ਲੰਬੀ, 24 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਕਈ ਦਹਾਕੇ ਪੁਰਾਣੇ ਲੰਬੀ ਦੇ ਖ਼ਰੀਦ ਕੇਂਦਰ ਲਈ ਕੋਈ ਸਥਿਰ ਜਗ੍ਹਾ ਨਾ ਹੋਣ ਕਰਕੇ ਕਿਸਾਨ ਆਪਣੀ ਜਿਨਸ ਨੰੂ ਕੱਚੀ ਜਗ੍ਹਾ 'ਤੇ ਹੀ ਰੱਖਣ ਲਈ ਮਜਬੂਰ ਹੈ | ਲੱਖਾਂ ਰੁਪਿਆਂ ਦੀ ਮਾਰਕੀਟ ਫ਼ੀਸ ਦੇਣ ਵਾਲੇ ਪਿੰਡ ਲੰਬੀ ਦੇ ਖ਼ਰੀਦ ਕੇਂਦਰ 'ਤੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ | ਕਿਸਾਨ ਬਲਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੰਡ ਤੋਂ ਪਹਿਲਾਂ ਲੰਬੀ ਵਿਖੇ ਹਰ ਜਿਨਸ ਦੀ ਖ਼ਰੀਦ ਹੁੰਦੀ ਸੀ ਅਤੇ ਇਸ ਨੰੂ ਸਿੰਡੀਕੇਟ ਨਾਲ ਪੁਕਾਰਿਆ ਜਾਂਦਾ ਸੀ | ਕਈ ਦਹਾਕਿਆਂ ਤੋਂ ਪਿੰਡ ਲੰਬੀ ਵਿਖੇ ਸਬ-ਯਾਰਡ ਸਥਾਪਿਤ ਕੀਤਾ ਹੋਇਆ ਹੈ | ਇਥੇ ਪਿੰਡ ਵਿਚਕਾਰ ਚਾਰ ਕੁ ਏਕੜ ਜਗ੍ਹਾ ਰੱਖੀ ਹੋਈ ਸੀ, ਜਿਥੇ ਆਸਪਾਸ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨ ਆਪਣੀ ਜਿਨਸ ਵੇਚਣ ਲਈ ਆਉਂਦੇ ਸਨ | ਹੌਲੀ-ਹੌਲੀ ਉਕਤ ਜਗ੍ਹਾ ਨੰੂ ਪਿੰਡ ਵਾਸੀਆਂ ਰੋਕ ਲਿਆ ਅਤੇ ਫਿਰ ਪਿੰਡ ਵਿਚ ਜਿਥੇ ਵੀ ਕੋਈ ਜਗ੍ਹਾ ਖਾਲੀ ਪਈ ਹੁੰਦੀ ਸੀ ਤਾਂ ਕਿਸਾਨ ਉਸ ਜਗ੍ਹਾ 'ਤੇ ਆਪਣੀ ਜਿਨਸ ਰੱਖਣ ਲੈਂਦੇ ਹਨ | ਸੱਤਾਧਾਰੀ ਪਾਰਟੀ ਨਾਲ ਸਬੰਧਿਤ ਕੁੱਝ ਆਗੂਆਂ ਨੇ ਪਿੰਡ ਲੰਬੀ ਦੇ ਸਬ-ਯਾਰਡ ਲਈ ਜਗ੍ਹਾ ਖ਼ਰੀਦਣ ਦੇ ਸੁਪਨੇ ਦਿਖਾਏ ਤਾਂ ਹਲਕੇ ਦੇ ਕਿਸਾਨਾਂ ਵਿਚ ਉਸ ਸਮੇਂ ਕੁੱਝ ਆਸ ਜਿਹੀ ਬੱਝ ਗਈ ਕਿ ਹੁਣ ਉਕਤ ਖ਼ਰੀਦ ਕੇਂਦਰ ਦੀ ਵੀ ਸੁਣੀ ਜਾਊ, ਪੰ੍ਰਤੂ ਸਰਕਾਰ ਅੰਤਿਮ ਸਾਹਾਂ 'ਤੇ ਆ ਗਈ ਹੈ ਅਜੇ ਤੱਕ ਵੀ ਖ਼ਰੀਦ ਕੇਂਦਰ ਦੀ ਕਿਸੇ ਸਾਰ ਨਹੀਂ ਲਈ | ਦੱਸਣਯੋਗ ਹੈ ਕਿ ਅਜੋਕੇ ਸਮੇਂ ਅਨੁਸਾਰ ਪਿੰਡਾਂ ਵਿਚ ਕੁੱਝ ਕੁ ਸਮਾਂ ਪਹਿਲਾ ਬਣੇ ਫੋਕਲ ਪੁਆਇੰਟ ਅਤੇ ਖ਼ਰੀਦ ਕੇਂਦਰਾਂ ਵਿਚ ਅਕਸਰ ਪੱਕੇ ਫੜ ਬਣੇ ਹੋਏ ਹਨ | ਦੁਖਦਾਈ ਪਹਿਲੂ ਇਹ ਹੈ ਕਿ ਪਿੰਡ ਲੰਬੀ ਦੇ ਸਭ ਤੋਂ ਪੁਰਾਣੇ ਸਬ-ਯਾਰਡ ਲਈ ਅਜੇ ਤੱਕ ਕੋਈ ਸਥਾਈ ਜਗ੍ਹਾ ਨਹੀਂ ਹੈ | ਕੁੱਝ ਕਮਿਸ਼ਨ ਏਜੰਟਾਂ ਵਲੋਂ ਆਪਣੇ ਕਿਸਾਨਾਂ ਦੀ ਜਿਨਸ ਰੱਖਣ ਲਈ ਆਪ ਜਗ੍ਹਾ ਮੁੱਲ ਲੈ ਕਿ ਰੱਖੀ ਹੋਈ ਹੈ | ਪਿੰਡ ਦੇ ਚੁਫੇਰੇ ਅਲੱਗ-ਅਲੱਗ ਜਗ੍ਹਾ ਰੱਖੀ ਹੋਈ ਝੋਨੇ ਦੀ ਫ਼ਸਲ ਲਈ ਮੰਡੀਕਰਨ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਕਿਸਾਨ ਫ਼ਾਇਦਾ ਨਹੀਂ ਲੈ ਸਕਦੇ | ਕਿਸਾਨਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਮੰਡੀਕਰਨ ਬੋਰਡ ਪਿੰਡ ਲੰਬੀ ਦੇ ਖ਼ਰੀਦ ਕੇਂਦਰ ਤੋਂ ਕਈ ਲੱਖਾਂ ਦੀ ਮਾਰਕੀਟ ਫ਼ੀਸ ਇਕੱਠੀ ਕਰ ਚੁੱਕਾ ਹੈ | ਪ੍ਰੰਤੂ ਕਿਸਾਨਾਂ ਦੀ ਜਿਨਸ ਰੱਖਣ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਦਿੱਤੀ ਜਾ ਰਹੀ | ਮਿੱਟੀ ਵਿਚ ਪਈ ਜਿਨਸ ਅਕਸਰ ਬਾਰਿਸ਼ ਆਉਣ 'ਤੇ ਮਿੱਟੀ ਵਿਚ ਮਿਲ ਜਾਂਦੀ ਹੈ, ਜਿਸ ਨਾਲ ਜਿਨਸ ਦੀ ਗੁਣਵੱਤਾ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਵਪਾਰੀ ਵੀ ਖ਼ਰੀਦਣ ਲਈ ਆਨਾਕਾਨੀ ਕਰਦਾ | ਫਿਰ ਕਿਸਾਨ ਮਜਬੂਰੀ ਵੱਸ ਵਪਾਰੀ ਨਾਲ ਕੁੱਝ ਲੈ ਦੇ ਕਿ ਹੀ ਆਪਣੀ ਜਿਨਸ ਵੇਚਣ ਲਈ ਮਜਬੂਰ ਹੁੰਦਾ ਹੈ | ਹਲਕੇ ਦੇ ਕਿਸਾਨਾਂ ਦੀ ਮੰਗ ਹੈ ਕਿ ਸਭ ਤੋਂ ਪੁਰਾਣੇ ਸਬ-ਯਾਰਡ ਲਈ ਸਥਿਰ ਜਗ੍ਹਾ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਹੋ ਰਹੀ ਆਰਥਿਕ ਲੁੱਟ ਤੋ ਬਚਿਆ ਜਾ ਸਕੇ |
ਦੋਦਾ, 24 ਅਕਤੂਬਰ (ਰਵੀਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪਿੰਡ ਛੱਤੇਆਣਾ ਵਿਖੇ ਹੋਈ | ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਬਦਲੇ ਸਰਕਾਰ ਕਿਸਾਨਾਂ ...
ਮਲੋਟ, 24 ਅਕਤੂਬਰ (ਪਾਟਿਲ)-ਦੋ ਵੱਖ-ਵੱਖ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਪਰਾਲੀ ਤੇ ਤੂੜੀ ਨੁਕਸਾਨੇ ਜਾਣ ਦਾ ਸਮਾਚਾਰ ਹੈ | ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਮਲੋਟ ਤੋਂ ਬੁਰਜ਼ਾ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਕਾਲਜ ਨੇੜੇ ਇਕ ...
ਗਿੱਦੜਬਾਹਾ, 24 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਕਾਂਗਰਸ ਪਾਰਟੀ ਲੋਕਾਂ ਨਾਲ ਕੀਤੇ ਆਪਣੇ ਤਮਾਮ ਵਾਅਦੇ ਪੂਰੇ ਕਰ ਰਹੀ ਹੈ ਅਤੇ ਚੋਣਾਂ ਤੱਕ ਉਹ ਸਾਰੇ ਵਾਅਦੇ ਪੂਰੇ ਕਰ ਲਏ ਜਾਣਗੇ, ਜਿਹੜੇ 2017 ਦੀਆਂ ਚੋਣਾਂ ਸਮੇਂ ਕਾਂਗਰਸ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਅਤੇ ਆਉਣ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਹੋਈ ਬਾਰਸ਼ ਤੋਂ ਬਾਅਦ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਬਾਰਸ਼ ਕਾਰਨ ...
ਗਿੱਦੜਬਾਹਾ, 24 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਾਇਕਿਲੰਗ ਕਲੱਬ ਵਲੋਂ ਕਲੱਬ ਦੇ ਸਵਰਗਵਾਸੀ ਮੈਂਬਰ ਪੁਨੀਤ ਗੁਪਤਾ ਰਿੰਕੂ ਦੀ ਯਾਦ ਵਿਚ 31 ਅਕਤੂਬਰ ਨੂੰ ਇਕ ਸਾਈਕਲ ਰਾਈਡ ਕਰਵਾਈ ਜਾ ਰਹੀ ਹੈ | ਇਸ ਸਾਈਕਲ ਰਾਈਡ ਸਬੰਧੀ ਬੀਤੀ ਦੇਰ ਸ਼ਾਮ ਟਰਾਂਸਪੋਰਟ ...
ਮੰਡੀ ਕਿੱਲਿਆਂਵਾਲੀ, 24 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਇੱਥੇ ਆੜ੍ਹਤੀਆਂ ਦੇ ਪ੍ਰਧਾਨ ਵਲੋਂ ਕਥਿਤ ਗਾਲ੍ਹਾਂ ਕੱਢਣ ਦਾ ਸੁਭਾਅ, ਏਜੰਸੀ ਇੰਸਪੈਕਟਰ ਵੱਲੋਂ ਕਣਕ ਖਰੀਦ 'ਚ ਆੜ੍ਹਤੀਆਂ ਤੋਂ ਲੱਖਾਂ ਰੁਪਏ ਅਤੇ ਐਸੋਸੀਏਸ਼ਨ ਦੇ ਇੱਕ ਅਹੁਦੇਦਾਰ ਵੱਲੋਂ ਵੀ ਆੜ੍ਹਤੀਆਂ ...
ਫ਼ਰੀਦਕੋਟ, 24 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਨੇਤਾ ਜੀ ਸ਼ੁਭਾਸ਼ ਚੰਦਰ ਬੌਸ ਚੌਂਕ ਤੋਂ ਸਾਦਿਕ ਚੌਂਕ ਤੱਕ ਤਕਰੀਬਨ ਅੱਧਾ ਕਿਲੋਮੀਟਰ ਰਸਤੇ 'ਤੇ ਭਾਵੇਂ ਕਿ ਸੀਵਰੇਜ ਦੀਆਂ ਪਾਈਪਾਂ ਪਾਈਆਂ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਪੁੱਟੀ ਹੋਈ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਧੀਰ ਸਿੰਘ ਸਾਗੂ)-ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਉੱਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਸਵਰਨਜੀਤ ਕੌਰ ਵਲੋਂ ਪੁਲਿਸ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਕੋਟਕਪੂਰਾ ਬਾਈਪਾਸ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਹਰਮਹਿੰਦਰ ਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਖੂਨਣ ਖੁਰਦ ਤੇ ਪਿੰਡ ਭੁੱਟੀਵਾਲਾ 'ਚ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਕਮੇਟੀ ਮੈਂਬਰ ਰਾਜਾ ਸਿੰਘ ਖੂਨਣ ਖੁਰਦ, ਬਾਜ ਸਿੰਘ ਭੁੱਟੀਵਾਲਾ, ਜਸਮੇਰ ਸਿੰਘ, ...
ਫ਼ਰੀਦਕੋਟ, 24 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਸ਼ਹਿਰ ਦੇ ਕਈ ਹਿੱਸਿਆਂ 'ਚ ਸਥਾਨਕ ਨਗਰ ਕੌਂਸਲ ਵਲੋਂ ਭਾਵੇਂ ਕਿ ਪਿਛਲੇ ਸਮੇਂ ਨਵੇਂ ਪੋਲ ਲਾ ਕੇ ਨਵੀਆਂ ਐਲ.ਈ.ਡੀ.ਲਾਈਟਾਂ ਚਾਲੂ ਕਰ ਦੇਣ ਨਾਲ ਸ਼ਹਿਰ ਦੀ ਸੁੰਦਰਤਾ 'ਚ ਕਾਫ਼ੀ ਵਾਧਾ ਹੋਇਆ ਹੈ ਅਤੇ ਸ਼ਹਿਰ ਦੇ ...
ਸਾਦਿਕ, 24 ਅਕਤੂਬਰ (ਆਰ.ਐਸ.ਧੁੰਨਾ)-ਡੇਰਾ ਬਾਬਾ ਹੀਰਾ ਦਾਸ ਪਿੰਡ ਕਾਉਣੀ ਵਿਖੇ ਸਾਬਕਾ ਸਰਪੰਚ ਗੁਰਜੰਟ ਸਿੰਘ ਸੰਧੂ ਰੁਪੱਈਆਂਵਾਲਾ, ਹਰਵਿੰਦਰ ਸਿੰਘ ਟਿੱਕਾ ਸੰਧੂ ਚੇਅਰਮੈਨ ਬਲਾਕ ਸੰਮਤੀ ਫ਼ਰੀਦਕਟ, ਲਖਵਿੰਦਰ ਸਿੰਘ ਸੰਧੂ ਅਤੇ ਸਮੂਹ ਪਰਿਵਾਰ ਵਲੋਂ ਵਾਹਿਗੁਰੂ ਦਾ ...
ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਾਰਕਫ਼ੈਡ ਦੇ ਨਵ ਨਿਯੁਕਤ ਚੇਅਰਮੈਨ ਅਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ, ਯੂਰੀਆ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਪਿੰਡ ਹਰੀਕੇ ਕਲਾਂ ਦੇ ਪ੍ਰਧਾਨ ਸੁਖਮੰਦਰ ਸਿੰਘ ਖ਼ਾਲਸਾ, ਜਗਸੀਰ ਸਿੰਘ ਖ਼ਾਲਸਾ ਅਤੇ ਦਰਸ਼ਨ ਸਿੰਘ ਦੇ ਮਾਤਾ ਸਰਦਾਰਨੀ ਅਜੈਬ ਕੌਰ ਧਰਮਪਤਨੀ ਸ: ਦਲੀਪ ...
ਮਲੋਟ, 24 ਅਕਤੂਬਰ (ਪਾਟਿਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਵਲੋਂ ਮਾਨਵ ਭਲਾਈ ਕਾਰਜ ਤਹਿਤ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਮੁੱਖ ਮਹਿਮਾਨ ਸ੍ਰੀ ਕਿ੍ਸ਼ਨ ਗੋਇਲ ਪ੍ਰਧਾਨ ਸ੍ਰੀ ਕਿ੍ਸ਼ਨਾ ਧਰਮਸ਼ਾਲਾ ਮਲੋਟ ਅਤੇ ਵਿਸ਼ੇਸ਼ ਮਹਿਮਾਨ ਉੱਘੇ ਉਦਯੋਗਪਤੀ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਨਰਿੰਦਰ ਸਿੰਘ ਕਾਉਣੀ ਨੇ ਵੱਖ-ਵੱਖ ਅਨਾਜ ਮੰਡੀਆਂ ਦੋਦਾ, ਮੱਲਣ, ਕੋਟਲੀ ਅਬਲੂ, ਕੋਟਭਾਈ ਅਤੇ ਪਿਉਰੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾ ਨਾਲ ...
ਮਲੋਟ, 24 ਅਕਤੂਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾ ਚੌਥ ਮੌਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਹੱਥਾਂ 'ਤੇ ਮਹਿੰਦੀ ਲਾਉਣ ਦੀ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬਰਕੰਦੀ ਰੋਡ ਡਾ: ਸੁਖਵਿੰਦਰ ਹਸਪਤਾਲ ਤੋਂ ਗੋਨਿਆਣਾ ਨਹਿਰੀ ਮਾਈਨਰ ਕੱਸੀ ਦੀ ਪੁਲੀ ਤੱਕ ਸੜਕ ਵਿਚ ਖੱਡੇ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਕਰਨ ਨਾਲ ਜਿਥੇ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਹਰਮਹਿੰਦਰ ਪਾਲ)-ਸਿਹਤ ਵਿਭਾਗ ਪੰਜਾਬ ਅਧੀਨ ਠੇਕਾ ਅਧਾਰ ਤੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਦਾ ਵਫ਼ਦ ਡਿਪਟੀ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਨੂੰ ਗੁਰਪ੍ਰੀਤ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਮੀਟਿੰਗ ਪਿੰਡ ਮਹਾਂਬੱਧਰ ਵਿਖੇ ਹੋਈ, ਜਿਸ ਵਿਚ ਕਿਸਾਨੀ ਮਸਲਿਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਬਲਾਕ ਸਕੱਤਰ ਸੁਖਰਾਜ ਸਿੰਘ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮੁਕਤੀਸਰ ਵੈੱਲਫੇਅਰ ਕਲੱਬ ਸੋਸਵਾ ਐਨ.ਜੀ.ਓ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸੰਸਥਾ ਵਲੋਂ 25 ਲੜਕੀਆਂ ਨੂੰ ਬਿਊਟੀ ਪਾਰਲਰ ...
ਮਲੋਟ, 24 ਅਕਤੂਬਰ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਖੇ ਪਿ੍ੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਯੂਨਿਟ ਅਤੇ ਐਨ.ਸੀ.ਸੀ. ਯੂਨਿਟ ਦੁਆਰਾ 'ਖ਼ੂਨਦਾਨ ਮਹਾਂਦਾਨ' ਵਿਸ਼ੇ ਤਹਿਤ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਕਾਲਜ ਦੇ ਲਗਪਗ 50 ...
ਮਲੋਟ, 24 ਅਕਤੂਬਰ (ਪਾਟਿਲ)-ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਅੰਦੋਲਨ ਵਿਚ 800 ਕਿਸਾਨ-ਮਜਦੂਰ ਸ਼ਹੀਦ ਹੋ ਚੁੱਕੇ ਹਨ, ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਾ ਇਕ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਲੱਖਾ ਸ਼ਰਮਾ ਪ੍ਰਧਾਨ ...
ਮਲੋਟ, 24 ਅਕਤੂਬਰ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਡੀ.ਏ.ਵੀ. ਐਡਵਰਡਗੰਜ ਹਸਪਤਾਲ (ਨਰਾਇਣੀ ਵਾਲਾ) ਮਲੋਟ ਵਿਖੇ 22ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਫੈਕੋ ਆਪ੍ਰੇਸ਼ਨ ਕੈਂਪ ਲਾਇਆ ਗਿਆ | ਇਸ ਮੌਕੇ ...
ਮਲੋਟ, 24 ਅਕਤੂਬਰ (ਪਾਟਿਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਕਿਰਨਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ...
ਮਲੋਟ, 24 ਅਕਤੂਬਰ (ਪਾਟਿਲ)-ਹੁਣ ਸ਼ਹਿਰ ਦੀਆਂ ਸੜਕਾਂ ਦੀ ਸਾਫ਼-ਸਫਾਈ ਨਗਰ ਕੌਂਸਲ ਦੁਆਰਾ 26 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦ ਕੀਤੀ ਗਈ ਨਵੀਂ ਸਵੀਪਿੰਗ ਮਸ਼ੀਨ ਕਰੇਗੀ | ਮਸ਼ੀਨ ਦੀ ਸ਼ੁਰੂਆਤ ਹਲਕਾ ਇੰਚਾਰਜ ਅਮਨਪ੍ਰੀਤ ਭੱਟੀ ਤੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਵਲੋਂ ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਿਮੁਕਤ ਜਾਤੀਆਂ ਦੀਆਂ ਮੰਗਾਂ ਸਬੰਧੀ ਵਿਮੁਕਤ ਕਬੀਲੇ ਬਾਵਰੀਆ ਮਹਾਂ ਸੰਘ ਦਾ ਸੂਬਾ ਪੱਧਰੀ ਵਫ਼ਦ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ ਅਤੇ ਦੌਲਤ ਸਿੰਘ ਬੁੱਕਣ ਵਾਲਾ ...
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਸਰਕਲ ਬਾਡੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਰਕਲ ਪ੍ਰਧਾਨ ਸ਼ੰਕਰ ਦਾਸ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਹੋਈ, ਜਿਸ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX