ਤਾਜਾ ਖ਼ਬਰਾਂ


ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  1 day ago
ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਵੈਬਕਾਸਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਮੁੱਖ ਚੋਣ ...
ਕੇਰਲ 'ਚ ਟਮਾਟਰ ਦੀ ਕੀਮਤ 150 ਰੁਪਏ ਤੋਂ ਉਪਰ
. . .  1 day ago
ਤਿਰੂਵਨੰਤਪੁਰਮ, 7 ਦਸੰਬਰ - ਟਮਾਟਰ ਦੀਆਂ ਕੀਮਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਖਣੀ ਭਾਰਤ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੇਰਲ 'ਚ ਟਮਾਟਰ 140 ਤੋਂ ...
ਪਾਕਿ ਹਿੰਦੂ ਬੱਚੇ ਬਾਰਡਰ ਦੀ ਮਦਦ ਲਈ ਵਕੀਲ ਨਵਜੋਤ ਕੌਰ ਚੱਬਾ ਆਏ ਅੱਗੇ
. . .  1 day ago
ਅਟਾਰੀ, 7 ਦਸੰਬਰ ( ਗੁਰਦੀਪ ਸਿੰਘ ਅਟਾਰੀ )-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ’ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਵਕੀਲ ਨਵਜੋਤ ਕੌਰ ਚੱਬਾ ਅੱਗੇ ਆਏ ਹਨ। ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ...
ਨਵੀਂ ਦਿੱਲੀ: 7 ਦਸੰਬਰ - ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਸਿਹਤ ਮਾਹਿਰ ਦਾ ਬਿਆਨ, ਜ਼ਰੂਰ ਲਗਵਾਓ ਬੱਚਿਆਂ ਨੂੰ ਵੈਕਸੀਨ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਿਹਤ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ..
ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਦੱਸਾਂਗੇ ਤਾਂ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋਣਗੇ : ਹਰਮੀਤ ਸਿੰਘ ਕਾਲਕਾ
. . .  1 day ago
ਨਵੀਂ ਦਿੱਲੀ, 7 ਦਸੰਬਰ : ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾਈਏ ਤਾਂ ਯਕੀਨੀ ਤੌਰ 'ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ...
ਅਜੇ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਲਨ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 7 ਦਸੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ ਤੁਸੀਂ ਉੱਠ ਜਾਓ। ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣਗੇ। ਪਰ ਕੁੱਝ ਸਪੱਸ਼ਟ ਨਹੀਂ ਹੈ..
ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ, 10 ਪਾਏ ਗਏ ਓਮੀਕਰੋਨ ਪਾਜ਼ੀਟਿਵ: ਡਾ. ਪ੍ਰਦੀਪ ਆਵਟੇ
. . .  1 day ago
ਪੁਣੇ, 7 ਦਸੰਬਰ- ਮਹਾਰਾਸ਼ਟਰ ਦੇ ਪੁਣੇ ਤੋਂ ਕੋਵਿਡ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ. ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਹੁਣ ਤੱਕ ਵਿਦੇਸ਼ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ ਹੈ...
ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰਲ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਕਰੇਗੀ ਸੰਬੋਧਿਤ
. . .  1 day ago
ਨਵੀਂ ਦਿੱਲੀ, 7 ਦਸੰਬਰ-ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਸੰਸਦ ਦੇ ਸੈਂਟਰ ਹਾਲ 'ਚ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ...
ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ: ਗੁਰਨਾਮ ਸਿੰਘ ਚੜੂਨੀ
. . .  1 day ago
ਸਿੰਘੂ ਬਾਰਡਰ, 7 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ 'ਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਜਾਨ ਗਵਾਈ ਹੈ। ਜਿਨ੍ਹਾਂ ਦੇ ਲਈ ਪੰਜਾਬ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ..
ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਪੰਜਾਬ ਦੀ ਤਰਜ਼ ’ਤੇ ਕੇਂਦਰ ਮੁਆਵਜ਼ੇ ਦਾ ਐਲਾਨ ਕਰੇ: ਸੰਯੁਕਤ ਕਿਸਾਨ ਮੋਰਚਾ..
ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੱਲ੍ਹ ਫ਼ਿਰ ਸਿੰਘੂ ਬਾਰਡਰ ’ਤੇ ਮੀਟਿੰਗ ਕਰਾਂਗੇ: ਸੰਯੁਕਤ ਕਿਸਾਨ ਮੋਰਚਾ..
ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ- ਕੇਂਦਰ ਦੇ ਪ੍ਰਸਤਾਵ ’ਚ ਲੱਗੀਆਂ ਸ਼ਰਤਾਂ ਮਨਜ਼ੂਰ ਨਹੀਂ: ਸੰਯੁਕਤ ਕਿਸਾਨ ਮੋਰਚਾ...
ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ
. . .  1 day ago
ਸਿੰਘੂ ਬਾਰਡਰ, 7 ਦਸੰਬਰ - ਪਰਚੇ ਰੱਦ ਹੋਣ ਤੋਂ ਬਾਅਦ ਹੀ ਅੰਦੋਲਨ ਖ਼ਤਮ ਹੋਵੇਗਾ - ਸੰਯੁਕਤ ਕਿਸਾਨ ਮੋਰਚਾ...
ਬਿਹਾਰ ਦੇ ਸਮਸਤੀਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸਮਸਤੀਪੁਰ, 7 ਦਸੰਬਰ- ਬਿਹਾਰ ਦੇ ਸਮਸਤੀਪੁਰ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਸਤੀਪੁਰ ਦੇ ਐੱਸ.ਪੀ. ਨੇ ਦੱਸਿਆ ਕਿ, 'ਸ਼ਿਵਾਜੀ ਨਗਰ ਪ੍ਰਖੰਡ 'ਚ 5 ਦਸੰਬਰ..
ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  1 day ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  1 day ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  1 day ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  1 day ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  1 day ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  1 day ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਮੋਗਾ

ਹੁਣ ਮੂੰਗੀ ਦੀ ਕਾਸ਼ਤ ਨਾਲ ਬਦਲੇਗੀ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਦੀ ਕਿਸਮਤ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)– ਭਾਰਤ ਸਰਕਾਰ ਵਲੋਂ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਕ ਜ਼ਿਲ੍ਹਾ ਇਕ ਉਤਪਾਦ ਯੋਜਨਾ ਤਹਿਤ ਜ਼ਿਲ੍ਹਾ ਮੋਗਾ ਵਿਚ ਮੂੰਗੀ ਦੀ ਕਾਸ਼ਤ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਫ਼ਸਲ ਦੀ ਖੇਤੀ ਕਰਨ ਵਾਲੇ ਕਿਸਾਨ ਹੁਣ ਆਪਣੇ ਆਪ ਨੂੰ ਇਕ ਸਫਲ ਉੱਦਮੀ ਵਜੋਂ ਵੀ ਸਥਾਪਤ ਕਰ ਸਕਣਗੇ | ਜ਼ਿਲ੍ਹਾ ਮੋਗਾ ਵਿਚ ਮੂੰਗੀ ਦੀ ਕਾਸ਼ਤ ਵਧਣ ਨਾਲ ਕਿਸਾਨਾਂ ਦੀ ਕਿਸਮਤ ਬਦਲ ਜਾਵੇਗੀ | ਇਸ ਯੋਜਨਾ ਦਾ ਲਾਭ ਕਿਸਾਨਾਂ ਨੂੰ ਦਿਵਾਉਣ ਲਈ ਰਣਨੀਤੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਕੀਤੀ | ਮੀਟਿੰਗ ਵਿਚ ਫੂਡ ਪ੍ਰੋਸੈਸਿੰਗ ਵਿਭਾਗ ਦੇ ਜਨਰਲ ਮੈਨੇਜਰ ਰਜਨੀਸ਼ ਤੁਲੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ | ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਿਸਾਨ, ਫੂਡ ਪ੍ਰੋਸੈਸਿੰਗ ਸੈਕਟਰ ਵਿਚ ਛੋਟੀਆਂ ਇਕਾਈਆਂ ਅਤੇ ਸੈੱਲਫ਼ ਹੈਲਪ ਗਰੁੱਪਾਂ ਦੇ ਨੁਮਾਇੰਦੇ ਤੇ ਹੋਰ ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਪਹਿਲਾਂ ਆਲੂ ਦੀ ਚੋਣ ਇਕ ਜ਼ਿਲ੍ਹਾ ਇਕ ਉਤਪਾਦ ਸ਼੍ਰੇਣੀ ਅਧੀਨ ਕੀਤੀ ਗਈ ਸੀ ਪਰ ਬਾਅਦ ਵਿਚ ਜ਼ਿਲ੍ਹੇ ਦੇ ਉੱਦਮੀ ਕਿਸਾਨਾਂ ਵਲੋਂ ਲਿਆਂਦੇ ਗਏ ਨਵੇਂ ਪ੍ਰਸਤਾਵ 'ਤੇ ਸਹਿਮਤ ਹੁੰਦਿਆਂ ਮੂੰਗੀ ਦੀ ਫ਼ਸਲ ਦੀ ਚੋਣ ਕੀਤੀ ਗਈ ਹੈ | ਮੂੰਗੀ ਨੂੰ ਇਸ ਸਕੀਮ ਤਹਿਤ ਹੋਰ ਉਤਸ਼ਾਹਿਤ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਧਿਆਨ ਵਿਚ ਆਇਆ ਹੈ ਜ਼ਿਲ੍ਹਾ ਮੋਗਾ ਵਿਚ ਭਾਵੇਂ ਕਿ ਆਲੂ ਦਾ ਉਤਪਾਦਨ ਕਾਫੀ ਹੁੰਦਾ ਹੈ ਪਰ ਇਹ ਸਿਰਫ਼ ਬੀਜ ਦੇ ਤੌਰ 'ਤੇ ਹੀ ਵਰਤਿਆ ਜਾਂਦਾ ਹੈ ਜਦ ਕਿ ਇਸ ਦੀ ਅੱਗੇ ਪ੍ਰੋਸੈਸਿੰਗ ਹਾਲੇ ਸੰਭਵ ਨਹੀਂ ਹੈ | ਇਸੇ ਕਰਕੇ ਹੀ ਜ਼ਿਲ੍ਹਾ ਮੋਗਾ ਵਿਚ ਆਲੂ ਦੀ ਬਜਾਏ ਹੁਣ ਮੂੰਗੀ ਦੀ ਫ਼ਸਲ ਨੂੰ ਇਕ ਜ਼ਿਲ੍ਹਾ ਇਕ ਉਤਪਾਦ ਯੋਜਨਾ ਤਹਿਤ ਕਾਸ਼ਤ ਅਤੇ ਕਾਰੋਬਾਰ ਲਈ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਉਤਪਾਦ ਦੀ ਚੋਣ ਕਾਰਜਕਾਰੀ ਏਜੰਸੀ ਦੁਆਰਾ ਆਪਣੀ ਵਿਲੱਖਣ ਮਾਰਕੀਟ ਸੰਭਾਵਨਾ ਨੂੰ ਧਿਆਨ ਨਾਲ ਵਿਚਾਰਨ ਤੋਂ ਬਾਅਦ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਇਸ ਸਕੀਮ ਦੀ ਕਾਰਜਕਾਰੀ ਏਜੰਸੀ ਹੈ ਤੇ ਕੋਈ ਵੀ ਇਸ ਯੋਜਨਾ ਤਹਿਤ ਅਪਲਾਈ ਕਰਨ ਲਈ ਸਬੰਧਤ ਏਜੰਸੀ ਨਾਲ ਸੰਪਰਕ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਮਾਈਕਰੋ ਫੂਡ ਪ੍ਰੋਸੈਸਿੰਗ ਯੂਨਿਟ ਦਾ ਮੌਜੂਦਾ ਵਿਅਕਤੀ ਕ੍ਰੈਡਿਟ-ਲਿੰਕਡ ਪੂੰਜੀ ਦੀ 35 ਫ਼ੀਸਦੀ ਸਬਸਿਡੀ ਦੀ ਯੋਗ ਪ੍ਰਾਜੈਕਟ ਲਾਗਤ ਦੇ ਵੱਧ ਤੋਂ ਵੱਧ 10 ਲੱਖ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ, ਪੂੰਜੀ ਨਿਵੇਸ਼ ਲਈ ਬੀਜ ਪੂੰਜੀ ਤੇ ਕ੍ਰੈਡਿਟ-ਲਿੰਕਡ ਗਰਾਂਟ ਦੇ ਨਾਲ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਇਨ੍ਹਾਂ ਇਕਾਈਆਂ ਨੂੰ ਇਕ ਆਮ ਬੁਨਿਆਦੀ ਢਾਂਚਾ ਵੀ ਪ੍ਰਦਾਨ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਵਲੋਂ ਫੂਡ ਪ੍ਰੋਸੈਸਿੰਗ ਉੱਦਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ਼ ਸਕੀਮ (ਪ੍ਰਧਾਨ ਮੰਤਰੀ-ਐਫ.ਐਮ.ਈ.ਸਕੀਮ) ਦਾ ਵਿੱਤੀ, ਤਕਨੀਕੀ ਤੇ ਵਪਾਰਕ ਸਹਿਯੋਗ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ |

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ

ਮੋਗਾ, 25 ਅਕਤੂਬਰ (ਜਸਪਾਲ ਸਿੰਘ ਬੱਬੀ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਭੁਪਿੰਦਰ ਸਿੰਘ ਦੌਲਤਪੁਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਪ੍ਰੈੱਸ ਸਕੱਤਰ ਮੁਖ਼ਤਿਆਰ ਸਿੰਘ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਸਕੂਲਾਂ ਦੀ ਅਚਨਚੇਤ ਜਾਂਚ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੇ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਅਸਿਸਟੈਂਟ ਪ੍ਰੋਫੈਸਰ ਜੌਗਰਫ਼ੀ ਦੀਆਂ 43 ਅਸਾਮੀਆਂ ਦੀ ਕੀਤੀ ਜਾ ਰਹੀ ਭਰਤੀ ਦਾ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ...

ਪੂਰੀ ਖ਼ਬਰ »

ਪੰਜਾਬ ਮਨਿਸਟਰੀਅਲ ਸਰਵਿਸਿਜ਼ ਕਾਮਿਆਂ ਦੀ ਹੜਤਾਲ 18ਵੇਂ ਦਿਨ 'ਚ ਪੁੱਜੀ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਖਜ਼ਾਨਾ ਦਫ਼ਤਰ ਮੋਗਾ ਵਿਖੇ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ | ਆਗੂਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਫੂਡ ਸੇਫ਼ਟੀ ਬਰਾਂਚ ਦੇ ਅਧਿਕਾਰੀਆਂ ਵਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ

ਮੋਗਾ, 25 ਅਕਤੂਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਤਿਉਹਾਰਾਂ ਦੇ ਮੱਦੇ ਨਜ਼ਰ ਸਿਹਤ ਵਿਭਾਗ ਦੀ ਫੂਡ ਬਰਾਂਚ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾ. ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਸ਼ਹਿਰ ਅਤੇ ਵੱਖ ਵੱਖ ਖੇਤਰਾਂ ਵਿਚ ਮਠਿਆਈਆਂ ਤਿਆਰ ਕਰਨ ...

ਪੂਰੀ ਖ਼ਬਰ »

10-12ਵੀਂ ਜਮਾਤ ਦੇ ਬੋਰਡ ਦੀਆਂ ਪ੍ਰੀਖਿਆਵਾਂ 'ਚ ਪੰਜਾਬੀ ਦਾ ਦਰਜਾ ਘੱਟ ਕਰਨ ਦਾ ਫ਼ੈਸਲਾ ਨਿੰਦਣਯੋਗ-ਦਰਸ਼ਨ ਸਿੰਘ

ਬਾਘਾ ਪੁਰਾਣਾ, 25 ਅਕਤੂਬਰ (ਕਿ੍ਸ਼ਨ ਸਿੰਗਲਾ)- ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਸੀ.ਬੀ.ਐਸ.ਈ. ਦੀਆਂ ਪ੍ਰੀਖਿਆਵਾਂ ਦੇ ਮਾਮਲੇ ਵਿਚ ਪੰਜਾਬੀ ਦਾ ਦਰਜਾ ਘੱਟ ਕਰਨ ਨਾਲ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ | ਇਸ ਫ਼ੈਸਲੇ ਨਾਲ ਪੰਜਾਬੀ ...

ਪੂਰੀ ਖ਼ਬਰ »

ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਲੈਣ ਲਈ ਕਿਸਾਨ ਹੁਣ 31 ਅਕਤੂਬਰ ਤੱਕ ਕਰ ਸਕਦੇ ਹਨ ਅਪਲਾਈ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਦੇਣ ਲਈ ਇਕ ਪਾਲਿਸੀ ਜਾਰੀ ਕੀਤੀ ਹੈ | ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਸਬੰਧੀ ਤਿਆਰੀਆਂ ਮੁਕੰਮਲ

ਬੱਧਨੀ ਕਲਾਂ, 25 ਅਕਤੂਬਰ (ਸੰਜੀਵ ਕੋਛੜ)- ਧੰਨ-ਧੰਨ ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਰਤਨ ਕਸਬਾ ਬੱਧਨੀ ਕਲਾਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਵਿਰੁੱਧ ਪ੍ਰਦਰਸ਼ਨ

ਕੋਟ ਈਸੇ ਖਾਂ, 25 ਅਕਤੂਬਰ (ਨਿਰਮਲ ਸਿੰਘ ਕਾਲੜਾ)- ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੂਬਾ ਸਹਿ-ਸਕੱਤਰ ਸੰਜੀਵ ਕੋਛੜ ਦੀ ਅਗਵਾਈ 'ਚ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਮਨੁੱਖੀ ਚੇਨ ਬਣਾ ਕੇ ਕੋਟ ਈਸੇ ਖਾਂ ਚੌਕ 'ਚ ਪ੍ਰਦਰਸ਼ਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਹਲਕਾ ਨਿਹਾਲ ਸਿੰਘ ਵਾਲਾ ਦੇ ਸਮਰਥਕਾਂ ਦਾ ਹਮੇਸ਼ਾ ਰਿਣੀ ਰਹਾਂਗਾ- ਸਾਹੋਕੇ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੇ ਲੰਬੇ ਸਮੇਂ ਤੋਂ ਹਰ ਦੁੱਖ-ਸੁੱਖ 'ਚ ਸ਼ਰੀਕ ਹੋਣ ਵਾਲੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਹਲਕੇ ਤੋਂ ਉਮੀਦਵਾਰੀ ਵਜੋਂ ਚੋਣ ਮੈਦਾਨ ...

ਪੂਰੀ ਖ਼ਬਰ »

ਫ਼ਸਲੀ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ -ਲਾਡੀ ਢੋਸ

ਧਰਮਕੋਟ, 25 ਅਕਤੂਬਰ (ਪਰਮਜੀਤ ਸਿੰਘ)-ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਥਾਨਕ ਮੰਡੀ ਦਾ ਦੌਰਾ ਕੀਤਾ ਗਿਆ | ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਤਿਆਰ ਖੜੀ ਫ਼ਸਲ ਬੁਰੀ ਤਰਾਂ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਦੇ ਯੋਗੇਸ਼ ਨਾਗਪਾਲ ਨੇ ਲਿਸਨਿੰਗ 'ਚੋਂ ਹਾਸਲ ਕੀਤੇ 7 ਬੈਂਡ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਯੋਗੇਸ਼ ਨਾਗਪਾਲ ਪੁੱਤਰ ਰਾਜ ਕੁਮਾਰ ਨਾਗਪਾਲ ਨਿਵਾਸੀ ...

ਪੂਰੀ ਖ਼ਬਰ »

ਸੁਖਚੈਨ ਸਿੰਘ ਚੈਨਾ ਸਹਿਕਾਰੀ ਸਭਾ ਬੱਧਨੀ ਕਲਾਂ ਦੇ ਬਣੇ ਪ੍ਰਧਾਨ

ਬੱਧਨੀ ਕਲਾਂ, 25 ਅਕਤੂਬਰ (ਸੰਜੀਵ ਕੋਛੜ)- ਬੀਤੇ 4 ਅਕਤੂਬਰ ਨੂੰ ਸਹਿਕਾਰੀ ਸਭਾ ਬੱਧਨੀ ਕਲਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ ਸਬੰਧੀ ਚੁਣੇ ਗਏ 11 ਮੈਂਬਰਾਂ ਵਲੋਂ ਅੱਜ ਪ੍ਰਧਾਨਗੀ ਦੀ ਚੋਣ ਸਹਿਕਾਰੀ ਸਭਾ ਬੱਧਨੀ ਕਲਾਂ ਦੇ ਦਫ਼ਤਰ ਵਿਖੇ ਕੀਤੀ ਗਈ ਜਿਸ ਵਿਚ ਪਰਮਜੀਤ ਸਿੰਘ, ...

ਪੂਰੀ ਖ਼ਬਰ »

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰ ਵਰਗ ਦਾ ਦਿਲ ਜਿੱਤਿਆ- ਤਖ਼ਤੂਪੁਰਾ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜੋ ਵਿਕਾਸ ਦੇ ਕੰਮ 'ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਸ ਨਾਲ ਮੁੱਖ ਮੰਤਰੀ ਹਰ ਇਕ ਦਾ ਚਹੇਤਾ ਬਣ ਗਿਆ ਹੈ ਤੇ ਸੂਬੇ ਦਾ ਹਰ ਵਰਗ ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਰੋਡੇ ਵਿਖੇ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਸਮਾਲਸਰ, 25 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)- ਪਿੰਡ ਰੋਡੇ (ਮੋਗਾ) ਦੇ ਨੌਜਵਾਨਾਂ ਦੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਮੈਂਬਰਾਂ ਗੁਰਸਿਮਰਨ ਸਿੰਘ ਬਰਾੜ ਰੋਡੇ, ਅਵਤਾਰ ਸਿੰਘ ਤਾਰੀ, ਸੁਖਰਾਜ ਸਿੰਘ ਰੋਡੇ, ਕਮਲ ਰੋਡੇ, ਸਨੀ ਸਿੰਘ ਰੋਡੇ, ਸਨੀ ਸਿੰਘ ਰੋਡੇ, ਹਰਮੀਤ ...

ਪੂਰੀ ਖ਼ਬਰ »

ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਪੰਜਾਬ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ)-ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਸਰਪ੍ਰਸਤ ਮਨਜੀਤ ਸਿੰਘ ਧਾਲੀਵਾਲ ਐਡਵੋਕੇਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੇਅਰਮੈਨ ਬਚਿੱਤਰ ਸਿੰਘ, ਉਪ ਚੇਅਰਮੈਨ ਜਗਤਾਰ ਸਿੰਘ ਮਖੂ, ਮਹਾਂਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਇੰਟਕ ਦੀ ਮੀਟਿੰਗ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਖੋਟੇ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ...

ਪੂਰੀ ਖ਼ਬਰ »

ਬੱਚਿਆਂ ਤੋਂ ਮਾਤ ਭਾਸ਼ਾ ਖੋਹਣ ਦਾ ਕੰਮ 'ਨਵੀਂ ਸਿੱਖਿਆ ਨੀਤੀ 2020' ਨੂੰ ਲਾਗੂ ਕਰਨ ਵੱਲ ਇਕ ਕਦਮ- ਗੌਰਮਿੰਟ ਟੀਚਰਜ਼ ਯੂਨੀਅਨ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਅਮੀਵਾਲ, ਜ਼ਿਲ੍ਹਾ ਪ੍ਰਧਾਨ ਜੱਜਪਾਲ ਬਾਜੇਕੇ, ਸਰਪ੍ਰਸਤ ਕੇਵਲ ਸਿੰਘ ਰਹਿਲ ਤੇ ਸਰਬਜੀਤ ਸਿੰਘ ਦੌਧਰ ਨੇ ਸੀ.ਬੀ.ਐਸ.ਈ. ਵਲੋਂ ਜਾਰੀ ...

ਪੂਰੀ ਖ਼ਬਰ »

ਮੱਖਣ ਬਰਾੜ ਵਲੋਂ ਵਿਧਾਨ ਸਭਾ ਚੋਣਾਂ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਮੋਗਾ ਅਧੀਨ ਪੈਂਦੇ ਵਾਰਡ ਨੰਬਰ 30 ...

ਪੂਰੀ ਖ਼ਬਰ »

ਬਰਜਿੰਦਰ ਸਿੰਘ ਮੱਖਣ ਨੇ ਮੋਗਾ ਮੰਡੀ ਦਾ ਦੌਰਾ ਕੀਤਾ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਨੇ ਮੋਗਾ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਨਾਲ ਕਿਸਾਨ ਵਿੰਗ ਦੇ ਆਗੂ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਵੀ ...

ਪੂਰੀ ਖ਼ਬਰ »

168 ਸਕੂਲਾਂ 'ਚ 500 ਤੋਂ ਵਧੇਰੇ ਬੂਟੇ ਲਗਾ ਕੇ ਮਨਾਇਆ ਸੰਯੁਕਤ ਰਾਸ਼ਟਰ ਦਿਵਸ

ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨੈਸ਼ਨਲ ਲੀਗਲ ਸਰਵਿਸ ਅਥਾਰਿਟੀ, ਨਵੀਂ ਦਿੱਲੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐਸ. ਏ. ਐਸ. ਨਗਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ, ਮੋਗਾ ਵਲੋਂ ਭਾਰਤ ਦੀ ਆਜ਼ਾਦੀ ਦੇ ...

ਪੂਰੀ ਖ਼ਬਰ »

ਸਾਢੇ ਚਾਰ ਸਾਲਾਂ ਤੋਂ ਵਿਕਾਸ ਦੀਆਂ ਬਰੂਹਾਂ ਨੂੰ ਵੀ ਤਰਸੇ ਧਰਮਕੋਟ ਨਿਵਾਸੀ- ਦਾਤੇਵਾਲ, ਗਗੜਾ

ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੂੰ ਵਿਕਾਸ ਕੰਮਾਂ, ਕਰਜ਼ਾ ਮੁਆਫ਼ੀ, ਨੌਕਰੀਆਂ, ਭਲਾਈ ਯੋਜਨਾਵਾਂ, ਚੰਗੀ ਸਿਹਤ, ਸਿੱਖਿਆ ਦੇ ਨਾਂਅ 'ਤੇ ਜੋ ਝੂਠੇ ਸਬਜ਼ਬਾਗ ਦਿਖਾ ਕੇ ਕਾਂਗਰਸ ...

ਪੂਰੀ ਖ਼ਬਰ »

ਡੀ.ਐਮ. ਕਾਲਜ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਮੋਗਾ, 25 ਅਕਤੂਬਰ (ਅਸ਼ੋਕ ਬਾਂਸਲ)- ਸਥਾਨਕ ਮੋਗਾ ਦੇ ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਬੀ.ਐੱਡ ਸੈਸ਼ਨ 2020-22 ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ | ਕਾਲਜ ਪਿ੍ੰਸੀਪਲ ਡਾ. ਐਮ.ਐਲ. ਜੈਦਕਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਜੈਦਕਾ ਨੇ ਦੱਸਿਆ ...

ਪੂਰੀ ਖ਼ਬਰ »

ਮਾਹਲਾ ਪਰਿਵਾਰ ਕਲੱਬ ਨੇ 217 ਵਿਦਿਆਰਥੀਆਂ ਨੂੰ ਬੂਟ ਵੰਡੇ

ਨੱਥੂਵਾਲਾ ਗਰਬੀ, 25 ਅਕਤੂਬਰ (ਸਾਧੂ ਰਾਮ ਲੰਗੇਆਣਾ)- ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਿਆਂ ਬੀਤੇ ਕੱਲ੍ਹ 'ਮਾਹਲਾ ਪਰਿਵਾਰ ਕਲੱਬ' ਮਾਹਲਾ ਕਲਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਦੇ 217 ...

ਪੂਰੀ ਖ਼ਬਰ »

ਬਰਾਈਟ ਸਟੋਨ ਆਈਲਟਸ ਸੈਂਟਰ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ

ਬਾਘਾ ਪੁਰਾਣਾ, 25 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਨਹਿਰੂ ਮੰਡੀ ਬਾਘਾ ਪੁਰਾਣਾ 'ਚ ਸਥਿਤ ਬਰਾਈਟ ਸਟੋਨ ਆਈਲਟਸ ਐਂਡ ਇਮੀਗ੍ਰੇਸ਼ਨ ਸੰਸਥਾ ਬਾਘਾ ਪੁਰਾਣਾ ਜਿਸ ਤੋਂ ਵਿਦਿਆਰਥੀ ਹਰ ਹਫ਼ਤੇ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ...

ਪੂਰੀ ਖ਼ਬਰ »

ਕੇਵਲ ਸਿੰਘ ਲੌਂਗੀਵਿੰਡ ਆਪ ਦੇ ਹਲਕਾ ਧਰਮਕੋਟ ਦੇ ਵਪਾਰ ਮੰਡਲ ਦੇ ਪ੍ਰਧਾਨ ਨਿਯੁਕਤ

ਕੋਟ ਈਸੇ ਖਾਂ, 25 ਅਕਤੂਬਰ (ਨਿਰਮਲ ਸਿੰਘ ਕਾਲੜਾ)- ਕੇਵਲ ਸਿੰਘ ਲੌਂਗੀਵਿੰਡ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਦੇ ਵਪਾਰ ਮੰਡਲ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਹਲਕਾ ਧਰਮਕੋਟ ਦੇ ਵਲੰਟੀਅਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਗਈ | ਕੇਵਲ ਸਿੰਘ ਲੌਂਗੀਵਿੰਡ ਨੇ ...

ਪੂਰੀ ਖ਼ਬਰ »

ਪੰਜਾਬੀ ਨੂੰ ਨਿਮਨ ਦਰਜੇ ਦੀ ਭਾਸ਼ਾ ਦਾ ਦਰਜਾ ਦੇਣਾ ਅਤਿ ਨਿੰਦਣਯੋਗ- ਹਾਣੀ

ਕੋਟ ਈਸੇ ਖਾਂ, 25 ਅਕਤੂਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਪੰਜਾਬੀ ਭਾਸ਼ਾ ਨੂੰ ਉਸ ਦੇ ਸੀ.ਬੀ.ਐੱਸ.ਈ. ਸਿੱਖਿਆ ਬੋਰਡ ਵਲੋਂ ਜੋ ਆਪਣੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਵਿਸ਼ੇਸ਼ ਜ਼ਰੂਰੀ ਦਰਜੇ ਤੋਂ ਘਟਾ ਕੇ ਨਿਮਨ ਦਰਜੇ ਦੀ ਭਾਸ਼ਾ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਪਿੰਡ ਸੰਗਤਪੁਰਾ ਦੇ ਦੋ ਸਾਬਕਾ ਪੰਚ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਬਾਘਾ ਪੁਰਾਣਾ, 25 ਅਕਤੂਬਰ (ਕਿ੍ਸ਼ਨ ਸਿੰਗਲਾ)- ਆਮ ਆਦਮੀ ਪਾਰਟੀ ਹਲਕਾ ਬਾਘਾ ਪੁਰਾਣਾ ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਸੰਗਤਪੁਰਾ ਵਿਖੇ ਨਾਰੰਗ ਸਿੰਘ ਵਲੰਟੀਅਰ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਹਲਕਾ ਇੰਚਾਰਜ ਅੰਮਿ੍ਤਪਾਲ ਸਿੰਘ ਸਿੱਧੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX