ਦੱਸਿਆ ਕਿ ਅਜੇ ਬਹੁਤੇ ਕਿਸਾਨਾਂ ਨੇ ਬਾਸਮਤੀ ਦੀ ਫ਼ਸਲ ਨਹੀਂ ਸੀ ਵੱਡੀ ਜੋ ਗੜੇਮਾਰੀ ਅਤੇ ਮੀਂਹ ਦੀ ਭੇਟ ਚੜ੍ਹਨ ਕਰਕੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਨੌਜਵਾਨ ਕਿਸਾਨ ਸਿੰਬਲਜੀਤ ਸਿੰਘ ਸੰਧੂ ਝੋਕ ਮੋਹੜੇ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਚੋ ਲੰਘੀ ਗੜੇਮਾਰੀ ਦੀ ਫਾਟ ਨੇ ਸੈਂਕੜੇ ਏਕੜ ਬਾਸਮਤੀ ਦੀ ਫ਼ਸਲ ਨੂੰ ਧਰਤੀ 'ਤੇ ਵਿਛਾਉਂਦੇ ਹੋਏ ਮੁੰਜਰਾਂ ਝਾੜ ਕੇ ਖ਼ਾਲੀ ਕਰ ਦਿੱਤੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦੇ ਨੁਕਸਾਨ ਹੋਏ ਹਨ, ਜਿਨ੍ਹਾਂ ਦੀ ਭਰਪਾਈ ਕਦਾਚਿਤ ਨਹੀਂ ਹੋ ਸਕਦੀ ਤੇ ਕਰਜ਼ੇ 'ਚ ਡੁੱਬੇ ਕਿਸਾਨ ਫਿਰ ਤੋਂ ਮਾੜੀ ਆਰਥਿਕਤਾ ਦੇ ਘੇਰੇ 'ਚ ਸਾਲਾਂ ਬੱਧੀ ਨਹੀਂ ਨਿਕਲ ਸਕਣਗੇ | ਕਿਸਾਨਾਂ ਦਾ ਦਰਦ ਬਿਆਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਸਾਈਾਆਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਆਦਿ ਨੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਦੇ ਹੋਏ ਖ਼ਰਾਬੇ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਵੇ |
ਵਿਸ਼ੇਸ਼ ਗਿਰਦਾਵਰੀਆਂ ਦੇ ਦਿੱਤੇ ਹੁਕਮ
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਕੁਦਰਤੀ ਕਰੋਪੀ ਆਉਣ ਸਮੇਂ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨਾਲ ਕਿਸਾਨਾਂ ਦੀਆਂ ਵੱਢਣ ਕਿਨਾਰੇ ਖੜ੍ਹੀਆਂ ਪੱਕੀਆਂ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਦੇ ਖ਼ਰਾਬੇ ਹੋਣ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਵਲੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਨੇ ਪਿੰਡ ਨੂਰਪੁਰ ਸੇਠਾਂ ਵਜੀਦਪੁਰ, ਮੱਲਵਾਲ ਆਦਿ ਪਿੰਡਾਂ ਦੇ ਅੰਦਰ ਪਹੁੰਚ ਜਿੱਥੇ ਕਿਸਾਨਾਂ ਦੇ ਦੁਖੜੇ ਸੁਣੇ, ਉੱਥੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਹੋਏ ਨੁਕਸਾਨ ਦੀਆਂ ਵਿਸ਼ੇਸ਼ ਗਿਰਦਾਵਰੀਆਂ ਕਰਨ, ਜਿਸ ਉਪਰੰਤ ਸਮੁੱਚੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਹੋਏ ਖ਼ਰਾਬੇ ਦਾ ਮੁਆਵਜ਼ਾ ਕਿਸਾਨਾਂ ਨੂੰ ਦੁਆਇਆ ਜਾ ਸਕੇ | ਇਸ ਮੌਕੇ ਵਿਧਾਇਕ ਸਤਿਕਾਰ ਕੌਰ ਗਹਿਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹੌਸਲਾ ਰੱਖਣ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ | ਵਿਧਾਇਕਾ ਗਹਿਰੀ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਹ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ ਹੈ ਤੇ ਜਲਦ ਨੁਕਸਾਨ ਦੀ ਰਿਪੋਰਟ ਬਣਾਏ ਜਾਣ ਬਾਅਦ ਕਿਸਾਨਾਂ ਨੂੰ ਖ਼ਰਾਬੇ ਦਾ ਮੁਆਵਜ਼ਾ ਦਿਵਾਇਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ ਗਿੱਲ ਨਾਇਬ ਤਹਿਸੀਲਦਾਰ, ਹਰਜਿੰਦਰ ਸਿੰਘ ਸਾਬ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ, ਹਰਜੀਤ ਸਿੰਘ ਕਾਲਾ ਸਰਪੰਚ ਫਰੀਦੇ ਵਾਲੀਆ, ਬਲਵਿੰਦਰ ਕੱਕਣ ਸਰਪੰਚ ਵਜੀਦਪੁਰ, ਕੁਲਬੀਰ ਸਿੰਘ ਸਾਬਕਾ ਸਰਪੰਚ ਮੱਲਵਾਲ ਜਦੀਦ, ਹਰਜੀਤ ਸਿੰਘ ਸਤੀਏ ਵਾਲਾ, ਨਵਜੋਤ ਸਿੰਘ ਗਿਆਨੀ, ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ, ਪੀ.ਏ. ਡਾ: ਪਵਨ ਕੁਮਾਰ ਸੋਲੰਕੀ, ਸ਼ੇਰ ਸਿੰਘ ਗਹਿਰੀ, ਵਿੱਕੀ ਸ਼ਰਮਾ, ਰਣਧੀਰ ਸਿੰਘ ਮੁੱਦਕਾ ਧੀਰਾਂ ਸਰਪੰਚ ਮੱਲਵਾਲ ਕਦੀਮ, ਸੋਨੰੂ ਸਰਪੰਚ ਮੱਲਵਾਲ ਜਦੀਦ, ਰਸ਼ਪਾਲ ਸਿੰਘ ਧਾਲੀਵਾਲ, ਗੁਰਮੇਜ ਸਿੰਘ ਸਰਪੰਚ ਨੂਰਪੁਰ ਸੇਠਾਂ ਆਦਿ ਹਾਜ਼ਰ ਸਨ |
ਨੁਕਸਾਨੇ ਝੋਨੇ ਦਾ ਜਾਇਜ਼ਾ ਲੈਣ ਖੇਤਾਂ ਚ ਪੁੱਜੇ ਵਰਦੇਵ ਮਾਨ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਹਲਕਾ ਗੁਰੂਹਰਸਹਾਏ ਅੰਦਰ ਪਏ ਭਾਰੀ ਮੀਂਹ ਕਾਰਨ ਤੇ ਹੋਈ ਗੜੇਮਾਰੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਖੇਤਾਂ 'ਚ ਖੜ੍ਹੀ ਭਾਰੀ ਤੌਰ 'ਤੇ ਨੁਕਸਾਨੀ ਗਈ | ਮੀਂਹ ਕਾਰਨ ਕੁਦਰਤੀ ਆਫ਼ਤ ਵਿਚ ਨੁਕਸਾਨੇ ਗਏ ਝੋਨੇ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਹਲਕਾ ਗੁਰੂਹਰਸਹਾਏ ਦੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਉਕਤ ਪਿੰਡਾਂ ਦਾ ਦੌਰਾ ਕਰਕੇ ਪੀੜਤ ਕਿਸਾਨਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਨੁਕਸਾਨੇ ਗਏ ਝੋਨੇ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ | ਵਰਦੇਵ ਮਾਨ ਵਲੋਂ ਪਿੰਡ ਕੋਹਰ ਸਿੰਘ ਵਾਲਾ, ਦਿਲਾ ਰਾਮ, ਤਾਰੇ ਵਾਲਾ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ | ਕਿਸਾਨਾਂ ਵਲੋਂ ਇਹ ਦੁੱਖ ਜ਼ਾਹਿਰ ਕਰਨ ਤੋਂ ਬਾਅਦ ਵਰਦੇਵ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਤਹਿਸੀਲਦਾਰ ਗੁਰੂਹਰਸਹਾਏ ਨਾਲ ਫ਼ੋਨ ਉੱਪਰ ਗੱਲਬਾਤ ਕੀਤੀ ਅਤੇ ਉਕਤ ਪਿੰਡਾਂ ਵਿਚ ਨੁਕਸਾਨੇ ਗਏ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਮੁਹੱਈਆ ਕਰਵਾਈ | ਡਿਪਟੀ ਕਮਿਸ਼ਨਰ ਨੇ ਵਰਦੇਵ ਸੰਘ ਮਾਨ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਹੀ ਪਟਵਾਰੀਆਂ ਦੀ ਡਿਊਟੀ ਲਗਾ ਕੇ ਨੁਕਸਾਨੇ ਝੋਨੇ ਦੀ ਗਿਰਦਾਵਰੀ ਕਰਵਾਉਣਗੇ |
ਹਨੇਰੀ ਨੇ ਕਿਸਾਨਾਂ ਦੇ ਹੋਸ਼ ਉਡਾਏ
ਮੱਲਾਂਵਾਲਾ, (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ ਅਤੇ ਬੇਮੌਸਮੀ ਹੋਈ ਬਰਸਾਤ ਨੇ ਕਿਸਾਨਾਂ ਦੀ ਪੱੁਤ ਵਾਂਗ ਪਾਲ਼ੀ ਸੈਂਕੜੇ ਏਕੜ ਫ਼ਸਲ ਚੱਲੀ ਤੇਜ਼ ਹਨੇਰੀ ਨਾਲ ਡਿਗ ਕੇ ਤਬਾਹ ਹੋ ਗਈ, ਜਿੱਥੇ ਕਿਸਾਨਾਂ ਦੀ ਫ਼ਸਲ ਤਬਾਹ ਹੋਈ ਹੈ, ਉੱਥੇ ਮੱਲਾਂਵਾਲਾ ਮਾਰਕੀਟ ਕਮੇਟੀਆਂ ਅਧੀਨ ਆਉਂਦੀਆਂ ਮੰਡੀਆਂ ਵਿਚ ਪਏ ਹਜ਼ਾਰਾਂ ਗੱਟੇ ਝੋਨੇ ਦੇ ਬਰਸਾਤ ਨਾਲ ਭਿੱਜ ਗਏ, ਜੋ ਕਿ ਖ਼ਰਾਬੇ ਦਾ ਖ਼ਦਸ਼ਾ ਹੈ | ਮੱਲਾਂਵਾਲਾ ਮੰਡੀ ਵਿਚ ਜਾ ਕੇ ਦੇਖਿਆ, ਉੱਥੇ ਝੋਨੇ ਦੀਆਂ ਬਹੁਤ ਸਾਰੀਆਂ ਢੇਰੀਆਂ ਦੁਆਲੇ ਪਾਣੀ ਖੜਾ ਹੋਇਆ, ਜੋ ਕਿ ਕਿਸਾਨ ਬਾਲਟੀਆਂ ਆਦਿ ਨਾਲ ਪਾਣੀ ਕੱਢ ਰਹੇ ਸਨ ਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਸਨ | ਇੱਥੋਂ ਦੇ ਆੜ੍ਹਤੀਆ ਦਾ ਕਹਿਣਾ ਹੈ ਕਿ ਇਸ ਮੰਡੀ ਵਿਚ ਮਿੱਟੀ ਵੀ ਆਪਣੇ ਖ਼ਰਚੇ 'ਤੇ ਪਾਈ ਹੈ ਤੇ ਇੱਟਾਂ ਵਗ਼ੈਰਾ ਵੀ ਆਪਣੇ ਤੌਰ 'ਤੇ ਲਗਾਈਆਂ ਗਈਆਂ ਹਨ | ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਸਾਰੀ ਮੰਡੀ ਵਿਚ ਕੇਵਲ ਇਕ ਹੀ ਪੀਣ ਵਾਲੇ ਪਾਣੀ ਲਈ ਨਲ਼ਕਾ ਲਗਾਇਆ ਹੈ, ਜੋ ਸਾਰੀ ਮੰਡੀ ਵਿਚ ਬਹੁਤਾ ਨਹੀਂ ਹੈ | ਸਮੂਹ ਕਿਸਾਨਾਂ ਆੜ੍ਹਤੀਆ ਦੀ ਮੰਗ ਹੈ ਕਿ ਸਬੰਧਿਤ ਮਹਿਕਮੇ ਨੂੰ ਇਸ ਮੰਡੀ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ | ਇੱਥੇ ਵੀ ਝੋਨੇ ਦੇ ਗੱਟੇ ਦੇ ਅੰਬਾਰ ਲੱਗੇ ਹੋਏ ਹਨ, ਜਿੱਥੇ ਮੰਡੀਆਂ ਵਿਚ ਪਈ ਫ਼ਸਲ ਖ਼ਰਾਬ ਹੋ ਰਹੀ ਹੈ, ਉੱਥੇ ਹੀ ਬੇਮੌਸਮੀ ਹੋਈ ਬਰਸਾਤ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਹਨ੍ਹੇਰੀ ਨਾਲ ਖੇਤਾਂ ਵਿਚ ਡਿਗ ਪਈ ਹੈ |
ਬਾਰਡਰ ਪੱਟੀ ਦੇ ਪਿੰਡਾਂ 'ਚ ਹਜ਼ਾਰਾਂ ਏਕੜ ਫ਼ਸਲ ਹੋਈ ਤਬਾਹ
ਗੋਲੂ ਕਾ ਮੋੜ, (ਸੁਰਿੰਦਰ ਸਿੰਘ ਪੁਪਨੇਜਾ)- ਬੀਤੇ ਕੱਲ੍ਹ ਬੇਮੌਸਮੀ ਭਾਰੀ ਮੀਂਹ ਅਤੇ ਹੋਈ ਗੜੇਮਾਰੀ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਖੇਤਾਂ 'ਚ ਖੜੀ ਝੋਨੇ ਦੀਆਂ ਫ਼ਸਲਾਂ ਕੁਦਰਤੀ ਆਫ਼ਤ ਨਾਲ ਧਰਤੀ 'ਤੇ ਵਿਛ ਗਈਆਂ ਹਨ | ਬਲਾਕ ਗੁਰੂਹਰਸਹਾਏ ਦੀ ਅਨਾਜ ਮੰਡੀ ਪੰਜੇ ਕੇ ਉਤਾੜ 'ਚ ਲੱਖਾਂ ਬੋਰੀਆਂ ਅਤੇ ਝੋਨੇ ਦੀਆਂ ਢੇਰੀਆਂ ਮੀਂਹ ਨਾਲ ਭਿੱਜ ਗਈਆਂ | ਬਾਰਡਰ ਪੱਟੀ ਦੇ ਰਾਣਾ ਪੰਜ ਗਰਾਈਾ, ਨੌਂ ਅਬਰਾਮ ਸ਼ੇਰ ਸਿੰਘ ਵਾਲਾ (ਅਜਾਬਾ), ਮੂਸੇ ਵਾਲਾ, ਗੱੁਦੜ ਪੰਜ ਗਰਾਈ, ਬੁੱਧਾ ਵਾਲੇ ਝੁੱਗੇ, ਮੰਡੀ ਪੰਜੇ ਕੇ ਉਤਾੜ ਆਦਿ ਪਿੰਡਾਂ ਦੇ ਦੌਰੇ ਦੌਰਾਨ ਕਿਸਾਨਾਂ ਨੇ ਦੁੱਖ ਭਰੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਹੀ ਮੰਦਹਾਲੀ ਦਾ ਸ਼ਿਕਾਰ ਹੈ | ਕਿਸਾਨਾਂ ਦਾ ਕਹਿਣਾ ਹੈ ਰੱਬ ਵੀ ਮੋਦੀ ਸਰਕਾਰ ਨਾਲ ਰਲਿਆ ਹੋਇਆ ਹੈ ਇਸ ਵਾਰ 70 ਤੋਂ 80 ਮਣ ਝੋਨਾ ਪ੍ਰਤੀ ਏਕੜ ਨਿਕਲਣਾ ਸੀ, ਜੋ ਕਿ ਭਾਰੀ ਮੀਂਹ ਅਤੇ ਗੜੇਮਾਰੀ ਨਾਲ 5 ਮਨ ਵੀ ਨਿਕਲਣ ਦੀ ਸੰਭਾਵਨਾ ਨਹੀਂ ਹੈ | ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਕਿਸਾਨ ਹਰਬੰਸ ਲਾਲ, ਹਰਭਜਨ ਲਾਲ, ਬਗ਼ੀਚਾ ਸਿੰਘ, ਮੰਗਲ ਸਿੰਘ, ਗੁਲਸ਼ਨ ਕੁਮਾਰ, ਲਾਡੀ ਸਿੰਘ, ਸੁਭਾਸ਼ ਚੰਦਰ, ਗੁਲਸ਼ਨ ਸਿੰਘ, ਜਰਨੈਲ ਸਿੰਘ, ਪ੍ਰਲਾਦ ਆਦਿ ਹਾਜ਼ਰ ਸਨ |
ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਤੇ ਢੇਰੀਆਂ ਭਿੱਜੀਆਂ
ਮਮਦੋਟ, (ਸੁਖਦੇਵ ਸਿੰਘ ਸੰਗਮ)- ਬੀਤੀ ਰਾਤ ਮਮਦੋਟ ਇਲਾਕੇ ਵਿਚ ਹੋਈ ਅਣਕਿਆਸੀ ਬਾਰਸ਼ ਨੇ ਕੁਦਰਤੀ ਕਹਿਰ ਦਾ ਰੂਪ ਲੈਂਦਿਆਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਵਖਤ ਪਾ ਦਿੱਤਾ ਹੈ ਅਤੇ ਇਸ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਖ਼ਾਸਾ ਨੁਕਸਾਨ ਉਠਾਉਣਾ ਪਿਆ ਹੈ | ਇਸ ਦੌਰਾਨ ਤੇਜ਼ ਬਾਰਸ਼ ਅਤੇ ਹਵਾਵਾਂ ਕਾਰਨ ਜਿੱਥੇ ਬਾਸਮਤੀ, ਕਮਾਦ ਲਸਣ, ਅਤੇ ਪਿਛੇਤੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਉਥੇ ਹੀ ਕੁਝ ਇਲਾਕਿਆਂ ਵਿਚ ਹੋਈ ਗੜੇਮਾਰੀ ਕਾਰਨ ਝੋਨੇ ਦੀਆਂ ਮੁੰਜਰਾਂ ਵਿਚੋਂ ਦਾਣੇ ਵੀ ਕਿਰ ਗਏ | ਵੱਖ ਵੱਖ ਮੰਡੀਆਂ ਵਿਚ ਜਾ ਕੇ ਵੇਖਿਆ ਕਿ ਮੰਡੀਆਂ ਵਿਚ ਪਈਆਂ ਕਿਸਾਨਾਂ ਦੇ ਝੋਨੇ ਦੀਆਂ ਢੇਰੀਆਂ ਮਾਰਕੀਟ ਕਮੇਟੀ ਦੇ ਨਾਕਸ ਪ੍ਰਬੰਧਾਂ ਕਰਕੇ ਖੁੱਲੇ੍ਹ ਅਸਮਾਨ ਹੇਠ ਭਿੱਜਦੀਆਂ ਰਹੀਆਂ, ਉਥੇ ਸਰਕਾਰੀ ਖ਼ਰੀਦ ਏਜੰਸੀਆਂ ਦੀ ਲਾਪਰਵਾਹੀ ਕਾਰਨ ਕਿਸਾਨਾਂ ਤੋਂ ਖ਼ਰੀਦਿਆਂ ਤੇ ਅਣਲੋਡ ਹੋਇਆ ਝੋਨਾ ਵੀ ਬੋਰੀਆਂ ਸਮੇਤ ਮੰਡੀਆਂ ਵਿਚ ਪਿਆ ਭਿੱਜ ਗਿਆ | ਇਸ ਕੁਦਰਤੀ ਮਾਰ ਤੋਂ ਪ੍ਰਭਾਵਿਤ ਹੋਏ ਆੜ੍ਹਤੀਆਂ ਬਾਰੇ ਗੱਲ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਮਮਦੋਟ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੋਰੀਆ ਨੇ ਦੱਸਿਆ ਕਿ ਮੀਂਹ ਕਾਰਨ ਭਿੱਜੇ ਕਿਸਾਨਾਂ ਦੇ ਝੋਨੇ ਦੀਆਂ ਢੇਰੀਆਂ ਅਤੇ ਭਰੀਆਂ ਬੋਰੀਆਂ ਵਿਚ ਗਿੱਲੇ ਹੋਏ ਝੋਨੇ ਨੂੰ ਦੁਬਾਰਾ ਸੁਕਾਉਣ ਲਈ ਲੱਗਣ ਵਾਲੀ ਲੇਬਰ ਦਾ ਅਣਕਿਆਸਿਆ ਬੋਝ ਆੜ੍ਹਤੀਆਂ ਸਿਰ ਆਣ ਪਿਆ ਹੈ | ਸਥਾਨਕ ਆੜ੍ਹਤੀਆਂ ਅਤੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਕੁਦਰਤੀ ਮਾਰ ਦੇ ਚੱਲਦੇ ਝੋਨੇ ਦੇ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਦੀ ਮੰਗ ਕੀਤੀ ਹੈ |
ਮਖੂ ਇਲਾਕੇ ਦੀਆਂ ਦਾਣਾ ਮੰਡੀਆਂ 'ਚ ਝੋਨੇ ਦੀਆਂ ਭਰੀਆਂ ਬੋਰੀਆਂ ਪਾਣੀ 'ਚ ਡੁੱਬੀਆਂ
ਮਖੂ, (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਮਖੂ ਇਲਾਕੇ ਵਿਚ ਬੀਤੀ ਸ਼ਾਮ ਤੋਂ ਦੇਰ ਰਾਤ ਤੱਕ ਹੋਈ ਬਰਸਾਤ ਕਾਰਨ ਪੱਕੀ ਹੋਈ ਫ਼ਸਲ ਝੋਨਾ ਜੋ ਕਿਸਾਨਾਂ ਨੇ ਬਹੁਤ ਮਹਿੰਗੇ ਖ਼ਰਚੇ ਕਰਕੇ ਪਾਲ ਕੇ ਪਕਾਇਆ ਤੇ ਦਾਣਾ ਮੰਡੀਆਂ 'ਚ ਸੁੱਟਿਆ ਸੀ ਤੇ ਤੇਜ਼ ਹੋਈ ਬੇਮੌਸਮੀ ਬਰਸਾਤ ਕਾਰਨ ਮਖੂ ਦੀਆਂ ਦਾਣਾ ਮੰਡੀਆਂ ਜਿਨ੍ਹਾਂ ਵਿਚ ਮੇਨ ਮਖੂ ਦਾਣਾ ਮੰਡੀ, ਯਾਰਡ ਕੁਤਬਪੁਰਾ ਸ਼ੀਹਾਂ ਪਾੜੀ ਦਾਣਾ ਮੰਡੀ, ਅਮੀਰ ਸ਼ਾਹ ਦਾਣਾ ਮੰਡੀ ਦਾ ਦੌਰਾ ਕੀਤਾ | ਮੌਕੇ 'ਤੇ ਕਿਸਾਨਾਂ ਦੀਆਂ ਤਕਲੀਫ਼ਾਂ ਨੂੰ ਵੀ ਪੁੱਛਿਆ ਅਤੇ ਦੁਖੀ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ ਬਰਸਾਤ ਕਾਰਨ ਝੋਨੇ ਦਾ ਕਾਫ਼ੀ ਨੁਕਸਾਨ ਹੋਇਆ ਹੈ ਤੇ ਦਾਣਾ ਵੀ ਕਿਰ ਗਿਆ ਹੈ ਤੇ ਸਰਕਾਰੀ ਖ਼ਰੀਦ ਵੀ ਅੱਜ ਝੋਨਾ ਗਿੱਲਾ ਹੋਣ ਕਾਰਨ ਨਹੀਂ ਹੋ ਸਕੀ | ਬੇਮੌਸਮੀ ਬਾਰਸ਼ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
ਲੱਖੋਂ ਕੇ ਬਹਿਰਾਮ, (ਰਾਜਿੰਦਰ ਸਿੰਘ ਹਾਂਡਾ)- ਬੀਤੀ ਸ਼ਾਮ ਇਲਾਕੇ ਵਿਚ ਹੋਈ ਬੇਮੌਸਮੀ ਬਾਰਸ਼ ਦੇ ਨਾਲ ਗੜੇਮਾਰੀ ਕਾਰਨ ਝੋਨੇ, ਬਾਸਮਤੀ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ | ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਮਾਨ ਵਲੋਂ ਪਿੰਡ ਜੰਗ, ਝੋਕ, ਤਾਰਾ ਸਿੰਘ ਵਾਲ ਸਮੇਤ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ | ਇਸੇ ਤਰ੍ਹਾਂ ਹੀ ਕਿਸਾਨ ਆਗੂਆਂ ਗੁਰਬੰਸ ਸਿੰਘ ਜੰਗ, ਗੁਰਬਚਨ ਸਿੰਘ ਕਿੱਲੀ ਵਲੋਂ ਵੀ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ | ਇਸ ਮੌਕੇ ਕਿਸਾਨ ਜਸਵਿੰਦਰ ਸਿੰਘ, ਝੋਕ ਮੋਹੜੇ, ਅੰਗਰੇਜ਼ ਸਿੰਘ ਲੋਧਰਾ, ਗੁਰਮੀਤ ਸਿੰਘ ਝੋਕ ਮੋਹੜੇ, ਬਲਜਿੰਦਰ ਸਿੰਘ ਪੰਮਾ ਜੰਗ, ਬਲਕਰਨ ਸਿੰਘ ਜੰਗ, ਪਿੱਪਲ ਸਿੰਘ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |
ਗੜੇਮਾਰੀ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ
ਕੁੱਲਗੜ੍ਹੀ, (ਸੁਖਜਿੰਦਰ ਸਿੰਘ ਸੰਧੂ)- ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਨਜ਼ਦੀਕੀ ਪਿੰਡ ਕਾਕੂ ਵਾਲਾ, ਬਸਤੀ ਢਾਬ, ਸ਼ੇਰ ਖਾਂ, ਵਲੂਰ ਸਮੇਤ ਹੋਰ ਕਾਫ਼ੀ ਪਿੰਡਾਂ ਵਿਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਪਿੰਡ ਕਾਕੂ ਵਾਲਾ ਦੇ ਕਿਸਾਨ ਗੁਰਬਚਨ ਸਿੰਘ, ਸੇਵਾ ਸਿੰਘ, ਦਾਰਾ ਸਿੰਘ, ਸ਼ਮਸ਼ੇਰ ਸਿੰਘ ਜੋਗਾ ਸਿੰਘ, ਬਲਵਿੰਦਰ ਸਿੰਘ, ਅਰਮਾਨ ਦੀਪ ਸਿੰਘ, ਸੁਰਜੀਤ ਸਿੰਘ, ਤਰਲੋਚਨ ਸਿੰਘ, ਬਲਕਾਰ ਸਿੰਘ, ਰਿੰਕੂ ਗਰੋਵਰ, ਸੁਖਦੇਵ ਸਿੰਘ, ਕੁਲਜੀਤ ਸਿੰਘ, ਗੁਰਨਾਮ ਸਿੰਘ, ਅਰਸ਼ਦੀਪ ਸਿੰਘ, ਜਰਨੈਲ ਸਿੰਘ, ਗੁਰਪ੍ਰਤਾਪ ਸਿੰਘ, ਦਯਾ ਸਿੰਘ, ਦਲੇਰ ਸਿੰਘ ਅਤੇ ਬਸਤੀ ਢਾਬ ਵਾਲੀ ਦੇ ਕਿਸਾਨ ਨਿਸ਼ਾਨ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ, ਸ਼ੇਰ ਖਾਂ ਤੋਂ ਕਾਂਗਰਸੀ ਆਗੂ ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਬਰਸਾਤ ਅਤੇ ਗੜੇਮਾਰੀ ਕਾਰਨ ਝੋਨੇ, ਬਾਸਮਤੀ, ਸਬਜ਼ੀਆਂ ਅਤੇ ਸਬਜ਼ੀਆਂ ਦੀ ਪਨੀਰੀ ਦਾ ਭਾਰੀ ਨੁਕਸਾਨ ਹੋ ਗਿਆ, ਜਿਸ ਕਾਰਨ ਵੱਡਾ ਆਰਥਿਕ ਨੁਕਸਾਨ ਹੋ ਗਿਆ |
ਕਿਸਾਨ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ 'ਤੇ ਕਹਿਰ ਬਣਿਆ ਮੀਂਹ
ਖੋਸਾ ਦਲ ਸਿੰਘ, (ਮਨਪ੍ਰੀਤ ਸਿੰਘ ਸੰਧੂ)- ਬੀਤੇ ਦਿਨ ਸ਼ਾਮ ਤੋਂ ਰਾਤ ਤੱਕ ਵਰਸੇ ਮੋਹਲ਼ੇਧਾਰ ਮੀਂਹ ਅਤੇ ਗੜਿਆਂ ਕਾਰਨ ਖੋਸਾ ਦਲ ਸਿੰਘ ਅਤੇ ਨਜ਼ਦੀਕੀ ਇਲਾਕਿਆਂ ਵਿਚ ਕਿਸਾਨਾਂ ਦੇ ਚਿਹਰੇ ਮੁਰਝਾ ਗਏ | ਅਜੀਤ ਦੀ ਟੀਮ ਵਲੋਂ ਜਦੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਤਿੰਨੇ ਵਰਗ ਹੀ ਬੇਮੌਸਮੇ ਮੀਂਹ ਕਾਰਨ ਪੇ੍ਰਸ਼ਾਨ ਦਿਖਾਈ ਦਿੱਤੇ | ਪਿੰਡ ਕਰਮੂਵਾਲਾ ਦੇ ਆੜ੍ਹਤੀਏ ਅਤੇ ਸ਼ੈਲਰ ਮਾਲਕ ਰਸ਼ਪਾਲ ਸਿੰਘ ਕਰਮੂਵਾਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਹੀ ਪਿਛਲੇ ਮਹੀਨੇ ਆਈਆਂ ਮੌਸਮੀ ਤਬਦੀਲੀਆਂ ਕਾਰਨ ਕਿਸਾਨਾਂ ਦਾ ਝਾੜ 4 ਤੋਂ 5 ਕੁਇੰਟਲ ਤੱਕ ਘੱਟ ਆ ਰਿਹਾ ਹੈ ਅਤੇ ਕੱਲ੍ਹ ਪਏ ਮੀਂਹ ਤੇ ਗੜਿਆਂ ਨੇ ਕਿਸਾਨਾਂ ਦਾ ਹੋਰ ਨੁਕਸਾਨ ਕਰ ਦਿੱਤਾ ਹੈ | ਉਨ੍ਹਾਂ ਸਰਕਾਰ ਤੋਂ ਖ਼ਰਾਬ ਹੋਈ ਪੱਕੀ ਫ਼ਸਲ ਦੇ ਮੁਆਵਜ਼ੇ ਸਮੇਤ ਨਿਰਧਾਰਿਤ 17 ਪ੍ਰਤੀਸ਼ਤ ਨਮੀ ਵਿਚ ਵਾਧਾ ਕਰਨ ਦੀ ਮੰਗ ਕੀਤੀ |
ਮੰਡੀਆਂ 'ਚ ਝੋਨੇ ਦੀਆਂ ਲੱਖਾਂ ਬੋਰੀਆਂ ਤੇ ਢੇਰੀਆਂ ਭਿੱਜੀਆਂ
ਆਰਿਫ਼ ਕੇ, (ਬਲਬੀਰ ਸਿੰਘ ਜੋਸਨ)- ਫ਼ਿਰੋਜ਼ਪੁਰ ਦੇ ਵਿਚ ਬੀਤੀ ਸ਼ਾਮ ਨੂੰ ਪਏ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਝੋਨੇ ਤੇ ਬਾਸਮਤੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਹੈ, ਉੱਥੇ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮਾਰਕੀਟ ਕਮੇਟੀ ਅਧੀਨ ਆਉਂਦੇ ਕਸਬਾ ਆਰਿਫ਼ ਕੇ ਦੇ ਨਾਲ ਲੱਗਦੀਆਂ ਮੰਡੀਆਂ ਵਿਚ ਲੱਖਾਂ ਬੋਰੀਆਂ ਅਤੇ ਝੋਨੇ ਦੀਆਂ ਢੇਰੀਆਂ ਮੀਂਹ ਨਾਲ ਭਿੱਜ ਗਈਆਂ ਹਨ | ਕਸਬਾ ਆਰਿਫ਼ ਕੇ ਇਲਾਕੇ ਅਧੀਨ ਪੈਂਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀਆਂ ਢੇਰੀਆਂ ਨੂੰ ਢੱਕਣ ਲਈ ਕਿਸੇ ਵੀ ਆੜ੍ਹਤੀਏ ਵਲੋਂ ਤਰਪਾਲਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੀ ਝੋਨੇ ਦੀ ਫ਼ਸਲ ਮੰਡੀਆਂ ਵਿਚ ਭਿੱਜ ਗਈ ਹੈ, ਉੱਥੇ ਹੀ ਸਰਕਾਰ ਵਲੋਂ ਖ਼ਰੀਦ ਕੀਤੀਆਂ ਗਈਆਂ ਝੋਨੇ ਦੀਆਂ ਲੱਖਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਭਿੱਜ ਗਈਆਂ ਹਨ |
ਗੜੇਮਾਰੀ ਨੇ ਝੋਨਾ ਝੰਬਿਆ
ਗੁਰੂਹਰਸਹਾਏ,(ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦੇ ਆਸ-ਪਾਸ ਅਤੇ ਇਲਾਕੇ ਦੇ ਪਿੰਡਾਂ ਅੰਦਰ ਹੋਈ ਭਾਰੀ ਗੜੇਮਾਰੀ ਤੇ ਮੀਂਹ ਨੇ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਦਿੱਤਾ ਹੈ | ਇਲਾਕੇ ਦੇ ਦਰਜਨਾਂ ਪਿੰਡਾਂ ਅੰਦਰ ਖੜੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਝੰਬੀ ਗਈ | ਕੁਦਰਤੀ ਕਰੋਪੀ ਕਿਸਾਨਾਂ 'ਤੇ ਕਹਿਰ ਬਣ ਕੇ ਵਰਤੀ ਤੇ ਇਸ ਭਾਰੀ ਤਰ੍ਹਾਂ ਹੋਈ ਗੜੇਮਾਰੀ ਨਾਲ ਪਹਿਲਾਂ ਤੋਂ ਬੁਰੀ ਤਰ੍ਹਾਂ ਟੱੁਟ ਚੱੁਕੇ ਕਿਸਾਨਾਂ ਦੀ ਆਰਥਿਕਤਾ 'ਤੇ ਵੱਡੀ ਸੱਟ ਵੱਜੀ ਹੈ | ਆਰਥਿਕਤਾ ਪੱਖੋਂ ਕਿਸਾਨਾਂ ਦੀਆਂ ਫ਼ਸਲਾਂ 'ਤੇ ਹੋਈ ਗੜੇਮਾਰੀ ਨਾਲ ਖੇਤਾਂ 'ਚ ਖੜੀ ਬਾਸਮਤੀ ਝੋਨੇ ਦੀ ਫ਼ਸਲ ਦੀਆਂ ਮੁੰਜਰਾਂ ਤੋਂ ਦਾਣੇ ਡਿੱਗ ਕੇ ਧਰਤੀ 'ਤੇ ਵਿਛ ਗਏ | ਮੰੁਜਰਾਂ ਵਿਚ ਸਿਰਫ਼ 5 ਤੋਂ 7 ਹਜ਼ਾਰ ਦੀ ਗਿਣਤੀ ਦੇ ਦਾਣੇ ਬਚੇ ਹਨ | ਪਿੰਡ ਕੋਹਰ ਸਿੰਘ ਵਾਲਾ ਵਿਖੇ ਹੋਈ ਇਸ ਗੜੇਮਾਰੀ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ | ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਪੱਕੀ ਫ਼ਸਲ ਤੇ ਕੁਦਰਤੀ ਤੌਰ 'ਤੇ ਗੜੇਮਾਰੀ ਹੋ ਜਾਣਾ ਕਿਸੇ ਤੋਂ ਸਹਿ ਨਹੀਂ ਹੋ ਸਕਦਾ | ਸਾਰਾ ਖ਼ਰਚ ਕਰਕੇ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਕੀਤੀ ਤੇ ਹੁਣ ਜਦੋਂ ਝੋਨਾ ਵੱਢਣ ਦੀ ਤਿਆਰੀ ਕੀਤੀ ਤਾਂ ਉੱਪਰੋਂ ਕੁਦਰਤ ਨੇ ਭਾਰੀ ਬਾਰਸ਼ ਤੇ ਗੜੇਮਾਰੀ ਦਾ ਕਹਿਰ ਵਰਤਾ ਦਿੱਤਾ ਹੈ | ਕਿਸਾਨਾਂ ਨੇ ਦੱਸਿਆ ਕਿ ਜਿੱਥੇ ਪਹਿਲਾਂ ਹੀ ਝੋਨੇ ਦਾ ਝਾੜ ਘਟਣ ਨਾਲ ਕਿਸਾਨ ਵਰਗ ਨਿਰਾਸ਼ਾ ਦੇ ਆਲਮ 'ਚ ਸੀ |
ਕਟਾਈ ਦਾ ਕੰਮ ਰੁਕਿਆ ਤੇ ਮੰਡੀਆਂ 'ਚ ਪਿਆ ਝੋਨਾ ਭਿੱਜਿਆ
ਓਧਰ ਗੁਰੂਹਰਸਹਾਏ ਇਲਾਕੇ ਅਤੇ ਆਸ-ਪਾਸ ਪਿੰਡਾਂ ਅੰਦਰ ਹੋਈ ਗੜੇਮਾਰੀ ਤੇ ਭਾਰੀ ਬਾਰਸ਼ ਨਾਲ ਜਿੱਥੇ ਖੇਤਾਂ 'ਚ ਖੜੇ ਝੋਨੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉੱਥੇ ਮੰਡੀਆਂ 'ਚ ਪਿਆ ਝੋਨਾ ਵੀ ਭਿੱਜ ਗਿਆ | ਮੰਡੀਆਂ ਵਿਚ ਝੋਨੇ ਨੂੰ ਭਿੱਜਣ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸਨ | ਪੇਂਡੂ ਮੰਡੀਆਂ ਦਾ ਬੁਰਾ ਹਾਲ ਹੈ, ਹੁਣ ਝੋਨੇ ਨੂੰ ਵੇਚਣ ਲਈ ਕਿਸਾਨਾਂ ਨੂੰ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਪਏ ਭਾਰੀ ਮੀਂਹ ਕਾਰਨ ਅਗਲੇ 4-5 ਦਿਨਾਂ ਤੱਕ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ | ਕਈ ਥਾਈਾ ਝੋਨੇ ਦੀ ਫ਼ਸਲ ਡਿੱਗ ਕੇ ਧਰਤੀ ੳੱੁਪਰ ਵਿੱਛ ਗਈ ਹੈ |
ਹੀਰਾ ਸੋਢੀ ਵਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ
ਲੱਖੋਂ ਕੇ ਬਹਿਰਾਮ, (ਰਾਜਿੰਦਰ ਸਿੰਘ ਹਾਂਡਾ)-ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੱੁਤਰ ਅਤੇ ਸੂਚਨਾ ਕਮਿਸ਼ਨਰ ਪੰਜਾਬ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਪਿੰਡ ਦਿਲਾ ਰਾਮ ਵਿਖੇ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਬਾਸਮਤੀ ਅਤੇ ਝੋਨੇ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨਾਲ ਗੱਲਬਾਤ ਕਰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ | ਇਸ ਮੌਕੇ ਸਰਪੰਚ ਅੰਗੂਰ ਸਿੰਘ, ਜਗਸੀਰ ਦੀਸ਼ੂ, ਸੰਦੇਸ਼ ਕੁਮਾਰ ਮਹਿਰੋਕ, ਸੁਖਵੰਤ ਸਿੰਘ, ਰਸ਼ਪਾਲ ਸਿੰਘ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |

ਮੁੱਖ ਮੰਤਰੀ ਵੱਲ ਭਾਈ ਮਰਦਾਨਾ ਸੁਸਾਇਟੀ ਨੇ ਲਿਖਿਆ ਭਾਈ ਮਰਦਾਨਾ ਦੇ ਨਾਂਅ ਚੇਅਰ ਸਥਾਪਿਤ ਕਰਨ ਸੰਬੰਧੀ ਪੱਤਰ

ਫ਼ਿਰੋਜ਼ਪੁਰ, 24 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸ਼ੋ੍ਰਮਣੀ ਸੰਗੀਤਕਾਰ ਰਬਾਬੀ ਭਾਈ ਮਰਦਾਨਾ ਦੇ ਨਾਮ 'ਤੇ ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਕਰਨ ਸੰਬੰਧੀ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਇਕ ਪੱਤਰ ਮੁੜ ਤੋਂ ਪੰਜਾਬ ਦੇ ਨਵੇਂ ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਹਫ਼ਤਾਵਾਰੀ ਪ੍ਰੈਕਟਿਸ ਪੇਪਰ ਸਮੂਹ ਸਕੂਲਾਂ 'ਚ ਸਮਾਪਤ

ਗੁਰੂਹਰਸਹਾਏ, 24 ਅਕਤੂਬਰ (ਕਪਿਲ ਕੰਧਾਰੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਬਿਹਤਰ ਪ੍ਰਦਰਸ਼ਨ ਲਈ ਸਿੱਖਿਆ ਵਿਭਾਗ ਦੀਆਂ ਗੁਣਾਤਮਿਕ ਸਿੱਖਿਆ ਨਾਲ ਸੰਬੰਧਿਤ ਟੀਮਾਂ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੂਰੀ ਪਲਾਨਿੰਗ ...

ਪੂਰੀ ਖ਼ਬਰ »

ਕਾਂਗਰਸੀਆਂ ਦੀ ਬਿਆਨਬਾਜ਼ੀ ਨਾਲ ਲੀਰਾਂ ਦੀ ਖਿੱਦੋ ਖੁੱਲ੍ਹੀ- ਜਨਮੇਜਾ ਸਿੰਘ ਸੇਖੋਂ

ਜ਼ੀਰਾ, 24 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਨਾਲ ਕਾਂਗਰਸ ਪਾਰਟੀ ਦੀ ਲੀਰਾਂ ਵਾਲੀ ਖਿੱਦੋ ਖੁੱਲ੍ਹ ਚੁੱਕੀ ਹੈ ਅਤੇ ਲੋਕਾਂ ਨੂੰ ...

ਪੂਰੀ ਖ਼ਬਰ »

ਕੈਂਸਰ ਜਾਂਚ ਕੈਂਪ ਦੌਰਾਨ 400 ਮਰੀਜ਼ਾਂ ਦੀ ਜਾਂਚ

ਜ਼ੀਰਾ, 24 ਅਕਤੂਬਰ (ਮਨਜੀਤ ਸਿੰਘ ਢਿੱਲੋਂ)-ਕੈਂਸਰ ਕੇਅਰ ਚੈਰੀਟੇਬਲ ਸੰਸਥਾਂ ਵਲੋਂ ਪੰਜਾਬ ਅੰਦਰ ਲਗਾਏ ਜਾ ਰਹੇ ਮੁਫ਼ਤ ਕੈਂਸਰ ਜਾਂਚ ਕੈਂਪਾਂ ਦਾ ਲੜੀ ਤਹਿਤ ਸੰਸਥਾ ਵਲੋਂ ਐੱਨ.ਆਰ.ਆਈ ਸਾਥੀਆਂ ਦੇ ਸਹਿਯੋਗ ਨਾਲ ਜ਼ੀਰਾ ਦੇ ਕੋਟ ਈਸੇ ਖ਼ਾਂ ਰੋਡ 'ਤੇ ਸਥਿਤ ਗੁਰਦੁਆਰਾ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਕਲੀਨ ਇੰਡੀਆ ਪ੍ਰੋਗਰਾਮ ਤਹਿਤ ਸਫ਼ਾਈ ਅਭਿਆਨ

ਤਲਵੰਡੀ ਭਾਈ, 24 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਭਾਰਤ ਸਰਕਾਰ ਦੇ ਕਲੀਨ ਇੰਡੀਆ ਪ੍ਰੋਗਰਾਮ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਤਹਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਵਲੰਟੀਅਰ ਬਲਜੀਤ ਸਿੰਘ ਦੀ ...

ਪੂਰੀ ਖ਼ਬਰ »

ਕਿਸਾਨਾਂ ਦੀ ਸਾਰ ਲੈਂਦੇ ਹੋਏ ਪੰਜਾਬ ਸਰਕਾਰ ਮੁਆਵਜ਼ਾ ਦੇਣ ਬਾਰੇ ਕਰੇ ਐਲਾਨ- ਪੰਨੂ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਬੀਤੀ ਦਿਨ ਹੋਈ ਮੁਹਲੇਧਾਰ ਬਰਸਾਤ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ...

ਪੂਰੀ ਖ਼ਬਰ »

ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਕੀਤੀਆਂ ਜਲ ਪ੍ਰਵਾਹ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਖੇਤੀ ਸਬੰਧੀ ਪਾਸ ਹੋਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਰੈਲੀ ਕਰ ਰਹੇ ਕਿਸਾਨਾਂ ਤੇ ਭਾਜਪਾ ਮੰਤਰੀ ਦੇ ਲੜਕੇ ਵਲੋਂ ਕਿਸਾਨਾਂ 'ਤੇ ਤੇਜ਼ ਰਫ਼ਤਾਰ ਨਾਲ ਗੱਡੀ ਚੜ੍ਹਾ ...

ਪੂਰੀ ਖ਼ਬਰ »

ਆਪ ਆਗੂ ਸੁਖਰਾਜ ਗੋਰਾ ਨੇ ਮਮਦੋਟ ਵਿਖੇ ਕੀਤੀਆਂ ਮੀਟਿੰਗਾਂ

ਮਮਦੋਟ, 24 ਅਕਤੂਬਰ (ਸੁਖਦੇਵ ਸਿੰਘ ਸੰਗਮ)- ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਦੁਆਰਾ ਪੰਜਾਬ ਵਾਸੀਆਂ ਨੂੰ ਦਿੱਤੀ ਗਈ ਦੂਸਰੀ ਸਿਹਤ ਗਰੰਟੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਮਦੋਟ ਦੇ ਹਰ ਵਾਰਡ ਵਿਚ ਪਾਰਟੀ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਚਾਲੂ ਭੱਠੀ ਤੇ 20 ਲੀਟਰ ਲਾਹਣ ਸਮੇਤ ਦੋਸ਼ੀ ਕਾਬੂ

ਮੱਲਾਂਵਾਲਾ, 24 ਅਕਤੂਬਰ (ਸੁਰਜਨ ਸਿੰਘ ਸੰਧੂ)- ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਮੱਲਾਂਵਾਲਾ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਪੁਲਿਸ ਪਾਰਟੀ ਨੇ ਚਾਲੂ ਭੱਠੀ ਤੇ 20 ਲੀਟਰ ਲਾਹਣ ਸਮੇਤ ਦੋਸ਼ੀ ਨੂੰ ਕਾਬੂ ਕਰ ਲਿਆ | ...

ਪੂਰੀ ਖ਼ਬਰ »

ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਢੁਕਵਾਂ ਤੇ ਤੁਰੰਤ ਮੁਆਵਜ਼ਾ ਦੇਵੇ ਸਰਕਾਰ- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਬੀਤੀ ਰਾਤ ਹੋਈ ਗੜੇਮਾਰੀ ਨਾਲ ਖ਼ਰਾਬ ਹੋਈ ਝੋਨੇ ਦੀ ਪੱਕੀ ਫ਼ਸਲ ਸਬੰਧੀ ਜਾਣਕਾਰੀ ਲੈਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਜਥੇਬੰਦੀਆਂ ਦੇ ਆਗੂਆਂ ...

ਪੂਰੀ ਖ਼ਬਰ »

ਜ਼ੀਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਸੁਹਾਗਣਾਂ ਨੇ ਕਰਵਾ ਚੌਥ ਦਾ ਤਿਉਹਾਰ

ਜ਼ੀਰਾ, 24 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਸਬੰਧੀ ਜ਼ੀਰਾ ਵਿਖੇ ਵੀ ਔਰਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ ਸਰਘੀ ਵੇਲੇ ਤੋਂ ਲੈ ਕੇ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਕਰਵਾ ਚੌਥ ਦਾ ਵਰਤ ...

ਪੂਰੀ ਖ਼ਬਰ »

12ਵਾਂ ਮੁਫ਼ਤ ਹੋਮਿਓਪੈਥਿਕ ਕੈਂਪ

ਫ਼ਿਰੋਜ਼ਪੁਰ, 24 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ 25ਵਾਂ ਮਹਾਨ ਸੰਤ ਸਮਾਗਮ ਗੁਰਦੁਆਰਾ ਛੱਪੜੀਂ ਸਾਹਿਬ ਪਿੰਡ ਤੂਤ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ | ਭੋਗ ਅਤੇ ਧਾਰਮਿਕ ਦੀਵਾਨ ਦੇ ਸ਼ੱੁਭ ਮੌਕੇ ...

ਪੂਰੀ ਖ਼ਬਰ »

ਸ਼ਾਂਤੀ ਵਿੱਦਿਆ ਮੰਦਿਰ ਲਗਾਇਆ ਦੰਦਾਂ ਦਾ ਚੈੱਕਅਪ ਕੈਂਪ

ਫ਼ਿਰੋਜ਼ਪੁਰ, 24 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ਾਂਤੀ ਵਿੱਦਿਆ ਮੰਦਰ ਸਕੂਲ ਦੇ ਮੈਨੇਜਿੰਗ ਕਮੇਟੀ ਮੈਂਬਰਾਂ ਵਲੋਂ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਜੈਨਸਿਸ ਡੈਂਟਲ ਕਾਲਜ ਦੇ ...

ਪੂਰੀ ਖ਼ਬਰ »

ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਇੰਤਜ਼ਾਰ ਕਰਨ ਲੱਗੀ- ਜਨਮੇਜਾ ਸਿੰਘ ਸੇਖੋਂ

ਮਖੂ, 24 ਅਕਤੂਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਵਿਕਾਸ ਕੰਮਾਂ ਨੂੰ ਬਹੁਤ ਯਾਦ ਕਰ ਰਹੀ ਹੈ ਤੇ ਪੰਜਾਬ ਦੇ ਚੰਗੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣਨ ਦਾ ਇੰਤਜ਼ਾਰ ਕਰ ਰਹੀ ਹੈ | ਇਹ ...

ਪੂਰੀ ਖ਼ਬਰ »

ਸਰਕਾਰ ਵਲੋਂ ਖ਼ਰੀਦੇ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਭਿੱਜੀਆਂ

ਕੁੱਲਗੜ੍ਹੀ, 24 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਅਧੀਨ ਅਨਾਜ ਮੰਡੀ ਕੁੱਲਗੜ੍ਹੀ, ਲੋਹਗੜ੍ਹ, ਸ਼ੇਰ ਖਾਂ, ਸਾਂਦੇ ਹਾਸ਼ਮ ਅਤੇ ਮਾਰਕੀਟ ਕਮੇਟੀ ਮੱਲਾਂਵਾਲਾ ਦੇ ਅਧੀਨ ਅਨਾਜ ਮੰਡੀ ਚੰਗਾਲੀ ...

ਪੂਰੀ ਖ਼ਬਰ »

ਸੇਖੋਂ ਜੰਡ ਵਾਲਾ ਦੀ ਕਿਤਾਬ 'ਸੰਦਲੀ ਪੈੜਾਂ' ਕੈਨੇਡਾ 'ਚ ਰਿਲੀਜ਼

ਮੁੱਦਕੀ, 24 ਅਕਤੂਬਰ (ਭੁਪਿੰਦਰ ਸਿੰਘ)- ਪਿਛਲੇ ਦਿਨੀਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਸੇਖੋਂ ਜੰਡ ਵਾਲਾ ਵਲੋਂ ਮਰਹੂਮ ਗਾਇਕ, ਗੀਤਕਾਰ ਅਤੇ ਅਦਾਕਾਰ ਰਾਜ ਬਰਾੜ ਦੀਆਂ ਯਾਦਾਂ ਨੂੰ ਇਕ ਮਾਲਾ ਵਿਚ ਪਰੋ ਕੇ 'ਰਾਜ ਬਰਾੜ ਦੀਆਂ ਸੰਦਲੀ ਪੈੜਾਂ' ਕਿਤਾਬ ਦਾ ਰੂਪ ਦੇ ਕੇ ਸਾਂਭਣ ...

ਪੂਰੀ ਖ਼ਬਰ »

ਗੜੇਮਾਰੀ ਨੇ ਤੋੜਿਆ ਕਿਸਾਨੀ ਦਾ ਲੱਕ, ਸੈਂਕੜੇ ਏਕੜ ਝੋਨੇ ਦੀ ਫ਼ਸਲ ਹੋਈ ਬਰਬਾਦ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਬੀਤੀ ਰਾਤ ਫਿਰੋਜ਼ਪੁਰ ਦੇ ਆਸ-ਪਾਸ ਪਿੰਡਾਂ ਵਿਚ ਹੋਈ ਭਾਰੀ ਗੜੇਮਾਰੀ ਕਰਕੇ ਸੈਂਕੜੇ ਏਕੜ ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਹੈ | ਝੋਨੇ ਦੀ ਖ਼ਰਾਬ ਹੋਈ ਫ਼ਸਲ ਸਬੰਧੀ ਪਿੰਡ ਝੋਕ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਮਾਂ ਬੋਲੀ ਪੰਜਾਬੀ ਨੂੰ ਖ਼ਤਮ ਕਰਨ ਤੇ ਬੀ.ਐੱਸ.ਐਫ. ਦਾ ਅਧਿਕਾਰ ਖੇਤਰ ਵਧਾਏ ਜਾਣ ਦੀ ਨਿਖੇਧੀ

ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਹੋਈ, ਮੀਟਿੰਗ ਜਿਸ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਬਲੇਅਰ, ਗੁਰਜੰਟ ਸਿੰਘ ਕੱਟੂ ਪੀ.ਏ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਤੇ ਲਾਵਾਰਸ ਹਾਲਤ 'ਚ 3 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ

ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸਥਾਨਕ ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ ਹਵਾਲਾਤੀ ਕੋਲੋਂ ਇਕ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਅਤੇ ਬੈਰਕ ਦੇ ਬਾਹਰ ਪਈਆਂ ਲੱਕੜਾਂ ਹੇਠੋਂ ਦੋ ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ...

ਪੂਰੀ ਖ਼ਬਰ »

ਪਿੰਡ ਗਿੱਲ ਦੀ ਕਰਮਵੀਰ ਕੌਰ ਦੀ ਨਵੋਦਿਆ 'ਚ ਹੋਈ ਚੋਣ

ਮੁੱਦਕੀ, 24 ਅਕਤੂਬਰ (ਭੁਪਿੰਦਰ ਸਿੰਘ)- ਨਜ਼ਦੀਕੀ ਪਿੰਡ ਗਿੱਲ ਦੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਕਰਮਵੀਰ ਕੌਰ ਪੁੱਤਰੀ ਪਵਿੱਤਰ ਸਿੰਘ ਨੇ ਪੰਜਵੀਂ ਜਮਾਤ ਵਿਚੋਂ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ | ਸਕੂਲ ਮੁਖੀ ਗਗਨਦੀਪ ...

ਪੂਰੀ ਖ਼ਬਰ »

ਮੋਬਾਈਲ ਚੋਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ

ਮੰਡੀ ਲਾਧੂਕਾ, 24 ਅਕਤੂਬਰ (ਰਾਕੇਸ਼ ਛਾਬੜਾ)-ਮੰਡੀ ਦੇ ਬੱਸ ਅੱਡੇ 'ਤੇ ਰਹਿੰਦੇ ਇਕ ਵਿਅਕਤੀ ਦਾ ਬੀਤੀ ਰਾਤ ਚੋਰ ਸੱਤ ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਈਲ ਚੋਰੀ ਕਰਕੇ ਲੈ ਗਏ ਹਨ | ਸੁਰਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਨੇ ਦੱਸਿਆ ਹੈ ਕਿ ਰਾਤ ਦੇ 12 ਵਜੇ ਤੱਕ ਉਹ ਮੋਬਾਈਲ ...

ਪੂਰੀ ਖ਼ਬਰ »

ਖੈਰਪੁਰ ਮਾਈਨਰ 'ਚ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੇ ਕੀਤਾ ਚੱਕਾ ਜਾਮ

ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਖੈਰਪੁਰ ਦੇ ਕਿਸਾਨਾਂ ਨੂੰ ਪਾਣੀ ਦੇਣ ਵਾਲੀ ਖੈਰਪੁਰ ਮਾਈਨਰ ਵਿਚ ਪਾਣੀ ਦੀ ਘਾਟ ਕਾਰਨ ਅੱਜ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਬੋਹਰ ਡੱਬਵਾਲੀ ਵਾਇਆ ਸੀਤੋ ਗੰੁਨੋ੍ਹ 'ਤੇ ਪੈਂਦੇ ਪਿੰਡ ਖੈਰਪੁਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਔਰਤ ਕਾਬੂ-ਮਾਮਲਾ ਦਰਜ

ਮੰਡੀ ਘੁੁਬਾਇਆ, 24 ਅਕਤੂਬਰ (ਅਮਨ ਬਵੇਜਾ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਮੁਖ਼ਬਰ ਦੀ ਠੋਸ ਇਤਲਾਹ 'ਤੇ ਇਕ ਔਰਤ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਵਲੋਂ ਪੰਜਾਬੀ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਕਰਨਾ ਮੰਦਭਾਗਾ-ਦਾਨੇਵਾਲੀਆ

ਅਬੋਹਰ, 24 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸੀ.ਬੀ.ਐੱਸ.ਈ. ਵਲੋਂ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿਚੋਂ ਬਾਹਰ ਕਰਨ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਿੰਦਰ ਕੌਰ ਦਾਨੇਵਾਲੀਆ ...

ਪੂਰੀ ਖ਼ਬਰ »

ਐਡਵੋਕੇਟ ਸਵੀ ਨੇ ਅਕਾਲੀ ਉਮੀਦਵਾਰ ਜੋਸਨ ਦੇ ਹੱਕ 'ਚ ਕੀਤਾ ਚੋਣਾ ਪ੍ਰਚਾਰ

ਫ਼ਾਜ਼ਿਲਕਾ, 24 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ - ਬਸਪਾ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਹੱਕ ਵਿਚ ਯੂਥ ਅਕਾਲੀ ਦਲ ਦੇ ਰਾਸ਼ਟਰੀ ਜਨਰਲ ਸਕੱਤਰ ਐਡਵੋਕੇਟ ਸਤਿੰਦਰ ਸਿੰਘ ਸਵੀ ਵਲੋਂ ਸ਼ਹਿਰ ਦੀਆਂ ...

ਪੂਰੀ ਖ਼ਬਰ »

ਵਿਜੈਪਾਲ ਮੇਘ ਨੇ ਜਤਾਈ ਬੱਲੂਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਦਾਅਵੇਦਾਰੀ

ਬੱਲੂਆਣਾ, 24 ਅਕਤੂਬਰ (ਢਿੱਲੋਂ)-ਅਬੋਹਰ ਵਾਸੀ ਵਿਜੈਪਾਲ ਮੇਘ ਨੇ ਹਲਕਾ ਬੱਲੂਆਣਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਜਤਾਈ ਹੈ | ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ, ਮੇਰੇ ਪਰਿਵਾਰਿਕ ...

ਪੂਰੀ ਖ਼ਬਰ »

ਮਨਰੇਗਾ ਦੇ ਗਰਾਮ ਸੇਵਕ ਤੇ ਪਿੰਡ ਦੀ ਸਰਪੰਚ 'ਤੇ ਬੇਨਿਯਮੀਆਂ ਦੇ ਦੋਸ਼

ਮੰਡੀ ਲਾਧੂਕਾ, 24 ਅਕਤੂਬਰ (ਰਾਕੇਸ਼ ਛਾਬੜਾ)-ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨੇ ਪਿੰਡ ਦੇ ਗਰਾਮ ਸੇਵਕ ਅਤੇ ਪਿੰਡ ਦੇ ਸਰਪੰਚ 'ਤੇ ਬੇਨਿਯਮੀਆਂ ਅਤੇ ਭਿ੍ਸ਼ਟਾਚਾਰ ਕੀਤੇ ਜਾਣ ਦੇ ਦੋਸ਼ ਲਗਾਏ ਹਨ | ਫ਼ਰੰਟ ਦੇ ਸੂਬਾ ਕਮੇਟੀ ਮੈਂਬਰ ...

ਪੂਰੀ ਖ਼ਬਰ »

200 ਲੀਟਰ ਡੀਜ਼ਲ, 6 ਗਾਡਰ, ਪਾਣੀ ਵਾਲੀ ਮੋਟਰ ਤੇ ਹੋਰ ਸਾਮਾਨ ਦੀ ਚੋਰੀ

ਮਮਦੋਟ, 24 ਅਕਤੂਬਰ (ਸੁਖਦੇਵ ਸਿੰਘ ਸੰਗਮ)- ਥਾਣਾ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਹਵੇਲੀ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਪਿਓ-ਪੁੱਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਸਰਕਾਰ ਦੇ ਕੰਮ ਦੇਖ ਕੇ ਲੋਕ ਕਾਂਗਰਸ ਨਾਲ ਜੁੜਨ ਲੱਗੇ-ਵਿਧਾਇਕ ਕੁਲਬੀਰ ਸਿੰਘ ਜ਼ੀਰਾ

ਜ਼ੀਰਾ, 24 ਅਕਤੂਬਰ (ਜੋਗਿੰਦਰ ਸਿੰਘ ਕੰਡਿਆਲ)-ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਖ਼ੁਸ਼ ਹੋ ਕੇ ਲੋਕ ਜਿੱਥੇ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਏ ਜਾਣ ਲਈ ਵਚਨਬੱਧ ਹਨ, ਉੱਥੇ ਪਾਰਟੀ ਵਿਚ ਧੜਾਧੜ ਸ਼ਾਮਿਲ ਵੀ ਹੋ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸਕੂਲ 'ਚ ਮਹੰਤ ਬਾਬਾ ਨੰਦ ਸਿੰਘ ਦੀ ਯਾਦ ਨੂੰ ਸਮਰਪਿਤ ਕਮਰੇ ਤੇ ਮੇਨ ਗੇਟ ਦਾ ਉਦਘਾਟਨ

ਤਲਵੰਡੀ ਭਾਈ, 24 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਸੇਖਵਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਬ੍ਰਹਲੀਨ ਮਹੰਤ ਬਾਬਾ ਨੰਦ ਸਿੰਘ ਦੀ ਯਾਦ ਨੂੰ ਸਮਰਪਿਤ ਨੂੰ ਨਵੇਂ ਕਮਰੇ ਦੀ ਉਸਾਰੀ ਕੀਤੀ ਗਈ ਹੈ | ਜਿਸ ਦੇ ਉਦਘਾਟਨ ਲਈ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਮਹੰਤ ਬਾਬਾ ...

ਪੂਰੀ ਖ਼ਬਰ »

90 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਫ਼ਿਰੋਜ਼ਪੁਰ, 24 ਅਕਤੂਬਰ (ਕੁਲਬੀਰ ਸਿੰਘ ਸੋਢੀ)- ਨਸ਼ਾ ਤਸਕਰਾਂ ਵਿਰੁੱਧ ਫ਼ਿਰੋਜ਼ਪੁਰ ਪੁਲਿਸ ਵਲੋਂ ਛੇੜੀ ਵਿਸ਼ੇਸ਼ ਮੁਹਿੰਮ ਦੇ ਚੱਲਦੇ ਬੀਤੇ ਦਿਨ ਨਾਰਕੋਟਿਕ ਸੈੱਲ ਦੀ ਟੀਮ ਵਲੋਂ 90 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮਿਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX