ਤਾਜਾ ਖ਼ਬਰਾਂ


ਪੰਜਾਬ ਸਰਕਾਰ 'ਚ ਜੋ ਘਪਲੇ ਅਤੇ ਭ੍ਰਿਸ਼ਟਾਚਾਰ ਹੋਏ ਹਨ, ਉਸ ਦੀ ਡੂੰਘਾਈ ਨਾਲ ਜਾਂਚ ਹੋਣੀ ਜ਼ਰੂਰੀ ਹੈ: ਪਰਮਿੰਦਰ ਸਿੰਘ ਢੀਂਡਸਾ
. . .  12 minutes ago
ਮੂਨਕ, 19 ਜਨਵਰੀ- (ਰਾਜਪਾਲ ਸਿੰਗਲਾ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ...
ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ ਹੁਣ ਤੱਕ 10.7 ਕਰੋੜ ਰੁਪਏ ਬਰਾਮਦ
. . .  22 minutes ago
ਨਵੀਂ ਦਿੱਲੀ, 19 ਜਨਵਰੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ ...
ਮੁੰਬਈ ਧਮਾਕਿਆਂ 'ਚ ਸ਼ਾਮਿਲ ਅਪਰਾਧੀਆਂ ਨੂੰ ਦਿੱਤੀ ਗਈ ਸੀ ਸਰਕਾਰੀ ਸੁਰੱਖਿਆ : ਸੰਯੁਕਤ ਰਾਸ਼ਟਰ 'ਚ ਪਾਕਿਸਤਾਨ 'ਤੇ ਭਾਰਤ ਦਾ ਸ਼ਬਦੀ ਹਮਲਾ
. . .  42 minutes ago
ਨਵੀਂ ਦਿੱਲੀ, 19 ਜਨਵਰੀ - ਭਾਰਤ ਨੇ 'ਅੱਤਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸੰਮੇਲਨ 2022' 'ਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਚਾਲੇ ਸੰਬੰਧਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ...
ਕੋਰੋਨਾ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਨਾ ਦੇਣ ਦਾ ਮਾਮਲਾ, ਸੁਪਰੀਮ ਕੋਰਟ ਨੇ ਤਲਬ ਕੀਤੇ ਮੁੱਖ ਸਕੱਤਰ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਅਦਾਲਤ ਦੇ ਪਹਿਲੇ ਹੁਕਮਾਂ ਦੇ ਬਾਵਜੂਦ ਕੋਵਿਡ-19 ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਭੁਗਤਾਨ ਨਾ ਕਰਨ ਲਈ ਤਲਬ ਕੀਤਾ ਹੈ। ...
ਕੋਆਪ੍ਰੇਟਿਵ ਸੋਸਾਇਟੀ ਦਾ ਮੌਜੂਦਾ ਪ੍ਰਧਾਨ 15 ਸਾਥੀਆਂ ਨਾਲ ਅਕਾਲੀ ਦਲ 'ਚ ਸ਼ਾਮਿਲ
. . .  about 1 hour ago
ਗੁਰੂ ਹਰ ਸਹਾਏ, 19 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗ ਰਹੇ ਹਨ ਅਤੇ ਇਸ ਤਹਿਤ ਹੀ ਹਲਕੇ ਦੇ ਪਿੰਡ ਲੈਪੋ ਗਹਿਰੀ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਬੀਰ ਸਿੰਘ ਸ਼ਾਮਾਂ, ਸਾਥੀ ਮੈਂਬਰਾਂ ਤੇ ਸਮੂਹ ਭੋਲੋਵਾਲੀਆ...
ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਹੋਏ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੀ ਭਾਜਪਾ ਵਿਚ ...
ਨੇਵਲ ਡਾਕਯਾਰਡ ਮੁੰਬਈ ਵਿਖੇ ਵਾਪਰੀ ਮੰਦਭਾਗੀ ਘਟਨਾ, 3 ਜਲ ਸੈਨਾ ਦੇ ਜਵਾਨਾਂ ਦੀ ਮੌਤ
. . .  about 2 hours ago
ਮੁੰਬਈ, 19 ਜਨਵਰੀ - ਨੇਵਲ ਡਾਕਯਾਰਡ ਮੁੰਬਈ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਿਚ ਆਈ.ਐਨ.ਐਸ. ਰਣਵੀਰ ਦੇ ਇਕ ਅੰਦਰੂਨੀ ਡੱਬੇ ਵਿਚ ਧਮਾਕਾ ਹੋਇਆ | ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 3 ਜਲ ਸੈਨਾ ਦੇ...
ਅਲਬਰਟਾ ਸੂਬੇ ਅੰਦਰ ਕੋਵਿਡ-19 ਦੇ 3279 ਨਵੇਂ ਮਾਮਲੇ ਦਰਜ, 9 ਨਵੀਆਂ ਮੌਤਾਂ
. . .  about 2 hours ago
ਕੈਲਗਰੀ,19 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 8995 ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 3279 ਨਵੇ ਮਾਮਲੇ ਦਰਜ ਹੋਏ ਹਨ। ਸਿਹਤ ਵਿਭਾਗ ਦੀ ਮੁਖੀ...
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ
. . .  about 2 hours ago
ਮਹਿਲ ਕਲਾਂ, 19 ਜਨਵਰੀ (ਅਵਤਾਰ ਸਿੰਘ ਅਣਖੀ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ: ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਸਮਾਜ ਸੇਵੀ ਆਗੂ ਪੰਡੋਰੀ ਲੰਮਾ ਸਮਾਂ ...
24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ, ਵਧੀ ਚਿੰਤਾ
. . .  about 3 hours ago
ਨਵੀਂ ਦਿੱਲੀ, 19 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ (ਕੱਲ੍ਹ ਨਾਲੋਂ 44,889 ਵੱਧ) ਅਤੇ 441 ਮੌਤਾਂ ਦੀ ਰਿਪੋਰਟ ਦਰਜ ਕੀਤੀ ਹੈ ...
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ ਅਖਿਲੇਸ਼ ਯਾਦਵ - ਸੂਤਰ
. . .  about 3 hours ago
ਆਜ਼ਮਗੜ੍ਹ (ਯੂ.ਪੀ.), 19 ਜਨਵਰੀ - ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਆਜ਼ਮਗੜ੍ਹ (ਯੂ.ਪੀ.) ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ | ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ...
ਏਅਰ ਇੰਡੀਆ ਨੇ 5ਜੀ ਮੁੱਦੇ 'ਤੇ ਅਮਰੀਕਾ ਲਈ ਉਡਾਣਾਂ ਕੀਤੀਆਂ ਰੱਦ
. . .  about 3 hours ago
ਨਵੀਂ ਦਿੱਲੀ, 19 ਜਨਵਰੀ - ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਨਵੀਂ 5ਜੀ ਮੋਬਾਈਲ ਫੋਨ ਸੇਵਾ ਅਤੇ ਨਾਜ਼ੁਕ ਹਵਾਈ ਜਹਾਜ਼ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ 'ਤੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਰੱਦ ...
ਗਾਜ਼ੀਪੁਰ ਆਈ.ਈ.ਡੀ. ਮਾਮਲਾ : ਪੁਲਿਸ ਨੇ ਮੋਬਾਈਲ ਫ਼ੋਨਾਂ ਤੇ ਸਿਮ ਕਾਰਡਾਂ ਦਾ ਡਾਟਾ ਕੀਤਾ ਇਕੱਠਾ
. . .  about 4 hours ago
ਗਾਜ਼ੀਪੁਰ, 19 ਜਨਵਰੀ - ਗਾਜ਼ੀਪੁਰ ਆਈ.ਈ.ਡੀ. ਮਾਮਲੇ ਵਿਚ ਸ਼ੱਕੀਆਂ ਦੀ ਅਗਵਾਈ ਕਰਨ ਲਈ ਦਿੱਲੀ ਪੁਲਿਸ ਫੁੱਲ ਬਾਜ਼ਾਰ ਨੇੜੇ ਵੇਚੇ ਗਏ ਮੋਬਾਈਲ ਫ਼ੋਨਾਂ, ਸਿਮ ਕਾਰਡਾਂ ਦਾ ਡਾਟਾ ਇਕੱਠਾ...
ਮਹਾਰਾਸ਼ਟਰ : ਲਗਾਤਾਰ ਵਧ ਰਿਹਾ ਕੋਰੋਨਾ ਦਾ ਕਹਿਰ, ਫਿਰ ਆਏ ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ
. . .  about 3 hours ago
ਮੁੰਬਈ,19 ਜਨਵਰੀ - ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਸ ਦੇ 28 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਜ਼ਿਕਰਯੋਗ ਹੈ ਕਿ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 1,273 ਹੋ ਗਈ ਹੈ। ਉਥੇ ਹੀ ਕੱਲ੍ਹ ਪੁਣੇ...
ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ - ਚੋਣਾਂ ਵਿਚ ਨਹੀਂ ਕਰਨਗੇ ਕਿਸੇ ਦਾ ਵੀ ਸਮਰਥਨ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਸਿਆਸੀ ਪਾਰਟੀਆਂ ਹੁਣ ਉਨ੍ਹਾਂ ਬਾਰੇ ਸੋਚਣ ਲੱਗ ਗਈਆਂ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ...
2022 ਵਿਧਾਨ ਸਭਾ ਚੋਣਾਂ : ਪੰਜ ਰਾਜਾਂ ਵਿਚ ਭਾਜਪਾ ਕਰੇਗੀ ਹਾਈਬ੍ਰਿਡ ਮੋਡ 'ਚ ਰੈਲੀਆਂ
. . .  about 4 hours ago
ਨਵੀਂ ਦਿੱਲੀ, 19 ਜਨਵਰੀ - 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜ ਰਾਜਾਂ ਵਿਚ ਹਾਈਬ੍ਰਿਡ ਮੋਡ ਵਿਚ ਰੈਲੀਆਂ ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਢਿੱਲੋਂ)-ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਲੁਧਿਆਣਾ

ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰਾਂ ਦੀ ਚੋਣ ਲਈ 30 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਭਰੇ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਚਲਾਉਣ ਵਾਲੀ ਸਹਿਕਾਰੀ ਸੰਸਥਾ ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ ਲੁਧਿਆਣਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ 26 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ 12 ਜ਼ੋਨਾਂ ਤੋਂ 30 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਭਰੇ | ਜਿੰਨ੍ਹਾਂ ਵਿਚੋਂ 11 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ ਹਨ, ਜਿਸ ਕਰਕੇ 7 ਜ਼ੋਨਾਂ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਹੋਏ ਹਨ | 26 ਅਕਤੂਬਰ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਨਾਲ ਸਬੰਧਤ 887 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨ 5 ਜ਼ੋਨਾਂ ਦੇ 5 ਡਾਇਰੈਕਟਰਾਂ ਦੀ ਚੋਣ ਕਰਨਗੇ | ਅੱਜ ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ ਵੇਰਕਾ ਮਿਲਕ ਪਲਾਂਟ ਵਿਖੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਕਾਗਜ਼ ਦਾਖ਼ਲ ਹੋਏ, ਦੁਪਹਿਰ 3 ਵਜੇ ਤੋਂ 4 ਵਜੇ ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ, 4:30 ਵਜੇ ਤੋਂ 5 ਵਜੇ ਤੱਕ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਵਾਪਸ ਲਏ, ਸ਼ਾਮ 5 ਵਜੇ ਬਿਨ੍ਹਾਂ ਮੁਕਾਬਲਾ ਜੇਤੂ ਉਮੀਦਵਾਰਾਂ ਦੀ ਸੂਚੀ ਲਗਾਈ ਗਈ, ਸ਼ਾਮ 5 ਵਜੇ ਤੋਂ 5:30 ਵਜੇ ਤੱਕ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ, 5:30 ਵਜੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਲਗਾਈ ਗਈ | 26 ਅਕਤੂਬਰ 2021 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਵੋਟਾਂ ਪੈਣਗੀਆਂ | ਜਦਕਿ ਇਸੇ ਦਿਨ 1 ਤੋਂ 3 ਵਜੇ ਤੱਕ ਵੋਟਾਂ ਦੀ ਗਿਣਤੀ ਕਰਕੇ ਜੇਤੂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ |
ਜ਼ੋਨ ਨੰਬਰ 1 ਜਗਰਾਉਂ ਤੋਂ ਰਛਪਾਲ ਸਿੰਘ ਤਲਵਾੜਾ, ਜ਼ੋਨ ਨੰਬਰ 2 ਰਾਏਕੋਟ ਤੋਂ ਅੰਮਿ੍ਤਪਾਲ ਸਿੰਘ ਰਾਮਗੜ੍ਹ ਸੀਵੀਆ, ਪਰਮਿੰਦਰ ਕੌਰ ਬੁਰਜ ਹਰੀ ਸਿੰਘ, ਜ਼ੋਨ ਨੰਬਰ 3 ਪੱਖੋਵਾਲ ਤੋਂ ਸਰਬਜੀਤ ਕੌਰ ਟੂਸੇ, ਸੁਰਿੰਦਰ ਕੌਰ ਡਾਂਗੋ, ਦਰਸ਼ਨ ਕੌਰ ਡਾਂਗੋ, ਮੋਹਨਜੀਤ ਸਿੰਘ ਕਿਲ੍ਹਾ ਰਾਏਪੁਰ, ਮੇਜਰ ਸਿੰਘ ਘੁੰਗਰਾਣਾ, ਜ਼ੋਨ ਨੰਬਰ 4 ਮੁੱਲਾਂਪੁਰ ਤੋਂ ਸੁਖਪਾਲ ਸਿੰਘ ਸ਼ੈਂਪੀ ਭਨੋਹਟ, ਜਗਜੀਤ ਸਿੰਘ ਦਾਖਾ, ਜ਼ੋਨ ਨੰਬਰ 5 ਲੁਧਿਆਣਾ ਤੋਂ ਮਨਜੀਤ ਸਿੰਘ ਖਾਂਸੀ ਕਲਾਂ, ਗੁਰਬਖ਼ਸ਼ ਸਿੰਘ ਗੁੱਜਰਵਾਲ ਬੇਟ, ਜ਼ੋਨ ਨੰਬਰ 6 ਕੁਹਾੜਾ ਤੋਂ ਧਰਮਜੀਤ ਸਿੰਘ ਗਿੱਲ ਜੰਡਿਆਲੀ, ਜਸਵਿੰਦਰ ਸਿੰਘ ਭਮਾਂ ਖੁਰਦ, ਤੇਜ ਸਿੰਘ ਗਰਚਾ ਕੁਹਾੜਾ, ਜ਼ੋਨ ਨੰਬਰ 7 ਮਾਛੀਵਾੜਾ ਤੋਂ ਗੁਰਦੇਵ ਸਿੰਘ ਛੋੜੀਆਂ, ਭੁਪਿੰਦਰ ਸਿੰਘ ਸਰਬਤਗੜ੍ਹ, ਜ਼ੋਨ ਨੰਬਰ 8 ਖਮਾਣੋ ਤੋਂ ਸੁਖਮਿੰਦਰ ਕੌਰ ਜੰਡਿਆਲਾ, ਗੁਰਚਰਨ ਸਿੰਘ ਬਾਠਾਂ ਖੁਰਦ, ਕੁਲਦੀਪ ਸਿੰਘ ਹਰਗਣਾ, ਤੇਜਿੰਦਰ ਸਿੰਘ ਭਾਂਬਰੀ, ਜ਼ੋਨ ਨੰਬਰ 9 ਖੰਨਾ ਤੋਂ ਗੁਰਬਿੰਦਰ ਸਿੰਘ ਈਸੜੂ, ਗੁਰਜੀਤ ਸਿੰਘ ਰਾਜੇਵਾਲ, ਜ਼ੋਨ ਨੰਬਰ 10 ਦੋਰਾਹਾ ਤੋਂ ਜਗਦੀਪ ਸਿੰਘ ਡੇਹਲੋਂ, ਤੇਜਿੰਦਰ ਸਿੰਘ ਲਾਡੀ ਜੱਸੜ, ਜ਼ੋਨ ਨੰਬਰ 11 ਪਾਇਲ ਤੋਂ ਸ਼ਿਵਰਾਜ ਸਿੰਘ ਜੱਲ੍ਹਾ, ਹਰਮਿੰਦਰ ਸਿੰਘ ਘੁੰਡਾਣੀ ਖੁਰਦ ਅਤੇ ਜ਼ੋਨ ਨੰਬਰ 12 ਰਾਮਗੜ੍ਹ ਸਰਦਾਰਾਂ ਤੋਂ ਪਿਆਰ ਸਿੰਘ ਸਿਰਥਲਾ, ਗੁਰਜੀਤ ਸਿੰਘ ਪੰਧੇਰ ਖੇੜ੍ਹੀ, ਮੇਜਰ ਸਿੰਘ ਦੌਲਤਪੁਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ |
ਜੇਤੂ ਉਮੀਦਵਾਰਾਂ ਨੂੰ ਵਿਧਾਇਕ ਤੇ ਚੇਅਰਮੈਨ ਕੁਲਦੀਪ ਸਿੰਘ ਵੈਦ, ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਰਮਨੀਤ ਸਿੰਘ ਗਿੱਲ, ਕੌਂਸਲਰ ਪਾਲ ਸਿੰਘ ਗਰੇਵਾਲ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੀ ਝੱਜ, ਸਵਰਨ ਸਿੰਘ ਤਿਹਾੜਾ ਸਾਬਕਾ ਚੇਅਰਮੈਨ, ਹਰਪਾਸ ਸਿੰਘ ਹਾਸ, ਸੁਖਦੇਵ ਸਿੰਘ ਤੂਰ, ਹਰਮੋਹਣ ਸਿੰਘ ਠੇਕੇਦਾਰ, ਜਗਤਾਰ ਸਿੰਘ ਤਿਹਾੜਾ, ਮਨਜਿੰਦਰ ਸਿੰਘ ਡੱਲਾ, ਬਲਵਿੰਦਰ ਸਿੰਘ ਸੇਖ ਕੁਤਬ, ਬਲਜੀਤ ਸਿੰਘ ਚੀਮਾ, ਸਿਮਰਨਜੀਤ ਸਿੰਘ ਗਿੱਲ, ਬਲੌਰ ਸਿੰਘ ਭੁੱਲਰ, ਜਗਤਾਰ ਸਿੰਘ ਤਲਵਾੜਾ, ਪਵਨਦੀਪ ਸਿੰਘ ਹੀਰਾ ਬਾਗ, ਹਰਜਿੰਦਰ ਸਿੰਘ ਤਲਵਾੜਾ ਆਦਿ ਨੇ ਵਧਾਈ ਦਿੱਤੀ |
6 ਜ਼ੋਨਾਂ 'ਚ ਬਿਨ੍ਹਾਂ ਮੁਕਾਬਲਾ ਡਾਇਰੈਕਟਰਾਂ ਦੀ ਹੋਈ ਚੋਣ
ਜ਼ੋਨ ਨੰਬਰ 1 ਜਗਰਾਉਂ ਤੋਂ ਰਛਪਾਲ ਸਿੰਘ ਤਲਵਾੜਾ ਬੁੱਟਰ, ਜ਼ੋਨ ਨੰਬਰ 2 ਰਾਏਕੋਟ ਤੋਂ ਪਰਮਿੰਦਰ ਕੌਰ ਬੁਰਜ ਹਰੀ ਸਿੰਘ, ਜ਼ੋਨ ਨੰਬਰ 4 ਮੁੱਲਾਂਪੁਰ ਤੋਂ ਸੁਖਪਾਲ ਸਿੰਘ ਸ਼ੈਪੀ ਭਨੋਹਟ, ਜ਼ੋਨ ਨੰਬਰ 6 ਕੁਹਾੜਾ ਤੋਂ ਧਰਮਜੀਤ ਸਿੰਘ ਗਿੱਲ ਜੰਡਿਆਲੀ, ਜ਼ੋਨ ਨੰਬਰ 10 ਦੋਰਾਹਾ ਤੋਂ ਤੇਜਿੰਦਰ ਸਿੰਘ ਲਾਡੀ ਜੱਸੜ, ਜ਼ੋਨ ਨੰਬਰ 11 ਪਾਇਲ ਤੋਂ ਹਰਮਿੰਦਰ ਸਿੰਘ ਘੁਡਾਣੀ ਕਲਾਂ ਤੇ ਜ਼ੋਨ ਨੰਬਰ 12 ਰਾਮਗੜ੍ਹ ਸਰਦਾਰਾਂ ਤੋਂ ਪਿਆਰਾ ਸਿੰਘ ਸਿਰਥਲਾ ਬਿਨ੍ਹਾਂ ਮੁਕਾਬਲਾ ਜੇਤੂ ਰਹੇ |
ਇਨ੍ਹਾਂ ਜ਼ੋਨਾਂ ਵਿਚ ਹੋਵੇਗੀ ਡਾਇਰੈਕਟਰਾਂ ਦੀ ਚੋਣ
ਜ਼ੋਨ ਨੰਬਰ 3 ਪੱਖੋਵਾਲ ਤੋਂ ਸਰਬਜੀਤ ਕੌਰ ਟੂਸੇ, ਸੁਰਿੰਦਰ ਕੌਰ ਡਾਂਗੋ, ਦਰਸ਼ਨ ਕੌਰ ਡਾਂਗੋ, ਮੋਹਨਜੀਤ ਸਿੰਘ ਕਿਲ੍ਹਾ ਰਾਏਪੁਰ, ਜ਼ੋਨ ਨੰਬਰ 5 ਲੁਧਿਆਣਾ ਤੋਂ ਮਨਜੀਤ ਸਿੰਘ ਖਾਂਸੀ ਕਲਾਂ, ਗੁਰਬਖ਼ਸ਼ ਸਿੰਘ ਗੁੱਜਰਵਾਲ ਬੇਟ, ਜ਼ੋਨ ਨੰਬਰ 7 ਮਾਛੀਵਾੜਾ ਤੋਂ ਗੁਰਦੇਵ ਸਿੰਘ ਛੋੜੀਆਂ, ਭੁਪਿੰਦਰ ਸਿੰਘ ਸਰਬਤਗੜ੍ਹ, ਜ਼ੋਨ ਨੰਬਰ 8 ਖਮਾਣੋ ਤੋਂ ਸੁਖਮਿੰਦਰ ਕੌਰ ਜੰਡਿਆਲਾ, ਤੇਜਿੰਦਰ ਸਿੰਘ ਭਾਂਬਰੀ, ਜ਼ੋਨ ਨੰਬਰ 9 ਖੰਨਾ ਤੋਂ ਗੁਰਬਿੰਦਰ ਸਿੰਘ ਈਸੜੂ, ਗੁਰਜੀਤ ਸਿੰਘ ਰਾਜੇਵਾਲ ਵਿਚੋਂ 6 ਉਮੀਦਵਾਰਾਂ ਨੂੰ ਡਾਇਰੈਕਟਰ ਚੁਣਿਆ ਜਾਵੇਗਾ |
ਉਮੀਦਵਾਰਾਂ ਨੇ ਕਾਗਜ਼ ਰੱਦ ਹੋਣ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾ ਕੀਤਾ ਰੋਸ ਪ੍ਰਦਰਸ਼ਨ
ਵੇਰਕਾ ਮਿਲਕ ਪਲਾਂਟ ਦੀ ਚੋਣ ਵਿਚ 6 ਜ਼ੋਨਾਂ ਵਿਚ ਬਿਨ੍ਹਾਂ ਮੁਕਾਬਲਾ ਉਮੀਦਵਾਰ ਜੇਤੂ ਰਹੇ ਹਨ, ਜਦਕਿ 6 ਜ਼ੋਨਾਂ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ | ਨਾਮਜ਼ਦਗੀ ਕਾਗਜ਼ ਰੱਦ ਹੋਣ ਦੇ ਰੋਸ ਵਜੋਂ ਉਮੀਦਵਾਰਾਂ ਨੇ ਧੱਕੇਸ਼ਾਹੀ ਦਾ ਦੋਸ਼ ਲਗਾ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਲੁਧਿਆਣਾ-ਫਿਰੋਜ਼ਪੁਰ ਸੜਕ 'ਤੇ ਰੋਸ ਪ੍ਰਗਟਾਇਆ | ਰੋਸ ਧਰਨੇ ਨੂੰ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਹਲਕਾ ਦਾਖਾ ਮਨਪ੍ਰੀਤ ਸਿੰਘ ਇਯਾਲੀ, ਹਲਕਾ ਪਾਇਲ ਦੇ ਇੰਚਾਰਜ ਈਸ਼ਰ ਸਿੰਘ ਮੇਹਰਬਾਨ, ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਰਘਵੀਰ ਸਿੰਘ ਸਹਾਰਨਮਾਜਰਾ ਨੇ ਸੰਬੋਧਨ ਕੀਤਾ | ਸ.ਢਿੱਲੋਂ ਤੇ ਸ.ਇਯਾਲੀ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਹਾਰ ਨੂੰ ਦੇਖਦੇ ਹੋਏ ਧੱਕੇਸ਼ਾਹੀ ਕੀਤੀ ਗਈ ਹੈ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇਗੀ ਉਹ ਘੱਟ ਹੈ |

ਡੇਂਗੂ ਬੁਖਾਰ ਤੋਂ ਪੀੜਤ ਅੱਜ 68 ਮਰੀਜ਼ ਹੋਰ ਸਾਹਮਣੇ ਆਏ

ਲੁਧਿਆਣਾ, 25 ਅਕਤੂਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ...

ਪੂਰੀ ਖ਼ਬਰ »

ਹੀਰੋ ਸਾਈਕਲ ਵਲੋਂ ਲੋਕਾਂ ਨੂੰ ਹਿੱਸੇਦਾਰ ਬਣਾਉਣ ਲਈ ਆਈ.ਪੀ.ਓ. ਲਿਆਉਣ ਦਾ ਐਲਾਨ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਨਿਰਮਾਤਾ ਕੰਪਨੀ ਹੀਰੋ ਸਾਈਕਲ ਵਲੋਂ ਅਗਲੇ ਦੋ ਸਾਲਾਂ ਵਿਚ ਕਈ ਬਦਲਾਅ ਤੇ ਵਾਧੇ ਕੀਤੇ ਜਾ ਰਹੇ ਹਨ | ਜਿਸ ਤਹਿਤ ਲੋਕਾਂ ਨੂੰ ਕੰਪਨੀ ਦਾ ਹਿੱਸਾ ਬਣਾਉਣ ਲਈ ਛੇਤੀ ਹੀ ਕੰਪਨੀ ਵਲੋਂ ਆਪਣਾ ਸ਼ੇਅਰ ...

ਪੂਰੀ ਖ਼ਬਰ »

ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਵਲੋਂ ਅਣਅਧਿਕਾਰਤ ਕਾਲੋਨੀਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼

ਲੁਧਿਆਣਾ, 25 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਸਰਵਜੀਤ ਸਿੰਘ ਨੇ ਗਲਾਡਾ, ਗਮਾਡਾ ਸਮੇਤ ਸੂਬੇ ਦੀਆਂ ਸਮੂਹ ਅਥਾਰਟੀਆਂ ਦੇ ਮੁੱਖੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਇਲਾਕਿਆਂ ਅਧੀਨ ਬਣੀਆਂ ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਲੁਧਿਆਣਾ, 25 ਅਕਤੂਬਰ (ਕਵਿਤਾ ਖੁੱਲਰ)-ਸ਼ਹਿਰ ਦੇ ਉੱਘੇ ਵਪਾਰੀ ਸਵ: ਨਰਿੰਦਰ ਸਿੰਘ ਕਾਲਾ ਉਬਰਾਏ ਵਲੋਂ ਆਰੰਭੇ ਸਮਾਜਿਕ, ਧਾਰਮਿਕ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਮਨਪ੍ਰੀਤ ਸਿੰਘ ਬੰਟੀ ਦੇ ਪਰਿਵਾਰ ਵਲੋਂ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਆਗਮਨ ਪੁਰਬ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ 'ਤੇ ਵੈਟ ਦੀ ਦਰ ਘਟਾਈ ਜਾਵੇ-ਗਾਂਧੀ

ਲੁਧਿਆਣਾ, 25 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਪੈਟਰੋਲ ਅਤੇ ਡੀਜ਼ਲ ਦੀ ਦਰ ਪੰਜਾਬ ਵਿਚ ਬਹੁਤ ਜਿਆਦਾ ਹੋਣ ਕਾਰਨ ਪੈਟਰੋਲ ਪੰਪ ਕਾਰੋਬਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ ਤੇ ਇਸ ਸਬੰਧ ਵਿਚ ਹੋਇਆ ਅਨੇਕਾਂ ਬੈਠਕਾਂ ਦੌਰਾਲ ਪੈਟਰੋਲ ਪੰਪ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਛਾਪੇਮਾਰੀ ਦੌਰਾਨ 76 ਲੱਖ ਰੁਪਏ ਦੀ ਕੀਮਤ ਦੀਆਂ ਅਣਅਧਿਕਾਰਤ ਦਵਾਈਆਂ ਬਰਾਮਦ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਸੂਬੇ ਅੰਦਰ ਅਣਅਧਿਕਾਰਤ ਤੇ ਜਾਅਲੀ ਦਵਾਈਆਂ ਤੇ ਖਾਦਾਂ ਦੀ ਵਰਤੋਂ ਤੇ ਖਰੀਦ ਨੂੰ ਰੋਕਣ ਲਈ ਇਕ ਉਡਣ ਦਸਤਾ ਬਣਾਇਆ ਗਿਆ ਹੈ | ਇਸ ਉਡਣ ਦਸਤੇ ਵਲੋਂ ਅੱਜ ਲੁਧਿਆਣਾ ਦੀ ਗਿੱਲ ਰੋਡ ਦਾਣਾ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਔਰਤ ਗਾਂਜਾ ਸਮੇਤ ਗਿ੍ਫ਼ਤਾਰ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇਕ ਔਰਤ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਗਾਂਜਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੀ ਗਈ ਔਰਤ ਦੀ ਸ਼ਨਾਖਤ ਚੰਦਾ ਵਾਸੀ ...

ਪੂਰੀ ਖ਼ਬਰ »

ਖ਼ਤਰਨਾਕ ਔਰਤ ਲੁਟੇਰਾ ਗਰੋਹ ਦੀਆਂ ਤਿੰਨ ਮੈਂਬਰਾਂ ਸਾਥੀ ਸਮੇਤ ਗਿ੍ਫ਼ਤਾਰ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਖ਼ਤਰਨਾਕ ਔਰਤ ਲੁਟੇਰਾ ਦੂਜੀਆਂ ਤਿੰਨ ਮੈਂਬਰਾਂ ਨੂੰ ਉਨ੍ਹਾਂ ਦੇ ਸਾਥੀ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ...

ਪੂਰੀ ਖ਼ਬਰ »

ਇਕ ਕਰੋੜ ਰੁਪਏ ਮੁੱਲ ਦੀ ਹੈਰੋਇਨ, ਲੱਖਾਂ ਦੀ ਨਕਦੀ ਸਮੇਤ ਔਰਤ ਤੇ ਉਸਦਾ ਸਾਥੀ ਗਿ੍ਫ਼ਤਾਰ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਦੋ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਕਰੋੜ ਰੁਪਏ ਮੁੱਲ ਦੀ ਹੈਰੋਇਨ ਅਤੇ 2 ਲੱਖ 80 ਹਜ਼ਾਰ ਦੀ ਨਕਦੀ ਬਰਾਮਦ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 3 ਮਰੀਜ਼ ਹੋਰ ਸਾਹਮਣੇ ਆਏ, 1 ਮਰੀਜ਼ ਦੀ ਮੌਤ

ਲੁਧਿਆਣਾ, 25 ਅਕਤੂਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਤੱਕ ...

ਪੂਰੀ ਖ਼ਬਰ »

ਵੇਰਕਾ ਪਲਾਂਟ ਲਈ ਅਕਾਲੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਵਾਕੇ ਕਾਂਗਰਸ ਨੇ ਹਾਰ ਕਬੂਲੀ- ਇਯਾਲੀ

ਮੁੱਲਾਂਪੁਰ-ਦਾਖਾ, 25 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰੀ ਸੰਸਥਾ ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ ਦੇ ਬੋਰਡ ਆਫ ਡਾਇਰੈਕਟਰ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਨਾਮਜ਼ਦਗੀ ਦੇ ਪੱਤਰਾਂ ਦੀ ਪੜਤਾਲ ਸਮੇਂ ਹਲਕਾ ਦਾਖਾ 'ਚ ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਕੱਤਕ ਦੀ ਪੂਰਨਮਾਸ਼ੀ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਹੋਏ ਨਤਮਸਤਕ

ਇਯਾਲੀ/ਥਰੀਕੇ, 25 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਫਿਰੋਜ਼ਪੁਰ ਸੜਕ ਸਥਿਤ ਰੂਹਾਨੀਅਤ ਦਾ ਕੇਂਦਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਅੱਜ ਕੱਤਕ ਦੀ ਪੂਰਨਮਾਸ਼ੀ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਜੇ ...

ਪੂਰੀ ਖ਼ਬਰ »

ਧਰਨੇ ਵਾਲੀ ਥਾਂ ਸਿੱਖ ਆਗੂਆਂ ਨੇ ਕੀਤੀ ਤਬਦੀਲ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਸਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਦਿੱਤਾ ਗਿਆ ਧਰਨਾ ਅੱਜ ਰਾਤ ਸਮਰਾਲਾ ਚੌਕ ਤੋਂ ਨੇੜਲੇ ਪਾਰਕ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਨੇ ਸਮਰਾਲਾ ਚੌਕ ਵਿਚ ਦਿੱਤਾ ਧਰਨਾ -ਮਾਮਲਾ ਗੁਰੂ ਸਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਦਾ-

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਸਾਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਅੱਜ ਸਮਰਾਲਾ ਚੌਕ ਵਿਚ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ...

ਪੂਰੀ ਖ਼ਬਰ »

ਦਫ਼ਤਰ ਤੇ ਫੈਕਟਰੀ 'ਚ ਲੱਗੀ ਅੱਗ 'ਤੇ ਸਟਾਫ਼ ਨੇ 40-45 ਮਿੰਟ 'ਚ ਪਾਇਆ ਕਾਬੂ

ਲੁਧਿਆਣਾ, 25 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਚੌੜਾ ਬਾਜ਼ਾਰ ਸਥਿਤ ਨੋਘਰਾ ਮੁਹੱਲੇ ਵਿਚ ਸੋਮਵਾਰ ਤੜਕੇ ਇਕ ਦੁਕਾਨ/ਦਫ਼ਤਰ ਨੂੰ ਅੱਗ ਲੱਗ ਜਾਣ ਕਾਰਨ ਭਗਦੜ ਮੱਚ ਗਈ ਕਿਉਂਕਿ ਦੁਕਾਨ ਸੰਘਣੀ ਆਬਾਦੀ ਵਿਚ ਬਣੀ ਇਕ ਮਾਰਕੀਟ ਵਿਚ ਮੌਜੂਦ ਹੈ | ਆਸਪਾਸ ਦੇ ਲੋਕਾਂ ਨੇ ...

ਪੂਰੀ ਖ਼ਬਰ »

ਸਿਧਾਰਥਤਾ ਰਿਜ਼ਾਰਟ ਵਿਚ ਚੱਲੀ ਗੋਲੀ ਦੇ ਮਾਮਲੇ ਵਿਚ ਕਈ ਦਿਨਾਂ ਬਾਅਦ ਵੀ ਕੋਈ ਗਿ੍ਫ਼ਤਾਰੀ ਨਹੀਂ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਰੋਡ ਸਥਿਤ ਸਿਧਾਰਥਤਾ ਮੈਰਿਜ ਪੈਲੇਸ ਵਿਚ ਪਹਿਲਾਂ ਵਿਆਹ ਪਾਰਟੀ ਦੌਰਾਨ ਚੱਲੀਆਂ ਅੰਨ੍ਹੇਵਾਹ ਗੋਲੀਆਂ ਦੇ ਮਾਮਲੇ ਵਿਚ 7 ਦਿਨ ਬੀਤ ਜਾਣ ਉਪਰੰਤ ਵੀ ਪੁਲਿਸ ਵਲੋਂ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ...

ਪੂਰੀ ਖ਼ਬਰ »

ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ-ਟੀਮ ਮੱਕੜ

ਲੁਧਿਆਣਾ, 25 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਸਪੁੱਤਰ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਮੱਕੜ ਅਤੇ ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਨੂਰਜੋਤ ਸਿੰਘ ਮੱਕੜ ਨੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵਲੋਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਆਗੂੁਆਂ ਤੇ ਵਲੰਟੀਅਰਾਂ ਵਲੋਂ ਅੱਜ ਲੁਧਿਆਣਾ ਸ਼ਹਿਰ ਦੀ ਦਾਣਾ ਮੰਡੀ ਸਲੇਮ ਟਾਬਰੀ ਅਤੇ ਦਾਣਾ ਮੰਡੀ ਗਿੱਲ ਰੋਡ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ | ਮੁਲਾਕਾਤ ਦੌਰਾਨ 'ਆਪ' ਆਗੂੁਆਂ ਤੇ ...

ਪੂਰੀ ਖ਼ਬਰ »

ਮਹਿੰਗਾਈ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਂਦਰ ਸਰਕਾਰ ਨਿੱਤ ਦਿਨ ਨਵੇਂ ਫ਼ੈਸਲੇ ਲੈ ਰਹੀ-ਬਸੰਤ

ਲੁਧਿਆਣਾ, 25 ਅਕਤੂਬਰ (ਕਵਿਤਾ ਖੁੱਲਰ)-ਵੇਅਰ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਉੱਪ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਬਸੰਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਬਾਰਡਰ ਤੋਂ 50 ਕਿਲੋਮੀਟਰ ਅੰਦਰ ਤੱਕ ਤਲਾਸ਼ੀ ਲੈਣ ਤੇ ਗਿ੍ਫ਼ਤਾਰ ...

ਪੂਰੀ ਖ਼ਬਰ »

ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਤਾਏ ਲੋਕ ਮੁੜ ਸ਼ਿਅਦ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਕਾਹਲੇ-ਬੀਬੀ ਸ਼ਿਵਾਲਕ

ਫੁੱਲਾਂਵਾਲ, 25 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਤਾਏ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ | ਇਹ ਪ੍ਰਗਟਾਵਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਸ਼ਨ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਕੈਬਨਿਟ ਮੀਟਿੰਗ ਤੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਕੈਬਨਿਟ ਮੀਟਿੰਗ ਤੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਜਾਣਕਾਰੀ ਅਨੁਸਾਰ ਕੈਬਨਿਟ ਦੀ ਪਹਿਲੀ ਮੀਟਿੰਗ ਅਤੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਝੋਨੇ 'ਚ ਨਮੀ ਦੀ ਮਾਤਰਾ 17 ਤੋਂ 24 ਫ਼ੀਸਦੀ ਕਰੇ-ਕਾਦੀਆਂ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪਿਛਲੇ ਦਿਨੀ ਬੇ-ਮੌਸਮੀ ਬਰਸਾਤ ਹੋਣ ਨਾਲ ਕਿਸਾਨਾਂ ਨੂੰ ਬਹੁਤ ਜਿਆਦਾ ਨੁਕਸਾਨ ਚੁੱਕਣਾ ਪਿਆ ਹੈ | ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ...

ਪੂਰੀ ਖ਼ਬਰ »

-ਮਾਮਲਾ ਬਰਸਾਤੀ ਨਾਲੇ ਵਿਚ ਸਕੂਟਰ ਸਵਾਰ ਦੇ ਡਿੱਗਣ ਦਾ-

ਲੁਧਿਆਣਾ, 25 ਅਕਤੂਬਰ (ਅਮਰੀਕ ਸਿੰਘ ਬੱਤਰਾ)-ਟਰਾਂਸਪੋਰਟ ਨਗਰ ਤੋਂ ਧਰਮਪੁਰਾ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਬਣਿਆ ਨਾਲਾ ਢੱਕਣ ਦਾ ਕੰਮ ਕਰ ਰਹੇ ਠੇਕੇਦਾਰ ਦੀ ਕਥਿਤ ਅਣਗਹਿਲੀ ਕਾਰਨ ਐਤਵਾਰ ਨੂੰ ਇਕ ਵਿਅਕਤੀ ਜੋ ਸਕੂਟਰ ਸਮੇਤ ਨਾਲੇ ਵਿਚ ਡਿੱਗ ਗਿਆ ਸੀ, ਪੰ੍ਰਤੂ ...

ਪੂਰੀ ਖ਼ਬਰ »

ਜਰਖੜ ਵਿਖੇ ਕੁਸ਼ਤੀਆਂ ਤੇ ਕਬੱਡੀ ਇੱਕ ਪਿੰਡ ਓਪਨ ਮੁਕਾਬਲਿਆਂ ਦੀਆਂ ਤਿਆਰੀਆਂ ਜ਼ੋਰਾਂ 'ਤੇ

ਡੇਹਲੋਂ, 25 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਜੀ ਸਪੋਰਟਸ ਕਲੱਬ ਜਰਖੜ , ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਮੰਜੀ ਸਾਹਿਬ ਜਰਖੜ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਸਮੇਤ ਨਗਰ ਨਿਵਾਸੀਆਂ ਵਲੋਂ 27 ਅਤੇ 28 ਨਵੰਬਰ ਨੂੰ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਗੱਠਜੋੜ ਪੰਜਾਬ ਅੰਦਰ ਹੂੰਝਾ ਫੇਰ ਜਿੱਤ ਦਰਜ ਕਰੇਗਾ-ਗੜ੍ਹੀ

ਲਾਡੋਵਾਲ, 25 ਅਕਤੂਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦਾ ਪਹਿਲਾਂ ਵੀ 1996 ਵਿਚ ਗੱਠਜੋੜ ਹੋਇਆ ਸੀ ਜਦ ਗੱਠਜੋੜ ਦੇ 11 ਲੋਕ ਸਭਾ ਦੇ ਉਮੀਦਵਾਰਾਂ ਨੇ ਪੰਜਾਬ ਅੰਦਰ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ, ਅੱਜ 25 ਸਾਲ ਬਾਅਦ ਫਿਰ ਬਸਪਾ ...

ਪੂਰੀ ਖ਼ਬਰ »

ਲੁਧਿਆਣਾ ਵਿਚ ਹੋਵੇਗਾ ਚੌਥਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ-ਚੇਅ. ਬਿੰਦਰਾ

ਲੁਧਿਆਣਾ, 25 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ 27 ਅਕਤੂਬਰ ਬੁੱਧਵਾਰ ਨੂੰ ਚੌਥੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ-2021 ...

ਪੂਰੀ ਖ਼ਬਰ »

ਆਗਾਮੀ ਚੋਣਾਂ 'ਚ ਲਿਪ ਦਾ ਯੂਥ ਵਿੰਗ ਅਹਿਮ ਰੋਲ ਅਦਾ ਕਰੇਗਾ-ਬੈਂਸ
ਅਨੇਕਾਂ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ਼ ਪਾਰਟੀ ਦਾ ਪੱਲਾ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਇਨਸਾਫ਼ ਪਾਰਟੀ ਵਲੋਂ ਮੀਟਿੰਗ ਦਾ ਦੌਰ ਜਾਰੀ ਹੈ | ਇਸੇ ਤਹਿਤ ਹਲਕਾ ਪਾਇਲ ਦੇ ਇੰਚਾਰਜ ਜਗਦੀਪ ਸਿੰਘ ਮਾਜ਼ਰੀ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਇਨਸਾਫ਼ ਪਾਰਟੀ ਦੇ ...

ਪੂਰੀ ਖ਼ਬਰ »

ਅਨੇਕਾਂ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ਼ ਪਾਰਟੀ ਦਾ ਪੱਲਾ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਇਨਸਾਫ਼ ਪਾਰਟੀ ਵਲੋਂ ਮੀਟਿੰਗ ਦਾ ਦੌਰ ਜਾਰੀ ਹੈ | ਇਸੇ ਤਹਿਤ ਹਲਕਾ ਪਾਇਲ ਦੇ ਇੰਚਾਰਜ ਜਗਦੀਪ ਸਿੰਘ ਮਾਜ਼ਰੀ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕ ਇਨਸਾਫ਼ ਪਾਰਟੀ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX