ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
. . .  1 day ago
ਸੁਲਤਾਨਪੁਰ ਲੋਧੀ ,27 ਨਵੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ ਅੱਜ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ...
ਦੱਖਣੀ ਅਫਰੀਕਾ ਦੇ 2 ਲੋਕ ਕੋਰੋਨਾ ਪਾਜ਼ੀਟਿਵ, ਨਵੇਂ ਵੇਰੀਐਂਟ ਨੇ ਵਧਾਇਆ ਖਤਰਾ, ਸਕ੍ਰੀਨਿੰਗ ਤੇਜ਼
. . .  1 day ago
ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਮਰਦੇ ਦਮ ਨਹੀਂ ਛੱਡਾਂਗਾ: ਸਿੱਧੂ
. . .  1 day ago
ਵੇਰਕਾ, 27 ਨਵੰਬਰ (ਪਰਮਜੀਤ ਸਿੰਘ ਬੱਗਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕਾ ਪੂਰਬੀ ਦੇ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ...
ਪਿੰਡ ਹੇਰ ਵਿਖੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ
. . .  1 day ago
ਰਾਜਾਸਾਂਸੀ, 27 ਨਵੰਬਰ (ਹੇਰ)-ਕਿਸਾਨ ਸੰਯੁਕਤ ਮੋਰਚਾ ਦੇ ਸੀਨੀਅਰ ਨੇਤਾ ਰਾਕੇਸ਼ ਟਿਕੈਤ ਦੀ ਅੰਮ੍ਰਿਤਸਰ ਫੇਰੀ ਦੌਰਾਨ ਪਿੰਡ ਹੇਰ ਵਿਖੇ ਸੁਖਦੇਵ ਸਿੰਘ ਹੇਰ ਦੇ ਗ੍ਰਹਿ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਢੋਲ- ਢਮੱਕੇ ਨਾਲ ਨਿੱਘਾ ਸਵਾਗਤ ...
ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋਣ ਲੱਗੀ
. . .  1 day ago
ਖੇਮਕਰਨ, 27 ਨਵੰਬਰ(ਰਾਕੇਸ਼ ਬਿੱਲਾ)- ਪੰਜਾਬ ਪਾਵਰਕਾਮ ਦੇ ਸਮੂਹ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਚੱਲ ਰਹੀ ਹੜਤਾਲ ਦਾ ਅਸਰ ਦਿੱਖਣ ਲੱਗ ਪਿਆ ਹੈ । ਅੱਜ ਸਰਹੱਦੀ ਖੇਤਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੋਈ ਨੁਕਸ ਪੈਣ ਕਾਰਨ ਸਪਲਾਈ ਠੱਪ ਹੈ, ਪਰ ਮੁਰੰਮਤ ਕਰਨ ਲਈ ਮੁਲਾਜ਼ਮ ...
ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਸਾਧੇ ਨਿਸ਼ਾਨੇ, ਕਿਹਾ ਫਾਸਟ ਵੇ ਦੇ ਨਾਮ 'ਤੇ ਸਰਕਾਰ ਦਾ ਖਾਧਾ ਪੈਸਾ
. . .  1 day ago
ਚੰਡੀਗੜ੍ਹ, 27 ਨਵੰਬਰ-ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਫਾਸਟ ਵੇ ਦੀ ਮਿਲੀਭੁਗਤ..
ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਲੌਦ/ਲੁਧਿਆਣਾ, 27 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਅਕਾਲੀ ਦਲ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਅਸਤੀਫ਼ਾ ਘਰੇਲੂ..
ਆਮ ਆਦਮੀ ਪਾਰਟੀ ਨੇ ਅਟਾਰੀ ਵਿਖੇ ਕੀਤੀ ਰੈਲੀ
. . .  1 day ago
ਅਟਾਰੀ, 27 ਨਵੰਬਰ (ਗੁਰਦੀਪ ਸਿੰਘ ਅਟਾਰੀ )-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਇੰਚਾਰਜ ਜਸਵਿੰਦਰ ਸਿੰਘ ਰੰਗਰੇਟਾ ਦੀ ਅਗਵਾਈ ਹੇਠ ਬੱਸ ਸਟੈਂਡ ਅਟਾਰੀ ਨੇੜੇ ਰੈਲੀ ਕੀਤੀ ਗਈ, ਜਿਸ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਪ੍ਰਧਾਨ ਅਤੇ ਚੰਡੀਗੜ੍ਹ ਦੇ ਆਬਜ਼ਰਵਰ ਡਾ.ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ...
ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਫ਼ਤਿਹਗੜ੍ਹ ਸਾਹਿਬ, 27 ਨਵੰਬਰ (ਰਵਿੰਦਰ ਮੌਦਗਿੱਲ)-ਪੰਜਾਬ ਦੇ ਮਾਣਯੋਗ ਗਵਰਨਰ ਸ੍ਰੀઠਬਨਵਾਰੀ ਲਾਲ ਪ੍ਰੋਹਿਤઠਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਰਬਾਰ ਸਾਹਿਬ...
ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਬੈਠਕ ਦੇ ਬਾਅਦ ਹੋਵੇਗੀ ਘੋਸ਼ਿਤ
. . .  1 day ago
ਅੰਮ੍ਰਿਤਸਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੇਸ਼ੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ...
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
. . .  1 day ago
ਕਾਨਪੁਰ ਟੈਸਟ: ਤੀਜੇ ਦਿਨ ਦੀ ਖ਼ੇਡ ਖ਼ਤਮ, ਦੂਰੀ ਪਾਰੀ ’ਚ ਭਾਰਤ ਦਾ ਸਕੋਰ 14/1
ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ: ਚੰਨੀ
. . .  1 day ago
ਤਪਾ ਮੰਡੀ,27 ਨਵੰਬਰ (ਪ੍ਰਵੀਨ ਗਰਗ)-ਕਾਂਗਰਸ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਪਾ ...
ਏਅਰਸੈੱਲ ਮੈਕਸਿਸ ਕੇਸ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਸੰਮਨ ਜਾਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਏਅਰਸੈੱਲ ਮੈਕਸਿਸ ਕੇਸ 'ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਅਤੇ ਹੋਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਮਾਮਲਿਆਂ ਵਿਚ ਸੰਮਨ ਜਾਰੀ..
ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਪੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2021 ਰੱਦ: ਆਈ.ਸੀ.ਸੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿੰਬਾਬਵੇ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਕੁਆਲੀਫਾਇਰ 2021 ਨੂੰ ਰੱਦ ਕਰ ਦਿੱਤਾ ਗਿਆ ਹੈ...
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਵੀਂ ਦਿੱਲੀ, 27 ਨਵੰਬਰ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਮੁਤਾਬਿਕ, ਮਿਜ਼ੋਰਮ ਦੇ ਚੰਫਾਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੱਧਰ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।..
ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ-ਕਿਸੇ ਬੰਦੇ ਲਈ ਨਹੀਂ, ਪੰਜਾਬ ਲਈ ਲੜਨਾ ਹੈ: ਕੇਜਰੀਵਾਲ...
ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ
. . .  1 day ago
ਮੁਹਾਲੀ,27 ਨਵੰਬਰ- ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ: ਕੇਜਰੀਵਾਲ...
ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ
. . .  1 day ago
ਮੁਹਾਲੀ,27 ਨਵੰਬਰ- ਕੇਜਰੀਵਾਲ ਦਾ ਵੱਡਾ ਬਿਆਨ, ਸੀ.ਐੱਮ. ਉਮੀਦਵਾਰ ਪੰਜਾਬ ਤੋਂ ਹੀ ਹੋਵੇਗਾ...
ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੇ ਚੀਨ ਦੇ ਸ਼ੇਨ ਸ਼ਿਵੇਈ ਨੇ ਦਿੱਤੀ ਪ੍ਰਤੀਕਿਰਿਆ
. . .  1 day ago
ਬੀਜਿੰਗ,27 ਨਵੰਬਰ- ਬੀਜਿੰਗ ਏਅਰਪੋਰਟ ਦੀ ਤਸਵੀਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਦੇ ਨੇਤਾ ਭਾਰਤ 'ਚ ਟਰੋਲ ਹੋਏ, ਉੱਥੇ ਹੀ ਚੀਨ ਵਲੋਂ ਪ੍ਰਤੀਕਿਰਿਆ ਆਈ ਹੈ। ਇਸ ਸੰਬੰਧੀ ਚੀਨ ਦੇ...
ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-ਚੰਨੀ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ...
ਭਗਵੰਤ ਮਾਨ ਸਮੇਤ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋਣ ਲਈ ਉਤਾਵਲੇ - ਬਲਬੀਰ ਸਿੰਘ ਸਿੱਧੂ
. . .  1 day ago
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ) - ਬਰਨਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ.....
ਛੱਪੜ ਵਿਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  1 day ago
ਓਠੀਆਂ 27 ਨਵੰਬਰ/ਗੁਰਵਿੰਦਰ ਸਿੰਘ ਛੀਨਾ- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਾਨਾਂਵਾਲਾ ਦਾ ਨੌਜਵਾਨ ਬੂਟਾ ਪੁੱਤਰ ਸੈਦੂ ਉਮਰ 35 ਸਾਲ ਦੀ ਬੀਤੀ..
ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, 29 ਨਵੰਬਰ ਨੂੰ ਸੰਸਦ ’ਚ ਨਹੀਂ ਕੀਤਾ ਜਾਵੇਗਾ ਕੂਚ
. . .  1 day ago
ਸਿੰਘੂ ਬਾਰਡਰ, 27 ਨਵੰਬਰ- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ’ਚ ਕੂਚ...
ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
. . .  1 day ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕਾਂਗਰਸ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਿਕ ਮੁਕੇਸ਼ ਗੋਇਲ 5 ਵਾਰ ..
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਸੰਪਾਦਕੀ

ਟੀਕਾਕਰਨ ਦਾ ਪ੍ਰਚਾਰ ਤੇ ਆਮ ਆਦਮੀ

ਦੇਸ਼ ਵਲੋਂ ਦੁਨੀਆ ਦੀ ਬੀਤੇ ਸੌ ਸਾਲਾਂ ਦੀ ਸਭ ਤੋਂ ਵੱਡੀ ਅਤੇ ਘਾਤਕ ਮਹਾਂਮਾਰੀ ਕੋਵਿਡ-19 ਖ਼ਿਲਾਫ਼ ਇਕਲੌਤੇ ਇਲਾਜ ਮਹਾਂਮਾਰੀ ਰੋਕੂ ਟੀਕਾਕਰਨ ਦੇ ਰਾਹ 'ਤੇ ਸੌ ਕਰੋੜ ਲੋਕਾਂ ਨੂੰ ਟੀਕਾ ਲਗਾਏ ਜਾਣ ਦੀ ਉਪਲਬਧੀ ਹਾਸਲ ਕਰਨਾ ਬੇਸ਼ੱਕ ਬੜੇ ਮਾਣ ਦੀ ਗੱਲ ਹੈ, ਪਰ ਇਸ ਉਪਲਬਧੀ ਦੇ ਪ੍ਰਚਾਰ ਦੌਰਾਨ ਦੇਸ਼ ਵਿਚ ਮਹਿੰਗਾਈ ਤੇ ਕੀਮਤਾਂ 'ਚ ਵਾਧੇ ਦੀ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸਦੇ ਆਮ ਆਦਮੀ ਦੀ ਆਵਾਜ਼ ਦੱਬੀ ਰਹਿ ਗਈ ਹੈ। ਇਸੇ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਦੌਰਾਨ ਬੇਸ਼ੱਕ ਇਹ ਉਪਲਬਧੀ ਐਲਾਨੀ ਗਈ ਸਮਾਂ ਹੱਦ ਤੋਂ ਪਹਿਲਾਂ ਹੀ ਹਾਸਲ ਕਰ ਲਈ ਗਈ ਹੈ, ਪਰ ਇਸ ਦੌਰਾਨ ਸਰਕਾਰ ਪੈਟਰੋਲ-ਡੀਜ਼ਲ ਤੇ ਖ਼ਾਸ ਕਰਕੇ ਖਾਣ ਵਾਲੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ ਲਗਾਉਣ 'ਚ ਪੂਰੀ ਤਰ੍ਹਾਂ ਨਾਲ ਅਸਫਲ ਸਾਬਿਤ ਹੋਈ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਿਰੰਤਰ ਹੁੰਦੇ ਜਾ ਰਹੇ ਵਾਧੇ ਅਤੇ ਇਸ ਕਾਰਨ ਵਧੇ ਕਿਰਾਏ ਕਾਰਨ ਆਮ ਆਦਮੀ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨਾ ਸਿਰਫ਼ ਗ਼ਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਸਗੋਂ ਅਜਿਹੀਆਂ ਚੀਜ਼ਾਂ ਦੀ ਉਪਲਬਧਤਾ ਦੀ ਘਾਟ ਦਾ ਸੰਕਟ ਵੀ ਛਾਇਆ ਰਹਿੰਦਾ ਹੈ। ਮਹਿੰਗਾਈ ਅਤੇ ਕੀਮਤਾਂ 'ਚ ਵਾਧੇ ਨੇ ਆਮ ਜਨਤਾ ਲਈ ਹਾਹਾਕਾਰ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਦਾਲਾਂ ਅਤੇ ਫਲ-ਸਬਜ਼ੀਆਂ ਆਮ ਆਦਮੀ ਤਾਂ ਕੀ, ਮੱਧਵਰਗੀ ਪਰਿਵਾਰਾਂ ਦੀ ਖ਼ਰੀਦ ਪਹੁੰਚ ਤੋਂ ਵੀ ਬਾਹਰ ਹੁੰਦੀਆਂ ਜਾ ਰਹੀਆਂ ਹਨ। ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਅਸਮਾਨ 'ਤੇ ਹਨ। ਸਰ੍ਹੋਂ ਦਾ ਤੇਲ ਤਾਂ ਆਮ ਆਦਮੀ ਤੋਂ ਬਹੁਤ ਦੂਰ ਹੋ ਗਿਆ ਹੈ। ਇੱਥੋਂ ਤੱਕ ਕਿ ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਵੀ ਸ਼ੱਕੀ ਹੋ ਗਈ ਹੈ।
ਇਸ ਪੂਰੇ ਮੁੱਦੇ ਦਾ ਸਭ ਤੋਂ ਵੱਧ ਤ੍ਰਾਸਦੀ ਵਾਲਾ ਪੱਖ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਮਾਮਲੇ 'ਤੇ ਚੁੱਪੀ ਧਾਰੀ ਬੈਠੀਆਂ ਹਨ। ਕੇਂਦਰ 'ਚ ਸੱਤਾਧਾਰੀ ਭਾਜਪਾ ਸਰਕਾਰ ਦਾ ਮੌਨ ਹਰ ਆਮ ਤੋਂ ਖ਼ਾਸ ਨੂੰ ਚੁੱਭਦਾ ਹੈ। ਦੇਸ਼ ਦੀਆਂ ਸੂਬਾ ਸਰਕਾਰਾਂ ਵੀ ਆਪਣੇ ਹਿੱਸੇ ਦੇ ਲਾਭ ਲਈ ਮਹਿੰਗਾਈ ਤੇ ਕੀਮਤਾਂ 'ਚ ਵਾਧੇ ਦੇ ਮਾਮਲੇ 'ਤੇ ਕੁਝ ਕਰਨ ਦੀ ਉਮੀਦ 'ਤੇ ਅੱਖਾਂ ਬੰਦ ਕਰਕੇ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਪਾਰਟੀ ਅਤੇ ਇਸ ਦੇ ਨੇਤਾ ਰਾਹੁਲ ਗਾਂਧੀ ਸਮੇਂ-ਸਮੇਂ 'ਤੇ ਮਹਿੰਗਾਈ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਆਵਾਜ਼ ਚੁੱਕਦੇ ਰਹਿੰਦੇ ਹਨ, ਪਰ ਦੇਸ਼ ਦੇ ਦੋ ਵੱਡੇ ਕਾਂਗਰਸ ਸ਼ਾਸਿਤ ਸੂਬਿਆਂ ਪੰਜਾਬ ਤੇ ਰਾਜਸਥਾਨ ਨੇ ਪਿਛਲੇ ਸਾਲ ਇਨ੍ਹਾਂ ਦੋਵਾਂ ਤੇਲ ਪਦਾਰਥਾਂ 'ਤੇ ਸਥਾਨਕ ਟੈਕਸਾਂ ਤੋਂ ਕ੍ਰਮਵਾਰ 2920 ਕਰੋੜ ਰੁਪਏ ਅਤੇ 5000 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਕੀਤਾ ਹੈ। ਬਹੁਤ ਸੁਭਾਵਿਕ ਹੈ ਕਿ ਸਾਰੇ ਰਾਜਨੀਤਕ ਦਲ ਇਸ ਮਾਮਲੇ ਦੇ ਹਮਾਮ 'ਚ ਇਕ ਸਮਾਨ ਹੀ ਨੰਗੇ ਹਨ।
ਦੇਸ਼ 'ਚ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ। ਦੇਸ਼ ਦੇ ਵਪਾਰੀ ਵਰਗ ਦੁਆਰਾ ਮੁਨਾਫ਼ਾਖੋਰੀ ਲਈ ਸਮੂਹਿਕ ਤੌਰ 'ਤੇ ਕੀਮਤਾਂ 'ਚ ਵਾਧਾ ਕਰਨ ਦਾ ਚਲਨ ਅਤੇ ਚੀਜ਼ਾਂ ਸਟੋਰ ਕਰਨ ਦੀ ਰਵਾਇਤ ਨੇ ਵੀ ਮਹਿੰਗਾਈ ਨੂੰ ਵਧਾਇਆ ਹੈ। ਤਿਉਹਾਰਾਂ ਦੌਰਾਨ ਅਕਸਰ ਦੇਸ਼ 'ਚ ਜ਼ਰੂਰੀ ਵਸਤੂਆਂ ਅਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ, ਪਰ ਇਸ ਸਾਲ ਵਪਾਰੀ ਵਰਗ ਵਲੋਂ ਚੀਜ਼ਾਂ ਦੇ ਇਕ-ਪਾਸੜ ਮੁੱਲ ਵਧਾਏ ਜਾਣ ਨਾਲ ਹਾਲਾਤ ਗੰਭੀਰ ਹੋਏ ਹਨ। ਇੱਥੇ ਵੀ ਆਮ ਲੋਕਾਂ 'ਤੇ ਥੋਕ ਅਤੇ ਪਰਚੂਨ ਵਪਾਰੀ ਵਰਗ ਵਲੋਂ ਦੋਹਰੀ ਮਾਰ ਪੈਂਦੀ ਹੈ। ਥੋਕ ਵਪਾਰ ਖੇਤਰ ਦੀ ਤਰ੍ਹਾਂ ਪਰਚੂਨ ਦੇ ਦੁਕਾਨਦਾਰ ਅਤੇ ਗਲੀ-ਮੁਹੱਲਿਆਂ 'ਚ ਸਾਮਾਨ ਵੇਚਣ ਵਾਲੇ 'ਪੂਲਿੰਗ' ਕਰਕੇ ਆਪਣੀ ਮਰਜ਼ੀ ਨਾਲ ਚੀਜ਼ਾਂ ਦੇ ਭਾਅ ਨਿਰਧਾਰਤ ਕਰਦੇ ਹਨ। ਇਸ ਨਾਲ ਥੋਕ 'ਚ ਭਾਅ ਘੱਟ ਹੋਣ ਦੇ ਬਾਵਜੂਦ ਪਰਚੂਨ 'ਚ ਆਮ ਲੋਕਾਂ ਤੱਕ ਇਹ ਰਾਹਤ ਨਹੀਂ ਪਹੁੰਚਦੀ। ਇਹੀ ਕਾਰਨ ਹੈ ਕਿ ਸਰਕਾਰ ਦੁਆਰਾ ਪਿਆਜ਼-ਟਮਾਟਰ ਤੇ ਕਈ ਤਰ੍ਹਾਂ ਦੀਆਂ ਦਾਲਾਂ ਦੇ ਦਰਾਮਦ ਤੋਂ ਬਾਅਦ ਕਰਵਾਚੌਥ ਅਤੇ ਦੀਵਾਲੀ ਨੂੰ ਦੇਖਦਿਆਂ ਜ਼ਰੂਰੀ ਵਰਤੋਂ ਵਾਲੀਆਂ ਚੀਜ਼ਾਂ ਦੇ ਭਾਅ ਬੇਹਿਸਾਬ ਵਧੇ ਹਨ। ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਸਟੋਰ ਕਰਨ ਦੀ ਰਵਾਇਤ ਖ਼ਿਲਾਫ਼ ਚੌਕਸੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਦੇ ਬਾਵਜੂਦ ਕਈ ਚੀਜ਼ਾਂ ਪਰਚੂਨ ਬਾਜ਼ਾਰ 'ਚ ਅਣ-ਉਪਲਬਧ ਰਹੀਆਂ। ਕੇਂਦਰ ਸਰਕਾਰ ਵਲੋਂ ਪਿਆਜ਼ ਦਾ ਬਫ਼ਰ ਸਟਾਕ ਜਾਰੀ ਕੀਤੇ ਜਾਣ ਦੇ ਬਾਵਜੂਦ, ਕੀਮਤਾਂ 'ਚ ਕੋਈ ਕਮੀ ਨਾ ਆਉਣ ਕਾਰਨ ਵੀ ਸਥਾਨਕ ਕਰਾਂ ਤੇ ਪਰਚੂਨ ਤੇ ਥੋਕ ਵਪਾਰੀਆਂ ਵਲੋਂ ਸਟੋਰ ਕਰ ਲੈਣਾ ਹੀ ਦੱਸਿਆ ਜਾ ਰਿਹਾ ਹੈ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਾਡੇ ਤਿਉਹਾਰ ਧਨੀ ਦੇਸ਼ ਦੇ ਸਾਰੇ ਲੋਕਾਂ ਵਲੋਂ ਸੌ ਕਰੋੜੀ ਟੀਕਾਕਰਨ ਦੀ ਉਪਲਬਧੀ 'ਤੇ ਜਸ਼ਨ ਮਨਾਇਆ ਜਾਣਾ ਉਚਿਤ ਮੌਕਾ ਹੋ ਸਕਦਾ ਹੈ, ਪਰ ਇਸ ਉਪਲਬਧੀ ਦੇ ਪ੍ਰਚਾਰ 'ਚ ਦੇਸ਼ ਦੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ, ਤਕਲੀਫ਼ਾਂ ਅਤੇ ਦਰਦਾਂ ਦੇ ਸੁਰਾਂ ਦਾ ਦੱਬ ਕੇ ਰਹਿ ਜਾਣਾ ਕਦੇ ਵੀ ਉਚਿੱਤ ਪ੍ਰਤੀਤ ਨਹੀਂ ਹੁੰਦਾ। ਕੇਂਦਰ ਸਰਕਾਰ ਨੇ ਜਿਸ ਤਿਆਰੀ ਅਤੇ ਉਤਸ਼ਾਹ ਨਾਲ ਟੀਕਾਕਰਨ ਦੀਆਂ ਉਪਲਬਧੀਆਂ ਨੂੰ ਪ੍ਰਚਾਰਿਆ ਹੈ, ਉਸੇ ਲਗਨ ਤੇ ਵਚਨਬੱਧਤਾ ਨਾਲ ਉਸ ਨੂੰ ਆਮ ਲੋਕਾਂ ਨੂੰ ਇਸ ਬਨਾਉਟੀ ਮਹਿੰਗਾਈ ਤੇ ਕੀਮਤਾਂ 'ਚ ਵਾਧੇ ਤੋਂ ਰਾਹਤ ਪਹੁੰਚਾਏ ਜਾਣ ਲਈ ਸਰਗਰਮ ਵੀ ਹੋਣਾ ਚਾਹੀਦਾ ਹੈ। ਕੀਮਤਾਂ 'ਚ ਵਾਧੇ ਅਤੇ ਸਟੋਰ ਕਰਨ ਦੀ ਰਵਾਇਤ 'ਤੇ ਜਿੰਨਾ ਸੰਭਵ ਹੋ ਸਕੇ ਲਗਾਮ ਲਗਾ ਕੇ ਆਮ ਲੋਕਾਂ ਅਤੇ ਖ਼ਾਸ ਤੌਰ 'ਤੇ ਗ਼ਰੀਬ ਵਰਗ ਨੂੰ ਵੀ ਤਿਉਹਾਰੀ ਮੌਸਮ 'ਚ ਜਸ਼ਨ ਮਨਾਉਣ ਦਾ ਮੌਕਾ ਪ੍ਰਦਾਨ ਕਰਨਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਫ਼ਰਜ਼ਾਂ 'ਚ ਸ਼ਾਮਿਲ ਹੋਣਾ ਚਾਹੀਦਾ ਹੈ।

ਦੇਸ਼ ਤੇ ਪੰਜਾਬ ਵਿਚ ਕੋਲੇ ਦੇ ਸੰਕਟ ਦੇ ਕਾਰਨ ਕੀ ਹਨ?

ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਵਿਚ ਕੋਲੇ ਦੇ ਅਥਾਹ ਭੰਡਾਰ ਹੋਣ ਦੇ ਬਾਵਜੂਦ ਬਾਹਰਲੇ ਦੇਸ਼ਾਂ ਵਿਚੋਂ ਕਾਫੀ ਕੋਲਾ ਮੰਗਵਾਇਆ ਜਾ ਰਿਹਾ ਹੈ। ਇਹ ਭਾਰਤ ਦੀ ਆਤਮ-ਨਿਰਭਰ ਹੋਣ ਦੀ ਭਾਵਨਾ ਦੇ ਵੀ ਉਲਟ ਹੈ। ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਦੁਆਰਾ ਦਿੱਤੀ 'ਕੌਮੀ ਵਸਤੂ ...

ਪੂਰੀ ਖ਼ਬਰ »

ਸਿਆਸਤਦਾਨਾਂ ਨੂੰ ਸਵਾਲ ਪੁੱਛਣਾ ਮਨ੍ਹਾਂ ਹੈ

ਸਿਆਸਤਦਾਨਾਂ ਦੀ ਕਾਰਗੁਜ਼ਾਰੀ ਸਬੰਧੀ, ਮੀਡੀਆ ਨੇ ਸਵਾਲ ਉਠਾਉਣੇ ਹੁੰਦੇ ਹਨ। ਉਨ੍ਹਾਂ ਦੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਅਜਿਹੇ ਸਵਾਲ ਲੋਕ ਵੀ ਪੁੱਛ ਸਕਦੇ ਹਨ। ਪਰ ਲੋਕਾਂ ਅੰਦਰ ਹਿੰਮਤ, ਹੌਸਲੇ ਤੇ ਏਕਤਾ ਦੀ ਘਾਟ ਕਾਰਨ ਅਜਿਹਾ ਨਹੀਂ ਹੁੰਦਾ। ਉਧਰ ਮੀਡੀਆ ਦਾ ...

ਪੂਰੀ ਖ਼ਬਰ »

ਯੂ.ਪੀ. 'ਚ ਕਾਂਗਰਸ ਦੀ ਸਰਗਰਮੀ ਦਾ ਕਿਸ ਨੂੰ ਹੋਵੇਗਾ ਨੁਕਸਾਨ?

ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਕਾਂਗਰਸ ਦੀ ਸੰਭਾਵਨਾ ਨੂੰ ਲੈ ਕੇ ਆਮ ਤੌਰ 'ਤੇ ਇਸੇ ਦਾਇਰੇ 'ਚ ਸੋਚਿਆ ਜਾ ਰਿਹਾ ਹੈ ਕਿ ਕਾਂਗਰਸ ਵੋਟ ਕੱਟਣ ਵਾਲੀ ਪਾਰਟੀ ਸਾਬਿਤ ਹੋਵੇਗੀ ਅਤੇ ਉੱਥੇ ਪ੍ਰਿਅੰਕਾ ਗਾਂਧੀ ਦੀ ਸਰਗਰਮੀ ਸਮਾਜਵਾਦੀ ਪਾਰਟੀ ਨੂੰ ਨੁਕਸਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX