ਬਠਿੰਡਾ, 24 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਹਕੂਮਤ ਨਾਲ ਆਢਾ ਲਾ ਕੇ ਬੈਠੇ ਕਿਸਾਨਾਂ ਨੂੰ ਜਿੱਥੇ ਗੁਲਾਬੀ ਸੁੰਡੀ ਨਾਲ ਲੜਾਈ ਲੜਣੀ ਪੈ ਰਹੀ ਹੈ, ਉੱਥੇ ਉਨ੍ਹਾਂ ਨੂੰ ਕੁਦਰਤੀ ਆਫ਼ਤਾਂ ਵੀ ਝੱਲਣੀਆਂ ਪੈ ਰਹੀਆਂ ਹਨ | ਝੋਨੇ ਤੇ ਨਰਮੇ ਦੀ ਫ਼ਸਲ ਐਨ ਪੱਕੀ ਹੋਣ ਦੇ ਮੌਕੇ ਕਿਸਾਨਾਂ ਨੂੰ ਮੀਂਹ-ਹਨੇਰੀ ਦੀ ਵੱਡੀ ਕੁਦਰਤੀ ਆਫ਼ਤ ਨਾਲ ਨਜਿੱਠਣਾ ਪੈ ਰਿਹਾ ਹੈ | ਬੀਤੀ ਰਾਤ ਵਰੇ੍ਹ ਮੀਂਹ ਦੀ ਮਾਰ ਨਾਲ ਝੋਨੇ ਤੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ | ਤੇਜ਼ ਹਵਾਵਾਂ ਨਾਲ ਵਰੇ੍ਹ ਮੀਂਹ ਕਾਰਨ ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਤੇ ਨਰਮਾ ਵੀ ਬੁਰੀ ਤਰ੍ਹਾਂ ਝੰਬਿਆ ਗਿਆ ਹੈ | ਮੀਂਹ ਕਰਕੇ ਸਿੱਲਾ ਹੋਣ ਕਾਰਨ ਦਾਣਾ ਮੰਡੀਆਂ 'ਚ ਵਿਕਣ ਲਈ ਆਏ ਝੋਨੇ ਦੀ ਬੋਲੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਤੇ ਲਿਫਟਿੰਗ ਦਾ ਕੰਮ ਵੀ ਨਹੀਂ ਚੱਲ ਸਕਿਆ | ਇੱਕ ਨਹੀਂ ਸਗੋਂ ਦੋਹਰੀ-ਤੀਸਰੀ ਮਾਰ ਨੇ ਕਿਸਾਨਾਂ ਨੇ ਸਾਹ ਸੂਤੇ ਹੋਏ ਹਨ | ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿਚ ਝੋਨੇ ਤੇ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਪੱਕੀ ਹੋਈ ਹੈ ਤੇ ਝੋਨੇ ਦੀ ਕਟਾਈ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਪਰ ਫਿਰ ਵੀ ਅਜੇ ਪਰਮਲ ਝੋਨੇ ਦੀ ਕਾਫ਼ੀ ਫ਼ਸਲ ਦੀ ਕਟਾਈ ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਬਾਸਮਤੀ ਝੋਨੇ ਦੀ ਕਟਾਈ ਦਾ ਅਜੇ ਕੰਮ ਤੱਕ ਸ਼ੁਰੂ ਨਹੀਂ ਹੋਇਆ ਹੈ | ਇਸ ਦੌਰਾਨ ਵਰ੍ਹੇ ਬੇਮੌਸਮੇ ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ | ਝੋਨੇ ਦੀ ਕਟਾਈ ਬਾਅਦ ਫ਼ਸਲ ਦਾਣਾ ਮੰਡੀਆਂ 'ਚ ਪੁੱਜਣ ਕਾਰਨ ਦਾਣਾ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ, ਪਰ ਇਸ ਬੇਮੌਸਮੇ ਮੀਂਹ ਦੀ ਮਾਰ ਨਾਲ ਝੋਨੇ ਦੀ ਨਮੀ ਦੀ ਮਾਤਰਾ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਰਾਤੀਂ ਵਰ੍ਹੇ ਮੀਂਹ ਕਾਰਨ ਅੱਜ ਜ਼ਿਲ੍ਹੇ ਦੀ ਕਿਸੇ ਵੀ ਦਾਣਾ ਮੰਡੀ ਵਿਚ ਝੋਨੇ ਦੀ ਬੋਲੀ ਨਹੀਂ ਲੱਗ ਸਕੀ | ਮੀਂਹ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਨੇ ਸਲਾਬੀਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਬੋਰੀਆਂ ਨੂੰ ਚੁਕਣ (ਲਿਫਟਿੰਗ) ਦਾ ਕੰਮ ਵੀ ਨਹੀਂ ਚੱਲ ਸਕਿਆ | ਮੀਂਹ ਦੀ ਮਾਰ ਨਾਲ ਝੋਨੇ ਤੇ ਨਰਮੇ ਦੇ ਹੋਏ ਨੁਕਸਾਨ ਸਬੰਧੀ ਪੁੱਛੇ ਜਾਣ 'ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਨੇ ਕਿਹਾ ਕਿ ਜਿਸ ਝੋਨੇ ਨੂੰ ਪਾਣੀ ਲੱਗਿਆ ਹੋਇਆ ਸੀ ਤੇ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਉਸ ਝੋਨੇ ਦੇ ਹੇਠਾਂ ਡਿੱਗਣ ਦੀ ਸੰਭਾਵਨਾ ਜਿਆਦਾ ਹੈ ਤੇ ਇਸ ਕਾਰਨ ਅਜਿਹੇ ਝੋਨੇ ਦਾ 1 ਕੁਇੰਟਲ ਪ੍ਰਤੀ ਏਕੜ ਝਾੜ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ | ਇਸ ਤੋਂ ਇਲਾਵਾ ਝੋਨਾ ਹੇਠਾਂ ਡਿੱਗਣ ਕਾਰਨ ਉਸ ਦੀ ਕਟਾਈ ਦੇ ਭਾਅ ਵਿਚ ਵੀ ਵਾਧਾ ਹੋਣਾ ਸੁਭਾਵਿਕ ਹੈ | ਉਨ੍ਹਾਂ ਮੀਂਹ ਕਾਰਨ ਨੁਕਸਾਨੇ ਨਰਮੇ ਬਾਰੇ ਕਿਹਾ ਕਿ ਖਿੜ੍ਹੇ ਹੋਏ ਨਰਮੇ ਦੇ ਫੁੱਟ ਝੰਬੇ ਜਾਣ ਕਾਰਨ ਨਰਮੇ ਦੀ ਕੁਆਲਟੀ ਵਿਚ ਫ਼ਰਕ ਪਵੇਗਾ ਤੇ ਇਸ ਵਿਚ ਨਮੀ ਦੀ ਮਾਤਰਾ ਵੀ ਵਧੇਗੀ | ਉਨ੍ਹਾਂ ਕਿਹਾ ਕਿ ਦੇਰ ਰਾਤ ਜ਼ਿਲ੍ਹੇ ਭਰ ਵਿਚ ਵਰੇ੍ਹ ਮੀਂਹ ਦੀ ਮਾਤਰਾ 10 ਤੋਂ 12 ਐਮ.ਐਮ. ਤੱਕ ਨੋਟ ਕੀਤੀ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਮੌਸਮ ਸਲਾਬਾ ਹੋਣ ਕਾਰਨ ਝੋਨੇ ਦੀ ਨਮੀ ਦੀ ਮਾਤਰਾ ਵਿਚ ਇਜਾਫਾ ਹੋ ਰਿਹਾ ਸੀ ਤੇ ਹੁਣ ਮੀਂਹ ਪੈਣ 'ਤੇ ਉਸ ਤੋਂ ਬਾਅਦ ਲਗਾਤਾਰ ਮੌਸਮ ਤਬਦੀਲੀ ਕਾਰਨ ਇਹ ਨਮੀ ਦੀ ਮਾਤਰਾ ਹੋਰ ਵਧਣ ਦੀ ਸ਼ੰਕਾ ਹੈ, ਜਿਸ ਕਾਰਨ ਝੋਨੇ ਦੀ ਬੋਲੀ ਲੱਗਣ ਦਾ ਕੰਮ ਕੁੱਝ ਦਿਨ ਹੋਰ ਪ੍ਰਭਾਵਿਤ ਹੋ ਸਕਦਾ ਹੈ | ਉੱਧਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਝੋਨੇ ਦੀ ਖ਼ਰੀਦ ਲਈ ਤੈਅ ਕੀਤੀ 17 ਫ਼ੀਸਦੀ ਨਮੀ ਦੀ ਮਾਤਰਾ ਵਿਚ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਝੋਨੇ ਦੀ ਸਮੇਂ ਸਿਰ ਖ਼ਰੀਦ ਹੋ ਸਕੇ ਤੇ ਕਿਸਾਨਾਂ ਦਾ ਝੋਨਾ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ |
ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾਇਆ
ਬਠਿੰਡਾ, 24 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਤੇ ਹਨ੍ਹੇਰੀ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾ ਕੇ ਰੱਖ ਦਿੱਤਾ ਹੈ | ਇਸ ਬੇ-ਮੌਸਮ ਮੀਂਹ ਕਾਰਨ ਖੇਤਾਂ ਤੋਂ ਲੈ ਕੇ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮੰਡੀਆਂ ਵਿਚ ਵੀ ਸੋਨੇ ਵਰਗੀ ਫ਼ਸਲ ਮੀਂਹ ਦੀ ਭੇਟ ਚੜ੍ਹਦੀ ਦਿਖਾਈ ਦੇ ਰਹੀ ਹੈ | ਕਿਸਾਨਾਂ ਨੂੰ ਖੇਤਾਂ 'ਚ ਉਗਾਈਆਂ ਫ਼ਸਲਾਂ ਖ਼ਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ | ਭਲੇ ਹੀ ਕਿਸਾਨ ਪਹਿਲਾਂ ਹੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਹੱਦਾਂ ਤੇ ਨੌਂ ਮਹੀਨਿਆਂ ਤੋਂ ਡਟੇ ਹੋਏ ਹਨ | ਉਥੇ ਹੀ ਦੂਸਰੇ ਪਾਸੇ ਪੰਜਾਬ ਦੀ ਮਾਲਵਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਦਾ ਖ਼ਾਤਮਾ ਕਰ ਦਿੱਤਾ ਹੈ | ਪਰ ਹੁਣ ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਨੇ ਝੋਨੇ ਦੀ ਖੜ੍ਹੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਝੋਨੇ ਦੀ ਕਟਾਈ ਕਰ ਰਹੀਆਂ ਕੰਬਾਈਨਾਂ ਨੂੰ ਵੀ ਬਰੇਕ ਲਗਾ ਦਿੱਤੀ | ਪਿੰਡ ਮਹਿਮਾ ਭਗਵਾਨਾ ਦੇ ਕਿਸਾਨ ਹਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਹੀ ਉਹ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹਨ, ਪਰ ਹੁਣ ਕੁਦਰਤੀ ਕਰੋਪੀ ਨੇ ਵੀ ਉਨ੍ਹਾਂ ਤੇ ਵੱਡਾ ਕਹਿਰ ਮਚਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਕਟਾਈ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ, ਕਿਉਂਕਿ ਇਸ ਵਾਰ ਝੋਨੇ ਦੀ ਕਟਾਈ ਪੰਦਰਾਂ ਦਿਨ ਲੇਟ ਸ਼ੁਰੂ ਹੋਈ ਸੀ | ਪਰ ਰਾਤ ਹੋਈ ਬਾਰਸ਼ ਨੇ ਝੋਨੇ ਦੀ ਕਟਾਈ ਦੇ ਕੰਮ ਨੂੰ ਰੋਕ ਦਿੱਤਾ ਹੈ | ਮੰਡੀਆਂ ਵਿਚ ਪਏ ਝੋਨੇ ਉੱਪਰ ਮੀਂਹ ਪੈਣ ਕਾਰਨ ਨਮੀ ਦੀ ਮਾਤਰਾ ਵਧ ਗਈ ਹੈ | ਜਿਸ ਕਾਰਨ ਝੋਨੇ ਨੂੰ ਵੇਚਣ ਵਿਚ ਮੁਸ਼ਕਿਲ ਆਵੇਗੀ, ਉਥੇ ਹੀ ਦਾਣੇ ਕਾਲੇ ਹੋਣ ਦਾ ਵੀ ਡਰ ਸਤਾਉਣ ਲੱਗਾ ਹੈ, ਨਮੀ ਵਧਣ ਨਾਲ ਝੋਨੇ ਦੀ ਬੋਲੀ ਨਹੀਂ ਲੱਗੇਗੀ ਤੇ ਹੋਰ ਝੋਨਾ ਮੰਡੀਆਂ ਵਿਚ ਆਉਣ ਕਾਰਨ ਝੋਨੇ ਦੀ ਮਾਤਰਾ ਵੱਧ ਜਾਵੇਗੀ ਤੇ ਮੰਡੀਆਂ ਵਿਚ ਜਗ੍ਹਾ ਨਹੀਂ ਮਿਲੇਗੀ | ਮੀਂਹ ਕਾਰਨ ਮੱਛਰ ਦੇ ਵਧਣ ਨਾਲ ਡੇਂਗੂ ਦਾ ਪ੍ਰਕੋਪ ਵੀ ਮੰਡੀ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ |
ਨਥਾਣਾ, 24 ਅਕਤੂਬਰ (ਗੁਰਦਰਸ਼ਨ ਲੁੱਧੜ)-ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਬੇਰੁਜ਼ਗਾਰਾਂ ਦੇ ਇੱਕ ਵਫ਼ਦ ਨੇ ਮੰਗ ਕੀਤੀ ਹੈ ਕਿ ਸਰਕਾਰੀ ਨੌਕਰੀ ਭਰਤੀ ਲਈ ਉਮਰ ਹੱਦ 5 ਸਾਲ ਛੋਟ ਦੇ ਕੇ 42 ਸਾਲ ਦੀ ਉਮਰ ਤੱਕ ...
ਬਠਿੰਡਾ, 24 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਅਜੈ ਮਲੂਜਾ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ਼ ਸਬ-ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ...
ਰਾਮਾਂ ਮੰਡੀ, 24 ਅਕਤੂਬਰ (ਤਰਸੇਮ ਸਿੰਗਲਾ)-ਮਹਿੰਗਾਈ ਦਾ ਅਸਰ ਕਰਵਾ ਚੌਥ ਦੇ ਤਿਉਹਾਰ ਤੇ ਵੀ ਪੂਰੀ ਤਰ੍ਹਾਂ ਵੇਖਣ ਨੂੰ ਮਿਲਿਆ | ਇਸ ਸਬੰਧੀ ਕੇਂਦਰ ਸਰਕਾਰ ਤੇ ਰੋਸ ਪ੍ਰਗਟ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਰੋਜ਼ਾਨਾ ਵਧਾਈਆਂ ਜਾ ਰਹੀਆਂ ...
ਬਠਿੰਡਾ, 24 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਕਰਵਾ-ਚੌਥ ਦੇ ਤਿਉਹਾਰ ਮੌਕੇ ਬਠਿੰਡਾ ਸ਼ਹਿਰ 'ਚ ਖੂਬ ਰੌਣਕਾਂ ਲੱਗਿਆ ਹੋਣ ਕਾਰਨ ਬਾਜ਼ਾਰ ਵਿਚ ਭੀੜ ਵੀ ਵੱਧ ਦੇਖਣ ਨੂੰ ਮਿਲ ਰਹੀ ਹੈ | ਕਰਵਾ-ਚੌਥ ਦੇ ਤਿਉਹਾਰਾਂ ਨੂੰ ਲੈ ਕੇ ਜਿੱਥੇ ਦੁਕਾਨਦਾਰਾਂ ਦੁਆਰਾ ਆਪਣੀਆਂ ...
ਬਠਿੰਡਾ, 24 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਥਾਨਕ ਅਨਾਜ ਮੰਡੀ ਵਿਚ ਬੀ.ਡੀ.ਪੀ.ਓ. ਦਫ਼ਤਰ ਵਿਖੇ ਸੂਬਾ ਪ੍ਰਧਾਨ ਯੁੱਧਜੀਤ ਬਠਿੰਡਾ ਦੀ ਅਗਵਾਈ ਵਿਚ ਅਧਿਆਪਕਾਂ ਨੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਨੂੰ ਮੰਗ ਪੱਤਰ ਦਿੱਤਾ | ਅਧਿਆਪਕਾਂ ...
ਗੋਨਿਆਣਾ, 24 ਅਕਤੂਬਰ (ਲਛਮਣ ਦਾਸ ਗਰਗ)-ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇ-54 'ਤੇ ਪਰਾਲੀ ਦੀਆਂ ਗੱਠਾਂ ਦੀ ਪਲਟੀ ਹੋਈ ਟਰਾਲੀ ਵਿਚ ਰਾਤ ਸਮੇਂ ਵੱਜਣ ਨਾਲ ਇਕ ਮੋਟਰ-ਸਾਈਕਲ ਚਾਲਕ ਦੀ ਮੌਤ ਹੋ ਗਈ | ਸੂਤਰਾਂ ਅਨੁਸਾਰ ਨਵਦੀਪ ਸਿੰਘ (25) ਪੁੱਤਰ ਸਿਕੰਦਰ ਸਿੰਘ ...
ਰਾਮਾਂ ਮੰਡੀ, 24 ਅਕਤੂਬਰ (ਤਰਸੇਮ ਸਿੰਗਲਾ)-ਅੱਜ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਲਾਈਨਾਂ ਦੇ ਨਾਲ-ਨਾਲ ਆ ਰਹੇ ਬੀਜਾਂ ਦੇ ਭਰੇ ਇਕ ਟਰੈਕਟਰ ਦੀ ਟਰਾਲੀ ਦੀ ਹੁੱਕ ਟੁੱਟਣ ਨਾਲ ਚਾਲਕ ਦਾ ਵਾਲ ਵਾਲ ਬਚਾਓ ਹੋ ਗਿਆ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ਕਤੀ ...
ਰਾਮਾਂ ਮੰਡੀ, 24 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਬੀਤੇ ਦਿਨ ਦਾਣਾ ਮੰਡੀ ਕਲਾਲਵਾਲਾ ਵਿਖੇ ਕਿਸਾਨਾਂ ਵੱਲੋਂ ਝੋਨੇ ਦੀ ਖ਼ਰੀਦ ਨਾ ਹੋਣ ਤੇ ਸਬੰਧਿਤ ਏਜੰਸੀ ਦੇ ਇੰਸਪੈਕਟਰ ਦਾ ਘਿਰਾਓ ਕਰਨ ਤੋਂ ਭੜਕੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਹੜਤਾਲ ਕਰਕੇ ...
ਰਾਮਾਂ ਮੰਡੀ, 24 ਅਕਤੂਬਰ (ਤਰਸੇਮ ਸਿੰਗਲਾ)-ਝੋਨੇ ਦੀ ਚੁਕਾਈ 'ਚ ਹੋ ਰਹੀ ਦੇਰੀ ਕਾਰਨ ਆੜ੍ਹਤੀਆਂ ਨੂੰ ਆ ਰਹੀ ਸਮੱਸਿਆ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੇ ਸਕੱਤਰ ਤੇ ਚੇਅਰਮੈਨ ਦੀ ਹੈ | ਗੱਲਬਾਤ ਕਰਦੇ ਹੋਏ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ...
ਰਾਮਾਂ ਮੰਡੀ, 24 ਅਕਤੂਬਰ (ਤਰਸੇਮ ਸਿੰਗਲਾ)-ਬੀਤੇ ਦਿਨ ਰਿਫਾਇਨਰੀ ਰੋਡ 'ਤੇ ਪਿੰਡ ਤਰਖਾਣਵਾਲਾ ਨੇੜੇ ਵਾਪਰੇ ਸੜਕ ਹਾਦਸੇ ਵਾਲੀ ਜਗ੍ਹਾ 'ਤੇ ਦਰੱਖਤ ਦੀਆਂ ਟਹਿਣੀਆਂ ਸੜਕ ਵੱਲ ਝੁਕੀਆਂ ਹੋਈਆ ਸਨ ਅਤੇ ਸੜਕ ਦੇ ਕਿਨਾਰੇ ਕਾਫੀ ਉੱਚੀਆਂ ਝਾੜੀਆਂ ਉਗਰੀਆਂ ਹੋਈਆ ਸਨ ...
ਬਠਿੰਡਾ, 24 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਖੀਮਪੁਰ ਖੀਰੀ (ਯੂ.ਪੀ.) ਦੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਜੱਦੀ ਪਿੰਡਾਂ ਤੋਂ ਕਾਫ਼ਲੇ ਦੇ ਰੂਪ ਵਿਚ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਵਿਚ ਹੁੰਦੇ ਹੋਏ ਅੱਜ ਬਠਿੰਡਾ ਦੇ ਭਾਈ ਘਨੱਈਆ ਚੌਕ ...
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)-ਪਿੰਡ ਫੂਸ ਮੰਡੀ ਦੇ ਸਰਕਾਰੀ ਮਿਡਲ ਸਕੂਲ ਵਿਚ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਜਾਣਕਾਰੀ ਦੇਣ ਹਿੱਤ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦੇ ਮੁੱਖ ਮਹਿਮਾਨ ਡਾ: ਜਗਸੀਰ ਸਿੰਘ ਮਰਾੜ ...
ਤਲਵੰਡੀ ਸਾਬੋ, 24 ਅਕਤੂਬਰ (ਰਣਜੀਤ ਸਿੰਘ ਰਾਜੂ)-ਪਿਛਲੇ 17 ਸਾਲਾਂ ਤੋਂ ਲਗਾਤਾਰ ਹਰ ਸਾਲ ਆਪਣੇ ਤਿੰਨ ਵੱਡੇ ਸਮਾਗਮ ਕਰਦੀ ਆ ਰਹੀ ਸਾਹਿਤਕ ਖੇਤਰ ਦੀ ਨਾਮੀ ਸੰਸਥਾ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦਾ 18ਵਾਂ ਸਾਹਿਤਕ ਸਮਾਗਮ ਪਿਛਲੇ ਸਮੇਂ ਵਿੱਛੜ ਗਈਆਂ ਦੋ ...
ਲਹਿਰਾ ਮੁਹੱਬਤ, 24 ਅਕਤੂਬਰ (ਭੀਮ ਸੈਨ ਹਦਵਾਰੀਆ)-ਪਿੰਡ ਲਹਿਰਾ ਖਾਨਾ ਵਿਖੇ ਵਾਰਡ ਨੰ: 1 ਤੇ 2 ਦੀਆਂ ਨੀਵੀਆਂ ਤੇ ਅਧੂਰੀਆਂ ਪੱਕੀਆਂ ਗਲੀਆਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰ ਕੇ ਬਰਸਾਤ ਦੇ ਮੌਸਮ ਦੌਰਾਨ ਗਲੀਆਂ 'ਚ ਪਾਣੀ ਦਾ ...
ਲਹਿਰਾ ਮੁਹੱਬਤ, 24 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਿਖੇ ਵਿਦਿਆਰਥੀਆਂ ਵਿਚਕਾਰ ਇੰਟਰ ਹਾਊਸ ਸਾਇੰਸ ਕੁਇਜ਼ ਮੁਕਾਬਲੇ ਕਰਵਾਏ | ਜਿਸ ਵਿਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਬਾਰੇ ਜਾਣਕਾਰੀ ਦਾ ...
ਮਹਿਰਾਜ, 24 ਅਕਤੂਬਰ (ਸੁਖਪਾਲ ਮਹਿਰਾਜ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਸਿਆਸੀ, ਸਮਾਜਿਕ ਤੇ ਵਪਾਰਿਕ ਖੇਤਰ ਲਈ ਅਤਿ ਮਹੱਤਵਪੂਰਨ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ...
ਮਹਿਰਾਜ, 24 ਅਕਤੂਬਰ (ਸੁਖਪਾਲ ਮਹਿਰਾਜ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਸਿਆਸੀ, ਸਮਾਜਿਕ ਤੇ ਵਪਾਰਿਕ ਖੇਤਰ ਲਈ ਅਤਿ ਮਹੱਤਵਪੂਰਨ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ...
ਰਾਮਾਂ ਮੰਡੀ, 24 ਅਕਤੂਬਰ (ਤਰਸੇਮ ਸਿੰਗਲਾ)-ਬੇਸ਼ੱਕ 2022 'ਚ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਦੇ ਬਜਟ ਘਾਟੇ 'ਚ ਚਲ ਰਹੇ ਹਨ ਦੇ ਬਾਵਜੂਦ ਵੀ ਸਮੂਹ ਰਾਜਨੀਤਕ ਪਾਰਟੀਆਂ ਦੇ ਆਗੂ ਬਜਟ ਨੂੰ ਘਾਟੇ 'ਚੋਂ ਕੱਢ ਕੇ ਨਫ਼ੇ 'ਚ ਲਿਆਉਣ ਦੇ ਵਾਅਦੇ ...
ਬਠਿੰਡਾ, 24 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਦੇ ਕਲਚਰਲ ਕਲੱਬ ਨੇ ਕਾਲਜ ਦੇ ਮੈਡੀਕਲ, ਬਾਇਉਟੈਕਨਾਲੋਜੀ, ਬੋਟਨੀ ਅਤੇ ਜੂਲੋਜੀ ਵਿਭਾਗ ਦੇ ਸਹਿਯੋਗ ਨਾਲ 'ਕਰਵਾ ਚੌਥ ਦਿਵਸ' ਮਨਾਇਆ | ਇਸ ਸਮਾਗਮ ਦਾ ਮੁੱਖ ਉਦੇਸ਼ ਪ੍ਰਚਲਿਤ ਰੀਤੀ ਰਿਵਾਜ਼ਾਂ ...
ਬਠਿੰਡਾ, 24 ਅਕਤੂਬਰ (ਅਵਤਾਰ ਸਿੰਘ)-ਸਥਾਨਕ ਇਕ ਨਿੱਜੀ ਹੋਟਲ ਵਿਚ ਸਮਾਜ ਸੇਵੀਆਂ ਵਲੋਂ Tਕਰਵਾ ਚੌਥ ਬਠਿੰਡੇ ਦਾ'' ਨਾਮਕ ਪੋ੍ਰਗਰਾਮ ਦਾ ਆਯੋਜਨ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗਵਾਈ ਵਿਚ ਕੀਤਾ ਗਿਆ ਅਤੇ ਭਾਜਪਾ ਦੀ ਪੰਜਾਬ ਉਪ ਪ੍ਰਧਾਨ ਮੈਡਮ ਸੁਨੀਤਾ ਗਰਗ ਨੇ ...
ਬਠਿੰਡਾ, 24 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹੇ ਦੇ ਪਿੰਡ ਸੰਧੂ ਖੁਰਦ ਦੇ ਇਕ ਕਿਸਾਨ ਵਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਚਾਹ ਤੇ ਖਾਣੇ ਵਗੈਰਾ ਦੀ ਰੇਹੜੀ ਲਗਾਉਣ ਵਾਲੇ ਇਕ ਰੇਹੜੀ ਚਾਲਕ 'ਤੇ ਉਸ ਵਿਚ ਰੇਹੜੀ ਮਾਰਕੇ ਜ਼ਖ਼ਮੀ ਕਰਨ ਤੇ ਉਸ ਦੀ ਕੁੱਟਮਾਰ ਕਰਨ ਦੇ ...
ਲਹਿਰਾ ਮੁਹੱਬਤ, 24 ਅਕਤੂਬਰ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਪੰਜਾਬ ਸਰਕਾਰ ਵੱਲੋਂ ਪੇ-ਸਕੇਲਾਂ ਦੀਆਂ ਆਪਸਨਾਂ ਦੀ ਮਿਤੀ ਵਿਚ ਵਾਧਾ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ | ਫੈਡਰੇਸ਼ਨ ...
ਬਠਿੰਡਾ, 24 ਅਕਤੂਬਰ (ਅਵਤਾਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸ਼ਬਦ ਚੌਕੀ ਜਥਾ, ਭਾਈ ਘਨ੍ਹੱਈਆ ਜੀ ਸੇਵਕ ਜਥਾ ...
ਭਾਈਰੂਪਾ, 24 ਅਕਤੂਬਰ (ਵਰਿੰਦਰ ਲੱਕੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜੋ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ ਉਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਦੇ ...
ਲਹਿਰਾ ਮੁਹੱਬਤ, 24 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਪੰਜਾਬ ਸਟੇਟ ਫੈਕਲਟੀ ਆਫ਼ ਆਯੁਰਵੈਦਿਕ ਯੁਨਾਨੀ ਸਿਸਟਮ ਆਫ਼ ਮੈਡੀਸਨ ਮੋਹਾਲੀ ਵਲੋਂ ਐਲਾਨੇ ਨਤੀਜੇ 'ਚੋਂ ਦੀਪ ਇੰਸਟੀਚਿਊਟ ਆਫ਼ ਫਾਰਮੇਸੀ ਦਾ ਡੀ ਫਾਰਮੇਸੀ ਆਯੂਵੈਦਿਕ ਦੇ ਭਾਗ ਪਹਿਲਾ ਦਾ ਨਤੀਜਾ ਸੌ ਫ਼ੀਸਦੀ ...
ਰਾਮਾਂ ਮੰਡੀ, 24 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਵਿਚ ਆਸਥਾ ਅਤੇ ਵਿਸ਼ਵਾਸ ਨਾਲ ਜੁੜਿਆ ਕਰਵਾ ਚੌਥ ਦਾ ਤਿਉਹਾਰ ਗਣਪਤੀ ਕਾਲੋਨੀ ਵਿਚ ਪੂਰੇ ਰੀਤੀ ਰਿਵਾਜ਼ਾਂ ਨਾਲ ਮਨਾਇਆ ਗਿਆ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਔਰਤਾਂ ਨੇ ਕਰਵਾ ਚੌਥ ਦੇ ਪਵਿੱਤਰ ...
ਬਠਿੰਡਾ, 24 ਅਕਤੂਬਰ (ਅਵਤਾਰ ਸਿੰਘ)-ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਜੀ ਦੇ 751ਵੇਂ ਜਨਮ ਉਤਸਵ ਦੇ ਸੰਬੰਧ 'ਚ 25 ਅਕਤੂਬਰ ਨੂੰ ਸਵੇਰੇ 11 ਵਜੇ ਨਗਰ ਕੀਰਤਨ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਤੋਂ ਆਰੰਭ ਹੋਵੇਗਾ ਜੋ ਕਿ ਬਾਬਾ ਨਾਮਦੇਵ ਮਾਰਗ ਬਠਿੰਡਾ ਤੋਂ ਸ਼ੁਰੂ ਹੋ ਕੇ ...
ਬਠਿੰਡਾ, 24 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਨਾਲ ਸੰਬੰਧਿਤ ਇਕ ਸਰਕਾਰੀ ਖ਼ਰੀਦ ਏਜੰਸੀ ਦੇ ਇੰਸਪੈਕਟਰ ਦੀ ਕਿਸਾਨਾਂ ਵਲੋਂ ਘੇਰਾਬੰਦੀ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਨਾਲ ਸੰਬੰਧਿਤ ਸਮੂਹ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਝੋਨੇ ...
ਬਠਿੰਡਾ, 24 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਗੈਰ-ਅਧਿਆਪਨ (ਨਾਨ-ਟੀਚਿੰਗ) ਸਟਾਫ਼ ਲਈ ਦੋ ਹਫ਼ਤੇ ਚੱਲੀ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸਨ (ਏ.ਆਈ.ਸੀ.ਟੀ.ਈ.) ਵਲੋਂ ਸਪਾਂਸਰਡ ...
ਬਠਿੰਡਾ, 24 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਚੰਦਨ ਮਦਾਨ ਤੇ ਡਿੰਪਲ ਜਿੰਦਲ ਦੀ ਅਗਵਾਈ ਵਿਚ ਸਥਾਨਕ ਹੋਟਲ 'ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਦਿਆਂ ...
ਬਠਿੰਡਾ, 24 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਟੇਲਰ ਵਰਕਰ ਯੂਨੀਅਨ ਦੁਆਰਾ ਨਾਮਦੇਵ ਮਾਰਗ, ਭਗਤ ਸਿੰਘ ਪਾਰਕ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਟੇਲਰ ਵਰਕਰ ਯੂਨੀਅਨ ਦੁਆਰਾ ਸਰਬਸੰਮਤੀ ਨਾਲ ਪਰਮਜੀਤ ਸਿੰਘ ਦਾਤੇਵਾਸੀਆ ਨੂੰ ਪ੍ਰਧਾਨ ਬਣਾਇਆ ...
ਬਠਿੰਡਾ, 24 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਪਾਖਰ ਸਿੰਘ ਨੂੰ ਬਠਿੰਡਾ ਜ਼ਿਲ੍ਹੇ ਦਾ ਮੁੱਖ ਖੇਤੀਬਾੜੀ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਉਨ੍ਹਾਂ ਨੂੰ ਬਲਾਕ ...
ਬਠਿੰਡਾ, 24 ਅਕਤੂਬਰ (ਵੀਰਪਾਲ ਸਿੰਘ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਿਯੰਤਰ ਬਣੀ ਹੋਈ ਹੈ ਇਸ ਸਮੱਸਿਆਂ ਦੇ ਹੱਲ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਦੇ ਕੀਤੇ ਜਾ ਰਹੇ ਉਪਰਾਲੇ ਪੂਰੀ ਤਰ੍ਹਾਂ ਫੇਲ੍ਹ ਹਨ, ਪੰਜਾਬ 'ਚ ਅੱਜ ਤੱਕ 3500 ਤੋਂ ਉੱਪਰ ਝੋਨੇ ਦੀ ...
ਰਾਮਾਂ ਮੰਡੀ, 24 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਹੋਰਨਾਂ ਵਰਗਾਂ ਦੇ ਨਾਲ ਨਾਲ ਨੌਜਵਾਨਾਂ ਦਾ ਵੱਡੀ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ | ਜਿਸ ਨੰੂ ਦੇਖਦਿਆਂ 2022 ਵਿਚ ਸੂਬੇ ਵਿਚ ਅਕਾਲੀ ਬਸਪਾ ਗੱਠਜੋੜ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX